PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ

Step-by-Step Textbook Solutions for Class 10 Science Punjabi Medium Chapter 03 ਧਾਤਾਂ ਅਤੇ ਅਧਾਤਾਂ

Access comprehensive textbook solutions for Punjabi Medium Chapter 03 ਧਾਤਾਂ ਅਤੇ ਅਧਾਤਾਂ using the official curriculum guides for Class 10 Science. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 03 ਧਾਤਾਂ ਅਤੇ ਅਧਾਤਾਂ Textbook Solutions PDF

Navigate directly to the solved Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

Question 1: ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ ?
(a) NaCl ਘੋਲ ਅਤੇ ਕਾਪਰ ਧਾਤ
(b) \( \mathrm{MgCl_2} \) ਘੋਲ ਅਤੇ ਐਲੂਮੀਨੀਅਮ ਧਾਤ
(c) \( \mathrm{FeSO_4} \) ਘੋਲ ਅਤੇ ਸਿਲਵਰ ਧਾਤ
(d) \( \mathrm{AgNO_3} \) ਘੋਲ ਅਤੇ ਕਾਪਰ ਧਾਤ ।

Answer:

ਕਾਪਰ ਸਿਲਵਰ ਨਾਲੋਂ ਵੱਧ ਕਿਰਿਆਸ਼ੀਲ ਹੈ, ਇਸ ਲਈ ਕਾਪਰ ਧਾਤ ਸਿਲਵਰ ਨੂੰ \( \mathrm{AgNO_3} \) ਦੇ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦੀ ਹੈ ।
\( \mathrm{2AgNO_3(aq) + Cu(s) \rightarrow Cu(NO_3)_2(aq) + 2Ag(s)} \)
∴ ਸਹੀ ਉੱਤਰ (d) \( \mathrm{AgNO_3} \) ਘੋਲ ਅਤੇ ਕਾਪਰ ਧਾਤ ਹੈ ।

Exam Tips:

a) ਵਿਸਥਾਪਨ ਤਾਂ ਹੀ ਹੁੰਦਾ ਹੈ ਜਦੋਂ ਧਾਤ ਘੋਲ ਵਿਚਲੀ ਧਾਤ ਨਾਲੋਂ ਵੱਧ ਕਿਰਿਆਸ਼ੀਲ ਹੋਵੇ ।
b) ਹਰ ਵਿਕਲਪ ਨੂੰ ਕਿਰਿਆਸ਼ੀਲਤਾ ਲੜੀ ਨਾਲ ਮਿਲਾ ਕੇ ਜਾਂਚੋ ।

 

Question 2: ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਆਇਰਨ ਦੀ ਕੜਾਹੀ (frying pan) ਨੂੰ ਜੰਗ ਲੱਗਣ ਤੋਂ ਬਚਾਉਣ ਲਈ ਉਪਯੁਕਤ ਹੈ ?
(a) ਗਰੀਸ ਲਗਾਉਣਾ
(b) ਪੇਂਟ ਕਰਨਾ
(c) ਜ਼ਿੰਕ ਦੀ ਪਰਤ ਚੜ੍ਹਾਉਣਾ
(d) ਉਕਤ ਸਾਰੇ ।

Answer:

(a) ਅਤੇ (b) ਵਿਧੀਆਂ ਉਪਯੁਕਤ ਨਹੀਂ, ਕਿਉਂਕਿ ਕੜਾਹੀ ਨੂੰ ਗਰਮ ਕਰਨ ਨਾਲ ਗਰੀਸ ਅਤੇ ਪੇਂਟ ਨੂੰ ਅੱਗ ਲੱਗ ਜਾਂਦੀ ਹੈ ।
∴ ਸਹੀ ਉੱਤਰ (c) ਜ਼ਿੰਕ ਦੀ ਪਰਤ ਚੜ੍ਹਾਉਣਾ ਹੈ ।

Exam Tips:

a) ਇਹ ਪ੍ਰਸ਼ਨ ਵਿਕਲਪ ਚੁਣਨ ਦੇ ਨਾਲ ਕਾਰਨ ਵੀ ਮੰਗਦਾ ਹੈ — ਕਾਰਨ ਜ਼ਰੂਰ ਲਿਖੋ ।
b) ਕੜਾਹੀ ਗਰਮ ਹੁੰਦੀ ਹੈ, ਇਸ ਲਈ ਗਰਮੀ ਸਹਿਣ ਵਾਲੀ ਵਿਧੀ ਹੀ ਢੁਕਵੀਂ ਹੈ ।

 

Question 3: ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੌਗਿਕ ਬਣਾਉਂਦਾ ਹੈ । ਇਹ ਯੌਗਿਕ ਪਾਣੀ ਵਿੱਚ ਵੀ ਘੁਲਣਸ਼ੀਲ ਹੈ । ਸੰਭਵ ਤੌਰ ਤੇ ਇਹ ਤੱਤ ਹੈ :
(a) ਕੈਲਸ਼ੀਅਮ
(b) ਕਾਰਬਨ
(c) ਸਿਲੀਕਾਨ
(d) ਆਇਰਨ ।

Answer:

ਕੈਲਸ਼ੀਅਮ ਆਕਸੀਜਨ ਨਾਲ ਕਿਰਿਆ ਕਰਕੇ ਕੈਲਸ਼ੀਅਮ ਆਕਸਾਈਡ ਬਣਾਉਂਦਾ ਹੈ, ਜੋ ਇੱਕ ਆਇਨੀ ਯੌਗਿਕ ਹੈ । ਇਸ ਦਾ ਪਿਘਲਣ ਅੰਕ ਉੱਚਾ ਹੈ ਅਤੇ ਇਹ ਪਾਣੀ ਵਿੱਚ ਘੁਲਣਸ਼ੀਲ ਹੈ ।
\( \mathrm{CaO + H_2O \rightarrow Ca(OH)_2} \) (ਕੈਲਸ਼ੀਅਮ ਹਾਈਡਰੋਕਸਾਈਡ)
∴ ਸਹੀ ਉੱਤਰ (a) ਕੈਲਸ਼ੀਅਮ ਹੈ ।

Exam Tips:

a) ਆਇਨੀ ਯੌਗਿਕਾਂ ਦੇ ਪਿਘਲਣ ਅੰਕ ਉੱਚੇ ਹੁੰਦੇ ਹਨ ।
b) ਧਾਤ ਦਾ ਆਕਸਾਈਡ ਪਾਣੀ ਨਾਲ ਮਿਲ ਕੇ ਖਾਰ (ਹਾਈਡਰੋਕਸਾਈਡ) ਬਣਾਉਂਦਾ ਹੈ ।

 

Question 4: ਭੋਜਨ ਰੱਖਣ ਵਾਲੇ ਕੈਨਾਂ ਨੂੰ ਟਿੱਨ ਦੀ ਝਾਲ ਕੀਤੀ ਜਾਂਦੀ ਹੈ, ਜ਼ਿੰਕ ਦੀ ਨਹੀਂ, ਕਿਉਂਕਿ :
(a) ਜ਼ਿੰਕ ਟਿੱਨ ਨਾਲੋਂ ਮਹਿੰਗੀ ਹੈ ।
(b) ਜ਼ਿੰਕ ਦਾ ਪਿਘਲਣ ਅੰਕ ਟਿੱਨ ਨਾਲੋਂ ਉੱਚਾ ਹੈ ।
(c) ਜ਼ਿੰਕ ਟਿੱਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ ।
(d) ਜ਼ਿੰਕ ਟਿੱਨ ਨਾਲੋਂ ਘੱਟ ਕਿਰਿਆਸ਼ੀਲ ਹੈ ।

Answer:

ਟਿੱਨ ਖਾਣ ਵਾਲੇ ਪਦਾਰਥਾਂ ਨਾਲ ਕਿਰਿਆ ਨਹੀਂ ਕਰਦਾ, ਜਦਕਿ ਜ਼ਿੰਕ ਵੱਧ ਕਿਰਿਆਸ਼ੀਲ ਹੋਣ ਕਰਕੇ ਭੋਜਨ ਨਾਲ ਕਿਰਿਆ ਕਰਕੇ ਉਸ ਨੂੰ ਖ਼ਰਾਬ ਕਰ ਸਕਦਾ ਹੈ ।
∴ ਸਹੀ ਉੱਤਰ (c) ਜ਼ਿੰਕ ਟਿੱਨ ਨਾਲੋਂ ਵਧੇਰੇ ਕਿਰਿਆਸ਼ੀਲ ਹੈ ।

Exam Tips:

a) ਖਾਣ ਵਾਲੀਆਂ ਵਸਤਾਂ ਦੇ ਸੰਪਰਕ ਵਿੱਚ ਆਉਣ ਵਾਲੀ ਧਾਤ ਘੱਟ ਕਿਰਿਆਸ਼ੀਲ ਹੋਣੀ ਚਾਹੀਦੀ ਹੈ ।

 

Question 5: ਤੁਹਾਨੂੰ ਇੱਕ ਹਥੌੜਾ, ਇੱਕ ਬੈਟਰੀ, ਇੱਕ ਬੱਲਬ, ਤਾਰਾਂ ਅਤੇ ਸਵਿੱਚ ਦਿੱਤੇ ਗਏ ਹਨ :
(a) ਤੁਸੀਂ ਧਾਤਾਂ ਅਤੇ ਅਧਾਤਾਂ ਦੇ ਨਮੂਨਿਆਂ ਨੂੰ ਪਛਾਣਨ ਲਈ ਇਨ੍ਹਾਂ ਨੂੰ ਕਿਵੇਂ ਵਰਤੋਗੇ ?
(b) ਧਾਤਾਂ ਅਤੇ ਅਧਾਤਾਂ ਨੂੰ ਪਛਾਣਨ ਲਈ ਕੀਤੀਆਂ ਪਰਖਾਂ ਦੀ ਉਪਯੋਗਤਾ ਦਾ ਮੁਲਾਂਕਣ ਕਰੋ ।

Answer:

(a) ਅਸੀਂ ਧਾਤਾਂ ਅਤੇ ਅਧਾਤਾਂ ਦੇ ਨਮੂਨਿਆਂ ਨੂੰ ਹਥੌੜੇ ਨਾਲ ਕੁੱਟ ਕੇ ਪਤਲੀ ਚਾਦਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ।
ਬੈਟਰੀ, ਬੱਲਬ ਅਤੇ ਸਵਿੱਚ ਨੂੰ ਤਾਰਾਂ ਦੀ ਮਦਦ ਨਾਲ ਜੋੜ ਕੇ ਸਰਕਟ ਬਣਾਵਾਂਗੇ (ਚਿੱਤਰ ਵੇਖੋ) । ਵਾਰੀ-ਵਾਰੀ ਧਾਤਾਂ ਅਤੇ ਅਧਾਤਾਂ ਦੇ ਨਮੂਨਿਆਂ ਨੂੰ ਟਰਮੀਨਲ A ਅਤੇ B ਵਿੱਚ ਲਗਾ ਕੇ ਪਰਖ ਕਰਾਂਗੇ ਅਤੇ ਨੋਟ ਕਰਾਂਗੇ ਕਿ ਕੀ ਤਬਦੀਲੀ ਹੁੰਦੀ ਹੈ ।
(b) ਹਥੌੜੇ ਨਾਲ ਕੁੱਟਣ ਤੇ ਧਾਤਾਂ ਪਤਲੀ ਚਾਦਰ ਵਿੱਚ ਬਦਲ ਜਾਂਦੀਆਂ ਹਨ, ਜਦਕਿ ਅਧਾਤਾਂ ਭੁਰਭੁਰੀਆਂ ਹੋਣ ਕਾਰਨ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦੀਆਂ ਹਨ । ਇਸ ਤੋਂ ਸਿੱਟਾ ਨਿਕਲਦਾ ਹੈ ਕਿ ਧਾਤਾਂ ਕੁਟੀਣਯੋਗ ਹਨ ਅਤੇ ਅਧਾਤਾਂ ਕੁਟੀਣਯੋਗ ਨਹੀਂ ਹਨ ।
ਜਦੋਂ ਧਾਤ ਦੇ ਟੁਕੜੇ ਨੂੰ ਟਰਮੀਨਲ A ਅਤੇ B ਵਿੱਚ ਜੋੜਿਆ ਜਾਂਦਾ ਹੈ ਤਾਂ ਬੱਲਬ ਜਗ ਪੈਂਦਾ ਹੈ । ਜਦੋਂ ਅਧਾਤ ਨੂੰ ਜੋੜਿਆ ਜਾਂਦਾ ਹੈ ਤਾਂ ਬੱਲਬ ਨਹੀਂ ਜਗਦਾ । ਇਸ ਲਈ ਧਾਤਾਂ ਬਿਜਲੀ ਦੀਆਂ ਸੁਚਾਲਕ ਹਨ, ਜਦਕਿ ਅਧਾਤਾਂ ਕੁਚਾਲਕ ਹਨ ।

Exam Tips:

a) ਦੋਵੇਂ ਪਰਖਾਂ ਦਾ ਨਤੀਜਾ — ਕੁਟੀਣਯੋਗਤਾ ਅਤੇ ਬਿਜਲੀ ਚਾਲਕਤਾ — ਵੱਖ-ਵੱਖ ਲਿਖੋ ।
b) ਸਰਕਟ ਦਾ ਸਾਫ਼ ਚਿੱਤਰ ਬਣਾਉਣ ਨਾਲ ਅੰਕ ਵੱਧ ਮਿਲਦੇ ਹਨ ।

 

Question 6: ਐਮਫੋਟੈਰਿਕ ਆਕਸਾਈਡ ਕੀ ਹੁੰਦੇ ਹਨ ? ਐਮਫੋਟੈਰਿਕ ਆਕਸਾਈਡਾਂ ਦੀਆਂ ਦੋ ਉਦਾਹਰਨਾਂ ਦਿਓ ।

Answer:

ਐਮਫੋਟੈਰਿਕ ਆਕਸਾਈਡ : ਉਹ ਧਾਤਵੀ ਆਕਸਾਈਡ ਜੋ ਤੇਜ਼ਾਬੀ ਅਤੇ ਖਾਰੀ ਦੋਵੇਂ ਤਰ੍ਹਾਂ ਦਾ ਵਿਵਹਾਰ ਪ੍ਰਗਟ ਕਰਦੇ ਹਨ, ਐਮਫੋਟੈਰਿਕ ਆਕਸਾਈਡ ਕਹਾਉਂਦੇ ਹਨ ।
ਉਦਾਹਰਨਾਂ : (1) ਐਲੂਮੀਨੀਅਮ ਆਕਸਾਈਡ \( \mathrm{(Al_2O_3)} \) (2) ਜ਼ਿੰਕ ਆਕਸਾਈਡ \( \mathrm{(ZnO)} \)
(i) \( \mathrm{Al_2O_3 + 6HCl \rightarrow 2AlCl_3 + 3H_2O} \) (ਖਾਰੀ ਵਿਵਹਾਰ)
\( \mathrm{Al_2O_3 + 2NaOH \rightarrow 2NaAlO_2 + H_2O} \) (ਤੇਜ਼ਾਬੀ ਵਿਵਹਾਰ)
(ii) \( \mathrm{ZnO + 2HCl \rightarrow ZnCl_2 + H_2O} \) (ਖਾਰੀ ਵਿਵਹਾਰ)
\( \mathrm{ZnO + 2NaOH \rightarrow Na_2ZnO_2 + H_2O} \) (ਤੇਜ਼ਾਬੀ ਵਿਵਹਾਰ)

Exam Tips:

a) ਪਰਿਭਾਸ਼ਾ ਵਿੱਚ "ਤੇਜ਼ਾਬ ਅਤੇ ਖਾਰ ਦੋਵਾਂ ਨਾਲ ਕਿਰਿਆ" ਵਾਲੀ ਗੱਲ ਜ਼ਰੂਰ ਲਿਖੋ ।
b) ਦੋਵੇਂ ਕਿਰਿਆਵਾਂ ਦੇ ਸਮੀਕਰਨ ਲਿਖਣ ਨਾਲ ਉੱਤਰ ਪੂਰਾ ਹੋ ਜਾਂਦਾ ਹੈ ।

 

Question 7: ਦੋ ਧਾਤਾਂ ਦੇ ਨਾਂ ਲਓ ਜੋ ਹਲਕੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਕਰ ਦੇਣਗੀਆਂ ਅਤੇ ਦੋ ਧਾਤਾਂ ਦੇ ਨਾਂ ਲਓ ਜੋ ਹਲਕੇ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰਨਗੀਆਂ ।

Answer:

ਜ਼ਿੰਕ (Zn) ਅਤੇ ਲੋਹਾ (Fe) ਹਾਈਡਰੋਜਨ ਨਾਲੋਂ ਵੱਧ ਕਿਰਿਆਸ਼ੀਲ ਹਨ, ਇਸ ਲਈ ਇਹ ਹਲਕੇ ਤੇਜ਼ਾਬ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਕਰ ਦੇਣਗੀਆਂ ।
ਇਸ ਦੇ ਉਲਟ ਤਾਂਬਾ (ਕਾਪਰ) ਅਤੇ ਪਾਰਾ (ਮਰਕਰੀ) ਹਾਈਡਰੋਜਨ ਨਾਲੋਂ ਘੱਟ ਕਿਰਿਆਸ਼ੀਲ ਹੋਣ ਕਾਰਨ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰ ਸਕਦੀਆਂ ।

Exam Tips:

a) ਹਾਈਡਰੋਜਨ ਨਾਲੋਂ ਉੱਪਰ ਵਾਲੀਆਂ ਧਾਤਾਂ ਤੇਜ਼ਾਬ ਵਿੱਚੋਂ ਹਾਈਡਰੋਜਨ ਕੱਢਦੀਆਂ ਹਨ, ਹੇਠਾਂ ਵਾਲੀਆਂ ਨਹੀਂ ।

 

Question 8: ਇੱਕ ਧਾਤ M ਨੂੰ ਬਿਜਲੀ ਅਪਘਟਨ ਸ਼ੁੱਧੀਕਰਨ ਲਈ ਤੁਸੀਂ ਐਨੋਡ, ਕੈਥੋਡ ਅਤੇ ਬਿਜਲੀ ਵਿਘਟਕ ਵਜੋਂ ਕੀ ਲਓਗੇ ?

Answer:

ਐਨੋਡ ਵਜੋਂ : ਧਾਤ M ਦੀ ਅਸ਼ੁੱਧ ਮੋਟੀ ਪਲੇਟ
ਕੈਥੋਡ ਵਜੋਂ : ਸ਼ੁੱਧ ਧਾਤ M ਦੀ ਪਤਲੀ ਪਲੇਟ
ਬਿਜਲੀ ਵਿਘਟਕ ਵਜੋਂ : ਧਾਤ M ਦੇ ਘੁਲਣਸ਼ੀਲ ਯੌਗਿਕ ਦਾ ਪਾਣੀ ਵਿੱਚ ਘੋਲ ।

Exam Tips:

a) ਅਸ਼ੁੱਧ ਧਾਤ ਐਨੋਡ ਬਣਦੀ ਹੈ ਅਤੇ ਸ਼ੁੱਧ ਧਾਤ ਕੈਥੋਡ ਉੱਤੇ ਜਮ੍ਹਾਂ ਹੁੰਦੀ ਹੈ ।
b) ਘੋਲ ਉਸੇ ਧਾਤ ਦੇ ਲੂਣ ਦਾ ਹੋਣਾ ਚਾਹੀਦਾ ਹੈ ।

 

Question 9: ਪ੍ਰਤਯੂਸ਼ ਨੇ ਸਲਫਰ ਪਾਊਡਰ ਨੂੰ ਸਪੈਚੁਲੇ ਉੱਤੇ ਲੈ ਕੇ ਗਰਮ ਕੀਤਾ । ਉਸ ਨੇ ਉਤਪੰਨ ਗੈਸ ਨੂੰ ਉਸ ਉੱਪਰ ਪੁੱਠੀ ਪਰਖਨਲੀ ਰੱਖ ਕੇ ਇਕੱਠਾ ਕੀਤਾ, ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
(a) ਗੈਸ ਦੀ ਕੀ ਕਿਰਿਆ ਹੋਵੇਗੀ : 1. ਸੁੱਕੇ ਲਿਟਮਸ ਪੱਤਰ ਉੱਤੇ । 2. ਸਿੱਲ੍ਹੇ ਲਿਟਮਸ ਪੱਤਰ ਉੱਤੇ ।
(b) ਵਾਪਰਦੀ ਪ੍ਰਤੀਕਿਰਿਆ ਦੀ ਸੰਤੁਲਿਤ ਰਸਾਇਣਿਕ ਸਮੀਕਰਨ ਲਿਖੋ ।

Answer:

(a) ਸਲਫਰ ਨੂੰ ਗਰਮ ਕਰਨ ਨਾਲ ਉਹ ਸੜਦੀ ਹੈ ਅਤੇ ਸਲਫਰ ਡਾਈਆਕਸਾਈਡ ਗੈਸ ਬਣਦੀ ਹੈ ।
1. ਸੁੱਕੇ ਲਿਟਮਸ ਪੱਤਰ ਉੱਤੇ ਸਲਫਰ ਡਾਈਆਕਸਾਈਡ ਦਾ ਕੋਈ ਪ੍ਰਭਾਵ ਨਹੀਂ ਹੁੰਦਾ ।
2. ਸਲਫਰ ਡਾਈਆਕਸਾਈਡ ਸਿੱਲ੍ਹੇ ਲਿਟਮਸ ਪੱਤਰ ਵਿੱਚ ਮੌਜੂਦ ਪਾਣੀ ਨਾਲ ਕਿਰਿਆ ਕਰਕੇ ਸਲਫਿਊਰਸ ਐਸਿਡ ਬਣਾਉਂਦੀ ਹੈ, ਜੋ ਨੀਲੇ ਲਿਟਮਸ ਪੱਤਰ ਨੂੰ ਲਾਲ ਕਰ ਦਿੰਦਾ ਹੈ ।
(b) \( \mathrm{S + O_2 \rightarrow SO_2} \)
\( \mathrm{SO_2 + H_2O \rightarrow H_2SO_3} \)

Exam Tips:

a) ਸੁੱਕੇ ਅਤੇ ਸਿੱਲ੍ਹੇ ਲਿਟਮਸ ਦੇ ਨਤੀਜੇ ਵੱਖ-ਵੱਖ ਲਿਖੋ ।
b) ਅਧਾਤਾਂ ਦੇ ਆਕਸਾਈਡ ਤੇਜ਼ਾਬੀ ਹੁੰਦੇ ਹਨ ।

 

Question 10: ਆਇਰਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਦੋ ਢੰਗ ਦੱਸੋ ।

Answer:

ਆਇਰਨ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਢੰਗ
ਤੇਲ ਜਾਂ ਗਰੀਸ ਦਾ ਲੇਪ ਕਰਕੇ : ਆਇਰਨ ਦੀ ਸਤਹ ਉੱਪਰ ਤੇਲ ਜਾਂ ਗਰੀਸ ਦੀ ਪਰਤ ਚੜ੍ਹਾਉਣ ਨਾਲ ਆਇਰਨ ਸਿੱਲ੍ਹੀ ਹਵਾ ਦੇ ਸੰਪਰਕ ਵਿੱਚ ਨਹੀਂ ਆਉਂਦਾ, ਇਸ ਲਈ ਉਸ ਨੂੰ ਜੰਗ ਨਹੀਂ ਲੱਗਦਾ । ਮਸ਼ੀਨਾਂ ਦੇ ਪੁਰਜ਼ਿਆਂ ਨੂੰ ਇਸ ਢੰਗ ਨਾਲ ਜੰਗ ਤੋਂ ਬਚਾਇਆ ਜਾਂਦਾ ਹੈ ।
ਅਨੈਮਲ (ਪੇਂਟ) ਕਰਕੇ : ਆਇਰਨ ਦੀ ਸਤਹ ਉੱਤੇ ਪੇਂਟ ਜਾਂ ਰੰਗ-ਰੋਗਨ ਦੀ ਪਰਤ ਜਮਾ ਕੇ ਜੰਗ ਲੱਗਣ ਨੂੰ ਰੋਕਿਆ ਜਾ ਸਕਦਾ ਹੈ । ਬੱਸ, ਕਾਰ, ਸਕੂਟਰ, ਮੋਟਰ ਸਾਈਕਲ, ਖਿੜਕੀਆਂ ਅਤੇ ਰੇਲ ਗੱਡੀ ਆਦਿ ਉੱਤੇ ਅਨੈਮਲ ਦੀ ਪਰਤ ਚੜ੍ਹਾਈ ਜਾਂਦੀ ਹੈ ।

Exam Tips:

a) ਜੰਗ ਲੱਗਣ ਲਈ ਹਵਾ (ਆਕਸੀਜਨ) ਅਤੇ ਨਮੀ ਦੋਵੇਂ ਲੋੜੀਂਦੀਆਂ ਹਨ — ਹਰ ਢੰਗ ਇਨ੍ਹਾਂ ਨੂੰ ਰੋਕਦਾ ਹੈ ।
b) ਹਰ ਢੰਗ ਦੀ ਇੱਕ ਉਦਾਹਰਨ ਜ਼ਰੂਰ ਲਿਖੋ ।

 

Question 11: ਅਧਾਤਾਂ ਆਕਸੀਜਨ ਨਾਲ ਸੰਯੁਕਤ ਹੋ ਕੇ ਕਿਹੋ ਜਿਹੇ ਆਕਸਾਈਡ ਬਣਾਉਂਦੀਆਂ ਹਨ ?

Answer:

ਅਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਦੋ ਤਰ੍ਹਾਂ ਦੇ ਆਕਸਾਈਡ ਬਣਾਉਂਦੀਆਂ ਹਨ : (i) ਤੇਜ਼ਾਬੀ ਆਕਸਾਈਡ (ii) ਉਦਾਸੀਨ ਆਕਸਾਈਡ ।
(i) ਤੇਜ਼ਾਬੀ ਆਕਸਾਈਡ : ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਅਜਿਹੇ ਆਕਸਾਈਡ ਬਣਾਉਂਦੀਆਂ ਹਨ ਜੋ ਪ੍ਰਕਿਰਤੀ ਵਿੱਚ ਤੇਜ਼ਾਬੀ ਹੁੰਦੇ ਹਨ । ਇਹ ਪਾਣੀ ਵਿੱਚ ਘੁਲ ਕੇ ਤੇਜ਼ਾਬ ਬਣਾਉਂਦੇ ਹਨ ।
(ii) ਉਦਾਸੀਨ ਆਕਸਾਈਡ : ਕੁੱਝ ਅਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਉੱਤੇ ਲਿਟਮਸ ਦਾ ਕੋਈ ਪ੍ਰਭਾਵ ਨਹੀਂ ਹੁੰਦਾ । ਉਦਾਹਰਨ ਵਜੋਂ ਕਾਰਬਨ ਮੋਨੋਆਕਸਾਈਡ \( \mathrm{(CO)} \), ਪਾਣੀ \( \mathrm{(H_2O)} \) ਅਤੇ ਨਾਈਟ੍ਰਸ ਆਕਸਾਈਡ \( \mathrm{(N_2O)} \) ਉਦਾਸੀਨ ਆਕਸਾਈਡ ਹਨ ।

Exam Tips:

a) ਦੋਵੇਂ ਕਿਸਮਾਂ ਦੇ ਨਾਂ ਅਤੇ ਹਰ ਇੱਕ ਦੀ ਉਦਾਹਰਨ ਲਿਖੋ ।

 

Question 12: ਕਾਰਨ ਦੱਸੋ :
(a) ਪਲੈਟੀਨਮ, ਗੋਲਡ ਅਤੇ ਸਿਲਵਰ ਗਹਿਣੇ ਬਣਾਉਣ ਲਈ ਵਰਤੇ ਜਾਂਦੇ ਹਨ ।
(b) ਸੋਡੀਅਮ, ਪੋਟਾਸ਼ੀਅਮ ਅਤੇ ਲਿਥੀਅਮ ਨੂੰ ਤੇਲ ਵਿੱਚ ਸਟੋਰ ਕੀਤਾ ਜਾਂਦਾ ਹੈ ।
(c) ਐਲੂਮੀਨੀਅਮ ਇੱਕ ਬਹੁਤ ਕਿਰਿਆਸ਼ੀਲ ਧਾਤ ਹੈ, ਪਰ ਫਿਰ ਵੀ ਇਹ ਖਾਣਾ ਪਕਾਉਣ ਵਾਲੇ ਬਰਤਨ ਬਣਾਉਣ ਲਈ ਵਰਤੀ ਜਾਂਦੀ ਹੈ ।
(d) ਨਿਸ਼ਕਰਸ਼ਣ ਪ੍ਰਕਿਰਿਆ ਦੌਰਾਨ ਕਾਰਬੋਨੇਟ ਅਤੇ ਸਲਫਾਈਡ ਕੱਚੀਆਂ ਧਾਤਾਂ ਨੂੰ ਆਮ ਕਰਕੇ ਆਕਸਾਈਡਾਂ ਵਿੱਚ ਬਦਲ ਲਿਆ ਜਾਂਦਾ ਹੈ ।

Answer:

(a) ਪਲੈਟੀਨਮ, ਗੋਲਡ ਅਤੇ ਸਿਲਵਰ ਕਿਰਿਆਸ਼ੀਲਤਾ ਲੜੀ ਵਿੱਚ ਹੇਠਲੇ ਸਥਾਨ ਉੱਤੇ ਹਨ । ਇਸ ਲਈ ਇਹ ਪਾਣੀ, ਆਕਸੀਜਨ ਅਤੇ ਤੇਜ਼ਾਬਾਂ ਨਾਲ ਕਿਰਿਆ ਨਹੀਂ ਕਰਦੀਆਂ ਅਤੇ ਇਨ੍ਹਾਂ ਦਾ ਖੋਰਣ ਨਹੀਂ ਹੁੰਦਾ । ਇਹ ਧਾਤਾਂ ਖਿੱਚੀਣਯੋਗ ਅਤੇ ਕੁਟੀਣਯੋਗ ਹਨ, ਇਸ ਲਈ ਇਨ੍ਹਾਂ ਤੋਂ ਗਹਿਣਿਆਂ ਦੇ ਵੱਖ-ਵੱਖ ਨਮੂਨੇ ਆਸਾਨੀ ਨਾਲ ਬਣਾਏ ਜਾ ਸਕਦੇ ਹਨ ।
(b) ਸੋਡੀਅਮ, ਪੋਟਾਸ਼ੀਅਮ ਅਤੇ ਲਿਥੀਅਮ ਨੂੰ ਕੈਰੋਸੀਨ ਤੇਲ ਵਿੱਚ ਇਸ ਲਈ ਰੱਖਿਆ ਜਾਂਦਾ ਹੈ ਕਿਉਂਕਿ ਹਵਾ ਦੇ ਸੰਪਰਕ ਵਿੱਚ ਇਹ ਛੇਤੀ ਅੱਗ ਫੜ ਲੈਂਦੀਆਂ ਹਨ । ਇਨ੍ਹਾਂ ਦਾ ਜਲਣ-ਤਾਪ (ignition temperature) ਬਹੁਤ ਨੀਵਾਂ ਹੁੰਦਾ ਹੈ । ਅੱਗ ਲੱਗਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਕੈਰੋਸੀਨ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।
(c) ਐਲੂਮੀਨੀਅਮ ਤਾਪ ਦੀ ਸੁਚਾਲਕ ਹੈ, ਪਰ ਬਹੁਤ ਕਿਰਿਆਸ਼ੀਲ ਧਾਤ ਹੈ । ਸਿੱਲ੍ਹੀ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਇਸ ਦੀ ਸਤਹ ਉੱਤੇ ਐਲੂਮੀਨੀਅਮ ਆਕਸਾਈਡ \( \mathrm{(Al_2O_3)} \) ਦੀ ਪਰਤ ਬਣ ਜਾਂਦੀ ਹੈ । ਇਹ ਪਰਤ ਅੰਦਰਲੀ ਕਿਰਿਆਸ਼ੀਲ ਧਾਤ ਨੂੰ ਹੋਰ ਪਦਾਰਥਾਂ ਦੇ ਸੰਪਰਕ ਵਿੱਚ ਨਹੀਂ ਆਉਣ ਦਿੰਦੀ । ਇਨ੍ਹਾਂ ਕਾਰਨਾਂ ਕਰਕੇ ਐਲੂਮੀਨੀਅਮ ਖਾਣਾ ਬਣਾਉਣ ਵਾਲੇ ਬਰਤਨਾਂ ਲਈ ਵਰਤਿਆ ਜਾਂਦਾ ਹੈ ।
(d) ਧਾਤਾਂ ਦੇ ਕਾਰਬੋਨੇਟ ਅਤੇ ਸਲਫਾਈਡ ਤੋਂ ਸਿੱਧੀ ਧਾਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਇਸ ਲਈ ਇਨ੍ਹਾਂ ਨੂੰ ਪਹਿਲਾਂ ਆਕਸਾਈਡ ਵਿੱਚ ਬਦਲਣਾ ਜ਼ਰੂਰੀ ਹੁੰਦਾ ਹੈ । ਫਿਰ ਲਘੂਕਰਨ ਕਰਕੇ ਆਕਸਾਈਡ ਤੋਂ ਧਾਤ ਪ੍ਰਾਪਤ ਕੀਤੀ ਜਾਂਦੀ ਹੈ । ਧਾਤ ਕਾਰਬੋਨੇਟ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਕੇ ਕਾਰਬਨ ਡਾਈਆਕਸਾਈਡ ਬਾਹਰ ਕੱਢ ਦਿੱਤੀ ਜਾਂਦੀ ਹੈ (ਕੈਲਸੀਨੇਸ਼ਨ) । ਧਾਤ ਸਲਫਾਈਡ ਨੂੰ ਆਕਸੀਜਨ ਦੀ ਮੌਜੂਦਗੀ ਵਿੱਚ ਗਰਮ ਕਰਕੇ ਉਸ ਦੇ ਆਕਸਾਈਡ ਵਿੱਚ ਬਦਲਿਆ ਜਾਂਦਾ ਹੈ । ਇਸ ਨਾਲ ਸਲਫਰ ਅਤੇ ਆਰਸੈਨਿਕ ਵਰਗੀਆਂ ਅਸ਼ੁੱਧੀਆਂ ਵੀ ਦੂਰ ਹੋ ਜਾਂਦੀਆਂ ਹਨ ।
\( \mathrm{2ZnS + 3O_2 \rightarrow 2ZnO + 2SO_2} \)
\( \mathrm{S + O_2 \rightarrow SO_2} \)
\( \mathrm{4As + 5O_2 \rightarrow 2As_2O_5} \)

Exam Tips:

a) ਚਾਰਾਂ ਭਾਗਾਂ (a)–(d) ਦਾ ਉੱਤਰ ਵੱਖ-ਵੱਖ ਲਿਖੋ ਅਤੇ ਹਰ ਇੱਕ ਦਾ ਕਾਰਨ ਸਪੱਸ਼ਟ ਕਰੋ ।
b) (c) ਵਿੱਚ ਆਕਸਾਈਡ ਦੀ ਸੁਰੱਖਿਆ-ਪਰਤ ਦਾ ਜ਼ਿਕਰ ਜ਼ਰੂਰ ਕਰੋ ।
c) (d) ਵਿੱਚ ਸਮੀਕਰਨ ਲਿਖਣ ਨਾਲ ਅੰਕ ਪੱਕੇ ਹੁੰਦੇ ਹਨ ।

 

Question 13: ਤੁਸੀਂ ਕਾਪਰ ਦੇ ਬਦਰੰਗੇ ਬਰਤਨਾਂ ਨੂੰ ਨਿੰਬੂ ਜਾਂ ਇਮਲੀ ਦੇ ਰਸ ਨਾਲ ਸਾਫ਼ ਕਰਦੇ ਜ਼ਰੂਰ ਵੇਖਿਆ ਹੋਵੇਗਾ । ਵਿਆਖਿਆ ਕਰੋ ਕਿ ਇਹ ਖੱਟੀਆਂ ਵਸਤਾਂ ਬਰਤਨਾਂ ਨੂੰ ਸਾਫ਼ ਕਰਨ ਲਈ ਕਿਵੇਂ ਪ੍ਰਭਾਵੀ ਹਨ ?

Answer:

ਨਿੰਬੂ ਜਾਂ ਇਮਲੀ ਦੇ ਰਸ ਵਰਗੇ ਖੱਟੇ ਪਦਾਰਥ ਕਾਪਰ ਦੇ ਬਦਰੰਗੇ ਬਰਤਨ ਸਾਫ਼ ਕਰਨ ਲਈ ਪ੍ਰਭਾਵੀ ਹਨ । ਇਸ ਦਾ ਕਾਰਨ ਇਹ ਹੈ ਕਿ ਕਾਪਰ ਦੇ ਬਰਤਨ ਉੱਪਰ ਜੰਮੀ ਹੋਈ ਕਾਪਰ ਕਾਰਬੋਨੇਟ ਦੀ ਪਰਤ ਖੱਟੇ ਪਦਾਰਥਾਂ ਵਿੱਚ ਮੌਜੂਦ ਸਿਟ੍ਰਿਕ ਐਸਿਡ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਮੁਕਤ ਕਰ ਦਿੰਦੀ ਹੈ ਅਤੇ ਬਰਤਨ ਸਾਫ਼ ਹੋ ਜਾਂਦਾ ਹੈ ।

Exam Tips:

a) ਖੱਟੇ ਪਦਾਰਥਾਂ ਵਿੱਚ ਐਸਿਡ ਹੁੰਦਾ ਹੈ, ਜੋ ਕਾਪਰ ਦੀ ਬਦਰੰਗ ਪਰਤ ਨਾਲ ਕਿਰਿਆ ਕਰਦਾ ਹੈ ।

 

Question 14: ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ ।

Answer:

ਧਾਤਾਂ (Metals)ਅਧਾਤਾਂ (Non-Metals)
1. ਧਾਤਾਂ ਖਾਰੀ ਆਕਸਾਈਡ ਬਣਾਉਂਦੀਆਂ ਹਨ ।1. ਅਧਾਤਾਂ ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ ।
2. ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ ।2. ਅਧਾਤਾਂ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੀਆਂ ।
3. ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਆਇਨੀ ਕਲੋਰਾਈਡ ਬਣਾਉਂਦੀਆਂ ਹਨ, ਜੋ ਬਿਜਲੀ ਅਪਘਟਨੀ ਹੁੰਦੇ ਹਨ ਅਤੇ ਵਾਸ਼ਪਸ਼ੀਲ ਨਹੀਂ ਹੁੰਦੇ ।3. ਅਧਾਤਾਂ ਕਲੋਰੀਨ ਨਾਲ ਸਹਿ-ਸੰਯੋਜਕ ਯੌਗਿਕ ਬਣਾਉਂਦੀਆਂ ਹਨ, ਜੋ ਬਿਜਲੀ ਅਪਘਟਨੀ ਨਹੀਂ ਹੁੰਦੇ ਪਰ ਵਾਸ਼ਪਸ਼ੀਲ ਹੁੰਦੇ ਹਨ ।
4. ਧਾਤਾਂ ਲਘੂਕਾਰਕ ਹੁੰਦੀਆਂ ਹਨ ।4. ਅਧਾਤਾਂ ਆਕਸੀਕਾਰਕ ਹੁੰਦੀਆਂ ਹਨ ।
5. ਕੁੱਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ, ਜੋ ਆਇਨੀ (ਬਿਜਲੀ-ਸੰਯੋਜਕ) ਹੁੰਦੇ ਹਨ ।5. ਅਧਾਤਾਂ ਹਾਈਡਰੋਜਨ ਨਾਲ ਕਈ ਪ੍ਰਕਾਰ ਦੇ ਸਥਾਈ ਹਾਈਡਰਾਈਡ ਬਣਾਉਂਦੀਆਂ ਹਨ, ਜੋ ਸਹਿ-ਸੰਯੋਜਕ ਹੁੰਦੇ ਹਨ ।

Exam Tips:

a) ਸਾਰਨੀ ਬਣਾ ਕੇ ਘੱਟੋ-ਘੱਟ ਚਾਰ ਅੰਤਰ ਲਿਖੋ ।
b) ਆਕਸਾਈਡਾਂ ਦੀ ਕਿਸਮ (ਖਾਰੀ/ਤੇਜ਼ਾਬੀ) ਵਾਲਾ ਅੰਤਰ ਸਭ ਤੋਂ ਵੱਧ ਪੁੱਛਿਆ ਜਾਂਦਾ ਹੈ ।

 

Question 15: ਇੱਕ ਵਿਅਕਤੀ ਸੁਨਿਆਰ ਬਣ ਕੇ ਘਰ-ਘਰ ਵਿੱਚ ਜਾਂਦਾ ਹੈ । ਉਸ ਨੇ ਪੁਰਾਣੇ ਅਤੇ ਚਮਕ ਰਹਿਤ ਸੋਨੇ ਦੇ ਗਹਿਣਿਆਂ ਨੂੰ ਚਮਕਾਉਣ ਦਾ ਵਚਨ ਦਿੱਤਾ । ਇੱਕ ਸਾਦੀ ਇਸਤਰੀ ਨੇ ਸੋਨੇ ਦੀਆਂ ਚੂੜੀਆਂ ਦਾ ਜੋੜਾ ਉਸ ਵਿਅਕਤੀ ਨੂੰ ਦਿੱਤਾ, ਜੋ ਉਸ ਨੇ ਇੱਕ ਵਿਸ਼ੇਸ਼ ਘੋਲ ਵਿੱਚ ਡੁਬੋ ਦਿੱਤਾ । ਘੋਲ ਵਿੱਚ ਡੋਬੀਆਂ ਚੂੜੀਆਂ ਨਵੀਆਂ ਵਾਂਗ ਚਮਕਣ ਲੱਗੀਆਂ, ਪਰ ਉਨ੍ਹਾਂ ਦਾ ਭਾਰ ਕਾਫ਼ੀ ਘੱਟ ਗਿਆ ਸੀ । ਇਸਤਰੀ ਬਹੁਤ ਦੁਖੀ ਹੋਈ । ਵਿਅਕਤੀ ਨਾਲ ਬੇਨਤੀਜਾ ਬਹਿਸ ਹੋਈ, ਪਰ ਵਿਅਕਤੀ ਛੇਤੀ ਹੀ ਖਿਸਕ ਗਿਆ । ਕੀ ਤੁਸੀਂ ਇੱਕ ਜਾਸੂਸ ਬਣ ਕੇ ਘੋਲ ਦੀ ਪ੍ਰਕਿਰਤੀ ਬਾਰੇ ਪਤਾ ਕਰ ਸਕਦੇ ਹੋ ?

Answer:

ਸੁਨਿਆਰ ਦੁਆਰਾ ਵਰਤਿਆ ਗਿਆ ਘੋਲ ਐਕਵਾ ਰੀਜੀਆ ਹੈ । ਐਕਵਾ ਰੀਜੀਆ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ 3 : 1 ਦੇ ਅਨੁਪਾਤ ਵਿੱਚ ਹੁੰਦੇ ਹਨ । ਸੋਨਾ ਐਕਵਾ ਰੀਜੀਆ ਵਿੱਚ ਘੁਲ ਜਾਂਦਾ ਹੈ, ਇਸ ਕਰਕੇ ਇਸਤਰੀ ਦੀਆਂ ਡੋਬੀਆਂ ਗਈਆਂ ਚੂੜੀਆਂ ਦਾ ਭਾਰ ਕਾਫ਼ੀ ਘੱਟ ਗਿਆ ਅਤੇ ਉਹ ਨਵੀਆਂ ਵਾਂਗ ਚਮਕਣ ਲੱਗੀਆਂ ।

Exam Tips:

a) ਐਕਵਾ ਰੀਜੀਆ ਦਾ ਅਨੁਪਾਤ (HCl : HNO₃ = 3 : 1) ਯਾਦ ਰੱਖੋ ।
b) ਸੋਨਾ ਇਕੱਲੇ ਤੇਜ਼ਾਬ ਨਾਲ ਨਹੀਂ ਘੁਲਦਾ, ਸਿਰਫ਼ ਐਕਵਾ ਰੀਜੀਆ ਵਿੱਚ ਘੁਲਦਾ ਹੈ ।

 

Question 16: ਕਾਰਨ ਦੱਸੋ ਕਿ ਕਿਉਂ ਗਰਮ ਪਾਣੀ ਦੇ ਟੈਂਕ ਕਾਪਰ ਦੇ ਬਣਾਏ ਜਾਂਦੇ ਹਨ, ਸਟੀਲ ਦੇ ਨਹੀਂ (ਜੋ ਆਇਰਨ ਦੀ ਮਿਸ਼ਰਤ ਧਾਤ ਹੈ) ।

Answer:

ਕਾਪਰ ਦੀ ਤਾਪ ਚਾਲਕਤਾ ਸਟੀਲ ਦੀ ਤੁਲਨਾ ਵਿੱਚ ਵੱਧ ਹੁੰਦੀ ਹੈ, ਇਸ ਲਈ ਊਰਜਾ ਦੀ ਬੱਚਤ ਕਰਨ ਲਈ ਗਰਮ ਪਾਣੀ ਦੇ ਟੈਂਕ ਕਾਪਰ ਦੇ ਬਣਾਏ ਜਾਂਦੇ ਹਨ । ਕਾਪਰ ਪਾਣੀ ਨਾਲ ਕਿਰਿਆ ਨਹੀਂ ਕਰਦਾ, ਭਾਵੇਂ ਉਸ ਨੂੰ ਕਿੰਨਾ ਹੀ ਗਰਮ ਕਿਉਂ ਨਾ ਕੀਤਾ ਜਾਵੇ, ਜਦਕਿ ਆਇਰਨ ਗਰਮ ਹੋਣ ਤੇ ਪਾਣੀ ਦੀ ਭਾਫ਼ ਨਾਲ ਕਿਰਿਆ ਕਰਦਾ ਹੈ ।

Exam Tips:

a) ਦੋ ਕਾਰਨ ਲਿਖੋ : ਵੱਧ ਤਾਪ ਚਾਲਕਤਾ ਅਤੇ ਪਾਣੀ/ਭਾਫ਼ ਨਾਲ ਕਿਰਿਆ ਨਾ ਕਰਨਾ ।

 

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

Question 1: ਅਜਿਹੀ ਧਾਤ ਦੀ ਉਦਾਹਰਨ ਦਿਓ ਜੋ :
(i) ਕਮਰੇ ਦੇ ਤਾਪਮਾਨ ਤੇ ਤਰਲ ਹੈ ।
(ii) ਸੌਖਿਆਂ ਚਾਕੂ ਨਾਲ ਕੱਟੀ ਜਾ ਸਕਦੀ ਹੈ ।
(iii) ਤਾਪ ਦੀ ਸਭ ਤੋਂ ਉੱਤਮ ਚਾਲਕ ਹੈ ।
(iv) ਤਾਪ ਦੀ ਘੱਟ ਚਾਲਕ ਹੈ ।

Answer:

(i) ਪਾਰਾ (Mercury)
(ii) ਸੋਡੀਅਮ (Sodium)
(iii) ਚਾਂਦੀ (Silver)
(iv) ਸੀਸਾ (Lead)

Exam Tips:

a) ਚਾਰੇ ਭਾਗਾਂ ਦੀਆਂ ਉਦਾਹਰਨਾਂ ਯਾਦ ਰੱਖੋ — ਇਹ ਅਕਸਰ ਪੁੱਛੀਆਂ ਜਾਂਦੀਆਂ ਹਨ ।

 

Question 2: ਕੁਟੀਣਯੋਗਤਾ ਅਤੇ ਖਿੱਚੀਣਯੋਗਤਾ ਦਾ ਭਾਵ ਸਮਝਾਓ ।

Answer:

ਕੁਟੀਣਯੋਗਤਾ (Malleability) : ਧਾਤਾਂ ਦਾ ਉਹ ਗੁਣ ਜਿਸ ਕਾਰਨ ਉਨ੍ਹਾਂ ਨੂੰ ਹਥੌੜੇ ਨਾਲ ਕੁੱਟ ਕੇ ਬਿਨਾਂ ਟੁੱਟੇ ਪਤਲੀਆਂ ਚਾਦਰਾਂ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ ।
ਖਿੱਚੀਣਯੋਗਤਾ (Ductility) : ਧਾਤਾਂ ਦਾ ਉਹ ਗੁਣ ਜਿਸ ਕਾਰਨ ਉਨ੍ਹਾਂ ਨੂੰ ਖਿੱਚ ਕੇ ਪਤਲੀਆਂ ਤਾਰਾਂ ਵਿੱਚ ਬਦਲਿਆ ਜਾ ਸਕਦਾ ਹੈ ।

Exam Tips:

a) ਕੁਟੀਣਯੋਗਤਾ = ਚਾਦਰ ਬਣਨਾ, ਖਿੱਚੀਣਯੋਗਤਾ = ਤਾਰ ਬਣਨਾ — ਦੋਵਾਂ ਨੂੰ ਰਲਗੱਡ ਨਾ ਕਰੋ ।

 

Question 3: ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ ?
ਜਾਂ
ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਕਿਉਂ ਡੋਬ ਕੇ ਰੱਖਿਆ ਜਾਂਦਾ ਹੈ ? (ਮਾਡਲ ਪੇਪਰ)

Answer:

ਸੋਡੀਅਮ ਇੱਕ ਬਹੁਤ ਹੀ ਕਿਰਿਆਸ਼ੀਲ ਧਾਤ ਹੈ । ਹਵਾ ਵਿੱਚ ਰੱਖਣ ਨਾਲ ਇਹ ਆਕਸੀਜਨ ਨਾਲ ਕਿਰਿਆ ਕਰਕੇ ਸੋਡੀਅਮ ਆਕਸਾਈਡ ਬਣਾਉਂਦੀ ਹੈ ਅਤੇ ਪਾਣੀ ਨਾਲ ਕਿਰਿਆ ਕਰਕੇ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਜਨ ਗੈਸ ਪੈਦਾ ਕਰਦੀ ਹੈ । ਹਾਈਡਰੋਜਨ ਬਹੁਤ ਜਲਣਸ਼ੀਲ ਗੈਸ ਹੈ, ਇਸ ਕਰਕੇ ਅੱਗ ਫੜ ਲੈਂਦੀ ਹੈ । ਇਸ ਲਈ ਸੋਡੀਅਮ ਦਾ ਹਵਾ ਨਾਲ ਸੰਪਰਕ ਰੋਕਣ ਲਈ ਇਸ ਨੂੰ ਕੈਰੋਸੀਨ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।

Exam Tips:

a) ਹਵਾ (ਆਕਸੀਜਨ) ਅਤੇ ਨਮੀ ਨਾਲ ਕਿਰਿਆ ਅਤੇ ਹਾਈਡਰੋਜਨ ਦੇ ਜਲਣ ਦਾ ਜ਼ਿਕਰ ਕਰੋ ।
b) ਇਹੀ ਕਾਰਨ ਪੋਟਾਸ਼ੀਅਮ ਅਤੇ ਲਿਥੀਅਮ ਉੱਤੇ ਵੀ ਲਾਗੂ ਹੁੰਦਾ ਹੈ ।

 

Question 4: ਇਨ੍ਹਾਂ ਪ੍ਰਤੀਕਿਰਿਆਵਾਂ ਲਈ ਸਮੀਕਰਨ ਲਿਖੋ :
(i) ਆਇਰਨ ਦੀ ਭਾਫ਼ ਨਾਲ
(ii) ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਪਾਣੀ ਨਾਲ ।

Answer:

(i) \( \mathrm{3Fe(s) + 4H_2O(g) \rightarrow Fe_3O_4(s) + 4H_2(g)} \)
(ii) \( \mathrm{Ca(s) + 2H_2O(l) \rightarrow Ca(OH)_2(aq) + H_2(g)} \)
\( \mathrm{2K(s) + 2H_2O(l) \rightarrow 2KOH(aq) + H_2(g)} \)

Exam Tips:

a) ਸਮੀਕਰਨ ਨੂੰ ਸੰਤੁਲਿਤ ਕਰਕੇ ਲਿਖੋ ਅਤੇ ਅਵਸਥਾ-ਚਿੰਨ੍ਹ (s, l, g, aq) ਨਾ ਭੁੱਲੋ ।
b) ਆਇਰਨ ਭਾਫ਼ ਨਾਲ ਆਕਸਾਈਡ ਬਣਾਉਂਦਾ ਹੈ ਅਤੇ ਹਾਈਡਰੋਜਨ ਛੱਡਦਾ ਹੈ ।

 

Question 5: A, B, C ਅਤੇ D ਚਾਰ ਧਾਤਾਂ ਦੇ ਨਮੂਨੇ ਲਏ ਗਏ ਅਤੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਹੇਠਲੇ ਘੋਲਾਂ ਵਿੱਚ ਪਾਇਆ ਗਿਆ । ਇਸ ਤੋਂ ਪ੍ਰਾਪਤ ਸਿੱਟਿਆਂ ਨੂੰ ਹੇਠ ਲਿਖੇ ਅਨੁਸਾਰ ਸਾਰਨੀਬੱਧ ਕੀਤਾ ਗਿਆ ਹੈ । ਇਸ ਸਾਰਨੀ ਦੀ ਵਰਤੋਂ ਕਰਕੇ ਧਾਤਾਂ A, B, C ਅਤੇ D ਦੇ ਸੰਬੰਧ ਵਿੱਚ ਪ੍ਰਸ਼ਨਾਂ ਦੇ ਉੱਤਰ ਦਿਓ ।

ਧਾਤਆਇਰਨ (II) ਸਲਫੇਟਕਾਪਰ (II) ਸਲਫੇਟਜ਼ਿੰਕ ਸਲਫੇਟਸਿਲਵਰ ਨਾਈਟ੍ਰੇਟ
Aਕੋਈ ਪ੍ਰਤੀਕਿਰਿਆ ਨਹੀਂਵਿਸਥਾਪਨ
Bਵਿਸਥਾਪਨਕੋਈ ਪ੍ਰਤੀਕਿਰਿਆ ਨਹੀਂ
Cਕੋਈ ਪ੍ਰਤੀਕਿਰਿਆ ਨਹੀਂਕੋਈ ਪ੍ਰਤੀਕਿਰਿਆ ਨਹੀਂਕੋਈ ਪ੍ਰਤੀਕਿਰਿਆ ਨਹੀਂਵਿਸਥਾਪਨ
Dਕੋਈ ਪ੍ਰਤੀਕਿਰਿਆ ਨਹੀਂਕੋਈ ਪ੍ਰਤੀਕਿਰਿਆ ਨਹੀਂਕੋਈ ਪ੍ਰਤੀਕਿਰਿਆ ਨਹੀਂਕੋਈ ਪ੍ਰਤੀਕਿਰਿਆ ਨਹੀਂ

(i) ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ?
(ii) ਧਾਤ B ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਪਾਇਆ ਜਾਵੇ ਤਾਂ ਕੀ ਹੋਵੇਗਾ ?
(iii) ਧਾਤਾਂ A, B, C ਅਤੇ D ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਰੱਖੋ ।

Answer:

(i) ਧਾਤ B ਸਭ ਤੋਂ ਵੱਧ ਕਿਰਿਆਸ਼ੀਲ ਹੈ, ਕਿਉਂਕਿ ਇਹ ਆਇਰਨ ਸਲਫੇਟ (\( \mathrm{FeSO_4} \)) ਵਿੱਚੋਂ ਆਇਰਨ ਨੂੰ ਵਿਸਥਾਪਿਤ ਕਰ ਦਿੰਦੀ ਹੈ ਜਦਕਿ ਦੂਜੀਆਂ ਧਾਤਾਂ ਇਸ ਨੂੰ ਵਿਸਥਾਪਿਤ ਨਹੀਂ ਕਰ ਸਕਦੀਆਂ ।
(ii) ਧਾਤ B ਸਭ ਤੋਂ ਵੱਧ ਕਿਰਿਆਸ਼ੀਲ ਹੈ, ਇਸ ਲਈ ਜੇਕਰ ਇਸ ਨੂੰ ਕਾਪਰ (II) ਸਲਫੇਟ ਦੇ ਘੋਲ ਵਿੱਚ ਪਾਇਆ ਜਾਵੇ ਤਾਂ ਇਹ ਕਾਪਰ ਨੂੰ ਇਸ ਦੇ ਘੋਲ ਵਿੱਚੋਂ ਵਿਸਥਾਪਿਤ ਕਰ ਦੇਵੇਗੀ ਅਤੇ ਘੋਲ ਦਾ ਰੰਗ ਫਿੱਕਾ ਹੋ ਜਾਵੇਗਾ ।
(iii) \( B > A > C > D \)

Exam Tips:

a) ਜਿਹੜੀ ਧਾਤ ਸਭ ਤੋਂ ਵੱਧ ਲੂਣਾਂ ਵਿੱਚੋਂ ਧਾਤਾਂ ਨੂੰ ਵਿਸਥਾਪਿਤ ਕਰੇ, ਉਹ ਸਭ ਤੋਂ ਵੱਧ ਕਿਰਿਆਸ਼ੀਲ ਹੁੰਦੀ ਹੈ ।
b) ਕ੍ਰਮ ਲਿਖਣ ਤੋਂ ਪਹਿਲਾਂ ਸਾਰਨੀ ਦੀ ਹਰ ਕਤਾਰ ਧਿਆਨ ਨਾਲ ਪੜ੍ਹੋ ।

 

Question 6: ਜਦੋਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਆਇਰਨ ਕਿਰਿਆ ਕਰਦਾ ਹੈ ਤਾਂ ਇਸ ਦੀ ਰਸਾਇਣਿਕ ਕਿਰਿਆ ਲਿਖੋ । ਤੇਜ਼ਾਬ ਨੂੰ ਕਿਰਿਆਸ਼ੀਲ ਧਾਤ ਉੱਤੇ ਪਾਇਆ ਜਾਂਦਾ ਹੈ ਤਾਂ ਕਿਹੜੀ ਗੈਸ ਉਤਪੰਨ ਹੁੰਦੀ ਹੈ ?

Answer:

ਸਾਰੀਆਂ ਧਾਤਾਂ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ । ਸਿਰਫ਼ ਕਿਰਿਆਸ਼ੀਲ ਧਾਤਾਂ ਹੀ ਤੇਜ਼ਾਬ ਵਿੱਚੋਂ ਹਾਈਡਰੋਜਨ ਨੂੰ ਵਿਸਥਾਪਿਤ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਦੇ ਰੂਪ ਵਿੱਚ ਨਿਕਲਦੀ ਹੈ । ਆਇਰਨ ਹਲਕੇ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦਾ ਹੈ ।
\( \mathrm{Fe(s) + 2HCl(aq) \rightarrow FeCl_2(aq) + H_2(g)} \) (ਆਇਰਨ + ਹਾਈਡਰੋਕਲੋਰਿਕ ਤੇਜ਼ਾਬ → ਆਇਰਨ ਕਲੋਰਾਈਡ + ਹਾਈਡਰੋਜਨ ਗੈਸ)
ਇਸ ਲਈ ਕਿਰਿਆਸ਼ੀਲ ਧਾਤ ਉੱਤੇ ਤੇਜ਼ਾਬ ਪਾਉਣ ਨਾਲ ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ ।

Exam Tips:

a) ਧਾਤ + ਤੇਜ਼ਾਬ → ਲੂਣ + ਹਾਈਡਰੋਜਨ — ਇਹ ਆਮ ਨਿਯਮ ਲਿਖੋ ।
b) ਹਾਈਡਰੋਜਨ ਦੀ ਪਛਾਣ ਬਲਦੀ ਤੀਲੀ ਨਾਲ "ਪੌਪ" ਦੀ ਆਵਾਜ਼ ਤੋਂ ਹੁੰਦੀ ਹੈ ।

 

Question 7: ਜਦੋਂ ਤੁਸੀਂ ਜ਼ਿੰਕ ਨੂੰ ਆਇਰਨ ਸਲਫੇਟ ਦੇ ਘੋਲ ਵਿੱਚ ਪਾਉਂਦੇ ਹੋ ਤਾਂ ਤੁਸੀਂ ਕੀ ਵੇਖਦੇ ਹੋ ? ਵਾਪਰਦੀ ਰਸਾਇਣਿਕ ਪ੍ਰਤੀਕਿਰਿਆ ਲਿਖੋ ।

Answer:

ਜਦੋਂ ਜ਼ਿੰਕ ਨੂੰ ਆਇਰਨ (II) ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਜ਼ਿੰਕ ਘੋਲ ਵਿੱਚੋਂ ਆਇਰਨ ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਆਇਰਨ ਸਲਫੇਟ ਦਾ ਹਰਾ ਰੰਗ ਫਿੱਕਾ ਪੈ ਜਾਂਦਾ ਹੈ । ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜ਼ਿੰਕ ਆਇਰਨ ਦੀ ਤੁਲਨਾ ਵਿੱਚ ਵੱਧ ਕਿਰਿਆਸ਼ੀਲ ਹੈ ।
\( \mathrm{Zn + FeSO_4 \rightarrow ZnSO_4 + Fe} \)
ਇਸ ਪ੍ਰਤੀਕਿਰਿਆ ਨੂੰ ਹੇਠ ਦਿੱਤੇ ਢੰਗ ਨਾਲ ਵੀ ਦਰਸਾਇਆ ਜਾ ਸਕਦਾ ਹੈ :
\( \mathrm{Zn(s) \rightarrow Zn^{2+} + 2e^-} \)
\( \mathrm{Fe^{2+}(aq) + 2e^- \rightarrow Fe(s)} \)
\( \mathrm{Fe^{2+}(aq) + Zn(s) \rightarrow Zn^{2+}(aq) + Fe(s)} \)
\( \mathrm{FeSO_4(aq) + Zn(s) \rightarrow ZnSO_4(aq) + Fe(s)} \)

Exam Tips:

a) ਰੰਗ ਵਿੱਚ ਤਬਦੀਲੀ (ਹਰੇ ਤੋਂ ਫਿੱਕਾ) ਜ਼ਰੂਰ ਲਿਖੋ ।
b) ਜ਼ਿੰਕ ਆਇਰਨ ਨਾਲੋਂ ਵੱਧ ਕਿਰਿਆਸ਼ੀਲ ਹੈ — ਇਹੀ ਵਿਸਥਾਪਨ ਦਾ ਕਾਰਨ ਹੈ ।

 

Question 8: (i) ਸੋਡੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਦੀ ਇਲੈੱਕਟ੍ਰਾਨੀ ਬਿੰਦੂ ਰਚਨਾ ਲਿਖੋ ।
(ii) ਇਲੈੱਕਟ੍ਰਾਨਾਂ ਦੀ ਅਦਲਾ-ਬਦਲੀ ਕਰਕੇ \( \mathrm{Na_2O} \) ਅਤੇ MgO ਦੀ ਸਿਰਜਣਾ ਦਰਸਾਓ ।
(iii) ਇਨ੍ਹਾਂ ਯੌਗਿਕਾਂ ਵਿੱਚ ਕਿਹੜੇ ਆਇਨ ਮੌਜੂਦ ਹੁੰਦੇ ਹਨ ?

Answer:

(i) ਇਲੈੱਕਟ੍ਰਾਨੀ ਬਿੰਦੂ ਰਚਨਾ (ਚਿੱਤਰ ਵਿੱਚ ਸੰਯੋਜਕਤਾ ਇਲੈੱਕਟ੍ਰਾਨ ਬਿੰਦੂਆਂ/ਕ੍ਰਾਸ ਨਾਲ ਦਰਸਾਏ ਜਾਂਦੇ ਹਨ) :
ਸੋਡੀਅਮ (Na) : ਇਲੈੱਕਟ੍ਰਾਨ ਵਿਨਿਆਸ 2, 8, 1 — ਸੰਯੋਜਕਤਾ ਸ਼ੈੱਲ ਵਿੱਚ 1 ਇਲੈੱਕਟ੍ਰਾਨ ।
ਆਕਸੀਜਨ (O) : ਇਲੈੱਕਟ੍ਰਾਨ ਵਿਨਿਆਸ 2, 6 — ਸੰਯੋਜਕਤਾ ਸ਼ੈੱਲ ਵਿੱਚ 6 ਇਲੈੱਕਟ੍ਰਾਨ ।
ਮੈਗਨੀਸ਼ੀਅਮ (Mg) : ਇਲੈੱਕਟ੍ਰਾਨ ਵਿਨਿਆਸ 2, 8, 2 — ਸੰਯੋਜਕਤਾ ਸ਼ੈੱਲ ਵਿੱਚ 2 ਇਲੈੱਕਟ੍ਰਾਨ ।
(ii) \( \mathrm{Na_2O} \) ਦੀ ਸਿਰਜਣਾ
\( \mathrm{Na \rightarrow Na^+ + e^-} \) (2, 8, 1 → 2, 8) ਸੋਡੀਅਮ ਧਨ-ਆਇਨ
\( \mathrm{O + 2e^- \rightarrow O^{2-}} \) (2, 6 → 2, 8) ਆਕਸੀਜਨ ਰਿਣ-ਆਇਨ
ਦੋ ਸੋਡੀਅਮ ਪਰਮਾਣੂ ਇੱਕ-ਇੱਕ ਇਲੈੱਕਟ੍ਰਾਨ ਆਕਸੀਜਨ ਨੂੰ ਦਿੰਦੇ ਹਨ : \( \mathrm{2Na^+ + O^{2-} \rightarrow [Na^+]_2[O^{2-}] = Na_2O} \)
MgO ਦੀ ਸਿਰਜਣਾ
\( \mathrm{Mg \rightarrow Mg^{2+} + 2e^-} \) (2, 8, 2 → 2, 8) ਮੈਗਨੀਸ਼ੀਅਮ ਧਨ-ਆਇਨ
\( \mathrm{O + 2e^- \rightarrow O^{2-}} \) (2, 6 → 2, 8) ਆਕਸੀਜਨ ਰਿਣ-ਆਇਨ
ਮੈਗਨੀਸ਼ੀਅਮ ਦੋ ਇਲੈੱਕਟ੍ਰਾਨ ਆਕਸੀਜਨ ਨੂੰ ਦਿੰਦਾ ਹੈ : \( \mathrm{Mg^{2+} + O^{2-} \rightarrow MgO} \)
(iii) \( \mathrm{Na_2O} \) ਵਿੱਚ ਮੌਜੂਦ ਆਇਨ — ਧਨ-ਆਇਨ : \( \mathrm{Na^+} \) (ਸੋਡੀਅਮ ਧਨ-ਆਇਨ), ਰਿਣ-ਆਇਨ : \( \mathrm{O^{2-}} \) (ਆਕਸੀਜਨ ਰਿਣ-ਆਇਨ)
MgO ਵਿੱਚ ਮੌਜੂਦ ਆਇਨ — ਧਨ-ਆਇਨ : \( \mathrm{Mg^{2+}} \) (ਮੈਗਨੀਸ਼ੀਅਮ ਧਨ-ਆਇਨ), ਰਿਣ-ਆਇਨ : \( \mathrm{O^{2-}} \) (ਆਕਸੀਜਨ ਰਿਣ-ਆਇਨ) ।

Exam Tips:

a) ਧਾਤ ਇਲੈੱਕਟ੍ਰਾਨ ਦਿੰਦੀ ਹੈ (ਧਨ-ਆਇਨ), ਅਧਾਤ ਇਲੈੱਕਟ੍ਰਾਨ ਲੈਂਦੀ ਹੈ (ਰਿਣ-ਆਇਨ) — ਇਹੀ ਆਇਨੀ ਬੰਧਨ ਹੈ ।
b) ਅਸ਼ਟਕ (octet) ਪੂਰਾ ਹੋਣ ਦਾ ਜ਼ਿਕਰ ਕਰੋ ।
c) ਇਲੈੱਕਟ੍ਰਾਨ-ਬਿੰਦੂ ਚਿੱਤਰ ਸਾਫ਼ ਬਣਾਓ ।

 

Question 9: ਆਇਨੀ ਯੌਗਿਕਾਂ ਦੇ ਪਿਘਲਣ ਅੰਕ ਕਿਉਂ ਵੱਧ ਹੁੰਦੇ ਹਨ ?

Answer:

ਆਇਨੀ ਯੌਗਿਕਾਂ ਦੇ ਪਿਘਲਣ ਅੰਕ ਉੱਚੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦੇ ਆਇਨਾਂ ਵਿਚਕਾਰ ਮੌਜੂਦ ਪ੍ਰਬਲ ਅੰਤਰ-ਆਇਨੀ ਬਲਾਂ ਨੂੰ ਤੋੜਨ ਲਈ ਵੱਧ ਊਰਜਾ ਦੀ ਲੋੜ ਪੈਂਦੀ ਹੈ । ਇਸ ਲਈ ਇਨ੍ਹਾਂ ਦਾ ਪਿਘਲਣ ਅੰਕ ਵੱਧ ਹੁੰਦਾ ਹੈ ।

Exam Tips:

a) "ਪ੍ਰਬਲ ਆਇਨੀ ਆਕਰਸ਼ਣ ਬਲ" ਅਤੇ "ਵੱਧ ਊਰਜਾ" ਇਹ ਦੋਵੇਂ ਸ਼ਬਦ ਉੱਤਰ ਵਿੱਚ ਹੋਣੇ ਚਾਹੀਦੇ ਹਨ ।

 

Question 10: ਹੇਠ ਲਿਖੇ ਪਦਾਂ (terms) ਦੀ ਪਰਿਭਾਸ਼ਾ ਦਿਓ :
(i) ਖਣਿਜ
(ii) ਕੱਚੀ ਧਾਤ
(iii) ਗੈਂਗ ।

Answer:

(i) ਖਣਿਜ (Mineral) : ਕੁਦਰਤੀ ਤੌਰ ਤੇ ਮਿਲਣ ਵਾਲੇ ਤੱਤ ਜਾਂ ਯੌਗਿਕ, ਜਿਨ੍ਹਾਂ ਤੋਂ ਵੱਖ-ਵੱਖ ਵਿਧੀਆਂ ਦੁਆਰਾ ਧਾਤ ਪ੍ਰਾਪਤ ਕੀਤੀ ਜਾਂਦੀ ਹੈ, ਖਣਿਜ ਕਹਾਉਂਦੇ ਹਨ ।
(ii) ਕੱਚੀ ਧਾਤ (Ore) : ਅਜਿਹੇ ਖਣਿਜ ਜਿਨ੍ਹਾਂ ਵਿੱਚ ਧਾਤ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਵਿੱਚੋਂ ਧਾਤ ਦਾ ਨਿਸ਼ਕਰਸ਼ਣ ਲਾਹੇਵੰਦ ਢੰਗ ਨਾਲ ਕੀਤਾ ਜਾ ਸਕਦਾ ਹੈ, ਕੱਚੀ ਧਾਤ ਕਹਾਉਂਦੇ ਹਨ ।
(iii) ਗੈਂਗ (Gangue) : ਧਰਤੀ ਤੋਂ ਕੱਢੀ ਗਈ ਕੱਚੀ ਧਾਤ ਵਿੱਚ ਮੌਜੂਦ ਅਸ਼ੁੱਧੀਆਂ, ਜਿਵੇਂ ਮਿੱਟੀ, ਰੇਤ ਆਦਿ, ਨੂੰ ਗੈਂਗ ਕਹਿੰਦੇ ਹਨ ।

Exam Tips:

a) ਹਰ ਪਰਿਭਾਸ਼ਾ ਵਿੱਚ ਅੰਗਰੇਜ਼ੀ ਸ਼ਬਦ ਬਰੈਕਟ ਵਿੱਚ ਲਿਖੋ ।
b) ਖਣਿਜ ਅਤੇ ਕੱਚੀ ਧਾਤ ਦਾ ਅੰਤਰ ਸਮਝੋ: ਹਰ ਕੱਚੀ ਧਾਤ ਖਣਿਜ ਹੈ, ਪਰ ਹਰ ਖਣਿਜ ਕੱਚੀ ਧਾਤ ਨਹੀਂ ।

 

Question 11: ਦੋ ਧਾਤਾਂ ਦੇ ਨਾਂ ਦੱਸੋ ਜੋ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ।

Answer:

1. ਸੋਨਾ (Gold)
2. ਪਲੈਟੀਨਮ (Platinum)
ਇਹ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ।

Exam Tips:

a) ਘੱਟ ਕਿਰਿਆਸ਼ੀਲ ਧਾਤਾਂ ਹੀ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ।

 

Question 12: ਧਾਤ ਨੂੰ ਉਸ ਦੇ ਆਕਸਾਈਡ ਤੋਂ ਪ੍ਰਾਪਤ ਕਰਨ ਲਈ ਕਿਹੜੀ ਰਸਾਇਣਿਕ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ?

Answer:

ਕਿਰਿਆਸ਼ੀਲਤਾ ਲੜੀ ਦੇ ਹੇਠਲੇ ਭਾਗ ਵਿੱਚ ਸਥਿਤ ਧਾਤਾਂ ਦੇ ਆਕਸਾਈਡ ਨੂੰ ਗਰਮ ਕਰਨ ਨਾਲ ਧਾਤ ਪ੍ਰਾਪਤ ਕੀਤੀ ਜਾ ਸਕਦੀ ਹੈ । ਪਰ ਕਿਰਿਆਸ਼ੀਲਤਾ ਲੜੀ ਦੇ ਵਿਚਕਾਰਲੇ ਭਾਗ ਵਿੱਚ ਸਥਿਤ ਧਾਤਾਂ ਦੇ ਆਕਸਾਈਡ ਨੂੰ ਕਾਰਬਨ ਨਾਲ ਗਰਮ ਕਰਕੇ ਧਾਤ ਪ੍ਰਾਪਤ ਕੀਤੀ ਜਾਂਦੀ ਹੈ । ਇਸ ਕਿਰਿਆ ਨੂੰ ਲਘੂਕਰਨ ਕਿਰਿਆ ਕਿਹਾ ਜਾਂਦਾ ਹੈ ।

Exam Tips:

a) ਉੱਤਰ ਵਿੱਚ "ਲਘੂਕਰਨ (reduction)" ਸ਼ਬਦ ਜ਼ਰੂਰ ਲਿਖੋ ।

 

Question 13: ਜ਼ਿੰਕ, ਮੈਗਨੀਸ਼ੀਅਮ ਅਤੇ ਕਾਪਰ ਦੇ ਧਾਤਵੀ ਆਕਸਾਈਡਾਂ ਨੂੰ ਹੇਠ ਲਿਖੀਆਂ ਧਾਤਾਂ ਨਾਲ ਵੱਖ-ਵੱਖ ਗਰਮ ਕੀਤਾ ਗਿਆ । ਦੱਸੋ ਕਿਸ ਸਥਿਤੀ ਵਿੱਚ ਰਸਾਇਣਿਕ ਵਿਸਥਾਪਨ ਪ੍ਰਕਿਰਿਆ ਹੋਵੇਗੀ ?

Answer:

(i) ਜ਼ਿੰਕ ਆਕਸਾਈਡ ਅਤੇ ਮੈਗਨੀਸ਼ੀਅਮ ਵਿੱਚ ਵਿਸਥਾਪਨ ਕਿਰਿਆ ਹੋਵੇਗੀ ।
\( \mathrm{ZnO + Mg \rightarrow MgO + Zn} \)

(ii) ਮੈਗਨੀਸ਼ੀਅਮ ਆਕਸਾਈਡ ਕਿਸੇ ਵੀ ਧਾਤ ਨਾਲ ਵਿਸਥਾਪਨ ਕਿਰਿਆ ਨਹੀਂ ਕਰ ਸਕਦਾ ।

(iii) ਕਾਪਰ ਆਕਸਾਈਡ, ਜ਼ਿੰਕ ਅਤੇ ਮੈਗਨੀਸ਼ੀਅਮ ਨਾਲ ਗਰਮ ਕਰਨ ਤੇ ਵਿਸਥਾਪਨ ਕਿਰਿਆ ਕਰੇਗਾ ।
\( \mathrm{CuO + Zn \rightarrow ZnO + Cu} \)
\( \mathrm{CuO + Mg \rightarrow MgO + Cu} \)

ਧਾਤਵੀ ਆਕਸਾਈਡਜ਼ਿੰਕਮੈਗਨੀਸ਼ੀਅਮਕਾਪਰ
ਜ਼ਿੰਕ ਆਕਸਾਈਡਕੋਈ ਵਿਸਥਾਪਨ ਨਹੀਂਵਿਸਥਾਪਨ ਕਿਰਿਆ ਹੁੰਦੀ ਹੈਕੋਈ ਵਿਸਥਾਪਨ ਨਹੀਂ
ਮੈਗਨੀਸ਼ੀਅਮ ਆਕਸਾਈਡਕੋਈ ਵਿਸਥਾਪਨ ਨਹੀਂਕੋਈ ਵਿਸਥਾਪਨ ਨਹੀਂਕੋਈ ਵਿਸਥਾਪਨ ਨਹੀਂ
ਕਾਪਰ ਆਕਸਾਈਡਵਿਸਥਾਪਨ ਕਿਰਿਆ ਹੁੰਦੀ ਹੈਵਿਸਥਾਪਨ ਕਿਰਿਆ ਹੁੰਦੀ ਹੈਕੋਈ ਵਿਸਥਾਪਨ ਨਹੀਂ

Exam Tips:

a) ਵੱਧ ਕਿਰਿਆਸ਼ੀਲ ਧਾਤ ਹੀ ਘੱਟ ਕਿਰਿਆਸ਼ੀਲ ਧਾਤ ਨੂੰ ਉਸ ਦੇ ਆਕਸਾਈਡ ਵਿੱਚੋਂ ਵਿਸਥਾਪਿਤ ਕਰਦੀ ਹੈ ।
b) ਕ੍ਰਮ ਯਾਦ ਰੱਖੋ : Mg > Zn > Cu ।

 

Question 14: ਕਿਹੜੀਆਂ ਧਾਤਾਂ ਆਸਾਨੀ ਨਾਲ ਨਹੀਂ ਖੁਰਦੀਆਂ ?

Answer:

ਉਹ ਧਾਤਾਂ ਜੋ ਹਵਾ, ਪਾਣੀ ਅਤੇ ਤੇਜ਼ਾਬ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ, ਆਸਾਨੀ ਨਾਲ ਨਹੀਂ ਖੁਰਦੀਆਂ, ਜਿਵੇਂ ਸੋਨਾ, ਪਲੈਟੀਨਮ ਆਦਿ ।

Exam Tips:

a) ਘੱਟ ਕਿਰਿਆਸ਼ੀਲ ਧਾਤਾਂ ਦਾ ਖੋਰਣ ਨਹੀਂ ਹੁੰਦਾ ।

 

Question 15: ਮਿਸ਼ਰਤ-ਧਾਤਾਂ ਕੀ ਹੁੰਦੀਆਂ ਹਨ ?

Answer:

ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਇੱਕ ਧਾਤ ਅਤੇ ਇੱਕ ਅਧਾਤ ਦੇ ਸੰਯੋਗ ਤੋਂ ਪ੍ਰਾਪਤ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ-ਧਾਤ (Alloy) ਕਹਿੰਦੇ ਹਨ । ਮਿਸ਼ਰਤ ਧਾਤ ਦੇ ਗੁਣ ਮੂਲ ਧਾਤਾਂ ਤੋਂ ਭਿੰਨ ਹੁੰਦੇ ਹਨ । ਸ਼ੁੱਧ ਧਾਤ ਦੀ ਤੁਲਨਾ ਵਿੱਚ ਮਿਸ਼ਰਤ-ਧਾਤਾਂ ਦੀ ਬਿਜਲੀ ਚਾਲਕਤਾ ਘੱਟ ਹੁੰਦੀ ਹੈ ।

Exam Tips:

a) "ਸਮਅੰਗੀ ਮਿਸ਼ਰਣ" ਸ਼ਬਦ ਪਰਿਭਾਸ਼ਾ ਵਿੱਚ ਜ਼ਰੂਰ ਵਰਤੋ ।
b) ਮਿਸ਼ਰਤ ਧਾਤ ਦਾ ਇੱਕ ਗੁਣ ਲਿਖਣਾ ਨਾ ਭੁੱਲੋ — ਬਿਜਲੀ ਚਾਲਕਤਾ ਘੱਟ ।

 

Step-by-Step Textbook Answers: Class 10 Science Punjabi Medium Chapter 03 ਧਾਤਾਂ ਅਤੇ ਅਧਾਤਾਂ

Textbook Solutions for Class 10 Science Punjabi Medium Chapter 03 ਧਾਤਾਂ ਅਤੇ ਅਧਾਤਾਂ

Access structured Punjab Board textbook solutions for Punjabi Medium Chapter 03 ਧਾਤਾਂ ਅਤੇ ਅਧਾਤਾਂ. Designed in alignment with the latest academic curriculum for Class 10 Science, these answers cover all end-of-chapter exercises to support daily learning and homework completion.

Mastering Theoretical and Practical Questions

Beyond providing final answers, these guides offer step-by-step breakdowns for complex queries in the Class 10 Science module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 03 ਧਾਤਾਂ ਅਤੇ ਅਧਾਤਾਂ with official sample papers and interactive practice tests available on our platform free of charge.

FAQs

Where can I find the latest PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ for the 2026-27 session?

The complete and updated PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ is available for free on StudiesToday.com. These solutions for Class 10 Science are as per latest Punjab Board curriculum.

Are the Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ as per 2026 exam pattern. All textbook exercises have been solved and have added explanation about how the Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ will help students to get full marks in the theory paper.

Do you offer PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ in multiple languages like Hindi and English?

Yes, we provide bilingual support for Class 10 Science. You can access PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ in both English and Hindi medium.

Is it possible to download the Science Punjab Board solutions for Class 10 as a PDF?

Yes, you can download the entire PSEB 10th Class Science Solutions Chapter 3 ਧਾਤਾਂ ਅਤੇ ਅਧਾਤਾਂ in printable PDF format for offline study on any device.