Download Punjab Board Solutions for Class 6 Punjabi Punjabi Medium Chapter 06 ਟੈਲੀਫ਼ੋਨ
Review structured textbook solutions for Class 6 Punjabi Punjabi Medium Chapter 06 ਟੈਲੀਫ਼ੋਨ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
View or download the dedicated Punjabi Medium Chapter 06 ਟੈਲੀਫ਼ੋਨ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
I. ਬਹੁਵਿਕਲਪੀ ਪ੍ਰਸ਼ਨ
Question 1: ਸਹੀ ਵਿਕਲਪ ਚੁਣੋ:
ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜਨਾਂਵ ਹੈ?
(ਉ) ਗ੍ਰਾਹਮ ਬੈੱਲ (ਅ) ਉਹ (ਈ) ਵਾਟਸਨ (ਸ) ਮੈਲਵਿਲ
Answer:
(ਅ) ਉਹ
Exam Tips:
a) ਪੜਨਾਂਵ ਉਹ ਸ਼ਬਦ ਹੁੰਦਾ ਹੈ ਜੋ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ।
b) ਗ੍ਰਾਹਮ ਬੈੱਲ, ਵਾਟਸਨ ਤੇ ਮੈਲਵਿਲ ਵਿਅਕਤੀਆਂ ਦੇ ਨਾਂ ਹਨ, ਇਸ ਲਈ ਇਹ ਨਾਂਵ ਹਨ।
Question 2: ਸਹੀ ਵਿਕਲਪ ਚੁਣੋ:
ਸ਼ੁੱਧ ਸ਼ਬਦ ਕਿਹੜਾ ਹੈ?
(ਉ) ਤਿਲੀਆਂ (ਅ) ਤਲੀਆਂ (ਈ) ਤੀਲੀਆਂ (ਹ) ਤਲਿਆਂ
Answer:
(ਈ) ਤੀਲੀਆਂ
Exam Tips:
a) ਸ਼ਬਦ-ਜੋੜ ਪੱਕੇ ਕਰਨ ਲਈ ਲਗਾਂ-ਮਾਤਰਾਵਾਂ ਵੱਲ ਧਿਆਨ ਦਿਓ।
Question 3: ਸਹੀ ਵਿਕਲਪ ਚੁਣੋ:
ਕਿਰਿਆ-ਸ਼ਬਦ ਚੁਣੋ:
(ਉ) ਤੁਹਾਡਾ (ਅ) ਦੰਦ-ਕਥਾ (ਈ) ਖੇਡਿਆ (ਸ) ਪ੍ਰਦਰਸ਼ਨੀ
Answer:
(ਈ) ਖੇਡਿਆ
Exam Tips:
a) ਕਿਰਿਆ ਕਿਸੇ ਕੰਮ ਦੇ ਹੋਣ ਜਾਂ ਕੀਤੇ ਜਾਣ ਨੂੰ ਦੱਸਦੀ ਹੈ, ਜਿਵੇਂ ‘ਖੇਡਿਆ’।
Question 4: ਸਹੀ ਵਿਕਲਪ ਚੁਣੋ:
ਨਾਂਵ-ਸ਼ਬਦ ਕਿਹੜਾ ਹੈ?
(ਉ) ਲੁਕਿਆ (ਅ) ਉਹ (ਈ) ਸਥਾਪਨਾ (ਸ) ਗ੍ਰਾਹਮ ਬੈੱਲ
Answer:
(ਸ) ਗ੍ਰਾਹਮ ਬੈੱਲ
Exam Tips:
a) ਨਾਂਵ ਕਿਸੇ ਵਿਅਕਤੀ, ਥਾਂ ਜਾਂ ਵਸਤੂ ਦਾ ਨਾਂ ਹੁੰਦਾ ਹੈ।
b) ‘ਲੁਕਿਆ’ ਕਿਰਿਆ-ਰੂਪ ਹੈ ਅਤੇ ‘ਉਹ’ ਪੜਨਾਂਵ ਹੈ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਟੈਲੀਫ਼ੋਨ ਦੀ ਕਾਢ ਕਿਸ ਨੇ ਕੱਢੀ?
Answer:
ਗ੍ਰਾਹਮ ਬੈੱਲ ਨੇ।
Exam Tips:
a) ਉੱਤਰ ਇਕ ਛੋਟੇ ਵਾਕ ਵਿਚ ਲਿਖੋ।
b) ਵਿਗਿਆਨੀ ਦਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 2: ਗ੍ਰਾਹਮ ਬੈੱਲ ਦੇ ਭਰਾ ਦਾ ਨਾਂ ਕੀ ਸੀ?
Answer:
ਮੈਲਵਿਲ।
Exam Tips:
a) ਪਾਠ ਵਿਚ ਆਏ ਸਾਰੇ ਵਿਅਕਤੀਆਂ ਦੇ ਨਾਂ ਯਾਦ ਰੱਖੋ।
Question 3: ਤਾਰ-ਪ੍ਰਨਾਲੀ ਕਿਸ ਨੇ ਸ਼ੁਰੂ ਕੀਤੀ ਸੀ?
Answer:
ਮੋਰਿਸ ਨੇ।
Exam Tips:
a) ਨਾਂ ਦੇ ਨਾਲ ‘ਨੇ’ ਲਗਾ ਕੇ ਪੂਰਾ ਵਾਕ ਲਿਖਿਆ ਜਾ ਸਕਦਾ ਹੈ।
Question 4: ਬੈੱਲ ਟੈਲੀਫ਼ੋਨ-ਪ੍ਰਨਾਲੀ ਦੀ ਸਥਾਪਨਾ ਕਦੋਂ ਹੋਈ?
Answer:
1876 ਈ: ਵਿਚ।
Exam Tips:
a) ਸਾਲ ਅੰਕਾਂ ਵਿਚ ਸਾਫ਼ ਲਿਖੋ ਅਤੇ ਉਸ ਨਾਲ ‘ਈ:’ ਜ਼ਰੂਰ ਲਿਖੋ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ਪ੍ਰਦਰਸ਼ਨੀ, ਵਿਗਿਆਨੀਆਂ, ਖੋਪਰੀਨੁਮਾ, ਗ੍ਰਾਹਮ ਬੈੱਲ, ਸੰਸਾਰ)
(i) ਉਹਨਾਂ ਨੇ ਖੇਡਾਂ-ਖੇਡਾਂ ਵਿਚ ਹੀ ਇੱਕ ਅਜਿਹਾ ……………… ਡੱਬਾ ਜਿਹਾ ਬਣਾ ਲਿਆ।
(ii) ……………… ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ।
(iii) 3 ਮਾਰਚ, 1876 ਨੂੰ ਇਸ ਦੀ ਪਹਿਲੀ ……………… ਕੀਤੀ ਗਈ।
(iv) ਅੱਜ ਟੈਲੀਫ਼ੋਨ ਰਾਹੀਂ ਸਾਰਾ ………………… ਇੱਕ-ਦੂਜੇ ਨਾਲ ਜੁੜਿਆ ਹੋਇਆ ਹੈ।
(v) ਉਸ ਦਾ ਘਰ ਸੰਸਾਰ ਦੇ …………… ਦਾ ਵਿਸਰਾਮ-ਘਰ ਬਣਿਆ ਰਿਹਾ।
Answer:
(i) ਖੋਪਰੀਨੁਮਾ
(ii) ਗ੍ਰਾਹਮ ਬੈੱਲ
(iii) ਪ੍ਰਦਰਸ਼ਨੀ
(iv) ਸੰਸਾਰ
(v) ਵਿਗਿਆਨੀਆਂ
Exam Tips:
a) ਹਰ ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।
b) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਸਿਰਫ਼ ਇਕ ਵਾਰ ਵਰਤੋ।
Question 2: ਵਾਕਾਂ ਵਿਚ ਵਰਤੋ: ਮੌਲਿਕ, ਉੱਦਮੀ, ਸੁਭਾਵਿਕ, ਪ੍ਰਦਰਸ਼ਨੀ, ਦੰਦ-ਕਥਾ, ਸੰਪਰਕ, ਟੈਲੀਫ਼ੋਨ, ਅਕਸਰ।
Answer:
1. ਮੌਲਿਕ (ਆਪਣਾ ਨਿੱਜੀ ਵਿਚਾਰ ਜਾਂ ਕਾਢ) – ‘ਪੇਮੀ ਦੇ ਨਿਆਣੇ’ ਸੰਤ ਸਿੰਘ ਸੇਖੋਂ ਦੀ ਮੌਲਿਕ ਕਹਾਣੀ ਹੈ।
2. ਉੱਦਮੀ (ਕੋਸ਼ਿਸ਼ ਜਾਂ ਮਿਹਨਤ ਕਰਨ ਵਾਲਾ) – ਇਸ ਸ਼ਹਿਰ ਵਿਚ ਬਹੁਤ ਸਾਰੇ ਉੱਦਮੀਆਂ ਨੇ ਵੱਡੇ-ਵੱਡੇ ਕਾਰਖ਼ਾਨੇ ਲਾਏ ਹਨ।
3. ਸੁਭਾਵਿਕ (ਸੁਭਾ ਕਰਕੇ, ਕੁਦਰਤੀ) – ਗ੍ਰਾਹਮ ਬੈੱਲ ਵਿਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ।
4. ਪ੍ਰਦਰਸ਼ਨੀ (ਨੁਮਾਇਸ਼) – ਇਸ ਹਾਲ ਵਿਚ ਬੱਚਿਆਂ ਦੀਆਂ ਇਲੈੱਕਟ੍ਰਾਨਿਕ ਗੇਮਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ।
5. ਦੰਦ-ਕਥਾ (ਸੁਣ-ਸੁਣਾ ਕੇ ਅੱਗੇ ਤੁਰਦੀ ਕਹਾਣੀ) – ਪੰਜਾਬ ਵਿਚ ਦੁੱਲੇ ਭੱਟੀ ਦੇ ਜੀਵਨ ਦੀ ਕਹਾਣੀ ਨੂੰ ਅਸੀਂ ਦੰਦ-ਕਥਾ ਕਹਿ ਸਕਦੇ ਹਾਂ।
6. ਸੰਪਰਕ (ਸੰਬੰਧ) – ਅੱਜ ਮੈਂ ਮੋਬਾਈਲ ਉੱਤੇ ਬਹੁਤ ਕੋਸ਼ਿਸ਼ ਕੀਤੀ, ਪਰੰਤੂ ਆਪਣੇ ਮਿੱਤਰ ਨਾਲ ਮੇਰਾ ਸੰਪਰਕ ਨਾ ਹੋ ਸਕਿਆ।
7. ਟੈਲੀਫ਼ੋਨ (ਸੰਚਾਰ ਦਾ ਇਕ ਯੰਤਰ, ਦੂਰਭਾਸ਼) – ਅੱਜ ਲੋਕ ਲੈਂਡਲਾਈਨ ਟੈਲੀਫ਼ੋਨ ਦੀ ਥਾਂ ਮੋਬਾਈਲ ਫ਼ੋਨ ਨੂੰ ਤਰਜੀਹ ਦੇ ਰਹੇ ਹਨ।
8. ਅਕਸਰ (ਆਮ ਕਰਕੇ) – ਮੈਂ ਅਕਸਰ ਉਸ ਨੂੰ ਮਿਲਦਾ ਰਹਿੰਦਾ ਹਾਂ।
Exam Tips:
a) ਸ਼ਬਦ ਦਾ ਅਰਥ ਸਮਝ ਕੇ ਅਜਿਹਾ ਵਾਕ ਬਣਾਓ ਜਿਸ ਵਿਚ ਸ਼ਬਦ ਦਾ ਪ੍ਰਯੋਗ ਠੀਕ ਥਾਂ ਹੋਵੇ।
b) ਵਾਕ ਪੂਰਾ ਹੋਵੇ ਅਤੇ ਅੰਤ ਵਿਚ ਡੰਡੀ (।) ਲਗਾਓ।
Question 3: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਭਰਾ, ਵਿਗਿਆਨਕ, ਵਿਸ਼ਵਾਸ, ਵਿਦਿਆਰਥੀ, ਪ੍ਰਯੋਗ।
Answer:
ਭਰਾ – भाई – Brother
ਵਿਗਿਆਨਕ – वैज्ञानिक – Scientific
ਵਿਸ਼ਵਾਸ – विश्वास – Belief
ਵਿਦਿਆਰਥੀ – विद्यार्थी – Student
ਪ੍ਰਯੋਗ – प्रयोग – Experiment
Exam Tips:
a) ਹਿੰਦੀ ਸ਼ਬਦ ਦੀਆਂ ਮਾਤਰਾਵਾਂ ਅਤੇ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਧਿਆਨ ਨਾਲ ਲਿਖੋ।
IV. ਰਚਨਾਤਮਕ ਕਾਰਜ
Question 4: ਟੈਲੀਫ਼ੋਨ ਵਾਂਗ ਹੋਰ ਕਿਹੜੇ ਯੰਤਰ ਅਜੋਕੇ ਸਮੇਂ ਵਿਚ ਗੱਲ-ਬਾਤ ਲਈ ਵਰਤੇ ਜਾ ਸਕਦੇ ਹਨ?
Answer:
ਮੋਬਾਈਲ, ਕੰਪਿਊਟਰ, ਲੈਪਟਾਪ, ਆਈ-ਪੈਡ, ਵਾਕੀ-ਟਾਕੀ।
Exam Tips:
a) ਘੱਟੋ-ਘੱਟ ਤਿੰਨ-ਚਾਰ ਯੰਤਰਾਂ ਦੇ ਨਾਂ ਲਿਖੋ।
Question 5: ਟੈਲੀਫ਼ੋਨ ਤੋਂ ਪਹਿਲਾਂ ਲੋਕਾਂ ਦੇ ਸੰਚਾਰ ਦੇ ਸਾਧਨ ਕੀ ਸਨ?
Answer:
ਡਾਕ, ਤਾਰ, ਵਾਇਰਲੈੱਸ, ਵਾਕੀ-ਟਾਕੀ, ਕਾਸਦ, ਕਬੂਤਰ।
Exam Tips:
a) ਪੁਰਾਣੇ ਸਮੇਂ ਦੇ ਸਾਧਨਾਂ (ਕਾਸਦ, ਕਬੂਤਰ, ਡਾਕ) ਨੂੰ ਨਵੇਂ ਸਾਧਨਾਂ ਤੋਂ ਵੱਖ ਕਰ ਕੇ ਯਾਦ ਰੱਖੋ।
Free study material for Punjabi
Step-by-Step Textbook Answers: Class 6 Punjabi Punjabi Medium Chapter 06 ਟੈਲੀਫ਼ੋਨ
Chapter Exercise Answers for Class 6 Punjabi
Access structured Punjab Board textbook solutions for Punjabi Medium Chapter 06 ਟੈਲੀਫ਼ੋਨ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Detailed Answer Guides for Punjabi Medium Chapter 06 ਟੈਲੀਫ਼ੋਨ
Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 6 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.
FAQs
The complete and updated PSEB 6th Class Punjabi Solutions Chapter 6 ਟੈਲੀਫ਼ੋਨ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 6 ਟੈਲੀਫ਼ੋਨ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 6 ਟੈਲੀਫ਼ੋਨ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 6 ਟੈਲੀਫ਼ੋਨ in both English and Hindi medium.
Yes, you can download the entire PSEB 6th Class Punjabi Solutions Chapter 6 ਟੈਲੀਫ਼ੋਨ in printable PDF format for offline study on any device.