Step-by-Step Textbook Solutions for Class 10 SST Civics Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ
Access comprehensive textbook solutions for Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ using the official curriculum guides for Class 10 SST Civics. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Textbook Solutions PDF
Navigate directly to the solved SST Civics textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 1-15 ਸ਼ਬਦਾਂ ਵਿੱਚ ਦਿਉ
Question 1: ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
Answer:
ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਜਾਂ ਲੇਖ ਹੁੰਦਾ ਹੈ, ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਆਪਣਾ ਕੰਮ ਕਰਦੀ ਹੈ।
Exam Tips:
a) "ਮੌਲਿਕ ਕਾਨੂੰਨੀ ਦਸਤਾਵੇਜ਼" ਸ਼ਬਦ ਜ਼ਰੂਰ ਲਿਖੋ।
b) ਸਰਕਾਰ ਦੇ ਕੰਮ ਕਰਨ ਦੇ ਢੰਗ ਦਾ ਜ਼ਿਕਰ ਕਰੋ।
Question 2: ਪ੍ਰਸਤਾਵਨਾ ਕਿਨ੍ਹਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
Answer:
ਪ੍ਰਸਤਾਵਨਾ ਦੇ ਮੁੱਢਲੇ ਸ਼ਬਦ ਹਨ, “ਅਸੀਂ, ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।”
Exam Tips:
a) ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ "ਅਸੀਂ, ਭਾਰਤ ਦੇ ਲੋਕ" ਯਾਦ ਰੱਖੋ।
Question 3: ਭਾਰਤੀ ਸੰਵਿਧਾਨ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਦੱਸੋ ।
Answer:
ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਥਾਰਿਤ ਸੰਵਿਧਾਨ ਹੈ।
ਮੌਲਿਕ ਅਧਿਕਾਰ – ਸੰਵਿਧਾਨ ਦੇ ਤੀਸਰੇ ਅਧਿਆਇ ਵਿੱਚ ਮੌਲਿਕ ਅਧਿਕਾਰਾਂ ਦੀ ਚਰਚਾ ਕੀਤੀ ਗਈ ਹੈ। ਇਸ ਵਿਚ ਸਮਾਨਤਾ, ਸੁਤੰਤਰਤਾ, ਧਾਰਮਿਕ ਆਜ਼ਾਦੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੰਵਿਧਾਨਿਕ ਉਪਚਾਰਾਂ ਸੰਬੰਧੀ ਅਧਿਕਾਰ, ਸੱਭਿਆਚਾਰ ਅਤੇ ਸਿੱਖਿਆ ਸੰਬੰਧੀ ਅਧਿਕਾਰਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ।
Exam Tips:
a) ਇਕ ਮੁੱਖ ਵਿਸ਼ੇਸ਼ਤਾ ਕਾਫ਼ੀ ਹੈ; ਪਹਿਲਾਂ ਉਸ ਨੂੰ ਸਪੱਸ਼ਟ ਲਿਖੋ।
b) ਮੌਲਿਕ ਅਧਿਕਾਰਾਂ ਦੇ ਛੇ ਭਾਗ ਯਾਦ ਰੱਖੋ।
Question 4: ਸੰਘਾਤਮਕ ਸੰਵਿਧਾਨ ਦੀ ਇਕ ਵਿਸ਼ੇਸ਼ਤਾ ਦੱਸੋ ।
Answer:
ਸੰਘੀ ਸੰਵਿਧਾਨ ਵਿਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਹੈ।
ਜਾਂ
ਸੰਘੀ ਸੰਵਿਧਾਨ ਦੇਸ਼ ਵਿਚ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ।
Exam Tips:
a) ਸ਼ਕਤੀਆਂ ਦੀ ਵੰਡ ਵਾਲੀ ਗੱਲ ਸਭ ਤੋਂ ਸਪੱਸ਼ਟ ਉੱਤਰ ਹੈ।
b) ਸੰਘਾਤਮਕ ਅਤੇ ਸੰਘੀ ਸ਼ਬਦ ਇੱਕੋ ਅਰਥ ਵਿਚ ਵਰਤੇ ਜਾਂਦੇ ਹਨ।
Question 5: ਭਾਰਤੀ ਨਾਗਰਿਕਾਂ ਦੇ ਕੋਈ ਇਕ ਮੌਲਿਕ ਅਧਿਕਾਰ ਲਿਖੋ ।
Answer:
ਸਮਾਨਤਾ ਦਾ ਅਧਿਕਾਰ,
ਜਾਂ
ਸੁਤੰਤਰਤਾ ਦਾ ਅਧਿਕਾਰ,
ਜਾਂ
ਧਾਰਮਿਕ ਸੁਤੰਤਰਤਾ ਦਾ ਅਧਿਕਾਰ,
ਜਾਂ
ਸ਼ੋਸ਼ਣ ਦੇ ਵਿਰੁੱਧ ਅਧਿਕਾਰ ।
Exam Tips:
a) ਇਕ ਅਧਿਕਾਰ ਦਾ ਨਾਂ ਲਿਖਣਾ ਕਾਫ਼ੀ ਹੈ।
b) ਛੇ ਮੌਲਿਕ ਅਧਿਕਾਰਾਂ ਵਿਚੋਂ ਕੋਈ ਵੀ ਲਿਖਿਆ ਜਾ ਸਕਦਾ ਹੈ।
Question 6: ਭਾਰਤੀ ਨਾਗਰਿਕਾਂ ਦਾ ਕੋਈ ਇਕ ਮੌਲਿਕ ਫ਼ਰਜ਼ ਦੱਸੋ ।
Answer:
ਸੰਵਿਧਾਨ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ ਦੀ ਪਾਲਣਾ ਕਰਨੀ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ ।
ਜਾਂ
ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ ।
Exam Tips:
a) ਮੌਲਿਕ ਫ਼ਰਜ਼ ਸੰਵਿਧਾਨ ਦੇ ਅਨੁਛੇਦ 51ਏ ਵਿਚ ਦਰਜ ਹਨ।
b) ਇਕ ਫ਼ਰਜ਼ ਦਾ ਨਾਂ ਲਿਖਣਾ ਕਾਫ਼ੀ ਹੈ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਉ
Question 1: ਭਾਰਤ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੈ । ਵਿਆਖਿਆ ਕਰੋ ।
Answer:
ਸੰਵਿਧਾਨ ਰਾਹੀਂ ਭਾਰਤ ਵਿਚ ਇਕ ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕੀਤੀ ਗਈ ਹੈ।
ਧਰਮ-ਨਿਰਪੇਖ ਰਾਜ ਤੋਂ ਭਾਵ ਸਭ ਧਰਮਾਂ ਦੀ ਸਮਾਨਤਾ ਅਤੇ ਸੁਤੰਤਰਤਾ ਤੋਂ ਹੈ। ਅਜਿਹੇ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ। ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ। ਸਾਰੇ ਨਾਗਰਿਕ ਸਵੈ-ਇੱਛਾ ਨਾਲ ਕੋਈ ਵੀ ਧਰਮ ਅਪਣਾਉਣ ਅਤੇ ਪੂਜਾ ਕਰਨ ਲਈ ਆਜ਼ਾਦ ਹੁੰਦੇ ਹਨ।
ਲੋਕਤੰਤਰੀ ਰਾਜ ਤੋਂ ਭਾਵ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਹਾਸਲ ਹੁੰਦੇ ਹਨ ਅਤੇ ਨਾਗਰਿਕਾਂ ਰਾਹੀਂ ਚੁਣੇ ਗਏ ਪ੍ਰਤੀਨਿਧ ਦੇਸ਼ ਦਾ ਸ਼ਾਸਨ ਚਲਾਉਂਦੇ ਹਨ। ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਕੋਈ ਬਾਦਸ਼ਾਹ ਨਹੀਂ ਹੋਵੇਗਾ। ਉਹ ਚੋਣਾਂ ਰਾਹੀਂ ਇਕ ਨਿਸ਼ਚਿਤ ਸਮੇਂ ਲਈ ਅਪ੍ਰਤੱਖ ਤੌਰ ਤੇ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ।
Exam Tips:
a) ਧਰਮ-ਨਿਰਪੇਖ, ਲੋਕਤੰਤਰ ਅਤੇ ਗਣਰਾਜ ਦੇ ਅਰਥ ਵੱਖ-ਵੱਖ ਲਿਖੋ।
b) ਗਣਰਾਜ ਵਿਚ ਰਾਸ਼ਟਰਪਤੀ ਦੀ ਅਪ੍ਰਤੱਖ ਚੋਣ ਦਾ ਜ਼ਿਕਰ ਜ਼ਰੂਰ ਕਰੋ।
Question 2: ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਣਨ ਕਰੋ ।
Answer:
ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਸਰੂਪ ਅਤੇ ਇਸ ਦੇ ਬੁਨਿਆਦੀ ਉਦੇਸ਼ਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਉਹ ਉਦੇਸ਼ ਹੇਠ ਲਿਖੇ ਹਨ:
1. ਭਾਰਤ ਇਕ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਹੋਵੇਗਾ।
2. ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ।
3. ਨਾਗਰਿਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਆਜ਼ਾਦੀ ਹੋਵੇ।
4. ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਬਰਾਬਰ ਸਮਝੇ ਜਾਣਗੇ।
5. ਲੋਕਾਂ ਵਿਚ ਭਰਾਤਰੀ ਭਾਵ ਦੀ ਭਾਵਨਾ ਨੂੰ ਵਧਾਇਆ ਜਾਵੇ ਤਾਂ ਕਿ ਵਿਅਕਤੀ ਦਾ ਗੌਰਵ ਵਧੇ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਮਿਲੇ।
Exam Tips:
a) ਪੰਜੇ ਉਦੇਸ਼ ਕ੍ਰਮ ਵਿਚ ਯਾਦ ਰੱਖੋ।
b) ਉਦੇਸ਼ਾਂ ਨੂੰ ਸੰਖੇਪ ਵਿਚ ਪਰ ਪੂਰੇ ਵਾਕਾਂ ਵਿਚ ਲਿਖੋ।
Question 3: ਹੇਠ ਲਿਖੇ ਅਧਿਕਾਰਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ: (ੳ) ਸਮਾਨਤਾ ਦਾ ਅਧਿਕਾਰ, (ਅ) ਸੁਤੰਤਰਤਾ ਦਾ ਅਧਿਕਾਰ, (ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ, (ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
Answer:
(ੳ) ਸਮਾਨਤਾ ਦਾ ਅਧਿਕਾਰ – ਭਾਰਤੀ ਸਮਾਜ ਸਦੀਆਂ ਤੋਂ ਵੱਖ-ਵੱਖ ਨਾ-ਬਰਾਬਰੀਆਂ ਨਾਲ ਭਰਪੂਰ ਰਿਹਾ ਹੈ। ਇਸੇ ਲਈ ਸੰਵਿਧਾਨ ਦੇ ਨਿਰਮਾਤਿਆਂ ਨੇ ਸਮਾਨਤਾ ਦੇ ਅਧਿਕਾਰ ਨੂੰ ਪਹਿਲ ਦਿੱਤੀ ਹੈ। ਭਾਰਤੀ ਨਾਗਰਿਕਾਂ ਨੂੰ ਇਸ ਅਧਿਕਾਰ ਰਾਹੀਂ ਹੇਠ ਲਿਖੀਆਂ ਗੱਲਾਂ ਵਿਚ ਸਮਾਨਤਾ ਪ੍ਰਾਪਤ ਹੈ:
ਕਾਨੂੰਨ ਦੇ ਸਾਹਮਣੇ ਬਰਾਬਰੀ – ਕਾਨੂੰਨ ਦੀ ਨਜ਼ਰ ਵਿਚ ਸਾਰੇ ਨਾਗਰਿਕ ਇੱਕ-ਸਮਾਨ ਹਨ। ਧਰਮ, ਨਸਲ, ਜਾਤ ਅਤੇ ਲਿੰਗ ਦੇ ਆਧਾਰ ਉੱਤੇ ਉਨ੍ਹਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ। ਰੁਜ਼ਗਾਰ ਜਾਂ ਸਰਕਾਰੀ ਅਹੁਦਾ ਦਿੰਦੇ ਸਮੇਂ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਂਦੇ ਹਨ।
ਭੇਦ-ਭਾਵ ਉੱਤੇ ਰੋਕ – ਸਰਕਾਰ ਜਨਮ ਸਥਾਨ, ਧਰਮ, ਜਾਤ, ਲਿੰਗ ਆਦਿ ਦੇ ਆਧਾਰ ਉੱਤੇ ਕਿਸੇ ਨਾਲ ਭੇਦ-ਭਾਵ ਨਹੀਂ ਕਰੇਗੀ। ਸਰਕਾਰੀ ਮਦਦ ਨਾਲ ਬਣਾਏ ਗਏ ਖੂਹਾਂ, ਤਲਾਬਾਂ, ਇਸ਼ਨਾਨ-ਘਰਾਂ ਅਤੇ ਸੈਰਗਾਹਾਂ ਉੱਤੇ ਬਿਨਾਂ ਕਿਸੇ ਭੇਦ-ਭਾਵ ਦੇ ਨਾਗਰਿਕਾਂ ਨੂੰ ਜਾਣ ਦੀ ਆਜ਼ਾਦੀ ਹੋਵੇਗੀ।
ਅਵਸਰ ਦੀ ਸਮਾਨਤਾ – ਰਾਜ ਦੇ ਅਧੀਨ ਰੁਜ਼ਗਾਰ ਜਾਂ ਅਹੁਦਿਆਂ ਉੱਤੇ ਨਿਯੁਕਤੀ ਦੇ ਲਈ ਸਭ ਨਾਗਰਿਕਾਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ।
ਛੂਆ-ਛੂਤ ਉੱਤੇ ਰੋਕ – ਸਦੀਆਂ ਤੋਂ ਚਲੀ ਆ ਰਹੀ ਛੂਆ-ਛੂਤ ਦੀ ਭੈੜੀ ਬਿਮਾਰੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਉਪਾਧੀਆਂ ਤੇ ਖਿਤਾਬਾਂ ਦੀ ਸਮਾਪਤੀ – ਸੈਨਿਕ ਅਤੇ ਵਿੱਦਿਅਕ ਉਪਾਧੀਆਂ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ।
(ਅ) ਸੁਤੰਤਰਤਾ ਦਾ ਅਧਿਕਾਰ – ਸੁਤੰਤਰਤਾ ਦਾ ਅਧਿਕਾਰ ਲੋਕਤੰਤਰ ਦਾ ਥੰਮ ਹੈ। ਸੰਵਿਧਾਨ ਵਿਚ ਸੁਤੰਤਰਤਾ ਦੇ ਅਧਿਕਾਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ: ਸਾਧਾਰਨ ਅਤੇ ਵਿਅਕਤੀਗਤ ਸੁਤੰਤਰਤਾ।
ਸਾਧਾਰਨ ਸੁਤੰਤਰਤਾ – ਭਾਰਤੀ ਨਾਗਰਿਕਾਂ ਨੂੰ ਹੇਠ ਲਿਖੀਆਂ ਸੁਤੰਤਰਤਾਵਾਂ ਪ੍ਰਾਪਤ ਹਨ: 1. ਭਾਸ਼ਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ; 2. ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ; 3. ਸੰਘ ਸਥਾਪਿਤ ਕਰਨ ਦੀ ਸੁਤੰਤਰਤਾ; 4. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਆਉਣ-ਜਾਣ ਦੀ ਸੁਤੰਤਰਤਾ; 5. ਭਾਰਤ ਦੇ ਕਿਸੇ ਵੀ ਹਿੱਸੇ ਵਿਚ ਵੱਸ ਜਾਣ ਦੀ ਸੁਤੰਤਰਤਾ; 6. ਕੋਈ ਵੀ ਰੁਜ਼ਗਾਰ ਅਪਣਾਉਣ ਅਤੇ ਕੋਈ ਵੀ ਵਪਾਰ ਕਰਨ ਦੀ ਸੁਤੰਤਰਤਾ।
ਵਿਅਕਤੀਗਤ ਸੁਤੰਤਰਤਾ: 1. ਵਿਅਕਤੀ ਨੂੰ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ, ਜਿਹੜਾ ਕਾਨੂੰਨ ਅਪਰਾਧ ਕਰਦੇ ਸਮੇਂ ਲਾਗੂ ਨਹੀਂ ਸੀ। 2. ਕਿਸੇ ਵਿਅਕਤੀ ਨੂੰ ਅਪਰਾਧ ਦੇ ਲਈ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। 3. ਕਿਸੇ ਅਪਰਾਧੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। 4. ਕਿਸੇ ਵਿਅਕਤੀ ਨੂੰ ਕਾਨੂੰਨ ਰਾਹੀਂ ਸਥਾਪਿਤ ਵਿਧੀ ਤੋਂ ਇਲਾਵਾ ਉਸ ਦੇ ਜੀਵਨ ਜਾਂ ਵਿਅਕਤੀਗਤ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
(ੲ) ਸ਼ੋਸ਼ਣ ਦੇ ਵਿਰੁੱਧ ਅਧਿਕਾਰ – ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ। ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਅਨੁਸਾਰ ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ। ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ। ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ।
(ਸ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ – ਸੰਵਿਧਾਨ ਰਾਹੀਂ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਜਾਣਾ ਹੀ ਕਾਫ਼ੀ ਨਹੀਂ ਹੈ। ਇਨ੍ਹਾਂ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਰਾਖੀ ਕਰਨੀ ਵਧੇਰੇ ਮਹੱਤਵਪੂਰਨ ਹੈ। ਇਸੇ ਉਦੇਸ਼ ਨਾਲ ਭਾਰਤੀ ਸੰਵਿਧਾਨ ਵਿਚ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਅਨੁਸਾਰ ਜੇ ਕੋਈ ਸਰਕਾਰੀ ਕੰਮ ਨਾਗਰਿਕਾਂ ਦੇ ਅਧਿਕਾਰਾਂ ਦੇ ਵਿਰੁੱਧ ਹੋਵੇ ਤਾਂ ਨਾਗਰਿਕ ਉਸ ਨੂੰ ਅਦਾਲਤ ਵਿਚ ਚੁਣੌਤੀ ਦੇ ਸਕਦੇ ਹਨ। ਇਹੋ ਜਿਹੇ ਕੰਮਾਂ ਨੂੰ ਅਦਾਲਤ ਗ਼ੈਰ-ਸੰਵਿਧਾਨਿਕ ਜਾਂ ਰੱਦ ਐਲਾਨ ਕਰ ਸਕਦੀ ਹੈ। ਪਰ ਸੰਕਟਕਾਲ ਦੇ ਐਲਾਨ ਦੇ ਦੌਰਾਨ ਹੀ ਇਸ ਅਧਿਕਾਰ ਨੂੰ ਨਿਲੰਬਿਤ ਕੀਤਾ ਜਾ ਸਕਦਾ ਹੈ। ਸੰਵਿਧਾਨ ਦੀ ਇਹ ਵਿਵਸਥਾ ਖ਼ਤਰਨਾਕ ਅਤੇ ਗ਼ੈਰ-ਲੋਕਤੰਤਰੀ ਹੈ।
Exam Tips:
a) ਚਾਰੇ ਅਧਿਕਾਰਾਂ ਦੇ ਨਾਂ ਯਾਦ ਰੱਖੋ; ਇਕ ਚੁਣ ਕੇ ਸਿਰਫ਼ ਉਸੇ ਦੀ ਵਿਆਖਿਆ ਕਰੋ।
b) ਸੰਕਟਕਾਲ ਵਿਚ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਮੁਅੱਤਲੀ ਦਾ ਜ਼ਿਕਰ ਜ਼ਰੂਰ ਕਰੋ।
Question 4: ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ: (ੳ) ਸਮਾਜਵਾਦੀ (ਅ) ਗਾਂਧੀਵਾਦੀ (ੲ) ਉਦਾਰਵਾਦੀ ।
Answer:
(ੳ) ਸਮਾਜਵਾਦੀ ਸਿਧਾਂਤ: 1. ਰਾਜ ਤੋਂ ਆਸ ਕੀਤੀ ਗਈ ਹੈ ਕਿ ਉਹ ਅਜਿਹੇ ਸਮਾਜ ਦੀ ਸਥਾਪਨਾ ਕਰੇ ਜਿਸ ਦਾ ਉਦੇਸ਼ ਸਰਵਜਨਿਕ ਕਲਿਆਣ ਹੋਵੇ। 2. ਹਰੇਕ ਨਾਗਰਿਕ ਨੂੰ ਰੋਜ਼ੀ-ਰੋਟੀ ਕਮਾਉਣ ਦਾ ਅਧਿਕਾਰ ਹੋਵੇ। 3. ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਇਸ ਤਰ੍ਹਾਂ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ-ਹਿੱਤ ਹੋਵੇ। 4. ਆਰਥਿਕ ਸੰਗਠਨ ਇਸ ਤਰ੍ਹਾਂ ਹੋਵੇ ਕਿ ਧਨ ਅਤੇ ਉਤਪਾਦਨ ਦੇ ਸਾਧਨ ਸੀਮਿਤ ਵਿਅਕਤੀਆਂ ਦੇ ਹੱਥਾਂ ਵਿਚ ਕੇਂਦਰਿਤ ਨਾ ਹੋਣ।
(ਅ) ਗਾਂਧੀਵਾਦੀ ਸਿਧਾਂਤ – ਗਾਂਧੀ ਜੀ ਨੇ ਜਿਹੜੇ ਨਵੇਂ ਸਮਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ ਸੀ, ਉਸ ਦੀ ਇੱਕ ਝਲਕ ਸਾਨੂੰ ਹੇਠ ਲਿਖੇ ਗਾਂਧੀਵਾਦੀ ਸਿਧਾਂਤਾਂ ਵਿਚ ਮਿਲਦੀ ਹੈ: 1. ਰਾਜ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਦੀ ਸਥਾਪਨਾ ਕਰੇ। ਉਹ ਉਨ੍ਹਾਂ ਨੂੰ ਅਜਿਹੀਆਂ ਸ਼ਕਤੀਆਂ ਦੇਵੇ, ਜਿਸ ਨਾਲ ਉਹ ਸਵਰਾਜ ਦੀ ਇੱਕ ਇਕਾਈ ਦੇ ਰੂਪ ਵਿਚ ਕੰਮ ਕਰ ਸਕਣ। 2. ਰਾਜ ਪਿੰਡਾਂ ਵਿਚ ਨਿਜੀ ਤੇ ਸਹਿਕਾਰੀ ਕੁਟੀਰ ਉਦਯੋਗਾਂ ਨੂੰ ਉਤਸ਼ਾਹਿਤ ਕਰੇ। 3. ਰਾਜ ਕਮਜ਼ੋਰ ਵਰਗਾਂ, ਖ਼ਾਸ ਕਰਕੇ ਪੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਵਿੱਦਿਅਕ ਸਹੂਲਤਾਂ ਦੇਵੇ। 4. ਰਾਜ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਅਤੇ ਕਬੀਲਿਆਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਵੇ।
(ੲ) ਉਦਾਰਵਾਦੀ ਸਿਧਾਂਤ – ਉਦਾਰਵਾਦੀ ਸਿਧਾਂਤ ਹੇਠ ਲਿਖੇ ਹਨ: 1. ਰਾਜ ਸਮੁੱਚੇ ਦੇਸ਼ ਵਿਚ ਬਰਾਬਰ ਕਾਨੂੰਨੀ ਸੰਹਿਤਾ ਲਾਗੂ ਕਰੇ। 2. ਉਹ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ-ਵੱਖ ਕਰਨ ਲਈ ਜ਼ਰੂਰੀ ਕਾਰਵਾਈ ਕਰੇ। 3. ਉਹ ਖੇਤੀ ਨੂੰ ਆਧੁਨਿਕ ਵਿਗਿਆਨਿਕ ਆਧਾਰ ਉੱਤੇ ਗਠਿਤ ਕਰੇ। 4. ਉਹ ਪਸ਼ੂ-ਪਾਲਣ ਵਿਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ।
Exam Tips:
a) ਤਿੰਨੇ ਸਿਧਾਂਤਾਂ ਦੇ ਸਿਰਲੇਖ ਅਤੇ ਉਨ੍ਹਾਂ ਦੇ ਮੁੱਖ ਨੁਕਤੇ ਯਾਦ ਰੱਖੋ।
b) ਗਾਂਧੀਵਾਦੀ ਸਿਧਾਂਤਾਂ ਵਿਚ ਗ੍ਰਾਮ ਪੰਚਾਇਤਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ।
Question 5: ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੂਲ ਭੇਦ ਦੱਸੋ ।
Answer:
ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਹੇਠ ਲਿਖੇ ਮੂਲ ਫ਼ਰਕ ਹਨ:
ਮੌਲਿਕ ਅਧਿਕਾਰ ਨਿਆਂਯੋਗ ਹਨ, ਪਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ। ਇਸ ਤੋਂ ਭਾਵ ਇਹ ਹੈ ਕਿ ਜੇ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ, ਪਰ ਨਿਰਦੇਸ਼ਕ ਸਿਧਾਂਤ ਦੀ ਉਲੰਘਣਾ ਹੋਣ ਦੀ ਹਾਲਤ ਵਿਚ ਦਬਾਅ ਨਹੀਂ ਪਾਇਆ ਜਾ ਸਕਦਾ।
ਮੌਲਿਕ ਅਧਿਕਾਰ ਨਕਾਰਾਤਮਕ ਹਨ, ਪਰ ਨਿਰਦੇਸ਼ਕ ਸਿਧਾਂਤ ਸਕਾਰਾਤਮਕ ਹਨ। ਨਕਾਰਾਤਮਕ ਤੋਂ ਭਾਵ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ ਤੋਂ ਹੈ ਅਤੇ ਸਕਾਰਾਤਮਕ ਤੋਂ ਭਾਵ ਕੋਈ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ।
ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਨਾਲੋਂ ਸੋਸ਼ਟ ਹਨ, ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਦੇ ਲਈ ਹਨ।
ਮੌਲਿਕ ਅਧਿਕਾਰਾਂ ਦਾ ਉਦੇਸ਼ ਭਾਰਤ ਵਿਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ। ਪਰ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਇਸੇ ਤਰ੍ਹਾਂ ਨਾਲ ਉਹ ਸਹੀ ਅਰਥਾਂ ਵਿਚ ਲੋਕਤੰਤਰ ਨੂੰ ਲੋਕਤੰਤਰ ਬਣਾਉਂਦੇ ਹਨ।
Exam Tips:
a) ਨਿਆਂਯੋਗ ਅਤੇ ਗ਼ੈਰ-ਨਿਆਂਯੋਗ ਦਾ ਫ਼ਰਕ ਮੁੱਖ ਨੁਕਤਾ ਹੈ।
b) ਨਕਾਰਾਤਮਕ ਅਤੇ ਸਕਾਰਾਤਮਕ ਦੇ ਅਰਥ ਵੱਖਰੇ ਲਿਖੋ।
Question 6: ਭਾਰਤੀ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ ?
Answer:
ਭਾਰਤੀ ਨਾਗਰਿਕਾਂ ਦੇ ਫ਼ਰਜ਼ ਹੇਠ ਲਿਖੇ ਹਨ (ਪਾਠ-ਪੁਸਤਕ ਅਨੁਸਾਰ 10):
1. ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸ ਦੇ ਆਦਰਸ਼ਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ।
2. ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਅਤੇ ਪਾਲਣਾ ਕਰਨੀ।
3. ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਦੀ ਰਾਖੀ ਕਰਨੀ।
4. ਭਾਰਤ ਦੀ ਸੁਰੱਖਿਆ ਅਤੇ ਪੁਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ।
5. ਧਾਰਮਿਕ, ਭਾਸ਼ਾਈ, ਖੇਤਰੀ ਜਾਂ ਵਰਗੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿਚ ਆਪਸੀ ਮੇਲ-ਜੋਲ ਅਤੇ ਭਰਾਤਰੀ ਭਾਵਨਾ ਦਾ ਵਿਕਾਸ ਕਰਨਾ।
6. ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ।
7. ਵਣਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਕਰਨੀ।
8. ਵਿਗਿਆਨਿਕ ਸੁਭਾਅ, ਮਨੁੱਖਤਾਵਾਦ, ਸਹਿਣਸ਼ੀਲਤਾ ਅਤੇ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ।
9. ਸਰਵਜਨਿਕ ਸੰਪੱਤੀ ਦੀ ਸੁਰੱਖਿਆ ਕਰਨੀ ਅਤੇ ਹਿੰਸਾ ਦਾ ਮਾਰਗ ਨਾ ਅਪਨਾਉਣਾ।
10. ਰਾਸ਼ਟਰ ਦੀ ਉੱਨਤੀ ਦੇ ਲਈ ਹਰੇਕ ਖੇਤਰ ਵਿਚ ਉੱਤਮਤਾ ਹਾਸਲ ਕਰਨ ਦਾ ਯਤਨ ਕਰਨਾ।
ਮੂਲ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ, ਪਰ ਕਿਉਂਕਿ ਅਧਿਕਾਰਾਂ ਦੀ ਹੋਂਦ ਲਈ ਕਈ ਕਰਤੱਵ ਜ਼ਰੂਰੀ ਹਨ, ਇਸ ਲਈ ਇਨ੍ਹਾਂ ਨੂੰ 1976 ਵਿਚ (ਸੰਵਿਧਾਨ ਦੀ 42ਵੀਂ ਸੋਧ ਰਾਹੀਂ) ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ।
Exam Tips:
a) ਫ਼ਰਜ਼ਾਂ ਦੀ ਗਿਣਤੀ ਬਾਰੇ ਪਾਠ-ਪੁਸਤਕ ਅਨੁਸਾਰ 10 ਹੈ; 2002 ਦੀ 86ਵੀਂ ਸੋਧ ਨਾਲ ਇਕ ਹੋਰ ਫ਼ਰਜ਼ ਜੁੜਿਆ ਹੈ।
b) ਕਿਉਂ ਅਤੇ ਕਦੋਂ ਦੋਵੇਂ ਹਿੱਸੇ ਲਿਖੋ: ਅਧਿਕਾਰਾਂ ਨਾਲ ਕਰਤੱਵ ਜੁੜੇ ਹਨ ਅਤੇ 1976 ਦੀ 42ਵੀਂ ਸੋਧ।
Question 7: ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਸੰਖੇਪ ਵਰਣਨ ਕਰੋ ।
Answer:
ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਥਾਰਮਈ ਸੰਵਿਧਾਨ ਹੈ। ਇਸ ਦੀ ਵਿਸ਼ਾਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ:
1. ਇਸ ਸੰਵਿਧਾਨ ਵਿਚ 395 ਅਨੁਛੇਦ ਅਤੇ 9 ਅਨੁਸੂਚੀਆਂ ਦਿੱਤੀਆਂ ਗਈਆਂ ਹਨ (ਪਾਠ-ਪੁਸਤਕ ਅਨੁਸਾਰ)।
2. ਇਸ ਵਿਚ ਰਾਜ ਦੇ ਸਰੂਪ, ਸਰਕਾਰ ਦੇ ਅੰਗਾਂ ਦੇ ਸੰਗਠਨ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸਥਾਰਪੂਰਵਕ ਵਰਣਨ ਹੈ। ਇਸ ਵਿਚ ਰਾਜ ਅਤੇ ਨਾਗਰਿਕ ਦੇ ਸੰਬੰਧਾਂ ਨੂੰ ਵੀ ਵਿਸਥਾਰ ਨਾਲ ਸਪੱਸ਼ਟ ਕੀਤਾ ਗਿਆ ਹੈ।
3. ਇਸ ਵਿਚ ਨਾਗਰਿਕਾਂ ਦੇ ਛੇ ਮੂਲ ਅਧਿਕਾਰਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਸੰਵਿਧਾਨ ਦੀ 42ਵੀਂ ਸੋਧ ਦੇ ਅਨੁਸਾਰ ਇਸ ਵਿਚ ਨਾਗਰਿਕਾਂ ਦੇ ਲਈ 10 ਮੌਲਿਕ ਕਰਤੱਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ (ਪਾਠ-ਪੁਸਤਕ ਅਨੁਸਾਰ)।
4. ਸੰਘੀ ਸੰਵਿਧਾਨ ਹੋਣ ਦੇ ਕਾਰਨ ਇਸ ਵਿਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਸਪੱਸ਼ਟ ਵਰਣਨ ਕੀਤਾ ਗਿਆ ਹੈ। ਸ਼ਕਤੀ-ਵੰਡ ਸੰਬੰਧੀ ਸੂਚੀਆਂ ਨੇ ਵੀ ਭਾਰਤੀ ਸੰਵਿਧਾਨ ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ।
Exam Tips:
a) ਦੋ ਕਾਰਨ ਲਿਖਣੇ ਹਨ, ਇਸ ਲਈ ਦੋ ਤੋਂ ਵੱਧ ਲਿਖਣ ਦੀ ਲੋੜ ਨਹੀਂ।
b) ਅਨੁਛੇਦਾਂ ਅਤੇ ਅਨੁਸੂਚੀਆਂ ਦੀ ਗਿਣਤੀ ਪਾਠ-ਪੁਸਤਕ ਅਨੁਸਾਰ ਹੈ; ਤਾਜ਼ਾ ਗਿਣਤੀ ਜਾਂਚ ਲਓ।
Question 8: ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
Answer:
ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ। ਸਾਡੇ ਦੇਸ਼ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ। ਤਨਖ਼ਾਹ ਦੇ ਪੱਖ ਤੋਂ ਦੋਹਾਂ ਵਿਚਕਾਰ ਵਿਤਕਰਾ ਖ਼ਤਮ ਕਰ ਦਿੱਤਾ ਗਿਆ ਹੈ। ਬਰਾਬਰ ਦੇ ਅਹੁਦਿਆਂ ਲਈ ਬਰਾਬਰ ਤਨਖ਼ਾਹ ਦਾ ਪ੍ਰਬੰਧ ਕੀਤਾ ਗਿਆ ਹੈ।
ਪੱਛੜੀਆਂ ਜਾਤੀਆਂ ਲਈ ਨੌਕਰੀਆਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਅਤੇ ਸੰਸਦ ਵਿਚ ਵਿਸ਼ੇਸ਼ ਤੌਰ ‘ਤੇ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ।
ਲਗਪਗ ਸਮੁੱਚੇ ਦੇਸ਼ ਵਿਚ ਮੁੱਢਲੀ ਸਿੱਖਿਆ ਮੁਫ਼ਤ ਕਰ ਦਿੱਤੀ ਗਈ ਹੈ। ਦੇਸ਼ ਵਿਚ ਅਜਿਹੇ ਕਾਨੂੰਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਕਿਰਤੀਆਂ ਅਤੇ ਛੋਟੀ ਉਮਰ ਦੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ।
ਇਹ ਸਾਰੇ ਕੰਮ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪ੍ਰੇਰਨਾ ਨਾਲ ਹੀ ਕੀਤੇ ਗਏ ਹਨ।
Exam Tips:
a) ਨਿਰਦੇਸ਼ਕ ਸਿਧਾਂਤਾਂ ਦਾ ਮਹੱਤਵ ਉਨ੍ਹਾਂ ਦੇ ਨਤੀਜਿਆਂ ਰਾਹੀਂ ਲਿਖੋ।
b) ਸਮਾਜਿਕ ਅਤੇ ਆਰਥਿਕ ਲੋਕਤੰਤਰ ਦਾ ਜ਼ਿਕਰ ਜ਼ਰੂਰ ਕਰੋ।
Question 9: ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
Answer:
ਸਾਡੇ ਸਮਾਜ ਵਿੱਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਚਲਿਆ ਆ ਰਿਹਾ ਹੈ। ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਅਨੁਸਾਰ ਮਨੁੱਖਾਂ ਦੇ ਵਪਾਰ ਅਤੇ ਬਗੈਰ ਤਨਖ਼ਾਹ ਦਿੱਤੇ ਜਬਰੀ ਕੰਮ ਕਰਾਉਣ ਉੱਤੇ ਰੋਕ ਲਾ ਦਿੱਤੀ ਗਈ ਹੈ।
ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਰਵਜਨਿਕ ਸੇਵਾਵਾਂ ਦੇ ਲਈ ਰਾਜ ਲਾਜ਼ਮੀ ਸੇਵਾ ਸਕੀਮ ਲਾਗੂ ਕਰ ਸਕਦਾ ਹੈ। ਇਹ ਸੇਵਾ ਅਧਿਕਾਰ ਦੇ ਵਿਰੁੱਧ ਨਹੀਂ ਹੋਵੇਗੀ।
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀਆਂ ਨੌਕਰੀਆਂ ਉੱਤੇ ਨਹੀਂ ਲਾਇਆ ਜਾ ਸਕਦਾ। ਅਸਲ ਵਿਚ ਉਨ੍ਹਾਂ ਕੋਲੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ, ਜਿਹੜਾ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ।
Exam Tips:
a) ਮਨੁੱਖੀ ਵਪਾਰ ਅਤੇ ਜਬਰੀ ਮਜ਼ਦੂਰੀ ਉੱਤੇ ਰੋਕ ਦਾ ਜ਼ਿਕਰ ਜ਼ਰੂਰ ਕਰੋ।
b) ਬਾਲ ਮਜ਼ਦੂਰੀ ਵਾਲੀ ਵਿਵਸਥਾ ਨੂੰ ਉਮਰ ਸਮੇਤ ਲਿਖੋ।
ਮਹੱਤਵਪੂਰਨ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿੱਚ
Question 1: ਭਾਰਤੀ ਸੰਵਿਧਾਨ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਕਿਸ ਤਰ੍ਹਾਂ ਰੋਕਦਾ ਹੈ ?
Answer:
ਭਾਰਤੀ ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦਾ ਸਪੱਸ਼ਟ ਵਰਣਨ ਕਰਕੇ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ।
Exam Tips:
a) ਸਰਕਾਰ ਦੇ ਤਿੰਨ ਅੰਗਾਂ ਦੀਆਂ ਸ਼ਕਤੀਆਂ ਦਾ ਵੱਖ-ਵੱਖ ਵਰਣਨ ਯਾਦ ਰੱਖੋ।
Question 2: ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ?
Answer:
ਭਾਰਤੀ ਸੰਵਿਧਾਨ 26 ਨਵੰਬਰ, 1949 ਨੂੰ ਪਾਸ ਹੋਇਆ।
Exam Tips:
a) 26 ਨਵੰਬਰ 1949 ਪਾਸ ਹੋਣ ਦੀ ਤਾਰੀਖ਼ ਹੈ, ਯਾਦ ਰੱਖੋ।
Question 3: ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ?
Answer:
26 ਜਨਵਰੀ, 1950 ਨੂੰ ਲਾਗੂ ਹੋਇਆ।
Exam Tips:
a) ਪਾਸ ਅਤੇ ਲਾਗੂ ਹੋਣ ਦੀਆਂ ਤਾਰੀਖ਼ਾਂ ਵੱਖਰੀਆਂ ਹਨ।
Question 4: ਇਕ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇਕ ਲੋਕਤੰਤਰੀ ਰਾਜ ਹੈ।
Answer:
ਦੇਸ਼ ਦਾ ਸ਼ਾਸਨ ਲੋਕਾਂ ਵਲੋਂ ਚੁਣੇ ਹੋਏ ਪ੍ਰਤੀਨਿਧ ਚਲਾਉਂਦੇ ਹਨ।
Exam Tips:
a) ਲੋਕਾਂ ਵੱਲੋਂ ਚੁਣੇ ਪ੍ਰਤੀਨਿਧਾਂ ਦਾ ਹਵਾਲਾ ਦੇ ਕੇ ਤਰਕ ਦਿਓ।
Question 5: ਕੀ ਭਾਰਤ ਦਾ ਕੋਈ ਰਾਜ-ਧਰਮ ਹੈ ?
Answer:
ਭਾਰਤ ਦਾ ਕੋਈ ਰਾਜ-ਧਰਮ ਨਹੀਂ ਹੈ।
Exam Tips:
a) ਰਾਜ-ਧਰਮ ਦੀ ਗ਼ੈਰ-ਮੌਜੂਦਗੀ ਧਰਮ-ਨਿਰਪੇਖਤਾ ਨਾਲ ਜੁੜੀ ਹੈ।
Question 6: ਭਾਰਤ ਇੱਕ ਧਰਮ-ਨਿਰਪੇਖ ਰਾਜ ਕਿਸ ਤਰਾਂ ਹੈ ? ਇਕ ਉਦਾਹਰਨ ਦੇ ਕੇ ਸਿੱਧ ਕਰੋ।
Answer:
ਭਾਰਤ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੈ ਅਤੇ ਸਾਰੇ ਧਰਮਾਂ ਦੇ ਨਾਗਰਿਕਾਂ ਨੂੰ ਆਪਣੇ ਧਰਮ ਦੀ ਪੂਜਾ ਅਤੇ ਪ੍ਰਚਾਰ ਦੀ ਬਰਾਬਰ ਆਜ਼ਾਦੀ ਹੈ।
Exam Tips:
a) ਧਾਰਮਿਕ ਆਜ਼ਾਦੀ ਦੀ ਵਿਵਸਥਾ ਨੂੰ ਉਦਾਹਰਨ ਵਜੋਂ ਵਰਤੋ।
Question 6 (b): ਸਮਾਜਵਾਦੀ, ਧਰਮ-ਨਿਰਪੇਖ ਅਤੇ ਰਾਸ਼ਟਰ ਦੀ ਏਕਤਾ ਸ਼ਬਦ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋੜੇ ਗਏ ?
Answer:
ਇਹ ਸ਼ਬਦ 1976 ਵਿਚ 42ਵੀਂ ਸੋਧ ਰਾਹੀਂ ਸੰਵਿਧਾਨ ਵਿਚ ਜੋੜੇ ਗਏ।
Exam Tips:
a) 1976 ਦੀ 42ਵੀਂ ਸੋਧ ਵਿਚ ਤਿੰਨ ਸ਼ਬਦ ਜੁੜੇ, ਇਹ ਯਾਦ ਰੱਖੋ।
Question 7: ਸਮਾਜਵਾਦ ਤੋਂ ਕੀ ਭਾਵ ਹੈ ?
Answer:
ਅਜਿਹੀ ਵਿਵਸਥਾ ਜਿਸ ਵਿਚ ਅਮੀਰ-ਗ਼ਰੀਬ ਦਾ ਭੇਦ-ਭਾਵ ਨਾ ਹੋਵੇ ਅਤੇ ਸਾਧਨਾਂ ਉੱਤੇ ਸਮਾਜ ਦਾ ਅਧਿਕਾਰ ਹੋਵੇ।
Exam Tips:
a) ਸਮਾਜਵਾਦ ਦਾ ਅਰਥ ਸਮਾਜਿਕ ਅਤੇ ਆਰਥਿਕ ਬਰਾਬਰੀ ਹੈ।
Question 8: ਸੰਵਿਧਾਨ ਅਨੁਸਾਰ ਭਾਰਤ ਨੂੰ ਕਿਹੋ ਜਿਹਾ ਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ?
Answer:
ਸੰਵਿਧਾਨ ਅਨੁਸਾਰ ਭਾਰਤ ਨੂੰ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ।
Exam Tips:
a) ਪ੍ਰਸਤਾਵਨਾ ਦੇ ਚਾਰ ਵਿਸ਼ੇਸ਼ਣ ਕ੍ਰਮ ਵਿਚ ਯਾਦ ਰੱਖੋ।
Question 9: ਦੇਸ਼ ਦਾ ਅਸਲੀ ਪ੍ਰਧਾਨ ਕੌਣ ਹੁੰਦਾ ਹੈ ?
Answer:
ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਪ੍ਰਧਾਨ ਹੁੰਦਾ ਹੈ।
Exam Tips:
a) ਨਾਂ-ਮਾਤਰ ਮੁਖੀ ਅਤੇ ਅਸਲ ਸ਼ਕਤੀ ਦਾ ਫ਼ਰਕ ਸਮਝੋ।
Question 10: ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿਚੋਂ ਕੌਣ ਵਧੇਰੇ ਸ਼ਕਤੀਸ਼ਾਲੀ ਹੈ ?
Answer:
ਕੇਂਦਰ ਸਰਕਾਰ।
Exam Tips:
a) ਸੰਘੀ ਢਾਂਚੇ ਵਿਚ ਕੇਂਦਰ ਦੀ ਵੱਧ ਤਾਕਤ ਦਾ ਕਾਰਨ ਯਾਦ ਰੱਖੋ।
Question 11: ਭਾਰਤੀ ਸੰਵਿਧਾਨ ਕਿਸ ਤਰ੍ਹਾਂ ਦਾ ਹੈ ?
Answer:
ਲਿਖਤੀ ਅਤੇ ਵਿਸਥਾਰਪੂਰਵਕ ਸੰਵਿਧਾਨ।
Exam Tips:
a) ਭਾਰਤੀ ਸੰਵਿਧਾਨ ਦੇ ਲਿਖਤੀ ਹੋਣ ਦਾ ਨੁਕਤਾ ਯਾਦ ਰੱਖੋ।
Question 12: ਭਾਰਤੀ ਸੰਵਿਧਾਨ ਨੇ ਨਾਗਰਿਕਾਂ ਨੂੰ ਜਿਹੜੇ ਅਧਿਕਾਰ ਦਿੱਤੇ ਹਨ, ਉਨ੍ਹਾਂ ਨੂੰ ਕਾਨੂੰਨੀ ਭਾਸ਼ਾ ਵਿਚ ਕੀ ਆਖਦੇ ਹਨ ?
Answer:
ਕਾਨੂੰਨੀ ਭਾਸ਼ਾ ਵਿਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਆਖਦੇ ਹਨ।
Exam Tips:
a) ਮੌਲਿਕ ਅਧਿਕਾਰ ਕਾਨੂੰਨੀ ਭਾਸ਼ਾ ਦਾ ਸ਼ਬਦ ਹੈ।
Question 13: ਸੰਵਿਧਾਨ ਵਿਚ ਕਿੰਨੀ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ ?
Answer:
ਸੰਵਿਧਾਨ ਵਿਚ ਛੇ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਪ੍ਰਬੰਧ ਹੈ।
Exam Tips:
a) ਛੇ ਮੌਲਿਕ ਅਧਿਕਾਰਾਂ ਦੀ ਸੂਚੀ ਯਾਦ ਰੱਖੋ।
Question 14: ਸਮਾਨਤਾ ਦੇ ਅਧਿਕਾਰ ਵਿਚ ਵਰਣਨ ਕਿਸੇ ਇਕ ਗੱਲ ਦਾ ਉਲੇਖ ਕਰੋ।
Answer:
ਜਾਤ, ਲਿੰਗ, ਜਨਮ-ਸਥਾਨ, ਵਰਗ ਆਦਿ ਦੇ ਆਧਾਰ ਉੱਤੇ ਰਾਜ ਨਾਗਰਿਕਾਂ ਵਿਚ ਕੋਈ ਵਿਤਕਰਾ ਨਹੀਂ ਕਰੇਗਾ।
Exam Tips:
a) ਜਾਤ, ਲਿੰਗ ਅਤੇ ਜਨਮ-ਸਥਾਨ ਵਾਲਾ ਨੁਕਤਾ ਸਮਾਨਤਾ ਨਾਲ ਜੋੜੋ।
Question 15: ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤੋਂ ਕੀ ਭਾਵ ਹੈ ?
Answer:
ਨਿਰਦੇਸ਼ਕ ਸਿਧਾਂਤਾਂ ਤੋਂ ਭਾਵ ਸਰਕਾਰਾਂ ਨੂੰ ਮਿਲੇ ਆਦੇਸ਼ ਤੋਂ ਹੈ।
Exam Tips:
a) ਨਿਰਦੇਸ਼ਕ ਸਿਧਾਂਤ ਸਰਕਾਰ ਲਈ ਮਾਰਗ-ਦਰਸ਼ਕ ਹਨ, ਇਹ ਸ਼ਬਦ ਯਾਦ ਰੱਖੋ।
Question 16: ਸੰਵਿਧਾਨ ਵਿਚ ਵਰਣਿਤ ਬੱਚਿਆਂ ਦੇ ਸਿੱਖਿਆ ਸੰਬੰਧੀ ਇਕ ਮੌਲਿਕ ਅਧਿਕਾਰ ਦੱਸੋ।
Answer:
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦਾ ਪ੍ਰਬੰਧ (ਪਾਠ-ਪੁਸਤਕ ਅਨੁਸਾਰ)।
Exam Tips:
a) 14 ਸਾਲ ਤਕ ਦੀ ਉਮਰ ਲਈ ਮੁਫ਼ਤ ਸਿੱਖਿਆ ਦਾ ਜ਼ਿਕਰ ਕਰੋ।
Question 17: ਮੌਲਿਕ ਅਧਿਕਾਰਾਂ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿਚ ਮੁੱਖ ਤੌਰ ‘ਤੇ ਕੀ ਫ਼ਰਕ ਹੈ ?
Answer:
ਮੌਲਿਕ ਅਧਿਕਾਰ ਨਿਆਂਯੋਗ ਹਨ ਜਦਕਿ ਨੀਤੀ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ।
Exam Tips:
a) ਨਿਆਂਯੋਗ ਅਤੇ ਗ਼ੈਰ-ਨਿਆਂਯੋਗ ਦਾ ਫ਼ਰਕ ਮੁੱਖ ਨੁਕਤਾ ਹੈ।
Question 18: ਭਾਰਤੀ ਸੰਵਿਧਾਨ ਵਿਚ ਮੌਲਿਕ ਕਰਤੱਵਾਂ ਦਾ ਵਰਣਨ ਕਿਉਂ ਕੀਤਾ ਗਿਆ ਹੈ ?
Answer:
ਕਰਤੱਵਾਂ ਤੋਂ ਬਿਨਾਂ ਅਧਿਕਾਰ ਅਧੂਰੇ ਹੁੰਦੇ ਹਨ।
Exam Tips:
a) ਅਧਿਕਾਰਾਂ ਅਤੇ ਕਰਤੱਵਾਂ ਦਾ ਆਪਸੀ ਸੰਬੰਧ ਲਿਖੋ।
Question 19: ਭਾਰਤੀ ਸੰਵਿਧਾਨ ਵਿਚ ਦਰਜ ਕਿਸੇ ਇਕ ਮੌਲਿਕ ਅਧਿਕਾਰ (ਸੁਤੰਤਰਤਾ ਦੇ ਅਧਿਕਾਰ) ਦਾ ਵਰਣਨ ਕਰੋ।
Answer:
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਅਨੁਸਾਰ ਭਾਰਤ ਦੇ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਨ।
Exam Tips:
a) ਆਪਣੀ ਮਰਜ਼ੀ ਨਾਲ ਧਰਮ ਅਪਣਾਉਣ ਦੀ ਆਜ਼ਾਦੀ ਯਾਦ ਰੱਖੋ।
Question 20: ਵਿਸ਼ਵ ਦਾ ਸਭ ਤੋਂ ਵੱਡਾ ਅਤੇ ਵਿਸ਼ਾਲ ਆਕਾਰ ਵਾਲਾ ਸੰਵਿਧਾਨ ਕਿਹੜੇ ਦੇਸ਼ ਦਾ ਹੈ ?
Answer:
ਭਾਰਤ ਦਾ।
Exam Tips:
a) ਸਭ ਤੋਂ ਵੱਡੇ ਲਿਖਤੀ ਸੰਵਿਧਾਨ ਵਾਲੇ ਦੇਸ਼ ਦਾ ਨਾਂ ਯਾਦ ਰੱਖੋ।
Question 21: ਭਾਰਤੀ ਸੰਵਿਧਾਨ ਵਿਚ ਕਿੰਨੇ ਅਨੁਛੇਦ ਹਨ ?
Answer:
395 (ਪਾਠ-ਪੁਸਤਕ ਅਨੁਸਾਰ)।
Exam Tips:
a) ਅਨੁਛੇਦਾਂ ਦੀ ਗਿਣਤੀ ਪਾਠ-ਪੁਸਤਕ ਅਨੁਸਾਰ ਹੈ; ਤਾਜ਼ਾ ਗਿਣਤੀ ਜਾਂਚ ਲਓ।
Question 22: ਭਾਰਤੀ ਸੰਵਿਧਾਨ ਵਿਚ ਕਿੰਨੀਆਂ ਅਨੁਸੂਚੀਆਂ ਹਨ ?
Answer:
9 (ਪਾਠ-ਪੁਸਤਕ ਅਨੁਸਾਰ)।
Exam Tips:
a) ਅਨੁਸੂਚੀਆਂ ਦੀ ਗਿਣਤੀ ਸਮੇਂ ਨਾਲ ਵਧੀ ਹੈ; ਤਾਜ਼ਾ ਗਿਣਤੀ ਜਾਂਚ ਲਓ।
Question 23: ਭਾਰਤ ਨੇ ਕਿਸ ਕਿਸਮ ਦੀ ਨਾਗਰਿਕਤਾ ਨੂੰ ਅਪਣਾਇਆ ਹੈ ?
Answer:
ਇਕਹਿਰੀ ਨਾਗਰਿਕਤਾ।
Exam Tips:
a) ਇਕਹਿਰੀ ਨਾਗਰਿਕਤਾ ਦਾ ਅਰਥ ਯਾਦ ਰੱਖੋ।
Question 24: ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
Answer:
ਰਾਸ਼ਟਰਪਤੀ।
Exam Tips:
a) ਰਾਜਪਾਲ ਦੀ ਨਿਯੁਕਤੀ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੈ।
Question 25: ਭਾਰਤੀ ਨਾਗਰਿਕਾਂ ਦੇ 10 ਮੌਲਿਕ ਕਰਤੱਵ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿਚ ਅੰਕਿਤ ਕੀਤੇ ਗਏ ਹਨ ?
Answer:
ਅਨੁਛੇਦ 51ਏ ਵਿਚ।
Exam Tips:
a) ਅਨੁਛੇਦ 51ਏ ਕਰਤੱਵਾਂ ਦਾ ਅਨੁਛੇਦ ਹੈ।
Question 26: ਭਾਰਤ ਦੀ ਸ਼ਾਸਨ ਪ੍ਰਣਾਲੀ ਦੇ ਬੁਨਿਆਦੀ ਉਦੇਸ਼ਾਂ ਨੂੰ ਸੰਵਿਧਾਨ ਵਿਚ ਕਿੱਥੇ ਨਿਰਧਾਰਿਤ ਕੀਤਾ ਗਿਆ ਹੈ ?
Answer:
ਪ੍ਰਸਤਾਵਨਾ ਵਿਚ।
Exam Tips:
a) ਪ੍ਰਸਤਾਵਨਾ ਵਿਚ ਸੰਵਿਧਾਨ ਦੇ ਉਦੇਸ਼ ਦਰਜ ਹਨ।
Question 27: ਸੰਵਿਧਾਨ ਦੇ ਕਿਹੜੇ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
Answer:
19ਵੇਂ ਅਨੁਛੇਦ ਅਨੁਸਾਰ।
Exam Tips:
a) ਅਨੁਛੇਦ 19 ਸੁਤੰਤਰਤਾਵਾਂ ਦਾ ਅਨੁਛੇਦ ਹੈ।
Question 28: ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਸਦੀ ਰੱਖਿਆ ਕਰਦਾ ਹੈ ?
Answer:
ਗ਼ਰੀਬ ਲੋਕਾਂ, ਔਰਤਾਂ ਅਤੇ ਬੱਚਿਆਂ ਆਦਿ ਦੀ।
Exam Tips:
a) ਸ਼ੋਸ਼ਣ ਵਿਰੁੱਧ ਅਧਿਕਾਰ ਕਮਜ਼ੋਰ ਵਰਗਾਂ ਦੀ ਰੱਖਿਆ ਕਰਦਾ ਹੈ।
Question 29: 1975 ਵਿਚ ਰਾਸ਼ਟਰੀ ਸੰਕਟਕਾਲੀਨ ਘੋਸ਼ਣਾ ਦੇ ਸਮੇਂ ਕਿਹੜੇ ਅਧਿਕਾਰ ਨੂੰ ਨਿਲੰਬਿਤ ਕਰ ਦਿੱਤਾ ਗਿਆ ਸੀ ?
Answer:
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ।
Exam Tips:
a) ਸੰਕਟਕਾਲ ਵਿਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਮੁਅੱਤਲ ਹੋ ਸਕਦਾ ਹੈ।
Question 30: ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੀ ਸਥਾਪਨਾ ਨਹੀਂ ਕਰਦੇ ?
Answer:
ਰਾਜਨੀਤਿਕ ਲੋਕਤੰਤਰ ਦੀ।
Exam Tips:
a) ਨਿਰਦੇਸ਼ਕ ਸਿਧਾਂਤ ਰਾਜਨੀਤਿਕ ਲੋਕਤੰਤਰ ਦੀ ਥਾਂ ਸਮਾਜਿਕ ਤੇ ਆਰਥਿਕ ਲੋਕਤੰਤਰ ਵੱਲ ਧਿਆਨ ਦਿੰਦੇ ਹਨ।
Question 31: ਸੰਵਿਧਾਨ ਵਿਚ ਦਿੱਤੇ ਗਏ ਕਿਹੜੇ ਤੱਤ ਕਲਿਆਣਕਾਰੀ ਰਾਜ ਦੀ ਸਥਾਪਨਾ ਦੇ ਪ੍ਰਕਾਸ਼ ਸਤੰਭ ਬਣ ਸਕਦੇ ਹਨ ?
Answer:
ਨੀਤੀ ਨਿਰਦੇਸ਼ਕ ਸਿਧਾਂਤ।
Exam Tips:
a) ਨੀਤੀ ਨਿਰਦੇਸ਼ਕ ਸਿਧਾਂਤ ਕਲਿਆਣਕਾਰੀ ਰਾਜ ਦੇ ਪ੍ਰਕਾਸ਼ ਸਤੰਭ ਹਨ।
Question 32: ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਅਧਾਰ ਕੀ ਹੈ ?
Answer:
ਨੈਤਿਕ ਸ਼ਕਤੀ।
Exam Tips:
a) ਨਿਰਦੇਸ਼ਕ ਸਿਧਾਂਤਾਂ ਦੀ ਸ਼ਕਤੀ ਨੈਤਿਕ ਹੈ, ਕਾਨੂੰਨੀ ਨਹੀਂ।
Question 33: ਭਾਰਤੀ ਸੰਵਿਧਾਨ ਵਿਚ ਵਰਣਿਤ ਰਾਜ-ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ?
Answer:
ਆਇਰਲੈਂਡ ਦੇ।
Exam Tips:
a) ਨਿਰਦੇਸ਼ਕ ਸਿਧਾਂਤ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਗਏ ਹਨ।
Question 34: ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ: (ਉ) ਪ੍ਰਭੂਸੱਤਾ ਧਾਰੀ, (ਅ) ਧਰਮ-ਨਿਰਪੱਖ (ਰਾਜ), (ੲ) ਸਮਾਜਵਾਦੀ, (ਸ) ਲੋਕਤੰਤਰੀ ਰਾਜ, ਗਣਤੰਤਰ ।
Answer:
(ੳ) ਪ੍ਰਭੂਸੱਤਾ ਧਾਰੀ – ਪ੍ਰਭੂਸੱਤਾ ਧਾਰੀ ਤੋਂ ਭਾਵ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਵਿਚ ਸੁਤੰਤਰ ਹੈ।
(ਅ) ਧਰਮ-ਨਿਰਪੱਖ – ਧਰਮ-ਨਿਰਪੱਖ ਰਾਜ ਵਿਚ ਰਾਜ ਦਾ ਆਪਣਾ ਕੋਈ ਖ਼ਾਸ ਧਰਮ ਨਹੀਂ ਹੁੰਦਾ ਅਤੇ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ।
(ੲ) ਸਮਾਜਵਾਦੀ – ਸਮਾਜਵਾਦੀ ਰਾਜ ਤੋਂ ਭਾਵ ਅਜਿਹੇ ਰਾਜ ਤੋਂ ਹੈ ਜਿਸ ਵਿਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਹਾਸਲ ਹੋਵੇ।
(ਸ) ਲੋਕਤੰਤਰੀ ਰਾਜ – ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਇਕ ਲੋਕਤੰਤਰੀ ਰਾਜ ਹੈ, ਅਜਿਹੇ ਰਾਜ ਤੋਂ ਭਾਵ ਇਹ ਹੈ ਕਿ ਸਾਰੇ ਨਾਗਰਿਕਾਂ ਨੂੰ ਇੱਕੋ-ਜਿਹੇ ਅਧਿਕਾਰ ਪ੍ਰਾਪਤ ਹਨ।
(ਹ) ਗਣਤੰਤਰ – ਗਣਤੰਤਰ ਜਾਂ ਗਣਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਅਪ੍ਰਤੱਖ ਰੂਪ ਵਿਚ ਚੁਣਿਆ ਗਿਆ ਰਾਸ਼ਟਰਪਤੀ ਹੋਵੇਗਾ।
Exam Tips:
a) ਚਾਰ ਵਿਸ਼ੇਸ਼ਤਾਵਾਂ ਵੱਖ-ਵੱਖ ਲਿਖੋ।
b) ਹਰ ਵਿਸ਼ੇਸ਼ਤਾ ਦੇ ਅਰਥ ਦੇ ਨਾਲ ਇਕ ਛੋਟੀ ਉਦਾਹਰਨ ਦਿਓ।
Question 35: ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
Answer:
ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ।
Exam Tips:
a) ਸਮਾਜਿਕ ਅਤੇ ਆਰਥਿਕ ਲੋਕਤੰਤਰ ਦਾ ਜ਼ਿਕਰ ਜ਼ਰੂਰ ਕਰੋ।
II. ਖ਼ਾਲੀ ਥਾਂਵਾਂ ਭਰੋ
Question 1: ਭਾਰਤੀ ਸੰਵਿਧਾਨ ………………………….. ਨੂੰ ਲਾਗੂ ਹੋਇਆ ।
Answer:
26 ਜਨਵਰੀ, 1950
Exam Tips:
a) ਸੰਵਿਧਾਨ ਲਾਗੂ ਹੋਣ ਦੀ ਤਾਰੀਖ਼ 26 ਜਨਵਰੀ 1950 ਹੈ।
Question 2: ਭਾਰਤ ਦੇਸ਼ ਦਾ ਅਸਲੀ ਪ੍ਰਧਾਨ ……………………….. ਹੁੰਦਾ ਹੈ ।
Answer:
ਪ੍ਰਧਾਨ ਮੰਤਰੀ
Exam Tips:
a) ਨਾਂ-ਮਾਤਰ ਮੁਖੀ ਅਤੇ ਅਸਲ ਸ਼ਕਤੀ ਵਿਚ ਫ਼ਰਕ ਯਾਦ ਰੱਖੋ।
Question 3: ਭਾਰਤੀ ਸੰਵਿਧਾਨ ਵਿਚ …………………………. ਤਰ੍ਹਾਂ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।
Answer:
ਛੇ
Exam Tips:
a) ਮੌਲਿਕ ਅਧਿਕਾਰਾਂ ਦੀ ਗਿਣਤੀ ਛੇ ਹੈ।
Question 4: ਭਾਰਤ ਵਿਚ ………………………… ਸਾਲ ਤਕ ਦੀ ਉਮਰ ਦੇ ਬੱਚੇ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ ।
Answer:
14 (ਪਾਠ-ਪੁਸਤਕ ਅਨੁਸਾਰ)
Exam Tips:
a) ਸਿੱਖਿਆ ਦੇ ਅਧਿਕਾਰ ਦੀ ਉਮਰ ਸੀਮਾ ਯਾਦ ਰੱਖੋ।
Question 5: ਨੀਤੀ ਨਿਰਦੇਸ਼ਕ ਤੱਤ (ਭਾਰਤੀ ਸੰਵਿਧਾਨ) ………………………….. ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ।
Answer:
ਆਇਰਲੈਂਡ
Exam Tips:
a) ਨਿਰਦੇਸ਼ਕ ਸਿਧਾਂਤਾਂ ਦਾ ਸਰੋਤ ਦੇਸ਼ ਦਾ ਨਾਂ ਯਾਦ ਰੱਖੋ।
Question 6: ਰਾਜ ਦੇ ਰਾਜਪਾਲ ਦੀ ਨਿਯੁਕਤੀ ………………………….. ਕਰਦਾ ਹੈ ।
Answer:
ਰਾਸ਼ਟਰਪਤੀ
Exam Tips:
a) ਰਾਜਪਾਲ ਦੀ ਨਿਯੁਕਤੀ ਕਰਨ ਵਾਲੇ ਅਧਿਕਾਰੀ ਦਾ ਨਾਂ ਯਾਦ ਰੱਖੋ।
Question 7: ਭਾਰਤੀ ਸੰਵਿਧਾਨ ਵਿਚ ………………………….. ਅਨੁਸੂਚੀਆਂ ਹਨ ।
Answer:
ਨੌਂ (ਪਾਠ-ਪੁਸਤਕ ਅਨੁਸਾਰ)
Exam Tips:
a) ਅਨੁਸੂਚੀਆਂ ਦੀ ਗਿਣਤੀ ਪਾਠ-ਪੁਸਤਕ ਅਨੁਸਾਰ ਹੈ।
Question 8: ਭਾਰਤੀ ਸੰਵਿਧਾਨ ਵਿਚ ……………………………. ਅਨੁਛੇਦ ਹਨ ।
Answer:
395 (ਪਾਠ-ਪੁਸਤਕ ਅਨੁਸਾਰ)
Exam Tips:
a) ਅਨੁਛੇਦਾਂ ਦੀ ਗਿਣਤੀ ਪਾਠ-ਪੁਸਤਕ ਅਨੁਸਾਰ ਹੈ।
Question 9: ਸੰਸਾਰ ਵਿਚ ਸਭ ਤੋਂ ਵੱਡਾ ਅਤੇ ਵਿਸਤ੍ਰਿਤ ਸੰਵਿਧਾਨ ……………………….. ਦੇਸ਼ ਦਾ ਹੈ ।
Answer:
ਭਾਰਤ
Exam Tips:
a) ਸੰਵਿਧਾਨ ਦੀ ਵਿਸ਼ਾਲਤਾ ਵਿਚ ਭਾਰਤ ਦਾ ਸਥਾਨ ਯਾਦ ਰੱਖੋ।
Question 10: ਭਾਰਤੀ ਸੰਵਿਧਾਨ ਦੇ ਮੁੱਢਲੇ (ਬੁਨਿਆਦੀ) ਉਦੇਸ਼ਾਂ ਨੂੰ ਸੰਵਿਧਾਨ ਦੀ ………………………… ਵਿਚ ਨਿਰਧਾਰਿਤ ਕੀਤਾ ਗਿਆ ਹੈ ।
Answer:
ਪ੍ਰਸਤਾਵਨਾ
Exam Tips:
a) ਪ੍ਰਸਤਾਵਨਾ ਵਿਚ ਸੰਵਿਧਾਨ ਦੇ ਬੁਨਿਆਦੀ ਉਦੇਸ਼ ਹਨ।
III. ਬਹੁਵਿਕਲਪੀ ਪ੍ਰਸ਼ਨ
Question 1: ਸੰਵਿਧਾਨ ਦੇ ਕਿਸ ਅਨੁਛੇਦ ਦੇ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
(A) ਨੌਵੇਂ
(B) 19ਵੇਂ
(C) 29ਵੇਂ
(D) 39ਵੇਂ ।
Answer:
(B) 19ਵੇਂ
Exam Tips:
a) ਅਨੁਛੇਦ 19 ਸੁਤੰਤਰਤਾਵਾਂ ਦਾ ਅਨੁਛੇਦ ਹੈ।
Question 2: ਮੌਲਿਕ ਅਧਿਕਾਰਾਂ ਉੱਪਰ ਹੇਠ ਲਿਖੀ ਸ਼ਕਤੀ ਕੰਮ ਕਰਦੀ ਹੈ
(A) ਕਾਨੂੰਨੀ
(B) ਨੈਤਿਕ
(C) ਗ਼ੈਰ-ਕਾਨੂੰਨੀ
(D) ਸੈਨਿਕ ।
Answer:
(A) ਕਾਨੂੰਨੀ
Exam Tips:
a) ਮੌਲਿਕ ਅਧਿਕਾਰ ਕਾਨੂੰਨੀ ਸ਼ਕਤੀ ਨਾਲ ਲਾਗੂ ਹੁੰਦੇ ਹਨ।
Question 3: ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਮੂਲ ਆਧਾਰ ਕੀ ਹੈ ?
(A) ਕਾਨੂੰਨੀ ਸ਼ਕਤੀ
(B) ਸੀਮਿਤ ਸ਼ਕਤੀ
(C) ਨੈਤਿਕ ਸ਼ਕਤੀ
(D) ਦਮਨਕਾਰੀ ਸ਼ਕਤੀ ।
Answer:
(C) ਨੈਤਿਕ ਸ਼ਕਤੀ
Exam Tips:
a) ਨਿਰਦੇਸ਼ਕ ਸਿਧਾਂਤਾਂ ਦਾ ਅਧਾਰ ਨੈਤਿਕ ਸ਼ਕਤੀ ਹੈ।
Question 4: ਭਾਰਤੀ ਨਾਗਰਿਕਾਂ ਨੂੰ ਕਿਹੜਾ ਮੌਲਿਕ ਅਧਿਕਾਰ ਪ੍ਰਾਪਤ ਨਹੀਂ ਹੈ ?
(A) ਸੁਤੰਤਰਤਾ ਦਾ ਅਧਿਕਾਰ
(B) ਸਮਾਨਤਾ ਦਾ ਅਧਿਕਾਰ
(C) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(D) ਸੰਪੱਤੀ ਦਾ ਅਧਿਕਾਰ ।
Answer:
(D) ਸੰਪੱਤੀ ਦਾ ਅਧਿਕਾਰ ।
Exam Tips:
a) ਸੰਪੱਤੀ ਦਾ ਅਧਿਕਾਰ 1978 ਵਿਚ ਮੌਲਿਕ ਅਧਿਕਾਰਾਂ ਵਿਚੋਂ ਹਟਾਇਆ ਗਿਆ ਸੀ।
Question 5: ਹੇਠ ਲਿਖਿਆਂ ਵਿਚੋਂ ਕਿਹੜਾ ਭਾਰਤੀ ਨਾਗਰਿਕਾਂ ਦਾ ਮੌਲਿਕ ਸੰਵਿਧਾਨਿਕ ਕਰਤੱਵ ਹੈ ?
(A) ਸੰਵਿਧਾਨ ਦਾ ਪਾਲਣ ਕਰਨਾ
(B) ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ
(C) ਰਾਸ਼ਟਰੀ ਗੀਤ ਦਾ ਸਨਮਾਨ ਕਰਨਾ
(D) ਉੱਪਰ ਦੱਸੇ ਸਾਰੇ ।
Answer:
(D) ਉੱਪਰ ਦੱਸੇ ਸਾਰੇ ।
Exam Tips:
a) ਕਰਤੱਵਾਂ ਦਾ ਅਨੁਛੇਦ 51ਏ ਹੈ।
IV. ਸਹੀ-ਗਲਤ ਕਥਨ
Question 1: ਭਾਰਤੀ ਸੰਵਿਧਾਨ ਵਿਚ 395 ਅਨੁਛੇਦ ਹਨ ।
Answer:
√ (ਪਾਠ-ਪੁਸਤਕ ਅਨੁਸਾਰ)
Exam Tips:
a) ਅਨੁਛੇਦਾਂ ਦੀ ਮੂਲ ਗਿਣਤੀ 395 ਸੀ, ਇਹ ਪਾਠ-ਪੁਸਤਕ ਅਨੁਸਾਰ ਹੈ।
Question 2: ਭਾਰਤੀ ਸੰਵਿਧਾਨ 15 ਅਗਸਤ, 1947 ਨੂੰ ਲਾਗੂ ਹੋਇਆ ।
Answer:
×
Exam Tips:
a) 15 ਅਗਸਤ 1947 ਆਜ਼ਾਦੀ ਦਾ ਦਿਨ ਹੈ; ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।
Question 3: ਗਣਤੰਤਰ ਜਾਂ ਗਣਰਾਜ ਵਿਚ ਰਾਜ ਦਾ ਮੁਖੀ ਨਿਰਧਾਰਿਤ ਸਮੇਂ ਦੇ ਲਈ ਨਾਮਜ਼ਦ ਰਾਸ਼ਟਰਪਤੀ ਹੁੰਦਾ ਹੈ ।
Answer:
×
Exam Tips:
a) ਗਣਰਾਜ ਵਿਚ ਰਾਸ਼ਟਰਪਤੀ ਅਪ੍ਰਤੱਖ ਚੋਣ ਰਾਹੀਂ ਚੁਣਿਆ ਜਾਂਦਾ ਹੈ, ਨਾਮਜ਼ਦ ਨਹੀਂ।
Question 4: ਭਾਰਤ ਦਾ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਦਾ ਅਤੇ ਵਿਸਤ੍ਰਿਤ ਸੰਵਿਧਾਨ ਹੈ ।
Answer:
√
Exam Tips:
a) ਵਿਸ਼ਾਲਤਾ ਦੇ ਤੱਥ (ਅਨੁਛੇਦ ਅਤੇ ਅਨੁਸੂਚੀਆਂ) ਯਾਦ ਰੱਖੋ।
Question 5: ਰਾਜਪਾਲਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਹੁੰਦੀ ਹੈ ।
Answer:
×
Exam Tips:
a) ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ, ਪ੍ਰਧਾਨ ਮੰਤਰੀ ਨਹੀਂ।
V. ਸਹੀ ਮਿਲਾਨ ਕਰੋ
Question 1: ਹੇਠ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ: 1. ਰਾਜਪਾਲਾਂ ਦੀ ਨਿਯੁਕਤੀ; 2. ਦੇਸ਼ ਦਾ ਵਾਸਤਵਿਕ ਪ੍ਰਧਾਨ; 3. ਸਮਾਜਵਾਦੀ ਰਾਜ; 4. ਗਣਤੰਤਰ । (ਕਾਲਮ: ਰਾਜ ਦਾ ਚੁਣਿਆ ਹੋਇਆ ਪ੍ਰਧਾਨ; ਪ੍ਰਧਾਨ ਮੰਤਰੀ; ਰਾਸ਼ਟਰਪਤੀ; ਆਰਥਿਕ ਸਮਾਨਤਾ)
Answer:
1. ਰਾਜਪਾਲਾਂ ਦੀ ਨਿਯੁਕਤੀ – ਰਾਸ਼ਟਰਪਤੀ
2. ਦੇਸ਼ ਦਾ ਵਾਸਤਵਿਕ ਪ੍ਰਧਾਨ – ਪ੍ਰਧਾਨ ਮੰਤਰੀ
3. ਸਮਾਜਵਾਦੀ ਰਾਜ – ਆਰਥਿਕ ਸਮਾਨਤਾ
4. ਗਣਤੰਤਰ – ਰਾਜ ਦਾ ਚੁਣਿਆ ਹੋਇਆ ਪ੍ਰਧਾਨ
Exam Tips:
a) ਹਰ ਜੋੜੀ ਦਾ ਅਰਥ ਸਮਝ ਕੇ ਮਿਲਾਓ।
b) ਰਾਜਪਾਲ ਅਤੇ ਰਾਸ਼ਟਰਪਤੀ ਦਾ ਸੰਬੰਧ ਯਾਦ ਰੱਖੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਸੰਵਿਧਾਨ ਕੀ ਹੁੰਦਾ ਹੈ ? ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਵਧੇਰੇ ਮਹੱਤਵਪੂਰਨ ਕਿਉਂ ਹੁੰਦਾ ਹੈ ?
Answer:
ਅਰਥ – ਸੰਵਿਧਾਨ ਉਹ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਅਨੁਸਾਰ ਕਿਸੇ ਦੇਸ਼ ਦੀ ਸਰਕਾਰ ਕੰਮ ਕਰਦੀ ਹੈ। ਇਹ ਮੌਲਿਕ ਕਾਨੂੰਨ ਸਰਕਾਰ ਦੇ ਮੁੱਖ ਅੰਗਾਂ, ਉਸ ਦੇ ਅਧਿਕਾਰ-ਖੇਤਰਾਂ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਵਿਆਖਿਆ ਕਰਦਾ ਹੈ। ਇਸ ਨੂੰ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਮੰਨਿਆ ਜਾਂਦਾ ਹੈ।
ਮਹੱਤਵ – ਸੰਵਿਧਾਨ ਦੇ ਦੋ ਮੁੱਖ ਉਦੇਸ਼ ਹੁੰਦੇ ਹਨ: ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਨਾ ਅਤੇ ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਦਾ ਵਰਣਨ ਕਰਨਾ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਰਕਾਰ ਵਲੋਂ ਸੱਤਾ ਦੀ ਦੁਰਵਰਤੋਂ ਨੂੰ ਰੋਕਦਾ ਹੈ। ਇਸੇ ਕਾਰਨ ਲੋਕਤੰਤਰੀ ਸਰਕਾਰ ਵਿਚ ਸੰਵਿਧਾਨ ਨੂੰ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ।
Exam Tips:
a) ਅਰਥ ਅਤੇ ਮਹੱਤਵ ਦੋਵੇਂ ਵੱਖ-ਵੱਖ ਭਾਗਾਂ ਵਿਚ ਲਿਖੋ।
b) "ਸੱਤਾ ਦੀ ਦੁਰਵਰਤੋਂ ਨੂੰ ਰੋਕਣਾ" ਵਾਲਾ ਨੁਕਤਾ ਜ਼ਰੂਰ ਲਿਖੋ।
Question 2: ‘ਪ੍ਰਸਤਾਵਨਾ’ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ, ਫਿਰ ਵੀ ਇਹ ਮਹੱਤਵਪੂਰਨ ਹੈ । ਕਿਸ ਤਰਾਂ ?
Answer:
ਸੰਵਿਧਾਨ ਦੀ ਭੂਮਿਕਾ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਆਖਿਆ ਜਾਂਦਾ ਹੈ। ਸੰਵਿਧਾਨ ਦਾ ਆਰੰਭਿਕ ਭਾਗ ਹੁੰਦੇ ਹੋਇਆਂ ਵੀ ਇਸ ਨੂੰ ਕਾਨੂੰਨੀ ਤੌਰ ‘ਤੇ ਸੰਵਿਧਾਨ ਦਾ ਅੰਸ਼ ਨਹੀਂ ਮੰਨਿਆ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਪਿੱਛੇ ਅਦਾਲਤੀ ਮਾਨਤਾ ਨਹੀਂ ਹੁੰਦੀ। ਜੇ ਸਰਕਾਰ ਪ੍ਰਸਤਾਵਨਾ ਨੂੰ ਲਾਗੂ ਨਹੀਂ ਕਰਦੀ ਤਾਂ ਅਸੀਂ ਇਸ ਦੇ ਵਿਰੁੱਧ ਅਦਾਲਤ ਵਿਚ ਨਹੀਂ ਜਾ ਸਕਦੇ। ਫਿਰ ਵੀ ਇਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ।
ਪ੍ਰਸਤਾਵਨਾ ਦਾ ਮਹੱਤਵ – ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਦੇ ਕੀ ਉਦੇਸ਼ ਹਨ। ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੰਵਿਧਾਨ ਬਣਾਉਣ ਵਾਲਿਆਂ ਨੇ ਦੇਸ਼ ਵਿਚ ਇੱਕ ਆਦਰਸ਼ ਸਮਾਜ ਦੀ ਕਲਪਨਾ ਕੀਤੀ ਸੀ। ਇਹ ਸਮਾਜ ਸੁਤੰਤਰਤਾ, ਸਮਾਨਤਾ ਅਤੇ ਸਮਾਜਵਾਦ ਉੱਤੇ ਆਧਾਰਿਤ ਹੋਵੇਗਾ। ਪ੍ਰਸਤਾਵਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸੰਵਿਧਾਨ ਦੇਸ਼ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਕਾਇਮ ਕਰਨਾ ਚਾਹੁੰਦਾ ਹੈ।
Exam Tips:
a) ਪ੍ਰਸਤਾਵਨਾ ਅਦਾਲਤ ਵਿਚ ਲਾਗੂ ਨਹੀਂ ਹੁੰਦੀ, ਇਹ ਨੁਕਤਾ ਜ਼ਰੂਰ ਲਿਖੋ।
b) ਸੁਤੰਤਰਤਾ, ਸਮਾਨਤਾ ਅਤੇ ਸਮਾਜਵਾਦ ਦੇ ਸ਼ਬਦ ਯਾਦ ਰੱਖੋ।
Question 3: ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
Answer:
ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:
1. ਇਹ ਵਿਸਥਾਰਪੂਰਵਕ ਅਤੇ ਲਿਖਤੀ ਸੰਵਿਧਾਨ ਹੈ। ਇਸ ਵਿਚ 395 ਧਾਰਾਵਾਂ ਅਤੇ 9 ਅਨੁਸੂਚੀਆਂ ਹਨ (ਪਾਠ-ਪੁਸਤਕ ਅਨੁਸਾਰ)।
2. ਇਹ ਲਚਕਦਾਰ ਅਤੇ ਕਠੋਰ ਸੰਵਿਧਾਨ ਹੈ।
3. ਸੰਵਿਧਾਨ ਭਾਰਤ ਵਿਚ ਪੂਰਨ ਪ੍ਰਭੂਸੱਤਾ-ਸੰਪੰਨ, ਸਮਾਜਵਾਦੀ, ਧਰਮ-ਨਿਰਪੇਖ, ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਦਾ ਹੈ।
4. ਇਹ ਭਾਰਤ ਨੂੰ ਇੱਕ ਅਜਿਹਾ ਸੰਘੀ ਰਾਜ ਐਲਾਨ ਕਰਦਾ ਹੈ ਜਿਸ ਦਾ ਆਧਾਰ ਇਕਾਤਮਕ ਹੈ।
5. ਸੰਵਿਧਾਨ ਰਾਹੀਂ ਭਾਰਤ ਦੀ ਸੰਘੀ ਸੰਸਦ ਦੇ ਦੋ ਸਦਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਦਨ ਹਨ: ਲੋਕ ਸਭਾ ਅਤੇ ਰਾਜ ਸਭਾ।
6. ਸੰਵਿਧਾਨ ਰਾਹੀਂ ਸੰਸਦੀ ਕਾਰਜਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ। ਭਾਰਤ ਦਾ ਰਾਸ਼ਟਰਪਤੀ ਨਾਂ ਦਾ ਹੀ ਰਾਜ ਦਾ ਮੁਖੀ ਹੈ।
7. ਸੰਵਿਧਾਨ ਵਿਚ ਜਿਸ ਨਿਆਂਪਾਲਿਕਾ ਦਾ ਪ੍ਰਬੰਧ ਕੀਤਾ ਗਿਆ ਹੈ, ਉਹ ਆਜ਼ਾਦ ਅਤੇ ਨਿਰਪੱਖ ਹੈ।
8. ਸਾਡੇ ਸੰਵਿਧਾਨ ਵਿਚ 6 ਮੌਲਿਕ ਅਧਿਕਾਰਾਂ ਅਤੇ 10 ਮੌਲਿਕ ਕਰਤੱਵਾਂ ਦਾ ਵਰਣਨ ਕੀਤਾ ਗਿਆ ਹੈ (ਪਾਠ-ਪੁਸਤਕ ਅਨੁਸਾਰ)।
9. ਸੰਵਿਧਾਨ ਦੇ ਚੌਥੇ ਅਧਿਆਇ ਵਿਚ ਰਾਜ ਦੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਹਨ।
Exam Tips:
a) ਵਿਸ਼ੇਸ਼ਤਾਵਾਂ ਨੂੰ ਨੰਬਰ ਲਾ ਕੇ ਲਿਖੋ, ਇਹ ਪ੍ਰੀਖਿਆ ਵਿਚ ਸੌਖਾ ਰਹਿੰਦਾ ਹੈ।
b) ਲਚਕਦਾਰ ਅਤੇ ਕਠੋਰ ਦਾ ਸੰਕਲਪ ਯਾਦ ਰੱਖੋ।
Question 4: ਹੇਠ ਲਿਖਿਆਂ ਉੱਤੇ ਸੰਖੇਪ ਟਿੱਪਣੀਆਂ ਲਿਖੋ: (ੳ) ਭਾਰਤ ਦੀ ਸੰਸਦੀ ਸਰਕਾਰ । (ਅ) ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ । (ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ।
Answer:
(ੳ) ਭਾਰਤ ਦੀ ਸੰਸਦੀ ਸਰਕਾਰ – ਸੰਵਿਧਾਨ ਦੇ ਅਨੁਸਾਰ ਭਾਰਤ ਵਿਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ। ਇਸ ਵਿਚ ਸੰਸਦ ਸਰਵਉੱਚ ਹੈ ਅਤੇ ਉਹ ਜਨਤਾ ਦੀ ਪ੍ਰਤੀਨਿਧਤਾ ਕਰਦੀ ਹੈ। ਉਂਝ ਤਾਂ ਕੇਂਦਰ ਵਿਚ ਸਰਕਾਰ ਰਾਸ਼ਟਰਪਤੀ ਦੇ ਨਾਂ ਉੱਤੇ ਅਤੇ ਰਾਜਾਂ ਵਿਚ ਰਾਜਪਾਲ ਦੇ ਨਾਂ ਉੱਤੇ ਚਲਾਈ ਜਾਂਦੀ ਹੈ, ਪਰ ਅਸਲ ਵਿਚ ਸਰਕਾਰ ਨੂੰ ਮੰਤਰੀ ਪਰਿਸ਼ਦ ਹੀ ਚਲਾਉਂਦੀ ਹੈ। ਮੰਤਰੀ ਪਰਿਸ਼ਦ ਆਪਣੀਆਂ ਨੀਤੀਆਂ ਲਈ ਕੇਂਦਰ ਵਿਚ ਸੰਸਦ ਅੱਗੇ ਜਵਾਬਦੇਹ ਹੁੰਦੀ ਹੈ। ਰਾਜਾਂ ਵਿਚ ਵੀ ਇਹ ਵਿਧਾਨਪਾਲਿਕਾ (ਜਨਤਾ ਦੀ ਪ੍ਰਤੀਨਿਧ ਸਭਾ) ਅੱਗੇ ਜਵਾਬਦੇਹ ਹੁੰਦੀ ਹੈ।
(ਅ) ਬਾਲਗ਼ ਮਤ-ਅਧਿਕਾਰ – ਭਾਰਤੀ ਸੰਵਿਧਾਨ ਵਿਚ ਸਰਵ-ਵਿਆਪਕ ਬਾਲਗ਼ ਮਤ-ਅਧਿਕਾਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਭਾਰਤੀ ਨਾਗਰਿਕ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹਰੇਕ ਬਾਲਗ਼ ਨਾਗਰਿਕ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਚੋਣਾਂ ਵਿਚ ਹਿੱਸਾ ਲੈ ਸਕਦਾ ਹੈ।
(ੲ) ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ – ਭਾਰਤੀ ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਕੀਤੀ ਗਈ ਹੈ। ਇਸ ਦਾ ਅਰਥ ਇਹ ਹੈ ਕਿ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਗਿਆ ਹੈ। ਇਸ ਤਰ੍ਹਾਂ ਨਿਆਂਪਾਲਿਕਾ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਪੈਦਾ ਹੋਏ ਝਗੜਿਆਂ ਦਾ ਨਿਪਟਾਰਾ ਨਿਰਪੱਖ ਰੂਪ ਵਿਚ ਕਰਦੀ ਹੈ। ਅਜਿਹਾ ਪ੍ਰਬੰਧ ਸੰਘੀ-ਪ੍ਰਣਾਲੀ ਵਿਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ। ਇਸ ਦੇ ਇਲਾਵਾ ਨਿਆਂਪਾਲਿਕਾ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਵੀ ਕਰਦੀ ਹੈ।
Exam Tips:
a) ਤਿੰਨੇ ਟਿੱਪਣੀਆਂ ਲਈ ਅਲੱਗ ਅਲੱਗ ਨੁਕਤੇ ਲਿਖੋ।
b) ਸੰਸਦੀ ਸਰਕਾਰ ਵਿਚ ਅਸਲ ਸ਼ਕਤੀ ਮੰਤਰੀ ਪਰਿਸ਼ਦ ਦੀ ਹੁੰਦੀ ਹੈ।
Question 5: ਭਾਰਤੀ ਸੰਵਿਧਾਨ ਵਿਚ ਵਰਣਨ ਕੀਤੇ ਗਏ ਮੌਲਿਕ ਅਧਿਕਾਰਾਂ ਨੂੰ ਸੂਚੀ-ਬੱਧ ਕਰੋ । ਜਾਂ ਭਾਰਤੀ ਨਾਗਰਿਕਾਂ ਦੇ ਕੋਈ ਦੋ ਅਧਿਕਾਰ ਦੱਸੋ ।
Answer:
ਮੌਲਿਕ ਅਧਿਕਾਰਾਂ ਦੀ ਸੂਚੀ ਇਸ ਤਰ੍ਹਾਂ ਹੈ:
1. ਸਮਾਨਤਾ ਦਾ ਅਧਿਕਾਰ,
2. ਸੁਤੰਤਰਤਾ ਦਾ ਅਧਿਕਾਰ,
3. ਸ਼ੋਸ਼ਣ ਦੇ ਵਿਰੁੱਧ ਅਧਿਕਾਰ,
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ,
5. ਸੱਭਿਆਚਾਰ ਤੇ ਸਿੱਖਿਆ ਸੰਬੰਧੀ ਅਧਿਕਾਰ,
6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
Exam Tips:
a) ਛੇਆਂ ਅਧਿਕਾਰਾਂ ਦੇ ਕ੍ਰਮ ਨੂੰ ਯਾਦ ਰੱਖੋ।
b) ਦੋ ਅਧਿਕਾਰ ਮੰਗੇ ਗਏ ਹੋਣ ਤਾਂ ਦੋ ਹੀ ਲਿਖੋ।
Question 6: ਧਾਰਮਿਕ ਸੁਤੰਤਰਤਾ ਦੇ ਕੋਈ ਤਿੰਨ ਅਧਿਕਾਰ ਦੱਸੋ ।
Answer:
ਧਾਰਮਿਕ ਸੁਤੰਤਰਤਾ ਦੇ ਅਧਿਕਾਰ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
1. ਹਰੇਕ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ, ਉਸ ਦਾ ਪ੍ਰਚਾਰ ਕਰਨ ਅਤੇ ਉਸ ਦਾ ਤਿਆਗ ਕਰਨ ਦਾ ਪੂਰਾ ਅਧਿਕਾਰ ਹੈ।
2. ਲੋਕ ਆਪਣੀ ਮਰਜ਼ੀ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ।
3. ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ (Tax) ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਦਾ ਮਨੋਰਥ ਕਿਸੇ ਧਰਮ ਵਿਸ਼ੇਸ਼ ਦਾ ਪ੍ਰਚਾਰ ਕਰਨਾ ਹੈ। ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ।
Exam Tips:
a) ਤਿੰਨੇ ਨੁਕਤੇ ਵੱਖ-ਵੱਖ ਨੰਬਰ ਲਾ ਕੇ ਲਿਖੋ।
b) ਕਰ ਅਤੇ ਸਿੱਖਿਆ ਦੀ ਆਜ਼ਾਦੀ ਵਾਲੇ ਨੁਕਤੇ ਅਕਸਰ ਪੁੱਛੇ ਜਾਂਦੇ ਹਨ।
Question 7: ਸੱਭਿਆਚਾਰ ਅਤੇ ਸਿੱਖਿਆ ਦੇ ਅਧਿਕਾਰ ਦਾ ਵਰਣਨ ਕਰੋ ।
Answer:
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ। ਭਾਸ਼ਾ ਜਾਂ ਜਾਤ ਦੇ ਆਧਾਰ ਉੱਤੇ ਕਿਸੇ ਵੀ ਨਾਗਰਿਕ ਨੂੰ ਇਹੋ ਜਿਹੀਆਂ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਵੇਗਾ, ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਸਨ। ਹਰੇਕ ਘੱਟਗਿਣਤੀ ਵਰਗ, ਭਾਵੇਂ ਉਹ ਧਰਮ ਉੱਤੇ ਆਧਾਰਿਤ ਹੈ ਭਾਵੇਂ ਬੋਲੀ ਉੱਤੇ, ਨੂੰ ਆਪਣੀ ਮਰਜ਼ੀ ਅਨੁਸਾਰ ਸਿੱਖਿਆ ਸੰਸਥਾਵਾਂ ਕਾਇਮ ਕਰਨ ਦਾ ਅਧਿਕਾਰ ਹੈ। ਆਰਥਿਕ ਮਦਦ ਦਿੰਦੇ ਸਮੇਂ ਰਾਜ ਇਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕਰੇਗਾ।
Exam Tips:
a) ਭਾਸ਼ਾ, ਲਿਪੀ ਅਤੇ ਸੱਭਿਆਚਾਰ ਦੇ ਤਿੰਨੇ ਸ਼ਬਦ ਲਿਖੋ।
b) ਘੱਟਗਿਣਤੀ ਸੰਸਥਾਵਾਂ ਵਾਲਾ ਨੁਕਤਾ ਵੱਖਰਾ ਲਿਖੋ।
Question 8: ਭਾਰਤੀ ਨਾਗਰਿਕ ਨੂੰ ਪ੍ਰਾਪਤ ਕੋਈ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
Answer:
ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਘੁੰਮਣ-ਫਿਰਨ, ਵਿਚਾਰ ਪ੍ਰਗਟ ਕਰਨ ਅਤੇ ਕਾਰੋਬਾਰ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ।
ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਤਿਆਗਣ ਦੀ ਸੁਤੰਤਰਤਾ ਦਿੱਤੀ ਗਈ ਹੈ। ਉਹ ਧਾਰਮਿਕ ਸੰਸਥਾਵਾਂ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਚਲਾ ਸਕਦੇ ਹਨ।
ਵਿੱਦਿਆ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੇ ਸੱਭਿਆਚਾਰ ਤੇ ਬੋਲੀ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਹਰ ਕਿਸਮ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ। ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਉੱਤੇ ਉੱਚੇ ਤੋਂ ਉੱਚਾ ਅਹੁਦਾ ਹਾਸਲ ਕਰ ਸਕਦਾ ਹੈ।
Exam Tips:
a) ਚਾਰ ਵੱਖ-ਵੱਖ ਅਧਿਕਾਰ ਚੁਣੋ ਅਤੇ ਹਰੇਕ ਦਾ ਇਕ ਵਾਕ ਲਿਖੋ।
b) ਸਮਾਨਤਾ ਵਾਲੇ ਨੁਕਤੇ ਵਿਚ ਯੋਗਤਾ ਦਾ ਜ਼ਿਕਰ ਜ਼ਰੂਰ ਕਰੋ।
Question 9: ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਤੁਹਾਡਾ ਕੀ ਭਾਵ ਹੈ ? ਚਾਰ ਮੁੱਖ ਨੀਤੀ ਨਿਰਦੇਸ਼ਕ ਸਿਧਾਂਤ ਦੱਸੋ ।
Answer:
ਭਾਰਤ ਦੇ ਸੰਵਿਧਾਨ ਵਿਚ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ। ਇਹ ਸਿਧਾਂਤ ਭਾਰਤ ਸਰਕਾਰ ਲਈ ਉਦੇਸ਼ਾਂ ਦੇ ਰੂਪ ਵਿਚ ਹਨ। ਸੰਘ ਅਤੇ ਰਾਜ ਸਰਕਾਰਾਂ ਨੀਤੀ ਤਿਆਰ ਕਰਦੇ ਸਮੇਂ ਇਨ੍ਹਾਂ ਤੱਤਾਂ ਨੂੰ ਧਿਆਨ ਵਿਚ ਰੱਖਦੀਆਂ ਹਨ।
ਮੁੱਖ ਨੀਤੀ-ਨਿਰਦੇਸ਼ਕ ਸਿਧਾਂਤ ਹੇਠ ਲਿਖੇ ਹਨ: 1. ਜੀਵਨ ਦੇ ਲਈ ਉੱਚਿਤ ਸਾਧਨਾਂ ਦੀ ਪ੍ਰਾਪਤੀ। 2. ਬਰਾਬਰ ਕੰਮ ਦੇ ਲਈ ਬਰਾਬਰ ਤਨਖ਼ਾਹ। 3. ਧਨ ਦੀ ਬਰਾਬਰ ਵੰਡ। 4. ਬੇਕਾਰੀ, ਬੁਢਾਪੇ ਅਤੇ ਅੰਗਹੀਣਤਾ ਆਦਿ ਦੀ ਹਾਲਤ ਵਿਚ ਸਹਾਇਤਾ।
Exam Tips:
a) ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਅਰਥ ਪਹਿਲਾਂ ਲਿਖੋ, ਫਿਰ ਸਿਧਾਂਤ।
b) ਚਾਰੇ ਸਿਧਾਂਤ ਅਲੱਗ-ਅਲੱਗ ਨੰਬਰ ਨਾਲ ਲਿਖੋ।
Free study material for SST Civics
Step-by-Step Textbook Answers: Class 10 SST Civics Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ
Accessing Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ Solutions
Access structured Punjab Board textbook solutions for Punjabi Medium Chapter 01 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ. Designed in alignment with the latest academic curriculum for Class 10 SST Civics, these answers cover all end-of-chapter exercises to support daily learning and homework completion.
Concept-Driven Answers for Class 10 SST Civics
Clear, methodical explanations accompany every challenging problem within the Class 10 SST Civics text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 SST Civics.
FAQs
The complete and updated PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ is available for free on StudiesToday.com. These solutions for Class 10 SST Civics are as per latest Punjab Board curriculum.
Yes, our experts have revised the PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ as per 2026 exam pattern. All textbook exercises have been solved and have added explanation about how the SST Civics concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ will help students to get full marks in the theory paper.
Yes, we provide bilingual support for Class 10 SST Civics. You can access PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ in both English and Hindi medium.
Yes, you can download the entire PSEB 10th Class SST Solutions Civics Chapter 1 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ in printable PDF format for offline study on any device.