PSEB 3rd Class EVS Solutions Chapter 4 ਆਓ ਖੇਡੀਏ

Solutions for Class 3 EVS: Punjabi Medium Chapter 04 ਆਓ ਖੇਡੀਏ

Explore reliable textbook solutions for Punjabi Medium Chapter 04 ਆਓ ਖੇਡੀਏ tailored for Class 3 learners. Utilizing these EVS answers ensures thorough preparation and strengthens foundational knowledge before final Punjab Board evaluations.

Practice Class 3 EVS Solutions: Punjabi Medium Chapter 04 ਆਓ ਖੇਡੀਏ

Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ

ਕਿਰਿਆ 1 (ਪੇਜ 20): ਹੇਠਾਂ ਕੁੱਝ ਖੇਡਾਂ ਦੇ ਨਾਮ ਦਿੱਤੇ ਗਏ ਹਨ। ਇਹਨਾਂ ਵਿੱਚੋਂ ਜਿਹੜੀਆਂ ਖੇਡਾਂ ਤੁਸੀਂ ਖੇਡੀਆਂ ਹਨ ਉਹਨਾਂ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ। ਇਹ ਵੀ ਦੱਸੋ ਕਿ ਇਹ ਖੇਡ ਖੁੱਲ੍ਹੇ ਮੈਦਾਨ ਜਾਂ ਕਮਰੇ ਵਿੱਚ, ਕਿੱਥੇ ਖੇਡੀ ਜਾ ਸਕਦੀ ਹੈ?

Answer:

ਖੇਡ ਦਾ ਨਾਂਕਮਰਾ/ਖੁੱਲ੍ਹਾ ਮੈਦਾਨਖੇਡੀ ਹੈ
ਸ਼ਤਰੰਜਕਮਰਾਖੇਡੀ ਹੈ
ਕਬੱਡੀਖੁੱਲ੍ਹਾ ਮੈਦਾਨਖੇਡੀ ਹੈ
ਲੁਕਣ-ਮੀਟੀਖੁੱਲ੍ਹਾ ਮੈਦਾਨਨਹੀਂ ਖੇਡੀ
ਕੈਰਮ-ਬੋਰਡਕਮਰਾਖੇਡੀ ਹੈ
ਹਾਕੀਖੁੱਲ੍ਹਾ ਮੈਦਾਨਖੇਡੀ ਹੈ
ਗੁੱਲੀ-ਡੰਡਾਖੁੱਲ੍ਹਾ ਮੈਦਾਨਨਹੀਂ ਖੇਡੀ
ਖੋ-ਖੋਖੁੱਲ੍ਹਾ ਮੈਦਾਨਖੇਡੀ ਹੈ

Exam Tips:

a) ਕਮਰੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਤੇ ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਫ਼ਰਕ ਯਾਦ ਰੱਖੋ।
b) "ਖੇਡੀ ਹੈ" ਦਾ ਖਾਨਾ ਤੁਹਾਡੇ ਆਪਣੇ ਤਜਰਬੇ ਉੱਤੇ ਨਿਰਭਰ ਕਰਦਾ ਹੈ।

 

ਕਿਰਿਆ 2 (ਪੇਜ 20): ਹੁਣ ਤੁਸੀਂ ਆਪਣੀ ਮਨਪਸੰਦ ਖੇਡ ਬਾਰੇ ਹੇਠਾਂ ਲਿਖੋ।

Answer:

ਆਪ ਕਰੋ।

Exam Tips:

a) ਆਪਣੀ ਮਨਪਸੰਦ ਖੇਡ ਦਾ ਨਾਂ ਅਤੇ ਉਸ ਨੂੰ ਪਸੰਦ ਕਰਨ ਦਾ ਕਾਰਨ ਆਪਣੇ ਸ਼ਬਦਾਂ ਵਿੱਚ ਲਿਖੋ।

 

ਕਿਰਿਆ 3 (ਪੇਜ 21): ਆਪਣੇ ਘਰ ਵਿੱਚ ਵੱਡਿਆਂ ਕੋਲੋਂ ਪੁੱਛ ਕੇ ਲਿਖੋ ਕਿ ਉਹ ਆਪਣੇ ਬਚਪਨ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਸਨ?

Answer:

ਮੇਰੇ ਪਿਤਾ ਜੀ ਕ੍ਰਿਕੇਟ ਖੇਡਦੇ ਸਨ। ਮੇਰੇ ਦਾਦਾ ਜੀ ਹਾਕੀ ਦੇ ਖਿਡਾਰੀ ਸਨ।

Exam Tips:

a) ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਤੋਂ ਪੁੱਛ ਕੇ ਲਿਖੋ।
b) ਹਰ ਵੱਡੇ ਲਈ ਇੱਕ-ਇੱਕ ਵਾਕ ਲਿਖੋ।

 

ਕਿਰਿਆ 4 (ਪੇਜ 21): ਵਿਹਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਬਹੁਤ ਸਾਰੇ ਕੰਮ ਕਰਦੇ ਹੋਣਗੇ। ਆਓ ਲਿਖੀਏ ਕੌਣ ਕੀ ਕਰਦਾ ਹੈ?

Answer:

ਮੈਂਬਰਕੰਮ
(ੳ) ਪਿਤਾ ਜੀਕੰਪਿਊਟਰ ਤੇ ਖੇਡਦੇ ਹਨ।
(ਅ) ਮਾਤਾ ਜੀਸਿਲਾਈ-ਕਢਾਈ ਦਾ ਕੰਮ ਕਰਦੇ ਹਨ।
(ੲ) ਦਾਦਾ ਜੀਤਾਸ਼ ਖੇਡਦੇ ਹਨ।
(ਸ) ਦਾਦੀ ਜੀਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਦੇ ਹਨ।
(ਹ) ਦੀਦੀਬੁਣਾਈ-ਕਢਾਈ ਦਾ ਕੰਮ ਸਿੱਖਦੀ ਹੈ।

Exam Tips:

a) ਧਿਆਨ ਨਾਲ ਵੇਖੋ ਕਿ ਘਰ ਦਾ ਹਰ ਮੈਂਬਰ ਵਿਹਲੇ ਸਮੇਂ ਵਿੱਚ ਕੀ ਕਰਦਾ ਹੈ।
b) ਤੁਹਾਡੇ ਆਪਣੇ ਪਰਿਵਾਰ ਦੇ ਉੱਤਰ ਇਸ ਸਾਰਣੀ ਤੋਂ ਵੱਖਰੇ ਹੋ ਸਕਦੇ ਹਨ।

 

ਪ੍ਰਸ਼ਨ 1 (ਪੇਜ 22): ਤੁਸੀਂ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ?

Answer:

ਮੈਂ ਪੁਸਤਕਾਂ ਪੜ੍ਹਦਾ ਹਾਂ ਜਿਨ੍ਹਾਂ ਵਿੱਚ ਕਹਾਣੀਆਂ ਹੁੰਦੀਆਂ ਹਨ।

Exam Tips:

a) ਉਹੀ ਲਿਖੋ ਜੋ ਤੁਸੀਂ ਸੱਚਮੁੱਚ ਕਰਦੇ ਹੋ, ਛੋਟੇ ਵਾਕ ਵਿੱਚ।
b) ਪੜ੍ਹਨਾ ਅਤੇ ਖੇਡਣਾ ਵਿਹਲਾ ਸਮਾਂ ਬਿਤਾਉਣ ਦੇ ਚੰਗੇ ਢੰਗ ਹਨ।

 

ਪ੍ਰਸ਼ਨ 2 (ਪੇਜ 22): ਤੁਹਾਡੀ ਮਨਪਸੰਦ ਖੇਡ ਕਿਹੜੀ ਹੈ?

Answer:

ਮੇਰੀ ਮਨਪਸੰਦ ਖੇਡ ਹਾਕੀ ਹੈ।

Exam Tips:

a) ਉਸ ਖੇਡ ਦਾ ਨਾਂ ਲਿਖੋ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ।

 

ਪ੍ਰਸ਼ਨ 3 (ੳ): ਖ਼ਾਲੀ ਥਾਂਵਾਂ ਭਰੋ (ਹਾਕੀ, ਗੀਟੇ, ਸਿਹਤਮੰਦ, ਮਨੋਰੰਜਨ): ਖੇਡਾਂ ਸਾਡਾ ................ ਕਰਦੀਆਂ ਹਨ।

Answer:

ਮਨੋਰੰਜਨ

Exam Tips:

a) ਖੇਡਾਂ ਸਾਨੂੰ ਖ਼ੁਸ਼ੀ ਅਤੇ ਆਨੰਦ ਦਿੰਦੀਆਂ ਹਨ।

 

ਪ੍ਰਸ਼ਨ 3 (ਅ): ................ ਅਸੀਂ ਕਮਰੇ ਵਿੱਚ ਬੈਠ ਕੇ ਖੇਡ ਸਕਦੇ ਹਾਂ।

Answer:

ਗੀਟੇ

Exam Tips:

a) ਉਹ ਖੇਡ ਚੁਣੋ ਜਿਸ ਲਈ ਥੋੜ੍ਹੀ ਜਿਹੀ ਥਾਂ ਹੀ ਕਾਫ਼ੀ ਹੋਵੇ।

 

ਪ੍ਰਸ਼ਨ 3 (ੲ): ................ ਖੇਡਣ ਲਈ ਖੁੱਲ੍ਹੇ ਮੈਦਾਨ ਦੀ ਲੋੜ ਹੁੰਦੀ ਹੈ।

Answer:

ਹਾਕੀ

Exam Tips:

a) ਵੱਡੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਲਈ ਖੁੱਲ੍ਹੀ ਥਾਂ ਚਾਹੀਦੀ ਹੈ।

 

ਪ੍ਰਸ਼ਨ 3 (ਸ): ਖੇਡਾਂ ਸਾਨੂੰ ................ ਬਣਾਉਂਦੀਆਂ ਹਨ।

Answer:

ਸਿਹਤਮੰਦ

Exam Tips:

a) ਨਿਯਮਿਤ ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।

 

ਪ੍ਰਸ਼ਨ 4 (ੳ): ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ: ਸਾਰੀਆਂ ਖੇਡਾਂ ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ।

Answer:

ਗਲਤ

Exam Tips:

a) ਸ਼ਤਰੰਜ ਅਤੇ ਕੈਰਮ-ਬੋਰਡ ਵਰਗੀਆਂ ਖੇਡਾਂ ਕਮਰੇ ਵਿੱਚ ਖੇਡੀਆਂ ਜਾਂਦੀਆਂ ਹਨ।

 

ਪ੍ਰਸ਼ਨ 4 (ਅ): ਖੇਡਣ ਨਾਲ ਸਮਾਂ ਖ਼ਰਾਬ ਹੁੰਦਾ ਹੈ।

Answer:

ਗਲਤ

Exam Tips:

a) ਖੇਡਾਂ ਸਾਨੂੰ ਤੰਦਰੁਸਤ ਅਤੇ ਖ਼ੁਸ਼ ਰੱਖਦੀਆਂ ਹਨ, ਇਸ ਲਈ ਸਮਾਂ ਖ਼ਰਾਬ ਨਹੀਂ ਹੁੰਦਾ।

 

ਪ੍ਰਸ਼ਨ 4 (ੲ): ਖੇਡਾਂ ਦੇ ਕੁੱਝ ਨਿਯਮ ਹੁੰਦੇ ਹਨ।

Answer:

ਸਹੀ

Exam Tips:

a) ਹਰ ਖੇਡ ਦੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਸਾਰੇ ਖਿਡਾਰੀਆਂ ਨੂੰ ਕਰਨੀ ਚਾਹੀਦੀ ਹੈ।

 

ਪ੍ਰਸ਼ਨ 4 (ਸ): ਖੇਡਦੇ ਸਮੇਂ ਲੜਾਈ ਕਰਨਾ ਚੰਗੀ ਗੱਲ ਹੈ।

Answer:

ਗਲਤ

Exam Tips:

a) ਸਾਨੂੰ ਪਿਆਰ ਨਾਲ ਅਤੇ ਨਿਯਮਾਂ ਅਨੁਸਾਰ ਖੇਡਣਾ ਚਾਹੀਦਾ ਹੈ।

 

ਪ੍ਰਸ਼ਨ 5: ਹੇਠਾਂ ਦਿੱਤੇ ਅਨੁਸਾਰ ਸੂਚੀ ਤਿਆਰ ਕਰੋ।

Answer:

ਟੀਮ ਵਿੱਚ ਖੇਡਣ ਵਾਲੀਆਂ ਖੇਡਾਂਇਕੱਲੇ ਖੇਡਣ ਵਾਲੀਆਂ ਖੇਡਾਂ
1. ਕ੍ਰਿਕੇਟਦੌੜ
2. ਵਾਲੀਬਾਲਲੰਬੀ ਛਾਲ
3. ਫੁਟਬਾਲਸੁਕਵੈਸ਼
4. ਖੋ-ਖੋਟੇਬਲ ਟੈਨਿਸ
5. ਬਾਸਕਟਬਾਲਬੈਡਮਿੰਟਨ

Exam Tips:

a) ਟੀਮ ਦੀ ਖੇਡ ਵਿੱਚ ਖਿਡਾਰੀਆਂ ਦੇ ਦੋ ਦਲ ਹੁੰਦੇ ਹਨ।
b) ਇਕੱਲੇ ਖੇਡਣ ਵਾਲੀ ਖੇਡ ਵਿੱਚ ਹਰ ਖਿਡਾਰੀ ਆਪਣੇ ਲਈ ਖੇਡਦਾ ਹੈ।

 

ਪ੍ਰਸ਼ਨ 6: ਦਿਮਾਗੀ ਕਸਰਤ: ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਤੇ ਕਮਰੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਲਿਖੋ।

Answer:

ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂਕਮਰੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ
ਹਾਕੀਲੂਡੋ
ਫੁਟਬਾਲਕੈਰਮ ਬੋਰਡ
ਖੋ-ਖੋਟੇਬਲ ਟੈਨਿਸ
ਕ੍ਰਿਕੇਟਸ਼ਤਰੰਜ

Exam Tips:

a) ਪਹਿਲਾਂ ਸੋਚੋ ਕਿ ਖੇਡ ਲਈ ਖੁੱਲ੍ਹੀ ਥਾਂ ਚਾਹੀਦੀ ਹੈ ਜਾਂ ਕਮਰਾ ਹੀ ਕਾਫ਼ੀ ਹੈ।

 

ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਚੋਣ

ਪ੍ਰਸ਼ਨ 1: ਕਮਰੇ ਵਿਚ ਖੇਡਣ ਵਾਲੀ ਖੇਡ ਹੈ
(ੳ) ਖੋ-ਖੋ
(ਅ) ਕ੍ਰਿਕੇਟ
(ਬ) ਕੈਰਮਬੋਰਡ
(ਸ) ਵਾਲੀਬਾਲ।

Answer:

(ਬ) ਕੈਰਮਬੋਰਡ

Exam Tips:

a) ਖੋ-ਖੋ, ਕ੍ਰਿਕੇਟ ਅਤੇ ਵਾਲੀਬਾਲ ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ।

 

ਪ੍ਰਸ਼ਨ 2: ਦੋ ਕੁੜੀਆਂ ਇਕ ਦੂਸਰੇ ਦੇ ਹੱਥ ਫੜ ਕੇ ਗੋਲ ਗੋਲ ਘੁੰਮਦੀਆਂ ਹਨ, ਇਸ ਖੇਡ ਨੂੰ ਕੀ ਕਹਿੰਦੇ ਹਨ?
(ੳ) ਸ਼ਤਰੰਜ
(ਅ) ਪਿੱਠੂ ਗਰਮ
(ੲ) ਕਿੱਕਲੀ
(ਸ) ਕੋਈ ਨਹੀਂ।

Answer:

(ੲ) ਕਿੱਕਲੀ

Exam Tips:

a) ਕਿੱਕਲੀ ਕੁੜੀਆਂ ਦੀ ਪੰਜਾਬੀ ਲੋਕ-ਖੇਡ ਹੈ।

 

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1: ਸ਼ਤਰੰਜ ਨੂੰ ਕਿੰਨੇ ਖਿਡਾਰੀ ਖੇਡਦੇ ਹਨ?

Answer:

ਦੋ ਖਿਡਾਰੀ।

Exam Tips:

a) ਉੱਤਰ ਦੋ ਸ਼ਬਦਾਂ ਵਿੱਚ ਲਿਖੋ।

 

ਪ੍ਰਸ਼ਨ 2: ਖੇਡਾਂ ਦਾ ਕੋਈ ਇੱਕ ਲਾਭ ਲਿਖੋ।

Answer:

ਸਰੀਰ ਤੰਦਰੁਸਤ ਬਣਦਾ ਹੈ।

Exam Tips:

a) ਖੇਡਾਂ ਨਾਲ ਸਿਹਤ ਠੀਕ ਰਹਿੰਦੀ ਹੈ।

 

ਗਲਤ/ਸਹੀ

ਪ੍ਰਸ਼ਨ 1: ਸ਼ਤਰੰਜ ਮੈਦਾਨ ਵਿਚ ਖੇਡੀ ਜਾਂਦੀ ਹੈ।

Answer:

ਗਲਤ

Exam Tips:

a) ਸ਼ਤਰੰਜ ਕਮਰੇ ਵਿੱਚ ਖੇਡੀ ਜਾਣ ਵਾਲੀ ਖੇਡ ਹੈ।

 

ਪ੍ਰਸ਼ਨ 2: ਹਾਕੀ ਕਮਰੇ ਵਿਚ ਖੇਡੀ ਜਾਂਦੀ ਹੈ।

Answer:

ਗਲਤ

Exam Tips:

a) ਹਾਕੀ ਲਈ ਖੁੱਲ੍ਹਾ ਮੈਦਾਨ ਚਾਹੀਦਾ ਹੈ।

 

ਪ੍ਰਸ਼ਨ 3: ਖੇਡਣ ਨਾਲ ਸਮਾਂ ਬਰਬਾਦ ਹੁੰਦਾ ਹੈ।

Answer:

ਗਲਤ

Exam Tips:

a) ਖੇਡਾਂ ਸਿਹਤ ਲਈ ਚੰਗੀਆਂ ਹਨ।

 

ਪ੍ਰਸ਼ਨ 4: ਪੜਾਈ ਅਤੇ ਖੇਡਣ ਦੇ ਸਮੇਂ ਵਿਚ ਉਚਿਤ ਵੰਡ ਕਰਨੀ ਚਾਹੀਦੀ ਹੈ।

Answer:

ਸਹੀ

Exam Tips:

a) ਪੜ੍ਹਾਈ ਅਤੇ ਖੇਡ ਦੋਵੇਂ ਜ਼ਰੂਰੀ ਹਨ।

 

ਮਿਲਾਣ ਕਰੋ

ਪ੍ਰਸ਼ਨ 1: ਮਿਲਾਣ ਕਰੋ: 1. ਸ਼ਤਰੰਜ, 2. ਕ੍ਰਿਕੇਟ, 3. ਊਚ-ਨੀਚ ਨੂੰ (ੳ) ਮੈਦਾਨੀ ਖੇਡ, (ਅ) ਸਥਾਨਕ ਖੇਡ, (ਇ) ਕਮਰੇ ਵਿਚ ਖੇਡੀ ਜਾਂਦੀ ਨਾਲ।

Answer:

ਖੇਡਮਿਲਾਣ
1. ਸ਼ਤਰੰਜ(ਇ) ਕਮਰੇ ਵਿਚ ਖੇਡੀ ਜਾਂਦੀ
2. ਕ੍ਰਿਕੇਟ(ੳ) ਮੈਦਾਨੀ ਖੇਡ
3. ਊਚ-ਨੀਚ(ਅ) ਸਥਾਨਕ ਖੇਡ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਤੁਹਾਨੂੰ ਪੱਕਾ ਪਤਾ ਹੈ।

 

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1: ਕਿਸੇ ਮੈਦਾਨ ਵਿਚ ਖੇਡੇ ਜਾਣ ਵਾਲੀ ਖੇਡ ਬਾਰੇ ਦੱਸੋ?

Answer:

ਫੁਟਬਾਲ ਮੈਦਾਨ ਵਿਚ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿਚ ਫੁਟਬਾਲ ਨੂੰ ਪੈਰਾਂ ਨਾਲ ਮਾਰ-ਮਾਰ ਕੇ ਦੂਸਰੇ ਪਾਲੇ ਵਿਚ ਗੋਲ ਵਿਚ ਸੁੱਟਣਾ ਹੁੰਦਾ ਹੈ ਤੇ ਦੂਸਰੀ ਟੀਮ ਦੇ ਖਿਡਾਰੀ ਪੈਰਾਂ ਨਾਲ ਹੀ ਇਸ ਨੂੰ ਰੋਕਦੇ ਹਨ।

Exam Tips:

a) ਖੇਡ ਦਾ ਨਾਂ, ਉਹ ਕਿੱਥੇ ਖੇਡੀ ਜਾਂਦੀ ਹੈ ਅਤੇ ਕਿਵੇਂ ਖੇਡੀ ਜਾਂਦੀ ਹੈ, ਇਹ ਲਿਖੋ।
b) ਦੋ-ਤਿੰਨ ਵਾਕ ਲਿਖੋ।

 

Step-by-Step Textbook Answers: Class 3 EVS Punjabi Medium Chapter 04 ਆਓ ਖੇਡੀਏ

Chapter Exercise Answers for Class 3 EVS

Access structured Punjab Board textbook solutions for Punjabi Medium Chapter 04 ਆਓ ਖੇਡੀਏ. Designed in alignment with the latest academic curriculum for Class 3 EVS, these answers cover all end-of-chapter exercises to support daily learning and homework completion.

Detailed Answer Guides for Punjabi Medium Chapter 04 ਆਓ ਖੇਡੀਏ

Clear, methodical explanations accompany every challenging problem within the Class 3 EVS text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 3 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 EVS.

FAQs

Where can I find the latest PSEB 3rd Class EVS Solutions Chapter 4 ਆਓ ਖੇਡੀਏ for the 2026-27 session?

The complete and updated PSEB 3rd Class EVS Solutions Chapter 4 ਆਓ ਖੇਡੀਏ is available for free on StudiesToday.com. These solutions for Class 3 EVS are as per latest Punjab Board curriculum.

Are the EVS Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class EVS Solutions Chapter 4 ਆਓ ਖੇਡੀਏ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 4 ਆਓ ਖੇਡੀਏ will help students to get full marks in the theory paper.

Do you offer PSEB 3rd Class EVS Solutions Chapter 4 ਆਓ ਖੇਡੀਏ in multiple languages like Hindi and English?

Yes, we provide bilingual support for Class 3 EVS. You can access PSEB 3rd Class EVS Solutions Chapter 4 ਆਓ ਖੇਡੀਏ in both English and Hindi medium.

Is it possible to download the EVS Punjab Board solutions for Class 3 as a PDF?

Yes, you can download the entire PSEB 3rd Class EVS Solutions Chapter 4 ਆਓ ਖੇਡੀਏ in printable PDF format for offline study on any device.