PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Step-by-Step Textbook Solutions for Class 10 SST History Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Review structured textbook solutions for Class 10 SST History Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Solutions PDF

Access the complete solution PDF for Class 10 SST History below. Regular practice with these targeted textbook answers builds familiarity with standard question patterns and helps secure higher marks in final school evaluations.

ਅਭਿਆਸ ਦੇ ਪ੍ਰਸ਼ਨ

I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ / ਇਕ ਵਾਕ (1-15 ਸ਼ਬਦਾਂ) ਵਿਚ ਲਿਖੋ

Question 1: ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ?

Answer:

ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗ਼ਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ।

Exam Tips:

a) ਆਦੇਸ਼ ਦੇ ਦੋ ਭਾਗ ਲਿਖੋ: ਬੰਦੇ ਨੂੰ ਨੇਤਾ ਮੰਨਣਾ ਅਤੇ ਮੁਗ਼ਲਾਂ ਵਿਰੁੱਧ ਉਸ ਦਾ ਸਾਥ ਦੇਣਾ।

 

Question 2: ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ?

Answer:

ਮੁਗ਼ਲਾਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ।

Exam Tips:

a) ਗੁਰੂ ਜੀ ਦੇ ਹੁਕਮ ਦਾ ਜ਼ਿਕਰ ਵੀ ਕਰ ਸਕਦੇ ਹੋ।

 

Question 3: ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ?

Answer:

ਸਿੱਖ ਗੁਰੂ ਸਾਹਿਬਾਨਾਂ ਉੱਤੇ ਅੱਤਿਆਚਾਰ ਕਰਨ ਵਾਲੇ ਜੱਲਾਦਾਂ ਨੂੰ ਸਜ਼ਾ ਦੇਣ ਲਈ।

Exam Tips:

a) ਜੱਲਾਦਾਂ ਦੇ ਨਾਂ ਯਾਦ ਰੱਖੋ: ਸੱਯਦ ਜਲਾਲੁੱਦੀਨ, ਸ਼ਾਸਲ ਬੇਗ ਅਤੇ ਬਾਸ਼ਲ ਬੇਗ।

 

Question 4: ਬੰਦਾ ਸਿੰਘ ਬਹਾਦਰ ਵੱਲੋਂ ਭੂਣਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ?

Answer:

ਆਪਣੀਆਂ ਸੈਨਿਕ ਲੋੜਾਂ ਦੀ ਪੂਰਤੀ ਲਈ ਧਨ ਪ੍ਰਾਪਤ ਕਰਨ ਲਈ।

Exam Tips:

a) ਇੱਥੋਂ ਸ਼ਾਹੀ ਖ਼ਜ਼ਾਨੇ (ਭੂਮੀ ਕਰ) ਦੀ ਲੁੱਟ ਹੋਈ ਸੀ।

 

Question 5: ਬੰਦਾ ਸਿੰਘ ਬਹਾਦਰ ਨੇ ਸਢੌਰਾ ਉੱਤੇ ਕਿਉਂ ਹਮਲਾ ਕੀਤਾ?

Answer:

ਸਢੌਰਾ ਦੇ ਅੱਤਿਆਚਾਰੀ ਸ਼ਾਸਕ ਉਸਮਾਨ ਖ਼ਾਂ ਨੂੰ ਸਜ਼ਾ ਦੇਣ ਲਈ।

Exam Tips:

a) ਉਸਮਾਨ ਖ਼ਾਂ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ ਸੀ, ਇਹ ਕਾਰਨ ਜ਼ਰੂਰ ਲਿਖੋ।

 

Question 6: ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹਿੰਦ ਉੱਤੇ ਹਮਲੇ ਦੇ ਕੀ ਕਾਰਨ ਸਨ?

Answer:

ਸਰਹਿੰਦ ਦੇ ਅੱਤਿਆਚਾਰੀ ਸੂਬੇਦਾਰ ਵਜ਼ੀਰ ਖ਼ਾਂ ਨੂੰ ਸਜ਼ਾ ਦੇਣ ਲਈ।

Exam Tips:

a) ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣਵਾਇਆ ਸੀ।

 

Question 7: ਰਾਹੋਂ ਦੀ ਲੜਾਈ ਦੇ ਕੀ ਕਾਰਨ ਸਨ?

Answer:

ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਵਿਰੁੱਧ ਹਥਿਆਰ ਚੁੱਕ ਲਏ ਸਨ।

Exam Tips:

a) ਸ਼ਮਸ ਖ਼ਾਂ ਵਿਰੁੱਧ ਬਗ਼ਾਵਤ ਅਤੇ ਬੰਦੇ ਨੂੰ ਸਹਾਇਤਾ ਲਈ ਬੁਲਾਉਣ ਦਾ ਜ਼ਿਕਰ ਕਰੋ।

 

Question 8: ਵਜ਼ੀਰ ਖ਼ਾਂ ਕਿੱਥੋਂ ਦਾ ਸੂਬੇਦਾਰ ਸੀ? ਇਸ ਦੀ ਬੰਦਾ ਸਿੰਘ ਬਹਾਦਰ ਨਾਲ ਕਿਸ ਸਥਾਨ ‘ਤੇ ਲੜਾਈ ਹੋਈ?

Answer:

ਵਜ਼ੀਰ ਖ਼ਾਂ ਸਰਹਿੰਦ ਦਾ ਸੂਬੇਦਾਰ ਸੀ। ਉਸ ਦੀ ਬੰਦਾ ਸਿੰਘ ਬਹਾਦਰ ਨਾਲ ਚੱਪੜ-ਚਿੜੀ ਦੇ ਸਥਾਨ ‘ਤੇ ਲੜਾਈ ਹੋਈ।

Exam Tips:

a) ਚੱਪੜ-ਚਿੜੀ ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਹੈ।

 

Question 9: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ।

Answer:

ਬੰਦਾ ਸਿੰਘ ਬਹਾਦਰ ਨੂੰ 1716 ਈ: ਵਿਚ ਉਸ ਦੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ।

Exam Tips:

a) ਸ਼ਹੀਦੀ ਦਾ ਸਥਾਨ ਦਿੱਲੀ ਅਤੇ ਸਾਲ 1716 ਯਾਦ ਰੱਖੋ।

 

Question 10: ਕਰੋੜਸਿੰਘੀਆ ਮਿਸਲ ਦਾ ਨਾਂ ਕਿਵੇਂ ਪਿਆ?

Answer:

ਕਰੋੜਸਿੰਘੀਆ ਮਿਸਲ ਦਾ ਨਾਂ ਇਸ ਦੇ ਸੰਸਥਾਪਕ ਕਰੋੜ ਸਿੰਘ ਦੇ ਨਾਂ ਉੱਤੇ ਪਿਆ।

Exam Tips:

a) ਮਿਸਲ ਦਾ ਨਾਂ ਸੰਸਥਾਪਕ ਦੇ ਨਾਂ ਤੋਂ ਪਿਆ, ਇਹ ਗੱਲ ਲਿਖੋ।

 

Question 11: ਸਦਾ ਕੌਰ ਕੌਣ ਸੀ?

Answer:

ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ।

Exam Tips:

a) ਸਦਾ ਕੌਰ ਨੂੰ ਰਣਜੀਤ ਸਿੰਘ ਦੀ ਸੱਸ ਲਿਖੋ, ਮਾਤਾ ਨਹੀਂ।

 

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ

Question 1: ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ।

Answer:

ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਮਾਧੋਦਾਸ ਸੀ। ਉਹ ਇਕ ਬੈਰਾਗੀ ਸੀ। 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਬਾਦਸ਼ਾਹ ਬਹਾਦਰਸ਼ਾਹ ਨਾਲ ਦੱਖਣ ਵੱਲ ਗਏ। ਉੱਥੇ ਮਾਧੋਦਾਸ ਉਨ੍ਹਾਂ ਦੇ ਸੰਪਰਕ ਵਿਚ ਆਇਆ। ਗੁਰੂ ਜੀ ਦੀ ਆਕਰਸ਼ਕ ਸ਼ਖ਼ਸੀਅਤ ਨੇ ਉਸ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਦਾ ਚੇਲਾ ਬੰਦਾ ਸਿੰਘ ਬਣ ਗਿਆ। ਗੁਰੂ ਜੀ ਨੇ ਉਸ ਨੂੰ ਬਹਾਦਰ ਦੀ ਪਦਵੀ ਦਿੱਤੀ ਅਤੇ ਉਸ ਨੂੰ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਦਾ ਆਦੇਸ਼ ਦਿੱਤਾ। ਪੰਜਾਬ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ।

Exam Tips:

a) ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਨ ਦਾ ਕ੍ਰਮ ਲਿਖੋ।

 

Question 2: ਬੰਦਾ ਸਿੰਘ ਬਹਾਦਰ ਦੀ ਸਮਾਣੇ ਦੀ ਜਿੱਤ ਉੱਤੇ ਨੋਟ ਲਿਖੋ।

Answer:

ਬੰਦਾ ਸਿੰਘ ਬਹਾਦਰ ਨੇ 26 ਨਵੰਬਰ, 1709 ਈ: ਨੂੰ ਸਮਾਣਾ ਉੱਤੇ ਹਮਲਾ ਕੀਤਾ। ਇਸ ਹਮਲੇ ਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸਮਾਣਾ ਦੇ ਸਨ। ਸਮਾਣਾ ਦੀਆਂ ਗਲੀਆਂ ਵਿਚ ਕਈ ਘੰਟਿਆਂ ਤਕ ਲੜਾਈ ਹੁੰਦੀ ਰਹੀ। ਸਿੱਖਾਂ ਨੇ ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸ਼ਹਿਰ ਦੇ ਕਈ ਸੁੰਦਰ ਭਵਨਾਂ ਨੂੰ ਬਰਬਾਦ ਕਰ ਦਿੱਤਾ। ਕਾਤਲ ਜੱਲਾਦ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ। ਇਸ ਜਿੱਤ ਨਾਲ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਵੀ ਪ੍ਰਾਪਤ ਹੋਇਆ।

Exam Tips:

a) ਤਾਰੀਖ਼ 26 ਨਵੰਬਰ, 1709 ਅਤੇ ਹਮਲੇ ਦਾ ਕਾਰਨ ਦੋਵੇਂ ਲਿਖੋ।

 

Question 3: ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ।

Answer:

ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ। ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਜਿਉਂ ਹੀ ਉਹ ਸਰਹਿੰਦ ਵੱਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ, ਪਰੰਤੂ ਬਾਅਦ ਵਿਚ ਉਸ ਨੇ ਧੋਖਾ ਦਿੱਤਾ। ਦੂਜੇ ਪਾਸੋਂ ਵਜ਼ੀਰ ਖ਼ਾਂ ਕੋਲ ਲਗਪਗ 20,000 ਸੈਨਿਕ ਸਨ। ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ। ਵਜ਼ੀਰ ਖ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਹੋਏ। ਵਜ਼ੀਰ ਖ਼ਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ। ਸੁੱਚਾ ਨੰਦ, ਜਿਸ ਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ।

Exam Tips:

a) ਕਾਰਨ, ਤਾਰੀਖ਼ (22 ਮਈ 1710) ਅਤੇ ਨਤੀਜਾ ਤਿੰਨੇ ਲਿਖੋ।

 

Question 4: ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ।

Answer:

ਬੰਦਾ ਸਿੰਘ ਬਹਾਦਰ ਦੀਆਂ ਲਗਾਤਾਰ ਜਿੱਤਾਂ ਤੋਂ ਮੁਗ਼ਲ ਅੱਗ-ਭਬੂਕਾ ਹੋ ਗਏ ਸਨ। ਇਸ ਲਈ 1715 ਈ: ਵਿਚ ਇਕ ਵੱਡੀ ਮੁਗ਼ਲ ਫ਼ੌਜ ਨੇ ਬੰਦਾ ਸਿੰਘ ਬਹਾਦਰ ਉੱਤੇ ਹਮਲਾ ਕਰ ਦਿੱਤਾ। ਇਸ ਫ਼ੌਜ ਦੀ ਅਗਵਾਈ ਅਬਦੁਸ ਸਮਦ ਕਰ ਰਿਹਾ ਸੀ। ਸਿੱਖਾਂ ਨੇ ਇਸ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ, ਪਰੰਤੂ ਉਨ੍ਹਾਂ ਨੂੰ ਗੁਰਦਾਸ ਨੰਗਲ (ਗੁਰਦਾਸਪੁਰ ਤੋਂ 6 ਕਿ: ਮੀ: ਦੂਰ ਪੱਛਮ ਵਿਚ) ਵੱਲ ਹਟਣਾ ਪਿਆ। ਉੱਥੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਸਮੇਤ ਦੁਨੀ ਚੰਦ ਦੀ ਹਵੇਲੀ ਵਿਚ ਪਨਾਹ ਲਈ। ਦੁਸ਼ਮਣ ਨੂੰ ਦੂਰ ਰੱਖਣ ਲਈ ਉਨ੍ਹਾਂ ਨੇ ਹਵੇਲੀ ਦੇ ਚਾਰੇ ਪਾਸੇ ਖਾਈ ਪੁੱਟ ਕੇ ਉਸ ਵਿਚ ਪਾਣੀ ਭਰ ਦਿੱਤਾ। ਅਪਰੈਲ, 1715 ਈ: ਵਿਚ ਮੁਗ਼ਲਾਂ ਨੇ ਭਾਈ ਦੁਨੀ ਚੰਦ ਦੀ ਹਵੇਲੀ ਨੂੰ ਘੇਰ ਲਿਆ। ਸਿੱਖ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਗ਼ਲਾਂ ਦਾ ਸਾਹਮਣਾ ਕਰਦੇ ਰਹੇ। ਅੱਠ ਮਹੀਨੇ ਦੀ ਲੰਬੀ ਲੜਾਈ ਦੇ ਕਾਰਨ ਖ਼ੁਰਾਕ ਸਮੱਗਰੀ ਖ਼ਤਮ ਹੋ ਗਈ। ਮਜਬੂਰ ਹੋ ਕੇ ਉਨ੍ਹਾਂ ਨੂੰ ਹਾਰ ਮੰਨਣੀ ਪਈ। ਬੰਦਾ ਸਿੰਘ ਬਹਾਦਰ ਅਤੇ ਉਸ ਦੇ 200 ਸਾਥੀ ਕੈਦੀ ਬਣਾ ਲਏ ਗਏ।

Exam Tips:

a) ਅਬਦੁਸ ਸਮਦ ਖ਼ਾਂ, ਦੁਨੀ ਚੰਦ ਦੀ ਹਵੇਲੀ ਅਤੇ ਅੱਠ ਮਹੀਨੇ ਦਾ ਘੇਰਾ ਲਿਖੋ।

 

Question 5: ਸਭ ਤੋਂ ਪਹਿਲੀ ਮਿਸਲ ਕਿਹੜੀ ਸੀ? ਉਸ ਦਾ ਹਾਲ ਲਿਖੋ।

Answer:

ਸਭ ਤੋਂ ਪਹਿਲੀ ਮਿਸਲ ਫੈਜ਼ਲਪੁਰੀਆ ਮਿਸਲ ਸੀ। ਇਸ ਦਾ ਬਾਨੀ ਨਵਾਬ ਕਪੂਰ ਸਿੰਘ ਸੀ। ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਂ ਸਿੰਘਪੁਰ ਰੱਖਿਆ। ਇਸ ਲਈ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਹਿੰਦੇ ਹਨ। 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਖ਼ੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ। ਉਸ ਦੇ ਸਮੇਂ ਵਿਚ ਸਿੱਖਾਂ ਦਾ ਦਬਦਬਾ ਕਾਫ਼ੀ ਵਧ ਗਿਆ ਅਤੇ ਸਿੰਘਪੁਰੀਆ ਮਿਸਲ ਦਾ ਅਧਿਕਾਰ ਖੇਤਰ ਦੂਰ-ਦੂਰ ਤਕ ਫੈਲ ਗਿਆ। 1795 ਈ: ਵਿਚ ਉਸ ਦੇ ਪੁੱਤਰ ਬੁੱਧ ਸਿੰਘ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ। ਉਹ ਆਪਣੇ ਪਿਤਾ ਦੀ ਤਰ੍ਹਾਂ ਬਹਾਦਰ ਅਤੇ ਯੋਗ ਨਹੀਂ ਸੀ। 1819 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ।

Exam Tips:

a) ਬਾਨੀ, ਮੂਲ ਨਾਂ ਸਿੰਘਪੁਰ ਅਤੇ 1819 ਵਿਚ ਰਲੇਵਾਂ ਯਾਦ ਰੱਖੋ।

 

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ

Question 1: ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ।

Answer:

ਬੰਦਾ ਸਿੰਘ ਬਹਾਦਰ ਆਪਣੇ ਯੁਗ ਦਾ ਮਹਾਨ ਸੈਨਾਨਾਇਕ ਸੀ। ਗੁਰੂ ਸਾਹਿਬ ਪਾਸੋਂ ਆਦੇਸ਼ ਲੈ ਕੇ ਉਹ ਦਿੱਲੀ ਪਹੁੰਚਿਆ। ਉਸ ਨੇ ਮਾਲਵਾ, ਦੁਆਬਾ ਅਤੇ ਮਾਝਾ ਦੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਜਲਦੀ ਹੀ ਹਜ਼ਾਰਾਂ ਸਿੱਖ ਉਸ ਦੀ ਅਗਵਾਈ ਵਿਚ ਇਕੱਠੇ ਹੋ ਗਏ। ਫ਼ੌਜ ਦਾ ਸੰਗਠਨ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਬੜੇ ਉਤਸ਼ਾਹ ਨਾਲ ਜ਼ਾਲਮ ਮੁਗ਼ਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵੱਲ ਚੱਲ ਪਿਆ। ਇੱਥੋਂ ਉਸ ਦੀ ਜਿੱਤ ਮੁਹਿੰਮ ਸ਼ੁਰੂ ਹੋਈ।
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸੋਨੀਪਤ ਉੱਤੇ ਹਮਲਾ ਕੀਤਾ। ਉਸ ਸਮੇਂ ਉਸ ਦੇ ਨਾਲ ਸਿਰਫ਼ 500 ਸਿੱਖ ਹੀ ਸਨ। ਪਰੰਤੂ ਉੱਥੋਂ ਦਾ ਫ਼ੌਜਦਾਰ ਸਿੱਖਾਂ ਦੀ ਬਹਾਦਰੀ ਬਾਰੇ ਸੁਣ ਕੇ ਆਪਣੇ ਸੈਨਿਕਾਂ ਸਮੇਤ ਸ਼ਹਿਰ ਛੱਡ ਕੇ ਦੌੜ ਗਿਆ।
2. ਭੂਣਾ (ਕੈਥਲ) ਦੇ ਸ਼ਾਹੀ ਖ਼ਜ਼ਾਨੇ ਦੀ ਲੁੱਟ – ਸੋਨੀਪਤ ਤੋਂ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ। ਉਸ ਨੂੰ ਪਤਾ ਲੱਗਾ ਕਿ ਕੁਝ ਮੁਗ਼ਲ ਸੈਨਿਕ ਭੂਮੀ ਕਰ ਇਕੱਠਾ ਕਰ ਕੇ ਭੂਣਾ ਪਿੰਡ ਠਹਿਰੇ ਹੋਏ ਸਨ। ਇਸ ਲਈ ਬੰਦਾ ਸਿੰਘ ਬਹਾਦਰ ਨੇ ਭੂਣਾ ‘ਤੇ ਹੱਲਾ ਬੋਲ ਦਿੱਤਾ। ਕੈਥਲ ਦੇ ਫ਼ੌਜਦਾਰ ਨੇ ਉਸ ਦਾ ਟਾਕਰਾ ਕੀਤਾ ਪਰ ਉਹ ਹਾਰ ਗਿਆ। ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਤੋਂ ਸਾਰਾ ਧਨ ਖੋਹ ਲਿਆ।
3. ਸਮਾਣੇ ਦੀ ਜਿੱਤ – ਭੂਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣਾ ਵੱਲ ਵਧਿਆ। ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲੁੱਦੀਨ ਉੱਥੋਂ ਦਾ ਰਹਿਣ ਵਾਲਾ ਸੀ। ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਹੀ ਸਨ। ਉਨ੍ਹਾਂ ਨੂੰ ਸਜ਼ਾ ਦੇਣ ਲਈ 26 ਨਵੰਬਰ, 1709 ਈ: ਨੂੰ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ। ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੱਯਦ ਜਲਾਲੁੱਦੀਨ, ਸ਼ਾਸਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ।
4. ਘੁੜਾਮ ਦੀ ਜਿੱਤ – ਲਗਪਗ ਇਕ ਹਫ਼ਤਾ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਉੱਤੇ ਹੱਲਾ ਬੋਲ ਦਿੱਤਾ। ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ, ਪਰ ਅੰਤ ਵਿਚ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਘੁੜਾਮ ਵਿਚੋਂ ਵੀ ਸਿੱਖਾਂ ਨੂੰ ਬਹੁਤ ਸਾਰਾ ਧਨ ਮਿਲਿਆ।
5. ਕਪੂਰੀ ਉੱਤੇ ਹਮਲਾ – ਘੁੜਾਮ ਤੋਂ ਬੰਦਾ ਸਿੰਘ ਬਹਾਦਰ ਕਪੂਰੀ ਪੁੱਜਾ। ਉੱਥੋਂ ਦਾ ਹਾਕਮ ਕਦਮ ਉੱਦੀਨ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀ ਹਵੇਲੀ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਗਿਆ।
6. ਸਢੌਰਾ ਦੀ ਜਿੱਤ – ਸਢੌਰੇ ਦਾ ਹਾਕਮ ਉਸਮਾਨ ਖ਼ਾਂ ਵੀ ਹਿੰਦੂ ਲੋਕਾਂ ਉੱਤੇ ਅੱਤਿਆਚਾਰ ਕਰਦਾ ਸੀ। ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਕਾਰਨ ਉਸ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ। ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ ਅਤੇ ਉਸਮਾਨ ਖ਼ਾਂ ਨੂੰ ਹਰਾ ਕੇ ਸ਼ਹਿਰ ਨੂੰ ਖ਼ੂਬ ਲੁੱਟਿਆ। ਇੱਥੇ ਇੰਨੇ ਮੁਸਲਮਾਨਾਂ ਦਾ ਕਤਲ ਹੋਇਆ ਕਿ ਉਸ ਥਾਂ ਦਾ ਨਾਂ ‘ਕਤਲਗੜ੍ਹੀ’ ਪੈ ਗਿਆ।
7. ਮੁਖਲਿਸਪੁਰ ਦੀ ਜਿੱਤ – ਹੁਣ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ‘ਤੇ ਹੱਲਾ ਕੀਤਾ ਅਤੇ ਬਹੁਤ ਆਸਾਨੀ ਨਾਲ ਉਸ ਉੱਤੇ ਕਬਜ਼ਾ ਕਰ ਲਿਆ। ਉੱਥੋਂ ਦੇ ਕਿਲ੍ਹੇ ਦਾ ਨਾਂ ਬਦਲ ਕੇ ‘ਲੋਹਗੜ੍ਹ’ ਰੱਖ ਦਿੱਤਾ। ਬਾਅਦ ਵਿਚ ਇਹ ਨਗਰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ।
8. ਚੱਪੜ-ਚਿੜੀ ਦੀ ਲੜਾਈ ਅਤੇ ਸਰਹਿੰਦ ਦੀ ਜਿੱਤ – ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ। ਇੱਥੋਂ ਦੇ ਸੂਬੇਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਬਹੁਤ ਤੰਗ ਕੀਤਾ ਸੀ। ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਦੋ ਯੁੱਧਾਂ ਵਿਚ ਫ਼ੌਜ ਭੇਜੀ ਸੀ। ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਿਆ ਗਿਆ ਸੀ। ਇਸ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਰ ਦਿੱਤਾ। ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵੱਲ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ। ਵਜ਼ੀਰ ਖ਼ਾਂ ਦੀ ਲਾਸ਼ ਨੂੰ ਰੁੱਖ ‘ਤੇ ਟੰਗ ਦਿੱਤਾ ਗਿਆ। ਸੁੱਚਾ ਨੰਦ ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ। ਸਿੱਖ ਸੈਨਿਕਾਂ ਨੇ ਸ਼ਹਿਰ ਵਿਚ ਭਾਰੀ ਲੁੱਟ-ਮਾਰ ਕੀਤੀ।
9. ਸਹਾਰਨਪੁਰ ਅਤੇ ਜਲਾਲਾਬਾਦ ਉੱਤੇ ਹਮਲਾ – ਜਿਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਜਲਾਲਾਬਾਦ ਦਾ ਗਵਰਨਰ ਜਲਾਲ ਖ਼ਾਂ ਆਪਣੀ ਹਿੰਦੂ ਪਰਜਾ ‘ਤੇ ਘੋਰ ਅੱਤਿਆਚਾਰ ਕਰ ਰਿਹਾ ਹੈ, ਉਸ ਸਮੇਂ ਉਹ ਜਲਾਲਾਬਾਦ ਵੱਲ ਵਧਿਆ। ਰਸਤੇ ਵਿਚ ਉਸ ਨੇ ਸਹਾਰਨਪੁਰ ਉੱਤੇ ਜਿੱਤ ਪ੍ਰਾਪਤ ਕੀਤੀ, ਪਰ ਉਸ ਨੂੰ ਜਲਾਲਾਬਾਦ ਨੂੰ ਜਿੱਤੇ ਬਿਨਾਂ ਹੀ ਵਾਪਸ ਪਰਤਣਾ ਪਿਆ।
10. ਜਲੰਧਰ ਦੁਆਬ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਲਈ ਬੁਲਾਇਆ। ਸ਼ਮਸ ਖ਼ਾਂ ਨੇ ਇਕ ਵਿਸ਼ਾਲ ਸੈਨਾ ਨੂੰ ਸਿੱਖਾਂ ਦੇ ਵਿਰੁੱਧ ਭੇਜਿਆ। ਰਾਹੋਂ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿਚ ਇਕ ਭਿਆਨਕ ਯੁੱਧ ਹੋਇਆ ਜਿਸ ਵਿਚ ਸਿੱਖ ਜੇਤੂ ਰਹੇ।
11. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਲਗਪਗ ਸੱਠ ਹਜ਼ਾਰ ਸਿੱਖਾਂ ਨੇ ਮੁਸਲਮਾਨ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ। ਕੁਝ ਸਮੇਂ ਬਾਅਦ ਲਾਹੌਰ ਵੀ ਉਨ੍ਹਾਂ ਦੇ ਅਧਿਕਾਰ ਵਿਚ ਆ ਗਿਆ।

Exam Tips:

a) ਤਿੰਨੇ ਲੜਾਈਆਂ ਦੀ ਤਾਰੀਖ਼ ਅਤੇ ਸਥਾਨ ਨਾਲ ਲਿਖੋ।

 

Question 2: ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਖ਼ਿਲਾਫ਼ ਜੋ ਲੜਾਈਆਂ ਲੜੀਆਂ, ਉਨ੍ਹਾਂ ਦਾ ਹਾਲ ਲਿਖੋ।

Answer:

ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਮੁਗ਼ਲ ਹਾਕਮਾਂ ਨੂੰ ਵਖ਼ਤ ਪਾ ਰੱਖਿਆ ਸੀ। ਜਦੋਂ ਇਹ ਖ਼ਬਰ ਮੁਗ਼ਲ ਬਾਦਸ਼ਾਹ ਤਕ ਪਹੁੰਚੀ ਤਾਂ ਉਹ ਗੁੱਸੇ ਵਿਚ ਆ ਗਿਆ। ਉਸ ਨੇ ਆਪਣਾ ਸਾਰਾ ਧਿਆਨ ਪੰਜਾਬ ਵੱਲ ਲਾ ਦਿੱਤਾ। 27 ਜੂਨ, 1710 ਈ: ਨੂੰ ਉਹ ਅਜਮੇਰ ਤੋਂ ਪੰਜਾਬ ਵੱਲ ਚੱਲ ਪਿਆ। ਉਸ ਨੇ ਦਿੱਲੀ ਅਤੇ ਅਵਧ ਦੇ ਸੂਬੇਦਾਰਾਂ ਅਤੇ ਮੁਰਾਦਾਬਾਦ ਅਤੇ ਅਲਾਹਾਬਾਦ ਦੇ ਨਿਜ਼ਾਮਾਂ ਅਤੇ ਫ਼ੌਜਦਾਰਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀਆਂ ਸੈਨਾਵਾਂ ਸਹਿਤ ਪੰਜਾਬ ਵਿਚ ਪਹੁੰਚਣ।
1. ਅਮੀਨਾਬਾਦ ਦੀ ਲੜਾਈ – ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਕੁਚਲਣ ਲਈ ਬਹਾਦਰ ਸ਼ਾਹ ਨੇ ਫ਼ੀਰੋਜ਼ ਖ਼ਾਂ ਮੇਵਾਤੀ ਅਤੇ ਮਹਾਬਤ ਖ਼ਾਂ ਦੇ ਅਧੀਨ ਸਿੱਖਾਂ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ। ਇਸ ਸੈਨਾ ਦਾ ਸਾਹਮਣਾ ਬਿਨੋਦ ਸਿੰਘ ਅਤੇ ਰਾਮ ਸਿੰਘ ਨੇ 26 ਅਕਤੂਬਰ, 1710 ਈ: ਨੂੰ ਅਮੀਨਾਬਾਦ (ਥਾਨੇਸਰ ਅਤੇ ਤਰਾਵੜੀ ਵਿਚਕਾਰ) ਵਿਖੇ ਕੀਤਾ। ਉਨ੍ਹਾਂ ਨੇ ਮਹਾਬਤ ਖ਼ਾਂ ਨੂੰ ਇਕ ਵਾਰੀ ਤਾਂ ਪਿੱਛੇ ਧੱਕ ਦਿੱਤਾ, ਪਰ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਸਿੱਖਾਂ ਨੂੰ ਅੰਤ ਵਿਚ ਹਾਰ ਦਾ ਮੂੰਹ ਦੇਖਣਾ ਪਿਆ।
2. ਸਢੌਰਾ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਸੈਨਿਕਾਂ ਸਮੇਤ ਦੁਸ਼ਮਣ ‘ਤੇ ਚੜ੍ਹਾਈ ਕਰ ਦਿੱਤੀ। ਉਸ ਵੇਲੇ ਮੁਗ਼ਲਾਂ ਦੀ ਵਿਸ਼ਾਲ ਸੈਨਾ ਸਢੌਰਾ ਵਿਖੇ ਡੇਰੇ ਲਾਈ ਬੈਠੀ ਸੀ। 4 ਦਸੰਬਰ, 1710 ਈ: ਨੂੰ ਵੈਰੀ ਦੀ ਸੈਨਾ ਕਿਸੇ ਢੁੱਕਵੇਂ ਡੇਰੇ ਦੀ ਭਾਲ ਵਿਚ ਨਿਕਲੀ ਤਾਂ ਸਿੱਖਾਂ ਨੇ ਮੌਕੇ ਦਾ ਲਾਭ ਉਠਾ ਕੇ ਉਸ ਉੱਤੇ ਧਾਵਾ ਬੋਲ ਦਿੱਤਾ। ਉਨ੍ਹਾਂ ਨੇ ਦੁਸ਼ਮਣ ਦਾ ਬਹੁਤ ਨੁਕਸਾਨ ਵੀ ਕੀਤਾ, ਪਰ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਵਿਚ ਸ਼ਾਹੀ ਫ਼ੌਜ ਵੈਰੀ ਦੀ ਸੈਨਾ ਨਾਲ ਜਾ ਮਿਲੀ। ਇਸ ‘ਤੇ ਸਿੱਖਾਂ ਨੇ ਲੜਾਈ ਵਿਚੇ ਛੱਡ ਕੇ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਸ਼ਰਨ ਲਈ।
3. ਲੋਹਗੜ੍ਹ ਦਾ ਯੁੱਧ – ਹੁਣ ਬਹਾਦਰ ਸ਼ਾਹ ਨੇ ਆਪ ਬੰਦਾ ਸਿੰਘ ਬਹਾਦਰ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਲਾਉਣ ਲਈ ਵਜ਼ੀਰ ਮੁਨੀਮ ਖ਼ਾਂ ਨੂੰ ਕਿਲ੍ਹੇ ਵੱਲ ਵਧਣ ਦਾ ਹੁਕਮ ਦਿੱਤਾ। ਪਰ ਉਸ ਨੇ 10 ਦਸੰਬਰ, 1710 ਈ: ਨੂੰ ਲੋਹਗੜ੍ਹ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਉਸ ਨੂੰ ਦੇਖ ਕੇ ਦੂਸਰੇ ਮੁਗ਼ਲ ਸਰਦਾਰਾਂ ਨੇ ਵੀ ਕਿਲ੍ਹੇ ‘ਤੇ ਧਾਵਾ ਬੋਲ ਦਿੱਤਾ। ਸਿੱਖਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ। ਦੋਹਾਂ ਪਾਸਿਆਂ ਤੋਂ ਵੱਡੀ ਗਿਣਤੀ ਵਿਚ ਸੈਨਿਕ ਮਾਰੇ ਗਏ। ਪਰ ਸਿੱਖ ਸੈਨਿਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਅਣਹੋਂਦ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੰਤ ਵਿਚ ਬੰਦਾ ਸਿੰਘ ਬਹਾਦਰ ਆਪਣੇ ਸਿੱਖਾਂ ਸਮੇਤ ਨਾਹਨ ਦੀਆਂ ਪਹਾੜੀਆਂ ਵੱਲ ਚਲਿਆ ਗਿਆ। 11 ਦਸੰਬਰ, 1710 ਈ: ਨੂੰ ਸਵੇਰੇ ਮੁਨੀਮ ਖ਼ਾਂ ਨੇ ਫਿਰ ਤੋਂ ਕਿਲ੍ਹੇ ‘ਤੇ ਧਾਵਾ ਬੋਲਿਆ ਅਤੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ। ਇਸ ਲਈ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰਨ ਲਈ ਹਮੀਦ ਖ਼ਾਂ ਨੂੰ ਨਾਹਨ ਵੱਲ ਭੇਜਿਆ। ਉਹ ਆਪ ਸਢੌਰਾ, ਬਡੌਲੀ, ਰੋਪੜ, ਹੁਸ਼ਿਆਰਪੁਰ, ਕਲਾਨੌਰ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਲਾਹੌਰ ਜਾ ਪੁੱਜਾ।
4. ਪਹਾੜੀ ਇਲਾਕਿਆਂ ਵਿਚ ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ – ਪਹਾੜਾਂ ਵਿਚ ਜਾ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਂ ਹੁਕਮਨਾਮੇ ਭੇਜੇ। ਥੋੜ੍ਹੇ ਸਮੇਂ ਵਿਚ ਹੀ ਵੱਡੀ ਗਿਣਤੀ ਵਿਚ ਸਿੱਖ ਕੀਰਤਪੁਰ ਵਿਖੇ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਵੈਰੀ ਬਿਲਾਸਪੁਰ ਦੇ ਹਾਕਮ ਭੀਮ ਚੰਦ ਨੂੰ ਇਕ ਪਰਵਾਨਾ ਭੇਜਿਆ ਅਤੇ ਉਸ ਨੂੰ ਈਨ ਮੰਨਣ ਲਈ ਕਿਹਾ। ਉਸ ਦੇ ਨਾਂਹ ਕਰਨ ‘ਤੇ ਬੰਦੇ ਨੇ ਬਿਲਾਸਪੁਰ ‘ਤੇ ਹਮਲਾ ਕਰ ਦਿੱਤਾ। ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਭੀਮ ਚੰਦ ਦੇ 1300 ਸੈਨਿਕ ਮਾਰੇ ਗਏ। ਸਿੱਖਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਬੰਦਾ ਸਿੰਘ ਬਹਾਦਰ ਦੀ ਇਸ ਜਿੱਤ ਨਾਲ ਬਾਕੀ ਦੇ ਪਹਾੜੀ ਰਾਜੇ ਡਰ ਗਏ। ਕਈਆਂ ਨੇ ਬੰਦੇ ਨੂੰ ਨਜ਼ਰਾਨਾ ਦੇਣਾ ਮੰਨ ਲਿਆ। ਮੰਡੀ ਦੇ ਰਾਜਾ ਸਿੱਧ ਸੈਨ ਨੇ ਇਹ ਐਲਾਨ ਕੀਤਾ ਕਿ ਉਹ ਸਿੱਖ ਗੁਰੂ ਸਾਹਿਬਾਨ ਦਾ ਅਨੁਯਾਈ ਹੈ। ਮੰਡੀ ਤੋਂ ਬੰਦਾ ਸਿੰਘ ਬਹਾਦਰ ਕੁੱਲੂ ਵੱਲ ਵਧਿਆ। ਉੱਥੋਂ ਦੇ ਹਾਕਮ ਮਾਨ ਸਿੰਘ ਨੇ ਕਿਸੇ ਚਾਲ ਨਾਲ ਉਸ ਨੂੰ ਕੈਦ ਕਰ ਲਿਆ, ਪਰ ਛੇਤੀ ਹੀ ਬੰਦਾ ਸਿੰਘ ਬਹਾਦਰ ਉੱਥੋਂ ਨਿਕਲਣ ਵਿਚ ਸਫਲ ਹੋ ਗਿਆ। ਕੁੱਲੂ ਤੋਂ ਬੰਦਾ ਸਿੰਘ ਬਹਾਦਰ ਚੰਬਾ ਰਿਆਸਤ ਵੱਲ ਵਧਿਆ। ਉੱਥੋਂ ਦੇ ਰਾਜਾ ਉਧੈ ਸਿੰਘ ਨੇ ਉਸ ਦਾ ਦਿਲੋਂ ਸਤਿਕਾਰ ਕੀਤਾ। ਉਸ ਨੇ ਆਪਣੇ ਪਰਿਵਾਰ ਵਿਚੋਂ ਇਕ ਲੜਕੀ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 1711 ਈ: ਦੇ ਅੰਤ ਵਿਚ ਬੰਦੇ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ।
5. ਬਹਿਰਾਮਪੁਰ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਰਾਏਪੁਰ ਅਤੇ ਬਹਿਰਾਮਪੁਰ ਦੇ ਪਹਾੜਾਂ ਵਿਚੋਂ ਮੈਦਾਨੀ ਇਲਾਕੇ ਵਿਚ ਆ ਗਿਆ ਤਾਂ ਜੰਮੂ ਦੇ ਫ਼ੌਜਦਾਰ ਬਾਇਜ਼ੀਦ ਖ਼ਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। 4 ਜੂਨ, 1711 ਈ: ਨੂੰ ਬਹਿਰਾਮਪੁਰ ਦੇ ਨੇੜੇ ਲੜਾਈ ਹੋਈ। ਇਸ ਲੜਾਈ ਵਿਚ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਸਿੱਖਾਂ ਨੂੰ ਜਿੱਤ ਦਿਵਾਈ। ਬਹਿਰਾਮਪੁਰ ਦੀ ਜਿੱਤ ਮਗਰੋਂ ਬੰਦਾ ਸਿੰਘ ਬਹਾਦਰ ਨੇ ਰਾਏਪੁਰ, ਕਲਾਨੌਰ ਅਤੇ ਬਟਾਲਾ ਉੱਤੇ ਹਮਲੇ ਕੀਤੇ ਅਤੇ ਉਹਨਾਂ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪਰ ਇਹ ਜਿੱਤਾਂ ਚਿਰ-ਸਥਾਈ ਸਿੱਧ ਨਾ ਹੋਈਆਂ। ਉਸ ਨੇ ਮੁੜ ਪਹਾੜਾਂ ਵਿਚ ਸ਼ਰਨ ਲਈ, ਪਰ ਮੁਗ਼ਲ ਸਰਕਾਰ ਉਸ ਦੀ ਸ਼ਕਤੀ ਨੂੰ ਕੁਚਲਣ ਵਿਚ ਅਸਫਲ ਰਹੀ।

Exam Tips:

a) ਸ਼ਹਿਰਾਂ ਦੇ ਨਾਂ ਅਤੇ ਕ੍ਰਮ ਯਾਦ ਰੱਖੋ।

 

Question 3: ਬੰਦਾ ਸਿੰਘ ਬਹਾਦਰ ਵੱਲੋਂ ਗੰਗਾ-ਜਮਨਾ ਇਲਾਕੇ ਵਿਚ ਲੜੀਆਂ ਗਈਆਂ ਲੜਾਈਆਂ ਦਾ ਹਾਲ ਲਿਖੋ।

Answer:

ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨਾਲ ਆਮ ਲੋਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਗਈ। ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੰਦਾ ਸਿੰਘ ਹੀ ਉਨ੍ਹਾਂ ਨੂੰ ਮੁਗ਼ਲਾਂ ਦੇ ਜ਼ੁਲਮਾਂ ਤੋਂ ਮੁਕਤੀ ਦਿਵਾ ਸਕਦਾ ਹੈ। ਬੱਸ ਫਿਰ ਕੀ ਸੀ, ਦੇਖਦੇ ਹੀ ਦੇਖਦੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਬਣਨ ਲੱਗੇ। ਉਨਾਰਸਾ ਪਿੰਡ ਦੇ ਵਾਸੀ ਵੀ ਸਿੱਖ ਸੱਜ ਗਏ ਸਨ। ਜਲਾਲਾਬਾਦ ਦਾ ਫ਼ੌਜਦਾਰ ਜਲਾਲ ਖ਼ਾਂ ਇਹ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਉੱਥੋਂ ਦੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ। ਉਨ੍ਹਾਂ ਸਿੱਖਾਂ ਨੂੰ ਛੁਡਾਉਣ ਲਈ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਉਨਾਰਸਾ ਵੱਲ ਚੱਲ ਪਿਆ।
1. ਸਹਾਰਨਪੁਰ ਉੱਤੇ ਹਮਲਾ – ਜਮਨਾ ਨਦੀ ਨੂੰ ਪਾਰ ਕਰ ਕੇ ਸਿੰਘਾਂ ਨੇ ਪਹਿਲਾਂ ਸਹਾਰਨਪੁਰ ਉੱਤੇ ਹਮਲਾ ਕੀਤਾ। ਉੱਥੋਂ ਦਾ ਫ਼ੌਜਦਾਰ ਅਲੀ ਹਾਮਿਦ ਖ਼ਾਂ ਦਿੱਲੀ ਵੱਲ ਭੱਜ ਗਿਆ। ਉਸ ਦੇ ਕਰਮਚਾਰੀਆਂ ਨੇ ਸਿੰਘਾਂ ਦਾ ਟਾਕਰਾ ਕੀਤਾ ਪਰ ਉਹ ਹਾਰ ਗਏ। ਸ਼ਹਿਰ ਦੇ ਵਧੇਰੇ ਭਾਗ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਉਨ੍ਹਾਂ ਨੇ ਸਹਾਰਨਪੁਰ ਦਾ ਨਾਂ ਬਦਲ ਕੇ ‘ਭਾਗ ਨਗਰ’ ਰੱਖ ਦਿੱਤਾ।
2. ਬੇਹਾਤ ਦੀ ਲੜਾਈ – ਸਹਾਰਨਪੁਰ ਤੋਂ ਬੰਦਾ ਸਿੰਘ ਬਹਾਦਰ ਨੇ ਬੇਹਾਤ ਵੱਲ ਕੂਚ ਕੀਤਾ। ਉੱਥੋਂ ਦੇ ਪੀਰਜ਼ਾਦੇ ਹਿੰਦੂਆਂ ਉੱਤੇ ਅੱਤਿਆਚਾਰ ਕਰ ਰਹੇ ਸਨ। ਉਹ ਖੁੱਲ੍ਹੇ ਤੌਰ ‘ਤੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਗਊਆਂ ਕਤਲ ਕਰ ਰਹੇ ਸਨ। ਬੰਦੇ ਨੇ ਬਹੁਤ ਸਾਰੇ ਪੀਰਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਹਿੰਦੇ ਹਨ ਕਿ ਉਨ੍ਹਾਂ ਵਿਚੋਂ ਸਿਰਫ਼ ਇਕ ਪੀਰਜ਼ਾਦਾ ਹੀ ਜਿਊਂਦਾ ਬਚ ਸਕਿਆ ਜੋ ਕਿ ਬੁਲੰਦ ਸ਼ਹਿਰ ਦਾ ਸੀ।
3. ਅੰਬੇਤਾ ਉੱਤੇ ਹਮਲਾ – ਬੇਹਾਤ ਤੋਂ ਬਾਅਦ ਬੰਦੇ ਨੇ ਅੰਬੇਤਾ ਉੱਤੇ ਹਮਲਾ ਕੀਤਾ। ਉੱਥੋਂ ਦੇ ਪਠਾਣ ਬੜੇ ਅਮੀਰ ਸਨ। ਉਨ੍ਹਾਂ ਨੇ ਸਿੱਖਾਂ ਦਾ ਕੋਈ ਵਿਰੋਧ ਨਾ ਕੀਤਾ। ਸਿੱਟੇ ਵਜੋਂ ਸਿੱਖਾਂ ਨੂੰ ਬੜਾ ਧਨ ਮਿਲਿਆ।
4. ਨਾਨੋਤਾ ਉੱਤੇ ਹਮਲਾ – 21 ਜੁਲਾਈ, 1710 ਈ: ਨੂੰ ਸਿੱਖਾਂ ਨੇ ਨਾਨੋਤਾ ਉੱਤੇ ਚੜ੍ਹਾਈ ਕੀਤੀ। ਉੱਥੋਂ ਦੇ ਸ਼ੇਖਜ਼ਾਦੇ ਜੋ ਤੀਰ ਚਲਾਉਣ ਵਿਚ ਮਾਹਿਰ ਸਨ, ਸਿੱਖਾਂ ਅੱਗੇ ਡਟ ਗਏ। ਨਾਨੋਤਾ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘਮਸਾਣ ਦਾ ਯੁੱਧ ਹੋਇਆ। ਲਗਪਗ 300 ਸ਼ੇਖਜ਼ਾਦੇ ਮਾਰੇ ਗਏ ਅਤੇ ਸਿੱਖਾਂ ਦੀ ਜਿੱਤ ਹੋਈ।
5. ਉਨਾਰਸਾ ਉੱਤੇ ਹਮਲਾ – ਇੱਥੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਖ ਵੈਰੀ ਉਨਾਰਸਾ ਦੇ ਜਲਾਲ ਖ਼ਾਂ ਨੂੰ ਆਪਣੇ ਦੂਤ ਰਾਹੀਂ ਇਕ ਪੱਤਰ ਭੇਜਿਆ। ਉਸ ਨੇ ਲਿਖਿਆ ਕਿ ਉਹ ਕੈਦੀ ਸਿੱਖਾਂ ਨੂੰ ਛੱਡ ਦੇਵੇ ਅਤੇ ਨਾਲੇ ਉਸ ਦੀ ਈਨ ਮੰਨ ਲਵੇ। ਪਰ ਜਲਾਲ ਖ਼ਾਂ ਨੇ ਬੰਦੇ ਦੀ ਮੰਗ ਨੂੰ ਠੁਕਰਾ ਦਿੱਤਾ। ਉਸ ਨੇ ਦੂਤ ਦਾ ਨਿਰਾਦਰ ਵੀ ਕੀਤਾ। ਸਿੱਟੇ ਵਜੋਂ ਬੰਦੇ ਨੇ ਉਨਾਰਸਾ ਉੱਤੇ ਭਿਆਨਕ ਹਮਲਾ ਕਰ ਦਿੱਤਾ। ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਜਿੱਤ ਸਿੱਖਾਂ ਦੀ ਹੀ ਹੋਈ। ਇਸ ਯੁੱਧ ਵਿਚ ਜਲਾਲ ਖ਼ਾਂ ਦੇ ਦੋ ਭਤੀਜੇ ਜਮਾਲ ਖ਼ਾਂ ਅਤੇ ਪੀਰ ਖ਼ਾਂ ਵੀ ਮਾਰੇ ਗਏ।

Exam Tips:

a) ਮਿਸਲ ਦਾ ਅਰਥ, ਬਾਨੀ ਅਤੇ ਰਲੇਵਾਂ ਤਿੰਨੇ ਲਿਖੋ।

 

Question 4: ਪੰਜਾਬ ਦੀਆਂ ਤਿੰਨ ਪ੍ਰਸਿੱਧ ਮਿਸਲਾਂ ਦਾ ਹਾਲ ਲਿਖੋ।

Answer:

ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈ ਇਕ ਸਮਾਨ। 1767 ਤੋਂ 1799 ਈ: ਤਕ ਪੰਜਾਬ ਵਿਚ ਜਿੰਨੇ ਵੀ ਸਿੱਖ ਜਥੇ ਬਣੇ, ਉਹਨਾਂ ਵਿਚ ਮੌਲਿਕ ਸਮਾਨਤਾ ਪਾਈ ਜਾਂਦੀ ਸੀ। ਇਸ ਲਈ ਉਹਨਾਂ ਨੂੰ ਮਿਸਲਾਂ ਕਿਹਾ ਜਾਣ ਲੱਗਾ। ਹਰੇਕ ਮਿਸਲ ਦਾ ਸਰਦਾਰ ਜਥੇ ਦੇ ਹੋਰ ਮੈਂਬਰਾਂ ਨਾਲ ਸਮਾਨਤਾ ਦਾ ਵਿਹਾਰ ਕਰਦਾ ਸੀ। ਸਿੱਖ ਮਿਸਲਾਂ ਦੀ ਕੁੱਲ ਸੰਖਿਆ 12 ਸੀ। ਉਨ੍ਹਾਂ ਵਿਚੋਂ ਤਿੰਨ ਪ੍ਰਸਿੱਧ ਮਿਸਲਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਫੈਜ਼ਲਪੁਰੀਆ ਮਿਸਲ – ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲੀ ਮਿਸਲ ਸੀ। ਇਸ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ। ਉਸ ਨੇ ਅੰਮ੍ਰਿਤਸਰ ਦੇ ਕੋਲ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕਰ ਕੇ ਉਸ ਦਾ ਨਾਂ ‘ਸਿੰਘਪੁਰ’ ਰੱਖਿਆ। ਇਸੇ ਲਈ ਇਸ ਮਿਸਲ ਨੂੰ ‘ਸਿੰਘਪੁਰੀਆ’ ਮਿਸਲ ਵੀ ਕਿਹਾ ਜਾਂਦਾ ਹੈ। 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਖ਼ੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨੇਤਾ ਬਣਿਆ। ਉਸ ਨੇ ਆਪਣੀ ਮਿਸਲ ਦਾ ਵਿਸਤਾਰ ਕੀਤਾ। ਉਸ ਦੇ ਅਧੀਨ ਫੈਜ਼ਲਪੁਰੀਆ ਮਿਸਲ ਵਿਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਪ੍ਰਦੇਸ਼ ਸ਼ਾਮਿਲ ਸਨ। ਖ਼ੁਸ਼ਹਾਲ ਸਿੰਘ ਦੀ ਮੌਤ ਦੇ ਬਾਅਦ ਉਸ ਦਾ ਪੁੱਤਰ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ। ਉਹ ਆਪਣੇ ਪਿਤਾ ਵਾਂਗ ਵੀਰ ਅਤੇ ਸਾਹਸੀ ਨਹੀਂ ਸੀ। ਰਣਜੀਤ ਸਿੰਘ ਨੇ ਉਸ ਨੂੰ ਹਰਾ ਕੇ ਉਸ ਦੀ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ।
2. ਭੰਗੀ ਮਿਸਲ – ਭੰਗੀ ਮਿਸਲ ਸਤਲੁਜ ਦਰਿਆ ਦੇ ਉੱਤਰ-ਪੱਛਮ ਵਿਚ ਸਥਿਤ ਸੀ। ਇਸ ਮਿਸਲ ਦੇ ਖੇਤਰ ਵਿਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਵਰਗੇ ਮਹੱਤਵਪੂਰਨ ਸ਼ਹਿਰ ਸ਼ਾਮਲ ਸਨ। ਰਣਜੀਤ ਸਿੰਘ ਦੇ ਮਿਸਲਦਾਰ ਬਣਨ ਦੇ ਸਮੇਂ ਭੰਗੀ ਮਿਸਲ ਪਹਿਲਾਂ ਵਰਗੀ ਸ਼ਕਤੀਸ਼ਾਲੀ ਨਹੀਂ ਸੀ। ਇਸ ਮਿਸਲ ਦੇ ਸਰਦਾਰ ਗੁਲਾਬ ਸਿੰਘ ਅਤੇ ਸਾਹਿਬ ਸਿੰਘ ਅਯੋਗ ਅਤੇ ਵਿਭਚਾਰੀ ਸਨ। ਉਹ ਭੰਗ ਅਤੇ ਸ਼ਰਾਬ ਪੀਣ ਵਿਚ ਹੀ ਆਪਣਾ ਸਾਰਾ ਸਮਾਂ ਬਿਤਾ ਦਿੰਦੇ ਸਨ। ਉਹ ਆਪਣੀ ਮਿਸਲ ਦੇ ਰਾਜ ਪ੍ਰਬੰਧ ਵਿਚ ਬਹੁਤੀ ਰੁਚੀ ਨਹੀਂ ਲੈਂਦੇ ਸਨ। ਇਸ ਲਈ ਮਿਸਲ ਦੇ ਲੋਕ ਉਨ੍ਹਾਂ ਤੋਂ ਤੰਗ ਆਏ ਹੋਏ ਸਨ।
3. ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇਹ ਮਿਸਲ ਬਹੁਤ ਸ਼ਕਤੀਸ਼ਾਲੀ ਸੀ। ਇਸ ਮਿਸਲ ਦਾ ਸੁਲਤਾਨਪੁਰ ਲੋਧੀ, ਕਪੂਰਥਲਾ, ਹੁਸ਼ਿਆਰਪੁਰ, ਨੂਰਮਹਿਲ ਆਦਿ ਦੇਸ਼ਾਂ ‘ਤੇ ਅਧਿਕਾਰ ਸੀ। 1783 ਈ: ਵਿਚ ਇਸ ਮਿਸਲ ਦੇ ਨਿਰਮਾਤਾ ਅਤੇ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ। 1783 ਤੋਂ 1801 ਈ: ਤਕ ਇਸ ਮਿਸਲ ਦਾ ਨੇਤਾ ਭਾਗ ਸਿੰਘ ਰਿਹਾ। ਉਸ ਦੇ ਬਾਅਦ ਫਤਹਿ ਸਿੰਘ ਆਹਲੂਵਾਲੀਆ ਉਸ ਦਾ ਉੱਤਰਾਧਿਕਾਰੀ ਬਣਿਆ। ਰਣਜੀਤ ਸਿੰਘ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ਅਤੇ ਉਸ ਦੀ ਤਾਕਤ ਦੀ ਵਰਤੋਂ ਆਪਣੇ ਰਾਜ ਵਿਸਤਾਰ ਲਈ ਕੀਤੀ।

Exam Tips:

a) ਹਰ ਮਿਸਲ ਦਾ ਬਾਨੀ, ਕੇਂਦਰ ਅਤੇ ਅੰਤ ਵੱਖਰਾ ਲਿਖੋ।

 

ਮਹੱਤਵਪੂਰਨ ਪ੍ਰਸ਼ਨ (Important Questions and Answers)

ਵਸਤੂਨਿਸ਼ਠ ਪ੍ਰਸ਼ਨ – I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

Question 1: ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਕਿਉਂ ਹਾਰੇ?

Answer:

ਖਾਣ-ਪੀਣ ਦਾ ਸਾਮਾਨ ਮੁੱਕ ਜਾਣ ਕਰਕੇ।

Exam Tips:

a) ਖ਼ੁਰਾਕ ਦੀ ਕਮੀ ਨੂੰ ਹਾਰ ਦਾ ਕਾਰਨ ਲਿਖੋ।

 

Question 2: ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਇਕ ਪ੍ਰਮੁੱਖ ਕਾਰਨ ਦੱਸੋ।

Answer:

ਬੰਦਾ ਸਿੰਘ ਬਹਾਦਰ ਆਪਣੇ ਸਾਧੂ ਸੁਭਾਅ ਨੂੰ ਛੱਡ ਕੇ ਸ਼ਾਹੀ ਠਾਠ ਨਾਲ ਰਹਿਣ ਲੱਗ ਪਿਆ ਸੀ।

Exam Tips:

a) ਇਹ ਉੱਤਰ ਚਾਰ ਕਾਰਨਾਂ ਵਾਲੇ ਪ੍ਰਸ਼ਨ ਨਾਲ ਜੋੜ ਕੇ ਯਾਦ ਰੱਖੋ।

 

Question 3: 1734 ਈ: ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਕਿਨ੍ਹਾਂ ਦੋ ਦਲਾਂ ਵਿਚ ਵੰਡਿਆ?

Answer:

‘ਬੁੱਢਾ ਦਲ’ ਅਤੇ ‘ਤਰੁਣਾ ਦਲ’।

Exam Tips:

a) ਦੋਹਾਂ ਦਲਾਂ ਦੇ ਨਾਂ ਸਹੀ ਲਿਖੋ।

 

Question 4: ਸਿੱਖ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?

Answer:

ਸਿੱਖ ਮਿਸਲਾਂ ਦੀ ਕੁੱਲ ਗਿਣਤੀ 12 ਸੀ।

Exam Tips:

a) ਅੰਕ 12 ਯਾਦ ਰੱਖੋ।

 

Question 5: ਫੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲਾਂ ਦੇ ਬਾਨੀ ਕੌਣ ਸਨ?

Answer:

ਕ੍ਰਮ ਅਨੁਸਾਰ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਅਤੇ ਜੱਸਾ ਸਿੰਘ ਰਾਮਗੜ੍ਹੀਆ।

Exam Tips:

a) ਮਿਸਲ ਅਤੇ ਬਾਨੀ ਦਾ ਜੋੜਾ ਬਣਾ ਕੇ ਲਿਖੋ।

 

Question 6: ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕਿਹੜੀਆਂ ਮਿਸਲਾਂ ਦੀ ਸਥਾਪਨਾ ਕੀਤੀ?

Answer:

ਕ੍ਰਮ ਅਨੁਸਾਰ ਕਨ੍ਹੱਈਆ, ਸ਼ੁਕਰਚੱਕੀਆ, ਫੁਲਕੀਆਂ ਅਤੇ ਡੱਲੇ ਵਾਲੀਆ ਮਿਸਲ।

Exam Tips:

a) ਕ੍ਰਮ ਸਹੀ ਲਿਖੋ।

 

Question 7: ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੇ ਬਾਨੀ ਕੌਣ ਸਨ?

Answer:

ਕ੍ਰਮ ਅਨੁਸਾਰ ਰਣਜੀਤ ਸਿੰਘ ਅਤੇ ਮੋਹਰ ਸਿੰਘ, ਕਰੋੜ ਸਿੰਘ, ਸੁਧਾ ਸਿੰਘ ਅਤੇ ਹੀਰਾ ਸਿੰਘ।

Exam Tips:

a) ਚਾਰੇ ਮਿਸਲਾਂ ਅਤੇ ਬਾਨੀਆਂ ਦੇ ਨਾਂ ਕ੍ਰਮ ਵਿਚ ਲਿਖੋ।

 

Question 8: ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਕਿਸਨੇ ਭੇਜਿਆ ਸੀ?

Answer:

ਗੁਰੂ ਗੋਬਿੰਦ ਸਿੰਘ ਜੀ ਨੇ।

Exam Tips:

a) ਗੁਰੂ ਜੀ ਦਾ ਹੁਕਮਨਾਮਾ ਅਤੇ ਬੰਦੇ ਦੀ ਅਗਵਾਈ ਜੋੜ ਕੇ ਲਿਖੋ।

 

Question 9: ਮਾਧੋਦਾਸ (ਬੰਦਾ ਸਿੰਘ ਬਹਾਦਰ) ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ?

Answer:

ਨੰਦੇੜ ਵਿਚ।

Exam Tips:

a) ਨੰਦੇੜ ਦੱਖਣ ਵਿਚ ਹੈ, ਇਹ ਸਥਾਨ ਯਾਦ ਰੱਖੋ।

 

Question 10: ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਕੌਣ ਸੀ?

Answer:

ਸੱਯਦ ਜਲਾਲੁੱਦੀਨ।

Exam Tips:

a) ਜਲਾਲੁੱਦੀਨ ਦਾ ਸੰਬੰਧ ਸਮਾਣੇ ਨਾਲ ਹੈ।

 

Question 11: ਸੱਯਦ ਜਲਾਲੁੱਦੀਨ ਕਿੱਥੋਂ ਦਾ ਰਹਿਣ ਵਾਲਾ ਸੀ?

Answer:

ਸਮਾਣੇ ਦਾ।

Exam Tips:

a) ਸਮਾਣੇ ਉੱਤੇ ਬੰਦੇ ਦੇ ਹਮਲੇ ਨਾਲ ਜੋੜ ਕੇ ਲਿਖੋ।

 

Question 12: ਬੰਦਾ ਸਿੰਘ ਬਹਾਦਰ ਨੇ ਸਢੌਰਾ ਵਿਚ ਕਿਹੜੇ ਸ਼ਾਸਕ ਨੂੰ ਹਰਾਇਆ ਸੀ?

Answer:

ਉਸਮਾਨ ਖ਼ਾਂ।

Exam Tips:

a) ਉਸਮਾਨ ਖ਼ਾਂ ਦਾ ਨਾਂ ਸਹੀ ਲਿਖੋ।

 

Question 13: ਸਢੌਰਾ ਵਿਚ ਸਥਿਤ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੱਜਕਲ੍ਹ ਕਿਹੜੇ ਨਾਂ ਨਾਲ ਜਾਣੀ ਜਾਂਦੀ ਹੈ?

Answer:

ਕਤਲਗੜ੍ਹੀ।

Exam Tips:

a) ਕਤਲਗੜ੍ਹੀ ਦਾ ਨਾਂ ਉਸਮਾਨ ਖ਼ਾਂ ਦੇ ਸਮੇਂ ਹੋਏ ਕਤਲੇਆਮ ਨਾਲ ਜੁੜਿਆ।

 

Question 14: ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਦੇ ਕਿਲ੍ਹੇ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ?

Answer:

ਮੁਖਲਿਸਪੁਰ।

Exam Tips:

a) ਮੁਖਲਿਸਪੁਰ ਬਾਅਦ ਵਿਚ ਬੰਦੇ ਦੀ ਰਾਜਧਾਨੀ ਬਣਿਆ।

 

Question 15: ਗੁਰੂ ਗੋਬਿੰਦ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਿਣਵਾਇਆ ਗਿਆ ਸੀ?

Answer:

ਸਰਹਿੰਦ ਵਿਚ।

Exam Tips:

a) ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ ਸੀ।

 

Question 16: ਬੰਦਾ ਸਿੰਘ ਬਹਾਦਰ ਦੁਆਰਾ ਸੁੱਚਾ ਨੰਦ ਦੀ ਨੱਕ ਵਿਚ ਨਕੇਲ ਪਾ ਕੇ ਜਲੂਸ ਕਿੱਥੇ ਕੱਢਿਆ ਗਿਆ ਸੀ?

Answer:

ਸਰਹਿੰਦ ਵਿਚ।

Exam Tips:

a) ਸੁੱਚਾ ਨੰਦ ਦਾ ਸੰਬੰਧ ਸਿੱਖਾਂ ਉੱਤੇ ਅੱਤਿਆਚਾਰਾਂ ਨਾਲ ਹੈ।

 

Question 17: ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤ ਦੇ ਬਾਅਦ ਉੱਥੋਂ ਦਾ ਸ਼ਾਸਕ ਕਿਸ ਨੂੰ ਨਿਯੁਕਤ ਕੀਤਾ?

Answer:

ਬਾਜ਼ ਸਿੰਘ ਨੂੰ।

Exam Tips:

a) ਬਾਜ਼ ਸਿੰਘ ਦਾ ਨਾਂ ਸਹੀ ਲਿਖੋ।

 

Question 18: ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ?

Answer:

ਮੁਖਲਿਸਪੁਰ ਨੂੰ।

Exam Tips:

a) ਮੁਖਲਿਸਪੁਰ (ਲੋਹਗੜ੍ਹ) ਨੂੰ ਰਾਜਧਾਨੀ ਲਿਖੋ।

 

Question 19: ਸਹਾਰਨਪੁਰ ਦਾ ਨਾਂ ‘ਭਾਗ ਨਗਰ’ ਕਿਸਨੇ ਰੱਖਿਆ ਸੀ?

Answer:

ਬੰਦਾ ਸਿੰਘ ਬਹਾਦਰ ਨੇ।

Exam Tips:

a) ਭਾਗ ਨਗਰ ਬੰਦੇ ਦਾ ਰੱਖਿਆ ਨਾਂ ਹੈ।

 

Question 20: ਬੰਦਾ ਸਿੰਘ ਬਹਾਦਰ ਦੀ ਸਿੱਖ ਸੈਨਾ ਨੂੰ ਪਹਿਲੀ ਵੱਡੀ ਹਾਰ ਦਾ ਸਾਹਮਣਾ ਕਦੋਂ ਕਿੱਥੇ ਕਰਨਾ ਪਿਆ?

Answer:

ਅਕਤੂਬਰ 1710 ਵਿਚ ਅਮੀਨਾਬਾਦ ਵਿਚ।

Exam Tips:

a) ਅਮੀਨਾਬਾਦ ਦੀ ਲੜਾਈ ਦੀ ਤਾਰੀਖ਼ ਅਤੇ ਸਥਾਨ ਲਿਖੋ।

 

Question 21: ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੌਤ ਕਦੋਂ ਹੋਈ?

Answer:

18 ਫ਼ਰਵਰੀ, 1712 ਨੂੰ।

Exam Tips:

a) ਤਾਰੀਖ਼ ਸਹੀ ਰੱਖੋ।

 

Question 22: ਬਹਾਦੁਰ ਸ਼ਾਹ ਦੇ ਬਾਅਦ ਮੁਗ਼ਲ ਰਾਜਗੱਦੀ ਤੇ ਕੌਣ ਬੈਠਾ?

Answer:

ਜਹਾਂਦਾਰ ਸ਼ਾਹ।

Exam Tips:

a) ਜਹਾਂਦਾਰ ਸ਼ਾਹ ਤੋਂ ਬਾਅਦ ਫ਼ਰੁਖ਼ਸਿਅਰ ਬਾਦਸ਼ਾਹ ਬਣਿਆ।

 

Question 23: ਜਹਾਂਦਾਰ ਸ਼ਾਹ ਦੇ ਬਾਅਦ ਮੁਗ਼ਲ ਬਾਦਸ਼ਾਹ ਕੌਣ ਬਣਿਆ?

Answer:

ਫ਼ਰੁਖ਼ਸਿਅਰ।

Exam Tips:

a) ਫ਼ਰੁਖ਼ਸਿਅਰ ਦਾ ਨਾਂ ਸਹੀ ਲਿਖੋ।

 

Question 24: ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ਕਿੱਥੇ ਸ਼ਰਣ ਲਈ?

Answer:

ਦੁਨੀ ਚੰਦ ਦੀ ਹਵੇਲੀ ਵਿਚ।

Exam Tips:

a) ਹਵੇਲੀ ਦੇ ਚਾਰੇ ਪਾਸੇ ਖਾਈ ਪੁੱਟ ਕੇ ਪਾਣੀ ਭਰਿਆ ਗਿਆ ਸੀ।

 

Question 25: ਦੁਨੀ ਚੰਦ ਦੀ ਹਵੇਲੀ ਵਿਚ ਬੰਦਾ ਸਿੰਘ ਬਹਾਦਰ ਦਾ ਸਾਥ ਕਿਸਨੇ ਛੱਡਿਆ?

Answer:

ਬਿਨੋਦ ਸਿੰਘ ਅਤੇ ਉਸ ਦੇ ਸਾਥੀਆਂ ਨੇ।

Exam Tips:

a) ਬਿਨੋਦ ਸਿੰਘ ਦਾ ਨਾਂ ਸਹੀ ਲਿਖੋ।

 

Question 26: ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ ਸਹਿਤ ਕਦੋਂ ਗ੍ਰਿਫ਼ਤਾਰ ਕੀਤਾ ਗਿਆ?

Answer:

7 ਦਸੰਬਰ, 1715 (ਪਾਠ-ਪੁਸਤਕ ਅਨੁਸਾਰ)।

Exam Tips:

a) ਗ੍ਰਿਫ਼ਤਾਰੀ 1715 ਅਤੇ ਸ਼ਹੀਦੀ 1716 ਵਿਚ ਫ਼ਰਕ ਯਾਦ ਰੱਖੋ।

 

Question 27: ਦਲ ਖ਼ਾਲਸਾ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ?

Answer:

1748 ਵਿਚ ਅੰਮ੍ਰਿਤਸਰ ਵਿਚ।

Exam Tips:

a) ਸਥਾਨ ਅਤੇ ਸਾਲ ਦੋਵੇਂ ਲਿਖੋ।

 

Question 28: ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ?

Answer:

ਸ਼ੁਕਰਚੱਕੀਆ ਮਿਸਲ ਨਾਲ।

Exam Tips:

a) ਇਹ ਅਗਲੇ ਪਾਠ (ਪਾਠ 7) ਦੀ ਨੀਂਹ ਹੈ।

 

Question 29: ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ?

Answer:

1797 ਈ: ਵਿਚ (ਪਾਠ-ਪੁਸਤਕ ਅਨੁਸਾਰ)।

Exam Tips:

a) ਪਾਠ-ਪੁਸਤਕ ਵਿਚ ਇਹ ਤਾਰੀਖ਼ 1792 ਵੀ ਆਉਂਦੀ ਹੈ; ਅਧਿਆਪਕ ਤੋਂ ਪੁਸ਼ਟੀ ਕਰੋ।

 

Question 30: ਕਰੋੜਸਿੰਘੀਆ ਮਿਸਲ ਦਾ ਦੂਜਾ ਨਾਂ ਕੀ ਸੀ?

Answer:

ਪੰਜਗੜ੍ਹੀਆ ਮਿਸਲ।

Exam Tips:

a) ਦੋਵੇਂ ਨਾਂ ਯਾਦ ਰੱਖੋ।

 

II. ਖ਼ਾਲੀ ਥਾਂਵਾਂ ਭਰੋ

Question 1: ਬੰਦਾ ਸਿੰਘ ਬਹਾਦਰ ਨੇ ਉਸਮਾਨ ਖ਼ਾਂ ਨੂੰ ਸਜ਼ਾ ਦੇਣ ਲਈ …………………… ‘ਤੇ ਹਮਲਾ ਕੀਤਾ।

Answer:

ਸਢੌਰਾ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 2: ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ ਸਮੇਤ …………………… ਈ: ਨੂੰ ਗ੍ਰਿਫ਼ਤਾਰ ਕੀਤਾ ਗਿਆ।

Answer:

7 ਦਸੰਬਰ, 1715

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 3: ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ …………………… ਵਿਚ ਚਿਣਵਾਇਆ ਗਿਆ ਸੀ।

Answer:

ਸਰਹਿੰਦ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 4: ਬੰਦਾ ਸਿੰਘ ਬਹਾਦਰ ਨੇ …………………… ਦੀ ਨੱਕ ਵਿੱਚ ਨਕੇਲ ਪਾ ਕੇ ਸਰਹਿੰਦ ਵਿਚ ਜਲੂਸ ਕੱਢਿਆ।

Answer:

ਸੁੱਚਾ ਨੰਦ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 5: ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਨਾਂ …………………… ਰੱਖਿਆ।

Answer:

ਭਾਗ ਨਗਰ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 6: ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ …………………… ਦੀ ਹਵੇਲੀ ਵਿਚ ਸ਼ਰਨ ਲਈ।

Answer:

ਦੁਨੀ ਚੰਦ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 7: ਦਲ ਖ਼ਾਲਸਾ ਦੀ ਸਥਾਪਨਾ …………………… ਈ: ਵਿਚ ਹੋਈ।

Answer:

1748

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

Question 8: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਵਿਚ …………………… ਵਿਚ ਹੋਈ।

Answer:

ਦਿੱਲੀ

Exam Tips:

a) ਖ਼ਾਲੀ ਥਾਂ ਵਿਚ ਸਿਰਫ਼ ਨਾਂ ਜਾਂ ਤਾਰੀਖ਼ ਲਿਖੋ, ਵਾਧੂ ਸ਼ਬਦ ਨਹੀਂ।

 

III. ਬਹੁਵਿਕਲਪੀ ਪ੍ਰਸ਼ਨ

Question 1: ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ?
(A) ਵਜ਼ੀਰ ਖ਼ਾਂ ਨੂੰ
(B) ਜੱਸਾ ਸਿੰਘ ਨੂੰ
(C) ਬੰਦਾ ਸਿੰਘ ਬਹਾਦਰ ਨੂੰ
(D) ਸਰਦਾਰ ਰਜਿੰਦਰ ਸਿੰਘ ਨੂੰ

Answer:

(C) ਬੰਦਾ ਸਿੰਘ ਬਹਾਦਰ ਨੂੰ

Exam Tips:

a) ਗੁਰੂ ਜੀ ਦੇ ਹੁਕਮ ਨਾਲ ਜੋੜ ਕੇ ਯਾਦ ਰੱਖੋ।

 

Question 2: ਵਜ਼ੀਰ ਖ਼ਾਂ ਅਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ‘ਤੇ ਹੋਇਆ?
(A) ਚੱਪੜਚਿੜੀ
(B) ਸਰਹਿੰਦ
(C) ਸਢੋਰਾ
(D) ਸਮਾਨਾ

Answer:

(A) ਚੱਪੜਚਿੜੀ

Exam Tips:

a) ਚੱਪੜ-ਚਿੜੀ ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਹੈ।

 

Question 3: ਭੰਗੀ ਮਿਸਲ ਦੇ ਸਰਦਾਰਾਂ ਅਧੀਨ ਹੇਠ ਲਿਖਿਆਂ ਵਿੱਚੋਂ ਕਿਹੜਾ ਇਲਾਕਾ ਸੀ?
(A) ਲਾਹੌਰ
(B) ਗੁਜਰਾਤ
(C) ਸਿਆਲਕੋਟ
(D) ਉੱਪਰ ਦੱਸੇ ਸਾਰੇ

Answer:

(D) ਉੱਪਰ ਦੱਸੇ ਸਾਰੇ

Exam Tips:

a) ਲਾਹੌਰ, ਗੁਜਰਾਤ ਅਤੇ ਸਿਆਲਕੋਟ ਤਿੰਨੇ ਭੰਗੀ ਮਿਸਲ ਦੇ ਖੇਤਰ ਵਿਚ ਸਨ।

 

Question 4: ਆਹਲੂ ਵਾਲੀਆ ਮਿਸਲ ਦਾ ਮੋਢੀ ਸੀ
(A) ਕਰੋੜਾ ਸਿੰਘ
(B) ਰਣਜੀਤ ਸਿੰਘ
(C) ਜੱਸਾ ਸਿੰਘ
(D) ਮਹਾਂ ਸਿੰਘ

Answer:

(C) ਜੱਸਾ ਸਿੰਘ

Exam Tips:

a) ਮਿਸਲ ਅਤੇ ਬਾਨੀ ਦਾ ਜੋੜਾ ਯਾਦ ਰੱਖੋ।

 

IV. ਸਹੀ-ਗਲਤ ਕਥਨ (ਸਹੀ ਕਥਨ ਉੱਤੇ √ ਅਤੇ ਗ਼ਲਤ ਕਥਨ ਉੱਤੇ × ਲਗਾਓ)

Question 1: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਨੂੰ ਦਿੱਲੀ ਵਿਚ ਹੋਈ।

Answer:

√ (ਸਹੀ)

Exam Tips:

a) ਗ਼ਲਤ ਕਥਨ ਦਾ ਸਹੀ ਰੂਪ ਵੀ ਯਾਦ ਰੱਖੋ।

 

Question 2: ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ।

Answer:

× (ਗ਼ਲਤ) – ਸਦਾ ਕੌਰ ਉਸ ਦੀ ਸੱਸ ਸੀ।

Exam Tips:

a) ਗ਼ਲਤ ਕਥਨ ਦਾ ਸਹੀ ਰੂਪ ਵੀ ਯਾਦ ਰੱਖੋ।

 

Question 3: ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ।

Answer:

√ (ਸਹੀ)

Exam Tips:

a) ਗ਼ਲਤ ਕਥਨ ਦਾ ਸਹੀ ਰੂਪ ਵੀ ਯਾਦ ਰੱਖੋ।

 

Question 4: ਬੰਦਾ ਸਿੰਘ ਬਹਾਦਰ ਨੇ ਗੁਰੂ-ਪੁੱਤਰਾਂ ‘ਤੇ ਅੱਤਿਆਚਾਰ ਦਾ ਬਦਲਾ ਲੈਣ ਲਈ ਸਰਹਿੰਦ ‘ਤੇ ਹਮਲਾ ਕੀਤਾ।

Answer:

√ (ਸਹੀ)

Exam Tips:

a) ਗ਼ਲਤ ਕਥਨ ਦਾ ਸਹੀ ਰੂਪ ਵੀ ਯਾਦ ਰੱਖੋ।

 

Question 5: ਦਲ ਖ਼ਾਲਸਾ ਦੀ ਸਥਾਪਨਾ ਆਨੰਦਪੁਰ ਸਾਹਿਬ ਵਿੱਚ ਹੋਈ।

Answer:

× (ਗ਼ਲਤ) – ਦਲ ਖ਼ਾਲਸਾ ਦੀ ਸਥਾਪਨਾ 1748 ਵਿਚ ਅੰਮ੍ਰਿਤਸਰ ਵਿਚ ਹੋਈ।

Exam Tips:

a) ਗ਼ਲਤ ਕਥਨ ਦਾ ਸਹੀ ਰੂਪ ਵੀ ਯਾਦ ਰੱਖੋ।

 

V. ਸਹੀ-ਮਿਲਾਨ ਕਰੋ

Question 1: ਨਵਾਬ ਕਪੂਰ ਸਿੰਘ

Answer:

ਫ਼ੈਜ਼ਲਪੁਰੀਆ ਮਿਸਲ

Exam Tips:

a) ਸਰਦਾਰ ਅਤੇ ਉਸ ਦੀ ਮਿਸਲ ਦਾ ਜੋੜਾ ਬਣਾਓ।

 

Question 2: ਜੱਸਾ ਸਿੰਘ ਆਹਲੂਵਾਲੀਆ

Answer:

ਆਹਲੂਵਾਲੀਆ ਮਿਸਲ

Exam Tips:

a) ਸਰਦਾਰ ਅਤੇ ਉਸ ਦੀ ਮਿਸਲ ਦਾ ਜੋੜਾ ਬਣਾਓ।

 

Question 3: ਹਰੀ ਸਿੰਘ

Answer:

ਭੰਗੀ ਮਿਸਲ

Exam Tips:

a) ਸਰਦਾਰ ਅਤੇ ਉਸ ਦੀ ਮਿਸਲ ਦਾ ਜੋੜਾ ਬਣਾਓ।

 

Question 4: ਜੱਸਾ ਸਿੰਘ ਰਾਮਗੜ੍ਹੀਆ

Answer:

ਰਾਮਗੜ੍ਹੀਆ ਮਿਸਲ

Exam Tips:

a) ਸਰਦਾਰ ਅਤੇ ਉਸ ਦੀ ਮਿਸਲ ਦਾ ਜੋੜਾ ਬਣਾਓ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

Question 1: ਬੰਦਾ ਸਿੰਘ ਬਹਾਦਰ ਦੇ ਕੋਈ ਚਾਰ ਸੈਨਿਕ ਕਾਰਨਾਮਿਆਂ ਦਾ ਵਰਣਨ ਕਰੋ।

Answer:

1. ਸਮਾਣਾ ਤੇ ਕਪੂਰੀ ਦੀ ਲੁੱਟ-ਮਾਰ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣਾ ‘ਤੇ ਹਮਲਾ ਕੀਤਾ ਅਤੇ ਉੱਥੇ ਭਾਰੀ ਲੁੱਟ-ਮਾਰ ਕੀਤੀ। ਉਸ ਤੋਂ ਬਾਅਦ ਉਹ ਕਪੂਰੀ ਪੁੱਜਿਆ। ਇਸ ਨਗਰ ਨੂੰ ਵੀ ਬੁਰੀ ਤਰ੍ਹਾਂ ਲੁੱਟਿਆ।
2. ਸਢੌਰਾ ‘ਤੇ ਹਮਲਾ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ। ਉਸ ਨੂੰ ਸਜ਼ਾ ਦੇਣ ਲਈ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਵਿਚ ਇੰਨੇ ਮੁਸਲਮਾਨਾਂ ਦਾ ਕਤਲ ਕੀਤਾ ਕਿ ਉਸ ਥਾਂ ਦਾ ਨਾਂ ਹੀ ‘ਕਤਲਗੜ੍ਹੀ’ ਪੈ ਗਿਆ।
3. ਸਰਹਿੰਦ ਦੀ ਜਿੱਤ – ਸਰਹਿੰਦ ਵਿਚ ਗੁਰੂ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਜਿਊਂਦਿਆਂ ਹੀ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ। ਇਸ ਅੱਤਿਆਚਾਰ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਇੱਥੇ ਵੀ ਮੁਸਲਮਾਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ। ਸਰਹਿੰਦ ਦਾ ਸ਼ਾਸਕ ਨਵਾਬ ਵਜ਼ੀਰ ਖ਼ਾਂ ਵੀ ਯੁੱਧ ਵਿਚ ਮਾਰਿਆ ਗਿਆ।
4. ਜਲੰਧਰ ਦੁਆਬ ‘ਤੇ ਕਬਜ਼ਾ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਜਲੰਧਰ ਦੋਆਬ ਦੇ ਸਿੱਖਾਂ ਵਿਚ ਉਤਸ਼ਾਹ ਭਰ ਦਿੱਤਾ। ਉਹਨਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਵਾਸਤੇ ਬੁਲਾਇਆ। ਰਾਹੋਂ ਦੇ ਸਥਾਨ ‘ਤੇ ਫ਼ੌਜਾਂ ਵਿਚ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿਚ ਸਿੱਖ ਜੇਤੂ ਰਹੇ। ਇਸ ਤਰ੍ਹਾਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਖੇਤਰ ਸਿੱਖਾਂ ਦੇ ਕਬਜ਼ੇ ਹੇਠ ਆ ਗਏ।

Exam Tips:

a) ਸ਼ਹੀਦੀ ਦੀ ਤਾਰੀਖ਼ ਅਤੇ ਕ੍ਰਮ ਯਾਦ ਰੱਖੋ।

 

Question 2: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ।

Answer:

ਗੁਰਦਾਸ ਨੰਗਲ ਦੇ ਯੁੱਧ ਵਿਚ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਭ ਸਾਥੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫੇਰ ਦਿੱਲੀ ਲੈ ਜਾਇਆ ਗਿਆ। ਦਿੱਲੀ ਦੇ ਬਾਜ਼ਾਰਾਂ ਵਿਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਬਾਅਦ ਵਿਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਨਾਂਹ ਕਰਨ ‘ਤੇ ਬੰਦਾ ਸਿੰਘ ਬਹਾਦਰ ਦੇ ਸਾਰੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ। ਅੰਤ ਵਿਚ 19 ਜੂਨ, 1716 ਈ: ਵਿਚ ਮੁਗ਼ਲ ਸਰਕਾਰ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਵੀ ਫੁਰਮਾਨ ਜਾਰੀ ਕਰ ਦਿੱਤਾ। ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ। ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਛੋਟੇ ਜਿਹੇ ਪੁੱਤਰ ਦੇ ਟੋਟੇ-ਟੋਟੇ ਕਰ ਦਿੱਤੇ ਗਏ। ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ ਅਤੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ।

Exam Tips:

a) ਚਾਰ ਕਾਰਨ ਅਲੱਗ-ਅਲੱਗ ਲਿਖੋ।

 

Question 3: ਪੰਜਾਬ ਵਿਚ ਇਕ ਸਥਾਈ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੋਈ ਚਾਰ ਕਾਰਨ ਲਿਖੋ।

Answer:

ਬੰਦਾ ਸਿੰਘ ਬਹਾਦਰ ਦੇ ਰਾਜਸੀ ਰੰਗ-ਢੰਗ – ਬੰਦਾ ਸਿੰਘ ਬਹਾਦਰ ਸਾਧੂ ਸੁਭਾਅ ਨੂੰ ਛੱਡ ਕੇ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗ ਪਿਆ ਸੀ। ਇਸ ਲਈ ਸਮਾਜ ਵਿਚ ਉਨ੍ਹਾਂ ਦਾ ਸਨਮਾਨ ਘੱਟ ਹੋ ਗਿਆ।
ਅੰਨ੍ਹੇਵਾਹ ਕਤਲ – ਲਾਲਾ ਦੌਲਤ ਰਾਮ ਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਮੁਹਿੰਮਾਂ ਵਿਚ ਪੰਜਾਬ ਵਾਸੀਆਂ ਦਾ ਅੰਨ੍ਹੇਵਾਹ ਕਤਲ ਕੀਤਾ ਅਤੇ ਉਨ੍ਹਾਂ ਨੇ ਅੱਖੜ ਮੁਸਲਮਾਨਾਂ ਅਤੇ ਨਿਰਦੋਸ਼ ਹਿੰਦੂਆਂ ਵਿਚ ਕੋਈ ਭੇਦ ਨਹੀਂ ਸਮਝਿਆ। ਸ਼ਾਇਦ ਇਸੇ ਕਤਲੇਆਮ ਕਾਰਨ ਉਹ ਹਿੰਦੂਆਂ ਤੇ ਸਿੱਖਾਂ ਦਾ ਸਹਿਯੋਗ ਗੁਆ ਬੈਠਾ।
ਸ਼ਕਤੀਸ਼ਾਲੀ ਮੁਗ਼ਲ ਸਾਮਰਾਜ – ਮੁਗ਼ਲ ਭਾਰਤ ਉੱਤੇ ਸਦੀਆਂ ਤੋਂ ਰਾਜ ਕਰਦੇ ਆ ਰਹੇ ਸਨ। ਇਹ ਅਜੇ ਇੰਨਾ ਕਮਜ਼ੋਰ ਨਹੀਂ ਸੀ ਕਿ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਕੁਝ ਹਜ਼ਾਰ ਸਾਥੀਆਂ ਦੀ ਬਗਾਵਤ ਨੂੰ ਨਾ ਦਬਾ ਸਕਦਾ।
ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ – ਆਪਣੇ ਸੀਮਿਤ ਸਾਧਨਾਂ ਦੇ ਕਾਰਨ ਵੀ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਨਾ ਕਰ ਸਕਿਆ। ਮੁਗ਼ਲਾਂ ਦੀ ਸ਼ਕਤੀ ਦਾ ਟਾਕਰਾ ਕਰਨ ਦੇ ਲਈ ਸਿੱਖਾਂ ਦੇ ਕੋਲ ਵੀ ਚੰਗੇ ਸਾਧਨ ਨਹੀਂ ਸਨ।

Exam Tips:

a) ਜਿੱਤਾਂ ਦਾ ਕ੍ਰਮ ਅਤੇ ਸਾਲ ਲਿਖੋ।

 

Question 4: ਆਹਲੂਵਾਲੀਆ ਮਿਸਲ ਦਾ ਬਾਨੀ ਕੌਣ ਸੀ? ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਕਿਵੇਂ ਵਧਾਇਆ?

Answer:

ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਆਹਲੂਵਾਲੀਆ ਸੀ। ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਇਸ ਤਰ੍ਹਾਂ ਵਧਾਇਆ-
1748 ਈ: ਤੋਂ 1753 ਈ: ਤਕ ਜੱਸਾ ਸਿੰਘ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ। ਅਸਲ ਵਿਚ ਮੀਰ ਮੰਨੂੰ ਨੇ ਜੱਸਾ ਸਿੰਘ ਦੇ ਨਾਲ ਸੰਧੀ ਕਰ ਲਈ। 1761 ਈ: ਵਿਚ ਜੱਸਾ ਸਿੰਘ ਨੇ ਲਾਹੌਰ ‘ਤੇ ਹਮਲਾ ਕੀਤਾ ਅਤੇ ਉੱਥੋਂ ਦੇ ਸੂਬੇਦਾਰ ਖਵਾਜ਼ਾ ਉਬੈਦ ਖ਼ਾਂ ਨੂੰ ਹਰਾਇਆ। ਲਾਹੌਰ ਤੇ ਸਿੱਖਾਂ ਦਾ ਅਧਿਕਾਰ ਹੋ ਗਿਆ।
1762 ਈ: ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ‘ਤੇ ਹਮਲਾ ਕੀਤਾ। ਕੁੱਪਰ ਹੀੜਾ ਨਾਂ ਦੇ ਸਥਾਨ ‘ਤੇ ਜੱਸਾ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਉਹ ਜਲਦੀ ਹੀ ਸੰਭਲ ਗਿਆ। ਅਗਲੇ ਹੀ ਸਾਲ ਸਿੱਖਾਂ ਨੇ ਉਸ ਦੀ ਅਗਵਾਈ ਵਿਚ ਕਸੂਰ ਅਤੇ ਸਰਹਿੰਦ ਨੂੰ ਖ਼ੂਬ ਲੁੱਟਿਆ।
1764 ਈ: ਵਿਚ ਜੱਸਾ ਸਿੰਘ ਨੇ ਦਿੱਲੀ ‘ਤੇ ਹਮਲਾ ਕੀਤਾ ਅਤੇ ਉੱਥੇ ਖ਼ੂਬ ਲੁੱਟ-ਮਾਰ ਕੀਤੀ। ਇਸ ਤਰ੍ਹਾਂ ਹੌਲੀ-ਹੌਲੀ ਜੱਸਾ ਸਿੰਘ ਆਹਲੂਵਾਲੀਆ ਨੇ ਕਾਫ਼ੀ ਸ਼ਕਤੀ ਫੜ ਲਈ।

Exam Tips:

a) ਮਰਾਠਿਆਂ ਦੀ ਸਥਿਤੀ ਦੇ ਤਿੰਨ ਨੁਕਤੇ ਲਿਖੋ।

 

Question 5: ਰਣਜੀਤ ਸਿੰਘ ਦੇ ਉੱਥਾਨ ਦੇ ਸਮੇਂ ਮਰਾਠਿਆਂ ਦੀ ਸਥਿਤੀ ਕੀ ਸੀ?

Answer:

ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਪਾਣੀਪਤ ਦੇ ਤੀਜੇ ਯੁੱਧ (1761 ਈ:) ਵਿਚ ਭਾਂਜ ਦੇ ਕੇ ਪੰਜਾਬ ਵਿਚੋਂ ਕੱਢ ਦਿੱਤਾ ਸੀ। ਪਰ 18ਵੀਂ ਸਦੀ ਦੇ ਅੰਤ ਵਿਚ ਉਹ ਫਿਰ ਪੰਜਾਬ ਵੱਲ ਵਧਣ ਲੱਗੇ ਸਨ। ਮਰਾਠਾ ਸਰਦਾਰ ਦੌਲਤ ਰਾਉ ਸਿੰਧੀਆ ਨੇ ਦਿੱਲੀ ‘ਤੇ ਅਧਿਕਾਰ ਕਰ ਲਿਆ ਸੀ। ਉਸ ਨੇ ਜਮਨਾ ਅਤੇ ਸਤਲੁਜ ਵਿਚਕਾਰਲੇ ਇਲਾਕਿਆਂ ‘ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਪਰ ਜਲਦੀ ਹੀ ਅੰਗਰੇਜ਼ਾਂ ਨੇ ਪੰਜਾਬ ਵੱਲ ਉਨ੍ਹਾਂ ਦੇ ਵਧਦੇ ਕਦਮ ਨੂੰ ਰੋਕ ਦਿੱਤਾ।

Exam Tips:

a) ਵਾਰਨ ਹੇਸਟਿੰਗਜ਼ ਅਤੇ ਵੈਲਜ਼ਲੀ ਦੇ ਕਾਰਜ ਵੱਖ ਲਿਖੋ।

 

Question 6: ਮਹਾਰਾਜਾ ਰਣਜੀਤ ਸਿੰਘ ਦੇ ਉੱਥਾਨ ਸਮੇਂ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਰਣਨ ਕਰੋ।

Answer:

1773 ਈ: ਤੋਂ 1785 ਈ: ਤਕ ਵਾਰਨ ਹੇਸਟਿੰਗਜ਼ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਗਵਰਨਰ-ਜਨਰਲ ਰਿਹਾ। ਉਸ ਨੇ ਮਰਾਠਿਆਂ ਨੂੰ ਪੰਜਾਬ ਵੱਲ ਵਧਣ ਤੋਂ ਰੋਕਿਆ। ਪਰ ਉਸ ਦੇ ਉੱਤਰਾਧਿਕਾਰੀਆਂ (ਲਾਰਡ ਕਾਰਨਵਾਲਿਸ 1786 ਈ: ਤੋਂ 1793 ਈ: ਅਤੇ ਜਾਨ ਸ਼ੋਰ 1793 ਈ: ਤੋਂ 1798 ਈ:) ਨੇ ਬ੍ਰਿਟਿਸ਼ ਰਾਜ ਦੇ ਵਾਧੇ ਲਈ ਕੋਈ ਮਹੱਤਵਪੂਰਨ ਯੋਗਦਾਨ ਨਾ ਦਿੱਤਾ। 1798 ਈ: ਵਿਚ ਲਾਰਡ ਵੈਲਜ਼ਲੀ ਗਵਰਨਰ-ਜਨਰਲ ਬਣਿਆ। ਉਸ ਨੇ ਆਪਣੇ ਰਾਜ ਕਾਲ ਵਿਚ ਹੈਦਰਾਬਾਦ, ਮੈਸੂਰ, ਕਰਨਾਟਕ, ਤੰਜੌਰ, ਅਵਧ ਆਦਿ ਦੇਸੀ ਰਿਆਸਤਾਂ ਨੂੰ ਮਿਲਾਇਆ। ਉਹ ਮਰਾਠਿਆਂ ਦੇ ਖ਼ਿਲਾਫ਼ ਲੜਦਾ ਰਿਹਾ। ਇਸ ਲਈ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ। 1803 ਈ: ਵਿਚ ਅੰਗਰੇਜ਼ਾਂ ਨੇ ਦੌਲਤ ਰਾਉ ਸਿੰਧੀਆ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ।

Exam Tips:

a) ਹਰ ਮਿਸਲ ਦਾ ਬਾਨੀ ਅਤੇ ਅੰਤ ਵੱਖਰਾ ਯਾਦ ਰੱਖੋ।

 

ਵੱਡੇ ਉੱਤਰਾਂ ਵਾਲਾ ਪ੍ਰਸ਼ਨ (Long Answer Type Question)

Question 1: ਹੇਠ ਲਿਖੀਆਂ ਮਿਸਲਾਂ ਦੀ ਸੰਖੇਪ ਜਾਣਕਾਰੀ ਦਿਓ: (1) ਫੁਲਕੀਆਂ (2) ਡੱਲੇ ਵਾਲੀਆ (3) ਨਿਸ਼ਾਨਵਾਲੀਆ (4) ਕਰੋੜਸਿੰਘੀਆ (5) ਸ਼ਹੀਦ ਮਿਸਲ।

Answer:

1. ਫੂਲਕੀਆਂ ਮਿਸਲ – ਫੁਲਕੀਆਂ ਮਿਸਲ ਦੀ ਨੀਂਹ ਇਕ ਸੰਧੂ ਜੱਟ ਚੌਧਰੀ ਫੁਲ ਸਿੰਘ ਨੇ ਰੱਖੀ ਸੀ, ਪਰ ਇਸ ਦਾ ਅਸਲੀ ਸੰਗਠਨ ਬਾਬਾ ਆਲਾ ਸਿੰਘ ਨੇ ਕੀਤਾ। ਉਸ ਨੇ ਸਭ ਤੋਂ ਪਹਿਲਾਂ ਬਰਨਾਲਾ ਦੇ ਲਾਗਲੇ ਦੇਸ਼ਾਂ ਨੂੰ ਜਿੱਤਿਆ। 1762 ਈ: ਵਿਚ ਅਬਦਾਲੀ ਨੇ ਉਸ ਨੂੰ ਮਾਲਵਾ ਖੇਤਰ ਦਾ ਨਾਇਬ ਬਣਾ ਦਿੱਤਾ। 1764 ਈ: ਵਿਚ ਉਸ ਨੇ ਸਰਹਿੰਦ ਦੇ ਗਵਰਨਰ ਜੈਨ ਖ਼ਾਂ ਨੂੰ ਹਰਾਇਆ ਅਤੇ 1765 ਈ: ਵਿਚ ਆਲਾ ਸਿੰਘ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਅਮਰ ਸਿੰਘ ਨੇ ਫੁਲਕੀਆਂ ਮਿਸਲ ਦੀ ਵਾਗਡੋਰ ਸੰਭਾਲੀ। ਉਸ ਨੇ ਆਪਣੀ ਮਿਸਲ ਵਿਚ ਬਠਿੰਡਾ, ਰੋਹਤਕ ਅਤੇ ਹਾਂਸੀ ਨੂੰ ਵੀ ਮਿਲਾ ਲਿਆ। ਅਹਿਮਦਸ਼ਾਹ ਨੇ ਉਸ ਨੂੰ ‘ਰਾਜਾਏ ਰਾਜਗਾਨ’ ਦੀ ਉਪਾਧੀ ਪ੍ਰਦਾਨ ਕੀਤੀ। ਅਮਰ ਸਿੰਘ ਦੀ ਮੌਤ ਦੇ ਬਾਅਦ 1809 ਈ: ਵਿਚ ਇਕ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਇਸ ਮਿਸਲ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ।
2. ਡੱਲੇ ਵਾਲੀਆ ਮਿਸਲ – ਇਸ ਮਿਸਲ ਦੀ ਸਥਾਪਨਾ ਗੁਲਾਬ ਸਿੰਘ ਨੇ ਕੀਤੀ ਸੀ। ਉਹ ਰਾਵੀ ਤੱਟ ‘ਤੇ ਸਥਿਤ ‘ਡੱਲੇ ਵਾਲ’ ਪਿੰਡ ਦਾ ਨਿਵਾਸੀ ਸੀ। ਇਸੇ ਕਾਰਨ ਇਸ ਮਿਸਲ ਨੂੰ ਡੱਲੇ ਵਾਲੀਆ ਦੇ ਨਾਂ ਨਾਲ ਸੱਦਿਆ ਜਾਣ ਲੱਗਾ। ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸਰਦਾਰ ਤਾਰਾ ਸਿੰਘ ਘੇਬਾ ਸੀ। ਉਸ ਦੇ ਅਧੀਨ 7,500 ਸੈਨਿਕ ਸਨ। ਉਹ ਅਪਾਰ ਧਨ-ਦੌਲਤ ਦਾ ਸੁਆਮੀ ਸੀ। ਜਦੋਂ ਤਕ ਉਹ ਜਿਉਂਦਾ ਰਿਹਾ ਰਣਜੀਤ ਸਿੰਘ ਉਸ ਦਾ ਮਿੱਤਰ ਬਣਿਆ ਰਿਹਾ, ਪਰ ਉਸ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ। ਤਾਰਾ ਸਿੰਘ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਪਰ ਉਸ ਦੀ ਇਕ ਨਾ ਚੱਲੀ।
3. ਨਿਸ਼ਾਨਵਾਲੀਆ ਮਿਸਲ – ਇਸ ਮਿਸਲ ਦੀ ਨੀਂਹ ਸੰਗਤ ਸਿੰਘ ਅਤੇ ਮੋਹਰ ਸਿੰਘ ਨੇ ਰੱਖੀ ਸੀ। ਇਹ ਦੋਨੋਂ ਖ਼ਾਲਸਾ ਦਲ ਦਾ ਨਿਸ਼ਾਨ ਝੰਡਾ ਉਠਾਇਆ ਕਰਦੇ ਸਨ। ਇਸ ਲਈ ਉਨ੍ਹਾਂ ਦੁਆਰਾ ਸਥਾਪਿਤ ਮਿਸਲ ਨੂੰ ‘ਨਿਸ਼ਾਨਵਾਲੀਆ’ ਮਿਸਲ ਕਿਹਾ ਜਾਣ ਲੱਗਾ। ਇਸ ਮਿਸਲ ਵਿਚ ਅੰਬਾਲਾ ਅਤੇ ਸ਼ਾਹਬਾਦ ਦੇ ਦੇਸ਼ ਸ਼ਾਮਲ ਸਨ। ਰਾਜਨੀਤਿਕ ਦ੍ਰਿਸ਼ਟੀ ਨਾਲ ਇਸ ਮਿਸਲ ਦਾ ਕੋਈ ਮਹੱਤਵ ਨਹੀਂ ਸੀ।
4. ਕਰੋੜਸਿੰਘੀਆ ਮਿਸਲ – ਇਸ ਮਿਸਲ ਦੀ ਨੀਂਹ ਕਰੋੜਾ ਸਿੰਘ ਨੇ ਰੱਖੀ ਸੀ। ਬਘੇਲ ਸਿੰਘ ਇਸ ਮਿਸਲ ਦਾ ਪਹਿਲਾ ਪ੍ਰਸਿੱਧ ਸਰਦਾਰ ਸੀ। ਉਸ ਨੇ ਨਵਾਂ ਸ਼ਹਿਰ, ਬੰਗਾ ਆਦਿ ਦੇਸ਼ਾਂ ਨੂੰ ਜਿੱਤਿਆ। ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਕਰਨਾਲ ਤੋਂ ਵੀਹ ਮੀਲ ਦੀ ਦੂਰੀ ‘ਤੇ ਸੀ। ਉਸ ਦੀ ਸੈਨਾ ਵਿਚ 12,000 ਸੈਨਿਕ ਸਨ। ਸਰਹਿੰਦ ਦੇ ਗਵਰਨਰ ਜੈਨ ਖ਼ਾਂ ਦੀ ਮੌਤ ਤੋਂ ਬਾਅਦ ਉਸ ਨੇ ਸਤਲੁਜ ਨਦੀ ਦੇ ਉੱਤਰ ਵੱਲ ਦੇ ਦੇਸ਼ਾਂ ‘ਤੇ ਕਬਜ਼ਾ ਕਰਨਾ ਆਰੰਭ ਕਰ ਦਿੱਤਾ। ਬਘੇਲ ਸਿੰਘ ਦੇ ਬਾਅਦ ਜੋਧ ਸਿੰਘ ਉਸ ਦਾ ਵਾਰਸ ਬਣਿਆ। ਜੋਧ ਸਿੰਘ ਨੇ ਮਾਲਵਾ ਦੇ ਬਹੁਤ ਸਾਰੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਮਿਸਲ ਵਿਚ ਮਿਲਾ ਲਿਆ। ਅੰਤ ਵਿਚ ਇਸ ਮਿਸਲ ਦਾ ਕੁਝ ਭਾਗ ਕਲਸੀਆਂ ਰਿਆਸਤ ਦਾ ਅੰਗ ਬਣ ਗਿਆ ਅਤੇ ਬਾਕੀ ਭਾਗ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ।
5. ਸ਼ਹੀਦ ਜਾਂ ਨਿਹੰਗ ਮਿਸਲ – ਇਸ ਮਿਸਲ ਦੀ ਨੀਂਹ ਸੁਧਾ ਸਿੰਘ ਨੇ ਰੱਖੀ ਸੀ। ਉਹ ਮੁਸਲਮਾਨਾਂ ਦੇ ਸ਼ਾਸਕਾਂ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਇਸ ਲਈ ਉਸ ਵੱਲੋਂ ਸਥਾਪਿਤ ਮਿਸਲ ਦਾ ਨਾਂ ਸ਼ਹੀਦ ਮਿਸਲ ਰੱਖਿਆ ਗਿਆ। ਉਸ ਦੇ ਬਾਅਦ ਇਸ ਮਿਸਲ ਦੇ ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ ਜੀ, ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਆਦਿ ਹੋਏ। ਇਸ ਮਿਸਲ ਦੇ ਜ਼ਿਆਦਾਤਰ ਸਿੱਖ ਅਕਾਲੀ ਜਾਂ ਨਿਹੰਗ ਸਨ। ਇਸ ਕਾਰਨ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ। ਇੱਥੇ ਨਿਹੰਗਾਂ ਦੀ ਸੰਖਿਆ ਲਗਪਗ ਦੋ ਹਜ਼ਾਰ ਸੀ। ਇਸ ਮਿਸਲ ਦਾ ਮੁੱਖ ਕੰਮ ਹੋਰ ਮਿਸਲਾਂ ਨੂੰ ਸੰਕਟ ਵਿਚ ਸਹਾਇਤਾ ਦੇਣਾ ਸੀ।

Exam Tips:

a) ਮਿਸਲਾਂ ਦੇ ਬਾਨੀਆਂ ਅਤੇ ਅੰਤਿਮ ਰਲੇਵੇਂ ਦਾ ਕ੍ਰਮ ਲਿਖੋ।

 

SST History Class 10 Curriculum Solutions: Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Official Punjab Board Solutions for Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Review comprehensive exercise answers for Class 10 SST History Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 06 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Clear, methodical explanations accompany every challenging problem within the Class 10 SST History text. Engaging with these detailed answers lays a solid foundation for advanced learning and improves foundational clarity for upcoming assessments.

Next Steps in Your SST History Revision

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 SST History.

FAQs

Where can I find the latest PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ for the 2026-27 session?

The complete and updated PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ is available for free on StudiesToday.com. These solutions for Class 10 SST History are as per latest Punjab Board curriculum.

Are the SST History Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ as per 2026 exam pattern. All textbook exercises have been solved and have added explanation about how the SST History concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ will help students to get full marks in the theory paper.

Do you offer PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ in multiple languages like Hindi and English?

Yes, we provide bilingual support for Class 10 SST History. You can access PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ in both English and Hindi medium.

Is it possible to download the SST History Punjab Board solutions for Class 10 as a PDF?

Yes, you can download the entire PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ in printable PDF format for offline study on any device.