Step-by-Step Textbook Solutions for Class 5 Punjabi Punjabi Medium Chapter 20 ਦਾਦੀ ਮਾਂ ਦਾ ਗੀਤ
Access comprehensive textbook solutions for Punjabi Medium Chapter 20 ਦਾਦੀ ਮਾਂ ਦਾ ਗੀਤ using the official curriculum guides for Class 5 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 20 ਦਾਦੀ ਮਾਂ ਦਾ ਗੀਤ Textbook Solutions PDF
View or download the dedicated Punjabi Medium Chapter 20 ਦਾਦੀ ਮਾਂ ਦਾ ਗੀਤ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ਖ਼ਾਲੀ ਥਾਂਵਾਂ ਭਰੋ:
(ੳ) ਦੇਵੇ ………. ਸਿਰ ਹੱਥ ਧਰਦੀ।
(ਅ) ਸਦੀਆਂ ਦੀ ਕੋਈ ………. ਪੁਰਾਣੀ।
(ੲ) ਘਰ ਵਿਚ ਕਿਸੇ ਨੂੰ ………. ਨਾ ਦਿੰਦੀ।
(ਸ) ਆਂਢ-ਗੁਆਂਢ ਦੇ ………. ਬੱਚੇ।
(ਹ) ਖਾਣ ਵਾਲੀਆਂ ………. ਮੰਗਦੇ।
Answer:
(ੳ) ਦੇਵੇ ਅਸੀਸਾਂ, ਸਿਰ ਹੱਥ ਧਰਦੀ।
(ਅ) ਸਦੀਆਂ ਦੀ ਕੋਈ ਗੱਲ ਪੁਰਾਣੀ।
(ੲ) ਘਰ ਵਿਚ ਕਿਸੇ ਨੂੰ ਲੜਨ ਨਾ ਦਿੰਦੀ।
(ਸ) ਆਂਢ-ਗੁਆਂਢ ਦੇ ਸਾਰੇ ਬੱਚੇ।
(ਹ) ਖਾਣ ਵਾਲੀਆਂ ਚੀਜ਼ਾਂ ਮੰਗਦੇ।
Exam Tips:
a) ਕਵਿਤਾ ਦੀਆਂ ਸਤਰਾਂ ਯਾਦ ਕਰ ਕੇ ਸਹੀ ਸ਼ਬਦ ਭਰੋ।
b) ਪੂਰੀ ਸਤਰ ਦੁਬਾਰਾ ਲਿਖੋ ਤਾਂ ਜੋ ਉੱਤਰ ਸਾਫ਼ ਦਿਸੇ।
ਸੰਖੇਪ ਵਿੱਚ ਉੱਤਰ ਦਿਓ
Question 1: ਦਾਦੀ ਦੁੱਖ-ਸੁੱਖ ਕਿਸ ਨਾਲ ਸਾਂਝਾ ਕਰਦੀ ਹੈ?
Answer:
ਮੇਰੀ ਮਾਂ ਨਾਲ।
Exam Tips:
a) ਕਵਿਤਾ ਬੱਚੇ ਵੱਲੋਂ ਲਿਖੀ ਗਈ ਹੈ, ਇਸ ਲਈ ‘ਮੇਰੀ ਮਾਂ’ ਲਿਖੋ।
Question 2: ਦਾਦੀ ਰਾਤ ਨੂੰ ਕੀ ਸੁਣਾਉਂਦੀ ਹੈ?
Answer:
ਬਾਤ (ਕਹਾਣੀ)।
Exam Tips:
a) ਪੰਜਾਬੀ ਵਿਚ ਕਹਾਣੀ ਨੂੰ ‘ਬਾਤ’ ਵੀ ਕਹਿੰਦੇ ਹਨ।
Question 3: ਕਵਿਤਾ ਵਿਚ ਆਏ ਬੱਚਿਆਂ ਦੇ ਨਾਂ ਲਿਖੋ।
Answer:
ਜੋਬਨ, ਸੁੱਖੀ, ਨਿਮਰਿਤ ਅਤੇ ਗੁੱਡੀ।
Exam Tips:
a) ਚਾਰੇ ਨਾਂ ਲਿਖੋ, ਕੋਈ ਨਾਂ ਨਾ ਛੱਡੋ।
b) ਨਾਂਵਾਂ ਵਿਚਕਾਰ ਕਾਮਾ (,) ਲਾਓ।
Question 4: ਬੱਚੇ ਇਕੱਠੇ ਹੋ ਕੇ ਦਾਦੀ ਕੋਲੋਂ ਕੀ ਮੰਗਦੇ ਹਨ?
Answer:
ਖਾਣ ਵਾਲੀਆਂ ਚੀਜ਼ਾਂ।
Exam Tips:
a) ਉੱਤਰ ਛੋਟਾ ਤੇ ਸਿੱਧਾ ਲਿਖੋ।
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ
Question 1: ਦਾਦੀ, ਲੋਰੀ, ਅਸੀਸਾਂ, ਬਾਤ, ਸਾਂਝਾ।
Answer:
1. ਦਾਦੀ (ਪਿਤਾ ਦੀ ਮਾਂ) – ਮੇਰੇ ਦਾਦੀ ਜੀ 90 ਸਾਲਾਂ ਦੇ ਹਨ।
2. ਲੋਰੀ (ਸੁਲਾਉਣ ਦਾ ਗੀਤ) – ਮਾਂ ਬੱਚੇ ਨੂੰ ਥਾਪੜਦੀ ਹੋਈ ਲੋਰੀ ਸੁਣਾ ਰਹੀ ਸੀ।
3. ਅਸੀਸਾਂ (ਸ਼ੁੱਭ ਇੱਛਾਵਾਂ) – ਦਾਦੀ ਮਾਂ ਸਭ ਨੂੰ ਅਸੀਸਾਂ ਦਿੰਦੀ ਹੈ।
4. ਬਾਤ (ਕਹਾਣੀ) – ਅਸੀਂ ਰਾਤ ਨੂੰ ਮੰਜਿਆਂ ਉੱਤੇ ਪੈ ਕੇ ਦਾਦੀ ਜੀ ਤੋਂ ਬਾਤ ਸੁਣਦੇ ਹਾਂ।
5. ਸਾਂਝਾ (ਸਾਰਿਆਂ ਦਾ) – ਇਹ ਘਰ ਸਾਰੇ ਭਰਾਵਾਂ ਦਾ ਸਾਂਝਾ ਹੈ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਛੋਟਾ ਤੇ ਪੂਰਾ ਹੋਵੇ, ਅੰਤ ਵਿਚ ਡੰਡੀ (।) ਲਾਓ।
ਗੁਰਮੁਖੀ ਤੋਂ ਦੇਵਨਾਗਰੀ
Question 1: ਹੇਠ ਲਿਖੇ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ: ਦਾਦੀ, ਗੁਰੂ, ਪੁਰਾਣੀ, ਕਹਾਣੀ, ਬੱਚੇ, ਸਿੱਖਿਆ, ਗੁੱਝੀ।
Answer:
ਦਾਦੀ – दादी
ਗੁਰੂ – गुरु
ਪੁਰਾਣੀ – पुरानी
ਕਹਾਣੀ – कहानी
ਬੱਚੇ – बच्चे
ਸਿੱਖਿਆ – शिक्षा
ਗੁੱਝੀ – गुप्त (छिपी हुई)
Exam Tips:
a) ਪੰਜਾਬੀ ਦੇ ‘ਣ’ ਦੀ ਥਾਂ ਹਿੰਦੀ ਵਿਚ ਅਕਸਰ ‘न’ ਆਉਂਦਾ ਹੈ, ਜਿਵੇਂ ਪੁਰਾਣੀ – पुरानी।
b) ਅੱਧਕ ਵਾਲੇ ਸ਼ਬਦ ਹਿੰਦੀ ਵਿਚ ਅੱਧੇ ਅੱਖਰ ਨਾਲ ਲਿਖੇ ਜਾਂਦੇ ਹਨ, ਜਿਵੇਂ ਬੱਚੇ – बच्चे।
ਰਚਨਾਤਮਕ ਕਾਰਜ
Question 1: ਆਪਣੀ ਦਾਦੀ ਬਾਰੇ ਪੰਜ ਸਤਰਾਂ ਲਿਖੋ।
Answer:
ਮੇਰੇ ਦਾਦੀ ਜੀ ਦੀ ਉਮਰ 90 ਸਾਲਾਂ ਦੀ ਹੈ। ਉਹ ਖੂੰਡੀ ਫੜ ਕੇ ਹੌਲੀ-ਹੌਲੀ ਤੁਰਦੇ ਹਨ, ਪਰ ਕਦੇ ਵਿਹਲੇ ਨਹੀਂ ਬੈਠਦੇ ਅਤੇ ਸਾਰਾ ਦਿਨ ਕੁੱਝ ਨਾ ਕੁੱਝ ਕੰਮ ਕਰਦੇ ਰਹਿੰਦੇ ਹਨ। ਉਹ ਹਰ ਰੋਜ਼ ਸਵੇਰੇ ਤੇ ਸ਼ਾਮੀਂ ਪਾਠ ਕਰਦੇ ਹਨ ਅਤੇ ਸਾਦੀ ਖ਼ੁਰਾਕ ਖਾਂਦੇ ਹਨ। ਉਹ ਝੂਠ ਬੋਲਣਾ ਪਸੰਦ ਨਹੀਂ ਕਰਦੇ ਅਤੇ ਘਰ ਵਿਚ ਸਭ ਨੂੰ ਬਰਾਬਰ ਪਿਆਰ ਦਿੰਦੇ ਹਨ। ਰਾਤ ਨੂੰ ਉਹ ਸਾਨੂੰ ਬਾਤਾਂ ਸੁਣਾਉਂਦੇ ਹਨ ਅਤੇ ਕਦੇ-ਕਦੇ ਬੁੱਝਣ ਵਾਲੀਆਂ ਬਾਤਾਂ ਵੀ ਪਾਉਂਦੇ ਹਨ।
Exam Tips:
a) ਆਪਣੀ ਦਾਦੀ ਦੀ ਉਮਰ, ਆਦਤਾਂ ਅਤੇ ਪਿਆਰ ਬਾਰੇ ਲਿਖੋ।
b) ਸਿਰਫ਼ ਪੰਜ-ਛੇ ਸਾਫ਼ ਵਾਕ ਲਿਖੋ।
ਕਾਵਿ-ਟੋਟਿਆਂ ਦੇ ਸਰਲ ਅਰਥ
Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਦਾਦੀ ਮਾਂ ਦਾ ਗੀਤ’ ਦਾ ਕਾਵਿ-ਟੋਟਾ (ੳ) ‘ਦਾਦੀ ਮੇਰੀ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਮੇਰੀ ਦਾਦੀ ਭਾਵੇਂ ਬੁੱਢੀ ਹੈ, ਪਰ ਉਹ ਹਰ ਸਮੇਂ ਕੰਮ ਵਿਚ ਰੁੱਝੀ ਰਹਿੰਦੀ ਹੈ ਅਤੇ ਕਦੇ ਵਿਹਲੀ ਨਹੀਂ ਬੈਠਦੀ। ਉਹ ਸਾਡੇ ਸਿਰ ’ਤੇ ਹੱਥ ਰੱਖ ਕੇ ਅਸੀਸਾਂ ਦਿੰਦੀ ਹੈ ਅਤੇ ਮੇਰੀ ਮਾਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਦੀ ਹੈ। ਇਸ ਤਰ੍ਹਾਂ ਉਹ ਕੁੱਝ ਨਾ ਕੁੱਝ ਕਰਦੀ ਹੋਈ ਕੁੱਬੀ-ਕੁੱਬੀ ਇਧਰ-ਉਧਰ ਤੁਰਦੀ-ਫਿਰਦੀ ਰਹਿੰਦੀ ਹੈ।
ਔਖੇ ਸ਼ਬਦਾਂ ਦੇ ਅਰਥ: ਰੁੱਝੀ – ਲਗਾਤਾਰ ਕੰਮ ਕਰਦੀ ਰਹਿਣ ਵਾਲੀ। ਅਸੀਸਾਂ – ਸ਼ੁੱਭ ਇੱਛਾਵਾਂ, ਅਸ਼ੀਰਵਾਦ।
Exam Tips:
a) ਦਾਦੀ ਦੇ ਤਿੰਨ ਗੁਣ – ਰੁੱਝੀ ਰਹਿਣਾ, ਅਸੀਸਾਂ ਦੇਣਾ ਅਤੇ ਦੁੱਖ-ਸੁੱਖ ਸਾਂਝਾ ਕਰਨਾ – ਜ਼ਰੂਰ ਲਿਖੋ।
b) ਸਰਲ ਅਰਥ ਆਪਣੀ ਬੋਲੀ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਦਾਦੀ ਮਾਂ ਦਾ ਗੀਤ’ ਦਾ ਕਾਵਿ-ਟੋਟਾ (ਅ) ‘ਦਿਨ ਛਿਪ ਜਾਏ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਜਦੋਂ ਦਿਨ ਛਿਪ ਜਾਂਦਾ ਹੈ ਅਤੇ ਰਾਤ ਪੈ ਜਾਂਦੀ ਹੈ, ਤਾਂ ਮੇਰੀ ਬੁੱਢੀ ਦਾਦੀ ਮੈਨੂੰ ਕੋਈ ਬਾਤ ਸੁਣਾਉਂਦੀ ਹੈ। ਉਹ ਹੌਲੀ-ਹੌਲੀ ਪਿਆਰ ਦੀਆਂ ਲੋਰੀਆਂ ਦਿੰਦੀ ਹੈ ਅਤੇ ਨਾਲ ਹੀ ਬਾਤ ਰਾਹੀਂ ਕੋਈ ਛਿਪੀ ਹੋਈ ਸਿੱਖਿਆ ਵੀ ਦੇ ਦਿੰਦੀ ਹੈ।
ਔਖੇ ਸ਼ਬਦਾਂ ਦੇ ਅਰਥ: ਗੁੱਝੀ – ਛਿਪੀ ਹੋਈ।
Exam Tips:
a) ‘ਗੁੱਝੀ ਸਿੱਖਿਆ’ ਦਾ ਅਰਥ ਹੈ – ਬਾਤ ਵਿਚ ਲੁਕੀ ਹੋਈ ਸਿੱਖਿਆ।
b) ਲੋਰੀ ਅਤੇ ਬਾਤ ਦੋਹਾਂ ਦਾ ਜ਼ਿਕਰ ਕਰੋ।
Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਦਾਦੀ ਮਾਂ ਦਾ ਗੀਤ’ ਦਾ ਕਾਵਿ-ਟੋਟਾ (ੲ) ‘ਸਦੀਆਂ ਦੀ ਕੋਈ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਸਾਡੀ ਬੁੱਢੀ ਦਾਦੀ ਰਾਤ ਨੂੰ ਸੌਣ ਵੇਲੇ ਕੋਈ ਸਦੀਆਂ ਪੁਰਾਣੀ ਗੱਲ ਸੁਣਾਉਂਦੀ ਹੈ, ਜੋ ਇਕ ਪਰੀ-ਕਹਾਣੀ ਹੁੰਦੀ ਹੈ। ਕਦੇ-ਕਦੇ ਉਹ ਬੁੱਝਣ ਵਾਲੀ ਬਾਤ ਪਾਉਂਦੀ ਹੈ, ਜੋ ਮੈਥੋਂ ਬੁੱਝੀ ਨਹੀਂ ਜਾਂਦੀ।
ਔਖੇ ਸ਼ਬਦਾਂ ਦੇ ਅਰਥ: ਪਰੀ-ਕਹਾਣੀ – ਦਿਓਆਂ ਅਤੇ ਪਰੀਆਂ ਦੀ ਕਹਾਣੀ।
Exam Tips:
a) ‘ਬੁੱਝਣ ਵਾਲੀ ਬਾਤ’ ਦਾ ਅਰਥ ਬੁਝਾਰਤ ਹੈ।
Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਦਾਦੀ ਮਾਂ ਦਾ ਗੀਤ’ ਦਾ ਕਾਵਿ-ਟੋਟਾ (ਸ) ‘ਘਰ ਵਿੱਚ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਮੇਰੀ ਬੁੱਢੀ ਦਾਦੀ ਪ੍ਰੇਮ-ਪਿਆਰ ਪਸੰਦ ਕਰਦੀ ਹੈ, ਇਸ ਲਈ ਉਹ ਘਰ ਵਿਚ ਕਿਸੇ ਨੂੰ ਲੜਨ ਨਹੀਂ ਦਿੰਦੀ। ਉਹ ਕਿਸੇ ਨੂੰ ਵਿਹਲਾ ਵੀ ਨਹੀਂ ਬੈਠਣ ਦਿੰਦੀ। ਉਹ ਸਾਰਾ ਦਿਨ ਹੱਸਦੀ ਤੇ ਖ਼ੁਸ਼ ਰਹਿੰਦੀ ਹੈ ਅਤੇ ਸੋਚਾਂ ਵਿਚ ਡੁੱਬ ਕੇ ਉਦਾਸ ਨਹੀਂ ਹੁੰਦੀ।
ਔਖੇ ਸ਼ਬਦਾਂ ਦੇ ਅਰਥ: ਡੁੱਬੀ – ਮਗਨ, ਖੋਈ ਹੋਈ।
Exam Tips:
a) ਦਾਦੀ ਦਾ ਸੁਭਾਅ – ਲੜਾਈ ਨਾ ਹੋਣ ਦੇਣਾ ਅਤੇ ਹਮੇਸ਼ਾ ਹੱਸਦੇ ਰਹਿਣਾ – ਸਪਸ਼ਟ ਲਿਖੋ।
Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਦਾਦੀ ਮਾਂ ਦਾ ਗੀਤ’ ਦਾ ਕਾਵਿ-ਟੋਟਾ (ਹ) ‘ਆਂਢ-ਗੁਆਂਢ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਆਂਢ-ਗੁਆਂਢ ਦੇ ਸਾਰੇ ਬੱਚੇ – ਜੋਬਨ, ਸੁੱਖੀ, ਨਿਮਰਿਤ ਅਤੇ ਗੁੱਡੀ ਆਦਿ – ਜਦੋਂ ਆ ਕੇ ਮੇਰੀ ਬੁੱਢੀ ਦਾਦੀ ਦੁਆਲੇ ਇਕੱਠੇ ਹੋ ਜਾਂਦੇ ਹਨ, ਤਾਂ ਉਹ ਉਸ ਤੋਂ ਖਾਣ ਵਾਲੀਆਂ ਚੀਜ਼ਾਂ ਮੰਗਦੇ ਹਨ।
ਔਖੇ ਸ਼ਬਦਾਂ ਦੇ ਅਰਥ: ਆਂਢ-ਗੁਆਂਢ – ਆਲੇ-ਦੁਆਲੇ ਦੇ ਘਰ।
Exam Tips:
a) ਬੱਚਿਆਂ ਦੇ ਨਾਂ ਅਤੇ ਉਹਨਾਂ ਦੀ ਮੰਗ ਦੋਵੇਂ ਲਿਖੋ।
ਵਸਤੂਨਿਸ਼ਠ ਪ੍ਰਸ਼ਨ (ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ)
Question 1: ‘ਦਾਦੀ ਮਾਂ ਦਾ ਗੀਤ’ ਕਵਿਤਾ ਕਿਸ ਦੀ ਰਚਨਾ ਹੈ?
Answer:
ਕਰਮਜੀਤ ਸਿੰਘ ਗਰੇਵਾਲ।
Exam Tips:
a) ਕਵੀ ਦਾ ਪੂਰਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 2: ਦਾਦੀ ਮਾਂ ਭਾਵੇਂ ਬੁੱਢੀ ਹੈ, ਪਰ ਫਿਰ ਵੀ ਉਹ ਕਿਸ ਵਿਚ ਰੁੱਝੀ ਰਹਿੰਦੀ ਹੈ?
Answer:
ਕੰਮ ਵਿਚ।
Exam Tips:
a) ਦਾਦੀ ਕਦੇ ਵਿਹਲੀ ਨਹੀਂ ਬੈਠਦੀ – ਇਹ ਗੱਲ ਯਾਦ ਰੱਖੋ।
Question 3: ਦਾਦੀ ਮਾਂ ਸਿਰ ਉੱਤੇ ਹੱਥ ਰੱਖ ਕੇ ਕੀ ਦਿੰਦੀ ਹੈ?
Answer:
ਅਸੀਸਾਂ।
Exam Tips:
a) ‘ਅਸੀਸਾਂ’ ਦਾ ਅਰਥ ਸ਼ੁੱਭ ਇੱਛਾਵਾਂ ਹੈ।
Question 4: ਦਾਦੀ ਮਾਂ ਕਿਸ ਨਾਲ ਦੁੱਖ-ਸੁੱਖ ਸਾਂਝਾ ਕਰਦੀ ਹੈ?
Answer:
ਮਾਂ ਨਾਲ।
Exam Tips:
a) ਇਕ-ਦੋ ਸ਼ਬਦਾਂ ਦਾ ਉੱਤਰ ਕਾਫ਼ੀ ਹੈ।
Question 5: ਦਾਦੀ ਮਾਂ ਦੇ ਹੱਥ ਵਿਚ ਕੀ ਹੈ?
Answer:
ਖੂੰਡੀ।
Exam Tips:
a) ਖੂੰਡੀ ਦਾ ਅਰਥ ਹੈ ਤੁਰਨ ਵੇਲੇ ਸਹਾਰੇ ਲਈ ਫੜੀ ਸੋਟੀ।
Question 6: ਦਾਦੀ ਮਾਂ ਰਾਤ ਨੂੰ ਕੀ ਸੁਣਾਉਂਦੀ ਹੈ?
Answer:
ਬਾਤ/ਬੁਝਾਰਤ।
Exam Tips:
a) ਬਾਤ ਅਤੇ ਬੁਝਾਰਤ ਦੋਵੇਂ ਸਹੀ ਉੱਤਰ ਹਨ।
Question 7: ਦਾਦੀ ਮਾਂ ਘਰ ਵਿਚ ਕਿਸੇ ਨੂੰ ਕੀ ਨਹੀਂ ਕਰਨ ਦਿੰਦੀ?
Answer:
ਲੜਾਈ।
Exam Tips:
a) ਕਵਿਤਾ ਵਿਚ ਲਿਖਿਆ ਹੈ – ਘਰ ਵਿਚ ਕਿਸੇ ਨੂੰ ਲੜਨ ਨਾ ਦਿੰਦੀ।
Question 8: ਕੌਣ ਸਾਰਾ ਦਿਨ ਹੱਸਦੀ ਰਹਿੰਦੀ ਹੈ ਅਤੇ ਸੋਚਾਂ ਵਿਚ ਡੁੱਬੀ ਨਹੀਂ ਰਹਿੰਦੀ?
Answer:
ਦਾਦੀ ਮਾਂ।
Exam Tips:
a) ਪ੍ਰਸ਼ਨ ‘ਕੌਣ’ ਨਾਲ ਹੈ, ਇਸ ਲਈ ਨਾਂ ਲਿਖੋ।
Question 9: ਆਂਢ-ਗੁਆਂਢ ਦੇ ਬੱਚੇ ਆ ਕੇ ਦਾਦੀ ਮਾਂ ਤੋਂ ਕੀ ਮੰਗਦੇ ਹਨ?
Answer:
ਖਾਣ-ਪੀਣ ਦੀਆਂ ਚੀਜ਼ਾਂ।
Exam Tips:
a) ਉੱਤਰ ਕਵਿਤਾ ਦੇ ਸ਼ਬਦਾਂ ਵਿਚ ਹੀ ਲਿਖੋ।
Question 10: ‘ਦੇਵੇ ………. ਸਿਰ ਹੱਥ ਧਰਦੀ।’ ਇਸ ਤੁਕ ਵਿਚਲੀ ਖ਼ਾਲੀ ਥਾਂ ਭਰਨ ਲਈ ਕਿਹੜਾ ਸ਼ਬਦ ਢੁੱਕਵਾਂ ਹੈ?
Answer:
ਅਸੀਸਾਂ।
Exam Tips:
a) ਖ਼ਾਲੀ ਥਾਂ ਵਾਲੀ ਪੂਰੀ ਤੁਕ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਚੁਣੋ।
Free study material for Punjabi
Punjab Board Solutions for Class 5 Punjabi Punjabi Medium Chapter 20 ਦਾਦੀ ਮਾਂ ਦਾ ਗੀਤ
Accessing Punjabi Medium Chapter 20 ਦਾਦੀ ਮਾਂ ਦਾ ਗੀਤ Solutions
Review comprehensive exercise answers for Class 5 Punjabi Punjabi Medium Chapter 20 ਦਾਦੀ ਮਾਂ ਦਾ ਗੀਤ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 5 Punjabi
Each solution includes detailed reasoning to foster genuine comprehension of Punjabi Medium Chapter 20 ਦਾਦੀ ਮਾਂ ਦਾ ਗੀਤ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 Punjabi.
FAQs
The complete and updated PSEB 5th Class Punjabi Solutions Chapter 20 ਦਾਦੀ ਮਾਂ ਦਾ ਗੀਤ is available for free on StudiesToday.com. These solutions for Class 5 Punjabi are as per latest Punjab Board curriculum.
Yes, our experts have revised the PSEB 5th Class Punjabi Solutions Chapter 20 ਦਾਦੀ ਮਾਂ ਦਾ ਗੀਤ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 20 ਦਾਦੀ ਮਾਂ ਦਾ ਗੀਤ will help students to get full marks in the theory paper.
Yes, we provide bilingual support for Class 5 Punjabi. You can access PSEB 5th Class Punjabi Solutions Chapter 20 ਦਾਦੀ ਮਾਂ ਦਾ ਗੀਤ in both English and Hindi medium.
Yes, you can download the entire PSEB 5th Class Punjabi Solutions Chapter 20 ਦਾਦੀ ਮਾਂ ਦਾ ਗੀਤ in printable PDF format for offline study on any device.