Official Punjab Board Solutions for Class 6 Punjabi: Chapter 19 ਭਾਰਤ ਦਾ ਲਾਲ
Explore reliable textbook solutions for Chapter 19 ਭਾਰਤ ਦਾ ਲਾਲ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Chapter 19 ਭਾਰਤ ਦਾ ਲਾਲ
Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.
I. ਬਹੁਵਿਕਲਪੀ ਪ੍ਰਸ਼ਨ
Question 1: ਇਕਾਂਗੀ ਵਿਚ ਇਸਤਰੀ-ਪਾਤਰ ਦਾ ਕੀ ਨਾਮ ਹੈ? (ਉ) ਬਲਬੀਰ ਕੌਰ (ਅ) ਰਣਬੀਰ ਕੌਰ (ਇ) ਰਣਧੀਰ ਕੌਰ
Answer:
(ਅ) ਰਣਬੀਰ ਕੌਰ
Exam Tips:
a) ਬਹੁਵਿਕਲਪੀ ਪ੍ਰਸ਼ਨ ਵਿਚ ਸਹੀ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
b) ਇਕਾਂਗੀ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਾਦ ਰੱਖੋ।
Question 2: ਇਕਾਂਗੀ ਵਾਲੀ ਘਟਨਾ ਕਿਸ ਇਤਿਹਾਸਿਕ ਦਿਨ ਵਾਲੀ ਹੈ? (ਉ) 26 ਜਨਵਰੀ (ਅ) 15 ਅਗਸਤ (ਇ) 2 ਅਕਤੂਬਰ
Answer:
(ਉ) 26 ਜਨਵਰੀ
Exam Tips:
a) ਬਹੁਵਿਕਲਪੀ ਪ੍ਰਸ਼ਨ ਵਿਚ ਸਹੀ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
b) ਇਕਾਂਗੀ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਾਦ ਰੱਖੋ।
Question 3: ਮਾਂ ਦੇ ਜਾਣ ਤੋਂ ਬਾਅਦ ਬੱਚਿਆਂ ਕੋਲ ਕੌਣ ਆ ਗਿਆ ਸੀ? (ਉ) ਚਾਚਾ (ਅ) ਤਾਇਆ (ਇ) ਮਾਮਾ
Answer:
(ਇ) ਮਾਮਾ
Exam Tips:
a) ਬਹੁਵਿਕਲਪੀ ਪ੍ਰਸ਼ਨ ਵਿਚ ਸਹੀ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
b) ਇਕਾਂਗੀ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਾਦ ਰੱਖੋ।
Question 4: ਕੀ ਮਾਮਾ ਅਸਲ ਵਿਚ ਬੱਚਿਆਂ ਦਾ ਮਾਮਾ ਸੀ? (ਉ) ਹਾਂ (ਅ) ਨਹੀਂ (ਇ) ਸਕਾ ਮਾਮਾ ਨਹੀਂ ਸੀ
Answer:
(ਅ) ਨਹੀਂ
Exam Tips:
a) ਬਹੁਵਿਕਲਪੀ ਪ੍ਰਸ਼ਨ ਵਿਚ ਸਹੀ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
b) ਇਕਾਂਗੀ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਾਦ ਰੱਖੋ।
Question 5: ਮਾਮੇ ਦੇ ਭੇਸ ਵਿਚ ਆਏ ਵਿਅਕਤੀ ਨੇ ਖ਼ੁਦ ਨੂੰ ਕਿਸ ਦੇਸ਼ ਤੋਂ ਆਇਆ ਦੱਸਿਆ? (ਉ) ਸਿੰਘਾਪੁਰ (ਅ) ਮਲਾਇਆ (ਇ) ਅਫ਼ਰੀਕਾ
Answer:
(ਅ) ਮਲਾਇਆ
Exam Tips:
a) ਬਹੁਵਿਕਲਪੀ ਪ੍ਰਸ਼ਨ ਵਿਚ ਸਹੀ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
b) ਇਕਾਂਗੀ ਦੇ ਪਾਤਰਾਂ ਅਤੇ ਘਟਨਾਵਾਂ ਨੂੰ ਧਿਆਨ ਨਾਲ ਪੜ੍ਹ ਕੇ ਯਾਦ ਰੱਖੋ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਖ਼ਾਲੀ ਸਥਾਨ ਭਰੋ: (ਜ਼ੋਰ-ਜ਼ੋਰ, ਕਸ਼ਮੀਰ, ਅਫ਼ਰੀਕਾ, ਬਾਲਕ, ਡਰ)
(i) ਮੈਨੂੰ ਤਾਂ ……… ਲੱਗਣ ਲੱਗ ਪਿਆ।
(ii) ਸਾਡੇ ਮਾਮਾ ਜੀ ਤਾਂ ……… ਵਿਚ ਰਹਿੰਦੇ ਹਨ।
(iii) ਸੂਬੇਦਾਰ ਅਰਜਨ ਸਿੰਘ ……… ਦੀ ਲੜਾਈ ਵਿਚ ਸ਼ਹੀਦ ਹੋਏ।
(iv) ਦਰਵਾਜ਼ਾ ……… ਨਾਲ ਖੜਕਦਾ ਹੈ।
(v) ਤੂੰ ਬਹੁਤ ਸਿਆਣਾ ……… ਹੈਂ।
Answer:
(i) ਮੈਨੂੰ ਤਾਂ ਡਰ ਲੱਗਣ ਲੱਗ ਪਿਆ।
(ii) ਸਾਡੇ ਮਾਮਾ ਜੀ ਤਾਂ ਅਫ਼ਰੀਕਾ ਵਿਚ ਰਹਿੰਦੇ ਹਨ।
(iii) ਸੂਬੇਦਾਰ ਅਰਜਨ ਸਿੰਘ ਕਸ਼ਮੀਰ ਦੀ ਲੜਾਈ ਵਿਚ ਸ਼ਹੀਦ ਹੋਏ।
(iv) ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਦਾ ਹੈ।
(v) ਤੂੰ ਬਹੁਤ ਸਿਆਣਾ ਬਾਲਕ ਹੈਂ।
Exam Tips:
a) ਦਿੱਤੇ ਸ਼ਬਦਾਂ ਵਿਚੋਂ ਵਾਕ ਦੇ ਅਰਥ ਅਨੁਸਾਰ ਢੁੱਕਵਾਂ ਸ਼ਬਦ ਚੁਣੋ।
b) ਇਕਾਂਗੀ ਦੀਆਂ ਘਟਨਾਵਾਂ (ਕਸ਼ਮੀਰ ਦੀ ਲੜਾਈ, ਅਫ਼ਰੀਕਾ ਵਾਲੇ ਮਾਮੇ) ਨਾਲ ਮਿਲਾ ਕੇ ਦੇਖੋ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਵਾਕਾਂ ਵਿਚ ਵਰਤੋ: ਜਸ਼ਨ, ਸਟੇਸ਼ਨ, ਹੋਣਹਾਰ, ਨਕਦੀ, ਵੀਰ-ਚੱਕਰ, ਕਸ਼ਟ।
Answer:
1. ਜਸ਼ਨ (ਖ਼ੁਸ਼ੀ ਦਾ ਸਮਾਗਮ) – ਚੋਣਾਂ ਵਿਚ ਜੇਤੂ ਧਿਰ ਖੂਬ ਜਸ਼ਨ ਮਨਾ ਰਹੀ ਸੀ।
2. ਸਟੇਸ਼ਨ (ਰੁਕਣ ਜਾਂ ਸਥਾਪਿਤ ਹੋਣ ਦੀ ਥਾਂ) – ਗੱਡੀ ਜਲੰਧਰ ਸਟੇਸ਼ਨ ਤੋਂ ਚਲ ਪਈ ਹੈ।
3. ਹੋਣਹਾਰ (ਤਰੱਕੀ ਕਰਨ ਵਾਲਾ) – ਇਹ ਬੱਚਾ ਬੜਾ ਹੋਣਹਾਰ ਜਾਪਦਾ ਹੈ। ਪ੍ਰਾਇਮਰੀ ਵਿਚ ਹੀ ਇਹ ਸਭ ਤੋਂ ਵੱਧ ਨੰਬਰ ਲੈਂਦਾ ਰਿਹਾ ਹੈ।
4. ਨਕਦੀ (ਸਿੱਕੇ ਤੇ ਨੋਟਾਂ ਦੇ ਰੂਪ ਵਿਚ ਮੁਦਰਾ) – ਮੈਂ 50,000 ਰੁਪਏ ਨਕਦ ਦੇ ਕੇ ਇਹ ਮੱਝ ਖ਼ਰੀਦੀ ਸੀ।
5. ਵੀਰ-ਚੱਕਰ (ਫ਼ੌਜੀਆਂ ਨੂੰ ਬਹਾਦਰੀ ਬਦਲੇ ਮਿਲਣ ਵਾਲਾ ਕੌਮੀ ਪੁਰਸਕਾਰ) – 26 ਜਨਵਰੀ ਨੂੰ ਦੋ ਬਹਾਦਰ ਫ਼ੌਜੀਆਂ ਨੂੰ ਵੀਰ-ਚੱਕਰ ਦੇ ਕੇ ਸਨਮਾਨਿਆ ਗਿਆ।
6. ਕਸ਼ਟ (ਦੁੱਖ-ਕਲੇਸ਼) – ਭਗਤਾਂ ਨੇ ਜੇਲ੍ਹਾਂ ਵਿਚ ਬਹੁਤ ਕਸ਼ਟ ਸਹੇ।
Exam Tips:
a) ਹਰ ਸ਼ਬਦ ਦਾ ਅਰਥ ਸਮਝ ਕੇ ਆਪਣਾ ਵੱਖਰਾ ਵਾਕ ਬਣਾਓ।
b) ਵਾਕ ਪੂਰਾ ਹੋਵੇ ਅਤੇ ਸ਼ਬਦ ਦਾ ਸਹੀ ਪ੍ਰਯੋਗ ਦਿਖਾਏ।
Question 2: ਸ਼ਮਸ਼ੇਰ ਦੇ ਪਿਤਾ ਜੀ ਦਾ ਕੀ ਨਾਂ ਸੀ? ਉਹ ਕਿਸ ਲੜਾਈ ਵਿਚ ਸ਼ਹੀਦ ਹੋ ਗਏ ਸਨ?
Answer:
ਸ਼ਮਸ਼ੇਰ ਦੇ ਪਿਤਾ ਜੀ ਦਾ ਨਾਂ ਸੂਬੇਦਾਰ ਅਰਜਨ ਸਿੰਘ ਸੀ। ਉਹ ਪਿਛਲੇ ਸਾਲ ਕਸ਼ਮੀਰ ਦੀ ਲੜਾਈ ਵਿਚ ਸ਼ਹੀਦ ਹੋ ਗਏ ਸਨ।
Exam Tips:
a) ਪ੍ਰਸ਼ਨ ਦੇ ਦੋਵੇਂ ਭਾਗਾਂ (ਨਾਂ ਅਤੇ ਲੜਾਈ) ਦਾ ਉੱਤਰ ਦਿਓ।
b) ਉੱਤਰ ਇਕ-ਦੋ ਵਾਕਾਂ ਵਿਚ ਸੰਖੇਪ ਰੱਖੋ।
Question 3: ਬੱਚਿਆਂ ਨੇ ਮਾਮੇ ਦੇ ਰੂਪ ਵਿਚ ਆਏ ਚੋਰ ਨੂੰ ਪੁਲਿਸ ਦੇ ਹਵਾਲੇ ਕਿਵੇਂ ਕੀਤਾ?
Answer:
ਸ਼ਮਸ਼ੇਰ ਨੇ ਬਹੁਤ ਚਲਾਕੀ ਨਾਲ ਚੋਰ ਨੂੰ ਸਟੋਰ ਵਿਚ ਵਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ। ਫੇਰ ਉਸ ਨੇ ਥਾਣੇ ਟੈਲੀਫ਼ੋਨ ਕਰ ਦਿੱਤਾ। ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਨੇ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਨੱਸਣ ਦੀ ਕੋਸ਼ਿਸ਼ ਕੀਤੀ। ਪਰ ਸ਼ਮਸ਼ੇਰ ਨੇ ਏਅਰ-ਗੰਨ ਚਲਾ ਕੇ ਉਸ ਨੂੰ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ। ਏਨੇ ਵਿਚ ਪੁਲਿਸ ਆ ਗਈ ਤੇ ਚੋਰ ਫੜਿਆ ਗਿਆ।
Exam Tips:
a) ਘਟਨਾਵਾਂ ਨੂੰ ਕ੍ਰਮ ਅਨੁਸਾਰ ਲਿਖੋ: ਸਟੋਰ ਵਿਚ ਬੰਦ ਕਰਨਾ, ਫ਼ੋਨ, ਏਅਰ-ਗੰਨ, ਪੁਲਿਸ ਦਾ ਆਉਣਾ।
b) ਸ਼ਮਸ਼ੇਰ ਦੀ ਸੂਝ ਅਤੇ ਹੌਸਲੇ ਦਾ ਜ਼ਿਕਰ ਜ਼ਰੂਰ ਕਰੋ।
Question 4: ਰਣਬੀਰ ਨੇ ਸ਼ਮਸ਼ੇਰ ਨੂੰ ‘ਸ਼ੇਰ-ਪੁੱਤਰ’ ਕਿਉਂ ਕਿਹਾ?
Answer:
ਸ਼ਮਸ਼ੇਰ ਨੇ ਬਹਾਦਰੀ ਤੋਂ ਕੰਮ ਲੈਂਦੇ ਹੋਏ ਚੋਰ ਨੂੰ ਸਟੋਰ ਵਿਚ ਬੰਦ ਕਰ ਦਿੱਤਾ। ਫੇਰ ਉਸ ਨੇ ਹੌਸਲੇ ਨਾਲ ਪੁਲਿਸ ਬੁਲਵਾ ਲਈ। ਜਦੋਂ ਚੋਰ ਰੋਸ਼ਨਦਾਨ ਵਿਚੋਂ ਭੱਜ ਕੇ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਤਾਂ ਉਸ ਨੇ ਏਅਰ-ਗੰਨ ਨਾਲ ਉਸ ਨੂੰ ਸਟੋਰ ਵਿਚੋਂ ਬਾਹਰ ਨਾ ਨਿਕਲਣ ਦਿੱਤਾ। ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਰਣਬੀਰ ਨੇ ਸ਼ਮਸ਼ੇਰ ਨੂੰ ‘ਸ਼ੇਰ-ਪੁੱਤਰ’ ਕਿਹਾ।
Exam Tips:
a) ਉੱਤਰ ਵਿਚ ਸ਼ਮਸ਼ੇਰ ਦੀ ਬਹਾਦਰੀ ਦੇ ਕੰਮ ਗਿਣਾਓ।
b) ‘ਸ਼ੇਰ-ਪੁੱਤਰ’ ਸ਼ਬਦ ਦਾ ਭਾਵ (ਦਲੇਰ ਪੁੱਤਰ) ਸਪਸ਼ਟ ਕਰੋ।
Question 5: ਥਾਣੇਦਾਰ ਨੇ ਸ਼ਮਸ਼ੇਰ ਬਾਰੇ ਕੀ ਕਿਹਾ?
Answer:
ਥਾਣੇਦਾਰ ਨੇ ਸ਼ਮਸ਼ੇਰ ਬਾਰੇ ਕਿਹਾ ਕਿ ਉਸ ਨੇ ਨਾਮੀ ਚੋਰ ਫੜਿਆ ਹੈ, ਜਿਸ ਬਦਲੇ ਉਸ ਨੂੰ ਪੰਜ ਸੌ ਰੁਪਏ ਇਨਾਮ ਮਿਲੇਗਾ। ਉਹ ਉਸ ਦੀ ਮਾਂ ਰਣਬੀਰ ਨੂੰ ਕਹਿੰਦਾ ਹੈ ਕਿ ਉਹ ਭਾਗਾਂ ਵਾਲੀ ਹੈ, ਜਿਸ ਦੇ ਘਰ ਬਹਾਦਰ ਪੁੱਤਰ ਜੰਮਿਆ ਹੈ, ਜੋ ਖ਼ਾਨਦਾਨ ਦਾ ਨਾਂ ਰੌਸ਼ਨ ਕਰੇਗਾ।
Exam Tips:
a) ਇਨਾਮ ਦੀ ਰਕਮ (ਪੰਜ ਸੌ ਰੁਪਏ) ਯਾਦ ਰੱਖੋ।
b) ਥਾਣੇਦਾਰ ਦੇ ਸ਼ਬਦਾਂ ਦਾ ਭਾਵ ਆਪਣੇ ਵਾਕਾਂ ਵਿਚ ਲਿਖੋ।
Question 6: ਸ਼ਮਸ਼ੇਰ ਦੇ ਚਰਿੱਤਰ ਬਾਰੇ ਤਿੰਨ-ਚਾਰ ਸਤਰਾਂ ਲਿਖੋ।
Answer:
ਸ਼ਮਸ਼ੇਰ ਸ਼ਹੀਦ ਸੂਬੇਦਾਰ ਅਰਜਨ ਸਿੰਘ ਦਾ ਪੁੱਤਰ ਸੀ। ਉਸ ਦੀ ਭੈਣ ਦਾ ਨਾਂ ਨਿਰਮਲ ਹੈ। ਉਹ ਬੜਾ ਹੁਸ਼ਿਆਰ ਤੇ ਦਲੇਰ ਲੜਕਾ ਹੈ। ਉਹ ਮਾਮੇ ਦੇ ਰੂਪ ਵਿਚ ਘਰ ਆਏ ਚੋਰ ਦੀ ਹਕੀਕਤ ਨੂੰ ਸਮਝ ਕੇ ਉਸ ਨੂੰ ਗੱਲਾਂ ਵਿਚ ਲਾ ਕੇ ਕਮਰੇ ਦੇ ਅੰਦਰ ਬੰਦ ਕਰ ਦਿੰਦਾ ਹੈ ਅਤੇ ਉਸ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਾ ਹੋਇਆ ਏਅਰ-ਗੰਨ ਦਾ ਫਾਇਰ ਕਰ ਕੇ ਉਸ ਨੂੰ ਡਰਾ ਦਿੰਦਾ ਹੈ। ਅੰਤ ਉਹ ਉਸ ਨੂੰ ਪੁਲਿਸ ਕੋਲ ਫੜਾ ਦਿੰਦਾ ਹੈ। ਥਾਣੇਦਾਰ ਉਸ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਉਸ ਨੂੰ ਇਨਾਮ ਦੁਆਉਣ ਦੀ ਗੱਲ ਕਹਿੰਦਾ ਹੈ।
Exam Tips:
a) ਚਰਿੱਤਰ ਲਿਖਦੇ ਸਮੇਂ ਹੁਸ਼ਿਆਰੀ ਅਤੇ ਦਲੇਰੀ ਵਰਗੇ ਗੁਣ ਉਦਾਹਰਨ ਸਹਿਤ ਲਿਖੋ।
b) ਤਿੰਨ-ਚਾਰ ਸਤਰਾਂ ਦੀ ਹੱਦ ਵਿਚ ਰਹੋ।
Question 7: ਹੇਠ ਲਿਖੇ ਸ਼ਬਦਾਂ ਨੂੰ ਪੰਜਾਬੀ ਵਿਚ ਲਿਖਿਆ ਹੈ, ਤੁਸੀਂ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਲਿਖੋ: ਨਕਸ਼ਾ, ਸੁਗਾਤ, ਜ਼ੇਵਰ, ਫੁੱਲ, ਚਾਹ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਨਕਸ਼ਾ – मानचित्र – Map
ਸੁਗਾਤ – पुरस्कार – Gift
ਜ਼ੇਵਰ – आभूषण – Ornaments
ਫੁੱਲ – फूल – Flower
ਚਾਹ – चाय – Tea
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਵਿਚ ਅਤੇ ਅੰਗਰੇਜ਼ੀ ਸ਼ਬਦ ਸਹੀ ਸਪੈਲਿੰਗ ਨਾਲ ਲਿਖੋ।
IV. ਵਿਆਕਰਨ
Question 1: ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ-ਸ਼ਬਦ ਚੁਣੋ:
(i) ਸ਼ਮਸ਼ੇਰ ਪੰਦਰਾਂ ਕੁ ਸਾਲ ਦਾ ਸੀ।
(ii) ਗਲੀ ਸੁੰਨ-ਮਸੁੰਨੀ ਪਈ ਸੀ।
(iii) ਵਿਅਕਤੀ ਨੇ ਸ਼ਮਸ਼ੇਰ ਨੂੰ ਬਹੁਤ ਸਾਰੇ ਨੋਟ ਵਿਖਾਏ।
(iv) ਫ਼ੌਜੀਆਂ ਕੋਲ ਬਹੁਤ ਥੋੜ੍ਹਾ ਸਮਾਨ ਹੁੰਦਾ ਹੈ।
(v) ਮੇਰਾ ਭਾਣਜਾ ਬਹੁਤ ਹੋਣਹਾਰ ਲੜਕਾ ਹੈ।
Answer:
(i) ਪੰਦਰਾਂ ਕੁ
(ii) ਸੁੰਨ-ਮਸੁੰਨੀ
(iii) ਬਹੁਤ ਸਾਰੇ
(iv) ਬਹੁਤ ਥੋੜ੍ਹਾ
(v) ਬਹੁਤ ਹੋਣਹਾਰ
Exam Tips:
a) ਵਿਸ਼ੇਸ਼ਣ ਉਹ ਸ਼ਬਦ ਹੈ ਜੋ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸੇ।
b) ਆਪਣੇ ਵਿਸ਼ੇਸ਼ਣ ਵਾਲੇ ਨਾਂਵ ਨਾਲ ਜੋੜ ਕੇ ਪਛਾਣੋ।
V. ਵਿਦਿਆਰਥੀਆਂ ਲਈ
Question 1: ਤੁਸੀਂ ‘ਭਾਰਤ ਦਾ ਲਾਲ’ ਇਕਾਂਗੀ ਵਿਚੋਂ ਕੀ ਸਿੱਖਿਆ ਹੈ? ਅਚਾਨਕ ਆਈ ਬਿਪਤਾ ਦਾ ਤੁਸੀਂ ਕਿਵੇਂ ਸਾਮ੍ਹਣਾ ਕਰੋਗੇ?
Answer:
ਇਸ ਇਕਾਂਗੀ ਵਿਚੋਂ ਅਸੀਂ ਇਹ ਸਿੱਖਿਆ ਹੈ ਕਿ ਅਚਾਨਕ ਆਈ ਬਿਪਤਾ ਦਾ ਬਹਾਦਰੀ ਤੇ ਮਨ ਦੀ ਇਕਾਗਰਤਾ ਨਾਲ ਟਾਕਰਾ ਕਰਨਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਨਾ ਘਬਰਾਉਣਾ ਚਾਹੀਦਾ ਹੈ ਤੇ ਨਾ ਹੀ ਡਰਨਾ ਚਾਹੀਦਾ ਹੈ, ਸਗੋਂ ਹੌਸਲੇ ਨਾਲ ਸ਼ਾਂਤ ਰਹਿੰਦਿਆਂ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ ਕਿ ਮੁਸ਼ਕਿਲ ਵਿਚੋਂ ਨਿਕਲਣ ਦਾ ਕੋਈ ਹੱਲ ਨਿਕਲ ਸਕੇ। ਮੌਕਾ ਮਿਲਣ ਉੱਤੇ ਪੁਲਿਸ ਨੂੰ ਵੀ ਬੁਲਾ ਲੈਣਾ ਚਾਹੀਦਾ ਹੈ।
Exam Tips:
a) ਉੱਤਰ ਵਿਚ ਸਿੱਖਿਆ (ਨਾ ਘਬਰਾਉਣਾ, ਹੌਸਲਾ ਰੱਖਣਾ) ਸਪਸ਼ਟ ਲਿਖੋ।
b) ਸ਼ਮਸ਼ੇਰ ਦੀ ਉਦਾਹਰਨ ਦੇ ਕੇ ਆਪਣੀ ਗੱਲ ਪੱਕੀ ਕਰੋ।
Free study material for Punjabi
Step-by-Step Textbook Answers: Class 6 Punjabi Chapter 19 ਭਾਰਤ ਦਾ ਲਾਲ
Official Punjab Board Solutions for Chapter 19 ਭਾਰਤ ਦਾ ਲਾਲ
Review comprehensive exercise answers for Class 6 Punjabi Chapter 19 ਭਾਰਤ ਦਾ ਲਾਲ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Chapter 19 ਭਾਰਤ ਦਾ ਲਾਲ
Each solution includes detailed reasoning to foster genuine comprehension of Chapter 19 ਭਾਰਤ ਦਾ ਲਾਲ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.
FAQs
The complete and updated PSEB 6th Class Punjabi Solutions Chapter 19 ਭਾਰਤ ਦਾ ਲਾਲ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 19 ਭਾਰਤ ਦਾ ਲਾਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 19 ਭਾਰਤ ਦਾ ਲਾਲ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 19 ਭਾਰਤ ਦਾ ਲਾਲ in both English and Hindi medium.
Yes, you can download the entire PSEB 6th Class Punjabi Solutions Chapter 19 ਭਾਰਤ ਦਾ ਲਾਲ in printable PDF format for offline study on any device.