Solutions for Class 4 Punjabi: Punjabi Medium Chapter 01 ਪ੍ਰਾਰਥਨਾ
Access comprehensive textbook solutions for Punjabi Medium Chapter 01 ਪ੍ਰਾਰਥਨਾ using the official curriculum guides for Class 4 Punjabi. Designed to align with the 2026-27 Punjab Board standards, these detailed answers help students reinforce core academic concepts.
Practice Class 4 Punjabi Solutions: Punjabi Medium Chapter 01 ਪ੍ਰਾਰਥਨਾ
View or download the dedicated Punjabi Medium Chapter 01 ਪ੍ਰਾਰਥਨਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ ਪ੍ਰਸ਼ਨ-ਉੱਤਰ
Question 1: ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ:
(ੳ) ਦਾਨ
(ਅ) ਨਿਸ਼ਕਾਮ
(ੲ) ਆਈਏ
(ਸ) ਕੋਈ
Answer:
(ੳ) ਦਾਨ – ਮਹਾਨ, ਮਕਾਨ, ਸ਼ਾਨ
(ਅ) ਨਿਸ਼ਕਾਮ – ਹਰਾਮ, ਲਗਾਮ, ਸ਼ਾਮ
(ੲ) ਆਈਏ – ਜਾਈਏ, ਪਾਈਏ, ਖਾਈਏ
(ਸ) ਕੋਈ – ਖ਼ੁਸ਼ਬੋਈ, ਰੋਈ, ਰਸੋਈ
Exam Tips:
a) ਤੁਕਾਂਤ ਮਿਲਾਉਣ ਲਈ ਸ਼ਬਦ ਦਾ ਆਖ਼ਰੀ ਹਿੱਸਾ ਇੱਕੋ ਜਿਹਾ ਹੋਣਾ ਚਾਹੀਦਾ ਹੈ, ਜਿਵੇਂ ਦਾਨ – ਮਹਾਨ।
b) ਹਰ ਸ਼ਬਦ ਲਈ ਘੱਟੋ-ਘੱਟ ਤਿੰਨ ਸ਼ਬਦ ਲਿਖੋ।
Question 2: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ: ਦਾਨ, ਪਿਆਰੇ, ਮਹਾਨ, ਸੇਵਾ, ਅਰਾਮ, ਅੰਨ, ਮਾਨਵਤਾ, ਨਿਸ਼ਕਾਮ, ਰੁੱਖਾ, ਪਲ, ਕਦਰ, ਮਿੱਠਾ, ਮੰਜ਼ਿਲ।
Answer:
1. ਦਾਨ (ਪੁੰਨ ਲਈ ਦਿੱਤੀ ਚੀਜ਼) – ਮੈਂ ਪਿੰਗਲਵਾੜੇ ਨੂੰ 500 ਰੁਪਏ ਦਾਨ ਦਿੱਤੇ।
2. ਪਿਆਰੇ (ਜਿਨ੍ਹਾਂ ਨਾਲ ਪਿਆਰ ਹੋਵੇ) – ਬੱਚੇ ਸਭ ਨੂੰ ਪਿਆਰੇ ਲੱਗਦੇ ਹਨ।
3. ਮਹਾਨ (ਵੱਡਾ) – ਪੰਡਿਤ ਨਹਿਰੂ ਭਾਰਤ ਦੇ ਮਹਾਨ ਨੇਤਾ ਸਨ।
4. ਸੇਵਾ (ਦੇਖ-ਭਾਲ) – ਸਾਨੂੰ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ।
5. ਅਰਾਮ (ਸੁਖ) – ਸਾਨੂੰ ਆਪਣੇ ਮਾਤਾ-ਪਿਤਾ ਦੇ ਅਰਾਮ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
6. ਅੰਨ (ਖਾਣ ਵਾਲੀ ਚੀਜ਼, ਅਨਾਜ) – ਪੰਜਾਬ ਭਾਰਤ ਦਾ ਅੰਨ-ਦਾਤਾ ਹੈ।
7. ਮਾਨਵਤਾ (ਸਾਰੇ ਮਨੁੱਖ, ਇਨਸਾਨੀਅਤ) – ਸਾਨੂੰ ਸਾਰੀ ਮਾਨਵਤਾ ਦਾ ਭਲਾ ਸੋਚਣਾ ਚਾਹੀਦਾ ਹੈ।
8. ਨਿਸ਼ਕਾਮ (ਬਿਨਾਂ ਕਿਸੇ ਲਾਲਚ ਤੋਂ) – ਦੇਸ਼-ਭਗਤਾਂ ਨੇ ਦੇਸ਼ ਦੀ ਨਿਸ਼ਕਾਮ ਸੇਵਾ ਕੀਤੀ।
9. ਰੁੱਖਾ (ਕੌੜਾ, ਫਿੱਕਾ) – ਕਦੇ ਕਿਸੇ ਨਾਲ ਰੁੱਖਾ ਨਾ ਬੋਲੋ।
10. ਪਲ (ਸਮੇਂ ਦਾ ਛੋਟਾ ਹਿੱਸਾ) – ਇਕ ਘੜੀ ਵਿਚ ਸੱਠ ਪਲ ਹੁੰਦੇ ਹਨ।
11. ਕਦਰ (ਕੀਮਤ, ਮਾਣ) – ਸੱਸ ਨੂੰਹ ਦੇ ਕੀਤੇ ਕੰਮ ਦੀ ਕਦਰ ਨਹੀਂ ਕਰਦੀ।
12. ਮਿੱਠਾ (ਕੌੜੇ ਦੇ ਉਲਟ, ਚੰਗਾ ਲੱਗਣ ਵਾਲਾ) – ਸਭ ਨਾਲ ਮਿੱਠਾ ਬੋਲੋ।
13. ਮੰਜ਼ਿਲ (ਨਿਸ਼ਾਨਾ, ਪਹੁੰਚਣ ਦੀ ਥਾਂ) – ਤੁਰਦੇ ਜਾਓ, ਹੌਲੀ-ਹੌਲੀ ਤੁਸੀਂ ਆਪਣੀ ਮੰਜ਼ਿਲ ’ਤੇ ਪਹੁੰਚ ਜਾਓਗੇ।
Exam Tips:
a) ਪਹਿਲਾਂ ਸ਼ਬਦ ਦਾ ਅਰਥ ਬਰੈਕਟ ਵਿਚ ਲਿਖੋ, ਫਿਰ ਵਾਕ ਬਣਾਓ।
b) ਵਾਕ ਛੋਟਾ ਤੇ ਪੂਰਾ ਹੋਵੇ, ਅੰਤ ਵਿਚ ਡੰਡੀ (।) ਲਾਓ।
ਕਾਵਿ-ਟੋਟਿਆਂ ਦੇ ਸਰਲ ਅਰਥ
Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ੳ) ‘ਸਿਰਜਣਹਾਰੇ, ਸਭ ਦੇ ਪਿਆਰੇ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਸਾਰੀ ਦੁਨੀਆ ਨੂੰ ਬਣਾਉਣ ਵਾਲੇ ਪਰਮਾਤਮਾ, ਹੇ ਸਭ ਦੇ ਪਿਆਰੇ ਪ੍ਰਭੂ, ਸਾਨੂੰ ਇਹ ਦਾਨ ਦੇਹ ਕਿ ਅਸੀਂ ਬਹੁਤ ਪੜ੍ਹੀਏ-ਲਿਖੀਏ। ਪੜ੍ਹ-ਲਿਖ ਕੇ ਤਰੱਕੀ ਕਰੀਏ ਅਤੇ ਵੱਡੇ-ਵੱਡੇ ਕੰਮ ਕਰੀਏ।
Exam Tips:
a) ਕਵਿਤਾ ਵਿਚ ਬੱਚੇ ਪਰਮਾਤਮਾ ਤੋਂ ਪੜ੍ਹਾਈ ਅਤੇ ਤਰੱਕੀ ਦਾ ਦਾਨ ਮੰਗਦੇ ਹਨ।
b) ‘ਸਿਰਜਣਹਾਰ’ ਦਾ ਅਰਥ ਹੈ – ਪੈਦਾ ਕਰਨ ਵਾਲਾ (ਪਰਮਾਤਮਾ)।
Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ਅ) ‘ਮਾਨਵਤਾ ਦੀ ਸੇਵਾ ਕਰੀਏ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਪਰਮਾਤਮਾ, ਸਾਡੇ ਉੱਤੇ ਇਹ ਬਖ਼ਸ਼ਿਸ਼ ਕਰ ਕਿ ਅਸੀਂ ਸਾਰੇ ਮਨੁੱਖਾਂ ਦੀ ਸੇਵਾ ਕਰੀਏ। ਸੇਵਾ ਵੀ ਅਜਿਹੀ ਕਰੀਏ, ਜਿਸ ਦੇ ਬਦਲੇ ਅਸੀਂ ਕੁੱਝ ਵੀ ਲੈਣਾ ਨਾ ਚਾਹੀਏ। ਅਸੀਂ ਹਰ ਸਮੇਂ ਤੁਰਦੇ ਰਹੀਏ ਅਤੇ ਆਪਣੇ ਨਿਸ਼ਾਨੇ ਉੱਤੇ ਪਹੁੰਚ ਜਾਈਏ। ਨਿਸ਼ਾਨੇ ਉੱਤੇ ਪਹੁੰਚਣ ਤੋਂ ਪਹਿਲਾਂ ਅਸੀਂ ਅਰਾਮ ਕਰਨ ਨੂੰ ਚੰਗਾ ਨਾ ਸਮਝੀਏ।
Exam Tips:
a) ‘ਨਿਸ਼ਕਾਮ ਸੇਵਾ’ ਦਾ ਅਰਥ ਹੈ – ਬਿਨਾਂ ਲਾਲਚ ਤੋਂ ਸੇਵਾ।
b) ‘ਅਰਾਮ ਹਰਾਮ’ ਦਾ ਭਾਵ ਹੈ ਕਿ ਮੰਜ਼ਿਲ ਮਿਲਣ ਤਕ ਅਰਾਮ ਨਾ ਕਰੀਏ।
Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ੲ) ‘ਤੂੰ ਦਾਤਾ ਹੈਂ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਪਰਮਾਤਮਾ, ਤੂੰ ਸਭ ਨੂੰ ਦੇਣ ਵਾਲਾ ਹੈਂ ਅਤੇ ਸਭ ਦਾ ਮਾਲਕ ਹੈਂ। ਤੂੰ ਸਾਰਿਆਂ ਦੇ ਮਨ ਵਿਚ ਭਰੋਸਾ ਪੈਦਾ ਕਰ। ਸਾਰੇ ਇਕ-ਦੂਜੇ ਨੂੰ ਪਿਆਰ ਕਰਨ ਅਤੇ ਕਿਸੇ ਦੇ ਮਨ ਵਿਚ ਦੂਜੇ ਲਈ ਗੁੱਸਾ-ਗਿਲਾ ਨਾ ਰਹੇ।
Exam Tips:
a) ‘ਰੋਸਾ’ ਦਾ ਅਰਥ ਹੈ – ਗੁੱਸਾ ਜਾਂ ਗਿਲਾ।
b) ‘ਦਾਤਾ’ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ ਹੈ।
Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ਸ) ‘ਅੰਨ, ਧਨ ਦੂਣ ਸਵਾਇਆ ਹੋਵੇ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਪਰਮਾਤਮਾ, ਅਜਿਹੀ ਬਖ਼ਸ਼ਿਸ਼ ਕਰ ਕਿ ਸਾਡੇ ਦੇਸ਼ ਵਿਚ ਪਹਿਲਾਂ ਨਾਲੋਂ ਦੂਣਾ-ਸਵਾਇਆ ਅੰਨ ਅਤੇ ਧਨ ਹੋਵੇ। ਸਭ ਨੂੰ ਖਾਣ ਲਈ ਮਿਲੇ ਅਤੇ ਕੋਈ ਭੁੱਖਾ ਨਾ ਰਹੇ। ਜਦੋਂ ਵੀ ਕੋਈ ਕਿਸੇ ਨਾਲ ਗੱਲ ਕਰੇ, ਮਿੱਠਾ ਬੋਲੇ। ਕੋਈ ਵੀ ਕਿਸੇ ਨਾਲ ਰੁੱਖਾ ਨਾ ਬੋਲੇ।
Exam Tips:
a) ‘ਦੂਣ-ਸਵਾਇਆ’ ਦਾ ਅਰਥ ਹੈ – ਬਹੁਤ ਵਧ ਜਾਣਾ।
b) ਇਸ ਕਾਵਿ-ਟੋਟੇ ਵਿਚ ਮਿੱਠਾ ਬੋਲਣ ਦੀ ਸਿੱਖਿਆ ਹੈ।
Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ਹ) ‘ਮੇਰ ਤੇਰ ਦੀਆਂ ਗੱਲਾਂ ਮੁੱਕਣ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਪਰਮਾਤਮਾ, ਅਜਿਹੀ ਬਖ਼ਸ਼ਿਸ਼ ਕਰ ਕਿ ਲੋਕਾਂ ਵਿਚੋਂ ਮੇਰੇ-ਤੇਰੇ ਦਾ ਫ਼ਰਕ ਮਿਟ ਜਾਵੇ ਅਤੇ ਕਿਸੇ ਵਿਚ ਹੰਕਾਰ ਨਾ ਰਹੇ। ਸਭ ਮਨੁੱਖਾਂ ਵਿਚ ਅਜਿਹਾ ਪਿਆਰ ਬਣੇ, ਜਿਵੇਂ ਚਾਰੇ ਪਾਸਿਆਂ ਤੋਂ ਫੁੱਲਾਂ ਦੀ ਖ਼ੁਸ਼ਬੋ ਆ ਰਹੀ ਹੋਵੇ।
Exam Tips:
a) ‘ਹਉਮੈ’ ਦਾ ਅਰਥ ਹੈ – ਹੰਕਾਰ।
b) ‘ਮੇਰ-ਤੇਰ’ ਦਾ ਅਰਥ ਹੈ – ਆਪਣੇ-ਪਰਾਏ ਦਾ ਫ਼ਰਕ।
Question 6: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ (ਕ) ‘ਜਦ ਵੀ ’ਵਾਜ ਦੇਵੇ ਕੋਈ ਸਾਨੂੰ…’ ਪੜ੍ਹੋ ਅਤੇ ਇਸ ਦੇ ਸਰਲ ਅਰਥ ਲਿਖੋ।
Answer:
ਸਰਲ ਅਰਥ: ਹੇ ਪਰਮਾਤਮਾ, ਸਾਡੇ ਉੱਤੇ ਅਜਿਹੀ ਬਖ਼ਸ਼ਿਸ਼ ਕਰ ਕਿ ਜਦੋਂ ਵੀ ਕੋਈ ਕਿਸੇ ਕੰਮ ਜਾਂ ਮਦਦ ਲਈ ਸਾਨੂੰ ਅਵਾਜ਼ ਮਾਰੇ, ਅਸੀਂ ਉਸ ਦੇ ਕੰਮ ਆਈਏ। ਅਸੀਂ ਆਪਣਾ ਹਰ ਪਲ ਚੰਗੇ ਕੰਮਾਂ ਵਿਚ ਲਾਈਏ ਅਤੇ ਸਮੇਂ ਦੀ ਕਦਰ ਕਰਦੇ ਹੋਏ ਉਸ ਨੂੰ ਕਦੇ ਵਿਅਰਥ ਨਾ ਗੁਆਈਏ।
Exam Tips:
a) ‘ਲੇਖੇ ਲਾਉਣਾ’ ਦਾ ਅਰਥ ਹੈ – ਚੰਗੇ ਕੰਮ ਵਿਚ ਵਰਤਣਾ।
b) ਇਸ ਕਾਵਿ-ਟੋਟੇ ਵਿਚ ਸਮੇਂ ਦੀ ਕਦਰ ਕਰਨ ਦੀ ਸਿੱਖਿਆ ਹੈ।
ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 1 (‘ਸਿਰਜਣਹਾਰੇ, ਸਭ ਦੇ ਪਿਆਰੇ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਸਿਰਜਣਹਾਰ ਕਿਸ ਨੂੰ ਕਿਹਾ ਗਿਆ ਹੈ?
(ii) ਦਾਨ ਕਿਸ ਤੋਂ ਮੰਗਿਆ ਗਿਆ ਹੈ?
(iii) ਕਿਹੜਾ ਦਾਨ ਮੰਗਿਆ ਗਿਆ ਹੈ?
(iv) ਕਿਹੋ ਜਿਹੇ ਕੰਮ ਕਰਨ ਦੀ ਮੰਗ ਕੀਤੀ ਗਈ ਹੈ?
Answer:
(i) ਪਰਮਾਤਮਾ ਨੂੰ।
(ii) ਪਰਮਾਤਮਾ ਤੋਂ।
(iii) ਪੜ੍ਹਨ-ਲਿਖਣ, ਅੱਗੇ ਵਧਣ ਅਤੇ ਮਹਾਨ ਕੰਮ ਕਰਨ ਦਾ ਦਾਨ।
(iv) ਮਹਾਨ ਕੰਮ।
Exam Tips:
a) ਸਿਰਜਣਹਾਰ, ਦਾਤਾ ਅਤੇ ਮਾਲਕ – ਤਿੰਨੇ ਸ਼ਬਦ ਪਰਮਾਤਮਾ ਲਈ ਹਨ।
b) ਛੋਟੇ ਪ੍ਰਸ਼ਨ ਦਾ ਉੱਤਰ ਇਕ-ਦੋ ਸ਼ਬਦਾਂ ਵਿਚ ਦਿਓ।
Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 2 (‘ਮਾਨਵਤਾ ਦੀ ਸੇਵਾ ਕਰੀਏ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਿਸ ਦੀ ਸੇਵਾ ਦੀ ਗੱਲ ਕੀਤੀ ਗਈ ਹੈ?
(ii) ਕਿਹੋ ਜਿਹੀ ਸੇਵਾ ਦੀ ਗੱਲ ਕੀਤੀ ਗਈ ਹੈ?
(iii) ਕਿਸ ਚੀਜ਼ ਨੂੰ ‘ਹਰਾਮ’ ਕਿਹਾ ਗਿਆ ਹੈ?
Answer:
(i) ਮਾਨਵਤਾ ਦੀ।
(ii) ਨਿਸ਼ਕਾਮ (ਬਿਨਾਂ ਲਾਲਚ ਤੋਂ ਕੀਤੀ) ਸੇਵਾ ਦੀ।
(iii) ਅਰਾਮ ਨੂੰ।
Exam Tips:
a) ‘ਨਿਸ਼ਕਾਮ’ ਦੇ ਸ਼ਬਦ-ਜੋੜ ਧਿਆਨ ਨਾਲ ਲਿਖੋ।
b) ‘ਹਰਾਮ’ ਦਾ ਅਰਥ ਹੈ – ਜੋ ਠੀਕ ਨਾ ਹੋਵੇ।
Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 3 (‘ਤੂੰ ਦਾਤਾ ਹੈਂ, ਸਭ ਦਾ ਮਾਲਕ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਦਾਤਾ ਕੌਣ ਹੈ? ਜਾਂ ਸਭ ਦਾ ਮਾਲਕ ਕੌਣ ਹੈ?
(ii) ਸਭ ਲਈ ਕੀ ਮੰਗਿਆ ਗਿਆ ਹੈ?
(iii) ਸਾਰੇ ਇਕ-ਦੂਜੇ ਨਾਲ ਕੀ ਕਰਨ?
(iv) ਮਨ ਵਿਚ ਕੀ ਨਾ ਰਹੇ?
Answer:
(i) ਪਰਮਾਤਮਾ।
(ii) ਇਕ-ਦੂਜੇ ਵਿਚ ਭਰੋਸਾ ਅਤੇ ਇਕ-ਦੂਜੇ ਲਈ ਪਿਆਰ।
(iii) ਪਿਆਰ।
(iv) ਰੋਸਾ (ਗੁੱਸਾ-ਗਿਲਾ)।
Exam Tips:
a) ‘ਰੋਸਾ’ ਦਾ ਅਰਥ ਬਰੈਕਟ ਵਿਚ ਲਿਖ ਦਿਓ।
Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 4 (‘ਅੰਨ, ਧਨ ਦੂਣ ਸਵਾਇਆ ਹੋਵੇ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕੀ ਦੂਣ-ਸਵਾਇਆ ਹੋਵੇ?
(ii) ਭੁੱਖਾ ਕੌਣ ਨਾ ਰਹੇ?
(iii) ਕਿਹੋ ਜਿਹੇ ਬੋਲ ਬੋਲੇ ਜਾਣ?
(iv) ਕੋਈ ਕਿਹੋ ਜਿਹਾ ਬੋਲ ਨਾ ਬੋਲੇ?
Answer:
(i) ਅੰਨ ਅਤੇ ਧਨ।
(ii) ਕੋਈ ਵੀ ਨਾ।
(iii) ਮਿੱਠੇ।
(iv) ਰੁੱਖਾ।
Exam Tips:
a) ਮਿੱਠਾ ਅਤੇ ਰੁੱਖਾ ਉਲਟ-ਭਾਵੀ ਸ਼ਬਦ ਹਨ – ਦੋਹਾਂ ਨੂੰ ਨਾ ਰਲਾਓ।
Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 5 (‘ਮੇਰ ਤੇਰ ਦੀਆਂ ਗੱਲਾਂ ਮੁੱਕਣ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਿਹੜੀਆਂ ਗੱਲਾਂ ਮੁੱਕ ਜਾਣ?
(ii) ਕਿਹੜੀ ਚੀਜ਼ ਨਾ ਰਹੇ?
(iii) ਚਾਰ ਦਿਸ਼ਾਵਾਂ ਵਿਚੋਂ ਕੀ ਆਵੇ?
(iv) ਚਾਰ ਦਿਸ਼ਾਵਾਂ ਕਿਹੜੀਆਂ-ਕਿਹੜੀਆਂ ਹਨ?
Answer:
(i) ਮੇਰ-ਤੇਰ ਦੀਆਂ।
(ii) ਹਉਮੈ (ਹੰਕਾਰ)।
(iii) ਫੁੱਲਾਂ ਦੀ ਖ਼ੁਸ਼ਬੋਈ।
(iv) ਪੂਰਬ, ਪੱਛਮ, ਉੱਤਰ ਅਤੇ ਦੱਖਣ।
Exam Tips:
a) ਚਾਰੇ ਦਿਸ਼ਾਵਾਂ ਦੇ ਨਾਂ ਯਾਦ ਰੱਖੋ।
b) ‘ਖ਼ੁਸ਼ਬੋਈ’ ਵਿਚ ‘ਖ਼’ ਦੇ ਪੈਰ ਵਿਚ ਬਿੰਦੀ ਲਾਓ।
Question 6: ਪਾਠ-ਪੁਸਤਕ ਵਿਚੋਂ ਕਵਿਤਾ ‘ਪ੍ਰਾਰਥਨਾ’ ਦਾ ਕਾਵਿ-ਟੋਟਾ 6 (‘ਜਦ ਵੀ ’ਵਾਜ ਦੇਵੇ ਕੋਈ ਸਾਨੂੰ…’) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਕਿਸ ਦੇ ਕੰਮ ਆਈਏ?
(ii) ਕਿਹੜੀ ਚੀਜ਼ ਲੇਖੇ ਲਾਈਏ?
(iii) ਕਾਹਦੀ ਕਦਰ ਪਾਈਏ?
Answer:
(i) ਜਿਹੜਾ ਵੀ ਸਾਨੂੰ ਅਵਾਜ਼ ਦੇਵੇ, ਉਸ ਦੇ।
(ii) ਆਪਣਾ ਹਰ ਪਲ।
(iii) ਸਮੇਂ ਦੀ।
Exam Tips:
a) ‘ਕਦਰ ਪਾਉਣਾ’ ਦਾ ਅਰਥ ਹੈ – ਕੀਮਤ ਸਮਝਣਾ।
Free study material for Punjabi
Punjabi Class 4 Curriculum Solutions: Punjabi Medium Chapter 01 ਪ੍ਰਾਰਥਨਾ
Chapter Exercise Answers for Class 4 Punjabi
Review comprehensive exercise answers for Class 4 Punjabi Punjabi Medium Chapter 01 ਪ੍ਰਾਰਥਨਾ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 01 ਪ੍ਰਾਰਥਨਾ
Each solution includes detailed reasoning to foster genuine comprehension of Punjabi Medium Chapter 01 ਪ੍ਰਾਰਥਨਾ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 4 Exams
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 4 Punjabi.
FAQs
The complete and updated PSEB 4th Class Punjabi Solutions Chapter 1 ਪ੍ਰਾਰਥਨਾ is available for free on StudiesToday.com. These solutions for Class 4 Punjabi are as per latest Punjab Board curriculum.
Yes, our experts have revised the PSEB 4th Class Punjabi Solutions Chapter 1 ਪ੍ਰਾਰਥਨਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 4th Class Punjabi Solutions Chapter 1 ਪ੍ਰਾਰਥਨਾ will help students to get full marks in the theory paper.
Yes, we provide bilingual support for Class 4 Punjabi. You can access PSEB 4th Class Punjabi Solutions Chapter 1 ਪ੍ਰਾਰਥਨਾ in both English and Hindi medium.
Yes, you can download the entire PSEB 4th Class Punjabi Solutions Chapter 1 ਪ੍ਰਾਰਥਨਾ in printable PDF format for offline study on any device.