Official Punjab Board Solutions for Class 7 Agriculture: Punjabi Medium Chapter 11 ਬਾਇਓ ਗੈਸ
Review structured textbook solutions for Class 7 Agriculture Punjabi Medium Chapter 11 ਬਾਇਓ ਗੈਸ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Agriculture: Punjabi Medium Chapter 11 ਬਾਇਓ ਗੈਸ
View or download the dedicated Punjabi Medium Chapter 11 ਬਾਇਓ ਗੈਸ solution resource below. Engaging with these textbook answers under focused study conditions ensures continuous academic progress and mastery of the 2026-27 curriculum for Agriculture.
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਬਾਇਓਗੈਸ ਵਿਚ ਮੌਜੂਦ ਕੋਈ ਦੋ ਗੈਸਾਂ ਦੇ ਨਾਮ ਲਿਖੋ।
Answer:
ਮੀਥੇਨ, ਕਾਰਬਨ ਡਾਈਆਕਸਾਈਡ।
Exam Tips:
a) ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਵੀ ਥੋੜ੍ਹੀ ਮਾਤਰਾ ਵਿੱਚ ਹੁੰਦੇ ਹਨ।
Question 2: ਬਾਇਓਗੈਸ ਵਿਚ ਮੀਥੇਨ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ?
Answer:
50-60%।
Exam Tips:
a) ਮੀਥੇਨ ਹੀ ਬਾਇਓਗੈਸ ਦਾ ਬਲਣ ਵਾਲਾ ਮੁੱਖ ਹਿੱਸਾ ਹੈ।
Question 3: ਬਾਇਓਗੈਸ ਵਿਚ ਕਾਰਬਨ ਡਾਈਆਕਸਾਈਡ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ?
Answer:
30-40%।
Exam Tips:
a) ਮੀਥੇਨ (50-60%) ਅਤੇ ਕਾਰਬਨ ਡਾਈਆਕਸਾਈਡ (30-40%) ਇਕੱਠੇ ਯਾਦ ਕਰੋ।
Question 4: ਬਾਇਓਗੈਸ ਪਲਾਂਟ ਗੈਸ ਸਮਰੱਥਾ ਅਨੁਸਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
Answer:
ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ - ਪਰਿਵਾਰਕ, ਸੰਸਥਾਗਤ ਅਤੇ ਕਮਿਊਨਿਟੀ ਬਾਇਓਗੈਸ ਪਲਾਂਟ।
Exam Tips:
a) ਤਿੰਨੋਂ ਕਿਸਮਾਂ ਦੇ ਨਾਂ ਵੀ ਲਿਖ ਦਿਓ।
Question 5: ਬਾਇਓਗੈਸ ਪੈਦਾ ਕਰਨ ਦਾ ਵੱਡਾ ਸੋਮਾ ਕੀ ਹੈ?
Answer:
ਡੰਗਰਾਂ ਦਾ ਗੋਬਰ।
Exam Tips:
a) ਮਨੁੱਖੀ ਮਲ-ਮੂਤਰ, ਸਬਜ਼ੀਆਂ ਦੇ ਛਿੱਲੜ ਅਤੇ ਬਚਿਆ ਚਾਰਾ ਵੀ ਵਰਤੇ ਜਾ ਸਕਦੇ ਹਨ।
Question 6: ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਕਿੰਨੇ ਕਿਲੋ ਪਾਥੀਆਂ ਦੇ ਬਰਾਬਰ ਊਰਜਾ ਪ੍ਰਾਪਤ ਹੁੰਦੀ ਹੈ?
Answer:
12.30 ਕਿਲੋਗ੍ਰਾਮ ਪਾਥੀਆਂ ਦੇ ਬਰਾਬਰ।
Exam Tips:
a) ਲੱਕੜ ਲਈ ਇਹੀ ਮਾਤਰਾ 3.5 ਕਿਲੋਗ੍ਰਾਮ ਹੈ।
Question 7: ਬਾਇਓਗੈਸ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
Answer:
ਖਾਣਾ ਬਣਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜਣ ਚਲਾਉਣ ਲਈ।
Exam Tips:
a) ਤਿੰਨੋਂ ਵਰਤੋਂ ਲਿਖੋ।
Question 8: ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਸੱਲਰੀ ਕਿਸ ਕੰਮ ਲਈ ਵਰਤੀ ਜਾਂਦੀ ਹੈ?
Answer:
ਸੱਲਰੀ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ।
Exam Tips:
a) ਇਹ ਖਾਦ ਰੂੜੀ ਖਾਦ ਤੋਂ ਵੀ ਵਧੇਰੇ ਤਾਕਤਵਰ ਮੰਨੀ ਜਾਂਦੀ ਹੈ।
Question 9: ਬਾਇਓਗੈਸ ਪਲਾਂਟ ਮਕਾਨ ਦੀਆਂ ਨੀਹਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਤੇ ਬਣਾਉਣਾ ਚਾਹੀਦਾ ਹੈ?
Answer:
6 ਫੁੱਟ ਦੀ ਦੂਰੀ ਤੇ।
Exam Tips:
a) ਉੱਤਰ ਵਿੱਚ ਇਕਾਈ (ਫੁੱਟ) ਜ਼ਰੂਰ ਲਿਖੋ।
Question 10: ਬਾਇਓਗੈਸ ਪਲਾਂਟ ਦਾ ਸਸਤਾ ਮਾਡਰਨ ਡਿਜ਼ਾਈਨ ਕਿਸ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ?
Answer:
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ।
Exam Tips:
a) ਇਸ ਨੂੰ ਪੀ.ਏ.ਯੂ. ਕੱਚਾ-ਪੱਕਾ ਜਨਤਾ ਮਾਡਲ ਕਿਹਾ ਜਾਂਦਾ ਹੈ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 11: ਕੁਦਰਤੀ ਊਰਜਾ ਸੋਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨ ਸਹਿਤ ਸਪੱਸ਼ਟ ਕਰੋ।
Answer:
ਕੁਦਰਤੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ -
1. ਰਵਾਇਤੀ ਸੋਮੇ - ਪੈਟਰੋਲੀਅਮ ਪਦਾਰਥ, ਕੋਲਾ ਆਦਿ।
2. ਗੈਰ-ਰਵਾਇਤੀ ਸੋਮੇ - ਗੋਬਰ ਗੈਸ, ਸੂਰਜੀ ਊਰਜਾ ਆਦਿ।
Exam Tips:
a) ਦੋਵਾਂ ਕਿਸਮਾਂ ਦੀਆਂ ਉਦਾਹਰਨਾਂ ਜ਼ਰੂਰ ਲਿਖੋ।
Question 12: ਬਾਇਓਗੈਸ ਦੀ ਰਚਨਾ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਬਾਇਓਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ ਅਤੇ ਕੁਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ।
Exam Tips:
a) ਪ੍ਰਤੀਸ਼ਤ ਅੰਕਾਂ ਵਿੱਚ ਲਿਖੋ।
Question 13: ਬਾਇਓਗੈਸ ਦੇ ਕੋਈ ਤਿੰਨ ਲਾਭ ਲਿਖੋ।
Answer:
1. ਇਹ ਧੂੰਆਂ ਰਹਿਤ ਗੈਸ ਹੈ, ਇਸ ਨੂੰ ਬਾਲਣ ਨਾਲ ਧੂੰਆਂ ਪੈਦਾ ਨਹੀਂ ਹੁੰਦਾ।
2. ਇਸ ਗੈਸ ਵਿਚ ਐੱਲ.ਪੀ.ਜੀ. ਗੈਸ ਵਾਂਗ ਧਮਾਕੇ ਨਾਲ ਕੋਈ ਹਾਦਸਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
3. ਇਹ ਗੈਸ ਸਸਤੀ ਰਹਿੰਦੀ ਹੈ।
4. ਇਸ ਦੀ ਸੱਲਰੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ।
Exam Tips:
a) ਪ੍ਰਸ਼ਨ ਵਿੱਚ ਤਿੰਨ ਲਾਭ ਮੰਗੇ ਹਨ; ਚੌਥਾ ਲਾਭ ਵਾਧੂ ਹੈ।
Question 14: ਬਾਇਓਗੈਸ ਤੋਂ ਬਾਅਦ ਨਿਕਲਣ ਵਾਲੀ ਸੱਲਰੀ ਦੇ ਕੀ ਗੁਣ ਹੁੰਦੇ ਹਨ?
Answer:
ਗੈਸ ਬਣਨ ਤੋਂ ਬਾਅਦ ਬਚੇ ਪਦਾਰਥ ਨੂੰ ਸੱਲਰੀ ਕਹਿੰਦੇ ਹਨ। ਇਸ ਵਿੱਚੋਂ ਬਦਬੂ ਨਹੀਂ ਆਉਂਦੀ ਤੇ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ। ਸੱਲਰੀ ਖਾਦ ਦਾ ਕੰਮ ਕਰਦੀ ਹੈ ਅਤੇ ਇਸ ਵਿਚ ਨਾਈਟਰੋਜਨ, ਫਾਸਫੋਰਸ ਅਤੇ ਹੋਰ ਖ਼ੁਰਾਕੀ ਤੱਤ ਹੁੰਦੇ ਹਨ।
Exam Tips:
a) ਬਦਬੂ ਰਹਿਤ ਹੋਣਾ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੋਣਾ - ਇਹ ਦੋ ਗੁਣ ਜ਼ਰੂਰ ਲਿਖੋ।
Question 15: ਬਾਇਓਗੈਸ ਪਲਾਂਟ ਦਾ ਆਕਾਰ ਕਿਨ੍ਹਾਂ ਗੱਲਾਂ ਤੇ ਨਿਰਭਰ ਕਰਦਾ ਹੈ?
Answer:
ਬਾਇਓਗੈਸ ਪਲਾਂਟ ਦਾ ਆਕਾਰ ਗੋਬਰ ਦੀ ਉਪਲੱਬਧ ਮਾਤਰਾ ਅਤੇ ਗੈਸ ਦੀ ਜ਼ਰੂਰਤ ਦੇ ਮੁਤਾਬਿਕ ਹੁੰਦਾ ਹੈ। ਜਿਵੇਂ - 3-4 ਡੰਗਰਾਂ ਤੋਂ 50 ਕਿਲੋਗ੍ਰਾਮ ਗੋਬਰ ਮਿਲ ਜਾਂਦਾ ਹੈ, ਜਿਸ ਨਾਲ 2 ਘਣ ਮੀਟਰ ਆਕਾਰ ਦਾ ਪਲਾਂਟ ਚਲਾਇਆ ਜਾ ਸਕਦਾ ਹੈ।
Exam Tips:
a) ਇਹ ਉਦਾਹਰਨ ਜ਼ਰੂਰ ਲਿਖੋ: 2 ਘਣ ਮੀਟਰ - 3-4 ਡੰਗਰ - 50 ਕਿਲੋ ਗੋਬਰ।
Question 16: ਦੀਨਬੰਧੂ ਮਾਡਲ ਬਾਇਓਗੈਸ ਪਲਾਂਟ ਤੇ ਸੰਖੇਪ ਨੋਟ ਲਿਖੋ।
Answer:
ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਇਆ ਅਤੇ ਪੰਜਾਬ ਵਿਚ 1991 ਤੋਂ ਲੱਗਣਾ ਸ਼ੁਰੂ ਹੋਇਆ। ਇਹ ਪਲਾਂਟ ਬਹੁਤ ਸਸਤਾ ਹੁੰਦਾ ਸੀ। ਇਸ ਵਿਚ ਵੱਖ-ਵੱਖ ਵਿਆਸ ਵਾਲੇ ਦੋ ਗੋਲਾਕਾਰ ਟੁਕੜਿਆਂ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਬਣਾਇਆ ਜਾਂਦਾ ਹੈ। ਇਸ ਦਾ ਗੁੰਬਦ ਗੈਸ ਹੋਲਡਰ ਦਾ ਕੰਮ ਕਰਦਾ ਹੈ ਅਤੇ ਗੈਸ ਇਕੱਠੀ ਕਰਦਾ ਹੈ। ਦੋਹਾਂ ਪਾਸਿਆਂ ਤੇ ਇਨਲੈੱਟ ਪਾਈਪ ਅਤੇ ਆਊਟਲੈੱਟ ਚੈਂਬਰ ਬਣੇ ਹੁੰਦੇ ਹਨ। ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
Exam Tips:
a) ਸਾਲ (1984, 1991), ਅੰਡਾਕਾਰ ਡਾਇਜੈਸਟਰ, ਇਨਲੈੱਟ ਅਤੇ ਆਊਟਲੈੱਟ ਦਾ ਜ਼ਿਕਰ ਜ਼ਰੂਰ ਕਰੋ।
Question 17: ਬਾਇਓਗੈਸ ਪਲਾਂਟ ਲਗਾਉਣ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
Answer:
1. ਪਲਾਂਟ ਦੇ ਆਲੇ-ਦੁਆਲੇ ਵਾਲੀ ਜਗ੍ਹਾ ਥੋੜ੍ਹੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਉੱਥੇ ਪਾਣੀ ਇਕੱਠਾ ਨਾ ਹੋ ਸਕੇ।
2. ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਜਗ੍ਹਾ ਦੇ ਨੇੜੇ ਤੋਂ ਨੇੜੇ ਹੋਣਾ ਚਾਹੀਦਾ ਹੈ।
3. ਪਲਾਂਟ ਵਾਲੀ ਥਾਂ ਤੇ ਵੱਧ ਤੋਂ ਵੱਧ ਧੁੱਪ ਪੈਣੀ ਚਾਹੀਦੀ ਹੈ ਅਤੇ ਨੇੜੇ ਦਰੱਖ਼ਤ ਨਹੀਂ ਹੋਣੇ ਚਾਹੀਦੇ।
Exam Tips:
a) ਤਿੰਨੋਂ ਸ਼ਰਤਾਂ (ਉੱਚੀ ਥਾਂ, ਰਸੋਈ-ਪਸ਼ੂਆਂ ਦੇ ਨੇੜੇ, ਧੁੱਪ) ਨੰਬਰ ਦੇ ਕੇ ਲਿਖੋ।
Question 18: ਬਾਇਓਗੈਸ ਪਲਾਂਟ ਦੇ ਕੰਮ-ਕਾਜ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਲਿਖੋ।
Answer:
1. ਜਿਸ ਪਾਈਪ ਰਾਹੀਂ ਗੈਸ ਰਸੋਈ ਵੱਲ ਜਾਂਦੀ ਹੈ, ਉਸ ਦੀ ਢਲਾਣ ਪਲਾਂਟ ਵੱਲ ਹੋਣੀ ਚਾਹੀਦੀ ਹੈ।
2. ਜੇ ਪਾਈਪ ਵਿਚੋਂ ਕਿਸੇ ਥਾਂ ਗੈਸ ਲੀਕ ਹੁੰਦੀ ਹੋਵੇ ਤਾਂ ਉਸ ਦੇ ਨੇੜੇ ਬਲਦੀ ਤੀਲੀ ਨਹੀਂ ਲੈ ਕੇ ਜਾਣੀ ਚਾਹੀਦੀ।
3. ਗੈਸ ਪਾਈਪ ਵਿਚ ਮੋੜ ਤੇ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ।
Exam Tips:
a) ਢਲਾਣ ਪਲਾਂਟ ਵੱਲ ਰੱਖਣ ਦਾ ਕਾਰਨ ਹੈ ਕਿ ਪਾਈਪ ਵਿੱਚ ਜਮ੍ਹਾਂ ਪਾਣੀ ਰਸੋਈ ਵੱਲ ਨਾ ਜਾਵੇ।
Question 19: ਰਸੋਈ ਵਿਚ ਪਾਥੀਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?
Answer:
ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜੋ ਅੱਖਾਂ ਨੂੰ ਨੁਕਸਾਨ ਕਰਦਾ ਹੈ। ਇਹਨਾਂ ਤੋਂ ਊਰਜਾ ਵੀ ਘੱਟ ਪ੍ਰਾਪਤ ਹੁੰਦੀ ਹੈ। ਗੋਹੇ ਵਿਚ ਮੌਜੂਦ ਖ਼ੁਰਾਕੀ ਤੱਤ ਸੜ ਜਾਂਦੇ ਹਨ, ਜੋ ਖੇਤਾਂ ਵਿਚ ਖਾਦ ਵਜੋਂ ਵਰਤੇ ਜਾ ਸਕਦੇ ਹਨ।
Exam Tips:
a) ਤਿੰਨੋਂ ਕਾਰਨ (ਧੂੰਆਂ, ਘੱਟ ਊਰਜਾ, ਖਾਦ ਦੀ ਬਰਬਾਦੀ) ਲਿਖੋ।
Question 20: ਜਨਤਾ ਬਾਇਓਗੈਸ ਪਲਾਂਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ।
Answer:
ਇਸ ਪਲਾਂਟ ਵਿਚ ਗੋਹਾ ਗਾਲਣ ਲਈ ਕੱਚਾ ਟੋਆ (ਡਾਇਜੈਸਟਰ) ਪੁੱਟਿਆ ਜਾਂਦਾ ਹੈ, ਜਿਸ ਨੂੰ ਪੱਕਾ ਨਹੀਂ ਕੀਤਾ ਜਾਂਦਾ, ਅਰਥਾਤ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ। ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਊਟਲੈੱਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ। ਇਹ ਦੂਸਰੇ ਪਲਾਂਟਾਂ ਨਾਲੋਂ 25-40% ਸਸਤਾ ਹੁੰਦਾ ਹੈ।
Exam Tips:
a) ਡਾਇਜੈਸਟਰ ਦੀ ਚਿਣਾਈ ਨਾ ਹੋਣਾ ਇਸ ਦੀ ਮੁੱਖ ਵਿਸ਼ੇਸ਼ਤਾ ਹੈ।
b) ਸਸਤੇ ਹੋਣ ਦੀ ਸੀਮਾ (25-40%) ਜ਼ਰੂਰ ਲਿਖੋ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 21: ਬਾਇਓਗੈਸ ਪਲਾਂਟ ਲਗਾਉਣ ਦੇ ਕੀ ਲਾਭ ਹਨ?
Answer:
1. ਗੋਬਰ ਗੈਸ ਬਣਾਉਣ ਲਈ ਸੁੱਕੇ ਪੱਤੇ, ਮੂੰਗਫਲੀ ਦੇ ਛਿਲਕੇ, ਬਚਿਆ ਚਾਰਾ ਆਦਿ ਵਰਤੇ ਜਾ ਸਕਦੇ ਹਨ। ਇਸ ਨਾਲ ਆਲਾ-ਦੁਆਲਾ ਵੀ ਸਾਫ਼ ਰਹਿੰਦਾ ਹੈ।
2. ਗੈਸ ਬਣਨ ਤੋਂ ਬਾਅਦ ਜੋ ਸੱਲਰੀ (ਤਰਲ) ਬਾਹਰ ਨਿਕਲਦੀ ਹੈ, ਉਸ ਵਿਚੋਂ ਬਦਬੂ ਨਹੀਂ ਆਉਂਦੀ ਅਤੇ ਉਸ ਉੱਪਰ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ। ਇਸ ਤਰ੍ਹਾਂ ਗੰਦਗੀ ਫੈਲਣ ਦੀ ਸਮੱਸਿਆ ਨਹੀਂ ਰਹਿੰਦੀ ਅਤੇ ਵਾਤਾਵਰਨ ਸੁਖਾਵਾਂ ਬਣਿਆ ਰਹਿੰਦਾ ਹੈ।
3. ਸੱਲਰੀ ਤੋਂ ਪ੍ਰਾਪਤ ਖਾਦ ਤੋਂ ਪੌਦਿਆਂ ਨੂੰ ਸਾਰੇ ਖ਼ੁਰਾਕੀ ਤੱਤ ਮਿਲ ਜਾਂਦੇ ਹਨ।
4. ਸੱਲਰੀ ਵਾਲੀ ਖਾਦ ਵਿਚ ਨਦੀਨਾਂ ਦੇ ਬੀਜਾਂ ਦੀ ਉੱਗਣ ਸ਼ਕਤੀ ਲਗਪਗ ਖ਼ਤਮ ਹੋ ਜਾਂਦੀ ਹੈ, ਇਸ ਲਈ ਗੋਡੀ ਅਤੇ ਨਦੀਨ ਨਾਸ਼ਕ ਦਵਾਈਆਂ ਤੇ ਖ਼ਰਚਾ ਨਹੀਂ ਹੁੰਦਾ।
5. ਪਲਾਂਟ ਵਿਚੋਂ ਨਿਕਲੀ ਖਾਦ ਟਿਊਬਵੈੱਲ ਦੇ ਪਾਣੀ ਨਾਲ ਹੀ ਖੇਤਾਂ ਤਕ ਪਹੁੰਚਾਈ ਜਾ ਸਕਦੀ ਹੈ, ਇਸ ਨਾਲ ਚੁੱਕ ਕੇ ਲਿਜਾਣ ਦੀ ਮਿਹਨਤ ਬਚ ਜਾਂਦੀ ਹੈ।
6. ਬਾਲਣ ਦੀ ਪੂਰਤੀ ਪਲਾਂਟ ਤੋਂ ਹੀ ਹੋ ਜਾਂਦੀ ਹੈ, ਇਸ ਲਈ ਬਾਲਣ ਵਾਲੀਆਂ ਫ਼ਸਲਾਂ (ਅਰਹਰ ਆਦਿ) ਬੀਜਣ ਦੀ ਲੋੜ ਨਹੀਂ ਰਹਿੰਦੀ ਅਤੇ ਦੂਸਰੀਆਂ ਫ਼ਸਲਾਂ ਬੀਜ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ।
7. ਬਾਇਓਗੈਸ ਪਲਾਂਟ ਲਈ ਰੂੜੀ ਖਾਦ ਦੇ ਟੋਇਆਂ ਨਾਲੋਂ ਘੱਟ ਥਾਂ ਚਾਹੀਦੀ ਹੈ।
8. ਪਲਾਂਟ ਉੱਪਰ ਮੀਂਹ ਦਾ ਕੋਈ ਅਸਰ ਨਹੀਂ ਹੁੰਦਾ, ਇਸ ਲਈ ਬਰਸਾਤਾਂ ਵਿਚ ਵੀ ਵਧੀਆ ਬਾਲਣ ਮਿਲਦਾ ਰਹਿੰਦਾ ਹੈ ਅਤੇ ਗਿੱਲੀਆਂ ਲੱਕੜਾਂ, ਪਾਥੀਆਂ ਵਰਗੀ ਸਮੱਸਿਆ ਨਹੀਂ ਆਉਂਦੀ।
9. ਸੱਲਰੀ ਵਿਚ ਹਿਊਮਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਇਹ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਭੂਮੀ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਧਾਉਂਦਾ ਹੈ।
10. ਪਲਾਂਟ ਦੇ ਨਾਲ ਲੈਟਰੀਨ ਵੀ ਜੋੜੀ ਜਾ ਸਕਦੀ ਹੈ, ਇਸ ਤਰ੍ਹਾਂ ਵੱਖਰਾ ਸੈਪਟਿਕ ਟੈਂਕ ਬਣਾਉਣ ਦਾ ਖ਼ਰਚਾ ਬਚ ਜਾਂਦਾ ਹੈ।
Exam Tips:
a) ਘੱਟੋ-ਘੱਟ 5-6 ਲਾਭ ਨੰਬਰ ਦੇ ਕੇ ਲਿਖੋ।
b) ਲਾਭਾਂ ਨੂੰ ਬਾਲਣ, ਖਾਦ ਅਤੇ ਸਫ਼ਾਈ ਦੇ ਵਰਗਾਂ ਵਿੱਚ ਵੰਡ ਕੇ ਯਾਦ ਕਰੋ।
Question 22: ਬਾਇਓਗੈਸ ਪਲਾਂਟ ਕਿੰਨੀ ਕਿਸਮ ਦੇ ਹੁੰਦੇ ਹਨ? ਦੀਨਬੰਧੂ ਬਾਇਓਗੈਸ ਪਲਾਂਟ ਦਾ ਵਰਣਨ ਕਰੋ।
Answer:
ਬਾਇਓਗੈਸ ਪਲਾਂਟ ਦੋ ਤਰ੍ਹਾਂ ਦੇ ਹੁੰਦੇ ਹਨ - (i) ਪੀ.ਏ.ਯੂ. ਕੱਚਾ-ਪੱਕਾ ਜਨਤਾ ਮਾਡਲ ਗੈਸ ਪਲਾਂਟ ਅਤੇ (ii) ਦੀਨਬੰਧੂ ਬਾਇਓਗੈਸ ਪਲਾਂਟ।
ਦੀਨਬੰਧੂ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਇਆ ਅਤੇ ਪੰਜਾਬ ਵਿਚ 1991 ਤੋਂ ਲੱਗਣਾ ਸ਼ੁਰੂ ਹੋਇਆ। ਇਹ ਪਲਾਂਟ ਬਹੁਤ ਸਸਤਾ ਹੁੰਦਾ ਸੀ। ਇਸ ਨੂੰ ਵੱਖ-ਵੱਖ ਵਿਆਸ ਵਾਲੇ ਦੋ ਗੋਲਾਕਾਰ ਟੁਕੜਿਆਂ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ; ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ। ਇਸ ਦਾ ਗੁੰਬਦ ਗੈਸ ਹੋਲਡਰ ਦਾ ਕੰਮ ਕਰਦਾ ਹੈ ਅਤੇ ਗੈਸ ਇਕੱਠੀ ਕਰਦਾ ਹੈ। ਇਸ ਦੇ ਦੋਹਾਂ ਪਾਸਿਆਂ ਤੇ ਇਨਲੈੱਟ ਪਾਈਪ ਤੇ ਆਊਟਲੈੱਟ ਚੈਂਬਰ ਬਣੇ ਹੁੰਦੇ ਹਨ। ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
Exam Tips:
a) ਪਹਿਲਾਂ ਦੋਵਾਂ ਪਲਾਂਟਾਂ ਦੇ ਨਾਂ ਲਿਖੋ, ਫਿਰ ਦੀਨਬੰਧੂ ਦਾ ਵਰਣਨ ਕਰੋ।
Question 23: ਬਾਇਓਗੈਸ ਬਣਨ ਦੀ ਵਿਧੀ ਦਰਸਾਓ।
Answer:
ਪਸ਼ੂਆਂ ਦੇ ਮਲ-ਤਿਆਗ, ਗੋਹਾ ਆਦਿ ਨੂੰ ਆਕਸੀਜਨ ਰਹਿਤ ਖੂਹ ਵਿਚ ਇਕੱਠਾ ਕਰ ਕੇ ਉਸ ਵਿਚ ਓਨਾ ਹੀ ਪਾਣੀ ਮਿਲਾ ਦਿੱਤਾ ਜਾਂਦਾ ਹੈ। ਗੋਬਰ ਤੇ ਪਾਣੀ ਨੂੰ 1:1 ਦੇ ਅਨੁਪਾਤ ਵਿਚ ਮਿਲਾਉਣਾ ਜ਼ਰੂਰੀ ਹੈ। ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਪਾ ਦਿੱਤਾ ਜਾਂਦਾ ਹੈ। ਇਸ ਖੂਹ ਨੂੰ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ। ਗੋਬਰ ਨੂੰ ਖੂਹ ਵਿਚ ਗਲਣ ਲਈ 15-20 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਸ ਵਿਚ ਕੀਟਾਣੂ (ਜੀਵਾਣੂ) ਪੈਦਾ ਹੋ ਜਾਂਦੇ ਹਨ ਜੋ ਬਾਇਓਗੈਸ ਬਣਾਉਂਦੇ ਹਨ। ਖੂਹ ਨੂੰ ਗੈਸ ਇਕੱਠੀ ਕਰਨ ਵਾਲੇ ਹੋਲਡਰ ਨਾਲ ਢੱਕ ਦਿੱਤਾ ਜਾਂਦਾ ਹੈ, ਤਾਂ ਕਿ ਠੀਕ ਤਾਪਮਾਨ (25 ਤੋਂ 30 ਡਿਗਰੀ ਸੈਂਟੀਗ੍ਰੇਡ) ਤੇ ਖਮੀਰ ਉੱਠ ਕੇ ਬਣੀ ਗੈਸ ਦੇ ਦਬਾਅ ਨੂੰ ਪਾਈਪਾਂ ਰਾਹੀਂ ਦੂਰ-ਦੂਰ ਤਕ ਵਰਤੋਂ ਲਈ ਭੇਜਿਆ ਜਾ ਸਕੇ।
Exam Tips:
a) ਗੋਬਰ:ਪਾਣੀ = 1:1, 15-20 ਦਿਨ ਅਤੇ 25-30 ਡਿਗਰੀ ਸੈਂਟੀਗ੍ਰੇਡ - ਇਹ ਤਿੰਨੋਂ ਅੰਕੜੇ ਜ਼ਰੂਰ ਲਿਖੋ।
b) "ਆਕਸੀਜਨ ਰਹਿਤ" ਸ਼ਬਦ ਉੱਤਰ ਦਾ ਮੁੱਖ ਸ਼ਬਦ ਹੈ।
Question 24: ਜਨਤਾ ਬਾਇਓਗੈਸ ਪਲਾਂਟ ਦਾ ਵਿਸਥਾਰ ਸਹਿਤ ਵਰਣਨ ਕਰੋ।
Answer:
ਬਾਇਓਗੈਸ ਪਲਾਂਟਾਂ ਦੇ ਰਵਾਇਤੀ ਮਾਡਲ, ਜਿਵੇਂ ਲੋਹੇ ਦੇ ਡਰੰਮ ਵਾਲੇ ਪਲਾਂਟ, ਕਾਫ਼ੀ ਮਹਿੰਗੇ ਬਣਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਸਸਤਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ, ਜਿਸ ਨੂੰ ਪੀ.ਏ.ਯੂ. ਕੱਚਾ-ਪੱਕਾ ਜਨਤਾ ਮਾਡਲ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ। ਇਸ ਪਲਾਂਟ ਵਿਚ ਗੋਹਾ ਗਾਲਣ ਵਾਸਤੇ ਕੱਚਾ ਟੋਆ (ਡਾਇਜੈਸਟਰ) ਪੁੱਟਿਆ ਜਾਂਦਾ ਹੈ ਅਤੇ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ। ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਊਟਲੈੱਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ। ਇਹ ਦੂਸਰੇ ਪਲਾਂਟਾਂ ਨਾਲੋਂ 25-40% ਸਸਤਾ ਹੁੰਦਾ ਹੈ।
Exam Tips:
a) "ਕੱਚਾ-ਪੱਕਾ" ਨਾਂ ਦਾ ਕਾਰਨ ਸਮਝਾਓ: ਟੋਆ ਕੱਚਾ, ਗੁੰਬਦ ਅਤੇ ਆਊਟਲੈੱਟ ਪੱਕੇ।
Question 25: ਬਾਇਓਗੈਸ ਪਲਾਂਟ ਨੂੰ ਪਹਿਲੀ ਵਾਰ ਚਾਲੂ ਕਰਨ ਦਾ ਸਹੀ ਤਰੀਕਾ ਲਿਖੋ।
Answer:
1. ਗੈਸ ਪਲਾਂਟ ਦੀ ਪਹਿਲੀ ਭਰਾਈ ਲਈ ਵਧੇਰੇ ਮਾਤਰਾ ਵਿਚ ਗੋਬਰ ਦੀ ਲੋੜ ਹੁੰਦੀ ਹੈ, ਇਸ ਲਈ ਕਾਫ਼ੀ ਦਿਨ ਪਹਿਲਾਂ ਲੋੜੀਂਦਾ ਗੋਬਰ ਇਕੱਠਾ ਕਰ ਲੈਣਾ ਚਾਹੀਦਾ ਹੈ।
2. ਗੋਬਰ ਇਕੱਠਾ ਕਰਨ ਤੋਂ ਬਾਅਦ ਧਿਆਨ ਰੱਖੋ ਕਿ ਇਹ ਸੁੱਕ ਕੇ ਸਖ਼ਤ ਨਾ ਹੋ ਜਾਵੇ।
3. ਤਾਜ਼ਾ ਗੋਬਰ ਡੇਅਰੀ ਤੋਂ ਵੀ ਲਿਆਂਦਾ ਜਾ ਸਕਦਾ ਹੈ ਅਤੇ ਗੈਸ ਪਲਾਂਟ ਦੀ ਭਰਾਈ 2-4 ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ।
4. ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੋਣਾ ਜ਼ਰੂਰੀ ਹੈ। ਇਸ ਘੋਲ ਨੂੰ ਮਿੱਟੀ, ਲੱਕੜ ਦੇ ਬੁਰੇ, ਸਾਬਣ ਦੇ ਪਾਣੀ ਅਤੇ ਫਿਨਾਇਲ ਦੀ ਮਿਲਾਵਟ ਤੋਂ ਬਚਾਓ।
5. ਪਹਿਲੀ ਵਾਰ ਚਾਲੂ ਕੀਤੇ ਪਲਾਂਟ ਵਿਚ ਪੁਰਾਣੇ ਚੱਲਦੇ ਪਲਾਂਟ ਵਿਚੋਂ ਨਿਕਲੀ ਸੱਲਰੀ ਦੀਆਂ ਕੁਝ ਬਾਲਟੀਆਂ ਪਾ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਗੈਸ ਜਲਦੀ ਬਣਦੀ ਹੈ।
6. ਸ਼ੁਰੂ ਵਿਚ ਪੈਦਾ ਹੋਈ ਗੈਸ ਵਿਚ ਕਾਰਬਨ ਡਾਈਆਕਸਾਈਡ ਵਧੇਰੇ ਅਤੇ ਮੀਥੇਨ ਘੱਟ ਹੁੰਦੀ ਹੈ, ਪਰ ਕੁਝ ਦਿਨਾਂ ਵਿਚ ਇਹ ਠੀਕ ਹੋ ਜਾਂਦੀ ਹੈ।
7. ਇਸ ਤੋਂ ਬਾਅਦ ਪਲਾਂਟ ਵਿਚ ਰੋਜ਼ਾਨਾ ਲੋੜ ਅਨੁਸਾਰ ਗੋਬਰ ਲਗਾਤਾਰ ਪਾਉਂਦੇ ਰਹਿਣਾ ਚਾਹੀਦਾ ਹੈ।
Exam Tips:
a) ਪੁਰਾਣੇ ਪਲਾਂਟ ਦੀ ਸੱਲਰੀ ਪਾਉਣ ਵਾਲਾ ਨੁਕਤਾ ਅਕਸਰ ਪੁੱਛਿਆ ਜਾਂਦਾ ਹੈ।
b) ਕਦਮ ਇਸੇ ਕ੍ਰਮ ਵਿੱਚ ਨੰਬਰ ਦੇ ਕੇ ਲਿਖੋ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 26: ਪੇਂਡੂ ਖੇਤਰ ਵਿਚ ਰਹਿਣ ਵਾਲੇ ਲੋਕ ਲਗਪਗ ਕਿੰਨਾ ਗੋਬਰ ਬਾਲਣ ਦੇ ਰੂਪ ਵਿੱਚ ਵਰਤਦੇ ਹਨ?
Answer:
ਲਗਪਗ 50%।
Exam Tips:
a) ਇਹ ਗੋਬਰ ਖਾਦ ਬਣਨ ਦੀ ਥਾਂ ਸੜ ਜਾਂਦਾ ਹੈ, ਜੋ ਵੱਡੀ ਬਰਬਾਦੀ ਹੈ।
Question 27: ਦੇਸ਼ ਵਿਚ ਸਾਲਾਨਾ ਕਿੰਨਾ ਗੋਹਾ ਪੈਦਾ ਹੁੰਦਾ ਹੈ?
Answer:
ਲਗਪਗ 9800 ਲੱਖ ਟਨ (ਪਾਠ-ਪੁਸਤਕ ਅਨੁਸਾਰ)।
Exam Tips:
a) ਅੰਕੜੇ ਦੇ ਨਾਲ ਇਕਾਈ (ਲੱਖ ਟਨ) ਲਿਖੋ।
Question 28: ਦੇਸ਼ ਵਿਚ ਪੈਦਾ ਸਾਲਾਨਾ ਗੋਬਰ ਤੋਂ ਕਿੰਨੀ ਬਾਇਓਗੈਸ ਪੈਦਾ ਹੋ ਸਕਦੀ ਹੈ?
Answer:
4,10,000 ਲੱਖ (ਪਾਠ-ਪੁਸਤਕ ਅਨੁਸਾਰ)।
Exam Tips:
a) ਇਹ ਅੰਕੜਾ ਪਾਠ-ਪੁਸਤਕ ਵਿੱਚੋਂ ਹੀ ਯਾਦ ਕਰੋ।
Question 29: ਪੰਜਾਬ ਵਿਚ ਪਰਿਵਾਰਕ ਪੱਧਰ ਤੇ ਕਿੰਨੇ ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ?
Answer:
4,11,600।
Exam Tips:
a) ਇਹ ਗਿਣਤੀ ਪੰਜਾਬ ਲਈ ਹੈ, ਪੂਰੇ ਦੇਸ਼ ਲਈ ਨਹੀਂ।
Question 30: ਇੱਕ ਘਣ ਮੀਟਰ ਬਾਇਓਗੈਸ ਕਿੰਨੀ ਬਿਜਲੀ ਊਰਜਾ ਦੇ ਬਰਾਬਰ ਹੈ?
Answer:
0.47 ਕਿਲੋਵਾਟ ਬਿਜਲੀ।
Exam Tips:
a) ਦਸ਼ਮਲਵ ਬਿੰਦੀ ਸਹੀ ਥਾਂ ਲਿਖੋ।
Question 31: ਬਾਇਓਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ ਕਿੰਨਾ ਲੈਣਾ ਚਾਹੀਦਾ ਹੈ?
Answer:
ਬਰਾਬਰ ਅਨੁਪਾਤ (1:1)।
Exam Tips:
a) ਜਿੰਨਾ ਗੋਬਰ, ਓਨਾ ਹੀ ਪਾਣੀ।
Question 32: ਦੀਨਬੰਧੂ ਗੈਸ ਪਲਾਂਟ ਕਦੋਂ ਹੋਂਦ ਵਿਚ ਆਇਆ?
Answer:
1984 ਵਿਚ।
Exam Tips:
a) ਪੰਜਾਬ ਵਿਚ ਇਹ 1991 ਤੋਂ ਲੱਗਣਾ ਸ਼ੁਰੂ ਹੋਇਆ।
Question 33: ਕੱਚਾ-ਪੱਕਾ ਜਨਤਾ ਗੈਸ ਪਲਾਂਟ ਕਿੰਨਾ ਸਸਤਾ ਪੈਂਦਾ ਹੈ?
Answer:
ਦੂਸਰੇ ਪਲਾਂਟਾਂ ਨਾਲੋਂ 25-40% ਸਸਤਾ।
Exam Tips:
a) ਸਸਤੇ ਹੋਣ ਦੀ ਸੀਮਾ ਦੋਵੇਂ ਅੰਕ ਲਿਖ ਕੇ ਦਿਓ।
Question 34: ਗੈਸ ਪਲਾਂਟ ਤੋਂ ਜਿਹੜੀ ਪਾਈਪ ਰਸੋਈ ਘਰ ਵਿੱਚ ਜਾਂਦੀ ਹੈ, ਉਸ ਦੀ ਢਲਾਣ ਕਿੱਧਰ ਨੂੰ ਹੋਣੀ ਚਾਹੀਦੀ ਹੈ?
Answer:
ਗੈਸ ਪਲਾਂਟ ਵੱਲ, ਤਾਂ ਕਿ ਪਾਣੀ ਰਸੋਈ ਵੱਲ ਨਾ ਜਾਵੇ।
Exam Tips:
a) ਦਿਸ਼ਾ ਦੇ ਨਾਲ ਕਾਰਨ ਵੀ ਲਿਖੋ।
Question 35: ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਪੈਦਾ ਊਰਜਾ ਕਿੰਨੀ ਲੱਕੜੀ ਤੋਂ ਪ੍ਰਾਪਤ ਹੁੰਦੀ ਹੈ?
Answer:
3.5 ਕਿਲੋਗ੍ਰਾਮ ਲੱਕੜ।
Exam Tips:
a) ਪਾਥੀਆਂ ਲਈ ਇਹੀ ਮਾਤਰਾ 12.30 ਕਿਲੋਗ੍ਰਾਮ ਹੈ।
Question 36: 2 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਕਿੰਨੇ ਵਿਅਕਤੀਆਂ ਲਈ ਖਾਣਾ ਬਣਾਉਣ ਲਈ ਠੀਕ ਹੈ?
Answer:
ਹਰ ਰੋਜ਼ 4-5 ਵਿਅਕਤੀਆਂ ਲਈ।
Exam Tips:
a) ਇਸ ਆਕਾਰ ਲਈ 3-4 ਡੰਗਰ ਅਤੇ 50 ਕਿਲੋ ਗੋਬਰ ਚਾਹੀਦਾ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 37: ਸਾਡੇ ਦੇਸ਼ ਵਿਚ ਸਾਲਾਨਾ ਕਿੰਨਾ ਗੋਬਰ ਪੈਦਾ ਹੁੰਦਾ ਹੈ ਤੇ ਕਿੰਨੇ ਬਾਇਓਗੈਸ ਪਲਾਂਟ ਤਿਆਰ ਹੋ ਸਕਦੇ ਹਨ?
Answer:
ਸਾਡੇ ਦੇਸ਼ ਵਿਚ ਲਗਪਗ 9800 ਲੱਖ ਟਨ ਗੋਬਰ ਹਰ ਸਾਲ ਪੈਦਾ ਹੁੰਦਾ ਹੈ ਅਤੇ ਇਸ ਦੇ ਤੀਜੇ ਹਿੱਸੇ ਤੋਂ 100 ਲੱਖ ਬਾਇਓਗੈਸ ਪਲਾਂਟ ਤਿਆਰ ਹੋ ਸਕਦੇ ਹਨ (ਪਾਠ-ਪੁਸਤਕ ਅਨੁਸਾਰ)।
Exam Tips:
a) ਦੋਵੇਂ ਅੰਕੜੇ (9800 ਲੱਖ ਟਨ ਅਤੇ 100 ਲੱਖ ਪਲਾਂਟ) ਲਿਖੋ।
Question 38: ਬਾਇਓਗੈਸ ਪਲਾਂਟ ਦੇ ਆਕਾਰ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਬਾਇਓਗੈਸ ਪਲਾਂਟਾਂ ਦਾ ਆਕਾਰ ਆਮ ਕਰਕੇ 2 ਘਣ ਮੀਟਰ ਹੁੰਦਾ ਹੈ। ਇਸ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ ਅਤੇ ਰੋਜ਼ਾਨਾ ਲਗਪਗ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ।
Exam Tips:
a) ਵੱਡੇ ਆਕਾਰ ਦੇ ਪਲਾਂਟਾਂ ਲਈ ਵੱਧ ਡੰਗਰ ਚਾਹੀਦੇ ਹਨ, ਸਾਰਨੀ ਦੇਖੋ।
Question 39: ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪੈਦਾ ਹੋਈ ਊਰਜਾ ਦੀ ਤੁਲਨਾ ਵੱਖ-ਵੱਖ ਬਾਲਣਾਂ ਤੋਂ ਪ੍ਰਾਪਤ ਊਰਜਾ ਨਾਲ ਕਰੋ।
Answer:
ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਊਰਜਾ ਇਹਨਾਂ ਦੇ ਬਰਾਬਰ ਹੁੰਦੀ ਹੈ: 0.52 ਲੀਟਰ ਡੀਜ਼ਲ, 0.62 ਲੀਟਰ ਮਿੱਟੀ ਦਾ ਤੇਲ, 0.43 ਕਿਲੋ ਪੈਟਰੋਲੀਅਮ ਗੈਸ, 1.6 ਕਿਲੋ ਕੋਲਾ, 3.5 ਕਿਲੋ ਲੱਕੜ, 0.47 ਕਿਲੋਵਾਟ ਬਿਜਲੀ ਅਤੇ 12.30 ਕਿਲੋ ਪਾਥੀਆਂ।
Exam Tips:
a) ਸਾਰੇ ਬਾਲਣ ਇਕਾਈਆਂ ਸਮੇਤ ਸੂਚੀ ਬਣਾ ਕੇ ਲਿਖੋ।
Question 40: ਗੋਬਰ ਗੈਸ ਕਿਵੇਂ ਪੈਦਾ ਹੁੰਦੀ ਹੈ?
Answer:
ਡੰਗਰਾਂ ਦੇ ਗੋਹੇ, ਮਨੁੱਖੀ ਮਲ-ਮੂਤਰ, ਪੱਤੇ, ਸਬਜ਼ੀਆਂ ਦੇ ਛਿੱਲੜ, ਬਚੇ-ਖੁਚੇ ਚਾਰੇ, ਸੂਰਾਂ ਦੀ ਲਿੱਦ, ਮੁਰਗੀਆਂ ਦੀਆਂ ਬਿੱਠਾਂ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਗਲਣ-ਸੜਨ ਨਾਲ ਗੋਬਰ ਗੈਸ ਪੈਦਾ ਹੁੰਦੀ ਹੈ।
Exam Tips:
a) "ਆਕਸੀਜਨ ਰਹਿਤ ਵਾਤਾਵਰਨ" ਸ਼ਬਦ ਜ਼ਰੂਰ ਲਿਖੋ।
Question 41: ਬਾਇਓਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ?
Answer:
1. ਪਰਿਵਾਰਕ ਬਾਇਓਗੈਸ ਪਲਾਂਟ
2. ਸੰਸਥਾਗਤ ਬਾਇਓਗੈਸ ਪਲਾਂਟ
3. ਕਮਿਊਨਿਟੀ ਬਾਇਓਗੈਸ ਪਲਾਂਟ
Exam Tips:
a) ਤਿੰਨੋਂ ਸ਼੍ਰੇਣੀਆਂ ਇਸੇ ਕ੍ਰਮ ਵਿੱਚ ਯਾਦ ਕਰੋ।
ਵੱਡੇ ਉੱਤਰ ਵਾਲਾ ਪ੍ਰਸ਼ਨ
Question 42: ਵੱਖ-ਵੱਖ ਆਕਾਰ ਦੇ ਗੋਬਰ ਗੈਸ ਪਲਾਂਟਾਂ ਲਈ ਘੱਟ ਤੋਂ ਘੱਟ ਜ਼ਰੂਰੀ ਪਸ਼ੂਆਂ ਦੀ ਗਿਣਤੀ ਦੱਸੋ।
Answer:
| ਪਲਾਂਟ ਦਾ ਆਕਾਰ | ਗੋਬਰ ਦੀ ਲੋੜ (ਰੋਜ਼ਾਨਾ) | ਪਸ਼ੂਆਂ ਦੀ ਗਿਣਤੀ |
|---|---|---|
| 2 ਘਣ ਮੀਟਰ | 50 ਕਿਲੋ | 3-4 |
| 3 ਘਣ ਮੀਟਰ | 75 ਕਿਲੋ | 5-6 |
| 4 ਘਣ ਮੀਟਰ | 100 ਕਿਲੋ | 7-8 |
| 6 ਘਣ ਮੀਟਰ | 150 ਕਿਲੋ | 10-12 |
Exam Tips:
a) ਇੱਕ ਡੰਗਰ ਤੋਂ ਰੋਜ਼ ਲਗਪਗ 15 ਕਿਲੋ ਗੋਬਰ ਮਿਲਦਾ ਹੈ ਅਤੇ 1 ਘਣ ਮੀਟਰ ਗੈਸ ਲਈ ਲਗਪਗ 25 ਕਿਲੋ ਗੋਬਰ ਚਾਹੀਦਾ ਹੈ।
b) ਗੋਬਰ ਦੀ ਮਾਤਰਾ = ਆਕਾਰ × 25 ਕਿਲੋ, ਇਸ ਨਾਲ ਸਾਰਨੀ ਦੀ ਜਾਂਚ ਕਰੋ।
Free study material for Agriculture
Free Punjab Board Textbook Explanations: Class 7 Agriculture Punjabi Medium Chapter 11 ਬਾਇਓ ਗੈਸ
Chapter Exercise Answers for Class 7 Agriculture
Access structured Punjab Board textbook solutions for Punjabi Medium Chapter 11 ਬਾਇਓ ਗੈਸ. Designed in alignment with the latest academic curriculum for Class 7 Agriculture, these answers cover all end-of-chapter exercises to support daily learning and homework completion.
Detailed Answer Guides for Punjabi Medium Chapter 11 ਬਾਇਓ ਗੈਸ
Clear, methodical explanations accompany every challenging problem within the Class 7 Agriculture text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 7 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Agriculture.
FAQs
The complete and updated PSEB 7th Class Agriculture Solutions Chapter 11 ਬਾਇਓ ਗੈਸ is available for free on StudiesToday.com. These solutions for Class 7 Agriculture are as per latest Punjab Board curriculum.
Yes, our experts have revised the PSEB 7th Class Agriculture Solutions Chapter 11 ਬਾਇਓ ਗੈਸ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Agriculture Solutions Chapter 11 ਬਾਇਓ ਗੈਸ will help students to get full marks in the theory paper.
Yes, we provide bilingual support for Class 7 Agriculture. You can access PSEB 7th Class Agriculture Solutions Chapter 11 ਬਾਇਓ ਗੈਸ in both English and Hindi medium.
Yes, you can download the entire PSEB 7th Class Agriculture Solutions Chapter 11 ਬਾਇਓ ਗੈਸ in printable PDF format for offline study on any device.