Download Punjab Board Solutions for Class 10 Science Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ
Access comprehensive textbook solutions for Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ using the official curriculum guides for Class 10 Science. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Navigate directly to the solved Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ
Question 1: ਹੇਠ ਲਿਖਿਆਂ ਵਿਚੋਂ ਕਿਹੜਾ ਕਿਸੇ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ?
(a) ਤਾਰ ਦੇ ਉੱਪਰ ਸਿੱਧੀਆਂ ਲੰਬ ਰੂਪੀ ਰੇਖਾਵਾਂ ਦਾ ਬਣਦਾ ਖੇਤਰ।
(b) ਤਾਰ ਦੇ ਸਮਾਨਾਂਤਰ ਸਿੱਧੀਆਂ ਰੇਖਾਵਾਂ ਦਾ ਬਣਦਾ ਖੇਤਰ।
(c) ਤਾਰ ਤੋਂ ਪੈਦਾ ਅਰਧ-ਵਿਆਸੀ ਰੇਖਾਵਾਂ ਦਾ ਬਣਦਾ ਖੇਤਰ।
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ।
Answer:
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ।
Exam Tips:
a) ਸਿੱਧੀ ਧਾਰਾਵਾਹੀ ਤਾਰ ਦੇ ਦੁਆਲੇ ਚੁੰਬਕੀ ਖੇਤਰ ਰੇਖਾਵਾਂ ਸਮਕੇਂਦਰੀ ਚੱਕਰ ਹੁੰਦੀਆਂ ਹਨ; ਇਸ ਦੀ ਦਿਸ਼ਾ ਸੱਜੇ ਹੱਥ ਦੇ ਅੰਗੂਠੇ ਦੇ ਨਿਯਮ ਨਾਲ ਪਤਾ ਕੀਤੀ ਜਾਂਦੀ ਹੈ।
Question 2: ਬਿਜਲ-ਚੁੰਬਕੀ ਪ੍ਰੇਰਣ ਦੀ ਘਟਨਾ—
(a) ਕਿਸੇ ਵਸਤੂ ਨੂੰ ਚਾਰਜ ਕਰਨ ਦੀ ਪ੍ਰਕਿਰਿਆ ਹੈ।
(b) ਕਿਸੇ ਕੁੰਡਲੀ ਤੋਂ ਬਿਜਲਈ ਧਾਰਾ ਪ੍ਰਵਾਹਿਤ ਹੋਣ ਦੇ ਕਾਰਨ ਚੁੰਬਕੀ ਖੇਤਰ ਉਤਪੰਨ ਕਰਨ ਦੀ ਪ੍ਰਕਿਰਿਆ ਹੈ।
(c) ਕੁੰਡਲੀ ਅਤੇ ਚੁੰਬਕ ਦੇ ਵਿਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿਚ ਪ੍ਰੇਰਿਤ ਬਿਜਲੀ ਧਾਰਾ ਪੈਦਾ ਕਰਨਾ।
(d) ਕਿਸੇ ਬਿਜਲੀ ਮੋਟਰ ਦੀ ਕੁੰਡਲੀ ਨੂੰ ਘੁੰਮਾਉਣ ਦੀ ਪ੍ਰਕਿਰਿਆ ਹੈ।
Answer:
(c) ਕੁੰਡਲੀ ਅਤੇ ਚੁੰਬਕ ਦੇ ਵਿਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿਚ ਪ੍ਰੇਰਿਤ ਬਿਜਲੀ ਧਾਰਾ ਪੈਦਾ ਕਰਨਾ।
Exam Tips:
a) ਪ੍ਰੇਰਣ ਦਾ ਅਰਥ ਹੈ ਕੁੰਡਲੀ ਵਿਚ ਚੁੰਬਕੀ ਫਲੈਕਸ ਬਦਲਣ ਨਾਲ ਧਾਰਾ ਪੈਦਾ ਹੋਣੀ; ਧਾਰਾ ਤੋਂ ਚੁੰਬਕੀ ਖੇਤਰ ਬਣਨਾ ਇਸ ਦੇ ਉਲਟ ਪ੍ਰਭਾਵ ਹੈ।
Question 3: ਬਿਜਲਈ ਧਾਰਾ ਪੈਦਾ ਕਰਨ ਦੀ ਵਿਉਂਤ ਨੂੰ ਕਹਿੰਦੇ ਹਨ:
(a) ਜਨਰੇਟਰ
(b) ਗੈਲਵੈਨੋਮੀਟਰ
(c) ਐਮਮੀਟਰ
(d) ਮੋਟਰ।
Answer:
(a) ਜਨਰੇਟਰ।
Exam Tips:
a) ਜਨਰੇਟਰ ਗਤੀ-ਊਰਜਾ ਨੂੰ ਬਿਜਲਈ ਊਰਜਾ ਵਿਚ ਬਦਲਦਾ ਹੈ, ਜਦਕਿ ਮੋਟਰ ਇਸ ਦੇ ਉਲਟ ਕੰਮ ਕਰਦੀ ਹੈ।
Question 4: ਕਿਸੇ AC ਜਨਰੇਟਰ ਅਤੇ DC ਜਨਰੇਟਰ ਵਿਚ ਇਕ ਮੂਲ ਅੰਤਰ ਹੈ ਕਿ—
(a) AC ਜਨਰੇਟਰ ਵਿਚ ਬਿਜਲੀ ਚੁੰਬਕ ਹੁੰਦਾ ਹੈ ਜਦੋਂ ਕਿ DC ਜਨਰੇਟਰ ਵਿਚ ਸਥਾਈ ਚੁੰਬਕ ਹੁੰਦਾ ਹੈ।
(b) DC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ।
(c) AC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ।
(d) AC ਜਨਰੇਟਰ ਵਿਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਿਵਰਤਕ (Commutator) ਹੁੰਦਾ ਹੈ।
Answer:
(d) AC ਜਨਰੇਟਰ ਵਿਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਿਵਰਤਕ (Commutator) ਹੁੰਦਾ ਹੈ।
Exam Tips:
a) ਅੰਤਰ ਵਾਲੇ ਵਿਕਲਪ ਵਿਚ ਦੋਵੇਂ ਜਨਰੇਟਰਾਂ ਦੇ ਭਾਗ ਪੜ੍ਹ ਕੇ ਹੀ ਚੋਣ ਕਰੋ।
Question 5: ਸ਼ਾਰਟ ਸਰਕਟ ਸਮੇਂ ਸਰਕਟ ਵਿਚ ਬਿਜਲਈ ਧਾਰਾ ਦਾ ਮਾਨ—
(a) ਬਹੁਤ ਘੱਟ ਹੋ ਜਾਂਦਾ ਹੈ।
(b) ਪਰਿਵਰਤਿਤ ਨਹੀਂ ਹੁੰਦਾ।
(c) ਬਹੁਤ ਅਧਿਕ ਵੱਧ ਜਾਂਦਾ ਹੈ।
(d) ਨਿਰੰਤਰ ਪਰਿਵਰਤਿਤ ਹੁੰਦਾ ਹੈ।
Answer:
(c) ਬਹੁਤ ਅਧਿਕ ਵੱਧ ਜਾਂਦਾ ਹੈ।
Exam Tips:
a) ਸ਼ਾਰਟ ਸਰਕਟ ਵਿਚ ਪ੍ਰਤਿਰੋਧ ਬਹੁਤ ਘੱਟ ਜਾਂਦਾ ਹੈ, ਇਸ ਲਈ ਧਾਰਾ ਅਚਾਨਕ ਬਹੁਤ ਵੱਧ ਜਾਂਦੀ ਹੈ।
Question 6: ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਹੈ—
(a) ਬਿਜਲੀ ਮੋਟਰ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿਚ ਪਰਿਵਰਤਿਤ ਕਰਦੀ ਹੈ।
(b) ਬਿਜਲੀ ਜਨਰੇਟਰ ਬਿਜਲ-ਚੁੰਬਕੀ ਪ੍ਰੇਰਣ ਦੇ ਸਿਧਾਂਤ 'ਤੇ ਕਾਰਜ ਕਰਦਾ ਹੈ।
(c) ਕਿਸੇ ਲੰਬੀ ਗੋਲਾਕਾਰ ਬਿਜਲੀ ਧਾਰਾ ਵਾਲੀ ਕੁੰਡਲੀ ਦੇ ਕੇਂਦਰ ਉੱਤੇ ਚੁੰਬਕੀ ਖੇਤਰ ਸਮਾਨਾਂਤਰ ਸਿੱਧੀਆਂ ਖੇਤਰੀ ਰੇਖਾਵਾਂ ਹੁੰਦਾ ਹੈ।
(d) ਹਰੇ ਬਿਜਲ ਰੋਧਕ ਵਾਲੀ ਤਾਰ ਆਮ ਕਰਕੇ ਬਿਜਲੀ ਸਪਲਾਈ ਦੀ ਲਾਈਵ ਤਾਰ ਹੁੰਦੀ ਹੈ।
Answer:
(a) ਗ਼ਲਤ
(b) ਸਹੀ
(c) ਸਹੀ
(d) ਗ਼ਲਤ।
Exam Tips:
a) ਹਰ ਕਥਨ ਲਈ ਵੱਖ-ਵੱਖ "ਸਹੀ" ਜਾਂ "ਗ਼ਲਤ" ਲਿਖੋ।
b) ਮੋਟਰ ਬਿਜਲਈ ਊਰਜਾ ਨੂੰ ਯੰਤਰਿਕ ਊਰਜਾ ਵਿਚ ਬਦਲਦੀ ਹੈ; ਹਰੀ ਤਾਰ ਭੂ-ਸੰਪਰਕ ਤਾਰ ਹੁੰਦੀ ਹੈ।
Question 7: ਚੁੰਬਕੀ ਖੇਤਰ ਉਤਪੰਨ ਕਰਨ ਦੇ ਤਿੰਨ ਢੰਗਾਂ ਦੀ ਸੂਚੀ ਬਣਾਓ।
Answer:
ਚੁੰਬਕੀ ਖੇਤਰ ਉਤਪੰਨ ਕਰਨ ਦੇ ਢੰਗ—
1. ਸਥਾਈ ਛੜ ਚੁੰਬਕ
2. ਬਿਜਲੀ ਚੁੰਬਕ
3. ਬਿਜਲੀ ਪ੍ਰੇਰਣ ਚੁੰਬਕ।
Exam Tips:
a) ਤਿੰਨੇ ਢੰਗ ਸੂਚੀ ਬਣਾ ਕੇ ਕ੍ਰਮ-ਅੰਕ ਸਹਿਤ ਲਿਖੋ।
Question 8: ਸੋਲੀਨਾਇਡ ਚੁੰਬਕ ਦੀ ਤਰ੍ਹਾਂ ਕਿਵੇਂ ਵਿਵਹਾਰ ਕਰਦੀ ਹੈ? ਕੀ ਤੁਸੀਂ ਛੜ ਚੁੰਬਕ ਦੀ ਸਹਾਇਤਾ ਨਾਲ ਕਿਸੇ ਬਿਜਲੀ ਧਾਰਾ ਵਾਲੇ ਸੋਲੀਨਾਇਡ ਦੇ ਉੱਤਰੀ ਧਰੁਵ ਦਾ ਪਤਾ ਕਰ ਸਕਦੇ ਹੋ?
Answer:
1. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਨੂੰ ਸੁਤੰਤਰਤਾਪੂਰਵਕ ਲਟਕਾਉਣ 'ਤੇ ਦੋਨੋਂ ਉੱਤਰ-ਦੱਖਣ ਦਿਸ਼ਾ ਵਿਚ ਠਹਿਰਦੇ ਹਨ।
2. ਛੜ ਚੁੰਬਕ ਅਤੇ ਸੋਲੀਨਾਇਡ ਸਮਾਨ ਧਰੁਵਾਂ ਨੂੰ ਪ੍ਰਤਿਕਰਸ਼ਿਤ ਅਤੇ ਅਸਮਾਨ (ਵਿਪਰੀਤ) ਧਰੁਵਾਂ ਨੂੰ ਆਕਰਸ਼ਿਤ ਕਰਦੇ ਹਨ।
3. ਛੜ ਚੁੰਬਕ ਅਤੇ ਸੋਲੀਨਾਇਡ ਦੋਨੋਂ ਚੁੰਬਕੀ ਪਦਾਰਥਾਂ (ਜਿਵੇਂ ਲੋਹਾ, ਕੋਬਾਲਟ ਅਤੇ ਨਿਕਲ) ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
4. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਦੇ ਨੇੜੇ ਦਿਸ਼ਾ ਸੂਚਕ ਸੂਈ ਲਿਆਉਣ 'ਤੇ ਸੂਈ ਵਿਖੇਪਿਤ ਹੋ ਜਾਂਦੀ ਹੈ।
5. ਸੁਤੰਤਰਤਾਪੂਰਵਕ ਲਟਕ ਰਹੇ ਚੁੰਬਕ ਜਾਂ ਸੋਲੀਨਾਇਡ ਦੇ ਨੇੜੇ ਇਕ ਹੋਰ ਧਾਰਾਵਾਹੀ ਤਾਰ ਲਿਆਉਣ ਨਾਲ ਦੋਨੋਂ ਵਿਖੇਪਿਤ ਹੋ ਜਾਂਦੇ ਹਨ।
ਛੜ ਚੁੰਬਕ ਦੁਆਰਾ ਸੋਲੀਨਾਇਡ ਦੇ ਧਰੁਵ ਨਿਰਧਾਰਨ ਕਰਨਾ—
1. ਇਕ ਸੁਤੰਤਰਤਾਪੂਰਵਕ ਖਿਤਿਜ ਅਵਸਥਾ ਵਿਚ ਲਟਕ ਰਹੀ ਧਾਰਾਵਾਹੀ ਸੋਲੀਨਾਇਡ ਦੇ ਇਕ ਸਿਰੇ ਦੇ ਨੇੜੇ ਛੜ ਚੁੰਬਕ ਦਾ ਉੱਤਰੀ ਧਰੁਵ ਲਿਆਓ। ਜੇਕਰ ਧਾਰਾਵਾਹੀ ਸੋਲੀਨਾਇਡ ਆਕਰਸ਼ਿਤ ਹੁੰਦੀ ਹੈ ਤਾਂ ਇਹ ਸਿਰਾ ਸੋਲੀਨਾਇਡ ਦਾ ਦੱਖਣੀ ਧਰੁਵ ਹੋਵੇਗਾ ਅਤੇ ਦੂਜਾ ਸਿਰਾ ਉੱਤਰੀ ਧਰੁਵ ਹੋਵੇਗਾ।
2. ਜੇਕਰ ਛੜ ਚੁੰਬਕ ਦਾ ਉੱਤਰੀ ਧਰੁਵ ਸੋਲੀਨਾਇਡ ਦੇ ਨੇੜੇ ਲਿਆਉਣ ਨਾਲ ਸੋਲੀਨਾਇਡ ਵਿਖੇਪਿਤ (ਪ੍ਰਤਿਕਰਸ਼ਿਤ) ਹੋ ਜਾਂਦੀ ਹੈ ਤਾਂ ਛੜ ਚੁੰਬਕ ਦੇ ਉੱਤਰੀ ਧਰੁਵ ਦੇ ਸਾਹਮਣੇ ਵਾਲਾ ਸੋਲੀਨਾਇਡ ਦਾ ਸਿਰਾ ਉੱਤਰੀ ਧਰੁਵ ਅਤੇ ਦੂਜਾ ਸਿਰਾ ਦੱਖਣੀ ਧਰੁਵ ਹੋਵੇਗਾ।
Exam Tips:
a) ਸੋਲੀਨਾਇਡ ਅਤੇ ਛੜ ਚੁੰਬਕ ਦੀ ਸਮਾਨਤਾ ਦੇ ਸਾਰੇ ਨੁਕਤੇ ਕ੍ਰਮ ਨਾਲ ਲਿਖੋ।
b) ਧਰੁਵ ਪਤਾ ਕਰਨ ਲਈ ਆਕਰਸ਼ਣ ਅਤੇ ਪ੍ਰਤਿਕਰਸ਼ਣ ਵਾਲੇ ਦੋਵੇਂ ਹਾਲਾਤ ਲਿਖੋ।
Question 9: ਕਿਸੇ ਚੁੰਬਕੀ ਖੇਤਰ ਵਿਚ ਸਥਿਤ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗ ਰਿਹਾ ਬਲ ਕਦੋਂ ਅਧਿਕਤਮ ਹੁੰਦਾ ਹੈ?
Answer:
ਕਿਸੇ ਚੁੰਬਕੀ ਖੇਤਰ ਵਿਚ ਸਥਿਤ ਬਿਜਲੀ ਧਾਰਾਵਾਹੀ ਚਾਲਕ ਉੱਤੇ ਲੱਗ ਰਿਹਾ ਬਲ ਉਸ ਸਮੇਂ ਅਧਿਕਤਮ ਹੁੰਦਾ ਹੈ ਜਦੋਂ ਬਿਜਲੀ ਧਾਰਾ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਹੋਵੇ।
Exam Tips:
a) ਉੱਤਰ ਵਿਚ "ਲੰਬ ਦਿਸ਼ਾ" ਸ਼ਬਦ ਜ਼ਰੂਰ ਲਿਖੋ।
Question 10: ਮੰਨ ਲਓ ਤੁਸੀਂ ਕਿਸੇ ਚੈਂਬਰ ਵਿਚ ਆਪਣੀ ਪਿੱਠ ਨੂੰ ਕਿਸੇ ਇਕ ਕੰਧ ਨਾਲ ਲਗਾ ਕੇ ਬੈਠੇ ਹੋ। ਕੋਈ ਇਲੈੱਕਟ੍ਰਾਨ ਪੁੰਜ ਤੁਹਾਡੇ ਪਿੱਛੇ ਦੀ ਕੰਧ ਤੋਂ ਸਾਹਮਣੇ ਵਾਲੀ ਕੰਧ ਵੱਲ ਖਿਤਿਜ ਗਤੀ ਕਰਦਾ ਹੋਇਆ ਕਿਸੇ ਪ੍ਰਬਲ ਚੁੰਬਕੀ ਖੇਤਰ ਦੁਆਰਾ ਤੁਹਾਡੇ ਸੱਜੇ ਪਾਸੇ ਵਿਖੇਪਿਤ ਹੋ ਜਾਂਦਾ ਹੈ। ਚੁੰਬਕੀ ਖੇਤਰ ਦੀ ਦਿਸ਼ਾ ਕੀ ਹੈ?
Answer:
ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਲੱਗ ਰਹੇ ਬਲ ਦੀ ਦਿਸ਼ਾ ਚੁੰਬਕੀ ਖੇਤਰ ਅਤੇ ਬਿਜਲਈ ਧਾਰਾ ਦੋਨਾਂ ਦੀਆਂ ਦਿਸ਼ਾਵਾਂ ਦੇ ਲੰਬ ਹੁੰਦੀ ਹੈ। ਬਿਜਲਈ ਧਾਰਾ ਦੀ ਦਿਸ਼ਾ ਇਲੈੱਕਟ੍ਰਾਨ ਦੀ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿਚ ਹੁੰਦੀ ਹੈ। ਇਸ ਲਈ ਚੁੰਬਕੀ ਖੇਤਰ ਦੀ ਦਿਸ਼ਾ ਹੇਠਾਂ ਵੱਲ ਹੋਵੇਗੀ।
Exam Tips:
a) ਪਹਿਲਾਂ ਯਾਦ ਰੱਖੋ ਕਿ ਇਲੈੱਕਟ੍ਰਾਨ ਰਿਣ-ਚਾਰਜ ਹੈ, ਇਸ ਲਈ ਧਾਰਾ ਦੀ ਦਿਸ਼ਾ ਉਸ ਦੀ ਗਤੀ ਤੋਂ ਉਲਟ ਲਓ।
b) ਫਲੈਮਿੰਗ ਦੇ ਖੱਬੇ ਹੱਥ ਦਾ ਨਿਯਮ ਨਾਮ ਲੈ ਕੇ ਲਿਖੋ।
Question 11: ਬਿਜਲੀ ਮੋਟਰ ਦਾ ਅੰਕਿਤ ਚਿੱਤਰ ਖਿੱਚੋ। ਇਸ ਦਾ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ। ਬਿਜਲੀ ਮੋਟਰ ਵਿਚ ਵਿਭੇਦਿਤ ਰਿੰਗ ਦਾ ਕੀ ਮਹੱਤਵ ਹੈ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਦੀ ਮੋਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਸਮਝਾਓ।
Answer:
ਬਿਜਲੀ ਮੋਟਰ—ਬਿਜਲੀ ਮੋਟਰ ਬਿਜਲ ਊਰਜਾ (ਬਿਜਲਈ ਧਾਰਾ) ਨੂੰ ਯੰਤਰਿਕ ਊਰਜਾ (ਗਤੀ) ਵਿਚ ਪਰਿਵਰਤਿਤ ਕਰ ਦਿੰਦੀ ਹੈ। ਰੋਜ਼ਾਨਾ ਜੀਵਨ ਵਿਚ ਬਿਜਲੀ ਮੋਟਰਾਂ ਦਾ ਕਈ ਸਥਾਨਾਂ 'ਤੇ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਕਿ ਵਾਲ ਸੁਕਾਉਣ ਵਾਲਾ ਯੰਤਰ (ਡਰਾਇਰ), ਪੱਖੇ, ਪਾਣੀ ਦੇ ਪੰਪ ਅਤੇ ਕਈ ਵਾਹਨ ਅਤੇ ਉਦਯੋਗ।
ਸਿਧਾਂਤ—ਜਦੋਂ ਕਿਸੇ ਕਰੰਟ ਵਾਹਕ ਕੁੰਡਲੀ ਨੂੰ ਚੁੰਬਕੀ ਖੇਤਰ ਵਿਚ ਰੱਖਿਆ ਜਾਂਦਾ ਹੈ ਤਾਂ ਇਸ ਕੁੰਡਲੀ ਦੀਆਂ ਭੁਜਾਵਾਂ 'ਤੇ ਬਲ ਕਿਰਿਆ ਕਰਦਾ ਹੈ ਜੋ ਕੁੰਡਲੀ ਨੂੰ ਘੁੰਮਾਉਣ ਦਾ ਯਤਨ ਕਰਦਾ ਹੈ।
ਬਨਾਵਟ—ਬਿਜਲੀ ਮੋਟਰ ਦੇ ਹੇਠ ਲਿਖੇ ਭਾਗ ਹਨ—
1. ਆਰਮੇਚਰ ਕੁੰਡਲੀ—ਆਰਮੇਚਰ ਕੁੰਡਲੀ ABCD ਇਕ ਨਰਮ ਲੋਹੇ ਦੀ ਛੜ ਦੇ ਗਿਰਦ ਲਪੇਟੀ ਇਕ ਕੁੰਡਲੀ ਹੈ, ਜੋ ਆਪਣੇ ਧੁਰੇ ਦੇ ਗਿਰਦ ਘੁੰਮਣ ਲਈ ਸੁਤੰਤਰ ਹੁੰਦੀ ਹੈ।
2. ਦਿਸ਼ਾ ਪਰਿਵਰਤਕ—ਦਿਸ਼ਾ ਪਰਿਵਰਤਕ ਕੁੰਡਲੀ, ਵਿਭਾਜਿਤ ਛੱਲਿਆਂ S1 ਅਤੇ S2 ਨਾਲ ਜੁੜੀ ਹੁੰਦੀ ਹੈ।
3. ਹਾਰਸ-ਸ਼ੂ ਚੁੰਬਕ—ਕੁੰਡਲੀ ਨੂੰ ਹਾਰਸ-ਸ਼ੂ (ਘੋੜੇ ਦੀ ਨਾਲ ਜਿਹੇ) ਚੁੰਬਕ ਦੇ ਸ਼ਕਤੀਸ਼ਾਲੀ ਧਰੁਵਾਂ ਦੇ ਵਿਚਕਾਰ ਰੱਖਿਆ ਜਾਂਦਾ ਹੈ।
4. ਕਾਰਬਨ ਬੁਰਸ਼—ਕਾਰਬਨ ਬੁਰਸ਼ B1 ਅਤੇ B2 ਦਾ ਜੋੜਾ ਵਿਭਾਜਿਤ ਛੱਲਿਆਂ ਨੂੰ ਦਬਾ ਕੇ ਰੱਖਦਾ ਹੈ। D.C. ਧਾਰਾ ਦਾ ਇਕ ਸਰੋਤ ਇਨ੍ਹਾਂ ਕਾਰਬਨ ਬੁਰਸ਼ਾਂ ਨਾਲ ਜੁੜਿਆ ਹੁੰਦਾ ਹੈ।
ਕਾਰਜ ਵਿਧੀ—ਮੰਨ ਲਓ ਕੁੰਡਲੀ ABCD ਦਾ ਤਲ ਖਿਤਿਜ ਹੈ ਅਤੇ ਵਿਭਾਜਿਤ ਛੱਲੇ S1 ਅਤੇ S2 ਬੁਰਸ਼ B1 ਅਤੇ B2 ਨੂੰ ਛੂਹ ਰਹੇ ਹਨ, ਜਿਵੇਂ ਕਿ ਚਿੱਤਰ ਵਿਚ ਦਰਸਾਇਆ ਗਿਆ ਹੈ। ਧਾਰਾ ਘੜੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿਚ ਪ੍ਰਵਾਹਿਤ ਕੀਤੀ ਜਾਂਦੀ ਹੈ।
ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ AB ਬਾਹਰ ਵੱਲ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿਚ ਇਕ ਬਲ F ਮਹਿਸੂਸ ਕਰਦੀ ਹੈ। ਭੁਜਾ DC ਅੰਦਰ ਵੱਲ ਕਾਗ਼ਜ਼ ਦੇ ਤਲ ਦੇ ਸਮਾਨਾਂਤਰ ਬਲ F ਮਹਿਸੂਸ ਕਰਦੀ ਹੈ।
ਕਿਉਂਕਿ CB ਅਤੇ AD ਭੁਜਾਵਾਂ ਚੁੰਬਕੀ ਖੇਤਰ ਦੇ ਸਮਾਨਾਂਤਰ ਹਨ, ਇਸ ਲਈ ਇਹ ਕੋਈ ਬਲ ਮਹਿਸੂਸ ਨਹੀਂ ਕਰਦੀਆਂ। ਭੁਜਾਵਾਂ AB ਅਤੇ CD 'ਤੇ ਕਿਰਿਆ ਕਰ ਰਹੇ ਬਲ ਬਰਾਬਰ ਪਰੰਤੂ ਉਲਟ ਦਿਸ਼ਾ ਵਾਲੇ ਹਨ ਜੋ ਵਿਭਿੰਨ ਬਿੰਦੂਆਂ 'ਤੇ ਕਿਰਿਆ ਕਰਕੇ ਇਕ ਜੋੜਾ ਬਲ ਬਣਾਉਂਦੇ ਹਨ, ਜਿਸ ਦੇ ਸਿੱਟੇ ਵਜੋਂ ਕੁੰਡਲੀ ਘੜੀ ਵਾਲੀ ਦਿਸ਼ਾ ਵਿਚ ਘੁੰਮਣ ਲੱਗਦੀ ਹੈ। ਜਦੋਂ ਕੁੰਡਲੀ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿਚ ਆ ਜਾਂਦੀ ਹੈ ਅਤੇ ਭੁਜਾ AB ਅਤੇ CD ਹੇਠਾਂ ਹੋ ਜਾਂਦੀਆਂ ਹਨ, ਤਾਂ ਜੋੜਾ ਬਲ ਸਿਫ਼ਰ ਹੋ ਜਾਂਦਾ ਹੈ, ਪਰੰਤੂ ਜੜ੍ਹਤਾ ਦੇ ਕਾਰਨ ਕੁੰਡਲੀ ਘੁੰਮਦੀ ਰਹਿੰਦੀ ਹੈ। ਵਿਭਾਜਿਤ ਛੱਲਾ S1 ਅਤੇ ਬੁਰਸ਼ B2 ਪਰਸਪਰ ਸੰਪਰਕ ਵਿਚ ਅਤੇ ਵਿਭਾਜਿਤ ਛੱਲਾ S2 ਬੁਰਸ਼ B1 ਦੇ ਸੰਪਰਕ ਵਿਚ ਆ ਜਾਂਦਾ ਹੈ।
ਵਿਭਾਜਿਤ ਛੱਲੇ ਆਪਣੀ ਸਥਿਤੀ ਬਦਲਦੇ ਹਨ, ਨਾ ਕਿ ਬੁਰਸ਼ B1 ਅਤੇ B2। ਫਿਰ ਜਦੋਂ ਬਿਜਲਈ ਧਾਰਾ ਕੁੰਡਲੀ ਵਿਚੋਂ ਦਿਸ਼ਾ ABCD ਵਿਚੋਂ ਲੰਘਦੀ ਹੈ ਤਾਂ ਕੁੰਡਲੀ ਦੀਆਂ ਭੁਜਾਵਾਂ 'ਤੇ ਕਿਰਿਆ ਕਰਕੇ ਬਲ ਉਸ ਦਿਸ਼ਾ ਵਿਚ ਬਾਹਰ ਵੱਲ ਜੋੜਾ ਬਲ ਬਣਾਉਂਦਾ ਹੈ। ਇਸ ਦੇ ਸਿੱਟੇ ਵਜੋਂ ਕੁੰਡਲੀ ਉਸੇ ਦਿਸ਼ਾ ਵਿਚ ਘੁੰਮਣਾ ਜਾਰੀ ਰੱਖਦੀ ਹੈ। ਇਸ ਤਰ੍ਹਾਂ ਮੋਟਰ ਦੀ ਕੁੰਡਲੀ ਦੇ ਧੁਰੇ 'ਤੇ ਜੇਕਰ ਕੋਈ ਪਹੀਆ ਲੱਗਾ ਹੋਵੇ ਤਾਂ ਪਹੀਆ ਕੋਈ ਮਸ਼ੀਨ ਚਲਾ ਸਕਦਾ ਹੈ।
Exam Tips:
a) ਉੱਤਰ ਵਿਚ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਤਿੰਨੇ ਸਿਰਲੇਖਾਂ ਹੇਠ ਵੱਖ-ਵੱਖ ਲਿਖੋ।
b) ਆਰਮੇਚਰ, ਹਾਰਸ-ਸ਼ੂ ਚੁੰਬਕ, ਵਿਭਾਜਿਤ ਛੱਲੇ ਅਤੇ ਕਾਰਬਨ ਬੁਰਸ਼ ਨੂੰ ਅੰਕਿਤ ਕਰਕੇ ਸਾਫ਼ ਚਿੱਤਰ ਬਣਾਓ।
c) ਬਲ ਦੀ ਦਿਸ਼ਾ ਲਈ ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਦਾ ਹਵਾਲਾ ਦਿਓ।
Question 12: ਅਜਿਹੇ ਕੁਝ ਯੰਤਰਾਂ ਦੇ ਨਾਂ ਲਿਖੋ ਜਿਨ੍ਹਾਂ ਵਿਚ ਬਿਜਲੀ ਮੋਟਰ ਦਾ ਉਪਯੋਗ ਹੁੰਦਾ ਹੈ।
Answer:
ਬਿਜਲੀ ਮੋਟਰ ਦਾ ਉਪਯੋਗ ਬਿਜਲੀ ਪੱਖਿਆਂ, ਰੈਫ਼ਰੀਜਰੇਟਰਾਂ, ਬਿਜਲੀ ਮਿਕਸਰਾਂ, ਵਾਸ਼ਿੰਗ ਮਸ਼ੀਨਾਂ, ਕੰਪਿਊਟਰਾਂ, ਐੱਮ. ਪੀ. 3 ਪਲੇਅਰ, ਜਲ ਪੰਪ ਅਤੇ ਆਟਾ ਪੀਸਣ ਵਾਲੀ ਮਸ਼ੀਨ ਵਿਚ ਕੀਤਾ ਜਾਂਦਾ ਹੈ।
Exam Tips:
a) ਘੱਟੋ-ਘੱਟ ਚਾਰ-ਪੰਜ ਯੰਤਰਾਂ ਦੇ ਨਾਂ ਲਿਖੋ।
Question 13: ਬਿਜਲ-ਰੋਧੀ ਤਾਂਬੇ ਦੀ ਤਾਰ ਦੀ ਕੁੰਡਲੀ ਕਿਸੇ ਗੈਲਵੈਨੋਮੀਟਰ ਨਾਲ ਜੁੜੀ ਹੋਈ ਹੈ। ਕੀ ਹੋਵੇਗਾ ਜੇਕਰ ਕੋਈ ਛੜ ਚੁੰਬਕ:
(i) ਕੁੰਡਲੀ ਵਿਚ ਧਕੇਲਿਆ ਜਾਂਦਾ ਹੈ?
(ii) ਕੁੰਡਲੀ ਦੇ ਅੰਦਰੋਂ ਬਾਹਰ ਖਿੱਚਿਆ ਜਾਂਦਾ ਹੈ?
(iii) ਕੁੰਡਲੀ ਦੇ ਅੰਦਰ ਸਥਿਰ ਰੱਖਿਆ ਜਾਂਦਾ ਹੈ?
Answer:
(i) ਜਿਵੇਂ ਹੀ ਛੜ ਚੁੰਬਕ ਨੂੰ ਕੁੰਡਲੀ ਵਿਚ ਧਕੇਲਿਆ ਜਾਂਦਾ ਹੈ, ਉਸੇ ਵੇਲੇ ਗੈਲਵੈਨੋਮੀਟਰ ਦੀ ਸੂਈ ਵਿਚ ਥੋੜ੍ਹੇ ਸਮੇਂ ਲਈ ਵਿਖੇਪਣ ਹੁੰਦਾ ਹੈ। ਇਹ ਕੁੰਡਲੀ ਵਿਚ ਬਿਜਲਈ ਧਾਰਾ ਦੀ ਮੌਜੂਦਗੀ ਦਾ ਸੰਕੇਤ ਦਿੰਦਾ ਹੈ।
(ii) ਜਦੋਂ ਚੁੰਬਕ ਨੂੰ ਕੁੰਡਲੀ ਵਿਚੋਂ ਬਾਹਰ ਖਿੱਚਿਆ ਜਾਂਦਾ ਹੈ ਤਾਂ ਗੈਲਵੈਨੋਮੀਟਰ ਦੀ ਸੂਈ ਦਾ ਥੋੜ੍ਹੇ ਸਮੇਂ ਲਈ ਵਿਪਰੀਤ (ਉਲਟ) ਦਿਸ਼ਾ ਵਿਚ ਵਿਖੇਪਣ ਹੁੰਦਾ ਹੈ।
(iii) ਜੇਕਰ ਚੁੰਬਕ ਨੂੰ ਕੁੰਡਲੀ ਅੰਦਰ ਸਥਿਰ ਰੱਖਿਆ ਜਾਂਦਾ ਹੈ ਤਾਂ ਕੁੰਡਲੀ ਵਿਚ ਕੋਈ ਬਿਜਲਈ ਧਾਰਾ ਉਤਪੰਨ ਨਹੀਂ ਹੁੰਦੀ ਅਤੇ ਗੈਲਵੈਨੋਮੀਟਰ ਦੀ ਸੂਈ ਦਾ ਵਿਖੇਪਣ ਨਹੀਂ ਹੁੰਦਾ।
Exam Tips:
a) ਤਿੰਨੇ ਹਾਲਤਾਂ ਲਈ ਵੱਖ-ਵੱਖ ਉੱਤਰ ਲਿਖੋ: ਅੰਦਰ ਧੱਕਣਾ, ਬਾਹਰ ਖਿੱਚਣਾ ਅਤੇ ਸਥਿਰ ਰੱਖਣਾ।
b) ਧਿਆਨ ਰੱਖੋ ਕਿ ਧਾਰਾ ਸਿਰਫ਼ ਚੁੰਬਕੀ ਫਲੈਕਸ ਬਦਲਣ ਸਮੇਂ ਪੈਦਾ ਹੁੰਦੀ ਹੈ।
Question 14: ਦੋ ਗੋਲਾਕਾਰ ਕੁੰਡਲੀਆਂ A ਅਤੇ B ਇਕ ਦੂਜੇ ਦੇ ਨੇੜੇ ਸਥਿਤ ਹਨ। ਜੇਕਰ ਕੁੰਡਲੀ A ਵਿਚ ਬਿਜਲੀ ਧਾਰਾ ਵਿਚ ਕੋਈ ਪਰਿਵਰਤਨ ਕਰੀਏ ਤਾਂ ਕੀ ਕੁੰਡਲੀ B ਵਿਚ ਕੋਈ ਬਿਜਲਈ ਧਾਰਾ ਪ੍ਰੇਰਿਤ ਹੋਵੇਗੀ? ਕਾਰਨ ਲਿਖੋ।
Answer:
ਹਾਂ, ਜਦੋਂ ਕੁੰਡਲੀ A ਵਿਚ ਬਿਜਲੀ ਧਾਰਾ ਵਿਚ ਕੋਈ ਪਰਿਵਰਤਨ ਕੀਤਾ ਜਾਂਦਾ ਹੈ ਤਾਂ ਕੁੰਡਲੀ B ਵਿਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ। ਕੁੰਡਲੀ A ਵਿਚ ਬਿਜਲਈ ਧਾਰਾ ਵਿਚ ਪਰਿਵਰਤਨ ਦੇ ਕਾਰਨ ਇਸ ਦੀਆਂ ਚੁੰਬਕੀ ਬਲ ਰੇਖਾਵਾਂ ਵਿਚ ਪਰਿਵਰਤਨ ਹੁੰਦਾ ਹੈ, ਜਿਸ ਕਰਕੇ ਕੁੰਡਲੀ B ਨਾਲ ਸੰਬੰਧਿਤ ਰੇਖਾਵਾਂ ਵਿਚ ਵੀ ਪਰਿਵਰਤਨ ਹੁੰਦਾ ਹੈ ਅਤੇ ਕੁੰਡਲੀ B ਵਿਚ ਬਿਜਲਈ ਧਾਰਾ ਉਤਪੰਨ ਹੋ ਜਾਂਦੀ ਹੈ।
Exam Tips:
a) ਉੱਤਰ "ਹਾਂ" ਨਾਲ ਸ਼ੁਰੂ ਕਰੋ ਅਤੇ ਫਿਰ ਚੁੰਬਕੀ ਰੇਖਾਵਾਂ ਵਿਚ ਪਰਿਵਰਤਨ ਦਾ ਕਾਰਨ ਲਿਖੋ।
Question 15: ਨਿਮਨਲਿਖਿਤ ਦੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਨਿਯਮ ਲਿਖੋ:
(i) ਕਿਸੇ ਸਿੱਧੇ ਬਿਜਲੀ ਧਾਰਾ ਵਾਲੇ ਚਾਲਕ ਦੇ ਆਲੇ-ਦੁਆਲੇ ਉਤਪੰਨ ਚੁੰਬਕੀ ਖੇਤਰ।
(ii) ਕਿਸੇ ਚੁੰਬਕੀ ਖੇਤਰ ਵਿਚ ਖੇਤਰ ਦੇ ਲੰਬ ਵੱਲ ਸਥਿਤ ਬਿਜਲੀ ਧਾਰਾ ਵਾਲੇ ਸਿੱਧੇ ਚਾਲਕ 'ਤੇ ਲੱਗਿਆ ਬਲ।
(iii) ਕਿਸੇ ਚੁੰਬਕੀ ਖੇਤਰ ਵਿਚ ਕਿਸੇ ਕੁੰਡਲੀ ਦੇ ਘੁੰਮਣ 'ਤੇ ਉਸ ਕੁੰਡਲੀ ਵਿਚ ਉਤਪੰਨ ਪ੍ਰੇਰਿਤ ਬਿਜਲੀ ਧਾਰਾ।
Answer:
(i) ਧਾਰਾਵਾਹੀ ਸਿੱਧੇ ਚਾਲਕ ਦੇ ਆਲੇ-ਦੁਆਲੇ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਸੱਜੇ ਹੱਥ ਦਾ ਅੰਗੂਠਾ ਨਿਯਮ ਨਿਰਧਾਰਿਤ ਕਰਦਾ ਹੈ।
ਸੱਜੇ ਹੱਥ ਦਾ ਅੰਗੂਠਾ ਨਿਯਮ—ਜੇਕਰ ਤੁਸੀਂ ਬਿਜਲਈ ਧਾਰਾ ਲੰਘ ਰਹੇ ਚਾਲਕ ਨੂੰ ਇਸ ਤਰ੍ਹਾਂ ਫੜੋ ਕਿ ਤੁਹਾਡਾ ਅੰਗੂਠਾ ਬਿਜਲਈ ਧਾਰਾ ਦੀ ਦਿਸ਼ਾ ਵਿਚ ਸੰਕੇਤ ਕਰੇ, ਤਾਂ ਤੁਹਾਡੀਆਂ ਉਂਗਲੀਆਂ ਚਾਲਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਦੀਆਂ ਖੇਤਰੀ ਰੇਖਾਵਾਂ ਦੀ ਦਿਸ਼ਾ ਨੂੰ ਦਰਸਾਉਣਗੀਆਂ। ਇਸ ਨੂੰ ਸੱਜੇ ਹੱਥ ਦਾ ਅੰਗੂਠਾ ਨਿਯਮ ਆਖਦੇ ਹਨ।
(ii) ਚੁੰਬਕੀ ਖੇਤਰ ਵਿਚ ਰੱਖੇ ਬਿਜਲਈ ਧਾਰਾ ਵਾਲੇ ਚਾਲਕ 'ਤੇ ਲੱਗਣ ਵਾਲੇ ਬਲ ਦੀ ਦਿਸ਼ਾ ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।
ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ—ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿੰਨੋਂ ਇਕ ਦੂਜੇ ਦੇ ਪਰਸਪਰ ਲੰਬ ਰੂਪ ਵਿਚ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਅਤੇ ਵਿਚਕਾਰਲੀ ਉਂਗਲੀ ਚਾਲਕ ਵਿਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਵਿਚ ਸੰਕੇਤ ਕਰਦੀ ਹੋਵੇ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ 'ਤੇ ਲੱਗੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ।
(iii) ਚੁੰਬਕੀ ਖੇਤਰ ਵਿਚ ਕਿਸੇ ਕੁੰਡਲੀ ਦੀ ਗਤੀ ਕਾਰਨ ਉਸ ਵਿਚ ਪ੍ਰੇਰਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ਪਤਾ ਲੱਗਦੀ ਹੈ।
ਫਲੈਮਿੰਗ ਦਾ ਸੱਜੇ ਹੱਥ ਦਾ ਨਿਯਮ—ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿੰਨੋਂ ਇਕ ਦੂਜੇ ਦੇ ਪਰਸਪਰ ਲੰਬ ਰੂਪ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵੱਲ ਸੰਕੇਤ ਕਰੇ ਅਤੇ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਵੱਲ ਸੰਕੇਤ ਕਰੇ, ਤਾਂ ਵਿਚਕਾਰਲੀ ਉਂਗਲੀ ਚਾਲਕ ਵਿਚ ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਦਰਸਾਏਗੀ।
Exam Tips:
a) ਤਿੰਨੇ ਨਿਯਮਾਂ ਦੇ ਨਾਂ ਸਪੱਸ਼ਟ ਲਿਖੋ ਅਤੇ ਹਰ ਇਕ ਨਿਯਮ ਵਿਚ ਉਂਗਲੀਆਂ ਦੀ ਭੂਮਿਕਾ ਵੱਖਰੀ ਦੱਸੋ।
b) ਖੱਬੇ ਹੱਥ ਦਾ ਨਿਯਮ ਮੋਟਰ ਲਈ ਅਤੇ ਸੱਜੇ ਹੱਥ ਦਾ ਨਿਯਮ ਜਨਰੇਟਰ ਲਈ ਵਰਤਿਆ ਜਾਂਦਾ ਹੈ।
Question 16: ਅੰਕਿਤ ਰੇਖਾ ਚਿੱਤਰ ਖਿੱਚ ਕੇ ਕਿਸੇ ਬਿਜਲੀ ਜਨਰੇਟਰ ਦਾ ਮੂਲ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ। ਇਸ ਵਿਚ ਬੁਰਸ਼ਾਂ ਦਾ ਕੀ ਕੰਮ ਹੈ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਜਨਰੇਟਰ ਦਾ ਸਿਧਾਂਤ, ਰਚਨਾ ਤੇ ਕਾਰਜ ਵਿਧੀ ਸਮਝਾਓ।
Answer:
ਪਰਤਵੀਂ ਧਾਰਾ ਡਾਇਨਮੋ ਜਾਂ ਬਿਜਲੀ ਜਨਰੇਟਰ—ਬਿਜਲੀ ਜਨਰੇਟਰ ਇਕ ਅਜਿਹਾ ਯੰਤਰ ਹੈ ਜੋ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਦਾ ਹੈ। ਇਸ ਦਾ ਕਾਰਜ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਦੇ ਸਿਧਾਂਤ 'ਤੇ ਨਿਰਭਰ ਹੈ।
ਸਿਧਾਂਤ—ਜਦੋਂ ਕਿਸੇ ਬੰਦ ਕੁੰਡਲੀ (ਚਾਲਕ) ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿਚ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜ਼ਰਨ ਵਾਲੀਆਂ ਚੁੰਬਕੀ ਬਲ ਰੇਖਾਵਾਂ (ਚੁੰਬਕੀ ਫਲੈਕਸ) ਵਿਚ ਲਗਾਤਾਰ ਪਰਿਵਰਤਨ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿਚ ਬਿਜਲੀ ਧਾਰਾ ਪ੍ਰੇਰਿਤ ਹੋ ਜਾਂਦੀ ਹੈ। ਕੁੰਡਲੀ ਨੂੰ ਘੁਮਾਉਣ ਲਈ ਕੀਤਾ ਗਿਆ ਯੰਤਰਿਕ ਕਾਰਜ ਕੁੰਡਲੀ ਵਿਚ ਬਿਜਲੀ ਊਰਜਾ ਦੇ ਰੂਪ ਵਿਚ ਵਿਖਾਈ ਦਿੰਦਾ ਹੈ।
ਫਲੈਮਿੰਗ ਦੇ ਸੱਜੇ ਹੱਥ ਦਾ ਨਿਯਮ—ਆਪਣੇ ਸੱਜੇ ਹੱਥ ਦੇ ਅੰਗੂਠੇ, ਪਹਿਲੀ ਉਂਗਲੀ ਅਤੇ ਦੂਜੀ (ਵਿਚਕਾਰਲੀ) ਉਂਗਲੀ ਨੂੰ ਇਸ ਤਰ੍ਹਾਂ ਫੈਲਾਓ ਕਿ ਤਿੰਨੋਂ ਇਕ-ਦੂਜੇ ਨਾਲ ਸਮਕੋਣ ਬਣਾਉਣ। ਤਾਂ ਪਹਿਲੀ ਉਂਗਲੀ ਚੁੰਬਕੀ ਖੇਤਰ ਵੱਲ ਸੰਕੇਤ ਕਰਦੀ ਹੈ, ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੂਜੀ ਉਂਗਲੀ ਕੁੰਡਲੀ ਵਿਚ ਉਤਪੰਨ ਹੋਈ ਬਿਜਲਈ ਧਾਰਾ ਦੀ ਦਿਸ਼ਾ ਦਰਸਾਉਂਦੀ ਹੈ।
ਰਚਨਾ (ਬਨਾਵਟ)—ਕਿਸੇ ਸਾਧਾਰਨ ਪਰਤਵੀਂ ਜਨਰੇਟਰ ਦੇ ਹੇਠ ਲਿਖੇ ਮੁੱਖ ਭਾਗ ਹੁੰਦੇ ਹਨ—
1. ਆਰਮੇਚਰ (Armature)—ਇਸ ਵਿਚ ਨਰਮ ਲੋਹੇ ਦੀ ਕੋਰ 'ਤੇ ਤਾਂਬੇ ਦੀ ਰੋਧਕ ਤਾਰ ਦੇ ਬਹੁਤ ਸਾਰੇ ਲਪੇਟਾਂ ਵਾਲੀ ਆਇਤਾਕਾਰ ਕੁੰਡਲੀ ABCD ਹੁੰਦੀ ਹੈ, ਜਿਸ ਨੂੰ ਆਰਮੇਚਰ ਕਹਿੰਦੇ ਹਨ। ਇਸ ਨੂੰ ਧੁਰੀ 'ਤੇ ਲਗਾਇਆ ਜਾਂਦਾ ਹੈ ਜੋ ਘੁਮਾਈ ਜਾ ਸਕਦੀ ਹੈ।
2. ਖੇਤਰ ਚੁੰਬਕ (Field Magnet)—ਕੁੰਡਲੀ ਨੂੰ ਸ਼ਕਤੀਸ਼ਾਲੀ ਚੁੰਬਕੀ ਧਰੁਵਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ। ਛੋਟੇ ਜਨਰੇਟਰਾਂ ਵਿਚ ਸਥਾਈ ਚੁੰਬਕ ਲਗਾਏ ਜਾਂਦੇ ਹਨ, ਪਰੰਤੂ ਵੱਡੇ ਜਨਰੇਟਰਾਂ ਵਿਚ ਬਿਜਲੀ ਚੁੰਬਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਚੁੰਬਕੀ ਖੇਤਰ ਉਤਪੰਨ ਕਰਦਾ ਹੈ।
3. ਸਲਿੱਪ ਰਿੰਗ (Slip Rings)—ਧਾਤੂ ਦੇ ਦੋ ਖੋਖਲੇ ਰਿੰਗ R1 ਅਤੇ R2 ਨੂੰ ਕੁੰਡਲੀ ਦੀ ਧੁਰੀ ਉੱਪਰ ਲਗਾਇਆ ਜਾਂਦਾ ਹੈ। ਕੁੰਡਲੀ ਦੀਆਂ ਭੁਜਾਵਾਂ AB ਅਤੇ CD ਨੂੰ ਕ੍ਰਮਵਾਰ ਇਨ੍ਹਾਂ ਨਾਲ ਜੋੜ ਦਿੱਤਾ ਜਾਂਦਾ ਹੈ। ਆਰਮੇਚਰ ਦੇ ਘੁੰਮਣ ਨਾਲ R1 ਅਤੇ R2 ਵੀ ਇਸ ਨਾਲ ਘੁੰਮਦੇ ਹਨ।
4. ਕਾਰਬਨ ਬੁਰਸ਼ (Carbon Brush)—ਦੋ ਕਾਰਬਨ ਬੁਰਸ਼ B1 ਅਤੇ B2 ਦੁਆਰਾ ਬਿਜਲਈ ਧਾਰਾ ਨੂੰ ਲੋਡ ਤੱਕ ਲਿਜਾਇਆ ਜਾਂਦਾ ਹੈ। ਚਿੱਤਰ ਵਿਚ ਇਸ ਨੂੰ ਗੈਲਵੈਨੋਮੀਟਰ ਨਾਲ ਜੋੜਿਆ ਗਿਆ ਹੈ ਜੋ ਬਿਜਲਈ ਧਾਰਾ ਨੂੰ ਮਾਪਦਾ ਹੈ।
ਕਾਰਜ ਵਿਧੀ (Working)—ਜਦੋਂ ਕੁੰਡਲੀ ਨੂੰ ਚੁੰਬਕ ਦੇ ਧਰੁਵਾਂ N ਅਤੇ S ਦੇ ਵਿਚ ਘੜੀ ਦੀ ਸੂਈ ਦੇ ਵਿਪਰੀਤ ਦਿਸ਼ਾ (Anticlockwise) ਵਿਚ ਘੁਮਾਇਆ ਜਾਂਦਾ ਹੈ ਤਾਂ AB ਅਤੇ CD ਉੱਪਰ ਵੱਲ ਗਤੀ ਕਰਦੀ ਹੈ। ਉੱਤਰੀ ਧਰੁਵ ਦੇ ਨੇੜੇ ਜਾ ਕੇ AB ਚੁੰਬਕੀ ਰੇਖਾਵਾਂ ਨੂੰ ਕੱਟਦੀ ਹੈ ਅਤੇ CD ਦੱਖਣੀ ਧਰੁਵ ਦੇ ਨੇੜੇ ਚੁੰਬਕੀ ਬਲ ਰੇਖਾਵਾਂ ਨੂੰ ਕੱਟਦੀ ਹੈ। ਇਸ ਤੋਂ AB ਅਤੇ DC ਵਿਚ ਪ੍ਰੇਰਿਤ ਬਿਜਲਈ ਧਾਰਾ ਉਤਪੰਨ ਹੁੰਦੀ ਹੈ। ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਅਨੁਸਾਰ ਬਿਜਲਈ ਧਾਰਾ B ਤੋਂ A ਅਤੇ D ਤੋਂ C ਵੱਲ ਪ੍ਰਵਾਹ ਕਰਦੀ ਹੈ। ਪ੍ਰਭਾਵੀ ਬਿਜਲਈ ਧਾਰਾ DCBA ਦੀ ਦਿਸ਼ਾ ਵਿਚ ਵਹਿੰਦੀ ਹੈ। ਅੱਧੇ ਚੱਕਰ ਤੋਂ ਬਾਅਦ ਕੁੰਡਲੀ ਦੀਆਂ ਭੁਜਾਵਾਂ AB ਅਤੇ DC ਆਪਣੀ ਸਥਿਤੀ ਬਦਲ ਲੈਂਦੀਆਂ ਹਨ। AB ਸੱਜੇ ਪਾਸੇ ਅਤੇ DC ਖੱਬੇ ਪਾਸੇ ਹੋ ਜਾਂਦੀ ਹੈ, ਜਿਸ ਕਰਕੇ AB ਉੱਪਰ ਵੱਲ ਅਤੇ DC ਹੇਠਾਂ ਵੱਲ ਜਾਂਦੀਆਂ ਹਨ।
ਇਸ ਵਿਵਸਥਾ ਵਿਚ ਇਕ ਬੁਰਸ਼ ਹਮੇਸ਼ਾ ਉਸ ਬਾਜ਼ੂ ਨਾਲ ਸੰਪਰਕ ਵਿਚ ਰਹਿੰਦਾ ਹੈ ਜਿਹੜੀ ਚੁੰਬਕੀ ਖੇਤਰ ਵਿਚ ਉੱਪਰ ਵੱਲ ਗਤੀ ਕਰਦੀ ਹੈ ਅਤੇ ਦੂਜਾ ਬੁਰਸ਼ ਹਮੇਸ਼ਾ ਹੇਠਾਂ ਵੱਲ ਗਤੀ ਕਰਨ ਵਾਲੀ ਬਾਜ਼ੂ ਦੇ ਸੰਪਰਕ ਵਿਚ ਰਹਿੰਦਾ ਹੈ।
Exam Tips:
a) ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਤਿੰਨੋਂ ਭਾਗ ਵੱਖ-ਵੱਖ ਸਿਰਲੇਖਾਂ ਨਾਲ ਲਿਖੋ।
b) ਅੰਕਿਤ ਚਿੱਤਰ ਵਿਚ ਆਰਮੇਚਰ, ਖੇਤਰ ਚੁੰਬਕ, ਸਲਿੱਪ ਰਿੰਗ ਅਤੇ ਕਾਰਬਨ ਬੁਰਸ਼ ਦੇ ਨਾਂ ਜ਼ਰੂਰ ਲਿਖੋ।
c) ਬੁਰਸ਼ਾਂ ਦਾ ਕੰਮ ਬਿਜਲਈ ਧਾਰਾ ਨੂੰ ਬਾਹਰੀ ਲੋਡ ਤੱਕ ਪਹੁੰਚਾਉਣਾ ਹੈ।
Question 17: ਬਿਜਲੀ ਸ਼ਾਰਟ ਸਰਕਟ ਕਦੋਂ ਹੁੰਦਾ ਹੈ?
Answer:
ਜਦੋਂ ਕਿਸੇ ਘਰੇਲੂ ਜਾਂ ਉਦਯੋਗਿਕ ਸਰਕਟ ਵਿਚ ਲਾਈਵ ਤਾਰ (ਜੀਵਤ ਜਾਂ ਫੇਜ਼ ਤਾਰ) ਅਤੇ ਨਿਊਟਰਲ ਤਾਰਾਂ ਆਪਸ ਵਿਚ ਜੁੜ ਜਾਂਦੀਆਂ ਹਨ ਤਾਂ ਸਰਕਟ ਸ਼ਾਰਟ ਹੋ ਜਾਂਦਾ ਹੈ। ਇਸ ਅਵਸਥਾ ਵਿਚ ਸਰਕਟ ਦਾ ਪ੍ਰਤਿਰੋਧ ਲਗਭਗ ਸਮਾਪਤ (ਜ਼ੀਰੋ) ਹੋ ਜਾਂਦਾ ਹੈ, ਜਿਸ ਕਰਕੇ ਬਿਜਲਈ ਧਾਰਾ ਅਚਾਨਕ ਬਹੁਤ ਜ਼ਿਆਦਾ ਹੋ ਜਾਂਦੀ ਹੈ।
Exam Tips:
a) ਉੱਤਰ ਵਿਚ ਲਾਈਵ ਅਤੇ ਨਿਊਟਰਲ ਤਾਰ ਦੇ ਸਿੱਧੇ ਮਿਲਣ ਦਾ ਜ਼ਿਕਰ ਕਰੋ।
b) ਨਾਲ ਲਿਖੋ ਕਿ ਪ੍ਰਤਿਰੋਧ ਘਟਣ ਨਾਲ ਧਾਰਾ ਬਹੁਤ ਵੱਧ ਜਾਂਦੀ ਹੈ।
Question 18: ਭੂ-ਤਾਰ ਦਾ ਕੀ ਕਾਰਜ ਹੈ? ਧਾਤ ਵਾਲੇ ਯੰਤਰਾਂ ਨੂੰ ਭੂ-ਸੰਪਰਕ ਕਰਨਾ ਕਿਉਂ ਜ਼ਰੂਰੀ ਹੈ?
Answer:
ਭੂ-ਤਾਰ—ਘਰੇਲੂ ਬਿਜਲੀ ਸਰਕਟ ਵਿਚ ਲਾਈਵ ਅਤੇ ਨਿਊਟਰਲ ਤਾਰਾਂ ਦੇ ਨਾਲ ਤੀਸਰੀ ਤਾਰ ਵੀ ਲੱਗੀ ਹੁੰਦੀ ਹੈ। ਇਸ ਤਾਰ ਦਾ ਸੰਪਰਕ ਘਰ ਦੇ ਨੇੜੇ ਧਰਤੀ ਹੇਠਾਂ ਗਹਿਰਾਈ 'ਤੇ ਦੱਬੀ ਹੋਈ ਧਾਤ ਦੀ ਪਲੇਟ ਨਾਲ ਹੁੰਦਾ ਹੈ। ਇਸ ਤਾਰ ਦਾ ਕਵਰ ਹਰੇ ਰੰਗ ਦਾ ਹੁੰਦਾ ਹੈ। ਇਸ ਤਾਰ ਨੂੰ ਭੂ-ਸੰਪਰਕ ਤਾਰ ਕਹਿੰਦੇ ਹਨ। ਇਹ ਤਾਰ ਬਿਜਲਈ ਧਾਰਾ ਨੂੰ ਘੱਟ ਪ੍ਰਤਿਰੋਧ ਵਾਲਾ ਚਾਲਨ ਪੱਥ ਪ੍ਰਦਾਨ ਕਰਦੀ ਹੈ।
ਧਾਤ ਦੇ ਉਪਕਰਨਾਂ ਜਿਵੇਂ ਬਿਜਲੀ ਪ੍ਰੈੱਸ, ਫਰਿੱਜ, ਟੋਸਟਰ ਆਦਿ ਨੂੰ ਭੂ-ਸੰਪਰਕ ਤਾਰ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਉਪਕਰਨ ਦੀ ਬਾਡੀ ਵਿਚ ਬਿਜਲੀ ਧਾਰਾ ਆ ਜਾਣ 'ਤੇ ਵੀ ਬਾਡੀ ਦਾ ਪੁਟੈਂਸ਼ਲ ਧਰਤੀ ਦੇ ਪੁਟੈਂਸ਼ਲ ਦੇ ਬਰਾਬਰ ਬਣਿਆ ਰਹਿੰਦਾ ਹੈ। ਇਸ ਨਾਲ ਉਪਕਰਨ ਦੀ ਵਰਤੋਂ ਕਰ ਰਹੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਲੱਗਣ ਦਾ ਖ਼ਤਰਾ ਨਹੀਂ ਰਹਿੰਦਾ।
Exam Tips:
a) ਭੂ-ਤਾਰ ਦਾ ਰੰਗ (ਹਰਾ) ਅਤੇ ਇਸ ਦਾ ਧਰਤੀ ਵਿਚ ਦੱਬੀ ਪਲੇਟ ਨਾਲ ਸੰਪਰਕ ਜ਼ਰੂਰ ਲਿਖੋ।
b) ਉੱਤਰ ਦੇ ਦੂਜੇ ਭਾਗ ਵਿਚ ਝਟਕੇ ਤੋਂ ਸੁਰੱਖਿਆ ਦਾ ਕਾਰਨ ਸਪੱਸ਼ਟ ਕਰੋ।
ਪਾਠ ਦੇ ਅੰਦਰ ਦਿੱਤੇ ਪ੍ਰਸ਼ਨ ਅਤੇ ਉੱਤਰ
Question 1: ਚੁੰਬਕ ਦੇ ਨੇੜੇ ਲਿਆਉਣ 'ਤੇ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਕਿਉਂ ਹੋ ਜਾਂਦੀ ਹੈ?
Answer:
ਚੁੰਬਕ ਦੇ ਨੇੜੇ ਲਿਆਉਣ 'ਤੇ ਚੁੰਬਕ ਦਾ ਚੁੰਬਕੀ ਖੇਤਰ ਦਿਸ਼ਾ ਸੂਚਕ ਦੀ ਸੂਈ, ਜੋ ਇਕ ਪ੍ਰਕਾਰ ਦਾ ਛੋਟਾ ਚੁੰਬਕ ਹੈ, 'ਤੇ ਬਲ ਦਾ ਜੋੜਾ (ਬਲ-ਯੁਗਮ) ਲਗਾਉਂਦਾ ਹੈ, ਜਿਸ ਤੋਂ ਸੂਈ ਵਿਖੇਪਿਤ ਹੋ ਜਾਂਦੀ ਹੈ।
Exam Tips:
a) ਉੱਤਰ ਵਿਚ ਲਿਖੋ ਕਿ ਦਿਸ਼ਾ ਸੂਚਕ ਸੂਈ ਆਪ ਇਕ ਛੋਟਾ ਚੁੰਬਕ ਹੈ।
Question 2: ਕਿਸੇ ਛੜ ਚੁੰਬਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਰੇਖਾਵਾਂ ਖਿੱਚੋ।
Answer:
ਛੜ ਚੁੰਬਕ ਦੇ ਚਾਰੋਂ ਪਾਸੇ ਦੀਆਂ ਚੁੰਬਕੀ ਖੇਤਰ ਰੇਖਾਵਾਂ ਚਿੱਤਰ ਵਿਚ ਦਿਖਾਈਆਂ ਗਈਆਂ ਹਨ: ਚੁੰਬਕ ਦੇ ਬਾਹਰ ਇਹ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਬੰਦ ਵਕਰਾਂ ਵਿਚ ਜਾਂਦੀਆਂ ਹਨ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ।
Exam Tips:
a) ਚਿੱਤਰ ਵਿਚ ਤੀਰ ਦੇ ਨਿਸ਼ਾਨ ਜ਼ਰੂਰ ਲਗਾਓ ਅਤੇ ਧਰੁਵ N ਤੇ S ਲਿਖੋ।
b) ਖੇਤਰ ਰੇਖਾਵਾਂ ਇਕ-ਦੂਜੇ ਨੂੰ ਨਾ ਕੱਟਣ।
Question 3: ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਓ।
Answer:
ਚੁੰਬਕੀ ਖੇਤਰ ਰੇਖਾਵਾਂ ਦੇ ਗੁਣ—
1. ਚੁੰਬਕ ਦੇ ਬਾਹਰ ਚੁੰਬਕੀ ਖੇਤਰ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ।
2. ਚੁੰਬਕੀ ਖੇਤਰ ਦੀ ਬਲ ਰੇਖਾ ਦੇ ਕਿਸੇ ਬਿੰਦੂ 'ਤੇ ਖਿੱਚੀ ਗਈ ਸਪਰਸ਼ ਰੇਖਾ (ਟੈਂਜੈਂਟ) ਉਸ ਬਿੰਦੂ 'ਤੇ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਉਂਦੀ ਹੈ।
3. ਕੋਈ ਦੋ ਚੁੰਬਕੀ ਖੇਤਰ ਬਲ ਰੇਖਾਵਾਂ ਆਪਸ ਵਿਚ ਇਕ-ਦੂਜੇ ਨੂੰ ਨਹੀਂ ਕੱਟਦੀਆਂ, ਕਿਉਂਕਿ ਇਕ ਬਿੰਦੂ 'ਤੇ ਚੁੰਬਕੀ ਖੇਤਰ ਦੀਆਂ ਦੋ ਦਿਸ਼ਾਵਾਂ ਸੰਭਵ ਨਹੀਂ ਹਨ।
4. ਕਿਸੇ ਥਾਂ 'ਤੇ ਚੁੰਬਕੀ ਖੇਤਰ ਰੇਖਾਵਾਂ ਦੀ ਸੰਘਣਤਾ ਉਸ ਥਾਂ 'ਤੇ ਚੁੰਬਕੀ ਖੇਤਰ ਦੀ ਤੀਬਰਤਾ ਦੇ ਸਿੱਧੇ ਅਨੁਪਾਤੀ ਹੁੰਦੀ ਹੈ।
5. ਇਕ-ਸਮਾਨ ਚੁੰਬਕੀ ਖੇਤਰ ਦੀਆਂ ਚੁੰਬਕੀ ਰੇਖਾਵਾਂ ਇਕ-ਦੂਜੇ ਦੇ ਸਮਾਨਾਂਤਰ ਅਤੇ ਸਮਾਨ ਦੂਰੀ 'ਤੇ ਹੁੰਦੀਆਂ ਹਨ।
Exam Tips:
a) ਘੱਟੋ-ਘੱਟ ਚਾਰ-ਪੰਜ ਗੁਣ ਕ੍ਰਮ-ਅੰਕ ਸਹਿਤ ਲਿਖੋ।
b) ਰੇਖਾਵਾਂ ਦੀ ਦਿਸ਼ਾ ਬਾਹਰ ਅਤੇ ਅੰਦਰ ਵੱਖ-ਵੱਖ ਸਪੱਸ਼ਟ ਲਿਖੋ।
Question 4: ਦੋ ਚੁੰਬਕੀ ਖੇਤਰ ਰੇਖਾਵਾਂ ਇਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ?
Answer:
ਜੇਕਰ ਦੋ ਚੁੰਬਕੀ ਖੇਤਰ ਰੇਖਾਵਾਂ ਇਕ ਦੂਜੇ ਨੂੰ ਕੱਟਣਗੀਆਂ ਤਾਂ ਉਸ ਬਿੰਦੂ 'ਤੇ ਖੇਤਰ ਦੀਆਂ ਦੋ ਦਿਸ਼ਾਵਾਂ ਹੋਣਗੀਆਂ ਜੋ ਅਸੰਭਵ ਹੈ। ਦਿਸ਼ਾ ਸੂਚਕ ਸੂਈ ਇਸ ਬਿੰਦੂ 'ਤੇ ਰੱਖਣ ਨਾਲ ਚੁੰਬਕੀ ਸੂਈ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ, ਜੋ ਸੰਭਵ ਨਹੀਂ ਹੈ।
Exam Tips:
a) ਕਾਰਨ ਵਿਚ "ਇਕ ਬਿੰਦੂ 'ਤੇ ਦੋ ਦਿਸ਼ਾਵਾਂ ਸੰਭਵ ਨਹੀਂ" ਵਾਕ ਜ਼ਰੂਰ ਲਿਖੋ।
Question 5: ਮੇਜ਼ ਦੇ ਤਲ 'ਤੇ ਪਏ ਤਾਰ ਦੇ ਗੋਲਾਕਾਰ ਲੂਪ 'ਤੇ ਵਿਚਾਰ ਕਰੋ। ਮੰਨ ਲਓ ਇਸ ਲੂਪ ਵਿਚ ਕਲਾਕਵਾਈਜ਼ ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ। ਸੱਜੇ ਹੱਥ ਅੰਗੂਠਾ ਨਿਯਮ ਲਾਗੂ ਕਰਕੇ ਲੂਪ ਦੇ ਅੰਦਰ ਅਤੇ ਬਾਹਰ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰੋ।
Answer:
ਚਿੱਤਰ ਅਨੁਸਾਰ ਮੇਜ਼ ਦੇ ਤਲ 'ਤੇ ਤਾਰ ਦਾ ਗੋਲਾਕਾਰ ਲੂਪ ਹੈ ਜਿਸ ਵਿਚ ਕਲਾਕਵਾਈਜ਼ (ਸੱਜੇ ਗੇੜ ਵਾਲੀ) ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ। ਸੱਜੇ ਹੱਥ ਅੰਗੂਠਾ ਨਿਯਮ ਲਾਗੂ ਕਰਕੇ ਉਂਗਲੀਆਂ ਦੇ ਮੁੜਨ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਏਗੀ। ਚਿੱਤਰ ਤੋਂ ਸਪੱਸ਼ਟ ਹੈ ਕਿ ਲੂਪ ਦੇ ਅੰਦਰ ਚੁੰਬਕੀ ਖੇਤਰ ਲੂਪ ਦੇ ਤਲ ਦੇ ਲੰਬ-ਦਾਅ ਉੱਪਰ ਤੋਂ ਹੇਠਾਂ ਵੱਲ ਹੋਵੇਗਾ।
Exam Tips:
a) ਸੱਜੇ ਹੱਥ ਦੇ ਅੰਗੂਠੇ ਦੇ ਨਿਯਮ ਦਾ ਨਾਂ ਲੈ ਕੇ ਉੱਤਰ ਸ਼ੁਰੂ ਕਰੋ।
b) ਲੂਪ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ਦੀ ਦਿਸ਼ਾ ਚਿੱਤਰ ਵਿਚ ਤੀਰਾਂ ਨਾਲ ਦਰਸਾਓ।
Question 6: ਕਿਸੇ ਦਿੱਤੇ ਗਏ ਖੇਤਰ ਵਿਚ ਚੁੰਬਕੀ ਖੇਤਰ ਇਕ ਸਮਾਨ ਹੈ। ਇਸ ਨੂੰ ਵਿਖਾਉਣ ਲਈ ਰੇਖਾ-ਚਿੱਤਰ ਖਿੱਚੋ।
Answer:
ਇਕ ਸਮਾਨ ਚੁੰਬਕੀ ਖੇਤਰ ਨੂੰ ਸਮਾਨਾਂਤਰ ਬਲ ਰੇਖਾਵਾਂ ਦੁਆਰਾ ਦਰਸਾਇਆ ਜਾਂਦਾ ਹੈ। ਇਸ ਲਈ ਇਸ ਨੂੰ ਪਾਠ-ਪੁਸਤਕ ਦੇ ਚਿੱਤਰ ਵਾਂਗ ਸਮਾਨਾਂਤਰ ਅਤੇ ਬਰਾਬਰ ਦੂਰੀ ਵਾਲੀਆਂ ਸਿੱਧੀਆਂ ਰੇਖਾਵਾਂ ਨਾਲ ਦਰਸਾਇਆ ਜਾਵੇਗਾ।
Exam Tips:
a) ਰੇਖਾਵਾਂ ਸਿੱਧੀਆਂ, ਸਮਾਨਾਂਤਰ ਅਤੇ ਇਕੋ ਜਿਹੀ ਦੂਰੀ 'ਤੇ ਖਿੱਚੋ।
Question 7: ਠੀਕ ਵਿਕਲਪ ਚੁਣੋ: ਕਿਸੇ ਬਿਜਲੀ ਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ:
(a) ਜ਼ੀਰੋ ਹੁੰਦਾ ਹੈ।
(b) ਇਸ ਦੇ ਸਿਰੇ ਵੱਲ ਜਾਣ ਨਾਲ ਘੱਟਦਾ ਹੈ।
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ।
(d) ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ।
Answer:
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ।
Exam Tips:
a) ਵਿਕਲਪ ਦਾ ਅੱਖਰ ਅਤੇ ਪੂਰਾ ਕਥਨ ਦੋਵੇਂ ਲਿਖੋ।
Question 8: ਕਿਸੇ ਪ੍ਰੋਟਾਨ ਦਾ ਹੇਠ ਲਿਖਿਆਂ ਵਿਚੋਂ ਕਿਹੜਾ ਗੁਣ ਕਿਸੇ ਚੁੰਬਕੀ ਖੇਤਰ ਵਿਚ ਸੁਤੰਤਰ ਗਤੀ ਕਰਦੇ ਸਮੇਂ ਪਰਿਵਰਤਿਤ ਹੋ ਜਾਂਦਾ ਹੈ? (ਇੱਥੇ ਇਕ ਤੋਂ ਵੱਧ ਉੱਤਰ ਹੋ ਸਕਦੇ ਹਨ।)
(a) ਪੁੰਜ
(b) ਚਾਲ
(c) ਵੇਗ
(d) ਮੋਮੈਂਟਮ।
Answer:
(c) ਵੇਗ ਅਤੇ (d) ਮੋਮੈਂਟਮ।
Exam Tips:
a) ਇਕ ਤੋਂ ਵੱਧ ਸਹੀ ਵਿਕਲਪ ਹੋਣ ਤਾਂ ਸਾਰੇ ਲਿਖੋ।
Question 9: ਕਿਰਿਆ 13.7 ਵਿਚ ਤੁਹਾਡੇ ਵਿਚਾਰ ਵਿਚ ਛੜ AB ਦਾ ਵਿਸਥਾਪਨ ਕਿਸ ਪ੍ਰਕਾਰ ਪ੍ਰਭਾਵਿਤ ਹੋਵੇਗਾ ਜੇਕਰ:
(i) ਛੜ AB ਵਿਚ ਪ੍ਰਵਾਹਿਤ ਬਿਜਲੀ ਧਾਰਾ ਵਿਚ ਵਾਧਾ ਕਰ ਦਿੱਤਾ ਜਾਵੇ।
(ii) ਇਕ ਪ੍ਰਬਲ ਚੁੰਬਕ ਦਾ ਪ੍ਰਯੋਗ ਕੀਤਾ ਜਾਵੇ।
(iii) ਛੜ AB ਦੀ ਲੰਬਾਈ ਵਿਚ ਵਾਧਾ ਕਰ ਦਿੱਤਾ ਜਾਵੇ।
Answer:
(i) ਛੜ ਦਾ ਵਿਸਥਾਪਨ ਵੱਧ ਜਾਵੇਗਾ ਕਿਉਂਕਿ ਛੜ 'ਤੇ ਲੱਗ ਰਿਹਾ ਬਲ ਪ੍ਰਵਾਹਿਤ ਬਿਜਲਈ ਧਾਰਾ ਦੇ ਸਿੱਧਾ ਅਨੁਪਾਤੀ ਹੁੰਦਾ ਹੈ।
(ii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਛੜ 'ਤੇ ਲੱਗ ਰਿਹਾ ਬਲ ਚੁੰਬਕੀ ਖੇਤਰ ਦੇ ਸਿੱਧਾ ਅਨੁਪਾਤੀ ਹੁੰਦਾ ਹੈ।
(iii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਇਸ 'ਤੇ ਲੱਗ ਰਿਹਾ ਬਲ ਛੜ ਦੀ ਲੰਬਾਈ ਦੇ ਸਿੱਧਾ ਅਨੁਪਾਤੀ ਹੁੰਦਾ ਹੈ।
Exam Tips:
a) ਹਰ ਹਿੱਸੇ ਲਈ ਕਾਰਨ ਵੀ ਲਿਖੋ ਕਿ ਬਲ ਕਿਸ ਰਾਸ਼ੀ ਦੇ ਸਿੱਧਾ ਅਨੁਪਾਤੀ ਹੈ।
Question 10: ਪੱਛਮ ਵੱਲ ਪ੍ਰਖੇਪਿਤ ਕੋਈ ਧਨ-ਚਾਰਜਿਤ ਕਣ (ਐਲਫ਼ਾ ਕਣ) ਕਿਸੇ ਚੁੰਬਕੀ ਖੇਤਰ ਦੁਆਰਾ ਉੱਤਰ ਵੱਲ ਵਿਖੇਪਿਤ ਹੋ ਜਾਂਦਾ ਹੈ। ਚੁੰਬਕੀ ਖੇਤਰ ਦੀ ਦਿਸ਼ਾ ਹੈ:
(a) ਦੱਖਣ ਵੱਲ
(b) ਪੂਰਬ ਵੱਲ
(c) ਹੇਠਾਂ ਵੱਲ
(d) ਉੱਪਰ ਵੱਲ।
Answer:
(d) ਉੱਪਰ ਵੱਲ (ਅਜਿਹਾ ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਹੈ।)
Exam Tips:
a) ਧਨ-ਚਾਰਜ ਲਈ ਧਾਰਾ ਦੀ ਦਿਸ਼ਾ ਕਣ ਦੀ ਗਤੀ ਦੀ ਦਿਸ਼ਾ ਹੀ ਲਓ।
Question 11: ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ ਲਿਖੋ।
ਜਾਂ
ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ ਲਿਖੋ। ਚਿੱਤਰ ਵੀ ਬਣਾਓ।
Answer:
ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ—ਇਸ ਨਿਯਮ ਦੇ ਅਨੁਸਾਰ, "ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇਕ ਦੂਜੇ ਦੇ ਪਰਸਪਰ ਲੰਬ ਰੂਪ ਵਿਚ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਅਤੇ ਵਿਚਕਾਰਲੀ ਉਂਗਲੀ ਚਾਲਕ ਵਿਚ ਪ੍ਰਵਾਹਿਤ ਬਿਜਲਈ ਧਾਰਾ ਦੀ ਦਿਸ਼ਾ ਵਿਚ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ।"
Exam Tips:
a) ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਦੇ ਕੰਮ ਵੱਖ-ਵੱਖ ਸਾਫ਼ ਲਿਖੋ।
b) ਚਿੱਤਰ ਵਿਚ ਤਿੰਨੇ ਦਿਸ਼ਾਵਾਂ ਨੂੰ ਇਕ-ਦੂਜੇ ਦੇ ਲੰਬ ਦਿਖਾਓ।
Question 12: ਬਿਜਲਈ ਮੋਟਰ ਦਾ ਕੀ ਸਿਧਾਂਤ ਹੈ?
Answer:
ਬਿਜਲਈ ਮੋਟਰ ਦਾ ਸਿਧਾਂਤ—ਜਦੋਂ ਕਿਸੇ ਕੁੰਡਲੀ ਨੂੰ ਚੁੰਬਕੀ ਖੇਤਰ ਵਿਚ ਰੱਖ ਕੇ ਉਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਕੁੰਡਲੀ ਉੱਪਰ ਇਕ ਬਲ ਦਾ ਜੋੜਾ (ਬਲ ਯੁਗਮ) ਕਾਰਜ ਕਰਨ ਲੱਗਦਾ ਹੈ ਜੋ ਕੁੰਡਲੀ ਨੂੰ ਉਸ ਦੇ ਧੁਰੇ ਦੁਆਲੇ ਘੁਮਾਉਣ ਲੱਗ ਪੈਂਦਾ ਹੈ, ਜੇਕਰ ਕੁੰਡਲੀ ਘੁੰਮਣ ਲਈ ਸੁਤੰਤਰ ਹੋਵੇ।
Exam Tips:
a) ਸਿਧਾਂਤ ਵਿਚ ਚੁੰਬਕੀ ਖੇਤਰ ਵਿਚ ਧਾਰਾਵਾਹੀ ਕੁੰਡਲੀ ਅਤੇ ਬਲ-ਯੁਗਮ ਦਾ ਜ਼ਿਕਰ ਜ਼ਰੂਰ ਕਰੋ।
Question 13: ਬਿਜਲਈ ਮੋਟਰ ਵਿਚ ਸਪਲਿਟ ਰਿੰਗ ਦੀ ਕੀ ਮਹੱਤਤਾ ਹੈ?
Answer:
ਬਿਜਲਈ ਮੋਟਰ ਵਿਚ ਸਪਲਿਟ ਰਿੰਗ ਦੀ ਮਹੱਤਤਾ—ਬਿਜਲਈ ਮੋਟਰ ਵਿਚ ਸਪਲਿਟ ਰਿੰਗ (ਛੱਲੇ) ਦਾ ਕੰਮ ਕੁੰਡਲੀ ਵਿਚੋਂ ਪ੍ਰਵਾਹਿਤ ਬਿਜਲੀ ਧਾਰਾ ਦੀ ਦਿਸ਼ਾ ਨੂੰ ਬਦਲਣਾ ਹੈ (ਅਰਥਾਤ ਦਿਸ਼ਾ ਪਰਿਵਰਤਕ ਦਾ ਕੰਮ ਕਰਦੇ ਹਨ)। ਜਦੋਂ ਕੁੰਡਲੀ ਅੱਧਾ ਚੱਕਰ ਪੂਰਾ ਕਰ ਲੈਂਦੀ ਹੈ ਤਾਂ ਸਪਲਿਟ ਰਿੰਗ ਦਾ ਇਕ ਪਾਸਿਓਂ ਬੁਰਸ਼ ਨਾਲ ਸੰਪਰਕ ਸਮਾਪਤ ਹੋ ਕੇ ਦੂਜੇ ਪਾਸੇ ਜੁੜ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿਚ ਬਿਜਲਈ ਧਾਰਾ ਦੀ ਦਿਸ਼ਾ ਹਮੇਸ਼ਾ ਇਸ ਤਰ੍ਹਾਂ ਬਣੀ ਰਹਿੰਦੀ ਹੈ ਕਿ ਕੁੰਡਲੀ ਇਕ ਹੀ ਦਿਸ਼ਾ ਵਿਚ ਚੱਕਰ ਲਾਉਂਦੀ ਰਹਿੰਦੀ ਹੈ। ਜੇਕਰ ਬਿਜਲਈ ਮੋਟਰ ਵਿਚ ਸਪਲਿਟ ਰਿੰਗ ਨਾ ਲੱਗੇ ਹੋਣ ਤਾਂ ਮੋਟਰ ਅੱਧਾ ਚੱਕਰ ਲਗਾ ਕੇ ਰੁਕ ਜਾਵੇਗੀ।
Exam Tips:
a) ਉੱਤਰ ਵਿਚ ਧਾਰਾ ਦੀ ਦਿਸ਼ਾ ਹਰ ਅੱਧੇ ਚੱਕਰ ਬਾਅਦ ਬਦਲਣ ਦਾ ਕਾਰਨ ਲਿਖੋ।
b) ਇਹ ਵੀ ਲਿਖੋ ਕਿ ਸਪਲਿਟ ਰਿੰਗ ਨਾ ਹੋਵੇ ਤਾਂ ਮੋਟਰ ਅੱਧਾ ਚੱਕਰ ਲਗਾ ਕੇ ਰੁਕ ਜਾਂਦੀ ਹੈ।
Question 14: ਕਿਸੇ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਢੰਗ ਸਪੱਸ਼ਟ ਕਰੋ।
Answer:
ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਵਿਭਿੰਨ ਢੰਗ—
1. ਕੁੰਡਲੀ ਨੂੰ ਇਕ ਥਾਂ 'ਤੇ ਸਥਿਰ ਰੱਖ ਕੇ, ਛੜ ਚੁੰਬਕ ਨੂੰ ਕੁੰਡਲੀ ਵੱਲ ਲਿਆ ਕੇ ਜਾਂ ਫਿਰ ਕੁੰਡਲੀ ਤੋਂ ਦੂਰ ਲਿਜਾ ਕੇ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ।
2. ਚੁੰਬਕ ਨੂੰ ਸਥਿਰ ਰੱਖ ਕੇ ਕੁੰਡਲੀ ਨੂੰ ਚੁੰਬਕ ਵੱਲ ਜਾਂ ਇਸ ਤੋਂ ਦੂਰ ਲਿਜਾ ਕੇ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ।
3. ਕੁੰਡਲੀ ਨੂੰ ਕਿਸੇ ਚੁੰਬਕੀ ਖੇਤਰ ਵਿਚ ਘੁਮਾ ਕੇ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ।
4. ਇਕ ਕੁੰਡਲੀ ਦੇ ਨੇੜੇ ਰੱਖੀ ਹੋਈ ਕਿਸੇ ਦੂਜੀ ਕੁੰਡਲੀ ਵਿਚ ਬਿਜਲਈ ਧਾਰਾ ਦੀ ਮਾਤਰਾ ਵਿਚ ਪਰਿਵਰਤਨ ਲਿਆਉਣ ਨਾਲ ਪਹਿਲੀ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ।
Exam Tips:
a) ਚਾਰੇ ਢੰਗ ਵੱਖ-ਵੱਖ ਅੰਕ ਦੇ ਕੇ ਲਿਖੋ।
b) ਹਰ ਢੰਗ ਵਿਚ ਚੁੰਬਕੀ ਫਲੈਕਸ ਦੇ ਬਦਲਣ ਦੀ ਗੱਲ ਧਿਆਨ ਵਿਚ ਰੱਖੋ।
Question 15: ਬਿਜਲੀ ਜਨਰੇਟਰ ਦਾ ਸਿਧਾਂਤ ਲਿਖੋ।
Answer:
ਬਿਜਲੀ ਜਨਰੇਟਰ ਦਾ ਸਿਧਾਂਤ—"ਜਦੋਂ ਕਿਸੇ ਬੰਦ ਕੁੰਡਲੀ ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿਚ ਤੇਜ਼ ਗਤੀ ਨਾਲ ਘੁੰਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜ਼ਰਨ ਵਾਲੇ ਚੁੰਬਕੀ ਫਲੈਕਸ ਵਿਚ ਲਗਾਤਾਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸ ਕਰਕੇ ਕੁੰਡਲੀ ਵਿਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ। ਕੁੰਡਲੀ ਨੂੰ ਘੁੰਮਾਉਣ ਲਈ ਕੀਤਾ ਗਿਆ ਕਾਰਜ ਹੀ ਕੁੰਡਲੀ ਅੰਦਰ ਬਿਜਲੀ ਊਰਜਾ ਦੇ ਰੂਪ ਵਿਚ ਵਿਖਾਈ ਦਿੰਦਾ ਹੈ।"
Exam Tips:
a) ਸਿਧਾਂਤ ਵਿਚ "ਚੁੰਬਕੀ ਫਲੈਕਸ ਵਿਚ ਪਰਿਵਰਤਨ" ਅਤੇ "ਪ੍ਰੇਰਿਤ ਧਾਰਾ" ਦੋਵੇਂ ਸ਼ਬਦ ਲਿਖੋ।
Question 16: ਸਿੱਧੀ ਧਾਰਾ (DC) ਦੇ ਕੁਝ ਸਰੋਤਾਂ ਦੇ ਨਾਂ ਲਿਖੋ।
Answer:
ਸਿੱਧੀ ਧਾਰਾ ਦੇ ਸਰੋਤ—
1. ਬਿਜਲਈ ਸੈੱਲ ਜਾਂ ਬੈਟਰੀ
2. ਅਪਰਤਵੀਂ ਧਾਰਾ ਜਨਰੇਟਰ (ਡਾਇਨਮੋ)
3. ਬਟਨ ਸੈੱਲ।
Exam Tips:
a) ਘੱਟੋ-ਘੱਟ ਦੋ ਜਾਂ ਤਿੰਨ ਸਰੋਤ ਸੂਚੀ ਬਣਾ ਕੇ ਲਿਖੋ।
Question 17: ਪਰਤਵੀਂ ਬਿਜਲੀ ਧਾਰਾ (AC) ਉਤਪੰਨ ਕਰਨ ਵਾਲੇ ਸਰੋਤਾਂ ਦੇ ਨਾਂ ਲਿਖੋ।
Answer:
ਪਰਤਵੀਂ ਬਿਜਲੀ ਧਾਰਾ ਦੇ ਸਰੋਤ—
1. ਜਨਰੇਟਰ
2. ਪਣ-ਬਿਜਲਈ ਪਲਾਂਟ
3. ਪਰਤਵੀਂ ਬਿਜਲੀ ਧਾਰਾ ਉਤਪੰਨ ਕਰਨ ਵਾਲਾ ਯੰਤਰ (ਏ.ਸੀ. ਜਨਰੇਟਰ)।
Exam Tips:
a) ਸਰੋਤਾਂ ਨੂੰ ਸੂਚੀ ਦੇ ਰੂਪ ਵਿਚ ਲਿਖੋ।
Question 18: ਠੀਕ ਵਿਕਲਪ ਦੀ ਚੋਣ ਕਰੋ: ਤਾਂਬੇ ਦੀ ਤਾਰ ਦੀ ਇਕ ਆਇਤਾਕਾਰ ਕੁੰਡਲੀ ਕਿਸੇ ਚੁੰਬਕੀ ਖੇਤਰ ਵਿਚ ਘੁੰਮਣ ਗਤੀ ਕਰ ਰਹੀ ਹੈ। ਇਸ ਕੁੰਡਲੀ ਵਿਚ ਪ੍ਰੇਰਿਤ ਬਿਜਲੀ ਧਾਰਾ ਦੀ ਦਿਸ਼ਾ ਵਿਚ ਕਿੰਨੇ ਘੁੰਮਣ-ਚੱਕਰਾਂ ਦੇ ਪਿੱਛੋਂ ਪਰਿਵਰਤਨ ਹੁੰਦਾ ਹੈ?
(a) ਦੋ
(b) ਇਕ
(c) ਅੱਧੇ
(d) ਚੌਥਾਈ।
Answer:
(c) ਅੱਧੇ।
Exam Tips:
a) AC ਜਨਰੇਟਰ ਵਿਚ ਧਾਰਾ ਦੀ ਦਿਸ਼ਾ ਹਰ ਅੱਧੇ ਚੱਕਰ ਬਾਅਦ ਬਦਲਦੀ ਹੈ।
Question 19: ਬਿਜਲੀ ਸਰਕਟਾਂ ਅਤੇ ਉਪਕਰਨਾਂ ਵਿਚ ਆਮ ਵਰਤੇ ਜਾਂਦੇ ਦੋ ਸੁਰੱਖਿਆ ਉਪਾਵਾਂ ਦੇ ਨਾਂ ਲਿਖੋ।
Answer:
1. ਫਿਊਜ਼ ਤਾਰ ਅਤੇ
2. ਭੂ-ਸੰਪਰਕ ਤਾਰ।
Exam Tips:
a) ਦੋ ਉਪਾਅ ਹੀ ਲਿਖੋ, ਜਿੰਨੇ ਪੁੱਛੇ ਗਏ ਹਨ।
Question 20: 2 kW ਸ਼ਕਤੀ ਅੰਕਿਤ ਦਾ ਬਿਜਲੀ ਓਵਨ ਕਿਸੇ ਘਰੇਲੂ ਬਿਜਲੀ ਸਰਕਟ (220 V) ਵਿਚ ਚਲਾਇਆ ਗਿਆ ਹੈ ਜਿਸ ਦਾ ਬਿਜਲਈ ਧਾਰਾ ਅੰਕ 5 A ਹੈ। ਇਸ ਤੋਂ ਤੁਸੀਂ ਕਿਸ ਸਿੱਟੇ ਦੀ ਆਸ ਕਰਦੇ ਹੋ? ਸਪੱਸ਼ਟ ਕਰੋ।
Answer:
ਹੱਲ:
ਘਰੇਲੂ ਸਰਕਟ ਦੀ ਬਿਜਲੀ ਧਾਰਾ ਦਾ ਅੰਕ 5 A ਹੈ। ਇਸ ਦਾ ਅਰਥ ਹੈ ਕਿ ਘਰ ਦੀ ਮੁੱਖ ਲਾਈਨ ਵਿਚ 5 A ਦੀ ਫਿਊਜ਼ ਤਾਰ ਲੱਗੀ ਹੋਈ ਹੈ।
ਬਿਜਲੀ ਓਵਨ (ਤੰਦੂਰ) ਦੀ ਸ਼ਕਤੀ \(P = 2\ \text{kW} = 2000\ \text{W}\)
ਪੁਟੈਂਸ਼ਲ ਅੰਤਰ \(V = 220\ \text{V}\)
ਮੰਨ ਲਓ ਬਿਜਲੀ ਓਵਨ ਦੁਆਰਾ ਲਈ ਜਾਣ ਵਾਲੀ ਧਾਰਾ \(I\) ਹੈ, ਤਾਂ \(P = V \times I\) ਤੋਂ
\(I = \dfrac{P}{V} = \dfrac{2000\ \text{W}}{220\ \text{V}} = 9.09\ \text{A}\)
ਅਰਥਾਤ ਬਿਜਲੀ ਓਵਨ ਮੁੱਖ ਲਾਈਨ ਤੋਂ 9.09 A ਦੀ ਧਾਰਾ ਲਵੇਗਾ ਜੋ ਫਿਊਜ਼ ਤਾਰ ਦੀ ਸਮਰੱਥਾ ਤੋਂ ਵੱਧ ਹੈ। ਇਸ ਲਈ ਫਿਊਜ਼ ਦੀ ਤਾਰ ਪਿਘਲ ਜਾਵੇਗੀ ਅਤੇ ਬਿਜਲੀ ਸਰਕਟ ਟੁੱਟ ਜਾਵੇਗਾ।
Exam Tips:
a) ਪਹਿਲਾਂ \(P = VI\) ਲਿਖ ਕੇ ਮਾਤਰਕਾਂ ਸਹਿਤ ਧਾਰਾ ਕੱਢੋ (kW ਨੂੰ W ਵਿਚ ਬਦਲਣਾ ਨਾ ਭੁੱਲੋ)।
b) ਅੰਤ ਵਿਚ 9.09 A ਦੀ 5 A ਨਾਲ ਤੁਲਨਾ ਕਰਕੇ ਸਿੱਟਾ ਲਿਖੋ।
Question 21: ਘਰੇਲੂ ਬਿਜਲਈ ਸਰਕਟਾਂ ਵਿਚ ਓਵਰਲੋਡਿੰਗ ਤੋਂ ਬਚਾਓ ਲਈ ਤੁਸੀਂ ਕੀ ਸਾਵਧਾਨੀਆਂ ਵਰਤੋਗੇ?
Answer:
ਓਵਰਲੋਡਿੰਗ ਤੋਂ ਬਚਾਓ ਲਈ ਸਾਵਧਾਨੀਆਂ—
1. ਬਿਜਲਈ ਪ੍ਰਵਾਹ ਲਈ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਤਾਰਾਂ ਵਧੀਆ ਪ੍ਰਤਿਰੋਧਨ ਪਦਾਰਥ ਨਾਲ ਢੱਕੀਆਂ ਹੋਣੀਆਂ ਚਾਹੀਦੀਆਂ ਹਨ।
2. ਬਿਜਲਈ ਸਰਕਟ ਵੱਖ-ਵੱਖ ਭਾਗਾਂ ਵਿਚ ਵੰਡੇ ਹੋਣੇ ਚਾਹੀਦੇ ਹਨ ਅਤੇ ਹਰੇਕ ਉਪਕਰਨ ਦਾ ਵੱਖਰਾ ਫਿਊਜ਼ ਹੋਣਾ ਚਾਹੀਦਾ ਹੈ।
3. ਉੱਚ ਸ਼ਕਤੀ ਵਾਲੇ ਏਅਰ ਕੰਡੀਸ਼ਨਰ, ਫਰਿੱਜ, ਵਾਟਰ ਹੀਟਰ, ਹੀਟਰ ਆਦਿ ਸਾਰੇ ਇਕ ਸਮੇਂ ਵਰਤੋਂ ਵਿਚ ਨਹੀਂ ਲਿਆਉਣੇ ਚਾਹੀਦੇ।
4. ਇਕ ਸਾਕਟ ਨਾਲ ਬਹੁਤ ਸਾਰੇ ਉਪਕਰਨ ਨਹੀਂ ਚਲਾਉਣੇ ਚਾਹੀਦੇ।
Exam Tips:
a) ਚਾਰੇ ਸਾਵਧਾਨੀਆਂ ਅੰਕ ਦੇ ਕੇ ਵੱਖ-ਵੱਖ ਲਿਖੋ।
b) ਫਿਊਜ਼ ਅਤੇ ਸਾਕਟ ਦੇ ਇਕੱਠੇ ਭਾਰ ਵਾਲੇ ਨੁਕਤੇ ਜ਼ਰੂਰ ਲਿਖੋ।
Free study material for Science
Free Punjab Board Textbook Explanations: Class 10 Science Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ
Chapter Exercise Answers for Class 10 Science
Explore reliable textbook solutions for Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ tailored for Class 10 learners. Utilizing these complete exercise answers ensures your preparation aligns exactly with official Punjab Board standards for Science.
Detailed Answer Guides for Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ
Each solution includes detailed reasoning to foster genuine comprehension of Punjabi Medium Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ concepts. Reviewing these step-by-step breakdowns allows learners to master both analytical and descriptive questions expected in school evaluations.
Complete Preparation Kit for Class 10 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 Science.
FAQs
The complete and updated PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ is available for free on StudiesToday.com. These solutions for Class 10 Science are as per latest Punjab Board curriculum.
Yes, our experts have revised the PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ as per 2026 exam pattern. All textbook exercises have been solved and have added explanation about how the Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ will help students to get full marks in the theory paper.
Yes, we provide bilingual support for Class 10 Science. You can access PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ in both English and Hindi medium.
Yes, you can download the entire PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ in printable PDF format for offline study on any device.