PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

Official Punjab Board Solutions for Class 6 Computer: Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ

Explore reliable textbook solutions for Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ tailored for Class 6 learners. Utilizing these Computer answers ensures thorough preparation and strengthens foundational knowledge before final Punjab Board evaluations.

Chapter-wise Solutions for Computer: Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ

View or download the dedicated Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ solution resource below. Engaging with these textbook answers under focused study conditions ensures continuous academic progress and mastery of the 2026-27 curriculum for Computer.

ਅਭਿਆਸ ਦੇ ਪ੍ਰਸ਼ਨ-ਉੱਤਰ

1. ਸਹੀ ਉੱਤਰ ਦੀ ਚੋਣ ਕਰੋ

Question 1: ਕੰਪਿਊਟਰ ਉੱਪਰ ਲੌਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ ?
(ਉ) ਸਟਾਰਟ ਮੀਨੂੰ (Start Menu)
(ਅ) ਡੈਸਕਟਾਪ (Desktop)
(ੲ) ਟਾਸਕਬਾਰ (Taskbar)
(ਸ) ਇਹਨਾਂ ਵਿੱਚੋਂ ਕੋਈ ਨਹੀਂ ।

Answer:

(ਅ) ਡੈਸਕਟਾਪ (Desktop)

Exam Tips:

a) ਬੂਟਿੰਗ ਅਤੇ ਲੌਗਇਨ ਤੋਂ ਬਾਅਦ ਸਭ ਤੋਂ ਪਹਿਲਾਂ ਦਿਸਣ ਵਾਲੀ ਸਕਰੀਨ ਡੈਸਕਟਾਪ ਹੈ ।
b) ਸਟਾਰਟ ਮੀਨੂੰ ਅਤੇ ਟਾਸਕਬਾਰ ਡੈਸਕਟਾਪ ਦੇ ਹੀ ਹਿੱਸੇ ਹਨ, ਪੂਰੀ ਸਕਰੀਨ ਦਾ ਨਾਂ ਨਹੀਂ ।

 

Question 2: ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ?
(ਉ) ਮਾਈ-ਕੰਪਿਊਟਰ (My Computer)
(ਅ) ਨੈੱਟਵਰਕ (Network)
(ੲ) ਰੀਸਾਈਕਲ ਬਿਨ (Recycle Bin)
(ਸ) ਉਪਰੋਕਤ ਸਾਰੇ ।

Answer:

(ੲ) ਰੀਸਾਈਕਲ ਬਿਨ (Recycle Bin)

Exam Tips:

a) ਡੀਲੀਟ ਕੀਤੀ ਫਾਈਲ ਪਹਿਲਾਂ ਰੀਸਾਈਕਲ ਬਿਨ ਵਿੱਚ ਜਾਂਦੀ ਹੈ ਅਤੇ ਉੱਥੋਂ ਵਾਪਸ (Restore) ਕੀਤੀ ਜਾ ਸਕਦੀ ਹੈ ।
b) ਰੀਸਾਈਕਲ ਬਿਨ ਵਿੱਚੋਂ ਵੀ ਡੀਲੀਟ ਕਰ ਦੇਣ ਤੋਂ ਬਾਅਦ ਫਾਈਲ ਆਮ ਤੌਰ ਤੇ ਵਾਪਸ ਨਹੀਂ ਮਿਲਦੀ ।

 

Question 3: ਵਿੰਡੋ ਦਾ ਕਿਹੜਾ ਭਾਗ ਸਕਰੀਨ ‘ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ ?
(ਉ) ਰੀਸਾਈਕਲ ਬਿਨ (Recycle Bin)
(ਅ) ਡੈਸਕਟਾਪ (Desktop)
(ੲ) ਟਾਸਕਬਾਰ (Taskbar)
(ਸ) ਇਹਨਾਂ ਵਿੱਚੋਂ ਕੋਈ ਨਹੀਂ ।

Answer:

(ੲ) ਟਾਸਕਬਾਰ (Taskbar)

Exam Tips:

a) ਟਾਸਕਬਾਰ ਡੈਸਕਟਾਪ ਦੇ ਸਭ ਤੋਂ ਹੇਠਾਂ ਹੁੰਦੀ ਹੈ ਅਤੇ ਹੋਰ ਪ੍ਰੋਗਰਾਮ ਚੱਲਦੇ ਹੋਣ ਤੇ ਵੀ ਦਿਸਦੀ ਰਹਿੰਦੀ ਹੈ ।

 

Question 4: ਕਿਹੜਾ ਆਪਰੇਟਿੰਗ ਸਿਸਟਮ ਦੀ ਉਦਾਹਰਣ ਹੈ ?
(ਉ) ਵਿੰਡੋਜ਼ (Windows)
(ਅ) ਐਂਡਰਾਇਡ (Android)
(ੲ) ਡਾਸ (DOS)
(ਸ) ਉਪਰੋਕਤ ਸਾਰੇ ।

Answer:

(ਸ) ਉਪਰੋਕਤ ਸਾਰੇ

Exam Tips:

a) ਵਿੰਡੋਜ਼, ਐਂਡਰਾਇਡ ਅਤੇ ਡਾਸ ਤਿੰਨੇ ਆਪਰੇਟਿੰਗ ਸਿਸਟਮ ਹਨ, ਇਸ ਲਈ “ਉਪਰੋਕਤ ਸਾਰੇ” ਸਹੀ ਹੈ ।

 

Question 5: ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਕਿਸ ’ਤੇ ਡਬਲ ਕਲਿੱਕ ਕਰ ਸਕਦੇ ਹਾਂ ?
(ਉ) ਸੰਬੰਧਤ ਫਾਈਲ (File itself)
(ਅ) ਫਾਈਲ ਦਾ ਸ਼ਾਰਟਕੱਟ (Shortcut of file)
(ੲ) ਦੋਵੇਂ (ਉ) ਅਤੇ (ਅ)
(ਸ) ਇਹਨਾਂ ਵਿੱਚੋਂ ਕੋਈ ਨਹੀਂ ।

Answer:

(ੲ) ਦੋਵੇਂ (ਉ) ਅਤੇ (ਅ)

Exam Tips:

a) ਫਾਈਲ ਜਾਂ ਉਸਦੇ ਸ਼ਾਰਟਕੱਟ ਦੋਵਾਂ ਉੱਤੇ ਡਬਲ ਕਲਿੱਕ ਕਰਨ ਨਾਲ ਫਾਈਲ ਖੁੱਲ੍ਹ ਜਾਂਦੀ ਹੈ ।

 

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕਿਸੇ ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਲਿਖੋ ।

Answer:

ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :
1. ਨੋਟ ਪੈਡ (Notepad)
2. ਵਰਡ ਪੈਡ (WordPad)
3. ਕੈਲਕੂਲੇਟਰ (Calculator)

Exam Tips:

a) ਸਿਰਫ਼ ਤਿੰਨ ਨਾਂ ਲਿਖਣੇ ਹਨ, ਵੱਧ ਲਿਖਣ ਦੀ ਲੋੜ ਨਹੀਂ ।
b) ਨਾਂ ਪੰਜਾਬੀ ਦੇ ਨਾਲ ਅੰਗਰੇਜ਼ੀ ਵਿੱਚ ਵੀ ਲਿਖ ਦਿਓ ।

 

Question 2: ਕਿਸੇ ਤਿੰਨ ਆਇਕਨਾਂ ਦੇ ਨਾਂ ਲਿਖੋ ।

Answer:

ਤਿੰਨ ਆਇਕਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :
1. ਮਾਈ ਕੰਪਿਊਟਰ (My Computer)
2. ਨੈੱਟਵਰਕ (Network)
3. ਰੀਸਾਈਕਲ ਬਿਨ (Recycle Bin)

Exam Tips:

a) ਇਹ ਤਿੰਨੇ ਆਇਕਨ ਡੈਸਕਟਾਪ ਉੱਤੇ ਆਮ ਮਿਲਦੇ ਹਨ, ਇਹਨਾਂ ਦੇ ਨਾਂ ਯਾਦ ਰੱਖੋ ।

 

Question 3: ਡੈਸਕਟਾਪ ਦੇ ਭਾਗਾਂ ਦੇ ਨਾਂ ਲਿਖੋ ।

Answer:

ਡੈਸਕਟਾਪ ਦੇ ਹੇਠ ਲਿਖੇ ਤਿੰਨ ਭਾਗ ਹੁੰਦੇ ਹਨ :
1. ਆਇਕਨਜ਼ (Icons)
2. ਟਾਸਕਬਾਰ (Taskbar)
3. ਸ਼ਾਰਟਕੱਟ (Shortcut)

Exam Tips:

a) ਭਾਗਾਂ ਦੇ ਨਾਂ ਕ੍ਰਮ ਨਾਲ ਅੰਕਿਤ ਕਰਕੇ ਲਿਖੋ ।
b) ਪਾਠ-ਪੁਸਤਕ ਅਨੁਸਾਰ ਇੱਥੇ ਤਿੰਨ ਭਾਗ ਦੱਸੇ ਗਏ ਹਨ; ਸਟਾਰਟ ਬਟਨ ਟਾਸਕਬਾਰ ਦਾ ਹਿੱਸਾ ਹੈ ।

 

Question 4: ਡੈਸਕਟਾਪ ਕੀ ਹੁੰਦਾ ਹੈ ?

Answer:

ਬੂਟਿੰਗ ਅਤੇ ਲੌਗਇਨ ਤੋਂ ਬਾਅਦ ਜੋ ਪਹਿਲੀ ਸਕਰੀਨ ਨਜ਼ਰ ਆਉਂਦੀ ਹੈ, ਉਸਨੂੰ ਡੈਸਕਟਾਪ ਕਹਿੰਦੇ ਹਨ ।
ਡੈਸਕਟਾਪ ਉੱਤੇ ਟਾਸਕਬਾਰ, ਆਇਕਨ ਅਤੇ ਸਟਾਰਟ ਬਟਨ ਹੁੰਦੇ ਹਨ ।

Exam Tips:

a) ਪਰਿਭਾਸ਼ਾ ਦੇ ਨਾਲ ਇਹ ਵੀ ਲਿਖੋ ਕਿ ਡੈਸਕਟਾਪ ਉੱਤੇ ਕੀ-ਕੀ ਹੁੰਦਾ ਹੈ ।

 

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਆਪਰੇਟਿੰਗ ਸਿਸਟਮ ਕੀ ਹੈ ? ਵੱਖ-ਵੱਖ ਆਪਰੇਟਿੰਗ ਸਿਸਟਮਾਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ ।

Answer:

ਆਪਰੇਟਿੰਗ ਸਿਸਟਮ ਉਹ ਸਿਸਟਮ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਹਾਰਡਵੇਅਰ ਨੂੰ ਕੰਪਿਊਟਰ ਸਾਫ਼ਟਵੇਅਰ ਨਾਲ ਸੰਪਰਕ (communicate) ਕਰਨ ਅਤੇ ਆਪਰੇਟ ਕਰਨ ਦੇ ਯੋਗ ਬਣਾਉਂਦਾ ਹੈ ।
ਵੱਖ-ਵੱਖ ਪ੍ਰਕਾਰ ਦੇ ਆਪਰੇਟਿੰਗ ਸਿਸਟਮ ਹੇਠ ਅਨੁਸਾਰ ਹਨ :
1. ਵਿੰਡੋਜ਼ (Windows) – ਵਿੰਡੋਜ਼ ਮਾਈਕ੍ਰੋਸਾਫ਼ਟ ਕੰਪਨੀ ਦਾ ਆਪਰੇਟਿੰਗ ਸਿਸਟਮ ਹੈ । ਇਹ ਸਾਨੂੰ ਕੰਪਿਊਟਰ ਨਾਲ ਗ੍ਰਾਫ਼ਿਕਲ ਯੂਜ਼ਰ ਇੰਟਰਫੇਸ (Graphical User Interface) ਦਿੰਦੀ ਹੈ । ਇਸ ਲਈ ਕੰਪਿਊਟਰ ਨੂੰ ਮਾਊਸ ਦੀ ਮਦਦ ਨਾਲ ਚਲਾਉਣਾ ਬਹੁਤ ਆਸਾਨ ਹੁੰਦਾ ਹੈ । ਅਸੀਂ ਕੰਪਿਊਟਰ ਵਿੱਚ ਲੋਡ ਕੀਤਾ ਕੋਈ ਵੀ ਸਾਫ਼ਟਵੇਅਰ ਆਸਾਨੀ ਨਾਲ ਚਲਾ ਸਕਦੇ ਹਾਂ ।
2. ਡਾਸ (DOS) – ਡਾਸ ਦਾ ਅਰਥ ਡਿਸਕ ਆਪਰੇਟਿੰਗ ਸਿਸਟਮ (Disk Operating System) ਹੈ । ਇਹ ਮਾਈਕ੍ਰੋਸਾਫ਼ਟ ਦੁਆਰਾ ਤਿਆਰ ਕੀਤਾ ਗਿਆ ਹੈ । ਇਹ ਕਰੈਕਟਰ ਯੂਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਮਾਂਡਾਂ ਟਾਈਪ ਕਰਕੇ ਕੰਮ ਕੀਤਾ ਜਾਂਦਾ ਹੈ । ਇਹ ਘੱਟ ਮੈਮਰੀ ਅਤੇ ਧੀਮੀ ਰਫ਼ਤਾਰ ਵਾਲੇ ਉਪਕਰਣਾਂ ਨੂੰ ਚਲਾਉਣ ਯੋਗ ਬਣਾਉਂਦਾ ਹੈ ।
3. ਐਂਡਰਾਇਡ (Android) – ਇਹ ਇੱਕ ਮੋਬਾਈਲ ਆਪਰੇਟਿੰਗ ਸਿਸਟਮ ਹੈ । ਇਸ ਨੂੰ ਗੂਗਲ (Google) ਨੇ ਤਿਆਰ ਕੀਤਾ ਹੈ । ਇਸ ਦੀ ਵਰਤੋਂ ਮੋਬਾਈਲ, ਟੈਬਲੇਟ ਆਦਿ ਸਕਰੀਨ ਵਾਲੇ ਉਪਕਰਨਾਂ ਵਿੱਚ ਕੀਤੀ ਜਾਂਦੀ ਹੈ । ਇਹ ਉਂਗਲ ਨਾਲ ਚੱਲਣ ਵਾਲਾ ਇੰਟਰਫੇਸ ਪ੍ਰਦਾਨ ਕਰਦਾ ਹੈ । ਅੱਜ-ਕੱਲ੍ਹ ਇਸਦੀ ਵਰਤੋਂ ਟੈਲੀਵਿਜ਼ਨ, ਕਾਰਾਂ, ਘੜੀਆਂ ਆਦਿ ਵਿੱਚ ਵੀ ਕੀਤੀ ਜਾਂਦੀ ਹੈ ।

Exam Tips:

a) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਹਰੇਕ ਆਪਰੇਟਿੰਗ ਸਿਸਟਮ ਦੀ ਵੱਖਰੀ ਵਿਆਖਿਆ ਕਰੋ ।
b) ਯਾਦ ਰੱਖੋ: ਵਿੰਡੋਜ਼ = GUI, ਡਾਸ = ਕਮਾਂਡ ਅਧਾਰਿਤ, ਐਂਡਰਾਇਡ = ਮੋਬਾਈਲ/ਟੈਬਲੇਟ ।

 

Question 2: ਟਾਸਕਬਾਰ ਕੀ ਹੈ ? ਇਸਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿਓ ।

Answer:

ਡੈਸਕਟਾਪ ਦੇ ਸਭ ਤੋਂ ਹੇਠਾਂ ਨਜ਼ਰ ਆ ਰਹੀ ਬਾਰ ਨੂੰ ਟਾਸਕਬਾਰ ਕਹਿੰਦੇ ਹਨ । ਇਸਦੇ ਕਈ ਭਾਗ ਹੁੰਦੇ ਹਨ ਜਿਵੇਂ ਸਟਾਰਟ ਬਟਨ, ਕੁਇੱਕ ਲਾਂਚ ਆਇਕਨਜ਼, ਐਕਟਿਵ ਪ੍ਰੋਗਰਾਮ, ਨੋਟੀਫਿਕੇਸ਼ਨ ਏਰੀਆ ਅਤੇ ਡੇਟ ਐਂਡ ਟਾਈਮ (Date & Time) । ਇਹਨਾਂ ਸਾਰੇ ਭਾਗਾਂ ਦਾ ਆਪਣਾ-ਆਪਣਾ ਕੰਮ ਹੈ :
ਸਟਾਰਟ ਬਟਨ (Start Button) – ਇਸ ਦੀ ਮਦਦ ਨਾਲ ਅਸੀਂ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਾਂ । ਇਹ ਟਾਸਕਬਾਰ ਉੱਪਰ ਸਭ ਤੋਂ ਪਹਿਲਾਂ ਸਥਿਤ ਹੁੰਦਾ ਹੈ ।
ਕੁਇੱਕ ਲਾਂਚ ਬਾਰ (Quick Launch Bar) – ਟਾਸਕਬਾਰ ਦਾ ਇਹ ਭਾਗ ਸਾਨੂੰ ਸਟਾਰਟ ਬਟਨ ਖੋਲ੍ਹੇ ਬਿਨਾਂ ਹੀ ਕੋਈ ਪ੍ਰੋਗਰਾਮ ਚਲਾਉਣ ਦੀ ਸੁਵਿਧਾ ਦਿੰਦਾ ਹੈ ।
ਸਿਸਟਮ ਟ੍ਰੇ (System Tray) – ਇਹ ਟਾਸਕਬਾਰ ਦੇ ਸੱਜੇ ਪਾਸੇ ਹੁੰਦੀ ਹੈ । ਇਹ ਸਿਸਟਮ ਦੇ ਕੰਮਾਂ ਜਿਵੇਂ ਫੈਕਸ, ਮਾਡਮ, ਆਵਾਜ਼ ਆਦਿ ਤੱਕ ਆਸਾਨੀ ਨਾਲ ਪਹੁੰਚ ਕਰਨ ਵਿੱਚ ਮਦਦ ਕਰਦੀ ਹੈ ।
ਨੋਟੀਫਿਕੇਸ਼ਨ ਏਰੀਆ (Notification Area) – ਇਹ ਭਾਗ ਸਾਨੂੰ ਕੰਪਿਊਟਰ ਦੇ ਵੱਖ-ਵੱਖ ਉਪਕਰਨਾਂ ਦੀ ਸਥਿਤੀ ਬਾਰੇ ਸੁਨੇਹੇ ਦਿੰਦਾ ਹੈ ।
ਕਲਾਕ (Clock) – ਟਾਸਕਬਾਰ ਦੇ ਸਭ ਤੋਂ ਅੰਤ ਵਿੱਚ ਕਲਾਕ ਨਜ਼ਰ ਆਉਂਦਾ ਹੈ ਜਿੱਥੇ ਅਸੀਂ ਮੌਜੂਦਾ ਸਮਾਂ ਅਤੇ ਮਿਤੀ ਦੇਖ ਸਕਦੇ ਹਾਂ । ਇਸ ਉੱਪਰ ਕਲਿੱਕ ਕਰਕੇ ਸਮਾਂ ਅਤੇ ਮਿਤੀ ਬਦਲੀ ਵੀ ਜਾ ਸਕਦੀ ਹੈ ।
ਐਕਟਿਵ ਪ੍ਰੋਗਰਾਮ (Active Programs) – ਇਸ ਹਿੱਸੇ ਵਿੱਚ ਸਾਰੇ ਚੱਲ ਰਹੇ ਪ੍ਰੋਗਰਾਮ ਨਜ਼ਰ ਆਉਂਦੇ ਹਨ ਅਤੇ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੇ ਹਾਂ ।

Exam Tips:

a) ਪਹਿਲਾਂ ਟਾਸਕਬਾਰ ਦੀ ਪਰਿਭਾਸ਼ਾ ਲਿਖੋ, ਫਿਰ ਹਰ ਭਾਗ ਦਾ ਕੰਮ ਵੱਖਰੀ ਸਤਰ ਵਿੱਚ ਲਿਖੋ ।
b) ਪਾਠ-ਪੁਸਤਕ ਅਨੁਸਾਰ ਟਾਸਕਬਾਰ ਦੇ ਭਾਗਾਂ ਦੇ ਨਾਂ ਵਿੰਡੋਜ਼ ਦੇ ਸੰਸਕਰਣ ਮੁਤਾਬਕ ਥੋੜ੍ਹੇ ਵੱਖਰੇ ਹੋ ਸਕਦੇ ਹਨ ।

 

Question 3: ਆਇਕਨ ਤੋਂ ਤੁਹਾਡਾ ਕੀ ਭਾਵ ਹੈ ? ਕਿਸੇ ਤਿੰਨ ਡੈਸਕਟਾਪ ਆਇਕਨਾਂ ਦੀ ਵਿਆਖਿਆ ਕਰੋ ।

Answer:

ਆਇਕਨ ਕਿਸੇ ਫ਼ਾਈਲ ਜਾਂ ਫੋਲਡਰ ਨੂੰ ਦਰਸਾਉਂਦੇ ਛੋਟੇ ਚਿੱਤਰ ਹੁੰਦੇ ਹਨ । ਮਾਈ ਕੰਪਿਊਟਰ, ਨੈੱਟਵਰਕ, ਰੀਸਾਈਕਲ ਬਿਨ ਆਦਿ ਕੁਝ ਆਇਕਨ ਡੈਸਕਟਾਪ ’ਤੇ ਪਏ ਹੁੰਦੇ ਹਨ ।
ਮਾਈ ਕੰਪਿਊਟਰ (My Computer) – ਇਸ ਆਇਕਨ ਦੀ ਵਰਤੋਂ ਕੰਪਿਊਟਰ ’ਤੇ ਪਈਆਂ ਚੀਜ਼ਾਂ ਦੇਖਣ ਲਈ ਕੀਤੀ ਜਾਂਦੀ ਹੈ । ਇਸ ’ਤੇ ਡਬਲ ਕਲਿੱਕ ਕਰਨ ਨਾਲ ਮਾਈ ਕੰਪਿਊਟਰ ਵਿੰਡੋ ਖੁੱਲ੍ਹਦੀ ਹੈ ।
ਨੈੱਟਵਰਕ (Network) – ਇਸ ਦੀ ਮਦਦ ਨਾਲ ਅਸੀਂ ਆਪਣੇ ਕੰਪਿਊਟਰ ਦੀਆਂ ਨੈੱਟਵਰਕ ਸੈਟਿੰਗਜ਼ ਦੇਖ ਸਕਦੇ ਹਾਂ ਅਤੇ ਲੋੜ ਅਨੁਸਾਰ ਬਦਲ ਸਕਦੇ ਹਾਂ ।
ਯੂਜ਼ਰ ਫ਼ਾਈਲਜ਼ (User’s Files) – ਇਸ ਆਇਕਨ ਰਾਹੀਂ ਅਸੀਂ ਆਪਣੇ ਦੁਆਰਾ ਬਣਾਈਆਂ ਅਤੇ ਡਾਊਨਲੋਡ ਕੀਤੀਆਂ ਫਾਈਲਾਂ ਦੇਖ ਸਕਦੇ ਹਾਂ । ਅਸੀਂ ਇਸ ਵਿੱਚ ਫਾਈਲਾਂ ਸੇਵ ਵੀ ਕਰ ਸਕਦੇ ਹਾਂ ।

Exam Tips:

a) ਪਹਿਲਾਂ ਆਇਕਨ ਦੀ ਪਰਿਭਾਸ਼ਾ ਲਿਖੋ, ਫਿਰ ਤਿੰਨ ਆਇਕਨਾਂ ਦਾ ਕੰਮ ਇੱਕ-ਇੱਕ ਕਰਕੇ ਲਿਖੋ ।
b) ਪ੍ਰਸ਼ਨ ਵਿੱਚ ਸਿਰਫ਼ ਤਿੰਨ ਆਇਕਨ ਮੰਗੇ ਹਨ, ਇਸ ਤੋਂ ਵੱਧ ਨਾ ਲਿਖੋ ।

 

Question 4: ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਦੀ ਵਿਆਖਿਆ ਕਰੋ ।

Answer:

ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਹੇਠ ਲਿਖੇ ਅਨੁਸਾਰ ਹਨ :
1. ਸਲੀਪ (Sleep) – ਜਦੋਂ ਕੰਪਿਊਟਰ ਨੂੰ ਸਲੀਪ ਮੋਡ ਵਿੱਚ ਪਾਇਆ ਜਾਂਦਾ ਹੈ ਤਾਂ ਇਸਦੀ ਪਾਵਰ ਸਪਲਾਈ ਚਾਲੂ ਰਹਿੰਦੀ ਹੈ ਅਤੇ ਇਸ ਦੌਰਾਨ ਪਾਵਰ ਲਾਈਟ ਟਿਮਟਿਮਾਉਂਦੀ ਰਹਿੰਦੀ ਹੈ ।
2. ਸ਼ੱਟ ਡਾਊਨ (Shut Down) – ਪਾਵਰ ਮੀਨੂੰ ਦੀ ਇਹ ਆਪਸ਼ਨ ਉਦੋਂ ਵਰਤੀ ਜਾਂਦੀ ਹੈ ਜਦੋਂ ਸਾਡਾ ਸਾਰਾ ਕੰਮ ਖ਼ਤਮ ਹੋ ਜਾਂਦਾ ਹੈ । ਸ਼ੱਟ ਡਾਊਨ ਕਰਨ ਨਾਲ ਕੰਪਿਊਟਰ ਦੇ ਸਾਰੇ ਭਾਗ ਬੰਦ ਹੋ ਜਾਂਦੇ ਹਨ ਅਤੇ ਕਿਸੇ ਵੀ ਭਾਗ ਵਿੱਚ ਪਾਵਰ ਸਪਲਾਈ ਚਾਲੂ ਨਹੀਂ ਰਹਿੰਦੀ । ਇਸ ਤੋਂ ਬਾਅਦ ਅਸੀਂ ਕੰਪਿਊਟਰ ਦੀ ਮੇਨ ਪਾਵਰ ਸਪਲਾਈ ਬੰਦ ਕਰ ਸਕਦੇ ਹਾਂ ।
3. ਲੌਗ ਆਫ਼ (Log Off) – ਅਸੀਂ ਆਪਣੇ ਡਾਟਾ ਨੂੰ ਬਾਕੀ ਯੂਜ਼ਰਾਂ ਤੋਂ ਯੂਜ਼ਰ ਅਕਾਊਂਟ ਰਾਹੀਂ ਸੁਰੱਖਿਅਤ ਰੱਖ ਸਕਦੇ ਹਾਂ । ਜਦੋਂ ਅਸੀਂ ਆਪਣਾ ਕੰਮ ਮੁਕਾ ਕੇ ਕੰਪਿਊਟਰ ਛੱਡਣਾ ਚਾਹੁੰਦੇ ਹਾਂ ਪਰ ਹੋਰ ਯੂਜ਼ਰ ਇਸਨੂੰ ਆਪਣੇ ਕੰਮ ਲਈ ਵਰਤਣਾ ਚਾਹੁੰਦੇ ਹਨ, ਤਾਂ ਅਸੀਂ ਸਟਾਰਟ ਮੀਨੂੰ ਦੀ ਲੌਗ ਆਫ਼ ਆਪਸ਼ਨ ਵਰਤਦੇ ਹਾਂ ।
4. ਰੀ-ਸਟਾਰਟ (Restart) – ਇਹ ਆਪਸ਼ਨ ਉਦੋਂ ਵਰਤੀ ਜਾਂਦੀ ਹੈ ਜਦੋਂ ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ ਭਰਿਆ ਜਾਂਦਾ ਹੈ ਜਾਂ ਸਿਸਟਮ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ । ਰੀ-ਸਟਾਰਟ ਬਟਨ ਦਬਾਉਣ ਤੇ ਕੰਪਿਊਟਰ ਆਪਣੇ ਆਪ ਬੰਦ ਹੋ ਜਾਂਦਾ ਹੈ ਅਤੇ ਥੋੜ੍ਹੇ ਸਮੇਂ ਬਾਅਦ ਆਪਣੇ ਆਪ ਦੁਬਾਰਾ ਚਾਲੂ ਹੋ ਜਾਂਦਾ ਹੈ ।

Exam Tips:

a) ਚਾਰੇ ਆਪਸ਼ਨਾਂ (Sleep, Shut Down, Log Off, Restart) ਦੇ ਨਾਂ ਅੰਗਰੇਜ਼ੀ ਵਿੱਚ ਵੀ ਲਿਖੋ ।
b) ਸਲੀਪ ਵਿੱਚ ਪਾਵਰ ਚਾਲੂ ਰਹਿੰਦੀ ਹੈ, ਸ਼ੱਟ ਡਾਊਨ ਵਿੱਚ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ – ਇਹ ਫ਼ਰਕ ਜ਼ਰੂਰ ਲਿਖੋ ।

 

Important Questions and Answers

1. ਸਹੀ ਉੱਤਰ ਦੀ ਚੋਣ ਕਰੋ

Question 1: ਕੰਪਿਊਟਰ ਦੀ ਮੁੱਢਲੀ ਸਕਰੀਨ (ਪਹਿਲਾਂ ਤੋਂ ਖੁੱਲ੍ਹੀ) ਨੂੰ ……………… ਕਿਹਾ ਜਾਂਦਾ ਹੈ ।
(ਉ) ਮਾਈ ਨੈੱਟਵਰਕ
(ਅ) ਆਇਕਨ
(ੲ) ਡੈਸਕਟਾਪ
(ਸ) ਰੀਸਾਈਕਲ ਬਿਨ ।

Answer:

(ੲ) ਡੈਸਕਟਾਪ

Exam Tips:

a) ਲੌਗਇਨ ਤੋਂ ਬਾਅਦ ਦਿਖਣ ਵਾਲੀ ਪਹਿਲੀ ਸਕਰੀਨ ਡੈਸਕਟਾਪ ਹੈ ।

 

Question 2: ਡੈਸਕਟਾਪ ਦੇ ਹੇਠਲੇ ਪਾਸੇ ਲੇਟਵੀਂ ਬਾਰ ਨੂੰ ……………… ਕਿਹਾ ਜਾਂਦਾ ਹੈ ।
(ਉ) ਟਾਈਟਲ ਬਾਰ
(ਅ) ਸਟੇਟਸ ਬਾਰ
(ੲ) ਟਾਸਕ ਬਾਰ
(ਸ) ਸਕਰੋਲ ਬਾਰ ।

Answer:

(ੲ) ਟਾਸਕ ਬਾਰ

Exam Tips:

a) ਡੈਸਕਟਾਪ ਦੇ ਸਭ ਤੋਂ ਹੇਠਾਂ ਵਾਲੀ ਬਾਰ ਟਾਸਕਬਾਰ ਹੁੰਦੀ ਹੈ ।

 

Question 3: ਵਿੰਡੋ ਦੇ ਉੱਪਰਲੇ ਪਾਸੇ ਨਜ਼ਰ ਆਉਂਦੀ ਬਾਰ ਨੂੰ ……………… ਕਿਹਾ ਜਾਂਦਾ ਹੈ ।
(ਉ) ਟਾਈਟਲ ਬਾਰ
(ਅ) ਸਟੇਟਸ ਬਾਰ
(ੲ) ਟਾਸਕਬਾਰ
(ਸ) ਸਕਰੋਲ ਬਾਰ ।

Answer:

(ਉ) ਟਾਈਟਲ ਬਾਰ

Exam Tips:

a) ਵਿੰਡੋ ਦੇ ਸਭ ਤੋਂ ਉੱਪਰ ਟਾਈਟਲ ਬਾਰ ਹੁੰਦੀ ਹੈ ਅਤੇ ਸਟੇਟਸ ਬਾਰ ਹੇਠਾਂ ਹੁੰਦੀ ਹੈ ।
b) ਸਰੋਤ ਵਿੱਚ ਛਪਿਆ ਉੱਤਰ “ਸਟੇਟਸ ਬਾਰ” ਗ਼ਲਤ ਸੀ, ਇਸ ਲਈ ਸੁਧਾਰਿਆ ਗਿਆ ਹੈ ।

 

Question 4: ਡਿਲੀਟ ਕੀਤੀਆਂ ਹੋਈਆਂ ਫਾਈਲਾਂ ……………… ਵਿੱਚ ਚਲੀਆਂ ਜਾਂਦੀਆਂ ਹਨ ।
(ੳ) ਮਾਈ ਨੈੱਟਵਰਕ
(ਅ) ਮਾਈ ਡਾਕੂਮੈਂਟ
(ੲ) ਮਾਈ ਕੰਪਿਊਟਰ
(ਸ) ਰੀਸਾਈਕਲ ਬਿਨ ।

Answer:

(ਸ) ਰੀਸਾਈਕਲ ਬਿਨ

Exam Tips:

a) ਡਿਲੀਟ ਕੀਤੀ ਫਾਈਲ ਪਹਿਲਾਂ ਰੀਸਾਈਕਲ ਬਿਨ ਵਿੱਚ ਇਕੱਠੀ ਹੁੰਦੀ ਹੈ ।

 

Question 5: ……………… ਬਟਨ ਦੀ ਵਰਤੋਂ ਵਿੰਡੋਜ਼ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ ।
(ਉ) ਮਿਨੀਮਾਈਜ਼
(ਅ) ਮੈਕਸੀਮਾਈਜ਼
(ੲ) ਕਲੋਜ਼
(ਸ) ਸਟਾਰਟ ।

Answer:

(ੲ) ਕਲੋਜ਼ (Close)

Exam Tips:

a) ਕਲੋਜ਼ ਬਟਨ ਵਿੰਡੋ ਦੇ ਸੱਜੇ ਉੱਪਰਲੇ ਕੋਨੇ ਵਿੱਚ × ਦੇ ਨਿਸ਼ਾਨ ਵਾਲਾ ਹੁੰਦਾ ਹੈ ।

 

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਆਪਰੇਟਿੰਗ ਸਿਸਟਮ ਕੀ ਹੁੰਦਾ ਹੈ ?

Answer:

ਆਪਰੇਟਿੰਗ ਸਿਸਟਮ ਉਹ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਸਾਫ਼ਟਵੇਅਰ ਨਾਲ ਸੰਪਰਕ ਅਤੇ ਆਪਰੇਟ ਕਰਨ ਯੋਗ ਬਣਾਉਂਦਾ ਹੈ ।

Exam Tips:

a) ਉੱਤਰ ਵਿੱਚ “ਹਾਰਡਵੇਅਰ” ਅਤੇ “ਸਾਫ਼ਟਵੇਅਰ” ਦੋਵੇਂ ਸ਼ਬਦ ਜ਼ਰੂਰ ਲਿਖੋ ।

 

Question 2: ਵਿੰਡੋਜ਼ ਕੀ ਹੈ ?

Answer:

ਵਿੰਡੋਜ਼ ਇੱਕ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਕੰਪਨੀ ਦਾ ਉਤਪਾਦ ਹੈ ।

Exam Tips:

a) ਕੰਪਨੀ ਦਾ ਨਾਂ (ਮਾਈਕ੍ਰੋਸਾਫ਼ਟ) ਲਿਖਣਾ ਨਾ ਭੁੱਲੋ ।

 

Question 3: ਡੈਸਕਟਾਪ ਕੀ ਹੁੰਦਾ ਹੈ ?

Answer:

ਬੂਟਿੰਗ ਪ੍ਰੋਸੈਸ ਪੂਰੀ ਹੋਣ ਅਤੇ ਲੌਗਇਨ ਕਰਨ ਤੋਂ ਬਾਅਦ ਜੋ ਸਕਰੀਨ ਸਾਹਮਣੇ ਆਉਂਦੀ ਹੈ, ਉਸ ਨੂੰ ਡੈਸਕਟਾਪ ਕਹਿੰਦੇ ਹਨ ।

Exam Tips:

a) ਉੱਤਰ ਵਿੱਚ ਬੂਟਿੰਗ ਅਤੇ ਲੌਗਇਨ ਦਾ ਜ਼ਿਕਰ ਕਰੋ ।

 

Question 4: ਆਇਕਨਜ਼ ਕੀ ਹੁੰਦੇ ਹਨ ? ਕੋਈ ਤਿੰਨ ਆਇਕਨਜ਼ ਦੇ ਨਾਮ ਲਿਖੋ ।

Answer:

ਡੈਸਕਟਾਪ ’ਤੇ ਪਈਆਂ ਛੋਟੀਆਂ ਤਸਵੀਰਾਂ ਜੋ ਕਿਸੇ ਫ਼ਾਈਲ ਜਾਂ ਫੋਲਡਰ ਨੂੰ ਦਰਸਾਉਂਦੀਆਂ ਹਨ, ਆਇਕਨਜ਼ ਕਹਾਉਂਦੀਆਂ ਹਨ । ਮਾਈ ਕੰਪਿਊਟਰ, ਰੀਸਾਈਕਲ ਬਿਨ ਅਤੇ ਨੈੱਟਵਰਕ ਆਇਕਨ ਦੀਆਂ ਉਦਾਹਰਨਾਂ ਹਨ ।

Exam Tips:

a) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਤਿੰਨ ਨਾਂ ।

 

Question 5: ਵਿੰਡੋਜ਼ ਦੇ ਵੱਖਰੇ-ਵੱਖਰੇ ਭਾਗਾਂ ਦੇ ਨਾਂ ਲਿਖੋ ।

Answer:

ਵਿੰਡੋਜ਼ ਦੇ ਟਾਈਟਲ ਬਾਰ, ਮੀਨੂੰ ਬਾਰ, ਟੂਲਬਾਰ, ਸਕਰੋਲ ਬਾਰ, ਵਰਕ ਏਰੀਆ ਅਤੇ ਸਟੇਟਸ ਬਾਰ ਆਦਿ ਭਾਗ ਹੁੰਦੇ ਹਨ ।

Exam Tips:

a) ਛੇ ਭਾਗਾਂ ਦੇ ਨਾਂ ਕ੍ਰਮ ਨਾਲ ਯਾਦ ਕਰੋ: ਉੱਪਰ ਤੋਂ ਹੇਠਾਂ ਵੱਲ ।

 

Question 6: ਟਾਸਕਬਾਰ ਦੇ ਸ਼ੋਅ ਡੈਸਕਟਾਪ ਬਟਨ ਬਾਰੇ ਦੱਸੋ ।

Answer:

ਸ਼ੋਅ ਡੈਸਕਟਾਪ ਇੱਕ ਆਇਤਾਕਾਰ ਬਟਨ ਹੁੰਦਾ ਹੈ ਜੋ ਟਾਸਕਬਾਰ ਦੇ ਸੱਜੇ ਪਾਸੇ ਹੁੰਦਾ ਹੈ । ਇਸ ਰਾਹੀਂ ਅਸੀਂ ਖੁੱਲ੍ਹੀਆਂ ਹੋਈਆਂ ਸਾਰੀਆਂ ਵਿੰਡੋਜ਼ ਨੂੰ ਮਿਨੀਮਾਈਜ਼ ਕਰਕੇ ਡੈਸਕਟਾਪ ਦੇਖ ਸਕਦੇ ਹਾਂ । ਇਸ ’ਤੇ ਦੁਬਾਰਾ ਕਲਿੱਕ ਕਰਨ ਨਾਲ ਸਾਰੀਆਂ ਵਿੰਡੋਜ਼ ਫਿਰ ਵੱਡੀਆਂ ਹੋ ਜਾਂਦੀਆਂ ਹਨ ।

Exam Tips:

a) ਬਟਨ ਦੀ ਥਾਂ (ਸੱਜਾ ਪਾਸਾ) ਅਤੇ ਕੰਮ ਦੋਵੇਂ ਲਿਖੋ ।
b) ਦੁਬਾਰਾ ਕਲਿੱਕ ਕਰਨ ਤੇ ਕੀ ਹੁੰਦਾ ਹੈ, ਇਹ ਵੀ ਲਿਖੋ ।

 

Question 7: ਅਸੀਂ ਆਪਣੇ ਕੰਪਿਊਟਰ ਨੂੰ ਕਿਵੇਂ ਬੰਦ ਕਰ ਸਕਦੇ ਹਾਂ ?

Answer:

ਕੰਪਿਊਟਰ ਨੂੰ ਬੰਦ ਕਰਨ ਲਈ ਸਟਾਰਟ (Start) ਬਟਨ ’ਤੇ ਕਲਿੱਕ ਕਰਨਾ ਚਾਹੀਦਾ ਹੈ । ਫਿਰ ਸ਼ੱਟ ਡਾਊਨ (Shut Down) ਬਟਨ ’ਤੇ ਕਲਿੱਕ ਕਰਨਾ ਚਾਹੀਦਾ ਹੈ । ਕੰਪਿਊਟਰ ਆਪਣੇ ਆਪ ਬੰਦ ਹੋ ਜਾਵੇਗਾ ।

Exam Tips:

a) ਪਹਿਲਾਂ ਆਪਣਾ ਕੰਮ ਸੇਵ ਕਰੋ ਅਤੇ ਖੁੱਲ੍ਹੇ ਪ੍ਰੋਗਰਾਮ ਬੰਦ ਕਰੋ, ਫਿਰ ਸ਼ੱਟ ਡਾਊਨ ਕਰੋ ।
b) ਕਦਮ ਕ੍ਰਮ ਵਿੱਚ ਲਿਖੋ: ਸਟਾਰਟ, ਫਿਰ ਸ਼ੱਟ ਡਾਊਨ ।

 

Computer Class 6 Curriculum Solutions: Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ

Accessing Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ Solutions

Access structured Punjab Board textbook solutions for Punjabi Medium Chapter 03 ਕੰਪਿਊਟਰ ਦੇ ਬੁਨਿਆਦੀ ਕੰਮ. Designed in alignment with the latest academic curriculum for Class 6 Computer, these answers cover all end-of-chapter exercises to support daily learning and homework completion.

Concept-Driven Answers for Class 6 Computer

Clear, methodical explanations accompany every challenging problem within the Class 6 Computer text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 6 Computer.

FAQs

Where can I find the latest PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ for the 2026-27 session?

The complete and updated PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ is available for free on StudiesToday.com. These solutions for Class 6 Computer are as per latest Punjab Board curriculum.

Are the Computer Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ as per 2026 exam pattern. All textbook exercises have been solved and have added explanation about how the Computer concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ will help students to get full marks in the theory paper.

Do you offer PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ in multiple languages like Hindi and English?

Yes, we provide bilingual support for Class 6 Computer. You can access PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ in both English and Hindi medium.

Is it possible to download the Computer Punjab Board solutions for Class 6 as a PDF?

Yes, you can download the entire PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ in printable PDF format for offline study on any device.