PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

Download Punjab Board Solutions for Class 10 SST History Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

Review structured textbook solutions for Class 10 SST History Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Access the complete solution PDF for Class 10 SST History below. Regular practice with these targeted textbook answers builds familiarity with standard question patterns and helps secure higher marks in final school evaluations.

Punjabi medium. Subject: SST History.

ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ/ਇਕ ਵਾਕ ਵਿਚ ਲਿਖੋ

Question 1: 1857 ਈ: ਦੀ ਆਜ਼ਾਦੀ ਦੀ ਜੰਗ ਸਮੇਂ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਛਾਉਣੀਆਂ ਵਿਚ ਬਗ਼ਾਵਤ ਹੋਈ ?

Answer:

1857 ਈ: ਦੀ ਜੰਗ ਸਮੇਂ ਪੰਜਾਬ ਦੀਆਂ ਲਾਹੌਰ, ਫ਼ਿਰੋਜ਼ਪੁਰ, ਪਿਸ਼ਾਵਰ, ਮੀਆਂਵਾਲੀ ਆਦਿ ਛਾਉਣੀਆਂ ਵਿਚ ਬਗ਼ਾਵਤ ਹੋਈ ।

Exam Tips:

a) ਛਾਉਣੀਆਂ ਦੇ ਨਾਂ ਘੱਟੋ-ਘੱਟ ਤਿੰਨ-ਚਾਰ ਲਿਖੋ।

 

Question 2: ਉੱਤਰ-

Answer:

ਪਾਕਪਟਨ ਦੇ ਨੇੜੇ ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋ ਗਿਆ ।

Exam Tips:

a) ਉਸ ਦੀ ਸ਼ਹਾਦਤ ਦੀ ਥਾਂ ਦਾ ਨਾਂ ਜ਼ਰੂਰ ਲਿਖੋ।

 

Question 3: ਉੱਤਰ-

Answer:

ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ੀ ਸਰਕਾਰ, ਵਿਦੇਸ਼ੀ ਸੰਸਥਾਵਾਂ ਅਤੇ ਵਿਦੇਸ਼ੀ ਮਾਲ ਦੇ ਕੱਟੜ ਵਿਰੋਧੀ ਸਨ ।

Exam Tips:

a) ਰਾਮ ਸਿੰਘ ਜੀ ਦੇ ਤਿੰਨੇ ਵਿਰੋਧ ਵੱਖ-ਵੱਖ ਲਿਖੋ।

 

Question 4: ਕਿਨ੍ਹਾਂ ਕਾਰਨਾਂ ਕਰਕੇ ਗ਼ਦਰ ਲਹਿਰ ਕਿਉਂ ਹੋਂਦ ਵਿਚ ਆਈ ?

Answer:

ਗ਼ਦਰ ਲਹਿਰ ਹਥਿਆਰਬੰਦ ਵਿਦਰੋਹ ਦੁਆਰਾ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਹੋਂਦ ਵਿਚ ਆਈ ।

Exam Tips:

a) ਗ਼ਦਰ ਲਹਿਰ ਦਾ ਮਕਸਦ ਹਥਿਆਰਬੰਦ ਵਿਦਰੋਹ ਸੀ, ਇਹ ਯਾਦ ਰੱਖੋ।

 

Question 5: ਅਕਾਲੀ ਲਹਿਰ ਦੇ ਹੋਂਦ ਵਿਚ ਆਉਣ ਦੇ ਦੋ ਕਾਰਨ ਦੱਸੋ ।

Answer:

ਗੁਰਦੁਆਰਿਆਂ ਨੂੰ ਬਦਚਲਣ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣਾ ।

Exam Tips:

a) ਦੋਵੇਂ ਕਾਰਨ ਵੱਖਰੇ ਕ੍ਰਮ-ਅੰਕ ਵਿਚ ਲਿਖੋ।

 

Question 6: ਚਾਬੀਆਂ ਵਾਲਾ ਮੋਰਚਾ ਕਿਉਂ ਲੱਗਾ ?

Answer:

ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੋਲਕ ਦੀਆਂ ਚਾਬੀਆਂ ਆਪਣੇ ਕੋਲ ਦਬਾ ਰੱਖੀਆਂ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿੱਖਾਂ ਨੇ ਚਾਬੀਆਂ ਵਾਲਾ ਮੋਰਚਾ ਲਗਾਇਆ ।

Exam Tips:

a) ਚਾਬੀਆਂ ਦਾ ਮਸਲਾ ਗੋਲਕ ਨਾਲ ਜੋੜ ਕੇ ਲਿਖੋ।

 

Question 7: ‘ਗੁਰੂ ਕਾ ਬਾਗ’ ਮੋਰਚਾ ਦੇ ਕਾਰਨ ਦੱਸੋ ।

Answer:

ਸਿੱਖਾਂ ਨੇ ‘ਗੁਰੂ ਕਾ ਬਾਗ਼’ (ਜ਼ਿਲ੍ਹਾ ਅੰਮ੍ਰਿਤਸਰ) ਨੂੰ ਮਹੰਤ ਸੁੰਦਰ ਦਾਸ ਦੇ ਅਧਿਕਾਰ ਤੋਂ ਮੁਕਤ ਕਰਾਉਣ ਲਈ ‘ਗੁਰੂ ਕਾ ਬਾਗ਼’ ਮੋਰਚਾ ਲਗਾਇਆ ।

Exam Tips:

a) ਮਹੰਤ ਦਾ ਨਾਂ ਅਤੇ ਬਾਗ਼ ਦੀ ਥਾਂ ਲਿਖੋ।

 

Question 8: ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਅਤੇ ਇਸ ਦਾ ਬਾਈਕਾਟ ਕਿਉਂ ਕੀਤਾ ਗਿਆ ?

Answer:

ਸਾਈਮਨ ਕਮਿਸ਼ਨ 1928 ਵਿਚ ਭਾਰਤ ਆਇਆ । ਇਸ ਵਿਚ ਇਕ ਵੀ ਭਾਰਤੀ ਮੈਂਬਰ ਸ਼ਾਮਲ ਨਹੀਂ ਸੀ, ਜਿਸਦੇ ਕਾਰਨ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਗਿਆ ।

Exam Tips:

a) ਸਾਈਮਨ ਕਮਿਸ਼ਨ ਦੇ ਬਾਈਕਾਟ ਦਾ ਕਾਰਨ ਲਿਖੋ।

 

Question 9: ਸੇਵਾ ਸਿੰਘ ਠੀਕਰੀਵਾਲਾ ਪਰਜਾ ਮੰਡਲ ਵਿਚ ਕਿਵੇਂ ਆਇਆ ?

Answer:

ਸੇਵਾ ਸਿੰਘ ਠੀਕਰੀਵਾਲਾ ਨੂੰ ਪਟਿਆਲਾ ਸਰਕਾਰ ਵਾਰ-ਵਾਰ ਗ੍ਰਿਫ਼ਤਾਰ ਕਰਦੀ ਰਹੀ ਅਤੇ ਰਿਹਾਅ ਕਰਦੀ ਰਹੀ ਪਰ 24 ਅਗਸਤ, 1928 ਈ: ਨੂੰ ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ ਪੰਜਾਬ ਪਰਜਾਮੰਡਲ ਅਤੇ ਰਿਆਸਤੀ ਪਰਜਾਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ ।

Exam Tips:

a) ਪਰਜਾ ਮੰਡਲ ਦੀ ਪ੍ਰਧਾਨਗੀ ਦੀ ਤਾਰੀਖ਼ ਯਾਦ ਰੱਖੋ।

 

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ

Question 1: ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਕਿਹੜੀਆਂ ਗਤੀਵਿਧੀਆਂ ਤੋਂ ਅੰਗਰੇਜ਼ਾਂ ਨੂੰ ਡਰ ਲੱਗਦਾ ਸੀ ?

Answer:

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿੱਥੇ ਵੀ ਜਾਂਦੇ, ਉਨ੍ਹਾਂ ਨਾਲ ਘੋੜਸਵਾਰਾਂ ਦੀ ਟੋਲੀ ਜ਼ਰੂਰ ਜਾਂਦੀ ਸੀ । ਇਸ ਨਾਲ ਅੰਗਰੇਜ਼ ਸਰਕਾਰ ਇਹ ਸੋਚਣ ਲੱਗੀ ਕਿ ਨਾਮਧਾਰੀ ਕਿਸੇ ਬਗ਼ਾਵਤ ਦੀ ਤਿਆਰੀ ਕਰ ਰਹੇ ਹਨ । ਅੰਗਰੇਜ਼ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਚਾਰ ਦੀ ਸਹੂਲਤ ਨੂੰ ਸਾਹਮਣੇ ਰੱਖ ਕੇ ਪੰਜਾਬ ਨੂੰ 22 ਸੂਬਿਆਂ ਵਿਚ ਵੰਡਿਆ ਹੋਇਆ ਸੀ । ਹਰ ਸੂਬੇ ਦਾ ਇਕ ਸੇਵਾਦਾਰ ਹੁੰਦਾ ਸੀ ਜਿਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ । ਨਾਮਧਾਰੀਆਂ ਦੀ ਇਹ ਕਾਰਵਾਈ ਵੀ ਅੰਗਰੇਜ਼ਾਂ ਨੂੰ ਡਰਾ ਰਹੀ ਸੀ । 1869 ਈ: ਵਿਚ ਨਾਮਧਾਰੀਆਂ ਜਾਂ ਕੂਕਿਆਂ ਨੇ ਕਸ਼ਮੀਰ ਦੇ ਹਾਕਮ ਨਾਲ ਸੰਪਰਕ ਕਾਇਮ ਕੀਤਾ । ਉਨ੍ਹਾਂ ਨੇ ਨਾਮਧਾਰੀਆਂ (ਕੂਕਿਆਂ ਨੂੰ ਫ਼ੌਜੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ।

Exam Tips:

a) ਸ਼ਹਿਰ-ਸ਼ਹਿਰ ਵਿਚ ਘੋੜਸਵਾਰਾਂ ਦੀ ਟੋਲੀ ਵਾਲਾ ਕਾਰਨ ਜ਼ਰੂਰ ਲਿਖੋ।
b) ਡਾਕ ਅਤੇ ਸੂਬੇਦਾਰਾਂ ਦਾ ਜ਼ਿਕਰ ਕਰੋ।

 

Question 2: ਨਾਮਧਾਰੀਆਂ ਅਤੇ ਅੰਗਰੇਜ਼ਾਂ ਵਿਚਕਾਰ ਮਲੇ ਰਕੋਟਲਾ ਵਿਖੇ ਹੋਈ ਦੁਰਘਟਨਾ ਦਾ ਹਾਲ ਲਿਖੋ ।

Answer:

ਨਾਮਧਾਰੀ ਲੋਕਾਂ ਨੇ ਗਊ-ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਗਊ-ਰੱਖਿਆ ਲਈ ਉਹ ਕਸਾਈਆਂ ਨੂੰ ਮਾਰ ਦਿੰਦੇ ਸਨ । ਜਨਵਰੀ, 1872 ਨੂੰ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਕਸਾਈਆਂ ਨੂੰ ਸਜ਼ਾ ਦੇਣ ਲਈ ਮਲੇ ਰਕੋਟਲਾ ਪਹੁੰਚਿਆ । 15 ਜਨਵਰੀ, 1872 ਈ: ਨੂੰ ਕੂਕਿਆਂ ਅਤੇ ਮਲੇ ਰਕੋਟਲਾ ਦੀ ਸੈਨਾ ਵਿਚਕਾਰ ਘਮਸਾਣ ਦੀ ਲੜਾਈ ਹੋਈ । ਦੋਹਾਂ ਪੱਖਾਂ ਦੇ ਕਈ ਵਿਅਕਤੀ ਮਾਰੇ ਗਏ ( ਅੰਗਰੇਜ਼ਾਂ ਨੇ ਕੁਕਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇ ਰਕੋਟਲਾ ਭੇਜੀ । 68 ਕੂਕਿਆਂ ਨੇ ਖ਼ੁਦ ਆਪਣੀ ਗ੍ਰਿਫ਼ਤਾਰੀ ਦਿੱਤੀ । ਉਨ੍ਹਾਂ ਵਿਚੋਂ 49 ਕੂਕਿਆਂ ਨੂੰ 18 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮਿਆਂ ਤੋਂ ਬਾਅਦ 16 ਕੂਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਬਾਬਾ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ।

Exam Tips:

a) ਮਲੇਰਕੋਟਲਾ ਹਮਲੇ ਦੀ ਤਾਰੀਖ਼ ਅਤੇ ਗਿਣਤੀ ਯਾਦ ਰੱਖੋ।
b) ਸਜ਼ਾ ਅਤੇ ਦੇਸ਼ ਨਿਕਾਲੇ ਦਾ ਅੰਤ ਲਿਖੋ।

 

Question 3: ਆਰੀਆ ਸਮਾਜ ਦੇ ਪੰਜਾਬ ਵਿਚਲੇ ਕਾਰਜਾਂ ਦਾ ਵਰਣਨ ਕਰੋ ।

Answer:

ਪੰਜਾਬ ਵਿਚ ਆਰੀਆ ਸਮਾਜ ਨੇ ਹੇਠ ਲਿਖੇ ਕੰਮ ਕੀਤੇ- 1. ਇਸ ਨੇ ਪੰਜਾਬੀਆਂ ਦੀ ਰਾਸ਼ਟਰੀ ਭਾਵਨਾ ਨੂੰ ਜਾਗ੍ਰਿਤ ਕੀਤਾ । 2. ਇਸ ਨੇ ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ, ਸ਼ਰਧਾਨੰ ਦ, ਭਾਈ ਪਰਮਾਨੰ ਦ ਅਤੇ ਲਾਲਾ ਹਰਦਿਆਲ ਜਿਹੇ ਮਹਾਨ ਦੇਸ਼ ਭਗਤਾਂ ਨੂੰ ਉਭਾਰਿਆ । 3. ਇਸ ਨੇ ਪੰਜਾਬ ਵਿਚ ਸਵਦੇਸ਼ੀ ਲਹਿਰ ਨੂੰ ਉਤਸ਼ਾਹ ਦਿੱਤਾ । 4. ਇਸ ਨੇ ਪੰਜਾਬ ਵਿਚ ਸਿੱਖਿਆ ਦਾ ਵਿਸਤਾਰ ਕੀਤਾ ।

Exam Tips:

a) ਚਾਰ ਕੰਮਾਂ ਨੂੰ ਕ੍ਰਮ-ਅੰਕ ਵਿਚ ਲਿਖੋ।
b) ਮਹਾਨ ਦੇਸ਼ ਭਗਤਾਂ ਦੇ ਨਾਂ ਲਿਖੋ।

 

Question 4: ਗਦਰ ਪਾਰਟੀ ਨੇ ਪੰਜਾਬ ਵਿੱਚ ਆਜ਼ਾਦੀ ਲਈ ਕੀ-ਕੀ ਯਤਨ ਕੀਤੇ ?

Answer:

ਗਦਰ ਪਾਰਟੀ ਦੁਆਰਾ ਪੰਜਾਬ ਵਿਚ ਆਜ਼ਾਦੀ ਲਈ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ- ਰਾਸ ਬਿਹਾਰੀ ਬੋਸ ਨੇ ਲਾਹੌਰ, ਫ਼ਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪਿਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿਚ ਆਪਣੇ ਪ੍ਰਚਾਰਕ ਭੇਜੇ | ਇਨ੍ਹਾਂ ਪ੍ਰਚਾਰਕਾਂ ਨੇ ਸੈਨਿਕਾਂ ਨੂੰ ਬਗ਼ਾਵਤ ਲਈ ਤਿਆਰ ਕੀਤਾ । ਕਰਤਾਰ ਸਿੰਘ ਸਰਾਭਾ ਨੇ ਕਪੂਰਥਲਾ ਦੇ ਲਾਲਾ ਰਾਮਸਰਨ ਦਾਸ ਨਾਲ ਮਿਲ ਕੇ “ਗਦਰ’ ਨਾਂ ਦਾ ਹਫ਼ਤਾਵਰ ਰਸਾਲਾ ਛਾਪਣ ਦੀ ਕੋਸ਼ਿਸ਼ ਕੀਤੀ । ਪਰ ਉਹ ਸਫਲ ਨਾ ਹੋ ਸਕਿਆ । ਫਿਰ ਵੀ ਉਹ “ਗਦਰ ਗੂੰਜ ਛਾਪਦਾ ਰਿਹਾ । ਸਰਾਭਾ ਨੇ ਫਰਵਰੀ, 1915 ਵਿਚ ਫ਼ਿਰੋਜ਼ਪੁਰ ਵਿਚ ਹਥਿਆਰਬੰਦ ਬਗ਼ਾਵਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਪਾਲ ਸਿੰਘ ਨਾਂ ਦੇ ਇਕ ਸਿਪਾਹੀ ਦੀ ਧੋਖੇਬਾਜ਼ੀ ਦੇ ਕਾਰਨ ਉਸ ਦਾ ਭੇਤ ਖੁੱਲ੍ਹ ਗਿਆ ।

Exam Tips:

a) ਕੈਨੇਡਾ ਅਤੇ ਰਾਸ ਬਿਹਾਰੀ ਬੋਸ ਦੇ ਪ੍ਰਚਾਰ ਦਾ ਜ਼ਿਕਰ ਕਰੋ।
b) ਸਰਾਭਾ ਦੀ ਅਸਫਲ ਬਗ਼ਾਵਤ ਦਾ ਕਾਰਨ ਲਿਖੋ।

 

Question 5: ਬਾਬਾ ਗੁਰਦਿੱਤ ਸਿੰਘ ਨੇ ਕੈਨੇਡਾ ਜਾਣ ਵਾਲੇ ਲੋਕਾਂ ਲਈ ਕੀ-ਕੀ ਕੰਮ ਕੀਤੇ ?

Answer:

ਪੰਜਾਬ ਦੇ ਕਈ ਲੋਕ ਰੋਜ਼ੀ-ਰੋਟੀ ਦੀ ਭਾਲ ਵਿਚ ਕੈਨੇਡਾ ਜਾਣਾ ਚਾਹੁੰਦੇ ਸਨ । ਪਰ ਕੈਨੇਡਾ ਸਰਕਾਰ ਦੀਆਂ ਭਾਰਤ ਦੀਆਂ ਵਿਰੋਧੀ ਸਰਗਰਮੀਆਂ ਦੇ ਕਾਰਨ ਕੋਈ ਵੀ ਜਹਾਜ਼ ਉਨ੍ਹਾਂ ਨੂੰ ਕੈਨੇਡਾ ਲੈ ਕੇ ਜਾਣ ਲਈ ਤਿਆਰ ਨਹੀਂ ਸੀ । 1913 ਵਿਚ ਜ਼ਿਲਾ ਅੰਮ੍ਰਿਤਸਰ ਦੇ ਬਾਬਾ ਗੁਰਦਿੱਤ ਸਿੰਘ ਨੇ ‘ਗੁਰੂ ਨਾਨਕ ਨੈਵੀਗੇਸ਼ਨ’ ਨਾਂ ਦੀ ਕੰਪਨੀ ਕਾਇਮ ਕੀਤੀ । 24 ਮਾਰਚ, 1914 ਨੂੰ ਉਸ ਨੇ ‘ਕਾਮਾਗਾਟਾਮਾਰੂ’ ਨਾਂ ਦਾ ਇਕ ਜਹਾਜ਼ ਕਿਰਾਏ ‘ਤੇ ਲਿਆ ਅਤੇ ਇਸ ਦਾ ਨਾਂ ‘ਗੁਰੂ ਨਾਨਕ ਜਹਾਜ਼’ ਰੱਖਿਆ । ਇਸ ਜਹਾਜ਼ ਵਿਚ ਉਸ ਨੇ ਕੈਨੇਡਾ ਜਾਣ ਦੇ ਇੱਛੁਕ ਲੋਕਾਂ ਨੂੰ ਕੈਨੇਡਾ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ । ਪਰੰਤੂ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਵਾਪਸ ਜਾਣ ਦਾ ਆਦੇਸ਼ ਦੇ ਦਿੱਤਾ ਗਿਆ ।

Exam Tips:

a) ਕਾਮਾਗਾਟਾਮਾਰੂ ਅਤੇ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਦੇ ਨਾਂ ਯਾਦ ਰੱਖੋ।

 

Question 6: ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਦੇ ਕੀ ਕਾਰਨ ਸਨ ?

Answer:

ਜਲ੍ਹਿਆਂਵਾਲਾ ਬਾਗ਼ ਦੀ ਦੁਰਘਟਨਾ ਹੇਠ ਲਿਖੇ ਕਾਰਨਾਂ ਕਰਕੇ ਹੋਈ- ਰੌਲਟ ਬਿੱਲ – 1919 ਵਿਚ ਅੰਗਰੇਜ਼ੀ ਸਰਕਾਰ ਨੇ ‘ਰੌਲਟ ਬਿੱਲ’ ਪਾਸ ਕੀਤਾ । ਇਸ ਦੇ ਅਨੁਸਾਰ ਪੁਲਿਸ ਨੂੰ ਜਨਤਾ ‘ਤੇ ਜਬਰ ਲਈ ਕਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਲਈ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ । ਡਾ: ਸਤਪਾਲ ਅਤੇ ਡਾ: ਕਿਚਲੂ ਦੀ ਗ੍ਰਿਫ਼ਤਾਰੀ – ਰੌਲਟ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸਥਾਨਾਂ ‘ਤੇ ਹੜਤਾਲ ਹੋਈ । ਕੁਝ ਸ਼ਹਿਰਾਂ ਵਿਚ ਦੰਗੇ ਵੀ ਹੋਏ । ਇਸ ਲਈ ਸਰਕਾਰ ਨੇ ਪੰਜਾਬ ਦੇ ਦੋ ਲੋਕਪ੍ਰਿਆ ਨੇਤਾਵਾਂ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਨਾਲ ਜਨਤਾ ਹੋਰ ਵੀ ਭੜਕ ਉੱਠੀ । ਅੰਗਰੇਜ਼ਾਂ ਦਾ ਕਤਲ – ਭੜਕੇ ਹੋਏ ਲੋਕਾਂ ਉੱਤੇ ਅੰਮ੍ਰਿਤਸਰ ਵਿਚ ਗੋਲੀ ਚਲਾਈ ਗਈ । ਜਵਾਬ ਵਿਚ ਲੋਕਾਂ ਨੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ | ਇਸ ਲਈ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ ਗਿਆ । ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਵਿਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਚ ਇਕ ਆਮ ਸਭਾ ਹੋਈ ਜਿੱਥੇ ਕਤਲਕਾਂਡ ਹੋਇਆ ।

Exam Tips:

a) ਰੌਲਟ ਬਿੱਲ, ਕਿਚਲੂ-ਸਤਪਾਲ ਦੀ ਗ੍ਰਿਫ਼ਤਾਰੀ ਅਤੇ ਹਤਿਆਕਾਂਡ ਕ੍ਰਮ ਵਿਚ ਲਿਖੋ।

 

Question 7: ਸ: ਉਧਮ ਸਿੰਘ ਨੇ ਜਲਿਆਂਵਾਲਾ ਬਾਗ਼ ਦੁਰਘਟਨਾ ਦਾ ਬਦਲਾ ਕਿਵੇਂ ਲਿਆ ?

Answer:

ਸਰਦਾਰ ਉਧਮ ਸਿੰਘ ਪੱਕਾ ਦੇਸ਼-ਭਗਤ ਸੀ । ਜਲਿਆਂਵਾਲਾ ਬਾਗ਼ ਵਿੱਚ ਹੋਏ ਸਾਕੇ ਨਾਲ ਉਸ ਦਾ ਨੌਜਵਾਨ ਖੂਨ ਖੌਲ ਉੱਠਿਆ । ਉਸ ਨੇ ਇਸ ਘਟਨਾ ਦਾ ਬਦਲਾ ਲੈ ਣ ਦਾ ਪੱਕਾ ਨਿਸਚਾ ਕਰ ਲਿਆ । ਉਸ ਨੂੰ ਇਹ ਮੌਕਾ 21 ਸਾਲ ਬਾਅਦ ਮਿਲਿਆ । ਉਸ ਸਮੇਂ ਉਹ ਇੰਗਲੈਂ ਡ ਵਿਚ ਸੀ । ਉੱਥੇ ਉਸ ਨੇ ਸਰ ਮਾਈਕਲ ਉਡਵਾਇਰ ਲੈ ਫਟੀਨੈਂਟ ਗਵਰਨਰ) ਨੂੰ ਗੋਲੀ ਨਾਲ ਉਡਾ ਦਿੱਤਾ । ਜਲ੍ਹਿਆਂਵਾਲਾ ਬਾਗ਼ ਹਤਿਆਕਾਂਡ ਦੇ ਲਈ ਇਹੋ ਅਧਿਕਾਰੀ ਉੱਤਰਦਾਈ ਸੀ ।

Exam Tips:

a) ਉਧਮ ਸਿੰਘ ਦਾ ਸਮਾਂ ਅਤੇ ਥਾਂ ਲਿਖੋ।

 

Question 8: ਖ਼ਿਲਾਫ਼ਤ ਲਹਿਰ ਉੱਤੇ ਨੋਟ ਲਿਖੋ ।

Answer:

ਖ਼ਿਲਾਫ਼ਤ ਅੰਦੋਲਨ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮੁਸਲਮਾਨਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਚਲਾਇਆ । ਯੁੱਧ ਵਿੱਚ ਤੁਰਕੀ ਦੀ ਹਾਰ ਹੋਈ ਸੀ ਅਤੇ ਜੇਤੂ ਦੇਸ਼ਾਂ ਨੇ ਤੁਰਕੀ ਸਾਮਰਾਜ ਨੂੰ ਤੋੜ-ਭੰਨ ਦਿੱਤਾ । ਇਸ ਨਾਲ ਮੁਸਲਿਮ ਜਨਤਾ ਭੜਕ ਉੱਠੀ ਕਿਉਂਕਿ ਤੁਰਕੀ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਨ । ਇਸੇ ਕਾਰਨ ਮੁਸਲਮਾਨਾਂ ਨੇ ਖ਼ਿਲਾਫ਼ਤ ਅੰਦੋਲਨ ਸ਼ੁਰੂ ਕਰ ਦਿੱਤਾ । ਪਰ ਇਹ ਅੰਦੋਲਨ ਭਾਰਤ ਦੇ ਰਾਸ਼ਟਰਵਾਦੀ ਅੰਦੋਲਨ ਦਾ ਇਕ ਅੰਗ ਬਣ ਗਿਆ ਅਤੇ ਇਸ ਵਿਚ ਕਾਂਗਰਸ ਦੇ ਵੀ ਕਈ ਨੇਤਾ ਸ਼ਾਮਲ ਹੋਏ । ਉਨ੍ਹਾਂ ਨੇ ਇਸ ਨੂੰ ਪੂਰੇ ਦੇਸ਼ ਵਿਚ ਫੈਲਾਉਣ ਲਈ ਸਹਾਇਤਾ ਦਿੱਤੀ ।

Exam Tips:

a) ਖ਼ਿਲਾਫ਼ਤ ਅੰਦੋਲਨ ਦਾ ਕਾਰਨ ਅਤੇ ਕਾਂਗਰਸ ਦੀ ਭੂਮਿਕਾ ਲਿਖੋ।

 

Question 9: ਬੱਬਰਾਂ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿਚ ਬਿਆਨ ਕਰੋ ।

Answer:

ਬੱਬਰਾਂ ਦਾ ਮੁੱਖ ਮੰਤਵ ਸਰਕਾਰੀ ਪਿੱਠੂਆਂ ਅਤੇ ਮੁਖ਼ਬਰਾਂ ਦਾ ਅੰਤ ਕਰਨਾ ਸੀ । ਇਸ ਨੂੰ ਉਹ ‘ਸੁਧਾਰ ਕਰਨਾ’ ਕਹਿੰਦੇ ਸਨ । ਇਸ ਲਈ ਉਨਾਂ ਨੂੰ ਹਥਿਆਰਾਂ ਦੀ ਲੋ ੜ ਸੀ ਅਤੇ ਹਥਿਆਰਾਂ ਲਈ ਉਨ੍ਹਾਂ ਨੂੰ ਧਨ ਚਾਹੀਦਾ ਸੀ । ਇਸ ਲਈ ਉਨ੍ਹਾਂ ਨੇ ਸਰਕਾਰੀ ਪਿੱਠੂਆਂ ਤੋਂ ਧਨ ਅਤੇ ਹਥਿਆਰ ਖੋਹੇ । ਉਨ੍ਹਾਂ ਨੇ ਪੰਜਾਬੀ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਾਂ ਦੀ ਸਹਾਇਤਾ ਨਾਲ ਆਜ਼ਾਦੀ ਪ੍ਰਾਪਤੀ ਲਈ ਕੰਮ ਕਰਨ । ਆਪਣੇ ਕੰਮਾਂ ਦੇ ਵਿਸਤਾਰ ਲਈ ਉਨ੍ਹਾਂ ਨੇ ਬੱਬਰ ਅਕਾਲੀ ਦੁਆਬਾ’ ਨਾਂ ਦੀ ਅਖ਼ਬਾਰ ਕੱਢੀ । ਉਨ੍ਹਾਂ ਨੇ ਕਈ ਸਰਕਾਰੀ ਪਿੱਠੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਉਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਪੰਜਾਬੀਆਂ ਨੂੰ ਆਜ਼ਾਦੀ ਪ੍ਰਾਪਤੀ ਲਈ ਆਪਣੀ ਜਾਨ ਉੱਤੇ ਖੇਡ ਜਾਣ ਦਾ ਪਾਠ ਪੜ੍ਹਾਇਆ ।

Exam Tips:

a) ਬੱਬਰਾਂ ਦੇ ਕੰਮ ਅਤੇ ਅਖ਼ਬਾਰ ਦਾ ਨਾਂ ਲਿਖੋ।

 

Question 10: ਨੌਜਵਾਨ ਭਾਰਤ ਸਭਾ ਉੱਤੇ ਨੋਟ ਲਿਖੋ ।

Answer:

ਨੌਜਵਾਨ ਭਾਰਤ ਸਭਾ ਦੀ ਸਥਾਪਨਾ ਸਰਦਾਰ ਭਗਤ ਸਿੰਘ ਨੇ 1925-26 ਈ: ਵਿੱਚ ਲਾਹੌਰ ਵਿਖੇ ਕੀਤੀ । ਇਸ ਸੰਸਥਾ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਣ ਲਈ ਨੌਜਵਾਨਾਂ ਨੂੰ ਜਾਗਿਤ ਕੀਤਾ ਸੀ । ਉਹ ਆਪ ਉਸ ਦਾ ਜਨਰਲ ਸਕੱਤਰ ਨਿਯੁਕਤ ਹੋਇਆ । ਇਸ ਸੰਸਥਾ ਨੂੰ ਗਰਮ ਧੜੇ ਦੇ ਕਾਂਗਰਸੀ ਨੇਤਾਵਾਂ ਦੀ ਹਮਾਇਤ ਹਾਸਲ ਸੀ । ਇਹ ਸੰਸਥਾ ਜਲਦੀ ਹੀ ਕ੍ਰਾਂਤੀਕਾਰੀਆਂ ਦਾ ਕੇਂਦਰ ਬਣ ਗਈ । ਸਮੇਂ-ਸਮੇਂ ‘ਤੇ ਇਹ ਸੰਸਥਾ ਲਾਹੌਰ ਵਿਖੇ ਮੀਟਿੰਗਾਂ ਕਰ ਕੇ ਮਾਰਕਸ ਅਤੇ ਲੈ ਨਿਨ ਦੇ ਵਿਚਾਰਾਂ ਉੱਤੇ ਬਹਿਸ ਕਰਦੀ ਸੀ । ਇਸ ਸਭਾ ਵਿਚ ਦੁਸਰੇ ਦੇਸ਼ਾਂ ਵਿੱਚ ਆਏ ਇਨਕਲਾਬਾਂ ਉੱਤੇ ਵੀ ਵਿਚਾਰ ਕੀਤਾ ਜਾਂਦਾ ਸੀ ।

Exam Tips:

a) ਸਥਾਪਨਾ ਦਾ ਸਾਲ ਅਤੇ ਸੰਸਥਾਪਕ ਲਿਖੋ।

 

Question 11: ਸਾਈਮਨ ਕਮਿਸ਼ਨ ਉੱਤੇ ਨੋਟ ਲਿਖੋ ।

Answer:

1928 ਈ: ਵਿੱਚ ਸੱਤ ਮੈਂਬਰਾਂ ਦਾ ਇੱਕ ਕਮਿਸ਼ਨ ਭਾਰਤ ਵਿਚ ਆਇਆ । ਇਸ ਦਾ ਪ੍ਰਧਾਨ ਸਰ ਜਾਨ ਸਾਈਮਨ ਸੀ । ਇਸ ਕਮਿਸ਼ਨ ਵਿੱਚ ਇੱਕ ਵੀ ਭਾਰਤੀ ਸ਼ਾਮਲ ਨਹੀਂ ਸੀ । ਇਸ ਲਈ ਭਾਰਤ ਵਿਚ ਇਸ ਕਮਿਸ਼ਨ ਦਾ ਥਾਂ- ਥਾਂ ਵਿਰੋਧ ਕੀਤਾ ਗਿਆ । ਇਹ ਕਮਿਸ਼ਨ ਜਿੱਥੇ ਵੀ ਗਿਆ ਇਸ ਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ । ਥਾਂ-ਥਾਂ ਸਾਈਮਨ ਕਮਿਸ਼ਨ ‘ਵਾਪਸ ਜਾਓ’ ਦੇ ਨਾਅਰੇ ਲਗਾਏ ਗਏ ! ਜਨਤਾ ਦੇ ਇਸ ਸ਼ਾਂਤ ਦਿਖਾਵੇ ਨੂੰ ਸਰਕਾਰ ਨੇ ਬੜੀ ਸਖ਼ਤੀ ਨਾਲ ਦਬਾਇਆ ਨੇ ਲਾਹੌਰ ਵਿੱਚ ਇਸ ਕਮਿਸ਼ਨ ਦਾ ਵਿਰੋਧ ਕਰਨ ਦੇ ਕਾਰਨ ਲਾਲਾ ਲਾਜਪਤ ਰਾਏ ਉੱਤੇ ਲਾਠੀਆਂ ਵਰਾਈਆਂ ਗਈਆਂ ਜਿਸ ਨਾਲ ਉਹ ਸ਼ਹੀਦ ਹੋ ਗਏ ।

Exam Tips:

a) ਕਮਿਸ਼ਨ ਦੇ ਪ੍ਰਧਾਨ ਦਾ ਨਾਂ ਅਤੇ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਲਿਖੋ।

 

Question 12: ਪਰਜਾ ਮੰਡਲ ਦੇ ਕੰਮਾਂ ਦਾ ਵਰਣਨ ਕਰੋ ।

Answer:

ਪੰਜਾਬ ਪਰਜਾ ਮੰਡਲ ਅਤੇ ਰਿਆਸਤੀ ਪਰਜਾ ਮੰਡਲ ਨੇ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਵਿਚ ਲੋਕ- ਜਾਗ੍ਰਿਤੀ ਲਈ ਮਹੱਤਵਪੂਰਨ ਕੰਮ ਕੀਤੇ- 1. ਇਸ ਨੇ ਕਿਸਾਨਾਂ ਅਤੇ ਸਾਧਾਰਨ ਲੋਕਾਂ ਦੀਆਂ ਸਮੱਸਿਆਵਾਂ ਉੱਪਰ ਵਿਚਾਰ ਕਰਨ ਲਈ ਸਭਾਵਾਂ ਕੀਤੀਆਂ । 2. ਇਸ ਨੇ ਰਿਆਸਤ ਪਟਿਆਲਾ ਵਿੱਚ ਹੋ ਰਹੇ ਅੱਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾਈ । 3. ਇਸ ਨੇ ਬਾਬਾ ਹੀਰਾ ਸਿੰਘ ਮਹੱਲ, ਤੇਜਾ ਸਿੰਘ ਸੁਤੰਤਰ, ਬਾਬਾ ਸੁੰਦਰ ਸਿੰਘ ਅਤੇ ਹੋਰ ਕਈ ਮਰਜੀਵੜਿਆਂ ਦੇ ਸਹਿਯੋਗ ਨਾਲ ਰਿਆਸਤੀ ਹਕੂਮਤ ਅਤੇ ਅੰਗਰੇਜ਼ ਸਾਮਰਾਜ ਦਾ ਡਟ ਕੇ ਵਿਰੋਧ ਕੀਤਾ ।

Exam Tips:

a) ਪਰਜਾ ਮੰਡਲ ਦੇ ਤਿੰਨ ਮੁੱਖ ਕੰਮ ਲਿਖੋ।

 

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ

Question 1: ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਕੀ-ਕੀ ਯਤਨ ਕੀਤੇ ?

Answer:

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇਕ ਮਹਾਨ ਦੇਸ਼-ਭਗਤ ਸਨ । ਉਨ੍ਹਾਂ ਨੇ ਬਾਬਾ ਬਾਲਕ ਸਿੰਘ ਤੋਂ ਬਾਅਦ ਪੰਜਾਬ ਵਿਚ ਨਾਮਧਾਰੀ ਜਾਂ ਕੂਕਾ ਲਹਿਰ ਦੀ ਅਗਵਾਈ ਕੀਤੀ | ਬਾਬਾ ਰਾਮ ਸਿੰਘ ਨੇ 1857 ਈ: ਵਿਚ ਕੁੱਝ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਨਾਮਧਾਰੀ ਲਹਿਰ ਨੂੰ ਸੰਗਠਿਤ ਰੂਪ ਪ੍ਰਦਾਨ ਕੀਤਾ । ਭਾਵੇਂ ਇਸ ਲਹਿਰ ਦਾ ਮੁੱਖ ਮੰਤਵ ਧਾਰਮਿਕ ਅਤੇ ਸਮਾਜਿਕ ਸੁਧਾਰ ਲਈ ਕੰਮ ਕਰਨਾ ਸੀ, ਤਾਂ ਵੀ ਇਸ ਨੇ ਅੰਗਰੇਜ਼ੀ ਸ਼ਾਸਨ ਦਾ ਵਿਰੋਧ ਕੀਤਾ ਅਤੇ ਉਸ ਨਾਲ ਨਾ-ਮਿਲਵਰਤਨ ਦੀ ਨੀਤੀ ਅਪਣਾਈ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਗਤੀਵਿਧੀਆਂ- (1) ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿੱਥੇ ਵੀ ਜਾਂਦੇ, ਉਨ੍ਹਾਂ ਨਾਲ ਘੋੜਸਵਾਰਾਂ ਦੀ ਟੋਲੀ ਜ਼ਰੂਰ ਜਾਂਦੀ । ਇਸ ਤੇ ਅੰਗਰੇਜ਼ ਸਰਕਾਰ ਸੋਚਣ ਲੱਗੀ ਕਿ ਨਾਮਧਾਰੀ ਕਿਸੇ ਬਗ਼ਾਵਤ ਦੀ ਤਿਆਰੀ ਕਰ ਰਹੇ ਹਨ । (2) ਅੰਗਰੇਜ਼ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ-ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ । (3) ਪ੍ਰਚਾਰ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਹਰ ਇੱਕ ਸੂਬੇ ਵਿੱਚ ਇੱਕ ਸੇਵਾਦਾਰ ਹੁੰਦਾ ਸੀ । ਉਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ । ਨਾਮਧਾਰੀਆਂ ਦੀ ਇਹ ਕਾਰਵਾਈ ਅੰਗਰੇਜ਼ਾਂ ਨੂੰ ਡਰਾ ਰਹੀ ਸੀ । (4) 1869 ਈ: ਵਿੱਚ ਨਾਮਧਾਰੀਆਂ ਜਾਂ ਕੂਕਿਆਂ ਨੇ ਆਪਣੇ ਸੰਬੰਧ ਕਸ਼ਮੀਰ ਦੇ ਹਾਕਮ ਨਾਲ ਜੋੜੇ । ਉਨ੍ਹਾਂ ਨੇ ਨਾਮਧਾਰੀਆਂ ਕੂਕਿਆਂ) ਨੂੰ ਫ਼ੌਜੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ । (5) ਨਾਮਧਾਰੀ ਲੋਕਾਂ ਨੇ ਗਊ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਸੀ । ਉਹ ਗਊ ਰੱਖਿਆ ਲਈ ਬੁੱਚੜਾਂ ਨੂੰ ਵੀ ਮਾਰ ਦਿੰਦੇ ਸਨ । 1871 ਈ: ਵਿੱਚ ਉਨ੍ਹਾਂ ਨੇ ਰਾਏਕੋਟ, (ਅੰਮ੍ਰਿਤਸਰ) ਦੇ ਕੁਝ ਬੁੱਚੜਖਾਨਿਆਂ ‘ਤੇ ਹਮਲਾ ਕਰਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ। (6) ਜਨਵਰੀ, 1872 ਈ: ਵਿਚ 150 ਕੂਕਿਆਂ ਨਾਮਧਾਰੀਆਂ ਦਾ ਇਕ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਤੇ ਹਥਿਆਰ ਖੋਹਣ ਲਈ ਮਲੇ ਰਕੋਟਲਾ ਪੁੱਜਾ | 15 ਜਨਵਰੀ, 1872 ਈ: ਨੂੰ ਕੁਕਿਆਂ ਅਤੇ ਮਲੇ ਰਕੋਟਲਾ ਦੀ ਸੈਨਾ ਵਿਚਕਾਰ ਘਮਸਾਣ ਦੀ ਲੜਾਈ ਹੋਈ । ਦੋਨਾਂ ਪਾਸਿਆਂ ਦੇ ਅਨੇਕਾਂ ਆਦਮੀ ਮਾਰੇ ਗਏ । ਅੰਗਰੇਜ਼ ਸਰਕਾਰ ਨੇ ਕੂਕਿਆਂ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇ ਰਕੋਟਲਾ ਭੇਜੀ । 68 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ । ਉਨ੍ਹਾਂ ਵਿਚੋਂ 49 ਕੂਕਿਆਂ ਨੂੰ 17 ਜਨਵਰੀ, 1872 ਈ: ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ । ਸਰਕਾਰੀ ਮੁਕੱਦਮੇ ਤੋਂ ਬਾਅਦ 16 ਕੂਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ । ਸੱਚ ਤਾਂ ਇਹ ਹੈ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿੱਚ ਨਾਮਧਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਉਦੇਸ਼ ਉੱਪਰ ਡਟੇ ਰਹੇ ।

Exam Tips:

a) ਬਾਬਾ ਰਾਮ ਸਿੰਘ ਦੀਆਂ ਗਤੀਵਿਧੀਆਂ ਨੂੰ ਨੰਬਰ ਲਗਾ ਕੇ ਲਿਖੋ।
b) ਮਲੇਰਕੋਟਲਾ ਅਤੇ ਰੰਗੂਨ ਦੇਸ਼ ਨਿਕਾਲੇ ਦਾ ਜ਼ਿਕਰ ਜ਼ਰੂਰ ਕਰੋ।

 

Question 2: ਆਰੀਆ ਸਮਾਜ ਨੇ ਪੰਜਾਬ ਵਿਖੇ ਆਜ਼ਾਦੀ ਦੀ ਜੰਗ ਵਿੱਚ ਕੀ ਹਿੱਸਾ ਪਾਇਆ ?

Answer:

ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆ ਨੰ ਦ ਸਰਸਵਤੀ (1824-1883) ਸਨ । ਇਸ ਦੀ ਸਥਾਪਨਾ ਉਨ੍ਹਾਂ ਨੇ 1875 ਈ: ਵਿੱਚ ਕੀਤੀ । 1877 ਈ: ਵਿਚ ਉਨ੍ਹਾਂ ਨੇ ਆਰੀਆ ਸਮਾਜ ਦੀ ਇੱਕ ਸ਼ਾਖਾ ਲਾਹੌਰ ਵਿਖੇ ਖੋਲ੍ਹੀ । | ਆਜ਼ਾਦੀ ਦੀ ਜੰਗ ਵਿੱਚ ਹਿੱਸਾ-ਆਰੀਆ ਸਮਾਜ ਨੇ ਜਿੱਥੇ ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਉੱਥੇ ਇਸ ਨੇ ਆਜ਼ਾਦੀ ਦੀ ਲਹਿਰ ਵਿੱਚ ਵੀ ਵੱਡਮੁੱਲੀ ਭੂਮਿਕਾ ਨਿਭਾਈ । ਆਜ਼ਾਦੀ ਦੀ ਜੰਗ ਵਿੱਚ ਇਸ ਦੇ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ- ਕੌਮੀ ਜਜ਼ਬਾ ਜਗਾਉਣਾ – ਸਵਾਮੀ ਦਇਆ ਨੰ ਦ ਸਰਸਵਤੀ ਨੇ ਆਰੀਆ ਸਮਾਜ ਦੇ ਜ਼ਰੀਏ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਵੀ ਜਗਾਇਆ ਅਤੇ ਉਨ੍ਹਾਂ ਨੂੰ ਆਜ਼ਾਦੀ ਪ੍ਰਾਪਤੀ ਲਈ ਤਿਆਰ ਕੀਤਾ । ਮਹਾਨ ਦੇਸ਼ ਭਗਤਾਂ ਦਾ ਉਦੈ – ਸਵਾਮੀ ਦਇਆ ਨੰ ਦ ਸਰਸਵਤੀ ਨੇ ਭਾਰਤੀਆਂ ਨੂੰ ਆਪਣੇ ਦੇਸ਼ ਅਤੇ ਸੱਭਿਅਤਾ ਉੱਤੇ ਮਾਣ ਕਰਨ ਦੀ ਸਿੱਖਿਆ ਦਿੱਤੀ । ਇਸ ਪੱਖੋਂ ਵੀ ਉਨ੍ਹਾਂ ਦਾ ਅਸਰ ਪੰਜਾਬੀਆਂ ਉੱਤੇ ਪਿਆ । ਲਾਲਾ ਲਾਜਪਤ ਰਾਏ, ਸ: ਅਜੀਤ ਸਿੰਘ ਅਤੇ ਸ਼ਰਧਾ ਨੰ ਦ ਵਰਗੇ ਦੇਸ਼ ਭਗਤ ਆਰੀਆ ਸਨ । ਸਮਾਜ ਦੀ ਹੀ ਦੇਣ ਸਨ । ਭਾਈ ਪਰਮਾ ਨੰ ਦ ਅਤੇ ਲਾਲਾ ਹਰਦਿਆਲ ਵੀ ਪ੍ਰਸਿੱਧ ਆਰੀਆ ਸਮਾਜੀ ਅਸਹਿਯੋਗ ਅੰਦੋਲਨ ਵਿੱਚ ਹਿੱਸਾ – ਇਸ ਸੰਸਥਾ ਨੇ ਅੰਗਰੇਜ਼ਾਂ ਦੇ ਵਿਰੁੱਧ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ । ਇਸ ਨੇ ਸਕੂਲ ਅਤੇ ਕਾਲਜ ਖੋਲ੍ਹ ਕੇ ਸਵਦੇਸ਼ੀ ਲਹਿਰ ਨੂੰ ਬੜ੍ਹਾਵਾ ਦਿੱਤਾ । ਸਰਕਾਰੀ ਵਿਰੋਧ ਦਾ ਸਾਹਮਣਾ – ਆਰੀਆ ਸਮਾਜੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਦੇਖਦਿਆਂ ਅੰਗਰੇਜ਼ ਸਰਕਾਰ ਪੰਜਾਬ ਵਿੱਚ ਆਰੀਆ ਸਮਾਜੀਆਂ ਉੱਤੇ ਕਰੜੀ ਨਜ਼ਰ ਰੱਖਣ ਲੱਗੀ । ਜਿਹੜੇ ਆਰੀਆ ਸਮਾਜੀ ਸਰਕਾਰੀ ਨੌਕਰੀ ਵਿੱਚ ਸਨ ਉਨ੍ਹਾਂ ਉੱਤੇ ਸ਼ੱਕ ਕੀਤਾ ਜਾਣ ਲੱਗਾ। ਇੱਥੋਂ ਤੀਕ ਕਿ ਉਨ੍ਹਾਂ ਨੂੰ ਬਣਦੀਆਂ ਤਰੱਕੀਆਂ ਵੀ ਨਾ ਦਿੱਤੀਆਂ ਗਈਆਂ । ਫਿਰ ਵੀ ਉਨ੍ਹਾਂ ਨੇ ਆਪਣਾ ਕੰਮ ਜਾਰੀ ਰੱਖਿਆ । 1892 ਈ: ਵਿੱਚ ਆਰੀਆ ਸਮਾਜ ਦੋ ਭਾਗਾਂ ਵਿੱਚ ਵੰਡਿਆ ਗਿਆ-ਕਾਲਜ ਪਾਰਟੀ ਅਤੇ ਗੁਰੂਕੁਲ ਪਾਰਟੀ । ਕਾਲਜ ਪਾਰਟੀ ਦੇ ਨੇਤਾ ਲਾਲਾ ਲਾਜਪਤ ਰਾਏ ਅਤੇ ਮਹਾਤਮਾ ਹੰਸ ਰਾਜ ਸਨ ।ਉਹ ਵੇਦਾਂ ਦੀ ਸਿੱਖਿਆ ਦੇ ਨਾਲ-ਨਾਲ ਅੰਗਰੇਜ਼ੀ ਸਾਹਿਤ ਅਤੇ ਪੱਛਮੀ ਵਿਗਿਆਨ ਦੀ ਸਿੱਖਿਆ ਦੇਣ ਦੇ ਹੱਕ ਵਿੱਚ ਸਨ । ਇਸ ਤੇ ਅੰਗਰੇਜ਼ ਸਰਕਾਰ ਅਤੇ ਆਰੀਆ ਸਮਾਜੀਆਂ ਵਿਚਕਾਰਲਾ ਪਾੜਾ ਛੇਤੀ ਹੀ ਮਿਟ ਗਿਆ | ਪਰ ਫਿਰ ਵੀ ਆਰੀਆ ਸਮਾਜੀ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਰਹੇ । ਆਰੀਆ ਸਮਾਜੀਆਂ ਦੇ ਅਖ਼ਬਾਰ ਵੀ ਪੰਜਾਬ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ ।

Exam Tips:

a) ਸਵਾਮੀ ਦਇਆਨੰਦ ਅਤੇ ਆਰੀਆ ਸਮਾਜ ਦੀ ਸਥਾਪਨਾ ਦੇ ਸਾਲ ਯਾਦ ਰੱਖੋ।
b) ਕਾਲਜ ਅਤੇ ਗੁਰੂਕੁਲ ਪਾਰਟੀ ਦਾ ਫ਼ਰਕ ਲਿਖੋ।

 

Question 3: ਗ਼ਦਰ ਪਾਰਟੀ ਨੇ ਆਜ਼ਾਦੀ ਦੀ ਜੰਗ ਲਈ ਕੀ-ਕੀ ਯਤਨ ਕੀਤੇ ?

Answer:

ਗ਼ਦਰ ਪਾਰਟੀ ਦੀ ਸਥਾਪਨਾ 1913 ਈ: ਵਿੱਚ ਸਾਨਫਰਾਂਸਿਸਕੋ (ਅਮਰੀਕਾ) ਵਿੱਚ ਹੋਈ । ਇਸ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸੀ । ਲਾਲਾ ਹਰਦਿਆਲ ਇਸ ਦੇ ਮੁੱਖ ਸਕੱਤਰ, ਕਾਂਸ਼ੀ ਰਾਮ ਸਕੱਤਰ ਅਤੇ ਖ਼ਜ਼ਾਨਚੀ ਸਨ । | ਇਸ ਸੰਸਥਾ ਨੇ ਸਾਨਫਰਾਂਸਿਸਕੋ ਤੋਂ ਉਰਦੂ ਵਿੱਚ ਇੱਕ ਸਪਤਾਹਿਕ ਪੱਤਰ ‘ਗਦਰ’ ਕੱਢਣਾ ਸ਼ੁਰੂ ਕੀਤਾ । ਇਸ ਦੀ ਸੰਪਾਦਨਾ ਦਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੌਂਪਿਆ ਗਿਆ । ਉਸ ਦੀ ਮਿਹਨਤ ਸਦਕਾ ਉਹ ਅਖ਼ਬਾਰ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਪਸ਼ਤੋ ਅਤੇ ਨੇਪਾਲੀ ਭਾਸ਼ਾ ਵਿੱਚ ਵੀ ਛਪਣ ਲੱਗਾ । ਇਸ ਅਖ਼ਬਾਰ ਦੇ ਕਾਰਨ ਇਸ ਸੰਸਥਾ ਦਾ ਨਾਂ “ਗਦਰ ਪਾਰਟੀ’ ਰੱਖਿਆ ਗਿਆ । ਉਦੇਸ਼-ਇਸ ਸੰਸਥਾ ਦਾ ਮੁੱਖ ਉਦੇਸ਼ ਹਥਿਆਰਬੰਦ ਬਗ਼ਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ । ਇਸ ਲਈ ਇਸ ਪਾਰਟੀ ਨੇ ਹੇਠ ਲਿਖੇ ਕੰਮਾਂ ਉੱਤੇ ਜ਼ੋਰ ਦਿੱਤਾ- 1. ਸੈਨਾ ਵਿੱਚ ਬਗ਼ਾਵਤ ਦਾ ਪ੍ਰਚਾਰ । 2. ਸਰਕਾਰੀ ਪਿੱਠੂਆਂ ਦੀ ਹੱਤਿਆ । 3. ਜੇਲਾਂ ਤੋੜਨੀਆਂ । 4. ਸਰਕਾਰੀ ਖ਼ਜ਼ਾਨੇ ਅਤੇ ਥਾਣੇ ਲੁੱਟਣੇ । 5. ਕ੍ਰਾਂਤੀਕਾਰੀ ਸਾਹਿਤ ਛਾਪਣਾ ਅਤੇ ਵੰਡਣਾ । 6. ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਕਰਨੀ । 7. ਹਥਿਆਰ ਇਕੱਠਾ ਕਰਨਾ । 8. ਬੰਬ ਬਣਾਉਣੇ । 9. ਰੇਲਵੇ, ਡਾਕ-ਤਾਰ ਨੂੰ ਕੱਟਣਾ ਅਤੇ ਭੰਨ-ਤੋੜ ਕਰਨੀ । 10. ਕ੍ਰਾਂਤੀਕਾਰੀਆਂ ਦਾ ਝੰਡਾ ਲਹਿਰਾਉਣਾ । 11. ਕ੍ਰਾਂਤੀਕਾਰੀ ਨੌਜਵਾਨਾਂ ਦੀ ਸੂਚੀ ਤਿਆਰ ਕਰਨਾ । ਆਜ਼ਾਦੀ ਪ੍ਰਾਪਤੀ ਦੇ ਯਤਨ – ਕਾਮਾਗਾਟਾਮਾਰੂ ਦੀ ਘਟਨਾ ਮਗਰੋਂ ਕਾਫ਼ੀ ਗਿਣਤੀ ਵਿੱਚ ਭਾਰਤੀ ਲੋਕ ਆਪਣੇ ਦੇਸ਼ ਪਰਤੇ । ਉਹ ਭਾਰਤ ਵਿੱਚ ਗ਼ਦਰ ਰਾਹੀਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣਾ ਚਾਹੁੰਦੇ ਸਨ । ਅੰਗਰੇਜ਼ ਸਰਕਾਰ ਬੜੀ ਹੀ ਚੌਕਸੀ ਤੋਂ ਕੰਮ ਲੈ ਰਹੀ ਸੀ । ਬਾਹਰੋਂ ਆਉਣ ਵਾਲੇ ਹਰ ਬੰਦੇ ਦੀ ਛਾਣ-ਬੀਣ ਹੁੰਦੀ ਸੀ । ਸ਼ੱਕ ਹੋਣ ‘ਤੇ ਉਸ ਬੰਦੇ ਨੂੰ ਨਜ਼ਰਬੰਦ ਕੀਤਾ ਜਾਂਦਾ ਸੀ । ਜਿਹੜਾ ਬੰਦਾ ਬਚ ਜਾਂਦਾ ਸੀ, ਉਹ ਗ਼ਦਰੀਆਂ ਨਾਲ ਰਲ ਜਾਂਦਾ ਸੀ । ਗ਼ਦਰ ਪਾਰਟੀ ਅਤੇ ਬਾਹਰੋਂ ਪਰਤੇ ਕ੍ਰਾਂਤੀਕਾਰੀਆਂ ਦੀ ਅਗਵਾਈ ਰਾਸ ਬਿਹਾਰੀ ਬੋਸ ਨੇ ਸੰਭਾਲੀ । ਅਮਰੀਕਾ ਤੋਂ ਪਰਤੇ ਕਰਤਾਰ ਸਿੰਘ ਸਰਾਭਾ ਨੇ ਵੀ ਭਾਈ ਪਰਮਾਨੰ ਦ ਝਾਂਸੀ ਨਾਲ ਸੰਬੰਧ ਕਾਇਮ ਕੀਤੇ ਅਤੇ ਬਨਾਰਸ ਵਿਖੇ ਸ੍ਰੀ ਰਾਸ ਬਿਹਾਰੀ ਬੋਸ ਦੇ ਲੁ ਕਵੇਂ ਅੱਡੇ ਦਾ ਪਤਾ ਕਰ ਕੇ ਉਸ ਨਾਲ ਵੀ ਸੰਪਰਕ ਕਾਇਮ ਕੀਤਾ । ਗਦਰ ਪਾਰਟੀ ਦੁਆਰਾ ਆਜ਼ਾਦੀ ਲਈ ਕੀਤੇ ਗਏ ਕੰਮ – ਗ਼ਦਰ ਪਾਰਟੀ ਦੁਆਰਾ ਪੰਜਾਬ ਵਿੱਚ ਆਜ਼ਾਦੀ ਲਈ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ- 1. ਰਾਸ ਬਿਹਾਰੀ ਬੋਸ ਨੇ ਲਾਹੌਰ, ਫ਼ਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪਿਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿੱਚ ਪ੍ਰਚਾਰਕ ਭੇਜੇ । 2. ਕਰਤਾਰ ਸਿੰਘ ਸਰਾਭਾ ਨੇ ਲਾਲਾ ਰਾਮ ਸਰਨ ਦਾਸ ਕਪੂਰਥਲਾ ਨਾਲ ਮਿਲ ਕੇ ‘ਗਦਰ’ ਨਾਂ ਦਾ ਸਪਤਾਹਿਕ ਪੱਤਰ ਕੱਢਣ ਲਈ ਐੱਸ ਚਾਲੂ ਕਰਨਾ ਚਾਹਿਆ ਪਰ ਅਸਫਲ ਰਿਹਾ । ਫਿਰ ਵੀ ਉਹ ‘ਗਦਰ ਗੁਜ’ ਛਾਪਦਾ ਰਿਹਾ । 3. ਗ਼ਦਰ ਪਾਰਟੀ ਨੇ ਲਾਹੌਰ ਅਤੇ ਕੁਝ ਹੋਰਨਾਂ ਥਾਂਵਾਂ ‘ਤੇ ਬੰਬ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ । 4. ਗ਼ਦਰ ਪਾਰਟੀ ਨੇ ਆਜ਼ਾਦ ਭਾਰਤ ਲਈ ਇੱਕ ਝੰਡਾ ਤਿਆਰ ਕੀਤਾ । ਕਰਤਾਰ ਸਿੰਘ ਸਰਾਭਾ ਨੇ ਇਸ ਝੰਡੇ ਨੂੰ ਥਾਂ-ਥਾਂ ਲੋਕਾਂ ਵਿੱਚ ਵੰਡਿਆ ।

Exam Tips:

a) ਗ਼ਦਰ ਪਾਰਟੀ ਦੇ ਆਗੂਆਂ ਦੇ ਨਾਂ ਅਤੇ ਉਦੇਸ਼ ਲਿਖੋ।
b) ਗ਼ਦਰ ਅਖ਼ਬਾਰ ਦੀ ਸੰਪਾਦਨਾ ਕਰਤਾਰ ਸਿੰਘ ਸਰਾਭਾ ਨੇ ਕੀਤੀ ਸੀ।

 

Question 4: ਕਾਮਾਗਾਟਾਮਾਰੂ ਜਹਾਜ਼ ਦੀ ਦੁਰਘਟਨਾ ਦਾ ਵਰਣਨ ਲਿਖੋ ।

Answer:

ਪਿਛੋਕੜ – ਅੰਗਰੇਜ਼ ਸਰਕਾਰ ਦੇ ਆਰਥਿਕ ਕਾਨੂੰ ਨਾਂ ਨਾਲ ਪੰਜਾਬੀਆਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ । ਸਿੱਟੇ ਵਜੋਂ 1905 ਈ: ਵਿੱਚ ਉਹ ਲੋਕ ਰੋਟੀ-ਰੋਜ਼ੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗ ਪਏ ਸਨ । ਇਨ੍ਹਾਂ ਵਿਚੋਂ ਕਈ ਪੰਜਾਬੀ ਲੋਕ ਕੈਨੇਡਾ ਪੁੱਜ ਰਹੇ ਸਨ ਪਰ ਕੈਨੇਡਾ ਸਰਕਾਰ ਨੇ 1910 ਈ: ਵਿੱਚ ਇਕ ਕਾਨੂੰ ਨ ਪਾਸ ਕੀਤਾ ਕਿ ਅੱਗੇ ਤੋਂ ਓਹੀ ਭਾਰਤੀ ਲੋਕ ਕੈਨੇਡਾ ਪੁੱਜ ਸਕਣਗੇ, ਜਿਹੜੇ ਆਪਣੇ ਦੇਸ਼ ਦੀ ਕਿਸੇ ਬੰਦਰਗਾਹ ਤੋਂ ਬੈਠ ਕੇ ਸਿੱਧੇ ਕੈਨੇਡਾ ਆਉਣਗੇ ਪਰ 24 ਜਨਵਰੀ, 1913 ਈ: ਨੂੰ ਕੈਨੇਡਾ ਦੀ ਹਾਈਕੋਰਟ ਨੇ ਭਾਰਤੀਆਂ ਉੱਤੇ ਲੱਗੀਆਂ ਪਾਬੰਦੀਆਂ ਵਾਲਾ ਕਾਨੂੰ ਨ ਰੱਦ ਕਰ ਦਿੱਤਾ । ਇਹ ਖ਼ਬਰ ਪੜ੍ਹ ਕੇ ਪੰਜਾਬ ਦੇ ਬਹੁਤ ਸਾਰੇ ਲੋਕ ਕੈਨੇਡਾ ਜਾਣ ਲਈ ਕਲਕੱਤਾ, ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਬੰਦਰਗਾਹਾਂ ਉੱਤੇ ਪਹੁੰਚ ਗਏ । ਪਰ ਕੋਈ ਵੀ ਜਹਾਜ਼ ਕੰਪਨੀ ਕੈਨੇਡਾ ਦੇ ਵਤੀਰੇ ਤੋਂ ਡਰਦੀ ਮਾਰੀ ਪੰਜਾਬੀ ਮੁਸਾਫ਼ਿਰਾਂ ਨੂੰ ਕੈਨੇਡਾ ਉਤਾਰਨ ਦੀ ਜ਼ਿੰਮੇਵਾਰੀ ਨਹੀਂ ਸੀ ਲੈ ਰਹੀ । ਬਾਬਾ ਗੁਰਦਿੱਤ ਸਿੰਘ ਦੇ ਯਤਨ – ਬਾਬਾ ਗੁਰਦਿੱਤ ਸਿੰਘ ਜ਼ਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਹ ਸਿੰਗਾਪੁਰ ਅਤੇ ਮਲਾਇਆ ਵਿੱਚ ਠੇਕੇਦਾਰੀ ਕਰਦਾ ਸੀ । ਉਸ ਨੇ 1913 ਈ: ਵਿੱਚ ‘ਗੁਰੂ ਨਾਨਕ ਨੇਵੀਗੇਸ਼ਨ ਕੰਪਨੀਂ’ ਕਾਇਮ ਕੀਤੀ । 24 ਮਾਰਚ, 1914 ਈ: ਨੂੰ ਉਸ ਕੰਪਨੀ ਨੇ ਜਾਪਾਨ ਤੋਂ ਕਾਮਾਗਾਟਾਮਾਰੂ ਜਹਾਜ਼ ਕਿਰਾਏ ‘ਤੇ ਲੈ ਲਿਆ, ਜਿਸ ਦਾ ਨਾਂ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ । ਉਸ ਨੂੰ 500 ਮੁਸਾਫ਼ਿਰ ਹਾਂਗਕਾਂਗ ਤੋਂ ਹੀ ਮਿਲ ਗਏ । ਹਾਂਗਕਾਂਗ ਦੀ ਅੰਗਰੇਜ਼ ਸਰਕਾਰ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕੀ । ਇਸ ਲਈ ਉਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਕੈਦੀ ਬਣਾ ਲਿਆ । ਭਾਵੇਂ ਉਸ ਨੂੰ ਅਗਲੇ ਦਿਨ ਹੀ ਛੱਡ ਦਿੱਤਾ ਗਿਆ ਪਰ ਵਿਘਨ ਕੇ ਯਾਤਰੀਆਂ ਦੀ ਗਿਣਤੀ ਘੱਟ ਕੇ 135 ਹੀ ਰਹਿ ਗਈ । ਗੁਰੁ ਨਾਨਕ ਜਹਾਜ਼ 23 ਮਈ, 1914 ਈ: ਨੂੰ ਵੈਨਕੂਵਰ (ਕੈਨੇਡਾ) ਦੀ ਬੰਦਰਗਾਹ ਉੱਤੇ ਜਾ ਲੱਗਾ, ਪਰ ਮੁਸਾਫ਼ਿਰਾਂ ਨੂੰ ਬੰਦਰਗਾਹ ਉੱਤੇ ਨਾ ਉਤਰਨ ਦਿੱਤਾ ਗਿਆ । ਅੰਤ ਵਿਚ ਭਾਰਤੀਆਂ ਨੇ ਵਾਪਸ ਆਉਣਾ ਮੰਨ ਲਿਆ । ਕਾਮਾਗਾਟਾਮਾਰੂ ਦੀ ਦੁਰਘਟਨਾ – 23 ਜੁਲਾਈ, 1914 ਈ: ਨੂੰ ਜਹਾਜ਼ ਵੈਨਕੁਵਰ ਤੋਂ ਭਾਰਤ ਵੱਲ ਵਾਪਸ ਚੱਲ ਪਿਆ । ਜਦੋਂ ਜਹਾਜ਼ ਹੁਗਲੀ ਦਰਿਆ ਵਿੱਚ ਪੁੱਜਾ ਤਾਂ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਪੁਲਿਸ ਫੋਰਸ ਦੇ ਨਾਲ ਉੱਥੇ ਪੁੱਜ ਗਏ । ਯਾਤਰੀਆਂ ਦੀ ਤਲਾਸ਼ੀ ਲੈ ਣ ਮਗਰੋਂ ਜਹਾਜ਼ ਨੂੰ 27 ਕਿਲੋ ਮੀਟਰ ਦੂਰ ਬਜਬਜ ਘਾਟ ‘ਤੇ ਖੜ੍ਹਾ ਕਰ ਦਿੱਤਾ ਗਿਆ । ਯਾਤਰੀਆਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਨੂੰ ਉੱਥੋਂ ਰੇਲ ਰਾਹੀਂ ਪੰਜਾਬ ਭੇਜਿਆ ਜਾਵੇਗਾ ਪਰ ਉਹ ਯਾਤਰੀ ਕਲਕੱਤਾ ਵਿਖੇ ਹੀ ਕੋਈ ਕਾਰੋਬਾਰ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਕਿਸੇ ਨਾ ਸੁਣੀ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ । ਸ਼ਾਮ ਵੇਲੇ ਰੇਲਵੇ ਸਟੇਸ਼ਨ ਉੱਤੇ ਇਨ੍ਹਾਂ ਯਾਤਰੀਆਂ ਦੀ ਪੁਲਿਸ ਨਾਲ ਮੁਠਭੇੜ ਹੋ ਗਈ । ਪੁਲਿਸ ਨੇ ਗੋਲੀ ਚਲਾ ਦਿੱਤੀ । ਇਸ ਗੋਲੀ-ਕਾਂਡ ਵਿੱਚ 40 ਬੰਦੇ ਸ਼ਹੀਦ ਹੋਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ । ਬਾਬਾ ਗੁਰਦਿੱਤ ਸਿੰਘ ਬਚ ਕੇ ਪੰਜਾਬ ਪਹੁੰਚ ਗਏ । 1920 ਈ: ਨੂੰ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ‘ਤੇ ਨਨਕਾਣਾ ਸਾਹਿਬ ਵਿਖੇ ਆਪਣੇ ਆਪ ਨੂੰ ਅੰਗਰੇਜ਼ ਪੁਲਿਸ ਦੇ ਅੱਗੇ ਪੇਸ਼ ਕਰ ਦਿੱਤਾ । ਉਨ੍ਹਾਂ ਨੂੰ 5 ਸਾਲਾਂ ਦੀ ਜੇਲ੍ਹ ਹੋਈ ।

Exam Tips:

a) ਕਾਮਾਗਾਟਾਮਾਰੂ ਦੇ ਕਾਰਨ, ਘਟਨਾ ਦਾ ਕ੍ਰਮ ਅਤੇ ਬਾਬਾ ਗੁਰਦਿੱਤ ਸਿੰਘ ਦੀ ਸਜ਼ਾ ਲਿਖੋ।

 

Question 5: ਜਲ੍ਹਿਆਂਵਾਲਾ ਬਾਗ਼ ਦੁਰਘਟਨਾ ਦਾ ਵਰਣਨ ਕਰੋ ।

Answer:

ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ (ਪੰਜਾਬ) ਵਿਚ ਹੈ । ਇੱਥੇ 13 ਅਪਰੈਲ, 1919 ਨੂੰ ਇਕ ਬੇਰਹਿਮੀ ਭਰਿਆ ਹਤਿਆਕਾਂਡ ਹੋਇਆ । ਇਸ ਦਾ ਵਰਣਨ ਇਸ ਪ੍ਰਕਾਰ ਹੈ- ਪਿਛੋਕੜ – ਕੇਂਦਰੀ ਵਿਧਾਨ ਪਰਿਸ਼ਦ ਨੇ ਦੋ ਬਿੱਲ ਪਾਸ ਕੀਤੇ । ਇਨ੍ਹਾਂ ਨੂੰ ਰੌਲਟ ਬਿੱਲ (Rowlatt Bill) ਕਹਿੰਦੇ ਹਨ । ਇਨ੍ਹਾਂ ਬਿੱਲਾਂ ਦੁਆਰਾ ਪੁਲਿਸ ਅਤੇ ਮੈਜਿਸਟਰੇਟ ਨੂੰ ਸਾਜ਼ਿਸ਼ ਆਦਿ ਨੂੰ ਦਬਾਉਣ ਲਈ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਗਈਆਂ । ਇਸ ਦੇ ਵਿਰੁੱਧ 13 ਮਾਰਚ, 1919 ਈ: ਨੂੰ ਮਹਾਤਮਾ ਗਾਂਧੀ ਨੇ ਹੜਤਾਲ ਕਰ ਦਿੱਤੀ । ਸਿੱਟੇ ਵਜੋਂ ਅਹਿਮਦ ਨਗਰ, ਦਿੱਲੀ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਚੰਗੇ ਸ਼ੁਰੂ ਹੋ ਗਏ । ਸਥਿਤੀ ਨੂੰ ਸੰਭਾਲਣ ਲਈ ਪੰਜਾਬ ਦੇ ਦੋ ਪ੍ਰਸਿੱਧ ਨੇਤਾਵਾਂ ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਇਸਦੇ ਵਿਰੋਧ ਵਿਚ ਸ਼ਹਿਰ ਵਿਚ ਹੰੜਤਾਲ ਕਰ ਦਿੱਤੀ ਗਈ । ਪ੍ਰਦਰਸ਼ਨ ਕਰਨ ਵਾਲਿਆਂ ਦਾ ਇਕ ਦਲ ਸ਼ਾਂਤੀਪੂਰਵਕ ਢੰਗ ਨਾਲ ਡਿਪਟੀ ਕਮਿਸ਼ਨਰ ਦੀ ਕੋਠੀ ਵਲ ਚਲ ਪਿਆ ਪਰ ਉਨ੍ਹਾਂ ਨੂੰ ਹਾਲ ਦਰਵਾਜ਼ੇ ਦੇ ਬਾਹਰ ਹੀ ਰੋਕ ਲਿਆ ਗਿਆ | ਸੈਨਿਕਾਂ ਨੇ ਉਨ੍ਹਾਂ ‘ਤੇ ਗੋਲੀ ਵੀ ਚਲਾਈ । ਸਿੱਟੇ ਵਜੋਂ ਕੁਝ ਲੋਕ ਮਾਰੇ ਗਏ ਅਤੇ ਅਨੇਕਾਂ ਲੋਕ ਜ਼ਖ਼ਮੀ ਹੋ ਗਏ । ਸ਼ਹਿਰ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਪੰਜ ਅੰਗਰੇਜ਼ਾਂ ਨੂੰ ਮਾਰ ਦਿੱਤਾ । ਇਕ ਅੰਗਰੇਜ਼ ਔਰਤ ਕੁਮਾਰੀ ਸ਼ੇਰਵੁੱਡ ਵੀ ਸ਼ਹਿਰ ਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ । ਇਸ ਤੇ ਸਰਕਾਰ ਨੇ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਜਲ੍ਹਿਆਂਵਾਲਾ ਬਾਗ਼ ਵਿਚ ਸੋਭਾ ਅਤੇ ਹਤਿਆਕਾਂਡ – ਅਸ਼ਾਂਤੀ ਅਤੇ ਗੁੱਸੇ ਦੇ ਇਸ ਵਾਤਾਵਰਨ ਵਿਚ ਅੰਮ੍ਰਿਤਸਰ ਸ਼ਹਿਰ ਅਤੇ ਆਲੇ -ਦੁਆਲੇ ਦੇ ਪਿੰਡਾਂ ਦੇ ਲਗਪਗ 25000 ਲੋਕ 13 ਅਪਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ) ਜਲ੍ਹਿਆਂਵਾਲੇ ਬਾਗ਼ ਵਿਚ ਸਭਾ ਕਰਨ ਲਈ ਇਕੱਠੇ ਹੋਏ । ਉਸੇ ਦਿਨ ਸਾਢੇ ਨੌਂ ਵਜੇ ਜਨਰਲ ਡਾਇਰ ਨੇ ਅਜਿਹੇ ਜਲੂ ਸਾਂ ਨੂੰ ਗੈਰ-ਕਾਨੂੰ ਨੀ ਘੋਸ਼ਿਤ ਕਰ ਦਿੱਤਾ ਸੀ ਅਤੇ ਆਪਣੇ 150 ਸੈਨਿਕਾਂ ਸਹਿਤ ਜਲ੍ਹਿਆਂਵਾਲੇ ਬਾਗ਼ ਦੇ ਦਰਵਾਜ਼ੇ ‘ਤੇ ਅੱਗੇ ਆ ਡਟਿਆ । ਬਾਗ਼ ਵਿਚ ਆਉਣ-ਜਾਣ ਲਈ ਇਕ ਹੀ ਤੰਗ ਰਸਤਾ ਸੀ । ਜਨਰਲ ਡਾਇਰ ਨੇ ਲੋਕਾਂ ਨੂੰ ਤਿੰਨ ਮਿੰਟ ਦੇ ਅੰਦਰਅੰਦਰ ਦੌੜ ਜਾਣ ਦਾ ਹੁਕਮ ਦਿੱਤਾ ਇੰਨੇ ਥੋੜੇ ਸਮੇਂ ਵਿਚ ਲੋਕਾਂ ਲਈ ਉੱਥੋਂ ਨਿਕਲ ਸਕਣਾ ਮੁਸ਼ਕਿਲ ਸੀ । ਇਸ ਗੋਲੀ ਕਾਂਡ ਵਿਚ 1000 ਲੋਕ ਮਾਰੇ ਗਏ ਅਤੇ 3000 ਤੋਂ ਵੀ ਵੱਧ ਲੋਕ ਜ਼ਖ਼ਮੀ ਹੋਏ । ਮਹੱਤਵ – ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆ ਦਿੱਤਾ । ਇਸ ਤੋਂ ਪਹਿਲਾਂ ਇਹ ਸੰਗਰਾਮ ਗਿਣੇ-ਚੁਣੇ ਲੋਕਾਂ ਤਕ ਹੀ ਸੀਮਿਤ ਸੀ । ਹੁਣ ਇਹ ਜਨਤਾ ਦਾ ਸੰਘਰਸ਼ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਲ ਹੋਣ ਲੱਗੇ । ਦੂਸਰਾ ਇਸ ਦੇ ਨਾਲ ਹੀ ਸੁਤੰਤਰਤਾ ਅੰਦੋਲਨ ਵਿਚ ਨਵਾਂ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।

Exam Tips:

a) ਜਲ੍ਹਿਆਂਵਾਲਾ ਬਾਗ਼ ਦੀ ਤਾਰੀਖ਼, ਕਾਰਨ ਅਤੇ ਗਿਣਤੀ ਲਿਖੋ।
b) ਰੌਲਟ ਬਿੱਲ ਦੇ ਵਿਰੋਧ ਨੂੰ ਕਾਰਨ ਵਜੋਂ ਜ਼ਰੂਰ ਲਿਖੋ।

 

Question 6: ਅਕਾਲੀ ਲਹਿਰ ਨੇ ਆਜ਼ਾਦੀ ਦੀ ਜੰਗ ਵਿੱਚ ਕੀ ਯੋਗਦਾਨ ਪਾਇਆ ?

Answer:

ਬੱਬਰ ਅਕਾਲੀ ਲਹਿਰ ਦਾ ਜਨਮ ਅਕਾਲੀ ਲਹਿਰ ਵਿਚੋਂ ਹੋਇਆ ਸੀ । ਇਸ ਦਾ ਬਾਨੀ ਕਿਸ਼ਨ ਸਿੰਘ ਗੜਗੱਜ ਸੀ । ਇਸ ਦਾ ਜਨਮ ਗੁਰਦੁਆਰਿਆਂ ਵਿਚ ਬੈਠੇ ਮਹੰਤਾਂ ਦਾ ਮੁਕਾਬਲਾ ਕਰਨ ਲਈ ਹੋਇਆ । ਮਹੰਤਾਂ ਨਾਲ ਹੋਰ ਸਰਕਾਰੀ ਪਿੱਠੂਆਂ ਨਾਲ ਨਿਪਟਣਾ ਵੀ ਇਸ ਦਾ ਮੰਤਵ ਸੀ | ਬੱਬਰ ਅਕਾਲੀਆਂ ਨੇ ਸਰਕਾਰ ਅਤੇ ਉਸ ਦੇ ਪਿੱਠੂਆਂ ਨਾਲ ਟੱਕਰ ਲੈ ਣ ਲਈ ‘ਚੱਕਰਵਰਤੀ ਜੱਥਾ ਬਣਾਇਆ ਗਿਆ । ਕੁਝ ਸਮੇਂ ਪਿੱਛੋਂ ਅਕਾਲੀਆਂ ਨੇ ਬੱਬਰ ਅਕਾਲੀ ਨਾਂ ਦਾ ਅਖ਼ਬਾਰ ਕੱਢਿਆ । ਤਦ ਤੋਂ ਇਸ ਲਹਿਰ ਦਾ ਨਾਂ ਬੱਬਰ ਅਕਾਲੀ ਪੈ ਗਿਆ । ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ – ਬੱਬਰ ਅਕਾਲੀਆਂ ਨੇ ਮੁਖ਼ਬਰਾਂ ਅਤੇ ਸਰਕਾਰੀ ਪਿੱਠੂਆਂ ਦਾ ਅੰਤ ਕਰਨ ਦੀ ਯੋਜਨਾ ਬਣਾਈ । ਬੱਬਰਾਂ ਦੀ ਭਾਸ਼ਾ ਵਿੱਚ ਇਸ ਨੂੰ ਸੁਧਾਰ ਕਰਨਾ’ ਕਹਿੰਦੇ ਸਨ । ਬੱਬਰਾਂ ਨੂੰ ਇਹ ਭਰੋਸਾ ਸੀ ਕਿ ਜੇਕਰ ਸਰਕਾਰ ਦੇ ਮੁਖ਼ਬਰਾਂ ਦਾ ਅੰਤ ਕਰ ਦਿੱਤਾ ਜਾਵੇ ਤਾਂ ਅੰਗਰੇਜ਼ੀ ਸਰਕਾਰ ਫੇਲ੍ਹ ਹੋ ਜਾਵੇਗੀ ਅਤੇ ਭਾਰਤ ਛੱਡ ਕੇ ਵਾਪਸ ਚਲੀ ਜਾਵੇਗੀ । ਉਨ੍ਹਾਂ ਦੀਆਂ ਮੁੱਖ ਗਤੀਵਿਧੀਆਂ ਦਾ ਵਰਣਨ ਇਸ ਪ੍ਰਕਾਰ ਹੈ- 1. ਹਥਿਆਰਾਂ ਦੀ ਪ੍ਰਾਪਤੀ – ਬੱਬਰ ਅਕਾਲੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਹਥਿਆਰ ਪ੍ਰਾਪਤ ਕਰਨਾ ਚਾਹੁੰਦੇ ਸਨ । ਉਨ੍ਹਾਂ ਦੇ ਆਪਣੇ ਮੈਂਬਰ ਵੀ ਹਥਿਆਰ ਬਣਾਉਣ ਦੇ ਯਤਨ ਵਿੱਚ ਸਨ | ਹਥਿਆਰਾਂ ਲਈ ਪੈਸੇ ਦੀ ਲੋ ੜ ਸੀ । ਉਨ੍ਹਾਂ ਨੇ ਸਰਕਾਰੀ ਪਿੱਠੂਆਂ ਤੋਂ ਧਨ ਅਤੇ ਹਥਿਆਰ ਖੋਹੇ । 2. ਫ਼ੌਜੀਆਂ ਨੂੰ ਅਪੀਲ – ਬੱਬਰਾਂ ਨੇ ਪੰਜਾਬੀ ਫ਼ੌਜੀਆਂ ਨੂੰ ਵੀ ਅਪੀਲਾਂ ਕੀਤੀਆਂ ਕਿ ਉਹ ਆਪਣੇ ਹਥਿਆਰ ਧਾਰਨ ਕਰਕੇ ਆਜ਼ਾਦੀ ਦੀ ਪ੍ਰਾਪਤੀ ਦਾ ਯਤਨ ਕਰਨ । 3. ਅਖ਼ਬਾਰ – ਬੱਬਰਾਂ ਨੇ ਸਾਈਕਲੋ ਸਟਾਈਲ ਮਸ਼ੀਨ ਨਾਲ ਆਪਣਾ ਅਖ਼ਬਾਰ “ਬੱਬਰ ਅਕਾਲੀ ਦੁਆਬਾ’ ਕੱਢਿਆ । ਇਸ ਅਖ਼ਬਾਰ ਦਾ ਚੰਦਾ ਇਹ ਸੀ ਕਿ ਉਸ ਅਖ਼ਬਾਰ ਨੂੰ ਪੜ੍ਹਨ ਵਾਲਾ, ਇਸ ਅਖ਼ਬਾਰ ਨੂੰ ਅੱਗੇ ਪੰਜਾਂ ਬੰਦਿਆਂ ਨੂੰ ਪੜਾਵੇ । 4. ਸਰਕਾਰੀ ਪਿੱਠੂਆਂ ਦੀ ਹੱਤਿਆ – ਬੱਬਰਾਂ ਨੇ ਆਪਣੇ ਅਖਬਾਰਾਂ ਵਿੱਚ 179 ਬੰਦਿਆਂ ਦੀ ਸੂਚੀ ਛਾਪੀ ਜਿਨ੍ਹਾਂ ਦਾ ਉਨ੍ਹਾਂ ਨੇ ਸੁਧਾਰ ਕਰਨਾ ਸੀ । ਸੂਚੀ ਵਿਚ ਸ਼ਾਮਲ ਜਿਸ ਵਿਅਕਤੀ ਦਾ ਅੰਤਿਮ ਸਮਾਂ ਆ ਗਿਆ ਹੁੰਦਾ ਉਸ ਨੂੰ ਉਹ ਅਖ਼ਬਾਰ ਰਾਹੀਂ ਹੀ ਸੂਚਿਤ ਕਰ ਦਿੰਦੇ ਸਨ । ਦੋ-ਤਿੰਨ ਬੱਬਰ ਉਸ ਵਿਅਕਤੀ ਦੇ ਪਿੰਡ ਜਾਂਦੇ ਅਤੇ ਉਸ ਨੂੰ ਕਤਲ ਕਰ ਆਉਂਦੇ । ਉਹ ਸ਼ਰੇਆਮ ਪਿੰਡ ਵਿੱਚ ਖਲੋਕੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲੈਂ ਦੇ ਸਨ । ਇਸ ਤਰ੍ਹਾਂ ਉਨ੍ਹਾਂ ਨੇ ਅਨੇਕਾਂ ਸਰਕਾਰੀ ਪਿੱਠੂਆਂ ਨੂੰ ਸੋਧਿਆ । ਉਨ੍ਹਾਂ ਨੇ ਪੁਲਿਸ ਨਾਲ ਵੀ ਡਟ ਕੇ ਟੱਕਰ ਲਈ । 5. ਸਰਕਾਰੀ ਅੱਤਿਆਚਾਰ – ਸਰਕਾਰ ਨੇ ਵੀ ਬੱਬਰਾਂ ਨੂੰ ਖ਼ਤਮ ਕਰਨ ਦਾ ਨਿਸ਼ਚਾ ਕਰ ਲਿਆ । ਉਨ੍ਹਾਂ ਦਾ ਪਿੱਛਾ ਕੀਤਾ ਜਾਣ ਲੱਗਾ । ਉਨ੍ਹਾਂ ਵਿਚੋਂ ਕੁਝ ਫੜੇ ਗਏ ਅਤੇ ਕੁਝ ਮਾਰੇ ਗਏ । ਸੌ ਤੋਂ ਵੱਧ ਬੱਬਰਾਂ, ਉੱਤੇ ਮੁਕੱਦਮਾ ਚੱਲਿਆ । 27 ਫਰਵਰੀ, 1926 ਈ: ਨੂੰ ਜੱਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਧਰਮ ਸਿੰਘ ਹਯਾਤਪੁਰਾ ਅਤੇ ਕੁਝ ਹੋਰ ਬੱਬਰਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ । ਇਸ ਤਰ੍ਹਾਂ ਬੱਬਰ ਲਹਿਰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਸਫਲ ਰਹੀ । ਫਿਰ ਵੀ ਇਸ ਲਹਿਰ ਨੇ

Exam Tips:

a) ਬੱਬਰ ਅਕਾਲੀ ਦੀਆਂ ਗਤੀਵਿਧੀਆਂ ਨੂੰ ਕ੍ਰਮ ਵਿਚ ਲਿਖੋ।
b) ਫਾਂਸੀ ਦੀ ਸਜ਼ਾ ਦੀ ਤਾਰੀਖ਼ ਯਾਦ ਰੱਖੋ।

 

Question 7: ਜੈਤਾ ਦੇ ਮੋਰਚਾ ਦਾ ਹਾਲ ਲਿਖੋ ।

Answer:

ਜੈਤੋ ਦਾ ਮੋਰਚਾ 1923 ਈ: ਵਿੱਚ ਲੱਗਾ | ਇਸ ਦੇ ਕਾਰਨਾਂ ਅਤੇ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ- ਕਾਰਨ – ਨਾਭਾ ਦੇ ਮਹਾਰਾਜਾ ਸਰਦਾਰ ਰਿਪੁਦਮਨ ਸਿੰਘ ਸਿੱਖਾਂ ਦਾ ਬਹੁਤ ਵੱਡਾ ਹਿਤੈਸ਼ੀ ਸੀ । ਇਸ ਨਾਲ ਨਾ ਸਿਰਫ਼ ਸਿੱਖਾਂ ਵਿਚ ਸਗੋਂ ਪੂਰੇ ਦੇਸ਼ ਵਿੱਚ ਉਸ ਦਾ ਸਤਿਕਾਰ ਹੋਣ ਲੱਗਾ । ਇਹ ਗੱਲ ਅੰਗਰੇਜ਼ ਸਰਕਾਰ ਨੂੰ ਚੰਗੀ ਨਾ ਲੱਗੀ । ਇਸ ਲਈ ਅੰਗਰੇਜ਼ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬੇਇੱਜ਼ਤ ਕਰਨਾ ਚਾਹੁੰਦੀ ਸੀ । ਵਿਸ਼ਵ ਦੇ ਪਹਿਲੇ ਯੁੱਧ ਸਮੇਂ ਅੰਗਰੇਜ਼ਾਂ ਨੂੰ ਉਹ ਮੌਕਾ ਮਿਲ ਗਿਆ, ਕਿਉਂਕਿ ਉਸ ਯੁੱਧ ਵਿੱਚ ਮਹਾਰਾਜਾ ਨੇ ਆਪਣੀਆਂ ਫ਼ੌਜਾਂ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ । ਓਧਰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਿਚਕਾਰ ਝਗੜਾ ਚੱਲ ਪਿਆ । ਅੰਗਰੇਜ਼ਾਂ ਨੇ ਮਹਾਰਾਜਾ ਪਟਿਆਲਾ ਰਾਹੀਂ ਰਿਪੁਦਮਨ ਸਿੰਘ ਦੇ ਖਿਲਾਫ਼ ਕਈ ਮੁਕੱਦਮੇ ਬਣਾ ਦਿੱਤੇ । ਫਲਸਰੂਪ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ । ਘਟਨਾਵਾਂ – ਸਿੱਖ ਮਹਾਰਾਜਾ ਨਾਲ ਹੋਏ ਇਸ ਭੈੜੇ ਵਤੀਰੇ ਦੇ ਕਾਰਨ ਗੁੱਸੇ ਵਿੱਚ ਆ ਗਏ । ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਸਿੱਖਾਂ ਨੇ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ । ਪਰ ਪੁਲਿਸ ਨੇ ਬਹੁਤ ਸਾਰੇ ਬੰਦੇ ਫੜ ਲਏ ਅਤੇ ਜੈਤੋ ਦੇ ਗੁਰਦੁਆਰਾ ਗੰਗਸਰ ਉੱਤੇ ਕਬਜ਼ਾ ਕਰ ਲਿਆ । ਉਸ ਵੇਲੇ ਉਸ ਗੁਰਦੁਆਰੇ ਵਿੱਚ ਅਖੰਡ ਪਾਠ ਹੋ ਰਿਹਾ ਸੀ । ਪੁਲਿਸ ਕਾਰਵਾਈ ਦੇ ਕਾਰਨ ਪਾਠ ਖੰਡਤ ਹੋ ਗਿਆ । ਇਸ ਘਟਨਾ ਨਾਲ ਸਿੱਖ ਹੋਰ ਵੀ ਭੜਕ ਉੱਠੇ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਟੱਕਰ ਲੈ ਣ ਲਈ ਉੱਥੇ ਆਪਣਾ ਮੋਰਚਾ ਲਾ ਦਿੱਤਾ । 15 ਸਤੰਬਰ, 1923 ਈ: ਨੂੰ 25 ਸਿੰਘਾਂ ਦਾ ਇਕ ਜੱਥਾ ਜੈਤੋ ਭੇਜਿਆ ਗਿਆ । ਇਸ ਤੋਂ ਬਾਅਦ ਛੇ ਮਹੀਨੇ ਤਕ 2525 ਸਿੰਘਾਂ ਦੇ ਜੱਥੇ ਲਗਾਤਾਰ ਜੈਤੋ ਜਾਂਦੇ ਰਹੇ । ਸਰਕਾਰ ਇਨ੍ਹਾਂ ਜੱਥਿਆਂ ਉੱਤੇ ਅੱਤਿਆਚਾਰ ਕਰਦੀ ਰਹੀ । ਮੋਰਚਾ ਲੰ ਬਾ ਹੁੰਦਾ ਵੇਖ ਕੇ ਸ਼੍ਰੋਮਣੀ ਕਮੇਟੀ ਨੇ ਪੰਜ-ਪੰਜ ਸੌ ਦੇ ਜੱਥੇ ਭੇਜਣ ਦਾ ਪ੍ਰੋਗਰਾਮ ਬਣਾਇਆ । 500 ਸਿੱਖਾਂ ਦਾ ਪਹਿਲਾ ਜੱਥਾ ਜਥੇਦਾਰ ਉਧਮ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਤੋਂ ਚੱਲਿਆ । ਜੱਥੇ ਨਾਲ ਹਜ਼ਾਰਾਂ ਲੋਕ ਮਾਝਾ ਅਤੇ ਮਾਲਵਾ ਹੁੰਦੇ ਹੋਏ ਨਾਭਾ ਰਿਆਸਤ ਦੀ ਹੱਦ ਵਿੱਚ ਦਾਖ਼ਲ ਹੋਏ । ਇਹ ਜੱਥਾ ਗੁਰਦੁਆਰਾ ਗੰਗਸਰ ਤੋਂ ਇੱਕ ਫਰਲਾਂਗ ਦੀ ਦੂਰੀ ‘ਤੇ ਸੀ ਤਾਂ ਅੰਗਰੇਜ਼ ਸਰਕਾਰ ਦੀਆਂ ਮਸ਼ੀਨਗੰਨਾਂ ਨੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀਆਂ ਦੀ ਵਾਛੜ ਤੋਂ ਡਰ ਕੇ ਵੀ ਸਿੰਘ ਪਿੱਛੇ ਨਾ ਮੁੜੇ । ਇਸ ਗੋਲੀਬਾਰੀ ਵਿਚ ਅਨੇਕਾਂ ਸਿੰਘ ਸ਼ਹੀਦ ਹੋ ਗਏ । ਜੈਤੋ ਦਾ ਮੋਰਚਾ ਦੋ ਸਾਲ ਤਕ ਚੱਲਦਾ ਰਿਹਾ | ਪੰਜ-ਪੰਜ ਸੌ ਦੇ ਜੱਥੇ ਆਉਂਦੇ ਰਹੇ ਅਤੇ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ । ਪੰਜਾਬ ਤੋਂ ਬਾਹਰੋਂ ਕਲਕੱਤਾ (ਕੋਲਕਾਤਾ), ਕੈਨੇਡਾ, ਸ਼ੰਘਾਈ ਅਤੇ ਹਾਂਗਕਾਂਗ ਤੋਂ ਵੀ ਜੱਥੇ ਜੈਤੋ ਵਿਖੇ ਪੁੱਜੇ । ਅੰਤ ਨੂੰ ਬੇਵੱਸ ਹੋ ਕੇ ਗੁਰਦੁਆਰੇ ਤੋਂ ਪੁਲਿਸ ਦਾ ਪਹਿਰਾ ਹਟਾ ਲਿਆ ਗਿਆ ਅਤੇ 1925 ਈ: ਨੂੰ ਸਰਕਾਰ ਨੂੰ ਗੁਰਦੁਆਰਾ ਐਕਟ ਪਾਸ ਕਰਨਾ ਪਿਆ ਤੇ ਅਕਾਲੀਆਂ ਨੇ ਜੈਤੋ ਦਾ ਮੋਰਚਾ ਖ਼ਤਮ ਕਰ ਦਿੱਤਾ ।

Exam Tips:

a) ਜੈਤੋ ਮੋਰਚੇ ਦੇ ਕਾਰਨ ਅਤੇ ਘਟਨਾਵਾਂ ਕ੍ਰਮ ਵਿਚ ਲਿਖੋ।
b) ਮੋਰਚੇ ਦੇ ਅੰਤ ਦਾ ਸਾਲ ਲਿਖੋ।

 

Question 8: ਆਜ਼ਾਦ ਹਿੰਦ ਫ਼ੌਜ ਉੱਤੇ ਵਿਸਥਾਰਪੂਰਵਕ ਨੋਟ ਲਿਖੋ ।

Answer:

ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਦਾ ਪਿਛੋਕੜ-ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਰਾਸ ਬਿਹਾਰੀ ਬੋਸ ਨੇ ਜਾਪਾਨ ਵਿੱਚ ਕੀਤੀ ਸੀ । ਦੂਜੇ ਵਿਸ਼ਵ ਯੁੱਧ ਦੇ ਸਮੇਂ ਜਾਪਾਨ ਬ੍ਰਿਟਿਸ਼ ਫ਼ੌਜ ਨੂੰ ਹਰਾ ਕੇ ਬਹੁਤ ਸਾਰੇ ਸੈਨਿਕਾਂ ਨੂੰ ਕੈਦੀ ਬਣਾ ਕੇ ਜਾਪਾਨ ਲੈ ਗਿਆ ਸੀ । ਉਨ੍ਹਾਂ ਵਿੱਚੋਂ ਜ਼ਿਆਦਾਤਰ ਸੈਨਿਕ ਭਾਰਤੀ ਸਨ । ਰਾਸ ਬਿਹਾਰੀ ਬੋਸ ਨੇ ਕੈਪਟਨ ਮੋਹਨ ਸਿੰਘ ਦੀ ਸਹਾਇਤਾ ਨਾਲ ‘ਆਜ਼ਾਦ ਹਿੰਦ ਫ਼ੌਜ’ ਬਣਾਈ । ਰਾਸ ਬਿਹਾਰੀ ਬੋਸ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਸੁਭਾਸ਼ ਚੰਦਰ ਬੋਸ ਨੂੰ ਸੌਂਪਣਾ ਚਾਹੁੰਦੇ ਸਨ । ਉਸ ਸਮੇਂ ਸੁਭਾਸ਼ ਜੀ ਜਰਮਨੀ ਵਿੱਚ ਸਨ । ਇਸ ਲਈ ਰਾਸ ਬਿਹਾਰੀ ਬੋਸ ਨੇ ਉਨ੍ਹਾਂ ਨੂੰ ਜਾਪਾਨ ਆਉਣ ਦਾ ਸੱਦਾ ਦਿੱਤਾ । ਜਾਪਾਨ ਪਹੁੰਚਣ ‘ਤੇ ਸੁਭਾਸ਼ ਬਾਬੂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਸੰਭਾਲੀ । ਉਦੋਂ ਤੋਂ ਹੀ ਉਹ ਨੇਤਾ ਜੀ ਸੁਭਾਸ਼ ਚੰਦਰ ਦੇ ਨਾਂ ਤੋਂ ਲੋਕਪ੍ਰਿਆ ਹੋਏ । ਹਿੰਦ ਫ਼ੌਜ ਦਾ ਆਜ਼ਾਦੀ ਸੰਘਰਸ਼- 21 ਅਕਤੂਬਰ, 1943 ਨੂੰ ਨੇਤਾ ਜੀ ਨੇ ਸਿੰਘਾਪੁਰ ਵਿੱਚ ‘ਆਜ਼ਾਦ ਹਿੰਦ ਸਰਕਾਰ’ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਭਾਰਤੀਆਂ ਨੂੰ ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’ ਕਹਿ ਕੇ ਪੁਕਾਰਿਆ । ਜਲਦੀ ਹੀ ਉਨ੍ਹਾਂ ਨੇ ਅਮਰੀਕਾ ਅਤੇ ਇੰਗਲੈਂ ਡ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ | ਨਵੰਬਰ, 1943 ਈ: ਵਿੱਚ ਜਾਪਾਨ ਨੇ ਅੰਡੇਮਾਨ ਨਿਕੋਬਾਰ ਨਾਂ ਦੇ ਭਾਰਤੀ ਟਾਪੂਆਂ ਨੂੰ ਜਿੱਤ ਕੇ ਆਜ਼ਾਦ ਹਿੰਦ ਸਰਕਾਰ ਨੂੰ ਸੌਂਪ ਦਿੱਤੇ । ਨੇਤਾ ਜੀ ਨੇ ਇਨ੍ਹਾਂ ਟਾਪੂਆਂ ਦੇ ਨਾਂ ਕ੍ਰਮਵਾਰ ‘ਸ਼ਹੀਦ’ ਅਤੇ ‘ਸਵਰਾਜ’ ਰੱਖੇ । ਇਸ ਫ਼ੌਜ ਨੇ ਮਈ, 1944 ਈ: ਵਿਚ ਅਸਾਮ ਵਿੱਚ ਮਾਵਡਾਕ ਚੌਕੀ ਨੂੰ ਜਿੱਤ ਲਿਆ । ਇਸ ਤਰ੍ਹਾਂ ਉਸ ਨੇ ਭਾਰਤ ਦੀ ਧਰਤੀ ਉੱਤੇ ਪੈਰ ਰੱਖੇ ਅਤੇ ਉੱਥੇ ਆਜ਼ਾਦ ਹਿੰਦ ਸਰਕਾਰ ਦਾ ਝੰਡਾ ਲਹਿਰਾਇਆ । ਇਸ ਤੋਂ ਬਾਅਦ ਆਸਾਮ ਦੀ ਕੋਹੀਮਾ ਚੌਕੀ ਉੱਪਰ ਵੀ ਆਜ਼ਾਦ ਹਿੰਦ ਫ਼ੌਜ ਦਾ ਅਧਿਕਾਰ ਹੋ ਗਿਆ । ਹੁਣ ਆਜ਼ਾਦ ਹਿੰਦ ਫ਼ੌਜ ਨੇ ਇੰਫਾਲ ਦੀ ਮਹੱਤਵਪੂਰਨ ਚੌਕੀ ਜਿੱਤਣ ਦੀ ਕੋਸ਼ਿਸ਼ ਕੀਤੀ । ਪਰ ਉੱਥੋਂ ਦੀਆਂ ਪ੍ਰਤੀਕੂਲ ਹਾਲਤਾਂ ਦੇ ਕਾਰਨ ਉਸ ਨੂੰ ਸਫਲਤਾ ਨਾ ਮਿਲ ਸਕੀ । ਆਜ਼ਾਦ ਹਿੰਦ ਫ਼ੌਜ ਦੀ ਅਸਫਲਤਾ (ਵਾਪਸੀ) – ਆਜ਼ਾਦ ਹਿੰਦ ਫ਼ੌਜ ਨੂੰ ਜਾਪਾਨ ਤੋਂ ਮਿਲਣ ਵਾਲੀ ਸਹਾਇਤਾ ਬੰਦ ਹੋ ਗਈ । ਸੈਨਿਕ ਸਾਮਾਨ ਦੀ ਘਾਟ ਦੇ ਕਾਰਨ ਆਜ਼ਾਦ ਹਿੰਦ ਫ਼ੌਜ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ । ਪਿੱਛੇ ਹਟਣ ‘ਤੇ ਵੀ ਆਜ਼ਾਦ ਹਿੰਦ ਫ਼ੌਜ ਦਾ ਮਨੋਬਲ ਘੱਟ ਨਹੀਂ ਹੋਇਆ | ਪਰ 18 ਅਗਸਤ, 1945 ਈ: ਨੂੰ ਫਾਰਮੋਸਾ ਵਿਚ ਇਕ ਜਹਾਜ਼ ਦੁਰਘਟਨਾ ਵਿਚ ਨੇਤਾ ਜੀ ਦਾ ਦਿਹਾਂਤ ਹੋ ਗਿਆ | ਅਗਸਤ, 1945 ਈ: ਵਿੱਚ ਜਾਪਾਨ ਨੇ ਵੀ ਆਤਮ-ਸਮਰਪਣ ਕਰ ਦਿੱਤਾ । ਇਸ ਦੇ ਨਾਲ ਹੀ ਆਜ਼ਾਦ ਹਿੰਦ ਫ਼ੌਜ ਦੁਆਰਾ ਸ਼ੁਰੂ ਕੀਤਾ ਗਿਆ ਆਜ਼ਾਦੀ ਦਾ ਸੰਘਰਸ਼ ਖ਼ਤਮ ਹੋ ਗਿਆ । ਆਜ਼ਾਦ ਹਿੰਦ ਫ਼ੌਜ ਦੇ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ – ਟਿਸ਼ ਫ਼ੌਜ ਨੇ ਆਜ਼ਾਦ ਹਿੰਦ ਫ਼ੌਜ ਦੇ ਕੁਝ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਇੰਫਾਲ ਦੇ ਮੋਰਚੇ ‘ਤੇ ਫੜ ਲਿਆ । ਫੜੇ ਗਏ ਤਿੰਨ ਅਧਿਕਾਰੀਆਂ ਉੱਤੇ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦੇਸ਼-ਧੋਹ ਦਾ ਮੁਕੱਦਮਾ ਚਲਾਇਆ ਗਿਆ । ਅਦਾਲਤ ਨੇ ਫ਼ੈਸਲਾ ਦਿੱਤਾ ਕਿ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ ਉੱਪਰ ਚੜ੍ਹਾਇਆ ਜਾਵੇ, ਪਰ ਜਨਤਾ ਦੇ ਜੋਸ਼ ਨੂੰ ਦੇਖ ਕੇ ਸਰਕਾਰ ਘਬਰਾ ਗਈ । ਇਸ ਲਈ ਉਨ੍ਹਾਂ ਨੂੰ ਬਿਨਾਂ ਕੋਈ ਸਜ਼ਾ ਦਿੱਤੇ ਰਿਹਾਅ ਕਰ ਦਿੱਤਾ ਗਿਆ । ਇਹ ਰਿਹਾਈ ਭਾਰਤੀ ਰਾਸ਼ਟਰਵਾਦ ਦੀ ਇਕ ਮਹਾਨ ਜਿੱਤ ਸੀ ।

Exam Tips:

a) ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ, ਸੰਘਰਸ਼ ਅਤੇ ਅਸਫਲਤਾ ਦੇ ਪੜਾਅ ਕ੍ਰਮ ਵਿਚ ਲਿਖੋ।
b) ਲਾਲ ਕਿਲ੍ਹੇ ਦੇ ਮੁਕੱਦਮੇ ਦਾ ਅੰਤ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ (Objective Type Questions)

Question 1: (i) ਗ਼ਦਰ ਲਹਿਰ ਦਾ ਮੁਖੀ ਕੌਣ ਸੀ? (ii) ਉਸ ਨੇ ਕਾਮਾਗਾਟਾਮਾਰੂ ਦੀ ਘਟਨਾ ਤੋਂ ਬਾਅਦ ਕਿੱਥੇ ਮੀਟਿੰਗ ਬੁਲਾਈ?

Answer:

(i) ਗ਼ਦਰ ਲਹਿਰ ਦਾ ਮੁਖੀ ਸੋਹਣ ਸਿੰਘ ਭਕਨਾ ਸੀ। (ii) ਉਸ ਨੇ ਅਮਰੀਕਾ ਵਿਚ ਇਕ ਵਿਸ਼ੇਸ਼ ਮੀਟਿੰਗ ਬੁਲਾਈ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 2: 19 ਫ਼ਰਵਰੀ, 1915 ਈ: ਦੇ ਅੰਦੋਲਨ ਵਿਚ ਪੰਜਾਬ ਵਿਚ ਸ਼ਹੀਦ ਹੋਣ ਵਾਲੇ ਚਾਰ ਗ਼ਦਰੀਆਂ ਦੇ ਨਾਂ ਲਿਖੋ।

Answer:

ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਬਲਵੰਤ ਸਿੰਘ ਅਤੇ ਅਰੂੜ ਸਿੰਘ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 3: ਪੰਜਾਬ ਵਿੱਚ ਅਕਾਲੀ ਅੰਦੋਲਨ ਕਦੋਂ ਸ਼ੁਰੂ ਹੋਇਆ ਤੇ ਕਦੋਂ ਖ਼ਤਮ ਹੋਇਆ?

Answer:

ਪੰਜਾਬ ਵਿੱਚ ਅਕਾਲੀ ਅੰਦੋਲਨ 1921 ਈ: ਵਿੱਚ ਸ਼ੁਰੂ ਹੋਇਆ ਅਤੇ 1925 ਈ: ਵਿਚ ਖ਼ਤਮ ਹੋਇਆ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 4: (i) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੋਈ? (ii) ਇਸ ਦੇ ਕਿੰਨੇ ਮੈਂਬਰ ਸਨ?

Answer:

(i) 1920 ਵਿਚ ਹੋਈ। (ii) ਇਸ ਦੇ ਮੈਂਬਰਾਂ ਦੀ ਸੰਖਿਆ 175 ਸੀ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 5: ਲੋਕਾਂ ਨੇ ‘ਰੌਲਟ ਬਿਲ’ ਨੂੰ ਕੀ ਕਹਿ ਕੇ ਪੁਕਾਰਿਆ?

Answer:

ਲੋਕਾਂ ਨੇ ‘ਰੌਲਟ ਬਿਲ’ ਨੂੰ ‘ਕਾਲਾ ਕਾਨੂੰਨ’ ਕਹਿ ਕੇ ਸੱਦਿਆ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 6: (i) ਲਾਹੌਰ ਵਿੱਚ ਸਾਈਮਨ ਕਮਿਸ਼ਨ ਵਿਰੁੱਧ ਪ੍ਰਦਰਸ਼ਨ ਵਿੱਚ ਕਿਸ ਮਹਾਨ ਨੇਤਾ ਉੱਤੇ ਲਾਠੀ ਦੇ ਹਮਲੇ ਹੋਏ? (ii) ਇਸ ਦੇ ਲਈ ਕਿਹੜਾ ਅੰਗਰੇਜ਼ ਪੁਲਿਸ ਅਧਿਕਾਰੀ ਜ਼ਿੰਮੇਵਾਰ ਸੀ?

Answer:

(i) ਲਾਲਾ ਲਾਜਪਤ ਰਾਏ ਉੱਤੇ ਲਾਠੀ ਦੇ ਭਿਆਨਕ ਹਮਲੇ ਹੋਏ। (ii) ਇਸ ਲਈ ਪੁਲਿਸ ਅਧਿਕਾਰੀ ਸਾਂਡਰਸ ਜ਼ਿੰਮੇਵਾਰ ਸੀ (ਪਾਠ-ਪੁਸਤਕ ਅਨੁਸਾਰ)।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 7: (i) ਨਾਮਧਾਰੀ ਲਹਿਰ ਦੇ ਸੰਸਥਾਪਕ ਕੌਣ ਸਨ? (ii) ਉਨ੍ਹਾਂ ਨੇ ਆਪਣੇ ਧਾਰਮਿਕ ਵਿਚਾਰਾਂ ਦਾ ਪ੍ਰਚਾਰ ਪੰਜਾਬ ਦੇ ਕਿਹੜੇ ਦੁਆਬ ਵਿਚ ਕੀਤਾ?

Answer:

(i) ਨਾਮਧਾਰੀ ਲਹਿਰ ਦੇ ਸੰਸਥਾਪਕ ਬਾਬਾ ਬਾਲਕ ਸਿੰਘ ਜੀ ਸਨ। (ii) ਉਨ੍ਹਾਂ ਨੇ ਪੰਜਾਬ ਦੇ ਸਿੰਧ ਸਾਗਰ ਦੋਆਬ ਵਿਚ ਪ੍ਰਚਾਰ ਕੀਤਾ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 8: ਨਾਮਧਾਰੀਆਂ ਨੇ ਮਲੇ ਰਕੋਟਲੇ ਉੱਤੇ ਹਮਲਾ ਕਦੋਂ ਕੀਤਾ?

Answer:

1872 ਈ: ਵਿੱਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 9: ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ ਗਿਆ?

Answer:

31 ਦਸੰਬਰ, 1929 ਨੂੰ ਲਾਹੌਰ ਦੇ ਕਾਂਗਰਸ ਇਜਲਾਸ ਵਿਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 10: 1857 ਦੇ ਸੁਤੰਤਰਤਾ ਸੰਘਰਸ਼ ਦੀ ਪਹਿਲੀ ਲੜਾਈ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ?

Answer:

10 ਮਈ ਨੂੰ ਮੇਰਠ ਤੋਂ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 11: ਨਾਮਧਾਰੀ ਜਾਂ ਕੂਕਾ ਲਹਿਰ ਦੀ ਨੀਂਹ ਕਦੋਂ ਪਈ?

Answer:

12 ਅਪਰੈਲ, 1857 ਈ: ਨੂੰ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 12: ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਤਰ-ਜਾਤੀ ਵਿਆਹ ਦੀ ਕਿਹੜੀ ਨਵੀਂ ਨੀਤੀ ਚਲਾਈ?

Answer:

ਆਨੰਦ ਕਾਰਜ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 13: ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ?

Answer:

ਸੁਆਮੀ ਦਇਆਨੰਦ ਸਰਸਵਤੀ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 14: ਆਰੀਆ ਸਮਾਜ ਦੀ ਸਥਾਪਨਾ ਕਦੋਂ ਹੋਈ?

Answer:

1875 ਈ: ਵਿਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 15: ਦੇਸ਼ ਭਗਤੀ ਦੇ ਪ੍ਰਸਿੱਧ ਗੀਤ “ਪਗੜੀ ਸੰਭਾਲ ਜੱਟਾ” ਦੇ ਲੇਖਕ ਕੌਣ ਸਨ?

Answer:

ਬਾਂਕੇ ਦਿਆਲ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 16: ਗ਼ਦਰ ਪਾਰਟੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

Answer:

1913 ਈ: ਵਿਚ ਸਾਨ ਫਰਾਂਸਿਸਕੋ ਵਿਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 17: ਗ਼ਦਰ ਲਹਿਰ ਦੇ ਹਫ਼ਤਾਵਾਰੀ ਪੱਤਰ ‘ਗ਼ਦਰ’ ਦਾ ਸੰਪਾਦਕ ਕੌਣ ਸੀ?

Answer:

ਕਰਤਾਰ ਸਿੰਘ ਸਰਾਭਾ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 18: ‘ਕਾਮਾਗਾਟਾਮਾਰੂ’ ਨਾਂ ਦਾ ਜਹਾਜ਼ ਕਿਸ ਨੇ ਕਿਰਾਏ ‘ਤੇ ਲਿਆ ਸੀ?

Answer:

ਬਾਬਾ ਗੁਰਦਿੱਤ ਸਿੰਘ ਨੇ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 19: ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਕਦੋਂ ਘਟੀ?

Answer:

13 ਅਪਰੈਲ, 1919 ਈ: ਨੂੰ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 20: ਜਲ੍ਹਿਆਂਵਾਲਾ ਬਾਗ਼ ਵਿਚ ਗੋਲੀਆਂ ਕਿਸਨੇ ਚਲਵਾਈਆਂ?

Answer:

ਜਨਰਲ ਡਾਇਰ ਨੇ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 21: ਮਾਈਕਲ ਓ. ਡਾਇਰ ਦੀ ਹੱਤਿਆ ਕਿਸਨੇ ਕੀਤੀ ਅਤੇ ਕਿਉਂ?

Answer:

ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦਾ ਬਦਲਾ ਲੈਣ ਲਈ ਕੀਤੀ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 22: ਬੱਬਰ ਅਕਾਲੀ ਜੱਥੇ ਦੀ ਸਥਾਪਨਾ ਕਦੋਂ ਹੋਈ?

Answer:

ਅਗਸਤ, 1922 ਈ: ਵਿਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 23: ਸਰਦਾਰ ਰਿਪੁਦਮਨ ਸਿੰਘ ਕਿੱਥੋਂ ਦਾ ਮਹਾਰਾਜਾ ਸੀ?

Answer:

ਨਾਭਾ ਦਾ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 24: ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ?

Answer:

1928 ਵਿੱਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 25: ਸਾਈਮਨ ਕਮਿਸ਼ਨ ਦਾ ਪ੍ਰਧਾਨ ਕੌਣ ਸੀ?

Answer:

ਸਰ ਜਾਨ ਸਾਈਮਨ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 26: ਲਾਲਾ ਲਾਜਪਤ ਰਾਇ ਕਦੋਂ ਸ਼ਹੀਦ ਹੋਏ?

Answer:

17 ਨਵੰਬਰ, 1928 ਈ: ਨੂੰ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 27: ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ?

Answer:

1925-26 ਵਿਚ ਲਾਹੌਰ ਵਿਚ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 28: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਕਦੋਂ ਦਿੱਤੀ ਗਈ?

Answer:

23 ਮਾਰਚ, 1931 ਈ: ਨੂੰ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 29: ਪੂਰਨ ਸਵਰਾਜ ਪ੍ਰਸਤਾਵ ਦੇ ਅਨੁਸਾਰ ਭਾਰਤ ਵਿਚ ਪਹਿਲੀ ਵਾਰ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ?

Answer:

26 ਜਨਵਰੀ, 1930 ਈ: ਨੂੰ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 30: ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ?

Answer:

1943 ਵਿਚ ਸੁਭਾਸ਼ ਚੰਦਰ ਬੋਸ ਨੇ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 31: ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਕਿਸਨੇ ਦਿੱਤਾ?

Answer:

ਸੁਭਾਸ਼ ਚੰਦਰ ਬੋਸ ਨੇ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

Question 32: ਆਜ਼ਾਦ ਹਿੰਦ ਫ਼ੌਜ ਦੇ ਅਧਿਕਾਰੀਆਂ ਤੇ ਮੁਕੱਦਮਾ ਕਿੱਥੇ ਚਲਾਇਆ ਗਿਆ?

Answer:

ਦਿੱਲੀ ਦੇ ਲਾਲ ਕਿਲ੍ਹੇ ’ਤੇ।

Exam Tips:

a) ਇਕ ਲਾਈਨ ਜਾਂ ਇਕ ਸ਼ਬਦ ਵਿਚ ਸਹੀ ਤਾਰੀਖ਼ ਜਾਂ ਨਾਂ ਲਿਖੋ।

 

ਖ਼ਾਲੀ ਥਾਂਵਾਂ ਭਰੋ

Question 1: ਸਰਦਾਰ ਅਹਿਮਦ ਖ਼ਾਂ ਖਰਲ ਅੰਗਰੇਜ਼ਾਂ ਦੇ ਹੱਥੋਂ ……… ਦੇ ਨੇੜੇ ਸ਼ਹੀਦ ਹੋਇਆ।

Answer:

ਪਾਕਪੱਟਨ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

Question 2: ਗ਼ਦਰ ਲਹਿਰ ਅੰਮ੍ਰਿਤਸਰ ਦੇ ਇਕ ਸਿਪਾਹੀ ……… ਦੇ ਧੋਖਾ ਦੇਣ ਨਾਲ ਅਸਫ਼ਲ ਹੋ ਗਈ।

Answer:

ਕਿਰਪਾਲ ਸਿੰਘ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

Question 3: ਸਾਈਮਨ ਕਮਿਸ਼ਨ ……… ਈ: ਵਿਚ ਭਾਰਤ ਆਇਆ।

Answer:

1928

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

Question 4: ਗ਼ਦਰ ਵਿਦਰੋਹ ਦਲ ਦਾ ਮੁਖੀ ……… ਸੀ।

Answer:

ਸੋਹਣ ਸਿੰਘ ਭਕਨਾ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

Question 5: ਲੋਕਾਂ ਨੇ ਰੌਲਟ ਐਕਟ ਨੂੰ ……… ਦੇ ਨਾਂ ਨਾਲ ਸੱਦਿਆ।

Answer:

ਕਾਲੇ ਕਾਨੂੰਨ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

Question 6: ਪੂਰਨ ਸਵਰਾਜ ਦਾ ਮਤਾ ……… ਈ: ਨੂੰ ਲਾਹੌਰ ਦੇ ਕਾਂਗਰਸ ਇਜਲਾਸ ਵਿਚ ਪਾਸ ਹੋਇਆ।

Answer:

31 ਦਸੰਬਰ, 1929

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।

 

ਬਹੁਵਿਕਲਪੀ ਪ੍ਰਸ਼ਨ

Question 1: 19 ਫ਼ਰਵਰੀ, 1915 ਦੇ ਅੰਦੋਲਨ ਵਿਚ ਪੰਜਾਬ ਵਿਚ ਸ਼ਹੀਦ ਹੋਣ ਵਾਲਾ ਗ਼ਦਰੀ ਸੀ: (A) ਕਰਤਾਰ ਸਿੰਘ ਸਰਾਭਾ (B) ਜਗਤ ਸਿੰਘ (C) ਬਲਵੰਤ ਸਿੰਘ (D) ਉੱਪਰ ਦੱਸੇ ਸਾਰੇ

Answer:

(D) ਉੱਪਰ ਦੱਸੇ ਸਾਰੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

Question 2: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ: (A) 1920 (B) 1921 (C) 1915 (D) 1928

Answer:

(A) 1920 ਈ: ਵਿਚ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

Question 3: ਲਾਹੌਰ ਵਿਚ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਸਿੱਟੇ ਵਜੋਂ ਕਿਸ ਨੇਤਾ ਨੂੰ ਜਾਨ ਗਵਾਉਣੀ ਪਈ: (A) ਬਾਂਕੇ ਦਿਆਲ (B) ਲਾਲਾ ਲਾਜਪਤ ਰਾਏ (C) ਭਗਤ ਸਿੰਘ (D) ਰਾਜਗੁਰੂ

Answer:

(B) ਲਾਲਾ ਲਾਜਪਤ ਰਾਏ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

Question 4: ਪੂਰਨ ਸਵਰਾਜ ਮਤੇ ਅਨੁਸਾਰ ਪਹਿਲੀ ਵਾਰ ਪੂਰਨ ਸੁਤੰਤਰਤਾ ਦਿਹਾੜਾ ਕਦੋਂ ਮਨਾਇਆ ਗਿਆ: (A) 31 ਦਸੰਬਰ, 1929 (B) 15 ਅਗਸਤ, 1947 (C) 26 ਜਨਵਰੀ, 1930 (D) 15 ਅਗਸਤ, 1857

Answer:

(C) 26 ਜਨਵਰੀ, 1930 ਈ:।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

Question 5: ਦੇਸ਼ ਭਗਤੀ ਦੇ ਗੀਤ ‘ਪਗੜੀ ਸੰਭਾਲ ਜੱਟਾ’ ਦਾ ਲੇਖਕ ਸੀ: (A) ਬਾਂਕੇ ਦਿਆਲ (B) ਭਗਤ ਸਿੰਘ (C) ਰਾਜਗੁਰੂ (D) ਅਜੀਤ ਸਿੰਘ

Answer:

(A) ਬਾਂਕੇ ਦਿਆਲ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

Question 6: ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦਾ ਨਾਅਰਾ ਦਿੱਤਾ: (A) ਸ਼ਹੀਦ ਭਗਤ ਸਿੰਘ ਨੇ (B) ਸ਼ਹੀਦ ਊਧਮ ਸਿੰਘ ਨੇ (C) ਸ਼ਹੀਦ ਰਾਜਗੁਰੂ ਨੇ (D) ਸੁਭਾਸ਼ ਚੰਦਰ ਬੋਸ ਨੇ

Answer:

(D) ਸੁਭਾਸ਼ ਚੰਦਰ ਬੋਸ ਨੇ।

Exam Tips:

a) ਸਾਰੇ ਵਿਕਲਪ ਪੜ੍ਹ ਕੇ ਸਹੀ ਨਾਂ ਜਾਂ ਸਾਲ ਵਾਲਾ ਵਿਕਲਪ ਚੁਣੋ।

 

ਸਹੀ-ਗ਼ਲਤ ਕਥਨ

Question 1: ਗ਼ਦਰ ਲਹਿਰ ਹਥਿਆਰਬੰਦ ਯੁੱਧ ਦੇ ਪੱਖ ਵਿਚ ਨਹੀਂ ਸੀ।

Answer:

×

Exam Tips:

a) ਕਥਨ ਨੂੰ ਇਤਿਹਾਸਕ ਤੱਥ ਨਾਲ ਮਿਲਾ ਕੇ ਜਾਂਚੋ।

 

Question 2: 1857 ਈ: ਦਾ ਵਿਦਰੋਹ 10 ਮਈ ਨੂੰ ਮੇਰਠ ਤੋਂ ਆਰੰਭ ਹੋਇਆ।

Answer:

√

Exam Tips:

a) ਕਥਨ ਨੂੰ ਇਤਿਹਾਸਕ ਤੱਥ ਨਾਲ ਮਿਲਾ ਕੇ ਜਾਂਚੋ।

 

Question 3: 1913 ਵਿਚ ਸਥਾਪਿਤ ‘ਗੁਰੂ ਨਾਨਕ ਨੈਵੀਗੇਸ਼ਨ’ ਕੰਪਨੀ ਦੇ ਸੰਸਥਾਪਕ ਸਰਦਾਰ ਵਰਿਆਮ ਸਿੰਘ ਸਨ।

Answer:

×

Exam Tips:

a) ਕਥਨ ਨੂੰ ਇਤਿਹਾਸਕ ਤੱਥ ਨਾਲ ਮਿਲਾ ਕੇ ਜਾਂਚੋ।

 

Question 4: 1929 ਦੇ ਲਾਹੌਰ ਕਾਂਗਰਸ ਇਜਲਾਸ ਦੀ ਪ੍ਰਧਾਨਗੀ ਪੰ: ਜਵਾਹਰ ਲਾਲ ਨਹਿਰੂ ਨੇ ਕੀਤੀ।

Answer:

√

Exam Tips:

a) ਕਥਨ ਨੂੰ ਇਤਿਹਾਸਕ ਤੱਥ ਨਾਲ ਮਿਲਾ ਕੇ ਜਾਂਚੋ।

 

Question 5: ਪੰਜਾਬ ਸਰਕਾਰ ਦੇ 1925 ਦੇ ਕਾਨੂੰਨ ਦੁਆਰਾ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿਚ ਆ ਗਿਆ।

Answer:

√

Exam Tips:

a) ਕਥਨ ਨੂੰ ਇਤਿਹਾਸਕ ਤੱਥ ਨਾਲ ਮਿਲਾ ਕੇ ਜਾਂਚੋ।

 

ਸਹੀ-ਮਿਲਾਨ

Question 1: ਗ਼ਦਰ ਵਿਦਰੋਹ ਦਲ ਦਾ ਮੁਖੀ

Answer:

ਸੋਹਣ ਸਿੰਘ ਭਕਨਾ

Exam Tips:

a) ਹਰ ਨਾਂ ਨੂੰ ਉਸ ਦੀ ਭੂਮਿਕਾ ਜਾਂ ਘਟਨਾ ਨਾਲ ਜੋੜੋ।

 

Question 2: ਨਾਮਧਾਰੀ ਲਹਿਰ ਦੇ ਸੰਸਥਾਪਕ

Answer:

ਬਾਬਾ ਬਾਲਕ ਸਿੰਘ ਜੀ

Exam Tips:

a) ਹਰ ਨਾਂ ਨੂੰ ਉਸ ਦੀ ਭੂਮਿਕਾ ਜਾਂ ਘਟਨਾ ਨਾਲ ਜੋੜੋ।

 

Question 3: ਆਨੰਦ ਕਾਰਜ

Answer:

ਸ੍ਰੀ ਸਤਿਗੁਰੂ ਰਾਮ ਸਿੰਘ ਜੀ

Exam Tips:

a) ਹਰ ਨਾਂ ਨੂੰ ਉਸ ਦੀ ਭੂਮਿਕਾ ਜਾਂ ਘਟਨਾ ਨਾਲ ਜੋੜੋ।

 

Question 4: ਪੱਗੜੀ ਸੰਭਾਲ ਜੱਟਾ

Answer:

ਬਾਂਕੇ ਦਿਆਲ

Exam Tips:

a) ਹਰ ਨਾਂ ਨੂੰ ਉਸ ਦੀ ਭੂਮਿਕਾ ਜਾਂ ਘਟਨਾ ਨਾਲ ਜੋੜੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ‘ਕਾਮਾਗਾਟਾਮਾਰੂ’ ਦੀ ਘਟਨਾ ਦਾ ਵਰਣਨ ਕਰੋ ।

Answer:

ਕਾਮਾਗਾਟਾਮਾਰੂ ਇਕ ਜਹਾਜ਼ ਦਾ ਨਾਂ ਸੀ । ਇਸ ਜਹਾਜ਼ ਨੂੰ ਇਕ ਪੰਜਾਬੀ ਵੀਰ ਨਾਇਕ ਬਾਬਾ ਗੁਰਦਿੱਤ ਸਿੰਘ ਨੇ ਕਿਰਾਏ ਉੱਤੇ ਲੈ ਲਿਆ । ਬਾਬਾ ਗੁਰਦਿੱਤ ਸਿੰਘ ਨਾਲ ਕੁਝ ਹੋਰ ਭਾਰਤੀ ਵੀ ਇਸ ਜਹਾਜ਼ ਵਿਚ ਬੈਠ ਕੇ ਕੈਨੇਡਾ ਪਹੁੰਚੇ, ਪਰੰਤੂ ਉਨ੍ਹਾਂ ਨੂੰ ਨਾ ਤਾਂ ਉੱਥੇ ਉਤਰਨ ਦਿੱਤਾ ਗਿਆ ਅਤੇ ਨਾ ਹੀ ਵਾਪਸੀ ਤੇ ਹਾਂਗਕਾਂਗ, ਸ਼ੰਗਾਈ, ਸਿੰਗਾਪੁਰ ਆਦਿ ਕਿਸੇ ਨਗਰ ਵਿਚ ਉਤਰਨ ਦਿੱਤਾ ਗਿਆ | ਕਲਕੱਤੇ ਕੋਲਕਾਤਾ ਪਹੁੰਚਣ ‘ਤੇ ਯਾਤਰੂਆਂ ਨੇ ਜਲਸ ਕੱਢਿਆ 1 ਜਲਸ ਦੇ ਲੋਕਾਂ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ 18 ਆਦਮੀ ਸ਼ਹੀਦ ਹੋਏ ਅਤੇ 25 ਜ਼ਖ਼ਮੀ ਹੋਏ । ਵਿਦਰੋਹੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਰਾਜਨੀਤਿਕ ਕ੍ਰਾਂਤੀ ਲਿਆ ਕੇ ਹੀ ਦੇਸ਼ ਦਾ ਉਦਾਰ ਹੋ ਸਕਦਾ ਹੈ । ਇਸ ਲਈ ਉਨ੍ਹਾਂ ਨੇ ਗ਼ਦਰ ਨਾਂ ਦੀ ਪਾਰਟੀ ਦੀ ਸਥਾਪਨਾ ਕੀਤੀ ਅਤੇ ਕ੍ਰਾਂਤੀਕਾਰੀ ਅੰਦੋਲਨ ਦਾ ਆਰੰਭ ਕਰ ਦਿੱਤਾ ।

Exam Tips:

a) ਘਟਨਾ ਦਾ ਕ੍ਰਮ ਅਤੇ ਗੋਲੀਬਾਰੀ ਵਿਚ ਮਰਨ ਵਾਲਿਆਂ ਦੀ ਗਿਣਤੀ ਲਿਖੋ।

 

Question 2: ਰਾਸ ਬਿਹਾਰੀ ਬੋਸ ਦੇ ਗ਼ਦਰ ਦੇ ਅੰਦੋਲਨ ਵਿਚ ਯੋਗਦਾਨ ਬਾਰੇ ਵਰਣਨ ਕਰੋ ।

Answer:

ਗ਼ਦਰ ਅੰਦੋਲਨ ਨਾਲ ਸੰਬੰਧਿਤ ਨੇਤਾਵਾਂ ਨੂੰ ਪੰਜਾਬ ਪਹੁੰਚਣ ਲਈ ਕਿਹਾ ਗਿਆ । ਦੇਸ਼ ਦੇ ਹੋਰ ਕ੍ਰਾਂਤੀਕਾਰੀ ਵੀ ਪੰਜਾਬ ਪੁੱਜੇ । ਇਨ੍ਹਾਂ ਵਿਚ ਬੰਗਾਲ ਦੇ ਰਾਸ ਬਿਹਾਰੀ ਬੋਸ ਵੀ ਸਨ । ਉਨ੍ਹਾਂ ਨੇ ਆਪ ਪੰਜਾਬ ਵਿਚ ਗ਼ਦਰ ਅੰਦੋਲਨ ਦੀ ਵਾਗਡੋਰ ਸੰਭਾਲੀ । ਉਨ੍ਹਾਂ ਦੁਆਰਾ ਘੋਸ਼ਿਤ ਕ੍ਰਾਂਤੀ ਦਿਵਸ ਦਾ ਸਰਕਾਰ ਨੂੰ ਪਤਾ ਚਲ ਗਿਆ । ਅਨੇਕ ਵਿਦਰੋਹੀ ਨੇਤਾ ਪੁਲਿਸ ਦੇ ਹੱਥਾਂ ਵਿੱਚ ਆ ਗਏ । ਕੁਝ ਨੂੰ ਮੌਤ ਦੀ ਸਜ਼ਾ ਦਿੱਤੀ ਗਈ । ਰਾਸ ਬਿਹਾਰੀ ਬੋਸ ਬਚ ਕੇ ਜਾਪਾਨ ਪਹੁੰਚ ਗਏ ।

Exam Tips:

a) ਰਾਸ ਬਿਹਾਰੀ ਬੋਸ ਦੀ ਭੂਮਿਕਾ ਦੇ ਤਿੰਨ ਪੜਾਅ ਲਿਖੋ।

 

Question 3: ਗ਼ਦਰ ਅੰਦੋਲਨ ਦਾ ਭਾਰਤੀ ਕੌਮੀ ਲਹਿਰ ‘ਤੇ ਕੀ ਪ੍ਰਭਾਵ ਪਿਆ ?

Answer:

ਭਾਵੇਂ ਗ਼ਦਰ ਲਹਿਰ ਨੂੰ ਸਰਕਾਰ ਨੇ ਸਖ਼ਤੀ ਨਾਲ ਦਬਾ ਦਿੱਤਾ ਪਰ ਇਸ ਦਾ ਪ੍ਰਭਾਵ ਸਾਡੀ ਕੌਮੀ ਲਹਿਰ ਉੱਤੇ ਚੋਖਾ ਪਿਆ । ਗ਼ਦਰ ਲਹਿਰ ਦੇ ਕਾਰਨ ਕਾਂਗਰਸ ਦੇ ਦੋਹਾਂ ਦਲਾਂ ਵਿਚ ਏਕਤਾ ਆਈ | ਕਾਂਗਰਸ-ਮੁਸਲਿਮ ਲੀਗ ਸਮਝੌਤਾ ਹੋਇਆ । ਇਸ ਤੋਂ ਇਲਾਵਾ ਇਸ ਲਹਿਰ ਨੇ ਸਰਕਾਰ ਨੂੰ ਆਖ਼ਰਕਾਰ ਭਾਰਤੀ ਸਮੱਸਿਆ ਬਾਰੇ ਹਮਦਰਦੀ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ । 1917 ਈ: ਵਿਚ ਬਰਤਾਨਵੀ ਹਕੂਮਤ ਦੇ ਵਜ਼ੀਰ ਹਿੰਦ ਲਾਰਡ ਮਾਂਟੇਗਿਊ ਭਾਰਤੀਆਂ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ ।

Exam Tips:

a) ਗ਼ਦਰ ਲਹਿਰ ਦਾ ਅਸਰ ਕਾਂਗਰਸ ਅਤੇ ਸਰਕਾਰ ਉੱਤੇ ਲਿਖੋ।

 

Question 4: ਗੁਰਦੁਆਰਿਆਂ ਸੰਬੰਧੀ ਸਿੱਖਾਂ ਤੇ ਅੰਗਰੇਜ਼ਾਂ ਵਿਚ ਵਧਦੇ ਰੋਸ ’ਤੇ ਨੋਟ ਲਿਖੋ ।

Answer:

ਅੰਗਰੇਜ਼ ਗੁਰਦੁਆਰਿਆਂ ਦੇ ਮਹੰਤਾਂ ਨੂੰ ਉਤਸ਼ਾਹ ਦਿੰਦੇ ਸਨ । ਇਹ ਗੱਲ ਸਿੱਖਾਂ ਨੂੰ ਪਸੰਦ ਨਹੀਂ ਸੀ । ਮਹੰਤ ਸੇਵਾਦਾਰ ਦੇ ਰੂਪ ਵਿਚ ਗੁਰਦੁਆਰਿਆਂ ਵਿਚ ਦਾਖ਼ਲ ਹੋਏ ਸਨ । ਪਰ ਅੰਗਰੇਜ਼ੀ ਰਾਜ ਵਿਚ ਉਹ ਇੱਥੋਂ ਦੇ ਸਥਾਈ ਅਧਿਕਾਰੀ ਬਣ ਗਏ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਵਿਅਕਤੀਗਤ ਸੰਪੱਤੀ ਸਮਝਣ ਲੱਗੇ । ਮਹੰਤਾਂ ਨੂੰ ਅੰਗਰੇਜ਼ਾਂ ਦਾ ਅਸ਼ੀਰਵਾਦ ਪ੍ਰਾਪਤ ਸੀ । ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਗੱਦੀ ਸੁਰੱਖਿਅਤ ਹੈ । ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਨ ਲੱਗੇ । ਸਿੱਖ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦੇ ਸਨ ।

Exam Tips:

a) ਮਹੰਤਾਂ ਦੀਆਂ ਕਾਰਵਾਈਆਂ ਅਤੇ ਸਿੱਖਾਂ ਦੇ ਰੋਸ ਦਾ ਸੰਬੰਧ ਲਿਖੋ।

 

Question 5: ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਕਦੋਂ, ਕਿਉਂ ਤੇ ਕਿਸ ਤਰ੍ਹਾਂ ਹੋਈ ? ਇਕ ਸੰਖੇਪ ਨੋਟ ਲਿਖੋ ।

Answer:

ਜਲ੍ਹਿਆਂਵਾਲੇ ਬਾਗ਼ ਦੀ ਦੁਰਘਟਨਾ ਅੰਮ੍ਰਿਤਸਰ ਵਿਖੇ ਸੰਨ 1919 ਈ: ਵਿਚ ਵਿਸਾਖੀ ਵਾਲੇ ਦਿਨ ਵਾਪਰੀ । ਇਸ ਦਿਨ ਅੰਮ੍ਰਿਤਸਰ ਦੀ ਜਨਤਾ ਜਲ੍ਹਿਆਂਵਾਲੇ ਬਾਗ਼ ਵਿਚ ਇਕ ਸਭਾ ਕਰ ਰਹੀ ਸੀ ।ਇਹ ਸਭਾ ਅੰਮ੍ਰਿਤਸਰ ਵਿਚ ਲਾਗੁ ਮਾਰਸ਼ਲ ਲਾਅ ਦੇ ਵਿਰੁੱਧ ਸੀ । ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਇਸ ਸ਼ਾਂਤੀਪੂਰਨ ਸਭਾ ਉੱਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ । ਇਸ ਵਿਚ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਅਨੇਕਾਂ ਫੱਟੜ ਹੋਏ । ਸਿੱਟੇ ਵਜੋਂ ਸਾਰੇ ਦੇਸ਼ ਵਿਚ ਰੋਸ ਦੀ ਲਹਿਰ ਦੌੜ ਗਈ ਅਤੇ ਸੁਤੰਤਰਤਾ ਸੰਗਰਾਮ ਨੇ ਇਕ ਨਵਾਂ ਮੋੜ ਲੈ ਲਿਆ । ਹੁਣ ਇਹ ਸਾਰੇ ਰਾਸ਼ਟਰ ਦੀ ਜਨਤਾ ਦਾ ਸੰਗਰਾਮ ਬਣ ਗਿਆ ।

Exam Tips:

a) ਕਤਲਕਾਂਡ ਦਾ ਕਾਰਨ, ਤਾਰੀਖ਼ ਅਤੇ ਅਸਰ ਲਿਖੋ।

 

Question 6: ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਨੂੰ ਕਿਸ ਤਰ੍ਹਾਂ ਨਵਾਂ ਮੋੜ ਦਿੱਤਾ ?

Answer:

ਜਲ੍ਹਿਆਂਵਾਲੇ ਬਾਗ਼ ਦੀ ਘਟਨਾ (13 ਅਪਰੈਲ, 1919) ਦੇ ਕਾਰਨ ਕਈ ਲੋਕ ਸ਼ਹੀਦ ਹੋਏ । ਇਸ ਘਟਨਾ ਦੇ ਖੂਨੀ ਸਾਕੇ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਕ ਨਵਾਂ ਮੋੜ ਲਿਆਂਦਾ ।ਇਹ ਸੰਗਰਾਮ ਇਸ ਤੋਂ ਪਹਿਲਾਂ ਗਿਣੇ ਚੁਣੇ ਲੋਕਾਂ ਤਕ ਸੀਮਿਤ ਸੀ । ਹੁਣ ਇਹ ਜਨਤਾ ਦਾ ਸੰਗਰਾਮ ਬਣ ਗਿਆ । ਇਸ ਵਿਚ ਮਜ਼ਦੂਰ, ਕਿਸਾਨ, ਵਿਦਿਆਰਥੀ ਆਦਿ ਵੀ ਸ਼ਾਮਲ ਹੋਣ ਲੱਗ ਪਏ । ਦੂਜੇ, ਇਸ ਨਾਲ ਆਜ਼ਾਦੀ ਦੀ ਲਹਿਰ ਵਿਚ ਬੜਾ ਜੋਸ਼ ਭਰ ਗਿਆ ਅਤੇ ਸੰਘਰਸ਼ ਦੀ ਗਤੀ ਬਹੁਤ ਤੇਜ਼ ਹੋ ਗਈ ।

Exam Tips:

a) ਜਲ੍ਹਿਆਂਵਾਲਾ ਬਾਗ਼ ਦਾ ਅਸਰ ਜਨਤਾ ਦੀ ਲਹਿਰ ਵਜੋਂ ਲਿਖੋ।

 

Question 7: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਹੋਂਦ ਵਿਚ ਆਏ ?

Answer:

ਪੰਜਾਬ ਵਿਚ ਪਹਿਲੇ ਗੁਰਦੁਆਰਿਆਂ ਦੇ ਗ੍ਰੰਥੀ ਭਾਈ ਮਨੀ ਸਿੰਘ ਵਰਗੇ ਚਰਿੱਤਰਵਾਨ ਅਤੇ ਮਹਾਨ ਬਲੀਦਾਨੀ ਵਿਅਕਤੀ ਹੋਇਆ ਕਰਦੇ ਸਨ । ਪਰ 1920 ਈ: ਤਕ ਪੰਜਾਬ ਦੇ ਗੁਰਦੁਆਰੇ ਅੰਗਰੇਜ਼ ਪੱਖੀ ਚਰਿੱਤਰਹੀਣ ਮਹੰਤਾਂ ਦੇ ਅਧਿਕਾਰ ਹੇਠ ਆ ਚੁੱਕੇ ਸਨ । ਮਹੰਤਾਂ ਦੀਆਂ ਅਨੈਤਿਕ ਕਾਰਵਾਈਆਂ ਤੋਂ ਸਿੱਖ ਤੰਗ ਆ ਕੇ ਗੁਰਦੁਆਰਿਆਂ ਵਿਚ ਸੁਧਾਰ ਚਾਹੁੰਦੇ ਸਨ । ਉਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਅੰਗਰੇਜ਼ ਸਰਕਾਰ ਤੋਂ ਸਹਾਇਤਾ ਲੈ ਣੀ ਚਾਹੀ ਪਰ ਉਹ ਅਸਫਲ ਰਹੇ । ਨਵੰਬਰ, 1920 ਈ: ਨੂੰ ਸਿੱਖਾਂ ਨੇ ਇਹ ਮਤਾ ਪਕਾਇਆ ਕਿ ਸਮੂਹ ਗੁਰਦੁਆਰਿਆਂ ਦੀ ਦੇਖ-ਭਾਲ ਲਈ ਸਿੱਖਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ । ਸਿੱਟੇ ਵਜੋਂ 16 ਨਵੰਬਰ, 1920 ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਅਤੇ 14 ਦਸੰਬਰ, 1920 ਈ: ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ।

Exam Tips:

a) ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੀਆਂ ਤਾਰੀਖ਼ਾਂ ਯਾਦ ਰੱਖੋ।

 

Question 8: ਅਖਿਲ ਭਾਰਤੀ ਕਿਸਾਨ ਸਭਾ ਉੱਤੇ ਨੋਟ ਲਿਖੋ ।

Answer:

ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ 11 ਅਪ੍ਰੈਲ, 1936 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਚ ਹੋਈ । 1937 ਵਿਚ ਇਸ ਸੰਗਠਨ ਦੀਆਂ ਸ਼ਾਖਾਵਾਂ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਵੀ ਫੈਲ ਗਈਆਂ । ਇਸ ਦੇ ਪ੍ਰਧਾਨ ਸਵਾਮੀ ਸਹਿਜਾਨੰ ਦ ਸਨ । ਇਸ ਦੇ ਦੋ ਮੁੱਖ ਉਦੇਸ਼ ਸਨ- 1. ਕਿਸਾਨਾਂ ਨੂੰ ਆਰਥਿਕ ਲੁੱਟ ਤੋਂ ਬਚਾਉਣਾ । 2. ਜ਼ਿਮੀਂਦਾਰੀ ਅਤੇ ਤਾਲੁ ਕੇਦਾਰੀ ਪ੍ਰਥਾ ਦਾ ਅੰਤ ਕਰਨਾ । ਇਨ੍ਹਾਂ ਉਦੇਸ਼ਾਂ ਦੀ ਪੂਰਤੀ ਦੇ ਲਈ ਇਸ ਨੇ ਇਹ ਮੰਗਾਂ ਕੀਤੀਆਂ- 1. ਕਿਸਾਨਾਂ ਨੂੰ ਆਰਥਿਕ ਸੁਰੱਖਿਆ ਦਿੱਤੀ ਜਾਵੇ 2. ਭੂਮੀ-ਮਾਲੀਏ ਵਿਚ ਕਟੌਤੀ ਕੀਤੀ ਜਾਵੇ । 3. ਕਿਸਾਨਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ । 4. ਸਿੰਜਾਈ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ ਅਤੇ 5. ਖੇਤ ਮਜ਼ਦੂਰਾਂ ਦੇ ਲਈ ਘੱਟੋ-ਘੱਟ ਮਜ਼ਦੂਰੀ ਨਿਸਚਿਤ ਕੀਤੀ ਜਾਵੇ ।

Exam Tips:

a) ਕਿਸਾਨ ਸਭਾ ਦੀ ਸਥਾਪਨਾ ਅਤੇ ਦੋ ਮੁੱਖ ਉਦੇਸ਼ ਲਿਖੋ।
b) ਮੰਗਾਂ ਦੀ ਗਿਣਤੀ ਪੰਜ ਹੈ, ਇਹ ਯਾਦ ਰੱਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਨੌਜਵਾਨ ਭਾਰਤ ਸਭਾ ਦੀਆਂ ਗਤੀਵਿਧੀਆਂ ਦਾ ਵਿਸਥਾਰ ਸਹਿਤ ਵਰਣਨ ਕਰੋ ।

Answer:

ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਵਿਚ ਲਾਹੌਰ ਵਿਚ ਹੋਈ । ਇਸ ਦੇ ਸੰਸਥਾਪਕ ਮੈਂਬਰ ਭਗਤ ਸਿੰਘ, .. ਭਗਵਤੀ ਚਰਨ ਵੋਹਰਾ, ਸੁਖਦੇਵ, ਪ੍ਰਿੰਸੀਪਲ, ਛਬੀਲ ਦਾਸ, ਯਸ਼ ਪਾਲ ਆਦਿ ਸਨ । ਮੁੱਖ ਉਦੇਸ਼ 1. ਲੋਕਾਂ ਵਿਚ ਭਰਾਤਰੀ ਭਾਵਨਾ ਦਾ ਪ੍ਰਸਾਰ । 2. ਸਾਦਾ ਜੀਵਨ ਉੱਤੇ ਜ਼ੋਰ । 3. ਬਲੀਦਾਨ ਦੀ ਭਾਵਨਾ ਦਾ ਵਿਕਾਸ ਕਰਨਾ 4. ਲੋਕਾਂ ਨੂੰ ਦੇਸ਼-ਭਗਤੀ ਦੀ ਭਾਵਨਾ ਦੇ ਰੰਗ ਵਿਚ ਰੰਗਣਾ । 5. ਜਨ-ਸਾਧਾਰਨ ਵਿਚ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕਰਨਾ । ਮੈਂਬਰਸ਼ਿਪ – ਇਸ ਸਭਾ ਵਿਚ 18 ਸਾਲ ਤੋਂ 35 ਸਾਲ ਦੇ ਸਭ ਮਰਦ-ਔਰਤਾਂ ਸ਼ਾਮਲ ਹੋ ਸਕਦੇ ਸਨ । ਸਿਰਫ਼ ਉਹ ਹੀ ਵਿਅਕਤੀ ਇਸ ਦੇ ਮੈਂਬਰ ਬਣ ਸਕਦੇ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਪ੍ਰੋਗਰਾਮ ਵਿਚ ਯਕੀਨ ਸੀ । ਪੰਜਾਬ ਦੀਆਂ ਅਨੇਕਾਂ ਔਰਤਾਂ ਅਤੇ ਮਰਦਾਂ ਨੇ ਇਸ ਸਭਾ ਨੂੰ ਆਪਣਾ ਸਹਿਯੋਗ ਦਿੱਤਾ । ਦੁਰਗਾ ਦੇਵੀ ਵੋਹਰਾ, ਸੁਸ਼ੀਲਾ ਮੋਹਨ, ਅਮਰ ਕੌਰ, ਪਾਰਵਤੀ ਦੇਵੀ ਅਤੇ ਲੀਲਾਵਤੀ ਇਸ ਸਭਾ ਦੀਆਂ ਮੈਂਬਰ ਸਨ । ਸਰਗਰਮੀਆਂ – ਇਸ ਸਭਾ ਦੇ ਮੈਂਬਰ ਸਾਈਮਨ ਕਮਿਸ਼ਨ ਦੇ ਆਗਮਨ ਸਮੇਂ ਪੂਰੀ ਤਰ੍ਹਾਂ ਸਰਗਰਮ ਹੋ ਗਏ । ਪੰਜਾਬ ਵਿਚ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਲਾਹੌਰ ਵਿਚ ਕ੍ਰਾਂਤੀਕਾਰੀਆਂ ਨੇ ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਜਲੂ ਸ ਕੱਢਿਆ । ਅੰਗਰੇਜ਼ ਸਰਕਾਰ ਨੇ ਜਲੂ ਸ ਉੱਤੇ ਲਾਠੀਚਾਰਜ ਕੀਤਾ । ਇਸ ਵਿਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਫੱਟੜ ਹੋ ਗਏ । 17 ਨਵੰਬਰ, 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ । ਇਸੇ ਦੌਰਾਨ ਭਾਰਤ ਦੇ ਸਾਰੇ ਕ੍ਰਾਂਤੀਕਾਰੀਆਂ ਨੇ ਆਪਣੀ ਕੇਂਦਰੀ ਸੰਸਥਾ ਬਣਾਈ, ਜਿਸ ਦਾ ਨਾਂ ਰੱਖਿਆ ਗਿਆਹਿੰਦੋਸਤਾਨ ਸੋਸ਼ਲਿਸ਼ਟ ਰੀਪਬਲਿਕ ਐਸੋਸੀਏਸ਼ਨ । ਨੌਜਵਾਨ ਭਾਰਤ ਸਭਾ ਦੇ ਮੈਂਬਰ ਵੀ ਇਸ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨ ਲੱਗੇ । ਅਸੈਂਬਲੀ ਬੰਬ ਕੇਸ – 8 ਅਪਰੈਲ, 1929 ਨੂੰ ਦਿੱਲੀ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਵਿਧਾਨ ਸਭਾ ਭਵਨ ਵਿਚ ਬੰਬ ਸੁੱਟ ਕੇ ਆਤਮ-ਸਮਰਪਣ ਕਰ ਦਿੱਤਾ । ਪੁਲਿਸ ਨੇ ਫੜੋ-ਫੜੀ ਦੀ ਮੁਹਿੰਮ ਤਹਿਤ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਬੰਦੀ ਬਣਾ ਲਿਆ । ਉਨ੍ਹਾਂ ਕ੍ਰਾਂਤੀਕਾਰੀਆਂ ਉੱਤੇ ਦੁਸਰਾ ਲਾਹੌਰ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ । 23 ਮਾਰਚ, 1931 ਈ: ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਦੀ ਬੋਰਸਟਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ । ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆਂ ਵਿਚ ਪਾ ਕੇ ਰਾਤੋ-ਰਾਤ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਦੇ ਕੰਢੇ ਅੱਧ-ਜਲੀ ਹਾਲਤ ਵਿਚ ਸੁੱਟ ਦਿੱਤੇ ਗਏ । ਹੁਸੈਨੀਵਾਲਾ ਵਿਚ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਯਾਦ ਵਿਚ ਇਕ ਯਾਦਗਾਰ ਕਾਇਮ ਕੀਤੀ ਗਈ । ਸੱਚ ਤਾਂ ਇਹ ਹੈ ਕਿ ਨੌਜਵਾਨ ਭਾਰਤ ਸਭਾ ਦੇ ਅਨਮੋਲ ਰਤਨ ਭਗਤ ਸਿੰਘ ਨੇ ਬਲੀਦਾਨ ਦੀ ਇਕ ਅਜਿਹੀ ਉਦਾਹਰਨ ਪੇਸ਼ ਕੀਤੀ, ਜਿਸ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰਨਗੀਆਂ ।

Exam Tips:

a) ਉਦੇਸ਼ਾਂ ਅਤੇ ਮੈਂਬਰਸ਼ਿਪ ਨੂੰ ਵੱਖ-ਵੱਖ ਪੈਰਿਆਂ ਵਿਚ ਲਿਖੋ।
b) ਅਸੈਂਬਲੀ ਬੰਬ ਕੇਸ ਅਤੇ ਫਾਂਸੀ ਦੀ ਤਾਰੀਖ਼ ਜ਼ਰੂਰ ਲਿਖੋ।

 

Question 2: ਪੰਜਾਬ ਵਿਚ ਗੁਰਦੁਆਰਾ ਸੁਧਾਰ ਲਈ ਅਕਾਲੀਆਂ ਰਾਹੀਂ ਕੀਤੇ ਗਏ ਸੰਘਰਸ਼ ‘ਤੇ ਇਕ ਨਿਬੰਧ ਲਿਖੋ । ਜਾਂ ਅਕਾਲੀ ਅੰਦੋਲਨ ਕਿਨ੍ਹਾਂ ਕਾਰਨਾਂ ਨਾਲ ਸ਼ੁਰੂ ਹੋਇਆ ? ਇਸ ਦੇ ਵੱਡੇ-ਵੱਡੇ ਮੋਰਚਿਆਂ ਦਾ ਸੰਖੇਪ ਵਿਚ ਵਰਣਨ ਕਰੋ ।

Answer:

ਦਰ ਅੰਦੋਲਨ ਦੇ ਬਾਅਦ ਪੰਜਾਬ ਵਿਚ ਅਕਾਲੀ ਅੰਦੋਲਨ ਆਰੰਭ ਹੋਇਆ । ਇਹ 1921 ਈ: ਵਿਚ ਸ਼ੁਰੂ ਹੋਇਆ ਅਤੇ 1925 ਈ: ਤਕ ਚਲਦਾ ਰਿਹਾ । ਇਸ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਸਨ- ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥ ਵਿਚ ਸੀ । ਉਹ ਅੰਗਰੇਜ਼ਾਂ ਦੇ ਪਿੱਠੂ ਸਨ । ਉਹ ਗੁਰਦੁਆਰਿਆਂ ਦੀ ਆਮਦਨ ਨੂੰ ਐਸ਼ਾਂ ਵਿਚ ਲੁੱਟਾ ਰਹੇ ਸਨ । ਸਿੱਖਾਂ ਨੂੰ ਇਹ ਗੱਲ ਸਵੀਕਾਰ ਨਹੀਂ ਸੀ । ਮਹੰਤਾਂ ਦੀ ਪਿੱਠ ‘ਤੇ ਅੰਗਰੇਜ਼ ਸਨ | ਅੰਗਰੇਜ਼ਾਂ ਨੇ ਗ਼ਦਰ ਮੈਂਬਰਾਂ ‘ਤੇ ਬੜੇ ਅੱਤਿਆਚਾਰ ਕੀਤੇ ਸਨ । ਇਨ੍ਹਾਂ ਵਿਚ 99% ਸਿੱਖ ਸਨ । ਇਸ ਲਈ ਸਿੱਖਾਂ ਵਿਚ ਅੰਗਰੇਜ਼ਾਂ ਦੇ ਪਤੀ ਰੋਸ ਸੀ । 1919 ਦੇ ਕਾਨੂੰ ਨ ਨਾਲ ਵੀ ਸਿੱਖ ਅਸੰਤੁਸ਼ਟ ਸਨ : ਇਸ ਵਿਚ ਜੋ ਕੁਝ ਉਨ੍ਹਾਂ ਨੂੰ ਦਿੱਤਾ ਗਿਆ ਉਹ ਉਨ੍ਹਾਂ ਦੀ ਆਸ ਤੋਂ ਬਹੁਤ ਘੱਟ ਸੀ । ਇਨ੍ਹਾਂ ਗੱਲਾਂ ਦੇ ਕਾਰਨ ਸਿੱਖਾਂ ਨੇ ਇਕ ਅੰਦੋਲਨ ਸ਼ੁਰੂ ਕੀਤਾ ਜਿਸ ਨੂੰ ਅਕਾਲੀ ਅੰਦੋਲਨ ਕਿਹਾ ਜਾਂਦਾ ਹੈ ।

Exam Tips:

a) ਅਕਾਲੀ ਅੰਦੋਲਨ ਦੇ ਕਾਰਨ ਅਤੇ ਮੋਰਚਿਆਂ ਦਾ ਸੰਖੇਪ ਵਰਣਨ ਲਿਖੋ।

 

Free Punjab Board Textbook Explanations: Class 10 SST History Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ

Accessing Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ Solutions

Review comprehensive exercise answers for Class 10 SST History Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 10 SST History

Clear, methodical explanations accompany every challenging problem within the Class 10 SST History text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 09 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ with official sample papers and interactive practice tests available on our platform free of charge.

FAQs

Where can I find the latest PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ for the 2026-27 session?

The complete and updated PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ is available for free on StudiesToday.com. These solutions for Class 10 SST History are as per latest Punjab Board curriculum.

Are the SST History Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ as per 2026 exam pattern. All textbook exercises have been solved and have added explanation about how the SST History concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ will help students to get full marks in the theory paper.

Do you offer PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ in multiple languages like Hindi and English?

Yes, we provide bilingual support for Class 10 SST History. You can access PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ in both English and Hindi medium.

Is it possible to download the SST History Punjab Board solutions for Class 10 as a PDF?

Yes, you can download the entire PSEB 10th Class SST Solutions History Chapter 9 ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬ ਦੀ ਦੇਣ in printable PDF format for offline study on any device.