Step-by-Step Textbook Solutions for Class 11 Sociology Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ
Review structured textbook solutions for Class 11 Sociology Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ Textbook Solutions PDF
Access the complete solution PDF for Class 11 Sociology below. Regular practice with these targeted textbook answers builds familiarity with standard question patterns and helps secure higher marks in final school evaluations.
I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ
Question 1: ਸਮਾਜ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?
Answer:
ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ।
Exam Tips:
a) ਨਾਮ ਦੀ ਸਪੈਲਿੰਗ ਸਹੀ ਲਿਖੋ: ਅਗਸਤੇ ਕਾਮਤੇ (Auguste Comte)।
b) ਉਹ ਫ਼ਰਾਂਸ ਦਾ ਵਿਚਾਰਕ ਸੀ, ਇਹ ਵੀ ਯਾਦ ਰੱਖੋ।
Question 2: ਸਮਾਜ ਸ਼ਾਸਤਰ ਦੇ ਇੱਕ ਅਲੱਗ ਵਿਸ਼ੇ ਦੇ ਤੌਰ 'ਤੇ ਸਥਾਪਿਤ ਹੋਣ ਦੇ ਦੋ ਮੁੱਖ ਕਾਰਨ ਦੱਸੋ।
Answer:
ਫ਼ਰਾਂਸੀਸੀ ਕ੍ਰਾਂਤੀ, ਪ੍ਰਾਕ੍ਰਿਤਕ ਵਿਗਿਆਨਾਂ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਨ ਦੀ ਪ੍ਰਕ੍ਰਿਆ ਨੇ ਸਮਾਜ ਸ਼ਾਸਤਰ ਨੂੰ ਵੱਖਰੇ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮੱਦਦ ਕੀਤੀ।
Exam Tips:
a) ਦੋ ਕਾਰਨ ਮੰਗੇ ਹਨ, ਇਸ ਲਈ ਕੋਈ ਵੀ ਦੋ ਸਪੱਸ਼ਟ ਲਿਖੋ।
b) ਫ਼ਰਾਂਸੀਸੀ ਕ੍ਰਾਂਤੀ ਅਤੇ ਉਦਯੋਗਿਕ ਕ੍ਰਾਂਤੀ ਸਭ ਤੋਂ ਮਹੱਤਵਪੂਰਨ ਹਨ।
Question 3: ਸੋਸ਼ਿਓਲੋਜੀ ਸ਼ਬਦ ਕਿਹੜੇ ਸ਼ਬਦਾਂ ਦਾ ਸੰਗਮ ਹੈ? ਇਹ ਵਿਸ਼ਾ ਕਦੋਂ ਹੋਂਦ ਵਿੱਚ ਆਇਆ?
Answer:
ਸਮਾਜ ਸ਼ਾਸਤਰ (Sociology) ਸ਼ਬਦ ਲਾਤੀਨੀ ਸ਼ਬਦ 'Socio' ਜਿਸਦਾ ਅਰਥ ਹੈ ਸਮਾਜ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ 'Logos' ਜਿਸਦਾ ਅਰਥ ਹੈ ਅਧਿਐਨ, ਦੋਵਾਂ ਤੋਂ ਮਿਲ ਕੇ ਬਣਿਆ ਹੈ। 1839 ਵਿੱਚ ਅਗਸਤੇ ਕਾਮਤੇ ਨੇ ਪਹਿਲੀ ਵਾਰੀ ਇਸ ਸ਼ਬਦ ਦਾ ਪ੍ਰਯੋਗ ਕੀਤਾ ਸੀ।
Exam Tips:
a) ਦੋਵੇਂ ਸ਼ਬਦ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ (ਲਾਤੀਨੀ ਤੇ ਯੂਨਾਨੀ) ਲਿਖੋ।
b) ਸਾਲ 1839 ਜ਼ਰੂਰ ਲਿਖੋ।
Question 4: ਸਮਾਜ ਸ਼ਾਸਤਰ ਦੇ ਵਿਸ਼ਾ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦਾ ਵਰਣਨ ਕਰੋ।
Answer:
ਸਮਾਜ ਸ਼ਾਸਤਰ ਦੇ ਵਿਸ਼ਾ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦੇ ਨਾਮ ਹਨ - ਸਰੂਪਾਤਮਕ ਸਕੂਲ (Formalistic School) ਅਤੇ ਮਿਸ਼ਰਤ ਸਕੂਲ (Synthetic School)।
Exam Tips:
a) ਦੋਵਾਂ ਸਕੂਲਾਂ ਦੇ ਅੰਗਰੇਜ਼ੀ ਨਾਮ ਵੀ ਬਰੈਕਟ ਵਿੱਚ ਲਿਖੋ।
b) ਸਰੂਪਾਤਮਕ ਸਕੂਲ ਵਿਸ਼ੇਸ਼ ਵਿਗਿਆਨ ਮੰਨਦਾ ਹੈ, ਮਿਸ਼ਰਤ ਸਕੂਲ ਸਾਧਾਰਨ ਵਿਗਿਆਨ।
Question 5: ਉਦਯੋਗੀਕਰਨ ਕੀ ਹੈ?
Answer:
ਉਦਯੋਗੀਕਰਨ ਦਾ ਅਰਥ ਹੈ ਸਮਾਜਿਕ ਅਤੇ ਆਰਥਿਕ ਪਰਿਵਰਤਨ ਦਾ ਉਹ ਸਮਾਂ ਜਿਸ ਨੇ ਮਨੁੱਖੀ ਸਮੂਹ ਨੂੰ ਪੇਂਡੂ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਬਦਲ ਦਿੱਤਾ।
Exam Tips:
a) ਪਰਿਭਾਸ਼ਾ ਵਿੱਚ "ਪੇਂਡੂ ਤੋਂ ਉਦਯੋਗਿਕ ਸਮਾਜ" ਵਾਲੀ ਗੱਲ ਜ਼ਰੂਰ ਲਿਖੋ।
Question 6: ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਲਈ ਯਤਨਸ਼ੀਲ ਦੋ ਵਿਚਾਰਕਾਂ ਦੇ ਨਾਮ ਦੱਸੋ।
Answer:
ਜੀ. ਐੱਸ. ਘੂਰੀਏ, ਰਾਧਾ ਕਮਲ ਮੁਖਰਜੀ, ਐੱਮ. ਐੱਨ. ਸ੍ਰੀਨਿਵਾਸ, ਏ. ਆਰ. ਦੇਸਾਈ ਆਦਿ।
Exam Tips:
a) ਕੋਈ ਦੋ ਨਾਮ ਲਿਖਣੇ ਹੀ ਕਾਫ਼ੀ ਹਨ।
b) ਨਾਵਾਂ ਦੀ ਸਪੈਲਿੰਗ ਧਿਆਨ ਨਾਲ ਲਿਖੋ।
II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ
Question 1: ਸਮਾਜ ਸ਼ਾਸਤਰ ਦਾ ਅਰਥ ਕੀ ਹੈ?
Answer:
ਸਮਾਜ ਦੇ ਵਿਗਿਆਨ ਨੂੰ ਸਮਾਜ ਵਿਗਿਆਨ ਕਿਹਾ ਜਾਂਦਾ ਹੈ। ਸਮਾਜ ਵਿਗਿਆਨ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ। ਸਧਾਰਨ ਸ਼ਬਦਾਂ ਵਿੱਚ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਅਧਿਐਨ ਹੈ।
Exam Tips:
a) ਉੱਤਰ 30-35 ਸ਼ਬਦਾਂ ਵਿੱਚ ਰੱਖੋ।
b) "ਸਮਾਜ ਦਾ ਵਿਗਿਆਨਿਕ ਅਧਿਐਨ" ਵਾਕੰਸ਼ ਜ਼ਰੂਰ ਲਿਖੋ।
Question 2: ਉਦਯੋਗਿਕ ਕ੍ਰਾਂਤੀ ਨਾਲ ਆਈਆਂ ਦੋ ਮਹੱਤਵਪੂਰਨ ਤਬਦੀਲੀਆਂ ਬਾਰੇ ਦੱਸੋ।
Answer:
1. ਉਦਯੋਗਿਕ ਕ੍ਰਾਂਤੀ ਦੇ ਕਾਰਨ ਚੀਜ਼ਾਂ ਦਾ ਉਤਪਾਦਨ ਘਰਾਂ ਵਿੱਚੋਂ ਨਿਕਲ ਕੇ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਆ ਗਿਆ ਅਤੇ ਉਤਪਾਦਨ ਵੀ ਵੱਧ ਗਿਆ।
2. ਇਸ ਨਾਲ ਨਗਰੀਕਰਨ ਵਿੱਚ ਵਾਧਾ ਹੋਇਆ ਅਤੇ ਸ਼ਹਿਰਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੇ ਜਨਮ ਲਿਆ; ਜਿਵੇਂ ਕਿ ਵੱਧ ਜਨਸੰਖਿਆ, ਪ੍ਰਦੂਸ਼ਣ, ਟ੍ਰੈਫਿਕ ਆਦਿ।
Exam Tips:
a) ਦੋਵੇਂ ਤਬਦੀਲੀਆਂ ਨੂੰ ਨੰਬਰ ਲਗਾ ਕੇ ਲਿਖੋ।
b) ਫੈਕਟਰੀ ਉਤਪਾਦਨ ਅਤੇ ਨਗਰੀਕਰਨ ਸਭ ਤੋਂ ਮੁੱਖ ਤਬਦੀਲੀਆਂ ਹਨ।
Question 3: ਸਕਾਰਾਤਮਕਵਾਦ ਕੀ ਹੈ?
Answer:
ਸਕਾਰਾਤਮਕਵਾਦ (Positivism) ਦਾ ਸੰਕਲਪ ਅਗਸਤੇ ਕਾਮਤੇ ਨੇ ਦਿੱਤਾ ਸੀ। ਉਸ ਦੇ ਅਨੁਸਾਰ ਸਕਾਰਾਤਮਕਵਾਦ ਇੱਕ ਵਿਗਿਆਨਿਕ ਵਿਧੀ ਹੈ ਜਿਸ ਵਿੱਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਕਲਪਨਾ ਜਾਂ ਅਨੁਮਾਨ ਦੀ ਕੋਈ ਥਾਂ ਨਹੀਂ ਹੁੰਦੀ। ਇਸ ਵਿੱਚ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਨਾਲ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਿਆ ਜਾਂਦਾ ਹੈ।
Exam Tips:
a) ਸੰਕਲਪ ਦੇਣ ਵਾਲੇ ਦਾ ਨਾਮ (ਕਾਮਤੇ) ਜ਼ਰੂਰ ਲਿਖੋ।
b) "ਕਲਪਨਾ ਦੀ ਥਾਂ ਨਹੀਂ" ਵਾਲੀ ਗੱਲ ਲਿਖੋ।
Question 4: ਵਿਗਿਆਨਿਕ ਵਿਧੀ ਕੀ ਹੈ?
Answer:
ਵਿਗਿਆਨਿਕ ਵਿਧੀ (Scientific Method) ਗਿਆਨ ਪ੍ਰਾਪਤ ਕਰਨ ਦੀ ਉਹ ਵਿਧੀ ਹੈ ਜਿਸ ਦੀ ਮੱਦਦ ਨਾਲ ਵਿਗਿਆਨਿਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ। ਇਹ ਇੱਕ ਸਮੂਹਿਕ ਵਿਧੀ ਹੈ ਜਿਹੜੀ ਵੱਖ-ਵੱਖ ਕ੍ਰਿਆਵਾਂ ਨੂੰ ਇਕੱਠਾ ਕਰਦੀ ਹੈ ਜਿਸਦੀ ਮੱਦਦ ਨਾਲ ਵਿਗਿਆਨ ਦਾ ਨਿਰਮਾਣ ਹੁੰਦਾ ਹੈ।
Exam Tips:
a) ਅੰਗਰੇਜ਼ੀ ਨਾਮ Scientific Method ਬਰੈਕਟ ਵਿੱਚ ਲਿਖੋ।
Question 5: ਵਸਤੂਨਿਸ਼ਠਤਾ ਦੀ ਪਰਿਭਾਸ਼ਾ ਦਿਓ।
Answer:
ਜਦੋਂ ਕੋਈ ਸਮਾਜ ਵਿਗਿਆਨੀ ਆਪਣਾ ਅਧਿਐਨ ਬਿਨਾਂ ਕਿਸੇ ਪੱਖਪਾਤ ਦੇ ਕਰਦਾ ਹੈ ਤਾਂ ਉਸ ਨੂੰ ਵਸਤੂਨਿਸ਼ਠਤਾ ਕਿਹਾ ਜਾਂਦਾ ਹੈ। ਸਮਾਜ ਵਿਗਿਆਨੀ ਲਈ ਵਸਤੂਨਿਸ਼ਠਤਾ ਜਾਂ ਨਿਰਪੱਖਤਾ ਰੱਖਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਉਸਦਾ ਅਧਿਐਨ ਨਿਰਪੱਖ ਨਹੀਂ ਹੋਵੇਗਾ ਤਾਂ ਉਸਦੇ ਅਧਿਐਨ ਵਿੱਚ ਉਸਦੇ ਵਿਚਾਰਾਂ ਦਾ ਪੱਖਪਾਤ ਆ ਜਾਵੇਗਾ ਅਤੇ ਅਧਿਐਨ ਨਿਰਾਰਥਕ ਹੋ ਜਾਵੇਗਾ।
Exam Tips:
a) "ਬਿਨਾਂ ਪੱਖਪਾਤ" ਅਤੇ "ਨਿਰਪੱਖਤਾ" ਸ਼ਬਦ ਜ਼ਰੂਰ ਵਰਤੋ।
b) ਇਹ ਵੀ ਲਿਖੋ ਕਿ ਇਹ ਕਿਉਂ ਜ਼ਰੂਰੀ ਹੈ।
Question 6: ਸਮਾਜ ਸ਼ਾਸਤਰ ਦੇ ਖੇਤਰ ਅਤੇ ਵਿਸ਼ਾ-ਵਸਤੂ ਦਾ ਵਰਣਨ ਕਰੋ।
Answer:
ਸਮਾਜ ਸ਼ਾਸਤਰ ਦੇ ਖੇਤਰ ਸੰਬੰਧੀ ਦੋ ਸਕੂਲ ਪ੍ਰਚਲਿਤ ਹਨ। ਪਹਿਲਾ ਸਕੂਲ ਸਰੂਪਾਤਮਕ ਸਕੂਲ ਹੈ, ਜਿਸ ਦੇ ਅਨੁਸਾਰ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪ ਦਾ ਅਧਿਐਨ ਕਰਦਾ ਹੈ, ਇਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ। ਦੂਜਾ ਸਕੂਲ ਮਿਸ਼ਰਤ (ਸੰਸ਼ਲੇਸ਼ਣਾਤਮਕ) ਸਕੂਲ ਹੈ, ਜਿਸ ਅਨੁਸਾਰ ਸਮਾਜ ਵਿਗਿਆਨ ਬਾਕੀ ਸਾਰੇ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ ਅਤੇ ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ।
Exam Tips:
a) ਦੋਵੇਂ ਸਕੂਲ ਅਤੇ ਉਨ੍ਹਾਂ ਦੀ ਸੋਚ ਵੱਖ-ਵੱਖ ਪੈਰਿਆਂ ਵਿੱਚ ਲਿਖੋ।
b) ਵਿਸ਼ੇਸ਼ ਵਿਗਿਆਨ ਤੇ ਸਾਧਾਰਨ ਵਿਗਿਆਨ ਦਾ ਫ਼ਰਕ ਸਪੱਸ਼ਟ ਕਰੋ।
Question 7: ਸਮਾਜ ਵਿਗਿਆਨੀ ਵਿਸ਼ਾ-ਖੇਤਰ ਦਾ ਅਧਿਐਨ ਕਰਨ ਲਈ ਕਿਹੜੀਆਂ ਵਿਧੀਆਂ ਨੂੰ ਅਪਣਾਉਂਦੇ ਹਨ?
Answer:
ਸਮਾਜ ਵਿਗਿਆਨੀ ਆਪਣੇ ਵਿਸ਼ਾ-ਖੇਤਰ ਦਾ ਅਧਿਐਨ ਕਰਨ ਲਈ ਬਹੁਤ ਸਾਰੀਆਂ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦੇ ਹਨ, ਜਿਵੇਂ ਕਿ ਸੈਂਪਲ ਵਿਧੀ, ਨਿਰੀਖਣ ਵਿਧੀ, ਇੰਟਰਵਿਊ ਵਿਧੀ, ਅਨੁਸੂਚੀ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ।
Exam Tips:
a) ਘੱਟੋ-ਘੱਟ ਚਾਰ-ਪੰਜ ਵਿਧੀਆਂ ਦੇ ਨਾਮ ਲਿਖੋ।
III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ
Question 1: ਸਰੂਪਾਤਮਕ ਸਕੂਲ ਦੀ ਵਿਚਾਰਧਾਰਾ ਮਿਸ਼ਰਤ ਸਕੂਲ ਤੋਂ ਕਿਵੇਂ ਭਿੰਨ ਹੈ?
Answer:
(i) ਸਰੂਪਾਤਮਕ ਸਕੂਲ (Formalistic School): ਇਸ ਸੰਪ੍ਰਦਾਇ ਦੇ ਵਿਚਾਰਕਾਂ ਅਨੁਸਾਰ ਸਮਾਜ ਸ਼ਾਸਤਰ ਇੱਕ ਵਿਸ਼ੇਸ਼ ਵਿਗਿਆਨ ਹੈ ਜਿਸ ਵਿੱਚ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਨ੍ਹਾਂ ਸਰੂਪਾਂ ਦਾ ਅਧਿਐਨ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ, ਇਸ ਕਰਕੇ ਇਹ ਸਾਧਾਰਨ ਵਿਗਿਆਨ ਨਹੀਂ ਬਲਕਿ ਵਿਸ਼ੇਸ਼ ਵਿਗਿਆਨ ਹੈ। ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਜਾਰਜ ਸਿੱਮਲ, ਮੈਕਸ ਵੈਬਰ, ਵੀਰਕਾਂਤ, ਵਾਨ ਵੀਜ਼ੇ ਅਤੇ ਟੋਨੀਜ਼ ਆਦਿ ਹਨ।
(ii) ਮਿਸ਼ਰਤ ਸਕੂਲ (Synthetic School): ਇਸ ਸੰਪ੍ਰਦਾਇ ਦੇ ਵਿਚਾਰਕਾਂ ਅਨੁਸਾਰ ਸਮਾਜ ਸ਼ਾਸਤਰ ਕੋਈ ਵਿਸ਼ੇਸ਼ ਵਿਗਿਆਨ ਨਹੀਂ ਬਲਕਿ ਇੱਕ ਸਾਧਾਰਨ ਵਿਗਿਆਨ ਹੈ। ਇਹ ਵੱਖ-ਵੱਖ ਸਮਾਜਿਕ ਵਿਗਿਆਨਾਂ ਤੋਂ ਸਮੱਗਰੀ ਉਧਾਰ ਲੈਂਦਾ ਹੈ ਅਤੇ ਉਨ੍ਹਾਂ ਦਾ ਅਧਿਐਨ ਕਰਦਾ ਹੈ, ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ। ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਇਮਾਈਲ ਦੁਰਖੀਮ, ਹਾਬਹਾਊਸ, ਸੋਰੋਕਿਨ ਆਦਿ ਹਨ।
Exam Tips:
a) ਉੱਤਰ ਨੂੰ ਦੋ ਹਿੱਸਿਆਂ (i) ਅਤੇ (ii) ਵਿੱਚ ਵੰਡ ਕੇ ਲਿਖੋ।
b) ਹਰ ਸਕੂਲ ਦੇ ਦੋ-ਤਿੰਨ ਸਮਰਥਕਾਂ ਦੇ ਨਾਮ ਜ਼ਰੂਰ ਦਿਓ।
c) "ਵਿਸ਼ੇਸ਼ ਵਿਗਿਆਨ" ਅਤੇ "ਸਾਧਾਰਨ ਵਿਗਿਆਨ" ਦਾ ਫ਼ਰਕ ਸਾਫ਼ ਲਿਖੋ।
Question 2: ਸਮਾਜ ਸ਼ਾਸਤਰ ਦੀ ਮਹੱਤਤਾ ਦੀ ਸੰਖੇਪ ਵਿਆਖਿਆ ਕਰੋ।
Answer:
1. ਸਮਾਜ ਸ਼ਾਸਤਰ ਸਮਾਜ ਦੇ ਵਿਗਿਆਨਿਕ ਅਧਿਐਨ ਕਰਨ ਵਿੱਚ ਮੱਦਦ ਕਰਦਾ ਹੈ।
2. ਇਹ ਸਮਾਜ ਦੇ ਵਿਕਾਸ ਦੀ ਯੋਜਨਾ ਬਣਾਉਣ ਵਿੱਚ ਮੱਦਦ ਕਰਦਾ ਹੈ, ਕਿਉਂਕਿ ਇਹ ਸਮਾਜ ਦਾ ਵਿਗਿਆਨਿਕ ਤਰੀਕੇ ਨਾਲ ਅਧਿਐਨ ਕਰਕੇ ਸਾਨੂੰ ਉਸ ਦੀ ਪੂਰੀ ਸੰਰਚਨਾ ਦੀ ਜਾਣਕਾਰੀ ਦਿੰਦਾ ਹੈ।
3. ਇਹ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਵਿਅਕਤੀ ਦੇ ਵਿਅਕਤਿੱਤਵ ਦੇ ਵਿਕਾਸ ਵਿੱਚ ਯੋਗਦਾਨ ਦਿੰਦੀਆਂ ਹਨ।
4. ਇਹ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ।
5. ਇਸ ਨੇ ਲੋਕਾਂ ਦੀ ਮਨੋਵਿਰਤੀ ਬਦਲਣ ਵਿੱਚ ਬਹੁਤ ਮੱਦਦ ਕੀਤੀ ਹੈ। ਖ਼ਾਸਕਰ ਇਸ ਨੇ ਅਪਰਾਧੀਆਂ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
6. ਇਹ ਵੱਖ-ਵੱਖ ਸੰਸਕ੍ਰਿਤੀਆਂ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
Exam Tips:
a) ਮਹੱਤਤਾ ਦੇ ਨੁਕਤੇ ਨੰਬਰ ਲਗਾ ਕੇ ਲਿਖੋ।
b) ਘੱਟੋ-ਘੱਟ ਚਾਰ ਨੁਕਤੇ ਜ਼ਰੂਰ ਲਿਖੋ।
Question 3: ਫਰਾਂਸ ਦੀ ਕ੍ਰਾਂਤੀ ਨੇ ਸਮਾਜ ਤੇ ਕਿਵੇਂ ਅਸਰ ਪਾਇਆ?
Answer:
1789 ਈ: ਵਿੱਚ ਫ਼ਰਾਂਸੀਸੀ ਕ੍ਰਾਂਤੀ ਆਈ ਅਤੇ ਇਸ ਨਾਲ ਫ਼ਰਾਂਸੀਸੀ ਸਮਾਜ ਵਿੱਚ ਅਚਾਨਕ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ। ਦੇਸ਼ ਦੀ ਰਾਜਨੀਤਿਕ ਸੱਤਾ ਬਦਲ ਗਈ ਅਤੇ ਸਮਾਜਿਕ ਸੰਰਚਨਾ ਵਿੱਚ ਵੀ ਪਰਿਵਰਤਨ ਆ ਗਏ। ਕ੍ਰਾਂਤੀ ਤੋਂ ਪਹਿਲਾਂ ਬਹੁਤ ਸਾਰੇ ਵਿਚਾਰਕਾਂ ਨੇ ਪਰਿਵਰਤਨ ਦੇ ਵਿਚਾਰ ਦਿੱਤੇ। ਇਸ ਨਾਲ ਸਮਾਜ ਸ਼ਾਸਤਰ ਦੇ ਬੀਜ ਬੋ ਦਿੱਤੇ ਗਏ ਅਤੇ ਸਮਾਜ ਦੇ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ। ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਨੂੰ ਸਾਹਮਣੇ ਲਿਆਉਣ ਦਾ ਕੰਮ ਅਗਸਤੇ ਕਾਮਤੇ ਨੇ ਪੂਰਾ ਕੀਤਾ, ਜੋ ਆਪ ਇੱਕ ਫ਼ਰਾਂਸੀਸੀ ਨਾਗਰਿਕ ਸੀ। ਇਸ ਤਰ੍ਹਾਂ ਫ਼ਰਾਂਸੀਸੀ ਕ੍ਰਾਂਤੀ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ।
Exam Tips:
a) ਸਾਲ 1789 ਅਤੇ ਅਗਸਤੇ ਕਾਮਤੇ ਦਾ ਨਾਮ ਜ਼ਰੂਰ ਲਿਖੋ।
b) ਰਾਜਨੀਤਿਕ ਤੇ ਸਮਾਜਿਕ ਦੋਵੇਂ ਤਰ੍ਹਾਂ ਦੇ ਪਰਿਵਰਤਨ ਦੱਸੋ।
Question 4: ਉਦਯੋਗਿਕ ਕ੍ਰਾਂਤੀ ਦਾ ਸਮਾਜ 'ਤੇ ਕੀ ਪ੍ਰਭਾਵ ਪਿਆ?
Answer:
ਉਦਯੋਗਿਕ ਕ੍ਰਾਂਤੀ ਆਉਣ ਨਾਲ ਸਮਾਜ ਅਤੇ ਸਮਾਜਿਕ ਵਿਵਸਥਾ ਵਿੱਚ ਬਹੁਤ ਚੰਗੇ ਅਤੇ ਮਾੜੇ ਪਰਿਵਰਤਨ ਆਏ। ਸ਼ਹਿਰ, ਉਦਯੋਗ, ਸ਼ਹਿਰਾਂ ਦੀਆਂ ਸਮੱਸਿਆਵਾਂ ਆਦਿ ਵਰਗੇ ਬਹੁਤ ਸਾਰੇ ਮੁੱਦੇ ਸਾਹਮਣੇ ਆਏ ਅਤੇ ਇਨ੍ਹਾਂ ਮੁੱਦਿਆਂ ਨੇ ਹੀ ਸਮਾਜ ਸ਼ਾਸਤਰ ਦੀ ਨੀਂਹ ਰੱਖੀ। ਇਹ ਉਹ ਸਮਾਂ ਸੀ ਜਦੋਂ ਅਗਸਤੇ ਕਾਮਤੇ, ਇਮਾਈਲ ਦੁਰਖੀਮ, ਕਾਰਲ ਮਾਰਕਸ, ਮੈਕਸ ਵੈਬਰ ਆਦਿ ਵਰਗੇ ਸਮਾਜ ਸ਼ਾਸਤਰੀ ਸਾਹਮਣੇ ਆਏ ਅਤੇ ਇਨ੍ਹਾਂ ਦੇ ਸਿਧਾਂਤਾਂ ਉੱਪਰ ਹੀ ਸਮਾਜ ਸ਼ਾਸਤਰ ਟਿਕਿਆ ਹੋਇਆ ਹੈ। ਇਨ੍ਹਾਂ ਸਾਰੇ ਸਮਾਜ ਸ਼ਾਸਤਰੀਆਂ ਦੇ ਵਿਚਾਰਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਛੁਪੇ ਹੋਏ ਹਨ। ਇਸ ਤਰ੍ਹਾਂ ਸਮਾਜ ਸ਼ਾਸਤਰ ਦੇ ਜਨਮ ਵਿੱਚ ਉਦਯੋਗਿਕ ਕ੍ਰਾਂਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
Exam Tips:
a) ਚੰਗੇ ਅਤੇ ਮਾੜੇ - ਦੋਵੇਂ ਤਰ੍ਹਾਂ ਦੇ ਪ੍ਰਭਾਵ ਲਿਖੋ।
b) ਕਾਮਤੇ, ਦੁਰਖੀਮ, ਮਾਰਕਸ ਤੇ ਵੈਬਰ ਦੇ ਨਾਮ ਯਾਦ ਰੱਖੋ।
Question 5: ਸਮਾਜ ਸ਼ਾਸਤਰ ਆਪਣੇ ਵਿਸ਼ਾ-ਖੇਤਰ ਵਿੱਚ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ। ਵਿਆਖਿਆ ਕਰੋ।
Answer:
ਸਮਾਜ ਸ਼ਾਸਤਰ ਸਮਾਜਿਕ ਤੱਥਾਂ ਦੇ ਅਧਿਐਨ ਲਈ ਕਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਤੁਲਨਾਤਮਕ ਵਿਧੀ, ਇਤਿਹਾਸਿਕ ਵਿਧੀ ਆਦਿ ਕਈ ਤਰ੍ਹਾਂ ਦੀਆਂ ਵਿਧੀਆਂ ਦਾ ਪ੍ਰਯੋਗ ਕਰਕੇ ਇਹ ਸਮਾਜਿਕ ਸਮੱਸਿਆਵਾਂ ਸੁਲਝਾਉਂਦਾ ਹੈ। ਇਹ ਸਭ ਵਿਧੀਆਂ ਵਿਗਿਆਨਿਕ ਹਨ। ਸਮਾਜ ਵਿਗਿਆਨ ਦਾ ਗਿਆਨ ਵਿਵਸਥਿਤ ਹੈ ਅਤੇ ਇਹ ਵਿਗਿਆਨਿਕ ਵਿਧੀ ਦੀ ਵਰਤੋਂ ਕਰਕੇ ਹੀ ਗਿਆਨ ਪ੍ਰਾਪਤ ਕਰਦਾ ਹੈ। ਇਸ ਵਿੱਚ ਹੋਰ ਵੀ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ; ਜਿਵੇਂ ਕਿ ਸੈਂਪਲ ਵਿਧੀ, ਨਿਰੀਖਣ ਵਿਧੀ, ਅਨੁਸੂਚੀ ਵਿਧੀ, ਇੰਟਰਵਿਊ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ। ਇਨ੍ਹਾਂ ਵਿਧੀਆਂ ਦੀ ਮੱਦਦ ਨਾਲ ਅੰਕੜਿਆਂ ਨੂੰ ਵਿਵਸਥਿਤ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ, ਜਿਸ ਨਾਲ ਸਮਾਜ ਸ਼ਾਸਤਰ ਇੱਕ ਵਿਗਿਆਨ ਬਣ ਜਾਂਦਾ ਹੈ।
Exam Tips:
a) ਘੱਟੋ-ਘੱਟ ਚਾਰ ਵਿਧੀਆਂ ਦੇ ਨਾਮ ਲਿਖੋ।
b) ਅੰਤ ਵਿੱਚ ਨਤੀਜਾ ਲਿਖੋ ਕਿ ਇਸ ਕਰਕੇ ਸਮਾਜ ਸ਼ਾਸਤਰ ਵਿਗਿਆਨ ਹੈ।
IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ
Question 1: ਸਮਾਜ ਸ਼ਾਸਤਰ ਤੋਂ ਕੀ ਭਾਵ ਹੈ? ਇਸ ਦੇ ਵਿਸ਼ਾ ਖੇਤਰ ਦਾ ਵਰਣਨ ਕਰੋ।
Answer:
ਜੇਕਰ ਅਸੀਂ ਆਮ ਸ਼ਬਦਾਂ ਵਿੱਚ ਸਮਾਜ ਸ਼ਾਸਤਰ ਦਾ ਅਰਥ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਤੌਰ 'ਤੇ ਅਧਿਐਨ ਹੈ। ਇਸ ਵਿੱਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵੱਖ-ਵੱਖ ਸਮੂਹ ਕਿਸ ਤਰ੍ਹਾਂ ਹੋਂਦ ਵਿੱਚ ਆਏ, ਕਿਸ ਤਰ੍ਹਾਂ ਵਿਕਸਿਤ ਹੋਏ, ਕਿਵੇਂ ਖ਼ਤਮ ਹੋਏ ਅਤੇ ਕਿਸ ਤਰ੍ਹਾਂ ਉਨ੍ਹਾਂ ਦੀ ਥਾਂ 'ਤੇ ਹੋਰ ਸਮੂਹ ਅੱਗੇ ਆ ਗਏ। ਇਹ ਸਮੂਹਾਂ ਦੀਆਂ ਕਾਰਜ ਵਿਧੀਆਂ, ਰਿਵਾਜਾਂ, ਪਰੰਪਰਾਵਾਂ ਅਤੇ ਸੰਸਥਾਵਾਂ ਦਾ ਅਧਿਐਨ ਕਰਦਾ ਹੈ।
ਸਮਾਜ ਸ਼ਾਸਤਰ ਦਾ ਜਨਮਦਾਤਾ ਅਗਸਤੇ ਕਾਮਤੇ ਨੂੰ ਮੰਨਿਆ ਜਾਂਦਾ ਹੈ, ਜੋ ਫ਼ਰਾਂਸ ਦਾ ਇੱਕ ਸਮਾਜਿਕ ਦਾਰਸ਼ਨਿਕ ਸੀ। ਉਸਨੇ 1830 ਤੋਂ 1842 ਦੇ ਵਿਚਕਾਰ ਇੱਕ ਕਿਤਾਬ Positive Philosophy ਲਿਖੀ ਜੋ 6 ਹਿੱਸਿਆਂ ਵਿੱਚ ਛਪੀ। ਉਸਨੇ ਇਸ ਕਿਤਾਬ ਵਿੱਚ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਦੀ ਗੱਲ ਕੀਤੀ ਜਿਸ ਦਾ ਨਾਮ ਉਸਨੇ 'ਸਮਾਜ ਸ਼ਾਸਤਰ' ਰੱਖਿਆ। ਇਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ 1839 ਈ: ਵਿੱਚ ਕੀਤਾ ਗਿਆ ਸੀ।
ਸ਼ਾਬਦਿਕ ਅਰਥ ਦੇਖੀਏ ਤਾਂ ਇਹ ਦੋ ਸ਼ਬਦਾਂ Socio ਅਤੇ Logos ਤੋਂ ਮਿਲ ਕੇ ਬਣਿਆ ਹੈ। Socio ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਜ ਅਤੇ Logos ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਗਿਆਨ। ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਸ਼ਾਬਦਿਕ ਅਰਥ ਹੈ ਸਮਾਜ ਦਾ ਵਿਗਿਆਨ। ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ।
ਪਰਿਭਾਸ਼ਾਵਾਂ (Definitions):
1. ਮੈਕਾਈਵਰ ਤੇ ਪੇਜ (MacIver and Page) ਅਨੁਸਾਰ, "ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਬਾਰੇ ਹੈ, ਸੰਬੰਧਾਂ ਦੇ ਜਾਲ ਨੂੰ ਅਸੀਂ ਸਮਾਜ ਕਹਿੰਦੇ ਹਾਂ।"
2. ਗਿਡਿੰਗਜ਼ (Giddings) ਅਨੁਸਾਰ, "ਸਮਾਜ ਵਿਗਿਆਨ ਪੂਰਨ ਰੂਪ ਨਾਲ ਸਮਾਜ ਦਾ ਕ੍ਰਮਬੱਧ ਵਰਣਨ ਤੇ ਵਿਆਖਿਆ ਹੈ।"
3. ਜਿਨਸਬਰਗ (Ginsberg) ਅਨੁਸਾਰ, "ਸਮਾਜ ਵਿਗਿਆਨ ਮਨੁੱਖਾਂ ਦੀਆਂ ਅੰਤਰ-ਕ੍ਰਿਆਵਾਂ ਤੇ ਅੰਤਰ-ਸੰਬੰਧਾਂ, ਉਨ੍ਹਾਂ ਦੇ ਕਾਰਨਾਂ ਤੇ ਪਰਿਣਾਮਾਂ ਦਾ ਅਧਿਐਨ ਹੈ।"
4. ਦੁਰਖੀਮ (Durkheim) ਅਨੁਸਾਰ, "ਸਮਾਜ ਵਿਗਿਆਨ ਸਮਾਜਿਕ ਸੰਸਥਾਵਾਂ, ਉਨ੍ਹਾਂ ਦੀ ਉਤਪੱਤੀ ਤੇ ਵਿਕਾਸ ਦਾ ਅਧਿਐਨ ਹੈ।"
5. ਮੈਕਸ ਵੈਬਰ (Max Weber) ਅਨੁਸਾਰ, "ਸਮਾਜ ਵਿਗਿਆਨ ਉਹ ਵਿਗਿਆਨ ਹੈ ਜੋ ਸਮਾਜਿਕ ਕ੍ਰਿਆਵਾਂ ਦਾ ਵਿਆਖਿਆਤਮਕ ਬੋਧ ਕਰਵਾਉਣ ਦਾ ਯਤਨ ਕਰਦਾ ਹੈ।"
ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ। ਇਹ ਵਿਅਕਤੀਆਂ ਅਤੇ ਸਮੂਹਾਂ ਵਿੱਚ ਪਾਏ ਗਏ ਵਿਵਹਾਰਾਂ, ਆਪਸੀ ਸੰਬੰਧਾਂ ਅਤੇ ਕੰਮਾਂ ਦਾ ਵੀ ਅਧਿਐਨ ਕਰਦਾ ਹੈ।
ਸਮਾਜ ਵਿਗਿਆਨ ਦਾ ਵਿਸ਼ਾ-ਖੇਤਰ (Scope of Sociology): ਸਮਾਜ ਵਿਗਿਆਨ ਦੇ ਵਿਸ਼ਾ-ਖੇਤਰ ਨੂੰ ਦੱਸਣ ਲਈ ਦੋ ਵਿਚਾਰਧਾਰਾਵਾਂ ਹਨ: (I) ਸਰੂਪਾਤਮਕ ਵਿਚਾਰਧਾਰਾ (Formalistic School) - ਵਿਸ਼ੇਸ਼ ਵਿਗਿਆਨ, ਅਤੇ (II) ਮਿਸ਼ਰਿਤ ਵਿਚਾਰਧਾਰਾ (Synthetic School) - ਸਾਧਾਰਨ ਵਿਗਿਆਨ।
(I) ਸਰੂਪਾਤਮਕ ਵਿਚਾਰਧਾਰਾ: ਇਸ ਦੇ ਸਮਰਥਕ ਜਾਰਜ ਸਿੱਮਲ (George Simmel), ਟੋਨੀਜ਼ (Tonnies), ਵਾਨ ਵੀਜ਼ੇ (Von Wiese), ਵੀਰਕਾਂਤ (Vierkandt), ਮੈਕਸ ਵੈਬਰ (Max Weber) ਆਦਿ ਹਨ। ਇਨ੍ਹਾਂ ਅਨੁਸਾਰ ਸਮਾਜ ਸ਼ਾਸਤਰ ਸਿਰਫ਼ ਸਮਾਜਿਕ ਸੰਬੰਧਾਂ ਦੇ ਸਰੂਪਾਂ (form) ਦਾ ਅਧਿਐਨ ਕਰਦਾ ਹੈ, ਅੰਤਰ-ਵਸਤੂ (content) ਦਾ ਨਹੀਂ। ਕੋਈ ਹੋਰ ਸਮਾਜਿਕ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਨਹੀਂ ਕਰਦਾ, ਇਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ। ਇਸੇ ਕਰਕੇ ਇਸ ਨੂੰ ਸਰੂਪਾਤਮਕ ਸੰਪ੍ਰਦਾਇ ਕਿਹਾ ਜਾਂਦਾ ਹੈ।
1. ਸਿੱਮਲ ਦੇ ਵਿਚਾਰ: ਸਿੱਮਲ ਅਨੁਸਾਰ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ, ਜਦਕਿ ਹੋਰ ਸਮਾਜਿਕ ਵਿਗਿਆਨ ਇਨ੍ਹਾਂ ਹੀ ਸੰਬੰਧਾਂ ਦੇ ਅੰਤਰ-ਵਸਤੂ ਦਾ ਅਧਿਐਨ ਕਰਦੇ ਹਨ। ਉਸ ਅਨੁਸਾਰ ਅੰਤਰ-ਕ੍ਰਿਆਵਾਂ ਦੇ ਦੋ ਰੂਪ ਹੁੰਦੇ ਹਨ - ਸੂਖਮ ਰੂਪ (Abstract form) ਅਤੇ ਸਥੂਲ ਰੂਪ (Concrete form)। ਪ੍ਰਤਿਯੋਗਿਤਾ, ਸੰਘਰਸ਼, ਕਿਰਤ ਵੰਡ, ਅਧੀਨਗੀ, ਪ੍ਰਭੂਤਵ ਆਦਿ ਅੰਤਰ-ਕ੍ਰਿਆਵਾਂ ਦੇ ਸੂਖਮ ਰੂਪ ਹਨ ਅਤੇ ਸਮਾਜ ਸ਼ਾਸਤਰ ਇਨ੍ਹਾਂ ਸੂਖਮ ਰੂਪਾਂ ਦਾ ਅਧਿਐਨ ਕਰਦਾ ਹੈ। ਸਮਾਜ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨਾਂ ਨਾਲ ਉਹੀ ਸੰਬੰਧ ਹੈ ਜੋ ਰੇਖਾ ਗਣਿਤ (Geometry) ਦਾ ਹੋਰ ਪ੍ਰਾਕ੍ਰਿਤਕ ਵਿਗਿਆਨਾਂ ਨਾਲ ਹੈ: ਰੇਖਾ ਗਣਿਤ ਭੌਤਿਕ ਚੀਜ਼ਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ, ਜਦਕਿ ਪ੍ਰਾਕ੍ਰਿਤਕ ਵਿਗਿਆਨ ਉਨ੍ਹਾਂ ਦੀ ਅੰਤਰ-ਵਸਤੂ ਦਾ ਅਧਿਐਨ ਕਰਦੇ ਹਨ।
2. ਵੀਰਕਾਂਤ ਦੇ ਵਿਚਾਰ: ਵੀਰਕਾਂਤ ਅਨੁਸਾਰ ਸਮਾਜ ਸ਼ਾਸਤਰ ਗਿਆਨ ਦੀ ਉਹ ਵਿਸ਼ੇਸ਼ ਸ਼ਾਖਾ ਹੈ ਜਿਸ ਵਿੱਚ ਮਾਨਸਿਕ ਸੰਬੰਧਾਂ ਦੀਆਂ ਉਹ ਕਿਸਮਾਂ ਆਉਂਦੀਆਂ ਹਨ ਜੋ ਵਿਅਕਤੀਆਂ ਨੂੰ ਇੱਕ-ਦੂਜੇ ਨਾਲ ਜੋੜਦੀਆਂ ਹਨ। ਸਮਾਜ ਸ਼ਾਸਤਰ ਕਿਸੇ ਸਮਾਜ ਦੀ ਉਤਪੱਤੀ, ਵਿਕਾਸ, ਪ੍ਰਗਤੀ ਆਦਿ ਦਾ ਅਧਿਐਨ ਨਹੀਂ ਕਰਦਾ, ਸਗੋਂ ਉਸ ਸਮਾਜ ਦੇ ਮਾਨਸਿਕ ਸਰੂਪਾਂ ਜਿਵੇਂ ਪਿਆਰ, ਨਫ਼ਰਤ, ਪ੍ਰਤਿਯੋਗਿਤਾ, ਲਾਲਚ, ਸਹਿਯੋਗ ਆਦਿ ਦਾ ਅਧਿਐਨ ਕਰਦਾ ਹੈ। ਇਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ।
3. ਵਾਨ ਵੀਜ਼ੇ ਦੇ ਵਿਚਾਰ: ਵਾਨ ਵੀਜ਼ੇ ਅਨੁਸਾਰ ਸਮਾਜਿਕ ਸੰਬੰਧਾਂ ਦੇ ਸਰੂਪਾਂ ਤੇ ਅੰਤਰ-ਵਸਤੂ ਨੂੰ ਵੱਖ-ਵੱਖ ਕਰਕੇ ਉਨ੍ਹਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ ਅਤੇ ਸਮਾਜ ਸ਼ਾਸਤਰ ਸਮਾਜਿਕ ਜਾਂ ਅੰਤਰ-ਮਨੁੱਖੀ ਕ੍ਰਿਆਵਾਂ ਦਾ ਅਧਿਐਨ ਹੈ। ਇਸ ਦ੍ਰਿਸ਼ਟੀਕੋਣ ਤੋਂ ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਸੀਮਿਤ ਹੈ ਅਤੇ ਇਸ ਨੂੰ ਹੋਰ ਸਮਾਜਿਕ ਵਿਗਿਆਨਾਂ ਤੋਂ ਵੱਖ ਕੀਤਾ ਜਾ ਸਕਦਾ ਹੈ। ਉਸਨੇ ਸਮਾਜਿਕ ਸੰਬੰਧਾਂ ਦੀਆਂ ਲਗਭਗ 650 ਕਿਸਮਾਂ ਗਿਣਾ ਕੇ ਉਨ੍ਹਾਂ ਦਾ ਵਰਗੀਕਰਨ ਕੀਤਾ।
4. ਮੈਕਸ ਵੈਬਰ ਦੇ ਵਿਚਾਰ: ਵੈਬਰ ਅਨੁਸਾਰ ਸਮਾਜ ਸ਼ਾਸਤਰ ਅਰਥ-ਭਰਪੂਰ ਸਮਾਜਿਕ ਕ੍ਰਿਆਵਾਂ ਦਾ ਅਧਿਐਨ ਹੈ। ਸਮਾਜ ਵਿੱਚ ਮਿਲਣ ਵਾਲੀ ਹਰ ਕ੍ਰਿਆ ਸਮਾਜਿਕ ਨਹੀਂ ਹੁੰਦੀ; ਸਿਰਫ਼ ਉਹੀ ਕ੍ਰਿਆ ਸਮਾਜਿਕ ਹੁੰਦੀ ਹੈ ਜਿਸ ਨਾਲ ਹੋਰ ਵਿਅਕਤੀਆਂ ਦਾ ਵਿਵਹਾਰ ਪ੍ਰਭਾਵਿਤ ਹੁੰਦਾ ਹੋਵੇ। ਜਿਵੇਂ ਦੋ ਵਿਅਕਤੀਆਂ ਦਾ ਆਪਸ ਵਿੱਚ ਟਕਰਾ ਜਾਣਾ ਪ੍ਰਾਕ੍ਰਿਤਕ ਘਟਨਾ ਹੈ, ਪਰ ਜਿਸ ਕੋਸ਼ਿਸ਼ ਜਾਂ ਭਾਸ਼ਾ ਨਾਲ ਉਹ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ, ਉਹ ਉਨ੍ਹਾਂ ਦਾ ਸਮਾਜਿਕ ਵਿਵਹਾਰ ਹੈ। ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦੇਸ਼ ਸਮਾਜਿਕ ਵਿਵਹਾਰਾਂ ਦੀ ਵਿਆਖਿਆ ਕਰਨਾ ਅਤੇ ਉਨ੍ਹਾਂ ਨੂੰ ਸਮਝਣਾ ਹੈ।
(II) ਮਿਸ਼ਰਿਤ ਵਿਚਾਰਧਾਰਾ (Synthetic School): ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਸਮਾਜ ਸ਼ਾਸਤਰ ਇੱਕ ਸਾਧਾਰਨ ਵਿਗਿਆਨ ਹੈ ਅਤੇ ਇਸ ਦਾ ਅਧਿਐਨ ਖੇਤਰ ਕਾਫ਼ੀ ਵੱਡਾ ਤੇ ਖੁੱਲ੍ਹਾ ਹੈ। ਸਮਾਜਿਕ ਜੀਵਨ ਦੇ ਸੰਸਕ੍ਰਿਤਕ, ਰਾਜਨੀਤਿਕ, ਆਰਥਿਕ, ਮਨੋਵਿਗਿਆਨਿਕ ਆਦਿ ਪੱਖਾਂ ਦੇ ਅਧਿਐਨ ਲਈ ਮਨੋਵਿਗਿਆਨ, ਮਾਨਵ ਵਿਗਿਆਨ, ਰਾਜਨੀਤਿਕ ਵਿਗਿਆਨ, ਅਰਥ ਸ਼ਾਸਤਰ ਆਦਿ ਵਿਕਸਿਤ ਹੋਏ ਹਨ, ਪਰ ਇਨ੍ਹਾਂ ਤੋਂ ਇਲਾਵਾ ਇੱਕ ਸਾਧਾਰਨ ਵਿਗਿਆਨ ਦੀ ਲੋੜ ਹੈ ਜੋ ਇਨ੍ਹਾਂ ਸਭ ਦੇ ਆਧਾਰ 'ਤੇ ਸਮਾਜਿਕ ਜੀਵਨ ਦੇ ਸਿਧਾਂਤ ਦੱਸ ਸਕੇ, ਅਤੇ ਉਹ ਸਮਾਜ ਸ਼ਾਸਤਰ ਹੈ। ਇਹ ਵਿਚਾਰਧਾਰਾ ਸਰੂਪਾਤਮਕ ਵਿਚਾਰਧਾਰਾ ਦੇ ਉਲਟ ਸਮਾਜਿਕ ਸੰਬੰਧਾਂ ਦੇ ਮੂਰਤ ਰੂਪ ਦੇ ਅਧਿਐਨ 'ਤੇ ਜ਼ੋਰ ਦਿੰਦੀ ਹੈ। ਇਸ ਦੇ ਮੁੱਖ ਸਮਰਥਕ ਸੋਰੋਕਿਨ (Sorokin), ਦੁਰਖੀਮ (Durkheim) ਅਤੇ ਹਾਬਹਾਊਸ (Hobhouse) ਆਦਿ ਹਨ।
1. ਸੋਰੋਕਿਨ ਦੇ ਵਿਚਾਰ: ਸੋਰੋਕਿਨ ਨੇ ਸਰੂਪਾਤਮਕ ਵਿਚਾਰਧਾਰਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਮਾਜ ਵਿਗਿਆਨ ਵਿਸ਼ੇਸ਼ ਨਹੀਂ ਸਗੋਂ ਸਾਧਾਰਨ ਵਿਗਿਆਨ ਹੈ। ਉਸ ਅਨੁਸਾਰ ਇਹ ਸਮਾਜਿਕ ਪ੍ਰਕਟਨਾਂ ਦੇ ਵੱਖ-ਵੱਖ ਭਾਗਾਂ ਵਿੱਚ ਪਾਏ ਗਏ ਸੰਬੰਧਾਂ, ਸਮਾਜਿਕ ਤੇ ਗੈਰ-ਸਮਾਜਿਕ ਵਸਤੂਆਂ ਦੇ ਸੰਬੰਧਾਂ ਅਤੇ ਸਮਾਜਿਕ ਪ੍ਰਕਟਨ ਦੇ ਆਮ ਲੱਛਣਾਂ ਦਾ ਅਧਿਐਨ ਕਰਦਾ ਹੈ। ਉਸ ਅਨੁਸਾਰ ਸਮਾਜ ਵਿਗਿਆਨ ਸਮਾਜਿਕ-ਸੰਸਕ੍ਰਿਤਕ ਪ੍ਰਕਟਨ ਦੇ ਸਾਧਾਰਨ ਸਰੂਪਾਂ ਤੇ ਕਿਸਮਾਂ ਦਾ ਸਾਧਾਰਨ ਵਿਗਿਆਨ ਹੈ।
2. ਹਾਬਹਾਊਸ ਦੇ ਵਿਚਾਰ: ਹਾਬਹਾਊਸ ਅਨੁਸਾਰ ਸਮਾਜ ਸ਼ਾਸਤਰ ਕਈ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ ਅਤੇ ਇਸ ਦਾ ਅਧਿਐਨ ਪੂਰਾ ਸਮਾਜਿਕ ਜੀਵਨ ਹੈ। ਇਹ ਸਮਾਜ ਦੇ ਇੱਕ ਹਿੱਸੇ ਨੂੰ ਬਾਕੀ ਸਮਾਜ ਤੋਂ ਵੱਖ ਨਹੀਂ ਕਰ ਸਕਦਾ ਅਤੇ ਨਾ ਹੀ ਹੋਰ ਸਮਾਜਿਕ ਵਿਗਿਆਨਾਂ ਦੀ ਮੱਦਦ ਲਏ ਬਿਨਾਂ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ। ਸਾਰੇ ਸਮਾਜਿਕ ਵਿਗਿਆਨ ਇੱਕ-ਦੂਜੇ ਨਾਲ ਡੂੰਘੇ ਜੁੜੇ ਹੋਏ ਹਨ, ਇਸ ਲਈ ਸਮਾਜ ਸ਼ਾਸਤਰ ਇਨ੍ਹਾਂ ਸਾਰਿਆਂ ਦਾ ਸਾਧਾਰਨ ਵਿਗਿਆਨ ਹੈ।
3. ਦੁਰਖੀਮ ਦੇ ਵਿਚਾਰ: ਦੁਰਖੀਮ ਅਨੁਸਾਰ ਸਾਰੀਆਂ ਸਮਾਜਿਕ ਸੰਸਥਾਵਾਂ ਇੱਕ-ਦੂਜੇ ਨਾਲ ਸੰਬੰਧਿਤ ਹਨ, ਇਸ ਲਈ ਉਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਸਮਾਜ ਸ਼ਾਸਤਰ ਸੰਪੂਰਨ ਸਮਾਜ ਦੇ ਅਧਿਐਨ ਲਈ ਹੋਰ ਸਮਾਜਿਕ ਵਿਗਿਆਨਾਂ 'ਤੇ ਨਿਰਭਰ ਹੈ। ਉਸ ਅਨੁਸਾਰ ਸਮਾਜ ਸ਼ਾਸਤਰ ਦੇ ਤਿੰਨ ਹਿੱਸੇ ਹਨ: (i) ਸਮਾਜਿਕ ਆਕ੍ਰਿਤੀ ਵਿਗਿਆਨ (Social Morphology), ਜਿਸ ਵਿੱਚ ਜਨਸੰਖਿਆ, ਉਸਦੇ ਆਕਾਰ, ਵਿਤਰਣ ਆਦਿ ਭੂਗੋਲਿਕ ਆਧਾਰ ਆਉਂਦੇ ਹਨ; (ii) ਸਮਾਜਿਕ ਸਰੀਰ ਰਚਨਾ ਵਿਗਿਆਨ (Social Physiology), ਜੋ ਗੁੰਝਲਦਾਰ ਹੈ ਅਤੇ ਅੱਗੇ ਆਰਥਿਕ, ਧਰਮ, ਰਾਜਨੀਤਿਕ ਤੇ ਕਾਨੂੰਨ ਦੇ ਸਮਾਜ ਸ਼ਾਸਤਰ ਵਿੱਚ ਵੰਡਿਆ ਹੈ; (iii) ਸਾਧਾਰਨ ਸਮਾਜ ਵਿਗਿਆਨ (General Sociology), ਜਿਸ ਵਿੱਚ ਸਮਾਜਿਕ ਨਿਯਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਲਈ ਦੁਰਖੀਮ ਅਨੁਸਾਰ ਸਮਾਜ ਸ਼ਾਸਤਰ ਇੱਕ ਸਾਧਾਰਨ ਵਿਗਿਆਨ ਹੈ।
Exam Tips:
a) ਪਹਿਲਾਂ ਅਰਥ ਅਤੇ ਪਰਿਭਾਸ਼ਾਵਾਂ, ਫਿਰ ਵਿਸ਼ਾ-ਖੇਤਰ ਲਿਖੋ।
b) ਵਿਸ਼ਾ-ਖੇਤਰ ਵਿੱਚ ਦੋਵੇਂ ਸਕੂਲਾਂ (ਸਰੂਪਾਤਮਕ ਤੇ ਮਿਸ਼ਰਿਤ) ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਮ ਲਿਖੋ।
c) ਕਾਮਤੇ, 1839 ਅਤੇ Positive Philosophy - ਇਹ ਤਿੰਨ ਗੱਲਾਂ ਨਾ ਭੁੱਲੋ।
Question 2: ਸਮਾਜ ਸ਼ਾਸਤਰ ਤੋਂ ਤੁਸੀਂ ਕੀ ਸਮਝਦੇ ਹੋ? ਸਮਾਜ ਸ਼ਾਸਤਰ ਦੀ ਪ੍ਰਕਿਰਤੀ ਦਾ ਵਰਣਨ ਕਰੋ।
Answer:
ਸਮਾਜ ਸ਼ਾਸਤਰ ਦਾ ਅਰਥ: ਸਮਾਜ ਸ਼ਾਸਤਰ ਦਾ ਵਿਗਿਆਨਿਕ ਤੌਰ 'ਤੇ ਸਮਾਜ ਦਾ ਅਧਿਐਨ ਹੈ। ਇਹ ਮਨੁੱਖਾਂ ਦੇ ਆਪਸੀ ਸੰਬੰਧਾਂ, ਸਮੂਹਾਂ, ਰਿਵਾਜਾਂ ਅਤੇ ਸੰਸਥਾਵਾਂ ਦਾ ਅਧਿਐਨ ਕਰਦਾ ਹੈ। ਇਸ ਦਾ ਸ਼ਾਬਦਿਕ ਅਰਥ "ਸਮਾਜ ਦਾ ਵਿਗਿਆਨ" ਹੈ (Socio = ਸਮਾਜ, Logos = ਵਿਗਿਆਨ/ਅਧਿਐਨ)।
ਸਮਾਜ ਸ਼ਾਸਤਰ ਦੀ ਪ੍ਰਕਿਰਤੀ (Nature of Sociology): ਸਮਾਜ ਸ਼ਾਸਤਰ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਵਿਗਿਆਨਿਕ ਹੈ, ਜੋ ਹੇਠ ਲਿਖੀ ਚਰਚਾ ਤੋਂ ਸਪੱਸ਼ਟ ਹੋ ਜਾਵੇਗੀ:
1. ਸਮਾਜ ਸ਼ਾਸਤਰ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ: ਸਮਾਜਿਕ ਤੱਥਾਂ ਦੇ ਅਧਿਐਨ ਲਈ ਇਹ ਕਈ ਵਿਗਿਆਨਿਕ ਵਿਧੀਆਂ ਵਰਤਦਾ ਹੈ, ਜਿਵੇਂ ਇਤਿਹਾਸਿਕ ਵਿਧੀ (Historical method), ਤੁਲਨਾਤਮਕ ਵਿਧੀ (Comparative method), ਕੇਸ ਸਟੱਡੀ ਵਿਧੀ (Case study method), ਪ੍ਰਯੋਗਾਤਮਕ ਵਿਧੀ (Experimental method), ਆਦਰਸ਼ ਪ੍ਰਕਾਰ (Ideal type), ਵਰਸਤੇਹਨ (Verstehen) ਆਦਿ। ਜਿਵੇਂ ਪ੍ਰਾਕ੍ਰਿਤਕ ਵਿਗਿਆਨ ਤੱਥ ਲੱਭਣ ਲਈ ਵਿਗਿਆਨਿਕ ਵਿਧੀ ਦੇ ਪੜਾਵਾਂ ਦੀ ਵਰਤੋਂ ਕਰਦੇ ਹਨ, ਉਸੇ ਤਰ੍ਹਾਂ ਸਮਾਜ ਸ਼ਾਸਤਰ ਵੀ ਕਰਦਾ ਹੈ। ਇਸ ਲਈ ਇਸ ਨੂੰ ਵਿਗਿਆਨ ਕਿਹਾ ਜਾ ਸਕਦਾ ਹੈ।
2. ਸਮਾਜ ਸ਼ਾਸਤਰ ਕਾਰਜ-ਕਾਰਨ ਸੰਬੰਧਾਂ ਦੀ ਵਿਆਖਿਆ ਕਰਦਾ ਹੈ: ਇਹ ਸਿਰਫ਼ ਤੱਥ ਇਕੱਠੇ ਨਹੀਂ ਕਰਦਾ, ਸਗੋਂ "ਕੀ ਹੈ" ਦੇ ਨਾਲ "ਕਿਉਂ ਹੈ" ਅਤੇ "ਕਿਵੇਂ ਹੈ" ਦਾ ਪਤਾ ਲਗਾਉਂਦਾ ਹੈ, ਯਾਨੀ ਕਾਰਨਾਂ ਤੇ ਨਤੀਜਿਆਂ ਨੂੰ ਲੱਭਦਾ ਹੈ। ਉਦਾਹਰਨ ਵਜੋਂ, ਬੇਰੁਜ਼ਗਾਰੀ ਜਾਂ ਗ਼ਰੀਬੀ ਦੇ ਅਧਿਐਨ ਵਿੱਚ ਇਹ ਕਾਰਨ, ਨਤੀਜੇ ਅਤੇ ਹੱਲ ਤਿੰਨੋਂ ਦੱਸਣ ਦੀ ਕੋਸ਼ਿਸ਼ ਕਰਦਾ ਹੈ।
3. ਸਮਾਜ ਸ਼ਾਸਤਰ "ਕੀ ਹੈ" ਦਾ ਵਰਣਨ ਕਰਦਾ ਹੈ, "ਕੀ ਹੋਣਾ ਚਾਹੀਦਾ ਹੈ" ਬਾਰੇ ਕੁਝ ਨਹੀਂ ਕਹਿੰਦਾ: ਇਹ ਸਮਾਜਿਕ ਤੱਥ ਨੂੰ ਉਸੇ ਰੂਪ ਵਿੱਚ ਪੇਸ਼ ਕਰਦਾ ਹੈ ਜਿਸ ਰੂਪ ਵਿੱਚ ਉਹ ਦਿਖਾਈ ਦਿੰਦਾ ਹੈ। ਇਹ ਤੱਥਾਂ ਨੂੰ ਬਿਨਾਂ ਤਰਕ ਦੇ ਸਵੀਕਾਰ ਨਹੀਂ ਕਰਦਾ ਅਤੇ ਅਸਲੀ ਸਚਾਈ ਹੀ ਦੱਸਦਾ ਹੈ। ਇਸ ਕਰਕੇ ਇਸ ਨੂੰ ਸਕਾਰਾਤਮਕ ਵਿਗਿਆਨ ਵੀ ਮੰਨਿਆ ਜਾ ਸਕਦਾ ਹੈ।
4. ਸਮਾਜ ਸ਼ਾਸਤਰ ਵਿੱਚ ਬਿਨਾਂ ਪੱਖਪਾਤ ਦੇ ਅਧਿਐਨ ਕੀਤਾ ਜਾਂਦਾ ਹੈ (ਵਸਤੂਨਿਸ਼ਠਤਾ): ਆਮ ਮਨੁੱਖ ਪੱਖਪਾਤੀ ਹੋ ਸਕਦਾ ਹੈ, ਪਰ ਇੱਕ ਸਹੀ ਸਮਾਜ ਵਿਗਿਆਨੀ ਆਪਣੀਆਂ ਭਾਵਨਾਵਾਂ ਨੂੰ ਅਧਿਐਨ ਵਿੱਚ ਨਹੀਂ ਆਉਣ ਦਿੰਦਾ ਅਤੇ ਹਰ ਚੀਜ਼ ਦਾ ਨਿਰਪੱਖਤਾ ਨਾਲ ਨਿਰੀਖਣ ਕਰਦਾ ਹੈ। ਜੇਕਰ ਅਧਿਐਨ ਨਿਰਪੱਖ ਨਾ ਹੋਵੇ ਤਾਂ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕਦਾ।
5. ਸਮਾਜ ਸ਼ਾਸਤਰ ਵਿੱਚ ਨਿਯਮਾਂ ਜਾਂ ਸਿਧਾਂਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ: ਵਿਗਿਆਨਿਕ ਵਿਧੀਆਂ ਦੀ ਵਰਤੋਂ ਨਾਲ ਬਣੇ ਸਿਧਾਂਤ ਸਰਵਵਿਆਪਕ ਹੁੰਦੇ ਹਨ, ਭਾਵੇਂ ਸਮਾਜ ਵਿੱਚ ਪਰਿਵਰਤਨ ਆਉਣ ਕਾਰਨ ਇਨ੍ਹਾਂ ਵਿੱਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਕੁਝ ਸਿਧਾਂਤ ਅਜਿਹੇ ਹਨ ਜੋ ਸਾਰੇ ਦੇਸ਼ਾਂ ਤੇ ਸਮਿਆਂ ਵਿੱਚ ਸਮਾਨ ਰੂਪ ਵਿੱਚ ਸਹੀ ਸਿੱਧ ਹੁੰਦੇ ਹਨ।
6. ਸਮਾਜ ਸ਼ਾਸਤਰ ਭਵਿੱਖਬਾਣੀ ਕਰ ਸਕਦਾ ਹੈ: ਜਦੋਂ ਸਮਾਜ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਹ ਤੱਥ ਇਕੱਠੇ ਕਰਕੇ ਉਨ੍ਹਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਨਤੀਜਿਆਂ ਦੀ ਭਵਿੱਖਬਾਣੀ ਵੀ ਕਰ ਸਕਦਾ ਹੈ - ਕਿ ਸਮੱਸਿਆ ਕਿਵੇਂ ਪੈਦਾ ਹੋਈ, ਸਮਾਜ 'ਤੇ ਕੀ ਪ੍ਰਭਾਵ ਪਵੇਗਾ ਅਤੇ ਸਮਾਜ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਇਹ ਇੱਕ ਵਿਗਿਆਨ ਹੈ।
Exam Tips:
a) ਪਹਿਲਾਂ ਛੋਟਾ ਅਰਥ ਲਿਖੋ, ਫਿਰ ਪ੍ਰਕਿਰਤੀ ਦੇ ਛੇ ਨੁਕਤੇ ਨੰਬਰ ਲਗਾ ਕੇ ਲਿਖੋ।
b) ਹਰ ਨੁਕਤੇ ਦੇ ਅੰਤ ਵਿੱਚ ਦੱਸੋ ਕਿ ਇਸ ਕਰਕੇ ਸਮਾਜ ਸ਼ਾਸਤਰ ਵਿਗਿਆਨ ਹੈ।
Question 3: ਸਮਾਜ ਸ਼ਾਸਤਰ ਦੀ ਉਤਪੱਤੀ ਲਈ ਕਿਹੜੇ ਕਾਰਨ ਜ਼ਿੰਮੇਵਾਰ ਹਨ?
Answer:
18ਵੀਂ ਸਦੀ ਦੌਰਾਨ ਬਹੁਤ ਸਾਰੇ ਕਾਰਕ ਸਾਹਮਣੇ ਆਏ ਜਿਨ੍ਹਾਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਨ੍ਹਾਂ ਵਿੱਚੋਂ ਤਿੰਨ ਮਹੱਤਵਪੂਰਨ ਕਾਰਕ ਹਨ: (i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰਗਿਆਨ (ਨਵਜਾਗਰਣ) ਅੰਦੋਲਨ, (ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ, (iii) ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਨ।
(i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰਗਿਆਨ ਅੰਦੋਲਨ: ਫ਼ਰਾਂਸ ਵਿੱਚ 1789 ਈ: ਵਿੱਚ ਕ੍ਰਾਂਤੀ ਹੋਈ। ਇਸ ਦਾ ਫ਼ਰਾਂਸੀਸੀ ਸਮਾਜ 'ਤੇ ਬਹੁਤ ਪ੍ਰਭਾਵ ਪਿਆ, ਕਿਉਂਕਿ ਇਸ ਨੇ ਪੁਰਾਣੇ ਸਮਾਜ ਨੂੰ ਨਵੇਂ ਸਮਾਜ ਵਿੱਚ ਅਤੇ ਜਾਗੀਰਦਾਰੀ ਵਿਵਸਥਾ ਨੂੰ ਪੂੰਜੀਵਾਦੀ ਵਿਵਸਥਾ ਵਿੱਚ ਬਦਲ ਦਿੱਤਾ। ਇਸ ਦੇ ਨਾਲ-ਨਾਲ ਨਵਜਾਗਰਣ ਅੰਦੋਲਨ ਵੀ ਚੱਲਿਆ ਜਿਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਤਾਬਾਂ ਲਿਖੀਆਂ ਅਤੇ ਆਮ ਜਨਤਾ ਨੂੰ ਜਗਾਇਆ। ਉਸ ਸਮੇਂ ਦੇ ਮੁੱਖ ਵਿਚਾਰਕਾਂ ਨੇ ਚਰਚ ਦੀ ਸੱਤਾ ਨੂੰ ਚੁਣੌਤੀ ਦਿੱਤੀ, ਜੋ ਉਸ ਸਮੇਂ ਦਾ ਸਭ ਤੋਂ ਵੱਡਾ ਧਾਰਮਿਕ ਸੰਗਠਨ ਸੀ। ਉਨ੍ਹਾਂ ਨੇ ਲੋਕਾਂ ਨੂੰ ਚਰਚ ਦੀਆਂ ਸਿੱਖਿਆਵਾਂ ਅਤੇ ਫ਼ੈਸਲਿਆਂ ਨੂੰ ਅੰਨ੍ਹੇਵਾਹ ਮੰਨਣ ਤੋਂ ਰੋਕਿਆ ਅਤੇ ਆਪ ਸੋਚਣ ਲਈ ਕਿਹਾ। ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਤਰਕਸ਼ੀਲ ਤਰੀਕਿਆਂ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਇਹ ਵਿਚਾਰਧਾਰਾ ਸਮਾਜ ਸ਼ਾਸਤਰ ਦੀ ਉਤਪੱਤੀ ਦਾ ਮਹੱਤਵਪੂਰਨ ਕਾਰਕ ਬਣੀ। ਇਸ ਨੇ ਲੋਕਤੰਤਰ ਅਤੇ ਸੁਤੰਤਰਤਾ ਦੇ ਵਿਚਾਰਾਂ ਨੂੰ ਆਧੁਨਿਕ ਸਮਾਜ ਦਾ ਮਹੱਤਵਪੂਰਨ ਭਾਗ ਬਣਾਇਆ, ਜਾਗੀਰਦਾਰੀ ਵਿਵਸਥਾ ਦੇ ਸਮਾਜਿਕ ਅੰਤਰ ਕਾਫ਼ੀ ਘਟਾ ਦਿੱਤੇ ਅਤੇ ਸ਼ਕਤੀ ਚਰਚ ਤੋਂ ਲੈ ਕੇ ਜਨਤਾ ਦੁਆਰਾ ਚੁਣੀ ਸਰਕਾਰ ਨੂੰ ਸੌਂਪ ਦਿੱਤੀ। ਸੰਖੇਪ ਵਿੱਚ, ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਅਤੇ ਅਮਰੀਕਾ ਤੇ ਫ਼ਰਾਂਸ ਦੀਆਂ ਲੋਕਤੰਤਰਿਕ ਕ੍ਰਾਂਤੀਆਂ ਨੇ ਉਸ ਸਮੇਂ ਦੀ ਮੌਜੂਦਾ ਸੱਤਾ ਨੂੰ ਖ਼ਤਮ ਕਰਕੇ ਨਵੀਂ ਸੱਤਾ ਪੈਦਾ ਕੀਤੀ।
(ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ: 19ਵੀਂ ਸਦੀ ਦੌਰਾਨ ਪ੍ਰਾਕ੍ਰਿਤਕ ਵਿਗਿਆਨਾਂ ਦਾ ਬਹੁਤ ਵਿਕਾਸ ਹੋਇਆ ਅਤੇ ਉਨ੍ਹਾਂ ਨੂੰ ਬਹੁਤ ਸਫਲਤਾ ਮਿਲੀ। ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਮਾਜਿਕ ਵਿਚਾਰਕਾਂ ਨੇ ਵੀ ਉਨ੍ਹਾਂ ਦਾ ਰਸਤਾ ਅਪਣਾ ਲਿਆ। ਇਹ ਵਿਸ਼ਵਾਸ ਬਣ ਗਿਆ ਕਿ ਜੇਕਰ ਪ੍ਰਾਕ੍ਰਿਤਕ ਵਿਗਿਆਨਾਂ ਦੇ ਤਰੀਕਿਆਂ ਨਾਲ ਭੌਤਿਕ ਘਟਨਾਵਾਂ ਨੂੰ ਸਮਝਿਆ ਜਾ ਸਕਦਾ ਹੈ ਤਾਂ ਇਹ ਤਰੀਕੇ ਸਮਾਜਿਕ ਘਟਨਾਵਾਂ ਨੂੰ ਸਮਝਣ ਲਈ ਵੀ ਵਰਤੇ ਜਾ ਸਕਦੇ ਹਨ। ਅਗਸਤੇ ਕਾਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਖੀਮ, ਮੈਕਸ ਵੈਬਰ ਆਦਿ ਨੇ ਸਮਾਜ ਦੇ ਅਧਿਐਨ ਵਿੱਚ ਵਿਗਿਆਨਿਕ ਵਿਧੀਆਂ ਦੀ ਵਕਾਲਤ ਕੀਤੀ, ਜਿਸ ਨਾਲ ਸਮਾਜ ਸ਼ਾਸਤਰ ਦੀ ਉਤਪੱਤੀ ਹੋਈ।
(iii) ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਨ: ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ 1750 ਈ: ਤੋਂ ਬਾਅਦ ਯੂਰਪ, ਖ਼ਾਸਕਰ ਇੰਗਲੈਂਡ ਵਿੱਚ ਹੋਈ। ਪਹਿਲਾਂ ਉਤਪਾਦਨ ਘਰਾਂ ਵਿੱਚ ਹੁੰਦਾ ਸੀ, ਪਰ ਇਸ ਕ੍ਰਾਂਤੀ ਤੋਂ ਬਾਅਦ ਫੈਕਟਰੀਆਂ ਵਿੱਚ ਵੱਡੇ ਪੱਧਰ 'ਤੇ ਹੋਣ ਲੱਗ ਪਿਆ। ਪੇਂਡੂ ਜੀਵਨ ਤੇ ਘਰੇਲੂ ਉਦਯੋਗ ਖ਼ਤਮ ਹੋ ਗਏ ਅਤੇ ਸ਼ਹਿਰੀ ਜੀਵਨ ਸਾਹਮਣੇ ਆਇਆ। ਇਸ ਨੇ ਮੱਧਕਾਲ ਦੇ ਵਿਸ਼ਵਾਸਾਂ ਤੇ ਵਿਚਾਰਾਂ ਨੂੰ ਬਦਲ ਦਿੱਤਾ ਅਤੇ ਪ੍ਰਾਚੀਨ ਸਮਾਜ ਆਧੁਨਿਕ ਸਮਾਜ ਵਿੱਚ ਬਦਲ ਗਿਆ। ਉਦਯੋਗੀਕਰਨ ਨੇ ਸ਼ਹਿਰੀਕਰਨ ਨੂੰ ਜਨਮ ਦਿੱਤਾ; ਸ਼ਹਿਰ ਵੱਡੇ ਹੋਏ ਅਤੇ ਨਵੇਂ ਸ਼ਹਿਰ ਬਣੇ। ਇਸ ਨਾਲ ਭੀੜ, ਪ੍ਰਦੂਸ਼ਣ, ਟ੍ਰੈਫਿਕ ਸ਼ੋਰ-ਸ਼ਰਾਬਾ ਵਰਗੀਆਂ ਸਮੱਸਿਆਵਾਂ ਪੈਦਾ ਹੋਈਆਂ। ਲੱਖਾਂ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਚਲੇ ਗਏ, ਗੰਦੀਆਂ ਬਸਤੀਆਂ ਬਣ ਗਈਆਂ, ਨਵੇਂ ਵਰਗ ਸਾਹਮਣੇ ਆਏ, ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਗਏ ਅਤੇ ਅਪਰਾਧ ਵੀ ਵਧੇ। ਕਾਮਤੇ, ਸਪੈਂਸਰ, ਵੈਬਰ, ਦੁਰਖੀਮ, ਸਿੱਮਲ ਆਦਿ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਨਵੀਆਂ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਮਾਜ ਦੇ ਵਿਗਿਆਨਿਕ ਅਧਿਐਨ ਦੀ ਲੋੜ ਹੈ। ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦਭਵ ਹੋਇਆ ਅਤੇ ਹੌਲੀ-ਹੌਲੀ ਇਸ ਦਾ ਵਿਕਾਸ ਹੋਣ ਲੱਗਾ।
Exam Tips:
a) ਤਿੰਨੋਂ ਕਾਰਕਾਂ ਦੇ ਸਿਰਲੇਖ ਵੱਖ-ਵੱਖ ਲਿਖੋ।
b) ਸਾਲ 1789 (ਫ਼ਰਾਂਸੀਸੀ ਕ੍ਰਾਂਤੀ) ਅਤੇ 1750 ਤੋਂ ਬਾਅਦ (ਉਦਯੋਗਿਕ ਕ੍ਰਾਂਤੀ) ਦਾ ਜ਼ਿਕਰ ਕਰੋ।
c) ਨਗਰੀਕਰਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਦੇ ਉਦਾਹਰਨ ਦਿਓ।
Question 4: ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਦਾ ਅਧਿਐਨ ਕਿਉਂ ਜ਼ਰੂਰੀ ਹੈ?
Answer:
(i) ਸਮਾਜ ਸ਼ਾਸਤਰ ਇੱਕ ਬਹੁਤ ਨਵਾਂ ਵਿਗਿਆਨ ਹੈ ਜੋ ਹਾਲੇ ਆਪਣੀ ਮੁੱਢਲੀ ਅਵਸਥਾ ਵਿੱਚ ਹੀ ਹੈ। ਹੋਰ ਸਮਾਜਿਕ ਵਿਗਿਆਨ ਬਹੁਤ ਪੁਰਾਣੇ ਹਨ, ਜਦਕਿ ਸਮਾਜ ਸ਼ਾਸਤਰ ਦਾ ਜਨਮ 1839 ਈ: ਵਿੱਚ ਹੋਇਆ ਸੀ। ਉਸ ਸਮੇਂ ਨਾ ਸਿਰਫ਼ ਪੂਰਾ ਯੂਰਪ ਬਲਕਿ ਹੋਰ ਦੇਸ਼ ਵੀ ਬਹੁਤ ਸਾਰੇ ਪਰਿਵਰਤਨਾਂ ਵਿੱਚੋਂ ਲੰਘ ਰਹੇ ਸਨ ਅਤੇ ਇਨ੍ਹਾਂ ਪਰਿਵਰਤਨਾਂ ਕਾਰਨ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਸਨ। ਇਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਸੀ, ਤਾਂ ਹੀ ਸਮਾਜ ਕਲਿਆਣ ਬਾਰੇ ਸੋਚਿਆ ਜਾ ਸਕਦਾ ਸੀ।
(ii) ਅੱਜ-ਕੱਲ੍ਹ ਯੂਰਪੀ ਸਮਾਜਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਜਨਮ ਉਦਯੋਗਿਕ ਕ੍ਰਾਂਤੀ ਕਰਕੇ ਯੂਰਪ ਵਿੱਚ ਹੋਇਆ, ਅਤੇ ਬਾਅਦ ਵਿੱਚ ਇਹ ਬਾਕੀ ਦੁਨੀਆਂ ਵਿੱਚ ਪਹੁੰਚ ਗਈਆਂ। ਇਨ੍ਹਾਂ ਨੂੰ ਦੂਰ ਕਰਨ ਲਈ ਸਾਨੂੰ ਸਮਾਜ ਸ਼ਾਸਤਰ ਦੀ ਉਤਪੱਤੀ ਬਾਰੇ ਜਾਣਨਾ ਪਵੇਗਾ, ਜੋ ਉਸੇ ਸਮੇਂ ਹੋਈ ਸੀ।
(iii) ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਉਸ ਦੇ ਉਦਭਵ ਬਾਰੇ ਪਤਾ ਹੋਣਾ ਜ਼ਰੂਰੀ ਹੈ। ਇਸ ਲਈ ਸਮਾਜ ਸ਼ਾਸਤਰ ਦਾ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਇਸ ਦੇ ਉਦਭਵ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
Exam Tips:
a) ਤਿੰਨ ਕਾਰਨ (i), (ii), (iii) ਵੱਖ-ਵੱਖ ਲਿਖੋ।
b) "ਨਵਾਂ ਵਿਗਿਆਨ" ਅਤੇ "ਸਮੱਸਿਆਵਾਂ ਦੀ ਜੜ੍ਹ" ਵਾਲੇ ਨੁਕਤੇ ਜ਼ਰੂਰ ਲਿਖੋ।
Question 5: ਸਮਾਜ ਸ਼ਾਸਤਰ ਵਿੱਚ ਨਵਜਾਗਰਣ ਕਾਲ ਦਾ ਵਰਣਨ ਕਰੋ।
Answer:
ਨਵਜਾਗਰਣ (ਆਤਮਗਿਆਨ/ਪੁਨਰਗਿਆਨ) ਕਾਲ ਯੂਰਪੀ ਬੌਧਿਕ ਇਤਿਹਾਸ ਦਾ ਉਹ ਸਮਾਂ ਹੈ ਜੋ 18ਵੀਂ ਸਦੀ ਦੇ ਆਸ-ਪਾਸ ਸ਼ੁਰੂ ਹੋ ਕੇ ਇਸੇ ਸਦੀ ਦੌਰਾਨ ਚੱਲਦਾ ਰਿਹਾ। ਇਸ ਨਾਲ ਸੰਬੰਧਿਤ ਬਹੁਤ ਸਾਰੇ ਵਿਚਾਰਕ ਅਤੇ ਅੰਦੋਲਨ ਫ਼ਰਾਂਸ ਵਿੱਚ ਹੋਏ, ਪਰ ਇਸ ਦੇ ਵਿਚਾਰਕ ਜ਼ਿਆਦਾਤਰ ਯੂਰਪੀ ਦੇਸ਼ਾਂ, ਖ਼ਾਸ ਤੌਰ 'ਤੇ ਸਕਾਟਲੈਂਡ ਵਿੱਚ ਵੀ ਸਰਗਰਮ ਸਨ।
ਇਸ ਕਾਲ ਨੇ ਮਨੁੱਖਾਂ ਅਤੇ ਸਮਾਜ ਬਾਰੇ ਵਿਚਾਰਾਂ ਦੇ ਨਵੇਂ ਢਾਂਚੇ ਪ੍ਰਦਾਨ ਕੀਤੇ। ਇਨ੍ਹਾਂ ਦਾ ਮੁੱਖ ਕੇਂਦਰ ਸਮਾਜਿਕ ਸੰਸਾਰ ਸੀ, ਜਿਸ ਨੇ ਮਨੁੱਖੀ ਸੰਸਾਰ, ਰਾਜਨੀਤਿਕ ਤੇ ਆਰਥਿਕ ਗਤੀਵਿਧੀਆਂ ਅਤੇ ਸਮਾਜਿਕ ਅੰਤਰ-ਕ੍ਰਿਆਵਾਂ ਬਾਰੇ ਨਵੇਂ ਪ੍ਰਸ਼ਨ ਖੜ੍ਹੇ ਕੀਤੇ। ਇਹ ਪ੍ਰਸ਼ਨ ਇੱਕ ਪਛਾਣਨ ਯੋਗ ਢਾਂਚੇ (Paradigm) ਦੇ ਅੰਦਰ ਪੁੱਛੇ ਗਏ। Paradigm ਆਪਸ ਵਿੱਚ ਸੰਬੰਧਿਤ ਵਿਚਾਰਾਂ, ਮੁੱਲਾਂ, ਨਿਯਮਾਂ ਅਤੇ ਤੱਥਾਂ ਦਾ ਗੁੱਛਾ ਹੈ। ਇਸ ਦੇ ਮਹੱਤਵਪੂਰਨ ਪੱਖ ਸਨ: ਵਿਗਿਆਨ, ਪ੍ਰਗਤੀ, ਵਿਅਕਤੀਵਾਦਿਤਾ, ਸਹਿਣਸ਼ੀਲਤਾ, ਸੁਤੰਤਰਤਾ, ਧਰਮ-ਨਿਰਪੱਖਤਾ, ਅਨੁਭਵਵਾਦ, ਵਿਸ਼ਵਵਾਦ ਆਦਿ।
17ਵੀਂ ਸਦੀ ਦੇ ਵਿਚਾਰਕਾਂ ਹੌਬਸ (Hobbes) (1588-1679) ਅਤੇ ਲਾਕ (Locke) (1632-1704) ਨੇ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ 'ਤੇ ਧਰਮ-ਨਿਰਪੱਖ ਅਤੇ ਇਤਿਹਾਸਿਕ ਪੱਖ ਤੋਂ ਬਹੁਤ ਕੁਝ ਲਿਖਿਆ। ਉਨ੍ਹਾਂ ਅਨੁਸਾਰ ਮਨੁੱਖੀ ਗਤੀਵਿਧੀਆਂ ਮਨੁੱਖਾਂ ਦੁਆਰਾ ਹੀ ਹੁੰਦੀਆਂ ਹਨ, ਇਨ੍ਹਾਂ ਵਿੱਚ ਇਤਿਹਾਸਿਕ ਪੱਖ ਮਹੱਤਵਪੂਰਨ ਹੈ ਅਤੇ ਵਿਅਕਤੀ ਆਪਣੇ ਹਾਲਾਤਾਂ ਵਿੱਚ ਪਰਿਵਰਤਨ ਲਿਆ ਸਕਦਾ ਹੈ। 18ਵੀਂ ਸਦੀ ਦੌਰਾਨ ਇਹ ਸੋਚ ਬਣੀ ਕਿ ਸਮਾਜਿਕ, ਆਰਥਿਕ ਅਤੇ ਇਤਿਹਾਸਿਕ ਕ੍ਰਿਆਵਾਂ ਜਟਿਲ ਘਟਨਾਵਾਂ ਹਨ ਜਿਨ੍ਹਾਂ ਦੇ ਆਪਣੇ ਨਿਯਮ ਹਨ। ਇਸ ਤਰ੍ਹਾਂ ਸਮਾਜਾਂ ਦਾ ਅਧਿਐਨ ਪ੍ਰਾਕ੍ਰਿਤਕ ਸੰਸਾਰ ਦੇ ਵਿਗਿਆਨਿਕ ਅਧਿਐਨ ਨਾਲ ਜੁੜ ਗਿਆ ਅਤੇ ਉਨ੍ਹਾਂ ਵਾਂਗ ਨਵੇਂ ਤਰੀਕੇ ਪੈਦਾ ਹੋਣ ਲੱਗੇ।
ਇਨ੍ਹਾਂ ਵਿਚਾਰਾਂ ਨੂੰ ਸਾਹਮਣੇ ਲਿਆਉਣ ਵਿੱਚ ਵਿਕੋ (Vico) (1668-1744) ਅਤੇ ਮਾਂਟੇਸਕਿਯੂ (Montesquieu) (1689-1755) ਪ੍ਰਮੁੱਖ ਹਨ। ਉਨ੍ਹਾਂ ਨੇ ਕ੍ਰਮਵਾਰ New Science (1725) ਅਤੇ Spirit of the Laws (1748) ਕਿਤਾਬਾਂ ਲਿਖੀਆਂ ਅਤੇ ਦੱਸਿਆ ਕਿ ਵੱਖ-ਵੱਖ ਸਮਾਜਿਕ ਹਾਲਾਤ ਵਿਸ਼ੇਸ਼ ਸੰਸਕ੍ਰਿਤਕ ਤੱਤਾਂ ਤੋਂ ਪ੍ਰਭਾਵਿਤ ਹੁੰਦੇ ਹਨ; ਯਾਨੀ ਸਮਾਜਾਂ ਦੀ ਵਿਆਖਿਆ ਕਰਦੇ ਸਮੇਂ ਜਟਿਲ ਇਤਿਹਾਸਿਕ ਕਾਰਨ ਵੀ ਸ਼ਾਮਲ ਕੀਤੇ ਜਾਂਦੇ ਹਨ। ਰੂਸੋ (Rousseau) ਨੇ ਆਪਣੀ ਕਿਤਾਬ 'Social Contract' ਵਿੱਚ ਕਿਹਾ ਕਿ ਕਿਸੇ ਦੇਸ਼ ਦੇ ਲੋਕਾਂ ਨੂੰ ਆਪਣਾ ਸ਼ਾਸਕ ਚੁਣਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਤਰੱਕੀ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਅਧੀਨ ਹੀ ਹੋ ਸਕਦੀ ਹੈ।
ਨਵਜਾਗਰਣ ਦੇ ਲੇਖਕਾਂ ਨੇ ਇਹ ਵਿਚਾਰ ਨਕਾਰ ਦਿੱਤਾ ਕਿ ਸਮਾਜ ਜਾਂ ਦੇਸ਼ ਸਮਾਜਿਕ ਵਿਸ਼ਲੇਸ਼ਣ ਦੀਆਂ ਮੂਲ ਇਕਾਈਆਂ ਹਨ; ਉਨ੍ਹਾਂ ਅਨੁਸਾਰ ਵਿਅਕਤੀ ਹੀ ਆਧਾਰ ਹੈ, ਜਿਸ ਵਿੱਚ ਗੁਣ, ਯੋਗਤਾ ਅਤੇ ਅਧਿਕਾਰ ਹੁੰਦੇ ਹਨ ਅਤੇ ਵਿਅਕਤੀਆਂ ਦੇ ਆਪਸੀ ਸੰਪਰਕ ਨਾਲ ਹੀ ਸਮਾਜ ਬਣਿਆ। ਉਨ੍ਹਾਂ ਨੇ ਮਨੁੱਖੀ ਤਰਕ ਨੂੰ ਮਹੱਤਵਪੂਰਨ ਦੱਸਿਆ ਅਤੇ ਉਸ ਵਿਵਸਥਾ ਦਾ ਵਿਰੋਧ ਕੀਤਾ ਜਿਸ ਵਿੱਚ ਪ੍ਰਸ਼ਨ ਪੁੱਛਣ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸੀ ਅਤੇ ਧਰਮ ਸਭ ਤੋਂ ਉੱਪਰ ਸੀ। ਉਨ੍ਹਾਂ ਨੇ ਅਮੂਰਤ ਤਰਕਸੰਗਤਤਾ ਦੀ ਦਾਰਸ਼ਨਿਕ ਪਰੰਪਰਾ ਨੂੰ ਪ੍ਰਯੋਗਾਤਮਕ ਪਰੰਪਰਾ ਨਾਲ ਜੋੜ ਦਿੱਤਾ। ਉਨ੍ਹਾਂ ਨੇ ਮੌਜੂਦਾ ਸੰਸਥਾਵਾਂ ਦੀ ਹੋਂਦ 'ਤੇ ਪ੍ਰਸ਼ਨ ਖੜ੍ਹਾ ਕੀਤਾ ਅਤੇ ਕਿਹਾ ਕਿ ਮਨੁੱਖੀ ਪ੍ਰਕਿਰਤੀ ਦੇ ਵਿਰੁੱਧ ਸੰਸਥਾਵਾਂ ਅਤੇ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਬਣਨ ਵਾਲੀਆਂ ਸਮਾਜਿਕ ਰੁਕਾਵਟਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ। ਇਹ ਦ੍ਰਿਸ਼ਟੀਕੋਣ ਪ੍ਰਯੋਗਸਿੱਧ (Empirical) ਅਤੇ ਵਿਗਿਆਨਿਕ ਹੋਣ ਦੇ ਨਾਲ ਦਾਰਸ਼ਨਿਕ (Philosophical) ਵੀ ਸੀ ਅਤੇ ਸੁਧਾਰਵਾਦੀ (Reformist) ਕਿਹਾ ਜਾ ਸਕਦਾ ਹੈ।
ਇਸ ਤਰ੍ਹਾਂ ਨਵਜਾਗਰਣ ਦੇ ਵਿਚਾਰਕਾਂ ਦੇ ਵਿਚਾਰਾਂ ਨਾਲ ਨਵਾਂ ਸਮਾਜਿਕ ਵਿਚਾਰ ਉੱਭਰਿਆ ਅਤੇ ਇਸੇ ਵਿੱਚੋਂ ਸ਼ੁਰੂਆਤੀ ਸਮਾਜ ਸ਼ਾਸਤਰੀ ਨਿਕਲ ਕੇ ਆਏ। ਅਗਸਤੇ ਕਾਮਤੇ (Auguste Comte) ਇੱਕ ਫ਼ਰਾਂਸੀਸੀ ਵਿਚਾਰਕ ਸੀ ਜਿਸਨੇ ਸਭ ਤੋਂ ਪਹਿਲਾਂ 'ਸਮਾਜ ਸ਼ਾਸਤਰ' ਸ਼ਬਦ ਘੜਿਆ। ਪਹਿਲਾਂ ਉਸ ਨੇ ਇਸਨੂੰ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ ਸੀ। ਬਾਅਦ ਦੇ ਸਮਾਜ ਸ਼ਾਸਤਰੀਆਂ ਨੇ ਵੀ ਇਹੀ ਵਿਚਾਰ ਅਪਣਾਇਆ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ। ਕਈ ਲੋਕ ਮੰਨਦੇ ਹਨ ਕਿ ਸਮਾਜ ਸ਼ਾਸਤਰ ਦਾ ਜਨਮ ਨਵਜਾਗਰਣ ਵਿਚਾਰਾਂ ਅਤੇ ਰੂੜੀਵਾਦੀਆਂ ਦੇ ਉਨ੍ਹਾਂ ਦੇ ਵਿਰੋਧ ਤੋਂ ਪੈਦਾ ਹੋਏ ਵਿਚਾਰਾਂ ਕਰਕੇ ਹੋਇਆ। ਸ਼ੁਰੂਆਤੀ ਸਮਾਜ ਸ਼ਾਸਤਰੀਆਂ ਨੇ ਨਵਜਾਗਰਣ ਦੇ ਕੁਝ ਵਿਚਾਰ ਲਏ ਅਤੇ ਕਿਹਾ ਕਿ ਕੁਝ ਸਮਾਜਿਕ ਸੁਧਾਰਾਂ ਦੀ ਮੱਦਦ ਨਾਲ ਪੁਰਾਣੀ ਸਮਾਜਿਕ ਵਿਵਸਥਾ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ। ਇਸੇ ਕਰਕੇ ਇੱਕ ਰੂੜੀਵਾਦੀ ਸਮਾਜ ਸ਼ਾਸਤਰੀ ਵਿਚਾਰਧਾਰਾ ਸਾਹਮਣੇ ਆਈ, ਜਿਸ ਦਾ ਪ੍ਰਤੀਨਿਧ ਕਾਮਤੇ ਵੀ ਸੀ।
Exam Tips:
a) ਹੌਬਸ, ਲਾਕ, ਵਿਕੋ, ਮਾਂਟੇਸਕਿਯੂ ਅਤੇ ਰੂਸੋ ਦੇ ਨਾਮ ਤੇ ਉਨ੍ਹਾਂ ਦੀਆਂ ਕਿਤਾਬਾਂ ਯਾਦ ਰੱਖੋ।
b) ਅੰਤ ਵਿੱਚ ਕਾਮਤੇ ਦੁਆਰਾ "ਸਮਾਜ ਸ਼ਾਸਤਰ" ਸ਼ਬਦ ਘੜਨ ਨੂੰ ਨਵਜਾਗਰਣ ਨਾਲ ਜੋੜੋ।
c) ਵਿਅਕਤੀ, ਤਰਕ ਅਤੇ ਪ੍ਰਯੋਗਸਿੱਧ ਪਹੁੰਚ - ਇਹ ਮੁੱਖ ਨੁਕਤੇ ਜ਼ਰੂਰ ਲਿਖੋ।
Free study material for Sociology
Step-by-Step Textbook Answers: Class 11 Sociology Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ
Accessing Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ Solutions
Access structured Punjab Board textbook solutions for Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ. Designed in alignment with the latest academic curriculum for Class 11 Sociology, these answers cover all end-of-chapter exercises to support daily learning and homework completion.
Concept-Driven Answers for Class 11 Sociology
Each solution includes detailed reasoning to foster genuine comprehension of Punjabi Medium Chapter 01 ਸਮਾਜ ਸ਼ਾਸਤਰ ਦੀ ਉਤਪਤੀ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 11 Sociology.
FAQs
The complete and updated PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ is available for free on StudiesToday.com. These solutions for Class 11 Sociology are as per latest Punjab Board curriculum.
Yes, our experts have revised the PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ as per 2026 exam pattern. All textbook exercises have been solved and have added explanation about how the Sociology concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ will help students to get full marks in the theory paper.
Yes, we provide bilingual support for Class 11 Sociology. You can access PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ in both English and Hindi medium.
Yes, you can download the entire PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ in printable PDF format for offline study on any device.