PSEB 6th Class Punjabi Solutions Chapter 14 ਹਰਿਆਵਲ

Solutions for Class 6 Punjabi: Punjabi Medium Chapter 14 ਹਰਿਆਵਲ

Access comprehensive textbook solutions for Punjabi Medium Chapter 14 ਹਰਿਆਵਲ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Practice Class 6 Punjabi Solutions: Punjabi Medium Chapter 14 ਹਰਿਆਵਲ

View or download the dedicated Punjabi Medium Chapter 14 ਹਰਿਆਵਲ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

I. ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਮਨੀ ਤੇ ਕਰਨ ਕਿਸ ਸਕੂਲ ਵਿੱਚ ਪੜ੍ਹਦੇ ਸਨ?

Answer:

ਇੱਕੋ ਸਕੂਲ ਵਿਚ।

Exam Tips:

a) ਉੱਤਰ ਇਕ ਸ਼ਬਦ/ਛੋਟੇ ਵਾਕ ਵਿਚ ਲਿਖੋ।
b) ਪਾਠ ਦੇ ਸ਼ੁਰੂ ਵਿਚ ਦੋਹਾਂ ਪਾਤਰਾਂ ਦੀ ਜਾਣ-ਪਛਾਣ ਧਿਆਨ ਨਾਲ ਪੜ੍ਹੋ।

 

Question 2: ਕਿਸ ਦਾ ਜਨਮ-ਦਿਨ ਪਹਿਲਾਂ ਆਇਆ?

Answer:

ਕਰਨ ਦਾ।

Exam Tips:

a) ਉੱਤਰ ਇਕ ਸ਼ਬਦ/ਛੋਟੇ ਵਾਕ ਵਿਚ ਲਿਖੋ।

 

Question 3: ਮਨੀ ਦਾ ਜਨਮ-ਦਿਨ ਕਿਸ ਤਰੀਕ ਨੂੰ ਸੀ?

Answer:

21 ਜੁਲਾਈ ਨੂੰ।

Exam Tips:

a) ਤਰੀਕ ਅੰਕਾਂ ਵਿਚ ਸਹੀ ਲਿਖੋ।

 

Question 4: ਸਕੂਲ ਵਿਚ ਕਿਹੜਾ ਉਤਸਵ ਮਨਾਇਆ ਜਾਣਾ ਸੀ?

Answer:

ਵਣ-ਮਹਾਂਉਤਸਵ।

Exam Tips:

a) ਉੱਤਰ ਇਕ ਸ਼ਬਦ/ਛੋਟੇ ਵਾਕ ਵਿਚ ਲਿਖੋ।
b) ‘ਵਣ-ਮਹਾਂਉਤਸਵ’ ਦੇ ਸ਼ਬਦ-ਜੋੜ ਯਾਦ ਰੱਖੋ।

 

Question 5: ਮਨੀ ਨੇ ਆਪਣੇ ਜਨਮ-ਦਿਨ ‘ਤੇ ਸਕੂਲ ਵਿਚ ਕੀ ਲਿਜਾਣ ਦਾ ਫ਼ੈਸਲਾ ਕੀਤਾ?

Answer:

ਪੌਦੇ।

Exam Tips:

a) ਉੱਤਰ ਇਕ ਸ਼ਬਦ/ਛੋਟੇ ਵਾਕ ਵਿਚ ਲਿਖੋ।

 

II. ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਹੇਠ ਲਿਖੇ ਵਾਕਾਂ ਵਿਚ ਠੀਕ (ਸਹੀ) ਤੇ ਗ਼ਲਤ ਦਾ ਨਿਸ਼ਾਨ ਲਾਓ:
(i) ਮਨੀ ਤੇ ਕਰਨ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ।
(ii) ਕਰਨ ਨੇ ਆਪਣਾ ਜਨਮ-ਦਿਨ ਨਹੀਂ ਮਨਾਇਆ ਸੀ।
(iii) ਮਨੀ ਨੇ ਸਕੂਲ ਵਿੱਚ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਸੀ।
(iv) ਰੁੱਖਾਂ ਦਾ ਸਾਡੇ ਜੀਵਨ ਵਿਚ ਕੋਈ ਮਹੱਤਵ ਨਹੀਂ।
(v) ਮਨੀ ਤੇ ਕਰਨ ਸਕੂਲ ਵਿਚ ਹਰੇ-ਭਰੇ ਪੌਦੇ ਲਾਉਣ ਗਏ।

Answer:

(i) ਮਨੀ ਤੇ ਕਰਨ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ। – ਗ਼ਲਤ
(ii) ਕਰਨ ਨੇ ਆਪਣਾ ਜਨਮ-ਦਿਨ ਨਹੀਂ ਮਨਾਇਆ ਸੀ। – ਗ਼ਲਤ
(iii) ਮਨੀ ਨੇ ਸਕੂਲ ਵਿੱਚ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਸੀ। – ਠੀਕ
(iv) ਰੁੱਖਾਂ ਦਾ ਸਾਡੇ ਜੀਵਨ ਵਿਚ ਕੋਈ ਮਹੱਤਵ ਨਹੀਂ। – ਗ਼ਲਤ
(v) ਮਨੀ ਤੇ ਕਰਨ ਸਕੂਲ ਵਿਚ ਹਰੇ-ਭਰੇ ਪੌਦੇ ਲਾਉਣ ਗਏ। – ਠੀਕ

Exam Tips:

a) ਹਰ ਵਾਕ ਨੂੰ ਪਾਠ ਦੀ ਕਹਾਣੀ ਨਾਲ ਮਿਲਾ ਕੇ ਜਾਂਚੋ।
b) ‘ਨਹੀਂ’ ਵਾਲੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ, ਉਹ ਅਕਸਰ ਗ਼ਲਤ ਹੁੰਦੇ ਹਨ।

 

Question 2: ਕਰਨ ਨੇ ਆਪਣਾ ਜਨਮ-ਦਿਨ ਕਿਵੇਂ ਮਨਾਇਆ?

Answer:

ਕਰਨ ਨੇ ਆਪਣਾ ਜਨਮ-ਦਿਨ ਮਨਾਉਣ ਲਈ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਖੂਬ ਮੌਜ-ਮਸਤੀ ਕੀਤੀ ਅਤੇ ਕੇਕ-ਪੇਸਟਰੀਆਂ, ਚਾਕਲੇਟ ਤੇ ਹੋਰ ਚੀਜ਼ਾਂ ਖਾਧੀਆਂ-ਪੀਤੀਆਂ।

Exam Tips:

a) ਉੱਤਰ ਵਿਚ ਦੋਸਤਾਂ ਨੂੰ ਬੁਲਾਉਣ ਤੇ ਖਾਣ-ਪੀਣ ਦਾ ਜ਼ਿਕਰ ਜ਼ਰੂਰ ਕਰੋ।
b) ਉੱਤਰ 2-3 ਵਾਕਾਂ ਵਿਚ ਲਿਖੋ।

 

Question 3: ਮਨੀ ਆਪਣੇ ਜਨਮ-ਦਿਨ ਨੂੰ ਲੈ ਕੇ ਕਿਸ ਤਰ੍ਹਾਂ ਉਤਸੁਕ ਸੀ?

Answer:

ਮਨੀ ਚਾਹੁੰਦੀ ਸੀ ਕਿ ਉਹ ਵੀ ਕਰਨ ਵਾਂਗ ਆਪਣਾ ਜਨਮ-ਦਿਨ ਧੂਮ-ਧਾਮ ਨਾਲ ਮਨਾਵੇ। ਉਹ ਵੀ ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਮੌਜ-ਮਸਤੀ ਕਰੇਗੀ ਤੇ ਕੇਕ-ਪੇਸਟਰੀਆਂ ਉਡਾਵੇਗੀ।

Exam Tips:

a) ਮਨੀ ਦੀ ਇੱਛਾ ਨੂੰ ਕਰਨ ਦੇ ਜਨਮ-ਦਿਨ ਨਾਲ ਜੋੜ ਕੇ ਲਿਖੋ।
b) ‘ਧੂਮ-ਧਾਮ’ ਸ਼ਬਦ ਉੱਤਰ ਵਿਚ ਵਰਤੋ।

 

Question 4: ਅਧਿਆਪਕ ਗੁਰਦੀਪ ਜੀ ਨੇ ਆਪਣੇ ਭਾਸ਼ਨ ਵਿਚ ਰੁੱਖਾਂ ਦੀ ਕੀ ਮਹੱਤਤਾ ਦੱਸੀ?

Answer:

ਅਧਿਆਪਕ ਗੁਰਦੀਪ ਜੀ ਨੇ ਦੱਸਿਆ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਇਹ ਸਾਨੂੰ ਫਲ ਤੇ ਠੰਢੀਆਂ ਛਾਵਾਂ ਦਿੰਦੇ ਹਨ। ਉਹ ਲੋਕ ਬੇਸਮਝ ਹਨ, ਜੋ ਇਨ੍ਹਾਂ ਨੂੰ ਵੱਢਦੇ ਹਨ। ਸਾਨੂੰ ਆਪਣੇ ਜਨਮ-ਦਿਨ ‘ਤੇ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ, ਜਿਸ ਨਾਲ ਆਉਂਦੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲੇਗਾ।

Exam Tips:

a) ਫਲ, ਛਾਂ ਤੇ ਸ਼ੁੱਧ ਵਾਤਾਵਰਨ ਵਾਲੇ ਨੁਕਤੇ ਜ਼ਰੂਰ ਲਿਖੋ।
b) ਜਨਮ-ਦਿਨ ‘ਤੇ ਰੁੱਖ ਲਾਉਣ ਦੀ ਸਿੱਖਿਆ ਨੂੰ ਅੰਤ ਵਿਚ ਲਿਖੋ।

 

Question 5: ਮਨੀ ਨੇ ਆਪਣਾ ਜਨਮ-ਦਿਨ ਕਿਸ ਤਰ੍ਹਾਂ ਮਨਾਉਣ ਦੀ ਸੋਚੀ?

Answer:

ਮਨੀ ਨੇ ਆਪਣਾ ਜਨਮ-ਦਿਨ ਸਹੇਲੀਆਂ ਨਾਲ ਮੌਜ-ਮਸਤੀ ਕਰਨ ਦੀ ਥਾਂ ਰੁੱਖ ਲਾ ਕੇ ਮਨਾਉਣ ਦੀ ਸੋਚੀ।

Exam Tips:

a) ਪਹਿਲੀ ਤੇ ਬਾਅਦ ਦੀ ਸੋਚ ਦਾ ਅੰਤਰ ਉੱਤਰ ਵਿਚ ਦਿਖਾਓ।

 

Question 6: ਮਨੀ ਦੇ ਪਾਪਾ ਨੇ ਮਨੀ ਨੂੰ ਸ਼ਾਬਾਸ਼ ਦਿੰਦਿਆਂ ਕੀ ਕਿਹਾ?

Answer:

ਮਨੀ ਦੇ ਪਾਪਾ ਨੇ ਉਸਨੂੰ ‘ਸ਼ਾਬਾਸ਼’ ਦਿੰਦਿਆਂ ਕਿਹਾ, “ਵਾਹ ਪੁੱਤਰਾ! ਜੇਕਰ ਤੇਰੇ ਵਾਂਗ ਹਰ ਇਕ ਬੱਚਾ ਆਪੋ-ਆਪਣੇ ਜਨਮ-ਦਿਨ ‘ਤੇ ਇਕ-ਇਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡੀ ਧਰਤੀ ‘ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ।”

Exam Tips:

a) ਪਾਪਾ ਦੇ ਕਥਨ ਦਾ ਮੁੱਖ ਭਾਵ (ਹਰ ਬੱਚਾ ਇਕ ਪੌਦਾ ਲਾਵੇ) ਯਾਦ ਰੱਖੋ।
b) ਉੱਤਰ ਵਿਚ ‘ਹਰਿਆਵਲ’ ਸ਼ਬਦ ਜ਼ਰੂਰ ਵਰਤੋ।

 

Question 7: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਧੂਮ-ਧਾਮ, ਪ੍ਰਣ, ਫ਼ਜ਼ੂਲ, ਗਤੀਵਿਧੀ, ਉਤਸਵ, ਸੁਆਗਤ

Answer:

1. ਧੂਮ-ਧਾਮ (ਜ਼ੋਰ-ਸ਼ੋਰ) – ਭਾਰਤ ਵਿਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
2. ਪ੍ਰਣ (ਪੱਕਾ ਇਰਾਦਾ) – ਮੈਂ ਦਸਵੀਂ ਫ਼ਸਟ ਡਿਵੀਜ਼ਨ ਲੈ ਕੇ ਪਾਸ ਕਰਨ ਦਾ ਪ੍ਰਣ ਕਰ ਲਿਆ ਹੈ।
3. ਫ਼ਜ਼ੂਲ (ਵਿਅਰਥ) – ਸਾਨੂੰ ਰਸਮਾਂ-ਰੀਤਾਂ ਉੱਤੇ ਫ਼ਜ਼ੂਲ ਖ਼ਰਚੀ ਕਰਨ ਤੋਂ ਬਚਣਾ ਚਾਹੀਦਾ ਹੈ।
4. ਗਤੀਵਿਧੀ (ਸਰਗਰਮੀ) – ਇਸ ਮੁਹੱਲੇ ਵਿਚ ਪੁਲਿਸ ਚੋਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਹੈ।
5. ਉਤਸਵ (ਖ਼ੁਸ਼ੀ ਦਾ ਦਿਨ) – ਦੀਵਾਲੀ ਖ਼ੁਸ਼ੀਆਂ ਭਰਿਆ ਉਤਸਵ ਹੈ।
6. ਸੁਆਗਤ (ਆਉ-ਭਗਤ) – ਅਸੀਂ ਜਦੋਂ ਨਵੇਂ ਬਣੇ ਰਿਸ਼ਤੇਦਾਰਾਂ ਦੇ ਘਰ ਪਹੁੰਚੇ, ਤਾਂ ਉਨ੍ਹਾਂ ਬੜੀ ਗਰਮ-ਜੋਸ਼ੀ ਨਾਲ ਸਾਡਾ ਸੁਆਗਤ ਕੀਤਾ।

Exam Tips:

a) ਵਾਕ ਵਿਚ ਸ਼ਬਦ ਦਾ ਅਰਥ ਸਪੱਸ਼ਟ ਹੋਣਾ ਚਾਹੀਦਾ ਹੈ।
b) ਵਾਕ ਛੋਟੇ ਤੇ ਸਰਲ ਰੱਖੋ।

 

Question 8: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਲਿਖੋ: ਭੈਣ, ਚੀਜ਼ਾਂ, ਮੋਮਬੱਤੀ, ਪੌਦਾ, ਹਰਾ

Answer:

ਭੈਣ – बहन – Sister
ਚੀਜ਼ਾਂ – वस्तुएं – Items
ਮੋਮਬੱਤੀ – मोमबत्ती – Candle
ਪੌਦਾ – पौधा – Plant
ਹਰਾ – हरा – Green

Exam Tips:

a) ਹਿੰਦੀ ਸ਼ਬਦਾਂ ਦੀਆਂ ਮਾਤਰਾਵਾਂ ਧਿਆਨ ਨਾਲ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਯਾਦ ਕਰੋ।

 

III. ਵਿਆਕਰਨ

Question 1: ਵਾਕਾਂ ਵਿਚ ਆਏ ਸ਼ਬਦਾਂ ਵਿਚੋਂ ਕਿਰਿਆ-ਸ਼ਬਦ ਚੁਣੋ:
(i) ਮਨੀ ਦੀ ਮੰਮੀ ਰਸੋਈ ਵਿਚ ਕੰਮ ਕਰਦੀ ਸੀ।
(ii) ਮੈਂ ਪਾਪਾ ਨਾਲ ਗੱਲ ਕਰਾਂਗੀ।
(iii) ਮੈਂ ਵੀ ਰੁੱਖਾਂ ਬਾਰੇ ਇਕ ਕਵਿਤਾ ਪੜ੍ਹਨੀ ਹੈ।
(iv) ਮਨੀ ਤੇ ਕਰਨ ਆਪਣੀਆਂ ਜਮਾਤਾਂ ਵਿਚ ਚਲੇ ਗਏ।
(v) ਬੇਸਮਝ ਲੋਕ ਰੁੱਖਾਂ ਨੂੰ ਕੱਟਦੇ ਹਨ।

Answer:

(i) ਕਰਦੀ ਸੀ
(ii) ਕਰਾਂਗੀ
(iii) ਪੜ੍ਹਨੀ ਹੈ
(iv) ਚਲੇ ਗਏ
(v) ਕੱਟਦੇ ਹਨ

Exam Tips:

a) ਕਿਰਿਆ ਵਾਕ ਦਾ ਉਹ ਸ਼ਬਦ ਹੈ ਜੋ ਕੰਮ ਕਰਨ ਜਾਂ ਹੋਣ ਨੂੰ ਦੱਸੇ।
b) ਸਹਾਇਕ ਕਿਰਿਆ (ਸੀ, ਹੈ, ਹਨ) ਨੂੰ ਮੁੱਖ ਕਿਰਿਆ ਨਾਲ ਹੀ ਲਿਖੋ।

 

Question 2: ਸ਼ੁੱਧ ਕਰ ਕੇ ਲਿਖੋ: ਵਾਤਾਵਰਣ, ਕੋਸ਼ਸ਼, ਠੰਡੀਆਂ, ਕਾਗਜ, ਪੜਦਿਆਂ

Answer:

ਅਸ਼ੁੱਧ – ਸ਼ੁੱਧ
ਵਾਤਾਵਰਣ – ਵਾਤਾਵਰਨ
ਕੋਸ਼ਸ਼ – ਕੋਸ਼ਿਸ਼
ਠੰਡੀਆਂ – ਠੰਢੀਆਂ
ਕਾਗਜ – ਕਾਗਜ਼
ਪੜਦਿਆਂ – ਪੜ੍ਹਦਿਆਂ

Exam Tips:

a) ਪੰਜਾਬੀ ਵਿਚ ਨ, ਣ, ਠ, ਢ, ਜ਼, ਪੈਰ-ਬਿੰਦੀ ਦੀ ਵਰਤੋਂ ਧਿਆਨ ਨਾਲ ਕਰੋ।
b) ਅਸ਼ੁੱਧ ਤੇ ਸ਼ੁੱਧ ਰੂਪ ਦੋਵੇਂ ਯਾਦ ਕਰੋ।

 

Punjab Board Solutions for Class 6 Punjabi Punjabi Medium Chapter 14 ਹਰਿਆਵਲ

Official Punjab Board Solutions for Punjabi Medium Chapter 14 ਹਰਿਆਵਲ

Explore reliable textbook solutions for Punjabi Medium Chapter 14 ਹਰਿਆਵਲ tailored for Class 6 learners. Utilizing these complete exercise answers ensures your preparation aligns exactly with official Punjab Board standards for Punjabi.

Step-by-Step Explanations for Punjabi Medium Chapter 14 ਹਰਿਆਵਲ

Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 14 ਹਰਿਆਵਲ for the 2026-27 session?

The complete and updated PSEB 6th Class Punjabi Solutions Chapter 14 ਹਰਿਆਵਲ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 14 ਹਰਿਆਵਲ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 14 ਹਰਿਆਵਲ will help students to get full marks in the theory paper.

Do you offer PSEB 6th Class Punjabi Solutions Chapter 14 ਹਰਿਆਵਲ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 14 ਹਰਿਆਵਲ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 14 ਹਰਿਆਵਲ in printable PDF format for offline study on any device.