PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Step-by-Step Textbook Solutions for Class 10 SST Geography Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Access comprehensive textbook solutions for Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ using the official curriculum guides for Class 10 SST Geography. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Textbook Solutions PDF

Navigate directly to the solved SST Geography textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ: I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ

Question 1: ਮੁੱਖ ਖਣਿਜ ਪਦਾਰਥਾਂ ਦੇ ਨਾਂ ਦੱਸੋ।

Answer:

ਭਾਰਤ ਵਿਚ ਮਿਲਣ ਵਾਲੇ ਮੁੱਖ ਖਣਿਜ ਪਦਾਰਥ ਹਨ: ਲੋਹਾ, ਮੈਂਗਨੀਜ਼, ਕੋਇਲਾ, ਚੂਨੇ ਦਾ ਪੱਥਰ, ਬਾਕਸਾਈਟ ਅਤੇ ਅਬਰਕ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 2: ਮੈਂਗਨੀਜ਼ ਖਣਿਜ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?

Answer:

ਮੈਂਗਨੀਜ਼ ਦੀ ਵਰਤੋਂ ਇਸਪਾਤ ਬਣਾਉਣ ਵਿਚ ਕੀਤੀ ਜਾਂਦੀ ਹੈ।

Exam Tips:

a) ਮੈਂਗਨੀਜ਼ ਦੀ ਵਰਤੋਂ (ਮਿਸ਼ਰਿਤ ਇਸਪਾਤ) ਅਤੇ ਮੁੱਖ ਰਾਜ ਉੜੀਸਾ ਇਕੱਠੇ ਯਾਦ ਕਰੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 3: ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ?

Answer:

ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਚੌਥਾ ਸਥਾਨ ਹੈ। ਦੂਸਰੇ ਤਿੰਨ ਦੇਸ਼ ਕ੍ਰਮਵਾਰ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਰੂਸ ਹਨ (ਪਾਠ-ਪੁਸਤਕ ਅਨੁਸਾਰ)।

Exam Tips:

a) ਸਥਾਨ ਲਿਖਣ ਵੇਲੇ ਸਪੱਸ਼ਟ ਕਰੋ ਕਿ ਇਹ ਸੰਸਾਰ ਵਿਚ ਹੈ ਜਾਂ ਦੇਸ਼ ਵਿਚ।
b) ਮੈਂਗਨੀਜ਼ ਦੀ ਵਰਤੋਂ (ਮਿਸ਼ਰਿਤ ਇਸਪਾਤ) ਅਤੇ ਮੁੱਖ ਰਾਜ ਉੜੀਸਾ ਇਕੱਠੇ ਯਾਦ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 4: ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ?

Answer:

ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਸਥਾਨ ਲਿਖਣ ਵੇਲੇ ਸਪੱਸ਼ਟ ਕਰੋ ਕਿ ਇਹ ਸੰਸਾਰ ਵਿਚ ਹੈ ਜਾਂ ਦੇਸ਼ ਵਿਚ।
b) ਅਬਰਕ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ; ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਮੁੱਖ ਉਤਪਾਦਕ ਹਨ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 5: ਕੁੱਲ ਅਬਰਕ ਉਤਪਾਦਨ ਦਾ ਅੱਧੇ ਤੋਂ ਵੱਧ ਉਤਪਾਦਨ ਕਰਨ ਵਾਲੇ ਰਾਜਾਂ ਦੇ ਨਾਂ ਦੱਸੋ।

Answer:

ਬਿਹਾਰ ਅਤੇ ਝਾਰਖੰਡ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਅਬਰਕ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ; ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਮੁੱਖ ਉਤਪਾਦਕ ਹਨ।

 

Question 6: ਅਬਰਕ ਦਾ ਪ੍ਰਯੋਗ ਕਿਸ ਉਦਯੋਗ ਵਿਚ ਹੁੰਦਾ ਹੈ?

Answer:

ਅਬਰਕ ਦਾ ਪ੍ਰਯੋਗ ਬਿਜਲੀ ਉਦਯੋਗ ਵਿਚ ਕੀਤਾ ਜਾਂਦਾ ਹੈ।

Exam Tips:

a) ਅਬਰਕ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ; ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਮੁੱਖ ਉਤਪਾਦਕ ਹਨ।

 

Question 7: ਬਾਕਸਾਈਟ ਕੱਚੀ ਧਾਤ ਤੋਂ ਕਿਹੜੀ ਧਾਤ ਪੈਦਾ ਹੁੰਦੀ ਹੈ?

Answer:

ਬਾਕਸਾਈਟ ਕੱਚੀ ਧਾਤ ਤੋਂ ਐਲੂਮੀਨੀਅਮ ਧਾਤ ਨੂੰ ਪੈਦਾ ਕੀਤਾ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਬਾਕਸਾਈਟ ਤੋਂ ਐਲੂਮੀਨੀਅਮ ਬਣਦਾ ਹੈ; ਉੜੀਸਾ ਦੇ ਵੱਡੇ ਕਾਰਖ਼ਾਨੇ ਦਾ ਜ਼ਿਕਰ ਕਰੋ।

 

Question 8: ਤਾਂਬੇ ਦੀ ਧਾਤ ਦੀ ਵਰਤੋਂ ਕਿਹੜੇ ਕੰਮਾਂ ਵਿਚ ਕੀਤੀ ਜਾਂਦੀ ਹੈ?

Answer:

ਤਾਂਬਾ ਘਰੇਲੂ ਬਰਤਨ ਬਣਾਉਣ, ਸ਼ੋਅ ਪੀਸ ਬਣਾਉਣ ਅਤੇ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤਾਂਬਾ ਤਾਪ ਅਤੇ ਬਿਜਲੀ ਦਾ ਚੰਗਾ ਸੁਚਾਲਕ ਹੈ; ਸਿੰਘਭੂਮ (ਝਾਰਖੰਡ) ਅਤੇ ਬਾਲਾਘਾਟ (ਮੱਧ ਪ੍ਰਦੇਸ਼) ਮੁੱਖ ਖੇਤਰ ਹਨ।

 

Question 9: ਸੋਨਾ ਉਤਪਾਦਨ ਦਾ ਮੁੱਖ ਖੇਤਰ ਕਿੱਥੇ ਅਤੇ ਕਿਸੇ ਰਾਜ ਵਿਚ ਹੈ?

Answer:

ਸੋਨਾ ਉਤਪਾਦਨ ਦਾ ਮੁੱਖ ਖੇਤਰ ਕੋਲਾਰ ਹੈ ਜੋ ਕਰਨਾਟਕ ਰਾਜ ਵਿਚ ਸਥਿਤ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ-ਪੁਸਤਕ ਦੇ ਸ਼ਬਦਾਂ ਵਿਚ ਲਿਖੋ।

 

Question 10: ਚੂਨੇ ਦੇ ਪੱਥਰ ਦਾ ਪ੍ਰਯੋਗ ਕਿਹੜੇ ਉਦਯੋਗ ਵਿਚ ਸਭ ਤੋਂ ਵੱਧ ਹੁੰਦਾ ਹੈ?

Answer:

ਚੂਨੇ ਦੇ ਪੱਥਰ ਦਾ ਸਭ ਤੋਂ ਵੱਧ ਪ੍ਰਯੋਗ ਸੀਮਿੰਟ ਉਦਯੋਗ ਵਿਚ ਹੁੰਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 11: ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ?

Answer:

ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਤੀਜਾ ਸਥਾਨ ਹੈ।

Exam Tips:

a) ਸਥਾਨ ਲਿਖਣ ਵੇਲੇ ਸਪੱਸ਼ਟ ਕਰੋ ਕਿ ਇਹ ਸੰਸਾਰ ਵਿਚ ਹੈ ਜਾਂ ਦੇਸ਼ ਵਿਚ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 12: ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਕਿੰਨਾ ਹਿੱਸਾ ਕੋਲਾ ਮਿਲਦਾ ਹੈ?

Answer:

ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਤਿੰਨ-ਚੌਥਾਈ ਭਾਗ ਕੋਲਾ ਮਿਲਦਾ ਹੈ।

Exam Tips:

a) ਅੰਕੜਾ ਇਕਾਈ (ਪ੍ਰਤੀਸ਼ਤ, ਹੈਕਟੇਅਰ, ਟਨ ਆਦਿ) ਸਮੇਤ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 13: ਕੋਲੇ ਦੇ ਉਤਪਾਦਨ ਦੇ ਪ੍ਰਬੰਧ ਅਤੇ ਪ੍ਰਸ਼ਾਸਨ ਦਾ ਕੰਮ ਦੇਸ਼ ਦੀ ਕਿਸ ਸੰਸਥਾ ਕੋਲ ਹੈ?

Answer:

ਕੋਲ ਇੰਡੀਆ ਲਿਮਟਿਡ (CIL) ਦੇ ਹੱਥ ਵਿਚ।

Exam Tips:

a) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 14: ਪਰਮਾਣੂ ਸ਼ਕਤੀ ਦੇ ਚਾਰ ਮੁੱਖ ਕੇਂਦਰ ਕਿੱਥੇ ਸਥਿਤ ਹਨ.?

Answer:

1. ਤਾਰਾਪੁਰ – ਮਹਾਂਰਾਸ਼ਟਰ-ਗੁਜਰਾਤ ਦੀ ਹੱਦ ਉੱਤੇ।
2. ਰਾਵਤਭਾਟਾ – ਰਾਜਸਥਾਨ ਵਿਚ ਕੋਟਾ ਦੇ ਕੋਲ।
3. ਕਲਪੱਕਮ – ਤਾਮਿਲਨਾਡੂ।
4. ਨੈਰੋ – ਉੱਤਰ ਪ੍ਰਦੇਸ਼ ਵਿਚ ਬੁਲੰਦ ਸ਼ਹਿਰ ਦੇ ਕੋਲ।

Exam Tips:

a) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।

 

Question 15: ਪੌਣ ਸ਼ਕਤੀ ਕੀ ਹੁੰਦੀ ਹੈ?

Answer:

ਪੌਣ ਦੀ ਸ਼ਕਤੀ ਤੋਂ ਪ੍ਰਾਪਤ ਊਰਜਾ ਨੂੰ ਪੌਣ ਸ਼ਕਤੀ ਆਖਦੇ ਹਨ।

Exam Tips:

a) ਪਰਿਭਾਸ਼ਾ ਇਕ-ਦੋ ਵਾਕਾਂ ਵਿਚ ਸਪੱਸ਼ਟ ਲਿਖੋ ਅਤੇ ਹੋ ਸਕੇ ਤਾਂ ਉਦਾਹਰਨ ਦਿਓ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।

 

Question 16: ਬੈਲਾਡਲਾ ਖਾਣਾਂ ਤੋਂ ਕਿਸੇ ਖਣਿਜ ਪਦਾਰਥ ਦੀ ਖੁਦਾਈ ਕੀਤੀ ਜਾਂਦੀ ਹੈ?

Answer:

ਬੈਲਾਡਲਾ ਖਾਣਾਂ ਤੋਂ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ।

Exam Tips:

a) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 17: ਕੋਲਾਰ ਖਾਣਾਂ ਤੋਂ ਕਿਹੜਾ ਖਣਿਜ ਕੱਢਿਆ ਜਾਂਦਾ ਹੈ?

Answer:

ਕੋਲਾਰ ਖਾਣਾਂ ਤੋਂ ਸੋਨਾ ਕੱਢਿਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 18: ਲਿਗਨਾਈਟ ਨੂੰ ਕਿਹੜੇ ਦੂਸਰੇ ਨਾਂ ਨਾਲ ਜਾਣਿਆ ਜਾਂਦਾ ਹੈ?

Answer:

ਲਿਗਨਾਈਟ ਨੂੰ ‘ਭੂਰਾ ਕੋਲਾ’ ਆਖ ਕੇ ਵੀ ਬੁਲਾਇਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲਿਗਨਾਈਟ ਨੀਵੇਂ ਦਰਜੇ ਦਾ ਭੂਰਾ ਕੋਲਾ ਹੈ ਅਤੇ ਨੇਵੇਲੀ (ਤਾਮਿਲਨਾਡੂ) ਇਸ ਦਾ ਮੁੱਖ ਕੇਂਦਰ ਹੈ।

 

Question 19: ‘ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਕੀ ਕੰਮ ਲਿਆ ਜਾਂਦਾ ਹੈ?

Answer:

ਜਾਪਾਨ ਵਲੋਂ ਤਿਆਰ ਕੀਤੇ ਗਏ ‘ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਸਮੁੰਦਰੀ ਖੇਤਰ ਵਿਚ ਤੇਲ ਦੀ ਖੋਜ ਕਰਨ ਦਾ ਕੰਮ ਲਿਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 20: ਯੂਰੇਨੀਅਮ ਤੋਂ ਕਿਸ ਤਰ੍ਹਾਂ ਦੀ ਸ਼ਕਤੀ ਬਣਾਈ ਜਾਂਦੀ ਹੈ?

Answer:

ਯੂਰੇਨੀਅਮ ਧਾਤ ਪ੍ਰਮਾਣੂ ਸ਼ਕਤੀ ਬਣਾਉਣ ਦੇ ਕੰਮ ਆਉਂਦੀ ਹੈ।

Exam Tips:

a) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।

 

ਪਾਠ-ਪੁਸਤਕ ਦੇ ਪ੍ਰਸ਼ਨ: II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ

Question 1: ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਕੀ ਯੋਗਦਾਨ ਹੈ?

Answer:

ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਬੜਾ ਮਹੱਤਵ ਹੈ। ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ- ਦੇਸ਼ ਦਾ ਉਦਯੋਗਿਕ ਵਿਕਾਸ ਮੁੱਖ ਤੌਰ ‘ਤੇ ਖਣਿਜਾਂ ਉੱਤੇ ਨਿਰਭਰ ਕਰਦਾ ਹੈ। ਲੋਹਾ ਅਤੇ ਕੋਲਾ ਮਸ਼ੀਨੀ ਯੁੱਗ ਦਾ ਆਧਾਰ ਹੈ। ਸਾਡੇ ਇੱਥੇ ਸੰਸਾਰ ਦੇ ਲੋਹਾ ਕੱਚੀ ਧਾਤ ਦੇ ਇੱਕ-ਚੌਥਾਈ ਭੰਡਾਰ ਹਨ। ਭਾਰਤ ਵਿਚ ਕੋਲੇ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ। ਖੁਦਾਈ ਕੰਮਾਂ ਨਾਲ ਰਾਜ ਸਰਕਾਰਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਖਣਿਜ ਊਰਜਾ ਦੇ ਮਹੱਤਵਪੂਰਨ ਸਾਧਨ ਹਨ। ਖਣਿਜਾਂ ਤੋਂ ਤਿਆਰ ਉਪਕਰਨ ਖੇਤੀਬਾੜੀ ਦੀ ਉੱਨਤੀ ਲਈ ਸਹਾਇਕ ਹਨ।

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 2: ਭਾਰਤ ਵਿਚ ਮੈਂਗਨੀਜ਼ ਦੇ ਉਤਪਾਦਨ ਵਾਲੇ ਮੁੱਖ ਰਾਜ ਕਿਹੜੇ-ਕਿਹੜੇ ਹਨ?

Answer:

ਭਾਰਤ ਵਿਚ ਉੜੀਸਾ ਸਭ ਤੋਂ ਵੱਡਾ ਮੈਂਗਨੀਜ਼ ਉਤਪਾਦਕ ਰਾਜ ਹੈ। ਇਸ ਤੋਂ ਪਿੱਛੋਂ ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕਰਨਾਟਕ ਦਾ ਸਥਾਨ ਹੈ। ਆਂਧਰਾ ਪ੍ਰਦੇਸ਼, ਗੋਆ, ਗੁਜਰਾਤ ਅਤੇ ਬਿਹਾਰ ਰਾਜਾਂ ਵਿਚ ਵੀ ਮੈਂਗਨੀਜ਼ ਦਾ ਉਤਪਾਦਨ ਹੁੰਦਾ ਹੈ। ਉੜੀਸਾ ਵਿਚ ਮੈਂਗਨੀਜ਼ ਦੀਆਂ ਮੁੱਖ ਖਾਣਾਂ ਕਿਉਂਝਰ, ਕਾਲਾਹਾਂਡੀ ਅਤੇ ਮਯੂਰਭੰਜ ਹਨ। ਮੱਧ ਪ੍ਰਦੇਸ਼ ਵਿਚ ਇਸ ਖਣਿਜ ਪਦਾਰਥ ਦੀਆਂ ਖਾਣਾਂ ਬਾਲਾਘਾਟ, ਛਿੰਦਵਾੜਾ, ਜਬਲਪੁਰ ਆਦਿ ਹਨ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਮੈਂਗਨੀਜ਼ ਦੀ ਵਰਤੋਂ (ਮਿਸ਼ਰਿਤ ਇਸਪਾਤ) ਅਤੇ ਮੁੱਖ ਰਾਜ ਉੜੀਸਾ ਇਕੱਠੇ ਯਾਦ ਕਰੋ।

 

Question 3: ਬਾਕਸਾਈਟ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ।

Answer:

ਭਾਰਤ ਦੇ ਅਨੇਕਾਂ ਖੇਤਰਾਂ ਵਿਚ ਬਾਕਸਾਈਟ ਦੇ ਨਿਖੇਪ ਮਿਲਦੇ ਹਨ। ਝਾਰਖੰਡ, ਗੁਜਰਾਤ ਅਤੇ ਛੱਤੀਸਗੜ੍ਹ, ਬਾਕਸਾਈਟ ਦੇ ਮੁੱਖ ਉਤਪਾਦਕ ਰਾਜ ਹਨ। ਮਹਾਂਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਚ ਵੀ ਇਸ ਦੇ ਉੱਤਮ ਵੰਨਗੀ ਦੇ ਭੰਡਾਰ ਹਨ। ਬੀਤੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕਸਾਈਟ ਦੇ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ। ਇੱਥੇ ਐਲੂਮੀਨਾ ਅਤੇ ਐਲੂਮੀਨੀਅਮ ਬਣਾਉਣ ਦੇ ਲਈ ਏਸ਼ੀਆ ਦਾ ਸਭ ਤੋਂ ਵੱਡਾ ਕਾਰਖ਼ਾਨਾ ਲਗਾਇਆ ਗਿਆ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਬਾਕਸਾਈਟ ਤੋਂ ਐਲੂਮੀਨੀਅਮ ਬਣਦਾ ਹੈ; ਉੜੀਸਾ ਦੇ ਵੱਡੇ ਕਾਰਖ਼ਾਨੇ ਦਾ ਜ਼ਿਕਰ ਕਰੋ।

 

Question 4: ਤਾਂਬਾ ਉਤਪਾਦਕ ਖੇਤਰਾਂ ਦੇ ਨਾਂ ਦੱਸੋ।

Answer:

ਅੱਜ-ਕਲ੍ਹ ਦੇਸ਼ ਦਾ ਬਹੁਤਾ ਤਾਂਬਾ ਝਾਰਖੰਡ ਦੇ ਸਿੰਘਭੂਮ, ਮੱਧ ਪ੍ਰਦੇਸ਼ ਦੇ ਬਾਲਾਘਾਟ, ਰਾਜਸਥਾਨ ਦੇ ਝੁਨਝਨੂ ਅਤੇ ਅਲਵਰ ਜ਼ਿਲ੍ਹਿਆਂ ਵਿੱਚੋਂ ਕੱਢਿਆ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਖਮਾਮ, ਕਰਨਾਟਕ ਦੇ ਚਿਤਰਦੁਰਗ ਤੇ ਹਸਨ ਜ਼ਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜ੍ਹਾ ਬਹੁਤ ਤਾਂਬੇ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤਾਂਬਾ ਤਾਪ ਅਤੇ ਬਿਜਲੀ ਦਾ ਚੰਗਾ ਸੁਚਾਲਕ ਹੈ; ਸਿੰਘਭੂਮ (ਝਾਰਖੰਡ) ਅਤੇ ਬਾਲਾਘਾਟ (ਮੱਧ ਪ੍ਰਦੇਸ਼) ਮੁੱਖ ਖੇਤਰ ਹਨ।

 

Question 5: ਪੰਜਾਬ ਵਿਚ ਖਣਿਜ ਪਦਾਰਥਾਂ ਦੇ ਨਾ ਮਿਲਣ ਦਾ ਕੀ ਕਾਰਨ ਹੈ?

Answer:

ਪੰਜਾਬ ਦਾ ਬਹੁਤਾ ਹਿੱਸਾ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਨਾਲ ਬਣਿਆ ਹੈ। ਅਸੀਂ ਪੰਜਾਬ ਦੇ ਮੈਦਾਨਾਂ ਨੂੰ ਨਵੇਂ ਯੁੱਗ ਦੀਆਂ ਕਾਂਪ ਮਿੱਟੀਆਂ ਦੇ ਪੱਧਰੇ ਮੈਦਾਨ ਵੀ ਆਖ ਸਕਦੇ ਹਾਂ। ਇਹ ਮੈਦਾਨ ਖੇਤੀ ਦੇ ਲਈ ਬਹੁਤ ਉਪਜਾਊ ਹਨ। ਖਣਿਜ ਸੰਪੱਤੀ ਜ਼ਿਆਦਾਤਰ ਭੂ-ਇਤਿਹਾਸ ਦੇ ਪੁਰਾਤਨ ਕਾਲ ਵਿਚ ਬਣੀਆਂ ਅਗਨੀ ਜਾਂ ਕਾਯਾਂਤਰਿਤ ਚੱਟਾਨਾਂ ਵਾਲੇ ਭਾਗਾਂ ਵਿਚ ਮਿਲਦੀ ਹੈ। ਇਸ ਲਈ ਕਾਂਪ ਮਿੱਟੀਆਂ ਤੋਂ ਬਣੇ ਪੰਜਾਬ ਵਿਚ ਖਣਿਜ ਉਤਪਾਦਨ ਦੀ ਮੁੱਖ ਥਾਂ ਨਹੀਂ ਹੈ।

Exam Tips:

a) ਹਰ ਕਾਰਨ ਵੱਖਰੇ ਬਿੰਦੂ ਵਜੋਂ ਲਿਖੋ ਅਤੇ ਬਿੰਦੂਆਂ ਦੀ ਗਿਣਤੀ ਪ੍ਰਸ਼ਨ ਅਨੁਸਾਰ ਰੱਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 6: ਕੋਲਾ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ।

Answer:

ਭਾਰਤ ਵਿਚ ਕੋਲੇ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ। ਰਾਣੀਗੰਜ, ਝਰੀਆ, ਗਿਰੀਡੀਹ, ਬੋਕਾਰੋ ਅਤੇ ਕਰਨਪੁਰਾ ਕੋਲੇ ਦੇ ਮੁੱਖ ਖੇਤਰ ਹਨ। ਇਹ ਸਾਰੇ ਬੰਗਾਲ ਅਤੇ ਝਾਰਖੰਡ ਰਾਜਾਂ ਵਿਚ ਸਥਿਤ ਹਨ। ਇਸ ਤੋਂ ਇਲਾਵਾ ਛੱਤੀਸਗੜ੍ਹ ਵਿਚ ਸਿੰਗਰੌਲੀ, ਸੋਹਾਗਪੁਰ ਅਤੇ ਰਾਇਗੜ੍ਹ ਵਿਚ ਵੀ ਕੋਲਾ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਉੜੀਸਾ ਦੇ ਤਾਲਚਰ ਅਤੇ ਮਹਾਂਰਾਸ਼ਟਰ ਦੇ ਚਾਂਦਾ ਜ਼ਿਲ੍ਹੇ ਵਿਚ ਵੀ ਕੋਲੇ ਦੇ ਵਿਸ਼ਾਲ ਖੇਤਰ ਹਨ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 7: ਉੜੀਸਾ ਵਿਚ ਕੋਲਾ ਉਤਪਾਦਨ ਦੇ ਮੁੱਖ ਕੇਂਦਰਾਂ ਦੇ ਨਾਂ ਦੱਸੇ।

Answer:

ਦੇਵਗੜ੍ਹ ਅਤੇ ਤਾਲਚੋਰ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 8: ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਕੀ ਹਨ?

Answer:

ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਹੇਠ ਲਿਖੇ ਹਨ-
1. ਕਿਰਤੀਆਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ।
2. ਖੁਦਾਈ ਦੇ ਕੰਮ ਨੂੰ ਯੋਜਨਾਬੱਧ ਢੰਗ ਨਾਲ ਕਰਨਾ।
3. ਖੁਦਾਈ ਕੀਤੇ ਗਏ ਖੇਤਰਾਂ ਵਿਚ ਵਾਤਾਵਰਨ ਨੂੰ ਬਣਾਈ ਰੱਖਣਾ।

Exam Tips:

a) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।
b) ਰਾਸ਼ਟਰੀਕਰਨ ਦੇ ਉਦੇਸ਼ ਅਤੇ ਕੋਲ ਇੰਡੀਆ ਲਿਮਟਿਡ ਦੀ ਭੂਮਿਕਾ ਇਕੱਠੀ ਲਿਖੋ।

 

Question 9: ਸ਼ਕਤੀ ਦੇ ਗ਼ੈਰ-ਪਰੰਪਰਾਗਤ ਸਰੋਤਾਂ ਦੇ ਨਾਂ ਦੱਸੋ।

Answer:

ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਨਾਂ ਹੇਠ ਲਿਖੇ ਹਨ-
1. ਸੁਰਜੀ ਜਾਂ ਸੌਰ-ਸ਼ਕਤੀ।
2. ਪੌਣ ਸ਼ਕਤੀ।
3. ਜਵਾਰੀ ਸ਼ਕਤੀ।
4. ਭੂ-ਤਾਪੀ ਸ਼ਕਤੀ।
5. ਸ਼ਕਤੀ ਲਈ ਰੁੱਖ ਉਗਾਉਣੇ।
6. ਸ਼ਹਿਰੀ ਕਚਰੇ ਤੋਂ ਪ੍ਰਾਪਤ ਸ਼ਕਤੀ।
7. ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।

 

Question 10: ਭਾਰਤ ਵਿਚ ਪੌਣ-ਸ਼ਕਤੀ ਦਾ ਕੀ ਮਹੱਤਵ ਹੈ?

Answer:

ਪੌਣ – ਸ਼ਕਤੀ ਅਨੰਤ-ਸ਼ਕਤੀ ਹੈ ਅਤੇ ਇਸ ਦੀ ਵਰਤੋਂ ਵਿਚ ਖ਼ਰਚ ਵੀ ਘੱਟ ਆਉਂਦਾ ਹੈ। ਇਸ ਨਾਲ ਦੁਰਦੁਰਾਡੇ ਸਥਿਤ ਥਲੀ ਸਥਾਨਾਂ ਉੱਤੇ ਪੌਣ-ਸ਼ਕਤੀ ਨਾਲ ਨਵੇਂ ਉਦਯੋਗ ਕਾਇਮ ਕੀਤੇ ਜਾ ਸਕਦੇ ਹਨ। ਭਾਰਤ ਵਿਚ ਇਸ ਦੇ ਪ੍ਰਯੋਗ:
1. ਇਸ ਨਾਲ ਦਿਹਾਤੀ ਖੇਤਰਾਂ ਵਿਚ ਸਿੰਜਾਈ ਦਾ ਕੰਮ ਲਿਆ ਜਾ ਰਿਹਾ ਹੈ।
2. ਪੌਣ-ਕੇਂਦਰ ਬਣਾ ਕੇ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇੱਥੋਂ ਪੈਦਾ ਹੋਈ ਬਿਜਲੀ ਨੂੰ ਗ੍ਰਿਡ ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਗਿਆ ਹੈ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।

 

Question 11: ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦੀ ਕੀ ਭੂਮਿਕਾ ਹੈ?

Answer:

ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦਿਸ਼ਾ-ਨਿਰਦੇਸ਼ ਦਾ ਕੰਮ ਕਰਦੀ ਹੈ। ਇਸ ਦੇ ਲਈ ਕੇਂਦਰੀ ਸਰਕਾਰ ਖਾਣ ਤੇ ਖਣਿਜ ਐਕਟ, 1957 ਦੇ ਅਨੁਸਾਰ ਭਾਰਤ ਸਰਕਾਰ ਖਣਿਜਾਂ ਦੇ ਵਿਕਾਸ ਦੇ ਲਈ ਦਿਸ਼ਾ- ਨਿਰਦੇਸ਼ ਕਾਨੂੰਨ ਬਣਾਉਂਦੀ ਹੈ। ਇਸ ਦੇ ਲਈ ਭਾਰਤ ਸਰਕਾਰ-
1. ਛੋਟੇ ਖਣਿਜਾਂ ਨੂੰ ਛੱਡ ਕੇ ਸਾਰੇ ਖਣਿਜਾਂ ਨੂੰ ਕੱਢਣ ਲਈ ਲਾਈਸੈਂਸ ਅਤੇ ਠੇਕੇ ਦਿੰਦੀ ਹੈ।
2. ਖਣਿਜਾਂ ਦੀ ਸੰਭਾਲ ਅਤੇ ਵਿਕਾਸ ਦੇ ਲਈ ਕਦਮ ਚੁੱਕਦੀ ਹੈ।
3. ਪੁਰਾਣੇ ਦਿੱਤੇ ਗਏ ਠੇਕਿਆਂ ਵਿਚ ਸਮੇਂ-ਸਮੇਂ ਉੱਤੇ ਤਬਦੀਲੀ ਕਰਦੀ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ-ਪੁਸਤਕ ਦੇ ਸ਼ਬਦਾਂ ਵਿਚ ਲਿਖੋ।
b) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 12: ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ?

Answer:

ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਬਾਲਾਘਾਟ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਹੁੰਦੀ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 13: ਦੇਸ਼ ਦੇ ਉਨ੍ਹਾਂ ਸਭ ਅਦਾਰਿਆਂ ਦੇ ਨਾਂ ਦੱਸੋ, ਜੋ ਆਜ਼ਾਦੀ ਤੋਂ ਬਾਅਦ ਤੇਲ ਖੋਜ, ਤੇਲ ਸੋਧਣ ਅਤੇ ਤੇਲ ਦੀ ਖੇਤਰੀ ਵੰਡ ਦੇ ਕੰਮ ਵਿਚ ਲੱਗੇ ਹੋਏ ਹਨ।

Answer:

ਆਜ਼ਾਦੀ ਤੋਂ ਬਾਅਦ ਤੇਲ ਖੋਜ ਵਿਚ ਤੇਜ਼ੀ ਲਿਆਉਣ ਲਈ ਅਤੇ ਵੰਡ ਦੇ ਲਈ ਵਿਸ਼ੇਸ਼ ਅਦਾਰਿਆਂ ਦਾ ਗਠਨ ਕੀਤਾ ਗਿਆ। ਇਹ ਹਨ
1. ਤੇਲ ਤੇ ਕੁਦਰਤੀ ਗੈਸ ਕਮਿਸ਼ਨ (O.N.G.C.),
2. ਭਾਰਤੀ ਤੇਲ ਲਿਮਟਿਡ (O.IL.),
3. ਹਿੰਦੁਸਤਾਨ ਪੈਟਰੋਲੀਅਮ ਨਿਗਮ (H.P.C.), 4. ਭਾਰਤੀ ਗੈਸ ਅਥਾਰਟੀ ਲਿਮਟਿਡ (G.A.I.L.)।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 14: ਸੌਰ ਸ਼ਕਤੀ ਨੂੰ ਭਵਿੱਖ ਦੀ ਸ਼ਕਤੀ ਦਾ ਸਰੋਤ ਕਿਉਂ ਕਿਹਾ ਜਾਂਦਾ ਹੈ?

Answer:

ਕੋਲਾ ਅਤੇ ਖਣਿਜ ਤੇਲ ਖ਼ਤਮ ਹੋਣ ਵਾਲੇ ਸਰੋਤ ਹਨ। ਇਕ ਦਿਨ ਅਜਿਹਾ ਆਵੇਗਾ ਜਦੋਂ ਸੰਸਾਰ ਦੇ ਲੋਕਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ। ਇਨ੍ਹਾਂ ਦੇ ਭੰਡਾਰ ਖ਼ਤਮ ਹੋ ਚੁੱਕੇ ਹੋਣਗੇ। ਇਨ੍ਹਾਂ ਤੋਂ ਉਲਟ ਸੌਰ-ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ। ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ। ਜਦੋਂ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖ਼ਤਮ ਹੋ ਜਾਣਗੇ, ਉਦੋਂ ਸੌਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸੌਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ।

Exam Tips:

a) ਹਰ ਕਾਰਨ ਵੱਖਰੇ ਬਿੰਦੂ ਵਜੋਂ ਲਿਖੋ ਅਤੇ ਬਿੰਦੂਆਂ ਦੀ ਗਿਣਤੀ ਪ੍ਰਸ਼ਨ ਅਨੁਸਾਰ ਰੱਖੋ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।

 

Question 15: ਕੁਦਰਤੀ ਗੈਸ ਦਾ ਖਾਦ ਉਦਯੋਗ ਵਿਚ ਕੀ ਮਹੱਤਵ ਹੈ?

Answer:

ਕੁਦਰਤੀ ਗੈਸ ਪੈਟਰੋ-ਰਸਾਇਣ ਉਦਯੋਗ ਲਈ ਕੱਚਾ ਮਾਲ ਹੈ। ਇਹ ਭਾਰਤੀ ਖੇਤੀ ਦੀ ਪੈਦਾਵਾਰ ਵਧਾਉਣ ਵਿਚ ਵੀ ਮਦਦਗਾਰ ਹੈ। ਹੁਣ ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ। ਕੁਦਰਤੀ ਗੈਸ ਪਾਈਪਲਾਈਨਾਂ ਰਾਹੀਂ ਖਾਦ ਬਣਾਉਣ ਵਾਲੇ ਕਾਰਖ਼ਾਨਿਆਂ ਤਕ ਭੇਜੀ ਜਾਂਦੀ ਹੈ। ਹਜ਼ੀਰਾ-ਵਿਜੈਪੁਰ- ਜਗਦੀਸ਼ਪੁਰ ਗੈਸ ਪਾਈਪ ਲਾਈਨ 1730 ਕਿਲੋਮੀਟਰ ਲੰਬੀ ਹੈ, ਜਿਸ ਦੇ ਰਾਹੀਂ ਖਾਦ ਬਣਾਉਣ ਵਾਲੇ 6 ਕਾਰਖ਼ਾਨਿਆਂ ਨੂੰ ਗੈਸ ਪਹੁੰਚਾਈ ਜਾਂਦੀ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਕੁਦਰਤੀ ਗੈਸ ਆਮ ਤੌਰ ’ਤੇ ਖਣਿਜ ਤੇਲ ਦੇ ਭੰਡਾਰਾਂ ਨਾਲ ਮਿਲਦੀ ਹੈ ਅਤੇ ਖਾਦ ਉਦਯੋਗ ਵਿਚ ਵਰਤੀ ਜਾਂਦੀ ਹੈ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 16: ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਵਿਚ ਕੀ ਸਮੱਸਿਆਵਾਂ ਆਉਂਦੀਆਂ ਹਨ?

Answer:

ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ:
1. ਬਿਜਲੀ ਉਤਪਾਦਨ ਕੇਂਦਰ ਬਿਜਲੀ-ਖਪਤ ਕੇਂਦਰਾਂ ਤੋਂ ਬਹੁਤ ਦੂਰ ਸਥਿਤ ਹੁੰਦੇ ਹਨ। ਗ੍ਰਿਡ ਪ੍ਰਣਾਲੀ ਤਕ ਪੁੱਜਣ ਵਿਚ ਵੀ ਤਾਰਾਂ ਦਾ ਜਾਲ ਵਿਛਾਉਣਾ ਪੈਂਦਾ ਹੈ, ਜਿਸ ਵਿਚ ਧਨ ਦਾ ਵੀ ਵਧੇਰੇ ਖ਼ਰਚ ਆਉਂਦਾ ਹੈ।
2. ਦੂਰ ਸਥਿਤ ਹੋਣ ਦੇ ਕਾਰਨ ਬਿਜਲੀ ਦਾ ਕੁਝ ਭਾਗ ਵਿਅਰਥ ਚਲਾ ਜਾਂਦਾ ਹੈ।
3. ਕਦੀ-ਕਦੀ ਗ੍ਰਿਡ ਪ੍ਰਣਾਲੀ ਵਿਚ ਨੁਕਸ ਪੈ ਜਾਂਦਾ ਹੈ, ਜਿਸ ਦੇ ਕਾਰਨ ਸਾਰੀ ਵੰਡ ਪ੍ਰਣਾਲੀ ਠੱਪ ਹੋ ਜਾਂਦੀ ਹੈ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਪਣ-ਬਿਜਲੀ ਸਸਤੀ ਅਤੇ ਨਵਿਆਉਣਯੋਗ ਹੈ; ਇਸ ਦੇ ਲਾਭ ਤੇ ਸਮੱਸਿਆਵਾਂ ਵੱਖਰੇ ਬਿੰਦੂਆਂ ਵਿਚ ਲਿਖੋ।

 

Question 17: ਦੇਸ਼ ਵਿਚ ਖਣਿਜ ਸੰਪੱਤੀ ਦੀ ਪ੍ਰਾਪਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।

Answer:

ਭਾਰਤ ਖਣਿਜ ਸਰੋਤਾਂ ਵਿਚ ਕਾਫ਼ੀ ਅਮੀਰ ਹੈ। ਇਹ ਲੋਹੇ ਦੇ ਸਰੋਤ ਵਿਚ ਵਿਸ਼ੇਸ਼ ਤੌਰ ‘ਤੇ ਅਮੀਰ ਹੈ। ਇਕ ਅਨੁਮਾਨ ਅਨੁਸਾਰ ਭਾਰਤ ਵਿਚ ਸੰਸਾਰ ਦੇ ਕੱਚੇ ਲੋਹੇ ਦੇ ਇਕ ਚੌਥਾਈ ਭੰਡਾਰ ਹਨ। ਭਾਰਤ ਵਿਚ ਮੈਂਗਨੀਜ਼ ਦੇ ਵੀ ਵਿਸ਼ਾਲ ਭੰਡਾਰ ਹਨ। ਇਹ ਖਣਿਜ ਮਿਸ਼ਰਿਤ ਇਸਪਾਤ ਬਣਾਉਣ ਵਿਚ ਬਹੁਤ ਲਾਭਕਾਰੀ ਹੈ। ਭਾਰਤ ਵਿਚ ਕੋਲੇ ਦੇ ਵੀ ਬਹੁਤ ਭੰਡਾਰ ਹਨ। ਪਰ ਬਦਕਿਸਮਤੀ ਨਾਲ ਸਾਡੇ ਕੋਲੇ ਦੇ ਅਜਿਹੇ ਭੰਡਾਰ ਬਹੁਤ ਘੱਟ ਹਨ, ਜਿਨ੍ਹਾਂ ਤੋਂ ਕੋਕ’ ਬਣਾਇਆ ਜਾਂਦਾ ਹੈ। ਚੂਨੇ ਦਾ ਪੱਥਰ ਵੀ ਦੇਸ਼ ਵਿਚ ਭਾਰੀ ਮਾਤਰਾ ਵਿਚ ਵਿਆਪਕ ਤੌਰ ‘ਤੇ ਪਾਇਆ ਜਾਂਦਾ ਹੈ। ਭਾਰਤ ਬਾਕਸਾਈਟ ਅਤੇ ਅਬਰਕ ਵਿਚ ਵੀ ਕਾਫ਼ੀ ਅਮੀਰ ਹੈ। ਮਹੱਤਵ- ਖਣਿਜ ਸੰਪੱਤੀ ਉਦਯੋਗਾਂ ਦਾ ਆਧਾਰ ਹੈ। ਇਸ ਲਈ ਦੇਸ਼ ਦਾ ਉਦਯੋਗਿਕ ਵਿਕਾਸ ਸਾਡੀ ਖਣਿਜੇ ਸੰਪੱਤੀ ‘ਤੇ ਹੀ ਨਿਰਭਰ ਕਰਦਾ ਹੈ। ਖਣਿਜ ਪਦਾਰਥਾਂ ਦੀ ਖੁਦਾਈ ਦੇ ਨਾਲ ਦੇਸ਼ ਦੇ ਧਨ ਵਿਚ ਵਾਧਾ ਹੁੰਦਾ ਹੈ। ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦਾ ਜੀਵਨ-ਪੱਧਰ ਉੱਨਤ ਹੁੰਦਾ ਹੈ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 18: ਲੋਹੇ ਦੀ ਕੱਚੀ ਧਾਤ ਦੇ ਮੁੱਖ ਉਤਪਾਦਕ ਖੇਤਰਾਂ ਦਾ ਵਰਣਨ ਕਰੋ।

Answer:

ਸਾਡੇ ਦੇਸ਼ ਦੇ ਕਈ ਖੇਤਰਾਂ ਵਿਚ ਕੱਚੇ ਲੋਹੇ ਦੇ ਵਿਸ਼ਾਲ ਭੰਡਾਰ ਮਿਲਦੇ ਹਨ। ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 12 ਅਰਬ, 74 ਕਰੋੜ ਟਨ ਕੱਚੇ ਲੋਹੇ ਦੇ ਭੰਡਾਰ ਹਨ। ਇਹ ਝਾਰਖੰਡ ਰਾਜ ਦੇ ਹਜ਼ਾਰੀਬਾਗ ਅਤੇ ਬਿਹਾਰ ਦੇ ਸਾਹਿਬਗੰਜ ਜ਼ਿਲ੍ਹਿਆਂ ਵਿਚ ਮਿਲਦੇ ਹਨ। ਛੱਤੀਸਗੜ੍ਹ ਰਾਜ ਦੇ ਰਾਇਪੁਰ, ਦੁਰਗ ਅਤੇ ਬਸਤਰ ਆਦਿ ਜ਼ਿਲ੍ਹਿਆਂ ਵਿਚ ਵੀ ਮਿਲਦਾ ਹੈ। ਮੱਧ ਪ੍ਰਦੇਸ਼ ਅਤੇ ਉੜੀਸਾ ਵਿਚ ਕੱਚੇ ਲੋਹੇ ਦੇ ਵੱਡੇ ਖੇਤਰ ਹਨ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਮਿਲਣ ਵਾਲਾ ਕੱਚਾ ਲੋਹਾ ਜਾਪਾਨ ਆਦਿ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ। ਕੁੱਝ ਕੱਚਾ ਲੋਹਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਵਿਚ ਵੀ ਮਿਲਦਾ ਹੈ। ਉਂਝ ਤਾਂ ਗੋਆ ਵਿਚ ਵੀ ਕੱਚੇ ਲੋਹੇ ਦੇ ਭੰਡਾਰ ਹਨ, ਪਰ ਇਹ ਚੰਗੀ ਕਿਸਮ ਦੇ ਨਹੀਂ ਹਨ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 19: ਆਜ਼ਾਦੀ ਤੋਂ ਬਾਅਦ ਖਣਿਜ ਤੇਲ ਦੀ ਖੋਜ ਅਤੇ ਉਤਪਾਦਨ ਦੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿਓ।

Answer:

ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਖਣਿਜ ਤੇਲਾਂ ਦੀ ਵਧਦੀ ਹੋਈ ਮੰਗ ਨੂੰ ਦੇਖਦੇ ਹੋਇਆਂ ਨਵੇਂ ਤੇਲ-ਖੇਤਰਾਂ ਦੀ ਖੋਜ ਦਾ ਕੰਮ ਸ਼ੁਰੂ ਕੀਤਾ ਗਿਆ। ਗੁਜਰਾਤ ਦੇ ਮੈਦਾਨਾਂ ਅਤੇ ਖੰਬਾਤ ਦੀ ਖਾੜੀ ਵਿਚ ਅਪਤਟ ਖੇਤਰਾਂ ਵਿਚ ਖਣਿਜ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਕੀਤੀ ਗਈ। ਮੁੰਬਈ ਤਟ ਤੋਂ 115 ਕਿਲੋਮੀਟਰ ਦੂਰ ਸਮੁੰਦਰ ਵਿਚੋਂ ਤੇਲ ਕੱਢਿਆ ਗਿਆ। ਇਸ ਸਮੇਂ ਇਹ ਭਾਰਤ ਦਾ ਸਭ ਤੋਂ ਵੱਡਾ ਤੇਲ-ਖੇਤਰ ਹੈ। ਇਸ ਤੇਲ ਖੇਤਰ ਨੂੰ “ਬੰਬੇ ਹਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਣਿਜ ਤੇਲ ਦੇ ਨਵੇਂ ਭੰਡਾਰਾਂ ਦੀ ਖੋਜ ਸਮੁੰਦਰ ਦੇ ਅਪਟ ਖੇਤਰਾਂ ਵਿਚ ਹੋਈ। ਇਹ ਖੇਤਰ ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਅਤੇ ਮਹਾਂਨਦੀ ਦੇ ਡੈਲਟਾਈ ਤੱਟਾਂ ਦੇ ਕੋਲ ਡੂੰਘੇ ਸਮੁੰਦਰ ਵਿਚ ਫੈਲੇ ਹੋਏ ਹਨ। ਆਸਾਮ ਵਿਚ ਤੇਲ ਦੇ ਕੁਝ ਨਵੇਂ ਭੰਡਾਰਾਂ ਦਾ ਪਤਾ ਲਗਾਇਆ ਗਿਆ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।
c) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।
d) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 20: ਆਜ਼ਾਦੀ ਤੋਂ ਬਾਅਦ ਪਿੰਡਾਂ ਵਿਚ ਹੋਏ ਬਿਜਲੀਕਰਨ ਦੇ ਵਿਕਾਸ ਦਾ ਵਰਣਨ ਕਰੋ।

Answer:

ਆਜ਼ਾਦੀ ਤੋਂ ਬਾਅਦ ਪੇਂਡੂ ਖੇਤਰਾਂ ਦੇ ਬਿਜਲੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਪਿੰਡਾਂ ਦੇ ਬਿਜਲੀਕਰਨ ਦੀਆਂ ਯੋਜਨਾਵਾਂ ਰਾਜ ਸਰਕਾਰਾਂ ਅਤੇ ਪੇਂਡੂ ਬਿਜਲੀਕਰਨ ਨਿਗਮ ਦੋਹਾਂ ਵਲੋਂ ਮਿਲ ਕੇ ਚਲਾਈਆਂ ਜਾਂਦੀਆਂ ਹਨ। ਸਾਲ 2000 ਤਕ 5 ਲੱਖ ਪਿੰਡਾਂ ਨੂੰ ਬਿਜਲੀ ਪਹੁੰਚਾਈ ਜਾ ਚੁੱਕੀ ਸੀ ਅਤੇ ਉੱਥੇ 96 ਲੱਖ ਟਿਊਬਵੈੱਲ ਲਗਾਏ ਜਾ ਚੁੱਕੇ ਸਨ। ਕੁੱਲ ਮਿਲਾ ਕੇ 84.0 ਫੀਸਦੀ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ। ਪੰਜਾਬ ਇਕ ਅਜਿਹਾ ਰਾਜ ਹੈ ਜਿੱਥੇ ਸਾਰੇ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ। ਪਿੰਡਾਂ ਵਿਚ ਹਰੀਜਨ ਬਸਤੀਆਂ ਵਿਚ ਬਿਜਲੀ ਪਹੁੰਚਾਉਣੀ ਅਤੇ ਆਦਿਵਾਸੀ ਖੇਤਰਾਂ ਨੂੰ ਬਿਜਲੀ ਦੇਣੀ ਪੇਂਡੂ ਬਿਜਲੀਕਰਨ ਯੋਜਨਾ ਦੇ ਹੇਠ ਵਿਸ਼ੇਸ਼ ਤਵੱਜੋ ਦੇਣ ਦੇ ਉਦੇਸ਼ ਸਨ। ਸੱਚ ਤਾਂ ਇਹ ਹੈ ਕਿ ਪੇਂਡੂ ਬਿਜਲੀਕਰਨ ਦੇ ਫਲਸਰੂਪ ਇਨ੍ਹਾਂ ਖੇਤਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਯੋਜਨਾ ਦਾ ਸ਼ੁਰੂ ਹੋਣ ਦਾ ਸਾਲ, ਉਦੇਸ਼ ਅਤੇ ਲਾਭ ਤਿੰਨ ਹਿੱਸਿਆਂ ਵਿਚ ਲਿਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 21: ਸ਼ਕਤੀ ਪਿੰਡ ਯੋਜਨਾਂ ਦੇ ਬਾਰੇ ਵਿਸਥਾਰ-ਪੂਰਵਕ ਵੇਰਵਾ ਦਿਓ।

Answer:

‘ਸ਼ਕਤੀ ਪਿੰਡ ਯੋਜਨਾ’ ਇੱਕ ਪੇਂਡੂ ਕਾਰਜਕ੍ਰਮ ਹੈ। ਇਸ ਦਾ ਉਦੇਸ਼ ਦੂਰ-ਦੁਰਾਡੇ ਸਥਿਤ ਦੁਰਗਮ ਪੇਂਡੂ ਖੇਤਰਾਂ ਦੀਆਂ ਸ਼ਕਤੀ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਬਣਾਇਆ ਹੈ। ਇਸ ਯੋਜਨਾ ਵਿਚ ਜੈਵ ਪਦਾਰਥਾਂ, ਗੋਬਰ, ਮੁਰਗੀਆਂ ਦੀ ਰਹਿੰਦ-ਖੂੰਹਦ ਅਤੇ ਮਨੁੱਖੀ ਮਲ-ਮੂਤਰ ਦੇ ਪ੍ਰਯੋਗ ਨਾਲ ‘ਗੋਬਰ ਗੈਸ’ ਪਲਾਂਟ ਲਗਾਏ ਗਏ ਹਨ। ਇਸ ਦੀ ਸਥਾਪਨਾ ਵਿਅਕਤੀਗਤ, ਸਮੁਦਾਇਕ ਅਤੇ ਪਿੰਡ ਪੱਧਰ ਉੱਤੇ ਕੀਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਵਿਚ ਵੀ ਮਲ-ਪਦਾਰਥਾਂ ਤੋਂ ਬਾਇਓ ਗੈਸ ਪਲਾਂਟ ਚਲਾਏ ਜਾ ਸਕਦੇ ਹਨ। ਸ਼ਕਤੀ ਪਿੰਡ ਯੋਜਨਾ ਮਾਰਚ, 1993 ਤਕ 184 ਪਿੰਡਾਂ ਵਿਚ ਪੂਰੀ ਕੀਤੀ ਜਾ ਚੁੱਕੀ ਸੀ। ਇਸ ਤੋਂ ਇਲਾਵਾ 222 ਪਿੰਡਾਂ ਵਿਚ ਇਹ ਯੋਜਨਾ ਉਸਾਰੀ ਦੇ ਵੱਖ-ਵੱਖ ਪੜਾਵਾਂ ਵਿਚ ਸੀ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਯੋਜਨਾ ਦਾ ਸ਼ੁਰੂ ਹੋਣ ਦਾ ਸਾਲ, ਉਦੇਸ਼ ਅਤੇ ਲਾਭ ਤਿੰਨ ਹਿੱਸਿਆਂ ਵਿਚ ਲਿਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 22: ਧੂੰਆਂ-ਰਹਿਤ ਚੁੱਲ੍ਹਿਆਂ ਦੀ ਰਾਸ਼ਟਰੀ ਯੋਜਨਾ ਦਾ ਵਰਣਨ ਕਰੋ।

Answer:

ਧੂੰਆਂ-ਰਹਿਤ ਚੁੱਲ੍ਹਿਆਂ ਦਾ ਰਾਸ਼ਟਰੀ ਪੱਧਰ ਉੱਤੇ ਇਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਬਾਲਣ ਦੀ ਬੱਚਤ ਅਤੇ ਪੇਂਡੂ ਔਰਤਾਂ ਦੀਆਂ ਬਾਲਣ ਇਕੱਠਾ ਕਰਨ ਦੀਆਂ ਕਠਿਨਾਈਆਂ ਨੂੰ ਘੱਟ ਕਰਨਾ ਹੈ। ਦੇਸ਼ ਵਿਚ ਸ਼ਕਤੀ ਦੀ ਸਭ ਤੋਂ ਵੱਧ ਖਪਤ ਰਸੋਈ ਘਰ ਵਿਚ ਹੀ ਹੁੰਦੀ ਹੈ। ਚੁੱਲ੍ਹਿਆਂ ਵਿਚ ਊਰਜਾ ਪ੍ਰਾਪਤੀ ਲਈ ਆਮ ਤੌਰ ‘ਤੇ ਪਰੰਪਰਾਗਤ ਚੁੱਲ੍ਹਿਆਂ ਵਿਚ ਲੱਕੜੀ ਅਤੇ ਗੋਬਰ ਪਾਥੀਆਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਬਾਲਣ ਵਧੇਰੇ ਲੱਗਦਾ ਹੈ ਤੇ ਧੀਆਂ ਵੀ ਬਹੁਤ ਨਿਕਲਦਾ ਹੈ। ਇਸ ਲਈ ਦਸੰਬਰ, 1983 ਵਿਚ ਧੂੰਆਂ-ਰਹਿਤ ਚੁੱਲ੍ਹਿਆਂ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਅਜਿਹਾ ਅਨੁਮਾਨ ਹੈ ਕਿ ਇਕ ਧੂੰਆਂ-ਰਹਿਤ ਚੁੱਲ੍ਹਾ ਸਾਲ ਵਿਚ ਲਗਪਗ 700 ਕਿਲੋਗ੍ਰਾਮ ਬਾਲਣ ਬਚਾ ਸਕਦਾ ਹੈ। ਇਨ੍ਹਾਂ ਚੁੱਲ੍ਹਿਆਂ ਦੀ ਵਰਤੋਂ ਨਾਲ 20 ਤੋਂ 35 ਪ੍ਰਤੀਸ਼ਤ ਬਾਲਣ-ਯੋਗ ਲੱਕੜੀ ਦੀ ਬੱਚਤ ਹੋ ਜਾਂਦੀ ਹੈ। ਇਨ੍ਹਾਂ ਪ੍ਰਦੂਸ਼ਣ ਰਹਿਤ ਧੂੰਆਂ-ਰਹਿਤ ਚੁੱਲ੍ਹਿਆਂ ਦਾ ਭਵਿੱਖ ਬੜਾ ਉੱਜਲ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਯੋਜਨਾ ਦਾ ਸ਼ੁਰੂ ਹੋਣ ਦਾ ਸਾਲ, ਉਦੇਸ਼ ਅਤੇ ਲਾਭ ਤਿੰਨ ਹਿੱਸਿਆਂ ਵਿਚ ਲਿਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 23: ਸੂਰਜੀ ਤਾਪ ਸ਼ਕਤੀ ਦਾ ਕਦੇ ਵੀ ਨਾ ਸਮਾਪਤ ਹੋਣ ਵਾਲੀ ਸ਼ਕਤੀ ਦੇ ਰੂਪ ਵਿਚ ਵਰਣਨ ਕਰੋ ਅਤੇ ਦੱਸੋ ਕਿ ਭਾਰਤ ਦੇ ਕਿਹੜੇ ਭਾਗਾਂ ਵਿਚ ਇਸ ਸ਼ਕਤੀ ਦੇ ਪ੍ਰਯੋਗ ਦੀਆਂ ਵੱਧ ਸੰਭਾਵਨਾਵਾਂ ਹਨ।

Answer:

ਸੂਰਜੀ ਤਾਪ ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਅਨੰਤ ਸਰੋਤ ਹੈ। ਇਹ ਸਰਵ-ਵਿਆਪਕ ਵੀ ਹੈ ਅਤੇ ਇਸ . ਦੇ ਵਿਕਾਸ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ। ਪਾਣੀ ਗਰਮ ਕਰਨ, ਖਾਣਾ ਬਣਾਉਣ, ਕਮਰਿਆਂ ਨੂੰ ਗਰਮ ਰੱਖਣ, ਪਾਣੀ ਨੂੰ ਭਾਰੇਪਨ ਤੋਂ ਮੁਕਤ ਕਰਨ, ਫ਼ਸਲਾਂ ਨੂੰ ਕਟਾਈ ਤੋਂ ਬਾਅਦ ਸੁਕਾਉਣ ਆਦਿ ਵਿਚ ਸੂਰਜੀ ਤਾਪ ਸ਼ਕਤੀ ਦਾ ਪ੍ਰਯੋਗ ਬਹੁਤ ਹੀ ਘੱਟ ਖਰਚ ਉੱਤੇ ਕੀਤਾ ਜਾ ਸਕਦਾ ਹੈ। ਭਾਰਤ ਵਿਚ ਸੂਰਜੀ ਤਾਪ ਸ਼ਕਤੀ ਦੇ ਪ੍ਰਯੋਗ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਰਾਜਸਥਾਨ ਵਿਚ ਹਨ। ਉੱਥੇ ਸੂਰਜ ਦੀ ਰੌਸ਼ਨੀ ਸਾਲ ਦੇ ਵਧੇਰੇ ਸਮੇਂ ਤਕ ਬਿਨਾਂ ਕਿਸੇ ਮੌਸਮੀ ਰੁਕਾਵਟਾਂ ਦੇ ਪ੍ਰਾਪਤ ਹੁੰਦੀ ਰਹਿੰਦੀ ਹੈ। ਇਹ ਸ਼ਕਤੀ ਬਿਨਾਂ ਕਿਸੇ ਕਠਿਨਾਈ ਦੇ ਦੂਰ-ਦੂਰ ਖਿੱਲਰੇ ਪਿੰਡਾਂ ਨੂੰ ਮੁਹੱਈਆ ਕੀਤੀ ਜਾ ਸਕਦੀ ਹੈ। ਇਹ ਭਵਿੱਖ ਦੀ ਸ਼ਕਤੀ ਦਾ ਸਰੋਤ ਹੈ।

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।

 

Question 24: ਪਣ-ਬਿਜਲੀ ਉਤਪਾਦਨ ਦੀ ਤਰੱਕੀ ਉੱਤੇ ਇਕ ਸੰਖੇਪ ਨੋਟ ਲਿਖੋ।

Answer:

ਪਣ-ਬਿਜਲੀ, ਸ਼ਕਤੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸਰੋਤ ਹੈ। ਦੇਸ਼ ਵਿਚ 1988-89 ਵਿਚ ਬਿਜਲੀ ਦੀ ਕੁੱਲ ਸਥਾਪਿਤ ਉਤਪਾਦਨ ਸਮਰੱਥਾ ਲਗਪਗ 4 ਕਰੋੜ ਕਿਲੋ ਵਾਟ ਹੈ। ਇਹ ਪਣ-ਬਿਜਲੀ ਦੀ ਉਤਪਾਦਨ ਸਮਰੱਥਾ ਦੀ ਤੁਲਨਾ ਵਿਚ ਦੁੱਗਣੀ ਤੋਂ ਵੱਧ ਸੀ। 1999-2000 ਵਿਚ ਬਿਜਲੀ ਦਾ ਅਸਲ ਉਤਪਾਦਨ 97.8 ਮੈਗਾਵਾਟ ਯੂਨਿਟ ਸੀ। ਇਸ ਤੋਂ ਇਲਾਵਾ 23.8 ਹਜ਼ਾਰ ਮੈਗਾਵਾਟ ਪਣ-ਬਿਜਲੀ ਅਤੇ 2.7 ਹਜ਼ਾਰ ਮੈਗਾਵਾਟ ਪਰਮਾਣੂ ਬਿਜਲੀ ਦਾ ਉਤਪਾਦਨ ਹੋਇਆ। ਇਸ ਤਰ੍ਹਾਂ ਬਿਜਲੀ ਦਾ ਉਤਪਾਦਨ ਲਗਪਗ ਕਈ ਗੁਣਾ ਹੋ ਗਿਆ। ਦੇਸ਼ ਵਿਚ ਛੋਟੇ-ਵੱਡੇ ਬਿਜਲੀ-ਘਰ ਵਿਆਪਕ ਰੂਪ ਵਿਚ ਫੈਲੇ ਹੋਏ ਹਨ। ਇਨ੍ਹਾਂ ਵਿਚ ਉਤਪਾਦਿਤ ਬਿਜਲੀ ਨੂੰ ਵੰਡ ਦੇ ਲਈ ਪ੍ਰਾਦੇਸ਼ਿਕ ਗ੍ਰਿਡ ਵਿਚ ਭੇਜਿਆ ਜਾਂਦਾ ਹੈ। ਇਸੇ ਗ੍ਰਿਡ ਪ੍ਰਣਾਲੀ ਰਾਹੀਂ ਬਿਜਲੀ ਦੀ ਬਰਬਾਦੀ ਘੱਟ ਤੋਂ ਘੱਟ ਹੁੰਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਪਣ-ਬਿਜਲੀ ਸਸਤੀ ਅਤੇ ਨਵਿਆਉਣਯੋਗ ਹੈ; ਇਸ ਦੇ ਲਾਭ ਤੇ ਸਮੱਸਿਆਵਾਂ ਵੱਖਰੇ ਬਿੰਦੂਆਂ ਵਿਚ ਲਿਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 25: ਭਾਰਤ ਦੇ ਪਰਮਾਣੂ ਸ਼ਕਤੀ ਦੇ ਸ਼ਾਂਤੀਪੂਰਨ ਪ੍ਰਯੋਗ ਨਾਲ ਸੰਬੰਧਿਤ ਵਿਚਾਰ ਅਤੇ ਇਸ ਨਾਲ ਸੰਬੰਧਿਤ ਪੈਣ ਵਾਲੇ ਅੰਤਰ-ਰਾਸ਼ਟਰੀ ਦਬਾਅ ਦਾ ਵਰਣਨ ਕਰੋ।

Answer:

ਪਰਮਾਣੂ-ਸ਼ਕਤੀ ਗੁਣਕਾਰੀ ਵੀ ਹੈ ਤੇ ਵਿਨਾਸ਼ਕਾਰੀ ਵੀ, ਪਰ ਭਾਰਤ ਇਸ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰ ਰਿਹਾ ਹੈ। ਬਿਜਲੀ ਪ੍ਰਾਪਤੀ ਦੇ ਲਈ ਪਰਮਾਣੂ ਸ਼ਕਤੀ ਕੇਂਦਰ ਅਜਿਹੇ ਖੇਤਰਾਂ ਵਿਚ ਆਸਾਨੀ ਨਾਲ ਕਾਇਮ ਕੀਤੇ ਜਾ ਸਕਦੇ ਹਨ ਜਿੱਥੇ ਸ਼ਕਤੀ ਦੇ ਦੂਸਰੇ ਸਰੋਤ ਜਾਂ ਤਾਂ ਹੈ ਹੀ ਨਹੀਂ ਅਤੇ ਜਾਂ ਉਹ ਉਪਭੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਹਨ। ਭਾਰਤ ਇਸ ਦੀ ਚਿਕਿਤਸਾ ਅਤੇ ਖੇਤੀ ਵਰਗੇ ਖੇਤਰਾਂ ਵਿਚ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਯੋਗ ਦੇ ਲਈ ਵੀ ਯਤਨ ਕਰ ਰਿਹਾ ਹੈ। ਪਰਮਾਣੂ ਸ਼ਕਤੀ ਨਾਲ ਅਮੀਰ ਦੇਸ਼ ਚਾਹੁੰਦੇ ਹਨ ਕਿ ਭਾਰਤ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਨਾ ਚਲਾਏ। ਇਸ ਕਰਕੇ ਉਹ ਭਾਰਤ ਦੇ ਪਰਮਾਣੂ ਪ੍ਰੋਗਰਾਮ ਨੂੰ ਅੰਤਰ-ਰਾਸ਼ਟਰੀ ਨਿਗਰਾਨੀ ਹੇਠ ਲਿਆਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਦਾ ਯਤਨ ਹੈ ਕਿ ਭਾਰਤ ਤੋਂ ਇਸ ਸੰਬੰਧ ਵਿਚ ਅੰਤਰ-ਰਾਸ਼ਟਰੀ ਸੰਧੀ ਉੱਤੇ ਦਸਤਖ਼ਤ ਕਰਵਾਏ ਜਾਣ। ਪਰ ਭਾਰਤ ਦੀ ਹਮੇਸ਼ਾਂ ਇਹ ਦਲੀਲ ਰਹੀ ਹੈ ਕਿ ਇਹ ਸੰਧੀ ਭੇਦ-ਭਾਵ ਪੂਰਨ ਹੈ। ਭਾਰਤ ਪਰਮਾਣੂ ਊਰਜਾ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰਨਾ ਚਾਹੁੰਦਾ ਹੈ ਨਾ ਕਿ ਵਿਨਾਸ਼ਕਾਰੀ ਕੰਮਾਂ ਲਈ।

Exam Tips:

a) ਦੋਵਾਂ ਦੀ ਤੁਲਨਾ ਇਕ-ਇਕ ਗੁਣ ਲੈ ਕੇ ਕਰੋ ਅਤੇ ਹਰੇਕ ਦੀ ਇਕ ਉਦਾਹਰਨ ਦਿਓ।
b) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।

 

ਪਾਠ-ਪੁਸਤਕ ਦੇ ਪ੍ਰਸ਼ਨ: III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ

Question 1: ਕੋਲੇ ਦੇ ਉਤਪਾਦਨ ਦਾ ਵਿਸਥਾਰ ਨਾਲ ਵਰਣਨ ਕਰਦੇ ਹੋਏ ਇਸ ਦੀਆਂ ਮੁੱਖ ਸਮੱਸਿਆਵਾਂ ਦੀ ਵਿਸ਼ੇਸ਼ ਤੌਰ ‘ਤੇ ਵਿਆਖਿਆ ਕਰੋ।

Answer:

ਕੋਲਾ ਉਦਯੋਗਿਕ ਸ਼ਕਤੀ ਦਾ ਮੁੱਖ ਸਰੋਤ ਹੈ। ਲੋਹਾ ਤੇ ਇਸਪਾਤ ਅਤੇ ਰਸਾਇਣ ਉਦਯੋਗਾਂ ਦੇ ਲਈ ਕੋਲੇ ਦਾ ਬੜਾ ਮਹੱਤਵ ਹੈ। ਸਾਡੇ ਦੇਸ਼ ਵਿਚ ਕੋਲੇ ਦੇ ਕਾਫ਼ੀ ਵੱਡੇ ਭੰਡਾਰ ਹਨ। ਇਸ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ। ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਵੀ ਕੋਲਾ ਖੇਤਰ ਮੌਜੂਦ ਹਨ।
ਕੋਲਾ ਖਾਣਾਂ ਦਾ ਰਾਸ਼ਟਰੀਕਰਨ – ਆਜ਼ਾਦੀ ਤੋਂ ਬਾਅਦ ਸਾਡੀ ਸਰਕਾਰ ਨੇ ਸਾਰੀਆਂ ਕੋਲਾ ਖਾਣਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਹੈ। ਰਾਸ਼ਟਰੀਕਰਨ ਦਾ ਮੁੱਖ ਉਦੇਸ਼ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ ਹੈ।
ਕੋਲੇ ਦਾ ਮਹੱਤਵ – ਭਾਰਤ ਵਿਚ ਪਾਇਆ ਜਾਣ ਵਾਲਾ ਹਲਕੀ ਵੰਨਗੀ ਦਾ ਕੋਲਾ ਸਾਡੇ ਲਈ ਕਾਫ਼ੀ ਮਹੱਤਵਪੂਰਨ ਹੈ। ਇਹ ਕੋਲਾ ਬਿਜਲੀ ਅਤੇ ਗੈਸ ਦੇ ਉਤਪਾਦਨ ਵਿਚ ਬੜਾ ਲਾਭਕਾਰੀ ਸਿੱਧ ਹੋਇਆ ਹੈ। ਇਸ ਤੋਂ ਖਣਿਜ ਤੇਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡੇ ਛੋਟੇ-ਵੱਡੇ ਤਾਪ-ਬਿਜਲੀ ਘਰ ਇਨ੍ਹਾਂ ਹੀ ਕੋਲਾ ਖੇਤਰਾਂ ਵਿਚ ਕਾਇਮ ਕੀਤੇ ਗਏ ਹਨ। ਇਨ੍ਹਾਂ ਬਿਜਲੀ ਘਰਾਂ ਤੋਂ ਜਿਹੜੀ ਬਿਜਲੀ ਪ੍ਰਾਪਤ ਹੁੰਦੀ ਹੈ, ਉਸ ਨੂੰ ਵਿਸ਼ਾਲ ਪਾਦੇਸ਼ਕ ਗ੍ਰਿਡ ਪ੍ਰਣਾਲੀ ਵਿਚ ਭੇਜ ਦਿੱਤਾ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਸਮੇਂ ਅਤੇ ਖ਼ਰਚ ਦੋਹਾਂ ਦੀ ਬੱਚਤ ਹੁੰਦੀ ਹੈ।
ਕੋਲੇ ਦਾ ਉਤਪਾਦਨ – ਸੰਨ 1951 ਵਿਚ ਸਾਡੇ ਦੇਸ਼ ਵਿਚ ਕੋਲੇ ਦਾ ਉਤਪਾਦਨ ਸਿਰਫ 3.5 ਕਰੋੜ ਟਨ ਸੀ। ਪਰ 2002-03 ਵਿਚ ਇਹ ਵਧ ਕੇ 34.12 ਕਰੋੜ ਟਨ ਹੋ ਗਿਆ। ਸਮੱਸਿਆਵਾਂ
1. ਭਾਰਤ ਵਿਚ ਵਧੀਆ ਕਿਸਮ ਦਾ ਕੋਲਾ ਨਹੀਂ ਮਿਲਦਾ।
2. ਕੋਲਾ ਖਾਣਾਂ ਵਿਚ ਅੱਗ ਦੀਆਂ ਘਟਨਾਵਾਂ ਨਾਲ ਅਨੇਕਾਂ ਮਜ਼ਦੂਰ ਮਾਰੇ ਜਾਂਦੇ ਹਨ।
3. ਕੋਲੇ ਦੀਆਂ ਖਾਣਾਂ ਕਾਫ਼ੀ ਡੂੰਘੀਆਂ ਹਨ। ਇਸ ਲਈ ਕੋਲੇ ਦਾ ਉਤਪਾਦਨ ਕਾਫ਼ੀ ਮਹਿੰਗਾ ਪੈ ਰਿਹਾ ਹੈ।
4. ਭਾਰਤ ਵਿਚ ਕੋਲਾ-ਉਤਪਾਦਨ ਦੀ ਤਕਨੀਕ ਦੇ ਆਧੁਨਿਕੀਕਰਨ ਦੀ ਰਫ਼ਤਾਰ ਬੜੀ ਮੱਠੀ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 2: ਤਾਪ ਤੇ ਪਰਮਾਣੂ ਸ਼ਕਤੀ ਦੇ ਵਿਸਤਾਰ ਉੱਤੇ ਭਾਰਤ ਵਿਚ ਕੀਤੇ ਗਏ ਵਿਕਾਸ ਦਾ ਵਰਣਨ ਕਰੋ।

Answer:

ਕੋਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਹੀਂ ਤਾਪ-ਬਿਜਲੀ ਘਰਾਂ ਤੋਂ ਤਾਪ ਬਿਜਲੀ (Thermal Power) ਪੈਦਾ ਕੀਤੀ ਜਾਂਦੀ ਹੈ। ਤਾਪ-ਬਿਜਲੀ ਪੈਦਾ ਕਰਨ ਵਾਲੇ ਇਨ੍ਹਾਂ ਖਣਿਜ ਸਰੋਤਾਂ ਨੂੰ ਫਾਂਸਿਲ ਈਂਧਨ (Fossil Fuel) ਆਖਿਆ ਜਾਂਦਾ ਹੈ। ਇਹ ਇਨ੍ਹਾਂ ਦੀ ਸਭ ਤੋਂ ਵੱਡੀ ਘਾਟ ਜਾਂ ਦੋਸ਼ ਹੈ ਕਿ ਇਨ੍ਹਾਂ ਨੂੰ ਇਕ ਵਾਰ ਤੋਂ ਜ਼ਿਆਦਾ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ। ਕੋਲੇ, ਪੈਟਰੋਲੀਅਮ ਤੇ ਕੁਦਰਤੀ ਗੈਸ ਤੋਂ ਇਲਾਵਾ ਪਰਮਾਣੂ ਈਂਧਨ (Atomic Fuel) ਜਾਂ ਭਾਰੇ ਪਾਣੀ (Heavy Water) ਤੋਂ ਵੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਪਣ-ਬਿਜਲੀ (Hydel Power), ਕੋਲੇ, ਪੈਟਰੋਲੀਅਮ ਤੇ ਗੈਸ ਦੀ ਮੱਦਦ ਨਾਲ ਬਣਨ ਵਾਲੀ ਬਿਜਲੀ ਨੂੰ ਤਾਪ-ਬਿਜਲੀ (Thermal Power) ਅਤੇ ਪਰਮਾਣੂ ਈਂਧਨ ਜਾਂ ਖਾਰੇ ਪਾਣੀ ਤੋਂ ਬਣਨ ਵਾਲੀ ਬਿਜਲੀ ਨੂੰ ਪਰਮਾਣੂ ਸ਼ਕਤੀ (Atomic Power) ਆਖਦੇ ਹਨ। ਬਿਜਲੀ ਸ਼ਕਤੀ ਦੀ ਸਾਡੀ ਖੇਤੀਬਾੜੀ, ਉਦਯੋਗਾਂ, ਆਵਾਜਾਈ ਅਤੇ ਘਰੇਲੂ ਕੰਮਾਂ ਵਿਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਇਕ ਤਰ੍ਹਾਂ ਨਾਲ ਬਿਨਾਂ ਬਿਜਲੀ ਸ਼ਕਤੀ ਦੇ ਆਧੁਨਿਕ ਜੀਵਨ ਦੀ ਕਲਪਨਾ ਹੀ ਲਗਪਗ ਅਸੰਭਵ ਹੈ। ਸਾਲ 2002-03 ਵਿਚ ਇਨ੍ਹਾਂ ਤਿੰਨਾਂ ਮੁੱਖ ਸਰੋਤਾਂ ਤੋਂ ਕੁੱਲ ਬਿਜਲੀ ਉਤਪਾਦਨ 534.30 ਅਰਬ ਯੂਨਿਟ ਸੀ। ਇਸ ਵਿਚੋਂ ਲਗਪਗ ਤਿੰਨ-ਚੌਥਾਈ ਭਾਗ ਤਾਪ ਬਿਜਲੀ ਘਰਾਂ ਵਿਚ ਪੈਦਾ ਕੀਤਾ ਗਿਆ। 23.5 ਪ੍ਰਤੀਸ਼ਤ ਪਣ-ਬਿਜਲੀ ਘਰਾਂ ਵਿਚ ਅਤੇ ਬਾਕੀ 1.60 ਪ੍ਰਤੀਸ਼ਤ ਪਰਮਾਣੂ-ਸ਼ਕਤੀ ਨਾਲ ਪੈਦਾ ਕੀਤਾ ਗਿਆ। ਸਮੇਂ ਦੇ ਨਾਲ-ਨਾਲ ਤਾਪਬਿਜਲੀ ਦਾ ਹਿੱਸਾ ਬੜੀ ਤੇਜ਼ੀ ਨਾਲ ਵਧਿਆ ਹੈ। ਦੇਸ਼ ਵਿਚ ਬਿਜਲੀ ਉਤਪਾਦਨ ਦੀ ਸਥਾਪਿਤ ਸਮਰੱਥਾ (Installed Capacity) 1994-95 ਤਕ 81.8 ਹਜ਼ਾਰ ਮੈਗਾਵਾਟ ਸੀ। ਪਰ 2002-03 ਦੇ ਅੰਤ ਤਕ ਇਹ ਸਮਰੱਥਾ ਵਧ ਕੇ 1.08 ਲੱਖ ਮੈਗਾਵਾਟ ਹੋ ਗਈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 3: ਸ਼ਕਤੀ ਦੇ ਗੈਰ-ਪਰੰਪਰਾਗਤ ਸਾਧਨਾਂ ਦੇ ਵਿਕਾਸ ਅਤੇ ਮਹੱਤਵ ਨੂੰ ਵਿਸਥਾਰ ਵਿਚ ਲਿਖੋ। (P.B. 21 S)

Answer:

ਸ਼ਕਤੀ ਦੇ ਗੈਰ – ਪਰੰਪਰਾਗਤ ਸਾਧਨਾਂ ਵਿਚ ਸੌਰ-ਸ਼ਕਤੀ, ਪੌਣ-ਸ਼ਕਤੀ, ਜਵਾਰੀ-ਸ਼ਕਤੀ, ਭੂ-ਤਾਪੀ-ਸ਼ਕਤੀ, ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ ਸ਼ਾਮਲ ਹੈ। ਵਿਕਾਸ-ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਪ੍ਰਯੋਗ ਨੂੰ ਵਧਾਉਣ ਉੱਤੇ ਹਾਲ ਹੀ ਦੇ ਸਾਲਾਂ ਵਿਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸ਼ਕਤੀ ਦਾ ਰੁੱਖ ਲਗਾਉਣ, ਵਾਤਾਵਰਨ ਸੁਧਾਰ, ਸ਼ਕਤੀ ਸੰਭਾਲ, ਰੁਜ਼ਗਾਰ ਵਾਧੇ, ਸਿਹਤ ਤੇ ਸਫ਼ਾਈ ਸੁਧਾਰ, ਸਮਾਜਿਕ ਕਲਿਆਣ, ਖੇਤਾਂ ਵਿਚ ਸਿੰਜਾਈ, ਜੈਵਿਕ-ਖਾਦ ਉਤਪਾਦਨ ਆਦਿ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਹੈ। ਮਾਰਚ, 1981 ਵਿਚ ਕੇਂਦਰ ਸਰਕਾਰ ਨੇ ਇੱਕ ਉੱਚ ਅਧਿਕਾਰ ਪ੍ਰਾਪਤ ਆਯੋਗ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਾਧੂ ਸ਼ਕਤੀ ਸਰੋਤਾਂ ਦਾ ਪਤਾ ਲਾਇਆ ਜਾ ਸਕੇ। 1982 ਵਿਚ ਗ਼ੈਰ-ਪਰੰਪਰਾਗਤ ਸਾਧਨਾਂ ਦਾ ਵਿਭਾਗ, ਸ਼ਕਤੀ ਮੰਤਰਾਲਾ ਵਿਚ ਕਾਇਮ ਕੀਤਾ ਗਿਆ। ਹੁਣ ਗੈਰ-ਪਰੰਪਰਾਗਤ ਸ਼ਕਤੀ-ਸਰੋਤਾਂ ਦੇ ਲਈ ਵੱਖਰਾ ਇਕ ਮੰਤਰਾਲਾ ਕਾਇਮ ਕਰ ਦਿੱਤਾ ਗਿਆ ਹੈ। ਰਾਜ ਸਰਕਾਰਾਂ ਨੇ ਵੀ ਆਪਣੇ ਰਾਜਾਂ ਵਿਚ ਗੈਰ-ਪਰੰਪਰਾਗਤ ਸ਼ਕਤੀ ਸਾਧਨਾਂ ਦੇ ਲਈ ਵੱਖਰੀ ਏਜੰਸੀ ਕਾਇਮ ਕੀਤੀ ਹੋਈ ਹੈ। ਸਥਾਨਿਕ ਲੋਕਾਂ ਦੀ ਭਾਈਵਾਲੀ ਨਾਲ ਸਥਾਨਿਕ ਪੱਧਰ ਉੱਤੇ ਖਾਣਾ ਪਕਾਉਣ ਦੀ ਗੈਸ, ਲਘੂ ਸਿੰਜਾਈ ਯੋਜਨਾ, ਪੀਣ ਦਾ ਪਾਣੀ ਅਤੇ ਸੜਕਾਂ ਉੱਤੇ ਰੌਸ਼ਨੀ ਦੇ ਪ੍ਰਬੰਧ ਦੇ ਕੰਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਪੌਣ ਸ਼ਕਤੀ ਨਾਲ ਪੇਂਡੂ ਖੇਤਰਾਂ ਵਿਚ ਸਿੰਜਾਈ ਦੇ ਪ੍ਰਬੰਧ ਵਿਚ ਮੱਦਦ ਮਿਲੀ ਹੈ। ਕਈ ਥਾਵਾਂ ਉੱਤੇ ਪੌਣ ਕੇਂਦਰ ਕੰਮ ਕਰ ਰਹੇ ਹਨ। ਇੱਥੋਂ ਪੈਦਾ ਹੋਈ ਬਿਜਲੀ ਨੂੰ ਗ੍ਰਿਡ ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਭਾਰਤ ਵਿਚ ਭੂ-ਤਾਪੀ ਸ਼ਕਤੀ ਦਾ ਅਜੇ ਤਕ ਪੂਰੀ ਤਰ੍ਹਾਂ ਵਿਕਾਸ ਨਹੀਂ ਕੀਤਾ ਜਾ ਸਕਿਆ। ਹਿਮਾਚਲ ਵਿਚ ਮਣੀਕਰਨ ਵਿਖੇ ਸਥਿਤ ਗਰਮ ਜਲ ਸਰੋਤਾਂ ਤੋਂ ਸ਼ਕਤੀ ਉਤਪਾਦਨ ਦੇ ਯਤਨ ਕੀਤੇ ਜਾ ਰਹੇ ਹਨ। ਮਹੱਤਵ (i) ਸ਼ਕਤੀ ਸਾਧਨਾਂ ਦੇ ਰੂਪ ਵਿਚ ਇਨ੍ਹਾਂ ਦੀ ਵਰਤੋਂ ਬਹੁਤ ਹੀ ਪੁਰਾਣੀ ਹੈ। ਜਲ-ਆਵਾਜਾਈ ਵਿਚ ਪੌਣ-ਸ਼ਕਤੀ ਤੇ ਵਹਿੰਦੇ ਪਾਣੀ ਦੀ ਵਰਤੋਂ ਹੁੰਦੀ ਸੀ।
(ii) ਆਟਾ ਪੀਹਣ ਦੇ ਲਈ ਵੀ ਪੌਣ-ਚੱਕੀਆਂ ਚਲਾਈਆਂ ਜਾਂਦੀਆਂ ਹਨ। ਪਾਣੀ ਖਿੱਚਣ ਦੇ ਲਈ ਵੀ ਪੌਣਚੱਕੀਆਂ ਦੀ ਵਰਤੋਂ ਹੁੰਦੀ ਸੀ। ਅੱਜ ਦੇ ਯੁੱਗ ਵਿਚ ਵੀ ਇਨ੍ਹਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਪਰੰਪਰਾਗਤ ਸਾਧਨਾਂ ਦੀ ਕੁਝ ਘਾਟ ਦੇ ਕਾਰਨ ਇਨ੍ਹਾਂ ਦਾ ਮਹੱਤਵ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਨ੍ਹਾਂ ਸਾਧਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਸਾਰੇ ਸਾਧਨ ਜਾਂ ਤਾਂ ਨਵਿਆਉਣਯੋਗ ਹਨ ਅਤੇ ਜਾਂ ਅਨੰਤ ਹਨ। ਇਹ ਸਾਧਨ ਘੱਟ ਖ਼ਰਚੀਲੇ ਵੀ ਹਨ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਗ਼ੈਰ-ਪਰੰਪਰਾਗਤ ਸਾਧਨਾਂ ਦੀ ਸੂਚੀ (ਸੌਰ, ਪੌਣ, ਜਵਾਰੀ, ਭੂ-ਤਾਪੀ, ਜੈਵ) ਇਕ ਵਾਰ ਯਾਦ ਕਰ ਲਵੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 4: ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਕੀ ਮਹੱਤਵ ਹੈ?

Answer:

ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਬਹੁਤ ਮਹੱਤਵ ਹੈ। ਉਦਯੋਗਾਂ ਤੋਂ ਭਾਵ ਉਨ੍ਹਾਂ ਕਾਰਖ਼ਾਨਿਆਂ ਤੋਂ ਹੈ, ਜਿਹੜੇ ਛੋਟੀਆਂ-ਵੱਡੀਆਂ ਮਸ਼ੀਨਾਂ ਰਾਹੀਂ ਚਲਾਏ ਜਾਂਦੇ ਹਨ। ਮਸ਼ੀਨਾਂ ਸਿਰਫ਼ ਸ਼ਕਤੀ ਰਾਹੀਂ ਹੀ ਚਲਾਈਆਂ ਜਾ ਸਕਦੀਆਂ ਹਨ। ਸ਼ਕਤੀ, ਕੋਲਾ, ਜਲ ਤੇ ਪਰਮਾਣੂ ਈਂਧਨ ਤੋਂ ਪ੍ਰਾਪਤ ਹੁੰਦੀ ਹੈ। ਅੱਜ-ਕਲ੍ਹ ਕੁਝ ਸ਼ਕਤੀ ਗੈਰ-ਪਰੰਪਰਾਗਤ ਸਾਧਨਾਂ ਤੋਂ ਵੀ ਪ੍ਰਾਪਤ ਕੀਤੀ ਜਾ ਰਹੀ ਹੈ। ਜੇ ਇਸ ਦੇਸ਼ ਨੂੰ ਉਦਯੋਗੀਕਰਨ ਦੇ ਮਾਰਗ ਉੱਤੇ ਲੈ ਜਾਣਾ ਚਾਹੁੰਦੇ ਹਾਂ ਤਾਂ ਇਸ ਸ਼ਕਤੀ ਦੇ ਵਿਕਾਸ ਤੋਂ ਬਗੈਰ ਸੰਭਵ ਨਹੀਂ ਹੈ। ਉਦਯੋਗਿਕ ਸ਼ਕਤੀ ਦਾ ਮੁੱਖ ਸਾਧਨ ਹੋਣ ਦੇ ਨਾਲ ਕੋਲਾ ਇਕ ਕੱਚਾ ਮਾਲ ਵੀ ਹੈ। ਲੋਹਾ ਅਤੇ ਇਸਪਾਤ ਤੇ ਰਸਾਇਣ ਉਦਯੋਗਾਂ ਦੇ ਲਈ ਕੋਲਾ ਜ਼ਰੂਰੀ ਹੈ। ਦੇਸ਼ ਵਿਚ ਵਪਾਰਕ ਸ਼ਕਤੀ ਦੀਆਂ 60 ਪ੍ਰਤੀਸ਼ਤ ਤੋਂ ਵੀ ਵੱਧ ਲੋੜਾਂ ਕੋਲੇ ਅਤੇ ਲਿਗਨਾਈਟ ਤੋਂ ਪੂਰੀਆਂ ਹੁੰਦੀਆਂ ਹਨ। ਆਜ਼ਾਦੀ ਵੇਲੇ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ। ਉਦੋਂ ਕਾਰਖ਼ਾਨੇ ਵੀ ਜ਼ਿਆਦਾ ਨਹੀਂ ਸਨ। ਪਰ ਤੇਲ ਦੀ ਖੋਜ ਦੇ ਨਾਲ ਹੀ ਭਾਰਤ ਵਿਚ ਉਦਯੋਗੀਕਰਨ ਦਾ ਵੀ ਵਿਕਾਸ ਹੋਇਆ ਹੈ। ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ। ਇਸੇ ਤਰ੍ਹਾਂ ਪਣ ਬਿਜਲੀ ਦਾ ਵੀ ਪ੍ਰਸਾਰ ਹੋਇਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸ਼ਕਤੀ ਦਾ ਇਕ ਨਵਾਂ ਸਰੋਤ ਸਾਹਮਣੇ ਆਇਆ,। ਇਹ ਪਰਮਾਣੂ-ਸ਼ਕਤੀ ਸੀ। ਸ਼ਕਤੀ ਦੇ ਸਾਧਨਾਂ ਦੇ ਵਿਕਾਸ ਦੇ ਨਾਲ ਹੀ ਦੇਸ਼ ਵਿਚ ਲੋਹਾਇਸਪਾਤ ਉਦਯੋਗ, ਇੰਜੀਨੀਅਰਿੰਗ ਉਦਯੋਗ ਅਤੇ ਕਈ ਹੋਰ ਉਦਯੋਗ ਸ਼ੁਰੂ ਹੋਏ। ਇਸ ਤਰ੍ਹਾਂ ਇਹ ਗੱਲ ਸੱਚੀ ਹੈ ਕਿ ਸ਼ਕਤੀ ਉਦਯੋਗੀਕਰਨ ਦੀ ਕੁੰਜੀ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

ਹੋਰ ਮਹੱਤਵਪੂਰਨ ਪ੍ਰਸ਼ਨ: I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

Question 1: ਅਜੋਕੇ ਯੁੱਗ ਵਿਚ ਖਣਿਜ ਪਦਾਰਥਾਂ ਦਾ ਮਹੱਤਵ ਕਿਉਂ ਵਧ ਗਿਆ ਹੈ?

Answer:

ਅਜੋਕੇ ਯੁੱਗ ਵਿਚ ਵਿਗਿਆਨਿਕ ਖੋਜਾਂ ਤੇ ਤਕਨੀਕੀ ਵਿਕਾਸ ਦੇ ਕਾਰਨ ਖਣਿਜ ਪਦਾਰਥਾਂ ਦਾ ਮਹੱਤਵ ਬਹੁਤ ਵਧ ਗਿਆ ਹੈ।

Exam Tips:

a) ਹਰ ਕਾਰਨ ਵੱਖਰੇ ਬਿੰਦੂ ਵਜੋਂ ਲਿਖੋ ਅਤੇ ਬਿੰਦੂਆਂ ਦੀ ਗਿਣਤੀ ਪ੍ਰਸ਼ਨ ਅਨੁਸਾਰ ਰੱਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 2: ਭਾਰਤ ਦੇ ਲੋਕਾਂ ਨੂੰ ਖਣਿਜ ਪਦਾਰਥਾਂ ਦੇ ਪ੍ਰਯੋਗ ਵਿਚ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ?

Answer:

1. ਸਾਨੂੰ ਆਪਣੀ ਖਣਿਜ ਸੰਪਦਾ ਦਾ ਬੁੱਧੀਮਾਨੀ ਤੇ ਹੁਸ਼ਿਆਰੀ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਉਸ ਦਾ ਦੁਰਉਪਯੋਗ ਘੱਟ ਤੋਂ ਘੱਟ ਹੋਵੇ।
2. ਖਣਿਜਾਂ ਦੀ ਖੁਦਾਈ ਚੰਗੀ ਤੇ ਆਧੁਨਿਕ ਤਕਨੀਕ ਨਾਲ ਕਰਨੀ ਚਾਹੀਦੀ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 3: ਭਾਰਤ ਵਿਚ ਮਿਲਣ ਵਾਲੇ ਕਿਸੇ ਚਾਰ ਖਣਿਜ ਪਦਾਰਥਾਂ ਦੇ ਨਾਂ ਲਿਖੋ।

Answer:

ਭਾਰਤ ਵਿਚ ਮਿਲਣ ਵਾਲੇ ਚਾਰ ਖਣਿਜ ਪਦਾਰਥ ਹਨ-ਮੈਂਗਨੀਜ਼, ਅਬਰਕ, ਤਾਂਬਾ ਅਤੇ ਬਾਕਸਾਈਟ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 4: ਕੱਚਾ ਲੋਹਾ ਭਾਰਤ ਦੇ ਕਿਨ੍ਹਾਂ ਰਾਜਾਂ ਵਿਚ ਪਾਇਆ ਜਾਂਦਾ ਹੈ?

Answer:

ਕੱਚਾ ਲੋਹਾ ਭਾਰਤ ਦੇ ਝਾਰਖੰਡ ਤੇ ਉੜੀਸਾ ਰਾਜਾਂ ਵਿਚ ਪਾਇਆ ਜਾਂਦਾ ਹੈ।

Exam Tips:

a) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 5: ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਕਿਹੜਾ ਹੈ?

Answer:

ਜਾਪਾਨ ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 6: ਮੱਧ ਪ੍ਰਦੇਸ਼ ਦੇ ਅਜਿਹੇ ਦੋ ਜ਼ਿਲ੍ਹਿਆਂ ਦੇ ਨਾਂ ਦੱਸੋ ਜਿੱਥੇ ਕੱਚਾ ਲੋਹਾ ਪਾਇਆ ਜਾਂਦਾ ਹੈ?

Answer:

ਮੱਧ ਪ੍ਰਦੇਸ਼ ਦੇ ਜਬਲਪੁਰ ਤੇ ਬਾਲਾਘਾਟ ਜ਼ਿਲ੍ਹਿਆਂ ਵਿਚ ਕੱਚਾ ਲੋਹਾ ਪਾਇਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 7: ਉੜੀਸਾ ਦੀਆਂ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਦੇ ਨਾਂ ਲਿਖੋ।

Answer:

ਉੜੀਸਾ ਵਿਚ ਸਥਿਤ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਹਨ-ਕਿਉਝਰ, ਕਾਲਾਹਾਂਡੀ, ਮਯੂਰਭੰਜ ਤੇ ਤਾਲਚਿਰ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਮੈਂਗਨੀਜ਼ ਦੀ ਵਰਤੋਂ (ਮਿਸ਼ਰਿਤ ਇਸਪਾਤ) ਅਤੇ ਮੁੱਖ ਰਾਜ ਉੜੀਸਾ ਇਕੱਠੇ ਯਾਦ ਕਰੋ।

 

Question 8: ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਪਾਇਆ ਜਾਂਦਾ ਹੈ?

Answer:

ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਝਾਰਖੰਡ ਵਿਚ ਪਾਇਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਅਬਰਕ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ; ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਮੁੱਖ ਉਤਪਾਦਕ ਹਨ।

 

Question 9: ਦੋ ਬਾਕਸਾਈਟ ਉਤਪਾਦਕ ਰਾਜਾਂ ਦੇ ਨਾਂ ਲਿਖੋ।

Answer:

ਦੋ ਬਾਕਸਾਈਟ ਉਤਪਾਦਕ ਰਾਜ ਹਨ: ਝਾਰਖੰਡ ਅਤੇ ਗੁਜਰਾਤ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਬਾਕਸਾਈਟ ਤੋਂ ਐਲੂਮੀਨੀਅਮ ਬਣਦਾ ਹੈ; ਉੜੀਸਾ ਦੇ ਵੱਡੇ ਕਾਰਖ਼ਾਨੇ ਦਾ ਜ਼ਿਕਰ ਕਰੋ।

 

Question 10: ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਪਾਇਆ ਜਾਂਦਾ ਹੈ?

Answer:

ਤਾਂਬਾ ਮੁੱਖ ਰੂਪ ਵਿਚ ਝਾਰਖੰਡ (ਸਿੰਘਭੂਮ) ਵਿਚ ਪਾਇਆ ਜਾਂਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤਾਂਬਾ ਤਾਪ ਅਤੇ ਬਿਜਲੀ ਦਾ ਚੰਗਾ ਸੁਚਾਲਕ ਹੈ; ਸਿੰਘਭੂਮ (ਝਾਰਖੰਡ) ਅਤੇ ਬਾਲਾਘਾਟ (ਮੱਧ ਪ੍ਰਦੇਸ਼) ਮੁੱਖ ਖੇਤਰ ਹਨ।

 

Question 11: ਚਾਰ ਸ਼ਕਤੀ ਸਾਧਨਾਂ ਦੇ ਨਾਂ ਲਿਖੋ।

Answer:

ਚਾਰ ਸ਼ਕਤੀ ਸਾਧਨਾਂ ਦੇ ਨਾਂ ਹਨ-ਕੋਇਲਾ, ਖਣਿਜ ਤੇਲ, ਜਲ ਬਿਜਲੀ ਅਤੇ ਪਰਮਾਣੂ ਊਰਜਾ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 12: ਸਾਡੇ ਦੇਸ਼ ਵਿਚ ਉਦਯੋਗਿਕ ਈਂਧਨ ਦਾ ਸਭ ਤੋਂ ਵੱਡਾ ਸਾਧਨ ਕਿਹੜਾ ਹੈ?

Answer:

ਸਾਡੇ ਦੇਸ਼ ਵਿਚ ਉਦਯੋਗਿਕ ਈਂਧਨ ਦਾ ਸਭ ਤੋਂ ਵੱਡਾ ਸਾਧਨ ਕੋਇਲਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 13: ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਲਿਖੋ।

Answer:

ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਹਨ-ਰਾਣੀਗੰਜ, ਝਰੀਆ, ਗਿਰੀਡੀਹ ਅਤੇ ਬੋਕਾਰੋ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 14: ਭਾਰਤ ਵਿਚ ਕੋਇਲੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਕਿਹੜੇ ਰਾਜ ਵਿਚ ਹੁੰਦਾ ਹੈ?

Answer:

ਭਾਰਤ ਵਿਚ ਕੋਇਲੇ ਦਾ ਸਭ ਤੋਂ ਵੱਧ ਉਤਪਾਦਨ ਝਾਰਖੰਡ ਵਿਚ ਹੁੰਦਾ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 15: ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਕਿਹੜਾ ਸੀ?

Answer:

ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਅਸਮ ਸੀ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 16: ਪੇਂਡੂ ਇਲਾਕਿਆਂ ਵਿਚ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਕਿਹੜੀ ਯੋਜਨਾ ਬਣਾਈ ਹੈ?

Answer:

ਊਰਜਾ ਗ੍ਰਾਮ ਯੋਜਨਾ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 17: ਭਾਰਤ ਦੇ ਉੱਤਮ ਕਿਸੇ ਦੋ ਲੋਹ ਇਸਪਾਤਾਂ ਦੇ ਨਾਂ ਦੱਸੋ।

Answer:

ਹੇਮਾਟਾਈਟ ਅਤੇ ਮੈਗਨੇਟਾਈਟ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 18: ਹੇਮਾਟਾਈਟ ਅਤੇ ਮੈਗਨੇਟਾਈਟ ਵਿਚ ਕਿੰਨੇ ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ?

Answer:

60 ਤੋਂ 70 ਪ੍ਰਤੀਸ਼ਤ।

Exam Tips:

a) ਅੰਕੜਾ ਇਕਾਈ (ਪ੍ਰਤੀਸ਼ਤ, ਹੈਕਟੇਅਰ, ਟਨ ਆਦਿ) ਸਮੇਤ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 19: ਇਸਪਾਤ ਬਣਾਉਣ ਵਿਚ ਮੈਂਗਨੀਜ਼ ਦਾ ਕੀ ਮਹੱਤਵ ਹੈ?

Answer:

ਮੈਂਗਨੀਜ਼ ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਮੈਂਗਨੀਜ਼ ਦੀ ਵਰਤੋਂ (ਮਿਸ਼ਰਿਤ ਇਸਪਾਤ) ਅਤੇ ਮੁੱਖ ਰਾਜ ਉੜੀਸਾ ਇਕੱਠੇ ਯਾਦ ਕਰੋ।

 

Question 20: ਤਾਂਬੇ ਦੀ ਵਰਤੋਂ ਬਿਜਲੀ ਉਦਯੋਗ ਵਿਚ ਕਿਉਂ ਹੁੰਦੀ ਹੈ?

Answer:

ਕਿਉਂਕਿ ਤਾਂਬਾ ਤਾਪ ਅਤੇ ਬਿਜਲੀ ਦਾ ਬਹੁਤ ਚੰਗਾ ਸੁਚਾਲਕ ਹੈ।

Exam Tips:

a) ਹਰ ਕਾਰਨ ਵੱਖਰੇ ਬਿੰਦੂ ਵਜੋਂ ਲਿਖੋ ਅਤੇ ਬਿੰਦੂਆਂ ਦੀ ਗਿਣਤੀ ਪ੍ਰਸ਼ਨ ਅਨੁਸਾਰ ਰੱਖੋ।
b) ਤਾਂਬਾ ਤਾਪ ਅਤੇ ਬਿਜਲੀ ਦਾ ਚੰਗਾ ਸੁਚਾਲਕ ਹੈ; ਸਿੰਘਭੂਮ (ਝਾਰਖੰਡ) ਅਤੇ ਬਾਲਾਘਾਟ (ਮੱਧ ਪ੍ਰਦੇਸ਼) ਮੁੱਖ ਖੇਤਰ ਹਨ।

 

Question 21: ਚੂਨੇ ਦੇ ਪੱਥਰ ਦੀ ਵਰਤੋਂ ਕਿਹੜੇ ਉਦਯੋਗ ਵਿਚ ਹੁੰਦੀ ਹੈ?

Answer:

ਸੀਮੇਂਟ ਉਦਯੋਗ ਵਿਚ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 22: ਦੋ ਅਲੋਹ ਖਣਿਜਾਂ ਦੇ ਨਾਂ ਲਿਖੋ।

Answer:

ਕੋਲਾ ਅਤੇ ਚੂਨੇ ਦਾ ਪੱਥਰ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।

 

Question 23: ਲਿਗਨਾਈਟ ਜਾਂ ਭੂਰਾ ਕੋਲਾ ਕਿਸ ਤਰ੍ਹਾਂ ਦਾ ਕੋਲਾ ਹੈ?

Answer:

ਨੀਵੇਂ ਵਰਗ ਦਾ।

Exam Tips:

a) ਲਿਗਨਾਈਟ ਨੀਵੇਂ ਦਰਜੇ ਦਾ ਭੂਰਾ ਕੋਲਾ ਹੈ ਅਤੇ ਨੇਵੇਲੀ (ਤਾਮਿਲਨਾਡੂ) ਇਸ ਦਾ ਮੁੱਖ ਕੇਂਦਰ ਹੈ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 24: ਲਿਗਨਾਈਟ ‘ਤੇ ਆਧਾਰਿਤ ਤਾਪ ਬਿਜਲੀ ਘਰ ਕਿੱਥੇ ਸਥਾਪਿਤ ਕੀਤਾ ਗਿਆ ਹੈ?

Answer:

ਤਮਿਲਨਾਡੂ ਵਿਚ, ਨੇਵੇਲੀ ਨਾਂ ਦੀ ਥਾਂ ‘ਤੇ।

Exam Tips:

a) ਲਿਗਨਾਈਟ ਨੀਵੇਂ ਦਰਜੇ ਦਾ ਭੂਰਾ ਕੋਲਾ ਹੈ ਅਤੇ ਨੇਵੇਲੀ (ਤਾਮਿਲਨਾਡੂ) ਇਸ ਦਾ ਮੁੱਖ ਕੇਂਦਰ ਹੈ।

 

Question 25: ਪੰਜਾਬ ਵਿਚ ਕੋਲਾ ਆਧਾਰਿਤ ਤਾਪ ਬਿਜਲੀ ਕੇਂਦਰ ਕਿਹੜੇ ਦੋ ਸਥਾਨਾਂ ‘ਤੇ ਸਥਿਤ ਹਨ?

Answer:

ਰੋਪੜ ਅਤੇ ਬਠਿੰਡਾ ਵਿਚ।

Exam Tips:

a) ਸਥਾਨ ਲਿਖਣ ਵੇਲੇ ਸਪੱਸ਼ਟ ਕਰੋ ਕਿ ਇਹ ਸੰਸਾਰ ਵਿਚ ਹੈ ਜਾਂ ਦੇਸ਼ ਵਿਚ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 26: ‘ਬੰਬੇ ਹਾਈ’ ਤੋਂ ਕੀ ਪ੍ਰਾਪਤ ਕੀਤਾ ਜਾਂਦਾ ਹੈ?

Answer:

ਖਣਿਜ ਤੇਲ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ-ਪੁਸਤਕ ਦੇ ਸ਼ਬਦਾਂ ਵਿਚ ਲਿਖੋ।

 

Question 27: ਗੁਜਰਾਤ ਦੇ ਇਕ ਤੇਲ ਖੇਤਰ ਦਾ ਨਾਂ ਦੱਸੋ।

Answer:

ਅੰਕਲੇਸ਼ਵਰ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 28: ਆਸਾਮ ਵਿਚ ਸਥਿਤ ਇਕ ਤੇਲ ਸੋਧਕ ਕੇਂਦਰ ਦੇ ਨਾਂ ਲਿਖੋ।

Answer:

ਡਿਗਬੋਈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 29: ਤੇਲ ਅਤੇ ਕੁਦਰਤੀ ਗੈਸ ਦੇ ਖੋਜ ਕੰਮ ਵਿਚ ਲੱਗੀ ਭਾਰਤ ਦੀ ਇਕ ਕੰਪਨੀ ਦਾ ਨਾਂ ਦੱਸੋ।

Answer:

ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ONGC).

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 30: ਖਾਣਾ ਪਕਾਉਣ ਲਈ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਦਾ ਨਾਂ ਦੱਸੋ।

Answer:

ਐੱਲ. ਪੀ. ਜੀ.

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 31: ਦੋ ਜੀਵਾਸ਼ਮ ਈਂਧਨਾਂ ਦੇ ਨਾਂ ਲਿਖੋ।

Answer:

ਕੋਲਾ ਅਤੇ ਪੈਟਰੋਲੀਅਮ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 32: ਕੇਰਲਾ ਦੇ ਸਮੁੰਦਰੀ ਤੱਟ ‘ਤੇ ਪਾਈ ਜਾਣ ਵਾਲੀ ਉਸ ਰੇਤ ਦਾ ਨਾਂ ਦੱਸੋ, ਜਿਸ ਵਿਚੋਂ ਥੋਰੀਅਮ ਕੱਢਿਆ ਜਾਂਦਾ ਹੈ?

Answer:

ਮੋਨਾਜਾਈਟ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 33: ਕਿਸੇ ਇਕ ਕਦੇ ਖ਼ਤਮ ਨਾ ਹੋਣ ਵਾਲੇ ਊਰਜਾ ਸੋਮੇ ਦਾ ਨਾਂ ਦੱਸੋ।

Answer:

ਸੌਰ ਊਰਜਾ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

Question 34: (i) ਭਾਰਤ ਵਿਚ ਇਸ ਸਮੇਂ ਕਿਹੜੇ-ਕਿਹੜੇ ਚਾਰ ਪਰਮਾਣੂ ਕੇਂਦਰ ਕੰਮ ਕਰ ਰਹੇ ਹਨ? (ii) ਸਭ ਤੋਂ ਪੁਰਾਣਾ ਕੇਂਦਰ ਕਿਹੜਾ ਹੈ?

Answer:

(i) ਮਹਾਂਰਾਸ਼ਟਰ ਅਤੇ ਗੁਜਰਾਤ ਦੀ ਸੀਮਾ ‘ਤੇ ਸਥਿਤ ਤਾਰਾਪੁਰ, ਰਾਜਸਥਾਨ ਵਿਚ ਕੋਟਾ ਦੇ ਕੋਲ ਰਾਵਤਭਾਟਾ, ਤਾਮਿਲਨਾਡੂ ਵਿਚ ਕਲਪੱਕਮ ਅਤੇ ਉੱਤਰ ਪ੍ਰਦੇਸ਼ ਵਿਚ ਨਰੌਰਾ ਕੇਂਦਰ ਕੰਮ ਕਰ ਰਹੇ ਹਨ।
(ii) ਸਭ ਤੋਂ ਪੁਰਾਣਾ ਕੇਂਦਰ ਤਾਰਾਪੁਰ ਵਿਚ ਹੈ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।
b) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।

 

Question 35: ਭਾਰਤ ਦੇ ਕਿਸੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਲਿਖੋ। ਰਾਜ ਦੇ ਨਾਂ ਸਹਿਤ

Answer:

ਭਾਰਤ ਦੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਹਨ-ਬਿਹਾਰ ਵਿਚ ਬਰੌਨੀ, ਦਿੱਲੀ ਵਿਚ ਬਦਰਪੁਰ, ਮਹਾਂਰਾਸ਼ਟਰ ਵਿਚ ਟ੍ਰਾਬੇ ਅਤੇ ਪੰਜਾਬ ਵਿਚ ਬਠਿੰਡਾ।

Exam Tips:

a) ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ ਅਤੇ ਪੁੱਛੀ ਗਈ ਗਿਣਤੀ ਤੋਂ ਵੱਧ ਨਾ ਲਿਖੋ।

 

II. ਖ਼ਾਲੀ ਥਾਂਵਾਂ ਭਰੋ

Question 1: ਕੱਚਾ ਲੋਹਾ ਮੁੱਖ ਤੌਰ ‘ਤੇ ਭਾਰਤ ਦੇ ਉੜੀਸਾ ਅਤੇ …………………… ਰਾਜਾਂ ਵਿਚ ਮਿਲਦਾ ਹੈ।

Answer:

ਝਾਰਖੰਡ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 2: ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ …………………… ਜ਼ਿਲ੍ਹਿਆਂ ਵਿਚ ਕੱਚਾ ਲੋਹਾ ਮਿਲਦਾ ਹੈ।

Answer:

ਬਾਲਾਘਾਟ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 3: ਹੇਮਾਟਾਈਟ ਅਤੇ ਮੈਗਨੇਟਾਈਟ ਵਿਚ …………………… ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ।

Answer:

60 ਤੋਂ 70

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 4: …………………… ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

Answer:

ਮੈਂਗਨੀਜ਼

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 5: ਤਾਂਬਾ ਤਾਪ ਦਾ ਬਹੁਤ ਚੰਗਾ …………………… ਹੈ।

Answer:

ਸੁਚਾਲਕ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 6: …………………… ਹੇਠਲੇ ਦਰਜੇ ਦਾ ਕੋਇਲਾ ਹੈ।

Answer:

ਲਿਗਨਾਈਟ ਜਾਂ ਭੂਰਾ ਕੋਇਲਾ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 7: ਤਾਮਿਲਨਾਡੂ ਵਿਚ …………………… ਨਾਂ ਦੇ ਸਥਾਨ ‘ਤੇ ਸਥਾਪਿਤ ਤਾਪ ਬਿਜਲੀ ਘਰ ਲਿਗਨਾਈਟ ‘ਤੇ ਆਧਾਰਿਤ ਹੈ।

Answer:

ਨੇਵੇਲੀ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 8: ਬੰਬੇ ਹਾਈ ਤੋਂ …………………… ਪ੍ਰਾਪਤ ਕੀਤਾ ਜਾਂਦਾ ਹੈ।

Answer:

ਖਣਿਜ ਤੇਲ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 9: ਡਿਗਬੋਈ ਤੇਲ ਸੋਧ ਕੇਂਦਰ …………………… ਰਾਜ ਵਿਚ ਸਥਿਤ ਹੈ।

Answer:

ਆਸਾਮ

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

Question 10: ਖਾਣਾ ਪਕਾਉਣ ਲਈ …………………… ਵੱਡੇ ਪੈਮਾਨੇ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਹੈ।

Answer:

ਐੱਲ. ਪੀ. ਜੀ.

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਇਕ ਵਾਰ ਪੜ੍ਹ ਕੇ ਜਾਂਚ ਲਵੋ।

 

III. ਬਹੁਵਿਕਲਪੀ ਪ੍ਰਸ਼ਨ

Question 1: ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ:
(A) ਚੀਨ
(B) ਜਾਪਾਨ
(C) ਅਮਰੀਕਾ
(D) ਦੱਖਣੀ ਕੋਰੀਆ।

Answer:

(B) ਜਾਪਾਨ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 2: ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਮਿਲਦਾ ਹੈ?:
(A) ਬਿਹਾਰ
(B) ਛੱਤੀਸਗੜ੍ਹ
(C) ਝਾਰਖੰਡ
(D) ਮੱਧ ਪ੍ਰਦੇਸ਼।

Answer:

(C) ਝਾਰਖੰਡ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 3: ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਮਿਲਦਾ ਹੈ?:
(A) ਬਿਹਾਰ
(B) ਝਾਰਖੰਡ
(C) ਗੁਜਰਾਤ
(D) ਮੱਧ ਪ੍ਰਦੇਸ਼।

Answer:

(B) ਝਾਰਖੰਡ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 4: ਸਾਡੇ ਦੇਸ਼ ਵਿਚ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ:
(A) ਕੋਇਲਾ
(B) ਲੱਕੜੀ
(C) ਡੀਜ਼ਲ
(D) ਉੱਪਰ ਦੱਸੇ ਸਾਰੇ।

Answer:

(A) ਕੋਇਲਾ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 5: ਅਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇੱਕੋ-ਇਕ ਉਤਪਾਦਕ ਰਾਜ ਸੀ:
(A) ਗੁਜਰਾਤ
(B) ਮਹਾਰਾਸ਼ਟਰ
(C) ਬਿਹਾਰ
(D) ਆਸਾਮ।

Answer:

(D) ਆਸਾਮ।

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 6: ਚੂਨੇ ਦੇ ਪੱਥਰ ਦੀ ਵਰਤੋਂ ਮੁੱਖ ਤੌਰ ‘ਤੇ ਕਿਸ ਉਦਯੋਗ ਵਿਚ ਹੁੰਦੀ ਹੈ?:
(A) ਕਾਗਜ਼
(B) ਪੈਟਰੋ-ਰਸਾਇਣ
(C) ਸੀਮਿੰਟ
(D) ਉੱਪਰ ਦੱਸੇ ਸਾਰੇ।

Answer:

(C) ਸੀਮਿੰਟ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 7: ਖਣਿਜ ਭੰਡਾਰਾਂ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ:
(A) ਕੋਇਲਾ
(B) ਤਾਂਬਾ
(C) ਮੈਂਗਨੀਜ਼
(D) ਪੈਟਰੋਲੀਅਮ।

Answer:

(A) ਕੋਇਲਾ

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

Question 8: ਭਾਰਤ ਵਿਚ ਸਭ ਤੋਂ ਪੁਰਾਣਾ ਪਰਮਾਣੂ ਕੇਂਦਰ ਹੈ:
(A) ਕਲੋ ਪਾਕਮ
(B) ਨਰੌਗ
(C) ਰਾਵਤ ਭਾਟਾ
(D) ਤਾਰਾਪੁਰ।

Answer:

(D) ਤਾਰਾਪੁਰ।

Exam Tips:

a) ਚਾਰੇ ਵਿਕਲਪ ਪੜ੍ਹ ਕੇ ਸਹੀ ਵਿਕਲਪ ਚੁਣੋ ਅਤੇ ਉਸ ਦਾ ਅੱਖਰ ਤੇ ਪੂਰਾ ਉੱਤਰ ਲਿਖੋ।

 

IV. ਸਹੀ-ਗ਼ਲਤ ਕਥਨ: ਸਹੀ ਕਥਨ ‘ਤੇ (√) ਅਤੇ ਗ਼ਲਤ ਕਥਨ ‘ਤੇ (×) ਦਾ ਨਿਸ਼ਾਨ ਲਗਾਓ

Question 1: ਹੇਮਾਟਾਈਟ ਸਭ ਤੋਂ ਘਟੀਆ ਕਿਸਮ ਦਾ ਲੋਹਾ ਹੈ।

Answer:

ਗ਼ਲਤ (×)। ਹੇਮਾਟਾਈਟ ਉੱਤਮ ਕਿਸਮ ਦਾ ਲੋਹਾ ਹੈ।

Exam Tips:

a) ਕਥਨ ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖ ਦਿਓ।

 

Question 2: ਐਲੂਮੀਨੀਅਮ ਧਾਤ ਹਲਕੀ ਅਤੇ ਤਾਪ ਦੀ ਸੁਚਾਲਕ ਹੁੰਦੀ ਹੈ।

Answer:

ਸਹੀ (√)।

Exam Tips:

a) ਕਥਨ ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖ ਦਿਓ।

 

Question 3: ਸੌਰ ਊਰਜਾ ਇਕ ਗ਼ੈਰ-ਪਰੰਪਰਾਗਤ ਊਰਜਾ ਸਾਧਨ ਹੈ।

Answer:

ਸਹੀ (√)।

Exam Tips:

a) ਕਥਨ ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖ ਦਿਓ।

 

Question 4: ਕੁਦਰਤੀ ਗੈਸ ਦੇ ਭੰਡਾਰ ਆਮ ਤੌਰ ‘ਤੇ ਕੋਲਾ ਖੇਤਰਾਂ ਦੇ ਨਾਲ ਪਾਏ ਜਾਂਦੇ ਹਨ।

Answer:

ਗ਼ਲਤ (×)। ਕੁਦਰਤੀ ਗੈਸ ਦੇ ਭੰਡਾਰ ਆਮ ਤੌਰ ‘ਤੇ ਖਣਿਜ ਤੇਲ ਦੇ ਖੇਤਰਾਂ ਦੇ ਨਾਲ ਪਾਏ ਜਾਂਦੇ ਹਨ।

Exam Tips:

a) ਕਥਨ ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖ ਦਿਓ।

 

Question 5: ਕੋਲਾ ਦੇਸ਼ (ਭਾਰਤ) ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ।

Answer:

ਸਹੀ (√)।

Exam Tips:

a) ਕਥਨ ਗ਼ਲਤ ਹੋਵੇ ਤਾਂ ਸਹੀ ਤੱਥ ਵੀ ਲਿਖ ਦਿਓ।

 

V. ਸਹੀ ਮਿਲਾਨ ਕਰੋ

Question 1: ਮੈਂਗਨੀਜ਼ ਦਾ ਉਪਯੋਗ —

Answer:

ਇਸਪਾਤ ਬਣਾਉਣ ਵਿਚ

Exam Tips:

a) ਮਿਲਾਨ ਵਿਚ ਹਰ ਵਿਕਲਪ ਇਕ ਹੀ ਵਾਰ ਵਰਤੋ।

 

Question 2: ਅਬਰਕ ਦਾ ਉਪਯੋਗ —

Answer:

ਬਿਜਲੀ ਉਦਯੋਗ ਵਿਚ

Exam Tips:

a) ਮਿਲਾਨ ਵਿਚ ਹਰ ਵਿਕਲਪ ਇਕ ਹੀ ਵਾਰ ਵਰਤੋ।

 

Question 3: ਚੂਨੇ ਦੇ ਪੱਥਰ ਦਾ ਉਪਯੋਗ —

Answer:

ਸੀਮਿੰਟ ਉਦਯੋਗ ਵਿਚ

Exam Tips:

a) ਮਿਲਾਨ ਵਿਚ ਹਰ ਵਿਕਲਪ ਇਕ ਹੀ ਵਾਰ ਵਰਤੋ।

 

Question 4: ਬਾਕਸਾਈਟ —

Answer:

ਐਲੂਮੀਨੀਅਮ

Exam Tips:

a) ਮਿਲਾਨ ਵਿਚ ਹਰ ਵਿਕਲਪ ਇਕ ਹੀ ਵਾਰ ਵਰਤੋ।

 

VI. ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

Question 1: ਆਧੁਨਿਕ ਯੁੱਗ ਵਿਚ ਅਬਰਕ ਦਾ ਮਹੱਤਵ ਲਿਖੋ। ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜਾਂ ਦਾ ਵਰਣਨ ਕਰੋ।

Answer:

ਮਹੱਤਵ-ਆਧੁਨਿਕ ਯੁੱਗ ਵਿਚ ਉਦਯੋਗਾਂ ਦੇ ਵਿਕਾਸ ਦੇ ਕਾਰਨ ਅਬਰਕ ਦਾ ਮਹੱਤਵ ਵਧ ਗਿਆ ਹੈ। ਇਸ ਖਣਿਜ ਦਾ ਜ਼ਿਆਦਾਤਰ ਪ੍ਰਯੋਗ ਬਿਜਲੀ ਦਾ ਸਾਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ। ਮੋਟਰਾਂ ਅਤੇ ਹਵਾਈ ਜਹਾਜ਼ਾਂ ਦੇ ਸ਼ੀਸ਼ੇ ਵਿਚ ਵੀ ਅਬਰਕ ਪ੍ਰਯੋਗ ਕੀਤਾ ਜਾਂਦਾ ਹੈ।
ਅਬਰਕ ਉਤਪਾਦਕ ਰਾਜ – ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜ ਹੇਠਾਂ ਲਿਖੇ ਹਨ-
1. ਝਾਰਖੰਡ – ਭਾਰਤ ਵਿਚ ਸਭ ਤੋਂ ਵੱਧ ਅਬਰਕ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ। ਸਾਡੇ ਦੇਸ਼ ਦਾ ਲਗਪਗ ਅੱਧਾ ਅਬਰਕ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ।
2. ਆਂਧਰਾ ਪ੍ਰਦੇਸ਼ – ਦੇਸ਼ ਦੇ ਕੁੱਲ ਅਬਰਕ ਦਾ ਲਗਪਗ 27 ਪ੍ਰਤੀਸ਼ਤ ਭਾਗ ਆਂਧਰਾ ਪ੍ਰਦੇਸ਼ ਤੋਂ ਪ੍ਰਾਪਤ ਹੁੰਦਾ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਅਬਰਕ ਬਿਜਲੀ ਉਦਯੋਗ ਵਿਚ ਵਰਤਿਆ ਜਾਂਦਾ ਹੈ; ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਮੁੱਖ ਉਤਪਾਦਕ ਹਨ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 2: ਕੋਲੇ ਦਾ ਕੀ ਮਹੱਤਵ ਹੈ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ?

Answer:

ਮਹੱਤਵ-ਕੋਲਾ ਸ਼ਕਤੀ ਪ੍ਰਾਪਤ ਕਰਨ ਜਾਂ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ। ਨਾਲ ਹੀ ਇਹ ਉਦਯੋਗਿਕ ਕੱਚਾ ਮਾਲ ਵੀ ਹੈ। ਘਰਾਂ ਵਿਚ ਵੀ ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਹੁੰਦਾ ਹੈ। ਉਤਪੱਤੀ-ਕੋਲੇ ਦੀ ਉਤਪੱਤੀ ਬਨਸਪਤੀ ਦੇ ਗਲ-ਸੜ ਕੇ ਕਠੋਰ ਹੋ ਜਾਣ ‘ਤੇ ਹੋਈ ਹੈ। ਲੱਖਾਂ ਸਾਲ ਪਹਿਲਾਂ ਧਰਾਤਲ ‘ਤੇ ਸੰਘਣੇ ਜੰਗਲ ਸਨ। ਧਰਤੀ ਦੀ ਅੰਦਰਲੀ ਹਲਚਲ ਦੇ ਕਾਰਨ ਧਰਾਤਲ ‘ਤੇ ਦਰਾੜਾਂ ਪੈ ਗਈਆਂ ਅਤੇ ਇਹ ਜੰਗਲੀ ਧਰਤੀ ਦੇ ਥੱਲੇ ਧਸ ਗਏ। ਧਰਤੀ ਦੀ ਅੰਦਰਲੀ ਗਰਮੀ ਅਤੇ ਉੱਪਰਲੇ ਦਬਾਅ ਦੇ ਕਾਰਨ ਇਹ ਜੰਗਲ ਸੜ ਕੇ ਕੋਲਾ ਬਣ ਗਏ ਅਤੇ ਹੌਲੀ-ਹੌਲੀ ਕਾਫ਼ੀ ਕਠੋਰ ਬਣ ਗਏ। ਇਸ ਨੂੰ ਪੱਥਰੀ ਕੋਲਾ ਕਹਿੰਦੇ ਹਨ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਕੋਲੇ ਦੇ ਉੱਤਰ ਵਿਚ ਦਮੋਦਰ ਘਾਟੀ ਦੇ ਤਿੰਨ-ਚੌਥਾਈ ਭੰਡਾਰ ਅਤੇ ਮੁੱਖ ਖੇਤਰਾਂ ਦੇ ਨਾਂ ਲਿਖੋ।

 

Question 3: ਪੈਟਰੋਲੀਅਮ ਕਿਸ ਕੰਮ ਆਉਂਦਾ ਹੈ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ?

Answer:

ਉਪਯੋਗ – ਪੈਟਰੋਲੀਅਮ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਮੋਟਰਾਂ ਆਦਿ ਚਲਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਸਾਫ਼ ਕਰਕੇ ਪੈਟਰੋਲ, ਮੋਮ, ਮਿੱਟੀ ਦਾ ਤੇਲ ਅਤੇ ਮੋਬਿਲ ਆਇਲ ਬਣਾਇਆ ਜਾਂਦਾ ਹੈ।
ਪੈਟਰੋਲੀਅਮ ਦੀ ਉਤਪੱਤੀ – ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਜੀਵ-ਜੰਤੂਆਂ ਅਤੇ ਜੰਗਲੀ ਜਾਨਵਰਾਂ ਤੋਂ ਹੋਈ। ਸਮੁੰਦਰ ਵਿਚ ਅਨੇਕਾਂ ਛੋਟੇ-ਛੋਟੇ ਜੀਵ ਅਤੇ ਪੌਦੇ ਪਾਣੀ ਵਿਚ ਤਰਦੇ ਰਹਿੰਦੇ ਹਨ। ਮਰਨ ਤੋਂ ਬਾਅਦ ਇਨ੍ਹਾਂ ਦੇ ਜੀਵਾਣੂ ਸਮੁੰਦਰ ਵਿਚ ਨਿਰਮਿਤ ਤਲਛੱਟੀ ਚੱਟਾਨਾਂ ਵਿਚ ਦੱਬ ਜਾਂਦੇ ਹਨ। ਇਨ੍ਹਾਂ ਜੀਵਾਣੁਆਂ ‘ਤੇ ਕਰੋੜਾਂ ਸਾਲ ਤਕ ਗਰਮੀ, ਦਬਾਅ ਅਤੇ ਰਸਾਇਣਿਕ ਕਿਰਿਆਵਾਂ ਦਾ ਪ੍ਰਭਾਵ ਪੈਂਦਾ ਹੈ। ਫਲਸਰੂਪ ਇਹ ਜੀਵਾਣੂ ਪੈਟਰੋਲੀਅਮ ਵਿਚ ਬਦਲ ਜਾਂਦੇ ਹਨ।

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।

 

Question 4: ਭਾਰਤ ਵਿਚ ਪੈਟਰੋਲੀਅਮ ਉਤਪਾਦਕ ਰਾਜਾਂ, ਇਸ ਦੇ ਸੋਧਕ ਕਾਰਖ਼ਾਨਿਆਂ ਅਤੇ ਇਸ ਦੇ ਉਤਪਾਦਨ ਦਾ ਵਰਣਨ ਕਰੋ।

Answer:

ਸੁਤੰਤਰਤਾ ਦੇ ਸਮੇਂ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ। ਇਹ ਤੇਲ ਖੇਤਰ ਕਾਫ਼ੀ ਛੋਟਾ ਸੀ। ਸੁਤੰਤਰਤਾ ਤੋਂ ਬਾਅਦ ਗੁਜਰਾਤ ਵਿਚ ਅੰਕਲੇ ਸ਼ਵਰ ਤੋਂ ਵੀ ਖਣਿਜ ਤੇਲ ਪ੍ਰਾਪਤ ਹੋਣ ਲੱਗਾ। ਉਸ ਦੇ ਬਾਅਦ ਬੰਬੇ ਹਾਈ ਵਿਚ ਖਣਿਜ ਤੇਲ ਦੇ ਭੰਡਾਰ ਮਿਲੇ। ਮੁੰਬਈ ਤੱਟ ਤੋਂ 115 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਤੇਲ ਖੇਤਰ ਅੱਜ ਭਾਰਤ ਦਾ ਸਭ ਤੋਂ ਵੱਡਾ ਤੇਲ ਖੇਤਰ ਹੈ।
ਸੋਧਕ ਕਾਰਖ਼ਾਨੇ – ਪੈਟਰੋਲੀਅਮ ਨੂੰ ਸਾਫ਼ ਕਰਨ ਲਈ ਦੇਸ਼ ਵਿਚ ਅਨੇਕਾਂ ਸੋਧਕ ਕਾਰਖ਼ਾਨੇ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚੋਂ ਮੁੱਖ ਸੋਧਕ ਕਾਰਖ਼ਾਨੇ ਨੂਨਮਤੀ (ਆਸਾਮ), ਬਰੌਨੀ (ਬਿਹਾਰ), ਕੋਯਾਲੀ (ਗੁਜਰਾਤ) ਵਿਚ ਹਨ। ਵਿਸ਼ਾਖਾਪਟਨਮ, ਚੇਨੱ ਈ ਅਤੇ ਮੁੰਬਈ ਵਿਚ ਵੀ ਤੇਲ ਸੋਧਕ ਕਾਰਖ਼ਾਨੇ ਹਨ।
ਉਤਪਾਦਨ – ਭਾਰਤ ਵਿਚ ਪੈਟਰੋਲੀਅਮ ਦਾ ਉਤਪਾਦਨ ਹਰ ਸਾਲ ਵੱਧ ਰਿਹਾ ਹੈ।1980-81 ਵਿਚ ਭਾਰਤ ਵਿਚ ਪੈਟਰੋਲੀਅਮ ਦਾ ਕੁੱਲ ਉਤਪਾਦਨ 10.5 ਮਿਲੀਅਨ ਟਨ ਸੀ। 1999-2000 ਵਿਚ ਇਹ ਵੱਧ ਕੇ ਲਗਪਗ 31.9 ਮਿਲੀਅਨ ਟਨ ਹੋ ਗਿਆ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਤੇਲ ਦੇ ਪ੍ਰਸ਼ਨ ਵਿਚ ਆਸਾਮ, ਗੁਜਰਾਤ ਅਤੇ ਬੰਬੇ ਹਾਈ ਦੇ ਨਾਂ ਸ਼ਾਮਲ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 5: ਭਾਰਤ ਵਿਚ ਲੋਹੇ ਦੇ ਉਤਪਾਦਨ ਅਤੇ ਵੰਡ ‘ਤੇ ਇਕ ਨੋਟ ਲਿਖੋ।

Answer:

ਭਾਰਤ ਵਿਚ ਦੁਨੀਆਂ ਦੇ ਕੁੱਲ ਲੋਹੇ ਦਾ ਇਕ-ਚੌਥਾਈ ਭਾਗ ਸੁਰੱਖਿਅਤ ਭੰਡਾਰ ਦੇ ਰੂਪ ਵਿਚ ਮੌਜੂਦ ਹੈ। ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ 2100 ਕਰੋੜ ਟਨ ਲੋਹੇ ਦਾ ਸੁਰੱਖਿਅਤ ਭੰਡਾਰ ਹੈ।
ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ। 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ। 1998-99 ਵਿਚ ਇਹ ਉਤਪਾਦਨ ਵੱਧ ਕੇ 70.7 ਮਿਲੀਅਨ ਟਨ ਹੋ ਗਿਆ।
ਵੰਡ – ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ। ਦੇਸ਼ ਦੇ ਕੁੱਲ ਲੋਹਾ ਉਤਪਾਦਨ ਦਾ 50% ਤੋਂ ਵੀ ਵੱਧ ਭਾਗ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ। ਇਸ ਦਾ ਦੂਜਾ ਵੱਡਾ ਉਤਪਾਦਕ ਰਾਜ ਬਿਹਾਰ ਹੈ। ਇਨ੍ਹਾਂ ਤੋਂ ਇਲਾਵਾ ਲੋਹੇ ਦੇ ਹੋਰ ਮੁੱਖ ਉਤਪਾਦਕ ਰਾਜ ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਆਦਿ ਹਨ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Question 6: ਪਰਮਾਣੂ ਖਣਿਜ ਕੀ ਹੁੰਦੇ ਹਨ ਅਤੇ ਇਨ੍ਹਾਂ ਦਾ ਕੀ ਮਹੱਤਵ ਹੈ?

Answer:

ਖਣਿਜ ਜਿਨ੍ਹਾਂ ਤੋਂ ਪਰਮਾਣੂ ਊਰਜਾ ਮਿਲਦੀ ਹੈ, ਪਰਮਾਣੂ ਖਣਿਜ ਅਖਵਾਉਂਦੇ ਹਨ। ਯੂਰੇਨੀਅਮ ਅਤੇ ਬੇਰੀਲੀਅਮ ਇਸੇ ਕਿਸਮ ਦੇ ਖਣਿਜ ਹਨ। ਯੂਰੇਨੀਅਮ ਬਿਹਾਰ ਰਾਜ ਵਿਚ ਮਿਲਦਾ ਹੈ ਅਤੇ ਬੇਰੀਲੀਅਮ ਰਾਜਸਥਾਨ ਵਿਚ।
ਮਹੱਤਵ – ਅਣੂ ਖਣਿਜਾਂ ਦਾ ਮਹੱਤਵ ਹੇਠਾਂ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-
1. ਇਸ ਤੋਂ ਚਾਲਕ ਸ਼ਕਤੀ ਪੈਦਾ ਕੀਤੀ ਜਾਂਦੀ ਹੈ।
2. ਇਸ ਤੋਂ ਵਿਨਾਸ਼ਕਾਰੀ ਬੰਬ ਬਣਾਏ ਜਾਂਦੇ ਹਨ, ਪਰੰਤੂ ਅੱਜ-ਕਲ੍ਹ ਅਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਕੰਮਾਂ ਲਈ ਜ਼ਿਆਦਾ ਹੋਣ ਲੱਗਾ ਹੈ।
3. ਅਣੂ ਖਣਿਜਾਂ ਤੋਂ ਕਾਰਖ਼ਾਨੇ ਚਲਾਉਣ ਲਈ ਸ਼ਕਤੀ ਉਤਪੰਨ ਕੀਤੀ ਜਾਂਦੀ ਹੈ।
4. ਇਸ ਸ਼ਕਤੀ ਤੋਂ ਕੈਂਸਰ ਆਦਿ ਭਿਆਨਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਪਰਮਾਣੂ ਕੇਂਦਰ (ਤਾਰਾਪੁਰ, ਰਾਵਤਭਾਟਾ, ਕਲਪੱਕਮ, ਨਰੌਰਾ) ਰਾਜਾਂ ਸਮੇਤ ਯਾਦ ਰੱਖੋ।
c) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 7: ਭਾਰਤ ਦੇ ਚਾਰ ਮੁੱਖ ਖਣਿਜ ਖੇਤਰਾਂ ਦੇ ਨਾਂ ਦੱਸੋ ਅਤੇ ਹਰੇਕ ਵਿਚ ਮਿਲਣ ਵਾਲੇ ਖਣਿਜਾਂ ਦੇ ਨਾਂ ਵੀ ਲਿਖੋ।

Answer:

ਭਾਰਤ ਦੇ ਚਾਰ ਮੁੱਖ ਖਣਿਜ ਖੇਤਰ ਹੇਠ ਲਿਖੇ ਹਨ-
1. ਛੋਟਾ ਨਾਗਪੁਰ ਅਤੇ ਉੱਤਰੀ ਉੜੀਸਾ-ਇਹ ਖਣਿਜ ਖੇਤਰ ਬਹੁਤ ਹੀ ਵਿਕਸਿਤ ਹਨ। ਇਸ ਖੇਤਰ ਵਿਚ ਕੋਲਾ, ਲੋਹਾ ਆਦਿ ਮੁੱਖ ਖਣਿਜ ਪਾਏ ਜਾਂਦੇ ਹਨ।
2. ਮੱਧ ਰਾਜਸਥਾਨ ਵਿਚ ਵੀ ਖਣਿਜਾਂ ਦੇ ਵਿਸ਼ਾਲ ਭੰਡਾਰ ਹਨ। ਇਸ ਖੇਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਖੇਤਰ ਵਿਚ ਤਾਂਬਾ, ਜਿਸਤ, ਸੀਸਾ, ਅਬਰਕ ਆਦਿ ਖਣਿਜ ਪਾਏ ਜਾਂਦੇ ਹਨ।
3. ਦੱਖਣੀ ਭਾਰਤ ਖਣਿਜਾਂ ਦੀ ਦ੍ਰਿਸ਼ਟੀ ਤੋਂ ਕਾਫ਼ੀ ਮਹੱਤਵਪੂਰਨ ਹੈ। ਇਸ ਖੇਤਰ ਵਿਚ ਗੋਆ, ਕਰਨਾਟਕ ਪਠਾਰ ਅਤੇ ਤਾਮਿਲਨਾਡੂ ਦੇ ਕੁਝ ਭਾਗ ਸ਼ਾਮਲ ਹਨ। ਇੱਥੇ ਲੋਹਾ, ਲਿਗਨਾਈਟ ਆਦਿ ਖਣਿਜ ਮਿਲਦੇ ਹਨ।
4. ਮੱਧ ਭਾਰਤ ਵਿਚ ਦੱਖਣੀ ਮੱਧ ਪ੍ਰਦੇਸ਼ ਅਤੇ ਪੂਰਬੀ ਮਹਾਂਰਾਸ਼ਟਰ ਵੀ ਖਣਿਜਾਂ ਦਾ ਭੰਡਾਰ ਹੈ। ਇਸ ਵਿਚ ਲੋਹਾ ਅਤੇ ਮੈਂਗਨੀਜ਼ ਵਿਸ਼ੇਸ਼ ਰੂਪ ਵਿਚ ਪਾਏ ਜਾਂਦੇ ਹਨ।

Exam Tips:

a) ਉੱਤਰ ਨੂੰ ਉਪ-ਸਿਰਲੇਖਾਂ ਵਿਚ ਵੰਡ ਕੇ, ਪਹਿਲਾਂ ਭੂਮਿਕਾ ਤੇ ਫਿਰ ਮੁੱਖ ਬਿੰਦੂ ਕ੍ਰਮ ਨਾਲ ਲਿਖੋ।
b) ਖਣਿਜਾਂ ਦਾ ਉਦਯੋਗਿਕ ਮਹੱਤਵ ਅਤੇ ਰੁਜ਼ਗਾਰ ਵਿਚ ਯੋਗਦਾਨ ਜ਼ਰੂਰ ਜੋੜੋ।

 

Question 8: ਹੋਰ ਸ਼ਕਤੀ ਸਾਧਨਾਂ ਦੀ ਤੁਲਨਾ ਵਿਚ ਪਣ-ਸ਼ਕਤੀ ਦੇ ਕਿਹੜੇ ਚਾਰ ਲਾਭ ਹਨ?

Answer:

ਸ਼ਕਤੀ ਦੇ ਚਾਰ ਮੁੱਖ ਸਾਧਨ ਹਨ-ਕੋਲਾ, ਪੈਟਰੋਲੀਅਮ, ਪਣ-ਬਿਜਲੀ ਅਤੇ ਅਣੂ ਸ਼ਕਤੀ। ਇਨ੍ਹਾਂ ਵਿਚੋਂ ਪਣਬਿਜਲੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਹੇਠ ਲਿਖੇ ਲਾਭ ਹਨ
1. ਕੋਲਾ ਅਤੇ ਪੈਟਰੋਲੀਅਮ ਦੇ ਭੰਡਾਰ ਖ਼ਤਮ ਹੋ ਸਕਦੇ ਹਨ। ਪਰ ਪਾਣੀ ਇਕ ਸਥਾਈ ਭੰਡਾਰ ਹੈ ਜਿਸ ਤੋਂ ਨਿਰੰਤਰ ਪਣ-ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ।
2. ਪਣ-ਬਿਜਲੀ ਨੂੰ ਤਾਰਾਂ ਰਾਹੀਂ ਸੈਂਕੜੇ ਕਿਲੋਮੀਟਰ ਦੀ ਦੂਰੀ ਤਕ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
3. ਪਣ-ਬਿਜਲੀ ਕੋਲੇ ਅਤੇ ਪੈਟਰੋਲੀਅਮ ਦੇ ਮੁਕਾਬਲੇ ਸਸਤੀ ਪੈਂਦੀ ਹੈ।
4. ਕੋਲੇ ਅਤੇ ਪੈਟਰੋਲੀਅਮ ਦੀ ਵਰਤੋਂ ਨਾਲ ਵਾਯੂ-ਪ੍ਰਦੂਸ਼ਣ ਵਧਦਾ ਹੈ। ਇਸ ਦੇ ਉਲਟ ਪਣ-ਬਿਜਲੀ ਦੀ ਵਰਤੋਂ ਨਾਲ ਧੂੰਆਂ ਨਹੀਂ ਨਿਕਲਦਾ।

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।

 

VII. ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

Question 1: ਆਧੁਨਿਕ ਯੁੱਗ ਵਿਚ ਲੋਹੇ ਦਾ ਕੀ ਮਹੱਤਵ ਹੈ? ਭਾਰਤ ਦੇ ਤਿੰਨ ਭਾਗਾਂ ਵਿਚ ਲੋਹੇ ਦੇ ਉਤਪਾਦਨ ਦਾ ਹਾਲ ਵਿਸਥਾਰ-ਪੂਰਬਕ ਲਿਖੋ। ਸਾਡੇ ਦੇਸ਼ ਵਿਚ ਲੋਹੇ ਦਾ ਕੁੱਲ ਉਤਪਾਦਨ ਅਤੇ ਇਸ ਦੇ ਸੁਰੱਖਿਅਤ ਭੰਡਾਰ ਦਾ ਵੀ ਵਰਣਨ ਕਰੋ।

Answer:

ਲੋਹਾ ਇਕ ਮਹੱਤਵਪੂਰਨ ਖਣਿਜ ਪਦਾਰਥ ਹੈ ਜਿਸ ਦੇ ਮਹੱਤਵ, ਪ੍ਰਾਦੇਸ਼ਿਕ ਵੰਡ ਅਤੇ ਉਤਪਾਦਨ ਦਾ ਵਰਣਨ ਹੇਠ ਲਿਖਿਆ ਹੈ ਮਹੱਤਵ-ਆਧੁਨਿਕ ਯੁੱਗ ਵਿਚ ਲੋਹੇ ਦਾ ਬਹੁਤ ਮਹੱਤਵ ਹੈ। ਇਹ ਉਦਯੋਗਾਂ ਦੀ ਨੀਂਹ ਹੈ। ਇਸ ਦੇ ਬਿਨਾਂ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਦਯੋਗ ਵਿਚ ਪ੍ਰਯੋਗ ਹੋਣ ਵਾਲੀਆਂ ਲਗਪਗ ਸਭ ਮਸ਼ੀਨਾਂ ਲੋਹੇ ਦੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਪ੍ਰਯੋਗ ਰੇਲਾਂ, ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਬਣਾਉਣ ਲਈ ਵੀ ਹੁੰਦਾ ਹੈ। ਇਹ ਹੋਰ ਖਣਿਜਾਂ ਨਾਲੋਂ ਜ਼ਿਆਦਾ ਕਠੋਰ ਹੈ। ਇਸੇ ਦੇ ਉਲਟ ਇਸ ਦੇ ਉਤਪਾਦਨ ਵਿਚ ਲਾਗਤ ਵੀ ਘੱਟ ਆਉਂਦੀ ਹੈ। ਲੋਹੇ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਨੂੰ ਕਾਲਾ ਸੋਨਾ (Black Gold) ਵੀ ਕਿਹਾ ਜਾਂਦਾ ਹੈ।
ਦੇਸ਼ਿਕ ਵੰਡ – ਭਾਰਤ ਵਿਚ ਲੋਹੇ ਦੀ ਵੰਡ ਇਸ ਤਰ੍ਹਾਂ ਹੈ ਝਾਰਖੰਡ-ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਵਿਚ ਕੱਢਿਆ ਜਾਂਦਾ ਹੈ। ਇਸ ਰਾਜ ਵਿਚ ਸਭ ਤੋਂ ਵੱਧ ਲੋਹਾ ਸਿੰਘਭੂਮ ਜ਼ਿਲ੍ਹੇ ਵਿਚ ਕੱਢਿਆ ਜਾਂਦਾ ਹੈ।
ਉੜੀਸਾ – ਭਾਰਤ ਵਿਚ ਲੋਹੇ ਦੇ ਉਤਪਾਦਨ ਵਿਚ ਉੜੀਸਾ ਨੂੰ ਦੂਸਰਾ ਸਥਾਨ ਪ੍ਰਾਪਤ ਹੈ। ਇਸ ਰਾਜ ਵਿਚ ਲੋਹਾ ਉਤਪੰਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਕਿਉਂਝਰ, ਬੋਨਾਈ ਅਤੇ ਮਯੂਰਭੰਜ। ਗੁਰੂਹਾਨੀ, ਸੁਲਾਈਪਤ ਅਤੇ ਬਦਾਮ ਪਹਾੜ ਇਸ ਰਾਜ ਦੀਆਂ ਮੁੱਖ ਲੋਹੇ ਦੀਆਂ ਖਾਣਾਂ ਹਨ।
ਮੱਧ ਪ੍ਰਦੇਸ਼ – ਭਾਰਤ ਵਿਚ ਲੋਹਾ ਉਤਪੰਨ ਕਰਨ ਵਾਲੇ ਰਾਜਾਂ ਵਿਚ ਮੱਧ ਪ੍ਰਦੇਸ਼ ਨੂੰ ਤੀਸਰਾ ਸਥਾਨ ਪ੍ਰਾਪਤ ਹੈ। ਇਸ ਰਾਜ ਵਿਚ ਲੋਹਾ ਉਤਪਾਦਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਜਬਲਪੁਰ ਅਤੇ ਬਾਲਾਘਾਟ।
ਕਰਨਾਟਕ – ਲੋਹਾ ਉਤਪੰਨ ਕਰਨ ਵਿਚ ਕਰਨਾਟਕ ਰਾਜ ਚੌਥੇ ਨੰਬਰ ‘ਤੇ ਹੈ। ਕਰਨਾਟਕ ਦੇ ਬਿਲਾਰੀ, ਚਿਤਰਦੁਰਗ ਅਤੇ ਚਿਕਮੰਗਲੂ ਰ ਜ਼ਿਲ੍ਹੇ ਵੀ ਕੱਚੇ ਲੋਹੇ ਦੇ ਪ੍ਰਮੁੱਖ ਕੇਂਦਰ ਹਨ। ਕਰਨਾਟਕ ਦੀਆਂ ਕੁਦਰੇ ਮੁੱਖ ਖੇਤਰ ਦੀਆਂ ਖਾਨਾਂ ‘ਤੇ ਵੀ ਕੱਚਾ ਲੋਹਾ ਮਿਲਦਾ ਹੈ। ਇਨ੍ਹਾਂ ਰਾਜਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਹੋਰ ਮਹੱਤਵਪੂਰਨ ਲੋਹਾ ਉਤਪਾਦਕ ਰਾਜ ਹਨ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਵੀ ਥੋੜ੍ਹੀ ਬਹੁਤ ਮਾਤਰਾ ਵਿਚ ਲੋਹਾ ਕੱਢਿਆ ਜਾਂਦਾ ਹੈ।
ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ। ਸੰਨ 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਕੀਤਾ ਗਿਆ ਸੀ ਪਰ 1998-99 ਵਿਚ ਭਾਰਤ ਵਿਚ 70.7 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ।
ਸੁਰੱਖਿਅਤ ਭੰਡਾਰ – ਭਾਰਤ ਵਿਚ ਲੋਹੇ ਦਾ ਸੁਰੱਖਿਅਤ ਭੰਡਾਰ ਲਗਪਗ 2100 ਕਰੋੜ ਟਨ ਹੈ। ਇਹ ਸੰਸਾਰ ਦੇ ਲੋਹੇ ਦੇ ਕੁੱਲ ਭੰਡਾਰ ਦਾ ਲਗਪਗ ਚੌਥਾਈ ਭਾਗ ਹੈ।
(ਪਾਠ-ਪੁਸਤਕ ਅਨੁਸਾਰ ਅੰਕੜੇ ਦਿੱਤੇ ਗਏ ਹਨ।)

Exam Tips:

a) ਬਿੰਦੂਆਂ ਨੂੰ 1, 2, 3 ਕ੍ਰਮ ਵਿਚ ਲਿਖੋ ਅਤੇ ਹਰ ਬਿੰਦੂ ਇਕ-ਦੋ ਵਾਕਾਂ ਦਾ ਰੱਖੋ।
b) ਲੋਹੇ ਦੇ ਮੁੱਖ ਉਤਪਾਦਕ ਰਾਜ (ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ) ਯਾਦ ਰੱਖੋ ਅਤੇ ਜਾਪਾਨ ਨੂੰ ਬਰਾਮਦ ਦਾ ਜ਼ਿਕਰ ਕਰੋ।
c) ਇਹ ਅੰਕੜੇ ਪਾਠ-ਪੁਸਤਕ ਅਨੁਸਾਰ ਹਨ; ਪ੍ਰੀਖਿਆ ਵਿਚ ਪਾਠ-ਪੁਸਤਕ ਦੇ ਅੰਕੜੇ ਹੀ ਲਿਖੋ।

 

Punjab Board Solutions for Class 10 SST Geography Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Official Punjab Board Solutions for Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Review comprehensive exercise answers for Class 10 SST Geography Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Beyond providing final answers, these guides offer step-by-step breakdowns for complex queries in the Class 10 SST Geography module. This approach helps students balance theoretical depth with practical problem-solving skills required for Punjab Board exams.

Next Steps in Your SST Geography Revision

These resources act as an effective roadmap for daily homework tasks and independent study. Supplement your review of Punjabi Medium Chapter 06 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ with official sample papers and interactive practice tests available on our platform free of charge.

FAQs

Where can I find the latest PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ for the 2026-27 session?

The complete and updated PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ is available for free on StudiesToday.com. These solutions for Class 10 SST Geography are as per latest Punjab Board curriculum.

Are the SST Geography Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ will help students to get full marks in the theory paper.

Do you offer PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ in multiple languages like Hindi and English?

Yes, we provide bilingual support for Class 10 SST Geography. You can access PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ in both English and Hindi medium.

Is it possible to download the SST Geography Punjab Board solutions for Class 10 as a PDF?

Yes, you can download the entire PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ in printable PDF format for offline study on any device.