PSEB 5th Class Punjabi Solutions Chapter 18 ਸੋਨੇ ਦੀ ਪਾਲਕੀ

Solutions for Class 5 Punjabi: Punjabi Medium Chapter 18 ਸੋਨੇ ਦੀ ਪਾਲਕੀ

Review structured textbook solutions for Class 5 Punjabi Punjabi Medium Chapter 18 ਸੋਨੇ ਦੀ ਪਾਲਕੀ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 5 Punjabi Solutions: Punjabi Medium Chapter 18 ਸੋਨੇ ਦੀ ਪਾਲਕੀ

View or download the dedicated Punjabi Medium Chapter 18 ਸੋਨੇ ਦੀ ਪਾਲਕੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

1. ਖ਼ਾਲੀ ਥਾਂਵਾਂ ਭਰੋ

Question 1: ਖ਼ਾਲੀ ਥਾਂਵਾਂ ਭਰੋ-
(ੳ) ………… ਵਿੱਚ ਰਵੀ ਨਾਂ ਦਾ ਪੰਜ ਸਾਲ ਦਾ ਬਾਲਕ ਸੀ।
(ਅ) ਉਸ ਦਾ ਰੰਗ ………… ਪੈ ਚੁੱਕਾ ਸੀ।
(ੲ) ਰਵੀ ਡਰ ਨਾਲ ………… ਚਾਹੁੰਦਾ ਸੀ।
(ਸ) ਪਾਣੀ ਬਹੁਤ ………… ਪਾ ਰਿਹਾ ਸੀ।
(ਹ) ਪਾਲਕੀ ਬੁਰੀ ਤਰ੍ਹਾਂ ………… ਲੱਗੀ।

Answer:

(ੳ) ਬੰਗਾਲ ਵਿੱਚ ਰਵੀ ਨਾਂ ਦਾ ਪੰਜ ਸਾਲ ਦਾ ਬਾਲਕ ਸੀ।
(ਅ) ਉਸ ਦਾ ਰੰਗ ਫਿੱਕਾ ਪੈ ਚੁੱਕਾ ਸੀ।
(ੲ) ਰਵੀ ਡਰ ਨਾਲ ਚੀਕਣਾ ਚਾਹੁੰਦਾ ਸੀ।
(ਸ) ਪਾਣੀ ਬਹੁਤ ਖੌਰੂ ਪਾ ਰਿਹਾ ਸੀ।
(ਹ) ਪਾਲਕੀ ਬੁਰੀ ਤਰ੍ਹਾਂ ਡਗਮਗਾਉਣ ਲੱਗੀ।

Exam Tips:

a) ਖ਼ਾਲੀ ਥਾਂ ਵਿਚ ਪਾਠ ਵਾਲਾ ਸ਼ਬਦ ਹੀ ਭਰੋ।
b) ਪੂਰਾ ਵਾਕ ਦੁਬਾਰਾ ਲਿਖੋ ਅਤੇ ਭਰਿਆ ਸ਼ਬਦ ਸਾਫ਼ ਲਿਖੋ।
c) ਸ਼ਬਦਾਂ ਦੇ ਸ਼ਬਦ-ਜੋੜ ਠੀਕ ਲਿਖੋ।

 

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

Question 1: ਰਵੀ ਕਿਸ ਪ੍ਰਾਂਤ ਦਾ ਵਸਨੀਕ ਸੀ?

Answer:

ਬੰਗਾਲ ਦਾ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 2: ਰਵੀ ਕਿਸ ਚੀਜ਼ ਨੂੰ ਪਿਆਰ ਕਰਦਾ ਸੀ?

Answer:

ਪੁਰਾਣੀ ਪਾਲਕੀ ਨੂੰ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 3: ਰਵੀ ਕਿਸ ਚੀਜ਼ ਵਿੱਚ ਬਹਿ ਕੇ ਸੈਰ ਕਰਨ ਗਿਆ?

Answer:

ਪਾਲਕੀ ਵਿਚ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 4: ਅੰਗਾਰੇ ਦੀ ਤਰ੍ਹਾਂ ਦਹਿਕਦੀਆਂ ਦੋ ਅੱਖਾਂ ਕਿਸ ਦੀਆਂ ਸਨ?

Answer:

ਚੀਤੇ ਦੀਆਂ।

Exam Tips:

a) ਜੰਗਲ ਵਾਲੀ ਘਟਨਾ ਯਾਦ ਰੱਖੋ।
b) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 5: ਰਵੀ ਪਾਲਕੀ ਵਿੱਚ ਸੱਚ-ਮੁੱਚ ਉੱਡਿਆ ਸੀ ਕਿ ਕਲਪਨਾ ਵਿੱਚ?

Answer:

ਕਲਪਨਾ ਵਿਚ।

Exam Tips:

a) ਸਾਰੀ ਸੈਰ ਰਵੀ ਦੀ ਕਲਪਨਾ ਸੀ, ਇਹ ਕਹਾਣੀ ਦੀ ਮੁੱਖ ਗੱਲ ਹੈ।
b) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

Question 1: ਰਵੀ ਦੇ ਘਰ ਪੁਰਾਣੀ ਪਾਲਕੀ ਦੀ ਕੀ ਹਾਲਤ ਸੀ?

Answer:

ਰਵੀ ਦੇ ਘਰ ਪੁਰਾਣੀ ਪਾਲਕੀ ਬਹੁਤ ਵੱਡੀ ਤੇ ਸ਼ਾਨਦਾਰ ਸੀ। ਉਸ ਦਾ ਰੰਗ ਫਿੱਕਾ ਪੈ ਚੁੱਕਾ ਸੀ ਤੇ ਉਹ ਬਰਾਂਡੇ ਦੇ ਇਕ ਖੂੰਜੇ ਵਿਚ ਫ਼ਾਲਤੂ ਹੀ ਪਈ ਰਹਿੰਦੀ ਸੀ।

Exam Tips:

a) ਪਾਲਕੀ ਦਾ ਆਕਾਰ, ਰੰਗ ਅਤੇ ਥਾਂ ਤਿੰਨੇ ਗੱਲਾਂ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਰਵੀ ਦੇ ਘਰ ਤਿਉਹਾਰ ਦੀ ਤਿਆਰੀ ਹੋਣ ਸਮੇਂ ਰਵੀ ਕਿੱਥੇ ਸੀ?

Answer:

ਇਸ ਸਮੇਂ ਰਵੀ ਸਾਰਿਆਂ ਤੋਂ ਨਜ਼ਰ ਬਚਾ ਕੇ ਪੁਰਾਣੀ ਪਾਲਕੀ ਵਿਚ ਬੈਠਾ ਸੀ।

Exam Tips:

a) ‘ਨਜ਼ਰ ਬਚਾ ਕੇ’ ਸ਼ਬਦ ਉੱਤਰ ਵਿਚ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਰਵੀ ਪਾਲਕੀ ਵਿੱਚ ਬਹਿ ਕੇ ਕਿੱਥੇ ਜਾਣਾ ਚਾਹੁੰਦਾ ਸੀ?

Answer:

ਰਵੀ ਪਾਲਕੀ ਵਿਚ ਬਹਿ ਕੇ ਭੀੜ-ਭੜੱਕੇ ਤੇ ਸ਼ੋਰ ਵਾਲੇ ਸ਼ਹਿਰ ਤੋਂ ਕਿਤੇ ਦੂਰ ਸ਼ਾਂਤ ਥਾਂ ‘ਤੇ ਸੈਰ ਕਰਨ ਜਾਣਾ ਚਾਹੁੰਦਾ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਖੁੱਲ੍ਹੇ ਮੈਦਾਨ ਵਿੱਚ ਜਾ ਕੇ ਪਾਲਕੀ ਵਿੱਚ ਬੈਠਾ ਰਵੀ ਕਿਸ ਤੋਂ ਡਰ ਗਿਆ ਸੀ?

Answer:

ਖੁੱਲ੍ਹੇ ਮੈਦਾਨ ਵਿਚ ਜਾ ਕੇ ਪਾਲਕੀ ਵਿਚ ਬੈਠਾ ਰਵੀ ਚੀਤੇ ਦੀਆਂ ਅੰਗਾਰੇ ਵਰਗੀਆਂ ਲਾਲ ਅੱਖਾਂ ਵੇਖ ਕੇ ਡਰ ਗਿਆ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਰਵੀ ਕਲਪਨਾ ਵਿੱਚ ਕਿੱਥੇ-ਕਿੱਥੇ ਸੈਰ ਕਰ ਕੇ ਆਇਆ?

Answer:

ਰਵੀ ਕਲਪਨਾ ਵਿਚ ਅਕਾਸ਼, ਖੁੱਲ੍ਹੇ ਮੈਦਾਨ, ਜੰਗਲ ਤੇ ਉਛਾਲੇ ਮਾਰਦੇ ਸਮੁੰਦਰ ਦੀ ਸੈਰ ਕਰ ਆਇਆ ਸੀ।

Exam Tips:

a) ਸਾਰੀਆਂ ਥਾਂਵਾਂ ਕਹਾਣੀ ਵਾਲੀ ਤਰਤੀਬ ਵਿਚ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

4. ਗੁਰਮੁਖੀ ਅਤੇ ਦੇਵਨਾਗਰੀ ਦੇ ਸ਼ਬਦ-ਜੋੜ

Question 1: ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ- ਫਿੱਕਾ, ਮੱਛੀਆਂ, ਡੁੱਬ, ਦੰਦਾਂ, ਲਹਿਰਾਂ, ਸਾਮ੍ਹਣੇ।

Answer:

ਫਿੱਕਾ – फीका
ਮੱਛੀਆਂ – मछलियाँ
ਡੁੱਬ – डूब
ਦੰਦਾਂ – दाँतों
ਲਹਿਰਾਂ – लहरें
ਸਾਮ੍ਹਣੇ – सामने

Exam Tips:

a) ਦੇਵਨਾਗਰੀ ਸ਼ਬਦਾਂ ਉੱਤੇ ਸਿਰ-ਰੇਖਾ ਲਗਾਉਣਾ ਨਾ ਭੁੱਲੋ।
b) ਹਰ ਸ਼ਬਦ ਦੇ ਸਾਹਮਣੇ ਉਸ ਦਾ ਰੂਪ ਲਿਖੋ।
c) ਗੁਰਮੁਖੀ ਅਤੇ ਦੇਵਨਾਗਰੀ ਦੇ ਸ਼ਬਦ-ਜੋੜਾਂ ਦਾ ਫ਼ਰਕ ਧਿਆਨ ਨਾਲ ਦੇਖੋ।

 

5. ਪੰਜਾਬੀ ਅਤੇ ਹਿੰਦੀ ਦੇ ਸਮਾਨ ਅਰਥ ਵਾਲੇ ਸ਼ਬਦ

Question 1: ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨ (ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ- ਮੈਨੂੰ, ਇੱਥੇ, ਖੌਰੂ, ਕੰਢੇ, ਢਿੱਡ, ਕਿਵੇਂ, ਹੁਣ, ਥੱਲੇ।

Answer:

ਮੈਨੂੰ – मुझे
ਇੱਥੇ – यहाँ
ਖੌਰੂ – शोर (उधम)
ਕੰਢੇ – किनारे
ਢਿੱਡ – पेट
ਕਿਵੇਂ – कैसे
ਹੁਣ – अब
ਥੱਲੇ – नीचे

Exam Tips:

a) ਹਰ ਪੰਜਾਬੀ ਸ਼ਬਦ ਦੇ ਸਾਹਮਣੇ ਉਸ ਦਾ ਹਿੰਦੀ ਸ਼ਬਦ ਲਿਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।

 

Question 2: ਤੁਸੀਂ ਕਲਪਨਾ ਵਿਚ ਕਿੱਥੇ ਜਾਣਾ ਪਸੰਦ ਕਰੋਗੇ?

Answer:

ਮੈਂ ਕਲਪਨਾ ਵਿਚ ਪੁਲਾੜ ਵਿਚ ਉਡਾਰੀ ਮਾਰਨੀ ਚਾਹਾਂਗਾ। ਸੁਣਿਆ ਹੈ ਕਿ ਪੁਲਾੜ ਅਥਾਹ ਹੈ ਤੇ ਕਰੋੜਾਂ ਪ੍ਰਕਾਸ਼-ਵਰ੍ਹਿਆਂ ਤਕ ਫੈਲਿਆ ਹੋਇਆ ਹੈ। ਇਸ ਵਿਚ ਕਰੋੜਾਂ ਗਲੈਕਸੀਆਂ ਹਨ ਤੇ ਉਨ੍ਹਾਂ ਦੇ ਆਪਣੇ ਸੂਰਜ, ਚੰਨ ਤੇ ਤਾਰੇ ਹਨ। ਕਲਪਨਾ ਰਾਹੀਂ ਅਸੀਂ ਕਿਤੇ ਵੀ ਪਹੁੰਚ ਸਕਦੇ ਹਾਂ। ਇਸ ਲਈ ਨਾ ਪੁਲਾੜੀ ਵਾਹਨ ਦੀ ਲੋੜ ਹੈ, ਨਾ ਉਸ ਦੇ ਬਾਲਣ ਦੀ ਅਤੇ ਨਾ ਹੀ ਕੁੱਝ ਨਾਲ ਚੁੱਕਣ ਦੀ। ਬੱਸ ਅੱਖਾਂ ਮੀਟ ਕੇ ਸੋਚਾਂ ਵਿਚ ਉਡਾਰੀਆਂ ਮਾਰਨੀਆਂ ਹਨ। ਮੈਂ ਪੁਲਾੜ ਦੇ ਅੰਤਲੇ ਸਿਰੇ ਉੱਤੇ ਜਾ ਕੇ ਦੇਖਣਾ ਚਾਹਾਂਗਾ ਕਿ ਉੱਥੇ ਕੀ ਹੈ ਅਤੇ ਉਸ ਤੋਂ ਅਗਾਂਹ ਕੁੱਝ ਦਿਸਦਾ ਵੀ ਹੈ ਜਾਂ ਨਹੀਂ।

Exam Tips:

a) ਇਹ ਆਪਣੀ ਸੋਚ ਵਾਲਾ ਪ੍ਰਸ਼ਨ ਹੈ, ਆਪਣੀ ਪਸੰਦ ਦੀ ਥਾਂ ਲਿਖ ਸਕਦੇ ਹੋ।
b) ਥਾਂ ਚੁਣਨ ਦਾ ਕਾਰਨ ਵੀ ਦੱਸੋ।
c) 5-6 ਸਾਫ਼ ਵਾਕ ਕਾਫ਼ੀ ਹਨ।

 

6. ਬਹੁਵਿਕਲਪੀ ਪ੍ਰਸ਼ਨ

Question 1: ‘ਸੋਨੇ ਦੀ ਪਾਲਕੀ’ ਕਹਾਣੀ ਕਿਸ ਦੀ ਲਿਖੀ ਹੋਈ ਹੈ?

Answer:

ਰਬਿੰਦਰ ਨਾਥ ਟੈਗੋਰ।

Exam Tips:

a) ਲੇਖਕ ਦਾ ਨਾਂ ਠੀਕ ਸ਼ਬਦ-ਜੋੜਾਂ ਨਾਲ ਯਾਦ ਕਰੋ।

 

Question 2: ਬਾਲਕ ਰਵੀ ਕਿਸ ਪ੍ਰਾਂਤ ਦਾ ਰਹਿਣ ਵਾਲਾ ਸੀ?

Answer:

ਬੰਗਾਲ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 3: ਬਾਲਕ ਰਵੀ ਦੀ ਉਮਰ ਕਿੰਨੀ ਸੀ?

Answer:

ਪੰਜ ਸਾਲ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 4: ਬਾਲਕ ਦੇ ਘਰ ਅਮੀਰੀ ਦੀ ਪੁਰਾਣੀ ਨਿਸ਼ਾਨੀ ਕਿਹੜੀ ਸੀ?

Answer:

ਵੱਡੀ ਤੇ ਸ਼ਾਨਦਾਰ ਪਾਲਕੀ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 5: ਪਾਲਕੀ ਨਾਲ ਸਿਰਫ਼ ਕਿਸ ਨੂੰ ਪਿਆਰ ਸੀ?

Answer:

ਰਵੀ ਨੂੰ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 6: ਪਾਲਕੀ ਵਿਚ ਕੌਣ ਬੈਠ ਜਾਂਦਾ ਸੀ?

Answer:

ਰਵੀ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 7: ਘਰ ਵਿਚ ਪਾਣੀ ਲਿਆਉਣ ਵਾਲੇ ਨੌਕਰ ਦਾ ਕੀ ਨਾਂ ਸੀ?

Answer:

ਦੁਖੋ।

Exam Tips:

a) ਕਹਾਣੀ ਦੇ ਪਾਤਰਾਂ ਦੇ ਨਾਂ ਅਤੇ ਕੰਮ ਯਾਦ ਰੱਖੋ।

 

Question 8: ਦੁਖੋ ਕਿੱਥੋਂ ਪਾਣੀ ਲੈ ਕੇ ਆ ਰਿਹਾ ਸੀ?

Answer:

ਗੰਗਾ ਤੋਂ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 9: ਦੁਖੋ ਕਾਹਦੇ ਵਿਚ ਗੰਗਾ ਤੋਂ ਪਾਣੀ ਲਿਆਉਂਦਾ ਸੀ?

Answer:

ਵਹਿੰਗੀ ਵਿਚ।

Exam Tips:

a) ‘ਵਹਿੰਗੀ’ ਮੋਢੇ ਉੱਤੇ ਰੱਖ ਕੇ ਭਾਰ ਚੁੱਕਣ ਵਾਲਾ ਡੰਡਾ ਹੁੰਦਾ ਹੈ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 10: ਸੁਨਿਆਰੇ ਦਾ ਨਾਂ ਕੀ ਸੀ?

Answer:

ਦੀਨੂ।

Exam Tips:

a) ਕਹਾਣੀ ਦੇ ਪਾਤਰਾਂ ਦੇ ਨਾਂ ਅਤੇ ਕੰਮ ਯਾਦ ਰੱਖੋ।

 

Question 11: ਦਰਬਾਨ ਮੁਕੰਦ ਲਾਲ ਕਿਸ ਤੋਂ ਕੁਸ਼ਤੀ ਦੇ ਦਾਅ-ਪੇਚ ਸਿੱਖ ਰਿਹਾ ਸੀ?

Answer:

ਕਾਲੇ ਪਹਿਲਵਾਨ ਤੋਂ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 12: ਰਵੀ ਸਭ ਤੋਂ ਨਜ਼ਰ ਬਚਾ ਕੇ ਕਿੱਥੇ ਬੈਠਾ ਸੀ?

Answer:

ਪਾਲਕੀ ਵਿਚ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 13: ਪਾਲਕੀ ਵਿਚ ਬੈਠ ਕੇ ਰਵੀ ਨੇ ਪਾਲਕੀ ਨੂੰ ਕਿੱਥੇ ਲੈ ਜਾਣ ਦੀ ਇੱਛਾ ਪ੍ਰਗਟ ਕੀਤੀ?

Answer:

ਦੂਰ, ਜਿੱਥੇ ਬਿਲਕੁਲ ਸ਼ਾਂਤੀ ਹੋਵੇ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 14: ਰਵੀ ਦੇ ਕਿਤੇ ਦੂਰ ਸ਼ਾਂਤ ਥਾਂ ਜਾਣ ਦੀ ਇੱਛਾ ਕਰਨ ‘ਤੇ ਪਾਲਕੀ …………

Answer:

ਉੱਡਣ ਲੱਗੀ।

Exam Tips:

a) ਵਾਕ ਪੂਰਾ ਕਰ ਕੇ ਲਿਖੋ।

 

Question 15: ਰਵੀ ਹੋਰਾਂ ਦੇ ਘਰ ਦੇ ਸ਼ਿਕਾਰੀ ਦਾ ਨਾਂ ਕੀ ਸੀ?

Answer:

ਵਿਸ਼ਵਨਾਥ ਕਾਕਾ।

Exam Tips:

a) ਕਹਾਣੀ ਦੇ ਪਾਤਰਾਂ ਦੇ ਨਾਂ ਅਤੇ ਕੰਮ ਯਾਦ ਰੱਖੋ।

 

Question 16: ਜੰਗਲ ਵਿਚ ਚੀਤੇ ਦੀਆਂ ਦਹਿਕਦੀਆਂ ਅੱਖਾਂ ਤੋਂ ਡਰ ਕੇ ਰਵੀ ਨੇ ਪਾਲਕੀ ਨੂੰ ਕਿਧਰ ਦੀ ਸੈਰ ਕਰਾਉਣ ਲਈ ਕਿਹਾ?

Answer:

ਸਮੁੰਦਰ ਦੀ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 17: ਰਵੀ ਹੋਰਾਂ ਦੇ ਘਰ ਦਾ ਮਲਾਹ ਕੌਣ ਸੀ?

Answer:

ਅਬਦੁਲ।

Exam Tips:

a) ਕਹਾਣੀ ਦੇ ਪਾਤਰਾਂ ਦੇ ਨਾਂ ਅਤੇ ਕੰਮ ਯਾਦ ਰੱਖੋ।

 

Question 18: ਕੰਢੇ ਉੱਤੇ ਅਬਦੁਲ ਉੱਤੇ ਕਿਸ ਨੇ ਹਮਲਾ ਕੀਤਾ ਸੀ?

Answer:

ਚੀਤੇ ਨੇ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

Question 19: ਅਬਦੁਲ ਨੇ ਚੀਤੇ ਤੋਂ ਕਿੰਨੇ ਮੀਲ ਤਕ ਕਿਸ਼ਤੀ ਖਿਚਵਾਈ?

Answer:

40 (ਚਾਲੀ) ਮੀਲ।

Exam Tips:

a) ਗਿਣਤੀ ਵਾਲੇ ਉੱਤਰ ਧਿਆਨ ਨਾਲ ਯਾਦ ਕਰੋ।

 

Question 20: ‘ਸੋਨੇ ਦੀ ਪਾਲਕੀ’ ਕਹਾਣੀ ਦਾ ਬਾਲਕ ਰਵੀ ਵੱਡਾ ਹੋ ਕੇ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

Answer:

ਰਬਿੰਦਰ ਨਾਥ ਟੈਗੋਰ।

Exam Tips:

a) ਯਾਦ ਰੱਖੋ ਕਿ ਇਹ ਕਹਾਣੀ ਟੈਗੋਰ ਦੇ ਬਚਪਨ ਨਾਲ ਜੁੜੀ ਹੈ।

 

Question 21: ਰਬਿੰਦਰ ਨਾਥ ਟੈਗੋਰ ਆਪਣੀ ਪੁਰਾਣੀ ਪਾਲਕੀ ਨੂੰ ਕੀ ਕਹਿੰਦੇ ਹੁੰਦੇ ਸਨ?

Answer:

ਜਾਦੂ ਦੀ ਪਾਲਕੀ।

Exam Tips:

a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਚੁਣੋ।
b) ਉੱਤਰ ਛੋਟਾ ਅਤੇ ਠੀਕ ਲਿਖੋ।

 

7. ਪੈਰਿਆਂ ਸੰਬੰਧੀ ਪ੍ਰਸ਼ਨ

ਪੈਰਾ 1

ਪਾਠ-ਪੁਸਤਕ ਵਿਚੋਂ ‘ਇਕ ਸਮੇਂ ਦੀ ਗੱਲ ਹੈ। ਬੰਗਾਲ ਵਿਚ ਰਵੀ ਨਾਂ ਦਾ…’ ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:

Question 1: ਰਵੀ ਕਿੱਥੇ ਰਹਿੰਦਾ ਸੀ ਤੇ ਉਸ ਦੀ ਉਮਰ ਕਿੰਨੀ ਸੀ?

Answer:

ਰਵੀ ਬੰਗਾਲ ਵਿਚ ਰਹਿੰਦਾ ਸੀ ਤੇ ਉਸ ਦੀ ਉਮਰ ਪੰਜ ਸਾਲ ਸੀ।

Exam Tips:

a) ਪ੍ਰਸ਼ਨ ਦੇ ਦੋਵੇਂ ਹਿੱਸਿਆਂ ਦਾ ਉੱਤਰ ਦਿਓ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਰਵੀ ਦੇ ਘਰ ਵਾਲਿਆਂ ਦੀ ਦੌਲਤ ਘਟਣ ਨਾਲ ਕੀ ਹੋਇਆ?

Answer:

ਉਨ੍ਹਾਂ ਦੇ ਘਰ ਵਿਚ ਪੁਰਾਣੇ ਵੇਲੇ ਦੀਆਂ ਕੁੱਝ ਟੁੱਟੀਆਂ-ਫੁੱਟੀਆਂ ਨਿਸ਼ਾਨੀਆਂ ਹੀ ਰਹਿ ਗਈਆਂ, ਜਿਨ੍ਹਾਂ ਵਿਚੋਂ ਇਕ ਵੱਡੀ ਤੇ ਸ਼ਾਨਦਾਰ ਪਾਲਕੀ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਪਾਲਕੀ ਦੀ ਹਾਲਤ ਕਿਹੋ ਜਿਹੀ ਸੀ?

Answer:

ਪਾਲਕੀ ਪੁਰਾਣੀ, ਵੱਡੀ ਤੇ ਸ਼ਾਨਦਾਰ ਸੀ, ਪਰ ਕਿਸੇ ਕੰਮ ਨਹੀਂ ਸੀ ਆਉਂਦੀ। ਉਸ ਦਾ ਰੰਗ ਫਿੱਕਾ ਪੈ ਗਿਆ ਸੀ ਤੇ ਉਹ ਬਰਾਂਡੇ ਦੇ ਇਕ ਖੂੰਜੇ ਵਿਚ ਪਈ ਰਹਿੰਦੀ ਸੀ।

Exam Tips:

a) ਪੈਰੇ ਵਿਚੋਂ ਪਾਲਕੀ ਬਾਰੇ ਸਾਰੀਆਂ ਗੱਲਾਂ ਲੱਭ ਕੇ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਛੁੱਟੀ ਸਮੇਂ ਰਵੀ ਕੀ ਕਰਦਾ ਸੀ?

Answer:

ਰਵੀ ਪਾਲਕੀ ਦੇ ਪਰਦੇ ਸੁੱਟ ਕੇ ਅਤੇ ਸਾਰੇ ਦਰਵਾਜ਼ੇ ਬੰਦ ਕਰ ਕੇ ਉਸ ਵਿਚ ਬੈਠ ਜਾਂਦਾ ਸੀ ਤੇ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਰਹਿੰਦਾ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਪਾਲਕੀ ਨਾਲ ਕਿਸ ਨੂੰ ਪਿਆਰ ਸੀ?

Answer:

ਸਿਰਫ਼ ਰਵੀ ਨੂੰ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

ਪੈਰਾ 2

ਪਾਠ-ਪੁਸਤਕ ਵਿਚੋਂ ‘ਇਕ ਦਿਨ ਦੀ ਗੱਲ ਹੈ, ਰਵੀ ਦੇ ਘਰ ਵਿਚ ਕੋਈ ਤਿਉਹਾਰ…’ ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:

Question 1: ਇਕ ਦਿਨ ਰਵੀ ਹੋਰਾਂ ਦੇ ਘਰ ਕੀ ਹੋ ਰਿਹਾ ਸੀ?

Answer:

ਘਰ ਵਿਚ ਕੋਈ ਤਿਉਹਾਰ ਮਨਾਇਆ ਜਾ ਰਿਹਾ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਘਰ ਦੀ ਨੌਕਰਾਣੀ ਕੀ ਕਰ ਰਹੀ ਸੀ?

Answer:

ਉਹ ਭਾਜੀ ਦੀ ਟੋਕਰੀ ਰੱਖੀ ਇਧਰ-ਉਧਰ ਆ-ਜਾ ਰਹੀ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਦੁਖੋ ਕਿੱਥੋਂ ਪਾਣੀ ਲਿਆ ਰਿਹਾ ਸੀ?

Answer:

ਗੰਗਾ ਜੀ ਤੋਂ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 4: ਦੁਖੋ ਪਾਣੀ ਕਿਸ ਤਰ੍ਹਾਂ ਲਿਆਉਂਦਾ ਸੀ?

Answer:

ਉਹ ਵਹਿੰਗੀ ਮੋਢਿਆਂ ‘ਤੇ ਰੱਖ ਕੇ ਪਾਣੀ ਲਿਆਉਂਦਾ ਸੀ ਅਤੇ ਭਾਰ ਨਾਲ ਦੂਹਰਾ ਹੋ ਜਾਂਦਾ ਸੀ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਸੁਨਿਆਰਾ ਦੀਨੂ ਕੀ ਕਰ ਰਿਹਾ ਸੀ?

Answer:

ਉਹ ਆਪਣੀ ਛੋਟੀ ਜਿਹੀ ਧੌਂਕਣੀ ਫੂਕ ਰਿਹਾ ਸੀ, ਕਿਉਂਕਿ ਉਸ ਨੇ ਰਵੀ ਦੇ ਘਰ-ਪਰਿਵਾਰ ਵਾਲਿਆਂ ਲਈ ਗਹਿਣੇ ਤਿਆਰ ਕਰਨੇ ਸਨ।

Exam Tips:

a) ਕੰਮ ਦੇ ਨਾਲ ਉਸ ਦਾ ਕਾਰਨ ਵੀ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 6: ਦਰਬਾਨ ਮੁਕੰਦ ਲਾਲ ਕਾਲੇ ਪਹਿਲਵਾਨ ਤੋਂ ਕੀ ਸਿੱਖ ਰਿਹਾ ਸੀ?

Answer:

ਕੁਸ਼ਤੀ ਦੇ ਦਾਅ-ਪੇਚ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

Question 7: ਰਵੀ ਸਭ ਤੋਂ ਨਜ਼ਰ ਬਚਾ ਕੇ ਕਿੱਥੇ ਬੈਠਾ ਸੀ?

Answer:

ਪੁਰਾਣੀ ਪਾਲਕੀ ਵਿਚ।

Exam Tips:

a) ਇੱਕ-ਦੋ ਸ਼ਬਦਾਂ ਵਿਚ ਉੱਤਰ ਕਾਫ਼ੀ ਹੈ।

 

ਪੈਰਾ 3

ਪਾਠ-ਪੁਸਤਕ ਵਿਚੋਂ ‘ਅੱਛਾ! ਉਹੀ ਕਹਾਣੀ ਸੁਣ। ਅਬਦੁਲ ਨੇ ਕਿਸ਼ਤੀ ਚਲਾਉਂਦੇ ਹੋਏ…’ ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ:

Question 1: ਜਦੋਂ ਅਬਦੁਲ ਸਮੁੰਦਰ ਵਿਚ ਮੱਛੀਆਂ ਫੜਨ ਗਿਆ, ਤਾਂ ਕੀ ਹੋਇਆ?

Answer:

ਅਚਾਨਕ ਸਮੁੰਦਰ ਵਿਚ ਬੜੇ ਜ਼ੋਰ ਦਾ ਤੂਫ਼ਾਨ ਉੱਠ ਆਇਆ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਅਬਦੁਲ ਕਿਸ਼ਤੀ ਨੂੰ ਕਿਸ ਤਰ੍ਹਾਂ ਕੰਢੇ ਉੱਤੇ ਲੈ ਆਇਆ?

Answer:

ਉਹ ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਨਾਲ ਖਿੱਚਦਾ ਹੋਇਆ ਕਿਸ਼ਤੀ ਕੰਢੇ ਤਕ ਲੈ ਆਇਆ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਜਦੋਂ ਅਬਦੁਲ ਕੰਢੇ ਉੱਤੇ ਪੁੱਜਾ, ਤਾਂ ਕੀ ਹੋਇਆ?

Answer:

ਅਚਾਨਕ ਇਕ ਚੀਤੇ ਨੇ ਉਸ ਉੱਤੇ ਹਮਲਾ ਕਰ ਦਿੱਤਾ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਅਬਦੁਲ ਨੇ ਚੀਤੇ ਦੇ ਨੇੜੇ ਆਉਣ ‘ਤੇ ਕੀ ਕੀਤਾ?

Answer:

ਉਸ ਨੇ ਕਿਸ਼ਤੀ ਖਿੱਚਣ ਵਾਲੀ ਰੱਸੀ ਦਾ ਫੰਦਾ ਪਾ ਕੇ ਚੀਤੇ ਦਾ ਗਲਾ ਫੜ ਲਿਆ। ਫਿਰ ਉਸ ਦੇ ਮੋਢਿਆਂ ਉੱਤੇ ਚੱਪੂ ਰੱਖ ਦਿੱਤਾ ਤੇ ਚਾਲੀ ਮੀਲ ਤਕ ਕਿਸ਼ਤੀ ਉਸ ਤੋਂ ਖਿਚਵਾਈ।

Exam Tips:

a) ਘਟਨਾਵਾਂ ਤਰਤੀਬ ਨਾਲ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਅਬਦੁਲ ਦੇ ਚੀਤੇ ਬਾਰੇ ਕੀ ਵਿਚਾਰ ਸਨ?

Answer:

ਅਬਦੁਲ ਕਹਿੰਦਾ ਸੀ ਕਿ ਚੀਤੇ ਨੇ ਪਹਿਲਾਂ ਬਹੁਤ ਸਾਰੇ ਆਦਮੀ ਖਾਧੇ ਹੋਣਗੇ, ਪਰ ਉਸ ਦਾ ਅਬਦੁਲ ਨਾਲ ਵਾਹ ਉਸ ਦਿਨ ਹੀ ਪਿਆ ਸੀ। ਉਹ ਆਪਣੇ-ਆਪ ਨੂੰ ਚੀਤੇ ਨਾਲੋਂ ਤਕੜਾ ਸਮਝਦਾ ਸੀ।

Exam Tips:

a) ‘ਵਾਹ ਪੈਣਾ’ ਦਾ ਅਰਥ ਹੈ ਵਾਸਤਾ ਜਾਂ ਮੁਕਾਬਲਾ ਹੋਣਾ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Free Punjab Board Textbook Explanations: Class 5 Punjabi Punjabi Medium Chapter 18 ਸੋਨੇ ਦੀ ਪਾਲਕੀ

Official Punjab Board Solutions for Punjabi Medium Chapter 18 ਸੋਨੇ ਦੀ ਪਾਲਕੀ

Explore reliable textbook solutions for Punjabi Medium Chapter 18 ਸੋਨੇ ਦੀ ਪਾਲਕੀ tailored for Class 5 learners. Utilizing these complete exercise answers ensures your preparation aligns exactly with official Punjab Board standards for Punjabi.

Step-by-Step Explanations for Punjabi Medium Chapter 18 ਸੋਨੇ ਦੀ ਪਾਲਕੀ

Clear, methodical explanations accompany every challenging problem within the Class 5 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 5 Punjabi.

FAQs

Where can I find the latest PSEB 5th Class Punjabi Solutions Chapter 18 ਸੋਨੇ ਦੀ ਪਾਲਕੀ for the 2026-27 session?

The complete and updated PSEB 5th Class Punjabi Solutions Chapter 18 ਸੋਨੇ ਦੀ ਪਾਲਕੀ is available for free on StudiesToday.com. These solutions for Class 5 Punjabi are as per latest Punjab Board curriculum.

Are the Punjabi Punjab Board solutions for Class 5 updated for the new 50% competency-based exam pattern?

Yes, our experts have revised the PSEB 5th Class Punjabi Solutions Chapter 18 ਸੋਨੇ ਦੀ ਪਾਲਕੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class Punjabi Solutions Chapter 18 ਸੋਨੇ ਦੀ ਪਾਲਕੀ will help students to get full marks in the theory paper.

Do you offer PSEB 5th Class Punjabi Solutions Chapter 18 ਸੋਨੇ ਦੀ ਪਾਲਕੀ in multiple languages like Hindi and English?

Yes, we provide bilingual support for Class 5 Punjabi. You can access PSEB 5th Class Punjabi Solutions Chapter 18 ਸੋਨੇ ਦੀ ਪਾਲਕੀ in both English and Hindi medium.

Is it possible to download the Punjabi Punjab Board solutions for Class 5 as a PDF?

Yes, you can download the entire PSEB 5th Class Punjabi Solutions Chapter 18 ਸੋਨੇ ਦੀ ਪਾਲਕੀ in printable PDF format for offline study on any device.