Download Punjab Board Solutions for Class 6 Punjabi Punjabi Medium Chapter 18 ਨਕਲ ਕਰੋ ਪਰ ਕੀਹਦੀ?
Explore reliable textbook solutions for Punjabi Medium Chapter 18 ਨਕਲ ਕਰੋ ਪਰ ਕੀਹਦੀ? tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
I. ਬਹੁਵਿਕਲਪੀ ਪ੍ਰਸ਼ਨ
Question 1: ਮੁੱਖ ਅਧਿਆਪਕ ਜੀ ਨੇ ਸਵੇਰ ਦੀ ਸਭਾ ਵਿਚ ਕਿੰਨੀਆਂ ਉਦਾਹਰਨਾਂ ਦਿੱਤੀਆਂ? ਸਹੀ ਵਿਕਲਪ ਚੁਣੋ: (ੳ) ਇੱਕ (ਅ) ਤਿੰਨ (ੲ) ਪੰਜ
Answer:
ਪੰਜ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 2: ਪਹਿਲਾਂ ਪ੍ਰਕਾਸ਼ ਨੇ ਸੋਹਣੇ ਫੁਲਕੇ ਬਣਾਉਂਦਿਆਂ ਕਿਸ ਨੂੰ ਦੇਖਿਆ? ਸਹੀ ਵਿਕਲਪ ਚੁਣੋ: (ੳ) ਮਾਮੀ ਨੂੰ (ਅ) ਦਾਦੀ ਨੂੰ (ੲ) ਰੀਤਇੰਦਰ ਨੂੰ
Answer:
ਦਾਦੀ ਨੂੰ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 3: ਚੰਗੇ ਕਵੀਸ਼ਰਾਂ ਦੀ ਕਿਹੜੀ ਗੱਲ ਚੰਗੀ ਲਗਦੀ ਸੀ? ਸਹੀ ਵਿਕਲਪ ਚੁਣੋ: (ੳ) ਉਨ੍ਹਾਂ ਨੂੰ ਸੁਣਨਾ (ਅ) ਦੇਖਣਾ (ੲ) ਉਨ੍ਹਾਂ ਦੀ ਨਕਲ ਕਰਨਾ
Answer:
ਉਨ੍ਹਾਂ ਦੀ ਨਕਲ ਕਰਨਾ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 4: ਸੰਸਾਰ-ਪ੍ਰਸਿੱਧ ਭਲਵਾਨ ਕਿਹੜਾ ਸੀ? ਸਹੀ ਵਿਕਲਪ ਚੁਣੋ: (ੳ) ਵਰਿਆਮ ਸਿੰਘ ਸੰਧੂ (ਅ) ਕਰਤਾਰ ਸਿੰਘ (ੲ) ਹਰਤੀਰਥ
Answer:
ਕਰਤਾਰ ਸਿੰਘ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 5: ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਕਿਸ ਗੱਲ ਤੋਂ ਵਰਜਿਆ? ਸਹੀ ਵਿਕਲਪ ਚੁਣੋ: (ੳ) ਇਧਰ-ਉਧਰ ਝਾਕਣ ਤੋਂ (ਅ) ਇਮਤਿਹਾਨ ਦੇਣ ਤੋਂ (ੲ) ਨਕਲ ਕਰਨ ਤੋਂ
Answer:
ਨਕਲ ਕਰਨ ਤੋਂ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਪਾਠ ਦੇ ਆਧਾਰ ’ਤੇ ਸਹੀ ਵਿਕਲਪ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
II. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਰੀਤਇੰਦਰ ਨੇ ਕਵੀਸ਼ਰੀ ਦੇ ਗੁਣ ਕਿੱਥੋਂ ਸਿੱਖੇ ਸਨ?
Answer:
ਕਵੀਸ਼ਰਾਂ ਤੋਂ।
Exam Tips:
a) ਉੱਤਰ ਇਕ ਸ਼ਬਦ ਜਾਂ ਇਕ ਛੋਟੇ ਵਾਕ ਵਿਚ ਲਿਖੋ।
b) ਪਾਠ ਦੀ ਦੂਜੀ ਉਦਾਹਰਨ ਨੂੰ ਯਾਦ ਰੱਖੋ।
Question 2: ਉਦਾਹਰਨ ਨੰਬਰ ਤਿੰਨ ਵਿਚ ਲੇਖਕ ਦੀ ਕੀ ਰੁਚੀ ਸੀ?
Answer:
ਚੰਗੇ ਤੋਂ ਚੰਗਾ ਲਿਖਣ ਦੀ।
Exam Tips:
a) ਉੱਤਰ ਇਕ ਸ਼ਬਦ ਜਾਂ ਇਕ ਛੋਟੇ ਵਾਕ ਵਿਚ ਲਿਖੋ।
Question 3: ਸੰਸਾਰ-ਪ੍ਰਸਿੱਧ ਭਲਵਾਨ ਦਾ ਕੀ ਨਾਂ ਹੈ?
Answer:
ਕਰਤਾਰ ਸਿੰਘ।
Exam Tips:
a) ਉੱਤਰ ਇਕ ਸ਼ਬਦ ਜਾਂ ਇਕ ਛੋਟੇ ਵਾਕ ਵਿਚ ਲਿਖੋ।
Question 4: ਕਰਤਾਰ ਸਿੰਘ ਦੀ ਜੀਵਨੀ ਕਿਸ ਕਹਾਣੀਕਾਰ ਨੇ ਲਿਖੀ ਹੈ?
Answer:
ਵਰਿਆਮ ਸੰਧੂ ਨੇ।
Exam Tips:
a) ਉੱਤਰ ਇਕ ਸ਼ਬਦ ਜਾਂ ਇਕ ਛੋਟੇ ਵਾਕ ਵਿਚ ਲਿਖੋ।
b) ਲੇਖਕ ਦਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਅਸੀਂ ਕੰਮ ਕਰਨਾ ਕਿਵੇਂ ਸਿੱਖ ਸਕਦੇ ਹਾਂ?
Answer:
ਦੂਜਿਆਂ ਨੂੰ ਦੇਖ ਕੇ, ਉਨ੍ਹਾਂ ਦੇ ਗੁਣ ਗ੍ਰਹਿਣ ਕਰ ਕੇ ਤੇ ਉਨ੍ਹਾਂ ਦੀ ਨਕਲ ਕਰ ਕੇ।
Exam Tips:
a) ਉੱਤਰ ਦੋ-ਤਿੰਨ ਵਾਕਾਂ ਵਿਚ ਲਿਖੋ।
Question 2: ਰੀਤਇੰਦਰ ਦੀ ਟੀਮ ਫ਼ਸਟ ਆਉਣ ਦਾ ਕੀ ਕਾਰਨ ਸੀ?
Answer:
ਰੀਤਇੰਦਰ ਨੇ ਟੀ.ਵੀ., ਰੇਡੀਓ ਤੇ ਦੀਵਾਨਾਂ ਵਿਚ ਕਵੀਸ਼ਰਾਂ ਦੇ ਸਟੇਜ ਉੱਤੇ ਭਰੋਸੇ ਨਾਲ ਖੜ੍ਹੇ ਹੋਣ ਦੇ ਤਰੀਕੇ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਉਸ ਉੱਤੇ ਲੋੜੀਂਦਾ ਕਾਬੂ ਰੱਖਣ ਦੇ ਹੁਨਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਦੀ ਨਕਲ ਕਰਨ ਕਰਕੇ ਤੇ ਉਸ ਵਿਚ ਆਪਣਾ ਰੰਗ ਭਰਨ ਕਰਕੇ ਉਹ ਫ਼ਸਟ ਰਹੀ ਸੀ।
Exam Tips:
a) ਉੱਤਰ ਦੋ-ਤਿੰਨ ਵਾਕਾਂ ਵਿਚ ਲਿਖੋ।
b) ਉੱਤਰ ਵਿਚ ਨਕਲ ਦੇ ਨਾਲ “ਆਪਣਾ ਰੰਗ ਭਰਨ” ਵਾਲੀ ਗੱਲ ਜ਼ਰੂਰ ਲਿਖੋ।
Question 3: ਲੇਖਕ ਨੇ ਆਪਣੀ ਲਿਖਾਈ ਕਿਵੇਂ ਸੁੰਦਰ ਬਣਾਈ ਸੀ?
Answer:
ਲੇਖਕ ਦੀ ਲਿਖਾਈ ਸੋਹਣੀ ਨਹੀਂ ਸੀ। ਉਹ ਉਸ ਨੂੰ ਸੋਹਣੀ ਬਣਾਉਣ ਲਈ ਦੂਜਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਦੇਖਦਾ ਤੇ ਉਨ੍ਹਾਂ ਵਰਗੇ ਅੱਖਰ ਪਾਉਣ ਦੇ ਯਤਨ ਕਰਦਾ। ਇਸ ਤਰ੍ਹਾਂ ਹੌਲੀ-ਹੌਲੀ ਉਸ ਦੀ ਲਿਖਾਈ ਸੁੰਦਰ ਬਣ ਗਈ।
Exam Tips:
a) ਉੱਤਰ ਦੋ-ਤਿੰਨ ਵਾਕਾਂ ਵਿਚ ਲਿਖੋ।
Question 4: ਵਰਿਆਮ ਸਿੰਘ ਸੰਧੂ ਦੀ ਲਿਖਣ ਦੀ ਕਲਾ ਕਿਹੋ-ਜਿਹੀ ਹੈ?
Answer:
ਵਰਿਆਮ ਸੰਧੂ ਦੀ ਲਿਖਣ-ਕਲਾ ਕਮਾਲ ਦੀ ਹੈ। ਸਾਨੂੰ ਉਸ ਦੀ ਰੀਸ ਕਰਦਿਆਂ ਉਸ ਜਿਹਾ ਲਿਖਣਾ ਚਾਹੀਦਾ ਹੈ। ਉਸ ਦੀ ਨਕਲ ਕਰਨ ਨਾਲ ਸਾਡੀ ਲੇਖਣੀ ਵੀ ਕਮਾਲ ਦੀ ਬਣ ਸਕਦੀ ਹੈ।
Exam Tips:
a) ਉੱਤਰ ਦੋ-ਤਿੰਨ ਵਾਕਾਂ ਵਿਚ ਲਿਖੋ।
Question 5: ਮੁੱਖ ਅਧਿਆਪਕ ਜੀ ਦੀ ਕਿਹੜੀ ਗੱਲ ’ਤੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ?
Answer:
ਜਦੋਂ ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਪੰਜ ਉਦਾਹਰਨਾਂ ਦੇ ਕੇ ਇਹ ਦੱਸਿਆ ਕਿ ਸਾਨੂੰ ਹਰ ਚੰਗੀ ਗੱਲ ਤੇ ਚੰਗੇ ਬੰਦੇ ਦੀ ਨਕਲ ਕਰਨੀ ਚਾਹੀਦੀ ਹੈ, ਪਰੰਤੂ ਇਮਤਿਹਾਨ ਵਿਚ ਨਕਲ ਨਹੀਂ ਕਰਨੀ ਚਾਹੀਦੀ। ਇਸ ਤੋਂ ਬਚਣ ਲਈ ਸਾਨੂੰ ਸਾਲ ਦੇ ਪਹਿਲੇ ਦਿਨ ਤੋਂ ਹੀ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਨਕਲ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਉਨ੍ਹਾਂ ਦਾ ਸਕੂਲ ਹੋਰਨਾਂ ਸਕੂਲਾਂ ਲਈ ਇਕ ਮਿਸਾਲ ਬਣ ਜਾਵੇਗਾ। ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ।
Exam Tips:
a) ਉੱਤਰ ਦੋ-ਤਿੰਨ ਵਾਕਾਂ ਵਿਚ ਲਿਖੋ।
b) ਚੰਗੀ ਗੱਲ ਦੀ ਨਕਲ ਅਤੇ ਇਮਤਿਹਾਨ ਵਿਚ ਨਕਲ ਦਾ ਫ਼ਰਕ ਸਪਸ਼ਟ ਲਿਖੋ।
Question 6: ਵਾਕਾਂ ਵਿਚ ਵਰਤੋ: ਨੀਝ ਨਾਲ ਤੱਕਣਾ, ਸਿਖਾਂਦਰੂ, ਤਾਲ-ਮੇਲ, ਰੀਸ, ਮਿਹਨਤ, ਇਕਾਗਰ।
Answer:
1. ਨੀਝ ਨਾਲ ਤੱਕਣਾ (ਧਿਆਨ ਟਿਕਾ ਕੇ ਦੇਖਣਾ) – ਜ਼ਰਾ ਨੀਝ ਨਾਲ ਦੇਖੇਂਗਾ, ਤਾਂ ਸੂਈ ਲੱਭ ਜਾਵੇਗੀ। ਐਥੇ ਹੀ ਹੈ ਕਿਤੇ।
2. ਸਿਖਾਂਦਰੂ (ਸਿੱਖਣ ਵਾਲੇ) – ਮਨਜੀਤ ਤਾਂ ਅਜੇ ਸਿਖਾਂਦਰੂ ਮੋਟਰ-ਮਕੈਨਿਕ ਹੀ ਹੈ, ਜਦ ਕਿ ਗੁਣਵੰਤ ਮਾਹਿਰ।
3. ਤਾਲ-ਮੇਲ (ਜੋੜ-ਮੇਲ) – ਵੱਖ-ਵੱਖ ਜੀਅ ਆਪਣੇ-ਆਪਣੇ ਸਾਜ਼ ਇਕ-ਦੂਜੇ ਨਾਲ ਤਾਲ-ਮੇਲ ਬਿਠਾ ਕੇ ਵਜਾਉਂਦੇ ਹਨ।
4. ਰੀਸ (ਨਕਲ ਕਰਨੀ) – ਬੱਚੇ ਇਕ ਦੂਜੇ ਦੀ ਰੀਸ ਨਾਲ ਹੀ ਬਹੁਤ ਕੁੱਝ ਸਿੱਖ ਜਾਂਦੇ ਹਨ।
5. ਮਿਹਨਤ (ਕਿਰਤ, ਮਜ਼ਦੂਰੀ) – ਮਿਹਨਤ ਕਰਨ ਵਾਲੇ ਨੂੰ ਹੀ ਸਫਲਤਾ ਮਿਲਦੀ ਹੈ।
6. ਇਕਾਗਰ (ਧਿਆਨ ਟਿਕਾ ਕੇ) – ਕਲਾਸ ਵਿਚ ਇਕਾਗਰ ਹੋ ਕੇ ਪੜ੍ਹਾ ਰਹੇ ਅਧਿਆਪਕ ਦੀ ਗੱਲ ਸੁਣੋ।
Exam Tips:
a) ਹਰ ਸ਼ਬਦ ਦਾ ਅਰਥ ਸਮਝ ਕੇ ਪੂਰਾ ਅਰਥ-ਭਰਪੂਰ ਵਾਕ ਬਣਾਓ।
b) ਵਾਕ ਵਿਚ ਸ਼ਬਦ ਦੀ ਵਰਤੋਂ ਇਸ ਤਰ੍ਹਾਂ ਕਰੋ ਕਿ ਉਸ ਦਾ ਅਰਥ ਸਪਸ਼ਟ ਹੋਵੇ।
Question 7: ਖ਼ਾਲੀ ਥਾਂਵਾਂ ਭਰੋ (ਨੀਝ ਨਾਲ, ਹੁਨਰ, ਸੰਗਤ, ਸੁੰਦਰ, ਕਮਾਲ): (i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ........ ਦੇਖਦੀ ਰਹਿੰਦੀ। (ii) ਚੰਗੇ ਲੋਕਾਂ ਦੇ ........ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। (iii) ਚੰਗੀਆਂ ਪੁਸਤਕਾਂ ਦੀ ........ ਕਰੋ। (iv) ਮੇਰੀ ਲਿਖਾਈ ਬਹੁਤ ........ ਹੈ। (v) ਲੇਖਕ ਦੀ ਲਿਖਣ-ਕਲਾ ਬਹੁਤ ........ ਦੀ ਸੀ।
Answer:
(i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ਨੀਝ ਨਾਲ ਦੇਖਦੀ ਰਹਿੰਦੀ।
(ii) ਚੰਗੇ ਲੋਕਾਂ ਦੇ ਹੁਨਰ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ।
(iii) ਚੰਗੀਆਂ ਪੁਸਤਕਾਂ ਦੀ ਸੰਗਤ ਕਰੋ।
(iv) ਮੇਰੀ ਲਿਖਾਈ ਬਹੁਤ ਸੁੰਦਰ ਹੈ।
(v) ਲੇਖਕ ਦੀ ਲਿਖਣ-ਕਲਾ ਬਹੁਤ ਕਮਾਲ ਦੀ ਸੀ।
Exam Tips:
a) ਹਰ ਵਾਕ ਪੂਰਾ ਪੜ੍ਹ ਕੇ ਅਰਥ ਦੇ ਹਿਸਾਬ ਨਾਲ ਸ਼ਬਦ ਚੁਣੋ।
b) ਵਰਤਿਆ ਹੋਇਆ ਸ਼ਬਦ ਡੱਬੀ ਵਿੱਚੋਂ ਹੀ ਲਓ।
Question 8: ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਟੀਮ, ਸੁੰਦਰ, ਕਵੀ, ਅਧਿਆਪਕ, ਵਿਦਿਆਰਥੀ, ਸਕੂਲ।
Answer:
ਟੀਮ – टीम – Team
ਸੁੰਦਰ – सुन्दर – Beautiful
ਕਵੀ – कवि – Poet
ਅਧਿਆਪਕ – अध्यापक – Teacher
ਵਿਦਿਆਰਥੀ – विद्यार्थी – Student
ਸਕੂਲ – पाठशाला – School
Exam Tips:
a) ਹਿੰਦੀ ਸ਼ਬਦ ਲਿਖਦੇ ਸਮੇਂ ਮਾਤਰਾਵਾਂ ਦਾ ਧਿਆਨ ਰੱਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਸਹੀ ਲਿਖੋ।
IV. ਵਿਆਕਰਨ
Question 1: ਵਿਰੋਧੀ ਸ਼ਬਦ ਲਿਖੋ: ਉਸਤਾਦ, ਸਵਰਗ, ਸੁੰਦਰ, ਸਫਲ, ਲਾਇਕ।
Answer:
ਉਸਤਾਦ – ਸ਼ਗਿਰਦ
ਸਵਰਗ – ਨਰਕ
ਸੁੰਦਰ – ਭੱਦਾ
ਸਫਲ – ਅਸਫਲ
ਲਾਇਕ – ਨਲਾਇਕ
Exam Tips:
a) ਵਿਰੋਧੀ ਸ਼ਬਦ ਦਾ ਅਰਥ ਉਲਟ ਹੁੰਦਾ ਹੈ, ਜੋੜੇ ਬਣਾ ਕੇ ਯਾਦ ਕਰੋ।
b) ਅਸਫਲ, ਨਲਾਇਕ ਵਰਗੇ ਸ਼ਬਦ ਅਗੇਤਰ ਲਾ ਕੇ ਬਣਦੇ ਹਨ।
Question 2: ਇਕ ਵਚਨ/ਬਹੁਵਚਨ ਬਣਾਓ: ਕਵੀ, ਵਿਦਿਆਰਥੀ, ਲੜਕੀ, ਮਾਪੇ, ਤਾੜੀ।
Answer:
ਕਵੀ – ਕਵੀਆਂ
ਵਿਦਿਆਰਥੀ – ਵਿਦਿਆਰਥੀਆਂ
ਲੜਕੀ – ਲੜਕੀਆਂ
ਮਾਪੇ – ਮਾਪੇ/ਮਾਪਿਆਂ
ਤਾੜੀ – ਤਾੜੀਆਂ
Exam Tips:
a) ਇਕ ਵਚਨ ਇਕ ਚੀਜ਼ ਅਤੇ ਬਹੁਵਚਨ ਇਕ ਤੋਂ ਵੱਧ ਚੀਜ਼ਾਂ ਨੂੰ ਦੱਸਦਾ ਹੈ।
Free study material for Punjabi
Free Punjab Board Textbook Explanations: Class 6 Punjabi Punjabi Medium Chapter 18 ਨਕਲ ਕਰੋ ਪਰ ਕੀਹਦੀ?
Accessing Punjabi Medium Chapter 18 ਨਕਲ ਕਰੋ ਪਰ ਕੀਹਦੀ? Solutions
Review comprehensive exercise answers for Class 6 Punjabi Punjabi Medium Chapter 18 ਨਕਲ ਕਰੋ ਪਰ ਕੀਹਦੀ?. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 6 Punjabi
Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 18 ਨਕਲ ਕਰੋ ਪਰ ਕੀਹਦੀ? with official sample papers and interactive practice tests available on our platform free of charge.
FAQs
The complete and updated PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ? is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ? as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ? will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ? in both English and Hindi medium.
Yes, you can download the entire PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ? in printable PDF format for offline study on any device.