Official Punjab Board Solutions for Class 12 Environmental Education: Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1)
Review structured textbook solutions for Class 12 Environmental Education Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1). Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Environmental Education: Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1)
Navigate directly to the solved Environmental Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1: ਮਨੁੱਖ ਕਿਹੜੇ-ਕਿਹੜੇ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰ ਰਿਹਾ ਹੈ ?
Answer:
ਜਿਉਂਦੇ ਰਹਿਣ ਲਈ ਮਨੁੱਖ ਕੁਦਰਤੀ ਸਾਧਨਾਂ ਉੱਪਰ ਨਿਰਭਰ ਕਰਦਾ ਹੈ। ਖੁਰਾਕ ਲਈ ਉਸ ਨੂੰ ਪੌਦਿਆਂ ਅਤੇ ਪਾਣੀ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਪੀਣ, ਨਹਾਉਣ ਅਤੇ ਕੱਪੜੇ ਧੋਣ ਲਈ ਵੀ ਪਾਣੀ ਚਾਹੀਦਾ ਹੈ। ਊਰਜਾ ਅਤੇ ਤਾਪ ਵੀ ਕੁਦਰਤੀ ਸਾਧਨਾਂ ਤੋਂ ਹੀ ਮਿਲਦੇ ਹਨ। ਇਸ ਤੋਂ ਇਲਾਵਾ ਮਨੁੱਖ ਨੂੰ ਜੀਵਿਕਾ ਲਈ ਵਣਾਂ ਅਤੇ ਜੰਗਲੀ ਜੀਵਾਂ ਉੱਤੇ ਵੀ ਨਿਰਭਰ ਰਹਿਣਾ ਪੈਂਦਾ ਹੈ।
Exam Tips:
a) ਉੱਤਰ ਵਿੱਚ ਖੁਰਾਕ, ਪਾਣੀ, ਊਰਜਾ ਅਤੇ ਵਣ - ਚਾਰੇ ਸਾਧਨ ਜ਼ਰੂਰ ਲਿਖੋ।
b) ਹਰ ਸਾਧਨ ਦੀ ਵਰਤੋਂ ਇੱਕ ਵਾਕ ਵਿੱਚ ਦੱਸੋ।
ਪ੍ਰਸ਼ਨ 2: ਕੁਪੋਸ਼ਣ ਦੇ ਕੀ ਪ੍ਰਭਾਵ ਪੈਂਦੇ ਹਨ ?
Answer:
ਕੁਪੋਸ਼ਣ (Malnutrition) - ਖੁਰਾਕ ਵਿੱਚ ਜ਼ਰੂਰੀ ਤੱਤਾਂ ਦੀ ਘਾਟ ਕਾਰਨ ਪੈਦਾ ਹੋਣ ਵਾਲੀ ਹਾਲਤ ਨੂੰ ਕੁਪੋਸ਼ਣ ਕਹਿੰਦੇ ਹਨ।
ਕੁਪੋਸ਼ਣ ਦੇ ਮਾੜੇ ਪ੍ਰਭਾਵ:
1. 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੈਰਾਸਮਸ (Marasmus) ਅਤੇ ਕਵਾਸ਼ੀਓਰਕਰ (Kwashiorkor) ਬਿਮਾਰੀਆਂ ਲੱਗ ਜਾਂਦੀਆਂ ਹਨ।
2. ਬਾਲ ਮੌਤ ਦਰ ਵਿੱਚ ਵਾਧਾ ਹੁੰਦਾ ਹੈ।
3. ਮਾਤਰੀ ਮੌਤ ਦਰ ਵਿੱਚ ਵਾਧਾ ਹੁੰਦਾ ਹੈ।
4. ਬੱਚੇ ਕੁਰਾਹੇ ਪੈ ਜਾਂਦੇ ਹਨ (Delinquent children)।
5. ਬੱਚਿਆਂ ਦਾ ਸਕੂਲ ਵਿੱਚ ਪ੍ਰਦਰਸ਼ਨ ਮਾੜਾ ਰਹਿੰਦਾ ਹੈ।
Exam Tips:
a) ਪਹਿਲਾਂ ਕੁਪੋਸ਼ਣ ਦੀ ਪਰਿਭਾਸ਼ਾ ਲਿਖੋ, ਫਿਰ ਪ੍ਰਭਾਵ ਗਿਣੋ।
b) ਦੋਵੇਂ ਬਿਮਾਰੀਆਂ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
ਪ੍ਰਸ਼ਨ 3: ਪਾਣੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
Answer:
ਪਾਣੀ ਸਾਡੇ ਜੀਵਨ ਲਈ ਹੇਠ ਲਿਖੇ ਕਾਰਨਾਂ ਕਰਕੇ ਬਹੁਤ ਮਹੱਤਵਪੂਰਨ ਹੈ:
1. ਪਾਣੀ ਮਿੱਟੀ ਨੂੰ ਸਿੱਲ੍ਹਾ ਰੱਖਦਾ ਹੈ, ਜਿਸ ਨਾਲ ਪੌਦੇ ਵਧਦੇ-ਫੁੱਲਦੇ ਹਨ।
2. ਇਸ ਦੀ ਵਰਤੋਂ ਪੀਣ, ਨਹਾਉਣ, ਖਾਣਾ ਤਿਆਰ ਕਰਨ, ਫ਼ਸਲਾਂ ਦੀ ਸਿੰਜਾਈ ਅਤੇ ਢੋਆ-ਢੁਆਈ ਲਈ ਕੀਤੀ ਜਾਂਦੀ ਹੈ।
3. ਪਾਣੀ ਭਵਨ-ਨਿਰਮਾਣ ਵਿੱਚ ਵੀ ਵਰਤਿਆ ਜਾਂਦਾ ਹੈ।
4. ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਲਈ ਪਾਣੀ ਜ਼ਰੂਰੀ ਹੈ।
5. ਪਾਣੀ ਸਰੀਰ ਦਾ ਤਾਪਮਾਨ ਸਥਿਰ ਰੱਖਣ ਵਿੱਚ ਸਹਾਇਕ ਹੈ।
6. ਪਾਣੀ ਦੀ ਸਹਾਇਤਾ ਨਾਲ ਹੀ ਯੂਰੀਆ, ਯੂਰਿਕ ਐਸਿਡ ਵਰਗੇ ਫ਼ਾਲਤੂ ਪਦਾਰਥ ਪਿਸ਼ਾਬ (ਮੂਤਰ) ਦੇ ਰੂਪ ਵਿੱਚ ਸਰੀਰ ਵਿੱਚੋਂ ਬਾਹਰ ਨਿਕਲਦੇ ਹਨ।
7. ਮਲ-ਤਿਆਗ ਵਿੱਚ ਵੀ ਪਾਣੀ ਦੀ ਅਹਿਮ ਭੂਮਿਕਾ ਹੈ।
8. ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
Exam Tips:
a) ਮਹੱਤਵ ਨੂੰ ਨੁਕਤਿਆਂ ਵਿੱਚ ਕ੍ਰਮ ਅਨੁਸਾਰ ਲਿਖੋ।
b) ਜੈਵਿਕ, ਘਰੇਲੂ, ਖੇਤੀ ਅਤੇ ਉਦਯੋਗਿਕ ਵਰਤੋਂ ਵੱਖ-ਵੱਖ ਦਿਖਾਓ।
ਪ੍ਰਸ਼ਨ 4: ਜਲ ਚੱਕਰ ਕੀ ਹੈ ?
Answer:
ਸਮੁੰਦਰਾਂ, ਨਦੀਆਂ ਅਤੇ ਝੀਲਾਂ ਆਦਿ ਦਾ ਪਾਣੀ ਸੂਰਜ ਦੀ ਗਰਮੀ ਨਾਲ ਵਾਸ਼ਪ ਬਣ ਕੇ ਉੱਡ ਜਾਂਦਾ ਹੈ ਅਤੇ ਬੱਦਲਾਂ ਦਾ ਰੂਪ ਧਾਰ ਲੈਂਦਾ ਹੈ। ਇਹ ਬੱਦਲ ਮੀਂਹ ਦੇ ਰੂਪ ਵਿੱਚ ਧਰਤੀ ਉੱਤੇ ਪਾਣੀ ਵਰ੍ਹਾਉਂਦੇ ਹਨ, ਜੋ ਨਦੀਆਂ ਰਾਹੀਂ ਮੁੜ ਸਮੁੰਦਰਾਂ ਵਿੱਚ ਪਹੁੰਚ ਜਾਂਦਾ ਹੈ। ਪਾਣੀ ਦੇ ਇਸ ਲਗਾਤਾਰ ਚੱਲਦੇ ਚੱਕਰ ਨੂੰ ਜਲ ਚੱਕਰ ਕਹਿੰਦੇ ਹਨ।
Exam Tips:
a) ਵਾਸ਼ਪੀਕਰਨ, ਬੱਦਲ, ਵਰਖਾ ਅਤੇ ਵਾਪਸੀ - ਇਹ ਕ੍ਰਮ ਯਾਦ ਰੱਖੋ।
b) ਜੇ ਕਹਿਆ ਜਾਵੇ ਤਾਂ ਸਾਫ਼ ਚਿੱਤਰ ਬਣਾ ਕੇ ਦਿਖਾਓ।
ਪ੍ਰਸ਼ਨ 5: ਭੋਜਨ ਦੇ ਮੁੱਖ ਅੰਸ਼ ਕਿਹੜੇ ਹਨ ?
Answer:
ਭੋਜਨ ਦੇ ਮੁੱਖ ਅੰਸ਼ਾਂ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਚਰਬੀ (Fat), ਵਿਟਾਮਿਨ ਅਤੇ ਪਾਣੀ ਆਦਿ ਸ਼ਾਮਲ ਹਨ। ਸਬਜ਼ੀਆਂ ਅਤੇ ਦਾਲਾਂ ਇਨ੍ਹਾਂ ਅੰਸ਼ਾਂ ਦੇ ਮੁੱਖ ਸਰੋਤ ਹਨ।
Exam Tips:
a) ਪੋਸ਼ਕ ਤੱਤਾਂ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
b) ਹਰ ਤੱਤ ਦੇ ਇੱਕ ਸਰੋਤ ਦਾ ਨਾਂ ਦੇਣਾ ਲਾਭਦਾਇਕ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 6: ਧਰਤੀ ਹੇਠਲੇ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ? ਜਾਂ ਭੂਮੀਗਤ ਪਾਣੀ ਦੀ ਕੀ ਮਹੱਤਤਾ ਹੈ ?
Answer:
ਪਾਣੀ ਇੱਕ ਨਵਿਆਉਣਯੋਗ ਕੁਦਰਤੀ ਸਾਧਨ ਹੈ, ਜੋ ਜੀਵਨ ਦੇ ਕਾਇਮ ਰਹਿਣ ਲਈ ਬਹੁਤ ਜ਼ਰੂਰੀ ਹੈ। ਪ੍ਰਾਣੀਆਂ ਅਤੇ ਪੌਦਿਆਂ ਅੰਦਰ ਹੋਣ ਵਾਲੀਆਂ ਸਾਰੀਆਂ ਜੈਵਿਕ ਕਿਰਿਆਵਾਂ ਲਈ ਪਾਣੀ ਲੋੜੀਂਦਾ ਹੈ।
ਧਰਤੀ ਹੇਠਲਾ ਪਾਣੀ (Underground water) - ਜਿਹੜਾ ਪਾਣੀ ਧਰਤੀ ਦੇ ਹੇਠਾਂ ਮੌਜੂਦ ਹੋਵੇ, ਉਸ ਨੂੰ ਧਰਤੀ ਹੇਠਲਾ ਜਾਂ ਭੂਮੀਗਤ ਪਾਣੀ ਕਹਿੰਦੇ ਹਨ। ਇਸ ਨੂੰ ਖੂਹਾਂ, ਪੰਪਾਂ, ਟਿਊਬਵੈੱਲਾਂ (ਬੰਬੀਆਂ) ਆਦਿ ਦੀ ਮਦਦ ਨਾਲ ਕੱਢਿਆ ਜਾਂਦਾ ਹੈ।
ਧਰਤੀ ਹੇਠਲੇ ਪਾਣੀ ਦੀ ਮਹੱਤਤਾ (Importance of Ground Water):
1. ਇਹ ਮਿੱਟੀ ਨੂੰ ਸਿੱਲ੍ਹਾ ਰੱਖਦਾ ਹੈ, ਜਿਸ ਨਾਲ ਪੌਦੇ ਵਧਦੇ-ਫੁੱਲਦੇ ਹਨ।
2. ਇਸ ਨੂੰ ਆਮ ਤੌਰ ਤੇ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ ਅਤੇ ਖੇਤਾਂ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ।
3. ਇਸ ਦੀ ਵਰਤੋਂ ਭਵਨ-ਉਸਾਰੀ ਲਈ ਵੀ ਕੀਤੀ ਜਾਂਦੀ ਹੈ।
Exam Tips:
a) ਪਹਿਲਾਂ ਧਰਤੀ ਹੇਠਲੇ ਪਾਣੀ ਦੀ ਪਰਿਭਾਸ਼ਾ ਦਿਓ।
b) ਪਾਣੀ ਕੱਢਣ ਦੇ ਸਾਧਨ (ਖੂਹ, ਪੰਪ, ਬੰਬੀਆਂ) ਦਾ ਜ਼ਿਕਰ ਕਰੋ।
ਪ੍ਰਸ਼ਨ 7: ਵਧਦੀ ਜਨਸੰਖਿਆ ਦਾ ਭੂਮੀ ਸਰੋਤਾਂ ਉੱਪਰ ਕੀ ਦਬਾਅ ਪੈ ਰਿਹਾ ਹੈ ?
Answer:
ਵਧਦੀ ਵਸੋਂ ਅਤੇ ਮਨੁੱਖਾਂ ਦੀਆਂ ਨਾ ਮੁੱਕਣ ਵਾਲੀਆਂ ਮੰਗਾਂ ਅਤੇ ਇੱਛਾਵਾਂ ਨੇ ਕੁਦਰਤੀ ਸਰੋਤਾਂ ਉੱਤੇ ਬਹੁਤ ਦਬਾਅ ਪਾਇਆ ਹੈ। ਇਸ ਦੇ ਮੁੱਖ ਪ੍ਰਭਾਵ ਇਹ ਹਨ:
1. ਭੋਜਨ (Food) - ਸਾਰੇ ਜੀਵਾਂ ਨੂੰ ਊਰਜਾ ਲਈ ਭੋਜਨ ਚਾਹੀਦਾ ਹੈ। ਕੇਵਲ ਹਰੇ ਪੌਦੇ ਹੀ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਭੋਜਨ ਬਣਾਉਂਦੇ ਹਨ। ਵਸੋਂ ਦੇ ਵਿਸਫੋਟ ਕਾਰਨ ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਭੋਜਨ ਦੀ ਮੰਗ ਬਹੁਤ ਵਧ ਰਹੀ ਹੈ, ਅਤੇ ਦੁਨੀਆ ਭਰ ਵਿੱਚ ਕਰੋੜਾਂ ਲੋਕ ਕੁਪੋਸ਼ਿਤ (Undernourished) ਹਨ।
2. ਪਾਣੀ (Water) - ਭਾਰਤ ਵਿੱਚ ਵਰਤੇ ਜਾਂਦੇ ਪਾਣੀ ਦਾ ਵੱਡਾ ਹਿੱਸਾ (ਲਗਭਗ 70%) ਖੇਤਾਂ ਦੀ ਸਿੰਜਾਈ ਵਿੱਚ ਲੱਗਦਾ ਹੈ। ਪਾਣੀ ਦੀ ਫ਼ਜ਼ੂਲ ਵਰਤੋਂ ਕਾਰਨ ਇਸ ਦੀ ਕਮੀ ਹੁੰਦੀ ਜਾ ਰਹੀ ਹੈ।
3. ਆਵਾਸ (Shelter) - ਆਵਾਸ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਇਸ ਲਈ ਜ਼ਮੀਨ (Land) ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਮੰਗ ਦਿਨੋ-ਦਿਨ ਵਧ ਰਹੀ ਹੈ। ਲੋਕਾਂ ਦਾ ਢਿੱਡ ਭਰਨ ਲਈ ਖੇਤੀਯੋਗ ਜ਼ਮੀਨ ਅਤੇ ਸੁਖ-ਸਹੂਲਤਾਂ ਲਈ ਉਦਯੋਗ ਵੀ ਚਾਹੀਦੇ ਹਨ, ਪਰ ਜ਼ਮੀਨ ਸੀਮਤ ਹੈ। ਇਸ ਲਈ ਜ਼ਮੀਨੀ ਸਾਧਨਾਂ ਦੀ ਸੋਚ-ਸਮਝ ਕੇ ਵਰਤੋਂ ਕਰਨੀ ਜ਼ਰੂਰੀ ਹੈ।
4. ਬਾਲਣ (Fuel) - ਬਾਲਣ ਲਈ ਲੱਕੜੀ ਪ੍ਰਾਪਤ ਕਰਨ ਵਾਸਤੇ ਜੰਗਲ ਕੱਟਣਾ ਭਾਰਤ ਵਿੱਚ ਅਜੇ ਵੀ ਆਮ ਹੈ। ਇਸ ਨੂੰ ਰੋਕਣ ਲਈ ਬਾਇਓ ਗੈਸ ਅਤੇ ਸੌਰ ਊਰਜਾ ਵਰਗੇ ਗ਼ੈਰ-ਰਵਾਇਤੀ ਸਰੋਤਾਂ ਦੀ ਵਰਤੋਂ ਕਰਨੀ ਪਵੇਗੀ।
ਪਥਰਾਟ ਬਾਲਣ (Fossil Fuels) - ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪਥਰਾਟ ਬਾਲਣ ਹਨ, ਜੋ ਧਰਤੀ ਵਿੱਚੋਂ ਕੱਢੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਬਹੁਤ ਤੇਜ਼ੀ ਨਾਲ ਹੋ ਰਹੀ ਹੈ, ਇਸ ਲਈ ਇਹ ਛੇਤੀ ਮੁੱਕ ਸਕਦੇ ਹਨ। ਇਸ ਕਰਕੇ ਇਨ੍ਹਾਂ ਦੀ ਸੰਭਾਲ ਅਤੇ ਬਦਲਵੇਂ ਊਰਜਾ ਸਰੋਤਾਂ ਦੀ ਖੋਜ ਬਹੁਤ ਜ਼ਰੂਰੀ ਹੈ, ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਏ ਜਾ ਸਕਣ।
Exam Tips:
a) ਭੋਜਨ, ਪਾਣੀ, ਆਵਾਸ ਅਤੇ ਬਾਲਣ - ਚਾਰ ਸਿਰਲੇਖ ਬਣਾ ਕੇ ਉੱਤਰ ਲਿਖੋ।
b) ਅੰਤ ਵਿੱਚ ਸਰੋਤਾਂ ਦੀ ਸੰਭਾਲ ਦਾ ਸੁਝਾਅ ਜ਼ਰੂਰ ਦਿਓ।
ਪ੍ਰਸ਼ਨ 8: ਕੋਕ (Coke) ਕੋਲੇ (Coal) ਨਾਲੋਂ ਵਧੀਆ ਬਾਲਣ ਕਿਉਂ ਹੈ ? ਜਾਂ ਕੋਕ ਦੇ ਬਾਲਣ ਵਜੋਂ ਵਰਤੋਂ ਕਰਨ ਦੇ ਕੀ ਫਾਇਦੇ ਹਨ ?
Answer:
ਜਦੋਂ ਕੋਲੇ (Coal) ਨੂੰ ਹਵਾ ਦੀ ਗ਼ੈਰ-ਹਾਜ਼ਰੀ ਵਿੱਚ ਗਰਮ ਕੀਤਾ ਜਾਂਦਾ ਹੈ, ਤਾਂ ਜਿਹੜਾ ਠੋਸ ਪਦਾਰਥ ਬਚਦਾ ਹੈ, ਉਸ ਨੂੰ ਕੋਕ ਕਹਿੰਦੇ ਹਨ। ਕੋਲੇ ਤੋਂ ਕੋਕ ਤਿਆਰ ਕਰਨ ਦੀ ਵਿਧੀ ਨੂੰ ਭੰਜਕ ਕਸ਼ੀਦਣ (Destructive distillation) ਕਹਿੰਦੇ ਹਨ। ਕੋਕ ਵਿੱਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ।
ਕੋਕ ਨੂੰ ਬਾਲਣ ਵਜੋਂ ਵਰਤਣ ਦੇ ਲਾਭ (Advantages of using coke as a fuel):
1. ਕੋਲੇ ਦੇ ਮੁਕਾਬਲੇ ਕੋਕ ਦਾ ਕੈਲੋਰੀਮਾਨ (Calorific value) ਵਧੇਰੇ ਹੈ। ਕੋਕ ਦੀ ਇੱਕ ਇਕਾਈ ਦੇ ਬਲਣ ਨਾਲ ਕੋਲੇ ਦੀ ਓਨੀ ਹੀ ਇਕਾਈ ਨਾਲੋਂ ਵੱਧ ਊਰਜਾ ਮਿਲਦੀ ਹੈ।
2. ਕੋਕ ਸਾਫ਼-ਸੁਥਰਾ ਬਾਲਣ ਹੈ। ਇਸ ਦੇ ਬਲਣ ਨਾਲ ਧੂੰਆਂ ਲਗਭਗ ਪੈਦਾ ਨਹੀਂ ਹੁੰਦਾ, ਇਸ ਲਈ ਪ੍ਰਦੂਸ਼ਣ ਘੱਟ ਫੈਲਦਾ ਹੈ। ਇਸ ਦੇ ਉਲਟ ਕੋਲਾ ਬਲਣ ਤੇ ਬਹੁਤ ਧੂੰਆਂ ਪੈਦਾ ਕਰਦਾ ਹੈ, ਜਿਸ ਨਾਲ ਵਾਯੂਮੰਡਲ ਦੂਸ਼ਿਤ ਹੁੰਦਾ ਹੈ।
Exam Tips:
a) ਕੋਕ ਬਣਾਉਣ ਦੀ ਵਿਧੀ (ਭੰਜਕ ਕਸ਼ੀਦਣ) ਦਾ ਨਾਂ ਜ਼ਰੂਰ ਲਿਖੋ।
b) ਦੋਵੇਂ ਲਾਭ - ਵੱਧ ਕੈਲੋਰੀਮਾਨ ਅਤੇ ਘੱਟ ਪ੍ਰਦੂਸ਼ਣ - ਵੱਖਰੇ ਨੁਕਤਿਆਂ ਵਿੱਚ ਲਿਖੋ।
Free study material for Environmental Education
Free Punjab Board Textbook Explanations: Class 12 Environmental Education Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1)
Official Punjab Board Solutions for Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1)
Access structured Punjab Board textbook solutions for Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1). Designed in alignment with the latest academic curriculum for Class 12 Environmental Education, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 14 ਵਾਤਾਵਰਣੀ ਕਿਰਿਆ (ਭਾਗ-1)
Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Environmental Education Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Environmental Education.
FAQs
The complete and updated PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1) is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1) will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1) in both English and Hindi medium.
Yes, you can download the entire PSEB 12th Class Environmental Education Solutions Chapter 14 ਵਾਤਾਵਰਣੀ ਕਿਰਿਆ-(ਭਾਗ-1) in printable PDF format for offline study on any device.