PSEB 4th Class Punjabi Solutions Chapter 11 ਮੇਰੇ ਨਿਸ਼ਾਨੇ

Step-by-Step Textbook Solutions for Class 4 Punjabi Punjabi Medium Chapter 11 ਮੇਰੇ ਨਿਸ਼ਾਨੇ

Review structured textbook solutions for Class 4 Punjabi Punjabi Medium Chapter 11 ਮੇਰੇ ਨਿਸ਼ਾਨੇ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 11 ਮੇਰੇ ਨਿਸ਼ਾਨੇ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਕਾਵਿ-ਟੋਟਿਆਂ ਦੇ ਸਰਲ ਅਰਥ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ (ੳ) ‘ਮੈਂ ਭਾਰਤ ਦੀ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਬੱਚਾ ਕਹਿੰਦਾ ਹੈ ਕਿ ਮੈਂ ਭਾਰਤ ਦੀ ਸ਼ਾਨ ਬਣਾਂਗਾ। ਭਾਵੇਂ ਅੱਜ ਮੈਂ ਛੋਟਾ ਬੱਚਾ ਹਾਂ, ਪਰ ਕਿਸੇ ਦਿਨ ਮੈਂ ਮਹਾਨ ਮਨੁੱਖ ਬਣਾਂਗਾ। ਮੈਂ ਮਨ ਲਾ ਕੇ ਪੜ੍ਹਾਈ ਕਰਾਂਗਾ ਅਤੇ ਉੱਚੀ ਤੋਂ ਉੱਚੀ ਵਿੱਦਿਆ ਪ੍ਰਾਪਤ ਕਰਾਂਗਾ। ਮੈਂ ਪੂਰੀ ਮਿਹਨਤ ਕਰ ਕੇ ਅਤੇ ਆਪਣੀ ਸੂਝ ਤੇ ਗਿਆਨ ਵਧਾ ਕੇ ਇਕ ਚੰਗਾ ਵਿਦਵਾਨ ਬਣਾਂਗਾ ਅਤੇ ਇਸ ਤਰ੍ਹਾਂ ਭਾਰਤ ਦੀ ਸ਼ਾਨ ਬਣਾਂਗਾ।

Exam Tips:

a) ਬੱਚੇ ਦਾ ਪਹਿਲਾ ਨਿਸ਼ਾਨਾ – ਵਿਦਵਾਨ ਬਣਨਾ – ਸਾਫ਼ ਲਿਖੋ।
b) ‘ਸ਼ਾਨ’ ਦਾ ਅਰਥ ਹੈ ਵਡਿਆਈ, ਮਾਣ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ (ਅ) ‘ਮੇਰੀਆਂ ਅੱਖਾਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਬੱਚਾ ਕਹਿੰਦਾ ਹੈ ਕਿ ਮੇਰੀਆਂ ਨਜ਼ਰਾਂ ਹਮੇਸ਼ਾ ਆਪਣੇ ਦੇਸ਼ ਦੀਆਂ ਹੱਦਾਂ-ਬੰਨਿਆਂ ਉੱਤੇ ਟਿਕੀਆਂ ਰਹਿਣਗੀਆਂ। ਮੇਰੇ ਹੁੰਦਿਆਂ ਕੋਈ ਦੁਸ਼ਮਣ ਭਾਰਤ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕੇਗਾ। ਮੈਂ ਫ਼ੌਜੀ ਕਪਤਾਨ ਬਣ ਕੇ ਭਾਰਤ ਦੀ ਰਾਖੀ ਕਰਾਂਗਾ ਅਤੇ ਭਾਰਤ ਦੀ ਸ਼ਾਨ ਬਣਾਂਗਾ।

Exam Tips:

a) ‘ਹੱਦਾਂ-ਬੰਨੇ’ ਦਾ ਅਰਥ ਹੈ ਦੇਸ਼ ਦੀਆਂ ਸਰਹੱਦਾਂ।
b) ਬੱਚੇ ਦਾ ਦੂਜਾ ਨਿਸ਼ਾਨਾ – ਫ਼ੌਜੀ ਕਪਤਾਨ ਬਣਨਾ – ਲਿਖੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ (ੲ) ‘ਹਿੰਦੂ, ਮੁਸਲਿਮ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਬੱਚਾ ਕਹਿੰਦਾ ਹੈ ਕਿ ਮੇਰੇ ਲਈ ਸਾਰੇ ਭਾਰਤ-ਵਾਸੀ ਇੱਕੋ ਜਿਹੇ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਵਿਚੋਂ ਕੋਈ ਵੀ ਮੇਰੇ ਲਈ ਪਰਾਇਆ ਨਹੀਂ। ਭਾਰਤ ਮਾਂ ਦਾ ਹਰ ਪੁੱਤਰ ਮੈਨੂੰ ਆਪਣਿਆਂ ਵਰਗਾ ਲੱਗਦਾ ਹੈ। ਮੈਂ ਭਾਰਤ ਦੀ ਜਿੰਦ-ਜਾਨ ਬਣਾਂਗਾ ਅਤੇ ਇਸ ਦੀ ਸ਼ਾਨ ਵਧਾਵਾਂਗਾ।

Exam Tips:

a) ਇਸ ਟੋਟੇ ਦਾ ਮੁੱਖ ਸੁਨੇਹਾ ਏਕਤਾ ਹੈ – ਇਹ ਜ਼ਰੂਰ ਲਿਖੋ।
b) ‘ਜਾਇਆ’ ਦਾ ਅਰਥ ਹੈ ਪੁੱਤਰ, ਸੰਤਾਨ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ (ਸ) ‘ਸੌਂਪ ਦਏਗੀ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਬੱਚਾ ਕਹਿੰਦਾ ਹੈ ਕਿ ਭਾਰਤ ਮਾਤਾ ਮੈਨੂੰ ਯੋਗ ਬਣਾ ਕੇ ਜਿਹੜਾ ਵੀ ਕੰਮ ਸੌਂਪੇਗੀ, ਉਸ ਨੂੰ ਨਿਭਾਉਣਾ ਮੇਰਾ ਧਰਮ ਹੋਵੇਗਾ। ਮੈਂ ਉਸ ਕੰਮ ਨੂੰ ਤਨ-ਮਨ ਲਾ ਕੇ ਸਿਰੇ ਚੜ੍ਹਾਵਾਂਗਾ। ਇਸ ਤਰ੍ਹਾਂ ਮੈਂ ਭਾਰਤ ਦੀ ਚੰਗੀ ਸੰਤਾਨ ਬਣਾਂਗਾ ਅਤੇ ਇਸ ਦੀ ਸ਼ਾਨ ਵਧਾਵਾਂਗਾ।

Exam Tips:

a) ‘ਤੋੜ ਚੜ੍ਹਾਉਣਾ’ ਦਾ ਅਰਥ ਹੈ ਕੰਮ ਪੂਰਾ ਕਰਨਾ।
b) ‘ਸੰਤਾਨ’ ਦਾ ਅਰਥ ਹੈ ਔਲਾਦ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ (ਹ) ‘ਇੱਕੋ ਨੂਰ ਹੈ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ: ਬੱਚਾ ਕਹਿੰਦਾ ਹੈ ਕਿ ਸਾਰੇ ਮਨੁੱਖਾਂ ਵਿਚ ਇੱਕੋ ਰੱਬ ਦਾ ਨੂਰ ਹੈ। ਜਾਤਾਂ-ਪਾਤਾਂ ਦੇ ਸਾਰੇ ਫ਼ਰਕ ਝੂਠੇ ਹਨ। ਮੈਂ ਅਜਿਹਾ ਤੂਫ਼ਾਨ ਬਣਾਂਗਾ ਕਿ ਮੈਨੂੰ ਦੇਖ ਕੇ ਊਚ-ਨੀਚ ਅਤੇ ਛੂਤ-ਛਾਤ ਦੇ ਵਿਤਕਰੇ ਉੱਡ ਜਾਣਗੇ। ਇਸ ਤਰ੍ਹਾਂ ਮੈਂ ਭਾਰਤ ਦੀ ਸ਼ਾਨ ਬਣਾਂਗਾ।

Exam Tips:

a) ‘ਨੂਰ’ ਦਾ ਅਰਥ ਹੈ ਰੱਬੀ ਜੋਤ, ਚਾਨਣ।
b) ‘ਤੂਫ਼ਾਨ ਬਣਨਾ’ ਦਾ ਭਾਵ ਹੈ ਬੁਰਾਈਆਂ ਨੂੰ ਜ਼ੋਰ ਨਾਲ ਖ਼ਤਮ ਕਰਨਾ।

 

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 1 (‘ਮੈਂ ਭਾਰਤ ਦੀ ਸ਼ਾਨ ਬਣਾਂਗਾ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਕੌਣ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ?
(2) ਬੱਚਾ ਕਿਸ ਦੀ ਸ਼ਾਨ ਬਣਨਾ ਚਾਹੁੰਦਾ ਹੈ?

Answer:

(1) ਛੋਟਾ ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ।
(2) ਬੱਚਾ ਭਾਰਤ ਦੀ ਸ਼ਾਨ ਬਣਨਾ ਚਾਹੁੰਦਾ ਹੈ।

Exam Tips:

a) ‘ਕੌਣ’ ਦਾ ਉੱਤਰ ਵਿਅਕਤੀ ਅਤੇ ‘ਕਿਸ ਦੀ’ ਦਾ ਉੱਤਰ ਦੇਸ਼ ਹੈ – ਫ਼ਰਕ ਧਿਆਨ ਨਾਲ ਦੇਖੋ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 2 (‘ਕਰਕੇ ਮਨ ਦੇ ਨਾਲ ਪੜ੍ਹਾਈ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਛੋਟਾ ਬੱਚਾ ਕਿਸ ਤਰ੍ਹਾਂ ਪੜ੍ਹਾਈ ਕਰਨੀ ਚਾਹੁੰਦਾ ਹੈ?
(2) ਬੱਚਾ ਕੀ ਬਣਨਾ ਚਾਹੁੰਦਾ ਹੈ?

Answer:

(1) ਛੋਟਾ ਬੱਚਾ ਮਨ ਲਾ ਕੇ ਅਤੇ ਸਖ਼ਤ ਮਿਹਨਤ ਕਰ ਕੇ ਪੜ੍ਹਾਈ ਕਰਨੀ ਚਾਹੁੰਦਾ ਹੈ।
(2) ਬੱਚਾ ਵਿਦਵਾਨ ਬਣਨਾ ਚਾਹੁੰਦਾ ਹੈ।

Exam Tips:

a) ‘ਵਿਦਵਾਨ’ ਸ਼ਬਦ ਦੇ ਸ਼ਬਦ-ਜੋੜ ਠੀਕ ਲਿਖੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 3 (‘ਮੇਰੀਆਂ ਅੱਖਾਂ ਦੇ ਵਿਚ ਰਹਿਣ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਬੱਚਾ ਆਪਣੀਆਂ ਅੱਖਾਂ ਅੱਗੇ ਕੀ ਰੱਖਣਾ ਚਾਹੁੰਦਾ ਹੈ?
(2) ਬੱਚਾ ਫ਼ੌਜ ਵਿਚ ਕਿਹੜਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ?

Answer:

(1) ਬੱਚਾ ਭਾਰਤ ਦੇ ਹੱਦਾਂ-ਬੰਨਿਆਂ ਨੂੰ ਅੱਖਾਂ ਸਾਹਮਣੇ ਰੱਖਣਾ ਚਾਹੁੰਦਾ ਹੈ।
(2) ਬੱਚਾ ਫ਼ੌਜ ਵਿਚ ਕਪਤਾਨ ਦਾ ਅਹੁਦਾ ਪ੍ਰਾਪਤ ਕਰਨਾ ਚਾਹੁੰਦਾ ਹੈ।

Exam Tips:

a) ‘ਅਹੁਦਾ’ ਦਾ ਅਰਥ ਹੈ ਪਦਵੀ – ਇੱਥੇ ਉੱਤਰ ‘ਕਪਤਾਨ’ ਹੈ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 4 (‘ਹਿੰਦੂ, ਮੁਸਲਿਮ, ਸਿੱਖ, ਈਸਾਈ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਕਿਨ੍ਹਾਂ ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ?
(2) ਕੌਣ ਆਪਣਿਆਂ ਵਰਗਾ ਜਾਪਦਾ ਹੈ?

Answer:

(1) ਦੇਸ਼ ਦੇ ਹਰ ਵਾਸੀ – ਹਿੰਦੂ, ਮੁਸਲਿਮ, ਸਿੱਖ, ਈਸਾਈ – ਦੇ ਇਕ ਹੋਣ ਦੀ ਗੱਲ ਕੀਤੀ ਗਈ ਹੈ।
(2) ਭਾਰਤ ਮਾਂ ਦਾ ਹਰ ਇਕ ਜਾਇਆ ਆਪਣਿਆਂ ਵਰਗਾ ਜਾਪਦਾ ਹੈ।

Exam Tips:

a) ਚਾਰੇ ਧਰਮਾਂ ਦੇ ਨਾਂ ਲਿਖੋ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 5 (‘ਸੌਂਪ ਦਏਗੀ ਜੋ ਕੰਮ ਮੈਨੂੰ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਬੱਚੇ ਦਾ ਧਰਮ ਕੀ ਹੋਵੇਗਾ?
(2) ਕੌਣ ਚੰਗੀ ਸੰਤਾਨ ਬਣੇਗਾ?

Answer:

(1) ਜਿਹੜਾ ਕੰਮ ਵੀ ਭਾਰਤ ਮਾਤਾ ਉਸ ਨੂੰ ਸੌਂਪੇਗੀ, ਉਸ ਨੂੰ ਨਿਭਾਉਣਾ ਹੀ ਉਸ ਦਾ ਧਰਮ ਹੋਵੇਗਾ।
(2) ਛੋਟਾ ਬੱਚਾ।

Exam Tips:

a) ਇੱਥੇ ‘ਧਰਮ’ ਦਾ ਅਰਥ ਫ਼ਰਜ਼ ਜਾਂ ਡਿਊਟੀ ਹੈ।

 

Question 6: ਪਾਠ-ਪੁਸਤਕ ਵਿਚੋਂ ਕਵਿਤਾ ‘ਮੇਰੇ ਨਿਸ਼ਾਨੇ’ ਦਾ ਕਾਵਿ-ਟੋਟਾ 6 (‘ਇੱਕੋ ਨੂਰ ਹੈ ਸਭਨਾਂ ਅੰਦਰ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(1) ਸਭਨਾਂ ਅੰਦਰ ਕੀ ਹੈ?
(2) ਕੀ ਉੱਡ ਜਾਵੇਗਾ?

Answer:

(1) ਇੱਕੋ ਰੱਬ ਦਾ ਨੂਰ।
(2) ਊਚ-ਨੀਚ ਅਤੇ ਛੂਤ-ਛਾਤ ਦੇ ਵਿਤਕਰੇ।

Exam Tips:

a) ਜੋੜੇ ਸ਼ਬਦ (ਊਚ-ਨੀਚ, ਛੂਤ-ਛਾਤ) ਡੈਸ਼ ਲਾ ਕੇ ਲਿਖੋ।

 

ਪਾਠ-ਅਭਿਆਸ ਪ੍ਰਸ਼ਨ-ਉੱਤਰ

Question 1: ਇਸ ਕਵਿਤਾ ਵਿਚਲਾ ਵਿਦਿਆਰਥੀ ਕਿਹੜੇ-ਕਿਹੜੇ ਢੰਗਾਂ ਨਾਲ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ?

Answer:

ਵਿਦਿਆਰਥੀ ਸਖ਼ਤ ਮਿਹਨਤ ਨਾਲ ਵਿਦਵਾਨ ਬਣ ਕੇ, ਫ਼ੌਜੀ ਕਪਤਾਨ ਬਣ ਕੇ ਦੇਸ਼ ਦੀ ਰਾਖੀ ਕਰ ਕੇ, ਧਰਮਾਂ ਅਤੇ ਜਾਤਾਂ-ਪਾਤਾਂ ਦੇ ਵਿਤਕਰੇ ਮਿਟਾ ਕੇ ਅਤੇ ਭਾਰਤ ਮਾਤਾ ਵੱਲੋਂ ਸੌਂਪੇ ਕੰਮ ਨੂੰ ਤਨ-ਮਨ ਨਾਲ ਨਿਭਾ ਕੇ ਭਾਰਤ ਦੀ ਸ਼ਾਨ ਵਧਾਉਣੀ ਚਾਹੁੰਦਾ ਹੈ।

Exam Tips:

a) ਕਵਿਤਾ ਦੇ ਹਰ ਕਾਵਿ-ਟੋਟੇ ਵਿਚੋਂ ਇਕ-ਇਕ ਢੰਗ ਲਿਖੋ।
b) ਘੱਟੋ-ਘੱਟ ਚਾਰ ਢੰਗ ਜ਼ਰੂਰ ਲਿਖੋ।

 

Question 2: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਸ਼ਾਨ, ਮਹਾਨ, ਗਿਆਨ, ਮਿਹਨਤ, ਪਰਾਇਆ, ਸੰਤਾਨ, ਜਾਤ-ਪਾਤ।

Answer:

1. ਸ਼ਾਨ (ਵਡਿਆਈ) – ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ।
2. ਮਹਾਨ (ਵੱਡਾ) – ਭਾਰਤ ਇਕ ਮਹਾਨ ਦੇਸ਼ ਹੈ।
3. ਗਿਆਨ (ਜਾਣਕਾਰੀ) – ਬੰਦੇ ਨੂੰ ਹਰ ਰੋਜ਼ ਆਪਣਾ ਗਿਆਨ ਵਧਾਉਣਾ ਚਾਹੀਦਾ ਹੈ।
4. ਮਿਹਨਤ (ਸਖ਼ਤ ਕੰਮ ਕਰਨਾ) – ਉਸ ਨੇ ਮਿਹਨਤ ਕੀਤੀ ਅਤੇ ਉਹ ਪਾਸ ਹੋ ਗਿਆ।
5. ਪਰਾਇਆ (ਬੇਗਾਨਾ) – ਸਾਡੇ ਲਈ ਕੋਈ ਵੀ ਭਾਰਤ-ਵਾਸੀ ਪਰਾਇਆ ਨਹੀਂ ਹੈ।
6. ਸੰਤਾਨ (ਔਲਾਦ) – ਮਾਪੇ ਆਪਣੀ ਸੰਤਾਨ ਨੂੰ ਬਹੁਤ ਪਿਆਰ ਕਰਦੇ ਹਨ।
7. ਜਾਤ-ਪਾਤ (ਸਮਾਜ ਨੂੰ ਉੱਚੀਆਂ-ਨੀਵੀਆਂ ਜਾਤਾਂ ਵਿਚ ਵੰਡਣ ਦਾ ਵਿਚਾਰ) – ਗੁਰੂ ਸਾਹਿਬ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਸਨ ਕਰਦੇ, ਸਗੋਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਦੇ ਸਨ।

Exam Tips:

a) ਪਹਿਲਾਂ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਾਫ਼ ਹੋ ਜਾਵੇ।

 

Question 3: ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ: ਭਾਰਤ, ਫ਼ੌਜੀ, ਊਚ, ਤਨ, ਛੂਤ, ਹੱਦਾਂ, ਜਾਤਾਂ — ਮਨ, ਛਾਤ, ਬੰਨੇ, ਪਾਤਾਂ, ਨੀਚ, ਕਪਤਾਨ, ਮਾਂ।

Answer:

ਭਾਰਤ – ਮਾਂ
ਫ਼ੌਜੀ – ਕਪਤਾਨ
ਊਚ – ਨੀਚ
ਤਨ – ਮਨ
ਛੂਤ – ਛਾਤ
ਹੱਦਾਂ – ਬੰਨੇ
ਜਾਤਾਂ – ਪਾਤਾਂ

Exam Tips:

a) ਇਹ ਸਾਰੇ ਜੋੜੇ ਕਵਿਤਾ ਵਿਚ ਆਏ ਹਨ – ਕਵਿਤਾ ਯਾਦ ਕਰ ਕੇ ਮਿਲਾਓ।
b) ਪਹਿਲਾਂ ਪੱਕੇ ਜੋੜੇ (ਤਨ-ਮਨ, ਊਚ-ਨੀਚ) ਮਿਲਾਓ, ਫਿਰ ਬਾਕੀ।

 

Question 4: ਵਿਸਰਾਮ ਚਿੰਨ੍ਹ ਕੀ ਹੁੰਦੇ ਹਨ?

Answer:

‘ਵਿਸਰਾਮ’ ਦਾ ਅਰਥ ਹੈ ‘ਅਰਾਮ’ ਜਾਂ ‘ਠਹਿਰਾਓ’। ਜਦੋਂ ਅਸੀਂ ਇਕ ਵਾਕ ਬੋਲਦੇ ਜਾਂ ਲਿਖਦੇ ਹਾਂ, ਤਾਂ ਉਸ ਤੋਂ ਪਿੱਛੋਂ ਜ਼ਰਾ ਰੁਕ ਕੇ ਅਗਲਾ ਵਾਕ ਬੋਲਦੇ ਜਾਂ ਲਿਖਦੇ ਹਾਂ। ਲਿਖਤ ਵਿਚ ਵਾਕ ਦੇ ਅੰਤ ਵਿਚ ਜਾਂ ਵਿਚਕਾਰ ਆਈ ਰੁਕਾਵਟ ਨੂੰ ਵਿਸਰਾਮ ਚਿੰਨ੍ਹਾਂ ਨਾਲ ਪ੍ਰਗਟ ਕੀਤਾ ਜਾਂਦਾ ਹੈ।
ਹਰ ਸਧਾਰਨ ਵਾਕ ਦੇ ਅੰਤ ਵਿਚ ਡੰਡੀ (।) ਪਾਈ ਜਾਂਦੀ ਹੈ। ਜਿਸ ਵਾਕ ਵਿਚ ਪ੍ਰਸ਼ਨ ਪੁੱਛਿਆ ਜਾਵੇ, ਉਸ ਦੇ ਅੰਤ ਵਿਚ ਪ੍ਰਸ਼ਨਿਕ ਚਿੰਨ੍ਹ (?) ਪਾਇਆ ਜਾਂਦਾ ਹੈ। ਹੈਰਾਨੀ, ਖ਼ੁਸ਼ੀ ਜਾਂ ਗ਼ਮੀ ਪ੍ਰਗਟ ਕਰਨ ਵਾਲੇ ਵਾਕ ਵਿਚ ਵਿਸਮਿਕ ਚਿੰਨ੍ਹ (!) ਪਾਇਆ ਜਾਂਦਾ ਹੈ; ਜਿਵੇਂ:
(ੳ) ਮੇਰੇ ਪਿਤਾ ਜੀ ਦਾ ਨਾਂ ਸ: ਹਰਨੇਕ ਸਿੰਘ ਹੈ।
(ਅ) ਤੇਰੇ ਪਿਤਾ ਜੀ ਦਾ ਨਾਂ ਕੀ ਹੈ?
(ੲ) ਵਾਹ ਵਾਹ! ਸੋਹਣੀ ਖੇਡ ਹੈ।
ਘੱਟ ਠਹਿਰਾਓ ਪ੍ਰਗਟ ਕਰਨ ਲਈ ਕਾਮੇ (,) ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ: ਮੈਂ ਬਜ਼ਾਰੋਂ ਆਲੂ, ਗੰਢੇ, ਗਾਜਰਾਂ, ਮਟਰ ਅਤੇ ਟਮਾਟਰ ਲਿਆਂਦੇ।
ਕਿਸੇ ਦੀ ਕਹੀ ਹੋਈ ਗੱਲ ਨੂੰ ਇੰਨ-ਬਿੰਨ ਲਿਖਣ ਲਈ ਦੋਹਰੇ ਪੁੱਠੇ ਕਾਮਿਆਂ (“ ”) ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ: ਅਧਿਆਪਕ ਨੇ ਕਿਹਾ, “ਧਰਤੀ ਸੂਰਜ ਦੁਆਲੇ ਘੁੰਮਦੀ ਹੈ।”
ਇਹਨਾਂ ਤੋਂ ਇਲਾਵਾ ਕੁੱਝ ਹੋਰ ਵਿਸਰਾਮ ਚਿੰਨ੍ਹ ਵੀ ਹਨ, ਜਿਨ੍ਹਾਂ ਦੀ ਲਿਖਤ ਵਿਚ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਹਰ ਚਿੰਨ੍ਹ ਦਾ ਨਾਂ, ਨਿਸ਼ਾਨ ਅਤੇ ਇਕ ਉਦਾਹਰਨ ਲਿਖੋ।
b) ਮੁੱਖ ਚਿੰਨ੍ਹ ਯਾਦ ਰੱਖੋ: ਡੰਡੀ (।), ਪ੍ਰਸ਼ਨਿਕ (?), ਵਿਸਮਿਕ (!), ਕਾਮਾ (,), ਪੁੱਠੇ ਕਾਮੇ (“ ”)।

 

Question 5: ਤੁਸੀਂ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਹੋ?

Answer:

ਮੈਂ ਜ਼ਿੰਦਗੀ ਵਿਚ ਇਕ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਮੈਂ ਮਨ ਲਾ ਕੇ ਪੜ੍ਹਾਈ ਕਰਾਂਗਾ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਾਂਗਾ।

Exam Tips:

a) ਆਪਣਾ ਸੱਚਾ ਨਿਸ਼ਾਨਾ ਲਿਖੋ – ਡਾਕਟਰ, ਅਧਿਆਪਕ, ਫ਼ੌਜੀ ਆਦਿ ਕੁੱਝ ਵੀ ਹੋ ਸਕਦਾ ਹੈ।
b) ਨਾਲ ਇਹ ਵੀ ਲਿਖੋ ਕਿ ਤੁਸੀਂ ਉਹ ਕਿਉਂ ਬਣਨਾ ਚਾਹੁੰਦੇ ਹੋ।

 

Free Punjab Board Textbook Explanations: Class 4 Punjabi Punjabi Medium Chapter 11 ਮੇਰੇ ਨਿਸ਼ਾਨੇ

Textbook Solutions for Class 4 Punjabi Punjabi Medium Chapter 11 ਮੇਰੇ ਨਿਸ਼ਾਨੇ

Access structured Punjab Board textbook solutions for Punjabi Medium Chapter 11 ਮੇਰੇ ਨਿਸ਼ਾਨੇ. Designed in alignment with the latest academic curriculum for Class 4 Punjabi, these answers cover all end-of-chapter exercises to support daily learning and homework completion.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 11 ਮੇਰੇ ਨਿਸ਼ਾਨੇ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 4 Punjabi.

FAQs

Where can I find the latest PSEB 4th Class Punjabi Solutions Chapter 11 ਮੇਰੇ ਨਿਸ਼ਾਨੇ for the 2026-27 session?

The complete and updated PSEB 4th Class Punjabi Solutions Chapter 11 ਮੇਰੇ ਨਿਸ਼ਾਨੇ is available for free on StudiesToday.com. These solutions for Class 4 Punjabi are as per latest Punjab Board curriculum.

Are the Punjabi Punjab Board solutions for Class 4 updated for the new 50% competency-based exam pattern?

Yes, our experts have revised the PSEB 4th Class Punjabi Solutions Chapter 11 ਮੇਰੇ ਨਿਸ਼ਾਨੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 4 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 11 ਮੇਰੇ ਨਿਸ਼ਾਨੇ will help students to get full marks in the theory paper.

Do you offer PSEB 4th Class Punjabi Solutions Chapter 11 ਮੇਰੇ ਨਿਸ਼ਾਨੇ in multiple languages like Hindi and English?

Yes, we provide bilingual support for Class 4 Punjabi. You can access PSEB 4th Class Punjabi Solutions Chapter 11 ਮੇਰੇ ਨਿਸ਼ਾਨੇ in both English and Hindi medium.

Is it possible to download the Punjabi Punjab Board solutions for Class 4 as a PDF?

Yes, you can download the entire PSEB 4th Class Punjabi Solutions Chapter 11 ਮੇਰੇ ਨਿਸ਼ਾਨੇ in printable PDF format for offline study on any device.