PSEB 6th Class Punjabi Solutions Chapter 3 ਸਮਾਜ ਸੇਵਕ

Official Punjab Board Solutions for Class 6 Punjabi: Punjabi Medium Chapter 03 ਸਮਾਜ ਸੇਵਕ

Explore reliable textbook solutions for Punjabi Medium Chapter 03 ਸਮਾਜ ਸੇਵਕ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.

Chapter-wise Solutions for Punjabi: Punjabi Medium Chapter 03 ਸਮਾਜ ਸੇਵਕ

View or download the dedicated Punjabi Medium Chapter 03 ਸਮਾਜ ਸੇਵਕ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

I. ਬਹੁਵਿਕਲਪੀ ਪ੍ਰਸ਼ਨ

ਠੀਕ ਉੱਤਰ ਚੁਣੋ :

Question 1: ਮੇਲਿਆਂ ਵਿੱਚ ਕਿਹੋ-ਜਿਹੀ ਵਰਦੀ ਵਾਲੇ ਮੁੰਡੇ ਨਜ਼ਰ ਆਉਂਦੇ ਹਨ?
(ੳ) ਖ਼ਾਕੀ
(ਅ) ਸਫ਼ੈਦ
(ਇ) ਨੀਲੀ

Answer:

(ਇ) ਨੀਲੀ

Exam Tips:

a) ਮੇਲਿਆਂ ਵਿੱਚ ਸਕਾਊਟ ਅਤੇ ਗਾਈਡ ਨੀਲੀ ਵਰਦੀ ਵਿੱਚ ਹੁੰਦੇ ਹਨ, ਇਹ ਗੱਲ ਯਾਦ ਰੱਖੋ।

 

Question 2: ਸਕਾਊਟ ਅਤੇ ਗਾਈਡ ਕੀ ਸਿੱਖ ਰਹੇ ਹੁੰਦੇ ਹਨ?
(ੳ) ਨੌਕਰੀ ਲਈ ਸਿਖਲਾਈ
(ਅ) ਚੰਗੀ ਜੀਵਨ-ਜਾਚ
(ਇ) ਪੈਸੇ ਕਮਾਉਣੇ

Answer:

(ਅ) ਚੰਗੀ ਜੀਵਨ-ਜਾਚ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 3: ਸਕਾਊਟ ਅਤੇ ਗਾਈਡ ਸੇਵਾ ਕਰਨ ਬਦਲੇ ਕੀ ਲੈਂਦੇ ਹਨ?
(ੳ) ਸੁਗਾਤਾਂ
(ਅ) ਨਕਦੀ
(ਇ) ਕੋਈ ਸੇਵਾ-ਫਲ ਨਹੀਂ

Answer:

(ਇ) ਕੋਈ ਸੇਵਾ-ਫਲ ਨਹੀਂ

Exam Tips:

a) ਇਹ ਸੇਵਾ ਬਿਨਾਂ ਕਿਸੇ ਲਾਲਚ ਦੇ ਕੀਤੀ ਜਾਂਦੀ ਹੈ, ਇਸ ਲਈ ਕੋਈ ਸੇਵਾ-ਫਲ ਨਹੀਂ ਲਿਆ ਜਾਂਦਾ।

 

Question 4: ਸਰ ਬੇਡਨ ਪਾਵੇਲ ਨੇ ਸਕਾਊਟ-ਲਹਿਰ ਬਾਰੇ ਪੁਸਤਕ ਕਦੋਂ ਲਿਖੀ?
(ੳ) 1910
(ਅ) 1908
(ਇ) 1918

Answer:

(ਅ) 1908

Exam Tips:

a) ਸਾਲ 1908 ਯਾਦ ਰੱਖੋ: ਇਸੇ ਸਾਲ ਪੁਸਤਕ ਲਿਖੀ ਗਈ ਅਤੇ ਇਹ ਲਹਿਰ ਇੰਗਲੈਂਡ ਵਿੱਚ ਸ਼ੁਰੂ ਹੋਈ।

 

Question 5: ਸਕੂਲਾਂ ਵਿੱਚ ਸਕਾਊਟਾਂ ਨੂੰ ਕੌਣ ਜਥੇਬੰਦ ਕਰਦਾ ਹੈ?
(ੳ) ਡਰਿੱਲ-ਮਾਸਟਰ
(ਅ) ਸਕਾਊਟ-ਮਾਸਟਰ
(ਇ) ਲਾਇਬ੍ਰੇਰੀਅਨ

Answer:

(ਅ) ਸਕਾਊਟ-ਮਾਸਟਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

II. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਕਿਸੇ ਮੁਸਾਫ਼ਰ ਦੇ ਸੱਟ ਲੱਗਣ 'ਤੇ ਸਕਾਊਟ ਅਤੇ ਗਾਈਡ ਕੀ ਕਰਦੇ ਹਨ?

Answer:

ਸਕਾਊਟਾਂ ਵਿੱਚੋਂ ਕੋਈ ਜ਼ਖ਼ਮੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਵਾਲੇ ਤੰਬੂ ਵਿੱਚ ਲੈ ਜਾਂਦਾ ਹੈ।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ: ਜ਼ਖ਼ਮੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਤੰਬੂ ਵਿੱਚ ਲਿਜਾਣਾ।

 

Question 2: ਸਕਾਊਟ ਅਤੇ ਗਾਈਡ ਦਾ ਕੀ ਧਰਮ ਹੈ?

Answer:

ਸਾਰਿਆਂ ਦੀ ਸਹਾਇਤਾ ਕਰਨਾ।

Exam Tips:

a) ਇੱਥੇ 'ਧਰਮ' ਦਾ ਅਰਥ ਪਵਿੱਤਰ ਫ਼ਰਜ਼ ਹੈ।

 

Question 3: ਸਕਾਊਟਾਂ ਅਤੇ ਗਾਈਡਾਂ ਨੇ ਕੀ ਸਹੁੰ ਚੁੱਕੀ ਹੁੰਦੀ ਹੈ?

Answer:

ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ।

Exam Tips:

a) ਉੱਤਰ ਵਿੱਚ 'ਹਰ ਰੋਜ਼' ਅਤੇ 'ਘੱਟੋ-ਘੱਟ ਇੱਕ ਚੰਗਾ ਕੰਮ' ਸ਼ਬਦ ਜ਼ਰੂਰ ਲਿਖੋ।

 

Question 4: ਸਕਾਊਟਾਂ ਅਤੇ ਗਾਈਡਾਂ ਦਾ ਮੁੱਖ ਉਦੇਸ਼ ਕੀ ਹੁੰਦਾ ਹੈ?

Answer:

ਦੂਜਿਆਂ ਦੀ ਸੇਵਾ ਕਰਨਾ।

Exam Tips:

a) ਵਰਦੀਆਂ ਵੱਖ-ਵੱਖ ਹੋਣ ਦੇ ਬਾਵਜੂਦ ਦੋਵਾਂ ਦਾ ਕੰਮ ਇੱਕੋ ਹੁੰਦਾ ਹੈ: ਦੂਜਿਆਂ ਦੀ ਸੇਵਾ।

 

Question 5: ਭਾਰਤ ਵਿੱਚ ਪਹਿਲੀ ਵਾਰ ਕਦੋਂ ਕੁੱਝ ਵਿਦਿਆਰਥੀ ਸਕਾਊਟ ਬਣੇ?

Answer:

1909 ਵਿੱਚ।

Exam Tips:

a) ਸਾਲਾਂ ਵਿੱਚ ਫ਼ਰਕ ਯਾਦ ਰੱਖੋ: ਪੁਸਤਕ 1908 ਵਿੱਚ, ਭਾਰਤ ਵਿੱਚ ਪਹਿਲੇ ਸਕਾਊਟ 1909 ਵਿੱਚ।

 

III. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਇੱਕ ਸਕਾਊਟ ਦੇ ਕੀ-ਕੀ ਫ਼ਰਜ਼ ਹਨ?

Answer:

ਲੋੜਵੰਦਾਂ ਦੀ ਸਹਾਇਤਾ ਕਰਨਾ, ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਕਰਨਾ, ਕਿਸੇ ਨਾਲ ਭੇਦ-ਭਾਵ ਨਾ ਕਰਨਾ ਆਦਿ ਇੱਕ ਸਕਾਊਟ ਦੇ ਫ਼ਰਜ਼ ਹਨ।

Exam Tips:

a) ਫ਼ਰਜ਼ ਬਿੰਦੂਆਂ ਵਿੱਚ ਗਿਣ ਕੇ ਲਿਖੋ ਤਾਂ ਜੋ ਉੱਤਰ ਸਾਫ਼ ਲੱਗੇ।

 

Question 2: ਸਕਾਊਟ ਕਿਨ੍ਹਾਂ ਗੱਲਾਂ ਦਾ ਭੇਦ-ਭਾਵ ਨਹੀਂ ਕਰਦੇ?

Answer:

ਸਕਾਊਟ ਧਰਮ, ਜਾਤ, ਰੰਗ, ਨਸਲ ਆਦਿ ਦਾ ਭੇਦ-ਭਾਵ ਨਹੀਂ ਕਰਦੇ।

Exam Tips:

a) ਧਰਮ, ਜਾਤ, ਰੰਗ ਅਤੇ ਨਸਲ ਚਾਰੇ ਗੱਲਾਂ ਉੱਤਰ ਵਿੱਚ ਸ਼ਾਮਲ ਕਰੋ।

 

Question 3: ਸਕਾਊਟ-ਕੈਂਪਾਂ ਵਿੱਚ ਸਕਾਊਟਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ?

Answer:

ਸਕਾਊਟ ਕੈਂਪ ਵਿੱਚ ਸਕਾਊਟਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਕਰਨੀ ਸਿਖਾਈ ਜਾਂਦੀ ਹੈ, ਖ਼ਾਸ ਕਰ ਕੇ ਅੱਗ ਲੱਗਣ, ਹੜ੍ਹਾਂ ਜਾਂ ਭੁਚਾਲਾਂ ਸਮੇਂ। ਕੈਂਪਾਂ ਵਿੱਚ ਰਾਤ ਵੇਲੇ ਸਕਾਊਟ ਤੇ ਲੀਡਰ ਅੱਗ ਬਾਲ ਕੇ ਆਪਣੇ ਤਜਰਬੇ ਸਾਂਝੇ ਕਰਦੇ ਹਨ ਤੇ ਇੱਕ-ਦੂਜੇ ਤੋਂ ਸਿੱਖਦੇ ਹਨ। ਉਹ ਚੁਟਕਲਿਆਂ, ਕਹਾਣੀਆਂ ਤੇ ਗੀਤ-ਸੰਗੀਤ ਨਾਲ ਆਪਣਾ ਮਨ-ਪਰਚਾਵਾ ਵੀ ਕਰਦੇ ਹਨ ਤੇ ਇਸ ਤਰ੍ਹਾਂ ਸਹਿਜ-ਸੁਭਾਅ ਚੰਗੀਆਂ ਗੱਲਾਂ ਆਪਣੇ ਮਨ ਵਿੱਚ ਵਸਾ ਕੇ ਉਹ ਸਮਾਜ-ਸੇਵਾ ਕਰਦੇ ਹਨ।

Exam Tips:

a) ਪ੍ਰਸ਼ਨ ਦੇ ਦੋ ਭਾਗ ਹਨ: ਕਿਸ ਤਰ੍ਹਾਂ ਅਤੇ ਕਿਸ ਕੰਮ ਦੀ; ਦੋਵਾਂ ਦਾ ਉੱਤਰ ਦਿਓ।
b) ਅੱਗ, ਹੜ੍ਹ ਅਤੇ ਭੁਚਾਲ ਵਰਗੀਆਂ ਮੁਸੀਬਤਾਂ ਦਾ ਜ਼ਿਕਰ ਜ਼ਰੂਰ ਕਰੋ।

 

Question 4: ਸਕਾਊਟ-ਲਹਿਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਅਤੇ ਕਿਸ ਨੇ ਸ਼ੁਰੂ ਕੀਤੀ?

Answer:

ਸਕਾਊਟ-ਲਹਿਰ ਸਭ ਤੋਂ ਪਹਿਲਾਂ ਇੰਗਲੈਂਡ ਦੇ ਇੱਕ ਫ਼ੌਜੀ ਅਫ਼ਸਰ ਸਰ ਬੇਡਨ ਪਾਵੇਲ ਨੇ 1908 ਵਿੱਚ ਇੰਗਲੈਂਡ ਵਿੱਚ ਹੀ ਸ਼ੁਰੂ ਕੀਤੀ।

Exam Tips:

a) ਸਥਾਨ (ਇੰਗਲੈਂਡ), ਵਿਅਕਤੀ (ਸਰ ਬੇਡਨ ਪਾਵੇਲ) ਅਤੇ ਸਾਲ (1908) ਤਿੰਨੇ ਯਾਦ ਰੱਖੋ।

 

Question 5: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਸਹਾਇਤਾ, ਦੁਰਘਟਨਾ, ਸੁਭਾ, ਭੇਦ-ਭਾਵ, ਮੇਲਾ, ਰੁਚੀ।

Answer:

1. ਸਹਾਇਤਾ (ਮੱਦਦ) – ਸਾਨੂੰ ਲੋੜਵੰਦਾਂ ਦੀ ਬਿਨਾਂ ਭੇਦ-ਭਾਵ ਦੇ ਸਹਾਇਤਾ ਕਰਨੀ ਚਾਹੀਦੀ ਹੈ।
2. ਦੁਰਘਟਨਾ (ਮਾੜੀ ਘਟਨਾ, ਜਿਸ ਵਿੱਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ) – ਸਾਡੇ ਦੇਸ਼ ਵਿੱਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿੱਚ ਸੈਂਕੜੇ ਬੰਦੇ ਮਰ ਜਾਂਦੇ ਹਨ।
3. ਸੁਭਾ (ਚਰਿੱਤਰ) – ਇਸ ਬਜ਼ੁਰਗ ਦਾ ਸੁਭਾ ਬਹੁਤ ਕੌੜਾ ਹੈ।
4. ਭੇਦ-ਭਾਵ (ਵਿਤਕਰਾ) – ਸਾਨੂੰ ਸਮਾਜ ਵਿੱਚ ਵਿਚਰਦਿਆਂ ਕਿਸੇ ਨਾਲ ਧਰਮ, ਜਾਤ, ਲਿੰਗ ਜਾਂ ਰੰਗ-ਨਸਲ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ।
5. ਮੇਲਾ (ਉਤਸਵ ਮਨਾਉਣ ਲਈ ਹੋਇਆ ਲੋਕਾਂ ਦਾ ਇਕੱਠ) – ਅਸੀਂ ਸਾਰੇ ਰਲ ਕੇ ਦੁਸਹਿਰੇ ਦਾ ਮੇਲਾ ਵੇਖਣ ਗਏ।
6. ਰੁਚੀ (ਦਿਲਚਸਪੀ) – ਮੇਰੀ ਹਿਸਾਬ ਵਿੱਚ ਰੁਚੀ ਬਹੁਤ ਘੱਟ ਹੈ।

Exam Tips:

a) ਹਰ ਸ਼ਬਦ ਦਾ ਵਾਕ ਪੂਰਾ ਅਤੇ ਅਰਥ ਸਪਸ਼ਟ ਕਰਨ ਵਾਲਾ ਹੋਣਾ ਚਾਹੀਦਾ ਹੈ।

 

Question 6: ਖ਼ਾਲੀ ਥਾਵਾਂ ਭਰੋ :
(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ……………… ਹੈ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ……………… ਸਮਝਦੇ ਹਨ।
(iii) ਮੁੰਡਿਆਂ ਨੂੰ ………… ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ …………।
(iv) ਸਕਾਊਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ……………… ਕੰਮ ਜ਼ਰੂਰ ਕਰਨਗੇ।
(v) ਉਹ ਇਸ ਸੇਵਾ ਲਈ ਕੋਈ ……………… ਵੀ ਨਹੀਂ ਲੈਂਦੇ।

Answer:

(i) ਸਾਰਿਆਂ ਦੀ ਸਹਾਇਤਾ ਕਰਨਾ ਇਨ੍ਹਾਂ ਦਾ ਧਰਮ ਹੈ।
(ii) ਲੋੜਵੰਦਾਂ ਦੀ ਸੇਵਾ ਕਰਨੀ ਇਹ ਆਪਣਾ ਫ਼ਰਜ਼ ਸਮਝਦੇ ਹਨ।
(iii) ਮੁੰਡਿਆਂ ਨੂੰ ਸਕਾਊਟ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਗਾਈਡ।
(iv) ਸਕਾਊਟਾਂ ਅਤੇ ਗਾਈਡਾਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਜ਼ਰੂਰ ਕਰਨਗੇ।
(v) ਉਹ ਇਸ ਸੇਵਾ ਲਈ ਕੋਈ ਸੇਵਾ-ਫਲ ਵੀ ਨਹੀਂ ਲੈਂਦੇ।

Exam Tips:

a) ਖ਼ਾਲੀ ਥਾਂ ਭਰਨ ਪਿੱਛੋਂ ਵਾਕ ਨੂੰ ਇੱਕ ਵਾਰ ਪੜ੍ਹ ਕੇ ਵੇਖੋ ਕਿ ਅਰਥ ਠੀਕ ਬਣਦਾ ਹੈ।

 

Question 7: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ : ਯਾਤਰੀ, ਸਿੱਖਿਆ, ਫ਼ਰਜ਼, ਮਨ-ਪਰਚਾਵਾ, ਸਮਾਜ-ਸੇਵਾ।

Answer:

ਪੰਜਾਬੀਹਿੰਦੀਅੰਗਰੇਜ਼ੀ
ਯਾਤਰੀयात्रीTraveler
ਸਿੱਖਿਆशिक्षाTraining
ਫ਼ਰਜ਼कर्तव्यDuty
ਮਨ-ਪਰਚਾਵਾमनोरंजनEntertainment
ਸਮਾਜ-ਸੇਵਾसमाज-सेवाSocial-Service

Exam Tips:

a) ਹਿੰਦੀ ਸ਼ਬਦ ਲਿਖਦੇ ਸਮੇਂ ਮਾਤਰਾਵਾਂ ਅਤੇ ਬਿੰਦੀ ਦਾ ਧਿਆਨ ਰੱਖੋ।

 

Question 8: ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਸਹਾਇਤਾ, ਸੰਸਥਾ, ਦੁਰਘਟਨਾ, ਲਹਿਰ, ਨਿਚੋੜ, ਸਹਿਜ-ਸੁਭਾਅ, ਜਥੇਬੰਦ।

Answer:

1. ਸਹਾਇਤਾ (ਮਦਦ) – ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
2. ਸੰਸਥਾ (ਕਿਸੇ ਖ਼ਾਸ ਉਦੇਸ਼ ਲਈ ਬਣਿਆ ਸੰਗਠਨ) – ਸਕਾਊਟ ਇੱਕ ਸਮਾਜ-ਸੇਵੀ ਸੰਸਥਾ ਹੈ।
3. ਦੁਰਘਟਨਾ (ਮਾੜੀ ਘਟਨਾ, ਜਿਸ ਵਿੱਚ ਲੋਕ ਜ਼ਖ਼ਮੀ ਹੋ ਜਾਣ ਤੇ ਮਾਰੇ ਜਾਣ) – ਸਾਡੇ ਦੇਸ਼ ਵਿੱਚ ਹਰ ਰੋਜ਼ ਸੜਕ ਦੁਰਘਟਨਾਵਾਂ ਵਿੱਚ ਸੈਂਕੜੇ ਬੰਦੇ ਮਰ ਜਾਂਦੇ ਹਨ।
4. ਲਹਿਰ (ਤਰੰਗ) – ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਬਹੁਤ ਸਾਰੇ ਦੇਸ਼-ਭਗਤਾਂ ਨੇ ਹਿੱਸਾ ਲਿਆ।
5. ਨਿਚੋੜ (ਸਾਰ, ਤੱਤ) – ਲੇਖ ਲਿਖਣ ਪਿੱਛੋਂ ਅੰਤਲੇ ਪੈਰੇ ਵਿੱਚ ਸਾਰੀ ਵਿਚਾਰ ਦਾ ਨਿਚੋੜ ਦੇਣਾ ਚਾਹੀਦਾ ਹੈ।
6. ਸਹਿਜ-ਸੁਭਾਅ (ਸੁਤੇ-ਸਿੱਧ) – ਬੱਚਾ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਸਹਿਜ-ਸੁਭਾਅ ਹੀ ਸਿੱਖ ਜਾਂਦਾ ਹੈ।
7. ਜਥੇਬੰਦ (ਸਮੂਹ ਵਿੱਚ ਪਰੋਏ ਹੋਣਾ) – ਅਮਰੀਕਾ ਵਿੱਚ ਦੇਸ਼-ਭਗਤਾਂ ਨੇ ਜਥੇਬੰਦ ਹੋ ਕੇ ਗ਼ਦਰ ਪਾਰਟੀ ਦੀ ਨੀਂਹ ਰੱਖੀ।

Exam Tips:

a) ਬਰੈਕਟ ਵਿੱਚ ਦਿੱਤੇ ਅਰਥ ਨੂੰ ਧਿਆਨ ਵਿੱਚ ਰੱਖ ਕੇ ਵਾਕ ਬਣਾਓ।

 

IV. ਵਿਆਕਰਨ

Question 1: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ : ਗਵਾਚੇ, ਇਛਨਾਨ, ਲੋੜਮੰਦ, ਲੈਹਰ, ਮੁਸਾਫ਼ਰ।

Answer:

ਗਵਾਚੇ – ਗੁਆਚੇ
ਇਛਨਾਨ – ਇਸ਼ਨਾਨ
ਲੋੜਮੰਦ – ਲੋੜਵੰਦ
ਲੈਹਰ – ਲਹਿਰ
ਮੁਸਾਫਰ – ਮੁਸਾਫ਼ਰ

Exam Tips:

a) ਪੈਰ-ਬਿੰਦੀ (ਜਿਵੇਂ ਸ਼, ਫ਼) ਵਾਲੇ ਸ਼ਬਦ ਧਿਆਨ ਨਾਲ ਲਿਖੋ।

 

Question 2: ਇਕੱਠਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਸਹਿਤ ਦੱਸੋ।

Answer:

ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ, ਜਿਵੇਂ – ਸ਼੍ਰੇਣੀ, ਸੰਗਤ, ਪੰਚਾਇਤ, ਭੀੜ, ਕਤਾਰ, ਜਮਾਤ, ਮੇਲਾ, ਟੋਲੀ, ਸਭਾ ਆਦਿ।

Exam Tips:

a) ਪਰਿਭਾਸ਼ਾ ਤੋਂ ਬਾਅਦ ਘੱਟੋ-ਘੱਟ ਤਿੰਨ ਉਦਾਹਰਨਾਂ ਜ਼ਰੂਰ ਦਿਓ।

 

V. ਯੋਗਤਾ ਵਿਸਤਾਰ

Question 1: ਆਪਣੇ ਸਕੂਲ ਵਿੱਚ ਕੰਮ ਕਰ ਰਹੀ ਸਕਾਊਟ-ਗਾਈਡ ਸੇਵਾ ਬਾਰੇ ਲਿਖੋ।

Answer:

ਸਾਡੇ ਸਕੂਲ ਵਿੱਚ ਸਾਂਝੀ ਵਿੱਦਿਆ ਹੈ। ਇਸ ਵਿੱਚ ਸਕਾਊਟ ਵੀ ਹਨ ਤੇ ਗਾਈਡ ਵੀ। ਸਕਾਊਟ ਜਥੇਬੰਦੀ ਵਿੱਚ 20 ਮੁੰਡੇ ਹਨ ਅਤੇ ਗਾਈਡ ਵਿੱਚ 10 ਕੁੜੀਆਂ। ਇਨ੍ਹਾਂ ਦੇ ਮਾਸਟਰ ਸਾਡੇ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਹਨ। ਉਹ ਸਕਾਊਟਾਂ ਤੇ ਗਾਈਡਾਂ ਨੂੰ ਕੈਂਪਾਂ ਵਿੱਚ ਲਿਜਾ ਕੇ ਉਨ੍ਹਾਂ ਨੂੰ ਸਿਖਲਾਈ ਦੁਆਉਂਦੇ ਰਹਿੰਦੇ ਹਨ। ਉਹ ਨੀਲੇ ਕੱਪੜੇ ਪਾਉਂਦੇ ਹਨ ਤੇ ਉਨ੍ਹਾਂ ਦੇ ਗਲ ਵਿੱਚ ਇੱਕ ਰੁਮਾਲ ਬੰਨ੍ਹਿਆ ਹੁੰਦਾ ਹੈ। ਉਨ੍ਹਾਂ ਨੇ ਆਪਣੀ ਕਮੀਜ਼ ਨਾਲ ਬੈਜ ਵੀ ਲਾਇਆ ਹੁੰਦਾ ਹੈ। ਉਹ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਅੰਨ੍ਹਾ ਜਾਂ ਬਜ਼ੁਰਗ ਸੜਕ ਪਾਰ ਕਰਦਾ ਦਿਸ ਪਏ, ਤਾਂ ਉਨ੍ਹਾਂ ਵਿੱਚੋਂ ਕੋਈ ਦੌੜ ਕੇ ਉਸ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਸ ਦੀ ਬਾਂਹ ਫੜ ਕੇ ਸੜਕ ਪਾਰ ਕਰਾਉਂਦਾ ਹੈ। ਜੇਕਰ ਸਕੂਲ ਵਿੱਚ ਖੇਡਦਿਆਂ ਜਾਂ ਦੌੜਦਿਆਂ ਕਿਸੇ ਮੁੰਡੇ-ਕੁੜੀ ਦੇ ਸੱਟ ਲੱਗ ਜਾਵੇ, ਤਾਂ ਉਹ ਤੁਰੰਤ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੁਆਉਣ ਦਾ ਯਤਨ ਕਰਦੇ ਹਨ। ਕਈ ਵਾਰੀ ਉਹ ਬੱਸ ਅੱਡੇ ਜਾਂ ਰੇਲਵੇ ਦੀ ਟਿਕਟ ਲੈਂਦੇ ਵਿਅਕਤੀਆਂ ਨੂੰ ਕਤਾਰ ਵਿੱਚ ਖੜ੍ਹੇ ਹੋਣ ਦੀ ਮਹੱਤਤਾ ਦੱਸਦੇ ਹਨ। ਵਿਸਾਖੀ ਦੇ ਦਿਨ ਜਦੋਂ ਸਾਡੇ ਪਿੰਡ ਦੇ ਇਤਿਹਾਸਿਕ ਗੁਰਦੁਆਰੇ ਵਿੱਚ ਭਾਰੀ ਮੇਲਾ ਲੱਗਦਾ ਹੈ, ਤਾਂ ਉੱਥੋਂ ਦਾ ਬਹੁਤ ਸਾਰਾ ਪ੍ਰਬੰਧ ਉਹ ਆਪਣੇ ਹੱਥ ਲੈ ਲੈਂਦੇ ਹਨ। ਉਹ ਜ਼ਖ਼ਮੀਆਂ, ਬਿਮਾਰਾਂ ਤੇ ਬਜ਼ੁਰਗਾਂ ਦੀ ਸਹਾਇਤਾ ਕਰਦੇ ਹਨ। ਜੇਬ-ਕਤਰਿਆਂ 'ਤੇ ਨਜ਼ਰ ਰੱਖਦੇ ਹਨ। ਭੀੜ ਉੱਤੇ ਕੰਟਰੋਲ ਕਰਨ ਲਈ ਰੱਸੀਆਂ ਆਦਿ ਬੰਨ੍ਹ ਦਿੰਦੇ ਹਨ। ਉਹ ਗੁਆਚੇ ਬੱਚਿਆਂ ਬਾਰੇ ਲਾਊਡ ਸਪੀਕਰ 'ਤੇ ਅਨਾਊਂਸ ਕਰ ਕੇ ਲੋਕਾਂ ਨੂੰ ਸੂਚਿਤ ਕਰਦੇ ਹਨ। ਇਸ ਪ੍ਰਕਾਰ ਉਹ ਬਿਨਾਂ ਕਿਸੇ ਲੋਭ-ਲਾਲਚ ਤੋਂ ਸਭ ਦੀ ਬਿਨਾਂ ਵਿਤਕਰੇ ਸਹਾਇਤਾ ਕਰਦੇ ਹਨ।

Exam Tips:

a) ਇਹ ਪ੍ਰਸ਼ਨ ਆਪਣੇ ਸਕੂਲ ਬਾਰੇ ਹੈ, ਇਸ ਲਈ ਆਪਣੇ ਸਕੂਲ ਦੇ ਸਕਾਊਟ-ਗਾਈਡ ਦੀ ਗਿਣਤੀ ਤੇ ਕੰਮ ਅਨੁਸਾਰ ਵੇਰਵੇ ਬਦਲ ਸਕਦੇ ਹੋ।
b) ਵਰਦੀ, ਸਿਖਲਾਈ ਅਤੇ ਮੇਲੇ ਵਿੱਚ ਸੇਵਾ, ਤਿੰਨੇ ਪੱਖ ਲਿਖੋ।

 

Punjabi Class 6 Curriculum Solutions: Punjabi Medium Chapter 03 ਸਮਾਜ ਸੇਵਕ

Chapter Exercise Answers for Class 6 Punjabi

Review comprehensive exercise answers for Class 6 Punjabi Punjabi Medium Chapter 03 ਸਮਾਜ ਸੇਵਕ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 03 ਸਮਾਜ ਸੇਵਕ

Clear, methodical explanations accompany every challenging problem within the Class 6 Punjabi text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 6 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 3 ਸਮਾਜ ਸੇਵਕ for the 2026-27 session?

The complete and updated PSEB 6th Class Punjabi Solutions Chapter 3 ਸਮਾਜ ਸੇਵਕ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 3 ਸਮਾਜ ਸੇਵਕ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 3 ਸਮਾਜ ਸੇਵਕ will help students to get full marks in the theory paper.

Do you offer PSEB 6th Class Punjabi Solutions Chapter 3 ਸਮਾਜ ਸੇਵਕ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 3 ਸਮਾਜ ਸੇਵਕ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 3 ਸਮਾਜ ਸੇਵਕ in printable PDF format for offline study on any device.