PSEB 4th Class Punjabi Solutions Chapter 15 ਪਾਣੀ

Step-by-Step Textbook Solutions for Class 4 Punjabi Punjabi Medium Chapter 15 ਪਾਣੀ

Review structured textbook solutions for Class 4 Punjabi Punjabi Medium Chapter 15 ਪਾਣੀ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 15 ਪਾਣੀ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਕਾਵਿ-ਟੋਟਿਆਂ ਦੇ ਸਰਲ ਅਰਥ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ਕਾਵਿ-ਟੋਟਾ (ੳ) ‘ਬਰਫ਼ ਪਰਬਤੀਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਪਾਣੀ ਕਹਿੰਦਾ ਹੈ ਕਿ ਮੈਂ ਪਹਾੜਾਂ ਉੱਤੇ ਪਈਆਂ ਬਰਫ਼ਾਂ ਵਿਚੋਂ ਖੁਰ-ਖੁਰ ਕੇ ਆਉਂਦਾ ਹਾਂ। ਰਾਹ ਵਿਚ ਮੈਂ ਠੰਢ ਅਤੇ ਕੱਕਰ ਵਿਚ ਬੁਰੀ ਤਰ੍ਹਾਂ ਠਰ ਜਾਂਦਾ ਹਾਂ। ਇਸ ਹਾਲਤ ਵਿਚ ਮੈਂ ਬੂੰਦ-ਬੂੰਦ ਬਣ ਕੇ ਤੁਰਦਾ ਹੋਇਆ ਦਰਿਆਵਾਂ ਵਿਚ ਆਉਂਦਾ ਹਾਂ ਅਤੇ ਸਾਰਿਆਂ ਦੀ ਪਿਆਸ ਬੁਝਾਉਂਦਾ ਹਾਂ।

Exam Tips:

a) ਪਾਣੀ ਦਾ ਸਫ਼ਰ – ਬਰਫ਼ ਤੋਂ ਬੂੰਦਾਂ ਅਤੇ ਬੂੰਦਾਂ ਤੋਂ ਦਰਿਆ – ਤਰਤੀਬ ਨਾਲ ਲਿਖੋ।
b) ਸਰਲ ਅਰਥ ਆਪਣੀ ਬੋਲੀ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ਕਾਵਿ-ਟੋਟਾ (ਅ) ‘ਮੈਥੋਂ ਹੀ ਬੱਦਲ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਪਾਣੀ ਕਹਿੰਦਾ ਹੈ ਕਿ ਮੇਰੇ ਭਾਫ਼ ਬਣਨ ਨਾਲ ਹੀ ਬੱਦਲ ਬਣਦੇ ਹਨ ਅਤੇ ਉਹ ਧਰਤੀ ਦੇ ਕਣ-ਕਣ ਉੱਤੇ ਮੀਂਹ ਵਰ੍ਹਾਉਂਦੇ ਹਨ। ਮੀਂਹ ਦਾ ਪਾਣੀ ਜਦੋਂ ਧਰਤੀ ਵਿਚ ਰਚ ਜਾਂਦਾ ਹੈ, ਤਾਂ ਸਾਰੇ ਰੁੱਖ-ਬੂਟੇ ਹਰੇ-ਭਰੇ ਹੋ ਜਾਂਦੇ ਹਨ।

Exam Tips:

a) ਬੱਦਲ ਪਾਣੀ ਦੀ ਭਾਫ਼ ਤੋਂ ਬਣਦੇ ਹਨ – ਇਹ ਗੱਲ ਜ਼ਰੂਰ ਲਿਖੋ।
b) ‘ਬਨਸਪਤੀ’ ਦਾ ਅਰਥ ਹੈ ਰੁੱਖ-ਬੂਟੇ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ਕਾਵਿ-ਟੋਟਾ (ੲ) ‘ਕਦੇ ਕੱਸੀਆਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਪਾਣੀ ਕਹਿੰਦਾ ਹੈ ਕਿ ਵਗਦਾ ਹੋਇਆ ਮੈਂ ਕਦੇ ਕੱਸੀਆਂ (ਵੱਡੇ ਖਾਲਾਂ) ਵਿਚੋਂ ਦੀ ਚੱਲਦਾ ਹਾਂ ਅਤੇ ਕਦੇ ਕੰਦਰਾਂ (ਗੁਫ਼ਾਵਾਂ) ਵਿਚ ਵੜ ਜਾਂਦਾ ਹਾਂ। ਕਦੇ ਮੈਂ ਨਦੀਆਂ ਵਿਚ ਵਹਿੰਦਾ ਹਾਂ ਅਤੇ ਕਦੇ ਸਮੁੰਦਰ ਵਿਚ ਰਲ ਜਾਂਦਾ ਹਾਂ। ਕਦੇ ਮੈਂ ਪਹਾੜਾਂ ਤੋਂ ਝਰਨੇ ਦੇ ਰੂਪ ਵਿਚ ਝਰ-ਝਰ ਕਰਦਾ ਹੇਠਾਂ ਆਉਂਦਾ ਹਾਂ।

Exam Tips:

a) ਪਾਣੀ ਦੀਆਂ ਥਾਂਵਾਂ – ਕੱਸੀਆਂ, ਕੰਦਰਾਂ, ਨਦੀਆਂ, ਸਮੁੰਦਰ, ਝਰਨੇ – ਗਿਣ ਕੇ ਲਿਖੋ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ਕਾਵਿ-ਟੋਟਾ (ਸ) ‘ਕਦੇ ਚਸ਼ਮਿਆਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਪਾਣੀ ਕਹਿੰਦਾ ਹੈ ਕਿ ਮੈਂ ਕਦੇ ਚਸ਼ਮਿਆਂ ਵਿਚ ਵਹਿੰਦਾ ਹਾਂ ਅਤੇ ਕਦੇ ਖੂਹਾਂ ਵਿਚ ਹੁੰਦਾ ਹਾਂ। ਕਦੇ ਮੈਂ ਹਰੀਆਂ-ਭਰੀਆਂ ਜੂਹਾਂ ਵਿਚ ਘੁੰਮਦਾ ਹਾਂ। ਕਦੇ ਮੈਂ ਧਰਤੀ ਵਿਚੋਂ ਨਿਕਲ ਕੇ ਫਲ, ਫੁੱਲ ਅਤੇ ਫ਼ਸਲਾਂ ਪੈਦਾ ਕਰਦਾ ਹਾਂ।

Exam Tips:

a) ‘ਚਸ਼ਮਾ’ ਦਾ ਅਰਥ ਹੈ ਧਰਤੀ ਵਿਚੋਂ ਆਪੇ ਫੁੱਟਣ ਵਾਲਾ ਪਾਣੀ।
b) ਫਲ, ਫੁੱਲ ਅਤੇ ਫ਼ਸਲਾਂ – ਤਿੰਨੇ ਲਿਖੋ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ਕਾਵਿ-ਟੋਟਾ (ਹ) ‘ਮੇਰੇ ਸਦਕੇ ਹੀ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਪਾਣੀ ਕਹਿੰਦਾ ਹੈ ਕਿ ਮੇਰੇ ਕਾਰਨ ਹੀ ਸਾਰੇ ਪ੍ਰਾਣੀ ਜਿਊਂਦੇ ਹਨ। ਜੀਵਨ ਨਾਲ ਮੇਰੀ ਸਾਂਝ ਬਹੁਤ ਪੁਰਾਣੀ ਹੈ। ਜਦੋਂ ਮੈਂ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਬਣ ਕੇ ਵਗਦਾ ਹਾਂ, ਤਾਂ ਮੈਂ ਖ਼ਾਰਾ (ਲੂਣਾ) ਅਤੇ ਤੱਤਾ ਹੋ ਜਾਂਦਾ ਹਾਂ। ਮੈਂ ਸਭ ਦੇ ਜੀਵਨ ਦੀ ਲੋਅ ਜਗਾਉਂਦਾ ਹਾਂ ਅਤੇ ਸਭ ਦੀ ਪਿਆਸ ਬੁਝਾਉਂਦਾ ਹਾਂ।

Exam Tips:

a) ‘ਨੈਣਾਂ ਵਿਚ ਆਉਣਾ’ ਦਾ ਭਾਵ ਹੈ ਹੰਝੂ ਬਣਨਾ।
b) ਮੁੱਖ ਭਾਵ – ਪਾਣੀ ਤੋਂ ਬਿਨਾਂ ਜੀਵਨ ਨਹੀਂ – ਜ਼ਰੂਰ ਲਿਖੋ।

 

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਕਾਵਿ-ਟੋਟਾ 1 (ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ‘ਬਰਫ਼ ਪਰਬਤੀਂ ਖੁਰ-ਖੁਰ ਕੇ…’ ਤੋਂ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹ ਕੇ ਉੱਤਰ ਦਿਓ)

Question 1: ਪਾਣੀ ਕਿੱਥੋਂ ਆਉਂਦਾ ਹੈ?

Answer:

ਪਾਣੀ ਬਰਫ਼ਾਂ ਲੱਦੇ ਪਹਾੜਾਂ ਤੋਂ ਆਉਂਦਾ ਹੈ।

Exam Tips:

a) ‘ਪਰਬਤ’ ਦਾ ਅਰਥ ਪਹਾੜ ਹੈ।

 

Question 2: ਬੂੰਦ-ਬੂੰਦ ਤੁਰ ਕੇ ਪਾਣੀ ਕਿੱਥੇ ਆਉਂਦਾ ਹੈ?

Answer:

ਬੂੰਦ-ਬੂੰਦ ਤੁਰ ਕੇ ਪਾਣੀ ਦਰਿਆਵਾਂ ਵਿਚ ਆਉਂਦਾ ਹੈ।

Exam Tips:

a) ਪੂਰੇ ਵਾਕ ਵਿਚ ਉੱਤਰ ਲਿਖੋ।

 

Question 3: ਪਾਣੀ ਕਿਸ ਦੀ ਪਿਆਸ ਬੁਝਾਉਂਦਾ ਹੈ?

Answer:

ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ।

Exam Tips:

a) ‘ਸਭ ਦੀ’ ਵਿਚ ਮਨੁੱਖ, ਪਸ਼ੂ-ਪੰਛੀ ਅਤੇ ਬੂਟੇ ਸਾਰੇ ਆ ਜਾਂਦੇ ਹਨ।

 

ਕਾਵਿ-ਟੋਟਾ 2 (ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ‘ਮੈਥੋਂ ਹੀ ਬੱਦਲ ਬਣ-ਬਣ ਕੇ…’ ਤੋਂ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹ ਕੇ ਉੱਤਰ ਦਿਓ)

Question 1: ਬੱਦਲ ਕਿਸ ਤੋਂ ਬਣਦੇ ਹਨ?

Answer:

ਬੱਦਲ ਪਾਣੀ ਤੋਂ ਬਣਦੇ ਹਨ।

Exam Tips:

a) ਪਾਣੀ ਭਾਫ਼ ਬਣ ਕੇ ਬੱਦਲ ਬਣਦਾ ਹੈ।

 

Question 2: ਬਨਸਪਤੀ ਕਿਸ ਨਾਲ ਹਰੀ-ਭਰੀ ਹੁੰਦੀ ਹੈ?

Answer:

ਬਨਸਪਤੀ ਧਰਤੀ ਵਿਚ ਸਮਾਏ ਪਾਣੀ ਨਾਲ ਹਰੀ-ਭਰੀ ਹੁੰਦੀ ਹੈ।

Exam Tips:

a) ‘ਧਰਤੀ ਵਿਚ ਸਮਾਇਆ ਪਾਣੀ’ – ਇਹ ਸ਼ਬਦ ਉੱਤਰ ਵਿਚ ਵਰਤੋ।

 

ਕਾਵਿ-ਟੋਟਾ 3 (ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ‘ਕਦੇ ਕੱਸੀਆਂ ਵਿਚ…’ ਤੋਂ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹ ਕੇ ਉੱਤਰ ਦਿਓ)

Question 1: ਪਾਣੀ ਕਿੱਥੇ-ਕਿੱਥੇ ਜਾਂਦਾ ਹੈ?

Answer:

ਪਾਣੀ ਕੱਸੀਆਂ, ਕੰਦਰਾਂ, ਨਦੀਆਂ, ਸਮੁੰਦਰਾਂ ਅਤੇ ਝਰਨਿਆਂ ਵਿਚ ਜਾਂਦਾ ਹੈ।

Exam Tips:

a) ਪੰਜੇ ਥਾਂਵਾਂ ਦੇ ਨਾਂ ਲਿਖੋ।

 

Question 2: ਝਰਨਾ ਕਿੱਥੇ ਹੁੰਦਾ ਹੈ?

Answer:

ਝਰਨਾ ਪਹਾੜਾਂ ਵਿਚ ਹੁੰਦਾ ਹੈ।

Exam Tips:

a) ਛੋਟਾ ਤੇ ਸਿੱਧਾ ਉੱਤਰ ਦਿਓ।

 

ਕਾਵਿ-ਟੋਟਾ 4 (ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ‘ਕਦੇ ਚਸ਼ਮਿਆਂ ਵਿਚ…’ ਤੋਂ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹ ਕੇ ਉੱਤਰ ਦਿਓ)

Question 1: ਖੂਹਾਂ ਵਿਚ ਕੀ ਹੁੰਦਾ ਹੈ?

Answer:

ਖੂਹਾਂ ਵਿਚ ਪਾਣੀ ਹੁੰਦਾ ਹੈ।

Exam Tips:

a) ਇਕ ਵਾਕ ਦਾ ਉੱਤਰ ਕਾਫ਼ੀ ਹੈ।

 

Question 2: ਪਾਣੀ ਧਰਤੀ ਵਿਚੋਂ ਕਿਉਂ ਆਉਂਦਾ ਹੈ?

Answer:

ਪਾਣੀ ਧਰਤੀ ਵਿਚੋਂ ਫਲ, ਫੁੱਲ ਅਤੇ ਫ਼ਸਲਾਂ ਪੈਦਾ ਕਰਨ ਲਈ ਆਉਂਦਾ ਹੈ।

Exam Tips:

a) ‘ਕਿਉਂ’ ਵਾਲੇ ਪ੍ਰਸ਼ਨ ਦੇ ਉੱਤਰ ਵਿਚ ਮਕਸਦ (… ਲਈ) ਲਿਖੋ।

 

ਕਾਵਿ-ਟੋਟਾ 5 (ਪਾਠ-ਪੁਸਤਕ ਵਿਚੋਂ ਕਵਿਤਾ ‘ਪਾਣੀ’ ਦਾ ‘ਮੇਰੇ ਸਦਕੇ ਹੀ…’ ਤੋਂ ਸ਼ੁਰੂ ਹੋਣ ਵਾਲਾ ਕਾਵਿ-ਟੋਟਾ ਪੜ੍ਹ ਕੇ ਉੱਤਰ ਦਿਓ)

Question 1: ਪ੍ਰਾਣੀ ਕਿਸ ਦੇ ਆਸਰੇ ਹਨ?

Answer:

ਪ੍ਰਾਣੀ ਪਾਣੀ ਦੇ ਆਸਰੇ ਹਨ।

Exam Tips:

a) ‘ਪ੍ਰਾਣੀ’ (ਜੀਵ) ਅਤੇ ‘ਪਾਣੀ’ (ਜਲ) ਵਿਚ ਫ਼ਰਕ ਧਿਆਨ ਨਾਲ ਪੜ੍ਹੋ।

 

Question 2: ਪਾਣੀ ਖ਼ਾਰਾ ਅਤੇ ਤੱਤਾ ਕਦੋਂ ਹੁੰਦਾ ਹੈ?

Answer:

ਪਾਣੀ ਜਦੋਂ ਹੰਝੂ ਬਣ ਕੇ ਅੱਖਾਂ ਵਿਚੋਂ ਵਗਦਾ ਹੈ, ਤਾਂ ਉਹ ਖ਼ਾਰਾ ਅਤੇ ਤੱਤਾ ਹੋ ਜਾਂਦਾ ਹੈ।

Exam Tips:

a) ‘ਨੈਣ’ ਦਾ ਅਰਥ ਅੱਖਾਂ ਹੈ।

 

ਪਾਠ-ਅਭਿਆਸ ਪ੍ਰਸ਼ਨ-ਉੱਤਰ

Question 1: ਪੜ੍ਹੋ, ਸਮਝੋ ਤੇ ਲਿਖੋ: ਪਰਬਤ, ਕੱਕਰ, ਬਨਸਪਤੀ, ਕੱਸੀ, ਕੰਦਰ, ਜੂਹ, ਪ੍ਰਾਣੀ, ਸਾਂਝ, ਨੈਣਾਂ, ਲੋਅ।

Answer:

ਪਰਬਤ – ਪਹਾੜ।
ਕੱਕਰ – ਕੜਾਕੇ ਦੀ ਠੰਢ, ਜੰਮੀ ਹੋਈ ਤ੍ਰੇਲ।
ਬਨਸਪਤੀ – ਬਿਰਛ-ਬੂਟੇ, ਹਰਿਆਵਲ।
ਕੱਸੀ – ਨਹਿਰ ਵਿਚੋਂ ਕੱਢਿਆ ਵੱਡਾ ਖਾਲ, ਜਿਸ ਨਾਲ ਖੇਤਾਂ ਨੂੰ ਪਾਣੀ ਪੁਚਾਇਆ ਜਾਂਦਾ ਹੈ।
ਕੰਦਰ – ਗੁਫ਼ਾ, ਪਹਾੜ ਵਿਚਲੀ ਖੁੱਡ।
ਜੂਹ – ਚਰਾਂਦ, ਪਿੰਡ ਦੇ ਨੇੜੇ ਡੰਗਰਾਂ ਦੇ ਚਰਨ ਦੀ ਥਾਂ।
ਪ੍ਰਾਣੀ – ਜੀਵ, ਮਨੁੱਖ।
ਸਾਂਝ – ਭਾਈਵਾਲੀ, ਹਿੱਸੇਦਾਰੀ।
ਨੈਣਾਂ – ਅੱਖਾਂ।
ਲੋਅ – ਚਾਨਣ, ਰੌਸ਼ਨੀ।

Exam Tips:

a) ਹਰ ਸ਼ਬਦ ਦਾ ਇਕ-ਦੋ ਸ਼ਬਦਾਂ ਵਿਚ ਅਰਥ ਲਿਖੋ।
b) ‘ਕੱਸੀ’ ਅਤੇ ‘ਕੰਦਰ’ ਦੇ ਅਰਥ ਅਕਸਰ ਪੁੱਛੇ ਜਾਂਦੇ ਹਨ – ਯਾਦ ਰੱਖੋ।

 

Question 2: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਪਿਆਸ, ਬੱਦਲ, ਮੀਂਹ, ਧਰਤੀ, ਜੀਵਨ, ਜੂਹ, ਨੈਣਾਂ।

Answer:

1. ਪਿਆਸ (ਤੇਹ) – ਪਿਆਸ ਪਾਣੀ ਪੀ ਕੇ ਹੀ ਬੁਝਦੀ ਹੈ।
2. ਬੱਦਲ (ਘਟਾ) – ਅਸਮਾਨ ਵਿਚ ਕਾਲੇ ਬੱਦਲ ਛਾ ਗਏ ਹਨ, ਸ਼ਾਇਦ ਮੀਂਹ ਪਵੇ।
3. ਮੀਂਹ (ਵਰਖਾ) – ਅੱਜ ਮੀਂਹ ਪਵੇਗਾ।
4. ਧਰਤੀ (ਜ਼ਮੀਨ) – ਧਰਤੀ ਗੋਲ ਹੈ।
5. ਜੀਵਨ (ਜ਼ਿੰਦਗੀ) – ਧਰਤੀ ਉੱਤੇ ਸਾਰਾ ਜੀਵਨ ਪਾਣੀ ਦੇ ਆਸਰੇ ਹੀ ਹੈ।
6. ਜੂਹ (ਚਰਾਂਦ) – ਪਸ਼ੂ ਪਿੰਡ ਦੀ ਜੂਹ ਵਿਚ ਚਰ ਰਹੇ ਹਨ।
7. ਨੈਣਾਂ (ਅੱਖਾਂ) – ਕਸ਼ਮੀਰ ਦੀ ਸੁੰਦਰਤਾ ਨੈਣਾਂ ਨੂੰ ਮੋਹ ਲੈਂਦੀ ਹੈ।

Exam Tips:

a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਛੋਟਾ ਵਾਕ ਬਣਾਓ।
b) ਹਰ ਵਾਕ ਦੇ ਅੰਤ ਵਿਚ ਡੰਡੀ (।) ਲਾਓ।

 

Question 3: ਇਸ ਕਵਿਤਾ ਵਿਚ ਆਏ ਜੋੜੇ ਸ਼ਬਦ ਲਿਖੋ, ਜਿਵੇਂ – ਝਰ-ਝਰ।

Answer:

ਖੁਰ-ਖੁਰ, ਠੁਰ-ਠੁਰ, ਬੂੰਦ-ਬੂੰਦ, ਤੁਰ-ਤੁਰ, ਬਣ-ਬਣ, ਕਣ-ਕਣ, ਹਰੀ-ਭਰੀ, ਝਰ-ਝਰ, ਹਰੀਆਂ-ਭਰੀਆਂ।

Exam Tips:

a) ਜੋੜੇ ਸ਼ਬਦਾਂ ਵਿਚਕਾਰ ਛੋਟੀ ਲਕੀਰ (-) ਜ਼ਰੂਰ ਲਾਓ।
b) ਕਵਿਤਾ ਦੁਬਾਰਾ ਪੜ੍ਹ ਕੇ ਸਾਰੇ ਜੋੜੇ ਸ਼ਬਦ ਲੱਭੋ।

 

Question 4: ‘ਜੇ ਪਾਣੀ ਨਾ ਹੁੰਦਾ, ਤਾਂ ਕੀ ਹੁੰਦਾ?’ ਇਸ ਵਿਸ਼ੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰੋ।

Answer:

ਗੁਰਬਾਣੀ ਦਾ ਕਥਨ ਹੈ, “ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ।” ਅਰਥਾਤ ਧਰਤੀ ਉੱਤੇ ਸਾਰੇ ਜੀਵਨ ਦਾ ਆਧਾਰ ਪਾਣੀ ਹੀ ਹੈ। ਜੇਕਰ ਧਰਤੀ ਉੱਤੇ ਪਾਣੀ ਨਾ ਹੁੰਦਾ, ਤਾਂ ਮਨੁੱਖਾਂ ਸਮੇਤ ਕੋਈ ਵੀ ਜੀਵ-ਜੰਤੂ ਨਾ ਹੁੰਦਾ ਅਤੇ ਨਾ ਹੀ ਫੁੱਲਾਂ-ਫਲਾਂ ਨਾਲ ਭਰੀ ਹਰੀ-ਭਰੀ ਬਨਸਪਤੀ ਹੁੰਦੀ। ਵਿਗਿਆਨ ਨੇ ਵੀ ਇਹੋ ਸਿੱਧ ਕੀਤਾ ਹੈ ਕਿ ਧਰਤੀ ਉੱਤੇ ਜੀਵਨ ਪਹਿਲਾਂ ਪਾਣੀ ਵਿਚ ਹੀ ਪੈਦਾ ਹੋਇਆ। ਇਸੇ ਕਰਕੇ ਧਰਤੀ ਦਾ ਲਗਪਗ ਤਿੰਨ-ਚੌਥਾਈ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ। ਮਨੁੱਖੀ ਸਰੀਰ ਵਿਚ ਵੀ ਲਗਪਗ 65-70% ਪਾਣੀ ਹੈ ਅਤੇ ਪਾਣੀ ਤੋਂ ਬਿਨਾਂ ਇਹ ਜਿਊਂਦਾ ਨਹੀਂ ਰਹਿ ਸਕਦਾ। ਪਾਣੀ ਤੋਂ ਬਿਨਾਂ ਕੁਦਰਤ ਇੰਨੀ ਸੁੰਦਰ ਹੋ ਹੀ ਨਹੀਂ ਸੀ ਸਕਦੀ।
ਅੱਜ ਮਨੁੱਖ ਦੀਆਂ ਉਦਯੋਗਿਕ ਅਤੇ ਖੇਤੀ ਦੀਆਂ ਲੋੜਾਂ ਨੇ ਪਾਣੀ ਦੀ ਵਰਤੋਂ ਬਹੁਤ ਵਧਾ ਦਿੱਤੀ ਹੈ। ਧਰਤੀ ਹੇਠਲੇ ਪਾਣੀ ਦੀ ਬੇਦਰਦੀ ਨਾਲ ਵਰਤੋਂ ਕਾਰਨ ਇਸ ਦਾ ਪੱਧਰ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਕੀਟਨਾਸ਼ਕਾਂ, ਰਸਾਇਣਾਂ ਅਤੇ ਪ੍ਰਦੂਸ਼ਣ ਕਾਰਨ ਸਮੁੰਦਰਾਂ, ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਜਿਸ ਨਾਲ ਜੀਵਾਂ ਅਤੇ ਬਨਸਪਤੀ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਲਈ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ।

Exam Tips:

a) ਪਹਿਲਾਂ ਪਾਣੀ ਦੀ ਮਹੱਤਤਾ, ਫਿਰ ਪਾਣੀ ਦੀ ਘਾਟ ਅਤੇ ਅੰਤ ਵਿਚ ਬੱਚਤ ਦੇ ਸੁਝਾਅ ਲਿਖੋ।
b) ਆਪਣੇ ਘਰ ਵਿਚ ਪਾਣੀ ਬਚਾਉਣ ਦੀ ਕੋਈ ਇਕ ਮਿਸਾਲ ਵੀ ਦੇ ਸਕਦੇ ਹੋ।

 

Question 5: ਬਿਮਾਰੀ ਕਾਰਨ ਸਕੂਲੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ।

Answer:

ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਪ੍ਰਾਇਮਰੀ ਸਕੂਲ,
ਪਿੰਡ ……….।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਕੱਲ੍ਹ ਰਾਤ ਤੋਂ ਤੇਜ਼ ਬੁਖ਼ਾਰ ਹੈ। ਡਾਕਟਰ ਨੇ ਮੈਨੂੰ ਦੋ ਦਿਨ ਆਰਾਮ ਕਰਨ ਲਈ ਕਿਹਾ ਹੈ। ਇਸ ਲਈ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨਾਂ ਦੀ ਛੁੱਟੀ ਦਿੱਤੀ ਜਾਵੇ।
ਆਪ ਦਾ ਆਗਿਆਕਾਰੀ,
ਨਾਂ ……….
ਜਮਾਤ ਚੌਥੀ
ਮਿਤੀ ……….

Exam Tips:

a) ਅਰਜ਼ੀ ਦੇ ਸਾਰੇ ਹਿੱਸੇ – ਸੇਵਾ ਵਿਖੇ, ਸੰਬੋਧਨ, ਬੇਨਤੀ, ਆਗਿਆਕਾਰੀ, ਨਾਂ ਤੇ ਮਿਤੀ – ਜ਼ਰੂਰ ਲਿਖੋ।
b) ਛੁੱਟੀ ਦਾ ਕਾਰਨ ਅਤੇ ਕਿੰਨੇ ਦਿਨਾਂ ਦੀ ਛੁੱਟੀ ਚਾਹੀਦੀ ਹੈ – ਸਾਫ਼ ਲਿਖੋ।

 

Punjabi Class 4 Curriculum Solutions: Punjabi Medium Chapter 15 ਪਾਣੀ

Textbook Solutions for Class 4 Punjabi Punjabi Medium Chapter 15 ਪਾਣੀ

Explore reliable textbook solutions for Punjabi Medium Chapter 15 ਪਾਣੀ tailored for Class 4 learners. Utilizing these complete exercise answers ensures your preparation aligns exactly with official Punjab Board standards for Punjabi.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 15 ਪਾਣੀ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 Punjabi.

FAQs

Where can I find the latest PSEB 4th Class Punjabi Solutions Chapter 15 ਪਾਣੀ for the 2026-27 session?

The complete and updated PSEB 4th Class Punjabi Solutions Chapter 15 ਪਾਣੀ is available for free on StudiesToday.com. These solutions for Class 4 Punjabi are as per latest Punjab Board curriculum.

Are the Punjabi Punjab Board solutions for Class 4 updated for the new 50% competency-based exam pattern?

Yes, our experts have revised the PSEB 4th Class Punjabi Solutions Chapter 15 ਪਾਣੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 15 ਪਾਣੀ will help students to get full marks in the theory paper.

Do you offer PSEB 4th Class Punjabi Solutions Chapter 15 ਪਾਣੀ in multiple languages like Hindi and English?

Yes, we provide bilingual support for Class 4 Punjabi. You can access PSEB 4th Class Punjabi Solutions Chapter 15 ਪਾਣੀ in both English and Hindi medium.

Is it possible to download the Punjabi Punjab Board solutions for Class 4 as a PDF?

Yes, you can download the entire PSEB 4th Class Punjabi Solutions Chapter 15 ਪਾਣੀ in printable PDF format for offline study on any device.