PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Download Punjab Board Solutions for Class 10 Science Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Review structured textbook solutions for Class 10 Science Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Access the complete solution PDF for Class 10 Science below. Regular practice with these targeted textbook answers builds familiarity with standard question patterns and helps secure higher marks in final school evaluations.

Textbook Questions and Answers

Question 1: ਆਪਣੇ ਘਰ ਨੂੰ ਵਾਤਾਵਰਨ ਪੱਖੀ ਬਣਾਉਣ ਲਈ ਤੁਸੀਂ ਕਿਹੜੇ-ਕਿਹੜੇ ਪਰਿਵਰਤਨ ਸੁਝਾ ਸਕਦੇ ਹੋ?

Answer:

ਹੇਠ ਲਿਖੇ ਪਰਿਵਰਤਨ ਲਿਆ ਕੇ ਅਸੀਂ ਆਪਣੇ ਘਰ ਵਿਚ ਵਾਤਾਵਰਨ ਪੱਖੀ ਜਾਂ ਅਨੁਕੂਲ ਮਾਹੌਲ ਬਣਾ ਸਕਦੇ ਹਾਂ –
1. ਬਿਜਲੀ ਦੇ ਪੱਖੇ ਅਤੇ ਬਲਬ ਦੇ ਸਵਿੱਚ ਬੰਦ ਕਰਕੇ ਬਿਜਲੀ ਦੀ ਫ਼ਜ਼ੂਲ-ਖ਼ਰਚੀ ਰੋਕੀ ਜਾ ਸਕਦੀ ਹੈ।
2. ਟਪਕਣ ਵਾਲੇ ਪਾਈਪ ਜਾਂ ਨਲ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
3. ਸਾਨੂੰ ਤਿੰਨ R’s (Reduce, Recycle, Reuse) ਦੁਆਰਾ ਦੱਸੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
4. ਮੁੜ ਚੱਕਰਨ ਯੋਗ ਵਸਤੂਆਂ ਨੂੰ ਕੂੜੇ ਦੇ ਨਾਲ ਨਹੀਂ ਸੁੱਟਣਾ ਚਾਹੀਦਾ।
5. ਵਸਤੂਆਂ (ਜਿਵੇਂ ਲਿਫ਼ਾਫ਼ੇ) ਨੂੰ ਸੁੱਟਣ ਦੀ ਬਜਾਏ ਫਿਰ ਤੋਂ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।
6. ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ।
7. ਆਪਣੇ ਘਰ ਦੇ ਆਲੇ-ਦੁਆਲੇ ਕੂੜਾ-ਕੱਚਰਾ ਅਤੇ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।
8. ਪਾਣੀ ਦੇ ਵਿਅਰਥ ਰਿਸਾਵ ਨੂੰ ਰੋਕਣਾ ਚਾਹੀਦਾ ਹੈ।
9. ਜਲ ਨੂੰ ਸਹੀ ਢੰਗ ਨਾਲ ਖ਼ਰਚ ਕਰਨਾ ਚਾਹੀਦਾ ਹੈ।
10. ਘਰਾਂ ਦੇ ਕੂੜੇ-ਕੱਚਰੇ ਨੂੰ ਕੂੜੇਦਾਨ ਵਿਚ ਇਕੱਠਾ ਕਰਕੇ ਉਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ।

Exam Tips:

a) ਤਿੰਨ R’s ਦੇ ਪੂਰੇ ਨਾਂ (Reduce, Recycle, Reuse) ਜ਼ਰੂਰ ਲਿਖੋ।
b) ਬਿਜਲੀ ਅਤੇ ਪਾਣੀ ਦੀ ਬੱਚਤ ਵਾਲੇ ਨੁਕਤੇ ਵੱਖ-ਵੱਖ ਕ੍ਰਮ-ਅੰਕਾਂ ਵਿਚ ਲਿਖੋ।

 

Question 2: ਕੀ ਤੁਸੀਂ ਆਪਣੇ ਸਕੂਲ ਵਿਚ ਕੁਝ ਪਰਿਵਰਤਨ ਸੁਝਾ ਸਕਦੇ ਹੋ ਜਿਨ੍ਹਾਂ ਨਾਲ ਇਸ ਨੂੰ ਵਾਤਾਵਰਨ ਪੱਖੀ ਬਣਾਇਆ ਜਾ ਸਕੇ?

Answer:

ਹੇਠ ਲਿਖੇ ਪਰਿਵਰਤਨਾਂ ਦੁਆਰਾ ਅਸੀਂ ਆਪਣੇ ਸਕੂਲ ਨੂੰ ਵਾਤਾਵਰਨ ਪੱਖੀ ਜਾਂ ਅਨੁਕੂਲ ਬਣਾ ਸਕਦੇ ਹਾਂ –
1. ਸਕੂਲ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
2. ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਫੁੱਲ ਅਤੇ ਪੱਤੇ ਨਾ ਤੋੜਨ।
3. ਪਾਣੀ ਦੀ ਫ਼ਜ਼ੂਲ-ਖ਼ਰਚੀ ਨਹੀਂ ਕਰਨੀ ਚਾਹੀਦੀ।
4. ਕਮਰਿਆਂ ਵਿਚ ਵੱਧ ਤੋਂ ਵੱਧ ਖਿੜਕੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਸੂਰਜੀ ਰੋਸ਼ਨੀ ਅੰਦਰ ਆ ਸਕੇ ਅਤੇ ਘੱਟ ਤੋਂ ਘੱਟ ਬਿਜਲੀ ਖ਼ਰਚ ਹੋਵੇ।
5. ਕੂੜਾ-ਕੱਚਰਾ ਇੱਧਰ-ਉੱਧਰ ਨਹੀਂ ਸੁੱਟਣਾ ਚਾਹੀਦਾ, ਸਗੋਂ ਵਸਤੂਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ।
6. ਪਖਾਨਿਆਂ ਆਦਿ ਦੀ ਨਿਯਮਿਤ ਸਫ਼ਾਈ ਅਤੇ ਧੁਲਾਈ ਕਰਨੀ ਚਾਹੀਦੀ ਹੈ।
7. ਬਿਜਲੀ ਦੀ ਫ਼ਜ਼ੂਲ-ਖ਼ਰਚੀ ਨੂੰ ਕਾਬੂ ਕਰਨਾ ਚਾਹੀਦਾ ਹੈ।
8. ਸਕੂਲ ਦੇ ਆਸ-ਪਾਸ ਕੂੜੇ ਦੇ ਢੇਰ ਅਤੇ ਖੜ੍ਹਾ ਗੰਦਾ ਪਾਣੀ ਨਹੀਂ ਰਹਿਣ ਦੇਣਾ ਚਾਹੀਦਾ।
9. ਸਕੂਲ ਦੀ ਇਮਾਰਤ ਸਾਫ਼-ਸੁਥਰੀ ਰੱਖਣੀ ਚਾਹੀਦੀ ਹੈ।
10. ਜੈਵ-ਨਿਮਨੀਕਰਨੀ ਅਤੇ ਜੈਵ-ਅਨਿਮਨੀਕਰਨੀ ਕੂੜੇ ਨੂੰ ਇਕੱਠਾ ਕਰਨ ਲਈ ਵੱਖ-ਵੱਖ ਕੂੜੇਦਾਨ ਹੋਣੇ ਚਾਹੀਦੇ ਹਨ। ਇਸ ਨਾਲ ਕੂੜੇ ਦਾ ਨਿਪਟਾਰਾ ਸੌਖਾ ਹੋ ਜਾਵੇਗਾ।

Exam Tips:

a) ਸਕੂਲ ਨਾਲ ਸੰਬੰਧਿਤ ਉਪਾਅ ਹੀ ਲਿਖੋ, ਘਰ ਦੇ ਉਪਾਅ ਨਾ ਰਲਾਓ।
b) ਜੈਵ-ਨਿਮਨੀਕਰਨੀ ਅਤੇ ਜੈਵ-ਅਨਿਮਨੀਕਰਨੀ ਕੂੜੇ ਲਈ ਵੱਖ-ਵੱਖ ਕੂੜੇਦਾਨ ਵਾਲਾ ਨੁਕਤਾ ਪ੍ਰੀਖਿਆ ਲਈ ਮਹੱਤਵਪੂਰਨ ਹੈ।

 

Question 3: ਇਸ ਅਧਿਆਇ ਵਿਚ ਅਸੀਂ ਪੜ੍ਹਿਆ ਕਿ ਜਦੋਂ ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਹਾਂ ਤਾਂ ਚਾਰ ਮੁੱਖ ਦਾਅਵੇਦਾਰ ਸਾਹਮਣੇ ਆਉਂਦੇ ਹਨ। ਇਨ੍ਹਾਂ ਵਿਚੋਂ ਕਿਸ ਨੂੰ ਜੰਗਲ ਉਤਪਾਦਾਂ ਦੇ ਪ੍ਰਬੰਧ ਹਿਤ ਫ਼ੈਸਲਾ ਲੈਣ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ? ਤੁਸੀਂ ਅਜਿਹਾ ਕਿਉਂ ਸੋਚਦੇ ਹੋ?

Answer:

ਜੰਗਲ ਅਤੇ ਜੰਗਲੀ ਜੰਤੂਆਂ ਦੀ ਗੱਲ ਕਰਦੇ ਸਮੇਂ ਸਾਹਮਣੇ ਆਉਣ ਵਾਲੇ ਚਾਰ ਦਾਅਵੇਦਾਰ ਹਨ –
1. ਜੰਗਲ ਦੇ ਅੰਦਰ ਅਤੇ ਇਸ ਦੇ ਨੇੜੇ ਰਹਿਣ ਵਾਲੇ ਲੋਕ, ਜੋ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਲੋੜਾਂ ਲਈ ਜੰਗਲ ‘ਤੇ ਨਿਰਭਰ ਰਹਿੰਦੇ ਹਨ।
2. ਸਰਕਾਰ ਦਾ ਜੰਗਲ ਵਿਭਾਗ, ਜੋ ਜੰਗਲਾਂ ਤੋਂ ਪ੍ਰਾਪਤ ਸਾਧਨਾਂ ਦਾ ਨਿਯੰਤਰਨ ਕਰਦਾ ਹੈ।
3. ਕਾਰਖ਼ਾਨੇਦਾਰ ਅਤੇ ਵਪਾਰੀ, ਜੋ ਬੀੜੀ ਬਣਾਉਣ ਲਈ ਤੇਂਦੂ ਪੱਤੇ ਤੋਂ ਲੈ ਕੇ ਕਾਗ਼ਜ਼ ਮਿੱਲ ਤੱਕ ਜੰਗਲ ਉਤਪਾਦਾਂ ਦੀ ਵਰਤੋਂ ਕਰਦੇ ਹਨ।
4. ਜੰਗਲੀ ਜੀਵਨ ਅਤੇ ਕੁਦਰਤ ਪ੍ਰੇਮੀ, ਜੋ ਕੁਦਰਤ ਦੀ ਸੁਰੱਖਿਆ ਇਸ ਦੀ ਅਸਲ ਅਵਸਥਾ ਵਿਚ ਹੀ ਚਾਹੁੰਦੇ ਹਨ।
ਜੰਗਲ ਉਤਪਾਦਾਂ ਦੇ ਪ੍ਰਬੰਧ ਲਈ ਫ਼ੈਸਲਾ ਲੈਣ ਦੇ ਅਧਿਕਾਰ ਜੰਗਲ ਦੇ ਅੰਦਰ ਅਤੇ ਨੇੜੇ ਰਹਿਣ ਵਾਲੇ ਉਨ੍ਹਾਂ ਲੋਕਾਂ ਨੂੰ ਦੇਣੇ ਚਾਹੀਦੇ ਹਨ ਜੋ ਸਦੀਆਂ ਤੋਂ ਜੰਗਲਾਂ ‘ਤੇ ਨਿਰਭਰ ਰਹਿੰਦੇ ਹਨ। ਪਰ ਕੁਝ ਅਧਿਕਾਰ ਸਰਕਾਰ ਕੋਲ ਹੀ ਹੋਣੇ ਚਾਹੀਦੇ ਹਨ ਤਾਂ ਜੋ ਲੋਕ ਜੰਗਲਾਂ ਦੀ ਵਰਤੋਂ ਠੀਕ ਢੰਗ ਨਾਲ ਕਰਨ ਅਤੇ ਇਨ੍ਹਾਂ ਦੀ ਗ਼ਲਤ ਵਰਤੋਂ ਨਾ ਕਰਨ। ਜੰਗਲੀ ਜੀਵਨ ਅਤੇ ਕੁਦਰਤ ਪ੍ਰੇਮੀਆਂ ਨੂੰ ਵੀ ਕੁਝ ਅਧਿਕਾਰ ਦੇਣੇ ਚਾਹੀਦੇ ਹਨ ਕਿਉਂਕਿ ਉਹ ਕੁਦਰਤ ਦੀ ਸੁਰੱਖਿਆ ਇਸ ਦੀ ਅਸਲ ਅਵਸਥਾ ਵਿਚ ਕਰਨਾ ਚਾਹੁੰਦੇ ਹਨ।

Exam Tips:

a) ਪਹਿਲਾਂ ਚਾਰੇ ਦਾਅਵੇਦਾਰਾਂ ਦੇ ਨਾਂ ਲਿਖੋ, ਫਿਰ ਆਪਣੀ ਰਾਇ ਦਾ ਕਾਰਨ ਦੱਸੋ।
b) ਉੱਤਰ ਵਿਚ ਸਥਾਨਕ ਲੋਕਾਂ ਅਤੇ ਸਰਕਾਰ ਦੀ ਭੂਮਿਕਾ ਦਾ ਸੰਤੁਲਨ ਦਰਸਾਓ।

 

Question 4: ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿਚ ਤੁਸੀਂ ਹੇਠ ਲਿਖਿਆਂ ਦੇ ਪ੍ਰਬੰਧ ਵਿਚ ਕੀ ਯੋਗਦਾਨ ਦੇ ਸਕਦੇ ਹੋ:
(ੳ) ਜੰਗਲ ਅਤੇ ਜੰਗਲੀ ਜੀਵ
(ਅ) ਕੋਲਾ ਅਤੇ ਪੈਟਰੋਲੀਅਮ
(ੲ) ਜਲ ਸਰੋਤ।

Answer:

(ੳ) ਜੰਗਲ ਅਤੇ ਜੰਗਲੀ ਜੀਵ – ਅਸੀਂ ਹੋਰ ਲੋਕਾਂ ਵਿਚ ਜੰਗਲਾਂ ਦੇ ਸੁਰੱਖਿਅਣ ਪ੍ਰਤੀ ਜਾਗਰੂਕਤਾ ਪੈਦਾ ਕਰ ਸਕਦੇ ਹਾਂ ਅਤੇ ਆਪਣੇ ਖੇਤਰ ਦੀਆਂ ਉਨ੍ਹਾਂ ਸਰਗਰਮੀਆਂ ਵਿਚ ਭਾਗ ਲੈ ਸਕਦੇ ਹਾਂ ਜੋ ਜੰਗਲ ਅਤੇ ਜੰਗਲੀ ਜੀਵਾਂ ਦੇ ਸੁਰੱਖਿਅਣ ਨੂੰ ਮਹੱਤਵ ਦਿੰਦੀਆਂ ਹਨ। ਸੁਰੱਖਿਅਣ ਦੇ ਨਿਯਮਾਂ ਨੂੰ ਅਪਣਾ ਕੇ ਅਤੇ ਇਨ੍ਹਾਂ ਮਸਲਿਆਂ ‘ਤੇ ਕੰਮ ਕਰ ਰਹੀਆਂ ਕਮੇਟੀਆਂ ਦੀ ਸਹਾਇਤਾ ਕਰਕੇ ਵੀ ਅਸੀਂ ਜੰਗਲ ਅਤੇ ਜੰਗਲੀ ਜੀਵਾਂ ਦੇ ਪ੍ਰਬੰਧਨ ਵਿਚ ਯੋਗਦਾਨ ਦੇ ਸਕਦੇ ਹਾਂ।
(ਅ) ਕੋਲਾ ਅਤੇ ਪੈਟਰੋਲੀਅਮ – ਬਿਜਲੀ ਦੀ ਫ਼ਜ਼ੂਲ-ਖ਼ਰਚੀ ਰੋਕ ਕੇ ਅਤੇ ਘੱਟ ਤੋਂ ਘੱਟ ਬਿਜਲੀ ਵਰਤ ਕੇ ਅਸੀਂ ਇਨ੍ਹਾਂ ਦੇ ਪ੍ਰਬੰਧਨ ਵਿਚ ਯੋਗਦਾਨ ਦੇ ਸਕਦੇ ਹਾਂ। ਨਿੱਜੀ ਵਾਹਨਾਂ ਦੀ ਥਾਂ ਸਰਵਜਨਕ ਵਾਹਨਾਂ ਦੀ ਵਰਤੋਂ ਕਰਕੇ ਪੈਟਰੋਲ-ਡੀਜ਼ਲ ਦੀ ਬੱਚਤ ਕੀਤੀ ਜਾ ਸਕਦੀ ਹੈ।
(ੲ) ਜਲ ਸਰੋਤ – ਆਪਣੇ ਘਰ ਅਤੇ ਕੰਮ ਵਾਲੀ ਥਾਂ ‘ਤੇ ਪਾਣੀ ਦੀ ਫ਼ਜ਼ੂਲ-ਖ਼ਰਚੀ ਰੋਕ ਕੇ ਅਤੇ ਵਰਖਾ ਦੇ ਪਾਣੀ ਨੂੰ ਆਪਣੇ ਘਰਾਂ ਵਿਚ ਇਕੱਠਾ ਕਰਕੇ।

Exam Tips:

a) ਤਿੰਨੇ ਭਾਗਾਂ (ੳ), (ਅ) ਅਤੇ (ੲ) ਦੇ ਉੱਤਰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਨਿੱਜੀ ਵਾਹਨਾਂ ਦੀ ਥਾਂ ਸਰਵਜਨਕ ਵਾਹਨਾਂ ਦੀ ਵਰਤੋਂ ਵਾਲਾ ਨੁਕਤਾ ਜ਼ਰੂਰ ਲਿਖੋ।

 

Question 5: ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿਚ ਤੁਸੀਂ ਭਿੰਨ-ਭਿੰਨ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ?

Answer:

1. ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਅਤੇ ਇਸ ਦੀ ਫ਼ਜ਼ੂਲ-ਖ਼ਰਚੀ ਰੋਕ ਕੇ।
2. ਤਿੰਨ R’s (Reduce, Recycle, Reuse) ਦੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕੁਦਰਤੀ ਉਤਪਾਦਾਂ ਦੀ ਖੱਪਤ ਘੱਟ ਕਰ ਸਕਦੇ ਹਾਂ।
3. ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ।
4. ਜਲ ਨੂੰ ਵਿਅਰਥ ਹੋਣ ਤੋਂ ਰੋਕਣਾ ਚਾਹੀਦਾ ਹੈ।
5. ਖਾਣਾ ਪਕਾਉਣ ਲਈ ਲੱਕੜੀ ਦੀ ਥਾਂ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ।

Exam Tips:

a) ਘੱਟੋ-ਘੱਟ ਚਾਰ-ਪੰਜ ਨੁਕਤੇ ਕ੍ਰਮ-ਅੰਕਾਂ ਸਹਿਤ ਲਿਖੋ।
b) ਤਿੰਨ R’s ਦਾ ਜ਼ਿਕਰ ਜ਼ਰੂਰ ਕਰੋ।

 

Question 6: ਹੇਠ ਲਿਖਿਆਂ ਨਾਲ ਸੰਬੰਧਿਤ ਅਜਿਹੇ ਪੰਜ ਕਾਰਜ ਲਿਖੋ ਜੋ ਤੁਸੀਂ ਪਿਛਲੇ ਇੱਕ ਹਫ਼ਤੇ ਵਿਚ ਕੀਤੇ ਹਨ:
(a) ਆਪਣੇ ਕੁਦਰਤੀ ਸਾਧਨਾਂ ਦੀ ਸੁਰੱਖਿਆ।
(b) ਆਪਣੇ ਕੁਦਰਤੀ ਸਾਧਨਾਂ ‘ਤੇ ਦਬਾਅ ਵਧਾਇਆ ਹੈ।

Answer:

(a) ਕੁਦਰਤੀ ਸਾਧਨਾਂ ਦੀ ਸੁਰੱਖਿਆ ਲਈ ਕੀਤੇ ਕਾਰਜ –
1. ਬਿਜਲੀ ਉਪਕਰਨਾਂ ਦੀ ਬੇਵਜ੍ਹਾ ਵਰਤੋਂ ਨਹੀਂ ਕੀਤੀ।
2. ਰੋਸ਼ਨੀ ਲਈ CFL ਦੀ ਵਰਤੋਂ ਕੀਤੀ।
3. ਸਕੂਲ ਆਉਣ-ਜਾਣ ਲਈ ਆਪਣੇ ਵਾਹਨ ਦੀ ਥਾਂ ਸਰਕਾਰੀ ਵਾਹਨਾਂ ਦੀ ਵਰਤੋਂ ਕੀਤੀ।
4. ਨਹਾਉਣ ਵਿਚ ਘੱਟ ਤੋਂ ਘੱਟ ਪਾਣੀ ਵਰਤਿਆ।
5. ਵਾਤਾਵਰਨ ਦੇ ਸੁਰੱਖਿਅਣ ਨਾਲ ਸੰਬੰਧਿਤ ਜਾਗਰੂਕਤਾ ਅਭਿਆਨ ਵਿਚ ਭਾਗ ਲਿਆ।
(b) ਕੁਦਰਤੀ ਸਾਧਨਾਂ ‘ਤੇ ਦਬਾਅ ਵਧਾਉਣ ਵਾਲੇ ਕਾਰਜ –
1. ਕੰਪਿਊਟਰ ‘ਤੇ ਛਪਾਈ ਲਈ ਵੱਧ ਕਾਗ਼ਜ਼ ਵਰਤੇ।
2. ਪੱਖਾ ਚੱਲਦਾ ਛੱਡ ਕੇ ਕਮਰੇ ਵਿਚੋਂ ਬਾਹਰ ਚਲਾ ਗਿਆ।
3. ਦੀਵਾਲੀ ‘ਤੇ ਪਟਾਕੇ ਚਲਾਏ।
4. ਮੋਟਰ ਸਾਈਕਲ ਦੀ ਵਧੇਰੇ ਵਰਤੋਂ ਕੀਤੀ।
5. ਭੋਜਨ ਵਿਅਰਥ ਕੀਤਾ।

Exam Tips:

a) ਇਸ ਪ੍ਰਸ਼ਨ ਦਾ ਉੱਤਰ ਨਿੱਜੀ ਅਨੁਭਵ ‘ਤੇ ਅਧਾਰਿਤ ਹੈ; ਆਪਣੇ ਅਸਲ ਕਾਰਜ ਵੀ ਲਿਖ ਸਕਦੇ ਹੋ।
b) (a) ਅਤੇ (b) ਦੇ ਪੰਜ-ਪੰਜ ਕਾਰਜ ਵੱਖ-ਵੱਖ ਲਿਖੋ।

 

Question 7: ਇਸ ਅਧਿਆਇ ਵਿਚ ਦੱਸੀਆਂ ਗਈਆਂ ਸਮੱਸਿਆਵਾਂ ਦੇ ਆਧਾਰ ‘ਤੇ ਤੁਸੀਂ ਆਪਣੀ ਜੀਵਨ ਸ਼ੈਲੀ ਵਿਚ ਕੀ ਪਰਿਵਰਤਨ ਲਿਆਉਣਾ ਚਾਹੋਗੇ ਜਿਸ ਨਾਲ ਸਾਡੇ ਸਾਧਨਾਂ ਨੂੰ ਸਮੇਂ-ਸਮੇਂ ਤੱਕ ਵਰਤੋਂ ਲਈ ਉਤਸ਼ਾਹ ਮਿਲ ਸਕੇ?

Answer:

1. ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸਮਾਜ ਵਿਚ ਰਹਿੰਦੇ ਹਾਂ, ਇਕੱਲੇ ਨਹੀਂ।
2. ਸਾਨੂੰ ਆਪਣੇ ਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ।
3. ਸਾਨੂੰ ਤਿੰਨ R’s (Reduce, Recycle, Reuse) ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
4. ਸਾਨੂੰ ਨਿੱਜੀ ਵਾਹਨਾਂ ਦੀ ਤੁਲਨਾ ਵਿਚ ਸਰਕਾਰੀ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
5. ਸਾਨੂੰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਚਾਹੀਦਾ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ ਵਿਚ ਮਹੱਤਵ ਦੇ ਕੇ ਅਸੀਂ ਆਪਣੇ ਸੰਸਾਧਨਾਂ ਦੇ ਸੰਪੋਸ਼ਣ ਨੂੰ ਵਧਾਵਾ ਦੇ ਸਕਦੇ ਹਾਂ।

Exam Tips:

a) ਉੱਤਰ ਵਿਚ ਪੰਜ ਨੁਕਤੇ ਕ੍ਰਮ-ਅੰਕਾਂ ਸਹਿਤ ਲਿਖੋ ਅਤੇ ਅੰਤ ਵਿਚ ਨਤੀਜਾ ਵੀ ਦਿਓ।

 

InText Questions and Answers

Question 1: ਵਾਤਾਵਰਨ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ?

Answer:

1. ਧੂੰਆਂ ਰਹਿਤ ਵਾਹਨਾਂ ਦੀ ਵਰਤੋਂ ਕਰਕੇ।
2. ਪਾਲੀਥੀਨ ਦੀ ਵਰਤੋਂ ਨਾ ਕਰਕੇ।
3. ਜਲ ਸੁਰੱਖਿਅਣ ਨੂੰ ਵਧਾਵਾ ਦੇ ਕੇ।
4. ਜੰਗਲਾਂ ਦੀ ਕਟਾਈ ‘ਤੇ ਰੋਕ ਲਗਾ ਕੇ।
5. ਰੁੱਖ ਲਗਾ ਕੇ।
6. ਤੇਲ ਨਾਲ ਚੱਲਣ ਵਾਲੇ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ।
7. ਵਿਅਰਥ ਵਗਦੇ ਜਲ ਦੀ ਬਰਬਾਦੀ ਨੂੰ ਰੋਕ ਕੇ।
8. ਠੋਸ ਕੂੜੇ ਦਾ ਘੱਟ ਤੋਂ ਘੱਟ ਉਤਪਾਦਨ ਕਰਕੇ।
9. ਸੋਚ-ਸਮਝ ਕੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਕੇ।
10. ਮੁੜ ਚੱਕਰਨ ਹੋ ਸਕਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਕੇ।
11. 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ।
12. ਨਾਲੀਆਂ ਵਿਚ ਰਸਾਇਣ ਅਤੇ ਵਰਤਿਆ ਹੋਇਆ ਤੇਲ ਨਾ ਪਾ ਕੇ।
13. ਜੈਵ-ਨਿਮਨੀਕਰਨੀ ਅਤੇ ਜੈਵ-ਅਨਿਮਨੀਕਰਨੀ ਕੂੜੇ ਨੂੰ ਵੱਖ-ਵੱਖ ਸੁੱਟ ਕੇ।
14. ਸਿੱਕਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ।
ਉਪਰੋਕਤ ਵੱਖ-ਵੱਖ ਵਿਧੀਆਂ ਨੂੰ ਅਪਣਾ ਕੇ ਅਸੀਂ ਵਾਤਾਵਰਨ ਸੁਰੱਖਿਅਣ ਵਿਚ ਯੋਗਦਾਨ ਦੇ ਸਕਦੇ ਹਾਂ।

Exam Tips:

a) ਪ੍ਰੀਖਿਆ ਵਿਚ ਸਾਰੇ ਨੁਕਤੇ ਲਿਖਣੇ ਜ਼ਰੂਰੀ ਨਹੀਂ; 5-6 ਮੁੱਖ ਨੁਕਤੇ ਕ੍ਰਮ-ਅੰਕਾਂ ਸਹਿਤ ਲਿਖੋ।

 

Question 2: ਸਾਧਨਾਂ ਦੀ ਵਰਤੋਂ ਲਈ ਲਘੂ ਕਾਲੀਨ ਉਦੇਸ਼ ਦੇ ਕੀ ਲਾਭ ਹੋ ਸਕਦੇ ਹਨ?

Answer:

ਇਸ ਦਾ ਸਿਰਫ਼ ਇੱਕ ਹੀ ਲਾਭ ਹੈ – ਮਨੁੱਖ ਦੇ ਸਵਾਰਥ ਦੀ ਸੰਤੁਸ਼ਟੀ। ਰੁੱਖ-ਪੌਦਿਆਂ ਨੂੰ ਕੱਟ ਕੇ ਅਸੀਂ ਆਪਣੇ ਸਵਾਰਥ ਦੀ ਪੂਰਤੀ ਕਰ ਲੈਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਇਸ ਨਾਲ ਵਾਤਾਵਰਨ ਅਸੰਤੁਲਿਤ ਹੋ ਜਾਂਦਾ ਹੈ। ਸੰਸਾਧਨਾਂ ਦੇ ਦੋਹਣ ਲਈ ਥੋੜ੍ਹੇ ਸਮੇਂ ਦੇ ਉਦੇਸ਼ਾਂ ਵਾਲੀਆਂ ਯੋਜਨਾਵਾਂ ਸੋਚ-ਸਮਝ ਕੇ ਹੀ ਬਣਾਉਣੀਆਂ ਚਾਹੀਦੀਆਂ ਹਨ।

Exam Tips:

a) ਲਘੂ ਕਾਲੀਨ ਲਾਭ ਦੇ ਨਾਲ ਉਸ ਦੇ ਵਾਤਾਵਰਨ ‘ਤੇ ਮਾੜੇ ਪ੍ਰਭਾਵ ਦਾ ਜ਼ਿਕਰ ਜ਼ਰੂਰ ਕਰੋ।

 

Question 3: ਇਹ ਲਾਭ ਦੀਰਘ ਕਾਲੀਨ ਉਦੇਸ਼ਾਂ ਦੇ ਲਾਭਾਂ ਤੋਂ ਕਿਸ ਪ੍ਰਕਾਰ ਭਿੰਨ ਹਨ?

Answer:

ਕੁਦਰਤੀ ਸਾਧਨਾਂ ਦਾ ਪ੍ਰਬੰਧਨ ਕਰਦੇ ਸਮੇਂ ਲੰਬੀ ਅਵਧੀ ਨੂੰ ਧਿਆਨ ਵਿਚ ਰੱਖਣਾ ਹੁੰਦਾ ਹੈ ਤਾਂ ਜੋ ਉਹ ਅਗਲੀਆਂ ਕਈ ਪੀੜ੍ਹੀਆਂ ਤੱਕ ਉਪਲਬਧ ਰਹਿ ਸਕਣ। ਥੋੜ੍ਹੇ ਸਮੇਂ ਦੇ ਲਾਭ ਲਈ ਰੁੱਖ ਕੱਟੇ ਜਾਂਦੇ ਹਨ, ਪਰ ਲੰਬੀ ਅਵਧੀ ਨੂੰ ਧਿਆਨ ਵਿਚ ਰੱਖ ਕੇ ਮੁੜ ਰੁੱਖ ਲਗਾਏ ਜਾਣੇ ਚਾਹੀਦੇ ਹਨ। ਜੰਗਲਾਂ ਦੀ ਕਟਾਈ ਨਾਲ ਖੇਤੀ, ਰਿਹਾਇਸ਼ੀ ਅਤੇ ਉਦਯੋਗਿਕ ਕੰਮਾਂ ਲਈ ਭੂਮੀ ਮਿਲ ਸਕਦੀ ਹੈ, ਪਰ ਇਸ ਨਾਲ ਭੌਂ-ਖੋਰ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਵਾਤਾਵਰਨ ਵੀ ਸੁਰੱਖਿਅਤ ਨਹੀਂ ਰਹਿ ਸਕਦਾ।

Exam Tips:

a) ਉੱਤਰ ਵਿਚ ਦੋਹਾਂ ਕਿਸਮਾਂ ਦੇ ਉਦੇਸ਼ਾਂ ਦਾ ਫ਼ਰਕ ਸਪਸ਼ਟ ਕਰਨ ਲਈ ਇੱਕ ਉਦਾਹਰਨ (ਰੁੱਖ ਕੱਟਣਾ ਅਤੇ ਮੁੜ ਲਗਾਉਣਾ) ਦਿਓ।

 

Question 4: ਕੀ ਤੁਹਾਡੇ ਵਿਚਾਰ ਵਿਚ ਸਾਧਨਾਂ ਦੀ ਵੰਡ ਬਰਾਬਰ ਮਾਤਰਾ ਵਿਚ ਹੋਣੀ ਚਾਹੀਦੀ ਹੈ? ਸਾਧਨਾਂ ਦੀ ਬਰਾਬਰ ਮਾਤਰਾ ਵਿਚ ਵੰਡ ਦੇ ਵਿਰੁੱਧ ਕਿਹੜੀਆਂ-ਕਿਹੜੀਆਂ ਤਾਕਤਾਂ ਕੰਮ ਕਰ ਸਕਦੀਆਂ ਹਨ?

Answer:

ਆਰਥਿਕ ਵਿਕਾਸ ਦਾ ਵਾਤਾਵਰਨ ਸੁਰੱਖਿਅਣ ਨਾਲ ਸਿੱਧਾ ਸੰਬੰਧ ਹੈ। ਸੰਸਾਰ ਵਿਚ ਸੰਸਾਧਨਾਂ ਦੀ ਅਸਮਾਨ ਵੰਡ ਗ਼ਰੀਬੀ ਦਾ ਇੱਕ ਮੁੱਖ ਕਾਰਨ ਹੈ। ਸੰਸਾਧਨਾਂ ਦੀ ਸਮਾਨ ਵੰਡ ਇੱਕ ਸ਼ਾਂਤੀਪੂਰਨ ਸੰਸਾਰ ਦੀ ਸਥਾਪਨਾ ਕਰ ਸਕਦੀ ਹੈ। ਸਰਕਾਰੀ ਅਭਿਕਰਤਾ ਅਤੇ ਕੁਝ ਸਵਾਰਥੀ ਤੱਤ ਕੁਦਰਤੀ ਸਾਧਨਾਂ ਦੀ ਸਮਾਨ ਵੰਡ ਦੇ ਵਿਰੁੱਧ ਕੰਮ ਕਰਦੇ ਹਨ। ਚੋਰੀ-ਚੋਰੀ ਜੰਗਲਾਂ ਦੀ ਕਟਾਈ ਇਸੇ ਦੀ ਇੱਕ ਉਦਾਹਰਨ ਹੈ।

Exam Tips:

a) ਪਹਿਲਾਂ ਆਪਣੀ ਰਾਇ (ਵੰਡ ਬਰਾਬਰ ਹੋਣੀ ਚਾਹੀਦੀ ਹੈ) ਲਿਖੋ, ਫਿਰ ਵਿਰੋਧੀ ਤਾਕਤਾਂ ਦੱਸੋ।

 

Question 5: ਸਾਨੂੰ ਜੰਗਲਾਂ ਅਤੇ ਜੰਗਲੀ ਜੀਵਨ ਦਾ ਸੁਰੱਖਿਅਣ ਕਿਉਂ ਕਰਨਾ ਚਾਹੀਦਾ ਹੈ?

Answer:

ਜੰਗਲ ਅਤੇ ਜੰਗਲੀ ਜੀਵਨ ਨੂੰ ਹੇਠ ਲਿਖੇ ਕਾਰਨਾਂ ਕਰਕੇ ਸੁਰੱਖਿਅਤ ਰੱਖਣਾ ਚਾਹੀਦਾ ਹੈ –
1. ਕੁਦਰਤ ਵਿਚ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ।
2. ਜੀਨ ਪੂਲ (Gene-pool) ਦੀ ਸੁਰੱਖਿਆ ਲਈ।
3. ਫਲ, ਮੇਵੇ, ਸਬਜ਼ੀਆਂ ਅਤੇ ਦਵਾਈਆਂ ਪ੍ਰਾਪਤ ਕਰਨ ਲਈ।
4. ਇਮਾਰਤੀ ਅਤੇ ਬਾਲਣ ਵਾਲੀ ਲੱਕੜੀ ਪ੍ਰਾਪਤ ਕਰਨ ਲਈ।
5. ਵਾਤਾਵਰਨ ਵਿਚ ਗੈਸਾਂ ਦਾ ਸੰਤੁਲਨ ਬਣਾਉਣ ਲਈ।
6. ਰੁੱਖਾਂ ਦੇ ਹਵਾਈ ਭਾਗਾਂ ਤੋਂ ਕਾਫ਼ੀ ਮਾਤਰਾ ਵਿਚ ਪਾਣੀ ਦਾ ਵਾਸ਼ਪਨ ਹੁੰਦਾ ਹੈ, ਜੋ ਵਰਖਾ ਦੇ ਸਰੋਤ ਦਾ ਕੰਮ ਕਰਦਾ ਹੈ।
7. ਭੌਂ-ਖੋਰ ਅਤੇ ਹੜ੍ਹਾਂ ‘ਤੇ ਨਿਯੰਤਰਨ ਕਰਨ ਲਈ।
8. ਜੰਗਲੀ ਜੀਵਾਂ ਨੂੰ ਆਸਰਾ ਦੇਣ ਲਈ।
9. ਧਨ ਪ੍ਰਾਪਤੀ ਦੇ ਚੰਗੇ ਸਰੋਤ ਦੇ ਰੂਪ ਵਿਚ।
10. ਥਲੀ ਭੋਜਨ-ਲੜੀ ਦੀ ਲਗਾਤਾਰਤਾ ਲਈ।
11. ਪ੍ਰਾਣੀਆਂ ਦੀਆਂ ਪ੍ਰਜਾਤੀਆਂ ਨੂੰ ਬਣਾਈ ਰੱਖਣ ਲਈ।
12. ਜੰਗਲੀ ਪ੍ਰਾਣੀਆਂ ਤੋਂ ਉੱਨ, ਹੱਡੀਆਂ, ਸਿੰਙ, ਦੰਦ, ਤੇਲ, ਚਰਬੀ ਅਤੇ ਚਮੜਾ ਆਦਿ ਪ੍ਰਾਪਤ ਕਰਨ ਲਈ।
ਜੰਗਲੀ ਜੀਵਨ ਦਾ ਸੁਰੱਖਿਅਣ ਰਾਸ਼ਟਰੀ ਪਾਰਕ ਬਣਾ ਕੇ ਕੀਤਾ ਜਾ ਸਕਦਾ ਹੈ, ਜੋ ਪਸ਼ੂਆਂ ਅਤੇ ਪੰਛੀਆਂ ਲਈ ਸ਼ਰਨ-ਸਥਲੀ ਹੁੰਦੇ ਹਨ। ਪਸ਼ੂਆਂ ਦੇ ਸ਼ਿਕਾਰ ਦੀ ਮਨਾਹੀ ਦਾ ਕਾਨੂੰਨ ਬਣਾ ਕੇ ਵੀ ਇਹ ਕੀਤਾ ਜਾ ਸਕਦਾ ਹੈ।

Exam Tips:

a) ਮੁੱਖ ਕਾਰਨ (ਪਰਿਸਥਿਤਿਕ ਸੰਤੁਲਨ, ਜੀਨ ਪੂਲ, ਭੌਂ-ਖੋਰ ਦੀ ਰੋਕਥਾਮ) ਪਹਿਲਾਂ ਲਿਖੋ।
b) ਜੀਨ ਪੂਲ (Gene-pool) ਦਾ ਅੰਗਰੇਜ਼ੀ ਨਾਂ ਬਰੈਕਟ ਵਿਚ ਜ਼ਰੂਰ ਲਿਖੋ।

 

Question 6: ਜੰਗਲਾਂ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਲਈ ਕੁਝ ਉਪਾਅ ਸੁਝਾਓ।

Answer:

ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਲਈ ਜੰਗਲੀ ਜੀਵਨ ਦਾ ਸੁਰੱਖਿਅਣ ਜ਼ਰੂਰੀ ਹੈ। ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –
1. ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਪ੍ਰਤਿਬੰਧਿਤ ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀਆਂ ਨੂੰ ਸਜ਼ਾ ਮਿਲੇ।
2. ਜੰਗਲਾਂ ਨੂੰ ਕੱਟਣ ‘ਤੇ ਰੋਕ ਲਗਾਉਣੀ ਚਾਹੀਦੀ ਹੈ।
3. ਵਾਤਾਵਰਨ ਦੀ ਸੁਰੱਖਿਆ ਲਈ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖ-ਪੌਦਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ।
4. ਜੰਗਲਾਂ ਦੀ ਅੱਗ ਤੋਂ ਰੱਖਿਆ ਕਰਨੀ ਚਾਹੀਦੀ ਹੈ। ਹਰ ਸਾਲ ਦੁਨੀਆ ਵਿਚ ਕਈ ਜੰਗਲ ਅੱਗ ਲੱਗਣ ਨਾਲ ਨਸ਼ਟ ਹੋ ਜਾਂਦੇ ਹਨ।
5. ਜੰਗਲਾਂ ਨੂੰ ਵਧੇਰੇ ਚਰਾਈ ਤੋਂ ਬਚਾਉਣਾ ਚਾਹੀਦਾ ਹੈ।

Exam Tips:

a) ਪੰਜੇ ਉਪਾਅ ਕ੍ਰਮ-ਅੰਕਾਂ ਸਹਿਤ ਲਿਖੋ।
b) ਕਾਨੂੰਨੀ ਉਪਾਵਾਂ ਅਤੇ ਲੋਕਾਂ ਦੇ ਯੋਗਦਾਨ ਵਿਚ ਫ਼ਰਕ ਸਪਸ਼ਟ ਰੱਖੋ।

 

Question 7: ਆਪਣੇ ਨਿਵਾਸ ਸਥਾਨ ਦੇ ਆਲੇ-ਦੁਆਲੇ ਦੇ ਖੇਤਰ ਵਿਚ ਜਲ ਸੰਗ੍ਰਹਿ ਦੀ ਪਰੰਪਰਾਗਤ ਪੱਧਤੀ ਦਾ ਪਤਾ ਕਰੋ।

Answer:

ਸਾਡੇ ਨਿਵਾਸ ਖੇਤਰ ਦੇ ਆਸ-ਪਾਸ ਵਰਖਾ ਦੇ ਪਾਣੀ ਨੂੰ ਤਲਾਬਾਂ ਅਤੇ ਛੱਪੜਾਂ ਵਿਚ ਇਕੱਠਾ ਕਰਨ ਦਾ ਰਿਵਾਜ ਸੀ। ਭੂਮੀਗਤ ਟੈਂਕਾਂ ਵਿਚ ਵੀ ਜਲ ਸੰਗ੍ਰਹਿ ਦਾ ਰਿਵਾਜ ਸੀ।

Exam Tips:

a) ਇਹ ਪ੍ਰਸ਼ਨ ਸਥਾਨਕ ਖੇਤਰ ‘ਤੇ ਅਧਾਰਿਤ ਹੈ; ਆਪਣੇ ਇਲਾਕੇ ਦੀ ਅਸਲ ਪੱਧਤੀ ਵੀ ਲਿਖ ਸਕਦੇ ਹੋ।

 

Question 8: ਇਸ ਪੱਧਤੀ ਦੀ ਤੁਲਨਾ ਪਰਬਤੀ ਖੇਤਰ, ਮੈਦਾਨੀ ਖੇਤਰ ਅਤੇ ਪਠਾਰੀ ਖੇਤਰ ਵਿਚ ਜਲ ਵਿਵਸਥਾ ਨਾਲ ਕਰੋ।

Answer:

ਪਰਬਤੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ
ਲੱਦਾਖ ਦੇ ਖੇਤਰਾਂ ਵਿਚ ‘ਜ਼ਿੰਗ’ ਦੁਆਰਾ ਜਲ ਦਾ ਸੁਰੱਖਿਅਣ ਕੀਤਾ ਜਾਂਦਾ ਹੈ, ਜਿਸ ਵਿਚ ਬਰਫ਼ ਦੇ ਗਲੇਸ਼ੀਅਰ ਨੂੰ ਸੰਭਾਲਿਆ ਜਾਂਦਾ ਹੈ ਜੋ ਸਮਾਂ ਆਉਣ ‘ਤੇ ਪਿਘਲ ਕੇ ਪਾਣੀ ਦੀ ਲੋੜ ਪੂਰੀ ਕਰਦਾ ਹੈ।
ਬਾਂਸ ਦੀਆਂ ਨਾਲੀਆਂ – ਜਲ ਸੁਰੱਖਿਅਣ ਦੀ ਇਹ ਪ੍ਰਣਾਲੀ ਮੇਘਾਲਿਆ ਵਿਚ ਸਦੀਆਂ ਪੁਰਾਣੀ ਪੱਧਤੀ ਹੈ। ਇਸ ਵਿਚ ਪਾਣੀ ਨੂੰ ਬਾਂਸ ਦੀਆਂ ਨਾਲੀਆਂ ਰਾਹੀਂ ਪਹਾੜਾਂ ਦੇ ਹੇਠਲੇ ਭਾਗਾਂ ਵਿਚ ਲਿਆਇਆ ਜਾਂਦਾ ਹੈ।
ਮੈਦਾਨੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ
ਤਾਮਿਲਨਾਡੂ ਖੇਤਰ ਵਿਚ ਵਰਖਾ ਦੇ ਪਾਣੀ ਨੂੰ ਵੱਡੇ-ਵੱਡੇ ਟੈਂਕਾਂ ਵਿਚ ਸੰਭਾਲਿਆ ਜਾਂਦਾ ਹੈ ਅਤੇ ਲੋੜ ਪੈਣ ‘ਤੇ ਵਰਤਿਆ ਜਾਂਦਾ ਹੈ।
ਬਾਵਰੀਆਂ – ਇਹ ਮੁੱਖ ਰੂਪ ਵਿਚ ਰਾਜਸਥਾਨ ਵਿਚ ਮਿਲਦੀਆਂ ਹਨ। ਇਹ ਛੋਟੇ-ਛੋਟੇ ਤਾਲਾਬ ਹਨ ਜੋ ਪ੍ਰਾਚੀਨ ਕਾਲ ਵਿਚ ਵਣਜਾਰਿਆਂ ਦੁਆਰਾ ਪੀਣ ਦੇ ਪਾਣੀ ਦੀ ਪੂਰਤੀ ਲਈ ਬਣਾਏ ਗਏ ਸਨ।
ਪਠਾਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੀ ਵਿਵਸਥਾ
ਭੰਡਾਰ – ਇਹ ਮੁੱਖ ਰੂਪ ਵਿਚ ਮਹਾਂਰਾਸ਼ਟਰ ਵਿਚ ਪਾਇਆ ਜਾਂਦਾ ਹੈ, ਜਿਸ ਵਿਚ ਨਦੀਆਂ ਦੇ ਕਿਨਾਰਿਆਂ ‘ਤੇ ਉੱਚੀਆਂ ਦੀਵਾਰਾਂ ਬਣਾ ਕੇ ਵੱਡੀ ਮਾਤਰਾ ਵਿਚ ਪਾਣੀ ਸੰਭਾਲਿਆ ਜਾਂਦਾ ਹੈ।
ਛੱਪੜ – ਇਹ ਪਠਾਰੀ ਖੇਤਰਾਂ ਦੀ ਜ਼ਮੀਨ ‘ਤੇ ਪਾਏ ਜਾਣ ਵਾਲੇ ਕੁਦਰਤੀ ਛੋਟੇ-ਛੋਟੇ ਖੱਡੇ ਹੁੰਦੇ ਹਨ, ਜੋ ਵਰਖਾ ਦੇ ਪਾਣੀ ਨੂੰ ਸੰਭਾਲਣ ਵਿਚ ਸਹਾਇਕ ਹੁੰਦੇ ਹਨ।

Exam Tips:

a) ਪਰਬਤੀ, ਮੈਦਾਨੀ ਅਤੇ ਪਠਾਰੀ ਖੇਤਰਾਂ ਦੀਆਂ ਪੱਧਤੀਆਂ ਅਤੇ ਉਨ੍ਹਾਂ ਦੇ ਰਾਜਾਂ ਦੇ ਨਾਂ ਜੋੜੀਆਂ ਵਿਚ ਯਾਦ ਰੱਖੋ।
b) ਹਰ ਪੱਧਤੀ ਦਾ ਨਾਂ ਸਿਰਲੇਖ ਵਜੋਂ ਲਿਖੋ।

 

Question 9: ਆਪਣੇ ਖੇਤਰ ਵਿਚ ਪਾਣੀ ਦੇ ਸੋਮੇ ਦਾ ਪਤਾ ਕਰੋ। ਕੀ ਇਸ ਸੋਮੇ ਤੋਂ ਪ੍ਰਾਪਤ ਪਾਣੀ ਉਸ ਖੇਤਰ ਦੇ ਸਾਰੇ ਨਿਵਾਸੀਆਂ ਨੂੰ ਉਪਲਬਧ ਹੈ?

Answer:

ਸਾਡੇ ਖੇਤਰ ਵਿਚ ਮੁੱਖ ਜਲ ਸਰੋਤ ਭੂਮੀਗਤ ਜਲ ਅਤੇ ਨਗਰ ਨਿਗਮ ਦੁਆਰਾ ਕੀਤੀ ਜਾਂਦੀ ਜਲ ਸਪਲਾਈ ਹੈ। ਕਦੇ-ਕਦੇ ਗਰਮੀ ਦੇ ਦਿਨਾਂ ਵਿਚ ਇਨ੍ਹਾਂ ਸਰੋਤਾਂ ਤੋਂ ਮਿਲਣ ਵਾਲੇ ਪਾਣੀ ਵਿਚ ਕੁਝ ਕਮੀ ਆ ਜਾਂਦੀ ਹੈ ਅਤੇ ਇਸ ਦੀ ਪੂਰੀ ਜਾਂ ਸਮਾਨ ਉਪਲਬਧਤਾ ਵੀ ਸੰਭਵ ਨਹੀਂ ਹੁੰਦੀ।

Exam Tips:

a) ਇਹ ਪ੍ਰਸ਼ਨ ਸਥਾਨਕ ਖੇਤਰ ‘ਤੇ ਅਧਾਰਿਤ ਹੈ; ਆਪਣੇ ਇਲਾਕੇ ਦੇ ਜਲ ਸਰੋਤ ਅਨੁਸਾਰ ਉੱਤਰ ਲਿਖੋ।

 

Free Punjab Board Textbook Explanations: Class 10 Science Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Textbook Solutions for Class 10 Science Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Explore reliable textbook solutions for Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ tailored for Class 10 learners. Utilizing these complete exercise answers ensures your preparation aligns exactly with official Punjab Board standards for Science.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 Science.

FAQs

Where can I find the latest PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ for the 2026-27 session?

The complete and updated PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ is available for free on StudiesToday.com. These solutions for Class 10 Science are as per latest Punjab Board curriculum.

Are the Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ as per 2026 exam pattern. All textbook exercises have been solved and have added explanation about how the Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ will help students to get full marks in the theory paper.

Do you offer PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ in multiple languages like Hindi and English?

Yes, we provide bilingual support for Class 10 Science. You can access PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ in both English and Hindi medium.

Is it possible to download the Science Punjab Board solutions for Class 10 as a PDF?

Yes, you can download the entire PSEB 10th Class Science Solutions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ in printable PDF format for offline study on any device.