PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Step-by-Step Textbook Solutions for Class 10 SST History Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Review structured textbook solutions for Class 10 SST History Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Textbook Solutions PDF

Access the complete solution PDF for Class 10 SST History below. Regular practice with these targeted textbook answers builds familiarity with standard question patterns and helps secure higher marks in final school evaluations.

ਅਭਿਆਸ ਦੇ ਪ੍ਰਸ਼ਨ – I. ਹੇਠ ਦਿੱਤੇ ਹਰ ਪ੍ਰਸ਼ਨ ਦਾ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ

Question 1: ਬਹਿਲੋਲ ਖਾਂ ਲੋਧੀ ਕੌਣ ਸੀ?

Answer:

ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ: ਪਾਠ-ਪੁਸਤਕ ਅਨੁਸਾਰ) ਸੀ।

Exam Tips:

a) ਸ਼ਾਸਨ-ਕਾਲ ਅਤੇ ਲੋਧੀ ਵੰਸ਼ ਦੀ ਸ਼ੁਰੂਆਤ ਦਾ ਜ਼ਿਕਰ ਕਰੋ।

 

Question 2: ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ।

Answer:

ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ।

Exam Tips:

a) ਸਿਰਫ਼ ਇਕ ਗੁਣ ਮੰਗਿਆ ਗਿਆ ਹੈ, ਇਸ ਲਈ ਇਕ ਹੀ ਲਿਖੋ।

 

Question 3: ਇਬਰਾਹੀਮ ਲੋਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ।

Answer:

1. ਇਬਰਾਹੀਮ ਲੋਧੀ ਪਠਾਣਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ ਅਤੇ
2. ਉਸ ਨੇ ਪਠਾਣਾਂ ਵਿਚ ਅਨੁਸ਼ਾਸਨ ਕਾਇਮ ਕਰਨ ਦਾ ਅਸਫਲ ਯਤਨ ਕੀਤਾ।

Exam Tips:

a) ਦੋਵੇਂ ਔਗੁਣ ਪਠਾਣਾਂ ਨਾਲ ਸੰਬੰਧਿਤ ਹਨ, ਇਹ ਜ਼ਰੂਰ ਲਿਖੋ।

 

Question 4: ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿਚ ਉਸ ਨੇ ਕਿਸ ਨੂੰ ਹਰਾਇਆ?

Answer:

ਬਾਬਰ ਨੂੰ ਪੰਜਾਬ ਉੱਤੇ 21 ਅਪਰੈਲ, 1526 ਈ: ਨੂੰ ਜਿੱਤ ਪ੍ਰਾਪਤ ਹੋਈ। ਇਸ ਲੜਾਈ ਵਿਚ ਉਸ ਨੇ ਇਬਰਾਹੀਮ ਲੋਧੀ ਨੂੰ ਹਰਾਇਆ।

Exam Tips:

a) ਤਾਰੀਖ਼ ਅਤੇ ਹਰਾਉਣ ਵਾਲੇ ਸ਼ਾਸਕ ਦਾ ਨਾਂ ਦੋਵੇਂ ਲਿਖੋ।

 

Question 5: ਮੁਸਲਿਮ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ?

Answer:

15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
1. ਅਮੀਰ ਅਤੇ ਸਰਦਾਰ
2. ਉਲਮਾ ਅਤੇ ਸੱਯਦ
3. ਮੱਧ ਸ਼੍ਰੇਣੀ
4. ਗੁਲਾਮ ਜਾਂ ਦਾਸ।

Exam Tips:

a) ਚਾਰੇ ਸ਼੍ਰੇਣੀਆਂ ਦੇ ਨਾਂ ਕ੍ਰਮ ਵਿਚ ਲਿਖੋ।

 

Question 6: ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਉਲਮਾ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਭਾਸ਼ਾ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ।

Exam Tips:

a) ਉਲਮਾ ਦਾ ਧਾਰਮਿਕ ਅਤੇ ਵਿਦਵਾਨ ਰੁਤਬਾ ਦੋਵੇਂ ਲਿਖੋ।

 

Question 7: ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ?

Answer:

ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਘਿਉ ਵਾਲਾ ਹੁੰਦਾ ਸੀ ਜਦਕਿ ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ) ਹੁੰਦਾ ਸੀ।

Exam Tips:

a) ਦੋਹਾਂ ਸਮਾਜਾਂ ਦਾ ਫ਼ਰਕ ਦੱਸੋ: ਮਾਸਾਹਾਰ ਅਤੇ ਸ਼ਾਕਾਹਾਰ।

 

Question 8: ਸੱਯਦ ਕੌਣ ਸਨ?

Answer:

ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ।

Exam Tips:

a) ਬੀਬੀ ਫਾਤਿਮਾ ਦਾ ਜ਼ਿਕਰ ਜ਼ਰੂਰ ਕਰੋ।

 

Question 9: ਮੁਸਲਿਮ ਮੱਧ ਸ਼੍ਰੇਣੀ ਦਾ ਵਰਣਨ ਕਰੋ।

Answer:

ਮੁਸਲਿਮ ਮੱਧ ਸ਼੍ਰੇਣੀ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ।

Exam Tips:

a) ਚਾਰ ਵਰਗਾਂ ਦੇ ਨਾਂ ਲਿਖੋ।

 

Question 10: ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ।

Answer:

ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ।

Exam Tips:

a) ਜੰਪਰ, ਘੱਗਰਾ ਅਤੇ ਬੁਰਕੇ ਦਾ ਜ਼ਿਕਰ ਕਰੋ।

 

Question 11: ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ।

Answer:

ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ।

Exam Tips:

a) ਅਮੀਰਾਂ ਦੀਆਂ ਖੇਡਾਂ ਅਤੇ ਆਮ ਲੋਕਾਂ ਦੀ ਖੇਡ ਵੱਖ-ਵੱਖ ਲਿਖੋ।

 

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ

Question 12: ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ।

Answer:

ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ। ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ। ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪ੍ਰਿਯਤਾ ਆਪਣੇ ਵਰਗ (ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ। ਉਸ ਨੇ ਆਪਣੀ ਹਿੰਦੂ ਪਰਜਾ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਅਪਣਾਈ। ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ। ਹਜ਼ਾਰਾਂ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ।

Exam Tips:

a) ਦੋਵੇਂ ਮੱਤ (ਮੁਸਲਮਾਨ ਇਤਿਹਾਸਕਾਰ ਅਤੇ ਡਾ. ਬੈਨਰਜੀ) ਵੱਖ-ਵੱਖ ਲਿਖੋ।
b) ਮੰਦਰ ਢਾਹੁਣਾ ਅਤੇ ਜ਼ਬਰਦਸਤੀ ਧਰਮ ਤਬਦੀਲੀ ਦਾ ਜ਼ਿਕਰ ਜ਼ਰੂਰ ਕਰੋ।

 

Question 13: ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ।

Answer:

ਸਿਕੰਦਰ ਲੋਧੀ ਇਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਾਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ। ਉਸ ਨੇ ਦੌਲਤ ਖਾਂ ਲੋਧੀ ਨੂੰ ਪੰਜਾਬ ਰਾਜ ਦਾ ਨਾਜ਼ਿਮ ਨਿਯੁਕਤ ਕੀਤਾ। ਉਸ ਸਮੇਂ ਪੰਜਾਬ ਪ੍ਰਾਂਤ ਦੀਆਂ ਹੱਦਾਂ ਭੇਰਾ (ਸਰਗੋਧਾ) ਤੋਂ ਸਰਹਿੰਦ ਤਕ ਸਨ। ਦੀਪਾਲਪੁਰ ਵੀ ਪੰਜਾਬ ਦਾ ਇਕ ਸ਼ਕਤੀਸ਼ਾਲੀ ਉਪ-ਪ੍ਰਾਂਤ ਸੀ, ਪਰ ਇਹ ਨਾਂ-ਮਾਤਰ ਹੀ ਲੋਧੀ ਸਾਮਰਾਜ ਦੇ ਅਧੀਨ ਸੀ। ਸਿਕੰਦਰ ਲੋਧੀ ਪਰਜਾ ਹਿਤਕਾਰੀ ਸ਼ਾਸਕ ਸੀ ਅਤੇ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ। ਪਰ ਉਸ ਦੀ ਇਹ ਨੀਤੀ ਮੁਸਲਮਾਨਾਂ ਤਕ ਹੀ ਸੀਮਿਤ ਸੀ। ਹਿੰਦੂਆਂ ਨਾਲ ਉਹ ਬਹੁਤ ਨਫ਼ਰਤ ਕਰਦਾ ਸੀ।

Exam Tips:

a) ਨਾਜ਼ਿਮ ਦੌਲਤ ਖਾਂ ਲੋਧੀ ਦਾ ਨਾਂ ਜ਼ਰੂਰ ਲਿਖੋ।
b) ਪ੍ਰਬੰਧ ਅਤੇ ਹਿੰਦੂਆਂ ਪ੍ਰਤੀ ਨੀਤੀ, ਦੋਵੇਂ ਪੱਖ ਲਿਖੋ।

 

Question 14: ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ।

Answer:

ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗ਼ਾਵਤਾਂ ਹੋਈਆਂ।
ਪਠਾਣਾਂ ਦੀ ਬਗ਼ਾਵਤ – ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ। ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ। ਇਬਰਾਹੀਮ ਲੋਧੀ ਇਸ ਬਗ਼ਾਵਤ ਨੂੰ ਦਬਾਉਣ ਵਿਚ ਅਸਫਲ ਰਿਹਾ।
ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗ਼ਾਵਤ – ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸੀ। ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ। ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਦਿੱਲੀ ਦੇ ਸੁਲਤਾਨ ਵਿਰੁੱਧ ਸਾਜ਼ਿਸ਼ ਰਚਣ ਲੱਗਾ। ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ।

Exam Tips:

a) ਦੋਵੇਂ ਬਗ਼ਾਵਤਾਂ ਦੇ ਆਗੂ ਅਤੇ ਕਾਰਨ ਵੱਖ-ਵੱਖ ਲਿਖੋ।

 

Question 15: ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ?

Answer:

ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵੱਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ। ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ ਅਤੇ ਬਾਗ਼ੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦੇ ਦ੍ਰਿਸ਼ ਦਿਖਾਏ। ਫਿਰ ਉਸ ਨੂੰ ਕੈਦੀ ਬਣਾ ਲਿਆ ਗਿਆ। ਪਰ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ੍ਹ ਤੋਂ ਭੱਜ ਕੇ ਲਾਹੌਰ ਪਹੁੰਚ ਗਿਆ ਅਤੇ ਪਿਤਾ ਨੂੰ ਸਾਰੀਆਂ ਗੱਲਾਂ ਦੱਸੀਆਂ। ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ।

Exam Tips:

a) ਦਿੱਲੀ ਜਾਣ ਦਾ ਕਾਰਨ ਅਤੇ ਇਬਰਾਹੀਮ ਦਾ ਵਿਹਾਰ, ਦੋਵੇਂ ਵੱਖਰੇ ਲਿਖੋ।
b) ਦਿਲਾਵਰ ਖਾਂ ਦਾ ਜੇਲ੍ਹ ਤੋਂ ਭੱਜਣਾ ਵੀ ਜ਼ਰੂਰ ਲਿਖੋ।

 

Question 16: ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ।

Answer:

ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਐਮਨਾਬਾਦ) ਵੱਲ ਵਧਿਆ। ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ, ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ। ਬਾਕੀ ਬਚੀ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ। ਸੱਯਦਪੁਰ ਦੀ ਜਨਤਾ ਨਾਲ ਵੀ ਜ਼ੁਲਮ ਭਰਿਆ ਵਰਤਾਓ ਕੀਤਾ ਗਿਆ ਅਤੇ ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ।

Exam Tips:

a) ਜਿੱਤ, ਕਤਲੇਆਮ ਅਤੇ ਗੁਲਾਮ ਬਣਾਉਣ, ਤਿੰਨੇ ਪੱਖ ਲਿਖੋ।
b) ਬਾਬਰਵਾਣੀ ਦਾ ਜ਼ਿਕਰ ਜ਼ਰੂਰ ਕਰੋ।

 

Question 17: ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ।

Answer:

ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ। ਇਬਰਾਹੀਮ ਲੋਧੀ ਦੇ ਚਾਚਾ ਆਲਮ ਖਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਦਿੱਲੀ ਦਾ ਸਿੰਘਾਸਣ ਪ੍ਰਾਪਤ ਕਰਨ ਵਿਚ ਸਹਾਇਤਾ ਦੇਵੇ। ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ। ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ। ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ। ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਦੀ ਹਾਰ ਦਾ ਬਦਲਾ ਤਾਂ ਲੈ ਲਿਆ, ਪਰੰਤੂ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ। ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੇ ਦੇਸ਼ ਸੌਂਪੇ। ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ ਅਤੇ ਪਹਾੜੀਆਂ ਵਿਚ ਦੌੜ ਗਿਆ। ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖਾਂ ਨੂੰ ਸੌਂਪ ਦਿੱਤਾ ਅਤੇ ਆਪ ਤਿਆਰੀ ਲਈ ਕਾਬੁਲ ਮੁੜ ਗਿਆ।

Exam Tips:

a) ਬਾਬਰ ਦੇ ਹਮਲੇ ਦਾ ਕ੍ਰਮ (ਆਲਮ ਖਾਂ, ਦੌਲਤ ਖਾਂ, ਲਾਹੌਰ) ਯਾਦ ਰੱਖੋ।
b) ਦੀਪਾਲਪੁਰ ਆਲਮ ਖਾਂ ਨੂੰ ਕਿਉਂ ਦਿੱਤਾ ਗਿਆ, ਇਹ ਜ਼ਰੂਰ ਲਿਖੋ।

 

Question 18: ਆਲਮ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ?

Answer:

ਆਲਮ ਖਾਂ ਇਬਰਾਹੀਮ ਲੋਧੀ ਦਾ ਚਾਚਾ ਸੀ। ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਉਸ ਨੂੰ ਦੀਪਾਲਪੁਰ ਦਾ ਪ੍ਰਦੇਸ਼ ਸੌਂਪ ਦਿੱਤਾ। ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ, ਪਰ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ। ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਿਆ ਅਤੇ ਉਸ ਨੇ ਬਾਬਰ ਨਾਲ ਸੰਧੀ ਕੀਤੀ। ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਪ੍ਰਾਪਤ ਹੋਣ ’ਤੇ ਉਹ ਬਾਬਰ ਦੇ ਅਧਿਕਾਰ ਨੂੰ ਸਵੀਕਾਰ ਕਰੇਗਾ। ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ। ਅੰਤ ਵਿਚ ਉਸ ਨੇ ਇਬਰਾਹੀਮ ਲੋਧੀ ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ, ਪਰ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ।

Exam Tips:

a) ਤਿੰਨ ਯਤਨ ਵੱਖ-ਵੱਖ ਲਿਖੋ: ਪੰਜਾਬ ਹਥਿਆਉਣਾ, ਬਾਬਰ ਨਾਲ ਸੰਧੀ, ਇਬਰਾਹੀਮ ਵਿਰੁੱਧ ਮਦਦ।

 

Question 19: ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ।

Answer:

ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ। ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ ਅਤੇ ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ: ਅੱਗੇ ਰਹਿਣ ਵਾਲੀ ਸੈਨਿਕ ਟੁਕੜੀ, ਕੇਂਦਰੀ ਸੈਨਾ, ਸੱਜੇ ਪਾਸੇ ਦੀ ਸੈਨਾ ਅਤੇ ਖੱਬੇ ਪਾਸੇ ਦੀ ਸੈਨਾ। ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ।
ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜ੍ਹੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ। ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ। ਤੋਪਾਂ ਦੇ ਪਿੱਛੇ ਅੱਗੇ ਵਾਲੀ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ। ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ ਅਤੇ ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ।

Exam Tips:

a) ਇਬਰਾਹੀਮ ਦੀ ਸੈਨਾ ਦੇ ਚਾਰ ਭਾਗ ਅਤੇ ਬਾਬਰ ਦੀ ਬੈਲਗੱਡੀਆਂ ਵਾਲੀ ਵਿਉਂਤ ਵੱਖ-ਵੱਖ ਲਿਖੋ।

 

Question 20: ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ।

Answer:

ਅਮੀਰ ਅਤੇ ਸਰਦਾਰ ਉੱਚੀ ਸ਼੍ਰੇਣੀ ਦੇ ਲੋਕ ਸਨ। ਅਮੀਰਾਂ ਨੂੰ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ। ਸਰਦਾਰਾਂ ਨੂੰ ‘ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ ਅਤੇ ਇਹ ਧਨ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ। ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ ਅਤੇ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਬਾਰੇ ਹੀ ਸੋਚਦੇ ਸਨ। ਅਮੀਰ ਹੋਣ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ। ਉਹ ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ, ਕਈ-ਕਈ ਵਿਆਹ ਕਰਵਾਉਂਦੇ ਸਨ ਅਤੇ ਉਨ੍ਹਾਂ ਕੋਲ ਕਈ ਮਰਦ ਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ।

Exam Tips:

a) ‘ਇਕਤਾ’ ਦਾ ਅਰਥ ਜ਼ਰੂਰ ਲਿਖੋ।
b) ਸਥਾਨਕ ਪ੍ਰਬੰਧ ਵੱਲ ਧਿਆਨ ਨਾ ਦੇਣਾ ਵੀ ਲਿਖੋ।

 

Question 21: ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ।

Answer:

ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ।
1. ਉਲਮਾ – ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ। ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ।
2. ਸੱਯਦ – ਉਲਮਾ ਤੋਂ ਇਲਾਵਾ ਇਕ ਸ਼੍ਰੇਣੀ ਸੱਯਦਾਂ ਦੀ ਸੀ। ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ। ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ ਅਤੇ ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨ ਦਾ ਪੂਰਾ ਗਿਆਨ ਸੀ।

Exam Tips:

a) ਉਲਮਾ ਅਤੇ ਸੱਯਦ ਦਾ ਫ਼ਰਕ ਸਪਸ਼ਟ ਲਿਖੋ।

 

Question 22: ਗੁਲਾਮ ਸ਼੍ਰੇਣੀ ਦਾ ਵਰਣਨ ਕਰੋ।

Answer:

ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ। ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ। ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ ਅਤੇ ਕੁਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ। ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ (ਹਰਮਾਂ) ਵਿਚ ਰੱਖਿਆ ਜਾਂਦਾ ਸੀ। ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ ਅਤੇ ਉਨ੍ਹਾਂ ਦੀ ਸਮਾਜਿਕ ਅਵਸਥਾ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ। ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ।

Exam Tips:

a) ਗੁਲਾਮਾਂ ਦੀ ਹਾਲਤ ਅਤੇ ਉੱਚੀ ਪਦਵੀ ਪ੍ਰਾਪਤ ਕਰਨ ਦਾ ਮੌਕਾ, ਦੋਵੇਂ ਲਿਖੋ।

 

Question 23: ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ?

Answer:

ਉੱਚ ਸ਼੍ਰੇਣੀ ਦੇ ਲੋਕਾਂ ਦਾ ਭੋਜਨ – ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ। ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ। ‘ਪਲਾਉ ਅਤੇ ਕੋਰਮਾ’ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ। ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ। ਉੱਚੀ ਸ਼੍ਰੇਣੀ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ।
ਸਾਧਾਰਨ ਲੋਕਾਂ ਦਾ ਭੋਜਨ – ਸਾਧਾਰਨ ਮੁਸਲਮਾਨ ਮਾਸਾਹਾਰੀ ਸਨ। ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ। ਇਹ ਭੋਜਨ ਬਾਜ਼ਾਰਾਂ ਵਿਚੋਂ ਪੱਕਾ-ਪਕਾਇਆ ਵੀ ਮਿਲ ਜਾਂਦਾ ਸੀ। ਮੁਸਲਮਾਨ ਕਾਮੇ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ।

Exam Tips:

a) ਉੱਚ ਅਤੇ ਸਾਧਾਰਨ ਲੋਕਾਂ ਦਾ ਭੋਜਨ ਵੱਖਰਾ-ਵੱਖਰਾ ਲਿਖੋ।

 

Question 24: ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ।

Answer:

ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ। ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ। ਅਮੀਰ ਲੋਕ ਤੁਰਲੇ ਵਾਲੀਆਂ ਪਗੜੀਆਂ ਬੰਨ੍ਹਦੇ ਸਨ, ਜਿਸ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ। ਸ਼ਾਹੀ ਗੁਲਾਮ ਕਮਰ ਕੱਸਾ ਕਰਦੇ ਸਨ, ਜੇਬ ਵਿਚ ਰੁਮਾਲ ਰੱਖਦੇ ਸਨ ਅਤੇ ਲਾਲ ਜੁੱਤੀ ਪਹਿਨਦੇ ਸਨ।
ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ ਅਤੇ ਸੱਤ ਗਜ਼ ਦੀ ਪੱਗ ਬੰਨ੍ਹਦੇ ਸਨ। ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ। ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ ਅਤੇ ਜੁਰਾਬ ਤੇ ਜੁੱਤੀ ਵੀ ਪਹਿਨਦੇ ਸਨ।
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ।

Exam Tips:

a) ਤਿੰਨ ਵਰਗ (ਉੱਚ, ਧਾਰਮਿਕ ਅਤੇ ਸਧਾਰਨ) ਅਤੇ ਇਸਤਰੀਆਂ ਦਾ ਪਹਿਰਾਵਾ ਵੱਖ-ਵੱਖ ਲਿਖੋ।

 

Question 25: ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ।

Answer:

ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਇਸ ਪ੍ਰਕਾਰ ਸੀ:
1. ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ।
2. ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ ਅਤੇ ਉਨ੍ਹਾਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ।
3. ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ, ਪਰੰਤੂ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ।
4. ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਹੁੰਦੀ ਸੀ, ਜਿਸ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ। ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ।

Exam Tips:

a) ਹਰਮ, ਪਰਦਾ, ਬੁਰਕਾ ਅਤੇ ਜ਼ਨਾਨ ਖ਼ਾਨਾ ਦੇ ਨਾਂ ਜ਼ਰੂਰ ਲਿਖੋ।

 

Question 26: ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ।

Answer:

ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਸ਼੍ਰੇਣੀਆਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ। ਉਹ ਜਾਤਾਂ ਸਨ—ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਨ੍ਹਾਂ ਤੋਂ ਇਲਾਵਾ ਹੋਰ ਉਪ-ਜਾਤਾਂ ਵੀ ਪੈਦਾ ਹੋ ਚੁੱਕੀਆਂ ਸਨ।
ਬ੍ਰਾਹਮਣ – ਬ੍ਰਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ। ਉਹ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੀ ਸ਼੍ਰੇਣੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ। ਆਮ ਲੋਕਾਂ ਉੱਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਸੀ ਅਤੇ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ।
ਵੈਸ਼ ਅਤੇ ਖੱਤਰੀ – ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ।
ਸ਼ੂਦਰ – ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ।
ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ ਅਤੇ ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ।

Exam Tips:

a) ਚਾਰੇ ਜਾਤਾਂ ਦੇ ਨਾਂ ਅਤੇ ਹਰ ਇਕ ਦੀ ਹਾਲਤ ਲਿਖੋ।

 

Question 27: ਬਾਬਰ ਅਤੇ ਇਬਰਾਹੀਮ ਲੋਧੀ ਦੇ ਸੈਨਾ ਪ੍ਰਬੰਧ ਬਾਰੇ ਲਿਖੋ।

Answer:

ਇਸ ਦਾ ਉੱਤਰ ਭਾਗ II ਦੇ ਪ੍ਰਸ਼ਨ 8 ਵਿਚ ਦਿੱਤਾ ਗਿਆ ਹੈ।

Exam Tips:

a) ਪ੍ਰਸ਼ਨ 8 ਦੀ ਸੈਨਾ ਵਿਉਂਤ ਹੀ ਇੱਥੇ ਲਿਖੋ।

 

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ

Question 28: ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ।

Answer:

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ। ਇਹ ਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ। ਪਰ ਦਿੱਲੀ ਸਲਤਨਤ ਦੀ ਸ਼ਾਨ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ ਸੀ। ਸੰਖੇਪ ਵਿਚ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਹੈ—
1. ਨਿਰੰਕੁਸ਼ ਸ਼ਾਸਨ – ਸਿਕੰਦਰ ਲੋਧੀ ਅਤੇ ਇਬਰਾਹੀਮ ਲੋਧੀ ਨਿਰੰਕੁਸ਼ ਸਨ। ਰਾਜ ਦੀਆਂ ਸਾਰੀਆਂ ਸ਼ਕਤੀਆਂ ਉਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ ਅਤੇ ਪਰਜਾ ਦੇ ਅਧਿਕਾਰਾਂ ਦੀ ਕਲਪਨਾ ਵੀ ਵਿਅਰਥ ਸੀ।
2. ਰਾਜਨੀਤਿਕ ਅਰਾਜਕਤਾ – ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਸਿਕੰਦਰ ਲੋਧੀ ਦੇ ਅਖੀਰਲੇ ਸਾਲਾਂ ਵਿਚ ਵਿਦਰੋਹ ਹੋਣ ਲੱਗੇ ਅਤੇ ਇਬਰਾਹੀਮ ਲੋਧੀ ਦੇ ਕਾਲ ਵਿਚ ਇਹ ਹੋਰ ਵੀ ਭਿਆਨਕ ਹੋ ਗਏ। ਸਾਰੇ ਸੂਬੇਦਾਰਾਂ ਦੀ ਨਜ਼ਰ ਪੰਜਾਬ ਉੱਤੇ ਟਿਕੀ ਹੋਈ ਸੀ, ਜਿਸ ਕਰਕੇ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ।
3. ਅਨਿਆਂ ਦਾ ਬੋਲਬਾਲਾ – ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸੀ ਅਤੇ ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, “ਨਿਆਂ ਦੁਨੀਆਂ ਤੋਂ ਉੱਡ ਗਿਆ ਹੈ।” ਭਾਈ ਗੁਰਦਾਸ ਨੇ ਵੀ ਇਸ ਸਮੇਂ ਦੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ।
4. ਯੁੱਧ – ਸਾਰਾ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ। ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ। ਇਸੇ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਵਿਚ ਸੰਘਰਸ਼ ਚੱਲਿਆ ਅਤੇ ਇੱਥੋਂ ਬਾਬਰ ਨੇ ਹਮਲੇ ਸ਼ੁਰੂ ਕੀਤੇ।

Exam Tips:

a) ਚਾਰੇ ਪੱਖਾਂ (ਨਿਰੰਕੁਸ਼ ਸ਼ਾਸਨ, ਅਰਾਜਕਤਾ, ਅਨਿਆਂ, ਯੁੱਧ) ਨੂੰ ਵੱਖ-ਵੱਖ ਲਿਖੋ।
b) ਭਾਈ ਗੁਰਦਾਸ ਦਾ ਜ਼ਿਕਰ ਲਿਖਣ ਨਾਲ ਉੱਤਰ ਹੋਰ ਪੂਰਾ ਹੁੰਦਾ ਹੈ।

 

Question 29: ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ।

Answer:

ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ। ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ। ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ।
ਬਾਬਰ ਦਾ ਹਮਲਾ – ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵੱਲ ਵਧਿਆ। ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵੱਲ ਵਧਿਆ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵੱਲ ਨਿਕਲ ਪਿਆ। ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ ਅਤੇ ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ। ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ।
ਯੁੱਧ ਦਾ ਆਰੰਭ – ਪਹਿਲੇ ਅੱਠ ਦਿਨ ਤਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ। ਪਰ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ। ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਬਾਬਰ ਦੀ ਤੁਲੁਗਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ ਅਤੇ ਸੱਜੇ-ਖੱਬੇ ਪੱਖਾਂ ਨੇ ਜ਼ਬਰਦਸਤ ਹਮਲਾ ਕੀਤਾ। ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਓਂ ਘਿਰ ਗਈਆਂ। ਇਬਰਾਹੀਮ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਦੌੜੇ ਅਤੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ। ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ ਅਤੇ ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ। ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ।

Exam Tips:

a) ਹਮਲੇ ਦਾ ਕ੍ਰਮ, ਪਾਣੀਪਤ ਦੀ ਲੜਾਈ ਅਤੇ ਨਤੀਜਾ ਤਿੰਨੇ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ (Objective Type Questions)

I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ ਲਿਖੋ

Question 30: ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ?

Answer:

ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ।

Exam Tips:

a) ਦੌਲਤ ਖਾਂ ਦੀ ਸਾਜ਼ਿਸ਼ ਵਾਲੀ ਭੂਮਿਕਾ ਜ਼ਰੂਰ ਲਿਖੋ।

 

Question 31: ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ?

Answer:

ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ।

Exam Tips:

a) ਸਜ਼ਾ ਦੇਣ ਦਾ ਕਾਰਨ ਦੱਸਿਆ ਗਿਆ ਹੈ।

 

Question 32: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

Answer:

1469 ਈ: ਵਿਚ ਤਲਵੰਡੀ ਨਾਮਕ ਸਥਾਨ ਉੱਤੇ।

Exam Tips:

a) ਸਾਲ ਅਤੇ ਸਥਾਨ ਦੋਵੇਂ ਲਿਖੋ।

 

Question 33: ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ?

Answer:

ਬਹਿਲੋਲ ਲੋਧੀ ਨੇ।

Exam Tips:

a) ਬਹਿਲੋਲ ਅਤੇ ਤਾਤਾਰ ਖਾਂ ਦਾ ਸੰਬੰਧ ਯਾਦ ਰੱਖੋ।

 

Question 34: ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ?

Answer:

ਸਿਕੰਦਰ ਲੋਧੀ ਨੂੰ।

Exam Tips:

a) ਸਿਕੰਦਰ ਲੋਧੀ ਅਤੇ ਬਹਿਲੋਲ ਵਿਚ ਫ਼ਰਕ ਯਾਦ ਰੱਖੋ।

 

Question 35: ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ?

Answer:

ਦੌਲਤ ਖਾਂ ਲੋਧੀ।

Exam Tips:

a) ਤਾਤਾਰ ਖਾਂ ਦਾ ਪੁੱਤਰ ਹੋਣਾ ਵੀ ਲਿਖੋ।

 

Question 36: ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ।

Answer:

ਦਿਲਾਵਰ ਖਾਂ ਲੋਧੀ।

Exam Tips:

a) ਛੋਟੇ ਪੁੱਤਰ ਦਾ ਨਾਂ ਹੀ ਲਿਖੋ।

 

Question 37: ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ?

Answer:

ਬਜੌਰ ਅਤੇ ਭੇਰਾ ਉੱਤੇ।

Exam Tips:

a) ਦੋਵੇਂ ਸਥਾਨਾਂ ਦੇ ਨਾਂ ਲਿਖੋ।

 

Question 38: ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ?

Answer:

1524 ਈ: ਨੂੰ।

Exam Tips:

a) 1524 ਲਾਹੌਰ ਦਾ ਸਾਲ ਹੈ, 1526 ਪਾਣੀਪਤ ਦਾ।

 

Question 39: ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ?

Answer:

ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ।

Exam Tips:

a) ਦੋਵੇਂ ਯੋਧਿਆਂ ਦੇ ਨਾਂ ਲਿਖੋ।

 

Question 40: ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ?

Answer:

ਸੱਯਦ।

Exam Tips:

a) ਸਿਰਫ਼ ਸ਼੍ਰੇਣੀ ਦਾ ਨਾਂ ਲਿਖੋ।

 

Question 41: ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ?

Answer:

ਕਾਜ਼ੀ।

Exam Tips:

a) ਕਾਜ਼ੀ ਸ਼ਬਦ ਦੀ ਸਪੈਲਿੰਗ ਸਹੀ ਲਿਖੋ।

 

Question 42: ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ‘ਤੇ ਕੌਣ ਸੀ?

Answer:

ਗੁਲਾਮ।

Exam Tips:

a) ਗੁਲਾਮ ਸ਼੍ਰੇਣੀ ਦਾ ਵਰਣਨ ਭਾਗ II ਵਿਚ ਹੈ।

 

Question 43: ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ?

Answer:

ਜ਼ਿੰਮੀ।

Exam Tips:

a) ਜ਼ਿੰਮੀ ਸ਼ਬਦ ਦੇ ਅਰਥ ਬਾਰੇ ਸੋਚੋ।

 

Question 44: ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ?

Answer:

ਜਜ਼ੀਆ।

Exam Tips:

a) ਜਜ਼ੀਆ ਧਾਰਮਿਕ ਕਰ ਸੀ।

 

Question 45: ‘ਸਤੀ’ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ?

Answer:

ਹਿੰਦੂਆਂ ਵਿਚ।

Exam Tips:

a) ਸਤੀ ਪ੍ਰਥਾ ਹਿੰਦੂ ਸਮਾਜ ਨਾਲ ਜੁੜੀ ਸੀ।

 

Question 46: ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ?

Answer:

ਚੀਰਾ।

Exam Tips:

a) ਪੱਗੜੀ ਦਾ ਨਾਂ ਲਿਖੋ।

 

Question 47: ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ?

Answer:

ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਨੂੰ ਭੇਜਿਆ।

Exam Tips:

a) ਅਨੁਮਾਨ ਅਤੇ ਬਚਾਅ ਦਾ ਕਾਰਨ ਲਿਖੋ।

 

Question 48: ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ?

Answer:

ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ।

Exam Tips:

a) ਸੁਤੰਤਰ ਸ਼ਾਸਕ ਬਣਨ ਦੀ ਇੱਛਾ ਮੁੱਖ ਕਾਰਨ ਹੈ।

 

Question 49: ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ?

Answer:

ਦੌਲਤ ਖਾਂ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ, ਪਰੰਤੂ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦਾ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ।

Exam Tips:

a) ਉਮੀਦ ਅਤੇ ਨਿਰਾਸ਼ਾ ਦੋਵੇਂ ਕਾਰਨ ਲਿਖੋ।

 

Question 50: ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ?

Answer:

ਬਾਬਰ ਵੱਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ।

Exam Tips:

a) ਪੰਜਵਾਂ ਹਮਲਾ ਲਿਖਣਾ ਨਾ ਭੁੱਲੋ।

 

Question 51: ਬਾਬਰ ਦੇ ਭਾਰਤ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ?

Answer:

ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ‘ਤੇ ਬਾਬਰ ਦਾ ਕਬਜ਼ਾ ਹੋ ਗਿਆ।

Exam Tips:

a) ਹਾਰ ਅਤੇ ਕਬਜ਼ਾ ਦੋਵੇਂ ਲਿਖੋ।

 

Question 52: 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਦੋ ਵਾਕ ਲਿਖੋ।

Answer:

ਗੁਰੂ ਨਾਨਕ ਦੇਵ ਜੀ ਆਖਦੇ ਹਨ—“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ।” ਭਾਵ ਸ਼ਾਸਕ ਵਰਗ ਜ਼ਾਲਮ ਹੈ। ਇਨ੍ਹਾਂ ਕੁੱਤਿਆਂ (ਸ਼ਾਸਕਾਂ) ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ।

Exam Tips:

a) ਦੋ ਵਾਕਾਂ ਵਿਚ ਉੱਤਰ ਦਿਓ: ਕਥਨ ਅਤੇ ਉਸ ਦਾ ਭਾਵ।

 

II. ਖ਼ਾਲੀ ਥਾਂਵਾਂ ਭਰੋ

Question 53: ਬਾਬਰ ਨੇ ਪੰਜਾਬ ਨੂੰ …… ਈ: ਵਿਚ ਜਿੱਤਿਆ।

Answer:

1526

Exam Tips:

a) ਪਾਣੀਪਤ ਦੀ ਪਹਿਲੀ ਲੜਾਈ ਦਾ ਸਾਲ ਹੈ।

 

Question 54: ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ …… ਦੀ ਸੰਤਾਨ ਮੰਨਦੇ ਹਨ।

Answer:

ਬੀਬੀ ਫਾਤਿਮਾ

Exam Tips:

a) ਹਜ਼ਰਤ ਮੁਹੰਮਦ ਦੀ ਧੀ ਦਾ ਨਾਂ ਹੀ ਲਿਖੋ।

 

Question 55: ਇਬਰਾਹੀਮ ਲੋਧੀ ਨੇ …… ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ।

Answer:

ਦੌਲਤ ਖਾਂ

Exam Tips:

a) ਸਜ਼ਾ ਦੇਣ ਵਾਲਾ ਸੁਲਤਾਨ ਹੈ, ਸਜ਼ਾ ਪਾਉਣ ਵਾਲਾ ਸੂਬੇਦਾਰ।

 

Question 56: ਤਾਤਾਰ ਖਾਂ ਲੋਧੀ ਦੇ ਬਾਅਦ …… ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ।

Answer:

ਦੌਲਤ ਖਾਂ

Exam Tips:

a) ਤਾਤਾਰ ਖਾਂ ਦਾ ਉੱਤਰਾਧਿਕਾਰੀ ਦੱਸੋ।

 

Question 57: ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਂਦੀ ਤੁਰੇਦਾਰ ਪੱਗੜੀ ਨੂੰ …… ਕਿਹਾ ਜਾਂਦਾ ਸੀ।

Answer:

ਚੀਰਾ

Exam Tips:

a) ਪੱਗੜੀ ਦਾ ਨਾਂ ਲਿਖੋ।

 

Question 58: …… ਦੌਲਤ ਖਾਂ ਲੋਧੀ ਦਾ ਪੁੱਤਰ ਸੀ।

Answer:

ਦਿਲਾਵਰ ਖਾਂ ਲੋਧੀ

Exam Tips:

a) ਦਿਲਾਵਰ ਖਾਂ ਛੋਟਾ ਪੁੱਤਰ ਸੀ।

 

III. ਬਹੁਵਿਕਲਪੀ ਪ੍ਰਸ਼ਨ

Question 59: ਬਾਬਰ ਨੇ 1526 ਦੀ ਲੜਾਈ ਵਿਚ ਹਰਾਇਆ: (A) ਦੌਲਤ ਖਾਂ ਲੋਧੀ ਨੂੰ (B) ਬਹਿਲੋਲ ਲੋਧੀ ਨੂੰ (C) ਇਬਰਾਹੀਮ ਲੋਧੀ ਨੂੰ (D) ਸਿਕੰਦਰ ਲੋਧੀ ਨੂੰ

Answer:

(C) ਇਬਰਾਹੀਮ ਲੋਧੀ ਨੂੰ

Exam Tips:

a) ਪਾਣੀਪਤ ਦੀ ਲੜਾਈ ਦੇ ਦੋਵੇਂ ਯੋਧਿਆਂ ਵਿਚੋਂ ਹਾਰਨ ਵਾਲਾ ਪਛਾਣੋ।

 

Question 60: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ: (A) 1269 ਈ: ਵਿਚ (B) 1469 ਈ: ਵਿਚ (C) 1526 ਈ: ਵਿਚ (D) 1360 ਈ: ਵਿਚ

Answer:

(B) 1469 ਈ: ਵਿਚ

Exam Tips:

a) 1526 ਬਾਬਰ ਦਾ ਸਾਲ ਹੈ, ਗੁਰੂ ਜੀ ਦਾ ਨਹੀਂ।

 

Question 61: ਤਾਤਾਰ ਖ਼ਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ: (A) ਬਹਿਲੋਲ ਲੋਧੀ ਨੇ (B) ਇਬਰਾਹੀਮ ਲੋਧੀ ਨੇ (C) ਦੌਲਤ ਖਾਂ ਲੋਧੀ ਨੇ (D) ਸਿਕੰਦਰ ਲੋਧੀ ਨੇ

Answer:

(A) ਬਹਿਲੋਲ ਲੋਧੀ ਨੇ

Exam Tips:

a) ਬਹਿਲੋਲ ਲੋਧੀ ਵੰਸ਼ ਦਾ ਸੰਸਥਾਪਕ ਸੀ।

 

Question 62: ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ: (A) ਬਹਿਲੋਲ ਲੋਧੀ ਨੂੰ (B) ਇਬਰਾਹੀਮ ਲੋਧੀ ਨੂੰ (C) ਦੌਲਤ ਖਾਂ ਲੋਧੀ ਨੂੰ (D) ਸਿਕੰਦਰ ਲੋਧੀ ਨੂੰ

Answer:

(D) ਸਿਕੰਦਰ ਲੋਧੀ ਨੂੰ

Exam Tips:

a) ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਜ਼ਿਕਰ ਯਾਦ ਰੱਖੋ।

 

Question 63: ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਹਨ: (A) ਸ਼ੇਖ਼ (B) ਉਲਮਾ (C) ਸੱਯਦ (D) ਕਾਜ਼ੀ

Answer:

(C) ਸੱਯਦ

Exam Tips:

a) ਸੱਯਦਾਂ ਦਾ ਦਾਅਵਾ ਵੰਸ਼ ਨਾਲ ਜੁੜਿਆ ਹੈ।

 

IV. ਸਹੀ-ਗ਼ਲਤ ਕਥਨ: ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ

Question 64: ਬਾਬਰ ਨੂੰ ਪੰਜਾਬ ਉੱਤੇ 1530 ਈ: ਵਿਚ ਜਿੱਤ ਪ੍ਰਾਪਤ ਹੋਈ।

Answer:

×

Exam Tips:

a) ਪੰਜਾਬ ਉੱਤੇ ਜਿੱਤ 1526 ਵਿਚ ਹੋਈ।

 

Question 65: ਸੱਯਦ ਆਪਣੇ ਆਪ ਨੂੰ ਖ਼ਲੀਫ਼ਾ ਅਬੂ ਬਕਰ ਦੇ ਉੱਤਰਾਧਿਕਾਰੀ ਮੰਨਦੇ ਸਨ।

Answer:

×

Exam Tips:

a) ਸੱਯਦ ਫ਼ਾਤਿਮਾ ਦੀ ਸੰਤਾਨ ਮੰਨਦੇ ਸਨ।

 

Question 66: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਾਮਕ ਸਥਾਨ ‘ਤੇ ਹੋਇਆ।

Answer:

√

Exam Tips:

a) ਤਲਵੰਡੀ ਦਾ ਸੰਬੰਧ ਯਾਦ ਰੱਖੋ।

 

Question 67: ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ।

Answer:

√

Exam Tips:

a) ਦੋਵੇਂ ਯੋਧਿਆਂ ਦੇ ਨਾਂ ਸਹੀ ਲਿਖੋ।

 

Question 68: ‘ਸਤੀ’ ਦੀ ਕੁਪ੍ਰਥਾ ਮੁਸਲਿਮ ਸਮਾਜ ਵਿਚ ਪ੍ਰਚਲਿਤ ਸੀ।

Answer:

×

Exam Tips:

a) ਸਤੀ ਹਿੰਦੂਆਂ ਵਿਚ ਪ੍ਰਚਲਿਤ ਸੀ।

 

V. ਸਹੀ ਮਿਲਾਨ ਕਰੋ

Question 69: ਹਜ਼ਰਤ ਮੁਹੰਮਦ ਦੀ ਧੀ ਨਾਲ ਸੰਬੰਧਿਤ

Answer:

ਸੱਯਦ

Exam Tips:

a) ਸੱਯਦ ਵੰਸ਼ ਦਾ ਦਾਅਵਾ।

 

Question 70: ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਬਣਾਇਆ

Answer:

ਬਹਿਲੋਲ ਲੋਧੀ

Exam Tips:

a) ਬਹਿਲੋਲ ਲੋਧੀ ਦਾ ਫ਼ੈਸਲਾ।

 

Question 71: ਤਾਤਾਰ ਖ਼ਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ

Answer:

ਦੌਲਤ ਖਾਂ ਲੋਧੀ

Exam Tips:

a) ਤਾਤਾਰ ਖਾਂ ਦਾ ਉੱਤਰਾਧਿਕਾਰੀ।

 

Question 72: ਪਾਣੀਪਤ ਦੀ ਪਹਿਲੀ ਲੜਾਈ

Answer:

ਬਾਬਰ ਅਤੇ ਇਬਰਾਹੀਮ ਲੋਧੀ

Exam Tips:

a) 1526 ਦੀ ਲੜਾਈ ਦੇ ਯੋਧੇ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

Question 73: 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ।

Answer:

16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ। ਇਹ ਪ੍ਰਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ। ਸਿਕੰਦਰ ਲੋਧੀ ਅਤੇ ਇਬਰਾਹੀਮ ਲੋਧੀ ਨਿਰੰਕੁਸ਼ ਸ਼ਾਸਕ ਸਨ ਅਤੇ ਉਨ੍ਹਾਂ ਦੇ ਅਧੀਨ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ। ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ, ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸੀ ਅਤੇ ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਸਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, “ਨਿਆਂ ਦੁਨੀਆਂ ਤੋਂ ਉੱਡ ਗਿਆ ਹੈ।” ਭਾਈ ਗੁਰਦਾਸ ਨੇ ਵੀ ਇਸ ਸਮੇਂ ਦੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ।

Exam Tips:

a) ਅਨਿਆਂ, ਭ੍ਰਿਸ਼ਟਾਚਾਰ ਅਤੇ ਅਰਾਜਕਤਾ ਦੇ ਸ਼ਬਦ ਵਰਤੋ।

 

Question 74: 16ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ?

Answer:

ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਸੀ। ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਸੁਤੰਤਰ ਸ਼ਾਸਕ ਵਾਂਗ ਕੰਮ ਕਰ ਰਿਹਾ ਸੀ। ਉਸ ਨੇ ਇਬਰਾਹੀਮ ਦੇ ਚਾਚੇ ਆਲਮ ਖਾਂ ਨੂੰ ਦਿੱਲੀ ਦੀ ਗੱਦੀ ਦਿਵਾਉਣ ਵਿਚ ਸਹਾਇਤਾ ਦਾ ਵਚਨ ਦੇ ਕੇ ਆਪਣੇ ਨਾਲ ਜੋੜ ਲਿਆ। ਇਬਰਾਹੀਮ ਨੂੰ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਖਾਂ ਨੂੰ ਦਿੱਲੀ ਬੁਲਾਇਆ, ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ। ਦਿਲਾਵਰ ਖਾਂ ਕੈਦ ਹੋ ਕੇ ਭੱਜ ਨਿਕਲਿਆ। ਦੌਲਤ ਖਾਂ ਨੇ ਇਸ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ।

Exam Tips:

a) ਕਾਰਨ ਅਤੇ ਦੌਲਤ ਖਾਂ ਦਾ ਕਦਮ ਵੱਖ-ਵੱਖ ਲਿਖੋ।

 

Question 75: ਬਾਬਰ ਅਤੇ ਦੌਲਤ ਖਾਂ ਵਿਚਕਾਰ ਹੋਏ ਸੰਘਰਸ਼ ’ਤੇ ਰੌਸ਼ਨੀ ਪਾਓ।

Answer:

ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਨੇ ਹੀ ਸੱਦਾ ਦਿੱਤਾ ਸੀ। ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਦੇਸ਼ ਸੌਂਪੇ। ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਝੁਲਾ ਦਿੱਤਾ। ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ, ਜਿਸ ਵਿਚ ਦੌਲਤ ਖਾਂ ਅਤੇ ਉਸ ਦਾ ਪੁੱਤਰ ਗਾਜ਼ੀ ਹਾਰ ਗਏ। ਬਾਬਰ ਕਾਬੁਲ ਮੁੜ ਗਿਆ ਤਾਂ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧ ਆਲਮ ਖਾਂ ਨੂੰ ਭਜਾ ਕੇ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਲਿਆ। ਆਲਮ ਖਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਵਿਚ ਮੁੜ ਹਮਲਾ ਕੀਤਾ ਅਤੇ ਦੌਲਤ ਖਾਂ ਹਾਰ ਕੇ ਪਹਾੜਾਂ ਵਿਚ ਜਾ ਲੁਕਿਆ।

Exam Tips:

a) ਬਗ਼ਾਵਤ, ਹਾਰ ਅਤੇ ਦੂਜੇ ਹਮਲੇ ਦਾ ਕ੍ਰਮ ਲਿਖੋ।

 

Question 76: ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ। ਜਾਂ ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ। ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ?

Answer:

ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵੱਲ ਵਧਿਆ। ਦੂਜੇ ਪਾਸੇ ਇਬਰਾਹੀਮ ਲੋਧੀ ਵੀ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚੱਲ ਪਿਆ। 21 ਅਪਰੈਲ, 1526 ਈ: ਨੂੰ ਪਾਣੀਪਤ ਦੇ ਇਤਿਹਾਸਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ। ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ। ਬਾਬਰ ਜੇਤੂ ਸੈਨਾ ਸਹਿਤ ਦਿੱਲੀ ਪਹੁੰਚਿਆ ਅਤੇ ਉੱਥੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੁਰੂਆਤੀ ਦੌਰ ਸੀ। ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ।

Exam Tips:

a) ਲੜਾਈ ਦਾ ਵਰਣਨ, ਨਤੀਜਾ ਅਤੇ ਮਹੱਤਵ ਤਿੰਨੇ ਵੱਖ-ਵੱਖ ਲਿਖੋ।

 

Question 77: 16ਵੀਂ ਸਦੀ ਦੇ ਪੰਜਾਬ ਵਿਚ ਹਿੰਦੂਆਂ ਦੀ ਸਥਿਤੀ ‘ਤੇ ਰੌਸ਼ਨੀ ਪਾਓ।

Answer:

16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ। ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ। ਉਨ੍ਹਾਂ ਦੇ ਰੀਤੀ-ਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਰੋਕ ਲਗਾਈ ਗਈ ਸੀ। ਹਿੰਦੂਆਂ ‘ਤੇ ਅੱਤਿਆਚਾਰ ਕੀਤੇ ਜਾਂਦੇ ਸਨ ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਸਵੀਕਾਰ ਕਰ ਲੈਣ। ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬ੍ਰਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੂਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ।

Exam Tips:

a) ਉੱਚ ਪਦਵੀਆਂ, ਕਰ ਅਤੇ ਧਾਰਮਿਕ ਦਬਾਅ ਤਿੰਨੇ ਪੱਖ ਲਿਖੋ।
b) ਕੁਰੂਕਸ਼ੇਤਰ ਮੇਲੇ ਦੀ ਘਟਨਾ ਨੂੰ ਪਾਠ-ਪੁਸਤਕ ਵਿਚ ‘ਕਿਹਾ ਜਾਂਦਾ ਹੈ’ ਨਾਲ ਦਰਸਾਇਆ ਗਿਆ ਹੈ, ਇਹ ਸ਼ਬਦ ਵਰਤੋ।

 

Question 78: 16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਿਮ ਸਮਾਜ ਦੇ ਵੱਖ-ਵੱਖ ਵਰਗਾਂ ਦਾ ਵਰਣਨ ਕਰੋ।

Answer:

16ਵੀਂ ਸਦੀ ਵਿਚ ਮੁਸਲਿਮ ਸਮਾਜ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ। ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ (ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ। ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਅਤੇ ਸੈਨਾ ਦੇ ਵੱਡੇ ਅਧਿਕਾਰੀ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਸਨ। ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ। ਹੇਠਲੀ ਸ਼੍ਰੇਣੀ – ਇਸ ਸ਼੍ਰੇਣੀ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ। ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ।

Exam Tips:

a) ਤਿੰਨੇ ਸ਼੍ਰੇਣੀਆਂ ਵੱਖ-ਵੱਖ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

Question 79: 16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਦਾ ਵਰਣਨ ਕਰੋ।

Answer:

16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਕਾਫ਼ੀ ਗਿਣਤੀ ਸੀ। ਉਨ੍ਹਾਂ ਦੀ ਸਥਿਤੀ ਹਿੰਦੂਆਂ ਨਾਲੋਂ ਵਧੇਰੇ ਚੰਗੀ ਸੀ, ਕਿਉਂਕਿ ਪੰਜਾਬ ’ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ ਅਤੇ ਮੁਸਲਮਾਨਾਂ ਨੂੰ ਉੱਚ ਸਰਕਾਰੀ ਪਦਵੀਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ।
ਮੁਸਲਮਾਨਾਂ ਦੀਆਂ ਸ਼੍ਰੇਣੀਆਂ—ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ:
(i) ਉੱਚ ਸ਼੍ਰੇਣੀ – ਇਸ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਸ਼ਾਮਲ ਸਨ। ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ ਅਤੇ ਉਨ੍ਹਾਂ ਨੂੰ “ਖਾਨ”, “ਮਲਿਕ”, “ਅਮੀਰ” ਆਦਿ ਕਿਹਾ ਜਾਂਦਾ ਸੀ। ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਦਾ ਹੁੰਦਾ ਸੀ। ਉਲਮਾ ਦਾ ਸਮਾਜ ਵਿਚ ਬੜਾ ਆਦਰ ਸੀ ਅਤੇ ਬਹੁਤ ਸਾਰੇ ਉਲਮਾ ਕਾਜ਼ੀਆਂ ਦੇ ਅਹੁਦਿਆਂ ‘ਤੇ ਨਿਆਇਕ ਕੰਮ ਕਰ ਰਹੇ ਸਨ।
(ii) ਮੱਧ ਸ਼੍ਰੇਣੀ – ਇਸ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ। ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ। ਇਸ ਸ਼੍ਰੇਣੀ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ।
(iii) ਨੀਵੀਂ ਸ਼੍ਰੇਣੀ – ਇਸ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ। ਇਨ੍ਹਾਂ ਨੂੰ ਰੋਜ਼ੀ ਕਮਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ ਅਤੇ ਨਿੱਜੀ ਸੇਵਕਾਂ ਤੇ ਦਾਸ-ਦਾਸੀਆਂ ਨੂੰ ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ।

Exam Tips:

a) ਤਿੰਨੇ ਸ਼੍ਰੇਣੀਆਂ ਦੇ ਲੋਕਾਂ ਦਾ ਜੀਵਨ-ਪੱਧਰ ਵੱਖ-ਵੱਖ ਲਿਖੋ।

 

Question 80: 16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ?

Answer:

16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ। ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ ਅਤੇ ਉਸ ਨੂੰ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ। ਕੁਝ ਰਾਜਪੂਤ ਕਬੀਲੇ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ। ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ। ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ।
ਕੁਪ੍ਰਥਾਵਾਂ – ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਮੁੱਖ ਸਨ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ ਅਤੇ ਬਹੁ-ਪਤਨੀ ਪ੍ਰਥਾ। ਸਤੀ-ਪ੍ਰਥਾ ਅਨੁਸਾਰ ਪਤੀ ਦੀ ਮੌਤ ਹੋਣ ‘ਤੇ ਇਸਤਰੀ ਨੂੰ ਵੀ ਮ੍ਰਿਤਕ ਪਤੀ ਨਾਲ ਜਿਉਂਦੇ ਸੜ ਜਾਣਾ ਪੈਂਦਾ ਸੀ। ਜੌਹਰ ਦੀ ਪ੍ਰਥਾ ਰਾਜਪੂਤ ਇਸਤਰੀਆਂ ਵਿਚ ਪ੍ਰਚਲਿਤ ਸੀ, ਜਿਸ ਅਨੁਸਾਰ ਉਹ ਆਪਣੇ ਸਤ ਅਤੇ ਸਨਮਾਨ ਦੀ ਰੱਖਿਆ ਲਈ ਜਿਉਂਦੀਆਂ ਸੜ ਜਾਂਦੀਆਂ ਸਨ।
ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਪ੍ਰਚਲਿਤ ਸੀ। ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ। ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ। ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ। ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ ਅਤੇ ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ। ਉਹ ਘਰ ਦੀ ਚਾਰਦੀਵਾਰੀ ਵਿਚ ਹੀ ਬੰਦ ਰਹਿੰਦੀਆਂ ਸਨ। ਪੰਜਾਬ ਵਿਚ ਇਸ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।”

Exam Tips:

a) ਸਤੀ, ਜੌਹਰ, ਬਾਲ-ਵਿਆਹ ਅਤੇ ਪਰਦਾ ਪ੍ਰਥਾ ਦੇ ਨਾਂ ਵੱਖ-ਵੱਖ ਲਿਖੋ।

 

Question 81: ਪੰਜਾਬ ਵਿਚ ਦੌਲਤ ਖਾਂ ਲੋਧੀ ਦੀਆਂ ਸਾਜ਼ਿਸ਼ਾਂ ਅਤੇ ਮਹੱਤਵਪੂਰਨ ਕੰਮਾਂ ਦਾ ਸੰਖੇਪ ਵਰਣਨ ਕਰੋ।

Answer:

ਦੌਲਤ ਖਾਂ ਲੋਧੀ ਤਾਤਾਰ ਖਾਂ ਦਾ ਪੁੱਤਰ ਸੀ ਅਤੇ ਪੰਜਾਬ ਦਾ ਗਵਰਨਰ ਸੀ। ਉਹ ਸਿਕੰਦਰ ਲੋਧੀ ਦੇ ਜੀਵਨ ਕਾਲ ਵਿਚ ਦਿੱਲੀ ਸਲਤਨਤ ਪ੍ਰਤੀ ਵਫ਼ਾਦਾਰ ਰਿਹਾ, ਪਰ ਉਸ ਦੀ ਮੌਤ ਤੋਂ ਬਾਅਦ ਉਹ ਸੁਤੰਤਰ ਸ਼ਾਸਕ ਬਣਨ ਲਈ ਸਾਜ਼ਿਸ਼ਾਂ ਕਰਨ ਲੱਗਾ। ਨਵਾਂ ਸੁਲਤਾਨ ਇਬਰਾਹੀਮ ਲੋਧੀ ਘਮੰਡੀ ਅਤੇ ਮੂਰਖ ਸ਼ਾਸਕ ਸੀ ਅਤੇ ਆਪਣੇ ਰਿਸ਼ਤੇਦਾਰਾਂ ਦਾ ਸਖ਼ਤ ਵਿਰੋਧੀ ਸੀ।
1. ਇਬਰਾਹੀਮ ਲੋਧੀ ਦੇ ਵਿਰੁੱਧ ਸਾਜ਼ਿਸ਼ਾਂ – ਦੌਲਤ ਖਾਂ ਨੂੰ ਸਫ਼ਾਈ ਦੇਣ ਲਈ ਦਿੱਲੀ ਬੁਲਾਇਆ ਗਿਆ, ਪਰ ਉਸ ਨੇ ਆਪ ਜਾਣ ਦੀ ਬਜਾਇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ। ਇਬਰਾਹੀਮ ਨੇ ਦਿਲਾਵਰ ਖਾਂ ਨੂੰ ਬਹੁਤ ਡਰਾਇਆ ਅਤੇ ਬੰਦੀ ਬਣਾ ਲਿਆ, ਪਰ ਉਹ ਜੇਲ੍ਹ ਤੋਂ ਭੱਜ ਗਿਆ। ਇਸ ਘਟਨਾ ਨਾਲ ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ। ਇਸ ਲਈ ਉਸ ਨੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਅਤੇ ਕਾਬੁਲ ਦੇ ਸ਼ਾਸਕ ਬਾਬਰ ਨਾਲ ਗਠਜੋੜ ਕਰਨ ਲੱਗਾ।
2. ਬਾਬਰ ਦੇ ਵਿਰੁੱਧ ਵਿਦਰੋਹ – ਦੌਲਤ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਬਰ ਉਸ ਨੂੰ ਪੂਰੇ ਪੰਜਾਬ ਦਾ ਸੁਤੰਤਰ ਸ਼ਾਸਕ ਬਣਾਏਗਾ। ਪਰ ਜਦ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦੁਆਬ ਦਾ ਸੂਬੇਦਾਰ ਨਿਯੁਕਤ ਕੀਤਾ ਤਾਂ ਉਹ ਗੁੱਸੇ ਵਿਚ ਆ ਗਿਆ। ਉਸ ਨੇ ਆਪਣੇ ਪੁੱਤਰ ਗਾਜ਼ੀ ਖਾਂ ਨੂੰ ਨਾਲ ਲੈ ਕੇ ਬਾਬਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਬਾਬਰ ਨੇ ਵਿਦਰੋਹ ਆਸਾਨੀ ਨਾਲ ਕੁਚਲ ਦਿੱਤਾ, ਪਰ ਉਸ ਦੇ ਵਾਪਸ ਜਾਣ ਤੋਂ ਬਾਅਦ ਦੌਲਤ ਖਾਂ ਨੇ ਆਲਮ ਖਾਂ ਅਤੇ ਇਬਰਾਹੀਮ ਲੋਧੀ ਦੀਆਂ ਸੈਨਾਵਾਂ ਨੂੰ ਹਰਾ ਕੇ ਪੰਜਾਬ ਦੇ ਜ਼ਿਆਦਾਤਰ ਹਿੱਸੇ ‘ਤੇ ਆਪਣਾ ਅਧਿਕਾਰ ਕਰ ਲਿਆ।
3. ਦੌਲਤ ਖਾਂ ਦੀ ਹਾਰ ਅਤੇ ਮੌਤ – ਬਾਬਰ ਨੇ ਨਵੰਬਰ 1525 ਈ: ਵਿਚ ਭਾਰਤ ਵੱਲ ਕੂਚ ਕੀਤਾ। ਉਸ ਨੂੰ ਪਤਾ ਚੱਲਿਆ ਕਿ ਦੌਲਤ ਖਾਂ ਹੁਸ਼ਿਆਰਪੁਰ ਵਿਚ ਸਥਿਤ ਮਲੋਟ ਨਾਂ ਦੇ ਸਥਾਨ ‘ਤੇ ਡੇਰੇ ਲਾਏ ਹੋਏ ਹਨ। ਬਾਬਰ ਨੇ ਜਲਦੀ ਹੀ ਮਲੋਟ ‘ਤੇ ਹਮਲਾ ਕਰ ਦਿੱਤਾ। ਦੌਲਤ ਖ਼ਾਂ ਬਾਬਰ ਦੀ ਸ਼ਕਤੀ ਦੇ ਸਾਹਮਣੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਅਤੇ ਹਾਰ ਗਿਆ।

Exam Tips:

a) ਸਾਜ਼ਿਸ਼ਾਂ ਦੇ ਤਿੰਨ ਪੱਖ ਵੱਖ-ਵੱਖ ਲਿਖੋ।

 

Punjab Board Solutions for Class 10 SST History Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Official Punjab Board Solutions for Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Review comprehensive exercise answers for Class 10 SST History Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Each solution includes detailed reasoning to foster genuine comprehension of Punjabi Medium Chapter 02 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your SST History Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 SST History.

FAQs

Where can I find the latest PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ for the 2026-27 session?

The complete and updated PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ is available for free on StudiesToday.com. These solutions for Class 10 SST History are as per latest Punjab Board curriculum.

Are the SST History Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ as per 2026 exam pattern. All textbook exercises have been solved and have added explanation about how the SST History concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ will help students to get full marks in the theory paper.

Do you offer PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ in multiple languages like Hindi and English?

Yes, we provide bilingual support for Class 10 SST History. You can access PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ in both English and Hindi medium.

Is it possible to download the SST History Punjab Board solutions for Class 10 as a PDF?

Yes, you can download the entire PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ in printable PDF format for offline study on any device.