PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Step-by-Step Textbook Solutions for Class 10 Home Science Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Explore reliable textbook solutions for Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ tailored for Class 10 learners. Utilizing these Home Science answers ensures thorough preparation and strengthens foundational knowledge before final Punjab Board evaluations.

Download Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Textbook Solutions PDF

Navigate directly to the solved Home Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ – ਵਸਤੂਨਿਸ਼ਠ ਪ੍ਰਸ਼ਨ

Question 1: ਗ੍ਰਹਿ ਵਿਵਸਥਾ ਦੀ ਪਰਿਭਾਸ਼ਾ ਲਿਖੋ।

Answer:

ਗ੍ਰਹਿ ਵਿਵਸਥਾ ਘਰ ਦੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਹੁਨਰ ਹੈ। ਇਕ ਚੰਗਾ ਗ੍ਰਹਿ ਪ੍ਰਬੰਧਕ ਸਾਧਨਾਂ ਦੀ ਘੱਟ ਵਰਤੋਂ ਨਾਲ ਵੀ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ।

Exam Tips:

a) ਮੁੱਖ ਸ਼ਬਦ ਯਾਦ ਰੱਖੋ: ਸਾਧਨਾਂ ਦੀ ਸਹੀ ਵਰਤੋਂ, ਪਰਿਵਾਰਕ ਟੀਚੇ ਅਤੇ ਹੁਨਰ।
b) ਦੂਜੇ ਵਾਕ ਵਿਚ ਲਿਖੋ ਕਿ ਚੰਗਾ ਪ੍ਰਬੰਧਕ ਘੱਟ ਸਾਧਨਾਂ ਨਾਲ ਵੀ ਟੀਚੇ ਪੂਰੇ ਕਰ ਲੈਂਦਾ ਹੈ।

 

Question 2: ਘਰ ਤੇ ਮਕਾਨ ਵਿਚ ਕੀ ਅੰਤਰ ਹੈ?

Answer:

ਮਕਾਨ ਮਿੱਟੀ, ਸੀਮਿੰਟ, ਇੱਟਾਂ, ਪੱਥਰ ਆਦਿ ਦਾ ਬਣਿਆ ਇਕ ਢਾਂਚਾ ਹੁੰਦਾ ਹੈ ਜੋ ਸਾਨੂੰ ਮੀਂਹ, ਝੱਖੜ, ਗਰਮੀ, ਠੰਡ, ਜੰਗਲੀ ਜਾਨਵਰਾਂ ਅਤੇ ਚੋਰ-ਡਾਕੂਆਂ ਤੋਂ ਬਚਾਉਂਦਾ ਹੈ। ਪਰ ਘਰ ਇਕ ਪਰਿਵਾਰ ਦੇ ਮੈਂਬਰਾਂ ਦੀਆਂ ਭਾਵਨਾਵਾਂ ਦਾ ਸੂਚਕ ਹੁੰਦਾ ਹੈ। ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਜੀਵਨ ਨੂੰ ਸੁਖਮਈ ਬਣਾਉਂਦੇ ਹਨ।

Exam Tips:

a) ਮਕਾਨ = ਇੱਟਾਂ, ਸੀਮਿੰਟ, ਪੱਥਰ ਦਾ ਢਾਂਚਾ (ਬਚਾਅ); ਘਰ = ਪਰਿਵਾਰ ਦੀਆਂ ਭਾਵਨਾਵਾਂ ਦਾ ਸੂਚਕ। ਦੋਵੇਂ ਪੱਖ ਲਿਖੋ।
b) "ਪਰ" ਸ਼ਬਦ ਨਾਲ ਦੋਵਾਂ ਦੀ ਤੁਲਨਾ ਜੋੜੋ ਤਾਂ ਉੱਤਰ ਪੂਰਾ ਲੱਗੇਗਾ।

 

Question 3: ਟੀਚਿਆਂ ਤੋਂ ਕੀ ਭਾਵ ਹੈ?

Answer:

ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ। ਹਰ ਪਰਿਵਾਰ ਨੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ।

Exam Tips:

a) ਟੀਚੇ = ਮੈਂਬਰਾਂ ਦੇ ਉਹ ਕਾਰਜ ਜੋ ਇਕੱਲਿਆਂ ਜਾਂ ਰਲ ਕੇ ਕਰਨੇ ਹੁੰਦੇ ਹਨ।
b) ਇਹ ਵੀ ਲਿਖੋ ਕਿ ਟੀਚੇ ਸਮੇਂ-ਸਮੇਂ ਸਿਰ ਬਦਲਦੇ ਰਹਿੰਦੇ ਹਨ।

 

Question 4: ਪਰਿਵਾਰ ਦੇ ਸਾਧਨਾਂ ਨੂੰ ਕਿਹੜੇ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ?

Answer:

ਪਰਿਵਾਰ ਦੇ ਸਾਧਨਾਂ ਨੂੰ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-
1. ਮਨੁੱਖੀ ਸਾਧਨ, ਜਿਵੇਂ-ਕੰਮ ਕਰਨ ਦੀ ਯੋਗਤਾ, ਕੁਸ਼ਲਤਾ ਤੇ ਸਿਹਤ।
2. ਭੌਤਿਕ ਸਾਧਨ, ਜਿਵੇਂ-ਸਮਾਂ, ਪੈਸਾ, ਜਾਇਦਾਦ ਆਦਿ।

Exam Tips:

a) ਦੋ ਹਿੱਸੇ ਉਦਾਹਰਨਾਂ ਸਮੇਤ ਲਿਖੋ: ਮਨੁੱਖੀ (ਯੋਗਤਾ, ਕੁਸ਼ਲਤਾ, ਸਿਹਤ) ਅਤੇ ਭੌਤਿਕ (ਸਮਾਂ, ਪੈਸਾ, ਜਾਇਦਾਦ)।

 

Question 5: ਵਿਅਕਤੀ ਦੀ ਯੋਗਤਾ ਅਤੇ ਰੁਚੀ ਕਿਹੜੇ ਸਾਧਨ ਹਨ ਅਤੇ ਕਿਵੇਂ?

Answer:

ਯੋਗਤਾ ਤੇ ਰੁਚੀ ਮਨੁੱਖੀ ਸਾਧਨ ਹਨ ਕਿਉਂਕਿ ਇਹ ਸਾਧਨੇ ਮਨੁੱਖ ਵਿਚ ਸਮਾਏ ਹੋਏ ਹਨ ਅਤੇ ਮਨੁੱਖ ਦਾ ਹੀ ਹਿੱਸਾ ਹਨ। ਇਨ੍ਹਾਂ ਦੀ ਅਣਹੋਂਦ ਵਿਚੋਂ ਕਿਸੇ ਵੀ ਭੌਤਿਕ ਸਾਧਨ ਦੀ ਯੋਗ ਵਰਤੋਂ ਅਸੰਭਵ ਹੈ।

Exam Tips:

a) ਕਾਰਨ ਵਾਲਾ ਵਾਕ "ਕਿਉਂਕਿ ਇਹ ਮਨੁੱਖ ਦਾ ਹੀ ਹਿੱਸਾ ਹਨ" ਲਿਖਣਾ ਨਾ ਭੁੱਲੋ।
b) ਇਹ ਵੀ ਲਿਖੋ ਕਿ ਇਹਨਾਂ ਤੋਂ ਬਿਨਾਂ ਭੌਤਿਕ ਸਾਧਨਾਂ ਦੀ ਯੋਗ ਵਰਤੋਂ ਅਸੰਭਵ ਹੈ।

 

Question 6: ਸਮਾਂ ਅਤੇ ਸ਼ਕਤੀ ਕਿਹੜੇ ਸਾਧਨ ਹਨ?

Answer:

ਸਮਾਂ ਇਕ ਭੌਤਿਕ ਸਾਧਨ ਹੈ ਤੇ ਹਰ ਵਿਅਕਤੀ ਕੋਲ ਰੋਜ਼ ਚੌਵੀ ਘੰਟੇ ਦਾ ਸਮਾਂ ਹੁੰਦਾ ਹੈ। ਸ਼ਕਤੀ ਇਕ ਮਨੁੱਖੀ ਸਾਧਨ ਹੈ ਕਿਉਂਕਿ ਇਹ ਮਨੁੱਖ ਦਾ ਹਿੱਸਾ ਹੈ, ਜੋ ਕਿ ਵੱਖ-ਵੱਖ ਮਨੁੱਖਾਂ ਵਿਚ ਵੱਖ-ਵੱਖ ਹੁੰਦੀ ਹੈ। ਇਹਨਾਂ ਸਾਧਨਾਂ ਦੀ ਸਦਵਰਤੋਂ ਨਾਲ ਪਰਿਵਾਰਕ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

Exam Tips:

a) ਸਮਾਂ = ਭੌਤਿਕ ਸਾਧਨ (ਹਰ ਕਿਸੇ ਕੋਲ 24 ਘੰਟੇ); ਸ਼ਕਤੀ = ਮਨੁੱਖੀ ਸਾਧਨ (ਹਰ ਵਿਅਕਤੀ ਵਿਚ ਵੱਖਰੀ)। ਦੋਵਾਂ ਨੂੰ ਵੱਖ-ਵੱਖ ਵਰਗ ਵਿਚ ਰੱਖੋ।

 

ਅਭਿਆਸ – ਛੋਟੇ ਉੱਤਰ ਵਾਲੇ ਪ੍ਰਸ਼ਨ

Question 7: ਘਰ ਦੇ ਸਾਧਨਾਂ ਵਿਚ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਸਭ ਤੋਂ ਮਹੱਤਵਪੂਰਨ ਕਿਵੇਂ ਹੈ?

Answer:

ਸਮਾਂ ਅਤੇ ਸ਼ਕਤੀ ਦੋ ਅਜਿਹੇ ਸਾਧਨ ਹਨ ਜਿਨ੍ਹਾਂ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ। ਇਹਨਾਂ ਦੀ ਉਪਯੋਗਤਾ ਇਨ੍ਹਾਂ ਦੀ ਠੀਕ ਵਰਤੋਂ ਨਾਲ ਹੀ ਜੁੜੀ ਹੋਈ ਹੈ। ਜਿਸ ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ ਪਰਿਵਾਰ ਵਿਚ ਸਮਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਕਤੀ ਨੂੰ ਠੀਕ ਢੰਗ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ, ਉਹ ਪਰਿਵਾਰ ਆਪਣੇ ਟੀਚਿਆਂ ਦੀ ਪ੍ਰਾਪਤੀ ਸੌਖੇ ਹੀ ਕਰ ਲੈਂਦਾ ਹੈ।

Exam Tips:

a) ਮੁੱਖ ਨੁਕਤਾ: ਸਮਾਂ ਅਤੇ ਸ਼ਕਤੀ ਬਚਾ ਕੇ ਨਹੀਂ ਰੱਖੇ ਜਾ ਸਕਦੇ, ਇਹਨਾਂ ਦੀ ਸਿਰਫ਼ ਠੀਕ ਵਰਤੋਂ ਹੀ ਹੋ ਸਕਦੀ ਹੈ।

 

Question 8: ਚੰਗੇ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਨਿਰਣਾ ਲੈਣ ਦੀ ਸ਼ਕਤੀ ਦਾ ਹੋਣਾ ਕਿਉਂ ਜ਼ਰੂਰੀ ਹੈ?

Answer:

ਚੰਗੇ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਇਸ ਲਈ ਜ਼ਰੂਰੀ ਹੈ ਕਿ ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਗ੍ਰਹਿ ਪ੍ਰਬੰਧਕ ਦੀ ਨਿਰਣਾ ਲੈਣ ਦੀ ਸ਼ਕਤੀ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਅਗਵਾਈ ਮਿਲਦੀ ਹੈ।

Exam Tips:

a) ਉਤਸ਼ਾਹ ਦਾ ਕਾਰਨ (ਬਾਕੀ ਮੈਂਬਰ ਵੀ ਪ੍ਰੇਰਿਤ ਹੁੰਦੇ ਹਨ) ਅਤੇ ਨਿਰਣਾ ਲੈਣ ਦੀ ਸ਼ਕਤੀ ਦਾ ਕਾਰਨ (ਸਮੇਂ ਦੀ ਬੱਚਤ, ਅਗਵਾਈ) ਵੱਖ-ਵੱਖ ਲਿਖੋ।

 

Question 9: ਚੰਗੇ ਪ੍ਰਬੰਧਕ ਨੂੰ ਗ੍ਰਹਿ ਵਿਵਸਥਾ ਦੀ ਜਾਣਕਾਰੀ ਕਿਉਂ ਜ਼ਰੂਰੀ ਹੈ?

Answer:

ਚੰਗੀ ਗ੍ਰਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ। ਇਹਨਾਂ ਟੀਚਿਆਂ ਦੀ ਪੂਰਤੀ ਲਈ ਗ੍ਰਹਿ ਪ੍ਰਬੰਧਕ ਕੋਲ ਯੋਗਤਾ ਤੇ ਕੁਸ਼ਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਯੋਗਤਾ ਤੇ ਕੁਸ਼ਲਤਾ ਪ੍ਰਾਪਤ ਕਰਨ ਲਈ ਗ੍ਰਹਿ ਵਿਵਸਥਾ ਦੀ ਮੁੱਢਲੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ। ਇਸ ਜਾਣਕਾਰੀ ਨਾਲ ਹੀ ਇਕ ਗ੍ਰਹਿ ਪ੍ਰਬੰਧਕ ਆਪਣੇ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨਾਂ ਦੀ ਉੱਚਿਤ ਵਰਤੋਂ ਕਰਨ ਦੇ ਯੋਗ ਹੋ ਸਕਦਾ ਹੈ। ਇਸ ਤਰ੍ਹਾਂ ਉਹ ਪਰਿਵਾਰਕ ਟੀਚਿਆਂ ਦੀ ਪੂਰਤੀ ਕਰ ਸਕਦਾ ਹੈ।

Exam Tips:

a) ਲੜੀ ਯਾਦ ਰੱਖੋ: ਜਾਣਕਾਰੀ → ਯੋਗਤਾ ਤੇ ਕੁਸ਼ਲਤਾ → ਸਾਧਨਾਂ ਦੀ ਉੱਚਿਤ ਵਰਤੋਂ → ਟੀਚਿਆਂ ਦੀ ਪੂਰਤੀ।

 

Question 10: ਚੰਗੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਕਿਉਂ ਜ਼ਰੂਰੀ ਹੈ?

Answer:

ਪਰਿਵਾਰਕ ਟੀਚਿਆਂ ਦੀ ਪੂਰਤੀ ਲਈ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਘਰ ਵਿਚ ਇਕ ਪ੍ਰਬੰਧਕ ਦਾ ਰੋਲ ਇਕ ਨੇਤਾ ਵਾਲਾ ਹੁੰਦਾ ਹੈ। ਜੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਵੇਗਾ ਤਾਂ ਬਾਕੀ ਮੈਂਬਰ ਵੀ ਘਰ ਦੇ ਕੰਮ ਕਰਾਉਣ ਵਿਚ ਯੋਗਦਾਨ ਪਾਉਣਗੇ। ਇਕ ਆਲਸੀ ਗ੍ਰਹਿ ਪ੍ਰਬੰਧਕ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਆਲਸੀ ਬਣਾ ਦਿੰਦਾ ਹੈ। ਜਿਸ ਨਾਲ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਹੈ ਤੇ ਪਰਿਵਾਰ ਆਪਣੇ ਟੀਚਿਆਂ ਦੀ ਪੂਰਤੀ ਨਹੀਂ ਕਰ ਸਕਦਾ।

Exam Tips:

a) ਪ੍ਰਬੰਧਕ ਦੀ "ਨੇਤਾ ਵਾਲੀ ਭੂਮਿਕਾ" ਵਾਲੀ ਗੱਲ ਜ਼ਰੂਰ ਲਿਖੋ।
b) ਆਲਸੀ ਪ੍ਰਬੰਧਕ ਦਾ ਘਰ ਦੇ ਮਾਹੌਲ ਉੱਤੇ ਨਤੀਜਾ ਵੀ ਦੱਸੋ।

 

Question 11: ਘਰ ਦੇ ਚੰਗੇ ਪ੍ਰਬੰਧ ਸੰਬੰਧੀ ਜਾਣਕਾਰੀ ਕਿੱਥੋਂ ਲਈ ਜਾ ਸਕਦੀ ਹੈ?

Answer:

ਘਰ ਦਾ ਸੁਚੱਜਾ ਪ੍ਰਬੰਧ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਇਸ ਲਈ ਗ੍ਰਹਿਣੀ ਨੂੰ ਘਰ ਦੇ ਸਾਰੇ ਵਸੀਲਿਆਂ ਨੂੰ ਸੁਝ-ਬੂਝ ਨਾਲ ਵਰਤਣ ਦੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ। ਪੁਰਾਣੇ ਸਮਿਆਂ ਵਿਚ ਇਹ ਜਾਣਕਾਰੀ ਪਰਿਵਾਰ ਦੇ ਵੱਡੇ-ਵਡੇਰਿਆਂ ਤੋਂ ਪ੍ਰਾਪਤ ਹੋ ਜਾਂਦੀ ਸੀ। ਪਰ ਅੱਜ-ਕਲ੍ਹ ਇਸ ਜਾਣਕਾਰੀ ਦੇ ਕਈ ਹੋਰ ਸਾਧਨ ਵੀ ਹਨ। ਸਕੂਲਾਂ ਤੇ ਕਾਲਜਾਂ ਵਿਚ ਗ੍ਰਹਿ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਜਿੱਥੇ ਗ੍ਰਹਿ ਪ੍ਰਬੰਧ ਨਾਲ ਸੰਬੰਧਿਤ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਮੈਗਜ਼ੀਨ ਆਦਿ ਤੋਂ ਚੰਗੇ ਗ੍ਰਹਿ ਪ੍ਰਬੰਧ ਦੀ ਜਾਣਕਾਰੀ ਮਿਲਦੀ ਹੈ।

Exam Tips:

a) ਪੁਰਾਣੇ ਸਮੇਂ ਦਾ ਸਾਧਨ (ਵੱਡੇ-ਵਡੇਰੇ) ਅਤੇ ਅੱਜ ਦੇ ਸਾਧਨ (ਸਕੂਲ-ਕਾਲਜ ਦਾ ਗ੍ਰਹਿ ਵਿਗਿਆਨ, ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਮੈਗਜ਼ੀਨ) ਵੱਖ-ਵੱਖ ਲਿਖੋ।

 

Question 12: ਵਿਗਿਆਨ ਦੀ ਤਰੱਕੀ ਨਾਲ ਗ੍ਰਹਿ ਵਿਵਸਥਾ ਕਿਵੇਂ ਜੁੜੀ ਹੋਈ ਹੈ?

Answer:

ਵਿਗਿਆਨ ਦੀ ਤਰੱਕੀ ਨਾਲ ਗ੍ਰਹਿ ਪ੍ਰਬੰਧ ਵਿਚ ਕਈ ਵਧੀਆ ਤਬਦੀਲੀਆਂ ਆਈਆਂ ਹਨ। ਅੱਜ-ਕਲ੍ਹ ਬਜ਼ਾਰ ਵਿਚ ਕਈ ਅਜਿਹੇ ਉਪਕਰਨ ਮਿਲਦੇ ਹਨ ਜਿਨ੍ਹਾਂ ਨਾਲ ਗ੍ਰਹਿਣੀ ਦਾ ਸਮਾਂ ਤੇ ਸ਼ਕਤੀ ਦੋਵਾਂ ਦੀ ਬਹੁਤ ਬੱਚਤ ਹੁੰਦੀ ਹੈ, ਜਿਵੇਂ-ਮਿਕਸੀ, ਆਟਾ ਗੁਣ ਦੀ ਮਸ਼ੀਨ, ਕੱਪੜੇ ਧੋਣ ਵਾਲੀ ਮਸ਼ੀਨ, ਫਰਿਜ਼, ਮਾਈਕਰੋਵੇਵ ਓਵਨ ਆਦਿ। ਇਹਨਾਂ ਉਪਕਰਨਾਂ ਦੀ ਠੀਕ ਵਰਤੋਂ ਕਰਕੇ ਗ੍ਰਹਿਣੀਆਂ ਆਪਣੇ ਗ੍ਰਹਿ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾ ਸਕਦੀਆਂ ਹਨ। ਇਸ ਤੋਂ ਇਲਾਵਾ ਟੈਲੀਵਿਜ਼ਨ ਤੇ ਇੰਟਰਨੈਟ ਵਰਗੇ ਵਿਗਿਆਨਿਕ ਉਪਕਰਨ ਵੀ ਨਵੀਂ ਤੋਂ ਨਵੀਂ ਜਾਣਕਾਰੀ ਨਾਲ ਗ੍ਰਹਿਣੀਆਂ ਦੀ ਮਦਦ ਕਰਦੇ ਹਨ।

Exam Tips:

a) ਉਪਕਰਨਾਂ ਦੀਆਂ ਉਦਾਹਰਨਾਂ (ਮਿਕਸੀ, ਆਟਾ ਚੱਕੀ, ਵਾਸ਼ਿੰਗ ਮਸ਼ੀਨ, ਫਰਿੱਜ, ਮਾਈਕ੍ਰੋਵੇਵ ਓਵਨ) ਦਿਓ ਅਤੇ ਸਮਾਂ-ਸ਼ਕਤੀ ਦੀ ਬੱਚਤ ਲਿਖੋ।
b) ਟੈਲੀਵਿਜ਼ਨ ਅਤੇ ਇੰਟਰਨੈੱਟ ਨਵੀਂ ਜਾਣਕਾਰੀ ਦੇ ਸਾਧਨ ਵਜੋਂ ਵੀ ਜੋੜੋ।

 

Question 13: ਘਰ ਵਿਚ ਬਜ਼ੁਰਗ ਹੋਣ ਤਾਂ ਗ੍ਰਹਿ ਵਿਵਸਥਾ ਕਿਵੇਂ ਪ੍ਰਭਾਵਿਤ ਹੁੰਦੀ ਹੈ?

Answer:

ਕਿਉਂਕਿ ਬਜ਼ੁਰਗਾਂ ਦੀਆਂ ਲੋੜਾਂ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ। ਇਸ ਲਈ ਘਰ ਦੇ ਪ੍ਰਬੰਧ ਵਿਚ ਕੁੱਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਜਿਵੇਂ ਬਜ਼ੁਰਗਾਂ ਦੀ ਖ਼ੁਰਾਕ ਨੂੰ ਧਿਆਨ ਵਿਚ ਰੱਖ ਕੇ ਖਾਣਾ ਬਣਾਇਆ ਜਾਂਦਾ ਹੈ। ਉੱਠਣ ਤੇ ਸੌਣ ਦਾ ਸਮਾਂ ਵੀ ਬਜ਼ੁਰਗਾਂ ਨਾਲ ਐਡਜਸਟ ਕੀਤਾ ਜਾਂਦਾ ਹੈ। ਘਰ ਵਿਚ ਸ਼ੋਰ-ਸ਼ਰਾਬੇ ਨੂੰ ਰੋਕਣਾ ਪੈਂਦਾ ਹੈ। ਬਜ਼ੁਰਗਾਂ ਲਈ ਪੂਜਾ-ਪਾਠ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਈ ਤਰੀਕਿਆਂ ਨਾਲ ਘਰ ਦੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ।

Exam Tips:

a) ਚਾਰ ਤਬਦੀਲੀਆਂ ਯਾਦ ਰੱਖੋ: ਖ਼ੁਰਾਕ, ਉੱਠਣ-ਸੌਣ ਦਾ ਸਮਾਂ, ਸ਼ੋਰ-ਸ਼ਰਾਬਾ ਰੋਕਣਾ, ਪੂਜਾ-ਪਾਠ ਦਾ ਪ੍ਰਬੰਧ।

 

Question 14: ਗ੍ਰਹਿ ਵਿਵਸਥਾ ਕਰਨ ਲਈ ਕਿਹੜੇ-ਕਿਹੜੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਕੀ ਮਹੱਤਤਾ ਹੈ?

Answer:

ਗ੍ਰਹਿ ਵਿਵਸਥਾ ਵਿਚ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨ ਇਕ ਅਭਿੰਨ ਭੂਮਿਕਾ ਨਿਭਾਉਂਦੇ ਹਨ। ਪਰਿਵਾਰ ਦੀ ਜਾਇਦਾਦ, ਆਮਦਨ, ਭੌਤਿਕ ਸਾਧਨ ਹਨ ਪਰ ਇਹਨਾਂ ਦੀ ਪਰਿਵਾਰਕ ਟੀਚਿਆਂ ਲਈ ਯੋਗ ਵਰਤੋਂ ਪਰਿਵਾਰ ਦੇ ਮਨੁੱਖੀ ਸਾਧਨਾਂ ਉੱਪਰ ਨਿਰਭਰ ਕਰਦੀ ਹੈ। ਇਕ ਮਿਹਨਤੀ ਤੇ ਸੰਜਮ ਨਾਲ ਚੱਲਣ ਵਾਲਾ ਪਰਿਵਾਰ ਘੱਟ ਸਾਧਨਾਂ ਦੇ ਬਾਵਜੂਦ ਇਕ ਵਧੀਆ ਜ਼ਿੰਦਗੀ ਬਸਰ ਕਰ ਸਕਦਾ ਹੈ ਜਦੋਂ ਕਿ ਇਕ ਨਾਲਾਇਕ ਤੇ ਖਰਚਾਊ ਪਰਿਵਾਰ ਵੱਧ ਜਾਇਦਾਦ ਤੇ ਆਮਦਨ ਦੇ ਬਾਵਜੂਦ ਵੀ ਔਖਾ ਰਹਿੰਦਾ ਹੈ। ਇਸ ਲਈ ਚੰਗੀ ਵਿਵਸਥਾ ਲਈ ਚੰਗੇ ਭੌਤਿਕ ਸਾਧਨਾਂ ਦੇ ਨਾਲ-ਨਾਲ ਚੰਗੇ ਮਨੁੱਖੀ ਸਾਧਨਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ।

Exam Tips:

a) ਮੁੱਖ ਨੁਕਤਾ: ਭੌਤਿਕ ਸਾਧਨਾਂ ਦੀ ਯੋਗ ਵਰਤੋਂ ਮਨੁੱਖੀ ਸਾਧਨਾਂ ਉੱਤੇ ਨਿਰਭਰ ਕਰਦੀ ਹੈ।
b) ਮਿਹਨਤੀ ਅਤੇ ਖਰਚਾਊ ਪਰਿਵਾਰ ਦੀ ਤੁਲਨਾ ਉਦਾਹਰਨ ਵਜੋਂ ਲਿਖੋ।

 

Question 15: ‘‘ਚੰਗੀ ਗ੍ਰਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ।” ਸਪਸ਼ਟੀਕਰਨ ਦਿਓ।

Answer:

ਚੰਗੀ ਗ੍ਰਹਿ ਵਿਵਸਥਾ ਦਾ ਮੰਤਵ ਟੀਚਿਆਂ ਦੀ ਪੂਰਤੀ ਕਰਨਾ ਹੀ ਹੈ। ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਹੁੰਦੇ ਹਨ। ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ। ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ। ਸਮੇਂ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ-ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ।
2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ-ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ। ਟੀਚਿਆਂ ਦੀ ਕਿਸਮ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਵਿਅਕਤੀਗਤ ਟੀਚੇ
2. ਪਰਿਵਾਰਕ ਟੀਚੇ। ਵਿਅਕਤੀਗਤ ਟੀਚੇ ਜਿਵੇਂ ਵੱਡੇ ਬੱਚੇ ਨੇ ਡਾਕਟਰ ਬਣਨਾ ਹੈ, ਪਰਿਵਾਰਕ ਟੀਚੇ ਜਿਵੇਂ ਪਰਿਵਾਰ ਲਈ ਘਰ ਬਣਾਉਣਾ ਹੈ। ਇਹਨਾਂ ਟੀਚਿਆਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਦੀ ਯੋਗ ਵਰਤੋਂ ਅਤਿ ਜ਼ਰੂਰੀ ਹੈ। ਇਹਨਾਂ ਦੀ ਯੋਗ ਵਰਤੋਂ ਗ੍ਰਹਿ ਪ੍ਰਬੰਧਕ ਦੀ ਕੁਸ਼ਲਤਾ, ਯੋਗਤਾ ਤੇ ਗਿਆਨ ‘ਤੇ ਨਿਰਭਰ ਕਰਦੀ ਹੈ। ਸੋ ਇਕ ਚੰਗੀ ਗ੍ਰਹਿ ਵਿਵਸਥਾ ਨਾਲ ਟੀਚਿਆਂ ਦੀ ਪੂਰਤੀ ਹੋ ਸਕਦੀ ਹੈ।

Exam Tips:

a) ਟੀਚਿਆਂ ਦੇ ਦੋ ਵਰਗੀਕਰਨ ਹਨ: ਸਮੇਂ ਅਨੁਸਾਰ (ਛੋਟੇ/ਲੰਬੇ) ਅਤੇ ਕਿਸਮ ਅਨੁਸਾਰ (ਵਿਅਕਤੀਗਤ/ਪਰਿਵਾਰਕ) — ਦੋਵੇਂ ਲਿਖੋ।
b) ਹਰ ਕਿਸਮ ਦੀ ਇਕ-ਇਕ ਉਦਾਹਰਨ (ਸਕੂਲ ਭੇਜਣਾ, ਮਕਾਨ ਬਣਾਉਣਾ, ਡਾਕਟਰ ਬਣਨਾ) ਦਿਓ।

 

Question 16: ਚੰਗੇ ਪ੍ਰਬੰਧਕ ਦੇ ਕਿਸੇ ਛੇ ਗੁਣਾਂ ਬਾਰੇ ਲਿਖੋ।

Answer:

ਘਰ ਦੀ ਸਹੀ ਵਿਵਸਥਾ ਪਰਿਵਾਰਕ ਖੁਸ਼ੀ ਦਾ ਆਧਾਰ ਹੈ। ਇਸ ਲਈ ਘਰ ਦੀ ਵਿਵਸਥਾ ਚਲਾਉਣ ਵਾਲਾ ਵਿਅਕਤੀ ਗੁਣਵਾਨ ਹੋਣਾ ਜ਼ਰੂਰੀ ਹੈ। ਇਕ ਚੰਗੇ ਗ੍ਰਹਿ ਪ੍ਰਬੰਧਕ ਵਿਚ ਹੇਠ ਲਿਖੇ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹੈ-
1. ਚੰਗਾ ਖਾਣਾ ਬਣਾਉਣਾ – ਇਕ ਚੰਗੀ ਗ੍ਰਹਿਣੀ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਜੋ ਕਿ ਘਰ ਦੇ ਸਾਰੇ ਮੈਂਬਰਾਂ ਦੀ ਲੋੜ ਮੁਤਾਬਿਕ ਹੋਵੇ।
2. ਸਮੇਂ ਦੀ ਕੀਮਤ ਬਾਰੇ ਜਾਣਕਾਰੀ – ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਗ੍ਰਹਿਣੀਆਂ ਨੂੰ ਕਈ ਕੰਮ ਕਰਨੇ ਪੈਂਦੇ ਹਨ। ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਪਤੀ ਨੂੰ ਦਫ਼ਤਰ ਭੇਜਣਾ ਆਦਿ ਇਹ ਕੰਮ ਸਮੇਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਇਸ ਲਈ ਗ੍ਰਹਿਣੀ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
3. ਅਰਥ – ਸ਼ਾਸਤਰ ਬਾਰੇ ਗਿਆਨ-ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਸਿਆਣੀ ਗ੍ਰਹਿਣੀ ਨੂੰ ਬਜਟ ਬਣਾਉਣਾ ਤੇ ਉਸਦੇ ਮੁਤਾਬਿਕ ਚਲਣਾ ਆਉਣਾ ਚਾਹੀਦਾ ਹੈ।
4. ਕੰਮ ਕਰਨ ਦਾ ਉਤਸ਼ਾਹ – ਇਕ ਚੰਗੇ ਪ੍ਰਬੰਧਕ ਨੂੰ ਆਪਣੇ ਘਰ ਦੇ ਸਾਰੇ ਕੰਮ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਹੈ। ਇਸ ਨਾਲ ਘਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ।
5. ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ – ਘਰ ਦੇ ਪ੍ਰਬੰਧ ਵਿਚ ਕੰਮ ਕਰਨ ਦੇ ਨਾਲ-ਨਾਲ ਸੋਚਣ ਸ਼ਕਤੀ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਜਿਹੜੀ ਗ੍ਰਹਿਣੀ ਦਿਮਾਗ਼ ਤੋਂ ਕੰਮ ਲੈਂਦੀ ਹੈ, ਉਹ ਘੱਟ ਧਨ ਤੇ ਸ਼ਕਤੀ ਨਾਲ ਵੀ ਵਧੀਆ ਘਰ ਵਿਵਸਥਾ ਚਲਾ ਸਕਦੀ ਹੈ।
6. ਸਹਿਣਸ਼ੀਲਤਾ ਤੇ ਸਵੈ – ਨਿਯੰਤਰਨ-ਇਕ ਚੰਗਾ ਗ੍ਰਹਿ ਪ੍ਰਬੰਧਕ ਜਾਂ ਗ੍ਰਹਿਣੀ ਵਿਚ ਸਹਿਣਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਜਿੱਥੇ ਗ੍ਰਹਿਣੀ ਵਿਚ ਸਹਿਣਸ਼ੀਲਤਾ ਤੇ ਸਵੈਨਿਯੰਤਰਨ ਨਹੀਂ ਹੁੰਦਾ, ਉਹਨਾਂ ਘਰਾਂ ਦਾ ਪ੍ਰਬੰਧ ਮਾੜਾ ਹੁੰਦਾ ਹੈ।

Exam Tips:

a) "ਕੋਈ ਛੇ" ਗੁਣ ਮੰਗੇ ਹਨ, ਇਸ ਲਈ ਛੇ ਹੀ ਲਿਖੋ: ਖਾਣਾ ਬਣਾਉਣਾ, ਸਮੇਂ ਦੀ ਕੀਮਤ, ਅਰਥ-ਸ਼ਾਸਤਰ ਦਾ ਗਿਆਨ, ਕੰਮ ਦਾ ਉਤਸ਼ਾਹ, ਨਿਰਣਾ ਲੈਣ ਦੀ ਸ਼ਕਤੀ, ਸਹਿਣਸ਼ੀਲਤਾ ਤੇ ਸਵੈ-ਨਿਯੰਤਰਨ।

 

Question 17: ਚੰਗੀ ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ?

Answer:

ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਚੰਗੀ ਗ੍ਰਹਿ ਵਿਵਸਥਾ ਦਾ ਹੋਣਾ ਜ਼ਰੂਰੀ ਹੈ। ਹੇਠ ਲਿਖੇ ਕਾਰਨਾਂ ਕਰਕੇ ਚੰਗੀ ਵਿਵਸਥਾ ਸਾਡੀ ਜ਼ਿੰਦਗੀ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ-
1. ਘਰ ਨੂੰ ਖੂਬਸੂਰਤ ਤੇ ਖੁਸ਼ਹਾਲ ਬਣਾਉਣਾ – ਚੰਗੀ ਗ੍ਰਹਿ ਵਿਵਸਥਾ ਨਾਲ ਹੀ ਘਰ ਵਧੇਰੇ ਸੋਹਣਾ-ਜੋਸ਼ੀਲਾ ਤੇ ਖੁਸ਼ਹਾਲ ਹੋ ਸਕਦਾ ਹੈ। ਜੇ ਵਿਵਸਥਾ ਚੰਗੀ ਹੋਵੇ ਤਾਂ ਘੱਟ ਸਾਧਨਾਂ ਨਾਲ ਵੀ ਪਰਿਵਾਰ ਖ਼ੁਸ਼ੀ ਤੇ ਤਰੱਕੀ ਪ੍ਰਾਪਤ ਕਰ ਸਕਦਾ ਹੈ।
2. ਸਿਹਤ ਸੰਭਾਲ – ਚੰਗੀ ਗ੍ਰਹਿ ਵਿਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਚੰਗੀ ਰਹਿ ਸਕਦੀ ਹੈ। ਸੰਤੁਲਿਤ ਖੁਰਾਕ, ਸਫ਼ਾਈ ਆਦਿ ਇਕ ਚੰਗੀ ਵਿਵਸਥਾ ਵਾਲੇ ਘਰ ਵਿਚ ਪ੍ਰਾਪਤ ਹੁੰਦੀਆਂ ਹਨ। ਇਸ ਤੋਂ ਇਲਾਵਾ ਪਰਿਵਾਰ ਨੂੰ ਆਨੰਦਮਈ ਬਣਾਉਣਾ, ਸਾਧਨਾਂ ਦੀ ਸਹੀ ਵਰਤੋਂ ਅਤੇ ਆਪਸੀ ਪਿਆਰ ਇਕ ਚੰਗੀ ਵਿਵਸਥਾ ਵਿਚ ਹੀ ਸੰਭਵ ਹੋ ਸਕਦਾ ਹੈ।

Exam Tips:

a) ਦੋ ਸਿਰਲੇਖ ਯਾਦ ਰੱਖੋ: ਘਰ ਨੂੰ ਖ਼ੂਬਸੂਰਤ ਤੇ ਖ਼ੁਸ਼ਹਾਲ ਬਣਾਉਣਾ ਅਤੇ ਸਿਹਤ ਸੰਭਾਲ; ਹਰ ਇਕ ਦੇ ਹੇਠ ਇਕ ਲਾਈਨ ਲਿਖੋ।

 

ਅਭਿਆਸ – ਨਿਬੰਧਾਤਮਕ ਪ੍ਰਸ਼ਨ

Question 18: ਚੰਗੇ ਪ੍ਰਬੰਧਕ ਵਿਚ ਕੀ ਗੁਣ ਹੋਣੇ ਜ਼ਰੂਰੀ ਹਨ?

Answer:

ਚੰਗਾ ਗ੍ਰਹਿ ਪ੍ਰਬੰਧ ਗ੍ਰਹਿ ਪ੍ਰਬੰਧਕ ਦੀ ਯੋਗਤਾ ਉੱਪਰ ਹੀ ਨਿਰਭਰ ਕਰਦਾ ਹੈ। ਗ੍ਰਹਿ ਪ੍ਰਬੰਧਕ ਦੇ ਗੁਣ ਤੇ ਔਗੁਣ ਕਿਸੇ ਘਰ ਨੂੰ ਸਵਰਗ ਬਣਾ ਸਕਦੇ ਹਨ ਤੇ ਕਿਸੇ ਨੂੰ ਨਰਕ। ਘਰ ਨੂੰ ਸਮਾਜਿਕ ਗੁਣਾਂ ਦਾ ਪੰਘੂੜਾ ਕਿਹਾ ਜਾਂਦਾ ਹੈ। ਹਰ ਇਨਸਾਨ ਦੀ ਮੁੱਢਲੀ ਸ਼ਖ਼ਸੀਅਤ ਘਰ ਵਿਚ ਬਣਦੀ ਹੈ। ਇਸ ਲਈ ਘਰ ਦਾ ਮਾਹੌਲ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਵਧੀਆ ਪਰਿਵਾਰਿਕ ਵਿਵਸਥਾ ਜਾਂ ਵਾਤਾਵਰਨ ਪੈਦਾ ਕਰਨ ਲਈ ਗ੍ਰਹਿ ਪ੍ਰਬੰਧਕ ਵਿਚ ਹੇਠ ਲਿਖੀਆਂ ਯੋਗਤਾਵਾਂ ਜਾਂ ਗੁਣਾਂ ਦਾ ਹੋਣਾ ਜ਼ਰੂਰੀ ਹੈ-
1. ਮਾਨਸਿਕ ਗੁਣ (Psychological Qualities)
2. ਸਰੀਰਕ ਗੁਣ (Physical Qualities)
3. ਸਮਾਜਿਕ ਤੇ ਨੈਤਿਕ ਗੁਣ (Social & Moral Qualities)
4. ਗ੍ਰਹਿਣਸ਼ੀਲਤਾ (Adaptability)
5. ਕੰਮ ਵਿਚ ਨਿਪੁੰਨਤਾ (Efficient Worker)
6. ਤਕਨੀਕੀ ਗੁਣ (Technical Qualities)
7. ਬਾਹਰੀ ਗੁਣ (Outdoor Qualities)
1. ਮਾਨਸਿਕ ਗੁਣ (Psychological Qualities)
ਬੁੱਧੀ (Intelligence) – ਸਫਲ ਗ੍ਰਹਿਣੀ ਲਈ ਬੁੱਧੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ। ਕਿਸੇ ਮੁਸ਼ਕਿਲ ਨੂੰ ਚੰਗੀ ਤਰ੍ਹਾਂ ਸਮਝਣ, ਪੂਰੇ ਹਾਲਾਤ ਦਾ ਜਾਇਜ਼ਾ ਲੈਣ, ਪਹਿਲੇ ਅਨੁਭਵਾਂ ਤੋਂ ਹੋਈ ਜਾਣਕਾਰੀ ਨੂੰ ਨਵੀਂ ਸਮੱਸਿਆ ਦੇ ਹੱਲ ਲਈ ਵਰਤ ਕੇ ਉਦੇਸ਼ਾਂ ਦੀ ਪੂਰਤੀ ਕਰਨਾ ਗ੍ਰਹਿਣੀ ਦੀ ਬੁੱਧੀਮਤਾ ‘ਤੇ ਅਧਾਰਿਤ ਹੈ।
ਗਿਆਨ (Knowledge) – ਗਿਆਨ ਵੀ ਇਕ ਸਾਧਨ ਹੈ। ਇਹ ਸਾਧਨ ਘਰ ਨੂੰ ਚੰਗੀ ਤਰ੍ਹਾਂ ਚਲਾਉਣ ਵਿਚ ਸਹਾਈ ਹੁੰਦਾ ਹੈ। ਇਸ ਦੇ ਇਲਾਵਾ ਇਹ ਸਾਨੂੰ ਹੋਰ ਮਨੁੱਖੀ ਅਤੇ ਭੌਤਿਕ ਸਾਧਨਾਂ ਬਾਰੇ ਜਾਣੂ ਕਰਾਉਂਦਾ ਹੈ ਜੋ ਕਿ ਘਰੇਲੂ ਉਦੇਸ਼ਾਂ ਦੀ ਪ੍ਰਾਪਤੀ ਵਿਚ ਸਹਾਈ ਹੁੰਦਾ ਹੈ।
ਉਤਸ਼ਾਹ (Enthusiasm) – ਉਤਸ਼ਾਹ ਵਧੀਆ ਸਰੀਰਕ ਅਤੇ ਮਾਨਸਿਕ ਸਿਹਤ ਦਾ ਸੂਚਕ ਹੈ। ਇਕ ਸਫਲ ਗ੍ਰਹਿ ਪ੍ਰਬੰਧਕ ਲਈ ਇਹ ਗੁਣ ਬਹੁਤ ਜ਼ਰੂਰੀ ਹੈ। ਜੇ ਗ੍ਰਹਿਣੀ ਘਰ ਦੇ ਕੰਮ ਲਈ ਉਤਸ਼ਾਹਿਤ ਹੋਵੇਗੀ ਤਾਂ ਪਰਿਵਾਰ ਦੇ ਬਾਕੀ ਜੀਆਂ ‘ਤੇ ਵੀ ਚੰਗਾ ਅਸਰ ਹੁੰਦਾ ਹੈ ਉਹ ਵੀ ਕੰਮ ਵਿਚ ਰੁਚੀ ਲੈਂਦੇ ਹਨ। ਉਤਸ਼ਾਹਿਤ ਹੋਣ ਨਾਲ ਹਰ ਕੰਮ ਸੌਖਾ ਲਗਦਾ ਹੈ ਅਤੇ ਗਿਆਨ ਇੰਦਰੀਆਂ ਦੀ ਹਰਕਤ ਤੇਜ਼ ਹੋ ਜਾਂਦੀ ਹੈ।
ਮਨੁੱਖੀ ਸੁਭਾਅ ਨੂੰ ਸਮਝਣ ਦੀ ਸਮਰੱਥਾ (Ability to understand Human Nature) – ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਵੱਖ-ਵੱਖ ਹੁੰਦੇ ਹਨ, ਇਸ ਕਰਕੇ ਹੀ ਉਹਨਾਂ ਦੀਆਂ ਰੁਚੀਆਂ ਅਤੇ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ। ਗ੍ਰਹਿ ਪ੍ਰਬੰਧਕ ਨੂੰ ਇਹਨਾਂ ਸਭ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰਿਵਾਰ ਦੇ ਜੀਆਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਲੋੜਾਂ ਦੀ ਜਾਣਕਾਰੀ, ਯੋਜਨਾ ਬਣਾਉਣ ਅਤੇ ਕੰਮ ਦੀ ਵੰਡ ਕਰਨ ਵਿਚ ਸਹਾਈ ਹੁੰਦੀ ਹੈ।
ਕਲਪਨਾ ਸ਼ਕਤੀ (Imagination) – ਗ੍ਰਹਿ-ਪ੍ਰਬੰਧ ਸੰਬੰਧੀ ਆਯੋਜਨ ਲਈ ਰਚਨਾਤਮਿਕ ਕਲਪਨਾ ਸ਼ਕਤੀ ਦਾ ਹੋਣਾ ਜ਼ਰੂਰੀ ਗੁਣ ਹੈ। ਕਲਪਨਾ ਸ਼ਕਤੀ ਨਾਲ ਗ੍ਰਹਿਣੀ ਯੋਜਨਾ ਬਣਾਉਂਦੇ ਸਮੇਂ ਹੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਵੇਖ ਸਕਦੀ ਹੈ ਅਤੇ ਉਹਨਾਂ ਦਾ ਹੱਲ ਲੱਭਣ ਵਿਚ ਸਫਲ ਹੋ ਸਕਦੀ ਹੈ।,
ਨਿਰਣਾ ਲੈਣ ਦੀ ਸ਼ਕਤੀ (Decision Making Power) – ਗ੍ਰਹਿ ਪ੍ਰਬੰਧ ਵਿਚ ਨਿਰਣਾ ਲੈਣ ਦਾ ਬਹੁਤ ਮਹੱਤਵ ਹੈ। ਠੀਕ ਨਿਰਣਾ ਲੈਣਾ ਪ੍ਰਬੰਧਕ ਦੀ ਦੂਰ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੈ ਅਤੇ ਇਸ ਵਾਸਤੇ ਚੰਗੇ ਤਜਰਬੇ ਦੀ ਵੀ ਲੋੜ ਹੈ। ਸੋ ਗ੍ਰਹਿ ਪ੍ਰਬੰਧਕ ਲਈ ਨਿਰਣਾ ਲੈਣ ਦੀ ਸ਼ਕਤੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ।
2. ਸਰੀਰਕ ਗੁਣ (Physical Qualities) – ਗ੍ਰਹਿਣੀ ਲਈ ਸਰੀਰਕ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਉਹ ਅਰੋਗ ਅਤੇ ਤੰਦਰੁਸਤ ਹੋਵੇਗੀ ਤਾਂ ਆਪਣੇ ਘਰ ਦੇ ਕੰਮਾਂ ਤੇ ਉਦੇਸ਼ਾਂ ਨੂੰ ਅਤੇ ਪਰਿਵਾਰ ਦੇ ਜੀਆਂ ਦੀਆਂ ਇੱਛਾਵਾਂ ਦੀ ਪ੍ਰਾਪਤੀ ਉਤਸ਼ਾਹ ਪੂਰਨ ਕਰ ਸਕਦੀ ਹੈ। ਤੰਦਰੁਸਤੀ ਉਸ ਨੂੰ ਕੰਮ ਲਈ ਉਤਸ਼ਾਹਿਤ ਕਰਦੀ ਹੈ। ਬਿਮਾਰ ਤੇ ਆਲਸੀ ਗ੍ਰਹਿਣੀ ਆਪਣੇ ਪਰਿਵਾਰ ਦੇ ਉਦੇਸ਼ਾਂ ਦੀ ਪ੍ਰਾਪਤੀ ਵਿਚ ਪੂਰੀ ਸਫਲ ਨਹੀਂ ਹੋ ਸਕਦੀ।
3. ਸਮਾਜਿਕ ਤੇ ਨੈਤਿਕ ਗੁਣ (Social and Moral Qualities) – ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ਅਤੇ ਇਨਸਾਨ ਸਮਾਜ ਵਿਚ ਵਿਚਰਨਾ, ਸਮਾਜਿਕ ਅਤੇ ਨੈਤਿਕ ਗੁਣ ਪਰਿਵਾਰ ਵਿਚੋਂ ਹੀ ਗ੍ਰਹਿਣ ਕਰਦਾ ਹੈ।
ਦ੍ਰਿੜ੍ਹਤਾ (Firmness) – ਜਿਸ ਗ੍ਰਹਿਣੀ ਵਿਚ ਇਹ ਗੁਣ ਹੁੰਦਾ ਹੈ ਉਹ ਆਪਣੇ ਉਦੇਸ਼ਾਂ ਤੇ ਇੱਛਾਵਾਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਉਹ ਕਠਿਨਾਈਆਂ ਦਾ ਬੜੇ ਹੌਸਲੇ ਤੇ ਬਹਾਦਰੀ ਨਾਲ ਸਾਹਮਣਾ ਕਰਨ ਦੇ ਯੋਗ ਹੁੰਦੀ ਹੈ। ਇਸ ਗੁਣ ਸਦਕਾ ਹੀ ਉਹ ਆਪਣੇ ਲਏ ਗਏ ਫੈਸਲਿਆਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤੇ ਸਫਲਤਾ ਹਾਸਲ ਕਰਦੀ ਹੈ।
ਸਹਿਯੋਗ (Co-operation)- ਗ੍ਰਹਿ-ਪ੍ਰਬੰਧਕ ਦੇ ਇਸ ਗੁਣ ਨਾਲ ਘਰ ਪਰਿਵਾਰ ਖ਼ੁਸ਼ਹਾਲ ਰਹਿੰਦਾ ਹੈ। ਸਹਿਯੋਗ ਭਾਵ ਇਕ-ਦੂਜੇ ਦੇ ਕੰਮ ਕਰਨ, ਲੈਣ-ਦੇਣ ਨਾਲ ਆਪਸੀ ਨੇੜਤਾ ਵਧਦੀ ਹੈ ਅਤੇ ਗ੍ਰਹਿਣੀ ਦਾ ਬੋਝ ਵੀ ਘੱਟ ਜਾਂਦਾ ਹੈ। ਸਹਿਯੋਗ ਕਰਕੇ ਹੀ ਬਹੁਤ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ। ਪਿਆਰ, ਹਮਦਰਦੀ ਅਤੇ ਸਵੈ-ਕਾਬੂ ਦੀ ਭਾਵਨਾ (Love and Self-Control) – ਪਿਆਰ ਅਤੇ ਹਮਦਰਦੀ ਨਾਲ ਹੀ ਗ੍ਰਹਿਣੀ ਦੂਸਰਿਆਂ ਦਾ ਸਹਿਯੋਗ ਪ੍ਰਾਪਤ ਕਰ ਸਕਦੀ ਹੈ ਅਤੇ ਬੱਚਿਆਂ ਲਈ ਇਕ ਆਦਰਸ਼ ਬਣ ਸਕਦੀ ਹੈ। ਇਕ ਸੁਘੜ ਗ੍ਰਹਿਣੀ ਵਿਚ ਗੱਲਬਾਤ ਕਰਨ ਦਾ ਢੰਗ, ਬੱਚਿਆਂ ਜਾਂ ਛੋਟਿਆਂ ਨੂੰ ਪਿਆਰ, ਵੱਡਿਆਂ ਦਾ ਸਤਿਕਾਰ ਅਤੇ ਦੁਖੀਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ। ਉਹ ਆਪਣੇ ਇਨ੍ਹਾਂ ਗੁਣਾਂ ਸਦਕਾ ਹੀ ਪਰਿਵਾਰ ਦੀ ਸੁੱਖ-ਸ਼ਾਂਤੀ ਬਣਾਈ ਰੱਖ ਸਕਦੀ ਹੈ।
ਸਹਿਣ-ਸ਼ਕਤੀ ਅਤੇ ਧੀਰਜ (Tolerance and Patience) – ਗ੍ਰਹਿਣੀ ਨੂੰ ਮਨੁੱਖੀ ਸੁਭਾਅ ਨੂੰ ਸਮਝਦੇ ਹੋਏ ਸਹਿਣ-ਸ਼ਕਤੀ ਅਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਜੋ ਪਰਿਵਾਰ ਵਿਚ ਆਪਸੀ ਮਤਭੇਦ ਤੇ ਤਨਾਅ ਪੈਦਾ ਨਾ ਹੋਵੇ। ਪਰਿਵਾਰ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਨ ‘ਤੇ ਧੀਰਜ ਅਤੇ ਹੌਸਲਾ ਰੱਖ ਕੇ ਬਾਕੀ ਜੀਆਂ ਨੂੰ ਵੀ ਧੀਰਜ ਦੇਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਸੰਕਟਮਈ ਸਮੇਂ ਵਿਚੋਂ ਆਸਾਨੀ ਨਾਲ ਨਿਕਲ ਸਕੇ।
4. ਗ੍ਰਹਿਣਸ਼ੀਲਤਾ (Adaptability) – ਗ੍ਰਹਿਣਸ਼ੀਲਤਾ ਦੇ ਗੁਣ ਨਾਲ ਗ੍ਰਹਿਣੀ ਦੂਸਰਿਆਂ ਦੇ ਗਿਆਨ ਅਤੇ ਤਜਰਬੇ ਤੋਂ ਲਾਭ ਉਠਾ ਕੇ ਆਪਣੇ ਘਰ-ਪ੍ਰਬੰਧ ਦੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ। ਉਂਝ ਵੀ ਸਮਾਜ ਪਰਿਵਰਤਨਸ਼ੀਲ ਹੈ, ਸੋ ਗ੍ਰਹਿਣੀ ਦੀ ਯੋਜਨਾ ਇੰਨੀ ਲਚਕਦਾਰ ਹੋਣੀ ਚਾਹੀਦੀ ਹੈ ਕਿ ਉਹ ਬਦਲਦੇ ਹਾਲਾਤਾਂ ਮੁਤਾਬਿਕ ਆਪਣੀ ਯੋਜਨਾ ਅਤੇ ਆਪਣੇ ਆਪ ਨੂੰ ਢਾਲ ਸਕੇ ! ਹਾਲਾਤ ਅਤੇ ਮਨੁੱਖੀ ਲੋੜਾਂ ਦਿਨ-ਬ- ਦਿਨ ਬਦਲਦੀਆਂ ਰਹਿੰਦੀਆਂ ਹਨ। ਜੇ ਉਹ ਬਦਲਦੀਆਂ ਲੋੜਾਂ ਤੇ ਹਾਲਾਤਾਂ ਮੁਤਾਬਿਕ ਆਪਣੇ ਆਪ ਨੂੰ ਢਾਲ ਸਕੀ ਤਾਂ ਹੀ ਉਹ ਅੱਗੇ ਵੱਧ ਸਕਦੀ ਹੈ।
5. ਕੰਮ ਵਿਚ ਨਿਪੁੰਨਤਾ (Efficient Worker) – ਘਰ ਦਾ ਵਧੀਆ ਗ੍ਰਹਿ ਪ੍ਰਬੰਧ, ਗ੍ਰਹਿਣੀ ਦੀ ਕੰਮ ਵਿਚ ਨਿਪੁੰਨਤਾ ‘ਤੇ ਨਿਰਭਰ ਕਰਦਾ ਹੈ। ਇਸ ਨਾਲ ਕੰਮ ਘੱਟ ਸਮੇਂ ਵਿਚ, ਘੱਟ ਥਕਾਵਟ ਨਾਲ ਅਤੇ ਚੰਗੇ ਤਰੀਕੇ ਨਾਲ ਕਰਕੇ ਖੁਸ਼ੀ ਮਿਲਦੀ ਹੈ। ਪਰ ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਗ੍ਰਹਿਣੀ ਵਿਚ ਸਿਲਾਈ, ਕਢਾਈ, ਖਾਣਾ ਬਣਾਉਣਾ, ਪਰੋਸਣਾ ਅਤੇ ਘਰ ਦੀ ਸਜਾਵਟ ਆਦਿ ਦੇ ਗੁਣ ਹੋਣਗੇ।
6. ਤਕਨੀਕੀ ਗੁਣ (Technical Qualities) – ਗ੍ਰਹਿਣੀ ਦੇ ਤਕਨੀਕੀ ਗਿਆਨ ਨਾਲ ਨਾ ਕੇਵਲ ਧਨ ਦੀ ਬੱਚਤ ਹੁੰਦੀ ਹੈ, ਸਗੋਂ ਰੁਕਾਵਟ ਦੂਰ ਕਰਕੇ ਸਮਾਂ ਵੀ ਬਚਾ ਲਿਆ ਜਾਂਦਾ ਹੈ। ਗ੍ਰਹਿਣੀ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਦੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ-ਫਿਊਜ਼ ਲਾਉਣਾ, ਗੈਸ ਦਾ ਚੁੱਲ੍ਹਾ ਠੀਕ ਕਰਨਾ, ਬਿਜਲੀ ਦੇ ਪਲੱਗ ਦੀ ਮੁਰੰਮਤ ਅਤੇ ਛੋਟੇ-ਛੋਟੇ ਉਪਕਰਨਾਂ ਦੀ ਮੁਰੰਮਤ ਆਦਿ ਦਾ ਗਿਆਨ ਹੋਣਾ ਜ਼ਰੂਰੀ ਹੈ।
7. ਬਾਹਰੀ ਗੁਣ (Outdoor Qualities) – ਅੱਜ ਦੇ ਯੁੱਗ ਵਿਚ ਖ਼ਾਸ ਕਰਕੇ ਜਦੋਂ ਗ੍ਰਹਿਣੀ ਘਰ ਦੀ ਚਾਰ-ਦੀਵਾਰੀ ਤਕ ਹੀ ਸੀਮਿਤ ਨਹੀਂ ਰਹਿ ਗਈ ਸੋ ਇਸ ਲਈ ਇਸ ਦੇ ਗੁਣਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਸ ਲਈ ਉਸ ਨੂੰ ਬੈਂਕ, ਡਾਕਖ਼ਾਨਾ, ਬੀਮਾ ਆਦਿ ਸੇਵਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਈਕਲ, ਸਕੂਟਰ ਅਤੇ ਕਾਰ ਚਲਾਉਣੀ ਆਉਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਅਤੇ ਖ਼ਰੀਦਦਾਰੀ ਕਰਨ ਦੇ ਗੁਣਾਂ ਦਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਉਸ ਨੂੰ ਕਿਸੇ ‘ਤੇ ਨਿਰਭਰ ਨਾ ਕਰਨਾ ਪਵੇ ਅਤੇ ਆਪਣੇ ਗੁਣਾਂ ਸਦਕਾ ਪਰਿਵਾਰ ਨੂੰ ਉੱਨਤੀ ਦੇ ਰਾਹ ‘ਤੇ ਲਿਜਾ ਕੇ ਖ਼ੁਸ਼ਹਾਲ ਬਣਾ ਸਕੇ।

Exam Tips:

a) ਉੱਤਰ ਵਿਚ ਸੱਤ ਵੱਡੇ ਸਿਰਲੇਖ ਹਨ (ਮਾਨਸਿਕ, ਸਰੀਰਕ, ਸਮਾਜਿਕ ਤੇ ਨੈਤਿਕ, ਗ੍ਰਹਿਣਸ਼ੀਲਤਾ, ਨਿਪੁੰਨਤਾ, ਤਕਨੀਕੀ, ਬਾਹਰੀ); ਇਹਨਾਂ ਨੂੰ ਇਸੇ ਕ੍ਰਮ ਵਿਚ ਯਾਦ ਕਰੋ।
b) ਮਾਨਸਿਕ ਗੁਣਾਂ ਦੇ ਛੇ ਉਪ-ਗੁਣ ਹਨ: ਬੁੱਧੀ, ਗਿਆਨ, ਉਤਸ਼ਾਹ, ਮਨੁੱਖੀ ਸੁਭਾਅ ਸਮਝਣ ਦੀ ਸਮਰੱਥਾ, ਕਲਪਨਾ ਸ਼ਕਤੀ, ਨਿਰਣਾ ਲੈਣ ਦੀ ਸ਼ਕਤੀ।
c) ਪ੍ਰੀਖਿਆ ਵਿਚ ਸਮਾਂ ਘੱਟ ਹੋਵੇ ਤਾਂ ਹਰ ਸਿਰਲੇਖ ਦੇ ਇਕ-ਦੋ ਵਾਕ ਹੀ ਲਿਖੋ।

 

Question 19: ‘ਚੰਗੀ ਗ੍ਰਹਿ ਵਿਵਸਥਾ ਲਈ ਚੰਗੇ ਪ੍ਰਬੰਧਕ ਦੀ ਲੋੜ ਹੈ।’ ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ? ਜੇ ਹਾਂ ਤਾਂ ਕਿਉਂ?

Answer:

ਚੰਗੀ ਗ੍ਰਹਿ ਵਿਵਸਥਾ ਲਈ ਚੰਗੇ ਗ੍ਰਹਿ ਪ੍ਰਬੰਧਕ ਦਾ ਹੋਣਾ ਬਹੁਤ ਜ਼ਰੂਰੀ ਹੈ। ਚੰਗਾ ਗ੍ਰਹਿ ਪ੍ਰਬੰਧਕ ਹੀ ਵਧੀਆ ਢੰਗ ਨਾਲ ਟੀਚਿਆਂ ਦੀ ਪ੍ਰਾਪਤੀ ਕਰ ਸਕਦਾ ਹੈ। ਪ੍ਰਬੰਧ ਹਰ ਘਰ ਵਿਚ ਹੁੰਦਾ ਹੈ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ। ਪਰ ਇਸ ਦੀ ਕੁਆਲਿਟੀ ਵਿਚ ਹੀ ਅੰਤਰ ਹੁੰਦਾ ਹੈ। ਪਰਿਵਾਰਕ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਸਮੁੱਚੇ ਗ੍ਰਹਿ-ਪ੍ਰਬੰਧ ਦਾ ਸਿੱਟਾ ਹੈ ਅਤੇ ਇਹ ਵਧੀਆ ਗ੍ਰਹਿ ਪ੍ਰਬੰਧਕ ਦੁਆਰਾ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਚੰਗੇ ਗ੍ਰਹਿ ਪ੍ਰਬੰਧਕ ਦੁਆਰਾ ਹੇਠ ਲਿਖੇ ਅਨੁਸਾਰ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ।
1. ਰਹਿਣ-ਸਹਿਣ ਦਾ ਮਿਆਰ ਉੱਚਾ ਹੁੰਦਾ ਹੈ। (Rise in Standard of living.)
2. ਘਰ ਦੇ ਕੰਮਾਂ ਨੂੰ ਵਿਗਿਆਨਿਕ ਢੰਗ ਨਾਲ ਕੀਤਾ ਜਾਂਦਾ ਹੈ। (Use of scientific methods and appliances for working.)
3. ਹੁਨਰ ਦਾ ਵਿਕਾਸ ਹੁੰਦਾ ਹੈ। (Development of Skill.)
4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ। (More satisfaction with limited resources.)
5. ਜੀਵਨ ਖੁਸ਼ਹਾਲ ਅਤੇ ਸੁਖਮਈ ਹੁੰਦਾ ਹੈ। (Life becomes pleasant and comfortable.)
6. ਬੱਚਿਆਂ ਲਈ ਸਿੱਖਿਆ ਅਤੇ ਉਨ੍ਹਾਂ ਦਾ ਯੋਗਦਾਨ (Children learn by contributing their share and responsibility.)
1. ਰਹਿਣ ਸਹਿਣ ਦਾ ਮਿਆਰ ਉੱਚਾ ਹੁੰਦਾ ਹੈ – ਜੀਵਨ ਦਾ ਮਿਆਰ ਤਾਂ ਹੀ ਉੱਚਾ ਉੱਠ ਸਕਦਾ ਹੈ ਜੇ ਸੀਮਿਤ ਸਾਧਨਾਂ ਦੀ ਯੋਗ ਵਰਤੋਂ ਨਾਲ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਇਕ ਸੁਚੱਜੀ ਗ੍ਰਹਿਣੀ ਗ੍ਰਹਿ-ਪ੍ਰਬੰਧ ਰਾਹੀਂ ਆਪਣੀਆਂ ਮੁੱਖ ਲੋੜਾਂ ਅਤੇ ਉਦੇਸ਼ਾਂ ਨੂੰ ਪਹਿਲ ਦੇ ਕੇ ਬੱਚਿਆਂ ਦੀ ਸਿੱਖਿਆ, ਸਿਹਤ, ਸਮੇਂ, ਵਿਅਕਤਿੱਤਵ ਨੂੰ ਤਵੱਜੋਂ ਦਿੰਦੀ ਹੈ ਅਤੇ ਹਮੇਸ਼ਾ ਪਰਿਵਾਰ ਦੇ ਉਦੇਸ਼ਾਂ ਲਈ ਯਤਨਸ਼ੀਲ ਰਹਿੰਦੀ ਹੈ। ਅਜਿਹੇ ਪਰਿਵਾਰ ਦੇ ਜੀਅ ਸੰਤੁਸ਼ਟ ਅਤੇ ਚੰਗੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਅਤੇ ਉਹ ਸਮਾਜ ਵਿਚ ਆਪਣੀ ਥਾਂ ਬਣਾ ਲੈਂਦੇ ਹਨ। ਇਸ ਸਭ ਨਾਲ ਹੀ ਪਰਿਵਾਰ ਦਾ ਮਿਆਰ ਉੱਚਾ ਹੁੰਦਾ ਹੈ।
2. ਪਰਿਵਾਰਕ ਕੰਮਾਂ ਨੂੰ ਵਿਗਿਆਨਿਕ ਢੰਗਾਂ ਨਾਲ ਕੀਤਾ ਜਾ ਸਕਦਾ ਹੈ – ਅਜੋਕੇ ਯੁਗ ਦੀ ਗ੍ਰਹਿਣੀ ਸਿਰਫ਼ ਘਰ ਤਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਘਰੋਂ ਬਾਹਰ ਵੀ ਕੰਮ ਕਰਦੀ ਹੈ। ਦੋਵਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਸ ਨੂੰ ਵੱਧ ਸਮਾਂ ਅਤੇ ਸ਼ਕਤੀ ਦੀ ਲੋੜ ਹੈ। ਉਹ ਘਰੇਲੂ ਕੰਮਾਂ ਨੂੰ ਮਸ਼ੀਨੀ ਉਪਕਰਨਾਂ ਨਾਲ ਕਰਕੇ ਸਮਾਂ ਅਤੇ ਸ਼ਕਤੀ ਦੋਵੇਂ ਹੀ ਬਚਾ ਲੈਂਦੀ ਹੈ, ਜਿਵੇਂ ਕਿ-ਮਿਕਸੀ, ਪ੍ਰੈਸ਼ਰ ਕੁੱਕਰ, ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਭਾਂਡੇ ਸਾਫ਼ ਕਰਨ ਵਾਲੀ ਮਸ਼ੀਨ ਆਦਿ।
3. ਹੁਨਰ ਦਾ ਵਿਕਾਸ ਹੁੰਦਾ ਹੈ – ਗ੍ਰਹਿ ਪ੍ਰਬੰਧ ਕਰਦੇ ਸਮੇਂ ਸਾਧਨਾਂ ਦੀ ਯੋਗ ਵਰਤੋਂ ਗ੍ਰਹਿਣੀ ਦੀ ਅੰਦਰੂਨੀ ਕਲਾ ਅਤੇ ਰੁਚੀ ਦਾ ਵਿਕਾਸ ਕਰਦਾ ਹੈ। ਜਿਵੇਂ ਕਿ ਘਰ ਨੂੰ ਘੱਟ ਤੋਂ ਘੱਟ ਖ਼ਰਚਾ ਕਰ ਕੇ ਕਿਵੇਂ ਸਜਾਇਆ ਜਾਵੇ ਕਿ ਘਰ ਦੀ ਸੁੰਦਰਤਾ ਵੀ ਵਧੇ ਅਤੇ ਵੱਧ ਤੋਂ ਵੱਧ ਸੰਤੁਸ਼ਟੀ ਵੀ ਮਿਲੇ।
4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ – ਹਰ ਪਰਿਵਾਰ ਵਿਚ ਹੀ ਆਮਦਨ ਅਤੇ ਸਾਧਨ ਸੀਮਿਤ ਹੁੰਦੇ ਹਨ, ਲੋੜਾਂ ਅਸੀਮਿਤ ਪਰਿਵਾਰ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਘਰ ਪ੍ਰਬੰਧ ਦੁਆਰਾ ਅਸੀਮਿਤ ਲੋੜਾਂ ਨੂੰ ਸੀਮਿਤ ਆਮਦਨ ਨਾਲ ਪੂਰਾ ਕਰਨ ਲਈ ਗ੍ਰਹਿਣੀ ਨੂੰ ਘਰ ਦੇ ਖ਼ਰਚੇ ਦਾ ਬਜਟ ਬਣਾ ਕੇ ਅਤੇ ਲੋੜਾਂ ਨੂੰ ਮਹੱਤਤਾ ਅਨੁਸਾਰ ਤਰਤੀਬਵਾਰ ਕਰ ਲੈਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਅਤੇ ਮੁੱਖ ਲੋੜਾਂ ਨੂੰ ਪਹਿਲਾਂ ਪੂਰਾ ਕਰ ਕੇ ਫਿਰ ਅਗਲੀਆਂ ਲੋੜਾਂ ਵਲ ਧਿਆਨ ਦਿੱਤਾ ਜਾ ਸਕਦਾ ਹੈ। ਇਸ ਨਾਲ ਘੱਟ ਤੋਂ ਘੱਟ ਸਾਧਨਾਂ ਵਿਚ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ।
5. ਜੀਵਨ ਖ਼ੁਸ਼ਹਾਲ ਅਤੇ ਸੁਖਮਈ ਹੁੰਦਾ ਹੈ-ਗ੍ਰਹਿ-ਪ੍ਰਬੰਧ ਦਾ ਮੁੱਖ ਮੰਤਵ ਖ਼ੁਸ਼ਹਾਲ ਪਰਿਵਾਰ ਦੀ ਸਿਰਜਨਾ ਹੈ। ਚੰਗੇ ਪ੍ਰਬੰਧ ਨਾਲ ਪਰਿਵਾਰ ਦੇ ਹਰ ਜੀਅ ਦੀਆਂ ਲੋੜਾਂ, ਰੁਚੀਆਂ ਅਤੇ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜਿਸ ਨਾਲ ਪਰਿਵਾਰ ਖ਼ੁਸ਼ ਅਤੇ ਸੰਤੁਸ਼ਟ ਰਹਿੰਦਾ ਹੈ। ਇਸ ਤੋਂ ਇਲਾਵਾ ਚੰਗੇ ਗ੍ਰਹਿ ਪ੍ਰਬੰਧ ਨਾਲ ਪਰਿਵਾਰਕ ਜੀਆਂ ਨੂੰ ਸੰਤੁਸ਼ਟੀ ਅਤੇ ਮਾਨਸਿਕ ਤਸੱਲੀ ਮਿਲਦੀ ਹੈ ਜੋ ਇਕ ਚੰਗੀ ਸ਼ਖ਼ਸੀਅਤ ਲਈ ਬਹੁਤ ਜ਼ਰੂਰੀ ਹੈ। ਪਰਿਵਾਰ ਫਜ਼ੂਲ-ਖ਼ਰਚੀ ਤੋਂ ਬਚ ਜਾਂਦਾ ਹੈ ਕਿਉਂਕਿ ਜੇ ਬਜਟ ਬਣਾ ਕੇ ਖ਼ਰਚ ਕੀਤਾ ਜਾਵੇਗਾ ਤਾਂ ਫਜ਼ੂਲ ਖ਼ਰਚੀ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਘਰੇਲੂ ਉਲਝਣਾਂ ਹੱਲ ਹੋ ਜਾਂਦੀਆਂ ਅਤੇ ਇਸ ਦੇ ਨਾਲ ਪਰਿਵਾਰ ਦੇ ਆਰਾਮ ਅਤੇ ਮਨੋਰੰਜਨ ਨੂੰ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾਂਦਾ।
6. ਬੱਚਿਆਂ ਲਈ ਸਿੱਖਿਆ ਅਤੇ ਉਹਨਾਂ ਦਾ ਯੋਗਦਾਨ – ਘਰ ਦੇ ਮਾਹੌਲ ਦੀ ਬੱਚੇ ਦੇ ਜੀਵਨ ਉੱਤੇ ਅਮਿਟ ਛਾਪ ਰਹਿੰਦੀ ਹੈ। ਇਕ ਖ਼ੁਸ਼ਹਾਲ ਪਰਿਵਾਰ ਦੇ ਬੱਚੇ ਹਮੇਸ਼ਾ ਸੰਤੁਸ਼ਟ ਹੁੰਦੇ ਹਨ। ਆਪਣੇ ਮਾਂ-ਪਿਓ ਦੇ ਸੁਚੱਜੇ ਘਰੇਲੂ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਬੱਚੇ ਵੀ ਚੰਗੀ ਸਿੱਖਿਆ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸਫਲ ਹੁੰਦੇ ਹਨ। ਜਿਨ੍ਹਾਂ ਪਰਿਵਾਰਾਂ ਵਿਚ ਸਾਰੇ ਜੀਅ ਇਕੱਠੇ ਹੋ ਕੇ ਆਪਣੇ ਉਦੇਸ਼ ਲਈ ਯੋਜਨਾਬੰਦੀ ਕਰਦੇ ਹਨ ਅਤੇ ਹਰ ਇਕ ਆਪਣੀ-ਆਪਣੀ ਕਾਬਲੀਅਤ ਤੇ ਜ਼ਿੰਮੇਵਾਰੀ ਨਾਲ ਸਹਿਯੋਗ ਦਿੰਦਾ ਹੈ ਤਾਂ ਉਦੇਸ਼ ਦੀ ਪੂਰਤੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਪਰਿਵਾਰ ਦਾ ਹਰ ਜੀਅ ਸੰਤੁਸ਼ਟ ਹੁੰਦਾ ਹੈ। ਭਾਵ ਗ੍ਰਹਿ-ਪ੍ਰਬੰਧ ਖ਼ੁਸ਼ ਅਤੇ ਸੁਖੀ ਪਰਿਵਾਰ ਦਾ ਆਧਾਰ ਹੈ।

Exam Tips:

a) ਸ਼ੁਰੂ ਵਿਚ ਸਹਿਮਤੀ ਦਾ ਵਾਕ ਲਿਖੋ ("ਹਾਂ, ਮੈਂ ਸਹਿਮਤ ਹਾਂ"), ਫਿਰ ਕਾਰਨ ਦਿਓ।
b) ਛੇ ਸਿਰਲੇਖ ਯਾਦ ਕਰੋ: ਉੱਚਾ ਮਿਆਰ, ਵਿਗਿਆਨਿਕ ਢੰਗ, ਹੁਨਰ ਦਾ ਵਿਕਾਸ, ਸੀਮਿਤ ਸਾਧਨਾਂ ਨਾਲ ਚੰਗਾ ਜੀਵਨ, ਖ਼ੁਸ਼ਹਾਲ ਜੀਵਨ, ਬੱਚਿਆਂ ਦੀ ਸਿੱਖਿਆ।

 

Question 20: ਚੰਗਾ ਗ੍ਰਹਿ ਪ੍ਰਬੰਧਕ ਬਣਨ ਲਈ ਆਪਣੇ ਵਿਚ ਕੀ-ਕੀ ਸੁਧਾਰ ਲਿਆਂਦਾ ਜਾ ਸਕਦਾ ਹੈ?

Answer:

ਗ੍ਰਹਿ ਪ੍ਰਬੰਧਕ, ਗ੍ਰਹਿ ਵਿਵਸਥਾ ਦਾ ਧੁਰਾ ਹੁੰਦਾ ਹੈ। ਘਰ ਦੀ ਪੂਰੀ ਵਿਵਸਥਾ ਉਸਦੇ ਦੁਆਲੇ ਘੁੰਮਦੀ ਹੈ। ਪਰਿਵਾਰਕ ਟੀਚਿਆਂ ਦੀ ਪੂਰਤੀ ਤੇ ਘਰ ਦੀ ਖੁਸ਼ਹਾਲੀ, ਸੁਖ ਤੇ ਸ਼ਾਂਤੀ ਉਸ ਦੀ ਯੋਗਤਾ ਉੱਪਰ ਹੀ ਨਿਰਭਰ ਕਰਦੀ ਹੈ। ਗ੍ਰਹਿਣ ਸ਼ੀਲਤਾ ਅਰਥਾਤ ਮਾਹੌਲ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਘਰ ਦੀਆਂ ਲੋੜਾਂ ਅਨੁਸਾਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ, ਸਿਆਣੇ ਗ੍ਰਹਿ ਪ੍ਰਬੰਧਕ ਦੀਆਂ ਨਿਸ਼ਾਨੀਆਂ ਹਨ। ਚੰਗੇ ਗ੍ਰਹਿ ਪ੍ਰਬੰਧਕ ਨੂੰ ਆਪਣੇ ਆਪ ਵਿਚ ਹੇਠ ਲਿਖੇ ਸੁਧਾਰ ਲਿਆਉਣੇ ਚਾਹੀਦੇ ਹਨ-
1. ਗਿਆਨ ਨੂੰ ਵਧਾਉਣਾ – ਗਿਆਨ ਇਕ ਬਹੁਤ ਹੀ ਅਨਮੋਲ ਮਨੁੱਖੀ ਸਾਧਨ ਹੈ ਅਤੇ ਗਿਆਨ ਹਾਸਲ ਕਰਨ ਨਾਲ ਹੀ ਵਿਅਕਤੀ ਸਿਆਣਾ ਤੇ ਯੋਗ ਬਣਦਾ ਹੈ। ਗ੍ਰਹਿ ਪ੍ਰਬੰਧ ਦੇ ਮਸਲੇ ਵਿਚ ਗਿਆਨ ਦੀ ਬਹੁਤ ਮਹੱਤਤਾ ਹੈ। ਇਕ ਚੰਗੀ ਗ੍ਰਹਿਣੀ, ਘਰ ਨਾਲ ਸੰਬੰਧਤ ਮਾਮਲਿਆਂ ਵਿਚ ਹਰ ਸਮੇਂ ਜਾਣਕਾਰੀ ਹਾਸਲ ਕਰਨ ਲਈ ਤਿਆਰ ਰਹਿੰਦੀ ਹੈ। ਅੱਜ-ਕਲ੍ਹ ਸਾਇੰਸ ਦਾ ਯੁਗ ਹੈ ਤੇ ਸਮਾਜ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ। ਕੱਪੜੇ, ਭੋਜਨ, ਸਿਹਤ, ਵਿਗਿਆਨਿਕ ਉਪਕਰਣਾਂ ਬਾਰੇ ਗਿਆਨ ਹੋਣਾ ਇਕ ਚੰਗੇ ਗ੍ਰਹਿ ਪ੍ਰਬੰਧਕ ਦੀ ਲੋੜ ਹੈ। ਇਸ ਲਈ ਚੰਗੇ ਗ੍ਰਹਿ ਪ੍ਰਬੰਧਕ ਨੂੰ ਆਪਣੇ ਗਿਆਨ ਦਾ ਪੱਧਰ ਵਧਾਉਣਾ ਚਾਹੀਦਾ ਹੈ।
2. ਕੰਮ ਵਿਚ ਨਿਪੁੰਨਤਾ ਹਾਸਲ ਕਰਨੀ – ਕੰਮ ਵਿਚ ਨਿਪੁੰਨਤਾ ਇਕ ਸਫਲ ਗ੍ਰਹਿਣੀ ਦਾ ਮਹੱਤਵਪੂਰਨ ਗੁਣ ਹੈ। ਘਰ ਦੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਗ੍ਰਹਿਣੀ ਨੂੰ ਲਗਾਤਾਰ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਜਿਵੇਂ-ਪੌਸ਼ਟਿਕ ਤੇ ਸੁਆਦੀ ਖਾਣਾ ਹਰ ਘਰ ਦੀ ਲੋੜ ਹੈ। ਸਿਆਣੀ ਗ੍ਰਹਿਣੀ ਆਪਣੀ ਕੋਸ਼ਿਸ਼ ਨਾਲ ਵਧੀਆ ਖਾਣਾ ਬਣਾਉਣਾ ਸਿੱਖ ਸਕਦੀ ਹੈ। ਇਸ ਤਰ੍ਹਾਂ ਘਰ ਦੇ ਹੋਰ ਕੰਮਾਂ ਜਿਵੇਂ-ਕੱਪੜੇ ਸਿਉਣਾ, ਵਿਗਿਆਨਿਕ ਉਪਕਰਨਾਂ ਦੀ ਸਹੀ ਵਰਤੋਂ, ਘਰ ਦੀ ਸਫ਼ਾਈ ਆਦਿ ਵਿਚ ਹਰ ਗ੍ਰਹਿਣੀ ਨਿਪੁੰਨਤਾ ਹਾਸਲ ਕਰਨੀ ਚਾਹੀਦੀ ਹੈ।
3. ਸਮਾਜਿਕ ਤੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ – ਪਰਿਵਾਰ ਸਮਾਜ ਦੀ ਇਕ ਮੁੱਢਲੀ ਇਕਾਈ ਹੈ। ਕੋਈ ਵੀ ਪਰਿਵਾਰ ਸਮਾਜ ਤੋਂ ਵੱਖਰਾ ਨਹੀਂ ਰਹਿ ਸਕਦਾ। ਇਸ ਲਈ ਸਮਾਜ ਵਿਚ ਪਰਿਵਾਰ ਦੀ ਇਕ ਇੱਜ਼ਤ ਯੋਗ ਥਾਂ ਬਣਾਉਣ ਲਈ ਗ੍ਰਹਿਣੀ ਨੂੰ ਸਮਾਜਿਕ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ। ਆਂਢ-ਗੁਆਂਢ ਨਾਲ ਵਧੀਆ ਸੰਬੰਧ ਰੱਖਣੇ, ਸਮਾਜਿਕ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣਾ, ਦੂਸਰੇ ਲੋਕਾਂ ਨਾਲ ਸਹਿਯੋਗ ਕਰਨਾ, ਮੁਸੀਬਤ ਵੇਲੇ ਕਿਸੇ ਦੇ ਕੰਮ ਆਉਣਾ, ਗ਼ਰੀਬਾਂ ਨਾਲ ਹਮਦਰਦੀ ਰੱਖਣੀ ਆਦਿ ਗੁਣ ਵਿਕਸਿਤ ਕਰਕੇ ਇਕ ਗ੍ਰਹਿਣੀ ਸਮਾਜ ਵਿਚ ਪਰਿਵਾਰ ਦੀ ਇੱਜ਼ਤ ਬਣਾ ਸਕਦੀ ਹੈ।
4. ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਬਣਤਰ ਨੂੰ ਸਮਝਣਾ – ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਤੇ ਮਾਨਸਿਕਤਾ ਵੱਖਰੀ-ਵੱਖਰੀ ਹੁੰਦੀ ਹੈ। ਜਿਹੜੀ ਗ੍ਰਹਿਣੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇੱਕੋ ਤਰ੍ਹਾਂ ਦਾ ਵਰਤਾਓ ਕਰਦੀ ਹੈ, ਉਸਨੂੰ ਸਫ਼ਲ ਗ੍ਰਹਿਣੀ ਨਹੀਂ ਕਿਹਾ ਜਾ ਸਕਦਾ। ਇਸ ਲਈ ਇਕ ਸਫਲ ਗ੍ਰਹਿਣੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਹੀ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਦੇ ਯਤਨ ਕਰਨੇ ਚਾਹੀਦੇ ਹਨ ਤਾਂਕਿ ਪਰਿਵਾਰ ਦੇ ਸਾਰੇ ਜੀਅ ਖੁਸ਼ ਰਹਿ ਸਕਣ।
5. ਸਹਿਣਸ਼ੀਲਤਾ ਤੇ ਧੀਰਜ – ਸਹਿਣਸ਼ੀਲਤਾ ਤੇ ਧੀਰਜ ਅਜਿਹੇ ਗੁਣ ਹਨ ਜੋ ਹਰ ਸਫਲ ਗ੍ਰਹਿ ਪ੍ਰਬੰਧਕ ਵਿਚ ਹੋਣੇ ਚਾਹੀਦੇ ਹਨ। ਜੇ ਗ੍ਰਹਿਣੀ ਵਿਚ ਇਹਨਾਂ ਦੀ ਕਮੀ ਹੈ ਤਾਂ ਉਸ ਘਰ ਵਿਚ ਕਦੇ ਵੀ ਸੁਖ ਸ਼ਾਂਤੀ ਨਹੀਂ ਰਹਿ ਸਕਦੀ। ਗ੍ਰਹਿਣੀ ਪਰਿਵਾਰ ਦਾ ਇਕ ਧੁਰਾ ਹੁੰਦੀ ਹੈ। ਸਾਰਾ ਪਰਿਵਾਰ ਆਪਣੀਆਂ ਲੋੜਾਂ ਤੇ ਸਮੱਸਿਆਵਾਂ ਲਈ ਉਸ ਵੱਲ ਵੇਖਦਾ ਹੈ ਅਤੇ ਗ੍ਰਹਿਣੀ ਨੂੰ ਹਰ ਜੀਅ ਦੀ ਗੱਲ ਧੀਰਜ ਨਾਲ ਸੁਣ ਕੇ ਉਸਦਾ ਹੱਲ ਲੱਭਣਾ ਚਾਹੀਦਾ ਹੈ। ਇਸ ਨਾਲ ਘਰ ਦਾ ਮਾਹੌਲ ਠੀਕ ਰਹਿੰਦਾ ਹੈ। ਜੇ ਗ੍ਰਹਿਣੀ ਵਿਚ ਹੀ ਸਹਿਣਸ਼ੀਲਤਾ ਦੀ ਕਮੀ ਹੈ ਤਾਂ ਘਰ ਵਿਚ ਅਸ਼ਾਂਤੀ ਤੇ ਲੜਾਈ-ਝਗੜੇ ਹੋਣਗੇ ਤੇ ਪਰਿਵਾਰ ਦੀ ਬਦਨਾਮੀ ਹੋਵੇਗੀ ਤੇ ਪਰਿਵਾਰ ਆਪਣੇ ਮਕਸਦ ਪੂਰੇ ਨਹੀਂ ਕਰ ਸਕੇਗਾ। ਅਜਿਹੇ ਮਾਹੌਲ ਵਿਚ ਬੱਚਿਆਂ ਦੀ। ਸ਼ਖ਼ਸੀਅਤ ਦਾ ਵਿਕਾਸ ਵੀ ਵਧੀਆ ਨਹੀਂ ਹੋਵੇਗਾ। ਇਸ ਲਈ ਇਕ ਚੰਗੀ ਗ੍ਰਹਿਣੀ ਨੂੰ ਸਹਿਣਸ਼ੀਲਤਾ ਤੇ ਧੀਰਜ ਰੱਖਣ ਦੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ।
6. ਤਕਨੀਕੀ ਗੁਣਾਂ ਦਾ ਵਿਕਾਸ ਕਰਨਾ – ਅੱਜ-ਕਲ੍ਹ ਸਾਇੰਸ ਦਾ ਯੁੱਗ ਹੈ। ਇਕ ਸਫਲ ਪ੍ਰਬੰਧਕ ਲਈ ਘਰ ਵਿਚ ਵਰਤੋਂ ਵਿਚ ਆਉਣ ਵਾਲੇ ਉਪਕਰਨਾਂ ਦੀ ਸਹੀ ਵਰਤੋਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਅਤੇ ਇਹ ਜਾਣਕਾਰੀ ਇਹਨਾਂ ਉਪਕਰਨਾਂ ਨਾਲ ਦਿੱਤੇ ਜਾਂਦੇ ਲਿਟਰੇਚਰ ਵਿਚੋਂ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਨਾਲ ਇਹਨਾਂ ਉਪਕਰਨਾਂ ਨੂੰ ਘਰ ਦੇ ਪ੍ਰਬੰਧ ਵਿਚ ਆਸਾਨੀ ਨਾਲ ਵਰਤ ਸਕਦੀ ਹੈ ਤੇ ਆਪਣੀ ਸ਼ਕਤੀ ਤੇ ਸਮਾਂ ਬਚਾ ਸਕਦੀ ਹੈ। ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਗ੍ਰਹਿਣੀ ਨੂੰ ਕਾਰ ਜਾਂ ਸਕੂਟਰ ਦੀ ਡਰਾਈਵਿੰਗ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ। ਇਸ ਨਾਲ ਉਸ ਵਿਚ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਦੂਸਰਿਆਂ ਉੱਪਰ ਨਿਰਭਰਤਾ ਘਟੇਗੀ। ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਕੰਪਿਊਟਰ ਤੇ ਇੰਟਰਨੈੱਟ ਬਾਰੇ ਵੀ ਸਿੱਖਣਾ ਚਾਹੀਦਾ ਹੈ।

Exam Tips:

a) ਛੇ ਸੁਧਾਰ ਯਾਦ ਰੱਖੋ: ਗਿਆਨ ਵਧਾਉਣਾ, ਕੰਮ ਵਿਚ ਨਿਪੁੰਨਤਾ, ਸਮਾਜਿਕ-ਨੈਤਿਕ ਗੁਣ, ਮੈਂਬਰਾਂ ਦੀ ਮਾਨਸਿਕਤਾ ਸਮਝਣਾ, ਸਹਿਣਸ਼ੀਲਤਾ ਤੇ ਧੀਰਜ, ਤਕਨੀਕੀ ਗੁਣ।
b) ਆਖ਼ਰੀ ਬਿੰਦੂ ਵਿਚ ਡਰਾਈਵਿੰਗ, ਕੰਪਿਊਟਰ ਅਤੇ ਇੰਟਰਨੈੱਟ ਸਿੱਖਣ ਦਾ ਜ਼ਿਕਰ ਕਰੋ।

 

ਹੋਰ ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਛੋਟੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ।

Answer:

ਬੱਚਿਆਂ ਨੂੰ ਸਕੂਲ ਭੇਜਣਾ।

Exam Tips:

a) ਛੋਟੇ ਅਰਸੇ ਦੇ ਟੀਚੇ ਰੋਜ਼ਾਨਾ ਦੇ ਕੰਮਾਂ ਨਾਲ ਜੁੜੇ ਹੁੰਦੇ ਹਨ, ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ।

 

Question 2: ਲੰਬੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ।

Answer:

ਮਕਾਨ ਬਣਾਉਣਾ।

Exam Tips:

a) ਲੰਬੇ ਅਰਸੇ ਦੇ ਟੀਚਿਆਂ ਵਿਚ ਸਾਲਾਂ ਦੀ ਯੋਜਨਾ ਲੱਗਦੀ ਹੈ, ਜਿਵੇਂ ਮਕਾਨ ਬਣਾਉਣਾ।

 

Question 3: ਮਨੁੱਖੀ ਸਾਧਨਾਂ ਦੀਆਂ ਦੋ ਉਦਾਹਰਨਾਂ ਦਿਉ।

Answer:

ਕੁਸ਼ਲਤਾ, ਸਿਹਤ, ਯੋਗਤਾ ਆਦਿ।

Exam Tips:

a) ਕੋਈ ਦੋ ਹੀ ਲਿਖੋ: ਕੁਸ਼ਲਤਾ, ਸਿਹਤ, ਯੋਗਤਾ — ਇਹ ਸਾਰੇ ਮਨੁੱਖ ਦੇ ਅੰਦਰ ਹੁੰਦੇ ਹਨ।

 

Question 4: ਸ਼ਕਤੀ ਕਿਹੋ ਜਿਹਾ ਸਾਧਨ ਹੈ?

Answer:

ਸ਼ਕਤੀ ਮਨੁੱਖੀ ਸਾਧਨ ਹੈ।

Exam Tips:

a) ਸ਼ਕਤੀ ਮਨੁੱਖੀ ਸਾਧਨ ਹੈ; ਇਸਨੂੰ ਭੌਤਿਕ ਸਾਧਨ ਨਾਲ ਨਾ ਉਲਝਾਓ।

 

Question 5: ਚੰਗੇ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਕਿਉਂ ਜ਼ਰੂਰੀ ਹੈ?

Answer:

ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ।

Exam Tips:

a) ਇਕ ਵਾਕ ਵਿਚ ਉੱਤਰ ਦਿਓ: ਇਸ ਨਾਲ ਬਾਕੀ ਮੈਂਬਰ ਵੀ ਕੰਮ ਲਈ ਉਤਸ਼ਾਹਿਤ ਹੁੰਦੇ ਹਨ।

 

Question 6: ਟੀਚਿਆਂ ਨੂੰ ਕਿਸਮ ਅਨੁਸਾਰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?

Answer:

ਦੋ ਭਾਗਾਂ ਵਿੱਚ ਵਿਅਕਤੀਗਤ ਟੀਚੇ ਅਤੇ ਪਰਿਵਾਰਕ ਟੀਚੇ।

Exam Tips:

a) ਟੀਚਿਆਂ ਦੀ ਕਿਸਮ ਅਨੁਸਾਰ ਦੋ ਭਾਗ ਹਨ: ਵਿਅਕਤੀਗਤ ਅਤੇ ਪਰਿਵਾਰਕ — ਇਹਨਾਂ ਨੂੰ ਛੋਟੇ/ਲੰਬੇ ਅਰਸੇ ਨਾਲ ਨਾ ਮਿਲਾਓ।

 

Question 7: ਗ੍ਰਹਿ ਪ੍ਰਬੰਧਕ ਦੇ ਮਾਨਸਿਕ ਗੁਣ ਦੱਸੋ।

Answer:

ਬੁੱਧੀ, ਗਿਆਨ, ਉਤਸ਼ਾਹ, ਨਿਰਣਾ ਲੈਣ ਦੀ ਸ਼ਕਤੀ, ਕਲਪਨਾ ਸ਼ਕਤੀ ਆਦਿ।

Exam Tips:

a) ਮਾਨਸਿਕ ਗੁਣ: ਬੁੱਧੀ, ਗਿਆਨ, ਉਤਸ਼ਾਹ, ਨਿਰਣਾ ਲੈਣ ਦੀ ਸ਼ਕਤੀ, ਕਲਪਨਾ ਸ਼ਕਤੀ — ਇਹ ਪੰਜ ਯਾਦ ਰੱਖੋ।

 

Question 8: ਗ੍ਰਹਿ ਪ੍ਰਬੰਧਕ ਦੇ ਸਮਾਜਿਕ ਤੇ ਨੈਤਿਕ ਗੁਣ ਦੱਸੋ।

Answer:

ਦ੍ਰਿੜ੍ਹਤਾ, ਸਹਿਯੋਗ, ਪਿਆਰ, ਹਮਦਰਦੀ, ਸਵੈ ਕਾਬੂ ਦੀ ਭਾਵਨਾ ਆਦਿ।

Exam Tips:

a) ਸਮਾਜਿਕ ਤੇ ਨੈਤਿਕ ਗੁਣ: ਦ੍ਰਿੜ੍ਹਤਾ, ਸਹਿਯੋਗ, ਪਿਆਰ, ਹਮਦਰਦੀ, ਸਵੈ-ਕਾਬੂ ਦੀ ਭਾਵਨਾ।

 

Question 9: ਚੰਗੇ ਗ੍ਰਹਿ ਪ੍ਰਬੰਧਕ ਦੇ ਦੋ ਗੁਣ ਦੱਸੋ।

Answer:

ਚੰਗਾ ਖਾਣਾ ਬਣਾਉਣਾ, ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ।

Exam Tips:

a) ਪ੍ਰਸ਼ਨ ਵਿਚ ਦੋ ਗੁਣ ਮੰਗੇ ਹਨ — ਚੰਗਾ ਖਾਣਾ ਬਣਾਉਣਾ ਅਤੇ ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ — ਸਿਰਫ਼ ਦੋ ਹੀ ਲਿਖੋ।

 

Question 10: ਸਮਾਂ, ਪੈਸਾ ਅਤੇ ਘਰ ਦਾ ਸਮਾਨ ਕਿਹੜੇ ਸਾਧਨ ਹਨ?
ਜਾਂ
ਸਮਾਂ, ਪੈਸਾ ਅਤੇ ਜਾਇਦਾਦ ਕਿਹੜੇ ਸਾਧਨ ਹਨ?

Answer:

ਭੌਤਿਕ ਸਾਧਨ।

Exam Tips:

a) ਸਮਾਂ, ਪੈਸਾ, ਘਰ ਦਾ ਸਮਾਨ ਅਤੇ ਜਾਇਦਾਦ ਚਾਰੇ ਭੌਤਿਕ ਸਾਧਨ ਹਨ; ਉੱਤਰ ਵਿਚ ਸਿਰਫ਼ "ਭੌਤਿਕ ਸਾਧਨ" ਲਿਖਣਾ ਕਾਫ਼ੀ ਹੈ।

 

Question 11: ਕੁਸ਼ਲਤਾ ਅਤੇ ਯੋਗਤਾ ਕਿਹੜੇ ਸਾਧਨ ਹਨ?

Answer:

ਮਨੁੱਖੀ ਸਾਧਨ।

Exam Tips:

a) ਕੁਸ਼ਲਤਾ ਅਤੇ ਯੋਗਤਾ ਮਨੁੱਖ ਦੇ ਅੰਦਰ ਹੁੰਦੀਆਂ ਹਨ, ਇਸ ਲਈ ਉੱਤਰ "ਮਨੁੱਖੀ ਸਾਧਨ" ਹੈ।

 

Question 12: ਮਕਾਨ ਬਣਾਉਣਾ ਕਿਹੜੇ ਅਰਸੇ ਦਾ ਟੀਚਾ ਹੈ?

Answer:

ਲੰਬੇ ਅਰਸੇ ਦਾ।

Exam Tips:

a) ਉੱਤਰ "ਲੰਬੇ ਅਰਸੇ ਦਾ" — ਛੋਟੇ ਅਰਸੇ ਦੇ ਟੀਚੇ (ਸਕੂਲ ਭੇਜਣਾ) ਨਾਲ ਫ਼ਰਕ ਯਾਦ ਰੱਖੋ।

 

ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਗ੍ਰਹਿ ਵਿਵਸਥਾ ਨਾਲ ਗ੍ਰਹਿਣੀ ਸਮੇਂ ਦਾ ਠੀਕ ਉਪਯੋਗ ਕਿਵੇਂ ਕਰਦੀ ਹੈ?

Answer:

ਵਧੀਆ ਗ੍ਰਹਿਣੀ ਘਰ ਦੇ ਸਾਰੇ ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਕਰਦੀ ਹੈ। ਉਹ ਕੰਮ ਕਰਨ ਲਈ ਇਕ ਸਮਾਂ ਸਾਰਣੀ ਬਣਾਉਂਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਇਸ ਸਾਰਣੀ ਅਨੁਸਾਰ ਕੰਮ ਕਰਨ ਲਈ ਪ੍ਰੇਰਦੀ ਹੈ। ਘਰ ਦੇ ਵੱਖ-ਵੱਖ ਕਾਰਜ ਮੈਂਬਰਾਂ ਨੂੰ ਵੰਡ ਦਿੰਦੀ ਹੈ। ਇਸ ਤਰ੍ਹਾਂ ਸਾਰੇ ਕਾਰਜ ਸਮੇਂ ਸਿਰ ਖ਼ਤਮ ਹੋ ਜਾਂਦੇ ਹਨ ਤੇ ਸਮਾਂ ਬਚ ਵੀ ਜਾਂਦਾ ਹੈ।

Exam Tips:

a) ਦੋ ਗੱਲਾਂ ਲਿਖੋ: ਸਮਾਂ-ਸਾਰਣੀ ਬਣਾਉਣਾ ਅਤੇ ਮੈਂਬਰਾਂ ਵਿਚ ਕੰਮ ਦੀ ਵੰਡ।

 

Question 2: ਚੰਗੇ ਪ੍ਰਬੰਧਕ ਦੇ ਕੋਈ ਦੋ ਗੁਣਾਂ ਬਾਰੇ ਦੱਸੋ।

Answer:

1. ਚੰਗਾ ਖਾਣਾ ਬਣਾਉਣਾ – ਇਕ ਚੰਗੀ ਗ੍ਰਹਿਣੀ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਜੋ ਕਿ ਘਰ ਦੇ ਸਾਰੇ ਮੈਂਬਰਾਂ ਦੀ ਲੋੜ ਮੁਤਾਬਿਕ ਹੋਵੇ।
2. ਸਮੇਂ ਦੀ ਕੀਮਤ ਬਾਰੇ ਜਾਣਕਾਰੀ – ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਗ੍ਰਹਿਣੀਆਂ ਨੂੰ ਕਈ ਕੰਮ ਕਰਨੇ ਪੈਂਦੇ ਹਨ। ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਪਤੀ ਨੂੰ ਦਫ਼ਤਰ ਭੇਜਣਾ ਆਦਿ ਇਹ ਕੰਮ ਸਮੇਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਇਸ ਲਈ ਗ੍ਰਹਿਣੀ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।

Exam Tips:

a) ਦੋ ਗੁਣ ਮੰਗੇ ਹਨ — ਚੰਗਾ ਖਾਣਾ ਬਣਾਉਣਾ ਅਤੇ ਸਮੇਂ ਦੀ ਕੀਮਤ — ਇਹਨਾਂ ਦੀ ਇਕ-ਇਕ ਲਾਈਨ ਦੀ ਵਿਆਖਿਆ ਲਿਖੋ।
b) ਪ੍ਰੀਖਿਆ ਵਿਚ ਇਹਨਾਂ ਦੋਵਾਂ ਦੀ ਥਾਂ ਹੋਰ ਕੋਈ ਵੀ ਦੋ ਗੁਣ ਲਿਖਣ ਦੀ ਛੋਟ ਹੈ।

 

Question 3: ਕੋਈ ਦੋ ਵਿਦਵਾਨਾਂ ਦੁਆਰਾ ਦਿੱਤੀਆਂ ਗਈਆਂ ਗ੍ਰਹਿ ਵਿਗਿਆਨ ਦੀਆਂ ਪਰਿਭਾਸ਼ਾਵਾਂ ਦਿਓ।

Answer:

ਪੀ. ਨਿਕਲ ਅਤੇ ਜੇ. ਐਮ. ਡੋਰਸੀ ਅਨੁਸਾਰ, ਗ੍ਰਹਿ ਪ੍ਰਬੰਧ ਪਰਿਵਾਰ ਦੇ ਉਦੇਸ਼ਾਂ (aims) ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿੱਚ ਉਪਲੱਬਧ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਿਤ ਕਰਕੇ ਅਮਲ ਵਿੱਚ ਲਿਆਉਣ ਦਾ ਨਾਂ ਹੈ।
ਗੁੱਡ ਜਾਨਸਨ ਦੇ ਅਨੁਸਾਰ, ਗ੍ਰਹਿ ਵਿਵਸਥਾ ਕਰਨਾ ਸਾਰੇ ਦੇਸ਼ਾਂ ਵਿੱਚ ਇਕ ਆਮ ਧੰਦਾ (ਕਾਰਜ) ਹੈ ਅਤੇ ਇਸ ਧੰਦੇ ਵਿੱਚ ਹੋਰ ਧੰਦਿਆਂ ਨਾਲੋਂ ਵਧੇਰੇ ਲੋਕ ਕੰਮ ਕਰਦੇ ਹਨ। ਇਸ ਵਿੱਚ ਧਨ ਦੀ ਵਰਤੋਂ ਵੀ ਵਧੇਰੇ ਹੁੰਦੀ ਹੈ ਅਤੇ ਇਹ ਲੋਕਾਂ ਦੀ ਸਿਹਤ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਦੋਵੇਂ ਵਿਦਵਾਨਾਂ ਦੇ ਨਾਂ ਸਹੀ ਲਿਖੋ: ਪੀ. ਨਿਕਲ ਤੇ ਜੇ. ਐਮ. ਡੋਰਸੀ, ਅਤੇ ਗੁੱਡ ਜਾਨਸਨ।
b) ਪਹਿਲੀ ਪਰਿਭਾਸ਼ਾ ਦੇ ਮੁੱਖ ਸ਼ਬਦ ਹਨ: ਉਦੇਸ਼, ਸਾਧਨ, ਯੋਜਨਾਬੱਧ ਅਤੇ ਸੰਗਠਿਤ।

 

Question 4: ਗ੍ਰਹਿ ਵਿਵਸਥਾ ਵਿਅਕਤਿੱਤਵ ਦਾ ਵਿਕਾਸ ਕਿਸ ਤਰ੍ਹਾਂ ਕਰਦੀ ਹੈ?

Answer:

ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ ਸੁਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ। ਅਜਿਹੇ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ ਬੱਚਿਆਂ ਤੇ ਵੀ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਘਰ ਵਿਚੋਂ ਹੀ ਬੱਚੇ ਵਿੱਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ। ਬਹੁਤ ਸਾਰੇ ਮਹਾਨ ਕਲਾਕਾਰਾਂ ਨੂੰ ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ।

Exam Tips:

a) ਸੁਖੀ ਮਾਹੌਲ → ਬੱਚੇ ਦਾ ਸਰਵਪੱਖੀ ਵਿਕਾਸ; ਮਹਾਨ ਕਲਾਕਾਰਾਂ ਦੀ ਉਦਾਹਰਨ ਦਿਓ।

 

Question 5: ਚੰਗੇ ਪ੍ਰਬੰਧਕ ਦੇ ਗੁਣਾਂ ਦਾ ਵਰਣਨ ਕਰੋ।
ਜਾਂ
ਚੰਗੇ ਪ੍ਰਬੰਧਕ ਦੇ ਕੋਈ ਤਿੰਨ ਗੁਣ ਦੱਸੋ।

Answer:

ਘਰ ਦੀ ਸਹੀ ਵਿਵਸਥਾ ਪਰਿਵਾਰਕ ਖੁਸ਼ੀ ਦਾ ਆਧਾਰ ਹੈ। ਇਸ ਲਈ ਘਰ ਦੀ ਵਿਵਸਥਾ ਚਲਾਉਣ ਵਾਲਾ ਵਿਅਕਤੀ ਗੁਣਵਾਨ ਹੋਣਾ ਜ਼ਰੂਰੀ ਹੈ। ਇਕ ਚੰਗੇ ਗ੍ਰਹਿ ਪ੍ਰਬੰਧਕ ਵਿਚ ਹੇਠ ਲਿਖੇ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹੈ-
1. ਚੰਗਾ ਖਾਣਾ ਬਣਾਉਣਾ – ਇਕ ਚੰਗੀ ਗ੍ਰਹਿਣੀ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਜੋ ਕਿ ਘਰ ਦੇ ਸਾਰੇ ਮੈਂਬਰਾਂ ਦੀ ਲੋੜ ਮੁਤਾਬਿਕ ਹੋਵੇ।
2. ਸਮੇਂ ਦੀ ਕੀਮਤ ਬਾਰੇ ਜਾਣਕਾਰੀ – ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਗ੍ਰਹਿਣੀਆਂ ਨੂੰ ਕਈ ਕੰਮ ਕਰਨੇ ਪੈਂਦੇ ਹਨ। ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਪਤੀ ਨੂੰ ਦਫ਼ਤਰ ਭੇਜਣਾ ਆਦਿ ਇਹ ਕੰਮ ਸਮੇਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਇਸ ਲਈ ਗ੍ਰਹਿਣੀ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
3. ਅਰਥ – ਸ਼ਾਸਤਰ ਬਾਰੇ ਗਿਆਨ-ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਸਿਆਣੀ ਗ੍ਰਹਿਣੀ ਨੂੰ ਬਜਟ ਬਣਾਉਣਾ ਤੇ ਉਸਦੇ ਮੁਤਾਬਿਕ ਚਲਣਾ ਆਉਣਾ ਚਾਹੀਦਾ ਹੈ।
4. ਕੰਮ ਕਰਨ ਦਾ ਉਤਸ਼ਾਹ – ਇਕ ਚੰਗੇ ਪ੍ਰਬੰਧਕ ਨੂੰ ਆਪਣੇ ਘਰ ਦੇ ਸਾਰੇ ਕੰਮ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਹੈ। ਇਸ ਨਾਲ ਘਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ।
5. ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ – ਘਰ ਦੇ ਪ੍ਰਬੰਧ ਵਿਚ ਕੰਮ ਕਰਨ ਦੇ ਨਾਲ-ਨਾਲ ਸੋਚਣ ਸ਼ਕਤੀ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਜਿਹੜੀ ਗ੍ਰਹਿਣੀ ਦਿਮਾਗ਼ ਤੋਂ ਕੰਮ ਲੈਂਦੀ ਹੈ, ਉਹ ਘੱਟ ਧਨ ਤੇ ਸ਼ਕਤੀ ਨਾਲ ਵੀ ਵਧੀਆ ਘਰ ਵਿਵਸਥਾ ਚਲਾ ਸਕਦੀ ਹੈ।
6. ਸਹਿਣਸ਼ੀਲਤਾ ਤੇ ਸਵੈ – ਨਿਯੰਤਰਨ-ਇਕ ਚੰਗਾ ਗ੍ਰਹਿ ਪ੍ਰਬੰਧਕ ਜਾਂ ਗ੍ਰਹਿਣੀ ਵਿਚ ਸਹਿਣਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਜਿੱਥੇ ਗ੍ਰਹਿਣੀ ਵਿਚ ਸਹਿਣਸ਼ੀਲਤਾ ਤੇ ਸਵੈਨਿਯੰਤਰਨ ਨਹੀਂ ਹੁੰਦਾ, ਉਹਨਾਂ ਘਰਾਂ ਦਾ ਪ੍ਰਬੰਧ ਮਾੜਾ ਹੁੰਦਾ ਹੈ।

Exam Tips:

a) ਪ੍ਰਸ਼ਨ ਵਿਚ "ਕੋਈ ਤਿੰਨ" ਹੋਵੇ ਤਾਂ ਸਿਰਫ਼ ਤਿੰਨ ਗੁਣ ਲਿਖੋ; "ਵਰਣਨ" ਹੋਵੇ ਤਾਂ ਸਾਰੇ ਛੇ।
b) ਗੁਣ ਦਾ ਨਾਂ ਮੋਟੇ ਅੱਖਰਾਂ ਵਿਚ ਲਿਖ ਕੇ ਉਸ ਹੇਠ ਇਕ-ਦੋ ਵਾਕ ਦੀ ਵਿਆਖਿਆ ਦਿਓ।

 

Question 6: ਚੰਗੇ ਗ੍ਰਹਿ ਪ੍ਰਬੰਧਕ ਵਿੱਚ ਨਿਰਣਾ ਲੈਣ ਦੀ ਸ਼ਕਤੀ ਅਤੇ ਸਹਿਣਸ਼ੀਲਤਾ ਦਾ ਹੋਣਾ ਕਿਉਂ ਜ਼ਰੂਰੀ ਹੈ?

Answer:

ਨਿਰਣਾ ਲੈਣ ਦੀ ਸ਼ਕਤੀ – ਘਰ ਦੇ ਪ੍ਰਬੰਧ ਵਿਚ ਕੰਮ ਕਰਨ ਦੇ ਨਾਲ-ਨਾਲ ਸੋਚਣ ਸ਼ਕਤੀ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਜਿਹੜੀ ਗ੍ਰਹਿਣੀ ਦਿਮਾਗ਼ ਤੋਂ ਕੰਮ ਲੈਂਦੀ ਹੈ, ਉਹ ਘੱਟ ਧਨ ਤੇ ਸ਼ਕਤੀ ਨਾਲ ਵੀ ਵਧੀਆ ਘਰ ਵਿਵਸਥਾ ਚਲਾ ਸਕਦੀ ਹੈ।
ਸਹਿਣਸ਼ੀਲਤਾ ਤੇ ਸਵੈ – ਨਿਯੰਤਰਨ-ਇਕ ਚੰਗਾ ਗ੍ਰਹਿ ਪ੍ਰਬੰਧਕ ਜਾਂ ਗ੍ਰਹਿਣੀ ਵਿਚ ਸਹਿਣਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਜਿੱਥੇ ਗ੍ਰਹਿਣੀ ਵਿਚ ਸਹਿਣਸ਼ੀਲਤਾ ਤੇ ਸਵੈਨਿਯੰਤਰਨ ਨਹੀਂ ਹੁੰਦਾ, ਉਹਨਾਂ ਘਰਾਂ ਦਾ ਪ੍ਰਬੰਧ ਮਾੜਾ ਹੁੰਦਾ ਹੈ।

Exam Tips:

a) ਦੋ ਹਿੱਸੇ ਬਣਾਓ: ਪਹਿਲਾਂ ਨਿਰਣਾ ਲੈਣ ਦੀ ਸ਼ਕਤੀ ਦਾ ਕਾਰਨ, ਫਿਰ ਸਹਿਣਸ਼ੀਲਤਾ ਦਾ।
b) ਸਹਿਣਸ਼ੀਲਤਾ ਦੀ ਘਾਟ ਨਾਲ ਘਰ ਵਿਚ ਹੋਣ ਵਾਲੇ ਝਗੜੇ ਦੀ ਉਦਾਹਰਨ ਦਿਓ।

 

Question 7: ਘਰ ਇਕ ਨਿੱਜੀ ਸਵਰਗ ਦੀ ਥਾਂ ਹੈ, ਕਿਉਂ?

Answer:

ਘਰ ਹਰ ਵਿਅਕਤੀ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਨ ਥਾਂ ਹੁੰਦੀ ਹੈ। ਘਰ ਵਿਚ ਨਾ ਸਿਰਫ਼ ਮਨੁੱਖ ਦੀਆਂ ਭੌਤਿਕ ਲੋੜਾਂ ਦੀ ਪੂਰਤੀ ਹੁੰਦੀ ਹੈ, ਸਗੋਂ ਉਸ ਦੀਆਂ ਭਾਵਨਾਤਮਿਕ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ। ਘਰ ਦੇ ਹਰ ਮਨੁੱਖ ਦੀਆਂ ਖੁਸ਼ੀਆਂ ਤੇ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਸਭ ਤੋਂ ਵੱਧ ਰੋਲ ਹੁੰਦਾ ਹੈ। ਇਸ ਲਈ ਘਰ ਨੂੰ ਨਿੱਜੀ ਸਵਰਗ ਵੀ ਕਿਹਾ ਜਾਂਦਾ ਹੈ।

Exam Tips:

a) ਘਰ ਮਨੁੱਖ ਦੀਆਂ ਭੌਤਿਕ ਅਤੇ ਭਾਵਨਾਤਮਕ ਦੋਵੇਂ ਲੋੜਾਂ ਪੂਰੀਆਂ ਕਰਦਾ ਹੈ — ਦੋਵੇਂ ਪੱਖ ਲਿਖੋ।
b) ਸ਼ਖ਼ਸੀਅਤ ਦੇ ਵਿਕਾਸ ਵਿਚ ਘਰ ਦੀ ਭੂਮਿਕਾ ਦਾ ਜ਼ਿਕਰ ਕਰੋ।

 

Question 8: ਚੰਗੇ ਪ੍ਰਬੰਧਕ ਲਈ ਅਰਥਸ਼ਾਸਤਰ ਦਾ ਗਿਆਨ ਕਿਉਂ ਜ਼ਰੂਰੀ ਹੈ?

Answer:

ਚੰਗੇ ਗ੍ਰਹਿ ਪ੍ਰਬੰਧਕ ਨੂੰ ਬਜਟ ਬਣਾਉਣਾ ਅਤੇ ਉਸ ਮੁਤਾਬਿਕ ਕੰਮ ਕਰਨਾ ਆਉਣਾ ਚਾਹੀਦਾ ਹੈ। ਉਪਭੋਗਤਾਵਾਦ ਦੇ ਸਮੇਂ ਵਿਚ ਕਿਹੜੀਆਂ ਵਸਤੂਆਂ ਵੱਧ ਖ਼ਰੀਦ ਕੇ ਫਾਇਦਾ ਹੋ ਸਕਦਾ ਹੈ ਅਤੇ ਕੁੱਝ ਵਸਤੁਆਂ ਲੋੜ ਅਨੁਸਾਰ ਹੀ ਖ਼ਰੀਦਣੀਆਂ ਹੁੰਦੀਆਂ ਹਨ। ਕੁੱਝ ਪੈਸੇ ਭਵਿੱਖ ਲਈ ਬਚਾ ਕੇ ਰੱਖਣੇ ਚਾਹੀਦੇ ਹਨ। ਆਮਦਨ ਅਤੇ ਖਰਚੇ ਵਿਚ ਤਾਲਮੇਲ ਹੋਣਾ ਚਾਹੀਦਾ ਹੈ। ਇਹ ਸਭ ਤਾਂ ਹੀ ਸੰਭਵ ਹੈ ਜੇ ਗ੍ਰਹਿ ਪ੍ਰਬੰਧਕ ਨੂੰ ਅਰਥਸ਼ਾਸਤਰ ਦਾ ਗਿਆਨ ਹੋਵੇਗਾ।

Exam Tips:

a) ਚਾਰ ਨੁਕਤੇ: ਬਜਟ ਬਣਾਉਣਾ, ਲੋੜ ਅਨੁਸਾਰ ਖ਼ਰੀਦ, ਭਵਿੱਖ ਲਈ ਬੱਚਤ, ਆਮਦਨ-ਖ਼ਰਚ ਦਾ ਤਾਲਮੇਲ।

 

Question 9: ਚੰਗੀ ਗ੍ਰਹਿ ਵਿਵਸਥਾ ਲਈ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਕਿਉਂ ਜ਼ਰੂਰੀ ਹੈ?

Answer:

ਸਮਾਂ ਅਤੇ ਸ਼ਕਤੀ ਦੋ ਅਜਿਹੇ ਸਾਧਨ ਹਨ ਜਿਨ੍ਹਾਂ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ। ਇਹਨਾਂ ਦੀ ਉਪਯੋਗਤਾ ਇਨ੍ਹਾਂ ਦੀ ਠੀਕ ਵਰਤੋਂ ਨਾਲ ਹੀ ਜੁੜੀ ਹੋਈ ਹੈ। ਜਿਸ ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ ਪਰਿਵਾਰ ਵਿਚ ਸਮਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਕਤੀ ਨੂੰ ਠੀਕ ਢੰਗ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ, ਉਹ ਪਰਿਵਾਰ ਆਪਣੇ ਟੀਚਿਆਂ ਦੀ ਪ੍ਰਾਪਤੀ ਸੌਖੇ ਹੀ ਕਰ ਲੈਂਦਾ ਹੈ।

Exam Tips:

a) ਸਮਾਂ ਅਤੇ ਸ਼ਕਤੀ ਦੋਵੇਂ "ਬਚਾਏ ਨਹੀਂ ਜਾ ਸਕਦੇ" — ਇਹ ਮੁੱਖ ਨੁਕਤਾ ਪਹਿਲੇ ਵਾਕ ਵਿਚ ਲਿਖੋ।
b) ਸਮਾਂ-ਸਾਰਣੀ ਅਤੇ ਕੰਮ ਦੀ ਵੰਡ ਦਾ ਜ਼ਿਕਰ ਜ਼ਰੂਰ ਕਰੋ।

 

Question 10: ਪਰਿਵਾਰ ਦੇ ਸਾਧਨਾਂ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ? ਵਿਸਤਾਰ ਵਿਚ ਲਿਖੋ।

Answer:

ਪਰਿਵਾਰ ਦੇ ਸਾਧਨਾਂ ਨੂੰ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-
1. ਮਨੁੱਖੀ ਸਾਧਨ, ਜਿਵੇਂ-ਕੰਮ ਕਰਨ ਦੀ ਯੋਗਤਾ, ਕੁਸ਼ਲਤਾ ਤੇ ਸਿਹਤ।
2. ਭੌਤਿਕ ਸਾਧਨ, ਜਿਵੇਂ-ਸਮਾਂ, ਪੈਸਾ, ਜਾਇਦਾਦ ਆਦਿ।

Exam Tips:

a) ਦੋ ਹਿੱਸੇ ਹਨ: ਮਨੁੱਖੀ ਸਾਧਨ ਅਤੇ ਭੌਤਿਕ ਸਾਧਨ — ਦੋਵਾਂ ਦੀਆਂ ਉਦਾਹਰਨਾਂ ਯਾਦ ਰੱਖੋ।
b) ਮਨੁੱਖੀ ਸਾਧਨ ਮਨੁੱਖ ਦਾ ਹਿੱਸਾ ਹਨ, ਭੌਤਿਕ ਸਾਧਨ ਬਾਹਰੀ ਹਨ — ਇਹ ਫ਼ਰਕ ਲਿਖੋ।

 

Question 11: ਗ੍ਰਹਿ ਪ੍ਰਬੰਧਕ ਨੂੰ ਚੰਗਾ ਖਰੀਦਦਾਰ ਹੋਣਾ ਕਿਉਂ ਜ਼ਰੂਰੀ ਹੈ?

Answer:

ਗ੍ਰਹਿ ਪ੍ਰਬੰਧਕ ਨੂੰ ਚੰਗਾ ਖ਼ਰੀਦਦਾਰ ਹੋਣਾ ਚਾਹੀਦਾ ਹੈ। ਉਸ ਨੂੰ ਘਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਅਜਿਹਾ ਸਾਮਾਨ ਖ਼ਰੀਦਣਾ ਚਾਹੀਦਾ ਹੈ ਜੋ ਸਾਰਿਆਂ ਲਈ ਲਾਭਦਾਇਕ ਹੋਵੇ। ਬਾਜ਼ਾਰ ਵਿਚ ਸਰਵੇ ਕਰਕੇ ਵਧੀਆ ਅਤੇ ਸਸਤਾ ਸਾਮਾਨ ਖਰੀਦਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਸਟੋਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਜਦੋਂ ਸਸਤੀਆਂ ਹੋਣ, ਵਧੇਰੇ ਮਾਤਰਾ ਵਿਚ ਖਰੀਦ ਲੈਣਾ ਚਾਹੀਦਾ ਹੈ। ਕੇਵਲ ਉਹ ਵਸਤੁਆਂ ਹੀ ਖਰੀਦਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਘਰ ਵਿਚ ਲੋੜ ਹੋਵੇ ਤੇ ਫਾਇਦਾ ਹੋਵੇ।

Exam Tips:

a) ਮੁੱਖ ਨੁਕਤੇ: ਲੋੜ ਪਛਾਣਨੀ, ਬਾਜ਼ਾਰ ਦਾ ਸਰਵੇ, ਲੰਬੇ ਸਮੇਂ ਦੀਆਂ ਵਸਤੂਆਂ ਸਸਤੀਆਂ ਹੋਣ ਤੇ ਵੱਧ ਮਾਤਰਾ ਵਿਚ ਖ਼ਰੀਦਣੀਆਂ।

 

Question 12: ਚੰਗੇ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਹੁਸ਼ਿਆਰੀ ਦਾ ਹੋਣਾ ਕਿਉਂ ਜ਼ਰੂਰੀ ਹੈ?

Answer:

ਪਰਿਵਾਰਕ ਟੀਚਿਆਂ ਦੀ ਪੂਰਤੀ ਲਈ ਗ੍ਰਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਘਰ ਵਿਚ ਇਕ ਪ੍ਰਬੰਧਕ ਦਾ ਰੋਲ ਇਕ ਨੇਤਾ ਵਾਲਾ ਹੁੰਦਾ ਹੈ। ਜੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਵੇਗਾ ਤਾਂ ਬਾਕੀ ਮੈਂਬਰ ਵੀ ਘਰ ਦੇ ਕੰਮ ਕਰਾਉਣ ਵਿਚ ਯੋਗਦਾਨ ਪਾਉਣਗੇ। ਇਕ ਆਲਸੀ ਗ੍ਰਹਿ ਪ੍ਰਬੰਧਕ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਆਲਸੀ ਬਣਾ ਦਿੰਦਾ ਹੈ। ਜਿਸ ਨਾਲ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਹੈ ਤੇ ਪਰਿਵਾਰ ਆਪਣੇ ਟੀਚਿਆਂ ਦੀ ਪੂਰਤੀ ਨਹੀਂ ਕਰ ਸਕਦਾ।

Exam Tips:

a) ਕੰਮ ਕਰਨ ਦਾ ਉਤਸ਼ਾਹ ਨੇਤਾ ਵਾਲੀ ਭੂਮਿਕਾ ਨਾਲ ਜੋੜ ਕੇ ਲਿਖੋ।
b) ਆਲਸੀ ਪ੍ਰਬੰਧਕ ਦਾ ਘਰ ਦੇ ਮਾਹੌਲ ਉੱਤੇ ਅਸਰ ਵੀ ਦੱਸੋ।

 

Question 13: ਟੀਚਿਆਂ ਤੋਂ ਕੀ ਭਾਵ ਹੈ?

Answer:

ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ। ਹਰ ਪਰਿਵਾਰ ਨੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ।

Exam Tips:

a) ਟੀਚੇ ਦੀ ਪਰਿਭਾਸ਼ਾ ਲਿਖ ਕੇ ਦੱਸੋ ਕਿ ਇਹ ਸਮੇਂ ਨਾਲ ਬਦਲਦੇ ਰਹਿੰਦੇ ਹਨ।

 

Question 14: ਗ੍ਰਹਿ ਪ੍ਰਬੰਧਕ ਦੀ ਮਹੱਤਤਾ ਦੱਸੋ।

Answer:

ਚੰਗੀ ਗ੍ਰਹਿ ਵਿਵਸਥਾ ਲਈ ਚੰਗੇ ਗ੍ਰਹਿ ਪ੍ਰਬੰਧਕ ਦਾ ਹੋਣਾ ਬਹੁਤ ਜ਼ਰੂਰੀ ਹੈ। ਚੰਗਾ ਗ੍ਰਹਿ ਪ੍ਰਬੰਧਕ ਹੀ ਵਧੀਆ ਢੰਗ ਨਾਲ ਟੀਚਿਆਂ ਦੀ ਪ੍ਰਾਪਤੀ ਕਰ ਸਕਦਾ ਹੈ। ਪ੍ਰਬੰਧ ਹਰ ਘਰ ਵਿਚ ਹੁੰਦਾ ਹੈ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ। ਪਰ ਇਸ ਦੀ ਕੁਆਲਿਟੀ ਵਿਚ ਹੀ ਅੰਤਰ ਹੁੰਦਾ ਹੈ। ਪਰਿਵਾਰਕ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਸਮੁੱਚੇ ਗ੍ਰਹਿ-ਪ੍ਰਬੰਧ ਦਾ ਸਿੱਟਾ ਹੈ ਅਤੇ ਇਹ ਵਧੀਆ ਗ੍ਰਹਿ ਪ੍ਰਬੰਧਕ ਦੁਆਰਾ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਚੰਗੇ ਗ੍ਰਹਿ ਪ੍ਰਬੰਧਕ ਦੁਆਰਾ ਹੇਠ ਲਿਖੇ ਅਨੁਸਾਰ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ।
1. ਰਹਿਣ-ਸਹਿਣ ਦਾ ਮਿਆਰ ਉੱਚਾ ਹੁੰਦਾ ਹੈ। (Rise in Standard of living.)
2. ਘਰ ਦੇ ਕੰਮਾਂ ਨੂੰ ਵਿਗਿਆਨਿਕ ਢੰਗ ਨਾਲ ਕੀਤਾ ਜਾਂਦਾ ਹੈ। (Use of scientific methods and appliances for working.)
3. ਹੁਨਰ ਦਾ ਵਿਕਾਸ ਹੁੰਦਾ ਹੈ। (Development of Skill.)
4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ। (More satisfaction with limited resources.)
5. ਜੀਵਨ ਖੁਸ਼ਹਾਲ ਅਤੇ ਸੁਖਮਈ ਹੁੰਦਾ ਹੈ। (Life becomes pleasant and comfortable.)
6. ਬੱਚਿਆਂ ਲਈ ਸਿੱਖਿਆ ਅਤੇ ਉਨ੍ਹਾਂ ਦਾ ਯੋਗਦਾਨ (Children learn by contributing their share and responsibility.)
1. ਰਹਿਣ ਸਹਿਣ ਦਾ ਮਿਆਰ ਉੱਚਾ ਹੁੰਦਾ ਹੈ – ਜੀਵਨ ਦਾ ਮਿਆਰ ਤਾਂ ਹੀ ਉੱਚਾ ਉੱਠ ਸਕਦਾ ਹੈ ਜੇ ਸੀਮਿਤ ਸਾਧਨਾਂ ਦੀ ਯੋਗ ਵਰਤੋਂ ਨਾਲ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਇਕ ਸੁਚੱਜੀ ਗ੍ਰਹਿਣੀ ਗ੍ਰਹਿ-ਪ੍ਰਬੰਧ ਰਾਹੀਂ ਆਪਣੀਆਂ ਮੁੱਖ ਲੋੜਾਂ ਅਤੇ ਉਦੇਸ਼ਾਂ ਨੂੰ ਪਹਿਲ ਦੇ ਕੇ ਬੱਚਿਆਂ ਦੀ ਸਿੱਖਿਆ, ਸਿਹਤ, ਸਮੇਂ, ਵਿਅਕਤਿੱਤਵ ਨੂੰ ਤਵੱਜੋਂ ਦਿੰਦੀ ਹੈ ਅਤੇ ਹਮੇਸ਼ਾ ਪਰਿਵਾਰ ਦੇ ਉਦੇਸ਼ਾਂ ਲਈ ਯਤਨਸ਼ੀਲ ਰਹਿੰਦੀ ਹੈ। ਅਜਿਹੇ ਪਰਿਵਾਰ ਦੇ ਜੀਅ ਸੰਤੁਸ਼ਟ ਅਤੇ ਚੰਗੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਅਤੇ ਉਹ ਸਮਾਜ ਵਿਚ ਆਪਣੀ ਥਾਂ ਬਣਾ ਲੈਂਦੇ ਹਨ। ਇਸ ਸਭ ਨਾਲ ਹੀ ਪਰਿਵਾਰ ਦਾ ਮਿਆਰ ਉੱਚਾ ਹੁੰਦਾ ਹੈ।
2. ਪਰਿਵਾਰਕ ਕੰਮਾਂ ਨੂੰ ਵਿਗਿਆਨਿਕ ਢੰਗਾਂ ਨਾਲ ਕੀਤਾ ਜਾ ਸਕਦਾ ਹੈ – ਅਜੋਕੇ ਯੁਗ ਦੀ ਗ੍ਰਹਿਣੀ ਸਿਰਫ਼ ਘਰ ਤਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਘਰੋਂ ਬਾਹਰ ਵੀ ਕੰਮ ਕਰਦੀ ਹੈ। ਦੋਵਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਸ ਨੂੰ ਵੱਧ ਸਮਾਂ ਅਤੇ ਸ਼ਕਤੀ ਦੀ ਲੋੜ ਹੈ। ਉਹ ਘਰੇਲੂ ਕੰਮਾਂ ਨੂੰ ਮਸ਼ੀਨੀ ਉਪਕਰਨਾਂ ਨਾਲ ਕਰਕੇ ਸਮਾਂ ਅਤੇ ਸ਼ਕਤੀ ਦੋਵੇਂ ਹੀ ਬਚਾ ਲੈਂਦੀ ਹੈ, ਜਿਵੇਂ ਕਿ-ਮਿਕਸੀ, ਪ੍ਰੈਸ਼ਰ ਕੁੱਕਰ, ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਭਾਂਡੇ ਸਾਫ਼ ਕਰਨ ਵਾਲੀ ਮਸ਼ੀਨ ਆਦਿ।
3. ਹੁਨਰ ਦਾ ਵਿਕਾਸ ਹੁੰਦਾ ਹੈ – ਗ੍ਰਹਿ ਪ੍ਰਬੰਧ ਕਰਦੇ ਸਮੇਂ ਸਾਧਨਾਂ ਦੀ ਯੋਗ ਵਰਤੋਂ ਗ੍ਰਹਿਣੀ ਦੀ ਅੰਦਰੂਨੀ ਕਲਾ ਅਤੇ ਰੁਚੀ ਦਾ ਵਿਕਾਸ ਕਰਦਾ ਹੈ। ਜਿਵੇਂ ਕਿ ਘਰ ਨੂੰ ਘੱਟ ਤੋਂ ਘੱਟ ਖ਼ਰਚਾ ਕਰ ਕੇ ਕਿਵੇਂ ਸਜਾਇਆ ਜਾਵੇ ਕਿ ਘਰ ਦੀ ਸੁੰਦਰਤਾ ਵੀ ਵਧੇ ਅਤੇ ਵੱਧ ਤੋਂ ਵੱਧ ਸੰਤੁਸ਼ਟੀ ਵੀ ਮਿਲੇ।
4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ – ਹਰ ਪਰਿਵਾਰ ਵਿਚ ਹੀ ਆਮਦਨ ਅਤੇ ਸਾਧਨ ਸੀਮਿਤ ਹੁੰਦੇ ਹਨ, ਲੋੜਾਂ ਅਸੀਮਿਤ ਪਰਿਵਾਰ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਘਰ ਪ੍ਰਬੰਧ ਦੁਆਰਾ ਅਸੀਮਿਤ ਲੋੜਾਂ ਨੂੰ ਸੀਮਿਤ ਆਮਦਨ ਨਾਲ ਪੂਰਾ ਕਰਨ ਲਈ ਗ੍ਰਹਿਣੀ ਨੂੰ ਘਰ ਦੇ ਖ਼ਰਚੇ ਦਾ ਬਜਟ ਬਣਾ ਕੇ ਅਤੇ ਲੋੜਾਂ ਨੂੰ ਮਹੱਤਤਾ ਅਨੁਸਾਰ ਤਰਤੀਬਵਾਰ ਕਰ ਲੈਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਅਤੇ ਮੁੱਖ ਲੋੜਾਂ ਨੂੰ ਪਹਿਲਾਂ ਪੂਰਾ ਕਰ ਕੇ ਫਿਰ ਅਗਲੀਆਂ ਲੋੜਾਂ ਵਲ ਧਿਆਨ ਦਿੱਤਾ ਜਾ ਸਕਦਾ ਹੈ। ਇਸ ਨਾਲ ਘੱਟ ਤੋਂ ਘੱਟ ਸਾਧਨਾਂ ਵਿਚ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ।
5. ਜੀਵਨ ਖ਼ੁਸ਼ਹਾਲ ਅਤੇ ਸੁਖਮਈ ਹੁੰਦਾ ਹੈ-ਗ੍ਰਹਿ-ਪ੍ਰਬੰਧ ਦਾ ਮੁੱਖ ਮੰਤਵ ਖ਼ੁਸ਼ਹਾਲ ਪਰਿਵਾਰ ਦੀ ਸਿਰਜਨਾ ਹੈ। ਚੰਗੇ ਪ੍ਰਬੰਧ ਨਾਲ ਪਰਿਵਾਰ ਦੇ ਹਰ ਜੀਅ ਦੀਆਂ ਲੋੜਾਂ, ਰੁਚੀਆਂ ਅਤੇ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜਿਸ ਨਾਲ ਪਰਿਵਾਰ ਖ਼ੁਸ਼ ਅਤੇ ਸੰਤੁਸ਼ਟ ਰਹਿੰਦਾ ਹੈ। ਇਸ ਤੋਂ ਇਲਾਵਾ ਚੰਗੇ ਗ੍ਰਹਿ ਪ੍ਰਬੰਧ ਨਾਲ ਪਰਿਵਾਰਕ ਜੀਆਂ ਨੂੰ ਸੰਤੁਸ਼ਟੀ ਅਤੇ ਮਾਨਸਿਕ ਤਸੱਲੀ ਮਿਲਦੀ ਹੈ ਜੋ ਇਕ ਚੰਗੀ ਸ਼ਖ਼ਸੀਅਤ ਲਈ ਬਹੁਤ ਜ਼ਰੂਰੀ ਹੈ। ਪਰਿਵਾਰ ਫਜ਼ੂਲ-ਖ਼ਰਚੀ ਤੋਂ ਬਚ ਜਾਂਦਾ ਹੈ ਕਿਉਂਕਿ ਜੇ ਬਜਟ ਬਣਾ ਕੇ ਖ਼ਰਚ ਕੀਤਾ ਜਾਵੇਗਾ ਤਾਂ ਫਜ਼ੂਲ ਖ਼ਰਚੀ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਘਰੇਲੂ ਉਲਝਣਾਂ ਹੱਲ ਹੋ ਜਾਂਦੀਆਂ ਅਤੇ ਇਸ ਦੇ ਨਾਲ ਪਰਿਵਾਰ ਦੇ ਆਰਾਮ ਅਤੇ ਮਨੋਰੰਜਨ ਨੂੰ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾਂਦਾ।
6. ਬੱਚਿਆਂ ਲਈ ਸਿੱਖਿਆ ਅਤੇ ਉਹਨਾਂ ਦਾ ਯੋਗਦਾਨ – ਘਰ ਦੇ ਮਾਹੌਲ ਦੀ ਬੱਚੇ ਦੇ ਜੀਵਨ ਉੱਤੇ ਅਮਿਟ ਛਾਪ ਰਹਿੰਦੀ ਹੈ। ਇਕ ਖ਼ੁਸ਼ਹਾਲ ਪਰਿਵਾਰ ਦੇ ਬੱਚੇ ਹਮੇਸ਼ਾ ਸੰਤੁਸ਼ਟ ਹੁੰਦੇ ਹਨ। ਆਪਣੇ ਮਾਂ-ਪਿਓ ਦੇ ਸੁਚੱਜੇ ਘਰੇਲੂ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਬੱਚੇ ਵੀ ਚੰਗੀ ਸਿੱਖਿਆ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸਫਲ ਹੁੰਦੇ ਹਨ। ਜਿਨ੍ਹਾਂ ਪਰਿਵਾਰਾਂ ਵਿਚ ਸਾਰੇ ਜੀਅ ਇਕੱਠੇ ਹੋ ਕੇ ਆਪਣੇ ਉਦੇਸ਼ ਲਈ ਯੋਜਨਾਬੰਦੀ ਕਰਦੇ ਹਨ ਅਤੇ ਹਰ ਇਕ ਆਪਣੀ-ਆਪਣੀ ਕਾਬਲੀਅਤ ਤੇ ਜ਼ਿੰਮੇਵਾਰੀ ਨਾਲ ਸਹਿਯੋਗ ਦਿੰਦਾ ਹੈ ਤਾਂ ਉਦੇਸ਼ ਦੀ ਪੂਰਤੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਪਰਿਵਾਰ ਦਾ ਹਰ ਜੀਅ ਸੰਤੁਸ਼ਟ ਹੁੰਦਾ ਹੈ। ਭਾਵ ਗ੍ਰਹਿ-ਪ੍ਰਬੰਧ ਖ਼ੁਸ਼ ਅਤੇ ਸੁਖੀ ਪਰਿਵਾਰ ਦਾ ਆਧਾਰ ਹੈ।

Exam Tips:

a) ਪਹਿਲਾਂ ਸਹਿਮਤੀ ਦਾ ਵਾਕ ਲਿਖੋ, ਫਿਰ ਛੇ ਫ਼ਾਇਦੇ ਸਿਰਲੇਖਾਂ ਸਮੇਤ ਲਿਖੋ।
b) ਛੇ ਬਿੰਦੂ: ਮਿਆਰ ਉੱਚਾ, ਵਿਗਿਆਨਿਕ ਢੰਗ, ਹੁਨਰ ਦਾ ਵਿਕਾਸ, ਸੀਮਿਤ ਸਾਧਨ, ਖ਼ੁਸ਼ਹਾਲ ਜੀਵਨ, ਬੱਚਿਆਂ ਦੀ ਸਿੱਖਿਆ।

 

Question 15: ਸਮੇਂ ਅਨੁਸਾਰ ਟੀਚਿਆਂ ਨੂੰ ਕਿਵੇਂ ਵੰਡਿਆ ਜਾ ਸਕਦਾ ਹੈ? ਉਦਾਹਰਨ ਸਹਿਤ ਦੱਸੋ।

Answer:

1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ।
2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ।

Exam Tips:

a) ਦੋ ਭਾਗ ਉਦਾਹਰਨ ਸਮੇਤ: ਛੋਟੇ ਅਰਸੇ (Short term) ਅਤੇ ਲੰਬੇ ਅਰਸੇ (Long term) ਦੇ ਟੀਚੇ।

 

ਹੋਰ ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਵਿਸਥਾਰ ਵਿੱਚ ਦੱਸੋ।
ਜਾਂ
ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ?

Answer:

ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਇਸ ਪ੍ਰਕਾਰ ਹੈ-
1. ਘਰ ਨੂੰ ਸੁੰਦਰ ਤੇ ਖੁਸ਼ਹਾਲ ਬਣਾਉਣਾ – ਵਧੀਆ ਗ੍ਰਹਿ ਵਿਵਸਥਾ ਨਾਲ ਘਰ ਸੁੰਦਰ, ਖੁਸ਼ਹਾਲ, ਸਜੀਲਾ ਬਣ ਜਾਂਦਾ ਹੈ। ਬੇਸ਼ਕ ਸਾਧਨ ਸੀਮਿਤ ਹੋਣ ਤਾਂ ਵੀ ਘਰ ਨੂੰ ਸੁੰਦਰ ਤੇ ਵਧੀਆ ਸੁਖੀ ਬਣਾਇਆ ਜਾ ਸਕਦਾ ਹੈ। ਹਰ ਮੈਂਬਰ ਆਪਣੀ ਬੁੱਧੀ ਅਨੁਸਾਰ ਘਰ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦਾ ਹੈ।
2. ਪਰਿਵਾਰਿਕ ਪੱਧਰ ਨੂੰ ਉੱਚਾ ਚੁਕਣਾ – ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਪਰਿਵਾਰਕ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲਦੀ ਹੈ। ਘਰ ਵਿੱਚ ਹੀ ਮਨੁੱਖ ਨੂੰ ਆਪਣੀ ਸਫਲਤਾ ਲਈ ਪੌੜੀ ਦਾ ਪਹਿਲਾ ਡੰਡਾ ਪਾਪਤ ਹੁੰਦਾ ਹੈ ਜਿਸ ਤੇ ਚੜ ਕੇ ਉਹ ਸਫਲਤਾ ਪ੍ਰਾਪਤ ਕਰ ਸਕਦਾ ਹੈ।
3. ਵਿਅਕਤਿੱਤਵ ਦਾ ਵਿਕਾਸ – ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ ਸੁੱਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ। ਅਜਿਹਾ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ ਬੱਚਿਆਂ ਤੇ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਘਰ ਵਿਚੋਂ ਹੀ ਬੱਚੇ ਵਿਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ। ਬਹੁਤ ਸਾਰੇ ਮਹਾਨ ਕਲਾਕਾਰਾਂ ਨੂੰ ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ।
4. ਸਮੇਂ ਦੀ ਉੱਚਿਤ ਵਰਤੋਂ – ਸਮਾਂ ਇਕ ਅਜਿਹਾ ਸੀਮਿਤ ਸਾਧਨ ਹੈ ਜਿਸ ਨੂੰ ਬਚਾਇਆ ਨਹੀਂ ਜਾ ਸਕਦਾ। ਇਸ ਲਈ ਸਮੇਂ ਦੀ ਉੱਚਿਤ ਵਰਤੋਂ ਕਰ ਕੇ ਕੰਮ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ। ਗ੍ਰਹਿ ਵਿਵਸਥਾ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਘਰ ਦੇ ਸਾਰੇ ਕੰਮ ਵੇਲੇ ਸਿਰ ਖ਼ਤਮ ਹੋ ਜਾਂਦੇ ਹਨ। ਚੰਗੀ ਗ੍ਰਹਿਣੀ ਪਰਿਵਾਰ ਦੇ ਮੈਂਬਰਾਂ ਨੂੰ ਇਕ ਸਮੇਂ ਸਾਰਣੀ ਵਿੱਚ ਢਾਲ ਲੈਂਦੀ ਹੈ ਅਤੇ ਘਰ ਦੇ ਕੰਮ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਦਿੰਦੀ ਹੈ। ਹਰ ਮੈਂਬਰ ਆਪਣੀ ਸਮਰਥਾ ਅਨੁਸਾਰ ਕੰਮ ਕਰਦਾ ਹੈ ਤੇ ਘਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ।
5. ਮਾਨਸਿਕ ਸੰਤੋਸ਼ – ਜਦੋਂ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਮਾਨਸਿਕ ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ। ਘਰ ਦੇ ਟੀਚੇ ਬਹੁਤੇ ਉੱਚੇ ਨਾ ਹੋਣ ਅਤੇ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਟੀਚਿਆਂ ਦੀ ਪ੍ਰਾਪਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।

Exam Tips:

a) ਪੰਜ ਸਿਰਲੇਖ ਯਾਦ ਰੱਖੋ: ਸੁੰਦਰ-ਖ਼ੁਸ਼ਹਾਲ ਘਰ, ਪਰਿਵਾਰਕ ਪੱਧਰ ਉੱਚਾ, ਵਿਅਕਤਿੱਤਵ ਦਾ ਵਿਕਾਸ, ਸਮੇਂ ਦੀ ਉੱਚਿਤ ਵਰਤੋਂ, ਮਾਨਸਿਕ ਸੰਤੋਸ਼।
b) ਹਰ ਸਿਰਲੇਖ ਹੇਠ ਦੋ-ਤਿੰਨ ਵਾਕ ਲਿਖੋ ਅਤੇ ਅੰਤ ਵਿਚ ਇਕ ਵਾਕ ਦਾ ਨਿਚੋੜ ਦਿਓ।

 

ਹੋਰ ਮਹੱਤਵਪੂਰਨ ਪ੍ਰਸ਼ਨ – ਵਸਤੂਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ

Question 1: ……………………. ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ।

Answer:

ਗ੍ਰਹਿ ਵਿਵਸਥਾ।

Exam Tips:

a) ਗ੍ਰਹਿ ਵਿਗਿਆਨ ਦਾ ਆਧਾਰ ਗ੍ਰਹਿ ਵਿਵਸਥਾ ਹੈ — ਦੋਵੇਂ ਸ਼ਬਦ ਇਕੱਠੇ ਯਾਦ ਰੱਖੋ।

 

Question 2: ਮਕਾਨ ਬਣਾਉਣਾ …………………… ਅਰਸੇ ਦਾ ਟੀਚਾ ਹੈ।

Answer:

ਲੰਬੇ।

Exam Tips:

a) ਮਕਾਨ ਬਣਾਉਣਾ ਲੰਬੇ ਅਰਸੇ ਦਾ ਟੀਚਾ ਹੈ, ਬੱਚਿਆਂ ਨੂੰ ਸਕੂਲ ਭੇਜਣਾ ਛੋਟੇ ਅਰਸੇ ਦਾ।

 

Question 3: ਸ਼ਕਤੀ ਇਕ …………………… ਸਾਧਨ ਹੈ।

Answer:

ਮਨੁੱਖੀ।

Exam Tips:

a) ਸ਼ਕਤੀ ਮਨੁੱਖ ਦਾ ਹਿੱਸਾ ਹੈ, ਇਸ ਲਈ ਮਨੁੱਖੀ ਸਾਧਨ ਹੈ; ਸਮਾਂ ਅਤੇ ਪੈਸਾ ਭੌਤਿਕ ਸਾਧਨ ਹਨ।

 

Question 4: ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ……………………… ਅਰਸੇ ਦਾ ਟੀਚਾ ਹੈ।

Answer:

ਲੰਬੇ।

Exam Tips:

a) ਪੜ੍ਹਾਈ ਪੂਰੀ ਕਰਨ ਵਿਚ ਕਈ ਸਾਲ ਲੱਗਦੇ ਹਨ, ਇਸ ਲਈ ਇਹ ਲੰਬੇ ਅਰਸੇ ਦਾ ਟੀਚਾ ਹੈ।

 

Question 5: ਸਮਾਂ, ਪੈਸਾ ਅਤੇ ਜਾਇਦਾਦ …………………… ਸਾਧਨ ਹਨ।

Answer:

ਭੌਤਿਕ।

Exam Tips:

a) ਸਮਾਂ, ਪੈਸਾ ਤੇ ਜਾਇਦਾਦ — ਤਿੰਨੇ ਭੌਤਿਕ ਸਾਧਨਾਂ ਦੀਆਂ ਉਦਾਹਰਨਾਂ ਹਨ।

 

Question 6: ਯੋਗਤਾ, ਰੁਚੀ ਅਤੇ ਕੁਸ਼ਲਤਾ ………………….. ਸਾਧਨ ਹਨ।

Answer:

ਮਨੁੱਖੀ।

Exam Tips:

a) ਇਹ ਤਿੰਨੇ ਗੁਣ ਮਨੁੱਖ ਦੇ ਅੰਦਰ ਹੁੰਦੇ ਹਨ, ਇਸ ਲਈ ਮਨੁੱਖੀ ਸਾਧਨ ਹਨ।

 

Question 7: ਵਧੀਆ ਗ੍ਰਹਿ ਵਿਵਸਥਾ ਨਾਲ …………………….. ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ।

Answer:

ਮਾਨਸਿਕ।

Exam Tips:

a) ਚੰਗੀ ਵਿਵਸਥਾ ਨਾਲ ਟੀਚੇ ਸੌਖੇ ਪੂਰੇ ਹੁੰਦੇ ਹਨ ਅਤੇ ਮਾਨਸਿਕ ਸੰਤੋਸ਼ ਮਿਲਦਾ ਹੈ।

 

Question 8: ਪਿਆਰ, ਹਮਦਰਦੀ, ਸਹਿਯੋਗ ਆਦਿ ਗ੍ਰਹਿ ਪ੍ਰਬੰਧਕ ਦੇ ………………….. ਗੁਣ ਹਨ।

Answer:

ਸਮਾਜਿਕ ਤੇ ਨੈਤਿਕ।

Exam Tips:

a) ਦ੍ਰਿੜ੍ਹਤਾ, ਸਹਿਯੋਗ, ਪਿਆਰ ਤੇ ਹਮਦਰਦੀ ਸਮਾਜਿਕ ਤੇ ਨੈਤਿਕ ਗੁਣਾਂ ਵਿਚ ਆਉਂਦੇ ਹਨ।

 

II. ਠੀਕ / ਗ਼ਲਤ ਦੱਸੋ

Question 1: ਮਕਾਨ ਬਣਾਉਣਾ ਲੰਬੇ ਅਰਸੇ ਦਾ ਟੀਚਾ ਹੈ।

Answer:

ਠੀਕ।

Exam Tips:

a) ਮਕਾਨ ਬਣਾਉਣ ਵਿਚ ਸਾਲਾਂ ਦੀ ਬੱਚਤ ਤੇ ਸਮਾਂ ਲੱਗਦਾ ਹੈ।

 

Question 2: ਚੰਗੇ ਗ੍ਰਹਿ ਪ੍ਰਬੰਧਕ ਲਈ ਬਜ਼ਟ ਬਣਾਉਣਾ ਕੋਈ ਜ਼ਰੂਰੀ ਨਹੀਂ।

Answer:

ਗ਼ਲਤ।

Exam Tips:

a) ਸਹੀ ਵਾਕ: ਚੰਗੇ ਗ੍ਰਹਿ ਪ੍ਰਬੰਧਕ ਲਈ ਬਜਟ ਬਣਾਉਣਾ ਜ਼ਰੂਰੀ ਹੈ (ਅਰਥ-ਸ਼ਾਸਤਰ ਦਾ ਗਿਆਨ)।

 

Question 3: ਸ਼ਕਤੀ ਮਨੁੱਖੀ ਸਾਧਨ ਹੈ।

Answer:

ਠੀਕ।

Exam Tips:

a) ਸ਼ਕਤੀ ਹਰ ਮਨੁੱਖ ਵਿਚ ਵੱਖ-ਵੱਖ ਹੁੰਦੀ ਹੈ, ਇਸ ਲਈ ਇਹ ਮਨੁੱਖੀ ਸਾਧਨ ਹੈ।

 

Question 4: ਪੈਸਾ ਮਨੁੱਖੀ ਸਾਧਨ ਹੈ।

Answer:

ਗ਼ਲਤ।

Exam Tips:

a) ਸਹੀ ਵਾਕ: ਪੈਸਾ ਭੌਤਿਕ ਸਾਧਨ ਹੈ।

 

Question 5: ਬੱਚਿਆਂ ਨੂੰ ਸਕੂਲ ਭੇਜਣਾ ਛੋਟੇ ਅਰਸੇ ਦਾ ਟੀਚਾ ਹੈ।

Answer:

ਠੀਕ।

Exam Tips:

a) ਇਹ ਰੋਜ਼ਾਨਾ ਦਾ ਕੰਮ ਹੈ, ਇਸ ਲਈ ਛੋਟੇ ਅਰਸੇ ਦਾ ਟੀਚਾ ਹੈ।

 

III. ਬਹੁਵਿਕਲਪੀ ਪ੍ਰਸ਼ਨ

Question 1: ਭੌਤਿਕ ਸਾਧਨ ਹੈ-
(ਉ) ਪੈਸਾ
(ਅ) ਜਾਇਦਾਦ
(ੲ) ਘਰ ਦਾ ਸਮਾਨ
(ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਪੈਸਾ, ਜਾਇਦਾਦ ਅਤੇ ਘਰ ਦਾ ਸਮਾਨ ਤਿੰਨੇ ਭੌਤਿਕ ਸਾਧਨ ਹਨ, ਇਸ ਲਈ ਸਾਰੇ ਵਿਕਲਪ ਠੀਕ ਹਨ।

 

Question 2: ਗ੍ਰਹਿ ਪ੍ਰਬੰਧਕ ਦੇ ਮਾਨਸਿਕ ਗੁਣ ਹਨ-
(ਉ) ਬੁੱਧੀ
(ਅ) ਉਤਸ਼ਾਹ
(ੲ) ਗਿਆਨ
(ਸ) ਸਾਰੇ ਠੀਕ।

Answer:

(ਸ) ਸਾਰੇ ਠੀਕ।

Exam Tips:

a) ਬੁੱਧੀ, ਉਤਸ਼ਾਹ ਅਤੇ ਗਿਆਨ ਮਾਨਸਿਕ ਗੁਣਾਂ ਦੀ ਸੂਚੀ ਵਿਚ ਆਉਂਦੇ ਹਨ।

 

Question 3: ਮਨੁੱਖੀ ਸਾਧਨ ਨਹੀਂ ਹੈ-
(ਉ) ਸ਼ਕਤੀ
(ਅ) ਗਿਆਨ
(ੲ) ਪੈਸਾ
(ਸ) ਕੁਸ਼ਲਤਾ।

Answer:

(ੲ) ਪੈਸਾ

Exam Tips:

a) "ਨਹੀਂ ਹੈ" ਵਾਲੇ ਪ੍ਰਸ਼ਨ ਵਿਚ ਉਹ ਵਿਕਲਪ ਚੁਣੋ ਜੋ ਮਨੁੱਖ ਤੋਂ ਬਾਹਰ ਹੈ — ਪੈਸਾ ਭੌਤਿਕ ਸਾਧਨ ਹੈ।

 

Free Punjab Board Textbook Explanations: Class 10 Home Science Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Chapter Exercise Answers for Class 10 Home Science

Review comprehensive exercise answers for Class 10 Home Science Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Each solution includes detailed reasoning to foster genuine comprehension of Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ concepts. Reviewing these step-by-step breakdowns allows learners to master both analytical and descriptive questions expected in school evaluations.

Complete Preparation Kit for Class 10 Exams

These resources act as an effective roadmap for daily homework tasks and independent study. Supplement your review of Punjabi Medium Chapter 01 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ with official sample papers and interactive practice tests available on our platform free of charge.

FAQs

Where can I find the latest PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ for the 2026-27 session?

The complete and updated PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ is available for free on StudiesToday.com. These solutions for Class 10 Home Science are as per latest Punjab Board curriculum.

Are the Home Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ will help students to get full marks in the theory paper.

Do you offer PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ in multiple languages like Hindi and English?

Yes, we provide bilingual support for Class 10 Home Science. You can access PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ in both English and Hindi medium.

Is it possible to download the Home Science Punjab Board solutions for Class 10 as a PDF?

Yes, you can download the entire PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ in printable PDF format for offline study on any device.