Official Punjab Board Solutions for Class 10 Science: Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
Access comprehensive textbook solutions for Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ using the official curriculum guides for Class 10 Science. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for Science: Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
Access the complete solution PDF for Class 10 Science below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ-ਉੱਤਰ
Question 1: ਮਨੁੱਖੀ ਅੱਖ, ਨੇਤਰ ਲੈੱਨਜ਼ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ-ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸਿਤ ਕਰ ਸਕਦੀ ਹੈ। ਅਜਿਹਾ ਹੋ ਸਕਣ ਦਾ ਕਾਰਨ ਹੈ:
(a) ਜਰਾ-ਦ੍ਰਿਸ਼ਟਤਾ
(b) ਅਨੁਕੂਲਣ ਸਮਰੱਥਾ
(c) ਨਿਕਟ-ਦ੍ਰਿਸ਼ਟਤਾ
(d) ਦੂਰ-ਦ੍ਰਿਸ਼ਟਤਾ।
Answer:
(b) ਅਨੁਕੂਲਣ ਸਮਰੱਥਾ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਅਨੁਕੂਲਣ ਦਾ ਅਰਥ ਹੈ ਨੇਤਰ ਲੈੱਨਜ਼ ਦੀ ਫੋਕਸ ਦੂਰੀ ਬਦਲ ਸਕਣ ਦੀ ਸਮਰੱਥਾ।
Question 2: ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤਿਬਿੰਬ ਬਣਾਉਂਦੀ ਹੈ, ਉਹ ਹੈ:
(a) ਕਾਰਨੀਆ
(b) ਆਇਰਿਸ
(c) ਪੁਤਲੀ
(d) ਰੈਟਿਨਾ।
Answer:
(d) ਰੈਟਿਨਾ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਰੈਟਿਨਾ ਅੱਖ ਦਾ ਪਰਦਾ ਹੈ ਜਿੱਥੇ ਪ੍ਰਤਿਬਿੰਬ ਬਣਦਾ ਹੈ।
Question 3: ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਲਗਭਗ ਹੁੰਦੀ ਹੈ:
(a) 25 m
(b) 2.5 cm
(c) 25 cm
(d) 2.5 m।
Answer:
(c) 25 cm।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਇਹ ਦੂਰੀ ਨਿਕਟ ਬਿੰਦੂ ਹੈ, ਯਾਦ ਰੱਖੋ: 25 cm।
Question 4: ਨੇਤਰ ਲੈੱਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ:
(a) ਪੁਤਲੀ ਦੁਆਰਾ
(b) ਰੈਟਿਨਾ ਦੁਆਰਾ
(c) ਸਿਲੀਅਰੀ ਪੇਸ਼ੀ ਦੁਆਰਾ
(d) ਆਇਰਿਸ ਦੁਆਰਾ।
Answer:
(c) ਸਿਲੀਅਰੀ ਪੇਸ਼ੀ ਦੁਆਰਾ।
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਠੀਕ ਉੱਤਰ ਚੁਣੋ।
b) ਪੁਤਲੀ ਤੇ ਆਇਰਿਸ ਪ੍ਰਕਾਸ਼ ਦੀ ਮਾਤਰਾ ਨਿਯੰਤਰਿਤ ਕਰਦੇ ਹਨ, ਫੋਕਸ ਦੂਰੀ ਨਹੀਂ।
Question 5: ਕਿਸੇ ਵਿਅਕਤੀ ਨੂੰ ਆਪਣੀ ਦੂਰ ਦੀ ਦ੍ਰਿਸ਼ਟੀ ਸੋਧਣ ਲਈ -5.5 ਡਾਈਆਪਟਰ ਸਮਰੱਥਾ ਦੇ ਲੈੱਨਜ਼ ਦੀ ਲੋੜ ਹੈ। ਆਪਣੀ ਨਿਕਟ ਦੀ ਦ੍ਰਿਸ਼ਟੀ ਸੋਧਣ ਲਈ +1.5 ਡਾਈਆਪਟਰ ਸਮਰੱਥਾ ਵਾਲੇ ਲੈੱਨਜ਼ ਦੀ ਲੋੜ ਹੈ। ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਫੋਕਸ ਦੂਰੀ ਕੀ ਹੋਵੇਗੀ:
(i) ਦੂਰ ਦੀ ਦ੍ਰਿਸ਼ਟੀ ਲਈ
(ii) ਨਿਕਟ ਦੀ ਦ੍ਰਿਸ਼ਟੀ ਲਈ
Answer:
ਹੱਲ:
(i) ਦੂਰ ਦੀ ਦ੍ਰਿਸ਼ਟੀ ਲਈ ਲੈੱਨਜ਼ ਦੀ ਸਮਰੱਥਾ P = -5.5 D
\( f = \dfrac{1}{P} = \dfrac{1}{-5.5} \) m = \( -\dfrac{100}{5.5} \) cm = \( -\dfrac{200}{11} \) cm ≈ -18.18 cm
(ii) ਨਿਕਟ ਦੀ ਦ੍ਰਿਸ਼ਟੀ ਲਈ ਲੈੱਨਜ਼ ਦੀ ਸਮਰੱਥਾ P = +1.5 D
\( f = \dfrac{1}{P} = \dfrac{1}{+1.5} \) m = \( \dfrac{10}{15} \) m = \( \dfrac{1000}{15} \) cm = \( \dfrac{200}{3} \) cm ≈ +66.67 cm
Exam Tips:
a) ਫੋਕਸ ਦੂਰੀ ਲੱਭਣ ਲਈ \( f = \dfrac{1}{P} \) ਵਰਤੋ, P ਡਾਈਆਪਟਰ ਵਿੱਚ ਅਤੇ f ਮੀਟਰ ਵਿੱਚ।
b) ਰਿਣਾਤਮਕ ਸਮਰੱਥਾ ਅਵਤਲ ਲੈੱਨਜ਼ ਅਤੇ ਧਨਾਤਮਕ ਸਮਰੱਥਾ ਉੱਤਲ ਲੈੱਨਜ਼ ਦੀ ਹੁੰਦੀ ਹੈ।
Question 6: ਕਿਸੇ ਨਿਕਟ-ਦ੍ਰਿਸ਼ਟੀ ਦੋਸ਼ ਵਾਲੇ ਵਿਅਕਤੀ ਦਾ ਦੂਰ-ਬਿੰਦੂ ਅੱਖ ਦੇ ਸਾਹਮਣੇ 80 cm ਦੂਰੀ ਉੱਤੇ ਹੈ। ਇਸ ਦੋਸ਼ ਨੂੰ ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਪ੍ਰਕਿਰਤੀ ਅਤੇ ਸਮਰੱਥਾ ਕੀ ਹੋਵੇਗੀ?
Answer:
ਹੱਲ:
ਨਿਕਟ-ਦ੍ਰਿਸ਼ਟੀ ਦੋਸ਼ ਵਾਲੇ ਵਿਅਕਤੀ ਦਾ ਦੂਰ ਬਿੰਦੂ 80 cm ਦੀ ਦੂਰੀ ਉੱਤੇ ਹੈ। ਇਸ ਲਈ ਉਸ ਨੂੰ ਅਜਿਹੇ ਲੈੱਨਜ਼ ਦੀ ਲੋੜ ਹੈ ਜੋ ਅਨੰਤ (ਬਹੁਤ ਦੂਰ) ਪਈ ਵਸਤੂ ਦਾ ਪ੍ਰਤਿਬਿੰਬ ਅੱਖ ਦੇ ਸਾਹਮਣੇ 80 cm ਦੀ ਦੂਰੀ ਉੱਤੇ ਬਣਾ ਸਕੇ।
ਵਸਤੂ ਦੀ ਦੂਰੀ u = -∞
ਪ੍ਰਤਿਬਿੰਬ ਦੀ ਦੂਰੀ v = -80 cm
ਫੋਕਸ ਦੂਰੀ f = ?
ਲੈੱਨਜ਼ ਸੂਤਰ: \( \dfrac{1}{v} - \dfrac{1}{u} = \dfrac{1}{f} \)
\( \dfrac{1}{-80} - \dfrac{1}{-\infty} = \dfrac{1}{f} \)
\( -\dfrac{1}{80} - 0 = \dfrac{1}{f} \) (ਕਿਉਂਕਿ \( \dfrac{1}{\infty} = 0 \))
ਇਸ ਲਈ ਫੋਕਸ ਦੂਰੀ f = -80 cm = -0.8 m
ਲੈੱਨਜ਼ ਦੀ ਸਮਰੱਥਾ \( P = \dfrac{1}{f(\text{ਮੀਟਰਾਂ ਵਿੱਚ})} = \dfrac{1}{-0.8} = -1.25 \) D
ਕਿਉਂਕਿ ਸਮਰੱਥਾ ਰਿਣਾਤਮਕ ਹੈ, ਇਸ ਲਈ ਲੋੜੀਂਦਾ ਲੈੱਨਜ਼ ਅਵਤਲ (ਅਪਸਾਰੀ) ਲੈੱਨਜ਼ ਹੈ, ਜਿਸ ਦੀ ਸਮਰੱਥਾ -1.25 D ਹੈ।
Exam Tips:
a) ਨਿਕਟ-ਦ੍ਰਿਸ਼ਟੀ ਦੋਸ਼ ਵਿੱਚ ਅਨੰਤ ਦੀ ਵਸਤੂ ਦਾ ਪ੍ਰਤਿਬਿੰਬ ਦੂਰ ਬਿੰਦੂ ਉੱਤੇ ਬਣਵਾਉਣਾ ਹੁੰਦਾ ਹੈ।
b) ਹੱਲ ਵਿੱਚ ਦੂਰੀਆਂ ਦੇ ਚਿੰਨ੍ਹ ਸਹੀ ਲਿਖੋ ਅਤੇ ਅੰਤ ਵਿੱਚ ਲੈੱਨਜ਼ ਦੀ ਪ੍ਰਕਿਰਤੀ ਵੀ ਦੱਸੋ।
Question 7: ਚਿੱਤਰ ਬਣਾ ਕੇ ਦਰਸਾਓ ਕਿ ਦੂਰ-ਦ੍ਰਿਸ਼ਟੀ ਦੋਸ਼ ਕਿਵੇਂ ਸੋਧਿਆ (ਠੀਕ ਕੀਤਾ) ਜਾਂਦਾ ਹੈ। ਇੱਕ ਦੂਰ-ਦ੍ਰਿਸ਼ਟੀ ਦੋਸ਼ ਵਾਲੀ ਅੱਖ ਦਾ ਨਿਕਟ ਬਿੰਦੂ 1 m ਹੈ। ਇਸ ਦੋਸ਼ ਨੂੰ ਠੀਕ ਕਰਨ ਲਈ ਲੈੱਨਜ਼ ਦੀ ਸਮਰੱਥਾ ਕੀ ਹੋਵੇਗੀ? ਇਹ ਮੰਨ ਲਓ ਕਿ ਆਮ ਅੱਖ ਦਾ ਨਿਕਟ ਬਿੰਦੂ 25 cm ਹੈ।
Answer:
ਦੂਰ-ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਦਾ ਨਿਕਟ ਬਿੰਦੂ ਸਾਧਾਰਨ ਦ੍ਰਿਸ਼ਟੀ ਵਾਲੀ ਅੱਖ ਦੀ ਤੁਲਨਾ ਵਿੱਚ ਥੋੜ੍ਹਾ ਦੂਰ ਖਿਸਕ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਵਿਅਕਤੀ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਵੇਖ ਸਕਦਾ। ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ (ਅਭਿਸਾਰੀ) ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲੈੱਨਜ਼ 25 cm ਉੱਤੇ ਰੱਖੀ ਵਸਤੂ ਦਾ ਇੱਕ ਆਭਾਸੀ ਪ੍ਰਤਿਬਿੰਬ ਵਿਅਕਤੀ ਦੇ ਨਿਕਟ ਬਿੰਦੂ ਉੱਤੇ ਬਣਾ ਦਿੰਦਾ ਹੈ, ਇਸ ਲਈ ਅੱਖ ਉਸ ਪ੍ਰਤਿਬਿੰਬ ਨੂੰ ਰੈਟਿਨਾ ਉੱਤੇ ਫੋਕਸ ਕਰ ਲੈਂਦੀ ਹੈ।
ਸਾਧਾਰਨ ਅੱਖ ਦਾ ਨਿਕਟ ਬਿੰਦੂ 25 cm ਹੈ ਜੋ ਨੇਤਰ ਦੋਸ਼ ਕਾਰਨ ਖਿਸਕ ਕੇ 1 m (= 100 cm) ਦੂਰ ਪਹੁੰਚ ਗਿਆ ਹੈ। ਇਸ ਲਈ ਪੀੜਤ ਵਿਅਕਤੀ ਨੂੰ ਅਜਿਹੇ ਲੈੱਨਜ਼ ਦੀ ਲੋੜ ਹੈ ਜੋ 25 cm ਉੱਤੇ ਰੱਖੀ ਵਸਤੂ ਦਾ ਪ੍ਰਤਿਬਿੰਬ 1 m ਅਰਥਾਤ 100 cm ਉੱਤੇ ਬਣਾਏ।
ਇਸ ਲਈ u = -25 cm, v = -100 cm
\( \dfrac{1}{f} = \dfrac{1}{v} - \dfrac{1}{u} = \dfrac{1}{-100} - \dfrac{1}{-25} = -\dfrac{1}{100} + \dfrac{4}{100} = \dfrac{3}{100} \)
ਇਸ ਲਈ f = \( \dfrac{100}{3} \) cm = \( \dfrac{1}{3} \) m
ਸਮਰੱਥਾ \( P = \dfrac{1}{f} = +3 \) ਡਾਈਆਪਟਰ (D)
ਇਸ ਲਈ ਦ੍ਰਿਸ਼ਟੀ ਦੋਸ਼ ਦੂਰ ਕਰਨ ਲਈ +3 D ਸਮਰੱਥਾ ਵਾਲੇ ਉੱਤਲ ਲੈੱਨਜ਼ ਦੀ ਲੋੜ ਹੋਵੇਗੀ।
Exam Tips:
a) ਦੂਰ-ਦ੍ਰਿਸ਼ਟੀ ਦੋਸ਼ ਉੱਤਲ ਲੈੱਨਜ਼ ਨਾਲ ਠੀਕ ਹੁੰਦਾ ਹੈ; ਚਿੱਤਰ ਵਿੱਚ ਕਿਰਨਾਂ ਨੂੰ ਲੈੱਨਜ਼ ਰਾਹੀਂ ਅਭਿਸਰਿਤ ਹੁੰਦਾ ਦਿਖਾਓ।
b) ਇੱਥੇ u = -25 cm ਅਤੇ v = -100 cm ਲਓ, ਫਿਰ \( \dfrac{1}{f} = \dfrac{1}{v} - \dfrac{1}{u} \) ਲਗਾਓ।
Question 8: ਸਾਧਾਰਨ ਅੱਖ 25 cm ਤੋਂ ਨੇੜੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਕਿਉਂ ਨਹੀਂ ਵੇਖ ਸਕਦੀ?
Answer:
ਜਦੋਂ ਵਸਤੂ ਸਾਧਾਰਨ ਅੱਖ ਤੋਂ 25 cm ਦੀ ਦੂਰੀ ਉੱਤੇ ਰੱਖੀ ਹੁੰਦੀ ਹੈ ਤਾਂ ਅੱਖ ਆਪਣੀ ਸੰਪੂਰਨ ਅਨੁਕੂਲਣ ਸਮਰੱਥਾ ਦੀ ਵਰਤੋਂ ਕਰਕੇ ਵਸਤੂ ਦਾ ਪ੍ਰਤਿਬਿੰਬ ਰੈਟਿਨਾ ਉੱਤੇ ਬਣਾ ਦਿੰਦੀ ਹੈ, ਜਿਸ ਕਰਕੇ ਵਸਤੂ ਸਪੱਸ਼ਟ ਦਿਖਾਈ ਦਿੰਦੀ ਹੈ। ਜੇਕਰ ਉਸੇ ਵਸਤੂ ਨੂੰ 25 cm ਤੋਂ ਘੱਟ ਦੂਰੀ ਉੱਤੇ ਰੱਖਿਆ ਜਾਵੇ ਤਾਂ ਨੇਤਰ ਲੈੱਨਜ਼ ਦੀ ਫੋਕਸ ਦੂਰੀ ਇਸ ਤੋਂ ਵੱਧ ਘਟ ਨਹੀਂ ਸਕਦੀ, ਇਸ ਲਈ ਪ੍ਰਤਿਬਿੰਬ ਰੈਟਿਨਾ ਉੱਤੇ ਨਹੀਂ ਬਣਦਾ ਅਤੇ ਵਸਤੂ ਸਪੱਸ਼ਟ ਵਿਖਾਈ ਨਹੀਂ ਦਿੰਦੀ।
Exam Tips:
a) ਨਿਕਟ ਬਿੰਦੂ (25 cm) ਅਤੇ ਅਨੁਕੂਲਣ ਸਮਰੱਥਾ ਦੀ ਸੀਮਾ ਦਾ ਜ਼ਿਕਰ ਜ਼ਰੂਰ ਕਰੋ।
b) ਉੱਤਰ ਵਿੱਚ ਦੱਸੋ ਕਿ ਪ੍ਰਤਿਬਿੰਬ ਰੈਟਿਨਾ ਉੱਤੇ ਨਹੀਂ ਬਣਦਾ।
Question 9: ਜਦੋਂ ਅਸੀਂ ਅੱਖ ਤੋਂ ਕਿਸੇ ਵਸਤੂ ਦੀ ਦੂਰੀ ਵਧਾ ਦਿੰਦੇ ਹਾਂ ਤਾਂ ਅੱਖ ਵਿੱਚ ਪ੍ਰਤਿਬਿੰਬ-ਦੂਰੀ ਨੂੰ ਕੀ ਹੁੰਦਾ ਹੈ?
Answer:
ਸਾਧਾਰਨ ਦ੍ਰਿਸ਼ਟੀ ਵਾਲੇ ਮਨੁੱਖ ਲਈ ਵਸਤੂ ਦੀ ਅੱਖ ਤੋਂ ਦੂਰੀ ਵਧਾਉਣ ਨਾਲ ਵੀ ਪ੍ਰਤਿਬਿੰਬ ਦੀ ਦੂਰੀ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਨੇਤਰ ਲੈੱਨਜ਼ ਵਸਤੂ ਦੀ ਹਰੇਕ ਸਥਿਤੀ ਲਈ ਅਨੁਕੂਲਣ ਸਮਰੱਥਾ ਦੀ ਵਰਤੋਂ ਕਰਕੇ ਪ੍ਰਤਿਬਿੰਬ ਰੈਟਿਨਾ ਉੱਤੇ ਹੀ ਬਣਾਉਂਦਾ ਹੈ।
Exam Tips:
a) ਯਾਦ ਰੱਖੋ ਕਿ ਪ੍ਰਤਿਬਿੰਬ ਹਮੇਸ਼ਾ ਰੈਟਿਨਾ ਉੱਤੇ ਬਣਦਾ ਹੈ, ਇਸ ਲਈ ਪ੍ਰਤਿਬਿੰਬ-ਦੂਰੀ ਨਹੀਂ ਬਦਲਦੀ।
b) ਬਦਲਦੀ ਫੋਕਸ ਦੂਰੀ ਦਾ ਕਾਰਨ (ਅਨੁਕੂਲਣ) ਲਿਖੋ।
Question 10: ਤਾਰੇ ਕਿਉਂ ਟਿਮਟਿਮਾਉਂਦੇ ਹਨ?
Answer:
ਤਾਰਿਆਂ ਦਾ ਟਿਮਟਿਮਾਉਣਾ: ਤਾਰਿਆਂ ਦਾ ਟਿਮਟਿਮਾਉਂਦੇ ਵਿਖਾਈ ਦੇਣਾ ਉਨ੍ਹਾਂ ਦੇ ਪ੍ਰਕਾਸ਼ ਦੇ ਵਾਯੂਮੰਡਲੀ ਅਪਵਰਤਨ ਕਾਰਨ ਹੁੰਦਾ ਹੈ। ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਪਿੱਛੋਂ ਧਰਤੀ ਦੀ ਸਤਹ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਵਾਯੂਮੰਡਲੀ ਮਾਧਿਅਮ ਦੇ ਲਗਾਤਾਰ ਵੱਧ ਰਹੇ ਅਪਵਰਤਨਾਂਕ ਕਾਰਨ ਅਪਵਰਤਿਤ ਹੁੰਦਾ ਹੈ, ਜੋ ਪ੍ਰਕਾਸ਼ ਨੂੰ ਅਭਿਲੰਬ ਵੱਲ ਮੋੜ ਦਿੰਦਾ ਹੈ। ਇਸ ਕਾਰਨ ਤਾਰੇ ਦੀ ਆਭਾਸੀ ਸਥਿਤੀ ਉਸ ਦੀ ਵਾਸਤਵਿਕ ਸਥਿਤੀ ਤੋਂ ਕੁੱਝ ਉੱਚਾਈ ਉੱਤੇ ਪ੍ਰਤੀਤ ਹੁੰਦੀ ਹੈ। ਵਾਯੂਮੰਡਲ ਦੀਆਂ ਭੌਤਿਕ ਅਵਸਥਾਵਾਂ ਸਥਾਈ ਨਾ ਹੋਣ ਕਾਰਨ ਇਹ ਆਭਾਸੀ ਸਥਿਤੀ ਥੋੜ੍ਹੀ ਬਦਲਦੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਬਦਲਦੀ ਰਹਿੰਦੀ ਹੈ, ਜਿਸ ਕਾਰਨ ਤਾਰਾ ਕਦੇ ਚਮਕੀਲਾ ਅਤੇ ਕਦੇ ਧੁੰਦਲਾ ਜਾਪਦਾ ਹੈ। ਇਹੀ ਟਿਮਟਿਮਾਉਣ ਦਾ ਪ੍ਰਭਾਵ ਹੈ।
Exam Tips:
a) ਉੱਤਰ ਵਿੱਚ ਵਾਯੂਮੰਡਲੀ ਅਪਵਰਤਨ ਅਤੇ ਆਭਾਸੀ ਸਥਿਤੀ ਦਾ ਬਦਲਣਾ ਜ਼ਰੂਰ ਲਿਖੋ।
b) ਤਾਰੇ ਦੀ ਆਭਾਸੀ ਸਥਿਤੀ ਦਰਸਾਉਂਦਾ ਚਿੱਤਰ ਬਣਾਉਣ ਨਾਲ ਉੱਤਰ ਸਪੱਸ਼ਟ ਹੁੰਦਾ ਹੈ।
Question 11: ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ?
Answer:
ਗ੍ਰਹਿ, ਤਾਰਿਆਂ ਦੀ ਤੁਲਨਾ ਵਿੱਚ ਬਹੁਤ ਨੇੜੇ ਹਨ ਅਤੇ ਉਨ੍ਹਾਂ ਨੂੰ ਵਿਸਤਰਿਤ ਸਰੋਤ ਮੰਨਿਆ ਜਾ ਸਕਦਾ ਹੈ। ਜੇਕਰ ਅਸੀਂ ਗ੍ਰਹਿ ਨੂੰ ਬਿੰਦੂ-ਆਕਾਰ ਦੇ ਕਈ ਸਰੋਤਾਂ ਦਾ ਸਮੂਹ ਮੰਨ ਲਈਏ ਤਾਂ ਹਰੇਕ ਬਿੰਦੂ ਸਰੋਤ ਤੋਂ ਸਾਡੀਆਂ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਵਿੱਚ ਕੁੱਲ ਪਰਿਵਰਤਨ ਦਾ ਔਸਤ ਮਾਨ ਜ਼ੀਰੋ ਹੋਵੇਗਾ। ਇਸ ਕਾਰਨ ਗ੍ਰਹਿਆਂ ਦੀ ਆਭਾਸੀ ਸਥਿਤੀ ਸਥਿਰ ਰਹੇਗੀ ਅਤੇ ਟਿਮਟਿਮਾਉਣ ਦਾ ਪ੍ਰਭਾਵ ਸਮਾਪਤ ਹੋ ਜਾਵੇਗਾ।
Exam Tips:
a) ਗ੍ਰਹਿ ਨੂੰ ਵਿਸਤਰਿਤ ਸਰੋਤ ਮੰਨਣ ਦਾ ਕਾਰਨ ਲਿਖੋ।
b) ਤਾਰੇ ਬਿੰਦੂ-ਸਰੋਤ ਮੰਨੇ ਜਾਂਦੇ ਹਨ, ਇਹ ਅੰਤਰ ਵੀ ਦੱਸੋ।
Question 12: ਸੂਰਜ ਚੜ੍ਹਨ ਸਮੇਂ ਸੂਰਜ ਲਾਲ ਕਿਉਂ ਪ੍ਰਤੀਤ ਹੁੰਦਾ ਹੈ?
Answer:
ਸੂਰਜ ਚੜ੍ਹਨ (ਜਾਂ ਸੂਰਜ ਡੁੱਬਣ) ਸਮੇਂ ਸੂਰਜ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਸਾਡੀਆਂ ਅੱਖਾਂ ਵਿੱਚ ਪਹੁੰਚਣ ਤੋਂ ਪਹਿਲਾਂ ਵਾਯੂਮੰਡਲ ਦੀ ਹਵਾ ਦੀਆਂ ਮੋਟੀਆਂ ਪਰਤਾਂ ਵਿੱਚੋਂ ਲੰਘਣਾ ਪੈਂਦਾ ਹੈ। ਇੱਥੇ ਧੂੜ-ਕਣਾਂ ਅਤੇ ਜਲ-ਕਣਾਂ ਦੀ ਮੌਜੂਦਗੀ ਕਾਰਨ ਘੱਟ ਤਰੰਗ ਲੰਬਾਈ ਵਾਲੇ ਰੰਗਾਂ (ਜਿਵੇਂ ਨੀਲਾ, ਬੈਂਗਣੀ ਆਦਿ) ਦਾ ਖਿੰਡਰਾਓ ਹੋ ਜਾਂਦਾ ਹੈ ਅਤੇ ਸਿਰਫ਼ ਵੱਧ ਤਰੰਗ ਲੰਬਾਈ ਵਾਲੀਆਂ ਲਾਲ ਪ੍ਰਕਾਸ਼ ਤਰੰਗਾਂ ਸਿੱਧੀਆਂ ਸਾਡੀਆਂ ਅੱਖਾਂ ਤੱਕ ਪਹੁੰਚਦੀਆਂ ਹਨ। ਇਸ ਤਰ੍ਹਾਂ ਸੂਰਜ ਚੜ੍ਹਨ (ਜਾਂ ਡੁੱਬਣ) ਸਮੇਂ ਸੂਰਜ ਲਾਲ ਪ੍ਰਤੀਤ ਹੁੰਦਾ ਹੈ।
Exam Tips:
a) ਲਿਖੋ ਕਿ ਛੋਟੀ ਤਰੰਗ ਲੰਬਾਈ ਦਾ ਖਿੰਡਰਾਓ ਵੱਧ ਅਤੇ ਲਾਲ ਪ੍ਰਕਾਸ਼ ਦਾ ਘੱਟ ਹੁੰਦਾ ਹੈ।
b) ਹਵਾ ਦੀ ਮੋਟੀ ਪਰਤ ਵਿੱਚੋਂ ਲੰਘਣ ਦਾ ਜ਼ਿਕਰ ਕਰੋ।
Question 13: ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ?
Answer:
ਬਹੁਤ ਉੱਚਾਈ ਉੱਤੇ ਉੱਡਦੇ ਸਮੇਂ ਪੁਲਾੜ ਯਾਤਰੀ ਲਈ ਕੋਈ ਵਾਯੂਮੰਡਲ ਨਹੀਂ ਹੁੰਦਾ। ਇਸ ਲਈ ਹਵਾ ਦੇ ਅਣੂਆਂ ਜਾਂ ਹੋਰ ਬਹੁਤ ਸੂਖ਼ਮ ਕਣਾਂ ਦੀ ਅਣਹੋਂਦ ਕਾਰਨ ਪ੍ਰਕਾਸ਼ ਦਾ ਖਿੰਡਰਾਓ ਨਹੀਂ ਹੁੰਦਾ, ਜਿਸ ਕਾਰਨ ਪੁਲਾੜ ਯਾਤਰੀ ਨੂੰ ਆਕਾਸ਼ ਕਾਲਾ ਵਿਖਾਈ ਦਿੰਦਾ ਹੈ।
Exam Tips:
a) ਮੁੱਖ ਕਾਰਨ ਲਿਖੋ: ਵਾਯੂਮੰਡਲ ਨਹੀਂ, ਇਸ ਲਈ ਖਿੰਡਰਾਓ ਨਹੀਂ।
b) ਆਕਾਸ਼ ਦੇ ਨੀਲੇ ਰੰਗ ਦਾ ਕਾਰਨ ਖਿੰਡਰਾਓ ਹੈ, ਇਹ ਵੀ ਯਾਦ ਰੱਖੋ।
ਪਾਠ ਦੇ ਅੰਦਰ ਦਿੱਤੇ ਪ੍ਰਸ਼ਨ-ਉੱਤਰ
Question 1: ਅੱਖ ਦੀ ਅਨੁਕੂਲਣ ਸਮਰੱਥਾ ਤੋਂ ਕੀ ਭਾਵ ਹੈ?
Answer:
ਅੱਖ ਦੀ ਅਨੁਕੂਲਣ ਸਮਰੱਥਾ: ਨੇਤਰ ਲੈੱਨਜ਼ ਰੇਸ਼ੇਦਾਰ ਜੈਲੀ ਵਰਗੇ ਪਦਾਰਥ ਦਾ ਬਣਿਆ ਹੁੰਦਾ ਹੈ। ਇਸ ਦੀ ਵਕਰਤਾ ਵਿੱਚ ਕੁੱਝ ਸੀਮਾ ਤੱਕ ਸਿਲੀਅਰੀ ਪੇਸ਼ੀਆਂ ਦੁਆਰਾ ਪਰਿਵਰਤਨ ਕੀਤਾ ਜਾ ਸਕਦਾ ਹੈ। ਵਕਰਤਾ ਬਦਲਣ ਨਾਲ ਇਸ ਦੀ ਫੋਕਸ ਦੂਰੀ ਵੀ ਬਦਲ ਜਾਂਦੀ ਹੈ। ਜਦੋਂ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਤਾਂ ਨੇਤਰ ਲੈੱਨਜ਼ ਪਤਲਾ ਹੋ ਜਾਂਦਾ ਹੈ ਅਤੇ ਇਸ ਦੀ ਫੋਕਸ ਦੂਰੀ ਵੱਧ ਜਾਂਦੀ ਹੈ। ਇਸ ਸਥਿਤੀ ਵਿੱਚ ਅਸੀਂ ਦੂਰ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ। ਜਦੋਂ ਅਸੀਂ ਨੇੜੇ ਪਈਆਂ ਵਸਤੂਆਂ ਨੂੰ ਵੇਖਦੇ ਹਾਂ ਤਾਂ ਸਿਲੀਅਰੀ ਪੇਸ਼ੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਨੇਤਰ ਲੈੱਨਜ਼ ਦੀ ਵਕਰਤਾ ਵੱਧ ਜਾਂਦੀ ਹੈ ਅਤੇ ਉਹ ਮੋਟਾ ਹੋ ਜਾਂਦਾ ਹੈ। ਸਿੱਟੇ ਵਜੋਂ ਫੋਕਸ ਦੂਰੀ ਘੱਟ ਹੋ ਜਾਂਦੀ ਹੈ ਅਤੇ ਅਸੀਂ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਵੇਖ ਸਕਦੇ ਹਾਂ। ਨੇਤਰ ਲੈੱਨਜ਼ ਦੀ ਉਹ ਸਮਰੱਥਾ ਜਿਸ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਸਮਾਯੋਜਿਤ ਕਰ ਲੈਂਦਾ ਹੈ, ਅਨੁਕੂਲਣ ਕਹਾਉਂਦੀ ਹੈ।
Exam Tips:
a) ਦੂਰ ਦੀ ਵਸਤੂ: ਪੇਸ਼ੀਆਂ ਢਿੱਲੀਆਂ, ਲੈੱਨਜ਼ ਪਤਲਾ, f ਵੱਧ। ਨੇੜੇ ਦੀ ਵਸਤੂ: ਪੇਸ਼ੀਆਂ ਸੁੰਗੜੀਆਂ, ਲੈੱਨਜ਼ ਮੋਟਾ, f ਘੱਟ।
b) ਪਰਿਭਾਸ਼ਾ ਇੱਕ ਵਾਕ ਵਿੱਚ ਵੀ ਲਿਖੀ ਜਾ ਸਕਦੀ ਹੈ।
Question 2: ਨਿਕਟ-ਦ੍ਰਿਸ਼ਟੀ ਦੋਸ਼ ਦਾ ਕੋਈ ਵਿਅਕਤੀ 1.2 m ਤੋਂ ਵੱਧ ਦੂਰੀ ਉੱਤੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਦੇਖ ਸਕਦਾ। ਇਸ ਦੋਸ਼ ਨੂੰ ਦੂਰ ਕਰਨ ਲਈ ਸਹੀ ਸੋਧਿਆ ਹੋਇਆ ਲੈੱਨਜ਼ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ?
Answer:
ਨਿਕਟ-ਦ੍ਰਿਸ਼ਟੀ ਦੋਸ਼ ਵਾਲੀ ਅੱਖ 1.2 m ਤੋਂ ਵੱਧ ਦੂਰੀ ਉੱਤੇ ਰੱਖੀਆਂ ਵਸਤੂਆਂ ਨੂੰ ਨਹੀਂ ਦੇਖ ਸਕਦੀ, ਕਿਉਂਕਿ ਵਸਤੂਆਂ ਦਾ ਪ੍ਰਤਿਬਿੰਬ ਰੈਟਿਨਾ ਉੱਤੇ ਨਾ ਬਣ ਕੇ ਰੈਟਿਨਾ ਦੇ ਸਾਹਮਣੇ ਬਣਦਾ ਹੈ। ਇਸ ਦੋਸ਼ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ (ਅਪਸਾਰੀ ਲੈੱਨਜ਼) ਦੀ ਵਰਤੋਂ ਦੁਆਰਾ ਸੋਧਿਆ ਜਾ ਸਕਦਾ ਹੈ।
Exam Tips:
a) ਪ੍ਰਤਿਬਿੰਬ ਰੈਟਿਨਾ ਦੇ ਸਾਹਮਣੇ ਬਣਦਾ ਹੈ, ਇਹ ਗੱਲ ਲਿਖੋ।
b) ਲੈੱਨਜ਼ ਦੀ ਪ੍ਰਕਿਰਤੀ (ਅਵਤਲ) ਸਪੱਸ਼ਟ ਲਿਖੋ।
Question 3: ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਦੇ ਲਈ ਦੂਰ ਬਿੰਦੂ ਅਤੇ ਨਿਕਟ ਬਿੰਦੂ ਅੱਖ ਤੋਂ ਕਿੰਨੀ ਦੂਰੀ ਉੱਤੇ ਹੁੰਦੇ ਹਨ?
Answer:
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਲਈ ਨਿਕਟ ਬਿੰਦੂ ਦੀ ਅੱਖ ਤੋਂ ਦੂਰੀ 25 cm ਅਤੇ ਦੂਰ ਬਿੰਦੂ ਦੀ ਅੱਖ ਤੋਂ ਦੂਰੀ ਅਨੰਤ ਹੁੰਦੀ ਹੈ। ਅਰਥਾਤ ਨੀਰੋਗ ਅੱਖ 25 cm ਅਤੇ ਅਨੰਤ ਦੇ ਵਿਚਕਾਰ ਕਿਸੇ ਵੀ ਥਾਂ ਸਥਿਤ ਵਸਤੂ ਨੂੰ ਸਾਫ਼-ਸਾਫ਼ ਵੇਖ ਸਕਦੀ ਹੈ।
Exam Tips:
a) ਦੋਵੇਂ ਮਾਨ ਲਿਖੋ: ਨਿਕਟ ਬਿੰਦੂ 25 cm ਅਤੇ ਦੂਰ ਬਿੰਦੂ ਅਨੰਤ।
Question 4: ਆਖ਼ਰੀ ਕਤਾਰ ਵਿੱਚ ਬੈਠੇ ਕਿਸੇ ਵਿਦਿਆਰਥੀ ਨੂੰ ਬਲੈਕ ਬੋਰਡ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ। ਇਹ ਵਿਦਿਆਰਥੀ ਕਿਸ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ? ਇਸ ਨੂੰ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ?
Answer:
ਵਿਦਿਆਰਥੀ ਨਿਕਟ-ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ, ਜਿਸ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ ਦੁਆਰਾ ਠੀਕ ਕੀਤਾ ਜਾ ਸਕਦਾ ਹੈ।
Exam Tips:
a) ਦੋਸ਼ ਦਾ ਨਾਮ ਅਤੇ ਉਪਚਾਰ (ਅਵਤਲ ਲੈੱਨਜ਼) ਦੋਵੇਂ ਲਿਖੋ।
Free study material for Science
Science Class 10 Curriculum Solutions: Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
Chapter Exercise Answers for Class 10 Science
Access structured Punjab Board textbook solutions for Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ. Designed in alignment with the latest academic curriculum for Class 10 Science, these answers cover all end-of-chapter exercises to support daily learning and homework completion.
Detailed Answer Guides for Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ
Clear, methodical explanations accompany every challenging problem within the Class 10 Science text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 10 Exams
These resources act as an effective roadmap for daily homework tasks and independent study. Supplement your review of Punjabi Medium Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ with official sample papers and interactive practice tests available on our platform free of charge.
FAQs
The complete and updated PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ is available for free on StudiesToday.com. These solutions for Class 10 Science are as per latest Punjab Board curriculum.
Yes, our experts have revised the PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ as per 2026 exam pattern. All textbook exercises have been solved and have added explanation about how the Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ will help students to get full marks in the theory paper.
Yes, we provide bilingual support for Class 10 Science. You can access PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ in both English and Hindi medium.
Yes, you can download the entire PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ in printable PDF format for offline study on any device.