PSEB 6th Class Punjabi Solutions Chapter 13 ਭਗਤ ਕਬੀਰ ਜੀ

Step-by-Step Textbook Solutions for Class 6 Punjabi Punjabi Medium Chapter 13 ਭਗਤ ਕਬੀਰ ਜੀ

Access comprehensive textbook solutions for Punjabi Medium Chapter 13 ਭਗਤ ਕਬੀਰ ਜੀ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 13 ਭਗਤ ਕਬੀਰ ਜੀ Textbook Solutions PDF

View or download the dedicated Punjabi Medium Chapter 13 ਭਗਤ ਕਬੀਰ ਜੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question 1: ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ?

Answer:

ਇਨ੍ਹਾਂ ਜਾਤਾਂ ਦਾ ਜੀਵਨ ਬੜੀ ਨਮੋਸ਼ੀ ਵਾਲਾ ਸੀ। ਇਨ੍ਹਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਕੋਈ ਵੀ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਤਿਆਰ ਨਹੀਂ ਸੀ।

Exam Tips:

a) ਉੱਤਰ ਵਿਚ ਨਮੋਸ਼ੀ ਅਤੇ ਪੜ੍ਹਾਈ-ਲਿਖਾਈ ਦੀ ਮਨਾਹੀ ਦੋਵੇਂ ਗੱਲਾਂ ਲਿਖੋ।

 

Question 2: ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ?

Answer:

ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਪੰਡਿਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ। ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਉਹੀ ਬਹੁਤ ਵੱਡੇ ਵਿਦਵਾਨ ਸਨ ਅਤੇ ਜਾਤ-ਪਾਤ ਨੂੰ ਖ਼ਤਮ ਕਰਨਾ ਵੀ ਚਾਹੁੰਦੇ ਸਨ।

Exam Tips:

a) ਗੁਰੂ ਦਾ ਨਾਂ ਅਤੇ ਕਾਰਨ (ਵੱਡੇ ਵਿਦਵਾਨ, ਜਾਤ-ਪਾਤ ਦੇ ਵਿਰੋਧੀ) ਦੋਵੇਂ ਲਿਖੋ।

 

Question 3: ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ?

Answer:

ਕਬੀਰ ਜੀ ਅਨੁਸਾਰ ਚੰਗੇ ਅਸੂਲਾਂ ਉੱਤੇ ਦ੍ਰਿੜ੍ਹ ਰਹਿਣ ਵਾਲਾ ਆਦਮੀ ਹੀ ਅਸਲ ਸੂਰਮਾ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ?

Answer:

ਕਬੀਰ ਜੀ ਨੇ ਨੇਕ ਕਰਨੀ ਕਰਨ ਅਤੇ ਰੱਬ ਵਿਚ ਭਰੋਸਾ ਰੱਖਣ ਦੀ ਸਿੱਖਿਆ ਦਿੱਤੀ। ਆਪ ਨੇ ਕਿਹਾ ਕਿ ਮਨੁੱਖ ਨੂੰ ਹੱਥਾਂ-ਪੈਰਾਂ ਦੀ ਕਿਰਤ ਕਰਨੀ ਚਾਹੀਦੀ ਹੈ ਅਤੇ ਆਪਣਾ ਮਨ ਰੱਬ ਵੱਲ ਜੋੜਨਾ ਚਾਹੀਦਾ ਹੈ। ਸਚਾਈ ਦੇ ਰਸਤੇ ਉੱਤੇ ਚੱਲਦਿਆਂ ਜਾਨ ਤਕ ਵਾਰ ਦੇਣੀ ਚਾਹੀਦੀ ਹੈ।

Exam Tips:

a) ਤਿੰਨ ਨੁਕਤੇ ਲਿਖੋ: ਨੇਕ ਕਰਨੀ ਤੇ ਭਰੋਸਾ, ਹੱਥਾਂ ਦੀ ਕਿਰਤ, ਸਚਾਈ ਲਈ ਕੁਰਬਾਨੀ।

 

Question 5: ਖ਼ਾਲੀ ਥਾਂ ਭਰੋ: ਕਬੀਰ ਜੀ ਦੇ ਮਾਤਾ-ਪਿਤਾ ………… ਬੁਣਨ ਦਾ ਕੰਮ ਕਰਦੇ ਸਨ।

Answer:

ਕਬੀਰ ਜੀ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਲਿਖੋ।

 

Question 6: ਖ਼ਾਲੀ ਥਾਂ ਭਰੋ: ਕਾਸ਼ੀ ਵਿਚ ਪੰਡਿਤ ………… ਬੜੇ ਵੱਡੇ ਵਿਦਵਾਨ ਸਨ।

Answer:

ਕਾਸ਼ੀ ਵਿਚ ਪੰਡਿਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਲਿਖੋ।

 

Question 7: ਖ਼ਾਲੀ ਥਾਂ ਭਰੋ: “ਉੱਠ ਭਾਈ! …………।”

Answer:

“ਉੱਠ ਭਾਈ! ਰਾਮ ਕਹੁ।”

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਲਿਖੋ।

 

Question 8: ਖ਼ਾਲੀ ਥਾਂ ਭਰੋ: ਰਾਮਾਨੰਦ ਜੀ ਕਬੀਰ ਜੀ ਦੀ ………… ਤੋਂ ਬਹੁਤ ਪ੍ਰਭਾਵਿਤ ਹੋਏ।

Answer:

ਰਾਮਾਨੰਦ ਜੀ ਕਬੀਰ ਜੀ ਦੀ ਲਗਨ ਅਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਲਿਖੋ।

 

Question 9: ਖ਼ਾਲੀ ਥਾਂ ਭਰੋ: ਕਬੀਰ ਜੀ ਨੇ ਹਮੇਸ਼ਾਂ ਹੀ ………… ਕਰਨੀ ਅਤੇ ਰੱਬ ਵਿਚ ………… ਰੱਖਣ ਦਾ ਉਪਦੇਸ਼ ਦਿੱਤਾ।

Answer:

ਕਬੀਰ ਜੀ ਨੇ ਹਮੇਸ਼ਾਂ ਹੀ ਨੇਕ ਕਰਨੀ ਅਤੇ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਲਿਖੋ।

 

Question 10: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਗਿਆਨ, ਸੂਰਮਾ, ਵਿਦਵਾਨ, ਸ਼ਗਿਰਦ, ਉਪਦੇਸ਼

Answer:

ਗਿਆਨ (ਜਾਣਕਾਰੀ) – ਮੈਨੂੰ ਤੇਰੀਆਂ ਸਮੱਸਿਆਵਾਂ ਦਾ ਕੋਈ ਗਿਆਨ ਨਹੀਂ।
ਸੂਰਮਾ (ਬਹਾਦਰ) – ਰਾਣਾ ਪ੍ਰਤਾਪ ਇਕ ਸੂਰਮਾ ਰਾਜਪੂਤ ਸੀ।
ਵਿਦਵਾਨ (ਬਹੁਤ ਗਿਆਨ ਰੱਖਣ ਵਾਲਾ) – ਭਾਈ ਗੁਰਦਾਸ ਇਕ ਵਿਦਵਾਨ ਗੁਰਸਿੱਖ ਸਨ।
ਸ਼ਗਿਰਦ (ਸ਼ਿਸ਼) – ਬੁੱਲ੍ਹੇ ਸ਼ਾਹ ਇਨਾਇਤ ਸ਼ਾਹ ਕਾਦਰੀ ਦਾ ਸ਼ਗਿਰਦ ਸੀ।
ਉਪਦੇਸ਼ (ਸਿੱਖਿਆ) – ਕਬੀਰ ਜੀ ਨੇ ਮਨੁੱਖ ਨੂੰ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ।

Exam Tips:

a) ਹਰ ਸ਼ਬਦ ਦਾ ਅਰਥ ਸਮਝ ਕੇ ਆਪਣੇ ਵਾਕ ਬਣਾਓ।
b) ਵਾਕ ਛੋਟੇ, ਸਾਫ਼ ਅਤੇ ਪੂਰੇ ਹੋਣ।

 

Question 11: ਔਖੇ ਸ਼ਬਦਾਂ ਦੇ ਅਰਥ ਲਿਖੋ: ਨਮੋਸ਼ੀ, ਲਾਲਸਾ, ਅਨੋਖਾ, ਲਗਨ, ਸ਼ਰਧਾ, ਕਿਰਤ, ਦ੍ਰਿੜ੍ਹ, ਰਹਿਨੁਮਾਈ

Answer:

ਨਮੋਸ਼ੀ : ਨਿਰਾਦਰੀ, ਬਦਨਾਮੀ, ਨਿੰਦਿਆ
ਲਾਲਸਾ : ਇੱਛਾ, ਚਾਹਤ, ਕਾਮਨਾ
ਅਨੋਖਾ : ਅਜੀਬ, ਨਿਰਾਲਾ
ਲਗਨ : ਸ਼ੌਕ, ਰੁਚੀ, ਲਿਵ
ਸ਼ਰਧਾ : ਭਰੋਸਾ, ਵਿਸ਼ਵਾਸ, ਵੱਡਿਆਂ ਪ੍ਰਤੀ ਮਨ ਵਿਚ ਪੈਦਾ ਹੋਣ ਵਾਲਾ ਆਦਰ
ਕਿਰਤ : ਕੰਮ-ਕਾਜ, ਪੇਸ਼ਾ
ਦ੍ਰਿੜ੍ਹ : ਪੱਕਾ
ਰਹਿਨੁਮਾਈ : ਰਸਤਾ ਦਿਖਾਉਣਾ

Exam Tips:

a) ਸ਼ਬਦ ਦੇ ਅੱਗੇ ਉਸ ਦੇ ਸਮਾਨ ਅਰਥ ਵਾਲਾ ਸ਼ਬਦ ਲਿਖੋ।

 

ਵਿਆਕਰਨ

Question 12: ਹੇਠ ਲਿਖੇ ਪੈਰੇ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ-ਸ਼ਬਦ ਚੁਣ ਕੇ ਵੱਖਰੇ-ਵੱਖਰੇ ਲਿਖੋ: ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ। ਆਪ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ-ਪਾਤ ਵਿਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਇਹਨਾਂ ਨੂੰ ਪੜ੍ਹਾਈ-ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ। ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ।

Answer:

ਨਾਂਵ – ਕਬੀਰ ਜੀ, ਜਨਮ, ਸਦੀ, ਮਾਤਾ-ਪਿਤਾ, ਕੱਪੜਾ, ਕੰਮ, ਸਮਾਂ, ਜਾਤ-ਪਾਤ, ਵਿਸ਼ਵਾਸ, ਜਾਤਾਂ, ਲੋਕਾਂ, ਨਮੋਸ਼ੀ, ਜੀਵਨ, ਪੜ੍ਹਾਈ-ਲਿਖਾਈ, ਸਿੱਖਿਆ।
ਪੜਨਾਂਵ – ਆਪ, ਇਹ, ਉਹ, ਇਹਨਾਂ, ਕੋਈ।
ਵਿਸ਼ੇਸ਼ਣ – ਪੰਦਰਵੀਂ, ਨੀਵੀਆਂ, ਬੜੀ।
ਕਿਰਿਆ – ਹੋਇਆ, ਕਰਦੇ ਸਨ, ਸੀ, ਕੀਤਾ ਜਾਂਦਾ ਸੀ, ਕਰਨਾ ਪੈਂਦਾ ਸੀ, ਕਰਨ ਦਿੱਤੀ ਜਾਂਦੀ ਸੀ।

Exam Tips:

a) ਚਾਰਾਂ ਕਿਸਮਾਂ ਦੇ ਸ਼ਬਦ ਵੱਖ-ਵੱਖ ਸਿਰਲੇਖ ਹੇਠ ਲਿਖੋ।
b) ਨਾਂਵ ਦੀ ਪਛਾਣ ਨਾਂ ਤੋਂ, ਪੜਨਾਂਵ ਦੀ ਪਛਾਣ ਨਾਂਵ ਦੀ ਥਾਂ ਵਰਤੇ ਸ਼ਬਦ ਤੋਂ ਕਰੋ।

 

ਠੀਕ/ਗ਼ਲਤ

Question 13: ਠੀਕ/ਗ਼ਲਤ ਦੀ ਚੋਣ ਕਰੋ: ਕਬੀਰ ਜੀ ਦੇ ਮਾਤਾ-ਪਿਤਾ ਦੁਕਾਨਦਾਰ ਸਨ।

Answer:

ਗ਼ਲਤ (ਉਹ ਕੱਪੜਾ ਬੁਣਨ ਦਾ ਕੰਮ ਕਰਦੇ ਸਨ।)

Exam Tips:

a) ਪਾਠ ਦੇ ਤੱਥ ਯਾਦ ਕਰ ਕੇ ਠੀਕ ਜਾਂ ਗ਼ਲਤ ਲਿਖੋ।

 

Question 14: ਠੀਕ/ਗ਼ਲਤ ਦੀ ਚੋਣ ਕਰੋ: ਕਾਸ਼ੀ ਵਿਚ ਪੰਡਿਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ।

Answer:

ਠੀਕ

Exam Tips:

a) ਪਾਠ ਦੇ ਤੱਥ ਯਾਦ ਕਰ ਕੇ ਠੀਕ ਜਾਂ ਗ਼ਲਤ ਲਿਖੋ।

 

Question 15: ਠੀਕ/ਗ਼ਲਤ ਦੀ ਚੋਣ ਕਰੋ: ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਗਿਰਦ ਕਹਿਣਾ ਸ਼ੁਰੂ ਕਰ ਦਿੱਤਾ।

Answer:

ਠੀਕ

Exam Tips:

a) ਪਾਠ ਦੇ ਤੱਥ ਯਾਦ ਕਰ ਕੇ ਠੀਕ ਜਾਂ ਗ਼ਲਤ ਲਿਖੋ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

Question 16: ਭਗਤ ਕਬੀਰ ਜੀ ਪਾਠ ਦਾ ਸਾਰ ਲਿਖੋ।

Answer:

ਭਗਤ ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ। ਆਪ ਦੇ ਮਾਤਾ-ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਉਸ ਸਮੇਂ ਜਾਤ-ਪਾਤ ਦਾ ਜ਼ੋਰ ਸੀ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਨਾ ਪੜ੍ਹਾਈ-ਲਿਖਾਈ ਕਰਨ ਦਿੱਤੀ ਜਾਂਦੀ ਸੀ ਤੇ ਨਾ ਹੀ ਕੋਈ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ। ਗਿਆਨ ਪ੍ਰਾਪਤ ਕਰਨ ਦੀ ਇੱਛਾ ਨਾਲ ਕਬੀਰ ਜੀ ਕਾਸ਼ੀ ਵਿਚ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਪੰਡਿਤ ਰਾਮਾਨੰਦ ਜੀ ਕੋਲ ਗਏ, ਪਰ ਉਨ੍ਹਾਂ ਨੇ ਵੀ ਸਿੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਇਕ ਦਿਨ ਕਬੀਰ ਜੀ ਮੂੰਹ-ਹਨੇਰੇ ਗੰਗਾ ਇਸ਼ਨਾਨ ਕਰ ਕੇ ਆਉਂਦੇ ਰਾਮਾਨੰਦ ਜੀ ਦੇ ਰਾਹ ਵਿਚ ਲੇਟ ਗਏ। ਰਾਮਾਨੰਦ ਜੀ ਨੇ ਉੱਥੇ ਪੁੱਜ ਕੇ ਕਬੀਰ ਜੀ ਨੂੰ ਬਿਨਾਂ ਪਛਾਣੇ ਕਿਹਾ, “ਉੱਠ ਭਾਈ! ਰਾਮ ਕਹੁ।” ਇਸ ਪਿੱਛੋਂ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਗਿਰਦ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਰਾਮਾਨੰਦ ਜੀ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਕਬੀਰ ਜੀ ਨੂੰ ਬੁਲਾ ਕੇ ਪੁੱਛਿਆ ਕਿ ਉਨ੍ਹਾਂ ਨੇ ਉਨ੍ਹਾਂ ਤੋਂ ਕਦੋਂ ਗਿਆਨ ਪ੍ਰਾਪਤ ਕੀਤਾ। ਕਬੀਰ ਜੀ ਨੇ ਰਾਹ ਵਿਚ ਲੇਟਣ ਵਾਲੀ ਗੱਲ ਸੁਣਾਈ। ਰਾਮਾਨੰਦ ਜੀ ਕਬੀਰ ਜੀ ਦੀ ਲਗਨ ਅਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ।
ਕਬੀਰ ਜੀ ਨੇ ਸਾਰੀ ਉਮਰ ਆਪਣੇ ਹੱਥੀਂ ਕਿਰਤ ਕੀਤੀ। ਆਪ ਨੇ ਸਦਾ ਨੇਕ ਕਰਨੀ ਅਤੇ ਰੱਬ ਵਿਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਅਤੇ ਸਚਾਈ ਦੇ ਰਸਤੇ ਉੱਤੇ ਚੱਲਣ ਲਈ ਜਾਨ ਤਕ ਵਾਰ ਦੇਣ ਦੀ ਸਿੱਖਿਆ ਦਿੱਤੀ। ਆਪ ਅਨੁਸਾਰ ਚੰਗੇ ਅਸੂਲਾਂ ਉੱਤੇ ਦ੍ਰਿੜ੍ਹ ਰਹਿਣ ਵਾਲਾ ਆਦਮੀ ਹੀ ਅਸਲ ਸੂਰਮਾ ਹੈ:
ਸੂਰਾ ਸੋ ਪਹਿਚਾਨੀਏ ਜੁ ਲਰੈ ਦੀਨ ਕੇ ਹੇਤੁ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।
ਉਸ ਸਮੇਂ ਕਿਹਾ ਜਾਂਦਾ ਸੀ ਕਿ ਜਿਹੜਾ ਕਾਸ਼ੀ ਵਿਚ ਮਰਦਾ ਹੈ, ਉਹ ਸਵਰਗ ਨੂੰ ਜਾਂਦਾ ਹੈ ਤੇ ਜਿਹੜਾ ਮਗਹਰ ਵਿਚ ਮਰਦਾ ਹੈ, ਉਹ ਨਰਕ ਨੂੰ ਜਾਂਦਾ ਹੈ। ਕਬੀਰ ਜੀ ਸਾਰੀ ਧਰਤੀ ਨੂੰ ਇੱਕੋ ਜਿਹੀ ਸਮਝਦੇ ਸਨ, ਇਸ ਲਈ ਵਡੇਰੀ ਉਮਰ ਵਿਚ ਆਪ ਮਗਹਰ ਚਲੇ ਗਏ ਅਤੇ ਉੱਥੇ ਹੀ ਆਪ ਦਾ ਦੇਹਾਂਤ ਹੋਇਆ। ਕਬੀਰ ਜੀ ਨੂੰ ਹਿੰਦੂ ਤੇ ਮੁਸਲਮਾਨ ਇੱਕੋ ਜਿਹਾ ਪਿਆਰ ਕਰਦੇ ਸਨ, ਇੱਥੋਂ ਤਕ ਕਿ ਮੁਸਲਮਾਨ ਆਪ ਦੇ ਮ੍ਰਿਤਕ ਸਰੀਰ ਨੂੰ ਦਫ਼ਨਾਉਣਾ ਚਾਹੁੰਦੇ ਸਨ ਅਤੇ ਹਿੰਦੂ ਅਗਨੀ ਭੇਟ ਕਰਨਾ। ਆਪ ਦਾ ਉਪਦੇਸ਼ ਸੀ:
ਜਾਤ ਪਾਤ ਨਾ ਪੁਛੇ ਕੋਇ।
ਹਰ ਕੋ ਭਜੇ ਸੋ ਹਰ ਕਾ ਹੋਇ॥

Exam Tips:

a) ਸਾਰ ਵਿਚ ਕ੍ਰਮ ਰੱਖੋ: ਜਨਮ ਤੇ ਸਮਾਜ, ਰਾਮਾਨੰਦ ਜੀ ਦੀ ਸ਼ਰਨ, ਉਪਦੇਸ਼, ਦੇਹਾਂਤ।
b) ਸਾਰ ਆਪਣੇ ਸ਼ਬਦਾਂ ਵਿਚ ਸੰਖੇਪ ਲਿਖੋ, ਪਾਠ ਦੀ ਨਕਲ ਨਾ ਕਰੋ।
c) ਪਾਠ-ਪੁਸਤਕ ਅਨੁਸਾਰ ਕਬੀਰ ਜੀ ਦਾ ਦੇਹਾਂਤ ਮਗਹਰ ਵਿਚ ਹੋਇਆ, ਇਹ ਯਾਦ ਰੱਖੋ।

 

Question 17: ਖ਼ਾਲੀ ਥਾਂ ਭਰੋ: ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ………… ਵਾਲਾ ਜੀਵਨ ਗੁਜ਼ਾਰਨਾ ਪੈਂਦਾ ਸੀ।

Answer:

ਨਮੋਸ਼ੀ

Exam Tips:

a) ਖ਼ਾਲੀ ਥਾਂ ਵਿਚ ਇਕ ਸਹੀ ਸ਼ਬਦ ਲਿਖੋ।

 

Question 18: ਖ਼ਾਲੀ ਥਾਂ ਭਰੋ: ਅਖ਼ੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਹੋਰ ………… ਰਾਹ ਲੱਭਿਆ।

Answer:

ਅਨੋਖਾ

Exam Tips:

a) ਖ਼ਾਲੀ ਥਾਂ ਵਿਚ ਇਕ ਸਹੀ ਸ਼ਬਦ ਲਿਖੋ।

 

Question 19: ਖ਼ਾਲੀ ਥਾਂ ਭਰੋ: ਇਸ ਤੋਂ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ………… ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ।

Answer:

ਰਾਮਾਨੰਦ

Exam Tips:

a) ਖ਼ਾਲੀ ਥਾਂ ਵਿਚ ਇਕ ਸਹੀ ਸ਼ਬਦ ਲਿਖੋ।

 

Question 20: ਖ਼ਾਲੀ ਥਾਂ ਭਰੋ: ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ………… ਪ੍ਰਭਾਵਿਤ ਹੋਏ।

Answer:

ਸ਼ਰਧਾ ਤੋਂ

Exam Tips:

a) ਖ਼ਾਲੀ ਥਾਂ ਵਿਚ ਇਕ ਸਹੀ ਸ਼ਬਦ ਲਿਖੋ।

 

ਪੈਰੇ ਸੰਬੰਧੀ ਪ੍ਰਸ਼ਨ

Question 21: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਕਬੀਰ ਜੀ ਦਾ ਜਨਮ ਕਦੋਂ ਹੋਇਆ?
(ਉ) ਚੌਦਵੀਂ ਸਦੀ ਵਿਚ
(ਅ) ਪੰਦਰਵੀਂ ਸਦੀ ਵਿਚ
(ਬ) ਸੋਲ੍ਹਵੀਂ ਸਦੀ ਵਿਚ
(ਸ) ਸਤਾਰ੍ਹਵੀਂ ਸਦੀ ਵਿਚ

Answer:

(ਅ) ਪੰਦਰਵੀਂ ਸਦੀ ਵਿਚ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 22: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਆਪ ਦੇ ਮਾਤਾ-ਪਿਤਾ ਕੀ ਕੰਮ ਕਰਦੇ ਸਨ?
(ਉ) ਕੱਪੜੇ ਵੇਚਣ ਦਾ
(ਅ) ਕੱਪੜੇ ਧੋਣ ਦਾ
(ਈ) ਕੱਪੜੇ ਸਿਊਣ ਦਾ
(ਸ) ਕੱਪੜਾ ਬੁਣਨ ਦਾ

Answer:

(ਸ) ਕੱਪੜਾ ਬੁਣਨ ਦਾ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 23: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਉਸ ਸਮੇਂ ਕਿਸ ਚੀਜ਼ ਵਿਚ ਵਿਸ਼ਵਾਸ ਕੀਤਾ ਜਾਂਦਾ ਸੀ?
(ਉ) ਬਾਲ ਵਿਆਹ ਵਿਚ
(ਅ) ਜਾਤ-ਪਾਤ ਵਿਚ
(ਈ) ਸਤੀ ਪ੍ਰਥਾ ਵਿਚ
(ਸ) ਛੂਤ-ਛਾਤ ਵਿਚ

Answer:

(ਅ) ਜਾਤ-ਪਾਤ ਵਿਚ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 24: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਨੀਵੀਆਂ ਜਾਤਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ?
(ਉ) ਬੜੀ ਖ਼ੁਸ਼ੀ ਵਾਲਾ
(ਅ) ਬੜੀ ਚਿੰਤਾ ਵਾਲਾ
(ਇ) ਬੜੀ ਨਮੋਸ਼ੀ ਵਾਲਾ
(ਸ) ਬੜੀ ਉਦਾਸੀ ਵਾਲਾ

Answer:

(ਇ) ਬੜੀ ਨਮੋਸ਼ੀ ਵਾਲਾ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 25: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਨੀਵੀਆਂ ਜਾਤਾਂ ਦੇ ਲੋਕਾਂ ਨੂੰ ਕੀ ਨਹੀਂ ਸੀ ਕਰਨ ਦਿੱਤੀ ਜਾਂਦੀ?
(ਉ) ਪੜ੍ਹਾਈ-ਲਿਖਾਈ
(ਅ) ਕਢਾਈ-ਬੁਣਾਈ
(ਇ) ਕੜ੍ਹਾਈ-ਗੁੰਦਾਈ
(ਸ) ਸਿਲਾਈ-ਸਿਵਾਈ

Answer:

(ਉ) ਪੜ੍ਹਾਈ-ਲਿਖਾਈ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 26: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਕਬੀਰ ਜੀ ਜਦੋਂ ਵੱਡੇ ਹੋਏ, ਤਾਂ ਉਨ੍ਹਾਂ ਦੇ ਮਨ ਵਿਚ ਕੀ ਕਰਨ ਦੀ ਲਾਲਸਾ ਜਾਗੀ?
(ਉ) ਅਮੀਰ ਬਣਨ ਦੀ
(ਅ) ਜਿੱਤ ਪ੍ਰਾਪਤ ਕਰਨ ਦੀ
(ਈ) ਗਿਆਨ ਪ੍ਰਾਪਤ ਕਰਨ ਦੀ
(ਸ) ਰਾਜ ਕਰਨ ਦੀ

Answer:

(ਈ) ਗਿਆਨ ਪ੍ਰਾਪਤ ਕਰਨ ਦੀ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 27: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਕੋਈ ਵਿਦਵਾਨ ਕਬੀਰ ਜੀ ਦਾ ਗੁਰੂ ਬਣਨ ਲਈ ਕਿਉਂ ਤਿਆਰ ਨਹੀਂ ਸੀ?
(ਉ) ਨੀਵੀਂ ਜਾਤ ਕਰਕੇ
(ਅ) ਅਲੱਗ ਧਰਮ ਕਰਕੇ
(ਇ) ਅਲੱਗ ਫ਼ਿਰਕਾ ਕਰਕੇ
(ਸ) ਅਲੱਗ ਨਸਲ ਕਰਕੇ

Answer:

(ਉ) ਨੀਵੀਂ ਜਾਤ ਕਰਕੇ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 28: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਉਹਨਾਂ ਦਿਨਾਂ ਵਿਚ ਕਾਸ਼ੀ ਵਿਚ ਕੌਣ ਬੜੇ ਵੱਡੇ ਵਿਦਵਾਨ ਸਨ?
(ਉ) ਪੰਡਿਤ ਜਵਾਹਰ ਲਾਲ ਨਹਿਰੂ
(ਅ) ਪੰਡਿਤ ਰਾਮਾਨੰਦ ਜੀ
(ਈ) ਪੰਡਿਤ ਪਰਮਹੰਸ ਜੀ
(ਸ) ਪੰਡਿਤ ਸਚਾਨੰਦ ਜੀ

Answer:

(ਅ) ਪੰਡਿਤ ਰਾਮਾਨੰਦ ਜੀ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 29: ਪਾਠ-ਪੁਸਤਕ ਦੇ ਪੈਰੇ “ਕਬੀਰ ਜੀ ਦਾ ਜਨਮ ਪੰਦਰਵੀਂ ਸਦੀ ਵਿਚ ਹੋਇਆ …” ਨੂੰ ਪੜ੍ਹ ਕੇ ਸਹੀ ਉੱਤਰ ਚੁਣੋ: ਰਾਮਾਨੰਦ ਜੀ ਕਿਸ ਨੂੰ ਖ਼ਤਮ ਕਰਨ ਦਾ ਵੀ ਪ੍ਰਚਾਰ ਕਰਦੇ ਸਨ?
(ਉ) ਛੂਤ-ਛਾਤ ਨੂੰ
(ਅ) ਜਾਤ-ਪਾਤ ਨੂੰ
(ਈ) ਨਸਲਵਾਦ ਨੂੰ
(ਸ) ਪਰਿਵਾਰਵਾਦ ਨੂੰ

Answer:

(ਅ) ਜਾਤ-ਪਾਤ ਨੂੰ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 30: ਪਾਠ-ਪੁਸਤਕ ਦੇ ਉਸੇ ਪੈਰੇ ਵਿੱਚੋਂ: ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਲਿਖੋ।

Answer:

ਕਬੀਰ, ਜਨਮ, ਮਾਤਾ-ਪਿਤਾ, ਕੰਮ, ਕੱਪੜਾ।

Exam Tips:

a) ਨਾਂਵ ਉਹ ਸ਼ਬਦ ਹਨ ਜੋ ਕਿਸੇ ਵਿਅਕਤੀ, ਥਾਂ ਜਾਂ ਵਸਤੂ ਦਾ ਨਾਂ ਦੱਸਣ।

 

Question 31: ਪਾਠ-ਪੁਸਤਕ ਦੇ ਉਸੇ ਪੈਰੇ ਵਿੱਚੋਂ: ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।

Answer:

ਆਪ, ਇਹ, ਇਹਨਾਂ, ਕੋਈ, ਉਹਨਾਂ।

Exam Tips:

a) ਪੜਨਾਂਵ ਨਾਂਵ ਦੀ ਥਾਂ ਵਰਤੇ ਜਾਂਦੇ ਹਨ।

 

Question 32: ਪਾਠ-ਪੁਸਤਕ ਦੇ ਉਸੇ ਪੈਰੇ ਵਿੱਚੋਂ: ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।

Answer:

ਪੰਦਰਵੀਂ, ਬੜੀ, ਵੱਡੇ, ਨੀਵੀਂ, ਅਨੋਖਾ।

Exam Tips:

a) ਵਿਸ਼ੇਸ਼ਣ ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ।

 

Question 33: ਪਾਠ-ਪੁਸਤਕ ਦੇ ਉਸੇ ਪੈਰੇ ਵਿੱਚੋਂ: ਪੈਰੇ ਵਿੱਚੋਂ ਕਿਰਿਆ ਸ਼ਬਦ ਚੁਣੋ।

Answer:

ਹੋਇਆ, ਕਰਦੇ ਸਨ, ਜਾਗੀ, ਲੱਭਿਆ, ਕਰ ਗਏ।

Exam Tips:

a) ਕਿਰਿਆ ਵਾਕ ਦੇ ਅੰਤ ਵਿਚ ਆਉਣ ਵਾਲੇ ਕੰਮ ਦੱਸਣ ਵਾਲੇ ਸ਼ਬਦ ਹੁੰਦੇ ਹਨ।

 

Question 34: ਪਾਠ-ਪੁਸਤਕ ਦੇ ਉਸੇ ਪੈਰੇ ਦੇ ਆਧਾਰ ਤੇ ਸਹੀ ਵਿਕਲਪ ਚੁਣੋ: ‘ਮਾਤਾ’ ਸ਼ਬਦ ਦਾ ਲਿੰਗ ਬਦਲੋ।
(ਉ) ਮਾਮੀ
(ਅ) ਦਾਦੀ
(ਇ) ਪਿਤਾ
(ਸ) ਨਾਨੀ

Answer:

(ਇ) ਪਿਤਾ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 35: ਪਾਠ-ਪੁਸਤਕ ਦੇ ਉਸੇ ਪੈਰੇ ਦੇ ਆਧਾਰ ਤੇ ਸਹੀ ਵਿਕਲਪ ਚੁਣੋ: ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵਿਸ਼ਵਾਸ
(ਅ) ਜ਼ਰੂਰ
(ਇ) ਵੱਡੇ
(ਸ) ਕਬੀਰ

Answer:

(ਇ) ਵੱਡੇ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 36: ਪਾਠ-ਪੁਸਤਕ ਦੇ ਉਸੇ ਪੈਰੇ ਦੇ ਆਧਾਰ ਤੇ ਸਹੀ ਵਿਕਲਪ ਚੁਣੋ: ਹੇਠ ਲਿਖਿਆਂ ਵਿੱਚੋਂ ‘ਲਾਲਸਾ’ ਸ਼ਬਦ ਦਾ ਸਮਾਨਾਰਥੀ ਕਿਹੜਾ ਹੈ?
(ਉ) ਲਾਲਚ
(ਅ) ਇੱਛਾ
(ਈ) ਮਰਜ਼ੀ
(ਸ) ਦਿਲਚਸਪੀ

Answer:

(ਅ) ਇੱਛਾ

Exam Tips:

a) ਪੈਰਾ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਪੂਰਾ ਵਿਕਲਪ ਲਿਖੋ।

 

Question 37: ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ: (i) ਡੰਡੀ (ii) ਕਾਮਾ (iii) ਜੋੜਨੀ

Answer:

(i) ਡੰਡੀ (।)
(ii) ਕਾਮਾ (,)
(iii) ਜੋੜਨੀ (-)

Exam Tips:

a) ਹਰ ਚਿੰਨ੍ਹ ਦੇ ਨਾਂ ਨਾਲ ਉਸ ਦਾ ਨਿਸ਼ਾਨ ਵੀ ਬਣਾਓ।

 

Question 38: ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ: ਜਨਮ, ਬੁਣਨ, ਨੀਵੀਆਂ, ਵਿਸ਼ਵਾਸ, ਗਿਆਨ, ਗੁਰੂ — ਉੱਚੀਆਂ, ਅਗਿਆਨ, ਅਵਿਸ਼ਵਾਸ, ਸ਼ਿਸ਼, ਮਰਨ, ਉਧੇੜਨ

Answer:

ਜਨਮ – ਮਰਨ
ਬੁਣਨ – ਉਧੇੜਨ
ਨੀਵੀਆਂ – ਉੱਚੀਆਂ
ਵਿਸ਼ਵਾਸ – ਅਵਿਸ਼ਵਾਸ
ਗਿਆਨ – ਅਗਿਆਨ
ਗੁਰੂ – ਸ਼ਿਸ਼

Exam Tips:

a) ਵਿਰੋਧੀ ਸ਼ਬਦ ਉਲਟ ਅਰਥ ਵਾਲੇ ਹੁੰਦੇ ਹਨ; ਜੋੜੀਆਂ ਇਕ-ਇਕ ਕਰ ਕੇ ਮਿਲਾਓ।

 

Free Punjab Board Textbook Explanations: Class 6 Punjabi Punjabi Medium Chapter 13 ਭਗਤ ਕਬੀਰ ਜੀ

Official Punjab Board Solutions for Punjabi Medium Chapter 13 ਭਗਤ ਕਬੀਰ ਜੀ

Review comprehensive exercise answers for Class 6 Punjabi Punjabi Medium Chapter 13 ਭਗਤ ਕਬੀਰ ਜੀ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 13 ਭਗਤ ਕਬੀਰ ਜੀ

Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Punjabi.

FAQs

Where can I find the latest PSEB 6th Class Punjabi Solutions Chapter 13 ਭਗਤ ਕਬੀਰ ਜੀ for the 2026-27 session?

The complete and updated PSEB 6th Class Punjabi Solutions Chapter 13 ਭਗਤ ਕਬੀਰ ਜੀ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 13 ਭਗਤ ਕਬੀਰ ਜੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 13 ਭਗਤ ਕਬੀਰ ਜੀ will help students to get full marks in the theory paper.

Do you offer PSEB 6th Class Punjabi Solutions Chapter 13 ਭਗਤ ਕਬੀਰ ਜੀ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 13 ਭਗਤ ਕਬੀਰ ਜੀ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 13 ਭਗਤ ਕਬੀਰ ਜੀ in printable PDF format for offline study on any device.