PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Step-by-Step Textbook Solutions for Class 11 Environmental Education Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Explore reliable textbook solutions for Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ tailored for Class 11 learners. Utilizing these Environmental Education answers ensures thorough preparation and strengthens foundational knowledge before final Punjab Board evaluations.

Download Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Solutions PDF

Access the complete solution PDF for Class 11 Environmental Education below. Regular practice with these targeted textbook answers builds familiarity with standard question patterns and helps secure higher marks in final school evaluations.

ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸ਼ਹਿਰੀਕਰਨ (Urbanisation) ਕੀ ਹੈ?

Answer:

ਸ਼ਹਿਰੀਕਰਨ ਉਹ ਕਿਰਿਆ ਹੈ ਜਿਸ ਰਾਹੀਂ ਵੱਡੀ ਗਿਣਤੀ ਵਿਚ ਲੋਕ ਪੱਕੇ ਤੌਰ ਤੇ ਸ਼ਹਿਰਾਂ ਵਿਚ ਵਸ ਜਾਂਦੇ ਹਨ।

Exam Tips:

a) ਪਰਿਭਾਸ਼ਾ ਛੋਟੀ ਅਤੇ ਸਪੱਸ਼ਟ ਲਿਖੋ; ਮੁੱਖ ਸ਼ਬਦ ਜ਼ਰੂਰ ਵਰਤੋ।
b) ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਦੀ ਗੱਲ ਜ਼ਰੂਰ ਲਿਖੋ।

 

Question 2: ਗੰਦੀਆਂ ਬਸਤੀਆਂ (Slums) ਕੀ ਹਨ?

Answer:

ਗ਼ਰੀਬ ਲੋਕਾਂ ਦੁਆਰਾ ਸ਼ਹਿਰਾਂ ਅਤੇ ਪਿੰਡਾਂ ਦੇ ਚਾਰੇ ਪਾਸੇ ਖ਼ਾਲੀ ਥਾਵਾਂ ਉੱਤੇ ਝੌਂਪੜੀਆਂ ਅਤੇ ਝੁੱਗੀਆਂ ਬਣਾ ਕੇ ਵਸਾਈਆਂ ਗਈਆਂ ਬਸਤੀਆਂ ਨੂੰ ਗੰਦੀਆਂ ਬਸਤੀਆਂ ਕਹਿੰਦੇ ਹਨ।

Exam Tips:

a) ਪਰਿਭਾਸ਼ਾ ਛੋਟੀ ਅਤੇ ਸਪੱਸ਼ਟ ਲਿਖੋ; ਮੁੱਖ ਸ਼ਬਦ ਜ਼ਰੂਰ ਵਰਤੋ।

 

Question 3: ਭੂਮੀਗਤ ਪਾਣੀ (Underground water) ਦੀ ਪਰਿਭਾਸ਼ਾ ਲਿਖੋ।

Answer:

ਜ਼ਮੀਨ ਦੇ ਹੇਠਾਂ ਤਰੇੜਾਂ ਅਤੇ ਚੱਟਾਨਾਂ ਦੇ ਖਾਲੀ ਥਾਵਾਂ ਵਿਚ ਜਮ੍ਹਾਂ ਹੋਏ ਪਾਣੀ ਨੂੰ ਭੂਮੀਗਤ ਪਾਣੀ ਕਹਿੰਦੇ ਹਨ।

Exam Tips:

a) ਪਰਿਭਾਸ਼ਾ ਛੋਟੀ ਅਤੇ ਸਪੱਸ਼ਟ ਲਿਖੋ; ਮੁੱਖ ਸ਼ਬਦ ਜ਼ਰੂਰ ਵਰਤੋ।

 

Question 4: ਫ਼ਸਲ ਚੱਕਰ (Rotation of Crops) ਤੋਂ ਕੀ ਭਾਵ ਹੈ?

Answer:

ਇਕ ਖੇਤ ਵਿਚ ਫ਼ਸਲਾਂ ਨੂੰ ਵਾਰੀ-ਵਾਰੀ ਬਦਲ-ਬਦਲ ਕੇ ਬੀਜਣ ਦੀ ਪ੍ਰਕਿਰਿਆ ਨੂੰ ਫ਼ਸਲ ਚੱਕਰ ਕਹਿੰਦੇ ਹਨ।

Exam Tips:

a) ਇਹ ਲਿਖੋ ਕਿ ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।
b) ਪਰਿਭਾਸ਼ਾ ਛੋਟੀ ਅਤੇ ਸਪੱਸ਼ਟ ਲਿਖੋ; ਮੁੱਖ ਸ਼ਬਦ ਜ਼ਰੂਰ ਵਰਤੋ।

 

Question 5: ਧੁਆਂਖੀ-ਧੁੰਦ ਜਾਂ ਧੁੰਦ-ਧੂੰਆਂ ਜਾਂ ਸਮੋਗ (Smog) ਕੀ ਹੈ?

Answer:

ਆਵਾਜਾਈ ਦੇ ਸਾਧਨਾਂ ਦੇ ਚੱਲਣ ਨਾਲ ਨਾਈਟ੍ਰੋਜਨ ਦੇ ਆਕਸਾਈਡ ਨਿਕਲਦੇ ਹਨ। ਸੂਰਜ ਦੇ ਪ੍ਰਕਾਸ਼ ਦੀ ਮੌਜੂਦਗੀ ਵਿਚ ਇਹ ਹਵਾ ਦੇ ਕਣਾਂ ਨਾਲ ਮਿਲ ਕੇ ਜੋ ਧੂੰਆਂ ਅਤੇ ਧੁੰਦ ਪੈਦਾ ਕਰਦੇ ਹਨ, ਉਸ ਨੂੰ ਧੁਆਂਖੀ-ਧੁੰਦ (ਸਮੋਗ) ਕਹਿੰਦੇ ਹਨ।

Exam Tips:

a) ਸਮੋਗ = ਸਮੋਕ (ਧੂੰਆਂ) + ਫੌਗ (ਧੁੰਦ), ਇਹ ਯਾਦ ਰੱਖੋ।
b) ਵਾਹਨਾਂ ਦਾ ਧੂੰਆਂ ਅਤੇ ਸੂਰਜ ਦਾ ਪ੍ਰਕਾਸ਼ ਮੁੱਖ ਕਾਰਨ ਲਿਖੋ।

 

Question 6: ਗਰੀਨ ਹਾਊਸ ਪ੍ਰਭਾਵ (Green House Effect) ਕਿਵੇਂ ਪੈਦਾ ਹੁੰਦਾ ਹੈ?

Answer:

ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਗਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਹੈ।

Exam Tips:

a) ਕਾਰਬਨ ਡਾਈਆਕਸਾਈਡ ਦਾ ਨਾਂ ਜ਼ਰੂਰ ਲਿਖੋ; ਹੋਰ ਗਰੀਨ ਹਾਊਸ ਗੈਸਾਂ (ਮੀਥੇਨ ਆਦਿ) ਵੀ ਦੱਸੀਆਂ ਜਾ ਸਕਦੀਆਂ ਹਨ।

 

Question 7: ਸਮੁੰਦਰ ਤੋਂ ਪ੍ਰਾਪਤ ਹੋਣ ਵਾਲੇ ਖਣਿਜਾਂ ਦੇ ਨਾਮ ਲਿਖੋ।

Answer:

ਸਮੁੰਦਰ ਵਿੱਚੋਂ ਆਇਓਡੀਨ ਅਤੇ ਪੈਟਰੋਲੀਅਮ ਆਦਿ ਖਣਿਜ ਪ੍ਰਾਪਤ ਹੁੰਦੇ ਹਨ।

Exam Tips:

a) ਘੱਟੋ-ਘੱਟ ਦੋ ਨਾਂ ਲਿਖੋ।

 

ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

Question 1: ਪ੍ਰਵਾਸ (Migration) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

Answer:

ਆਬਾਦੀ ਦੇ ਇਕ ਥਾਂ ਤੋਂ ਦੂਜੀ ਥਾਂ ਜਾਣ ਨੂੰ ਪ੍ਰਵਾਸ ਕਹਿੰਦੇ ਹਨ। ਸ਼ਹਿਰੀ ਇਲਾਕਿਆਂ ਵਿਚ ਬਹੁਤੇ ਲੋਕਾਂ ਦਾ ਮੂਲ ਸਥਾਨ ਸ਼ਹਿਰ ਨਹੀਂ ਹੁੰਦਾ। ਪੇਂਡੂ ਇਲਾਕਿਆਂ ਤੋਂ ਲੋਕ ਰੁਜ਼ਗਾਰ, ਵਪਾਰ ਅਤੇ ਸਿੱਖਿਆ ਆਦਿ ਲਈ ਸ਼ਹਿਰਾਂ ਵਿਚ ਜਾਂਦੇ ਹਨ। ਇਸ ਕਾਰਨ ਸ਼ਹਿਰੀ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ:
1. ਰਹਿਣ ਦੀ ਸਮੱਸਿਆ
2. ਵਸੋਂ ਵਿਚ ਵਾਧਾ
3. ਖੇਤੀ ਯੋਗ ਭੂਮੀ ਉੱਤੇ ਦਬਾਅ
4. ਕੂੜੇ-ਕਰਕਟ ਵਿਚ ਵਾਧਾ
5. ਗੰਦੀਆਂ ਬਸਤੀਆਂ ਦਾ ਵਿਕਾਸ
6. ਪ੍ਰਦੂਸ਼ਣ ਦੀ ਸਮੱਸਿਆ

Exam Tips:

a) ਪ੍ਰਵਾਸ ਦੀ ਪਰਿਭਾਸ਼ਾ ਨਾਲ ਉੱਤਰ ਸ਼ੁਰੂ ਕਰੋ।
b) ਸਮੱਸਿਆਵਾਂ ਨੂੰ ਨੰਬਰ ਲਗਾ ਕੇ ਲਿਖੋ।

 

Question 2: ਚਲਦੀ-ਫਿਰਦੀ ਵਸੋਂ (Floating Population) ਕਿਸ ਨੂੰ ਆਖਦੇ ਹਨ?

Answer:

ਚਲਦੀ-ਫਿਰਦੀ ਵਸੋਂ ਵਿਚ ਉਹ ਲੋਕ ਆਉਂਦੇ ਹਨ ਜੋ ਹਰ ਰੋਜ਼ ਰੋਜ਼ੀ-ਰੋਟੀ ਕਮਾਉਣ ਲਈ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਅਜਿਹੇ ਲੋਕ ਜਿੱਥੇ ਕੰਮ ਕਰਦੇ ਹਨ ਉੱਥੇ ਨਹੀਂ ਰਹਿੰਦੇ, ਸਗੋਂ ਹਰ ਰੋਜ਼ ਆਪਣੇ ਘਰ ਤੋਂ ਕੰਮ ਵਾਲੀ ਥਾਂ ਤੇ ਜਾਂਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਮੱਧ-ਵਰਗ ਦੇ ਲੋਕ ਹੁੰਦੇ ਹਨ, ਜੋ ਕੰਮ ਵਾਲੀ ਥਾਂ ਤੇ ਪਹੁੰਚਣ ਲਈ ਬੱਸ ਅਤੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹਨ।

Exam Tips:

a) ਇਹ ਲਿਖੋ ਕਿ ਇਹ ਲੋਕ ਰੋਜ਼ ਆਉਂਦੇ-ਜਾਂਦੇ ਹਨ ਅਤੇ ਉੱਥੇ ਪੱਕੇ ਤੌਰ ਤੇ ਨਹੀਂ ਰਹਿੰਦੇ।
b) ਪਰਿਭਾਸ਼ਾ ਛੋਟੀ ਅਤੇ ਸਪੱਸ਼ਟ ਲਿਖੋ; ਮੁੱਖ ਸ਼ਬਦ ਜ਼ਰੂਰ ਵਰਤੋ।

 

Question 3: ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ? ਕਾਰਨ ਦੱਸੋ।

Answer:

ਲੋਕ ਹੇਠ ਲਿਖੇ ਕਾਰਨਾਂ ਕਰਕੇ ਸ਼ਹਿਰਾਂ ਵੱਲ ਜਾ ਰਹੇ ਹਨ:
1. ਰੋਜ਼ੀ-ਰੋਟੀ ਕਮਾਉਣ ਲਈ।
2. ਚੰਗੀਆਂ ਸੁੱਖ-ਸਹੂਲਤਾਂ ਪ੍ਰਾਪਤ ਕਰਨ ਲਈ।
3. ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਲਈ।
4. ਸਿੱਖਿਆ ਦੇ ਚੰਗੇ ਮੌਕਿਆਂ ਲਈ।
5. ਚੰਗੀਆਂ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ।

Exam Tips:

a) ਕਾਰਨ ਨੰਬਰ ਲਗਾ ਕੇ ਲਿਖੋ; ਘੱਟੋ-ਘੱਟ ਚਾਰ ਕਾਰਨ ਦਿਓ।

 

Question 4: ਦੋ ਮਨੁੱਖੀ ਗਤੀਵਿਧੀਆਂ ਦੱਸੋ, ਜਿਨ੍ਹਾਂ ਨਾਲ ਭੂਮੀ-ਖੋਰ (Soil erosion) ਹੁੰਦਾ ਹੈ।

Answer:

1. ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨਾ।
2. ਇੱਕੋ ਹੀ ਖੇਤ ਵਿਚ ਇੱਕੋ ਕਿਸਮ ਦੀ ਫ਼ਸਲ ਵਾਰ-ਵਾਰ ਉਗਾਉਣਾ।

Exam Tips:

a) ਸਿਰਫ਼ ਦੋ ਗਤੀਵਿਧੀਆਂ ਲਿਖਣੀਆਂ ਕਾਫ਼ੀ ਹਨ।
b) ਜੰਗਲਾਂ ਦੀ ਕਟਾਈ ਅਤੇ ਪਸ਼ੂਆਂ ਦੀ ਵੱਧ ਚਰਾਈ ਵੀ ਭੂਮੀ-ਖੋਰ ਦੇ ਕਾਰਨ ਹਨ।

 

Question 5: ਵਾਹਨਾਂ ਦੇ ਧੂੰਏਂ ਦੇ ਅਸਰ ਉੱਪਰ ਇੱਕ ਨੋਟ ਲਿਖੋ।

Answer:

ਆਧੁਨਿਕ ਯੁੱਗ ਵਿਚ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਇਹ ਸਾਰੇ ਸਾਧਨ ਪੈਟਰੋਲ, ਡੀਜ਼ਲ, ਕੋਲਾ ਅਤੇ ਕੁਦਰਤੀ ਗੈਸ ਆਦਿ ਨਾਲ ਚੱਲਦੇ ਹਨ। ਪੈਟਰੋਲੀਅਮ ਬਾਲਣਾਂ ਦੇ ਸੜਨ ਕਾਰਨ ਵਾਹਨਾਂ ਵਿੱਚੋਂ ਕਾਰਬਨ, ਨਾਈਟ੍ਰੋਜਨ ਅਤੇ ਸਲਫਰ ਦੇ ਆਕਸਾਈਡ ਆਦਿ ਗੈਸਾਂ ਨਿਕਲਦੀਆਂ ਹਨ। ਇਹ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਹਵਾ ਪ੍ਰਦੂਸ਼ਣ ਨਾਲ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ ਅਤੇ ਸਾਹ ਦੇ ਰੋਗ ਵਧਦੇ ਹਨ।

Exam Tips:

a) ਕਾਰਬਨ, ਨਾਈਟ੍ਰੋਜਨ ਅਤੇ ਸਲਫਰ ਦੇ ਆਕਸਾਈਡਾਂ ਦੇ ਨਾਂ ਜ਼ਰੂਰ ਲਿਖੋ।
b) ਅੰਤ ਵਿਚ ਸਿਹਤ ਉੱਤੇ ਪ੍ਰਭਾਵ (ਸਾਹ ਦੇ ਰੋਗ) ਦੱਸੋ।

 

Question 6: ਮਨੁੱਖੀ ਗਤੀਵਿਧੀਆਂ ਕਰਕੇ ਜੰਗਲਾਂ ਦੀ ਖੀਣਤਾ ਕਿਉਂ ਹੋਈ ਹੈ?

Answer:

ਜੰਗਲਾਂ ਨੂੰ ਨਸ਼ਟ ਕਰਨ ਦੇ ਮਨੁੱਖੀ ਕਾਰਨ ਹੇਠ ਲਿਖੇ ਹਨ:
1. ਖੇਤੀ ਲਈ ਭੂਮੀ ਦਾ ਵਿਸਥਾਰ
2. ਬਦਲਵੀਂ ਖੇਤੀ
3. ਪਸ਼ੂਆਂ ਦੀ ਜ਼ਿਆਦਾ ਚਰਾਈ
4. ਬੰਨ੍ਹ ਪਰਿਯੋਜਨਾਵਾਂ
5. ਬਾਲਣ ਲਈ ਲੱਕੜੀ ਕੱਟਣਾ
6. ਸੜਕਾਂ ਅਤੇ ਰੇਲ ਮਾਰਗਾਂ ਦਾ ਵਿਕਾਸ
7. ਵਪਾਰਕ ਉਦੇਸ਼ਾਂ ਲਈ ਕਟਾਈ
8. ਖੁਦਾਈ (ਖਣਨ)

Exam Tips:

a) ਕਾਰਨ ਨੰਬਰ ਲਗਾ ਕੇ ਲਿਖੋ।
b) ਪੰਜ ਜਾਂ ਵੱਧ ਕਾਰਨ ਲਿਖਣ ਨਾਲ ਉੱਤਰ ਪੂਰਾ ਮੰਨਿਆ ਜਾਂਦਾ ਹੈ।

 

ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

Question 1: ਸਰੋਤਾਂ ਦੀ ਅਸਾਵੀਂ ਵੰਡ ਦੇ ਵਿਕਾਸ ਉੱਪਰ ਕੀ ਪ੍ਰਭਾਵ ਹਨ?

Answer:

ਕੁਦਰਤੀ ਸੰਪਤੀ ਜਾਂ ਸਰੋਤਾਂ ਦੀ ਅਸਾਵੀਂ ਵੰਡ ਕਾਰਨ ਉਨ੍ਹਾਂ ਦੀ ਵਰਤੋਂ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਸ ਖੇਤਰ ਵਿਚ ਕਿਸੇ ਖ਼ਾਸ ਕਿਸਮ ਦਾ ਸਾਧਨ ਵੱਧ ਹੋਵੇ, ਉੱਥੇ ਉਸ ਦੀ ਵਰਤੋਂ ਵੀ ਵੱਧ ਹੁੰਦੀ ਹੈ ਅਤੇ ਉਸ ਦੇ ਭੰਡਾਰ ਖ਼ਤਮ ਹੋਣ ਲੱਗਦੇ ਹਨ। ਉਦਾਹਰਨ ਲਈ, ਅਮਰੀਕਾ ਵਿਚ ਮੇਸਾਬੀ ਰੇਂਜ ਲੋਹੇ ਦੇ ਭੰਡਾਰਾਂ ਨਾਲ ਭਰੀ ਹੋਈ ਸੀ ਅਤੇ ਜ਼ਿਆਦਾ ਵਰਤੋਂ ਕਾਰਨ ਇਸ ਦੀਆਂ ਖਾਣਾਂ ਸਮਾਪਤ ਹੋ ਰਹੀਆਂ ਹਨ। ਦੂਜੇ ਪਾਸੇ ਰੂਸ ਦੇ ਪੂਰਬੀ ਭਾਗ ਵਿਚ ਟਿਨ ਅਤੇ ਸੋਨੇ ਦੀਆਂ ਖਾਣਾਂ ਹਨ, ਪਰ ਉੱਥੋਂ ਦੇ ਜਲਵਾਯੂ ਅਤੇ ਹਾਲਾਤ ਕਾਰਨ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੀ।
ਸਾਧਨਾਂ ਦੀ ਅਸਾਵੀਂ ਵੰਡ ਕਾਰਨ ਉਤਪਾਦਨ ਦੀ ਲਾਗਤ ਵੀ ਵਧ ਜਾਂਦੀ ਹੈ। ਉਦਯੋਗਾਂ ਨੂੰ ਕੱਚਾ ਮਾਲ ਚਾਹੀਦਾ ਹੁੰਦਾ ਹੈ ਜੋ ਹਰ ਥਾਂ ਉਪਲਬਧ ਨਹੀਂ ਹੁੰਦਾ, ਇਸ ਲਈ ਕੱਚਾ ਮਾਲ ਉਸ ਖੇਤਰ ਤੋਂ ਮੰਗਵਾਉਣਾ ਪੈਂਦਾ ਹੈ ਜਿੱਥੇ ਉਸ ਦੇ ਭੰਡਾਰ ਹੋਣ। ਲੰਮੀ ਦੂਰੀ ਤੋਂ ਕੱਚਾ ਮਾਲ ਮੰਗਵਾਉਣ ਵਿਚ ਬਹੁਤ ਸਾਰਾ ਧਨ ਅਤੇ ਸਮਾਂ ਖ਼ਰਚ ਹੁੰਦਾ ਹੈ, ਜਿਸ ਨਾਲ ਉਤਪਾਦਨ ਅਤੇ ਲਾਗਤ ਉੱਤੇ ਮਾੜਾ ਅਸਰ ਪੈਂਦਾ ਹੈ।

Exam Tips:

a) ਉਦਾਹਰਨਾਂ (ਅਮਰੀਕਾ ਦੀ ਮੇਸਾਬੀ ਰੇਂਜ ਅਤੇ ਰੂਸ ਦੇ ਪੂਰਬੀ ਭਾਗ ਦੀਆਂ ਖਾਣਾਂ) ਜ਼ਰੂਰ ਲਿਖੋ।
b) ਉਤਪਾਦਨ ਦੀ ਲਾਗਤ ਵਧਣ ਵਾਲੀ ਗੱਲ ਅੰਤ ਵਿਚ ਲਿਖੋ।

 

Question 2: ਸ਼ਹਿਰੀ ਲੋਕਾਂ ਦੁਆਰਾ ਜ਼ਮੀਨ ਅਤੇ ਪਾਣੀ ਨੂੰ ਕਿਵੇਂ ਪ੍ਰਦੂਸ਼ਿਤ ਕੀਤਾ ਜਾਂਦਾ ਹੈ?

Answer:

ਸ਼ਹਿਰਾਂ ਵਿਚ ਜ਼ਮੀਨ ਅਤੇ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਵੇਖੀਆਂ ਜਾ ਸਕਦੀਆਂ ਹਨ। ਵੱਧ ਸ਼ਹਿਰੀਕਰਨ ਅਤੇ ਉਦਯੋਗੀਕਰਨ ਕਾਰਨ ਕੁਦਰਤੀ ਸਾਧਨਾਂ ਦੀ ਖਪਤ ਦੀ ਦਰ ਵੀ ਵਧ ਜਾਂਦੀ ਹੈ, ਇਸ ਲਈ ਸ਼ਹਿਰਾਂ ਅਤੇ ਉਦਯੋਗਿਕ ਖੇਤਰਾਂ ਵਿਚ ਕੁਦਰਤੀ ਸਾਧਨਾਂ ਦਾ ਵੱਧ ਵਿਗਾੜ ਹੋ ਰਿਹਾ ਹੈ। ਸ਼ਹਿਰਾਂ ਵਿਚ ਵਿਕਾਸ ਸੰਬੰਧੀ ਕਾਰਜ, ਜਿਵੇਂ ਇਮਾਰਤਾਂ, ਰੇਲਾਂ, ਸੜਕਾਂ ਅਤੇ ਪੁਲਾਂ ਦੀ ਉਸਾਰੀ ਅਤੇ ਬੰਨ੍ਹ ਬਣਾਉਣਾ, ਭੂਮੀ ਉੱਤੇ ਮਾੜਾ ਅਸਰ ਪਾਉਂਦੇ ਹਨ। ਪਲਾਸਟਿਕ, ਰੰਗ, ਰਸਾਇਣ, ਸੀਮਿੰਟ ਅਤੇ ਚਮੜੇ ਵਰਗੀਆਂ ਉਦਯੋਗਿਕ ਵਸਤਾਂ ਭੂਮੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਖੇਤੀ ਵਿਚ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਵੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ।

ਜ਼ਿਆਦਾਤਰ ਸ਼ਹਿਰਾਂ ਵਿਚ ਕਾਰਬਨੀ ਅਤੇ ਅਕਾਰਬਨੀ ਪਦਾਰਥ ਰਹਿੰਦ-ਖੂੰਹਦ ਦੇ ਰੂਪ ਵਿਚ ਖੁੱਲ੍ਹੇ ਵਿਚ ਪਏ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਅਲੱਗ ਕਰਨ ਦੀ ਕੋਈ ਘਰੇਲੂ ਪ੍ਰਣਾਲੀ ਉਪਲਬਧ ਨਹੀਂ ਹੈ। ਇਸ ਕਾਰਨ ਵੀ ਭੂਮੀ ਪ੍ਰਦੂਸ਼ਣ (Land or Soil Pollution) ਹੁੰਦਾ ਹੈ। ਸ਼ਹਿਰਾਂ ਵਿਚ ਵਸੋਂ ਵਧਣ ਕਾਰਨ ਕੂੜਾ-ਕਰਕਟ ਵੀ ਭਾਰੀ ਮਾਤਰਾ ਵਿਚ ਪੈਦਾ ਹੁੰਦਾ ਹੈ। ਪਾਣੀ ਦੇ ਸੋਮਿਆਂ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਦੀ ਗੰਦਗੀ ਇਨ੍ਹਾਂ ਸੋਮਿਆਂ ਤੱਕ ਪਹੁੰਚ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ।

ਉਦਯੋਗਾਂ ਕਾਰਨ ਪਾਣੀ ਵਿਚ ਕਈ ਪ੍ਰਕਾਰ ਦੇ ਪ੍ਰਦੂਸ਼ਕ ਪਾਏ ਜਾਂਦੇ ਹਨ, ਜਿਵੇਂ ਪਾਰਾ, ਸਿੱਕਾ (ਲੈੱਡ), ਤਾਂਬਾ, ਤੇਜ਼ਾਬ ਅਤੇ ਫੀਨੋਲ ਆਦਿ। ਇਸ ਤੋਂ ਇਲਾਵਾ ਵੱਡੇ ਉਤਪਾਦਨ ਕੇਂਦਰਾਂ ਅਤੇ ਤੇਲ ਸੋਧਕ ਕਾਰਖ਼ਾਨਿਆਂ ਦਾ ਗਰਮ ਵਹਿੰਦਾ ਪਾਣੀ ਝੀਲਾਂ, ਸਮੁੰਦਰ ਅਤੇ ਨਦੀਆਂ ਵਿਚ ਛੱਡੇ ਜਾਣ ਨਾਲ ਪਾਣੀ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਜੀਵ-ਜੰਤੂ ਮਰ ਜਾਂਦੇ ਹਨ।

Exam Tips:

a) ਭੂਮੀ ਪ੍ਰਦੂਸ਼ਣ ਅਤੇ ਜਲ ਪ੍ਰਦੂਸ਼ਣ ਦੇ ਕਾਰਨ ਵੱਖ-ਵੱਖ ਪੈਰਿਆਂ ਵਿਚ ਲਿਖੋ।
b) ਪਾਰਾ, ਸਿੱਕਾ ਅਤੇ ਤਾਂਬਾ ਵਰਗੇ ਪ੍ਰਦੂਸ਼ਕਾਂ ਦੇ ਨਾਂ ਯਾਦ ਰੱਖੋ।

 

Question 3: ਜ਼ਮੀਨ ਨੂੰ ਵਰਤਣ ਦੇ ਢੰਗ ਉੱਪਰ ਇੱਕ ਨੋਟ ਲਿਖੋ।

Answer:

ਭੂਮੀ ਇਕ ਬੁਨਿਆਦੀ ਕੁਦਰਤੀ ਸੰਪਤੀ ਹੈ ਅਤੇ ਸਭ ਨੂੰ ਆਧਾਰ ਪ੍ਰਦਾਨ ਕਰਦੀ ਹੈ। ਭੂਮੀ ਪੌਦਿਆਂ ਨੂੰ ਪਾਣੀ ਅਤੇ ਪੋਸ਼ਕ ਤੱਤ ਦਿੰਦੀ ਹੈ। ਸਾਰੇ ਜੀਵ-ਜੰਤੂ ਅਤੇ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣਾ ਭੋਜਨ ਭੂਮੀ ਤੋਂ ਹੀ ਪ੍ਰਾਪਤ ਕਰਦੇ ਹਨ। ਖੇਤੀ ਲਈ ਵੱਧ ਭੂਮੀ ਉਪਲਬਧ ਕਰਵਾਉਣ ਵਾਸਤੇ ਜੰਗਲ ਕੱਟੇ ਜਾਂਦੇ ਹਨ, ਜਿਸ ਕਾਰਨ ਹੜ੍ਹ, ਭੂਮੀ ਖੋਰ, ਸੋਕੇ ਅਤੇ ਮਾਰੂਥਲੀਕਰਨ ਦਾ ਖ਼ਤਰਾ ਵਧ ਗਿਆ ਹੈ।
ਵਸੋਂ ਵਧਣ ਨਾਲ ਪੈਦਾ ਹੋਈ ਖਾਧ ਪਦਾਰਥਾਂ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਾਂ ਨੂੰ ਖਾਲੀ ਨਹੀਂ ਛੱਡਿਆ ਜਾਂਦਾ। ਭੂਮੀ ਉੱਤੇ ਲਗਾਤਾਰ ਫ਼ਸਲਾਂ ਉਗਾਉਣ ਨਾਲ ਉਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਪੋਸ਼ਕ ਤੱਤਾਂ ਦੀ ਪੂਰਤੀ ਲਈ ਰਸਾਇਣਕ ਪਦਾਰਥ ਵਰਤੇ ਜਾਂਦੇ ਹਨ, ਪਰ ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਭੂਮੀ ਦੀ ਸ਼ਕਤੀਹੀਣਤਾ, ਮਾਰੂਥਲੀਕਰਨ ਅਤੇ ਭੂਮੀ ਖੋਰ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਇੱਕੋ ਕਿਸਮ ਦੀ ਫ਼ਸਲ ਵਾਰ-ਵਾਰ ਉਗਾਉਣ ਨਾਲ ਵੀ ਭੂਮੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

Exam Tips:

a) ਪਹਿਲਾਂ ਭੂਮੀ ਦੀ ਮਹੱਤਤਾ ਲਿਖੋ, ਫਿਰ ਗ਼ਲਤ ਵਰਤੋਂ ਦੇ ਨਤੀਜੇ ਦੱਸੋ।
b) ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਇੱਕੋ ਫ਼ਸਲ ਬਾਰ-ਬਾਰ ਬੀਜਣ ਦਾ ਜ਼ਿਕਰ ਜ਼ਰੂਰ ਕਰੋ।

 

Question 4: ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਦੀ ਚਰਚਾ ਕਰੋ।

Answer:

ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ:
1. ਪ੍ਰਦੂਸ਼ਣ ਵਿਚ ਵਾਧਾ (Increase in Pollution): ਸ਼ਹਿਰੀ ਖੇਤਰਾਂ ਵਿਚ ਵਸੋਂ ਵਧਣ ਕਾਰਨ ਵਾਹਨਾਂ ਦੀ ਗਿਣਤੀ ਵਧ ਗਈ ਹੈ। ਇਸ ਨਾਲ ਹਵਾ ਅਤੇ ਧੁਨੀ ਪ੍ਰਦੂਸ਼ਣ ਦੀ ਦਰ ਵਧ ਗਈ ਹੈ। ਵਾਹਨਾਂ ਵਿਚ ਬਾਲਣ ਦੇ ਸੜਨ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਕਾਰਨ ਸਾਹ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਜਦੋਂਕਿ ਧੁਨੀ ਪ੍ਰਦੂਸ਼ਣ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਹੈ।
2. ਗੰਦੀਆਂ ਬਸਤੀਆਂ ਦਾ ਵਿਕਾਸ (Development of Slums): ਗੰਦੀਆਂ ਬਸਤੀਆਂ ਸੰਘਣੀ ਵਸੋਂ ਵਾਲੇ ਬੇਤਰਤੀਬ ਖੇਤਰ ਹਨ ਜਿੱਥੇ ਜੀਵਨ ਪੱਧਰ ਬਹੁਤ ਨੀਵਾਂ ਹੁੰਦਾ ਹੈ। ਪੇਂਡੂ ਲੋਕ ਸ਼ਹਿਰਾਂ ਵਿਚ ਆ ਕੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਹਿੱਸਿਆਂ ਵਿਚ ਘਰ ਬਣਾ ਲੈਂਦੇ ਹਨ ਅਤੇ ਹੌਲੀ-ਹੌਲੀ ਇਹ ਖੇਤਰ ਬਸਤੀ ਦਾ ਰੂਪ ਧਾਰ ਲੈਂਦੇ ਹਨ। ਇਨ੍ਹਾਂ ਬਸਤੀਆਂ ਵਿਚ ਗੰਦਗੀ ਦੇ ਢੇਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ।
3. ਠੋਸ ਰਹਿੰਦ-ਖੂੰਹਦ ਜਾਂ ਕੂੜੇ-ਕਰਕਟ ਵਿਚ ਵਾਧਾ (Increase in Waste Materials/Garbage): ਸ਼ਹਿਰਾਂ ਵਿਚ ਕੂੜੇ-ਕਰਕਟ ਦਾ ਵਾਧਾ ਵੀ ਗੰਭੀਰ ਸਮੱਸਿਆ ਹੈ। ਕੂੜੇ ਦੇ ਢੇਰ ਬੀਮਾਰੀਆਂ ਫੈਲਾਉਣ ਵਾਲੇ ਜੀਵਾਂ, ਜਿਵੇਂ ਮੱਖੀਆਂ ਅਤੇ ਮੱਛਰਾਂ ਦੇ ਘਰ ਬਣ ਜਾਂਦੇ ਹਨ।

Exam Tips:

a) ਤਿੰਨੋਂ ਸਮੱਸਿਆਵਾਂ ਸਿਰਲੇਖ ਸਮੇਤ ਨੰਬਰ ਲਗਾ ਕੇ ਲਿਖੋ।
b) ਹਰ ਸਮੱਸਿਆ ਦਾ ਇਕ ਨਤੀਜਾ (ਬੀਮਾਰੀ ਜਾਂ ਪ੍ਰਦੂਸ਼ਣ) ਜ਼ਰੂਰ ਦੱਸੋ।

 

ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਜ਼ਰੂਰੀ ਕਿਉਂ ਹਨ? ਵਸੋਂ ਵਿਸਫੋਟ (Population Explosion) ਦਾ ਇਨ੍ਹਾਂ ਬੁਨਿਆਦੀ ਸਹੂਲਤਾਂ ਉੱਪਰ ਕੀ ਪ੍ਰਭਾਵ ਹੈ?

Answer:

ਸ਼ਹਿਰੀਕਰਨ ਤੋਂ ਬਾਅਦ ਸ਼ਹਿਰਾਂ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਣ ਕਾਰਨ ਵੱਧ ਲੋਕਾਂ ਨੇ ਸ਼ਹਿਰਾਂ ਵੱਲ ਆਉਣਾ ਸ਼ੁਰੂ ਕਰ ਦਿੱਤਾ। ਸ਼ਹਿਰਾਂ ਵਿਚ ਚੰਗੀਆਂ ਨੌਕਰੀਆਂ ਦੇ ਮੌਕੇ, ਚੰਗੀਆਂ ਡਾਕਟਰੀ ਸੇਵਾਵਾਂ, ਸਿੱਖਿਆ ਸਹੂਲਤਾਂ ਅਤੇ ਆਧੁਨਿਕ ਸੁੱਖ-ਸਹੂਲਤਾਂ ਮਨੁੱਖ ਨੂੰ ਆਪਣੇ ਵੱਲ ਖਿੱਚਦੀਆਂ ਹਨ। ਬੁਨਿਆਦੀ ਸਹੂਲਤਾਂ ਜੀਵਨ ਵਿਚ ਤਰੱਕੀ ਲਈ ਬਹੁਤ ਜ਼ਰੂਰੀ ਹਨ। ਅਜੋਕਾ ਯੁੱਗ ਤਕਨੀਕੀ ਅਤੇ ਵਿਗਿਆਨਕ ਯੁੱਗ ਹੈ ਅਤੇ ਮਨੁੱਖ ਦੀ ਜ਼ਿੰਦਗੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਠੀਕ ਢੰਗ ਨਾਲ ਚੱਲਣ ਲਈ ਆਧੁਨਿਕ ਸਹੂਲਤਾਂ ਦੀ ਲੋੜ ਹੈ। ਸ਼ਹਿਰਾਂ ਵਿਚ ਹਰ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ। ਆਵਾਜਾਈ ਅਤੇ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਜੀਵਨ ਨੂੰ ਸੁਖੀ ਬਣਾ ਦਿੱਤਾ ਹੈ ਅਤੇ ਆਧੁਨਿਕ ਯੰਤਰਾਂ ਨੇ ਹਰ ਕੰਮ ਸੌਖਾ ਕਰ ਦਿੱਤਾ ਹੈ। ਸ਼ਹਿਰਾਂ ਵਿਚ ਮਿਲਣ ਵਾਲੀਆਂ ਆਧੁਨਿਕ ਸਿਹਤ ਸਹੂਲਤਾਂ ਨੇ ਮੌਤ ਦਰ ਨੂੰ ਵੀ ਕਾਬੂ ਵਿਚ ਕੀਤਾ ਹੈ।

ਸ਼ਹਿਰਾਂ ਦੀ ਸੁੱਖ ਭਰੀ ਜ਼ਿੰਦਗੀ ਪੇਂਡੂ ਲੋਕਾਂ ਨੂੰ ਸ਼ਹਿਰਾਂ ਵੱਲ ਖਿੱਚਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਹਿਰਾਂ ਵਿਚ ਵਿਗਿਆਨ ਦੇ ਸਭ ਖੇਤਰਾਂ ਵਿਚ ਤਰੱਕੀ ਹੋਈ ਹੈ ਅਤੇ ਮਨੁੱਖ ਨੂੰ ਕਈ ਸਹੂਲਤਾਂ ਮਿਲੀਆਂ ਹਨ, ਪਰ ਇਸ ਤਰੱਕੀ ਨੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਵਾਤਾਵਰਣ ਪ੍ਰਦੂਸ਼ਣ ਦਾ ਇਕ ਮਹੱਤਵਪੂਰਨ ਕਾਰਨ ਸ਼ਹਿਰਾਂ ਵਿਚ ਵਧ ਰਹੀ ਵਸੋਂ ਹੈ। ਸ਼ਹਿਰੀ ਸੁੱਖ-ਸਹੂਲਤਾਂ ਅਤੇ ਵਸੋਂ ਵਿਸਫੋਟ ਨੇ ਵਾਤਾਵਰਣ ਉੱਤੇ ਮਾੜੇ ਪ੍ਰਭਾਵ ਪਾਏ ਹਨ। ਇਨ੍ਹਾਂ ਪ੍ਰਭਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:

ਪਾਣੀ ਦੀ ਸਪਲਾਈ (Water Supply): ਆਬਾਦੀ ਵਧਣ ਕਾਰਨ ਘਰੇਲੂ ਵਰਤੋਂ, ਸਿੰਚਾਈ ਅਤੇ ਉਦਯੋਗਿਕ ਇਕਾਈਆਂ ਲਈ ਪਾਣੀ ਦੀ ਲੋੜ ਵਧਦੀ ਜਾ ਰਹੀ ਹੈ। ਇਸ ਵਧਦੀ ਲੋੜ ਦੀ ਪੂਰਤੀ ਲਈ ਭੂਮੀਗਤ ਪਾਣੀ ਦੀ ਵੱਡੀ ਮਾਤਰਾ ਕੱਢੀ ਜਾ ਰਹੀ ਹੈ, ਜਿਸ ਨਾਲ ਪਾਣੀ ਦਾ ਪੱਧਰ ਡਿੱਗ ਰਿਹਾ ਹੈ। ਵੱਡੇ ਸ਼ਹਿਰਾਂ ਵਿਚ ਗਰਮੀਆਂ ਵਿਚ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਹੋ ਜਾਂਦੀ ਹੈ।

ਬਿਜਲੀ ਦੀ ਸਪਲਾਈ (Power Supply): ਆਬਾਦੀ ਵਿਸਫੋਟ ਅਤੇ ਤੇਜ਼ ਉਦਯੋਗੀਕਰਨ ਨੇ ਬਿਜਲੀ ਦੀ ਖਪਤ ਵਧਾ ਦਿੱਤੀ ਹੈ। ਬਹੁਤੇ ਉਦਯੋਗਾਂ ਵਿਚ ਬਿਜਲੀ ਦੀ ਵਰਤੋਂ ਵੱਧ ਹੁੰਦੀ ਹੈ, ਜਿਸ ਕਾਰਨ ਘਰੇਲੂ ਪੱਧਰ ਤੇ ਬਿਜਲੀ ਦਾ ਸੰਕਟ ਪੈਦਾ ਹੋ ਜਾਂਦਾ ਹੈ। ਗਰਮੀਆਂ ਵਿਚ ਬਿਜਲੀ ਦੀ ਮੰਗ ਸਪਲਾਈ ਨਾਲੋਂ ਵੱਧ ਹੁੰਦੀ ਹੈ, ਇਸ ਲਈ ਸ਼ਹਿਰਾਂ ਵਿਚ ਬਿਜਲੀ ਦੀ ਘਾਟ ਗੰਭੀਰ ਸਮੱਸਿਆ ਬਣ ਜਾਂਦੀ ਹੈ।

ਆਵਾਜਾਈ ਸਹੂਲਤਾਂ ਉੱਤੇ ਦਬਾਅ (Pressure on Transportation System): ਵਧਦੀ ਵਸੋਂ ਕਾਰਨ ਆਵਾਜਾਈ ਸਹੂਲਤਾਂ ਉੱਤੇ ਵੀ ਦਬਾਅ ਵਧ ਰਿਹਾ ਹੈ। ਸੜਕਾਂ ਉੱਤੇ ਵਾਹਨਾਂ ਦੀ ਭੀੜ ਵਧਣ ਨਾਲ ਦੁਰਘਟਨਾਵਾਂ ਦੀ ਸੰਭਾਵਨਾ ਵੀ ਵਧ ਗਈ ਹੈ। ਭੀੜ ਕਾਰਨ ਸਫ਼ਰ ਵਿਚ ਵੱਧ ਸਮਾਂ ਲੱਗਦਾ ਹੈ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਹਵਾ ਅਤੇ ਧੁਨੀ ਪ੍ਰਦੂਸ਼ਣ ਵਧਣ ਨਾਲ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਵੱਡੇ ਸ਼ਹਿਰਾਂ ਵਿਚ ਵਾਹਨਾਂ ਦੀ ਵੱਧ ਗਿਣਤੀ ਕਾਰਨ ਆਵਾਜਾਈ ਰੁਕ ਜਾਂਦੀ ਹੈ ਜਾਂ ਜਾਮ ਲੱਗ ਜਾਂਦੇ ਹਨ।

ਰਹਿੰਦ-ਖੂੰਹਦ ਦਾ ਨਿਪਟਾਰਾ (Disposal of Waste Materials/Garbage): ਆਬਾਦੀ ਵਧਣ ਕਾਰਨ ਹਰ ਤਰ੍ਹਾਂ ਦਾ ਠੋਸ ਰਹਿੰਦ-ਖੂੰਹਦ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਥਾਂ-ਥਾਂ ਗੰਦਗੀ ਦੇ ਢੇਰ ਲੱਗ ਰਹੇ ਹਨ ਅਤੇ ਉਨ੍ਹਾਂ ਨੂੰ ਟਿਕਾਣੇ ਲਾਉਣ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਰਹਿੰਦ-ਖੂੰਹਦ ਦਾ ਠੀਕ ਨਿਪਟਾਰਾ ਨਾ ਹੋਣ ਕਾਰਨ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ। ਬਹੁਤੇ ਸ਼ਹਿਰਾਂ ਵਿਚ ਘਰੇਲੂ ਅਤੇ ਉਦਯੋਗਿਕ ਰਹਿੰਦ-ਖੂੰਹਦ ਨੂੰ ਬਿਨਾਂ ਸੋਧੇ ਨਦੀਆਂ ਵਿਚ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ। ਇਸ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂ ਮਰ ਜਾਂਦੇ ਹਨ ਅਤੇ ਇਹ ਪਾਣੀ ਪੀਣ ਨਾਲ ਮਨੁੱਖ ਕਈ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ।

ਸਿਹਤ ਸਹੂਲਤਾਂ (Health Services): ਆਬਾਦੀ ਵਿਸਫੋਟ ਕਾਰਨ ਕਈ ਵਾਤਾਵਰਣੀ ਸਮੱਸਿਆਵਾਂ ਪੈਦਾ ਹੋਈਆਂ ਹਨ, ਜਿਨ੍ਹਾਂ ਦਾ ਸਿਹਤ ਉੱਤੇ ਵੀ ਮਾੜਾ ਅਸਰ ਪਿਆ ਹੈ। ਇਸ ਨਾਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਉੱਤੇ ਦਬਾਅ ਪੈਂਦਾ ਹੈ ਅਤੇ ਸਿਹਤ ਸਹੂਲਤਾਂ ਦੀ ਘਾਟ ਹੋ ਜਾਂਦੀ ਹੈ। ਹਸਪਤਾਲਾਂ ਵਿਚ ਦਵਾਈਆਂ, ਡਾਕਟਰਾਂ ਅਤੇ ਬਿਸਤਰਿਆਂ ਦੀ ਘਾਟ ਕਾਰਨ ਲੋਕਾਂ ਨੂੰ ਬਿਨਾਂ ਇਲਾਜ ਦੇ ਗੰਭੀਰ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ।

Exam Tips:

a) ਉੱਤਰ ਦੇ ਦੋ ਹਿੱਸੇ ਬਣਾਓ: ਪਹਿਲਾਂ ਸਹੂਲਤਾਂ ਦੀ ਲੋੜ, ਫਿਰ ਵਸੋਂ ਵਿਸਫੋਟ ਦਾ ਪ੍ਰਭਾਵ।
b) ਪੰਜ ਪ੍ਰਭਾਵਾਂ ਦੇ ਸਿਰਲੇਖ ਯਾਦ ਰੱਖੋ: ਪਾਣੀ, ਬਿਜਲੀ, ਆਵਾਜਾਈ, ਰਹਿੰਦ-ਖੂੰਹਦ ਅਤੇ ਸਿਹਤ ਸਹੂਲਤਾਂ।
c) ਹਰ ਪ੍ਰਭਾਵ ਲਈ ਇਕ ਠੋਸ ਨਤੀਜਾ ਲਿਖੋ, ਜਿਵੇਂ ਪਾਣੀ ਦਾ ਪੱਧਰ ਡਿੱਗਣਾ ਜਾਂ ਜਾਮ ਲੱਗਣਾ।

 

Question 2: ਪੇਂਡੂ ਖੇਤਰਾਂ ਦੀਆਂ ਵਾਤਾਵਰਣੀ ਸਮੱਸਿਆਵਾਂ (Environmental Problems of Rural Areas) ਦੀ ਚਰਚਾ ਕਰੋ।

Answer:

ਭਾਰਤ ਵਿਚ ਵਧੇਰੇ ਲੋਕ ਪਿੰਡਾਂ ਵਿਚ ਰਹਿੰਦੇ ਹਨ। ਪੇਂਡੂ ਖੇਤਰਾਂ ਦੀਆਂ ਸਮੱਸਿਆਵਾਂ ਸ਼ਹਿਰੀ ਖੇਤਰਾਂ ਤੋਂ ਵੱਖਰੀਆਂ ਹਨ। ਇਨ੍ਹਾਂ ਦੀਆਂ ਪ੍ਰਮੁੱਖ ਵਾਤਾਵਰਣੀ ਸਮੱਸਿਆਵਾਂ ਹੇਠ ਲਿਖੀਆਂ ਹਨ:
1. ਪੇਂਡੂ ਖੇਤਰਾਂ ਵਿਚ ਸਿੱਖਿਆ ਦੀ ਘਾਟ ਕਾਰਨ ਲੋਕ ਖੇਤੀ ਦੇ ਗ਼ਲਤ ਤਰੀਕੇ ਅਪਣਾਉਂਦੇ ਹਨ, ਜਿਸ ਨਾਲ ਭੂਮੀ ਸਾਧਨਾਂ ਨੂੰ ਨੁਕਸਾਨ ਪਹੁੰਚਦਾ ਹੈ।
2. ਖਾਧ ਪਦਾਰਥਾਂ ਦੀ ਪੂਰਤੀ ਲਈ ਖੇਤੀ ਯੋਗ ਭੂਮੀ ਉੱਤੇ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਇਸ ਨਾਲ ਕਈ ਵਾਤਾਵਰਣੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕੀਟਨਾਸ਼ਕਾਂ ਕਾਰਨ ਪਾਣੀ ਦੇ ਸੋਮੇ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਇਹ ਪ੍ਰਦੂਸ਼ਿਤ ਪਾਣੀ ਵਰਤਣ ਨਾਲ ਮਨੁੱਖ ਨੂੰ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਭੂਮੀ ਦੀ ਉਪਜਾਊ ਸ਼ਕਤੀ ਘਟਣ ਦੇ ਨਾਲ-ਨਾਲ ਮਾਰੂਥਲੀਕਰਨ ਅਤੇ ਭੂਮੀ ਖੋਰ ਵੀ ਹੋ ਰਹੇ ਹਨ।
3. ਵੱਧ ਪੈਦਾਵਾਰ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਲਗਾਤਾਰ ਉਗਾਉਣ ਕਾਰਨ ਭੂਮੀਗਤ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਪੇਂਡੂ ਲੋਕ ਪਾਣੀ ਦੀਆਂ ਲੋੜਾਂ ਲਈ ਟਿਊਬਵੈੱਲਾਂ, ਤਲਾਬਾਂ ਅਤੇ ਖੂਹਾਂ ਉੱਤੇ ਨਿਰਭਰ ਕਰਦੇ ਹਨ, ਪਰ ਪਾਣੀ ਦਾ ਪੱਧਰ ਡਿੱਗਣ ਕਾਰਨ ਪਾਣੀ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ।
4. ਖੁੱਲ੍ਹੀਆਂ ਥਾਵਾਂ ਉੱਤੇ ਇਕੱਠਾ ਹੋਇਆ ਪਾਣੀ ਮੱਛਰਾਂ ਦੇ ਪ੍ਰਜਨਣ ਦੀ ਥਾਂ ਬਣ ਜਾਂਦਾ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਫੈਲਦੀਆਂ ਹਨ।
5. ਬਾਲਣ ਵਜੋਂ ਲੱਕੜੀ ਅਤੇ ਗੋਹੇ ਦੀਆਂ ਪਾਥੀਆਂ ਵਰਤਣ ਨਾਲ ਧੂੰਆਂ ਪੈਦਾ ਹੁੰਦਾ ਹੈ, ਜਿਸ ਦਾ ਪੇਂਡੂ ਔਰਤਾਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ।
6. ਖੁੱਲ੍ਹੇ ਵਿਚ ਮਲ-ਮੂਤਰ ਤਿਆਗਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਇਸ ਦੇ ਨਾਲ ਹੀ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ਵੀ ਵਾਤਾਵਰਣੀ ਸਮੱਸਿਆਵਾਂ ਨੂੰ ਵਧਾਉਂਦਾ ਹੈ।

Exam Tips:

a) ਸਮੱਸਿਆਵਾਂ ਨੰਬਰ ਲਗਾ ਕੇ ਲਿਖੋ ਅਤੇ ਹਰੇਕ ਦੇ ਨਾਲ ਉਸ ਦਾ ਅਸਰ ਦੱਸੋ।
b) ਛੇ ਵਿੱਚੋਂ ਘੱਟੋ-ਘੱਟ ਚਾਰ ਸਮੱਸਿਆਵਾਂ ਲਿਖਣ ਨਾਲ ਉੱਤਰ ਪੂਰਾ ਮੰਨਿਆ ਜਾਂਦਾ ਹੈ।
c) ਸ਼ਹਿਰੀ ਅਤੇ ਪੇਂਡੂ ਸਮੱਸਿਆਵਾਂ ਦਾ ਫ਼ਰਕ ਯਾਦ ਰੱਖੋ।

 

Free study material for Environmental Education

Free Punjab Board Textbook Explanations: Class 11 Environmental Education Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Chapter Exercise Answers for Class 11 Environmental Education

Explore reliable textbook solutions for Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ tailored for Class 11 learners. Utilizing these complete exercise answers ensures your preparation aligns exactly with official Punjab Board standards for Environmental Education.

Detailed Answer Guides for Punjabi Medium Chapter 03 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Beyond providing final answers, these guides offer step-by-step breakdowns for complex queries in the Class 11 Environmental Education module. This approach helps students balance theoretical depth with practical problem-solving skills required for Punjab Board exams.

Complete Preparation Kit for Class 11 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 11 Environmental Education.

FAQs

Where can I find the latest PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ for the 2026-27 session?

The complete and updated PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ is available for free on StudiesToday.com. These solutions for Class 11 Environmental Education are as per latest Punjab Board curriculum.

Are the Environmental Education Punjab Board solutions for Class 11 updated for the new 50% competency-based exam pattern?

Yes, our experts have revised the PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.

How do these Class 11 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ will help students to get full marks in the theory paper.

Do you offer PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ in multiple languages like Hindi and English?

Yes, we provide bilingual support for Class 11 Environmental Education. You can access PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ in both English and Hindi medium.

Is it possible to download the Environmental Education Punjab Board solutions for Class 11 as a PDF?

Yes, you can download the entire PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ in printable PDF format for offline study on any device.