PSEB 6th Class Punjabi Solutions Chapter 2 ਚਿੱਟਾ ਮੇਮਣਾ

Step-by-Step Textbook Solutions for Class 6 Punjabi Punjabi Medium Chapter 02 ਚਿੱਟਾ ਮੇਮਣਾ

Access comprehensive textbook solutions for Punjabi Medium Chapter 02 ਚਿੱਟਾ ਮੇਮਣਾ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 02 ਚਿੱਟਾ ਮੇਮਣਾ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

1. ਬਹੁਵਿਕਲਪੀ ਪ੍ਰਸ਼ਨ

Question 1: ਚਿੱਟਾ ਮੇਮਣਾ ਸਾਰਾ ਦਿਨ ਕਿਨ੍ਹਾਂ ਨਾਲ ਖੇਡਦਾ ਸੀ?
(ੳ) ਸਾਥੀ ਮੇਮਣਿਆਂ ਨਾਲ
(ਅ) ਤਿਤਲੀਆਂ ਅਤੇ ਫੁੱਲਾਂ ਨਾਲ
(ੲ) ਬਾਂਦਰਾਂ ਨਾਲ

Answer:

(ਅ) ਤਿਤਲੀਆਂ ਅਤੇ ਫੁੱਲਾਂ ਨਾਲ

Exam Tips:

a) ਚਿੱਟੇ ਮੇਮਣੇ ਦਾ ਸੁਭਾ ਮਨਮੌਜੀ ਸੀ, ਇਸ ਲਈ ਉਹ ਤਿਤਲੀਆਂ ਤੇ ਫੁੱਲਾਂ ਨਾਲ ਖੇਡਦਾ ਸੀ।

 

Question 2: ਚਿੱਟਾ ਮੇਮਣਾ ਕੀ ਚਾਹੁੰਦਾ ਸੀ?
(ੳ) ਘਾਹ ਚੁਗਣਾ
(ਅ) ਦੁੱਧ ਪੀਣਾ
(ੲ) ਪਹਾੜ ਦੀ ਟੀਸੀ ਉੱਤੇ ਚੜ੍ਹਨਾ

Answer:

(ੲ) ਪਹਾੜ ਦੀ ਟੀਸੀ ਉੱਤੇ ਚੜ੍ਹਨਾ

Exam Tips:

a) ਪਾਠ ਦੇ ਸ਼ੁਰੂ ਵਿਚ ਮੇਮਣੇ ਦੀ ਇੱਛਾ ਦਾ ਜ਼ਿਕਰ ਦੇਖੋ।

 

Question 3: ਜੰਗਲ ਵਿੱਚ ਚਿੱਟੇ ਮੇਮਣੇ ਨੇ ਕਿਸ ਦੀ ਘੁਰ-ਘੁਰ ਸੁਣੀ?
(ੳ) ਰਿੱਛ
(ਅ) ਯਾਕ
(ੲ) ਬਾਂਦਰ

Answer:

(ੳ) ਰਿੱਛ

Exam Tips:

a) ਜੰਗਲ ਵਾਲੇ ਹਿੱਸੇ ਨੂੰ ਯਾਦ ਕਰੋ, ਯਾਕ ਪਹਾੜਾਂ ਉੱਤੇ ਮਿਲਿਆ ਸੀ।

 

Question 4: ਉੱਪਰਲੇ ਪਹਾੜਾਂ ਉੱਤੇ ਕੀ ਸੀ?
(ੳ) ਬਰਫ਼ ਹੀ ਬਰਫ਼
(ਅ) ਸੰਘਣੇ ਰੁੱਖ
(ੲ) ਚਟਾਨਾਂ

Answer:

(ੳ) ਬਰਫ਼ ਹੀ ਬਰਫ਼

Exam Tips:

a) ਬਰਫ਼ ਕਾਰਨ ਹੀ ਮੇਮਣਾ ਠੰਢ ਨਾਲ ਕੰਬਣ ਲੱਗਾ ਸੀ।

 

Question 5: ਮੰਜ਼ਲ ਉੱਤੇ ਪਹੁੰਚ ਕੇ ਚਿੱਟਾ ਮੇਮਣਾ ਕੀ ਬੋਲਿਆ?
(ੳ) ਓ-ਹੋ
(ਅ) ਹਾਏ-ਹਾਏ
(ੲ) ਬੱਲੇ! ਬੱਲੇ!

Answer:

(ੲ) ਬੱਲੇ! ਬੱਲੇ!

Exam Tips:

a) ਮੰਜ਼ਲ ਉੱਤੇ ਪਹੁੰਚ ਕੇ ਮਿਲੀ ਖ਼ੁਸ਼ੀ ਨੂੰ ਧਿਆਨ ਵਿਚ ਰੱਖੋ।

 

2. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਚਿੱਟੇ ਮੇਮਣੇ ਨੇ ਕਿਸ ਨੂੰ ਆਪਣੀ ਇੱਛਾ ਦੱਸੀ?

Answer:

ਆਪਣੀ ਬੱਕਰੀ-ਮਾਂ ਨੂੰ।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ।

 

Question 2: ਚਿੱਟਾ ਮੇਮਣਾ ਕਿੱਧਰ ਤੁਰ ਪਿਆ?

Answer:

ਪਹਾੜਾਂ ਵਲ।

Exam Tips:

a) ਦਿਸ਼ਾ ਜਾਂ ਥਾਂ ਵਾਲੇ ਪ੍ਰਸ਼ਨ ਦਾ ਉੱਤਰ ਸਿੱਧਾ ਦਿਓ।

 

Question 3: ਨਦੀ ਵਿੱਚ ਕਿਹੜੇ ਜੀਵ ਤਰ ਰਹੇ ਸਨ?

Answer:

ਮੱਛੀਆਂ, ਬੱਤਖਾਂ ਤੇ ਡੱਡੂ।

Exam Tips:

a) ਤਿੰਨੇ ਜੀਵਾਂ ਦੇ ਨਾਂ ਜ਼ਰੂਰ ਲਿਖੋ।

 

Question 4: ਚਿੱਟਾ ਮੇਮਣਾ ਕਿਉਂ ਕੰਬਣ ਲੱਗ ਪਿਆ?

Answer:

ਠੰਢ ਕਾਰਨ।

Exam Tips:

a) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ਕਾਰਨ ਦੱਸ ਕੇ ਦਿਓ।

 

Question 5: ਚਿੱਟਾ ਮੇਮਣਾ ਸਾਰੇ ਜੀਵਾਂ ਦਾ ਕੀ ਬਣ ਗਿਆ ਸੀ?

Answer:

ਨਾਇਕ।

Exam Tips:

a) ‘ਨਾਇਕ’ ਸ਼ਬਦ ਦਾ ਅਰਥ ਵੀ ਯਾਦ ਰੱਖੋ।

 

3. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਚਿੱਟੇ ਮੇਮਣੇ ਦਾ ਸੁਭਾ ਕਿਹੋ-ਜਿਹਾ ਸੀ?

Answer:

ਚਿੱਟੇ ਮੇਮਣੇ ਦਾ ਸੁਭਾ ਮਨਮੌਜੀ, ਜਗਿਆਸਾ ਭਰਪੂਰ, ਨਿਡਰ ਤੇ ਪੱਕੇ ਇਰਾਦੇ ਵਾਲਾ ਸੀ।

Exam Tips:

a) ਸੁਭਾ ਦੀਆਂ ਸਾਰੀਆਂ ਖ਼ੂਬੀਆਂ ਇੱਕੋ ਵਾਕ ਵਿਚ ਗਿਣਾਓ।

 

Question 2: ਬੱਕਰੀ-ਮਾਂ ਨੇ ਮੇਮਣੇ ਨੂੰ ਕੀ ਕਿਹਾ?

Answer:

ਬੱਕਰੀ-ਮਾਂ ਨੇ ਮੇਮਣੇ ਨੂੰ ਝਿੜਕਦਿਆਂ ਕਿਹਾ ਕਿ ਪਹਾੜ ਦੀ ਟੀਸੀ ਉੱਤੇ ਕੋਈ ਨਹੀਂ ਜਾਂਦਾ ਤੇ ਉਧਰ ਦਾ ਰਾਹ ਖ਼ਤਰਿਆਂ ਭਰਿਆ ਹੈ।

Exam Tips:

a) ਦੋਵੇਂ ਗੱਲਾਂ ਲਿਖੋ: ਕੋਈ ਨਹੀਂ ਜਾਂਦਾ ਅਤੇ ਰਾਹ ਖ਼ਤਰਿਆਂ ਭਰਿਆ ਹੈ।

 

Question 3: ਚਿੱਟੇ ਮੇਮਣੇ ਨੇ ਨਦੀ ਕਿਵੇਂ ਪਾਰ ਕੀਤੀ?

Answer:

ਚਿੱਟੇ ਮੇਮਣੇ ਨੇ ਪੱਥਰਾਂ ਉੱਤੇ ਟਪੂਸੀਆਂ ਮਾਰ-ਮਾਰ ਕੇ ਨਦੀ ਪਾਰ ਕਰ ਲਈ।

Exam Tips:

a) ‘ਟਪੂਸੀਆਂ’ ਸ਼ਬਦ ਦਾ ਅਰਥ ਛੜੱਪੇ ਹੈ।

 

Question 4: ਚਿੱਟੇ ਮੇਮਣੇ ਨੂੰ ਯਾਕ ਨੇ ਕੀ ਕਿਹਾ?

Answer:

ਯਾਕ ਨੇ ਚਿੱਟੇ ਮੇਮਣੇ ਨੂੰ ਕਿਹਾ, “ਮੇਮਣਿਆਂ! ਤੂੰ ਹਿੰਮਤ ਨਾ ਹਾਰੀਂ, ਬੱਸ ਤੁਰਦਾ ਰਹੀਂ।”

Exam Tips:

a) ਯਾਕ ਦੇ ਕਥਨ ਨੂੰ ਉਦਾਹਰਨ-ਚਿੰਨ੍ਹਾਂ ਵਿਚ ਲਿਖੋ।

 

Question 5: ਚਿੱਟੇ ਮੇਮਣੇ ਨੇ ਸਾਰੇ ਜੀਵਾਂ ਦਾ ਦਿਲ ਕਿਵੇਂ ਜਿੱਤਿਆ?

Answer:

ਚਿੱਟਾ ਮੇਮਣਾ ਉਸ ਪਹਾੜ ਦੀ ਟੀਸੀ ਉੱਤੇ ਚੜ੍ਹ ਗਿਆ, ਜਿਸ ਉੱਤੇ ਕੋਈ ਡਰਦਾ ਨਹੀਂ ਸੀ ਚੜ੍ਹਦਾ। ਇਸ ਤਰ੍ਹਾਂ ਉਸ ਨੇ ਖ਼ਤਰਿਆਂ ਭਰਪੂਰ ਕੰਮ ਕਰ ਕੇ ਸਾਰੇ ਜੀਵਾਂ ਦਾ ਦਿਲ ਜਿੱਤ ਲਿਆ।

Exam Tips:

a) ਉੱਤਰ ਵਿਚ ਮੇਮਣੇ ਦੀ ਹਿੰਮਤ ਤੇ ਪ੍ਰਾਪਤੀ ਦੋਵੇਂ ਦੱਸੋ।

 

Question 6: ਵਾਕਾਂ ਵਿੱਚ ਵਰਤੋ: ਮਨਮੌਜੀ, ਇੱਛਾ, ਸੰਘਣਾ, ਮੰਜ਼ਲ, ਦ੍ਰਿੜ੍ਹ ਇਰਾਦਾ, ਸੁਗਾਤ।

Answer:

1. ਮਨਮੌਜੀ (ਬੇਪਰਵਾਹ, ਆਪਣੀ ਮਰਜ਼ੀ ਕਰਨ ਵਾਲਾ) – ਮੇਮਣਾ ਮਨਮੌਜੀ ਸੁਭਾ ਦਾ ਹੋਣ ਕਰਕੇ ਸਾਰਾ ਦਿਨ ਤਿਤਲੀਆਂ ਨਾਲ ਖੇਡਦਾ ਰਹਿੰਦਾ ਸੀ।
2. ਇੱਛਾ (ਚਾਹ, ਮਨ ਦੀ ਗੱਲ) – ਮੇਰੀ ਇੱਛਾ ਹੈ ਕਿ ਮੈਂ ਜ਼ਿੰਦਗੀ ਵਿਚ ਇੰਜੀਨੀਅਰ ਬਣਾਂ।
3. ਸੰਘਣਾ (ਗਾੜ੍ਹਾ, ਘਣਾ, ਬਹੁਤਾਤ ਵਾਲਾ) – ਰਸਤੇ ਵਿਚ ਸੰਘਣਾ ਜੰਗਲ ਸੀ, ਜਿਸ ਵਿਚ ਜੰਗਲੀ ਜਾਨਵਰ ਰਹਿੰਦੇ ਸਨ।
4. ਮੰਜ਼ਲ (ਪਹੁੰਚਣ ਦੀ ਥਾਂ, ਸੀਮਾ) – ਆਖ਼ਰ ਖ਼ਰਗੋਸ਼ ਹੌਲੀ-ਹੌਲੀ ਤੁਰਦਾ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ।
5. ਦ੍ਰਿੜ੍ਹ ਇਰਾਦਾ (ਪੱਕਾ ਇਰਾਦਾ) – ਚਿੱਟਾ ਮੇਮਣਾ ਦ੍ਰਿੜ੍ਹ ਇਰਾਦੇ ਕਰਕੇ ਹੀ ਪਹਾੜ ਦੀ ਟੀਸੀ ਉੱਤੇ ਪਹੁੰਚ ਗਿਆ।
6. ਸੁਗਾਤ (ਤੋਹਫ਼ਾ) – ਮੇਰੇ ਚਾਚਾ ਜੀ ਨੇ ਮੇਰੇ ਜਨਮ ਦਿਨ ਉੱਤੇ ਇਕ ਮੋਬਾਈਲ ਫ਼ੋਨ ਸੁਗਾਤ ਵਜੋਂ ਦਿੱਤਾ।

Exam Tips:

a) ਹਰ ਸ਼ਬਦ ਲਈ ਅਜਿਹਾ ਵਾਕ ਬਣਾਓ ਜਿਸ ਤੋਂ ਉਸ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦੇ ਅਰਥ ਪਹਿਲਾਂ ਯਾਦ ਕਰ ਲਓ।

 

Question 7: ਖ਼ਾਲੀ ਥਾਂਵਾਂ ਭਰੋ:
(i) ਚਿੱਟੇ ਮੇਮਣੇ ਦੀ ਮਾਂ ……… ਅਰਾਮ ਕਰ ਰਹੀ ਸੀ।
(ii) ਇੱਕ ਦਿਨ ਭੇਡਾਂ ਅਤੇ ……… ਘਾਹ ਚਰ ਰਹੀਆਂ ਸਨ।
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ……… ਦੇਖੇ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ……… ਚੜ੍ਹਦਾ ਗਿਆ।
(v) ਚਿੱਟਾ ਮੇਮਣਾ ……… ਹਾਸਲ ਕਰ ਕੇ ਮੁੜਿਆ।

Answer:

(i) ਚਿੱਟੇ ਮੇਮਣੇ ਦੀ ਮਾਂ ਬੱਕਰੀ ਅਰਾਮ ਕਰ ਰਹੀ ਸੀ।
(ii) ਇੱਕ ਦਿਨ ਭੇਡਾਂ ਅਤੇ ਬੱਕਰੀਆਂ ਘਾਹ ਚਰ ਰਹੀਆਂ ਸਨ।
(iii) ਜੰਗਲ ਵਿੱਚ ਪਹੁੰਚ ਕੇ ਚਿੱਟੇ ਮੇਮਣੇ ਨੇ ਰੁੱਖਾਂ ਉੱਤੇ ਬਾਂਦਰ ਦੇਖੇ।
(iv) ਬੱਦਲਾਂ ਨੂੰ ਪਿੱਛੇ ਛੱਡਦਾ ਉਹ ਤਿੱਖੀਆਂ ਚੜ੍ਹਾਈਆਂ ਚੜ੍ਹਦਾ ਗਿਆ।
(v) ਚਿੱਟਾ ਮੇਮਣਾ ਸ਼ਾਨਦਾਰ ਜਿੱਤ ਹਾਸਲ ਕਰ ਕੇ ਮੁੜਿਆ।

Exam Tips:

a) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।

 

Question 8: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਜੰਗਲ, ਘਾਹ, ਰੁੱਖ, ਨਾਇਕ, ਚਿੱਟਾ।

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਜੰਗਲ – वन – Forest
ਘਾਹ – घास – Grass
ਰੁੱਖ – वृक्ष – Tree
ਨਾਇਕ – नायक – Hero
ਚਿੱਟਾ – सफ़ेद – White

Exam Tips:

a) ਹਿੰਦੀ ਸ਼ਬਦਾਂ ਵਿਚ ਮਾਤਰਾਵਾਂ ਦਾ ਧਿਆਨ ਰੱਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਯਾਦ ਕਰੋ।

 

4. ਵਿਆਕਰਨ

Question 1: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ: ਆਰਾਮ, ਠੰਡ, ਮੰਜਲ, ਪਰਸੰਸਾ, ਦਰਿੜਤਾ।

Answer:

ਅਸ਼ੁੱਧ – ਸ਼ੁੱਧ
ਆਰਾਮ – ਅਰਾਮ
ਠੰਡ – ਠੰਢ
ਮੰਜਲ – ਮੰਜ਼ਲ
ਪਰਸੰਸਾ – ਪ੍ਰਸੰਸਾ
ਦਰਿੜਤਾ – ਦ੍ਰਿੜ੍ਹਤਾ

Exam Tips:

a) ਪੈਰ ਵਿਚ ਬਿੰਦੀ (ਜ਼) ਅਤੇ ਅੱਧਕ/ਪੈਰ-ਬਿੰਦੀ ਵਾਲੇ ਸ਼ਬਦਾਂ ਵੱਲ ਖ਼ਾਸ ਧਿਆਨ ਦਿਓ।
b) ਸ਼ਬਦ ਨੂੰ ਕਾਪੀ ਵਿਚ ਦੋ-ਤਿੰਨ ਵਾਰ ਲਿਖ ਕੇ ਯਾਦ ਕਰੋ।

 

5. ਅਧਿਆਪਕ ਲਈ

Question 1: ਦ੍ਰਿੜ੍ਹ ਇਰਾਦੇ ਤੇ ਨਿਸ਼ਾਨਾ ਮਿੱਥ ਕੇ ਚੱਲਣ ਦੀ ਪ੍ਰੇਰਨਾ ਦੇਣ ਵਾਲੀ ਕਹਾਣੀ ਲਿਖੋ।

Answer:

ਅੰਗਰੇਜ਼ੀ ਰਾਜ ਸਮੇਂ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਅਫ਼ਗਾਨਿਸਤਾਨ ਤਕ ਕਰ ਲਿਆ ਸੀ। ਅਫ਼ਗਾਨੀ ਸਰਹੱਦ ਉੱਤੇ ਸਾਰਾਗੜ੍ਹੀ ਦੇ ਸਥਾਨ ਉੱਤੇ ਅੰਗਰੇਜ਼ਾਂ ਦੀ ਇਕ ਫ਼ੌਜੀ ਚੌਂਕੀ ਸੀ, ਜਿਸ ਦੀ ਰਾਖੀ ਸਿੱਖ ਰੈਜਮੈਂਟ ਦੇ ਕੇਵਲ 21 ਸਿੱਖ ਫ਼ੌਜੀ ਕਰ ਰਹੇ ਸਨ। ਇਸ ਉੱਤੇ 12 ਸਤੰਬਰ 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ।
ਗੜ੍ਹੀ ਦੀ ਰਾਖੀ ਕਰ ਰਹੇ ਸਿੱਖ ਫ਼ੌਜੀਆਂ ਨੂੰ ਕਿਹਾ ਗਿਆ ਕਿ ਉਹ ਗੜ੍ਹੀ ਛੱਡ ਕੇ ਵਾਪਸ ਆ ਜਾਣ, ਪਰ ਸਿੱਖ ਫ਼ੌਜੀਆਂ ਨੇ ਪਿੱਛੇ ਭੱਜਣ ਦੀ ਥਾਂ ਮੁਕਾਬਲਾ ਕਰਨ ਦਾ ਦ੍ਰਿੜ੍ਹ ਇਰਾਦਾ ਕਰ ਲਿਆ। ਲਹੂ-ਵੀਟਵੀਂ ਲੜਾਈ ਹੋਈ, ਜਿਸ ਵਿਚ ਇੱਕੀ ਦੇ ਇੱਕੀ ਸਿੱਖ ਫ਼ੌਜੀ ਸ਼ਹੀਦ ਹੋ ਗਏ, ਪਰ ਪਿੱਛੇ ਨਾ ਹਟੇ। ਇਸ ਤਰ੍ਹਾਂ ਉਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਨੂੰ ਪਿੱਠ ਦਿਖਾਉਣ ਦੀ ਥਾਂ ਦ੍ਰਿੜ੍ਹ ਇਰਾਦੇ ਨਾਲ ਆਪਣੀ ਮੰਜ਼ਲ ਨੂੰ ਪ੍ਰਾਪਤ ਕੀਤਾ।
ਇਨ੍ਹਾਂ ਫ਼ੌਜੀਆਂ ਨੂੰ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ” ਦਿੱਤਾ ਗਿਆ। ਇਸ ਲੜਾਈ ਨੂੰ ਸੰਸਾਰ ਦੀਆਂ ਮਹਾਨ ਲੜਾਈਆਂ ਵਿਚ ਗਿਣਿਆ ਜਾਂਦਾ ਹੈ। ਇਸ ਕਹਾਣੀ ਤੋਂ ਸਾਨੂੰ ਦ੍ਰਿੜ੍ਹ ਇਰਾਦਾ ਧਾਰ ਕੇ ਆਪਣੀ ਮੰਜ਼ਲ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ।

Exam Tips:

a) ਕਹਾਣੀ ਦੇ ਅੰਤ ਵਿਚ ਉਸ ਤੋਂ ਮਿਲਦੀ ਸਿੱਖਿਆ ਜ਼ਰੂਰ ਲਿਖੋ।
b) ਘਟਨਾ ਦੀ ਮਿਤੀ ਤੇ ਥਾਂ ਸਹੀ ਲਿਖੋ।

 

Punjab Board Solutions for Class 6 Punjabi Punjabi Medium Chapter 02 ਚਿੱਟਾ ਮੇਮਣਾ

Chapter Exercise Answers for Class 6 Punjabi

Explore reliable textbook solutions for Punjabi Medium Chapter 02 ਚਿੱਟਾ ਮੇਮਣਾ tailored for Class 6 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 02 ਚਿੱਟਾ ਮੇਮਣਾ

Each solution includes detailed reasoning to foster genuine comprehension of Punjabi Medium Chapter 02 ਚਿੱਟਾ ਮੇਮਣਾ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 6 Exams

These resources act as an effective roadmap for daily homework tasks and independent study. Supplement your review of Punjabi Medium Chapter 02 ਚਿੱਟਾ ਮੇਮਣਾ with official sample papers and interactive practice tests available on our platform free of charge.

FAQs

Where can I find the latest PSEB 6th Class Punjabi Solutions Chapter 2 ਚਿੱਟਾ ਮੇਮਣਾ for the 2026-27 session?

The complete and updated PSEB 6th Class Punjabi Solutions Chapter 2 ਚਿੱਟਾ ਮੇਮਣਾ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 2 ਚਿੱਟਾ ਮੇਮਣਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 2 ਚਿੱਟਾ ਮੇਮਣਾ will help students to get full marks in the theory paper.

Do you offer PSEB 6th Class Punjabi Solutions Chapter 2 ਚਿੱਟਾ ਮੇਮਣਾ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 2 ਚਿੱਟਾ ਮੇਮਣਾ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 2 ਚਿੱਟਾ ਮੇਮਣਾ in printable PDF format for offline study on any device.