PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ

Solutions for Class 5 EVS: Punjabi Medium Chapter 12 ਭੋਜਨ ਖਾਈਏ ਤੇ ਪਚਾਈਏ

Explore reliable textbook solutions for Punjabi Medium Chapter 12 ਭੋਜਨ ਖਾਈਏ ਤੇ ਪਚਾਈਏ tailored for Class 5 learners. Utilizing these EVS answers ensures thorough preparation and strengthens foundational knowledge before final Punjab Board evaluations.

Practice Class 5 EVS Solutions: Punjabi Medium Chapter 12 ਭੋਜਨ ਖਾਈਏ ਤੇ ਪਚਾਈਏ

Access the complete solution PDF for Class 5 EVS below. Regular practice with these targeted textbook answers builds familiarity with standard question patterns and helps secure higher marks in final school evaluations.

ਕਿਰਿਆਵਾਂ ਅਤੇ ਪ੍ਰਸ਼ਨ-ਉੱਤਰ (ਪੇਜ 77-80)

Question 1: ਵੱਖ-ਵੱਖ ਸਮੇਂ ‘ਤੇ ਖਾਧੇ ਉਨ੍ਹਾਂ ਭੋਜਨਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ।

Answer:

ਭੋਜਨ ਦਾ ਸਮਾਂਪ੍ਰੋਟੀਨ ਵਾਲੇ ਭੋਜਨ
ਸਵੇਰ ਦਾ ਭੋਜਨਦੁੱਧ, ਅੰਡਾ, ਦਹੀਂ
ਦੁਪਹਿਰ ਦਾ ਭੋਜਨਮਟਰ, ਦਾਲਾਂ, ਸੋਇਆਬੀਨ
ਰਾਤ ਦਾ ਭੋਜਨਰਾਜਮਾਂਹ, ਛੋਲੇ, ਦਾਲਾਂ, ਮੀਟ, ਪਨੀਰ

Exam Tips:

a) ਸਾਰਣੀ ਵਿੱਚ ਹਰ ਸਮੇਂ ਦੇ ਭੋਜਨ ਅੱਗੇ ਘੱਟੋ-ਘੱਟ ਦੋ-ਤਿੰਨ ਨਾਂ ਲਿਖੋ।
b) ਦੁੱਧ, ਅੰਡਾ, ਦਾਲਾਂ ਅਤੇ ਪਨੀਰ ਪ੍ਰੋਟੀਨ ਦੇ ਮੁੱਖ ਸੋਮੇ ਹਨ।

 

Question 2: ਖ਼ਾਲੀ ਥਾਂਵਾਂ ਭਰੋ : (ਊਰਜਾ, ਪਾਣੀ, ਵਿਟਾਮਿਨ ਡੀ, ਖਣਿਜ ਪਦਾਰਥ, ਪ੍ਰੋਟੀਨ)
(ੳ) ………… ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ।
(ਅ) ਦੰਦਾਂ, ਹੱਡੀਆਂ ਅਤੇ ਖ਼ੂਨ ਬਣਨ ਵਿੱਚ ………… ਮਦਦ ਕਰਦੇ ਹਨ।
(ੲ) ਚਰਬੀ ਸਾਡੇ ਸਰੀਰ ਨੂੰ ………… ਦਿੰਦੀ ਹੈ।
(ਸ) ………… ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ।
(ਹ) ………… ਸਾਨੂੰ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ।

Answer:

(ੳ) ਪ੍ਰੋਟੀਨ ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ।
(ਅ) ਦੰਦਾਂ, ਹੱਡੀਆਂ ਅਤੇ ਖ਼ੂਨ ਬਣਨ ਵਿੱਚ ਖਣਿਜ ਪਦਾਰਥ ਮਦਦ ਕਰਦੇ ਹਨ।
(ੲ) ਚਰਬੀ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ।
(ਸ) ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ।
(ਹ) ਵਿਟਾਮਿਨ ਡੀ ਸਾਨੂੰ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ।

Exam Tips:

a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਉੱਤਰ ਚੁਣੋ।
b) ਹਰ ਪੋਸ਼ਕ ਤੱਤ ਦਾ ਕੰਮ ਵੱਖਰਾ ਯਾਦ ਰੱਖੋ।

 

Question 3: ਠੀਕ ਜਾਂ ਗਲਤ ਚੁਣੋ :
(ੳ) ਚਾਵਲ, ਕਣਕ ਅਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ।
(ਅ) ਮੋਟਾ ਆਹਾਰ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
(ੲ) ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡ੍ਰੇਟਸ ਹਨ।
(ਸ) ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।
(ਹ) ਦੁੱਧ ਇੱਕ ਸੰਪੂਰਨ ਖ਼ੁਰਾਕ ਹੈ।

Answer:

(ੳ) ਗਲਤ
(ਅ) ਠੀਕ
(ੲ) ਠੀਕ
(ਸ) ਠੀਕ
(ਹ) ਠੀਕ

Exam Tips:

a) ਚਾਵਲ, ਕਣਕ ਅਤੇ ਆਲੂ ਕਾਰਬੋਹਾਈਡ੍ਰੇਟਸ ਦੇ ਸੋਮੇ ਹਨ, ਵਿਟਾਮਿਨ ਦੇ ਮੁੱਖ ਸੋਮੇ ਨਹੀਂ।
b) ਹਰ ਕਥਨ ਨੂੰ ਧਿਆਨ ਨਾਲ ਪੜ੍ਹ ਕੇ ਠੀਕ ਜਾਂ ਗਲਤ ਲਿਖੋ।

 

Question 4: ਸਾਨੂੰ ਭੋਜਨ ਖਾਣ ਦੀ ਜ਼ਰੂਰਤ ਕਿਉਂ ਪੈਂਦੀ ਹੈ?

Answer:

ਭੋਜਨ ਸਰੀਰ ਨੂੰ ਊਰਜਾ ਦਿੰਦਾ ਹੈ। ਇਹ ਸਰੀਰ ਦੇ ਵਾਧੇ ਲਈ ਵੀ ਜ਼ਰੂਰੀ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।

Exam Tips:

a) ਉੱਤਰ ਵਿੱਚ ਭੋਜਨ ਦੇ ਤਿੰਨ ਕੰਮ ਲਿਖੋ: ਊਰਜਾ, ਵਾਧਾ ਅਤੇ ਰੱਖਿਆ।

 

Question 5: ਊਰਜਾ ਦੇਣ ਵਾਲੇ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹਨ?

Answer:

ਕਾਰਬੋਹਾਈਡ੍ਰੇਟਸ ਅਤੇ ਚਰਬੀ।

Exam Tips:

a) ਦੋਵੇਂ ਪੋਸ਼ਕ ਤੱਤਾਂ ਦੇ ਨਾਂ ਲਿਖੋ।
b) ਖੰਡ, ਅਨਾਜ, ਘਿਓ ਅਤੇ ਤੇਲ ਇਨ੍ਹਾਂ ਦੀਆਂ ਉਦਾਹਰਨਾਂ ਹਨ।

 

Question 6: ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਦੇ ਵੱਖ-ਵੱਖ ਸੋਮੇ ਲਿਖੋ।

Answer:

ਅੰਡਾ, ਦੁੱਧ, ਮੱਛੀ, ਮੀਟ, ਪਨੀਰ, ਮਟਰ, ਦਾਲਾਂ ਆਦਿ ਤੋਂ ਪ੍ਰੋਟੀਨ ਮਿਲਦਾ ਹੈ, ਜੋ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ।

Exam Tips:

a) ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਸੋਮੇ ਲਿਖੋ।
b) ਵਾਧਾ ਕਰਨ ਵਾਲਾ ਪੋਸ਼ਕ ਤੱਤ ਪ੍ਰੋਟੀਨ ਹੈ, ਇਹ ਵੀ ਲਿਖੋ।

 

Question 7: ਜੀਭ ਨਾਲ ਵੱਖ-ਵੱਖ ਭੋਜਨਾਂ ਦਾ ਸਵਾਦ ਲੈ ਕੇ ਉਨ੍ਹਾਂ ਦਾ ਨਾਂ ਅਤੇ ਸਵਾਦ ਲਿਖੋ।

Answer:

ਭੋਜਨ ਦਾ ਨਾਂਸਵਾਦ
ਜਲੇਬੀ, ਖੰਡ, ਬਰਫ਼ੀ, ਕੇਲਾ, ਸੇਬ, ਖੀਰਮਿੱਠਾ
ਪਕੌੜੇ, ਸਬਜ਼ੀ, ਸਮੋਸੇਕਰਾਰਾ, ਨਮਕੀਨ
ਮਿਰਚ ਦਾ ਆਚਾਰਤਿੱਖਾ
ਇਮਲੀ, ਨਿੰਬੂਖੱਟਾ
ਸੰਤਰਾ, ਆਂਵਲਾਖੱਟਾ-ਮਿੱਠਾ

Exam Tips:

a) ਸਵਾਦ ਦਾ ਪਤਾ ਜੀਭ ਰਾਹੀਂ ਲੱਗਦਾ ਹੈ।
b) ਸਾਰਣੀ ਵਿੱਚ ਆਪਣੇ ਘਰ ਦੇ ਹੋਰ ਭੋਜਨ ਵੀ ਜੋੜ ਸਕਦੇ ਹੋ।

 

Question 8: ਮਨੁੱਖ ਦੀ ਪਾਚਣ-ਪ੍ਰਣਾਲੀ ਦੇ ਅੰਗਾਂ ਦੇ ਨਾਂ ਲਿਖੋ।

Answer:

1. ਮੂੰਹ
2. ਭੋਜਨ-ਨਲੀ
3. ਮਿਹਦਾ
4. ਛੋਟੀ ਆਂਦਰ
5. ਵੱਡੀ ਆਂਦਰ
6. ਪਿੱਤੇ ਦੀ ਥੈਲੀ
7. ਜਿਗਰ
8. ਗੁਦਾ (ਰੈਕਟਮ)

Exam Tips:

a) ਅੰਗਾਂ ਨੂੰ ਉਸੇ ਕ੍ਰਮ ਵਿੱਚ ਲਿਖੋ ਜਿਸ ਵਿੱਚ ਭੋਜਨ ਅੱਗੇ ਵਧਦਾ ਹੈ।
b) ਭੋਜਨ ਦਾ ਪਚਣਾ ਮੂੰਹ ਤੋਂ ਸ਼ੁਰੂ ਹੁੰਦਾ ਹੈ।

 

Question 9: ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ?

Answer:

ਭੋਜਨ ਹੌਲੀ-ਹੌਲੀ ਤੇ ਚਬਾ ਕੇ ਖਾਣ ਨਾਲ ਇਹ ਸੌਖਿਆਂ ਪਚ ਜਾਂਦਾ ਹੈ। ਮੂੰਹ ਵਿੱਚ ਹੀ ਪਾਚਨ ਰਸ (ਲਾਰ) ਭੋਜਨ ਵਿੱਚ ਮਿਲ ਜਾਂਦੇ ਹਨ ਅਤੇ ਪੇਟ ਵਿੱਚ ਇਹ ਸੌਖਿਆਂ ਹੀ ਹਜ਼ਮ ਹੋ ਜਾਂਦਾ ਹੈ। ਇਸ ਨਾਲ ਸਿਹਤ ਵਧੀਆ ਰਹਿੰਦੀ ਹੈ।

Exam Tips:

a) ਲਾਰ ਦਾ ਭੋਜਨ ਵਿੱਚ ਰਲਣਾ ਜ਼ਰੂਰ ਲਿਖੋ।
b) ਅੰਤ ਵਿੱਚ ਸਿਹਤ ਉੱਤੇ ਪੈਣ ਵਾਲਾ ਚੰਗਾ ਅਸਰ ਦੱਸੋ।

 

Question 10: ਸਹੀ ਉੱਤਰ ‘ਤੇ ਨਿਸ਼ਾਨ ਲਗਾਓ : ਸਵਾਦ ਦਾ ਪਤਾ ਕਿਸ ਅੰਗ ਰਾਹੀਂ ਲੱਗਦਾ ਹੈ?
(ੳ) ਜੀਭ
(ਅ) ਦੰਦ
(ੲ) ਨੱਕ
(ਸ) ਮੂੰਹ

Answer:

ਜੀਭ

Exam Tips:

a) ਸਵਾਦ ਦੀਆਂ ਕਲੀਆਂ ਜੀਭ ਉੱਤੇ ਹੁੰਦੀਆਂ ਹਨ।

 

Question 11: ਸਹੀ ਉੱਤਰ ‘ਤੇ ਨਿਸ਼ਾਨ ਲਗਾਓ : ਮੂੰਹ ਵਿਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ?
(ੳ) ਜੀਭ
(ਅ) ਲਾਰ
(ੲ) ਭੋਜਨ-ਨਲੀ
(ਸ) ਦੰਦ

Answer:

ਲਾਰ

Exam Tips:

a) ਲਾਰ ਸਟਾਰਚ ਨੂੰ ਸ਼ੱਕਰ ਵਿੱਚ ਬਦਲ ਦਿੰਦੀ ਹੈ।

 

Question 12: ਸਹੀ ਉੱਤਰ ‘ਤੇ ਨਿਸ਼ਾਨ ਲਗਾਓ : ਭੋਜਨ ਦਾ ਪਚਣਾ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ?
(ੳ) ਮਿਹਦਾ
(ਅ) ਵੱਡੀ ਆਂਦਰ
(ੲ) ਛੋਟੀ ਆਂਦਰ
(ਸ) ਮੂੰਹ

Answer:

ਮੂੰਹ

Exam Tips:

a) ਪਾਚਣ ਦੀ ਸ਼ੁਰੂਆਤ ਚਬਾਉਣ ਅਤੇ ਲਾਰ ਮਿਲਣ ਨਾਲ ਮੂੰਹ ਵਿੱਚ ਹੀ ਹੋ ਜਾਂਦੀ ਹੈ।

 

Question 13: ਸਹੀ ਉੱਤਰ ‘ਤੇ ਨਿਸ਼ਾਨ ਲਗਾਓ : ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਅੰਸ਼ ਹੁੰਦੇ ਹਨ?
(ੳ) ਪ੍ਰੋਟੀਨ
(ਅ) ਕਾਰਬੋਹਾਈਡ੍ਰੇਟਸ
(ੲ) ਖਣਿਜ ਪਦਾਰਥ
(ਸ) ਸਾਰੇ

Answer:

ਸਾਰੇ

Exam Tips:

a) ਸੰਤੁਲਿਤ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿੱਚ ਹੁੰਦੇ ਹਨ।

 

Question 14: ਸਹੀ ਉੱਤਰ ‘ਤੇ ਨਿਸ਼ਾਨ ਲਗਾਓ : ਖਿਡਾਰੀ ਛੇਤੀ ਊਰਜਾ ਪ੍ਰਾਪਤ ਕਰਨ ਲਈ ਕੀ ਖਾਂਦੇ ਹਨ?
(ੳ) ਘਿਓ
(ਅ) ਮੱਖਣ
(ੲ) ਗਲੂਕੋਜ਼
(ਸ) ਮੀਟ

Answer:

ਗਲੂਕੋਜ਼

Exam Tips:

a) ਗਲੂਕੋਜ਼ ਇੱਕ ਸਰਲ ਸ਼ੱਕਰ ਹੈ, ਜਿਸ ਤੋਂ ਛੇਤੀ ਊਰਜਾ ਮਿਲਦੀ ਹੈ।

 

Question 15: ਸਹੀ ਜਾਂ ਗਲਤ ਚੁਣੋ :
(ੳ) ਸਰੀਰ ਨੂੰ ਕਾਰਬੋਹਾਈਡ੍ਰੇਟਸ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ।
(ਅ) ਸਾਨੂੰ ਭੋਜਨ ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ।
(ੲ) ਅਣਪਚਿਆ ਭੋਜਨ ਮਲ-ਦੁਆਰ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।
(ਸ) ਸਾਨੂੰ ਹਰ ਰੋਜ਼ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ।
(ਹ) ਮੂੰਹ ਵਿਚਲੀ ਲਾਰ ਭੋਜਨ ਨੂੰ ਸਖ਼ਤ ਕਰ ਦਿੰਦੀ ਹੈ।

Answer:

(ੳ) ਸਹੀ
(ਅ) ਸਹੀ
(ੲ) ਸਹੀ
(ਸ) ਸਹੀ
(ਹ) ਗਲਤ

Exam Tips:

a) ਲਾਰ ਭੋਜਨ ਨੂੰ ਨਰਮ ਅਤੇ ਗਿੱਲਾ ਕਰਦੀ ਹੈ, ਸਖ਼ਤ ਨਹੀਂ।
b) ਗ਼ਲਤ ਕਥਨ ਨੂੰ ਠੀਕ ਕਰਕੇ ਵੀ ਲਿਖ ਸਕਦੇ ਹੋ।

 

ਮਹੱਤਵਪੂਰਨ ਪ੍ਰਸ਼ਨ

Question 1: ਪੇਟ ਵਿੱਚ ………… ਤੇਜ਼ਾਬ ਬਣਦਾ ਹੈ।
(ੳ) ਐਸੇਟਿਕ
(ਅ) ਹਾਈਡਰੋਕਲੋਰਿਕ
(ੲ) ਸਲਫਿਊਰਿਕ
(ਸ) ਕੋਈ ਨਹੀਂ

Answer:

(ਅ) ਹਾਈਡਰੋਕਲੋਰਿਕ

Exam Tips:

a) ਮਿਹਦੇ ਦਾ ਤੇਜ਼ਾਬ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ।

 

Question 2: ਭੋਜਨ ਦੇ ਪੋਸ਼ਕ ਤੱਤ ਹਨ …………।
(ੳ) ਕਾਰਬੋਹਾਈਡ੍ਰੇਟਸ
(ਅ) ਪ੍ਰੋਟੀਨ
(ੲ) ਖਣਿਜ ਪਦਾਰਥ
(ਸ) ਸਾਰੇ ਠੀਕ

Answer:

(ਸ) ਸਾਰੇ ਠੀਕ

Exam Tips:

a) ਜਦੋਂ ਸਾਰੇ ਵਿਕਲਪ ਠੀਕ ਹੋਣ ਤਾਂ "ਸਾਰੇ ਠੀਕ" ਚੁਣੋ।

 

Question 3: ਚਰਬੀ ………… ਨਾਲੋਂ ਵੱਧ ਊਰਜਾ ਦਿੰਦੀ ਹੈ।
(ੳ) ਕਾਰਬੋਹਾਈਡ੍ਰੇਟਸ
(ਅ) ਪ੍ਰੋਟੀਨ
(ੲ) ਖਣਿਜ ਪਦਾਰਥ
(ਸ) ਕੋਈ ਨਹੀਂ

Answer:

(ੳ) ਕਾਰਬੋਹਾਈਡ੍ਰੇਟਸ

Exam Tips:

a) ਚਰਬੀ ਤੋਂ ਸਭ ਤੋਂ ਵੱਧ ਊਰਜਾ ਮਿਲਦੀ ਹੈ।

 

ਇੱਕ ਵਾਕ ਜਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ?

Answer:

ਰੋਜ਼ 8-10 ਗਲਾਸ।

Exam Tips:

a) ਮਾਤਰਾ ਦੇ ਨਾਲ "ਰੋਜ਼" ਸ਼ਬਦ ਵੀ ਲਿਖੋ।

 

Question 2: ਭੋਜਨ ਵਿੱਚ ਕਿੰਨੇ ਪੋਸ਼ਕ ਤੱਤ ਹੁੰਦੇ ਹਨ?

Answer:

ਪੰਜ।

Exam Tips:

a) ਪੋਸ਼ਕ ਤੱਤਾਂ ਦੇ ਨਾਂ ਵੀ ਯਾਦ ਰੱਖੋ।

 

Question 3: ਕਿਹੜੇ ਪੋਸ਼ਕ ਤੱਤਾਂ ਤੋਂ ਊਰਜਾ ਮਿਲਦੀ ਹੈ?

Answer:

ਚਰਬੀ ਅਤੇ ਕਾਰਬੋਹਾਈਡ੍ਰੇਟਸ।

Exam Tips:

a) ਦੋਵੇਂ ਨਾਂ ਲਿਖੋ।

 

Question 4: ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਕਿਹੜਾ ਹੈ?

Answer:

ਪ੍ਰੋਟੀਨ।

Exam Tips:

a) ਪ੍ਰੋਟੀਨ ਦੇ ਸੋਮੇ ਵੀ ਯਾਦ ਕਰੋ।

 

Question 5: ਕਿਹੜਾ ਵਿਟਾਮਿਨ ਸੂਰਜ ਦੀ ਰੌਸ਼ਨੀ ਤੋਂ ਮਿਲਦਾ ਹੈ?

Answer:

ਵਿਟਾਮਿਨ ਡੀ।

Exam Tips:

a) ਇਹ ਵਿਟਾਮਿਨ ਹੱਡੀਆਂ ਲਈ ਜ਼ਰੂਰੀ ਹੈ।

 

ਖ਼ਾਲੀ ਥਾਂਵਾਂ, ਸਹੀ/ਗਲਤ ਅਤੇ ਮਿਲਾਨ

Question 1: ਖ਼ਾਲੀ ਥਾਂਵਾਂ ਭਰੋ :
(i) ਭੋਜਨ ਸਾਡੇ ………… ਰਹਿਣ ਲਈ ਜ਼ਰੂਰੀ ਹੈ।
(ii) ਭੋਜਨ ਵਿੱਚ ਪੰਜ ………… ਹੁੰਦੇ ਹਨ।
(iii) ਸਾਨੂੰ ਹਰ ਰੋਜ਼ 8-10 ਗਲਾਸ ………… ਪੀਣਾ ਚਾਹੀਦਾ ਹੈ।
(iv) ਮਿਹਦੇ ਵਿੱਚ ………… ਤੇਜ਼ਾਬ ਬਣਦਾ ਹੈ।
(v) ਜਲਦੀ-ਜਲਦੀ ਖਾਧੇ ਭੋਜਨ ਨੂੰ ਹਜ਼ਮ ਕਰਨਾ ………… ਹੈ।

Answer:

(i) ਜਿਉਂਦੇ
(ii) ਪੋਸ਼ਕ ਤੱਤ
(iii) ਪਾਣੀ
(iv) ਹਾਈਡਰੋਕਲੋਰਿਕ
(v) ਔਖਾ

Exam Tips:

a) ਪੂਰਾ ਵਾਕ ਲਿਖ ਕੇ ਵੀ ਉੱਤਰ ਦਿੱਤਾ ਜਾ ਸਕਦਾ ਹੈ।

 

Question 2: ਸਹੀ/ਗਲਤ :
(i) ਮੂੰਹ ਵਿੱਚ ਲਾਰ ਗ੍ਰੰਥੀਆਂ ਹੁੰਦੀਆਂ ਹਨ।
(ii) ਪੇਟ ਵਿੱਚ ਵੀ ਭੋਜਨ ਦਾ ਪਾਚਨ ਹੁੰਦਾ ਹੈ।
(iii) ਵਿਟਾਮਿਨ ਅਤੇ ਖਣਿਜ ਪਦਾਰਥ ਸੁਰੱਖਿਆਤਮਕ ਭੋਜਨ ਹਨ।

Answer:

(i) ਸਹੀ
(ii) ਸਹੀ
(iii) ਸਹੀ

Exam Tips:

a) ਲਾਰ ਗ੍ਰੰਥੀਆਂ ਲਾਰ ਬਣਾਉਂਦੀਆਂ ਹਨ।

 

Question 3: ਮਿਲਾਨ ਕਰੋ :
(i) ਊਰਜਾ ਦੇਣ ਵਾਲਾ ਭੋਜਨ
(ii) ਸਰੀਰ ਬਣਾਉਣ ਵਾਲਾ ਭੋਜਨ
(iii) ਵਿਟਾਮਿਨ
(iv) ਗਲੂਕੋਜ਼
ਸੱਜੇ ਪਾਸੇ ਦੇ ਵਿਕਲਪ : (ੳ) ਫਲ, ਸਬਜ਼ੀਆਂ (ਅ) ਊਰਜਾ ਵਾਲਾ ਭੋਜਨ (ੲ) ਚਰਬੀ (ਸ) ਪ੍ਰੋਟੀਨ

Answer:

(i) ਊਰਜਾ ਦੇਣ ਵਾਲਾ ਭੋਜਨ – (ੲ) ਚਰਬੀ
(ii) ਸਰੀਰ ਬਣਾਉਣ ਵਾਲਾ ਭੋਜਨ – (ਸ) ਪ੍ਰੋਟੀਨ
(iii) ਵਿਟਾਮਿਨ – (ੳ) ਫਲ, ਸਬਜ਼ੀਆਂ
(iv) ਗਲੂਕੋਜ਼ – (ਅ) ਊਰਜਾ ਵਾਲਾ ਭੋਜਨ

Exam Tips:

a) ਹਰ ਜੋੜਾ ਪੂਰਾ ਲਿਖੋ।
b) ਪਹਿਲਾਂ ਸੌਖੇ ਜੋੜੇ ਮਿਲਾਓ, ਫਿਰ ਬਾਕੀ।

 

EVS Class 5 Curriculum Solutions: Punjabi Medium Chapter 12 ਭੋਜਨ ਖਾਈਏ ਤੇ ਪਚਾਈਏ

Chapter Exercise Answers for Class 5 EVS

Explore reliable textbook solutions for Punjabi Medium Chapter 12 ਭੋਜਨ ਖਾਈਏ ਤੇ ਪਚਾਈਏ tailored for Class 5 learners. Utilizing these complete exercise answers ensures your preparation aligns exactly with official Punjab Board standards for EVS.

Detailed Answer Guides for Punjabi Medium Chapter 12 ਭੋਜਨ ਖਾਈਏ ਤੇ ਪਚਾਈਏ

Clear, methodical explanations accompany every challenging problem within the Class 5 EVS text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 5 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 5 EVS.

FAQs

Where can I find the latest PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ for the 2026-27 session?

The complete and updated PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ is available for free on StudiesToday.com. These solutions for Class 5 EVS are as per latest Punjab Board curriculum.

Are the EVS Punjab Board solutions for Class 5 updated for the new 50% competency-based exam pattern?

Yes, our experts have revised the PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 5 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ will help students to get full marks in the theory paper.

Do you offer PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ in multiple languages like Hindi and English?

Yes, we provide bilingual support for Class 5 EVS. You can access PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ in both English and Hindi medium.

Is it possible to download the EVS Punjab Board solutions for Class 5 as a PDF?

Yes, you can download the entire PSEB 5th Class EVS Solutions Chapter 12 ਭੋਜਨ ਖਾਈਏ ਤੇ ਪਚਾਈਏ in printable PDF format for offline study on any device.