PSEB 5th Class EVS Solutions Chapter 16 ਸਮੂਹ ਅਤੇ ਸੁਖ

Official Punjab Board Solutions for Class 5 EVS: Punjabi Medium Chapter 16 ਸਮੂਹ ਅਤੇ ਸੁਖ

Explore reliable textbook solutions for Punjabi Medium Chapter 16 ਸਮੂਹ ਅਤੇ ਸੁਖ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.

Chapter-wise Solutions for EVS: Punjabi Medium Chapter 16 ਸਮੂਹ ਅਤੇ ਸੁਖ

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ

Question 1: ਕਿਸੇ ਘਟਨਾ ਦਾ ਵਰਣਨ ਕਰੋ ਜਦ ਤੁਹਾਡੇ ਗੁਆਂਢੀਆਂ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਤੁਸੀਂ ਕਿਸੇ ਗੁਆਂਢੀ ਦੀ ਮਦਦ ਕੀਤੀ ਹੋਵੇ।

Answer:

ਸਾਡੇ ਗੁਆਂਢ ਵਿੱਚ ਇੱਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਸੀ। ਉਸ ਨੂੰ ਸਾਰੇ ਨਾਨੀ ਕਹਿੰਦੇ ਹਨ। ਇੱਕ ਦਿਨ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਮੇਰੇ ਮੰਮੀ-ਪਾਪਾ ਨੇ ਡਾਕਟਰ ਨੂੰ ਬੁਲਾ ਕੇ ਉਨ੍ਹਾਂ ਦਾ ਚੈੱਕਅੱਪ ਕਰਵਾਇਆ ਅਤੇ ਉੱਥੇ ਰਹਿ ਕੇ ਉਨ੍ਹਾਂ ਦੀ ਦੇਖ-ਭਾਲ ਕੀਤੀ। ਰੋਟੀ ਬਣਾ ਕੇ ਖੁਆਈ, ਫਲ ਖੁਆਏ ਅਤੇ ਚਾਹ ਆਦਿ ਬਣਾ ਕੇ ਦਿੱਤੀ। ਦੋ ਦਿਨਾਂ ਵਿੱਚ ਨਾਨੀ ਜੀ ਠੀਕ ਹੋ ਗਏ।

Exam Tips:

a) ਘਟਨਾ ਸੱਚੀ ਅਤੇ ਆਪਣੇ ਅਨੁਭਵ ਵਿੱਚੋਂ ਲਿਖੋ।
b) ਇਹ ਦੱਸੋ ਕਿ ਕਿਸ ਨੇ, ਕਦੋਂ ਅਤੇ ਕਿਹੜੀ ਮਦਦ ਕੀਤੀ।

 

Question 2: ਮਨੁੱਖ ਨੂੰ ਇਕੱਠੇ ਵਸਣ ਨਾਲ ਕੀ ਲਾਭ ਹੁੰਦੇ ਹਨ?

Answer:

ਮਨੁੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਆਦਿ ਵਿੱਚ ਘਰ ਬਣਾ ਕੇ ਇਕੱਠੇ ਰਹਿੰਦੇ ਹਨ। ਦੁੱਖ-ਸੁੱਖ ਵੇਲੇ ਉਹ ਇੱਕ-ਦੂਸਰੇ ਦੀ ਸਹਾਇਤਾ ਕਰਦੇ ਹਨ। ਇਕੱਠੇ ਰਹਿਣ ਨਾਲ ਕਿਸੇ ਸਮੱਸਿਆ ਜਾਂ ਖ਼ਤਰੇ ਦਾ ਸਾਹਮਣਾ ਕਰਨਾ ਸੌਖਾ ਹੋ ਜਾਂਦਾ ਹੈ। ਇਕੱਠੇ ਰਹਿਣਾ ਸੁਰੱਖਿਅਤ ਵੀ ਹੁੰਦਾ ਹੈ।

Exam Tips:

a) ਘੱਟੋ-ਘੱਟ ਤਿੰਨ ਲਾਭ ਲਿਖੋ: ਸਹਾਇਤਾ, ਸੁਰੱਖਿਆ ਅਤੇ ਖ਼ਤਰੇ ਦਾ ਸਾਹਮਣਾ।
b) "ਮਨੁੱਖ ਸਮਾਜਿਕ ਪ੍ਰਾਣੀ ਹੈ" ਇਹ ਵਾਕ ਵੀ ਯਾਦ ਰੱਖੋ।

 

Question 3: ਤੁਹਾਡੇ ਗੁਆਂਢ ਵਿੱਚੋਂ ਕਿਹੜਾ ਪਰਿਵਾਰ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ ਅਤੇ ਕਿਉਂ?

Answer:

ਸਾਡੇ ਗੁਆਂਢ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਜਿਸ ਵਿੱਚ ਪਤੀ ਅਤੇ ਪਤਨੀ ਹਨ। ਦੋਵੇਂ ਸਕੂਲ ਵਿੱਚ ਅਧਿਆਪਕ ਹਨ। ਆਂਢ-ਗੁਆਂਢ ਵਿੱਚ ਕਿਸੇ ਨੂੰ ਵੀ ਸਮੱਸਿਆ ਆਵੇ, ਉਹ ਤੁਰੰਤ ਮਦਦ ਲਈ ਪਹੁੰਚ ਜਾਂਦੇ ਹਨ। ਕੋਈ ਭਿਖਾਰੀ ਵੀ ਉਨ੍ਹਾਂ ਦੇ ਘਰੋਂ ਭੁੱਖਾ ਨਹੀਂ ਜਾਂਦਾ। ਉਹ ਬਹੁਤ ਮਿੱਠ-ਬੋਲੜੇ ਹਨ ਅਤੇ ਆਲੇ-ਦੁਆਲੇ ਦੇ ਬੱਚਿਆਂ ਨੂੰ ਮੁਫ਼ਤ ਵਿੱਚ ਪੜ੍ਹਾਉਂਦੇ ਵੀ ਹਨ।

Exam Tips:

a) ਪਰਿਵਾਰ ਪਸੰਦ ਆਉਣ ਦੇ ਕਾਰਨ ਜ਼ਰੂਰ ਲਿਖੋ।
b) ਉੱਤਰ ਆਪਣੇ ਗੁਆਂਢ ਦੇ ਅਨੁਸਾਰ ਵੀ ਲਿਖਿਆ ਜਾ ਸਕਦਾ ਹੈ।

 

Question 4: ਤੁਹਾਡੇ ਮੁਹੱਲੇ ਜਾਂ ਪਿੰਡ ਵਿੱਚ ਕਿਹੜੀਆਂ-ਕਿਹੜੀਆਂ ਸਾਂਝੀਆਂ ਥਾਂਵਾਂ ਹਨ ਅਤੇ ਲੋਕ ਇਨ੍ਹਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ? (ਉਦਾਹਰਨ ਵਜੋਂ ਧਰਮਸ਼ਾਲਾ, ਜੰਵਘਰ, ਧਾਰਮਿਕ ਸਥਾਨ ਆਦਿ।)

Answer:

ਸਾਡੇ ਪਿੰਡ ਵਿੱਚ ਜੰਵਘਰ ਹੈ। ਇਸ ਦੀ ਵਰਤੋਂ ਵਿਆਹ-ਸ਼ਾਦੀਆਂ ਮੌਕੇ ਬਰਾਤ ਠਹਿਰਾਉਣ ਲਈ ਕੀਤੀ ਜਾਂਦੀ ਹੈ।

Exam Tips:

a) ਸਾਂਝੀ ਥਾਂ ਦੇ ਨਾਲ ਉਸ ਦੀ ਵਰਤੋਂ ਵੀ ਲਿਖੋ।
b) ਹੋਰ ਸਾਂਝੀਆਂ ਥਾਂਵਾਂ ਸੋਚੋ, ਜਿਵੇਂ ਧਰਮਸ਼ਾਲਾ, ਗੁਰਦੁਆਰਾ, ਪਾਰਕ।

 

Question 5: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਇਕੱਲਾ, ਗਰਮੀ-ਸਰਦੀ, ਕੱਚੇ ਘਰ, ਐਂਬੂਲੈਂਸ, ਬੀਮਾਰੀਆਂ)
(ੳ) ਮਨੁੱਖ ………………. ਨਹੀਂ ਰਹਿ ਸਕਦਾ।
(ਅ) ਬਰਸਾਤ ਦੇ ਮੌਸਮ ਵਿੱਚ ………………. ਡਿੱਗ ਸਕਦੇ ਹਨ।
(ਇ) ਮਰੀਜ਼ ਨੂੰ ਹਸਪਤਾਲ ………………. ਵਿੱਚ ਲਿਜਾਇਆ ਜਾਂਦਾ ਹੈ।
(ਸ) ਹੜ੍ਹਾਂ ਤੋਂ ਬਾਅਦ ………………. ਫੈਲ ਜਾਂਦੀਆਂ ਹਨ।
(ਹ) ਘਰ ਸਾਨੂੰ ………………. ਤੋਂ ਬਚਾਉਂਦੇ ਹਨ।

Answer:

(ੳ) ਮਨੁੱਖ ਇਕੱਲਾ ਨਹੀਂ ਰਹਿ ਸਕਦਾ।
(ਅ) ਬਰਸਾਤ ਦੇ ਮੌਸਮ ਵਿੱਚ ਕੱਚੇ ਘਰ ਡਿੱਗ ਸਕਦੇ ਹਨ।
(ਇ) ਮਰੀਜ਼ ਨੂੰ ਹਸਪਤਾਲ ਐਂਬੂਲੈਂਸ ਵਿੱਚ ਲਿਜਾਇਆ ਜਾਂਦਾ ਹੈ।
(ਸ) ਹੜ੍ਹਾਂ ਤੋਂ ਬਾਅਦ ਬੀਮਾਰੀਆਂ ਫੈਲ ਜਾਂਦੀਆਂ ਹਨ।
(ਹ) ਘਰ ਸਾਨੂੰ ਗਰਮੀ-ਸਰਦੀ ਤੋਂ ਬਚਾਉਂਦੇ ਹਨ।

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਇੱਕ ਵਾਰ ਪੜ੍ਹ ਕੇ ਦੇਖੋ।
b) ਦਿੱਤੇ ਸ਼ਬਦਾਂ ਵਿੱਚੋਂ ਹਰ ਸ਼ਬਦ ਸਿਰਫ਼ ਇੱਕ ਵਾਰ ਵਰਤੋ।

 

Question 6: ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗਲਤ ਲਿਖੋ :
(ੳ) ਇਕੱਠੇ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ।
(ਅ) ਸਾਂਝੀਆਂ ਇਮਾਰਤਾਂ ਸਮਾਜਿਕ ਕਾਰਜਾਂ ਲਈ ਬਣਾਈਆਂ ਜਾਂਦੀਆਂ ਹਨ।
(ਈ) ਕੁਦਰਤੀ ਆਫ਼ਤਾਂ ਤੋਂ ਘਰਾਂ ਨੂੰ ਨਹੀਂ ਬਚਾਇਆ ਜਾ ਸਕਦਾ।
(ਸ) ਗੁਆਂਢ ਦੇ ਪਰਿਵਾਰ ਦੁੱਖ-ਸੁਖ ਵਿੱਚ ਮਦਦ ਕਰਦੇ ਹਨ।
(ਹ) ਸ਼ਹਿਦ ਦੀਆਂ ਮੱਖੀਆਂ ਝੁੰਡ ਵਿੱਚ ਰਹਿੰਦੀਆਂ ਹਨ।

Answer:

(ੳ) ਗਲਤ
(ਅ) ਠੀਕ
(ਈ) ਗਲਤ
(ਸ) ਠੀਕ
(ਹ) ਠੀਕ

Exam Tips:

a) ਹਰ ਕਥਨ ਨੂੰ ਧਿਆਨ ਨਾਲ ਪੜ੍ਹੋ, "ਨਹੀਂ" ਸ਼ਬਦ ਵੱਲ ਖ਼ਾਸ ਧਿਆਨ ਦਿਓ।
b) ਗਲਤ ਕਥਨ ਨੂੰ ਠੀਕ ਕਰਕੇ ਵੀ ਲਿਖਣ ਦਾ ਅਭਿਆਸ ਕਰੋ।

 

Question 7: ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

Answer:

ਲੋਕਾਂ ਦੇ ਘਰ ਟੁੱਟ ਜਾਂਦੇ ਹਨ। ਜਾਨਵਰ ਮਰ ਜਾਂਦੇ ਹਨ ਅਤੇ ਫ਼ਸਲ ਖ਼ਰਾਬ ਹੋ ਜਾਂਦੀ ਹੈ। ਘਰ ਦਾ ਸਮਾਨ ਰੁੜ੍ਹ ਜਾਂਦਾ ਹੈ। ਬੀਮਾਰੀਆਂ ਫੈਲ ਜਾਂਦੀਆਂ ਹਨ ਅਤੇ ਦਵਾਈਆਂ ਦੀ ਘਾਟ ਹੋ ਜਾਂਦੀ ਹੈ। ਜਦੋਂ ਤੱਕ ਪਾਣੀ ਨਿਕਲ ਨਹੀਂ ਜਾਂਦਾ, ਉਦੋਂ ਤੱਕ ਲੋਕਾਂ ਨੂੰ ਰਹਿਣ ਦੀ ਸਮੱਸਿਆ ਵੀ ਆਉਂਦੀ ਹੈ।

Exam Tips:

a) ਮੁਸ਼ਕਿਲਾਂ ਨੂੰ ਵੱਖ-ਵੱਖ ਵਾਕਾਂ ਵਿੱਚ ਇੱਕ-ਇੱਕ ਕਰਕੇ ਲਿਖੋ।
b) ਘਰ, ਫ਼ਸਲ, ਜਾਨਵਰ ਅਤੇ ਸਿਹਤ ਨਾਲ ਸੰਬੰਧਿਤ ਨੁਕਸਾਨ ਜ਼ਰੂਰ ਦੱਸੋ।

 

Question 8: ਮਨੁੱਖ ਘਰ ਬਣਾ ਕੇ ਕਿਉਂ ਰਹਿੰਦਾ ਹੈ?

Answer:

ਘਰ ਮਨੁੱਖ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਮੀਂਹ, ਹਨੇਰੀ, ਗਰਮੀ ਅਤੇ ਸਰਦੀ ਤੋਂ ਬਚਾਉਂਦਾ ਹੈ। ਮਨੁੱਖ ਸਮਾਜਿਕ ਜੀਵ ਹੈ, ਇਸ ਲਈ ਉਹ ਇੱਕ-ਦੂਸਰੇ ਦੇ ਨੇੜੇ ਘਰ ਬਣਾ ਕੇ ਕਸਬਿਆਂ, ਬਸਤੀਆਂ ਅਤੇ ਪਿੰਡਾਂ ਆਦਿ ਵਿੱਚ ਰਹਿੰਦਾ ਹੈ।

Exam Tips:

a) ਸੁਰੱਖਿਆ ਅਤੇ ਮੌਸਮ ਤੋਂ ਬਚਾਅ, ਦੋਵੇਂ ਕਾਰਨ ਲਿਖੋ।

 

Question 9: ਕਿਹੜੇ ਕੀਟ ਕਲੋਨੀਆਂ ਬਣਾ ਕੇ ਰਹਿੰਦੇ ਹਨ?

Answer:

ਕੀੜੀਆਂ, ਸਿਉਂਕ, ਸ਼ਹਿਦ ਦੀਆਂ ਮੱਖੀਆਂ ਅਤੇ ਭਿੰਡ (ਭਰਿੰਡ) ਆਦਿ ਕਲੋਨੀਆਂ ਬਣਾ ਕੇ ਰਹਿੰਦੇ ਹਨ।

Exam Tips:

a) ਘੱਟੋ-ਘੱਟ ਤਿੰਨ ਕੀਟਾਂ ਦੇ ਨਾਂ ਲਿਖੋ।

 

Question 10: ਐਂਬੂਲੈਂਸ ਕੀ ਹੁੰਦੀ ਹੈ?

Answer:

ਇਹ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀ ਗੱਡੀ ਹੁੰਦੀ ਹੈ, ਜਿਸ ਦੇ ਅੰਦਰ ਖੁੱਲ੍ਹੀ ਥਾਂ ਹੁੰਦੀ ਹੈ। ਇਸ ਵਿੱਚ ਮੁੱਢਲੇ ਉਪਚਾਰ ਦਾ ਪ੍ਰਬੰਧ ਹੁੰਦਾ ਹੈ। ਇਸ ਦੀ ਵਰਤੋਂ ਰੋਗੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਕੀਤੀ ਜਾਂਦੀ ਹੈ।

Exam Tips:

a) ਐਂਬੂਲੈਂਸ ਦੀ ਵਰਤੋਂ ਜ਼ਰੂਰ ਲਿਖੋ।
b) ਐਂਬੂਲੈਂਸ ਲਈ ਸਹਾਇਤਾ ਨੰਬਰ ਯਾਦ ਰੱਖਣਾ ਲਾਭਦਾਇਕ ਹੈ।

 

ਮਹੱਤਵਪੂਰਨ ਪ੍ਰਸ਼ਨ ਉੱਤਰ

Question 11: ਮਨੁੱਖ ……………………… ਹੈ।
(ੳ) ਸਮਾਜਿਕ ਪ੍ਰਾਣੀ
(ਅ) ਪ੍ਰਾਣੀ ਨਹੀਂ
(ਇ) ਖੂੰਖਾਰ ਜਾਨਵਰ
(ਸ) ਕੋਈ ਨਹੀਂ

Answer:

(ੳ) ਸਮਾਜਿਕ ਪ੍ਰਾਣੀ

Exam Tips:

a) ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਇਸ ਲਈ ਉਸ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ।

 

Question 12: ਠੀਕ ਕਥਨ ਦੱਸੋ।
(ੳ) ਇਕੱਠੇ ਰਹਿਣਾ ਸੁਰੱਖਿਅਤ ਹੈ
(ਅ) ਕਾਮਾ ਮੱਖੀਆਂ ਵੱਖਰੇ-ਵੱਖਰੇ ਫੁੱਲਾਂ ਤੋਂ ਰਸ ਇਕੱਠਾ ਕਰਦੀਆਂ ਹਨ
(ਇ) ਹੜ੍ਹ ਆਉਣ ਤੇ ਫ਼ਸਲ ਖ਼ਰਾਬ ਹੋ ਜਾਂਦੀ ਹੈ
(ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਜਦੋਂ ਸਾਰੇ ਕਥਨ ਠੀਕ ਲੱਗਣ, ਤਾਂ "ਸਾਰੇ ਠੀਕ" ਚੁਣੋ।
b) ਹਰ ਵਿਕਲਪ ਨੂੰ ਵੱਖਰਾ ਪੜ੍ਹ ਕੇ ਜਾਂਚੋ।

 

Question 13: ਜੇਕਰ ਕੋਈ ਬੱਚਾ ਬਿਮਾਰ ਹੋ ਜਾਵੇ, ਤਾਂ ਉਸ ਨੂੰ ਤੁਰੰਤ ……………………… ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
(ੳ) ਡਾਕੀਏ ਤੋਂ
(ਅ) ਅਧਿਆਪਕ ਤੋਂ
(ਇ) ਮੋਚੀ ਤੋਂ
(ਸ) ਡਾਕਟਰ ਤੋਂ

Answer:

(ਸ) ਡਾਕਟਰ ਤੋਂ

Exam Tips:

a) ਬਿਮਾਰੀ ਵਿੱਚ ਇਲਾਜ ਸਿਰਫ਼ ਡਾਕਟਰ ਤੋਂ ਹੀ ਕਰਵਾਓ।

 

Question 14: ਅਮਨਦੀਪ ਸਕੂਲ ਕਿਉਂ ਨਹੀਂ ਆਇਆ?

Answer:

ਕਿਉਂਕਿ ਉਸ ਦੇ ਦਾਦਾ ਜੀ ਅਕਾਲ ਚਲਾਣਾ ਕਰ ਗਏ ਸਨ।

Exam Tips:

a) ਉੱਤਰ "ਕਿਉਂਕਿ" ਤੋਂ ਸ਼ੁਰੂ ਕਰ ਕੇ ਪੂਰੇ ਵਾਕ ਵਿੱਚ ਲਿਖੋ।

 

Question 15: ਮਧੂ ਮੱਖੀ ਦੀਆਂ ਕਿੰਨੀਆਂ ਕਿਸਮਾਂ ਹਨ?

Answer:

ਮਧੂ ਮੱਖੀ ਦੀਆਂ ਤਿੰਨ ਕਿਸਮਾਂ ਹਨ: ਰਾਣੀ ਮੱਖੀ, ਡਰੋਨ ਅਤੇ ਕਾਮਾ ਮੱਖੀਆਂ।

Exam Tips:

a) ਤਿੰਨੇ ਕਿਸਮਾਂ ਦੇ ਨਾਂ ਵੀ ਯਾਦ ਰੱਖੋ।

 

Question 16: ਖ਼ਾਲੀ ਥਾਂਵਾਂ ਭਰੋ :
(i) ਅਮਨਦੀਪ ਸਕੂਲ ਨਹੀਂ ਆਇਆ ਕਿਉਂਕਿ ਉਸ ਦੇ ਦਾਦਾ ਜੀ ……………………… ਗਏ ਸਨ।
(ii) ਮਨੁੱਖ ਇੱਕ ……………………… ਪ੍ਰਾਣੀ ਹੈ।
(iii) ਆਪਣੇ ਲੋਕਾਂ ਵਿੱਚ ਰਹਿਣਾ ……………………… ਹੁੰਦਾ ਹੈ।
(iv) ……………………… ਮੱਖੀ ਅਤੇ ਡਰੋਨ ਸਿਰਫ਼ ਪ੍ਰਜਣਨ ਲਈ ਹੁੰਦੇ ਹਨ।
(v) ਮਧੂ ਮੱਖੀ ਵਰਗੇ ਜੰਤੂ ……………………… ਵਿੱਚ ਰਹਿੰਦੇ ਹਨ।

Answer:

(i) ਅਕਾਲ ਚਲਾਣਾ ਕਰ
(ii) ਸਮਾਜਿਕ
(iii) ਲਾਭਦਾਇਕ
(iv) ਰਾਣੀ
(v) ਕਲੋਨੀਆਂ

Exam Tips:

a) ਖ਼ਾਲੀ ਥਾਂ ਭਰਨ ਤੋਂ ਬਾਅਦ ਪੂਰਾ ਵਾਕ ਇੱਕ ਵਾਰ ਪੜ੍ਹ ਕੇ ਦੇਖੋ।

 

Question 17: ਸਹੀ/ਗਲਤ ਲਿਖੋ :
(i) ਸਿਉਂਕ ਕਲੋਨੀਆਂ ਵਿੱਚ ਰਹਿੰਦੀ ਹੈ।
(ii) ਇਕੱਠੇ ਰਹਿਣਾ ਲਾਭਦਾਇਕ ਹੈ।
(iii) ਇੱਕ ਕਾਮਾ ਮੱਖੀ ਆਪਣੇ ਛੱਤੇ ਦੀ ਰਖਵਾਲੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ।

Answer:

(i) ਸਹੀ
(ii) ਸਹੀ
(iii) ਸਹੀ

Exam Tips:

a) ਹਰ ਕਥਨ ਪਾਠ ਦੀ ਜਾਣਕਾਰੀ ਨਾਲ ਮਿਲਾ ਕੇ ਦੇਖੋ।

 

Question 18: ਮਿਲਾਨ ਕਰੋ :
(i) ਹਸਪਤਾਲ
(ii) ਕੁਦਰਤੀ ਆਫ਼ਤ
(iii) ਭੁਚਾਲ
(iv) ਘਰ
ਵਿਕਲਪ: (ੳ) ਇਮਾਰਤਾਂ ਦਾ ਟੁੱਟਣਾ, (ਅ) ਸੁਰੱਖਿਆ, (ਇ) ਐਂਬੂਲੈਂਸ, (ਸ) ਹੜ੍ਹ

Answer:

(i) ਹਸਪਤਾਲ – (ਇ) ਐਂਬੂਲੈਂਸ
(ii) ਕੁਦਰਤੀ ਆਫ਼ਤ – (ਸ) ਹੜ੍ਹ
(iii) ਭੁਚਾਲ – (ੳ) ਇਮਾਰਤਾਂ ਦਾ ਟੁੱਟਣਾ
(iv) ਘਰ – (ਅ) ਸੁਰੱਖਿਆ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਤੁਹਾਨੂੰ ਪੱਕਾ ਪਤਾ ਹੈ।
b) ਹਰ ਵਿਕਲਪ ਸਿਰਫ਼ ਇੱਕ ਵਾਰ ਵਰਤੋ।

 

Question 19: ਮਧੂ ਮੱਖੀਆਂ ਬਾਰੇ ਕੀ ਜਾਣਦੇ ਹੋ?

Answer:

ਮਧੂ ਮੱਖੀਆਂ ਕਲੋਨੀਆਂ ਵਿੱਚ ਰਹਿੰਦੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਹਨ: ਰਾਣੀ ਮੱਖੀ, ਡਰੋਨ ਅਤੇ ਕਾਮਾ ਮੱਖੀਆਂ। ਕਾਮਾ ਮੱਖੀਆਂ ਕਈ ਤਰ੍ਹਾਂ ਦੇ ਕੰਮ ਕਰਦੀਆਂ ਹਨ। ਉਹ ਫੁੱਲਾਂ ਤੋਂ ਰਸ ਇਕੱਠਾ ਕਰਦੀਆਂ ਹਨ, ਛੱਤਾ ਬਣਾਉਂਦੀਆਂ ਹਨ ਅਤੇ ਮੋਮ ਬਣਾਉਂਦੀਆਂ ਹਨ। ਰਾਣੀ ਮੱਖੀ ਅਤੇ ਡਰੋਨ ਸਿਰਫ਼ ਪ੍ਰਜਣਨ ਕਰਦੇ ਹਨ। ਖ਼ਤਰਾ ਹੋਣ ਤੇ ਕਾਮਾ ਮੱਖੀ ਦੁਸ਼ਮਣ ਨੂੰ ਡੰਗ ਮਾਰਦੀ ਹੈ ਅਤੇ ਆਪ ਵੀ ਮਰ ਜਾਂਦੀ ਹੈ।

Exam Tips:

a) ਤਿੰਨ ਕਿਸਮਾਂ ਅਤੇ ਹਰ ਕਿਸਮ ਦਾ ਕੰਮ ਵੱਖਰਾ ਲਿਖੋ।
b) ਕਾਮਾ ਮੱਖੀ ਦੀ ਕੁਰਬਾਨੀ ਵਾਲੀ ਗੱਲ ਵੀ ਲਿਖੋ।
c) ਮਧੂ ਮੱਖੀਆਂ ਦੇ ਸਮੂਹ ਵਿੱਚ ਰਹਿਣ ਦੀ ਉਦਾਹਰਨ ਦਿਓ।

 

Question 20: ਤੁਹਾਡੇ ਗੁਆਂਢ ਵਿੱਚ ਕਿਹੜੀਆਂ-ਕਿਹੜੀਆਂ ਸਾਂਝੀਆਂ ਥਾਂਵਾਂ ਹਨ ਅਤੇ ਲੋਕ ਉਨ੍ਹਾਂ ਦੀ ਕਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ?

Answer:

ਸਾਂਝੀਆਂ ਥਾਂਵਾਂਜਿਹੜੇ ਕਾਰਜਾਂ ਲਈ ਵਰਤੋਂ ਕਰਦੇ ਹਨ
ਹਸਪਤਾਲਰੋਗੀਆਂ ਦੇ ਇਲਾਜ ਲਈ।
ਸਕੂਲਬੱਚੇ ਪੜ੍ਹਦੇ ਹਨ।
ਬੱਸ ਅੱਡਾਦੂਸਰੇ ਪਿੰਡਾਂ, ਸ਼ਹਿਰਾਂ ਵਿੱਚ ਜਾਣ ਲਈ।
ਪਾਰਕਬੱਚੇ ਖੇਡਦੇ ਹਨ, ਵੱਡੇ ਸੈਰ-ਸਪਾਟਾ ਕਰਦੇ ਹਨ।

Exam Tips:

a) ਸਾਂਝੀ ਥਾਂ ਅਤੇ ਉਸ ਦੀ ਵਰਤੋਂ ਦੋ ਕਾਲਮਾਂ ਵਿੱਚ ਲਿਖੋ।
b) ਹਰ ਥਾਂ ਦੀ ਵਰਤੋਂ ਵੱਖਰੀ ਅਤੇ ਸਪਸ਼ਟ ਲਿਖੋ।

 

EVS Class 5 Curriculum Solutions: Punjabi Medium Chapter 16 ਸਮੂਹ ਅਤੇ ਸੁਖ

Chapter Exercise Answers for Class 5 EVS

Explore reliable textbook solutions for Punjabi Medium Chapter 16 ਸਮੂਹ ਅਤੇ ਸੁਖ tailored for Class 5 learners. Utilizing these complete exercise answers ensures your preparation aligns exactly with official Punjab Board standards for EVS.

Detailed Answer Guides for Punjabi Medium Chapter 16 ਸਮੂਹ ਅਤੇ ਸੁਖ

Beyond providing final answers, these guides offer step-by-step breakdowns for complex queries in the Class 5 EVS module. This approach helps students balance theoretical depth with practical problem-solving skills required for Punjab Board exams.

Complete Preparation Kit for Class 5 Exams

These resources act as an effective roadmap for daily homework tasks and independent study. Supplement your review of Punjabi Medium Chapter 16 ਸਮੂਹ ਅਤੇ ਸੁਖ with official sample papers and interactive practice tests available on our platform free of charge.

FAQs

Where can I find the latest PSEB 5th Class EVS Solutions Chapter 16 ਸਮੂਹ ਅਤੇ ਸੁਖ for the 2026-27 session?

The complete and updated PSEB 5th Class EVS Solutions Chapter 16 ਸਮੂਹ ਅਤੇ ਸੁਖ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 16 ਸਮੂਹ ਅਤੇ ਸੁਖ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 16 ਸਮੂਹ ਅਤੇ ਸੁਖ will help students to get full marks in the theory paper.

Do you offer PSEB 5th Class EVS Solutions Chapter 16 ਸਮੂਹ ਅਤੇ ਸੁਖ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 16 ਸਮੂਹ ਅਤੇ ਸੁਖ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 16 ਸਮੂਹ ਅਤੇ ਸੁਖ in printable PDF format for offline study on any device.