PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ

Step-by-Step Textbook Solutions for Class 3 Welcome Life Punjabi Medium Chapter 01 ਸਾਡਾ ਭੋਜਨ ਅਤੇ ਪਾਣੀ

Access comprehensive textbook solutions for Punjabi Medium Chapter 01 ਸਾਡਾ ਭੋਜਨ ਅਤੇ ਪਾਣੀ using the official curriculum guides for Class 3 Welcome Life. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 01 ਸਾਡਾ ਭੋਜਨ ਅਤੇ ਪਾਣੀ Textbook Solutions PDF

Access the complete solution PDF for Class 3 Welcome Life below. Regular practice with these targeted textbook answers builds familiarity with standard question patterns and helps secure higher marks in final school evaluations.

ਪੰਨਾ-2 ਕਿਰਿਆ-1

Question 1: ਘਰ ਵਿਚ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਹਨ?

Answer:

ਦੁੱਧ, ਸਬਜ਼ੀਆਂ, ਫ਼ਲ, ਦਾਲ ਅਤੇ ਚਾਵਲ।

Exam Tips:

a) ਘੱਟੋ-ਘੱਟ ਤਿੰਨ-ਚਾਰ ਚੀਜ਼ਾਂ ਦੇ ਨਾਂ ਲਿਖੋ।
b) ਨਾਂਵਾਂ ਵਿਚਕਾਰ ਕਾਮਾ (,) ਲਾਓ।

 

Question 2: ਭੋਜਨ ਖ਼ਰਾਬ ਹੈ, ਇਹ ਕਿਵੇਂ ਪਤਾ ਲੱਗਦਾ ਹੈ?

Answer:

ਭੋਜਨ ਖ਼ਰਾਬ ਹੈ, ਇਸ ਦਾ ਪਤਾ ਸਾਨੂੰ ਗੰਧ ਤੋਂ, ਰੰਗ ਵਿਚ ਤਬਦੀਲੀ ਤੋਂ, ਸਵਾਦ ਤੋਂ ਅਤੇ ਪੈਕੇਟ ਜਾਂ ਡੱਬਾਬੰਦ ਭੋਜਨ ਉੱਪਰ ਲਿਖੀ ਮਿਤੀ ਤੋਂ ਲੱਗਦਾ ਹੈ।

Exam Tips:

a) ਚਾਰੇ ਢੰਗ – ਗੰਧ, ਰੰਗ, ਸਵਾਦ ਅਤੇ ਮਿਤੀ – ਲਿਖੋ।
b) ਡੱਬਾਬੰਦ ਭੋਜਨ ਲਈ ਛਪੀ ਮਿਤੀ ਜ਼ਰੂਰ ਦੇਖੋ।

 

Question 3: ਭੋਜਨ ਖ਼ਰਾਬ ਕਿਵੇਂ ਹੁੰਦਾ ਹੈ?

Answer:

ਕੀਟਾਣੂ, ਉੱਲੀ, ਬੈਕਟੀਰੀਆ ਅਤੇ ਸੂਖ਼ਮ-ਜੀਵਾਂ ਦੁਆਰਾ।

Exam Tips:

a) ਕੀਟਾਣੂ, ਉੱਲੀ ਅਤੇ ਬੈਕਟੀਰੀਆ ਤਿੰਨੇ ਨਾਂ ਯਾਦ ਰੱਖੋ।

 

ਪੰਨਾ-3

Question 1: ਖ਼ਰਾਬ ਭੋਜਨ ਖਾਣ ਨਾਲ ਕੀ ਹੁੰਦਾ ਹੈ?

Answer:

ਪੇਟ-ਦਰਦ, ਉਲਟੀ, ਦਸਤ ਅਤੇ ਪੇਚਿਸ਼ ਦੀਆਂ ਬਿਮਾਰੀਆਂ ਹੁੰਦੀਆਂ ਹਨ।

Exam Tips:

a) ਬਿਮਾਰੀਆਂ ਦੇ ਨਾਂ ਵੱਖ-ਵੱਖ ਗਿਣ ਕੇ ਲਿਖੋ।
b) ਖ਼ਰਾਬ ਭੋਜਨ ਤੋਂ ਹਮੇਸ਼ਾ ਬਚੋ।

 

Question 2: ਕੀ ਧਿਆਨ ਰੱਖਣਾ ਚਾਹੀਦਾ ਹੈ?

Answer:

ਖ਼ਰਾਬ ਭੋਜਨ ਕਦੇ ਨਹੀਂ ਖਾਣਾ ਚਾਹੀਦਾ। ਸਾਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ।

Exam Tips:

a) ਉੱਤਰ ਵਿਚ ‘ਖ਼ਰਾਬ ਭੋਜਨ ਕਦੇ ਨਹੀਂ ਖਾਣਾ’ ਵਾਕ ਜ਼ਰੂਰ ਲਿਖੋ।

 

Question 3: ਬ੍ਰੈੱਡ ਨੂੰ ਉੱਲੀ ਕਿਵੇਂ ਲੱਗ ਜਾਂਦੀ ਹੈ?

Answer:

ਜੇ ਇਕ ਬ੍ਰੈੱਡ ਦੇ ਟੁਕੜੇ ਨੂੰ ਥੋੜ੍ਹਾ ਗਿੱਲਾ ਕਰ ਕੇ ਬੰਦ ਡੱਬੇ ਵਿਚ ਕੁਝ ਦਿਨ ਰੱਖ ਦੇਈਏ ਅਤੇ ਕੁਝ ਦਿਨਾਂ ਬਾਅਦ ਦੇਖੀਏ, ਤਾਂ ਉਸ ਨੂੰ ਉੱਲੀ ਲੱਗ ਜਾਂਦੀ ਹੈ।

Exam Tips:

a) ਗਿੱਲਾ ਕਰਨਾ ਅਤੇ ਬੰਦ ਡੱਬੇ ਵਿਚ ਰੱਖਣਾ – ਦੋਵੇਂ ਗੱਲਾਂ ਲਿਖੋ।

 

ਮੌਖਿਕ ਪ੍ਰਸ਼ਨ

Question 1: ਬਾਜ਼ਾਰ ਦਾ ਡੱਬਾ-ਬੰਦ/ਪੈਕੇਟ-ਬੰਦ ਭੋਜਨ ਖ਼ਰਾਬ ਨਾ ਹੋਵੇ, ਇਹ ਚੈੱਕ ਕਰਨ ਲਈ ਕੀ ਦੇਖੋਗੇ?
(ੳ) ਪੈਕੇਟ ਦਾ ਰੰਗ
(ਅ) ਪੈਕੇਟ/ਡੱਬੇ ਦਾ ਸਾਈਜ਼
(ੲ) ਪੈਕੇਟ ’ਤੇ ਲਿਖੀ ਮਿਤੀ
(ਸ) ਇਹ ਸਾਰਾ ਕੁਝ

Answer:

(ੲ) ਪੈਕੇਟ ’ਤੇ ਲਿਖੀ ਮਿਤੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪੈਕੇਟ ’ਤੇ ਬਣਾਉਣ ਅਤੇ ਵਰਤੋਂ ਦੀ ਆਖ਼ਰੀ ਮਿਤੀ ਹੁੰਦੀ ਹੈ।

 

Question 2: ਅੱਜ ਸੁਖਮਨ ਨੇ ਟਿਫਿਨ ਖੋਲ੍ਹਦੇ ਹੀ ਕਿਹਾ, “ਅੱਜ ਤਾਂ ਲੱਗਦਾ ਸਬਜ਼ੀ ਖ਼ਰਾਬ ਹੋ ਗਈ।” ਦੱਸੋ ਸੁਖਮਨ ਨੂੰ ਕਿਵੇਂ ਪਤਾ ਲੱਗਾ ਕਿ ਸਬਜ਼ੀ ਖ਼ਰਾਬ ਹੋ ਗਈ?
(ੳ) ਦੇਖ ਕੇ
(ਅ) ਗੰਧ ਤੋਂ
(ੲ) ਰੰਗ ਤੋਂ
(ਸ) ਸੁਆਦ ਤੋਂ

Answer:

(ਅ) ਗੰਧ ਤੋਂ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਟਿਫਿਨ ਖੋਲ੍ਹਦੇ ਹੀ ਪਤਾ ਲੱਗਣਾ ਗੰਧ ਨਾਲ ਹੀ ਹੁੰਦਾ ਹੈ।

 

ਪੰਨਾ-5 ਕਿਰਿਆ-1

Question 1: ਬੱਚਿਓ, ਮੱਖੀਆਂ ਅਤੇ ਉਪਰੋਕਤ ਤਸਵੀਰ ਵਿਚ ਦਰਸਾਏ ਭੋਜਨ ਦੇ ਦੂਸ਼ਿਤ ਹੋਣ ਦੇ ਹੋਰ ਕਾਰਨਾਂ ਦੇ ਹੱਲ ਵਜੋਂ ਕੁਝ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਢੁੱਕਵੇਂ ਹੱਲ ਆਪਣੇ ਸ਼ਬਦਾਂ ਵਿਚ ਲਿਖੋ।

Answer:

ਪਹਿਲੀ ਤਸਵੀਰ (ਬਾਲਟੀ): ਬਾਲਟੀ ਹਮੇਸ਼ਾ ਢੱਕ ਕੇ ਰੱਖੋ।
ਦੂਜੀ ਤਸਵੀਰ (ਹੱਥ ਧੋਣਾ): ਹੱਥ ਹਮੇਸ਼ਾ ਸਾਫ਼ ਪਾਣੀ ਨਾਲ ਧੋਵੋ।
ਤੀਜੀ ਤਸਵੀਰ (ਬਾਥਰੂਮ): ਬਾਥਰੂਮ ਵਿਚ ਮਲ-ਪਖ਼ਾਨਾ ਹੋਣਾ ਚਾਹੀਦਾ ਹੈ।
ਚੌਥੀ ਤਸਵੀਰ (ਬਰਤਨ): ਬਰਤਨ ਢੱਕ ਕੇ ਰੱਖੋ।

Exam Tips:

a) ਹਰ ਤਸਵੀਰ ਦੇਖ ਕੇ ਉਸ ਨਾਲ ਸੰਬੰਧਿਤ ਇਕ-ਇਕ ਹੱਲ ਲਿਖੋ।
b) ਹੱਲ ‘ਚਾਹੀਦਾ ਹੈ’ ਜਾਂ ‘ਕਰੋ’ ਵਾਲੇ ਵਾਕਾਂ ਵਿਚ ਲਿਖੋ।

 

ਪੰਨਾ-6 ਕਿਰਿਆ-2

Question 1: ਉਪਰੋਕਤ ਜਾਣਕਾਰੀ ਦੇ ਆਧਾਰ ’ਤੇ ਯਾਦ ਰੱਖਣ ਯੋਗ ਗੱਲਾਂ ਦੀ ਇਕ ਸੂਚੀ ਤਿਆਰ ਕਰੋ।

Answer:

1. ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
2. ਮਲ-ਪਖ਼ਾਨੇ ਦਾ ਦਰਵਾਜ਼ਾ ਬੰਦ ਹੋਣਾ ਚਾਹੀਦਾ ਹੈ।
3. ਹੱਥਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ।
4. ਘਰ ਦੀ ਸਫ਼ਾਈ ਹੋਣੀ ਚਾਹੀਦੀ ਹੈ।
5. ਭੋਜਨ ਨੂੰ ਫਰਿੱਜ ਵਿਚ ਰੱਖ ਕੇ ਵੀ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।

Exam Tips:

a) ਸੂਚੀ ਨੂੰ ਨੰਬਰ ਦੇ ਕੇ ਵੱਖ-ਵੱਖ ਸਤਰਾਂ ਵਿਚ ਲਿਖੋ।
b) ਹਰ ਗੱਲ ਛੋਟੇ ਤੇ ਸਾਫ਼ ਵਾਕ ਵਿਚ ਲਿਖੋ।

 

ਆਓ ਸਮਝੀਏ

Question 1: ਉਪਰੋਕਤ ਜਾਣਕਾਰੀ ਅਨੁਸਾਰ ਭੋਜਨ ਦੇ ਗੰਦਾ ਹੋਣ ਦਾ ਮੁੱਖ ਕਾਰਨ ਕੀ ਹੈ?
(ੳ) ਖੁੱਲ੍ਹੇ ਵਿਚ ਕੀਤਾ ਮਲ
(ਅ) ਮੱਖੀਆਂ
(ੲ) ਪਾਣੀ
(ਸ) ਪੌਦੇ

Answer:

(ਅ) ਮੱਖੀਆਂ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਮੱਖੀਆਂ ਗੰਦਗੀ ਤੋਂ ਕੀਟਾਣੂ ਲਿਆ ਕੇ ਭੋਜਨ ’ਤੇ ਬੈਠਦੀਆਂ ਹਨ।

 

Question 2: ਭੋਜਨ ਨੂੰ ਮੱਖੀਆਂ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ?
(ੳ) ਮੱਖੀਆਂ ਨੂੰ ਮਾਰਨਾ ਚਾਹੀਦਾ ਹੈ
(ਅ) ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ
(ੲ) ਮਲ ਪਖ਼ਾਨੇ ਵਿਚ ਕਰਨਾ ਚਾਹੀਦਾ ਹੈ
(ਸ) ‘ਅ’ ਅਤੇ ‘ੲ’ ਦੋਵੇਂ

Answer:

(ਅ) ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਭੋਜਨ ਹਮੇਸ਼ਾ ਢੱਕ ਕੇ ਰੱਖਣ ਦੀ ਆਦਤ ਪਾਓ।

 

ਪੰਨਾ-8 ਕਿਰਿਆ-1

Question 1: ਅਮਿਤ ਅਧਿਆਪਕ ਵੱਲੋਂ ਦਿੱਤੇ ਘਰ ਦੇ ਕੰਮ ਬਾਰੇ ਆਪਣੇ ਦਾਦਾ ਜੀ ਨਾਲ ਗੱਲਬਾਤ ਕਰ ਰਿਹਾ ਹੈ। ਦਾਦਾ ਜੀ ਦੀ ਸਲਾਹ ਨਾਲ ਇਕੱਠੀ ਕੀਤੀ ਗਈ ਸੂਚਨਾ ਉਸ ਨੇ ਹੇਠਾਂ ਦਿੱਤੀ ਸਾਰਣੀ ਵਿਚ ਭਰਨੀ ਹੈ। ਤੁਹਾਨੂੰ ਕੀ ਲੱਗਦਾ ਹੈ, ਦਾਦਾ ਜੀ ਨੇ ਉਸ ਨੂੰ ਕੀ ਦੱਸਿਆ ਹੋਵੇਗਾ?

Answer:

ਲੜੀ ਨੰ.ਪਾਣੀ ਦੇ ਸਰੋਤਾਂ ਦੇ ਨਾਂਗੰਦਾ ਹੋਣ ਦੇ ਕਾਰਨ
1.ਨਦੀਗੰਦਗੀ ਸੁੱਟਣ ਨਾਲ
2.ਤਲਾਅਗੰਦਗੀ ਸੁੱਟਣ ਨਾਲ
3.ਖੂਹਗੰਦਗੀ ਸੁੱਟਣ ਨਾਲ
4.ਨਲਕਾਸਹੀ ਤਰੀਕੇ ਨਾਲ ਨਾ ਵਰਤਣ ਨਾਲ
5.ਦਰਿਆਫੈਕਟਰੀ ਦਾ ਗੰਦਾ ਰਸਾਇਣ ਸੁੱਟਣ ਨਾਲ

Exam Tips:

a) ਹਰ ਸਰੋਤ ਦੇ ਸਾਹਮਣੇ ਉਸ ਦੇ ਗੰਦਾ ਹੋਣ ਦਾ ਕਾਰਨ ਲਿਖੋ।
b) ਸਾਰਣੀ ਦੀਆਂ ਸਾਰੀਆਂ ਪੰਜ ਲਾਈਨਾਂ ਭਰੋ।

 

ਪੰਨਾ-9 ਕਿਰਿਆ-2

Question 1: ਅਧਿਆਪਕ ਦੁਆਰਾ ਦੱਸੇ ਗਏ ਪਾਣੀ ਦੇ ਗੰਦਾ ਹੋਣ ਦੇ ਕਾਰਨਾਂ ਦੇ ਆਧਾਰ ’ਤੇ ਦੱਸੋ ਕਿ ਤੁਸੀਂ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਕੀ ਕਰ ਸਕਦੇ ਹੋ?

Answer:

ਪਾਣੀ ਨੂੰ ਢੱਕ ਕੇ ਰੱਖੋ।
ਪਾਣੀ ਵਿਚ ਗੰਦਗੀ ਅਤੇ ਕੂੜਾ-ਕਰਕਟ ਨਾ ਸੁੱਟੋ।
ਤਲਾਅ ਵਿਚ ਪਸ਼ੂਆਂ ਨੂੰ ਨਾ ਨਹਾਓ।
ਫੈਕਟਰੀ ਦੇ ਗੰਦੇ ਰਸਾਇਣ ਤੋਂ ਪਾਣੀ ਨੂੰ ਬਚਾਓ।

Exam Tips:

a) ਚਾਰੇ ਤਰੀਕੇ ਵੱਖ-ਵੱਖ ਸਤਰਾਂ ਵਿਚ ਲਿਖੋ।
b) ਹਰ ਤਰੀਕਾ ਇਕ ਸਾਫ਼ ਹਦਾਇਤ ਵਜੋਂ ਲਿਖੋ।

 

ਮੌਖਿਕ ਪ੍ਰਸ਼ਨ

Question 1: ਪਾਣੀ ਦੇ ਗੰਦਾ ਹੋਣ ਬਾਰੇ ਤੁਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹੋ?
(ੳ) ਇਸ ਦੇ ਰੰਗ ਤੋਂ
(ਅ) ਇਸ ਦੇ ਸੁਆਦ ਤੋਂ
(ੲ) ਗੰਧ ਤੋਂ
(ਸ) ਇਹਨਾਂ ਸਾਰਿਆਂ ਤੋਂ

Answer:

(ਸ) ਇਹਨਾਂ ਸਾਰਿਆਂ ਤੋਂ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ‘ਇਹਨਾਂ ਸਾਰਿਆਂ ਤੋਂ’ ਵਾਲਾ ਵਿਕਲਪ ਸਾਰੀਆਂ ਗੱਲਾਂ ਨੂੰ ਜੋੜਦਾ ਹੈ।

 

Question 2: ਪਾਣੀ ਦੇ ਗੰਦਾ ਹੋਣ ਦਾ ਕੁਦਰਤੀ ਕਾਰਨ ਕੀ ਹੈ?
(ੳ) ਕੂੜਾ-ਕਰਕਟ
(ਅ) ਫੈਕਟਰੀਆਂ ਦਾ ਪਾਣੀ
(ੲ) ਮਲ-ਮੂਤਰ
(ਸ) ਧੂੜ-ਮਿੱਟੀ

Answer:

(ਸ) ਧੂੜ-ਮਿੱਟੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਬਾਕੀ ਤਿੰਨ ਕਾਰਨ ਮਨੁੱਖ ਦੇ ਪੈਦਾ ਕੀਤੇ ਹੋਏ ਹਨ, ਕੁਦਰਤੀ ਨਹੀਂ।

 

ਪੰਨਾ-11

Question 1: “ਪਾਣੀ ਕਿਤੇ ਮੁੱਕ ਨਾ ਜਾਵੇ” ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?

Answer:

ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਟੂਟੀਆਂ ਤੇ ਟੈਂਕੀਆਂ ਭਰਨ ਲਈ ਚੱਲਦੇ ਟੁੱਲੂ ਪੰਪਾਂ ਨੇ ਸਾਡੇ ਨਲਕੇ ਦਾ ਸਾਰਾ ਪਾਣੀ ਹੀ ਖਿੱਚ ਲਿਆ ਹੈ। ਸੱਚਮੁੱਚ ਮਨੁੱਖ ਨੇ ਆਪਣਾ ਜੀਵਨ-ਪੱਧਰ ਉੱਚਾ ਚੁੱਕਦੇ-ਚੁੱਕਦੇ ਪਾਣੀ ਦਾ ਪੱਧਰ ਕਿੰਨਾ ਨੀਵਾਂ ਕਰ ਦਿੱਤਾ ਹੈ।

Exam Tips:

a) ਉੱਤਰ ਵਿਚ ਪਾਣੀ ਦੇ ਡਿੱਗਦੇ ਪੱਧਰ ਦੀ ਗੱਲ ਜ਼ਰੂਰ ਲਿਖੋ।
b) ਸਿੱਖਿਆ ਵਾਲੇ ਪ੍ਰਸ਼ਨ ਵਿਚ ‘ਸਾਨੂੰ ਸਿੱਖਿਆ ਮਿਲਦੀ ਹੈ’ ਨਾਲ ਉੱਤਰ ਸ਼ੁਰੂ ਕਰੋ।

 

ਪੰਨਾ-12 ਮੌਖਿਕ ਪ੍ਰਸ਼ਨ

Question 1: ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ?
(ੳ) ਬਾਲਟੀ ਵਿਚ ਪਾ ਕੇ
(ਅ) ਪਾਣੀ ਦੀ ਵਰਤੋਂ ਸੰਭਾਲ ਕੇ ਕਰਨ ਨਾਲ
(ੲ) ਪਾਣੀ ਦੀ ਵਰਤੋਂ ਨਾ ਕਰ ਕੇ
(ਸ) ਇਹਨਾਂ ਸਾਰਿਆਂ ਨਾਲ

Answer:

(ਅ) ਪਾਣੀ ਦੀ ਵਰਤੋਂ ਸੰਭਾਲ ਕੇ ਕਰਨ ਨਾਲ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪਾਣੀ ਦੀ ਵਰਤੋਂ ਬਿਲਕੁਲ ਬੰਦ ਕਰਨਾ ਸੰਭਵ ਨਹੀਂ, ਸੰਭਾਲ ਕੇ ਵਰਤਣਾ ਠੀਕ ਹੈ।

 

Question 2: ਤੁਹਾਨੂੰ ਕੀ ਲੱਗਦਾ ਹੈ, ਕੀ ਕਰਨ ਨਾਲ ਪਾਣੀ ਮੁੱਕ ਜਾਵੇਗਾ?
(ੳ) ਪਾਣੀ ਨਾਲ ਖੇਡਣ ਨਾਲ
(ਅ) ਕੱਪੜੇ ਧੋਣ ਨਾਲ
(ੲ) ਧੁੱਪ ਨਾਲ
(ਸ) ਵਿਅਰਥ ਗਵਾ ਕੇ

Answer:

(ਸ) ਵਿਅਰਥ ਗਵਾ ਕੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪਾਣੀ ਵਿਅਰਥ ਨਾ ਗਵਾਓ, ਲੋੜ ਜਿੰਨਾ ਹੀ ਵਰਤੋ।

 

ਮਹੱਤਵਪੂਰਨ ਪ੍ਰਸ਼ਨ (i) ਬਹੁਵਿਕਲਪੀ ਪ੍ਰਸ਼ਨ

Question 1: ਅਵਤਾਰ ਸਕੂਲ ਕਿਉਂ ਨਹੀਂ ਆਇਆ?
(ੳ) ਦਸਤ, ਉਲਟੀਆਂ ਤੇ ਬੁਖ਼ਾਰ ਸੀ
(ਅ) ਉਸ ਨੇ ਘੁੰਮਣ ਜਾਣਾ ਸੀ
(ੲ) ਉਸ ਨੂੰ ਘਰ ਵਿਚ ਕੋਈ ਕੰਮ ਸੀ
(ਸ) ਇਹਨਾਂ ਸਾਰਿਆਂ ਵਿਚ ਕੁਝ ਵੀ ਨਹੀਂ

Answer:

(ੳ) ਦਸਤ, ਉਲਟੀਆਂ ਤੇ ਬੁਖ਼ਾਰ ਸੀ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਖ਼ਰਾਬ ਭੋਜਨ ਜਾਂ ਗੰਦੇ ਪਾਣੀ ਨਾਲ ਦਸਤ ਤੇ ਉਲਟੀਆਂ ਲੱਗ ਜਾਂਦੀਆਂ ਹਨ।

 

Question 2: ਭੋਜਨ ਖ਼ਰਾਬ ਕਿਵੇਂ ਹੁੰਦਾ ਹੈ?
(ੳ) ਕੀਟਾਣੂ, ਉੱਲੀ ਅਤੇ ਬੈਕਟੀਰੀਆ ਨਾਲ
(ਅ) ਫਰਿੱਜ ਵਿਚ ਰੱਖ ਕੇ
(ੲ) ਭੋਜਨ ਨੂੰ ਢੱਕ ਕੇ
(ਸ) ਇਹਨਾਂ ਸਾਰਿਆਂ ਨਾਲ

Answer:

(ੳ) ਕੀਟਾਣੂ, ਉੱਲੀ ਅਤੇ ਬੈਕਟੀਰੀਆ ਨਾਲ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਫਰਿੱਜ ਅਤੇ ਢੱਕਣ ਤਾਂ ਭੋਜਨ ਨੂੰ ਬਚਾਉਂਦੇ ਹਨ, ਖ਼ਰਾਬ ਨਹੀਂ ਕਰਦੇ।

 

Question 3: ਪਾਣੀ ਗੰਦਾ ਕਿਵੇਂ ਹੋ ਜਾਂਦਾ ਹੈ?
(ੳ) ਟੈਂਕੀ ਕਈ ਦਿਨਾਂ ਤੋਂ ਸਾਫ਼ ਨਹੀਂ ਕੀਤੀ ਹੋਵੇ
(ਅ) ਪਾਈਪ ਸਹੀ ਲੱਗਿਆ ਹੋਵੇ
(ੲ) ਪਾਣੀ ਹੱਥ ਲਗਾਉਣ ਨਾਲ
(ਸ) ਪਾਣੀ ਦੀ ਸਹੀ ਵਰਤੋਂ ਨਾਲ

Answer:

(ੳ) ਟੈਂਕੀ ਕਈ ਦਿਨਾਂ ਤੋਂ ਸਾਫ਼ ਨਹੀਂ ਕੀਤੀ ਹੋਵੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਟੈਂਕੀ ਦੀ ਸਫ਼ਾਈ ਨਿਯਮਿਤ ਕਰਨੀ ਚਾਹੀਦੀ ਹੈ।

 

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕੀ ਸਾਨੂੰ ਗੰਦਾ ਪਾਣੀ ਪੀਣਾ ਚਾਹੀਦਾ ਹੈ?

Answer:

ਨਹੀਂ, ਸਾਨੂੰ ਗੰਦਾ ਪਾਣੀ ਨਹੀਂ ਪੀਣਾ ਚਾਹੀਦਾ।

Exam Tips:

a) ਹਾਂ/ਨਹੀਂ ਨਾਲ ਉੱਤਰ ਸ਼ੁਰੂ ਕਰ ਕੇ ਪੂਰਾ ਵਾਕ ਲਿਖੋ।

 

Question 2: ਪਾਣੀ ਦੇ ਗੰਦਾ ਹੋਣ ਦਾ ਕੁਦਰਤੀ ਕਾਰਨ ਕੀ ਹੈ?

Answer:

ਧੂੜ-ਮਿੱਟੀ।

Exam Tips:

a) ਉੱਤਰ ਇਕ ਜਾਂ ਦੋ ਸ਼ਬਦਾਂ ਦਾ ਹੈ।

 

Question 3: ਪਾਣੀ ਹੈ ਜੀਵਨ ਦਾ ਅਨਮੋਲ ਰਤਨ, ਕੀ ਇਹ ਸਹੀ ਹੈ?

Answer:

ਬਿਲਕੁਲ ਸਹੀ ਹੈ।

Exam Tips:

a) ਜੀਵਨ ਪਾਣੀ ਤੋਂ ਬਿਨਾਂ ਸੰਭਵ ਨਹੀਂ – ਇਹ ਗੱਲ ਯਾਦ ਰੱਖੋ।

 

Question 4: ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ?

Answer:

ਵਿਅਰਥ ਨਾ ਗਵਾ ਕੇ।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ।

 

(iii) ਖ਼ਾਲੀ ਥਾਂਵਾਂ ਭਰੋ

Question 1: ਭੋਜਨ ਗੰਦਾ ਹੋਣ ਦਾ ਕਾਰਨ ………… ਵੀ ਹੁੰਦਾ ਹੈ।

Answer:

ਮੱਖੀਆਂ।

Exam Tips:

a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।

 

Question 2: ਮੱਖੀਆਂ ਸਾਨੂੰ ………… ਕਰ ਸਕਦੀਆਂ ਹਨ।

Answer:

ਬਿਮਾਰ।

Exam Tips:

a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।

 

Question 3: ………… ਕਰਦੀਆਂ ਆਈਆਂ ਮੱਖੀਆਂ।

Answer:

ਭਿਣ-ਭਿਣ।

Exam Tips:

a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।

 

Question 4: ਪਾਣੀ ਨੂੰ ………… ਕੇ ਰੱਖੋ।

Answer:

ਢੱਕ।

Exam Tips:

a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।

 

Question 5: ਪਾਣੀ ਦੇ ਸਰੋਤ ………… ਹੁੰਦੇ ਹਨ।

Answer:

ਨਦੀ, ਤਲਾਅ, ਦਰਿਆ।

Exam Tips:

a) ਵਾਕ ਪੂਰਾ ਪੜ੍ਹ ਕੇ ਅਰਥ ਅਨੁਸਾਰ ਸ਼ਬਦ ਭਰੋ।

 

(iv) ਦਿਮਾਗੀ ਕਸਰਤ

Question 1: ਪਾਣੀ ਦੇ ਸਰੋਤਾਂ ਦੇ ਨਾਂ ਲਿਖੋ (ਚਿੱਤਰ ਵਿਚ ਤਿੰਨ ਗੋਲ ਖ਼ਾਲੀ ਹਨ)।

Answer:

ਨਦੀਆਂ, ਤਲਾਅ, ਦਰਿਆ।

Exam Tips:

a) ਤਿੰਨੇ ਗੋਲਾਂ ਵਿਚ ਇਕ-ਇਕ ਸਰੋਤ ਦਾ ਨਾਂ ਭਰੋ।

 

Question 2: ਭੋਜਨ ਦੇ ਖ਼ਰਾਬ ਹੋਣ ਦੇ ਕਾਰਨ ਲਿਖੋ (ਚਿੱਤਰ ਵਿਚ ਤਿੰਨ ਗੋਲ ਖ਼ਾਲੀ ਹਨ)।

Answer:

ਮੱਖੀਆਂ, ਗੰਦਗੀ, ਪੈਕੇਟ ਵਿਚ ਬੰਦ।

Exam Tips:

a) ਮੱਖੀਆਂ ਅਤੇ ਗੰਦਗੀ ਵਾਲੇ ਕਾਰਨ ਜ਼ਰੂਰ ਲਿਖੋ।

 

(v) ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਗੰਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਕਿਵੇਂ ਹੋ ਜਾਂਦੀਆਂ ਹਨ?

Answer:

ਗੰਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ, ਜਿਵੇਂ: ਹੈਜ਼ਾ, ਦਸਤ, ਪੇਚਿਸ਼ ਅਤੇ ਟਾਇਫਾਈਡ।

Exam Tips:

a) ਚਾਰੇ ਬਿਮਾਰੀਆਂ – ਹੈਜ਼ਾ, ਦਸਤ, ਪੇਚਿਸ਼, ਟਾਇਫਾਈਡ – ਲਿਖੋ।
b) ਪਾਣੀ ਹਮੇਸ਼ਾ ਉਬਾਲ ਕੇ ਜਾਂ ਛਾਣ ਕੇ ਪੀਓ।

 

Punjab Board Solutions for Class 3 Welcome Life Punjabi Medium Chapter 01 ਸਾਡਾ ਭੋਜਨ ਅਤੇ ਪਾਣੀ

Official Punjab Board Solutions for Punjabi Medium Chapter 01 ਸਾਡਾ ਭੋਜਨ ਅਤੇ ਪਾਣੀ

Review comprehensive exercise answers for Class 3 Welcome Life Punjabi Medium Chapter 01 ਸਾਡਾ ਭੋਜਨ ਅਤੇ ਪਾਣੀ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 01 ਸਾਡਾ ਭੋਜਨ ਅਤੇ ਪਾਣੀ

Beyond providing final answers, these guides offer step-by-step breakdowns for complex queries in the Class 3 Welcome Life module. This approach helps students balance theoretical depth with practical problem-solving skills required for Punjab Board exams.

Next Steps in Your Welcome Life Revision

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 3 Welcome Life.

FAQs

Where can I find the latest PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ for the 2026-27 session?

The complete and updated PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ is available for free on StudiesToday.com. These solutions for Class 3 Welcome Life are as per latest Punjab Board curriculum.

Are the Welcome Life Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ as per 2026 exam pattern. All textbook exercises have been solved and have added explanation about how the Welcome Life concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ will help students to get full marks in the theory paper.

Do you offer PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ in multiple languages like Hindi and English?

Yes, we provide bilingual support for Class 3 Welcome Life. You can access PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ in both English and Hindi medium.

Is it possible to download the Welcome Life Punjab Board solutions for Class 3 as a PDF?

Yes, you can download the entire PSEB 3rd Class Welcome Life Solutions Chapter 1 ਸਾਡਾ ਭੋਜਨ ਅਤੇ ਪਾਣੀ in printable PDF format for offline study on any device.