Solutions for Class 4 Punjabi: Punjabi Medium Chapter 21 ਪਤੰਗ ਚੜ੍ਹਾਈਏ
Explore reliable textbook solutions for Punjabi Medium Chapter 21 ਪਤੰਗ ਚੜ੍ਹਾਈਏ tailored for Class 4 learners. Utilizing these Punjabi answers ensures thorough preparation and strengthens foundational knowledge before final Punjab Board evaluations.
Practice Class 4 Punjabi Solutions: Punjabi Medium Chapter 21 ਪਤੰਗ ਚੜ੍ਹਾਈਏ
View or download the dedicated Punjabi Medium Chapter 21 ਪਤੰਗ ਚੜ੍ਹਾਈਏ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ਪਤੰਗ ਕਿਸ ਰੁੱਤ ਵਿਚ ਚੜ੍ਹਾਏ ਜਾਂਦੇ ਹਨ?
Answer:
ਪਤੰਗ ਬਸੰਤ ਰੁੱਤ ਵਿਚ ਚੜ੍ਹਾਏ ਜਾਂਦੇ ਹਨ।
Exam Tips:
a) ਬਸੰਤ ਪੰਚਮੀ ਦੇ ਦਿਨ ਪਤੰਗਬਾਜ਼ੀ ਖ਼ਾਸ ਤੌਰ ’ਤੇ ਹੁੰਦੀ ਹੈ।
Question 2: ਸਤਰੰਗੀ ਪੀਂਘ ਕਿਸ ਤਰ੍ਹਾਂ ਬਣਦੀ ਹੈ?
Answer:
ਅਸਮਾਨ ਵਿਚ ਹਰੇ, ਪੀਲੇ, ਲਾਲ ਆਦਿ ਰੰਗ-ਬਰੰਗੇ ਪਤੰਗਾਂ ਦੇ ਉੱਡਣ ਨਾਲ ਸਤਰੰਗੀ ਪੀਂਘ ਬਣ ਜਾਂਦੀ ਹੈ।
Exam Tips:
a) ਕਵਿਤਾ ਵਿਚ ਸਤਰੰਗੀ ਪੀਂਘ ਪਤੰਗਾਂ ਦੇ ਰੰਗਾਂ ਨਾਲ ਬਣਦੀ ਹੈ, ਮੀਂਹ ਨਾਲ ਨਹੀਂ।
Question 3: ਬੱਚੇ ਅਸਮਾਨ ਵਿਚ ਕਿਵੇਂ ਉੱਡਣਾ ਚਾਹੁੰਦੇ ਹਨ?
Answer:
ਬੱਚੇ ਅਸਮਾਨ ਵਿਚ ਪੰਛੀਆਂ ਵਾਂਗ ਉੱਡਣਾ ਚਾਹੁੰਦੇ ਹਨ।
Exam Tips:
a) ‘ਪੰਛੀਆਂ ਵਾਂਗ’ ਸ਼ਬਦ ਜ਼ਰੂਰ ਲਿਖੋ।
Question 4: ਪਤੰਗਾਂ ਦੇ ਤਿਉਹਾਰ ਸਮੇਂ ਮੌਸਮ ਕਿਹੋ-ਜਿਹਾ ਹੁੰਦਾ ਹੈ?
Answer:
ਪਤੰਗਾਂ ਦੇ ਤਿਉਹਾਰ ਸਮੇਂ ਬਸੰਤ ਰੁੱਤ ਹੁੰਦੀ ਹੈ। ਉਸ ਸਮੇਂ ਨਾ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਬਹੁਤਾ ਪਾਲਾ।
Exam Tips:
a) ‘ਪਾਲਾ’ ਦਾ ਅਰਥ ਹੈ ਠੰਢ।
b) ਗਰਮੀ ਅਤੇ ਪਾਲਾ – ਦੋਵਾਂ ਦੀ ਗੱਲ ਲਿਖੋ।
Question 5: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ:
ਬਸੰਤ, ਬੇਲੀਓ, ਪੇਚੇ, ਸਤਰੰਗੀ, ਅੰਬਰ, ਨਿਰਾਲਾ, ਟਹਿਕੀਏ, ਮਹਿਕਾਂ
(ਮਿੱਤਰੋ, ਅਸਮਾਨ, ਵੱਖਰਾ, ਖਿੜੀਏ, ਖ਼ੁਸ਼ਬੂਆਂ, ਸੱਤ ਰੰਗਾਂ ਦੀ, ਪਤੰਗਾਂ ਦਾ ਭਿੜਨਾ, ਬਹਾਰ)
Answer:
ਬਸੰਤ – ਬਹਾਰ
ਬੇਲੀਓ – ਮਿੱਤਰੋ
ਪੇਚੇ – ਪਤੰਗਾਂ ਦਾ ਭਿੜਨਾ
ਸਤਰੰਗੀ – ਸੱਤ ਰੰਗਾਂ ਦੀ
ਅੰਬਰ – ਅਸਮਾਨ
ਨਿਰਾਲਾ – ਵੱਖਰਾ
ਟਹਿਕੀਏ – ਖਿੜੀਏ
ਮਹਿਕਾਂ – ਖ਼ੁਸ਼ਬੂਆਂ
Exam Tips:
a) ਹਰ ਸ਼ਬਦ ਦਾ ਅਰਥ ਵਾਲਾ ਸ਼ਬਦ ਮਿਲਾਓ।
b) ਪਹਿਲਾਂ ਸੌਖੇ ਜੋੜੇ (ਬੇਲੀਓ – ਮਿੱਤਰੋ, ਅੰਬਰ – ਅਸਮਾਨ) ਮਿਲਾ ਲਓ।
Question 6: ਰਚਨਾਤਮਕ ਕਿਰਿਆ ਕਰਦਿਆਂ ਖ਼ਾਲੀ ਖ਼ਾਨੇ ਭਰੋ (ਵਿਚਕਾਰਲੇ ਚੱਕਰ ਵਿਚ ‘ਪਤੰਗ’ ਲਿਖਿਆ ਹੈ; ਆਲੇ-ਦੁਆਲੇ ਦੇ ਚੱਕਰਾਂ ਵਿਚ ਪਤੰਗ ਨਾਲ ਜੁੜੀਆਂ ਗੱਲਾਂ ਲਿਖੋ)।
Answer:
ਵਿਚਕਾਰ: ਪਤੰਗ
1. ਮੇਲੇ
2. ਬਸੰਤ ਮਨਾਉਣਾ
3. ਰੰਗ-ਬਰੰਗੀਆਂ ਡੋਰਾਂ
4. ਰੰਗ-ਬਰੰਗੇ ਪਤੰਗ ਚੜ੍ਹਾਉਣਾ
5. ਪੇਚੇ ਲੜਾਉਣਾ
6. ਨਾ ਗਰਮੀ, ਨਾ ਪਾਲਾ
Exam Tips:
a) ਹਰ ਚੱਕਰ ਵਿਚ ਛੋਟੀ ਗੱਲ ਲਿਖੋ।
b) ਕਵਿਤਾ ਵਿਚ ਆਈਆਂ ਗੱਲਾਂ ਹੀ ਚੁਣੋ।
Question 7: ਪ੍ਰੀਖਿਆ ਦੇ ਦਿਨਾਂ ਵਿੱਚ ਪਿੰਡ ਦੇ ਧਾਰਮਿਕ ਸਥਾਨ ਤੋਂ ਚੱਲਣ ਵਾਲੇ ਲਾਊਡ ਸਪੀਕਰ ਦੀ ਅਵਾਜ਼ ਘੱਟ ਕਰਨ ਲਈ ਆਪਣੇ ਪਿੰਡ ਦੇ ਸਰਪੰਚ ਨੂੰ ਇਕ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ
ਸਰਪੰਚ ਸਾਹਿਬ,
ਪਿੰਡ ਲੰਮੇ,
ਜ਼ਿਲ੍ਹਾ ਹੁਸ਼ਿਆਰਪੁਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ-ਕੱਲ੍ਹ ਪਿੰਡ ਦੇ ਸਕੂਲਾਂ ਵਿਚ ਪੜ੍ਹਦੇ ਸਾਰੇ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਹਨ। ਪਰ ਪਿੰਡ ਦੇ ਧਾਰਮਿਕ ਸਥਾਨ ਉੱਤੇ ਸਵੇਰੇ-ਸ਼ਾਮ ਵੱਜਦੇ ਲਾਊਡ ਸਪੀਕਰ ਦੀ ਉੱਚੀ ਅਵਾਜ਼ ਸਾਡੀ ਪੜ੍ਹਾਈ ਵਿਚ ਬਹੁਤ ਵਿਘਨ ਪਾਉਂਦੀ ਹੈ ਅਤੇ ਪੜ੍ਹਾਈ ਵਿਚ ਮਨ ਨਹੀਂ ਟਿਕਣ ਦਿੰਦੀ। ਕਿਰਪਾ ਕਰ ਕੇ ਇਮਤਿਹਾਨਾਂ ਦੇ ਦਿਨਾਂ ਵਿਚ ਇਸ ਪਵਿੱਤਰ ਸਥਾਨ ਦੇ ਲਾਊਡ ਸਪੀਕਰ ਦੀ ਅਵਾਜ਼ ਘੱਟ ਕਰਵਾ ਦਿੱਤੀ ਜਾਵੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਰਾਕੇਸ਼ ਕੁਮਾਰ,
ਸਪੁੱਤਰ ਸ੍ਰੀ ਮੰਗਤ ਰਾਮ।
ਮਿਤੀ: …………
Exam Tips:
a) ਅਰਜ਼ੀ ਦੇ ਹਿੱਸੇ ਕ੍ਰਮ ਨਾਲ ਲਿਖੋ – ਸੇਵਾ ਵਿਖੇ, ਪਤਾ, ਸ੍ਰੀਮਾਨ ਜੀ, ਬੇਨਤੀ, ਧੰਨਵਾਦ, ਨਾਂ ਤੇ ਮਿਤੀ।
b) ਭਾਸ਼ਾ ਨਿਮਰ ਰੱਖੋ; ਧਾਰਮਿਕ ਸਥਾਨ ਲਈ ਸਤਿਕਾਰ ਵਾਲੇ ਸ਼ਬਦ ਵਰਤੋ।
c) ਕਾਰਨ (ਇਮਤਿਹਾਨ) ਅਤੇ ਮੰਗ (ਅਵਾਜ਼ ਘੱਟ ਕਰਨਾ) – ਦੋਵੇਂ ਸਾਫ਼ ਲਿਖੋ।
ਕਾਵਿ-ਟੋਟਿਆਂ ਦੇ ਸਰਲ ਅਰਥ
Question 1: ਪਾਠ-ਪੁਸਤਕ ਵਿੱਚੋਂ ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ (ੳ) ‘ਆਓ ਬੇਲੀਓ… ਪੇਚੇ ਖੂਬ ਲੜਾਈਏ’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਕਵੀ ਕਹਿੰਦਾ ਹੈ ਕਿ ਆਓ ਮਿੱਤਰੋ, ਪਤੰਗ ਚੜ੍ਹਾਈਏ ਅਤੇ ਰਲ-ਮਿਲ ਕੇ ਬਸੰਤ ਦਾ ਤਿਉਹਾਰ ਮਨਾਈਏ। ਅਸੀਂ ਸਾਰਿਆਂ ਨੇ ਮਿਲ-ਜੁਲ ਕੇ ਹੱਸਣਾ-ਗਾਉਣਾ ਹੈ ਅਤੇ ਖੁੱਲ੍ਹੇ ਮੈਦਾਨ ਵਿਚ ਪਤੰਗ ਚੜ੍ਹਾਉਣਾ ਹੈ। ਆਓ, ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਖਿੱਚ-ਖਿੱਚ ਕੇ ਇਕ-ਦੂਜੇ ਨਾਲ ਖੂਬ ਪੇਚੇ ਲੜਾਈਏ।
Exam Tips:
a) ‘ਬੇਲੀਓ’ ਦਾ ਅਰਥ ਮਿੱਤਰੋ ਅਤੇ ‘ਪੇਚੇ’ ਦਾ ਅਰਥ ਪਤੰਗਾਂ ਦਾ ਭਿੜਨਾ ਹੈ।
b) ਸਰਲ ਅਰਥ ਵਾਰਤਕ ਵਿਚ ਲਿਖੋ।
Question 2: ਪਾਠ-ਪੁਸਤਕ ਵਿੱਚੋਂ ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ (ਅ) ‘ਹਰੀਆਂ-ਪੀਲੀਆਂ ਲਾਲ ਪਤੰਗਾਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਆਓ ਮਿੱਤਰੋ, ਰਲ ਕੇ ਹਰੀਆਂ, ਪੀਲੀਆਂ ਅਤੇ ਲਾਲ ਪਤੰਗਾਂ ਚੜ੍ਹਾਈਏ। ਇਨ੍ਹਾਂ ਦੇ ਵੱਖ-ਵੱਖ ਰੰਗਾਂ ਨੇ ਅਸਮਾਨ ਵਿਚ ਸਤਰੰਗੀ ਪੀਂਘ ਬਣਾ ਦਿੱਤੀ ਹੈ। ਆਓ, ਅਸੀਂ ਵੀ ਪਤੰਗਾਂ ਵਾਂਗ ਅਕਾਸ਼ ਵਿਚ ਪੰਛੀਆਂ ਵਾਂਗ ਉੱਡ ਚੱਲੀਏ।
Exam Tips:
a) ਸਤਰੰਗੀ ਪੀਂਘ ਪਤੰਗਾਂ ਦੇ ਰੰਗਾਂ ਨਾਲ ਬਣੀ ਹੈ – ਇਹ ਗੱਲ ਸਾਫ਼ ਲਿਖੋ।
Question 3: ਪਾਠ-ਪੁਸਤਕ ਵਿੱਚੋਂ ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ (ੲ) ‘ਪਤੰਗਾਂ ਦਾ ਤਿਉਹਾਰ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਆਓ ਮਿੱਤਰੋ, ਰਲ ਕੇ ਪਤੰਗ ਉਡਾਈਏ। ਬਸੰਤ ਪਤੰਗਾਂ ਦਾ ਨਿਰਾਲਾ ਤਿਉਹਾਰ ਹੈ। ਇਸ ਮੌਕੇ ’ਤੇ ਨਾ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਹੀ ਪਾਲਾ ਲੱਗਦਾ ਹੈ। ਆਓ, ਅਸੀਂ ਵੀ ਬਸੰਤ ਦੇ ਸੁੰਦਰ-ਸੋਹਣੇ ਫੁੱਲਾਂ ਵਾਂਗ ਖਿੜ-ਖਿੜ ਕੇ ਹੱਸੀਏ ਅਤੇ ਗਾਈਏ।
Exam Tips:
a) ‘ਨਿਰਾਲਾ’ ਦਾ ਅਰਥ ਹੈ ਵੱਖਰਾ ਜਾਂ ਅਨੋਖਾ।
b) ਮੌਸਮ ਦੀ ਗੱਲ (ਨਾ ਗਰਮੀ, ਨਾ ਪਾਲਾ) ਜ਼ਰੂਰ ਲਿਖੋ।
Question 4: ਪਾਠ-ਪੁਸਤਕ ਵਿੱਚੋਂ ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ (ਸ) ‘ਬਸੰਤ-ਰੁੱਤ ਦੇ ਮੇਲੇ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਆਓ ਮਿੱਤਰੋ, ਰਲ ਕੇ ਪਤੰਗ ਉਡਾਈਏ। ਦੇਖੋ, ਥਾਂ-ਥਾਂ ਬਸੰਤ ਰੁੱਤ ਦੇ ਮੇਲੇ ਲੱਗੇ ਹੋਏ ਹਨ ਅਤੇ ਚਾਰੇ ਪਾਸੇ ਰੰਗਾਂ ਦੇ ਦਰਿਆ ਵਗਦੇ ਜਾਪਦੇ ਹਨ। ਆਓ, ਅਸੀਂ ਵੀ ਸਰ੍ਹੋਂ ਦੇ ਫੁੱਲਾਂ ਵਾਂਗ ਟਹਿਕੀਏ ਅਤੇ ਸਭ ਪਾਸੇ ਮਹਿਕਾਂ ਵੰਡਦੇ ਜਾਈਏ। ਆਓ, ਸਾਰੇ ਰਲ-ਮਿਲ ਕੇ ਪਤੰਗ ਚੜ੍ਹਾਈਏ ਅਤੇ ਬਸੰਤ ਮਨਾਈਏ।
Exam Tips:
a) ‘ਟਹਿਕੀਏ’ ਦਾ ਅਰਥ ਹੈ ਖਿੜੀਏ।
b) ਸਰ੍ਹੋਂ ਦੇ ਪੀਲੇ ਫੁੱਲ ਬਸੰਤ ਰੁੱਤ ਦੀ ਨਿਸ਼ਾਨੀ ਹਨ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ (ਕਾਵਿ-ਟੋਟਿਆਂ ’ਤੇ ਆਧਾਰਿਤ)
Question 1: ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ ‘ਰਲ-ਮਿਲ ਕੇ ਬਸੰਤ ਮਨਾਈਏ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕੀ ਚੜ੍ਹਾਉਣ ਲਈ ਕਿਹਾ ਗਿਆ ਹੈ?
(ii) ਬਸੰਤ ਨੂੰ ਕਿਸ ਤਰ੍ਹਾਂ ਮਨਾਉਣ ਲਈ ਕਿਹਾ ਗਿਆ ਹੈ?
(iii) ਪਤੰਗ ਕਿੱਥੇ ਚੜ੍ਹਾਉਣਾ ਹੈ?
(iv) ਪੇਚੇ ਕਿਸ ਤਰ੍ਹਾਂ ਲੜਾਏ ਜਾਂਦੇ ਹਨ?
Answer:
(i) ਪਤੰਗ ਚੜ੍ਹਾਉਣ ਲਈ ਕਿਹਾ ਗਿਆ ਹੈ।
(ii) ਬਸੰਤ ਨੂੰ ਰਲ-ਮਿਲ ਕੇ ਪਤੰਗ ਚੜ੍ਹਾ ਕੇ ਮਨਾਉਣ ਲਈ ਕਿਹਾ ਗਿਆ ਹੈ।
(iii) ਪਤੰਗ ਮੈਦਾਨ ਵਿਚ ਚੜ੍ਹਾਉਣਾ ਹੈ।
(iv) ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਨੂੰ ਖਿੱਚ-ਖਿੱਚ ਕੇ।
Exam Tips:
a) ਛੋਟੇ ਪ੍ਰਸ਼ਨਾਂ ਦੇ ਉੱਤਰ ਇਕ ਵਾਕ ਵਿਚ ਦਿਓ।
b) ‘ਰਲ-ਮਿਲ ਕੇ’ ਸ਼ਬਦ ਦੂਜੇ ਉੱਤਰ ਵਿਚ ਜ਼ਰੂਰ ਲਿਖੋ।
Question 2: ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ ‘ਹਰੀਆਂ-ਪੀਲੀਆਂ ਲਾਲ ਪਤੰਗਾਂ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਪਤੰਗਾਂ ਦੇ ਰੰਗ ਕਿਹੋ-ਜਿਹੇ ਹਨ?
(ii) ਰੰਗਾਂ ਨੇ ਕੀ ਕੀਤਾ ਹੈ?
(iii) ਕਿਸ ਤਰ੍ਹਾਂ ਉੱਡਣ ਲਈ ਕਿਹਾ ਗਿਆ ਹੈ?
Answer:
(i) ਪਤੰਗਾਂ ਦੇ ਰੰਗ ਹਰੇ, ਪੀਲੇ ਅਤੇ ਲਾਲ ਹਨ।
(ii) ਰੰਗਾਂ ਨੇ ਸਤਰੰਗੀ ਪੀਂਘ ਬਣਾਈ ਹੈ।
(iii) ਪੰਛੀਆਂ ਵਾਂਗ ਅਕਾਸ਼ ਵਿਚ ਉੱਡਣ ਲਈ ਕਿਹਾ ਗਿਆ ਹੈ।
Exam Tips:
a) ਤਿੰਨੇ ਰੰਗ – ਹਰਾ, ਪੀਲਾ, ਲਾਲ – ਲਿਖੋ।
Question 3: ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ ‘ਪਤੰਗਾਂ ਦਾ ਤਿਉਹਾਰ ਨਿਰਾਲਾ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਨਿਰਾਲਾ ਤਿਉਹਾਰ ਕਿਹੜਾ ਹੈ?
(ii) ਇਸ ਤਿਉਹਾਰ ਸਮੇਂ ਮੌਸਮ ਕਿਹੋ-ਜਿਹਾ ਹੁੰਦਾ ਹੈ?
(iii) ਕਿਸ ਤਰ੍ਹਾਂ ਹੱਸਣ-ਗਾਉਣ ਲਈ ਕਿਹਾ ਗਿਆ ਹੈ?
Answer:
(i) ਪਤੰਗਾਂ ਦਾ ਤਿਉਹਾਰ (ਬਸੰਤ) ਨਿਰਾਲਾ ਹੈ।
(ii) ਇਸ ਸਮੇਂ ਨਾ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਬਹੁਤਾ ਪਾਲਾ।
(iii) ਸੁੰਦਰ-ਸੋਹਣੇ ਫੁੱਲਾਂ ਵਾਂਗ ਖਿੜ-ਖਿੜ ਕੇ ਹੱਸਣ-ਗਾਉਣ ਲਈ ਕਿਹਾ ਗਿਆ ਹੈ।
Exam Tips:
a) ਮੌਸਮ ਵਾਲੇ ਉੱਤਰ ਵਿਚ ਗਰਮੀ ਅਤੇ ਪਾਲਾ ਦੋਵੇਂ ਲਿਖੋ।
Question 4: ਕਵਿਤਾ ‘ਪਤੰਗ ਚੜ੍ਹਾਈਏ’ ਦਾ ਕਾਵਿ-ਟੋਟਾ ‘ਬਸੰਤ-ਰੁੱਤ ਦੇ ਮੇਲੇ ਲੱਗਦੇ…’ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਮੇਲੇ ਕਾਹਦੇ ਲੱਗਦੇ ਹਨ?
(ii) ਦਰਿਆ ਕਾਹਦੇ ਵਗਦੇ ਹਨ?
(iii) ਕਿਸ ਤਰ੍ਹਾਂ ਟਹਿਕਣ ਲਈ ਕਿਹਾ ਗਿਆ ਹੈ?
Answer:
(i) ਮੇਲੇ ਬਸੰਤ ਰੁੱਤ ਦੇ ਲੱਗਦੇ ਹਨ।
(ii) ਰੰਗਾਂ ਦੇ ਦਰਿਆ ਵਗਦੇ ਹਨ।
(iii) ਸਰ੍ਹੋਂ ਦੇ ਫੁੱਲਾਂ ਵਾਂਗ ਟਹਿਕਣ ਲਈ ਕਿਹਾ ਗਿਆ ਹੈ।
Exam Tips:
a) ‘ਰੰਗਾਂ ਦੇ ਦਰਿਆ’ ਦਾ ਭਾਵ ਹੈ ਚਾਰੇ ਪਾਸੇ ਰੰਗ ਹੀ ਰੰਗ।
Free study material for Punjabi
Punjabi Class 4 Curriculum Solutions: Punjabi Medium Chapter 21 ਪਤੰਗ ਚੜ੍ਹਾਈਏ
Chapter Exercise Answers for Class 4 Punjabi
Access structured Punjab Board textbook solutions for Punjabi Medium Chapter 21 ਪਤੰਗ ਚੜ੍ਹਾਈਏ. Designed in alignment with the latest academic curriculum for Class 4 Punjabi, these answers cover all end-of-chapter exercises to support daily learning and homework completion.
Detailed Answer Guides for Punjabi Medium Chapter 21 ਪਤੰਗ ਚੜ੍ਹਾਈਏ
Beyond providing final answers, these guides offer step-by-step breakdowns for complex queries in the Class 4 Punjabi module. This approach helps students balance theoretical depth with practical problem-solving skills required for Punjab Board exams.
Complete Preparation Kit for Class 4 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 Punjabi.
FAQs
The complete and updated PSEB 4th Class Punjabi Solutions Chapter 21 ਪਤੰਗ ਚੜ੍ਹਾਈਏ is available for free on StudiesToday.com. These solutions for Class 4 Punjabi are as per latest Punjab Board curriculum.
Yes, our experts have revised the PSEB 4th Class Punjabi Solutions Chapter 21 ਪਤੰਗ ਚੜ੍ਹਾਈਏ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 21 ਪਤੰਗ ਚੜ੍ਹਾਈਏ will help students to get full marks in the theory paper.
Yes, we provide bilingual support for Class 4 Punjabi. You can access PSEB 4th Class Punjabi Solutions Chapter 21 ਪਤੰਗ ਚੜ੍ਹਾਈਏ in both English and Hindi medium.
Yes, you can download the entire PSEB 4th Class Punjabi Solutions Chapter 21 ਪਤੰਗ ਚੜ੍ਹਾਈਏ in printable PDF format for offline study on any device.