PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Official Punjab Board Solutions for Class 11 Environmental Education: Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Review structured textbook solutions for Class 11 Environmental Education Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for Environmental Education: Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Navigate directly to the solved Environmental Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਚਿਪਕੋ ਅੰਦੋਲਨ ਕਿਸ ਨੇ ਸ਼ੁਰੂ ਕੀਤਾ?

Answer:

ਚਿਪਕੋ ਅੰਦੋਲਨ ਸੁੰਦਰ ਲਾਲ ਬਹੁਗੁਣਾ ਨੇ ਸ਼ੁਰੂ ਕੀਤਾ।

Exam Tips:

a) ਇੱਕ ਅੰਕ ਦੇ ਪ੍ਰਸ਼ਨ ਦਾ ਉੱਤਰ ਇੱਕ ਵਾਕ ਵਿੱਚ ਲਿਖੋ।
b) ਚਿਪਕੋ ਅੰਦੋਲਨ ਦਾ ਸੰਬੰਧ ਰੁੱਖਾਂ ਨਾਲ ਚਿਪਕ ਕੇ ਉਨ੍ਹਾਂ ਨੂੰ ਕੱਟਣ ਤੋਂ ਬਚਾਉਣ ਨਾਲ ਹੈ।

 

Question 2: ਵਾਤਾਵਰਣ ਤੇ ਜੰਗਲਾਂ ਨਾਲ ਸੰਬੰਧਿਤ ਮੰਤਰਾਲੇ ਦਾ ਨਾਮ ਦੱਸੋ।

Answer:

ਵਾਤਾਵਰਣ ਅਤੇ ਜੰਗਲਾਤ ਮੰਤਰਾਲਾ।

Exam Tips:

a) ਮੰਤਰਾਲੇ ਦਾ ਪੂਰਾ ਨਾਮ ਲਿਖੋ, ਸੰਖੇਪ ਨਹੀਂ।

 

Question 3: ਪਰਿਸਥਿਤੀ ਵਿਗਿਆਨ ਕੇਂਦਰ ਕਿੱਥੇ ਸਥਿਤ ਹੈ?

Answer:

ਪਰਿਸਥਿਤੀ ਵਿਗਿਆਨ ਕੇਂਦਰ ਬੰਗਲੌਰ ਵਿੱਚ ਸਥਿਤ ਹੈ।

Exam Tips:

a) ਸਥਾਨ ਦਾ ਨਾਮ ਸ਼ੁੱਧ ਲਿਖੋ: ਬੰਗਲੌਰ।

 

Question 4: ਕਿਸਾਨਾਂ ਨੇ ‘ਅਪਿਕੋ’ ਅੰਦੋਲਨ ਕਿੱਥੇ ਸ਼ੁਰੂ ਕੀਤਾ?

Answer:

ਕਿਸਾਨਾਂ ਨੇ ‘ਅਪਿਕੋ’ ਅੰਦੋਲਨ ਕਰਨਾਟਕ ਦੇ ਸਿਰਸੀ ਪਿੰਡ ਵਿੱਚ ਸ਼ੁਰੂ ਕੀਤਾ।

Exam Tips:

a) ਅਪਿਕੋ ਅੰਦੋਲਨ ਦਾ ਰਾਜ (ਕਰਨਾਟਕ) ਅਤੇ ਸਥਾਨ (ਸਿਰਸੀ) ਦੋਵੇਂ ਯਾਦ ਰੱਖੋ।

 

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

Question 1: ਦੋ ਅੰਤਰ-ਰਾਸ਼ਟਰੀ ਵਾਤਾਵਰਣੀ ਵਿਚਾਰਕਾਂ ਦੇ ਨਾਮ ਲਿਖੋ।

Answer:

ਰਾਲਫ਼ ਵਾਲਡੋ ਐਮਰਸਨ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਸਿੱਧ ਵਾਤਾਵਰਣ ਵਿਚਾਰਕ ਸਨ, ਜਿਨ੍ਹਾਂ ਨੇ ਵਾਤਾਵਰਣ ਉੱਤੇ ਵਪਾਰ ਤੋਂ ਹੋਣ ਵਾਲੇ ਖ਼ਤਰੇ ਬਾਰੇ ਦੱਸਿਆ ਸੀ।
ਹੈਨਰੀ ਥੋਰੋ ਨੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਸੀ।
ਜੌਨ ਮਿਊਰ ਨੇ 1892 ਵਿੱਚ ਵਾਤਾਵਰਣ ਦੀ ਸੁਰੱਖਿਆ ਲਈ ਅਮਰੀਕਾ ਵਿੱਚ ਸੀਅਰਾ ਕਲੱਬ ਬਣਾਇਆ ਸੀ।

Exam Tips:

a) ਪ੍ਰਸ਼ਨ ਵਿੱਚ ਸਿਰਫ਼ ਦੋ ਨਾਮ ਮੰਗੇ ਗਏ ਹਨ; ਨਾਮ ਦੇ ਨਾਲ ਇੱਕ ਵਾਕ ਵਿੱਚ ਉਨ੍ਹਾਂ ਦਾ ਯੋਗਦਾਨ ਲਿਖਣ ਨਾਲ ਉੱਤਰ ਪੂਰਾ ਬਣਦਾ ਹੈ।
b) ਵਿਦੇਸ਼ੀ ਨਾਵਾਂ ਦੀ ਸ਼ੁੱਧ ਲਿਖਤ ਦਾ ਅਭਿਆਸ ਕਰੋ।

 

Question 2: ‘ਚਿਪਕੋ’ ਅੰਦੋਲਨ ਤੋਂ ਕੀ ਭਾਵ ਹੈ?

Answer:

‘ਚਿਪਕੋ ਅੰਦੋਲਨ’ ਉੱਤਰਾਖੰਡ ਰਾਜ ਦੇ ਗੜ੍ਹਵਾਲ ਖੇਤਰ ਵਿੱਚ ਉੱਥੋਂ ਦੇ ਲੋਕਾਂ ਦੁਆਰਾ ਸ਼ੁਰੂ ਕੀਤਾ ਗਿਆ ਵਾਤਾਵਰਣ ਸੁਰੱਖਿਆ ਅੰਦੋਲਨ ਸੀ। ਇਸ ਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਨੇ ਜੰਗਲ ਦੇ ਸਰੋਤਾਂ ਦੀ ਸੁਰੱਖਿਆ ਲਈ ਕੀਤੀ ਸੀ। ਇਸ ਅੰਦੋਲਨ ਵਿੱਚ ਸਥਾਨਕ ਲੋਕਾਂ ਨੇ ਰੁੱਖਾਂ ਨਾਲ ਚਿਪਕ ਕੇ ਉਨ੍ਹਾਂ ਨੂੰ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।

Exam Tips:

a) ‘ਚਿਪਕੋ’ ਦਾ ਸ਼ਾਬਦਿਕ ਅਰਥ ‘ਚਿਪਕ ਜਾਓ’ ਹੈ; ਉੱਤਰ ਦੀ ਸ਼ੁਰੂਆਤ ਇਸੇ ਭਾਵ ਨਾਲ ਕਰੋ।
b) ਸਥਾਨ (ਉੱਤਰਾਖੰਡ), ਆਗੂ (ਸੁੰਦਰ ਲਾਲ ਬਹੁਗੁਣਾ) ਅਤੇ ਮੰਤਵ (ਜੰਗਲ ਬਚਾਉਣਾ) ਤਿੰਨੇ ਨੁਕਤੇ ਲਿਖੋ।

 

Question 3: ਜਨਤਕ ਸੁਚੇਤਨਾ ਪੈਦਾ ਕਰਨ ਲਈ ਦੋ ਸੁਝਾਅ ਦਿਓ।

Answer:

1. ਜਨਤਕ ਸੁਚੇਤਨਾ ਪੈਦਾ ਕਰਨ ਲਈ ਵਾਤਾਵਰਣ ਦੀ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।
2. ਜਨ-ਸੰਚਾਰ ਮਾਧਿਅਮਾਂ ਜਿਵੇਂ ਅਖ਼ਬਾਰ, ਰੇਡੀਓ, ਟੈਲੀਵਿਜ਼ਨ, ਮੈਗਜ਼ੀਨਾਂ, ਪੋਸਟਰਾਂ ਆਦਿ ਰਾਹੀਂ ਵਾਤਾਵਰਣ ਸੁਰੱਖਿਆ ਸੰਬੰਧੀ ਜਾਣਕਾਰੀ ਪ੍ਰਸਾਰਿਤ ਕਰਕੇ ਵੀ ਜਨਤਕ ਸੁਚੇਤਨਾ ਪੈਦਾ ਕੀਤੀ ਜਾ ਸਕਦੀ ਹੈ।

Exam Tips:

a) ਦੋ ਸੁਝਾਅ ਮੰਗੇ ਹਨ, ਇਸ ਲਈ ਉੱਤਰ ਨੂੰ ਨੰਬਰ ਲਗਾ ਕੇ ਦੋ ਵੱਖ-ਵੱਖ ਨੁਕਤਿਆਂ ਵਿੱਚ ਲਿਖੋ।

 

Question 4: ਵਾਤਾਵਰਣ ਨਾਲ ਸੰਬੰਧਿਤ ਭਾਰਤ ਵਿੱਚ ਸ਼ੁਰੂ ਹੋਏ ਦੋ ਅੰਦੋਲਨਾਂ ਦੇ ਨਾਮ ਲਿਖੋ।

Answer:

ਭਾਰਤ ਵਿੱਚ ਵਾਤਾਵਰਣ ਸੰਬੰਧੀ ਸ਼ੁਰੂ ਹੋਏ ਦੋ ਸਮਾਜਿਕ ਅੰਦੋਲਨ ਇਹ ਸਨ:
ਚਿਪਕੋ ਅੰਦੋਲਨ – ਇਸ ਅੰਦੋਲਨ ਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਦੁਆਰਾ ਉੱਤਰਾਂਚਲ (ਉੱਤਰਾਖੰਡ) ਵਿੱਚ ਕੀਤੀ ਗਈ ਸੀ। ਇਸ ਦਾ ਮੁੱਖ ਮੰਤਵ ਇਲਾਕੇ ਦੀ ਵਣ-ਸੰਪਦਾ ਨੂੰ ਬਚਾਉਣਾ ਸੀ।
ਅਪਿਕੋ ਅੰਦੋਲਨ – ਇਸ ਅੰਦੋਲਨ ਦੀ ਸ਼ੁਰੂਆਤ ਕਰਨਾਟਕ ਦੇ ਸਿਰਸੀ ਪਿੰਡ ਦੇ ਕਿਸਾਨਾਂ ਦੁਆਰਾ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਰੁੱਖਾਂ (ਸਾਗਵਾਨ ਅਤੇ ਯੂਕਲਿਪਟਸ ਵਰਗੇ) ਦੀ ਕਟਾਈ ਨੂੰ ਰੋਕਣ ਲਈ ਕੀਤੀ ਗਈ ਸੀ।

Exam Tips:

a) ਹਰ ਅੰਦੋਲਨ ਦੇ ਨਾਲ ਸਥਾਨ ਅਤੇ ਉਦੇਸ਼ ਇੱਕ-ਇੱਕ ਵਾਕ ਵਿੱਚ ਲਿਖੋ।
b) ਚਿਪਕੋ (ਉੱਤਰਾਖੰਡ) ਅਤੇ ਅਪਿਕੋ (ਕਰਨਾਟਕ) ਦੇ ਰਾਜਾਂ ਨੂੰ ਆਪਸ ਵਿੱਚ ਨਾ ਮਿਲਾਓ।

 

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਈਕੋ-ਕਲੱਬਾਂ ਦੀ ਭੂਮਿਕਾ (Role of Eco-clubs) ਉੱਪਰ ਸੰਖੇਪ ਨੋਟ ਲਿਖੋ।

Answer:

ਈਕੋ ਕਲੱਬ ਉਹ ਸੰਸਥਾਵਾਂ ਹਨ ਜੋ ਵਾਤਾਵਰਣ ਦੇ ਤੱਤਾਂ ਨੂੰ ਮੌਲਿਕ ਰੂਪ ਵਿੱਚ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹਨ। ਇਨ੍ਹਾਂ ਕਲੱਬਾਂ ਦਾ ਮੁੱਖ ਉਦੇਸ਼ ਜਨ-ਜਾਗਰੂਕਤਾ ਪੈਦਾ ਕਰਨਾ ਹੈ, ਜਿਸ ਨਾਲ ਵਾਤਾਵਰਣ ਵਿੱਚ ਸੁਧਾਰ ਹੋ ਸਕੇ। ਇਨ੍ਹਾਂ ਕਲੱਬਾਂ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਸ਼ਹਿਰੀ ਤੇ ਪੇਂਡੂ ਲੋਕ ਅਤੇ ਕਿਸੇ ਵੀ ਕੰਮ ਨੂੰ ਕਰਨ ਵਾਲੇ ਲੋਕ ਸ਼ਾਮਲ ਕੀਤੇ ਜਾ ਸਕਦੇ ਹਨ। ਸਾਰੀਆਂ ਸਿੱਖਿਆ ਸੰਸਥਾਵਾਂ, ਪਿੰਡਾਂ, ਕਲੋਨੀਆਂ ਅਤੇ ਸ਼ਹਿਰਾਂ ਵਿੱਚ ਈਕੋ-ਕਲੱਬ ਸਥਾਪਿਤ ਕੀਤੇ ਜਾ ਸਕਦੇ ਹਨ। ਈਕੋ ਕਲੱਬ ਦੀਆਂ ਮੁੱਖ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ:
1. ਵਾਤਾਵਰਣ ਉੱਤੇ ਨਿਬੰਧ, ਚਿੱਤਰਕਲਾ, ਨਾਟਕ, ਪੋਸਟਰ ਅਤੇ ਵਾਦ-ਵਿਵਾਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਨਾ।
2. ਵਾਤਾਵਰਣ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦਾ ਪ੍ਰਬੰਧ ਕਰਨਾ।
3. ਵਾਤਾਵਰਣ ਦੇ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਦਰਸ਼ਨੀਆਂ ਦੀ ਜ਼ਿੰਮੇਵਾਰੀ ਲੈਣਾ।
4. ਖੇਤਰੀ ਭਾਸ਼ਾ ਵਿੱਚ ਗਿਆਨ ਦੇਣ ਵਾਲੇ ਪੋਸਟਰ, ਸਲਾਈਡਾਂ ਅਤੇ ਪ੍ਰਦਰਸ਼ਨੀਆਂ ਲਗਾ ਕੇ ਪੇਂਡੂ ਲੋਕਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸੁਚੇਤਨਾ ਲਿਆਉਣ ਦਾ ਬੀੜਾ ਚੁੱਕਣਾ।
5. ਜਨਤਕ ਥਾਵਾਂ ਉੱਤੇ ਵਾਤਾਵਰਣ ਸੁਰੱਖਿਆ ਦੇ ਸਾਧਨਾਂ ਅਤੇ ਤਰੀਕਿਆਂ ਸੰਬੰਧੀ ਪ੍ਰਦਰਸ਼ਨੀਆਂ ਲਗਾਉਣਾ।
ਇਸ ਤਰ੍ਹਾਂ ਵਾਤਾਵਰਣ ਸੁਰੱਖਿਆ ਅਤੇ ਜੈਵ ਸੁਰੱਖਿਆ ਵਿੱਚ ਈਕੋ ਕਲੱਬ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Exam Tips:

a) ਪਹਿਲਾਂ ਈਕੋ ਕਲੱਬ ਦੀ ਪਰਿਭਾਸ਼ਾ ਲਿਖੋ, ਫਿਰ ਉਸ ਦੀਆਂ ਕਿਰਿਆਵਾਂ ਨੂੰ ਨੰਬਰ ਲਗਾ ਕੇ ਲਿਖੋ।
b) ਸੰਖੇਪ ਨੋਟ ਵਿੱਚ ਘੱਟੋ-ਘੱਟ ਤਿੰਨ ਕਿਰਿਆਵਾਂ ਜ਼ਰੂਰ ਦਿਓ।

 

Question 2: ਵਾਤਾਵਰਣ ਪ੍ਰਤੀ ਜਨਤਕ ਸੁਚੇਤਨਾ (Public Awareness) ਪੈਦਾ ਕਰਨ ਵਿੱਚ ਸਿੱਖਿਆ ਆਪਣਾ ਯੋਗਦਾਨ ਕਿਵੇਂ ਪਾਉਂਦੀ ਹੈ?

Answer:

ਸਿੱਖਿਆ ਹੀ ਸਮਾਜ ਵਿੱਚ ਪਰਿਵਰਤਨ ਲਿਆਉਣ ਦਾ ਸਹੀ ਜ਼ਰੀਆ ਹੈ। ਸਿੱਖਿਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਵਾਤਾਵਰਣ ਪ੍ਰਤੀ ਜਨਤਕ ਸੁਚੇਤਨਾ ਲਿਆਂਦੀ ਜਾ ਸਕਦੀ ਹੈ। ਵਰਤਮਾਨ ਯੁੱਗ ਵਿੱਚ ਵਾਤਾਵਰਣ ਸਿੱਖਿਆ ਦਾ ਬਹੁਤ ਮਹੱਤਵ ਹੈ। ਵਾਤਾਵਰਣ ਦੇ ਮਹੱਤਵ ਨੂੰ ਦੇਖਦੇ ਹੋਏ ਇਹ ਗੱਲ ਸਮਝੀ ਗਈ ਹੈ ਕਿ ਵਾਤਾਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਨੁੱਖ ਦੀ ਹੋਂਦ ਖ਼ਤਰੇ ਵਿੱਚ ਆ ਜਾਵੇਗੀ। ਵਾਤਾਵਰਣ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਵਿਸ਼ੇ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਵਾਤਾਵਰਣ ਸਿੱਖਿਆ ਦਾ ਉਦੇਸ਼ ਜਨ-ਚੇਤਨਾ ਪੈਦਾ ਕਰਨਾ ਹੈ।
ਪੜ੍ਹੇ-ਲਿਖੇ ਲੋਕ ਵਾਤਾਵਰਣ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਨ ਅਤੇ ਅਜਿਹੇ ਕੰਮਾਂ ਤੋਂ ਬਚਦੇ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਵਾਤਾਵਰਣ ਸਿੱਖਿਆ ਲਈ ਨਵਾਂ ਪਾਠਕ੍ਰਮ ਬਣਾਇਆ ਗਿਆ ਹੈ, ਜਿਸ ਵਿੱਚ ਵਾਤਾਵਰਣ ਸੁਰੱਖਿਆ ਦੀਆਂ ਵਿਧੀਆਂ ਅਤੇ ਵਾਤਾਵਰਣ ਤੇ ਜੈਵ ਵਿਭਿੰਨਤਾ ਲਈ ਮਨੁੱਖੀ ਕਿਰਿਆਵਾਂ ਦੁਆਰਾ ਪੈਦਾ ਕੀਤੇ ਗਏ ਖ਼ਤਰਿਆਂ ਦਾ ਵਰਣਨ ਹੈ। ਸਿੱਖਿਆ ਦੁਆਰਾ ਵਾਤਾਵਰਣ ਦੇ ਭੌਤਿਕ, ਸਮਾਜਿਕ ਅਤੇ ਸੁੰਦਰਤਾ ਦੇ ਪਹਿਲੂਆਂ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਜਾਗਰੂਕ ਨਾਗਰਿਕ ਹੀ ਵਾਤਾਵਰਣ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾਂ ਜਨ-ਚੇਤਨਾ ਜਾਗਰਿਤ ਕਰਨ ਵਿੱਚ ਸਿੱਖਿਆ ਦਾ ਯੋਗਦਾਨ ਬਹੁਤ ਵੱਡਾ ਹੈ।

Exam Tips:

a) ਉੱਤਰ ਦੀ ਸ਼ੁਰੂਆਤ ‘ਸਿੱਖਿਆ ਪਰਿਵਰਤਨ ਦਾ ਜ਼ਰੀਆ ਹੈ’ ਵਾਲੇ ਮੁੱਖ ਵਿਚਾਰ ਨਾਲ ਕਰੋ।
b) ਪਾਠਕ੍ਰਮ ਵਿੱਚ ਵਾਤਾਵਰਣ ਸਿੱਖਿਆ ਦੇ ਸ਼ਾਮਲ ਹੋਣ ਦਾ ਜ਼ਿਕਰ ਜ਼ਰੂਰ ਕਰੋ।

 

Question 3: ਵਸੋਂ ਵਿਸਫੋਟ (Population Explosion) ਦੇ ਮੁੱਖ ਬੁਰੇ ਪ੍ਰਭਾਵ ਕੀ ਹਨ?

Answer:

ਵਸੋਂ ਅਤੇ ਵਾਤਾਵਰਣ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ। ਵਸੋਂ ਆਪਣੀਆਂ ਜ਼ਰੂਰਤਾਂ ਜਿਵੇਂ ਭੋਜਨ, ਪਾਣੀ, ਹਵਾ, ਆਵਾਸ ਆਦਿ ਲਈ ਕੁਦਰਤ ਉੱਤੇ ਨਿਰਭਰ ਹੁੰਦੀ ਹੈ, ਇਸੇ ਤਰ੍ਹਾਂ ਕੁਦਰਤ ਵੀ ਆਪਣੇ ਸਾਧਨਾਂ ਦੀ ਰੱਖਿਆ, ਉਪਯੋਗ ਅਤੇ ਸੰਤੁਲਨ ਲਈ ਵਸੋਂ ਉੱਤੇ ਨਿਰਭਰ ਹੁੰਦੀ ਹੈ। ਵਸੋਂ ਵਿਸਫੋਟ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਸੀਮਤ ਸਾਧਨਾਂ ਨਾਲ ਵਧਦੀ ਵਸੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਿਸ਼ਵ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਵਸੋਂ ਵਿਸਫੋਟ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ:
1. ਕੁਦਰਤ ਦੇ ਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ।
2. ਜੰਗਲਾਂ ਦੀ ਕਟਾਈ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
3. ਖਾਣ ਵਾਲੀਆਂ ਚੀਜ਼ਾਂ ਦੀ ਵਧਦੀ ਮੰਗ ਪੂਰੀ ਕਰਨ ਲਈ ਪੈਦਾਵਾਰ ਵਧਾਉਣ ਵਾਸਤੇ ਐਗਰੋਕੈਮੀਕਲਜ਼ (Agrochemicals) ਜਿਵੇਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ।
4. ਵਧਦੀ ਵਸੋਂ ਕਾਰਨ ਸ਼ਹਿਰੀਕਰਨ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨਾਲ ਸ਼ਹਿਰਾਂ ਵਿੱਚ ਵਾਤਾਵਰਣ ਸੁਰੱਖਿਆ ਦੀ ਸਮੱਸਿਆ ਜਟਿਲ ਹੋ ਗਈ ਹੈ।
5. ਵਸੋਂ ਵਿੱਚ ਵਾਧੇ ਕਾਰਨ ਪੈਦਾ ਹੋਈ ਆਵਾਸ ਦੀ ਸਮੱਸਿਆ ਕਰਕੇ ਹੋ ਰਹੇ ਜੰਗਲਾਂ ਦੇ ਨਾਸ਼ ਨਾਲ ਪਾਣੀ ਦੀ ਘਾਟ, ਮਾਰੂਥਲ ਬਣਨ ਦੀ ਸਮੱਸਿਆ ਆਦਿ ਪੈਦਾ ਹੋ ਰਹੀਆਂ ਹਨ।
6. ਵਧਦੀ ਵਸੋਂ ਕਾਰਨ ਮਨੁੱਖ ਦੁਆਰਾ ਵਸਤੂਆਂ ਦਾ ਉਪਭੋਗ ਵੀ ਵਧ ਰਿਹਾ ਹੈ, ਜਿਸ ਨਾਲ ਫਾਲਤੂ ਚੀਜ਼ਾਂ ਅਤੇ ਰਹਿੰਦ-ਖੂੰਹਦ ਦੀ ਮਾਤਰਾ ਵਿੱਚ ਵੀ ਵਾਧਾ ਹੋਇਆ ਹੈ। ਫਾਲਤੂ ਚੀਜ਼ਾਂ ਦੇ ਮਾੜੇ ਪ੍ਰਬੰਧ ਕਾਰਨ ਹਵਾ, ਪਾਣੀ ਤੇ ਮਿੱਟੀ ਦਾ ਪ੍ਰਦੂਸ਼ਣ ਵਧ ਰਿਹਾ ਹੈ, ਜੋ ਵਾਤਾਵਰਣ ਲਈ ਖ਼ਤਰੇ ਦਾ ਸੂਚਕ ਹੈ।
7. ਪ੍ਰਦੂਸ਼ਣ ਵਿੱਚ ਵਾਧੇ ਕਾਰਨ ਕਈ ਸੰਕਰਾਮਕ ਅਤੇ ਗ਼ੈਰ-ਸੰਕਰਾਮਕ ਰੋਗ ਫੈਲਦੇ ਹਨ। ਇਨ੍ਹਾਂ ਦਾ ਪ੍ਰਭਾਵ ਮਨੁੱਖ ਅਤੇ ਸਾਰੇ ਜੀਵ-ਜੰਤੂਆਂ ਉੱਤੇ ਪੈਂਦਾ ਹੈ।
8. ਵਸੋਂ ਵਾਧੇ ਕਾਰਨ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਜੀਵਨ ਵਿੱਚ ਬਣਾਵਟ ਅਤੇ ਉਪਭੋਗਤਾਵਾਦ ਦਾ ਸੰਚਾਰ ਹੋ ਰਿਹਾ ਹੈ।

Exam Tips:

a) ਬੁਰੇ ਪ੍ਰਭਾਵਾਂ ਨੂੰ ਨੰਬਰ ਲਗਾ ਕੇ ਵੱਖ-ਵੱਖ ਸਤਰਾਂ ਵਿੱਚ ਲਿਖੋ।
b) ਪਹਿਲਾਂ ਇੱਕ-ਦੋ ਵਾਕਾਂ ਵਿੱਚ ਵਸੋਂ ਤੇ ਵਾਤਾਵਰਣ ਦਾ ਸੰਬੰਧ ਦੱਸੋ, ਫਿਰ ਪ੍ਰਭਾਵ ਲਿਖੋ।

 

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਵਿਕਾਸ ਅਤੇ ਵਾਤਾਵਰਣ ਸੁਰੱਖਿਆ ਵਿੱਚ ਜਨਤਕ ਸ਼ਮੂਲੀਅਤ ਦੀ ਲੋੜ ਅਤੇ ਯੋਗਦਾਨ ਬਾਰੇ ਚਾਨਣਾ ਪਾਓ।

Answer:

ਵਰਤਮਾਨ ਸਾਲਾਂ ਵਿੱਚ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਕੁਦਰਤੀ ਸਾਧਨਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ਉੱਤੇ ਜਲ ਸੰਕਟ, ਵਣ-ਕਟਾਈ, ਸਮੁੰਦਰੀ ਤੱਟ ਦੇ ਪਤਨ, ਭੂਮੀ-ਖੋਰ ਅਤੇ ਜੈਵ-ਵਿਭਿੰਨਤਾ ਵਿੱਚ ਕਮੀ ਕੁਝ ਅਜਿਹੇ ਸੰਕਟ ਬਣ ਕੇ ਉਭਰੇ ਹਨ, ਜੋ ਨਾ ਕੇਵਲ ਵਾਤਾਵਰਣ ਸਗੋਂ ਜੈਵ-ਵਿਭਿੰਨਤਾ (Bio-diversity) ਲਈ ਵੀ ਸਾਰੇ ਸੰਸਾਰ ਵਾਸਤੇ ਵੱਡੀ ਚਿੰਤਾ ਦਾ ਵਿਸ਼ਾ ਹਨ। ਮਨੁੱਖ ਆਪ ਵੀ ਵਾਤਾਵਰਣ ਦਾ ਹੀ ਅੰਗ ਹੈ। ਹੋਰ ਜੀਵਾਂ ਵਾਂਗ ਮਨੁੱਖ ਵੀ ਵਾਤਾਵਰਣ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦਾ ਹੈ। ਵਾਤਾਵਰਣ ਨਾਲ ਉਚਿਤ ਤਾਲਮੇਲ ਦੀ ਘਾਟ ਕਰਕੇ ਮਨੁੱਖ ਨੂੰ ਅਨੇਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਨੁੱਖ ਨੂੰ ਵਾਤਾਵਰਣ ਸੁਰੱਖਿਆ ਵਿੱਚ ਭਾਗੀਦਾਰ ਬਣਾਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਮਹੱਤਵਪੂਰਨ ਪ੍ਰਜਾਤੀ ਹੋਣ ਕਰਕੇ ਵਾਤਾਵਰਣ ਸੁਰੱਖਿਆ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਮਨੁੱਖ ਉੱਤੇ ਹੀ ਹੈ।
ਇਸ ਤਰ੍ਹਾਂ ਵਾਤਾਵਰਣ ਸੁਰੱਖਿਆ ਅਤੇ ਵਿਕਾਸ ਵਿੱਚ ਆਮ ਜਨਤਾ ਦੀ ਭਾਗੀਦਾਰੀ ਅਤੇ ਸ਼ਮੂਲੀਅਤ ਬਹੁਤ ਮਹੱਤਵਪੂਰਨ ਹੈ। ਜਨਤਾ ਦੀ ਸਹਾਇਤਾ ਨਾਲ ਵਾਤਾਵਰਣ ਸੰਬੰਧੀ ਕਿਸੇ ਵੀ ਯੋਜਨਾ ਜਾਂ ਪ੍ਰੋਗਰਾਮ ਨੂੰ ਲਾਗੂ ਕਰਨਾ ਜਾਂ ਚਲਾਉਣਾ ਬਹੁਤ ਸੌਖਾ ਹੋ ਜਾਂਦਾ ਹੈ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਾਤਾਵਰਣ ਸੁਰੱਖਿਆ ਵਿੱਚ ਵਾਤਾਵਰਣ ਵਿਚਾਰਕਾਂ ਦਾ ਮਹੱਤਵਪੂਰਨ ਯੋਗਦਾਨ ਹੈ। ਇਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਮ ਜਨਤਾ ਵੀ ਵਾਤਾਵਰਣ ਸੁਰੱਖਿਆ ਪ੍ਰੋਗਰਾਮਾਂ ਦਾ ਹਿੱਸਾ ਬਣਦੀ ਜਾ ਰਹੀ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਰਾਲਫ਼ ਵਾਲਡੋ ਐਮਰਸਨ, ਹੈਨਰੀ ਥੋਰੋ ਅਤੇ ਜੌਨ ਮਿਊਰ ਪ੍ਰਸਿੱਧ ਵਾਤਾਵਰਣ ਵਿਚਾਰਕ ਸਨ, ਜਿਨ੍ਹਾਂ ਦਾ ਵਾਤਾਵਰਣ ਸੁਰੱਖਿਆ ਵਿੱਚ ਵੱਡਮੁੱਲਾ ਯੋਗਦਾਨ ਹੈ। ਭਾਰਤ ਵਿੱਚ ਵੀ ਬਹੁਤ ਸਾਰੇ ਵਾਤਾਵਰਣ ਵਿਚਾਰਕਾਂ ਦੇ ਯਤਨਾਂ ਨਾਲ ਹੀ ਵਾਤਾਵਰਣ ਸੁਰੱਖਿਆ ਪ੍ਰੋਗਰਾਮ ਸਫਲ ਹੋ ਸਕੇ ਹਨ।
ਸਲੀਮ ਅਲੀ, ਜਿਨ੍ਹਾਂ ਨੂੰ ‘ਭਾਰਤ ਦਾ ਪੰਛੀ ਮਨੁੱਖ’ ਕਿਹਾ ਜਾਂਦਾ ਹੈ, ਇੱਕ ਪ੍ਰਸਿੱਧ ਵਾਤਾਵਰਣ ਸੁਰੱਖਿਆ ਵਿਗਿਆਨੀ ਸਨ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਇੱਕ ਸਰਗਰਮ ਵਾਤਾਵਰਣ ਵਿਚਾਰਕ ਸਨ। ਐੱਸ. ਪੀ. ਗੋਦਰੇਜ ਨੂੰ ਜੰਗਲੀ ਜੀਵਨ ਸੁਰੱਖਿਆ ਅਤੇ ਕੁਦਰਤ ਜਾਗਰੂਕਤਾ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ 1999 ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐੱਮ. ਸੀ. ਮਹਿਤਾ ਭਾਰਤ ਦੇ ਪ੍ਰਮੁੱਖ ਵਾਤਾਵਰਣ ਵਕੀਲ ਹਨ, ਜਿਨ੍ਹਾਂ ਨੇ ਵਾਤਾਵਰਣ ਸੁਰੱਖਿਆ ਲਈ ਬਹੁਤ ਸਾਰੀਆਂ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ। ਉਨ੍ਹਾਂ ਦੇ ਯਤਨਾਂ ਨਾਲ ਹੀ ਵਾਤਾਵਰਣ ਸਿੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਜ਼ਰੂਰੀ ਵਿਸ਼ੇ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ।
ਵਾਤਾਵਰਣ ਸੰਬੰਧੀ ਨੀਤੀ ਨਿਰਮਾਣ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:
1. ਗ਼ੈਰ-ਰਵਾਇਤੀ ਊਰਜਾ ਸਰੋਤ ਜਿਵੇਂ ਸੂਰਜੀ ਊਰਜਾ, ਪੌਣ ਊਰਜਾ ਆਦਿ ਨੂੰ ਜਨ-ਸਹਿਯੋਗ ਦੁਆਰਾ ਹੀ ਹਰਮਨ-ਪਿਆਰਾ ਬਣਾਇਆ ਜਾ ਸਕਦਾ ਹੈ।
2. ਕਿਸੇ ਵੀ ਖੇਤਰ ਵਿੱਚ ਬੰਨ੍ਹ (Dams), ਉਦਯੋਗ, ਝੀਲ ਆਦਿ ਵਰਗੀ ਵਿਕਾਸ ਯੋਜਨਾ ਬਣਾਉਣ ਸਮੇਂ ਸਥਾਨਕ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਹੈ।
3. ਸਰਕਾਰ ਨੂੰ ਆਪਣੇ ਫ਼ੈਸਲਿਆਂ ਦੇ ਚੰਗੇ ਤੇ ਮਾੜੇ ਪੱਖਾਂ ਉੱਤੇ ਵਿਚਾਰ ਕਰਨ ਦਾ ਅਧਿਕਾਰ ਜਨਤਾ ਨੂੰ ਦੇਣਾ ਚਾਹੀਦਾ ਹੈ।
4. ਕਾਰਖ਼ਾਨਿਆਂ ਤੋਂ ਨਿਕਲੇ ਬੇਕਾਰ ਪਦਾਰਥਾਂ ਦੇ ਪ੍ਰਬੰਧ ਅਤੇ ਸੁੱਖ-ਸੁਵਿਧਾ ਨਾਲ ਸੰਬੰਧਿਤ ਵਸਤੂਆਂ ਦੀ ਵਰਤੋਂ ਬਾਰੇ ਆਮ ਜਨਤਾ ਦੀ ਸਲਾਹ ਮਹੱਤਵਪੂਰਨ ਹੈ।
ਇਸ ਪ੍ਰਕਾਰ ਜਨ-ਚੇਤਨਾ ਜਗਾ ਕੇ ਅਤੇ ਸਮੂਹਿਕ ਭਾਗੀਦਾਰੀ ਦੁਆਰਾ ਹੀ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ। ਚਿਪਕੋ ਅੰਦੋਲਨ, ਨਰਮਦਾ ਬਚਾਓ ਅੰਦੋਲਨ, ਸਾਈਲੈਂਟ ਵੈਲੀ ਬਚਾਓ ਅੰਦੋਲਨ, ਬਿਸ਼ਨੋਈ ਸਮੁਦਾਇ ਦੇ ਯਤਨ, ਅਪਿਕੋ ਅੰਦੋਲਨ ਆਦਿ ਵਾਤਾਵਰਣ ਜਾਗਰੂਕਤਾ ਮੁਹਿੰਮਾਂ ਅਤੇ ਜਨ-ਭਾਗੀਦਾਰੀ ਦਾ ਹੀ ਨਤੀਜਾ ਹਨ। ਕੁਦਰਤ ਦੀ ਸੁਰੱਖਿਆ ਨੂੰ ਹਰ ਹਾਲ ਵਿੱਚ ਜਨ-ਅੰਦੋਲਨ ਦੇ ਰੂਪ ਵਿੱਚ ਉਭਾਰਨਾ ਹੋਵੇਗਾ।

Exam Tips:

a) ਉੱਤਰ ਨੂੰ ਤਿੰਨ ਭਾਗਾਂ ਵਿੱਚ ਵੰਡੋ: ਲੋੜ, ਵਿਚਾਰਕਾਂ ਦਾ ਯੋਗਦਾਨ ਅਤੇ ਨੀਤੀ ਨਿਰਮਾਣ ਵਿੱਚ ਜਨਤਾ ਦੀ ਭੂਮਿਕਾ।
b) ਚਿਪਕੋ, ਨਰਮਦਾ ਬਚਾਓ, ਸਾਈਲੈਂਟ ਵੈਲੀ ਅਤੇ ਅਪਿਕੋ ਵਰਗੇ ਅੰਦੋਲਨਾਂ ਦੇ ਨਾਮ ਉਦਾਹਰਨ ਵਜੋਂ ਜ਼ਰੂਰ ਲਿਖੋ।
c) ਵਿਚਾਰਕਾਂ ਦੇ ਨਾਮ ਸ਼ੁੱਧ ਲਿਖੋ: ਐਮਰਸਨ, ਥੋਰੋ, ਮਿਊਰ, ਸਲੀਮ ਅਲੀ, ਐੱਮ. ਸੀ. ਮਹਿਤਾ।

 

Question 2: ਵਾਤਾਵਰਣ ਸੰਬੰਧੀ ਜਨਤਕ ਸੁਚੇਤਨਾ ਪੈਦਾ ਕਰਨ ਲਈ ਕੁਝ ਮਹੱਤਵਪੂਰਨ ਢੰਗਾਂ ਦੀ ਚਰਚਾ ਕਰੋ।

Answer:

ਸਾਡਾ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਮਨੁੱਖ ਆਰਾਮਦਾਇਕ ਜੀਵਨ ਜਿਊਣ ਦਾ ਆਦੀ ਹੋ ਚੁੱਕਿਆ ਹੈ। ਪਰ ਇਸ ਆਰਾਮਦਾਇਕ ਜੀਵਨ ਨੇ ਵਾਤਾਵਰਣ ਦੇ ਤਾਣੇ-ਬਾਣੇ ਨੂੰ ਲਗਭਗ ਖਿੰਡਾ ਹੀ ਦਿੱਤਾ ਹੈ। ਇਸ ਲਈ ਮਨੁੱਖ ਨੂੰ ਵਾਤਾਵਰਣ ਅਤੇ ਉਸ ਨੂੰ ਪਹੁੰਚ ਰਹੀ ਸੱਟ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਵਾਤਾਵਰਣ ਬਾਰੇ ਜਨ-ਜਾਗਰੂਕਤਾ ਪੈਦਾ ਕਰਨ ਦੇ ਕੁਝ ਮਹੱਤਵਪੂਰਨ ਤਰੀਕੇ ਹੇਠ ਲਿਖੇ ਹਨ:
I. ਸਿੱਖਿਆ (Education) – ਸਿੱਖਿਆ ਸਮਾਜ ਵਿੱਚ ਬਦਲਾਅ ਲਿਆਉਣ ਦਾ ਇੱਕ ਬਹੁਤ ਮਹੱਤਵਪੂਰਨ ਤਰੀਕਾ ਹੈ। ਵਾਤਾਵਰਣ ਸੰਬੰਧੀ ਜਨ-ਚੇਤਨਾ ਸਿੱਖਿਆ ਦੁਆਰਾ ਹੀ ਸੰਭਵ ਹੋ ਸਕਦੀ ਹੈ। ਵਾਤਾਵਰਣ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖ ਅਤੇ ਸਮਾਜਿਕ ਸਮੂਹਾਂ ਨੂੰ ਵਾਤਾਵਰਣ ਅਤੇ ਉਸ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਉਪਲੱਬਧ ਕਰਵਾਉਣਾ ਹੈ। ਵਾਤਾਵਰਣ ਸਿੱਖਿਆ ਸਮਾਜਿਕ ਚੇਤਨਾ ਦੇ ਵਿਕਾਸ ਵਿੱਚ ਸਹਾਇਕ ਹੈ। ਇਸ ਦੇ ਮਾਧਿਅਮ ਨਾਲ ਸਮੁਦਾਇਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਮਨੁੱਖ ਅਤੇ ਸਮੁਦਾਇ ਦੋਵੇਂ ਹੀ ਪਰਿਸਥਿਤਿਕ ਅਸੰਤੁਲਨ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਪਰਿਸਥਿਤਿਕ ਅਸੰਤੁਲਨ ਦਾ ਪ੍ਰਮੁੱਖ ਕਾਰਨ ਬੇਕਾਬੂ ਮਨੁੱਖੀ ਕਿਰਿਆਵਾਂ ਨੂੰ ਮੰਨਿਆ ਜਾਂਦਾ ਹੈ। ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ ਮਨੁੱਖੀ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਜ਼ਰੂਰੀ ਸੁਝਾਅ ਵੀ ਵਾਤਾਵਰਣ ਸਿੱਖਿਆ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਤਰ੍ਹਾਂ ਵਾਤਾਵਰਣ ਸਿੱਖਿਆ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਬੰਧੀ ਗ਼ਲਤ ਧਾਰਨਾਵਾਂ ਨੂੰ ਦੂਰ ਕਰਦੀ ਹੈ ਅਤੇ ਆਮ ਲੋਕਾਂ ਵਿੱਚ ਵਾਤਾਵਰਣੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਰਗਰਮ ਭਾਗੀਦਾਰੀ ਦੀ ਪ੍ਰਵਿਰਤੀ ਦਾ ਵਿਕਾਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
II. ਈਕੋ ਕਲੱਬ (Eco Clubs) – ਈਕੋ ਕਲੱਬ ਉਨ੍ਹਾਂ ਸੰਸਥਾਵਾਂ ਨੂੰ ਕਹਿੰਦੇ ਹਨ ਜੋ ਵਾਤਾਵਰਣ ਦੇ ਤੱਤਾਂ ਨੂੰ ਉਨ੍ਹਾਂ ਦੀ ਮੌਲਿਕ ਅਵਸਥਾ ਵਿੱਚ ਸੁਰੱਖਿਅਤ ਰੱਖਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਕਲੱਬਾਂ ਵਿੱਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਅਤੇ ਕਿਸੇ ਵੀ ਕੰਮ ਨਾਲ ਸੰਬੰਧਿਤ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਕਲੱਬ ਕਿਤੇ ਵੀ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਈਕੋ ਕਲੱਬ ਹੇਠ ਲਿਖੇ ਕੰਮਾਂ ਨਾਲ ਲੋਕਾਂ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰ ਸਕਦੇ ਹਨ:
1. ਵਾਤਾਵਰਣ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦਾ ਪ੍ਰਬੰਧ ਕਰਨਾ।
2. ਵਾਤਾਵਰਣ ਉੱਤੇ ਨਿਬੰਧ, ਚਿੱਤਰਕਲਾ, ਨਾਟਕ ਅਤੇ ਪੋਸਟਰ ਪ੍ਰਤੀਯੋਗਿਤਾਵਾਂ ਆਦਿ ਦਾ ਆਯੋਜਨ ਕਰਨਾ।
3. ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਠਪੁਤਲੀ ਪ੍ਰਦਰਸ਼ਨ, ਕਿਸਾਨਾਂ ਲਈ ਸਿੱਖਿਆ, ਵਾਤਾਵਰਣ ਅਧਿਐਨ ਅਤੇ ਵਿਗਿਆਨ ਮੇਲਿਆਂ ਆਦਿ ਦਾ ਆਯੋਜਨ ਕਰਨਾ।
4. ਆਮ ਲੋਕਾਂ ਵਿੱਚ ਜਨ-ਸੰਚਾਰ ਸਾਧਨਾਂ ਜਿਵੇਂ ਅਖ਼ਬਾਰਾਂ, ਰੇਡੀਓ, ਚਲ-ਚਿੱਤਰਾਂ, ਮੈਗਜ਼ੀਨਾਂ, ਪੋਸਟਰਾਂ ਆਦਿ ਰਾਹੀਂ ਜਨ-ਚੇਤਨਾ ਫੈਲਾਉਣਾ।
5. ਵਾਤਾਵਰਣ ਦੇ ਵੱਖ-ਵੱਖ ਵਿਸ਼ਿਆਂ ਉੱਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਨਾ।
6. ਕਬਾਇਲੀ ਭਾਈਚਾਰਿਆਂ (ਜਨ-ਜਾਤੀਆਂ) ਨੂੰ ਜੰਗਲਾਂ ਦੀ ਰੱਖਿਆ ਲਈ ਉਤਸ਼ਾਹਿਤ ਕਰਨਾ।
III. ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ (Population Education Programme Campaign) – ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ ਇੱਕ ਵਿਆਪਕ ਪ੍ਰੋਗਰਾਮ ਹੈ। ਇਸ ਦੇ ਮੁੱਖ ਰੂਪ ਵਿੱਚ ਦੋ ਪਹਿਲੂ ਹਨ: ਪਹਿਲਾ, ਜਨਸੰਖਿਆ ਨੂੰ ਵਧੀਆ ਜੀਵਨ ਜਿਊਣ ਦੀ ਸਿੱਖਿਆ ਦੇਣਾ ਅਤੇ ਦੂਜਾ, ਜਨਸੰਖਿਆ ਨੂੰ ਸੀਮਤ ਕਰਨ ਲਈ ਪਰਿਵਾਰ ਕਲਿਆਣ ਪ੍ਰੋਗਰਾਮ (ਪਰਿਵਾਰ ਭਲਾਈ ਪ੍ਰੋਗਰਾਮ) ਨੂੰ ਹਰਮਨ-ਪਿਆਰਾ ਬਣਾਉਣਾ। ਵਰਤਮਾਨ ਯੁੱਗ ਵਿੱਚ ਜਨਸੰਖਿਆ ਵਧਣ ਕਾਰਨ ਕੁਦਰਤੀ ਸਾਧਨਾਂ ਉੱਤੇ ਦਬਾਅ ਵਧ ਰਿਹਾ ਹੈ। ਜੇ ਇਹ ਦਬਾਅ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕੁਦਰਤੀ ਸਾਧਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਹੈ, ਜਿਸ ਕਾਰਨ ਮਨੁੱਖ ਦਾ ਵਜੂਦ ਖ਼ਤਰੇ ਵਿੱਚ ਪੈ ਜਾਵੇਗਾ। ਇਨ੍ਹਾਂ ਮਾੜੀਆਂ ਪਰਿਸਥਿਤੀਆਂ ਵਿੱਚ ਜਨਸੰਖਿਆ ਸਿੱਖਿਆ ਪ੍ਰੋਗਰਾਮ ਦਾ ਮਹੱਤਵ ਬਹੁਤ ਵਧ ਗਿਆ ਹੈ। ਜਨਸੰਖਿਆ ਸਿੱਖਿਆ ਪ੍ਰੋਗਰਾਮ ਦੇ ਮੁੱਖ ਪਹਿਲੂ ਹੇਠ ਲਿਖੇ ਹਨ:
1. ਆਮ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਸਿਹਤ ਬਾਰੇ ਸੁਚੇਤ ਕਰਨਾ।
2. ਸਮਾਜ ਨੂੰ ਪਰਿਵਾਰ ਦੇ ਆਕਾਰ ਅਤੇ ਜਨਮ ਦਰ ਨੂੰ ਕਾਬੂ ਕਰਨ ਦੀ ਸਿੱਖਿਆ ਦੇਣਾ।
3. ਪਰਿਵਾਰ ਨਿਯੋਜਨ (ਪਰਿਵਾਰ ਭਲਾਈ) ਪ੍ਰੋਗਰਾਮ ਸੰਬੰਧੀ ਸਿੱਖਿਆ ਦਾ ਪ੍ਰਚਾਰ ਕਰਨਾ।
4. ਲੋਕਾਂ ਨੂੰ ਗਰਭ ਨਿਰੋਧ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦੇਣਾ।
5. ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਠੀਕ ਆਹਾਰ ਦੀ ਸਿੱਖਿਆ ਦੇਣਾ।
6. ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਲੋੜ ਅਨੁਸਾਰ ਟੀਕਾਕਰਨ ਕਰਵਾਉਣਾ।
7. ਜਣੇਪੇ ਤੋਂ ਬਾਅਦ ਔਰਤਾਂ ਦੀ ਸਿਹਤ ਦੀ ਜਾਣਕਾਰੀ ਦੇਣਾ।
8. ਯੌਨ ਸਿੱਖਿਆ, ਏਡਜ਼ ਦੀ ਜਾਣਕਾਰੀ ਤੇ ਬਚਾਅ, ਵਿਆਹ ਦੀ ਉਮਰ ਅਤੇ ਦੋ ਬੱਚਿਆਂ ਵਿਚਕਾਰ ਅੰਤਰ ਬਾਰੇ ਜਾਣੂ ਕਰਵਾਉਣਾ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ।
ਇਸ ਤਰ੍ਹਾਂ ਜਨਸੰਖਿਆ ਸਿੱਖਿਆ ਪ੍ਰੋਗਰਾਮ ਨਾ ਸਿਰਫ਼ ਵਿਕਾਸ ਅਤੇ ਵਾਤਾਵਰਣ ਦੇ ਰਾਹ ਉੱਤੇ ਚੱਲਦੇ ਹੋਏ ਜਨਸੰਖਿਆ ਨੂੰ ਸੀਮਤ ਕਰਨ ਦਾ ਕੰਮ ਕਰਦਾ ਹੈ, ਸਗੋਂ ਬਿਹਤਰ ਜੀਵਨ ਦੀ ਸਿੱਖਿਆ ਵੀ ਦਿੰਦਾ ਹੈ।

Exam Tips:

a) ਉੱਤਰ ਨੂੰ ਤਿੰਨ ਸਿਰਲੇਖਾਂ ਹੇਠ ਲਿਖੋ: ਸਿੱਖਿਆ, ਈਕੋ ਕਲੱਬ ਅਤੇ ਜਨਸੰਖਿਆ ਸਿੱਖਿਆ ਪ੍ਰੋਗਰਾਮ।
b) ਹਰ ਢੰਗ ਦੇ ਨਾਲ ਇੱਕ-ਇੱਕ ਉਦਾਹਰਨ ਜਾਂ ਕਿਰਿਆ ਦਾ ਜ਼ਿਕਰ ਕਰੋ।
c) ਲੰਬੇ ਉੱਤਰ ਵਿੱਚ ਭੂਮਿਕਾ ਅਤੇ ਅੰਤ ਵਿੱਚ ਇੱਕ ਸਿੱਟਾ-ਵਾਕ ਜ਼ਰੂਰ ਦਿਓ।

 

Free study material for Environmental Education

Punjab Board Solutions for Class 11 Environmental Education Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Chapter Exercise Answers for Class 11 Environmental Education

Explore reliable textbook solutions for Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ tailored for Class 11 learners. Utilizing these complete exercise answers ensures your preparation aligns exactly with official Punjab Board standards for Environmental Education.

Detailed Answer Guides for Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Each solution includes detailed reasoning to foster genuine comprehension of Punjabi Medium Chapter 06 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 11 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 11 Environmental Education.

FAQs

Where can I find the latest PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ for the 2026-27 session?

The complete and updated PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ is available for free on StudiesToday.com. These solutions for Class 11 Environmental Education are as per latest Punjab Board curriculum.

Are the Environmental Education Punjab Board solutions for Class 11 updated for the new 50% competency-based exam pattern?

Yes, our experts have revised the PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.

How do these Class 11 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ will help students to get full marks in the theory paper.

Do you offer PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ in multiple languages like Hindi and English?

Yes, we provide bilingual support for Class 11 Environmental Education. You can access PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ in both English and Hindi medium.

Is it possible to download the Environmental Education Punjab Board solutions for Class 11 as a PDF?

Yes, you can download the entire PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ in printable PDF format for offline study on any device.