PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Solutions for Class 11 Physical Education: Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Review structured textbook solutions for Class 11 Physical Education Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 11 Physical Education Solutions: Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ

Question 1: ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ?

Answer:

ਆਧੁਨਿਕ ਯੁਗ ਪਦਾਰਥਵਾਦੀ ਯੁੱਗ ਹੈ। ਅੱਜ ਹਰ ਇਨਸਾਨ ਪਦਾਰਥ ਇਕੱਠੇ ਕਰਨ ਦੀ ਦੌੜ ਵਿਚ ਏਨਾ ਉਲਝਿਆ ਹੋਇਆ ਹੈ ਕਿ ਉਸ ਕੋਲ ਆਪਣੇ ਲਈ ਵੀ ਸਮਾਂ ਨਹੀਂ ਹੈ। ਇਹ ਯੁੱਗ ਇਨਸਾਨ ਲਈ ਤਨਾਵ, ਦਬਾਵ ਤੇ ਚਿੰਤਾ ਦਾ ਯੁੱਗ ਬਣ ਕੇ ਰਹਿ ਗਿਆ ਹੈ। ਇਸ ਲਈ ਜ਼ਿਆਦਾਤਰ ਵਿਅਕਤੀ ਖ਼ੁਸ਼ੀ ਨਾਲ ਭਰਪੂਰ ਅਤੇ ਫਲਦਾਇਕ ਜੀਵਨ ਨਹੀਂ ਗੁਜ਼ਾਰ ਰਹੇ ਹਨ। ਅਜਿਹੇ ਰੁਝੇਵਿਆਂ ਭਰੇ ਜੀਵਨ ਕਾਰਨ ਹਰੇਕ ਵਿਸ਼ੇ ਦੀਆਂ ਧਾਰਨਾਵਾਂ ਵਿੱਚ ਤਬਦੀਲੀਆਂ ਹੋ ਰਹੀਆਂ ਹਨ ਜਿਸ ਨਾਲ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਵੀ ਵਿਸਥਾਰ ਹੋਇਆ ਹੈ। ਅੱਜ ਸਰੀਰਿਕ ਸਿੱਖਿਆ ਦਾ ਸੰਬੰਧ ਸਰੀਰਿਕ ਕਸਰਤਾਂ ਦੇ ਨਾਲ-ਨਾਲ ਮਨੁੱਖ ਦੇ ਜੀਵਨ ਦੇ ਹਰ ਪੱਖ ਨਾਲ ਹੈ। ਸਰੀਰਿਕ ਸਿੱਖਿਆ ਇਨਸਾਨ ਨੂੰ ਆਪਣਾ ਰੁਝੇਵਿਆਂ ਭਰਿਆ ਜੀਵਨ ਠੀਕ ਢੰਗ ਨਾਲ ਬਤੀਤ ਕਰਨ ਲਈ ਉਸ ਦੀ ਮੱਦਦ ਕਰਦੀ ਹੈ। ਇਸ ਨਾਲ ਇਨਸਾਨ ਸਰੀਰਿਕ ਕੌਸ਼ਲਾਂ, ਸਰੀਰ ਦੀ ਜਾਣਕਾਰੀ, ਜੀਵਨ-ਮੁੱਲ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਦੇ ਗੁਣ ਪ੍ਰਾਪਤ ਕਰਦਾ ਹੈ। ਇਨ੍ਹਾਂ ਗੁਣਾਂ ਨਾਲ ਵਿਅਕਤੀ ਵਿੱਚ ਹੌਸਲਾ ਪੈਦਾ ਹੁੰਦਾ ਹੈ ਅਤੇ ਉਹ ਜੀਵਨ ਦੀਆਂ ਔਕੜਾਂ ਨੂੰ ਹੌਸਲੇ ਨਾਲ ਨਜਿੱਠਣ ਦੇ ਕਾਬਿਲ ਬਣਦਾ ਹੈ। ਇਸ ਤਰ੍ਹਾਂ ਅੱਜ ਦੇ ਮਸ਼ੀਨੀ ਯੁੱਗ ਅਤੇ ਕਿਰਿਆਹੀਣ ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਕੇਵਲ ਸਰੀਰਿਕ ਸਿੱਖਿਆ ਰਾਹੀਂ ਅਤੇ ਸਰੀਰਿਕ ਕਸਰਤਾਂ ਕਰਨ ਨਾਲ ਹੀ ਨਜਿੱਠਿਆ ਜਾ ਸਕਦਾ ਹੈ।

Exam Tips:

a) ਉੱਤਰ ਵਿਚ ਮਸ਼ੀਨੀ ਯੁੱਗ ਦੇ ਤਣਾਅ ਅਤੇ ਕਿਰਿਆਹੀਣ ਜ਼ਿੰਦਗੀ ਦਾ ਜ਼ਿਕਰ ਕਰੋ।
b) ਸਰੀਰਿਕ ਸਿੱਖਿਆ ਤੋਂ ਮਿਲਣ ਵਾਲੇ ਗੁਣਾਂ (ਹੌਸਲਾ, ਸਰੀਰਿਕ ਕੌਸ਼ਲ, ਜੀਵਨ-ਮੁੱਲ) ਨੂੰ ਵੱਖਰੇ ਬਿੰਦੂਆਂ ਵਿਚ ਲਿਖੋ।

 

Question 2: ਸਰੀਰਿਕ ਸਿੱਖਿਆ ਦੀ ਪਰਿਭਾਸ਼ਾ ਲਿਖੋ।

Answer:

ਸਰੀਰਕ ਸਿੱਖਿਆ ਦੀ ਕੋਈ ਇੱਕ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਲ ਕੰਮ ਹੈ। ਸਰੀਰਿਕ ਸਿੱਖਿਆ ਦੇ ਰੂਪਾਂ, ਕੰਮਾਂ ਅਤੇ ਉਸ ਸੰਬੰਧੀ ਵਿਚਾਰਧਾਰਾਵਾਂ ਵਿੱਚ ਲਗਾਤਾਰ ਤਬਦੀਲੀਆਂ ਰਹੀਆਂ ਹਨ। ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਇਸ ਨੇ ਵਿਅਕਤੀ, ਸਮਾਜ ਅਤੇ ਦੇਸ਼ ਦੀਆਂ ਲੋੜਾਂ ਅਨੁਸਾਰ ਇਕ ਵਿਸ਼ੇਸ਼ ਸਰੀਰਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਹੈ। ਅਤੇ ਇਸ ਯੁੱਗ ਵਿਚ ਪ੍ਰਣਾਲੀ ਬਦਲ ਗਈ ਹੈ। ਇਹੀ ਕਾਰਨ ਹੈ ਕਿ ਸਰੀਰਕ ਸਿੱਖਿਆ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ।
ਚਾਰਲਸ ਏ. ਬੂਚਰ ਦੇ ਵਿਚਾਰ ਅਨੁਸਾਰ, “ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ, ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮਾਂ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ।” (Charles A. Bucher) ਸਾਧਾਰਨ ਸਿੱਖਿਆ ਅਤੇ ਸਰੀਰਕ ਸਿੱਖਿਆ ਬਾਰੇ ਉਪਰੋਕਤ ਵਿਚਾਰਾਂ ਰਾਹੀਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਰੀਰਕ ਸਿੱਖਿਆ ਅਤੇ ਸਾਧਾਰਨ ਸਿੱਖਿਆ ਦੋਹਾਂ ਦੇ ਉਦੇਸ਼ ਇਕ ਦੂਜੇ ਤੋਂ ਵੱਖਰੇ ਨਹੀਂ ਹਨ। ਸਾਧਾਰਨ ਸਿੱਖਿਆ ਰਾਹੀਂ ਇਨ੍ਹਾਂ ਉਦੇਸ਼ਾਂ ਨੂੰ ਜਮਾਤ ਦੇ ਕਮਰੇ ਵਿਚ ਦਿੱਤੇ ਗਏ ਭਾਸ਼ਣਾਂ ਰਾਹੀਂ ਅਤੇ ਅਧਿਐਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜਦ ਕਿ ਸਰੀਰਕ ਸਿੱਖਿਆ ਵਿਚ ਇਨ੍ਹਾਂ ਉਦੇਸ਼ਾਂ ਨੂੰ ਸਰੀਰਕ ਕਿਰਿਆਵਾਂ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ।
ਸਰੀਰਕ ਸਿੱਖਿਆ ਇਕ ਅਜਿਹਾ ਗਿਆਨ ਹੈ ਜੋ ਸਰੀਰ ਨਾਲ ਸੰਬੰਧ ਰੱਖਦਾ ਹੈ। ਸਰੀਰ ਦੀ ਬਣਤਰ, ਵਿਕਾਰ ਅਤੇ ਵਾਧੇ ਨੂੰ ਸੋਧ ਦਿੰਦਾ ਹੈ ਅਤੇ ਇਸ ਦਾ ਸਾਧਨ ਸਰੀਰਕ ਕਿਰਿਆਵਾਂ ਹੀ ਹਨ। ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ-
ਡੀ. ਓਬਰਟਿਊਫਰ ਦੇ ਅਨੁਸਾਰ, “ਸਰੀਰਕ ਸਿੱਖਿਆ ਉਨ੍ਹਾਂ ਸਾਰਿਆਂ ਤਜਰਬਿਆਂ ਦਾ ਜੋੜ ਹੈ ਜੋ ਕਿਸੇ ਵਿਅਕਤੀ ਨੂੰ ਸਰੀਰਕ ਹਰਕਤ ਰਾਹੀਂ ਪ੍ਰਾਪਤ ਹੁੰਦੇ ਹਨ।”
ਆਰ. ਕੈਸਿਡੀ ਦੇ ਸ਼ਬਦਾਂ ਵਿਚ, “ਸਰੀਰਕ ਸਿੱਖਿਆ ਉਨ੍ਹਾਂ ਸਾਰੀਆਂ ਤਬਦੀਲੀਆਂ ਦਾ ਜੋੜ ਹੈ ਜੋ ਵਿਅਕਤੀ ਵਿਚ ਹਰਕਤ ਰਾਹੀਂ ਆਉਂਦੀਆਂ ਹਨ।”
ਜੇ. ਬੀ. ਨੈਸ਼ ਲਿਖਦੇ ਹਨ, “ਸਰੀਰਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੱਠਿਆਂ ਦੇ ਕਾਰਜਾਂ ਦੇ ਪ੍ਰਤੀਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ।”
ਜੇ. ਐੱਫ. ਵਿਲੀਅਮਜ਼ ਦੇ ਅਨੁਸਾਰ, “ਸਰੀਰਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਕ ਕਿਰਿਆਵਾਂ ਦਾ ਜੋੜ ਹੈ ਜਿਹੜੀਆਂ ਕਿ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ।”
ਜੇ. ਆਰ. ਸ਼ਰਮਨ ਅਨੁਸਾਰ “ਸਰੀਰਕ ਸਿੱਖਿਆ ਵਿੱਦਿਆ ਦਾ ਉਹ ਅੰਗ ਹੈ ਜੋ ਸਰੀਰਕ ਕਿਰਿਆਵਾਂ ਰਾਹੀਂ ਵਿਅਕਤੀ ਦੇ ਆਚਰਨ ਤੇ ਤੌਰ-ਤਰੀਕਿਆਂ ਨੂੰ ਸੋਧ ਦਿੰਦਾ ਹੈ।”
ਐੱਚ. ਸੀ. ਬੱਕ ਦੇ ਅਨੁਸਾਰ, “ਸਰੀਰਕ ਸਿੱਖਿਆ, ਸਿੱਖਿਆ ਦੇ ਸਧਾਰਣ ਕਾਰਜਕ੍ਰਮ ਦਾ ਇਕ ਭਾਗ ਹੈ, ਜਿਸਦਾ ਸੰਬੰਧ ਸਰੀਰਕ ਕ੍ਰਿਆ-ਕਲਾਪਾਂ ਦੁਆਰਾ ਬੱਚਿਆਂ ਦਾ ਵਾਧਾ, ਵਿਕਾਸ ਅਤੇ ਸਿੱਖਿਆ ਨਾਲ ਹੈ। ਇਹ ਸਰੀਰਕ ਕ੍ਰਿਆ ਕਲਾਪਾਂ ਦੁਆਰਾ ਬੱਚਿਆਂ ਦੀ ਸੰਪੂਰਨ ਸਿੱਖਿਆ ਹੈ। ਸਰੀਰਕ ਕਿਰਿਆਵਾਂ ਸਾਧਨ ਹਨ ਅਤੇ ਉਸਦੀ ਚੋਣ ਅਤੇ ਪ੍ਰਯੋਗ ਇਸ ਪ੍ਰਕਾਰ ਕੀਤੀ ਜਾਂਦੀ ਹੈ ਕਿ ਉਸਦਾ ਪ੍ਰਭਾਵ ਬੱਚੇ ਦੇ ਜੀਵਨ ਦੇ ਹਰੇਕ ਪਹਿਲੂ, ਸਰੀਰਕ ਮਾਨਸਿਕ, ਸੰਵੇਗਾਤਮਕ ਅਤੇ ਨੈਤਿਕ ਪੱਖ ‘ਤੇ ਪਵੇ।”
ਸੀ. ਸੀ. ਕੋਵੇਲ ਦੇ ਅਨੁਸਾਰ, “ਸਰੀਰਕ ਸਿੱਖਿਆ ਵਿਅਕਤੀ ਖ਼ਾਸ ਦੇ ਸਮਾਜਿਕ ਵਿਵਹਾਰ ਵਿੱਚ ਉਹ ਪਰਿਵਰਤਨ ਹੈ। ਜੋ ਮਾਸਪੇਸ਼ੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਵੱਡੀ ਗਤੀਵਿਧੀ ਦੀ ਪ੍ਰੇਰਣਾ ਨਾਲ ਉਪਜਦਾ ਹੈ।”
ਸੀ. ਐੱਲ. ਬਰਾਉਨੇਲ ਦੇ ਅਨੁਸਾਰ, “ਸਰੀਰਕ ਸਿੱਖਿਆ ਉਹ ਪਰੀਪੂਰਣ ਅਤੇ ਸੰਤੁਲਿਤ ਅਨੁਭਵਾਂ ਦਾ ਜੋੜ ਹੈ ਜੋ ਵਿਅਕਤੀ ਨੂੰ ਬਹੁਪੇਸ਼ੀ ਪ੍ਰਕਿਰਿਆਵਾਂ ਵਿੱਚ ਭਾਗ ਲੈਣ ਤੋਂ ਪ੍ਰਾਪਤ ਹੁੰਦੇ ਹਨ ਅਤੇ ਉਸਦੀ ਅਭਿਵਰਤੀ ਅਤੇ ਵਿਕਾਸ ਨੂੰ ਚਰਮਸੀਮਾ ਤੱਕ ਵਧਾਉਂਦੇ ਹਨ”।
ਭਾਰਤੀ ਸਰੀਰਕ ਸਿੱਖਿਆ ਅਤੇ ਮਨੋਰੰਜਨ ਦੇ ਕੇਂਦਰੀ ਸਲਾਹਕਾਰ ਬੋਰਡ ਦੀ ਪਰਿਭਾਸ਼ਾ ਅਨੁਸਾਰ, “ਸਰੀਰਕ ਸਿੱਖਿਆ, ਸਿੱਖਿਆ ਹੀ ਹੈ। ਇਹ ਉਹ ਸਿੱਖਿਆ ਹੈ ਜਿਹੜੀ ਬੱਚੇ ਦੇ ਸੰਪੂਰਨ ਵਿਅਕਤੀਤਵ ਲਈ ਜਾਂ ਉਸ ਦੀਆਂ ਸਰੀਰਕ ਕਿਰਿਆਵਾਂ ਰਾਹੀਂ ਸਰੀਰ, ਮਨ ਅਤੇ ਆਤਮਾ ਦੇ ਪੂਰਨ ਵਿਕਾਸ ਲਈ ਦਿੱਤੀ ਜਾਂਦੀ ਹੈ।”
ਉੱਪਰਲੀਆਂ ਸਾਰੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਨ ਮਗਰੋਂ ਹੇਠ ਲਿਖੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ-
1. ਸਰੀਰਕ ਸਿੱਖਿਆ, ਸਿੱਖਿਆ ਦਾ ਹੀ ਇਕ ਅਨਿੱਖੜਵਾਂ ਅੰਗ ਹੈ।
2. ਸਰੀਰਕ ਸਿੱਖਿਆ ਦਾ ਮਾਧਿਅਮ ਸਰੀਰਕ ਕਿਰਿਆਵਾਂ ਹੀ ਹਨ।
3. ਸਰੀਰਕ ਸਿੱਖਿਆ ਦਾ ਮਨੋਰਥ ਕੇਵਲ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਦਾ ਹੀ ਨਹੀਂ ਹੈ। ਇਹ ਇਕ ਅਜਿਹਾ ਸਿੱਖਿਆ ਪ੍ਰਬੰਧ ਹੈ ਜਿਸ ਨਾਲ ਮਨੁੱਖ ਦਾ ਬਹੁਮੁਖੀ ਵਿਕਾਸ ਹੋ ਸਕੇ।
4. ਅੱਜ ਦੀ ਸਰੀਰਕ ਸਿੱਖਿਆ ਯੋਜਨਾਬੱਧ ਹੈ ਅਤੇ ਵਿਗਿਆਨਿਕ ਸਿਧਾਂਤਾਂ ਉੱਤੇ ਆਧਾਰਿਤ ਹੈ।

Exam Tips:

a) ਇਕ-ਦੋ ਪਰਿਭਾਸ਼ਾਵਾਂ ਲੇਖਕ ਦੇ ਨਾਂ ਸਹਿਤ ਲਿਖਣੀਆਂ ਹੀ ਕਾਫ਼ੀ ਹਨ; ਚਾਰਲਸ ਏ. ਬੂਚਰ ਅਤੇ ਜੇ. ਐੱਫ. ਵਿਲੀਅਮਜ਼ ਦੀਆਂ ਪਰਿਭਾਸ਼ਾਵਾਂ ਸਭ ਤੋਂ ਵੱਧ ਪੁੱਛੀਆਂ ਜਾਂਦੀਆਂ ਹਨ।
b) ਅਖ਼ੀਰ ਵਿਚ ਦਿੱਤੇ ਚਾਰ ਸਿੱਟੇ ਜ਼ਰੂਰ ਲਿਖੋ।
c) ਪਰਿਭਾਸ਼ਾਵਾਂ ਹੂ-ਬ-ਹੂ ਉਦਾਹਰਨ-ਚਿੰਨ੍ਹਾਂ ਵਿਚ ਲਿਖੋ।

 

Question 3: ਸਰੀਰਿਕ ਸਿੱਖਿਆ ਦਾ ਕੀ ਟੀਚਾ ਹੈ?

Answer:

ਸਰੀਰਕ ਸਿੱਖਿਆ ਦੇ ਟੀਚੇ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਏ ਹਨ। ਇਹਨਾਂ ਵਿਚੋਂ ਪ੍ਰਮੁੱਖ ਵਿਦਵਾਨਾਂ ਦੇ ਵਿਚਾਰ ਹੇਠਾਂ ਲਿਖੇ ਹਨ-
ਜੇ. ਐੱਫ. ਵਿਲੀਅਮਜ਼ ਦੇ ਅਨੁਸਾਰ, “ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ, ਉੱਚਿਤ ਸਹੂਲਤਾਂ ਅਤੇ ਕਾਫੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ, ਮਾਨਸਿਕ ਰੂਪ ਨਾਲ ਪ੍ਰੇਰਕ ਤੇ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ।”
ਜੇ. ਆਰ. ਸ਼ਰਮਨ ਦੇ ਅਨੁਸਾਰ, “ਸਰੀਰਕ ਸਿੱਖਿਆ ਦਾ ਉਦੇਸ਼ ਲੋਕਾਂ ਦੇ ਅਨੁਭਵਾਂ ਨੂੰ ਇਸ ਸੀਮਾ ਤਕ ਪ੍ਰਭਾਵਿਤ ਕਰਨਾ ਹੈ ਕਿ ਹਰੇਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਸਮਾਜ ਵਿਚ ਠੀਕ ਤਰ੍ਹਾਂ ਰਹਿ ਸਕੇ, ਆਪਣੀਆਂ ਲੋੜਾਂ ਨੂੰ ਵਧਾ ਸਕੇ ਤੇ ਸੁਧਾਰ ਸਕੇ ਅਤੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਆਪਣੀ ਯੋਗਤਾ ਵਿਕਸਿਤ ਕਰ ਸਕੇ।”
1. ਐੱਚ. ਕਲਰਕ (H. Clarke) ਨੇ ਉਦੇਸ਼ਾਂ ਨੂੰ ਹੇਠ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਹੈ: ਸਰੀਰਕ ਤੰਦਰੁਸਤੀ ਵਿੱਚ ਵਾਧਾ, ਸਮਾਜਿਕ ਗੁਣਾਂ ਵਿੱਚ ਵਾਧਾ, ਸੰਸਕ੍ਰਿਤੀ।
2. ਹੈਥਰਿੰਗਟਨ (Hetherington) ਨੇ ਪੰਜ ਉਦੇਸ਼ ਦੱਸੇ ਹਨ: ਤੁਰੰਤ ਉਦੇਸ਼, ਦੂਰਵਰਤੀ ਉਦੇਸ਼, ਵਿਕਾਸਾਤਮਕ ਉਦੇਸ਼, ਸਮਾਜਿਕ ਸਤਰ ਉਦੇਸ਼, ਸਰੀਰਕ ਸਥਿਤੀ ਦਾ ਨਿਯੰਤਰਣ।
ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ – “ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ‘ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਇਸ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ।”
ਸਰੀਰਕ ਸਿੱਖਿਆ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਕਾਨਫਰੰਸ ਵਿਚ ਪ੍ਰਗਟ ਕੀਤੇ ਗਏ ਵਿਚਾਰ – “ਸਰੀਰਕ ਸਿੱਖਿਆ ਦਾ ਉਦੇਸ਼ ਅਜਿਹੇ ਮੌਕੇ ਪੈਦਾ ਕਰਨਾ ਹੋਣਾ ਚਾਹੀਦਾ ਹੈ, ਜੋ ਕਿ ਭਾਰਤ ਦੇ ਬੱਚਿਆਂ ਤੇ ਨੌਜਵਾਨਾਂ ਦੇ ਤਨ, ਮਨ ਤੇ ਸਰੀਰਕ ਗਠਨ ਨੂੰ ਪ੍ਰਪੱਕ ਕਰਨ ਤੇ ਉਨ੍ਹਾਂ ਵਿਚ ਅਜਿਹੀਆਂ ਯੋਗਤਾਵਾਂ ਤੇ ਰੁਚੀਆਂ ਦਾ ਵਿਕਾਸ ਕਰਨ, ਜੋ ਕਿ ਬਦਲਦੇ ਸਮਾਜ ਵਿਚ ਉਨ੍ਹਾਂ ਦੇ ਲੰਮੇ ਤੇ ਰਚਨਾਤਮਕ ਜੀਵਨ ਲਈ ਸਹਾਈ ਹੋ ਸਕਣ।”
ਸਿੱਟਾ (Conclusion) – ਉਪਰੋਕਤ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸਰੀਰਕ ਸਿੱਖਿਆ ਦਾ ਟੀਚਾ ਮਨੁੱਖ ਦਾ ਪੂਰਨ ਵਿਕਾਸ ਕਰਨਾ ਹੈ। ਲਗਪਗ ਸਾਰੇ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ ਦੇ ਮਾਧਿਅਮ ਨਾਲ ਮਨੁੱਖਾਂ ਵਿਚ ਇਸ ਤਰ੍ਹਾਂ ਦੇ ਗੁਣ ਵਿਕਸਿਤ ਕੀਤੇ ਜਾਣ ਜਿਨ੍ਹਾਂ ਨਾਲ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਵਿਕਾਸ ਹੋ ਸਕੇ।

Exam Tips:

a) ਟੀਚਾ ਇਕ ਹੀ ਹੁੰਦਾ ਹੈ (ਵਿਅਕਤੀ ਦਾ ਪੂਰਨ ਵਿਕਾਸ), ਉਦੇਸ਼ ਕਈ ਹੁੰਦੇ ਹਨ; ਇਹ ਫ਼ਰਕ ਜ਼ਰੂਰ ਲਿਖੋ।
b) ਵਿਦਵਾਨਾਂ ਦੇ ਨਾਂ (ਵਿਲੀਅਮਜ਼, ਸ਼ਰਮਨ, ਕਲਰਕ, ਹੈਥਰਿੰਗਟਨ) ਯਾਦ ਰੱਖੋ।
c) ਉੱਤਰ ਸਿੱਟੇ ਨਾਲ ਖ਼ਤਮ ਕਰੋ।

 

Question 4: ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ।

Answer:

ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਟੀਚਾ (Aim) ਅੰਤਿਮ ਨਿਸ਼ਾਨਾ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਕੁਝ ਉਦੇਸ਼ (Objectives) ਹੁੰਦੇ ਹਨ। ਆਮ ਤੌਰ ‘ਤੇ ਟੀਚਾ ਇਕ ਹੁੰਦਾ ਹੈ ਪਰ ਉਸ ਨੂੰ ਪ੍ਰਾਪਤ ਕਰਨ ਲਈ ਉਦੇਸ਼ ਅਨੇਕਾਂ ਹੋ ਸਕਦੇ ਹਨ। ਇਸੇ ਤਰ੍ਹਾਂ ਸਰੀਰਕ ਸਿੱਖਿਆ ਦਾ ਟੀਚਾ ਤਾਂ ਇਕ ਹੈ ਅਤੇ ਉਹ ਹੈ ਵਿਅਕਤੀ ਦਾ ਪੂਰਨ ਵਿਕਾਸ, ਪਰ ਇਸ ਟੀਚੇ ਦੀ ਪ੍ਰਾਪਤੀ ਲਈ ਕਈ ਉਦੇਸ਼ ਹਨ। ਸਰੀਰਕ ਸਿੱਖਿਆ ਦੇ ਉਦੇਸ਼ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਹਨ। ਪ੍ਰਮੁੱਖ ਵਿਦਵਾਨਾਂ ਦੇ ਮੱਤ ਹੇਠਾਂ ਦਿੱਤੇ ਜਾਂਦੇ ਹਨ
1. ਲਾਸਕੀ (Laski) ਅਨੁਸਾਰ ਸਰੀਰਕ ਸਿੱਖਿਆ ਦੇ ਹੇਠ ਲਿਖੇ ਪੰਜ ਉਦੇਸ਼ ਹਨ-
ਸਰੀਰਕ ਪੱਖ ਵਾਲਾ ਵਿਕਾਸ
ਭਾਵਾਤਮਕ ਪੱਖ ਵਾਲਾ ਵਿਕਾਸ
ਸਮਾਜਿਕ ਪੱਖ ਵਾਲਾ ਵਿਕਾਸ
ਬੌਧਿਕ ਪੱਖ ਵਾਲਾ ਵਿਕਾਸ
ਨਿਊਰੋ ਮਾਸਪੇਸ਼ੀ ਪੱਖ ਵਾਲਾ ਵਿਕਾਸ।
2. ਜੇ. ਬੀ. ਨੈਸ਼ (J.B. Nash) ਨੇ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ਾਂ ਦਾ ਵਰਣਨ ਕੀਤਾ ਹੈ-
ਨਿਊਰੋ ਮਾਸਪੇਸ਼ੀ ਵਿਕਾਸ
ਭਾਵਾਤਮਕ ਵਿਕਾਸ (Emotional Development)
ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ
ਸਰੀਰਕ ਅੰਗਾਂ ਦਾ ਵਿਕਾਸ (Organic Development)।
3. ਇਕ ਦੂਜੇ ਵਿਦਵਾਨ ਬੁੱਕ ਵਾਲਟਰ (Buck Walter) ਨੇ ਸਰੀਰਕ ਸਿੱਖਿਆ ਦੇ ਉਦੇਸ਼ਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਹੈ। ਇਹ ਵਰਗ ਹਨ-
ਸਿਹਤ (Health)
ਨੈਤਿਕ ਆਚਰਨ (Ethical Character)।
ਫਾਲਤੂ ਵਿਹਲੇ ਸਮੇਂ ਦੀ ਉੱਚਿਤ ਵਰਤੋਂ (Worthy Use of Leisure)।
4. ਪ੍ਰਸਿੱਧ ਵਿਦਵਾਨ ਐੱਚ. ਸੀ. ਬੱਕ (H.C. Buck) ਨੇ ਸਰੀਰਕ ਸਿੱਖਿਆ ਉਦੇਸ਼ਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ-
ਸਰੀਰਕ ਅੰਗਾਂ ਦਾ ਵਿਕਾਸ (Organic Development)
ਨਿਊਰੋ ਮਾਸ-ਪੇਸ਼ੀਆਂ ਵਿਚ ਤਾਲਮੇਲ ਦਾ ਵਿਕਾਸ
ਖੇਡ ਅਤੇ ਸਰੀਰਕ ਕਿਰਿਆਵਾਂ ਪ੍ਰਤੀ ਉੱਚਿਤ ਦ੍ਰਿਸ਼ਟੀਕੋਣ ਦਾ ਵਿਕਾਸ
ਉੱਚਿਤ ਸਮਾਜਿਕ ਦ੍ਰਿਸ਼ਟੀਕੋਣ ਅਤੇ ਆਚਰਣ ਦਾ ਵਿਕਾਸ
ਉੱਚਿਤ ਸਿਹਤ ਸੰਬੰਧੀ ਆਦਤਾਂ ਦਾ ਵਿਕਾਸ।
ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਕਈ ਹੋਰ ਵਿਦਵਾਨਾਂ ਨੇ ਵੀ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਸਰੀਰਕ ਸਿੱਖਿਆ ਦੇ ਉਦੇਸ਼ਾਂ ਦਾ ਵਰਣਨ ਕੀਤਾ ਹੈ। ਇਹਨਾਂ ਵਿਚੋਂ ਐੱਚ. ਕਲਾਰਕ (H. Clark), ਹੈਥਰਿੰਗਟਨ (Hetherington), ਵੁੱਡ (Wood) ਅਤੇ ਕੈਸਿਡੀ (Cassidy) ਆਦਿ ਵਿਦਵਾਨਾਂ ਦੇ ਨਾਂ ਵਰਣਨਯੋਗ ਹਨ। ਸਿੱਟਾ (Conclusion – ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਦਾ ਅਧਿਐਨ ਕਰਨ ਨਾਲ ਇੱਕ ਗੱਲ ਬਿਲਕੁਲ ਸਪੱਸ਼ਟ ਹੈ। ਉਹ ਇਹ ਹੈ ਕਿ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ ਹਨ-
1. ਸਰੀਰਕ ਵਿਕਾਸ ਦੇ ਉਦੇਸ਼
2. ਮਾਨਸਿਕ ਵਿਕਾਸ ਦੇ ਉਦੇਸ਼
3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼
4. ਸਮਾਜਿਕ ਵਿਕਾਸ ਦੇ ਉਦੇਸ਼।
ਆਓ, ਇਹਨਾਂ ਸਾਰੇ ਉਦੇਸ਼ਾਂ ਦਾ ਵਾਰੋ-ਵਾਰੀ ਵਰਣਨ ਕਰੀਏ-
1. ਸਰੀਰਕ ਵਿਕਾਸ ਦੇ ਉਦੇਸ਼ – ਇਹਨਾਂ ਉਦੇਸ਼ਾਂ ਅਧੀਨ ਉਹ ਉਦੇਸ਼ ਸ਼ਾਮਲ ਕੀਤੇ ਜਾਂਦੇ ਹਨ ਜਿਨ੍ਹਾਂ ਦੁਆਰਾ ਮਨੁੱਖ ਆਪਣੇ ਸਰੀਰ ਨੂੰ ਸ਼ਕਤੀਸ਼ਾਲੀ, ਸੁਡੌਲ, ਦਿਲਖਿੱਚਵਾਂ ਅਤੇ ਤੰਦਰੁਸਤ ਬਣਾ ਕੇ ਆਪਣਾ ਸਰੀਰਕ ਵਿਕਾਸ ਕਰਦਾ ਹੈ। ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਉਹ ਕਸਰਤ ਕਰਦਾ ਹੈ ਅਤੇ ਖੇਡਾਂ ਵਿਚ ਸਰਗਰਮ ਭਾਗ (Active Part) ਲੈਂਦਾ ਹੈ।
2. ਮਾਨਸਿਕ ਵਿਕਾਸ ਦੇ ਉਦੇਸ਼ – ਮਾਨਸਿਕ ਵਿਕਾਸ ਦੇ ਉਦੇਸ਼ਾਂ ਵਿਚ ਉਹ ਉਦੇਸ਼ ਆ ਜਾਂਦੇ ਹਨ ਜਿਨ੍ਹਾਂ ਦੁਆਰਾ ਬੱਚਿਆਂ ਦੇ ਮਾਨਸਿਕ ਤਨਾਅ ਅਤੇ ਦਬਾਅ ਨੂੰ ਦੂਰ ਭਜਾਇਆ ਜਾਂਦਾ ਹੈ। ਉਹਨਾਂ ਨੂੰ ਉੱਚਿਤ ਤਰ੍ਹਾਂ ਨਾਲ ਸੋਚਣ ਦੇ ਢੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਵੱਖ-ਵੱਖ ਔਕੜਾਂ ‘ਤੇ ਕਾਬੂ ਪਾਉਣਾ ਅਤੇ ਸਮੱਸਿਆ ਦਾ ਹੱਲ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।
3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ – ਇਹਨਾਂ ਉਦੇਸ਼ਾਂ ਅਧੀਨ ਉਹਨਾਂ ਉਦੇਸ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੁਆਰਾ ਮਨੁੱਖ ਆਪਣੀਆਂ ਸਰੀਰਕ ਕਿਰਿਆਵਾਂ ਬਿਨਾਂ ਜ਼ਿਆਦਾ ਬਲ ਲਗਾਏ ਸੌਖ ਨਾਲ ਚੰਗੀ ਤਰ੍ਹਾਂ ਕਰ ਸਕਦਾ ਹੈ।
4. ਸਮਾਜਿਕ ਵਿਕਾਸ ਦੇ ਉਦੇਸ਼ – ਇਹਨਾਂ ਉਦੇਸ਼ਾਂ ਵਿਚ ਉਹ ਉਦੇਸ਼ ਸ਼ਾਮਲ ਹਨ ਜਿਨ੍ਹਾਂ ਦੁਆਰਾ ਇਕ ਵਿਅਕਤੀ ਵਿਚ ਅਗਵਾਈ (Leadership), ਸਹਿਣਸ਼ੀਲਤਾ (Tolerance), ਸਹਿਯੋਗ (Co-operation), ਨਿਡਰਤਾ (Boldness), ਆਤਮ-ਸੰਜਮ (Self-Discipline), ਸ਼ੈ-ਪ੍ਰਗਟਾਵੇ (SelfExpression) ਆਦਿ ਗੁਣ ਵਿਕਸਿਤ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਇਕ ਆਦਰਸ਼ ਨਾਗਰਿਕ ਅਤੇ ਸਮਾਜ ਦਾ ਉਪਯੋਗੀ ਮੈਂਬਰ ਬਣ ਸਕਦਾ ਹੈ।

Exam Tips:

a) ਪਹਿਲਾਂ ਵਿਦਵਾਨਾਂ ਦੇ ਮੱਤ ਸੰਖੇਪ ਵਿਚ ਲਿਖੋ, ਫਿਰ ਚਾਰ ਮੁੱਖ ਉਦੇਸ਼ਾਂ ਦੀ ਵਿਆਖਿਆ ਕਰੋ।
b) ਕੇਵਲ ਤਿੰਨ ਉਦੇਸ਼ ਪੁੱਛੇ ਹੋਣ ਤਾਂ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਦੇ ਉਦੇਸ਼ ਸੌਖੇ ਹਨ।
c) ਸਮਾਜਿਕ ਵਿਕਾਸ ਵਾਲੇ ਉਦੇਸ਼ ਵਿਚ ਅਗਵਾਈ, ਸਹਿਯੋਗ ਅਤੇ ਸਹਿਣਸ਼ੀਲਤਾ ਵਰਗੇ ਗੁਣ ਗਿਣਾਓ।

 

Question 5: ਸਰੀਰਿਕ ਸਿੱਖਿਆ ਦਾ ਕੀ ਮਹੱਤਵ ਹੈ? ਇਸ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ।

Answer:

1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ – ਇਹ ਮੰਨ ਲਿਆ ਗਿਆ ਹੈ ਕਿ ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦਾ ਹੀ ਇਕ ਅੰਗ ਹੈ। ਸਰੀਰਕ ਸਿੱਖਿਆ ਰਾਹੀਂ ਮਨੁੱਖ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਜਿਹੜੇ ਕਿ ਰਾਸ਼ਟਰੀ ਏਕਤਾ ਲਈ ਬੜੇ ਜ਼ਰੂਰੀ ਹਨ। ਸਰੀਰਕ ਸਿੱਖਿਆ ਦੇ ਪਾਠ-ਕ੍ਰਮ ਰਾਹੀਂ ਮਨੁੱਖ ਵਿਚ ਸਹਿਣਸ਼ੀਲਤਾ, ਸਮਾਜਿਕਤਾ, ਨਾਗਰਿਕਤਾ ਅਤੇ ਦੂਜਿਆਂ ਲਈ ਸਤਿਕਾਰ ਦੀ ਭਾਵਨਾ ਸਿਖਾਈ ਜਾ ਸਕਦੀ ਹੈ। ਸਰੀਰਕ ਸਿੱਖਿਆ ਦੇ ਕਾਰਜ-ਕ੍ਰਮਾਂ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਇਹ ਰਾਸ਼ਟਰੀ ਏਕਤਾ ਕਾਇਮ ਕਰਨ ਵਿਚ ਪੂਰਾ ਹਿੱਸਾ ਪਾਉਂਦੀ ਹੈ।
2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ – ਸਰੀਰਕ ਸਿੱਖਿਆ ਕਿਸੇ ਤਰ੍ਹਾਂ ਦੇ ਫ਼ਿਰਕੂਪੁਣੇ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦੀ। ਸਰੀਰਕ ਸਿੱਖਿਆ ਰੰਗ, ਨਸਲ, ਜਾਤ-ਪਾਤ, ਧਰਮ ਆਦਿ ਦੇ ਭੇਦ-ਭਾਵਾਂ ਨੂੰ ਸਵੀਕਾਰ ਨਹੀਂ ਕਰਦੀ। ਇਸ ਦੇ ਸਾਹਮਣੇ ਸਮੁੱਚੇ ਮਨੁੱਖ ਦੀ ਭਲਾਈ ਦਾ ਹੀ ਉਦੇਸ਼ ਹੁੰਦਾ ਹੈ। ਇਹ ਅਜਿਹੇ ਤੰਗ ਵਿਚਾਰਾਂ ਨੂੰ ਨਹੀਂ ਸਹਾਰਦੀ, ਜਿਨ੍ਹਾਂ ਤੋਂ ਫ਼ਿਰਕੂ ਝਗੜੇ ਪੈਦਾ ਹੋਣ ਫ਼ਿਰਕੂਪੁਣਾ ਸਾਡੇ ਦੇਸ਼ ਲਈ ਭਾਰੀ ਖ਼ਤਰਾ ਹੈ। ਸਰੀਰਕ ਸਿੱਖਿਆ ਇਸ ਖ਼ਤਰੇ ਨੂੰ ਦੂਰ ਕਰਕੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੀ ਹੈ।
3. ਨਾ-ਬਰਾਬਰੀ ਅਤੇ ਸਰੀਰਕ ਸਿੱਖਿਆ – ਸਰੀਰਕ ਸਿੱਖਿਆ ਕਿਸੇ ਪ੍ਰਕਾਰ ਦੀ ਨਾ-ਬਰਾਬਰੀ (Inequality) ਨੂੰ ਸਵੀਕਾਰ ਨਹੀਂ ਕਰਦੀ। ਇਸ ਲਈ ਅਮੀਰ-ਗ਼ਰੀਬ, ਛੋਟਾ- ਵੱਡਾ ਸਭ ਕੋਈ ਬਰਾਬਰ ਹਨ। ਸਭ ਲੋਕ ਸਰੀਰਕ ਸਿੱਖਿਆ ਦੇ ਕਾਰਜ-ਕ੍ਰਮ ਵਿਚ ਇੱਕੋ ਜਿਹੇ ਹਿੱਸੇਦਾਰ ਹੁੰਦੇ ਹਨ। ਅੱਜ ਦੇ ਯੁੱਗ ਵਿਚ ਨਾ-ਬਰਾਬਰੀ ਇਕ ਭਾਰੀ ਸਮੱਸਿਆ ਹੈ। ਸਰੀਰਕ ਸਿੱਖਿਆ ਇਸ ਸਮੱਸਿਆ ਦਾ ਇਲਾਜ ਕਰਕੇ ਸਭ ਮਨੁੱਖਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਭਰਪੂਰ ਕਰਦੀ ਹੈ।
4. ਸਰੀਰਕ ਸਿੱਖਿਆ ਅਤੇ ਪ੍ਰਾਂਤਵਾਦ – ਸਰੀਰਕ ਸਿੱਖਿਆ ਵਿਚ ਪ੍ਰਾਂਤਵਾਦ ਦਾ ਕੋਈ ਮਹੱਤਵ ਨਹੀਂ ਹੈ। ਜਦੋਂ ਕੋਈ ਖਿਡਾਰੀ ਸਰੀਰਕ ਕਿਰਿਆ ਕਰਦਾ ਹੈ, ਤਾਂ ਉਸ ਵਿਚ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਕਿ ਉਹ ਇਸ ਪ੍ਰਾਂਤ ਜਾਂ ਉਸ ਪ੍ਰਾਂਤ ਦਾ ਵਸਨੀਕ ਹੈ।ਉਸਦੇ ਸਾਹਮਣੇ ਮਾਨਵ ਭਲਾਈ ਦਾ ਇੱਕੋ ਇਕ ਉਦੇਸ਼ ਹੁੰਦਾ ਹੈ। ਸਭ ਮਿਲ-ਜੁਲ ਕੇ ਖੇਡਾਂ ਖੇਡਦੇ ਹਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ। ਇਸ ਲਈ ਉਨ੍ਹਾਂ ਵਿਚ ਏਕਤਾ ਵੱਧਦੀ ਹੈ ਅਤੇ ਉਹ ਸਭ ਮਿਲ ਕੇ ਦੇਸ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੇ ਹਨ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੇ ਹਨ।
5. ਭਾਸ਼ਾ-ਵਾਦ ਅਤੇ ਸਰੀਰਕ ਸਿੱਖਿਆ – ਜਿਸ ਦੇਸ਼ ਵਿਚ ਭਾਸ਼ਾਵਿਵਾਦ ਬਹੁਤ ਜ਼ੋਰ ਫੜ ਲੈਂਦਾ ਹੈ, ਉਸ ਦੇਸ਼ ਵਿਚ ਰਾਸ਼ਟਰੀ ਏਕਤਾ ਬਹੁਤ ਸਮੇਂ ਤਕ ਕਾਇਮ ਨਹੀਂ ਰਹਿ ਸਕਦੀ ਭਾਰਤ ਦੇਸ਼ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕਈ ਇਲਾਕਿਆਂ ਵਿਚ ਭਾਸ਼ਾ ਦੇ ਨਾਂ ਉੱਤੇ ਲੜਾਈ ਝਗੜੇ ਵੀ ਹੁੰਦੇ ਹਨ। ਕਿਤੇ ਪੰਜਾਬੀ, ਕਿਤੇ ਤਾਮਿਲ ਭਾਸ਼ਾ ਦਾ ਝਗੜਾ ਹੈ, ਤਾਂ ਕਿਤੇ ਬੰਗਾਲੀ ਅਤੇ ਉੜੀਆ ਦਾ। ਇਕ ਥਾਂ ਦੀ ਭਾਸ਼ਾ ਦੂਜੀ ਥਾਂ ਉੱਤੇ ਸਮਝਣੀ ਮੁਸ਼ਕਲ ਹੈ। ਪਰ ਸਰੀਰਕ ਸਿੱਖਿਆ ਕਿਸੇ ਵੀ ਭਾਸ਼ਾਈ ਵਿਤਕਰੇ ਨੂੰ ਪਰਵਾਨ ਨਹੀਂ ਕਰਦੀ। ਖਿਡਾਰੀ ਭਾਵੇਂ ਉਹ ਬੰਗਾਲੀ ਬੋਲਦਾ ਹੈ ਭਾਵੇਂ ਪੰਜਾਬੀ, ਹਰੇਕ ਖਿਡਾਰੀ ਨੂੰ ਆਪਣਾ ਭਰਾ ਸਮਝਦਾ ਹੈ। ਸਭ ਖਿਡਾਰੀ ਇਕ ਟੀਮ ਦੇ ਰੂਪ ਵਿਚ ਖੇਡ-ਮੈਦਾਨ ਵਿਚ ਆਉਂਦੇ ਹਨ ਅਤੇ ਪ੍ਰਸਪਰ ਮਿਲ-ਜੁਲ ਕੇ ਦੇਸ਼ ਦੀ ਸ਼ਾਨ ਵਧਾਉਣ ਦਾ ਯਤਨ ਕਰਦੇ ਹਨ। ਇਸ ਤਰ੍ਹਾਂ ਸਰੀਰਕ ਸਿੱਖਿਆ ਭਾਸ਼ਾਵਾਦ ਨੂੰ ਘਟਾਉਣ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦਾ ਯਤਨ ਕਰਦੀ ਹੈ।
6. ਵਿਹਲਾ ਸਮਾਂ ਅਤੇ ਸਰੀਰਕ ਸਿੱਖਿਆ – ਵਿਹਲਾ ਸਮਾਂ ਉਹ ਹੁੰਦਾ ਹੈ, ਜਦ ਮਨੁੱਖ ਕੋਲ ਕਰਨ ਨੂੰ ਕੋਈ ਕੰਮ ਨਾ ਹੋਵੇ। ਕਈ ਲੋਕ ਵਿਹਲੇ ਸਮੇਂ ਦਾ ਕੋਈ ਲਾਭ ਨਹੀਂ ਉਠਾਉਂਦੇ, ਸਗੋਂ ਇਸ ਸਮੇਂ ਵਿਅਰਥ ਝਗੜੇ, ਬਹਿਸ ਅਤੇ ਲੜਾਈ ਆਦਿ ਵਿਚ ਪੈ ਕੇ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਦੇਸ਼ ਦੇ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਕਈ ਉਲਝਣਾਂ ਵਿਚ ਫਸ ਜਾਂਦਾ ਹੈ। ਕਈ ਵਾਰ ਇਹ ਝਗੜੇ ਇੰਨੇ ਵੱਧ ਜਾਂਦੇ ਹਨ ਕਿ ਦੇਸ਼ ਦੀ ਏਕਤਾ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਵਿਹਲੇ ਸਮੇਂ ਦੀ ਯੋਗ ਵਰਤੋਂ ਕਰਾਉਣ ਲਈ ਸਰੀਰਕ ਸਿੱਖਿਆ ਬੜਾ ਚੰਗਾ ਪ੍ਰੋਗਰਾਮ ਪੇਸ਼ ਕਰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਸਭ ਬੱਚਿਆਂ ਅਤੇ ਨੌਜਵਾਨਾਂ ਦੇ ਵਿਹਲੇ ਸਮੇਂ ਦੀ ਚੰਗੀ ਵਰਤੋਂ ਹੁੰਦੀ ਹੈ ਅਤੇ ਉਨ੍ਹਾਂ ਦੀ ਸ਼ਕਤੀ ਠੀਕ ਪਾਸੇ ਲੱਗਦੀ ਹੈ। ਇਸ ਤਰ੍ਹਾਂ ਰਾਸ਼ਟਰੀ ਏਕਤਾ ਦੀ ਸਮੱਸਿਆ ਹੱਲ ਹੋ ਜਾਂਦੀ ਹੈ।
7. ਦੇਸ਼-ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ – ਸਰੀਰਕ ਸਿੱਖਿਆ ਰਾਹੀਂ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਸਰੀਰਕ ਸਿੱਖਿਆ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਉਤਪੰਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਉਸਾਰਦੀ ਹੈ। N.C.C., A.C.C., Scouting, Girl Guiding ਅਤੇ N.S.S. ਰਾਹੀਂ ਨੌਜਵਾਨਾਂ ਨੂੰ ਜਿੱਥੇ ਸਰੀਰਕ ਸਿੱਖਿਆ ਦੇ ਕੇ ਬੜੇ ਸੁੰਦਰ ਢੰਗ ਨਾਲ ਵਿਕਸਿਤ ਕੀਤਾ ਜਾਂਦਾ ਹੈ, ਉੱਥੇ ਉਨ੍ਹਾਂ ਅੰਦਰ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਵੀ ਪੈਦਾ ਕੀਤੀ ਜਾਂਦੀ ਹੈ। ਖੇਡ ਦੇ ਮੈਦਾਨ ਵਿਚੋਂ ਖਿਡਾਰੀ ਅਨੁਸ਼ਾਸਨ ਅਤੇ ਕਰਤੱਵ ਪਾਲਣ ਦੇ ਗੁਣ ਵੀ ਸਿੱਖਦੇ ਹਨ ਅਤੇ ਆਪਣੀ ਸਹਿਣਸ਼ੀਲਤਾ ਦੀ ਭਾਵਨਾ ਵਿਚ ਵਾਧਾ ਕਰਦੇ ਹਨ। ਸਰੀਰਕ ਸਿੱਖਿਆ ਇਨ੍ਹਾਂ ਗੁਣਾਂ ਨੂੰ ਵੱਧ ਤੋਂ ਵੱਧ ਮਹੱਤਤਾ ਦੇ ਕੇ ਨੌਜਵਾਨਾਂ ਦੀ ਠੀਕ ਅਗਵਾਈ ਕਰਦੀ ਹੈ ਅਤੇ ਉਹਨਾਂ ਨੂੰ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦੀ ਜਾਚ ਸਿਖਾਉਂਦੀ ਹੈ।
8. ਰਾਸ਼ਟਰੀ ਆਚਰਨ-ਉਸਾਰੀ ਅਤੇ ਸਰੀਰਕ ਸਿੱਖਿਆ – ਲੋਕਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਅਤੇ ਉਨ੍ਹਾਂ ਅੰਦਰ ਰਾਸ਼ਟਰੀ ਆਚਰਨ ਦੀ ਉਸਾਰੀ ਕਰਨ ਵਿਚ ਸਰੀਰਕ ਸਿੱਖਿਆ ਦਾ ਬਹੁਤ ਵੱਡਾ ਹਿੱਸਾ ਹੈ। ਜੇ ਦੇਸ਼ ਦੇ ਲੋਕਾਂ ਵਿਚ ਰਾਸ਼ਟਰੀ ਆਚਰਨ ਦੀ ਕਮੀ ਹੋਵੇ ਤਾਂ ਦੇਸ਼ ਦਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਚਲ ਸਕਦਾ ਅਤੇ ਦੇਸ਼ ਕੋਈ ਉੱਨਤੀ ਨਹੀਂ ਕਰ ਸਕਦਾ। ਸਰੀਰਕ ਸਿੱਖਿਆ ਦੇ ਪ੍ਰੋਗਰਾਮ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਨੌਜਵਾਨਾਂ ਅੰਦਰ ਦੇਸ਼ ਪ੍ਰੇਮ ਅਤੇ ਦੇਸ਼ ਸਤਿਕਾਰ ਦੀ ਭਾਵਨਾ ਦੇ ਨਾਲ ਨਾਲ ਰਾਸ਼ਟਰੀ ਆਚਰਨ ਦੀ ਉਸਾਰੀ ਹੁੰਦੀ ਹੈ। ਇਹ ਰਾਸ਼ਟਰੀ ਆਚਰਨ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣ ਵਿਚ ਬੜਾ ਭਾਰੀ ਹਿੱਸਾ ਪਾਉਂਦਾ ਹੈ। ਇਸ ਤੋਂ ਬਿਨਾਂ ਰਾਸ਼ਟਰੀ ਏਕਤਾ ਬਹੁਤ ਸਮਾਂ ਕਾਇਮ ਨਹੀਂ ਰਹਿ ਸਕਦੀ। ਸਰੀਰਕ ਸਿੱਖਿਆ ਰਾਸ਼ਟਰੀ ਆਚਰਨ ਰਾਹੀਂ ਇਸ ਏਕਤਾ ਨੂੰ ਸਦਾ ਲਈ ਕਾਇਮ ਰੱਖਦੀ ਹੈ।

Exam Tips:

a) ਅੱਠਾਂ ਮਹੱਤਵਾਂ ਦੇ ਸਿਰਲੇਖ ਕ੍ਰਮ ਅਨੁਸਾਰ ਲਿਖੋ, ਹਰ ਇਕ ਹੇਠ ਛੋਟਾ ਪੈਰਾ ਲਿਖੋ।
b) ਸਾਰੇ ਮਹੱਤਵ ਰਾਸ਼ਟਰੀ ਏਕਤਾ ਨਾਲ ਜੁੜੇ ਹਨ, ਇਸ ਲਈ ਹਰ ਬਿੰਦੂ ਦਾ ਅੰਤ ਰਾਸ਼ਟਰੀ ਏਕਤਾ ਦੇ ਨਤੀਜੇ ਨਾਲ ਕਰੋ।

 

ਵਸਤੂਨਿਸ਼ਠ ਪ੍ਰਸ਼ਨ

Question 1: ਕੀ ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਹੈ?

Answer:

ਨਹੀਂ, ਸਰੀਰਿਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਨਹੀਂ ਹੈ।

Exam Tips:

a) ਸਰੀਰਿਕ ਸਿੱਖਿਆ ਸਰੀਰਕ ਕਿਰਿਆਵਾਂ ਰਾਹੀਂ ਸਿੱਖਿਆ ਹੈ, ਜਦੋਂ ਕਿ ਸਿਹਤ ਸਿੱਖਿਆ ਸਿਹਤ ਸੰਬੰਧੀ ਗਿਆਨ ਦੇਣ ਨਾਲ ਜੁੜੀ ਹੈ।

 

Question 2: “ਸਰੀਰਕ ਤੰਦਰੁਸਤੀ ਵਿੱਚ ਵਾਧਾ, ਸਮਾਜਿਕ ਗੁਣ ਵਿਚ ਵਾਧਾ, ਸੰਸਕ੍ਰਿਤੀ।” ਇਹ ਕਿਸ ਦਾ ਕਥਨ ਹੈ? (a) ਐੱਚ. ਕਲਰਕ (b) ਹੈਥਰਿੰਗਟਨ (c) ਬੁੱਕ ਵਾਲਟਰ (d) ਜੇ. ਬੀ. ਨੈਸ਼।

Answer:

(a) ਐੱਚ. ਕਲਰਕ।

Exam Tips:

a) ਕਲਰਕ ਦੇ ਤਿੰਨ ਉਦੇਸ਼: ਸਰੀਰਕ ਤੰਦਰੁਸਤੀ, ਸਮਾਜਿਕ ਗੁਣ, ਸੰਸਕ੍ਰਿਤੀ।

 

Question 3: “ਤੁਰੰਤ ਉਦੇਸ਼, ਦੂਰਵਰਤੀ ਉਦੇਸ਼, ਵਿਕਾਸਾਤਮਕ ਉਦੇਸ਼, ਸਮਾਜਿਕ ਸਤਰ ਉਦੇਸ਼, ਸਰੀਰਕ ਸਥਿਤੀ ਦਾ ਨਿਯੰਤਰਣ।” ਇਹ ਉਦੇਸ਼ ਕਿਸ ਦੇ ਅਨੁਸਾਰ ਹਨ? (a) ਜੇ. ਬੀ. ਨੈਸ਼ (b) ਹੈਥਰਿੰਗਟਨ (c) ਐੱਚ. ਸੀ. ਬੱਕ (d) ਲਾਸਕੀ।

Answer:

(b) ਹੈਥਰਿੰਗਟਨ।

Exam Tips:

a) ਪੰਜ ਉਦੇਸ਼ ਗਿਣਾਉਣ ਵਾਲਾ ਵਿਦਵਾਨ ਹੈਥਰਿੰਗਟਨ ਹੈ।

 

Question 4: “ਨਿਊਰੋ ਮਾਸਪੇਸ਼ੀ ਵਿਕਾਸ, ਭਾਵਾਤਮਕ ਵਿਕਾਸ, ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ, ਸਰੀਰਕ ਅੰਗਾਂ ਦਾ ਵਿਕਾਸ।” ਇਹ ਉਦੇਸ਼ ਕਿਸ ਦੇ ਅਨੁਸਾਰ ਹਨ? (a) ਜੇ. ਬੀ. ਨੈਸ਼ (b) ਬੁੱਕ ਵਾਲਟਰ (c) ਐੱਚ. ਸੀ. ਬੱਕ (d) ਲਾਸਕੀ।

Answer:

(a) ਜੇ. ਬੀ. ਨੈਸ਼।

Exam Tips:

a) ਨੈਸ਼ ਦੇ ਚਾਰ ਉਦੇਸ਼ ਯਾਦ ਰੱਖੋ।

 

Question 5: “ਸਰੀਰਕ ਸਿੱਖਿਆ ਉਨ੍ਹਾਂ ਸਾਰਿਆਂ ਤਜਰਬਿਆਂ ਦਾ ਜੋੜ ਹੈ ਜੋ ਕਿਸੇ ਵਿਅਕਤੀ ਨੂੰ ਸਰੀਰਕ ਹਰਕਤ ਰਾਹੀਂ ਪ੍ਰਾਪਤ ਹੁੰਦੇ ਹਨ।” ਇਹ ਕਥਨ ਕਿਸ ਦਾ ਹੈ? (a) ਡੀ. ਓਬਰਟਿਊਫਰ (b) ਆਰ. ਕੈਸਿਡੀ (c) ਜੇ. ਬੀ. ਨੈਸ਼ (d) ਜੇ. ਐੱਫ. ਵਿਲੀਅਮਜ਼।

Answer:

(a) ਡੀ. ਓਬਰਟਿਊਫਰ।

Exam Tips:

a) “ਤਜਰਬਿਆਂ ਦਾ ਜੋੜ” ਓਬਰਟਿਊਫਰ ਦੀ ਪਰਿਭਾਸ਼ਾ ਦੀ ਪਛਾਣ ਹੈ।

 

Question 6: ਸਰੀਰਿਕ ਸਿੱਖਿਆ ਕੀ ਹੈ?

Answer:

ਸਰੀਰਿਕ ਸਿੱਖਿਆ ਇੱਕ ਅਜਿਹਾ ਗਿਆਨ ਹੈ ਜੋ ਸਰੀਰ ਨਾਲ ਸੰਬੰਧ ਰੱਖਦਾ ਹੈ।

Exam Tips:

a) ਇਕ ਵਾਕ ਵਿਚ ਸਰਲ ਪਰਿਭਾਸ਼ਾ ਲਿਖੋ।

 

Question 7: “ਸਰੀਰਿਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਿਕ ਕਿਰਿਆਵਾਂ ਦਾ ਜੋੜ ਹੈ ਜਿਹੜੀਆਂ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ।” ਇਹ ਕਿਸ ਦਾ ਕਥਨ ਹੈ?

Answer:

ਜੇ. ਐੱਫ. ਵਿਲੀਅਮਜ਼ ਦਾ।

Exam Tips:

a) ਵਿਲੀਅਮਜ਼ ਦੀ ਪਰਿਭਾਸ਼ਾ ਵਿਚ “ਕੁੱਲ ਸਰੀਰਿਕ ਕਿਰਿਆਵਾਂ ਦਾ ਜੋੜ” ਆਉਂਦਾ ਹੈ।

 

Question 8: “ਸਰੀਰਿਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੱਠਿਆਂ ਦੇ ਕਾਰਜਾਂ ਦੇ ਪ੍ਰਤੀ ਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ।” ਇਹ ਕਿਸ ਦਾ ਕਥਨ ਹੈ?

Answer:

ਜੇ. ਬੀ. ਨੈਸ਼ ਦਾ।

Exam Tips:

a) “ਵੱਡੇ ਪੱਠਿਆਂ ਦੇ ਕਾਰਜ” ਨੈਸ਼ ਦੀ ਪਰਿਭਾਸ਼ਾ ਦਾ ਮੁੱਖ ਸ਼ਬਦ ਹੈ।

 

Question 9: “ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ।” ਇਹ ਕਿਸ ਦਾ ਕਥਨ ਹੈ?

Answer:

ਚਾਰਲਸ ਏ. ਬੂਚਰ।

Exam Tips:

a) ਇਹ ਪਰਿਭਾਸ਼ਾ ਪ੍ਰੀਖਿਆ ਵਿਚ ਸਭ ਤੋਂ ਵੱਧ ਪੁੱਛੀ ਜਾਂਦੀ ਹੈ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ ਲਿਖੋ।

Answer:

1. ਸਰੀਰਿਕ ਵਿਕਾਸ,
2. ਮਾਨਸਿਕ ਵਿਕਾਸ,
3. ਭਾਵਨਾਤਮਿਕ ਵਿਕਾਸ,
4. ਸਮਾਜਿਕ ਵਿਕਾਸ,
5. ਨਾੜੀ ਮਾਸਪੇਸ਼ੀ ਦੇ ਵਿਕਾਸ।

Exam Tips:

a) ਪੁੱਛੇ ਅਨੁਸਾਰ ਕੋਈ ਵੀ ਤਿੰਨ ਲਿਖਣੇ ਕਾਫ਼ੀ ਹਨ।

 

Question 2: ਸਰੀਰਕ ਸਿੱਖਿਆ ਦਾ ਖੇਤਰ ਲਿਖੋ।

Answer:

ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਜਿਵੇਂ ਸਰੀਰਕ, ਮਾਨਸਿਕ, ਸਮਾਜਿਕ ਤੇ ਨੈਤਿਕ ਵਿਕਾਸ ਕਰਨ ਦੀ ਅਣਗਿਣਤ ਸਰੀਰਕ ਕਿਰਿਆਵਾਂ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ।

Exam Tips:

a) “ਸਰਵਪੱਖੀ ਵਿਕਾਸ” ਇਸ ਉੱਤਰ ਦਾ ਮੁੱਖ ਸ਼ਬਦ ਹੈ।

 

Question 3: ਸਰੀਰਕ ਸਿੱਖਿਆ ਦੇ ਕੋਈ ਤਿੰਨ ਮਹੱਤਵ ਲਿਖੋ।

Answer:

1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ।
2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ।
3. ਦੇਸ਼ ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ।

Exam Tips:

a) ਸਿਰਫ਼ ਸਿਰਲੇਖ ਲਿਖਣੇ ਹੀ ਕਾਫ਼ੀ ਹਨ।
b) ਬਾਕੀ ਮਹੱਤਵ ਪਾਠ-ਪੁਸਤਕ ਵਾਲੇ ਪ੍ਰਸ਼ਨ 5 ਵਿਚ ਹਨ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਜੇ. ਐੱਫ. ਵਿਲੀਅਮਜ਼ ਦੇ ਅਨੁਸਾਰ ਸਰੀਰਕ ਸਿੱਖਿਆ ਦਾ ਟੀਚਾ ਕੀ ਹੈ?

Answer:

ਜੇ. ਐੱਫ. ਵਿਲੀਅਮਜ਼ ਦੇ ਵਿਚਾਰ (Views of J.F. Williams) – “ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ ਉੱਚਿਤ ਸਹੂਲਤਾਂ ਅਤੇ ਕਾਫ਼ੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ ਮਾਨਸਿਕ ਰੂਪ ਨਾਲ ਪ੍ਰੇਰਕ ਤੇ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ।”

Exam Tips:

a) ਕਥਨ ਨੂੰ ਉਦਾਹਰਨ-ਚਿੰਨ੍ਹਾਂ ਵਿਚ ਲਿਖੋ ਅਤੇ ਵਿਦਵਾਨ ਦਾ ਨਾਂ ਪਹਿਲਾਂ ਲਿਖੋ।

 

Question 2: ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਅਨੁਸਾਰ ਸਰੀਰਕ ਸਿੱਖਿਆ ਦੀ ਪਰਿਭਾਸ਼ਾ ਲਿਖੋ।

Answer:

ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ – “ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ‘ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਕਈ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ।”

Exam Tips:

a) ਸੰਸਥਾ ਦਾ ਨਾਂ (ਕੇਂਦਰੀ ਸਲਾਹਕਾਰ ਬੋਰਡ) ਉੱਤਰ ਦੇ ਸ਼ੁਰੂ ਵਿਚ ਲਿਖੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਸਰੀਰਕ ਸਿੱਖਿਆ ਦੇ ਖੇਤਰ ਬਾਰੇ ਲਿਖੋ।

Answer:

ਅੱਜ ਦੇ ਯੁੱਗ ਵਿਚ ਸਰੀਰਕ ਸਿੱਖਿਆ ਦੇ ਖੇਤਰ ਵਿਚ ਕੇਵਲ ਸਰੀਰ ਦੀ ਰਚਨਾ, ਕਿਰਿਆਵਾਂ, ਜਿਮਨਾਸਟਿਕ, ਡਰਿਲ ਅਤੇ ਮਾਰਚਿੰਗ ਹੀ ਨਹੀਂ ਆਉਂਦੇ, ਬਲਕਿ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਜਿਵੇਂ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਵਿਕਾਸ ਕਰਨ ਦੀ ਅਣਗਿਣਤ ਕਿਰਿਆਵਾਂ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਸਰੀਰਕ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ। ਜਿਨ੍ਹਾਂ ਵਿਚ ਹੇਠ ਲਿਖੀਆਂ ਪ੍ਰਤੀਕਿਰਿਆਵਾਂ ਅਤੇ ਕਾਰਜ-ਕ੍ਰਮ ਆਉਂਦੇ ਹਨ-
ਉਪਚਾਰਾਤਮਕ ਕਸਰਤਾਂ (Corrective Exercises) – ਇਨ੍ਹਾਂ ਕਸਰਤਾਂ ਨਾਲ ਵਿਦਿਆਰਥੀ ਦੇ ਸਰੀਰਕ ਅੰਗਾਂ ਦੀ ਕਮਜ਼ੋਰੀ ਅਤੇ ਕਰੂਪਤਾ ਦਾ ਉਪਚਾਰ ਕੀਤਾ ਜਾਂਦਾ ਹੈ। ਕਈ ਵਾਰੀ ਇਹ ਨੁਕਸ ਮਾਸ ਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਹੋ ਜਾਂਦੇ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਹਲਕੀਆਂ ਕਸਰਤਾਂ, ਭਾਰ ਉਠਾਉਣਾ ਅਤੇ ਯੋਗ ਆਦਿ ਦੀ ਸਹਾਇਤਾ ਲਈ ਜਾਂਦੀ ਹੈ।
ਖੇਡ-ਕੁੱਦ ਅਤੇ ਤੈਰਾਕੀ – ਇਸ ਵਿਚ ਅਥਲੈਟਿਕ, ਟੇਬਲ ਟੈਨਿਸ, ਹਾਕੀ, ਫੁੱਟਬਾਲ, ਬਾਸਕਟਬਾਲ, ਤੈਰਾਕੀ, ਬੇੜੀ ਚਲਾਉਣਾ ਆਦਿ ਖੇਡਾਂ ਆਉਂਦੀਆਂ ਹਨ।
ਆਤਮ ਰੱਖਿਅਕ ਕਿਰਿਆ (Self-defence activities) – ਇਸ ਵਿਚ ਵੰਡ ਕੱਢਣਾ, ਕੁਸ਼ਤੀਆਂ, ਮੁੱਕੇਬਾਜ਼ੀ, ਸੋਟੀ ਚਲਾਉਣਾ, ਗਤਕਾ ਅਤੇ ਪੁਲ ਅੱਪ ਆਦਿ ਕਰਵਾਈਆਂ ਜਾਂਦੀਆਂ ਹਨ।
ਬੁਨਿਆਦੀ ਜਿਮਨਾਸਟਿਕ (Fundamental Gymnastics) – ਇਸ ਖੇਤਰ ਵਿਚ ਸਰੀਰ ਦਾ ਸੰਤੁਲਨ ਠੀਕ ਰੱਖਿਆ ਜਾਂਦਾ ਹੈ। ਸੰਤੁਲਨ ਲਈ ਚਲਣਾ, ਫਿਰਨਾ, ਦੌੜਨਾ, ਚੜ੍ਹਨਾ, ਉਤਰਨਾ ਆਦਿ ਕਿਰਿਆਵਾਂ ਸ਼ਾਮਲ ਹਨ।
ਤਾਲ ਅਤੇ ਨਾਚ (Rythmics) – ਇਸ ਵਿਚ ਲੇਜ਼ੀਅਮ, ਟਿਪਰੀ ਅਤੇ ਨਾਚ ਜਿਵੇਂ ਲੋਕ ਨਾਚ, ਮਨੋਰੰਜਨ ਅਤੇ ਸੰਗੀਤ ਉੱਤੇ ਜਿਮਨਾਸਟਿਕ ਸ਼ਾਮਲ ਹਨ।
ਮਨੋਰੰਜਕ ਕਿਰਿਆਵਾਂ (Recreation) – ਇਸ ਵਿਚ ਕੈਂਪ ਲਾਉਣਾ, ਦੂਰ ਤਕ ਸੈਰ ਕਰਨਾ, ਮੱਛੀਆਂ ਫੜਨਾ ਅਤੇ ਕੁਦਰਤ ਦੀ ਜਾਣਕਾਰੀ ਸ਼ਾਮਲ ਹੈ।
ਯੋਗ ਕਿਰਿਆਵਾਂ (Yoga) – ਇਸ ਵਿਚ ਅਲੱਗ-ਅਲੱਗ ਆਸਨ, ਪ੍ਰਾਣਾਯਾਮ ਅਤੇ ਹੋਰ ਯੋਗਿਕ ਕਿਰਿਆਵਾਂ ਸ਼ਾਮਲ ਹਨ।
ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਉਪਰੋਕਤ ਕਿਰਿਆਵਾਂ ਸਰੀਰਕ ਸਿੱਖਿਆ ਦੇ ਖੇਤਰ ਵਿਚ ਇਹੋ ਜਿਹੀਆਂ ਕਿਰਿਆਵਾਂ ਹਨ ਜਿਨ੍ਹਾਂ ਨੂੰ ਕਰਨ ਨਾਲ ਮਨੁੱਖ ਦਾ ਬਹੁ-ਪੱਖੀ ਵਿਕਾਸ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

Exam Tips:

a) ਹਰ ਕਿਰਿਆ-ਸਮੂਹ ਦਾ ਨਾਂ ਸਿਰਲੇਖ ਵਜੋਂ ਲਿਖੋ ਅਤੇ ਉਸ ਹੇਠ ਉਦਾਹਰਨਾਂ ਦਿਓ।
b) ਖੇਤਰ ਵਿਚ ਸ਼ਾਮਲ ਸੱਤ ਕਿਸਮਾਂ ਦੀਆਂ ਕਿਰਿਆਵਾਂ ਗਿਣੋ: ਉਪਚਾਰਾਤਮਕ ਕਸਰਤਾਂ, ਖੇਡਾਂ ਅਤੇ ਤੈਰਾਕੀ, ਆਤਮ-ਰੱਖਿਆ, ਜਿਮਨਾਸਟਿਕ, ਤਾਲ ਅਤੇ ਨਾਚ, ਮਨੋਰੰਜਨ ਅਤੇ ਯੋਗ।

 

Physical Education Class 11 Curriculum Solutions: Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Textbook Solutions for Class 11 Physical Education Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Review comprehensive exercise answers for Class 11 Physical Education Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 02 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 11 Physical Education.

FAQs

Where can I find the latest PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ for the 2026-27 session?

The complete and updated PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ is available for free on StudiesToday.com. These solutions for Class 11 Physical Education are as per latest Punjab Board curriculum.

Are the Physical Education Punjab Board solutions for Class 11 updated for the new 50% competency-based exam pattern?

Yes, our experts have revised the PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 11 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ will help students to get full marks in the theory paper.

Do you offer PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ in multiple languages like Hindi and English?

Yes, we provide bilingual support for Class 11 Physical Education. You can access PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ in both English and Hindi medium.

Is it possible to download the Physical Education Punjab Board solutions for Class 11 as a PDF?

Yes, you can download the entire PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ in printable PDF format for offline study on any device.