PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Official Punjab Board Solutions for Class 10 Agriculture: Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Explore reliable textbook solutions for Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ tailored for Class 10 learners. Utilizing these Agriculture answers ensures thorough preparation and strengthens foundational knowledge before final Punjab Board evaluations.

Chapter-wise Solutions for Agriculture: Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Navigate directly to the solved Agriculture textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ : (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

Question 1: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ?

Answer:

ਸਾਲ 1962 ਵਿਚ।

Exam Tips:

a) ਸਾਲ 1962 ਯਾਦ ਰੱਖੋ; ਇਸ ਤੋਂ ਪਹਿਲਾਂ 1957 ਵਿਚ ਲੁਧਿਆਣਾ ਵਿਖੇ ਸਿਰਫ਼ ਖੇਤੀਬਾੜੀ ਕਾਲਜ ਖੁੱਲ੍ਹਿਆ ਸੀ।

 

Question 2: ਦੇਸ਼ ਵਿਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਸਥਾਪਿਤ ਕੀਤੀ ਗਈ?

Answer:

ਸਾਲ 1960 ਵਿਚ।

Exam Tips:

a) ਕ੍ਰਮ ਯਾਦ ਰੱਖੋ: 1960 ਪੰਤ ਨਗਰ, 1961 ਭੁਵਨੇਸ਼ਵਰ, 1962 ਲੁਧਿਆਣਾ। ਪ੍ਰਸ਼ਨ ਵਿਚ "ਪਹਿਲੀ" ਸ਼ਬਦ ਹੈ, ਇਸ ਲਈ 1962 ਨਾ ਲਿਖੋ।

 

Question 3: ਕਲਿਆਣ ਸੋਨਾ ਅਤੇ ਡਬਲਯੂ. ਐੱਲ. 711 ਕਿਸ ਫ਼ਸਲ ਦੀਆਂ ਕਿਸਮਾਂ ਹਨ?

Answer:

ਕਣਕ ਦੀਆਂ।

Exam Tips:

a) ਕਲਿਆਣ ਸੋਨਾ ਅਤੇ ਡਬਲਯੂ. ਐੱਲ. 711 ਦੋਵੇਂ ਕਣਕ ਦੀਆਂ ਕਿਸਮਾਂ ਹਨ; ਝੋਨੇ ਦੀ ਕਿਸਮ ਪੀ.ਆਰ. 106 ਅਤੇ ਮੱਕੀ ਦੀ ਵਿਜੇ ਨਾਲ ਰਲਾਓ ਨਾ।
b) ਇਹ ਹਰੀ ਕ੍ਰਾਂਤੀ ਵੇਲੇ ਦੀਆਂ ਪੁਰਾਣੀਆਂ ਕਿਸਮਾਂ ਹਨ; ਪਾਠ-ਪੁਸਤਕ ਅਨੁਸਾਰ ਇਹੀ ਉੱਤਰ ਲਿਖੋ।

 

Question 4: ਕਣਕ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ਸਾਇੰਸਦਾਨ ਦਾ ਨਾਂ ਦੱਸੋ।

Answer:

ਡਾ. ਨੌਰਮਨ ਈ. ਬੋਰਲਾਗ।

Exam Tips:

a) ਪੂਰਾ ਨਾਂ ਲਿਖੋ: ਡਾ. ਨੌਰਮਨ ਈ. ਬੋਰਲਾਗ। ਉਹਨਾਂ ਨੂੰ ਮੱਧਰੀਆਂ ਕਣਕਾਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।

 

Question 5: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਸਾਨ ਮੇਲਿਆਂ ਦਾ ਆਰੰਭ ਕਦੋਂ ਹੋਇਆ?

Answer:

1967 ਵਿੱਚ।

Exam Tips:

a) ਮੇਲਿਆਂ ਦਾ ਆਰੰਭ 1967 ਵਿਚ ਹੋਇਆ; ਮੇਲੇ ਹਰ ਸਾਲ ਮਾਰਚ ਅਤੇ ਸਤੰਬਰ ਵਿਚ ਲੱਗਦੇ ਹਨ — ਦੋਵੇਂ ਮਿਤੀਆਂ ਆਪਸ ਵਿਚ ਨਾ ਮਿਲਾਓ।

 

Question 6: ਯੂਨੀਵਰਸਿਟੀ ਵੱਲੋਂ ਵਿਕਸਿਤ ਕਿੰਨੀਆਂ ਕਿਸਮਾਂ ਨੂੰ ਕੌਮੀ ਪੱਧਰ ਤੇ ਮਾਨਤਾ ਮਿਲੀ?

Answer:

130 ਕਿਸਮਾਂ ਨੂੰ। (ਪਾਠ-ਪੁਸਤਕ ਅਨੁਸਾਰ)

Exam Tips:

a) 130 ਕਿਸਮਾਂ ਕੌਮੀ ਪੱਧਰ ਦੀਆਂ ਹਨ, ਜਦਕਿ ਕੁੱਲ ਵਿਕਸਿਤ ਕਿਸਮਾਂ 730 ਹਨ — ਦੋਵੇਂ ਅੰਕੜੇ ਵੱਖ-ਵੱਖ ਹਨ।
b) ਇਹ ਅੰਕੜਾ ਪਾਠ-ਪੁਸਤਕ ਅਨੁਸਾਰ ਸਾਲ 2013 ਤੱਕ ਦਾ ਹੈ; ਯੂਨੀਵਰਸਿਟੀ ਦੀਆਂ ਨਵੀਆਂ ਕਿਸਮਾਂ ਨਾਲ ਇਹ ਬਦਲਦਾ ਰਹਿੰਦਾ ਹੈ।

 

Question 7: ਦੇਸ਼ ਵਿੱਚ ਸਭ ਤੋਂ ਪਹਿਲਾਂ ਕਿਹੜੀ ਫ਼ਸਲ ਲਈ ਹਾਹਾਈਬ੍ਰਿਡ ਵਿਕਸਿਤ ਹੋਇਆ?

Answer:

ਬਾਜਰੇ ਦਾ ਐੱਚ.ਬੀ.-1।

Exam Tips:

a) ਐੱਚ.ਬੀ.-1 ਬਾਜਰੇ ਦਾ ਹਾਈਬ੍ਰਿਡ ਹੈ; ਮੱਕੀ ਦਾ ਹਾਈਬ੍ਰਿਡ "ਪਾਰਸ" ਅਤੇ ਗੋਭੀ ਸਰੋਂ ਦਾ "ਪੀ.ਜੀ.ਐੱਸ.ਐੱਚ.-51" ਅਲੱਗ ਯਾਦ ਰੱਖੋ।

 

Question 8: ਯੂਨੀਵਰਸਿਟੀ ਵੱਲੋਂ ਕਿਹੜੀਆਂ ਫ਼ਸਲਾਂ ਲਈ ਢੁੱਕਵੀਂ ਖੇਤੀ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ?

Answer:

ਸ਼ਿਮਲਾ ਮਿਰਚ, ਟਮਾਟਰ, ਬੈਂਗਣਾਂ ਲਈ।

Exam Tips:

a) ਪ੍ਰਸ਼ਨ ਵਿਚ "ਫ਼ਸਲਾਂ" ਬਹੁਵਚਨ ਹੈ, ਇਸ ਲਈ ਤਿੰਨੋਂ ਨਾਂ — ਸ਼ਿਮਲਾ ਮਿਰਚ, ਟਮਾਟਰ ਅਤੇ ਬੈਂਗਣ — ਲਿਖੋ।

 

Question 9: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸ ਸ਼ਹਿਰ ਵਿੱਚ ਸਥਾਪਿਤ ਹੈ?

Answer:

ਲੁਧਿਆਣਾ।

Exam Tips:

a) ਸ਼ਹਿਰ ਦਾ ਨਾਂ ਲੁਧਿਆਣਾ ਲਿਖੋ; ਹਿਸਾਰ ਅਤੇ ਪਾਲਮਪੁਰ ਪੀ.ਏ.ਯੂ. ਦੇ ਪੁਰਾਣੇ ਕੈਂਪਸ ਸਨ, ਮੁੱਖ ਸਥਾਨ ਨਹੀਂ।

 

Question 10: ਕਿਸਾਨਾਂ ਨੂੰ ਮੌਸਮ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਕਿਸ ਵਿਭਾਗ ਰਾਹੀਂ ਦਿੱਤੀ ਜਾਂਦੀ ਹੈ?

Answer:

ਯੂਨੀਵਰਸਿਟੀ ਦਾ ਖੇਤੀਬਾੜੀ ਮੌਸਮ ਵਿਭਾਗ।

Exam Tips:

a) ਵਿਭਾਗ ਦਾ ਪੂਰਾ ਨਾਂ "ਖੇਤੀਬਾੜੀ ਮੌਸਮ ਵਿਭਾਗ" ਲਿਖੋ, ਸਿਰਫ਼ "ਮੌਸਮ ਵਿਭਾਗ" ਨਹੀਂ।

 

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ

Question 11: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਕਿਹੜੀਆਂ ਦੋ ਹੋਰ ਯੂਨੀਵਰਸਿਟੀਆਂ ਬਣੀਆਂ?

Answer:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚੋਂ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਹਿਸਾਰ ਅਤੇ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ ਬਣੀਆਂ।

Exam Tips:

a) ਦੋਵੇਂ ਯੂਨੀਵਰਸਿਟੀਆਂ ਲਿਖੋ: ਹਿਸਾਰ ਦੀ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਅਤੇ ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ।

 

Question 12: ਕਿਹੜੀਆਂ-ਕਿਹੜੀਆਂ ਫ਼ਸਲਾਂ ਦੀਆਂ ਵੱਖ-ਵੱਖ ਕਿਸਮਾਂ ਨੇ ਹਰਾ ਇਨਕਲਾਬ ਲਿਆਉਣ ਵਿਚ ਯੋਗਦਾਨ ਪਾਇਆ?

Answer:

ਕਣਕ ਦੀਆਂ ਕਿਸਮਾਂ – ਕਲਿਆਣ ਸੋਨਾ, ਡਬਲਯੂ. ਐੱਲ. 711। ਝੋਨੇ ਦੀਆਂ ਕਿਸਮਾਂ – ਪੀ.ਆਰ. 106। ਮੱਕੀ ਦੀ ਕਿਸਮ – ਵਿਜੇ। ਕਣਕ, ਝੋਨੇ ਅਤੇ ਮੱਕੀ ਦੀਆਂ ਇਹਨਾਂ ਕਿਸਮਾਂ ਨੇ ਹਰੀ ਕ੍ਰਾਂਤੀ ਲਿਆਉਣ ਵਿਚ ਯੋਗਦਾਨ ਪਾਇਆ।

Exam Tips:

a) ਤਿੰਨ ਫ਼ਸਲਾਂ ਹਰੇਕ ਦੀ ਕਿਸਮ ਸਮੇਤ ਲਿਖੋ: ਕਣਕ (ਕਲਿਆਣ ਸੋਨਾ, ਡਬਲਯੂ. ਐੱਲ. 711), ਝੋਨਾ (ਪੀ.ਆਰ. 106), ਮੱਕੀ (ਵਿਜੇ)।
b) ਇਹ ਕਿਸਮਾਂ ਪੁਰਾਣੀਆਂ ਹਨ, ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

Question 13: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੁੱਖ ਕੰਮ ਕੀ ਹਨ?

Answer:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਮੁੱਖ ਕੰਮ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨਾ ਅਤੇ ਵੱਧ ਝਾੜ ਦੇਣ ਵਾਲੀਆਂ, ਰੋਗ ਮੁਕਤ ਫ਼ਸਲਾਂ ਦੀ ਖੋਜ ਕਰਨਾ ਹੈ। ਕਿਸਾਨਾਂ ਨੂੰ ਨਵੀਆਂ ਕਿਸਮਾਂ ਤੇ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ।

Exam Tips:

a) ਦੋ ਕੰਮ ਵੱਖ-ਵੱਖ ਲਿਖੋ: (1) ਖੋਜ — ਵੱਧ ਝਾੜ ਅਤੇ ਰੋਗ ਮੁਕਤ ਫ਼ਸਲਾਂ, (2) ਪਸਾਰ — ਕਿਸਾਨਾਂ ਨੂੰ ਨਵੀਆਂ ਕਿਸਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣਾ।

 

Question 14: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵਿਕਸਿਤ ਕਿਫ਼ਾਇਤੀ ਖੇਤੀ ਤਕਨੀਕਾਂ ਦੇ ਨਾਂ ਦੱਸੋ।

Answer:

ਪੀ.ਏ.ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ- ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ਿਓਮੀਟਰ, ਹੈਪੀ ਸੀਡਰ ਅਤੇ ਲੇਜ਼ਰ ਕਰਾਹਾ ਆਦਿ।

Exam Tips:

a) ਪੰਜਾਂ ਤਕਨੀਕਾਂ ਦੇ ਨਾਂ ਯਾਦ ਕਰੋ: ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ਿਓਮੀਟਰ, ਹੈਪੀ ਸੀਡਰ, ਲੇਜ਼ਰ ਕਰਾਹਾ।

 

Question 15: ਅੰਤਰ-ਰਾਸ਼ਟਰੀ ਪੱਧਰ ਦੀਆਂ ਦੋ ਸੰਸਥਾਵਾਂ ਦੇ ਨਾਂ ਦੱਸੋ, ਜਿਨ੍ਹਾਂ ਨਾਲ ਯੂਨੀਵਰਸਿਟੀ ਨੇ ਹਰਾ ਇਨਕਲਾਬ ਦੀ ਪ੍ਰਾਪਤੀ ਲਈ ਸਾਂਝ ਪਾਈ।

Answer:

ਮੈਕਸੀਕੋ ਸਥਿਤ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ, ਸਿਮਟ, ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI).

Exam Tips:

a) ਹਰੇਕ ਸੰਸਥਾ ਨਾਲ ਉਸ ਦੀ ਥਾਂ ਅਤੇ ਫ਼ਸਲ ਲਿਖੋ: ਸਿਮਟ (ਮੈਕਸੀਕੋ — ਕਣਕ ਤੇ ਮੱਕੀ) ਅਤੇ ਆਈ.ਆਰ.ਆਰ.ਆਈ. (ਮਨੀਲਾ — ਝੋਨਾ)।

 

Question 16: ਖੇਤੀਬਾੜੀ ਦੂਤ ਕੀ ਕੰਮ ਕਰਦੇ ਹਨ?

Answer:

ਇਹ ਦੂਤ ਯੂਨੀਵਰਸਿਟੀ ਮਾਹਿਰਾਂ ਅਤੇ ਕਿਸਾਨਾਂ ਵਿਚ ਮੋਬਾਈਲ ਫੋਨ ਅਤੇ ਇੰਟਰਨੈੱਟ ਰਾਹੀਂ ਪੁਲ ਦਾ ਕੰਮ ਕਰਦੇ ਹਨ।

Exam Tips:

a) ਮੁੱਖ ਸ਼ਬਦ "ਪੁਲ" ਹੈ: ਇਹ ਦੂਤ ਮਾਹਿਰਾਂ ਅਤੇ ਕਿਸਾਨਾਂ ਵਿਚਕਾਰ ਮੋਬਾਈਲ ਫ਼ੋਨ ਅਤੇ ਇੰਟਰਨੈੱਟ ਰਾਹੀਂ ਜੁੜਨ ਦਾ ਕੰਮ ਕਰਦੇ ਹਨ।

 

Question 17: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ?

Answer:

ਪੀ. ਏ. ਯੂ. ਦਾ ਖੇਡਾਂ ਵਿਚ ਵੀ ਵੱਡਮੁੱਲਾ ਯੋਗਦਾਨ ਹੈ। ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੂੰ ਭਾਰਤੀ ਹਾਕੀ ਟੀਮ ਦਾ ਉਲੰਪਿਕਸ ਵਿਚ ਕਪਤਾਨ ਬਣਨ ਦਾ ਮਾਣ ਹਾਸਿਲ ਹੈ।

Exam Tips:

a) "ਤਿੰਨ ਵਿਦਿਆਰਥੀ" ਅਤੇ "ਹਾਕੀ ਟੀਮ ਦੇ ਉਲੰਪਿਕਸ ਵਿਚ ਕਪਤਾਨ" ਦੋਵੇਂ ਗੱਲਾਂ ਲਿਖੋ।

 

Question 18: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਕੀ ਸੀ?

Answer:

ਯੂਨੀਵਰਸਿਟੀ ਬਣਾਉਣ ਦਾ ਮੁੱਖ ਮਨੋਰਥ ਦੇਸ਼ ਦੀ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ ! ਖੇਤੀਬਾੜੀ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਖੋਜਣਾ ਅਤੇ ਸਥਾਈ ਖੇਤੀਬਾੜੀ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਬਣਾਉਣਾ ਸੀ।

Exam Tips:

a) ਤਿੰਨ ਨੁਕਤੇ ਲਿਖੋ: ਅਨਾਜ ਸੁਰੱਖਿਆ ਯਕੀਨੀ ਬਣਾਉਣਾ, ਖੇਤੀ ਦੀਆਂ ਸਮੱਸਿਆਵਾਂ ਦਾ ਹੱਲ ਖੋਜਣਾ ਅਤੇ ਖੋਜ ਦਾ ਪੱਕਾ ਢਾਂਚਾ ਬਣਾਉਣਾ।

 

Question 19: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕਿਹੜੀਆਂ ਫ਼ਸਲਾਂ ਦੇ ਪਹਿਲੇ ਹਾਈਬ੍ਰਿਡ ਬਣਾਉਣ ਦਾ ਮਾਣ ਹਾਸਿਲ ਹੈ?

Answer:

ਬਾਜਰੇ ਦਾ ਹਾਹਾਈਬ੍ਰਿਡ ਐੱਚ. ਬੀ-1, ਮੱਕੀ ਦਾ ਸਿੰਗਲ ਕਰਾਸ ਹਾਹਾਈਬ੍ਰਿਡ ਪਾਰਸ, ਗੋਭੀ ਸਰੋਂ ਦਾ ਪਹਿਲਾ ਹਾਹਾਈਬ੍ਰਿਡ (ਪੀ. ਜੀ. ਐੱਸ. ਐੱਚ.-51)।

Exam Tips:

a) ਤਿੰਨ ਹਾਈਬ੍ਰਿਡ ਫ਼ਸਲ ਸਮੇਤ ਲਿਖੋ: ਬਾਜਰਾ (ਐੱਚ.ਬੀ.-1), ਮੱਕੀ (ਪਾਰਸ), ਗੋਭੀ ਸਰੋਂ (ਪੀ.ਜੀ.ਐੱਸ.ਐੱਚ.-51)।
b) ਕਿਸਮਾਂ ਦੇ ਨਾਂ ਪਾਠ-ਪੁਸਤਕ ਅਨੁਸਾਰ ਹਨ।

 

Question 20: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਖੁੰਬ ਉਤਪਾਦਨ ਵਿੱਚ ਕੀ ਯੋਗਦਾਨ ਹੈ?

Answer:

ਯੂਨੀਵਰਸਿਟੀ ਵਲੋਂ ਖੁੰਬਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਅਤੇ ਸਾਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਗਿਆ ਹੈ। ਦੇਸ਼ ਵਿਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 40 ਫ਼ੀਸਦੀ ਖੁੰਬਾਂ ਸਿਰਫ਼ ਪੰਜਾਬ ਵਿਚ ਹੀ ਪੈਦਾ ਹੁੰਦੀਆਂ ਹਨ। (ਪਾਠ-ਪੁਸਤਕ ਅਨੁਸਾਰ)

Exam Tips:

a) ਮੁੱਖ ਗੱਲ ਹੈ: ਵੱਧ ਝਾੜ ਅਤੇ ਸਾਰਾ ਸਾਲ ਉਤਪਾਦਨ ਦੇਣ ਵਾਲੀਆਂ ਵਿਧੀਆਂ ਦਾ ਵਿਕਾਸ।
b) 40 ਫ਼ੀਸਦੀ ਵਾਲਾ ਅੰਕੜਾ ਪਾਠ-ਪੁਸਤਕ ਅਨੁਸਾਰ ਹੈ; ਸਮੇਂ ਨਾਲ ਬਦਲ ਸਕਦਾ ਹੈ।

 

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

Question 21: ਯੂਨੀਵਰਸਿਟੀ ਵਿੱਚ ਹੋ ਰਹੇ ਪਸਾਰ ਦੇ ਕੰਮ ‘ਤੇ ਚਾਨਣ ਪਾਓ।
ਜਾਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਹੋ ਰਹੇ ਪਸਾਰ ਦੇ ਕੰਮਾਂ ਬਾਰੇ ਜਾਣਕਾਰੀ ਦਿਓ।

Answer:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਬਹੁਤ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਕਾਰਨ ਯੂਨੀਵਰਸਿਟੀ ਦਾ ਨਾਂ ਵਿਦੇਸ਼ਾਂ ਵਿੱਚ ਵੀ ਗੂੰਜ ਰਿਹਾ ਹੈ।
ਯੂਨੀਵਰਸਿਟੀ ਵਲੋਂ ਖੋਜ, ਪਸਾਰ ਅਤੇ ਅਧਿਆਪਨ ਦੇ ਖੇਤਰ ਵਿੱਚ ਬਹੁਤ ਹੀ ਉੱਘਾ ਯੋਗਦਾਨ ਪਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਆਪਣੇ ਖੋਜ ਅਤੇ ਪਸਾਰ ਦੇ ਕੰਮਾਂ ਕਾਰਨ ਵਿਸ਼ਵ ਭਰ ਵਿਚ ਪ੍ਰਸਿੱਧ ਹੈ।
ਯੂਨੀਵਰਸਿਟੀ ਨੇ ਕਿਸਾਨਾਂ ਦੇ ਨਾਲ-ਨਾਲ ਸੂਬੇ ਦੇ ਵਿਕਾਸ ਨਾਲ ਸੰਬੰਧਿਤ ਹੋਰ ਮਹਿਕਮਿਆਂ ਨਾਲ ਵੀ ਚੰਗਾ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ।
ਕਿਸਾਨ ਸੇਵਾ ਕੇਂਦਰਾਂ ਦਾ ਸੰਕਲਪ ਵੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤਾ ਗਿਆ ਜਿਸ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ।
ਪਸਾਰ ਸਿੱਖਿਆ ਡਾਇਰੈਕਟੋਰੇਟ ਦਾ ਵੱਖ-ਵੱਖ ਜ਼ਿਲਿਆਂ ਵਿਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਸਕੀਮਾਂ ਰਾਹੀਂ ਕਿਸਾਨ ਭਰਾਵਾਂ ਨਾਲ ਸਿੱਧਾ ਸੰਪਰਕ ਬਣਾ ਕੇ ਰੱਖਿਆ ਜਾਂਦਾ ਹੈ।
ਕਿਸਾਨ ਭਰਾਵਾਂ ਨੂੰ ਸਮੇਂ-ਸਮੇਂ ਤੇ ਸਿਖਲਾਈ, ਪਰਦਰਸ਼ਨੀਆਂ ਦੁਆਰਾ ਜਾਗਰੂਕ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਵਲੋਂ ਕੀਤੇ ਗਏ ਪਰਖ, ਤਜ਼ਰਬਿਆਂ ਦੀ ਜਾਣਕਾਰੀ ਵੀ ਕਿਸਾਨ ਮੇਲਿਆਂ, ਖੇਤ ਦਿਵਸਾਂ ਵਿੱਚ ਕਿਸਾਨਾਂ ਨੂੰ ਉਪਲੱਬਧ ਕਰਵਾਈ ਜਾਂਦੀ ਹੈ | ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀਆਂ ਪ੍ਰਕਾਸ਼ਨਾਵਾਂ ਅਤੇ ਪੌਦਾ ਰੋਗ ਹਸਪਤਾਲ ਵੀ ਸੰਪਰਕ ਦੇ ਮੁੱਖ ਸਾਧਨ ਹਨ।
ਯੂਨੀਵਰਸਿਟੀ ਵਲੋਂ ਖੇਤੀਬਾੜੀ ਦੂਤ ਵੀ ਤਾਇਨਾਤ ਕੀਤੇ ਗਏ ਹਨ ਜੋ ਇੰਟਰਨੈੱਟ ਅਤੇ ਮੋਬਾਈਲ ਫੋਨ ਰਾਹੀਂ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਹਨ।

Exam Tips:

a) ਉੱਤਰ ਨੂੰ ਨੁਕਤਿਆਂ ਵਿਚ ਵੰਡੋ: ਕਿਸਾਨ ਸੇਵਾ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ, ਸਿਖਲਾਈ ਤੇ ਪਰਦਰਸ਼ਨੀਆਂ, ਕਿਸਾਨ ਮੇਲੇ ਤੇ ਖੇਤ ਦਿਵਸ, ਪ੍ਰਕਾਸ਼ਨਾਵਾਂ ਅਤੇ ਪੌਦਾ ਰੋਗ ਹਸਪਤਾਲ, ਖੇਤੀਬਾੜੀ ਦੂਤ।
b) ਪ੍ਰਸ਼ਨ ਵਿਚ "ਜਾਂ" ਵਾਲੇ ਦੋਵੇਂ ਰੂਪ ਇੱਕੋ ਉੱਤਰ ਹਨ।

 

Question 22: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ।

Answer:

ਕਿਸਾਨ ਮੇਲਿਆਂ ਦਾ ਸ਼ੁੱਭ ਆਰੰਭ 1967 ਵਿੱਚ ਯੂਨੀਵਰਸਿਟੀ ਵਲੋਂ ਕੀਤਾ ਗਿਆ।
ਇਹ ਮੇਲੇ ਇੰਨੇ ਮਸ਼ਹੂਰ ਹੋਏ ਕਿ ਕਿਸਾਨ ਕਾਫ਼ਲਿਆਂ ਵਿੱਚ ਕਿਸਾਨ ਮੇਲਿਆਂ ਦਾ ਹਿੱਸਾ ਬਣਨ ਲੱਗੇ।
ਇਹਨਾਂ ਮੇਲਿਆਂ ਦਾ ਜ਼ਿਕਰ ਗੀਤਾਂ ਵਿੱਚ ਹੋਣ ਲੱਗ ਪਿਆ ਸੀ।
ਜਿਵੇਂ:
ਜਿੰਦ ਮਾਹੀ ਜੇ ਚਲਿਉਂ ਲੁਧਿਆਣੇ,
ਉਥੋਂ ਵਧੀਆ ਬੀਜ ਲਿਆਣੇ ।
ਯੂਨੀਵਰਸਿਟੀ ਵਲੋਂ ਹਰ ਸਾਲ ਹਾੜੀ ਅਤੇ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਮਾਰਚ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਕਿਸਾਨ ਮੇਲੇ ਲੁਧਿਆਣਾ ਵਿਖੇ ਅਤੇ ਹੋਰ ਵੱਖ-ਵੱਖ ਥਾਂਵਾਂ ‘ਤੇ ਲਗਾਏ ਜਾਂਦੇ ਹਨ।
ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵਲੋਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਲਗਾਏ ਜਾਂਦੇ ਹਨ।
ਨਵੀਆਂ ਕਿਸਮਾਂ ਦੇ ਬੀਜ, ਫੁੱਲਦਾਰ ਪੌਦੇ ਅਤੇ ਘਰੇਲੂ ਬਗੀਚੀ ਲਈ ਸਬਜ਼ੀਆਂ ਦੇ ਬੀਜ ਛੋਟੀਆਂ-ਛੋਟੀਆਂ ਕਿੱਟਾਂ ਵਿੱਚ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ।
ਇਹਨਾਂ ਮੇਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਦੀ ਨੁਮਾਇਸ਼ ਵੀ ਲਾਈ ਜਾਂਦੀ ਹੈ।
ਇਹਨਾਂ ਮੇਲਿਆਂ ਵਿਚ ਹਰ ਸਾਲ ਲਗਪਗ ਤਿੰਨ ਲੱਖ ਕਿਸਾਨ ਭਰਾ ਅਤੇ ਭੈਣ ਭਾਗ ਲੈਂਦੇ ਹਨ।

Exam Tips:

a) ਮੁੱਖ ਨੁਕਤੇ: ਆਰੰਭ 1967, ਮਾਰਚ ਤੇ ਸਤੰਬਰ ਵਿਚ ਲੁਧਿਆਣਾ ਅਤੇ ਹੋਰ ਥਾਵਾਂ ਤੇ, ਮਾਹਿਰਾਂ ਨਾਲ ਵਿਚਾਰ-ਵਟਾਂਦਰਾ, ਬੀਜ ਕਿੱਟਾਂ, ਮਸ਼ੀਨਾਂ ਦੀ ਨੁਮਾਇਸ਼, ਲਗਪਗ ਤਿੰਨ ਲੱਖ ਕਿਸਾਨ।
b) ਲੋਕ-ਬੋਲੀ "ਜਿੰਦ ਮਾਹੀ ਜੇ ਚਲਿਉਂ ਲੁਧਿਆਣੇ…" ਮੇਲਿਆਂ ਦੀ ਪ੍ਰਸਿੱਧੀ ਦੀ ਮਿਸਾਲ ਵਜੋਂ ਦਿੱਤੀ ਗਈ ਹੈ।

 

Question 23: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਈ ਆਉਣ ਵਾਲੀਆਂ ਚੁਣੌਤੀਆਂ ਦਾ ਵਰਣਨ ਕਰੋ।

Answer:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਮਨੋਰਥ ਦੇਸ਼ ਦੀ ਅਨਾਜ ਸੁਰੱਖਿਆ ਨੂੰ ਪੱਕੇ ਪੈਰੀਂ ਕਰਨਾ ਅਤੇ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਕੱਢਣਾ ਅਤੇ ਸਥਾਈ ਵਿਕਾਸ ਲਈ ਖੇਤੀਬਾੜੀ ਖੋਜ ਦਾ ਪੱਕਾ ਢਾਂਚਾ ਤਿਆਰ ਕਰਨਾ ਹੈ।
ਯੂਨੀਵਰਸਿਟੀ ਨੇ ਲਗਪਗ 50 ਸਾਲਾਂ ਤੋਂ ਵੱਧ ਦਾ ਲੰਬਾ ਸਫ਼ਰ ਬਹੁਤ ਹੀ ਸਫਲਤਾ ਪੁਰਵਕ ਤੈਅ ਕੀਤਾ ਹੈ।
ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਵੀ ਯੂਨੀਵਰਸਿਟੀ ਦਾ ਭਰਪੂਰ ਯੋਗਦਾਨ ਰਿਹਾ ਹੈ।
ਹਰੀ ਕ੍ਰਾਂਤੀ ਨਾਲ ਦੇਸ਼ ਅਨਾਜ ਵਿਚ ਸਵੈ-ਨਿਰਭਰ ਬਣ ਗਿਆ ਹੈ।
ਆਉਣ ਵਾਲੇ ਸਮੇਂ ਦੀ ਮੰਗ ਹੈ ਕਿ ਖੇਤੀ ਵਿਚ ਉੱਭਰ ਰਹੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ।
ਉੱਭਰ ਰਹੀਆਂ ਚੁਣੌਤੀਆਂ ਵਿੱਚ ਉਤਪਾਦਨ ਨੂੰ ਬਰਕਰਾਰ ਰੱਖਣਾ, ਫ਼ਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ, ਮੌਸਮੀ ਬਦਲਾਅ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਖੋਜ ਕਾਰਜ ਸ਼ੁਰੂ ਕਰਨੇ ਅਤੇ ਇਹਨਾਂ ਸਾਰੇ ਕੰਮਾਂ ਲਈ ਮਨੁੱਖੀ ਸੋਮਿਆਂ ਨੂੰ ਵਿਕਸਿਤ ਕਰਨਾ ਮੁੱਖ ਹਨ।
ਯੂਨੀਵਰਸਿਟੀ ਵਲੋਂ ਅਗਲੇ ਵੀਹ ਸਾਲਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਖੇਤੀ ਖੋਜ, ਅਧਿਆਪਨ ਅਤੇ ਪਸਾਰ ਲਈ ਕਾਰਜ ਨੀਤੀਆਂ ਬਣਾਈਆਂ ਗਈਆਂ ਹਨ।
ਆਉਣ ਵਾਲੇ ਸਮੇਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਇਸ ਯੂਨੀਵਰਸਿਟੀ ਨੂੰ ਵਧੇਰੇ ਸ਼ਕਤੀ ਨਾਲ ਮੋਹਰੀ ਬਣਨ ਦੀ ਭੂਮਿਕਾ ਨਿਭਾਉਣ ਲਈ ਤਿਆਰ-ਬਰ-ਤਿਆਰ ਰਹਿਣਾ ਪੈਣਾ ਹੈ।

Exam Tips:

a) ਤਿੰਨ ਚੁਣੌਤੀਆਂ ਵੱਖਰੀਆਂ ਲਿਖੋ: ਉਤਪਾਦਨ ਬਰਕਰਾਰ ਰੱਖਣਾ, ਫ਼ਸਲੀ ਵੰਨ-ਸੁਵੰਨਤਾ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ, ਮੌਸਮੀ ਬਦਲਾਅ ਦੇ ਖ਼ਤਰੇ ਲਈ ਖੋਜ — ਨਾਲ ਹੀ ਮਨੁੱਖੀ ਸੋਮਿਆਂ ਦਾ ਵਿਕਾਸ।

 

Question 24: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਸ਼ਹਿਦ ਉਤਪਾਦਨ ਵਿੱਚ ਕੀ ਯੋਗਦਾਨ ਹੈ?

Answer:

ਪੰਜਾਬ ਸ਼ਹਿਦ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਹੈ।
ਇਸ ਵੇਲੇ ਦੇਸ਼ ਦੇ ਕੁੱਲ ਸ਼ਹਿਦ ਉਤਪਾਦਨ ਵਿਚੋਂ 37 ਫ਼ੀਸਦੀ ਸ਼ਹਿਦ ਦੀ ਪੈਦਾਵਾਰ ਪੰਜਾਬ ਵਿੱਚ ਹੋ ਰਹੀ ਹੈ।
ਅਜਿਹਾ ਇਸ ਲਈ ਹੋ ਸਕਿਆ ਕਿਉਂਕਿ ਯੂਨੀਵਰਸਿਟੀ ਵਲੋਂ ਇਟਾਲੀਅਨ ਮਧੂ ਮੱਖੀ ਦਾ ਪਾਲਣ ਸ਼ੁਰੂ ਕੀਤਾ ਗਿਆ ਜਿਸ ਕਾਰਨ ਪੰਜਾਬ ਵਿਚ ਸ਼ਹਿਦ ਦਾ ਦਰਿਆ ਵੱਗਣ ਲੱਗਿਆ।
ਮਧੂ ਮੱਖੀ ਪਾਲਣ ਇੱਕ ਖੇਤੀ ਸਹਿਯੋਗੀ ਧੰਦਾ ਹੈ।
ਸ਼ਹਿਦ ਤੋਂ ਇਲਾਵਾ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਵੀ ਖੋਜ ਕਾਰਜ ਕੀਤੇ ਗਏ ਅਤੇ ਜਾਰੀ ਹਨ।
ਸ਼ਹਿਦ ਉਤਪਾਦਨ ਦਾ ਧੰਦਾ ਅਪਣਾ ਕੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਤਰਤੀਬ ਯਾਦ ਰੱਖੋ: ਇਟਾਲੀਅਨ ਮਧੂ ਮੱਖੀ ਦਾ ਪਾਲਣ → ਸ਼ਹਿਦ ਦੀ ਪੈਦਾਵਾਰ ਵਿਚ ਪੰਜਾਬ ਮੋਹਰੀ (37 ਫ਼ੀਸਦੀ) → ਕਿਸਾਨਾਂ ਦੀ ਆਮਦਨ ਵਿਚ ਵਾਧਾ।
b) 37 ਫ਼ੀਸਦੀ ਪਾਠ-ਪੁਸਤਕ ਅਨੁਸਾਰ ਹੈ; ਠੀਕ/ਗਲਤ ਵਿਚ "80 ਫ਼ੀਸਦੀ" ਗਲਤ ਹੈ।

 

Question 25: ਖੇਤੀ ਖੋਜ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅੰਤਰ-ਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਸਾਂਝ ਹੈ?

Answer:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਖੇਤੀ ਖੋਜ ਦੇ ਲਈ ਅੰਤਰ-ਰਾਸ਼ਟਰੀ ਪੱਧਰ ਤੇ ਖੇਤੀ ਖੋਜ ਨਾਲ ਸੰਬੰਧਿਤ ਸਾਇੰਸਦਾਨਾਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਜਾਂ ਅਦਾਰਿਆਂ ਨਾਲ ਚੰਗੀ ਸਾਂਝ ਪਾਈ ਹੋਈ ਹੈ।
ਯੂਨੀਵਰਸਿਟੀ ਨੇ ਕਣਕ ਦੀ ਖੋਜ ਲਈ ਮੈਕਸੀਕੋ ਵਿਖੇ ਅੰਤਰ-ਰਾਸ਼ਟਰੀ ਕਣਕ ਅਤੇ ਮੱਕੀ ਸੁਧਾਰ ਕੇਂਦਰ- ਸਿਮਟ (CIMMYT) ਅਤੇ ਝੋਨੇ ਦੀ ਖੋਜ ਲਈ ਮਨੀਲਾ (ਫਿਲੀਪੀਨਜ਼) ਦੀ ਅੰਤਰ-ਰਾਸ਼ਟਰੀ ਖੋਜ ਸੰਸਥਾ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਨਾਲ ਪੱਕੀ ਸਾਂਝ ਪਾਈ।
ਹੁਣ ਯੂਨੀਵਰਸਿਟੀ ਦਾ ਕਈ ਨਾਮੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਸਹਿਯੋਗ ਚਲ ਰਿਹਾ ਹੈ।
ਮੱਧਰੀਆਂ ਕਿਸਮਾਂ ਦੀਆਂ ਕਣਕਾਂ ਦੇ ਪਿਤਾਮਾ ਅਤੇ ਨੋਬਲ ਪੁਰਸਕਾਰ ਵਿਜੇਤਾ ਡਾ. ਨੌਰਮਨ ਈ. ਬੋਰਲਾਗ ਨੇ ਇਸ ਯੂਨੀਵਰਸਿਟੀ ਨਾਲ ਪੱਕੀ ਸਾਂਝ ਪਾਈ ਜੋ ਉਹਨਾਂ ਨੇ ਆਖਰੀ ਸਾਹਾਂ ਤੱਕ ਨਿਭਾਈ।ਡਾ. ਗੁਰਦੇਵ ਸਿੰਘ ਖ਼ੁਸ਼ ਨੇ ਅੰਤਰ-ਰਾਸ਼ਟਰੀ ਝੋਨਾ ਖੋਜ ਕੇਂਦਰ ਵਿਚ ਕੰਮ ਕਰਦਿਆਂ ਵੀ ਇਸ ਯੂਨੀਵਰਸਿਟੀ ਨਾਲ ਪਿਆਰ ਅਤੇ ਸਮਰਪਣ ਪੁਗਾਇਆ।
ਇਹ ਯੂਨੀਵਰਸਿਟੀ ਆਪਣੀ ਮਿਆਰੀ ਸਿੱਖਿਆ ਲਈ ਵਿਦੇਸ਼ਾਂ ਵਿਚ ਜਾਣੀ-ਪਛਾਣੀ ਜਾਂਦੀ ਹੈ।
ਬਾਹਰਲੇ ਦੇਸ਼ਾਂ ਦੇ ਵਿਦਿਆਰਥੀ ਵੀ ਇਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ।
PSEB 10th Class Agriculture Guide ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ Important Questions and Answers ਬਹੁਤ

Exam Tips:

a) ਸੰਸਥਾਵਾਂ ਤੋਂ ਇਲਾਵਾ ਦੋ ਵਿਅਕਤੀ ਵੀ ਲਿਖੋ: ਡਾ. ਨੌਰਮਨ ਈ. ਬੋਰਲਾਗ ਅਤੇ ਡਾ. ਗੁਰਦੇਵ ਸਿੰਘ ਖ਼ੁਸ਼ ਜਿਹਨਾਂ ਨੇ ਯੂਨੀਵਰਸਿਟੀ ਨਾਲ ਸਾਂਝ ਨਿਭਾਈ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 26: ਪੰਜਾਬ ਵਿਚ ਖੇਤੀਬਾੜੀ ਅਤੇ ਸਿੱਖਿਆ ਦਾ ਕੰਮ ਦੇਸ਼ ਦੀ ਵੰਡ ਤੋਂ ਪਹਿਲਾਂ ਕਿਹੜੇ ਸਾਲ ਵਿਚ ਸ਼ੁਰੂ ਹੋਇਆ?

Answer:

ਸਾਲ 1906 ਵਿਚ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾ ਲਾਇਲਪੁਰ ਵਿਖੇ।

Exam Tips:

a) ਸਾਲ 1906 ਅਤੇ ਸਥਾਨ ਲਾਇਲਪੁਰ (ਵੰਡ ਤੋਂ ਪਹਿਲਾਂ ਦਾ ਪੰਜਾਬ) ਦੋਵੇਂ ਲਿਖੋ।

 

Question 27: ਪੰਜਾਬ ਵਿਚ ਖੇਤੀਬਾੜੀ ਕਾਲਜ ਲੁਧਿਆਣਾ ਕਦੋਂ ਖੋਲ੍ਹਿਆ ਗਿਆ?

Answer:

ਸਾਲ 1957 ਵਿਚ।

Exam Tips:

a) ਲੁਧਿਆਣਾ ਦਾ ਖੇਤੀਬਾੜੀ ਕਾਲਜ 1957 ਵਿਚ ਖੁੱਲ੍ਹਿਆ, ਯੂਨੀਵਰਸਿਟੀ 1962 ਵਿਚ ਬਣੀ — ਦੋਵੇਂ ਸਾਲ ਨਾ ਮਿਲਾਓ।

 

Question 28: ਪੀ.ਏ.ਯੂ. ਦੇ ਦੋ ਕੈਂਪਸ ਕਿਹੜੇ ਸਨ?

Answer:

ਲੁਧਿਆਣਾ ਅਤੇ ਹਿਸਾਰ ਵਿਖੇ।

Exam Tips:

a) ਦੋਵੇਂ ਕੈਂਪਸ ਲਿਖੋ: ਲੁਧਿਆਣਾ ਅਤੇ ਹਿਸਾਰ (ਪਾਲਮਪੁਰ ਬਾਅਦ ਵਿਚ ਜੁੜਿਆ)।

 

Question 29: ਪਾਲਮਪੁਰ ਕੈਂਪਸ ਕਦੋਂ ਬਣਿਆ?

Answer:

ਸਾਲ 1966 ਵਿਚ।

Exam Tips:

a) ਪਾਲਮਪੁਰ ਕੈਂਪਸ 1966 ਵਿਚ ਬਣਿਆ ਅਤੇ ਜੁਲਾਈ 1970 ਵਿਚ ਹਿਮਾਚਲ ਪ੍ਰਦੇਸ਼ ਦੀ ਯੂਨੀਵਰਸਿਟੀ ਦਾ ਹਿੱਸਾ ਬਣਿਆ।

 

Question 30: ਪਾਲਮਪੁਰ ਕੈਂਪਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦਾ ਹਿੱਸਾ ਕਦੋਂ ਬਣਿਆ?

Answer:

ਜੁਲਾਈ 1970 ਵਿਚ।

Exam Tips:

a) 1966 (ਬਣਨਾ) ਅਤੇ ਜੁਲਾਈ 1970 (ਹਿਮਾਚਲ ਯੂਨੀਵਰਸਿਟੀ ਦਾ ਹਿੱਸਾ ਬਣਨਾ) ਵਿਚ ਫ਼ਰਕ ਰੱਖੋ।
b) ਇਹ ਮਿਤੀ ਪਾਠ-ਪੁਸਤਕ ਅਨੁਸਾਰ ਹੈ।

 

Question 31: ਪੀ. ਏ. ਯੂ. ਦੀ ਸਥਾਪਨਾ ਸਮੇਂ ਇਸ ਵਿਚ ਕਿੰਨੇ ਕਾਲਜ ਸਨ?

Answer:

ਪੰਜ ਕਾਲਜ।

Exam Tips:

a) ਪੰਜ ਕਾਲਜ ਸਨ; ਉੱਤਰ ਸ਼ਬਦਾਂ ਵਿਚ "ਪੰਜ" ਲਿਖੋ। ਅਗਲੇ ਪ੍ਰਸ਼ਨ ਵਿਚ ਇਹਨਾਂ ਦੇ ਨਾਂ ਪੁੱਛੇ ਜਾ ਸਕਦੇ ਹਨ।

 

Question 32: ਪੀ.ਏ.ਯੂ. ਦੇ ਕਿਹੜੇ ਕਾਲਜ ਨੂੰ ਗਡਵਾਸੂ ਵਿਚ ਬਦਲਿਆ ਗਿਆ?

Answer:

ਵੈਟਨਰੀ ਕਾਲਜ ਨੂੰ।

Exam Tips:

a) ਗਡਵਾਸੂ (ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ) ਵੈਟਨਰੀ ਕਾਲਜ ਤੋਂ ਬਣੀ।

 

Question 33: ਗਡਵਾਸੂ ਦੀ ਸਥਾਪਨਾ ਕਦੋਂ ਹੋਈ?

Answer:

ਸਾਲ 2005 ਵਿਚ।

Exam Tips:

a) ਗਡਵਾਸੂ ਦੀ ਸਥਾਪਨਾ ਸਾਲ 2005 ਵਿਚ ਹੋਈ — ਪੀ.ਏ.ਯੂ. (1962) ਵਾਲੇ ਸਾਲ ਨਾਲ ਨਾ ਮਿਲਾਓ।

 

Question 34: ਦੇਸ਼ ਵਿਚ ਪਹਿਲੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਅਤੇ ਕਿੱਥੇ ਬਣੀ?

Answer:

ਸਾਲ 1960 ਵਿਚ ਉੱਤਰ ਪ੍ਰਦੇਸ਼ ਦੇ ਪੰਤ ਨਗਰ ਵਿਖੇ।

Exam Tips:

a) ਦੋਵੇਂ ਗੱਲਾਂ ਲਿਖੋ: ਸਾਲ 1960 ਅਤੇ ਸਥਾਨ ਪੰਤ ਨਗਰ (ਉੱਤਰ ਪ੍ਰਦੇਸ਼)।

 

Question 35: ਦੇਸ਼ ਦੀ ਦੂਸਰੀ ਐਗਰੀਕਲਚਰਲ ਯੂਨੀਵਰਸਿਟੀ ਉੜੀਸਾ ਵਿਚ ਕਿੱਥੇ ਅਤੇ ਕਦੋਂ ਸਥਾਪਿਤ ਕੀਤੀ ਗਈ?

Answer:

1961 ਵਿਚ ਭੁਵਨੇਸ਼ਵਰ ਵਿਖੇ।

Exam Tips:

a) ਸਾਲ 1961 ਅਤੇ ਭੁਵਨੇਸ਼ਵਰ (ਉੜੀਸਾ) ਲਿਖੋ; ਇਹ ਦੇਸ਼ ਦੀ ਦੂਸਰੀ ਯੂਨੀਵਰਸਿਟੀ ਹੈ।

 

Question 36: ਦੇਸ਼ ਵਿਚ ਤੀਸਰੀ ਐਗਰੀਕਲਚਰਲ ਯੂਨੀਵਰਸਿਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਗਈ?

Answer:

1962 ਵਿਚ ਲੁਧਿਆਣਾ ਵਿਖੇ।

Exam Tips:

a) ਤੀਸਰੀ ਯੂਨੀਵਰਸਿਟੀ ਲੁਧਿਆਣਾ ਵਿਚ 1962 ਵਿਚ ਬਣੀ; ਪਹਿਲੀਆਂ ਦੋ ਦੇ ਸਾਲ ਅਤੇ ਸ਼ਹਿਰ ਵੱਖਰੇ ਯਾਦ ਰੱਖੋ।

 

Question 37: ਪੀ. ਏ. ਯੂ. ਦੇ ਪਹਿਲੇ ਉਪ-ਕੁਲਪਤੀ ਕੌਣ ਸਨ?

Answer:

ਡਾ. ਪ੍ਰੇਮ ਨਾਥ ਥਾਪਰ।

Exam Tips:

a) ਪਹਿਲੇ ਉਪ-ਕੁਲਪਤੀ ਡਾ. ਪ੍ਰੇਮ ਨਾਥ ਥਾਪਰ ਸਨ; ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।

 

Question 38: ਕਣਕ ਦੀਆਂ ਕਿਹੜੀਆਂ ਕਿਸਮਾਂ ਨੇ ਹਰੀ ਕ੍ਰਾਂਤੀ ਵਿਚ ਯੋਗਦਾਨ ਪਾਇਆ?

Answer:

ਕਲਿਆਣ ਸੋਨਾ, ਡਬਲਯੂ. ਐੱਲ. 711.

Exam Tips:

a) ਕਣਕ ਦੀਆਂ ਦੋਵੇਂ ਕਿਸਮਾਂ ਲਿਖੋ: ਕਲਿਆਣ ਸੋਨਾ ਅਤੇ ਡਬਲਯੂ. ਐੱਲ. 711।
b) ਪਾਠ-ਪੁਸਤਕ ਅਨੁਸਾਰ ਇਹ ਹਰੀ ਕ੍ਰਾਂਤੀ ਦੀਆਂ ਕਿਸਮਾਂ ਹਨ।

 

Question 39: ਝੋਨੇ ਦੀ ਕਿਹੜੀ ਕਿਸਮ ਨੇ ਹਰੀ ਕ੍ਰਾਂਤੀ ਵਿਚ ਯੋਗਦਾਨ ਪਾਇਆ?

Answer:

ਪੀ. ਆਰ. 106.

Exam Tips:

a) ਝੋਨੇ ਦੀ ਕਿਸਮ ਪੀ.ਆਰ. 106 ਹੈ; ਸੰਖਿਆ 106 ਨਾ ਭੁੱਲੋ।
b) ਪਾਠ-ਪੁਸਤਕ ਅਨੁਸਾਰ ਇਹ ਹਰੀ ਕ੍ਰਾਂਤੀ ਦੀ ਕਿਸਮ ਹੈ।

 

Question 40: ਮੱਕੀ ਦੀ ਕਿਹੜੀ ਕਿਸਮ ਨੇ ਹਰੀ ਕ੍ਰਾਂਤੀ ਵਿੱਚ ਯੋਗਦਾਨ ਪਾਇਆ?

Answer:

ਵਿਜੇ।

Exam Tips:

a) ਮੱਕੀ ਦੀ ਕਿਸਮ "ਵਿਜੇ" ਹੈ।
b) ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

Question 41: ਮੱਧਰੀਆਂ ਕਣਕਾਂ ਦੀਆਂ ਕਿਸਮਾਂ ਦੇ ਪਿਤਾਮਾ ਕੌਣ ਸਨ?

Answer:

ਡਾ. ਨੌਰਮਨ ਈ. ਬੋਰਲਾਗ।

Exam Tips:

a) ਮੱਧਰੀਆਂ ਕਣਕਾਂ ਦੇ ਪਿਤਾਮਾ ਬੋਰਲਾਗ ਹਨ, ਜਦਕਿ ਅਗਲੇ ਪ੍ਰਸ਼ਨ ਦੇ ਝੋਨੇ ਵਾਲੇ ਵਿਗਿਆਨੀ ਡਾ. ਖ਼ੁਸ਼ ਹਨ — ਦੋਵੇਂ ਨਾ ਉਲਝਾਓ।

 

Question 42: ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਮੱਧਰੀਆਂ ਕਿਸਮਾਂ ਵਿਕਸਿਤ ਕਰਨ ਵਾਲੇ ਵਿਗਿਆਨੀ ਦਾ ਨਾਂ ਦੱਸੋ।

Answer:

ਡਾ. ਗੁਰਦੇਵ ਸਿੰਘ ਖੁਸ਼।

Exam Tips:

a) ਝੋਨੇ ਦੀਆਂ ਮੱਧਰੀਆਂ, ਵੱਧ ਝਾੜ ਵਾਲੀਆਂ ਕਿਸਮਾਂ ਡਾ. ਗੁਰਦੇਵ ਸਿੰਘ ਖ਼ੁਸ਼ ਨੇ ਵਿਕਸਿਤ ਕੀਤੀਆਂ।

 

Question 43: ਸਾਲ 2013 ਤੱਕ ਪੀ.ਏ.ਯੂ. ਵੱਲੋਂ ਵੱਖ-ਵੱਖ ਫ਼ਸਲਾਂ, ਫ਼ਲਾਂ, ਸਬਜ਼ੀਆਂ ਦੀਆਂ ਕਿੰਨੀਆਂ ਕਿਸਮਾਂ ਵਿਕਸਿਤ ਕਰ ਲਈਆਂ ਗਈਆਂ ਸਨ?

Answer:

730 ਕਿਸਮਾਂ। (ਪਾਠ-ਪੁਸਤਕ ਅਨੁਸਾਰ)

Exam Tips:

a) 730 ਕਿਸਮਾਂ ਵਿਚ ਫ਼ਸਲਾਂ, ਫ਼ਲ ਅਤੇ ਸਬਜ਼ੀਆਂ ਸਭ ਸ਼ਾਮਲ ਹਨ।
b) ਇਹ ਅੰਕੜਾ ਸਾਲ 2013 ਤੱਕ ਦਾ ਪਾਠ-ਪੁਸਤਕ ਅਨੁਸਾਰ ਹੈ।

 

Question 44: ਖ਼ਰਬੂਜੇ ਦੀ ਕਿਹੜੀ ਕਿਸਮ ਯੂਨੀਵਰਸਿਟੀ ਦੀ ਦੇਣ ਹੈ?

Answer:

ਹਰਾ ਮਧੂ।

Exam Tips:

a) ਖ਼ਰਬੂਜ਼ੇ ਦੀ ਕਿਸਮ "ਹਰਾ ਮਧੂ" ਹੈ; ਨਾਂ ਵਿਚ "ਮਧੂ" ਮਧੂ ਮੱਖੀ ਵਾਲੇ ਸ਼ਬਦ ਨਾਲ ਨਾ ਉਲਝਾਓ।

 

Question 45: ਯੂਨੀਵਰਸਿਟੀ ਵਲੋਂ ਕਿਹੜੀ ਮਧੂ ਮੱਖੀ ਨੂੰ ਪਾਲਣਾ ਸ਼ੁਰੂ ਕੀਤਾ?

Answer:

ਇਟਾਲੀਅਨ ਮਧੂ ਮੱਖੀ।

Exam Tips:

a) ਇਟਾਲੀਅਨ ਮਧੂ ਮੱਖੀ ਦੇ ਪਾਲਣ ਨਾਲ ਪੰਜਾਬ ਸ਼ਹਿਦ ਉਤਪਾਦਨ ਵਿਚ ਮੋਹਰੀ ਬਣਿਆ।

 

Question 46: ਕਿੰਨੂ ਦੀ ਖੇਤੀ ਦੀ ਸ਼ੁਰੂਆਤ ਕਦੋਂ ਕੀਤੀ ਗਈ?

Answer:

1955-56 ਵਿਚ।

Exam Tips:

a) 1955-56 ਵਿਚ ਸ਼ੁਰੂਆਤ ਹੋਈ — ਪੀ.ਏ.ਯੂ. ਦੀ ਸਥਾਪਨਾ (1962) ਤੋਂ ਵੀ ਪਹਿਲਾਂ।
b) ਇਹ ਸਾਲ ਪਾਠ-ਪੁਸਤਕ ਅਨੁਸਾਰ ਹੈ।

 

Question 47: ਕਿੰਨੂ ਦੀ ਖੇਤੀ ਕਿੱਥੋਂ ਲਿਆ ਕੇ ਸ਼ੁਰੂ ਕੀਤੀ ਗਈ?

Answer:

ਕੈਲੀਫ਼ੋਰਨੀਆ ਤੋਂ ਲਿਆ ਕੇ।

Exam Tips:

a) ਕਿੰਨੂ ਕੈਲੀਫ਼ੋਰਨੀਆ ਤੋਂ ਲਿਆ ਕੇ ਸ਼ੁਰੂ ਕੀਤਾ ਗਿਆ — ਇਹ ਵਿਦੇਸ਼ੀ ਮੂਲ ਦਾ ਫਲ ਹੈ।

 

Question 48: ਯੂਨੀਵਰਸਿਟੀ ਵਲੋਂ ਕੀਤੇ ਤਕਨੀਕੀ ਉਦਮਾਂ ਸਦਕਾ ਕਿੰਨੀ ਕਲਰਾਠੀ ਭੂਮੀ ਦਾ ਸੁਧਾਰ ਹੋਇਆ ਹੈ?

Answer:

ਛੇ ਲੱਖ ਹੈਕਟੇਅਰ ਕਲਰਾਠੀ ਭੂਮੀ ਦਾ। (ਪਾਠ-ਪੁਸਤਕ ਅਨੁਸਾਰ)

Exam Tips:

a) ਉੱਤਰ ਵਿਚ ਇਕਾਈ ਲਿਖੋ: "ਛੇ ਲੱਖ ਹੈਕਟੇਅਰ"।
b) ਅੰਕੜਾ ਪਾਠ-ਪੁਸਤਕ ਅਨੁਸਾਰ ਹੈ।

 

Question 49: ਡਰਿੱਪ ਸਿੰਜਾਈ ਅਤੇ ਫੁਹਾਰਾ ਸਿੰਜਾਈ ਵਿਧੀ ਤੋਂ ਇਲਾਵਾ ਕਿਹੜੀ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ?

Answer:

ਬੈਂਡ ਪਲਾਂਟਿੰਗ ਤਕਨੀਕ ਨਾਲ।

Exam Tips:

a) ਡਰਿੱਪ ਅਤੇ ਫੁਹਾਰਾ ਸਿੰਜਾਈ ਤੋਂ ਇਲਾਵਾ ਪਾਣੀ ਦੀ ਬੱਚਤ ਲਈ ਬੈਂਡ ਪਲਾਂਟਿੰਗ ਤਕਨੀਕ ਹੈ — ਕਣਕ ਦੀ ਚੌੜੀਆਂ ਵੱਟਾਂ ਤੇ ਬਿਜਾਈ।

 

Question 50: ਖਾਦਾਂ ਦੀ ਸੰਕੋਚਵੀਂ ਵਰਤੋਂ ਲਈ ਕਿਸੇ ਤਕਨੀਕ ਦਾ ਨਾਂ ਦੱਸੋ।

Answer:

ਪੱਤਾ ਰੰਗ ਚਾਰਟ ਤਕਨੀਕ।

Exam Tips:

a) ਪੱਤਾ ਰੰਗ ਚਾਰਟ ਨਾਲ ਪੱਤਿਆਂ ਦੇ ਰੰਗ ਤੋਂ ਨਾਈਟਰੋਜਨ ਖਾਦ ਦੀ ਲੋੜ ਦਾ ਅੰਦਾਜ਼ਾ ਲਗਦਾ ਹੈ।

 

Question 51: ਨਰਮੇ ਅਤੇ ਬਾਸਮਤੀ ਫ਼ਸਲਾਂ ਵਿਚ ਰਸਾਇਣ ਦੇ ਛਿੜਕਾਅ ਵਿਚ 30 ਤੋਂ 40 ਫ਼ੀਸਦੀ ਦੀ ਕਮੀ ਕਿਹੜੀ ਤਕਨੀਕ ਕਾਰਨ ਆਈ ਹੈ?

Answer:

ਸਰਬ-ਪੱਖੀ ਕੀਟ ਪ੍ਰਬੰਧ ਤਕਨੀਕ।

Exam Tips:

a) ਤਕਨੀਕ ਦਾ ਨਾਂ "ਸਰਬ-ਪੱਖੀ ਕੀਟ ਪ੍ਰਬੰਧ" ਲਿਖੋ ਅਤੇ ਕਮੀ 30 ਤੋਂ 40 ਫ਼ੀਸਦੀ ਯਾਦ ਰੱਖੋ।
b) ਫ਼ਸਲਾਂ ਨਰਮਾ ਅਤੇ ਬਾਸਮਤੀ ਹਨ।

 

Question 52: ਸੂਖ਼ਮ ਖੇਤੀ ਦੀ ਇੱਕ ਵਿਧੀ ਦੱਸੋ।

Answer:

ਨੈਟ ਹਾਉਸ ਤਕਨੀਕ।

Exam Tips:

a) ਸੂਖ਼ਮ ਖੇਤੀ ਦੀ ਇੱਕ ਵਿਧੀ — ਨੈੱਟ ਹਾਊਸ ਤਕਨੀਕ (ਸ਼ਿਮਲਾ ਮਿਰਚ, ਟਮਾਟਰ, ਬੈਂਗਣ ਵਰਗੀਆਂ ਫ਼ਸਲਾਂ ਲਈ ਸਬੰਧਤ)।

 

Question 53: ਝੋਨੇ ਦੇ ਵੱਢ ਵਿਚ ਕਣਕ ਬੀਜਣ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ?

Answer:

ਹੈਪੀਸੀਡਰ।

Exam Tips:

a) ਹੈਪੀ ਸੀਡਰ ਝੋਨੇ ਦੇ ਵੱਢ ਵਿਚ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ; ਇਸ ਨਾਲ ਪਰਾਲੀ ਸਾੜਨ ਦੀ ਲੋੜ ਨਹੀਂ ਪੈਂਦੀ।

 

Question 54: ਯੂਨੀਵਰਸਿਟੀ ਵਲੋਂ ਬਾਇਓਟੈਕਨਾਲੋਜੀ ਵਿਧੀ ਰਾਹੀਂ ਝੋਨੇ ਦੀ ਕਿਹੜੀ ਕਿਸਮ ਤਿਆਰ ਕੀਤੀ ਗਈ ਹੈ?

Answer:

ਬਾਸਮਤੀ-3.

Exam Tips:

a) ਝੋਨੇ ਦੀ ਬਾਸਮਤੀ-3 ਬਾਇਓਟੈਕਨਾਲੋਜੀ ਵਿਧੀ ਨਾਲ ਤਿਆਰ ਹੋਈ — ਕਿਸਮ ਦਾ ਨੰਬਰ 3 ਲਿਖਣਾ ਨਾ ਭੁੱਲੋ।
b) ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

Question 55: ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਦਾ ਨਾਂ ਦੱਸੋ, ਜੋ ਦੇਸ਼ ਦੀ ਖੇਤੀ ਦੀ ਸਭ ਤੋਂ ਉੱਚੀ ਸੰਸਥਾ ਭਾਰਤੀ ਖੇਤੀ ਖੋਜ ਪਰਿਸ਼ਦ (ICAR) ਦੇ ਡਾਇਰੈਕਟਰ ਜਨਰਲ ਬਣੇ।

Answer:

ਡਾ. ਐੱਨ. ਐੱਸ. ਰੰਧਾਵਾ।

Exam Tips:

a) ਨਾਂ ਡਾ. ਐੱਨ. ਐੱਸ. ਰੰਧਾਵਾ ਸ਼ਬਦ-ਜੋੜਾਂ ਸਮੇਤ ਲਿਖੋ; ਸੰਸਥਾ ਆਈ.ਸੀ.ਏ.ਆਰ. ਦਾ ਪੂਰਾ ਨਾਂ ਭਾਰਤੀ ਖੇਤੀ ਖੋਜ ਪਰਿਸ਼ਦ ਹੈ।

 

Question 56: ਭਾਰਤੀ ਖੇਤੀ ਖੋਜ ਪਰੀਸ਼ਦ ਵਲੋਂ ਪੀ.ਏ.ਯੂ. ਨੂੰ ਸਰਵੋਤਮ ਯੂਨੀਵਰਸਿਟੀ ਹੋਣ ਦਾ ਮਾਣ ਕਦੋਂ ਦਿੱਤਾ ਗਿਆ?

Answer:

ਸਾਲ 1995 ਵਿਚ।

Exam Tips:

a) ਸਾਲ 1995 ਯਾਦ ਰੱਖੋ; ਸੰਸਥਾ ਭਾਰਤੀ ਖੇਤੀ ਖੋਜ ਪਰਿਸ਼ਦ (ਆਈ.ਸੀ.ਏ.ਆਰ.) ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 57: ਪੰਜਾਬ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਵੇਂ ਹੋਂਦ ਵਿਚ ਆਈ?

Answer:

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 1957 ਵਿਚ ਲੁਧਿਆਣਾ ਵਿਖੇ ਖੇਤੀਬਾੜੀ ਕਾਲਜ ਖੋਲ੍ਹਿਆ ਗਿਆ। ਇਸਨੂੰ ਸਾਲ 1962 ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਇਆ ਗਿਆ।

Exam Tips:

a) ਦੋ ਸਾਲ ਲਿਖੋ: 1957 (ਖੇਤੀਬਾੜੀ ਕਾਲਜ, ਲੁਧਿਆਣਾ) → 1962 (ਯੂਨੀਵਰਸਿਟੀ)।

 

Question 58: ਪੀ. ਏ. ਯੂ. ਦੀ ਸਥਾਪਨਾ ਸਮੇਂ ਇਸ ਵਿਚ ਕਿੰਨੇ ਤੇ ਕਿਹੜੇ ਕਾਲਜ ਸਨ?

Answer:

ਪੀ.ਏ.ਯੂ. ਦੀ ਸਥਾਪਨਾ ਸਮੇਂ ਇਸ ਵਿਚ ਪੰਜ ਕਾਲਜ ਸਨ-ਖੇਤੀਬਾੜੀ ਕਾਲਜ, ਬੇਸਿਕ ਸਾਇੰਸ ਕਾਲਜ ਅਤੇ ਹਿਊਮੈਨਟੀਜ਼ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਕਾਲਜ, ਹੋਮ ਸਾਇੰਸ ਕਾਲਜ ਅਤੇ ਵੈਟਨਰੀ ਕਾਲਜ।

Exam Tips:

a) ਪੰਜ ਕਾਲਜਾਂ ਦੇ ਨਾਂ ਕ੍ਰਮ ਨਾਲ ਲਿਖੋ: ਖੇਤੀਬਾੜੀ, ਬੇਸਿਕ ਸਾਇੰਸ ਤੇ ਹਿਊਮੈਨਟੀਜ਼, ਖੇਤੀਬਾੜੀ ਇੰਜੀਨੀਅਰਿੰਗ, ਹੋਮ ਸਾਇੰਸ ਅਤੇ ਵੈਟਨਰੀ।

 

Question 59: ਝੋਨੇ ਅਧੀਨ ਰਕਬਾ ਵਧਣ ਦਾ ਕੀ ਕਾਰਨ ਸੀ?

Answer:

ਝੋਨੇ ਅਧੀਨ ਰਕਬਾ ਵਧਣ ਦਾ ਕਾਰਨ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਸਿਤ ਹੋਣਾ ਸੀ।

Exam Tips:

a) ਕਾਰਨ ਇੱਕੋ ਵਾਕ ਵਿਚ ਲਿਖੋ: ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਵਿਕਸਿਤ ਹੋਣਾ।

 

Question 60: 1970 ਦੇ ਦਹਾਕੇ ਵਿਚ ਦਾਣੇ ਸਾਂਭਣੇ ਮੁਹਾਲ ਕਿਉਂ ਹੋ ਗਏ ਸਨ?

Answer:

ਕਣਕ ਅਤੇ ਝੋਨੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਕਾਰਨ ਹਰੀ ਕ੍ਰਾਂਤੀ ਸਮੇਂ 1970 ਦੇ ਦਹਾਕੇ ਵਿਚ ਦਾਣਿਆਂ ਦੀ ਪੈਦਾਵਾਰ ਵੱਧ ਗਈ ਤੇ ਇਹਨਾਂ ਨੂੰ ਸਾਂਭਣਾ ਮੁਸ਼ਕਿਲ ਹੋ ਗਿਆ।

Exam Tips:

a) ਕਾਰਨ-ਨਤੀਜਾ ਲਿਖੋ: ਵੱਧ ਝਾੜ ਵਾਲੀਆਂ ਕਣਕ-ਝੋਨੇ ਦੀਆਂ ਕਿਸਮਾਂ → 1970 ਦੇ ਦਹਾਕੇ ਵਿਚ ਪੈਦਾਵਾਰ ਵਧੀ → ਦਾਣੇ ਸਾਂਭਣੇ ਮੁਸ਼ਕਿਲ ਹੋਏ।

 

Question 61: ਪੀ. ਏ.ਯੂ. ਵਲੋਂ ਸਾਲ 2013 ਤੱਕ ਵੱਖ-ਵੱਖ ਕਿੰਨੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਅਤੇ ਇਹਨਾਂ ਵਿਚੋਂ ਕਿੰਨੀਆਂ ਕਿਸਮਾਂ ਦੀ ਕੌਮੀ ਪੱਧਰ ‘ਤੇ ਸਿਫ਼ਾਰਿਸ਼ ਕੀਤੀ ਗਈ ਹੈ?

Answer:

ਸਾਲ 2013 ਤੱਕ ਪੀ.ਏ.ਯੂ. ਵੱਲੋਂ ਵੱਖ-ਵੱਖ ਫ਼ਸਲਾਂ, ਫੁੱਲਾਂ, ਫ਼ਲਾਂ ਅਤੇ ਸਬਜ਼ੀਆਂ ਦੀਆਂ 730 ਕਿਸਮਾਂ ਵਿਕਸਿਤ ਕੀਤੀਆਂ ਸਨ ਅਤੇ ਇਹਨਾਂ ਵਿਚੋਂ 130 ਕਿਸਮਾਂ ਦੀ ਕੌਮੀ ਪੱਧਰ ਤੇ ਸਿਫ਼ਾਰਿਸ਼ ਕੀਤੀ ਗਈ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਦੋਵੇਂ ਅੰਕੜੇ ਲਿਖੋ: 730 ਕਿਸਮਾਂ ਵਿਕਸਿਤ ਅਤੇ 130 ਦੀ ਕੌਮੀ ਪੱਧਰ ਤੇ ਸਿਫ਼ਾਰਿਸ਼।
b) ਅੰਕੜੇ ਸਾਲ 2013 ਤੱਕ ਦੇ ਪਾਠ-ਪੁਸਤਕ ਅਨੁਸਾਰ ਹਨ।

 

Question 62: ਕਿਫ਼ਾਇਤੀ ਖੇਤੀ ਤਕਨੀਕਾਂ ਬਾਰੇ ਦੱਸੋ।

Answer:

ਕਿਫ਼ਾਇਤੀ ਖੇਤੀ ਤਕਨੀਕਾਂ ਹਨ-ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਟੈਂਸ਼ਿਓਮੀਟਰ, ਹੈਪੀਸੀਡਰ ਅਤੇ ਲੇਜ਼ਰ ਕਰਾਹਾ।

Exam Tips:

a) ਪੰਜ ਤਕਨੀਕਾਂ ਸੂਚੀ ਵਿਚ ਲਿਖੋ: ਜ਼ੀਰੋ ਟਿੱਲੇਜ, ਪੱਤਾ ਰੰਗ ਚਾਰਟ, ਟੈਂਸ਼ਿਓਮੀਟਰ, ਹੈਪੀਸੀਡਰ, ਲੇਜ਼ਰ ਕਰਾਹਾ।

 

Question 63: ਪੰਜਾਬ ਵਿਚ ਕਿੰਨੂ ਦੀ ਖੇਤੀ ਦੀ ਸ਼ੁਰੂਆਤ ਬਾਰੇ ਦੱਸੋ।

Answer:

ਕਿੰਨੂ ਦੀ ਕਾਸ਼ਤ ਦੀ 1955-56 ਵਿਚ ਕੈਲੀਫ਼ੋਰਨੀਆ ਤੋਂ ਲਿਆ ਕੇ ਸ਼ੁਰੂਆਤ ਕੀਤੀ ਗਈ ਅਤੇ ਹੁਣ ਇਹ ਪੰਜਾਬ ਦੀ ਪ੍ਰਮੁੱਖ ਬਾਗ਼ਬਾਨੀ ਫ਼ਸਲ ਬਣ ਚੁੱਕੀ ਹੈ।

Exam Tips:

a) ਤਿੰਨ ਗੱਲਾਂ: 1955-56 ਵਿਚ ਸ਼ੁਰੂ, ਕੈਲੀਫ਼ੋਰਨੀਆ ਤੋਂ ਲਿਆ ਕੇ, ਹੁਣ ਪ੍ਰਮੁੱਖ ਬਾਗ਼ਬਾਨੀ ਫ਼ਸਲ।

 

Question 64: ਨਰਮੇ ਅਤੇ ਬਾਸਮਤੀ ਫ਼ਸਲਾਂ ਵਿਚ ਸਰਬਪੱਖੀ ਕੀਟ ਪ੍ਰਬੰਧ ਤਕਨੀਕ ਦੀ ਵਰਤੋਂ ਨਾਲ ਕੀ ਲਾਭ ਹੋਇਆ ਹੈ?

Answer:

ਇਸ ਤਕਨੀਕ ਨਾਲ ਰਸਾਇਣਾਂ ਦੇ ਛਿੜਕਾਅ ਵਿਚ 30 ਤੋਂ 40% ਕਮੀ ਆਈ ਹੈ ਅਤੇ ਇਸ ਤਰ੍ਹਾਂ ਵਾਤਾਵਰਨ ਵਿੱਚ ਪ੍ਰਦੂਸ਼ਣ ਵੀ ਘਟਿਆ ਹੈ।

Exam Tips:

a) ਲਾਭ ਦੋ ਲਿਖੋ: ਰਸਾਇਣਾਂ ਦੇ ਛਿੜਕਾਅ ਵਿਚ 30-40 ਫ਼ੀਸਦੀ ਕਮੀ ਅਤੇ ਵਾਤਾਵਰਨ ਪ੍ਰਦੂਸ਼ਣ ਵਿਚ ਕਮੀ।

 

Question 65: ਝੋਨੇ ਦੇ ਵੱਢ ਵਿਚ ਕਣਕ ਦੀ ਬਿਜਾਈ ਲਈ ਕਿਹੜੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕੀ ਲਾਭ ਹੈ?

Answer:

ਇਸ ਕੰਮ ਲਈ ਹੈਪੀਸੀਡਰ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ 20% ਖ਼ਰਚਾ ਘਟਿਆ ਹੈ। ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੇ ਵੀ ਕਾਬੂ ਪਾਉਣ ਵਿਚ ਮੱਦਦ ਮਿਲੀ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਮਸ਼ੀਨ ਦਾ ਨਾਂ ਅਤੇ ਦੋਵੇਂ ਲਾਭ ਲਿਖੋ: 20 ਫ਼ੀਸਦੀ ਖ਼ਰਚਾ ਘੱਟ ਅਤੇ ਪਰਾਲੀ ਸਾੜਨ ਦਾ ਪ੍ਰਦੂਸ਼ਣ ਘੱਟ।
b) 20 ਫ਼ੀਸਦੀ ਦਾ ਅੰਕੜਾ ਪਾਠ-ਪੁਸਤਕ ਅਨੁਸਾਰ ਹੈ।

 

Question 66: ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਨ ਦੇ ਦੋ ਲਾਭ ਲਿਖੋ।

Answer:

1. ਇਸ ਨਾਲ 20% ਖ਼ਰਚਾ ਘੱਟ ਜਾਂਦਾ ਹੈ।
2. ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ‘ਤੇ ਵੀ ਕਾਬੂ ਪਾਉਣ ਵਿੱਚ ਮੱਦਦ ਮਿਲਦੀ ਹੈ। (ਪਾਠ-ਪੁਸਤਕ ਅਨੁਸਾਰ)

Exam Tips:

a) ਪ੍ਰਸ਼ਨ ਵਿਚ "ਦੋ ਲਾਭ" ਮੰਗੇ ਹਨ, ਇਸ ਲਈ ਅੰਕ 1 ਅਤੇ 2 ਲਗਾ ਕੇ ਦੋ ਵੱਖਰੇ ਨੁਕਤੇ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 67: ਪੀ. ਏ. ਯੂ. ਵੱਲੋਂ ਫ਼ਸਲ ਸੁਰੱਖਿਆ ਲਈ ਖੇਤੀ ਦਵਾਈਆਂ ਦੀ ਵਰਤੋਂ ਦੀਆਂ ਸਿਫ਼ਾਰਿਸ਼ਾਂ ਨਾਲ ਵਾਤਾਵਰਨ ’ਤੇ ਕੀ ਅਸਰ ਹੋਇਆ ਹੈ?

Answer:

ਹਰੀ ਕ੍ਰਾਂਤੀ ਆਉਣ ਨਾਲ ਜਿੱਥੇ ਝਾੜ ਵਧਿਆ ਉੱਥੇ ਕਿਸਾਨਾਂ ਨੇ ਖੇਤੀ ਦਵਾਈਆਂ ਦੀ ਵਰਤੋਂ ਬੇਲੋੜੀ ਮਾਤਰਾ ਵਿਚ ਕਰਨੀ ਸ਼ੁਰੂ ਕਰ ਦਿੱਤੀ।
ਇਸ ਨਾਲ ਫ਼ਸਲਾਂ, ਪਾਣੀ, ਧਰਤੀ ਤੇ ਜ਼ਹਿਰਾਂ ਦਾ ਵਾਧਾ ਹੋਇਆ, ਬਹੁਤ ਸਾਰੇ ਮਿੱਤਰ ਕੀਟ ਅਤੇ ਪੰਛੀ ਮਰਨ ਲੱਗ ਪਏ।
ਵਾਤਾਵਰਨ ਦੂਸ਼ਿਤ ਹੋ ਗਿਆ।
ਪੀ.ਏ.ਯੂ. ਲੁਧਿਆਣਾ ਵੱਲੋਂ ਸਰਬਪੱਖੀ ਕੀਟ ਕੰਟਰੋਲ ਪ੍ਰਬੰਧ ਤਕਨੀਕਾਂ ਦੀ ਵਰਤੋਂ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਇਸ ਨਾਲ ਵਾਤਾਵਰਨ ‘ਤੇ ਮਾੜਾ ਅਸਰ ਨਹੀਂ ਪੈਂਦਾ ਅਤੇ ਝਾੜ ਤੇ ਵੀ ਮਾੜਾ ਅਸਰ ਨਹੀਂ ਪੈਂਦਾ।
ਇਸ ਤਕਨੀਕ ਦੀ ਵਰਤੋਂ ਨੁਕਸਾਨਕਾਰੀ ਪੱਧਰ ਤੇ ਪਹੁੰਚੇ ਕੀੜਿਆਂ ਤੋਂ ਬਚਣ ਲਈ ਕੀਤੀ ਜਾਂਦੀ ਹੈ।
ਨਰਮੇ ਅਤੇ ਬਾਸਮਤੀ ਫ਼ਸਲਾਂ ਤੇ ਇਸ ਤਕਨੀਕ ਦੀ ਵਰਤੋਂ ਕਾਰਨ ਰਸਾਇਣਾਂ ਦੀ ਵਰਤੋਂ ਵਿੱਚ 30 ਤੋਂ 40 ਪ੍ਰਤੀਸ਼ਤ ਕਮੀ ਹੋਈ ਹੈ।
ਇਸ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਚੰਗਾ ਅਸਰ ਹੋਇਆ ਹੈ।
ਬਹੁ-ਵਿਕਲਪੀ

Exam Tips:

a) ਉੱਤਰ ਦੋ ਹਿੱਸਿਆਂ ਵਿਚ ਲਿਖੋ: (1) ਹਰੀ ਕ੍ਰਾਂਤੀ ਵੇਲੇ ਦਵਾਈਆਂ ਦੀ ਵਧੇਰੇ ਵਰਤੋਂ ਦੇ ਮਾੜੇ ਨਤੀਜੇ, (2) ਪੀ.ਏ.ਯੂ. ਦੀ ਸਰਬਪੱਖੀ ਕੀਟ ਕੰਟਰੋਲ ਦੀ ਸਿਫ਼ਾਰਸ਼ ਅਤੇ ਉਸ ਦੇ ਲਾਭ।
b) 30 ਤੋਂ 40 ਫ਼ੀਸਦੀ ਵਾਲਾ ਅੰਕੜਾ ਨਰਮੇ ਅਤੇ ਬਾਸਮਤੀ ਲਈ ਪਾਠ-ਪੁਸਤਕ ਅਨੁਸਾਰ ਹੈ।

 

ਬਹੁ-ਵਿਕਲਪੀ ਪ੍ਰਸ਼ਨ

Question 68: ਕਲਿਆਣ ਸੋਨਾ ਕਿਸ ਦੀ ਕਿਸਮ ਹੈ?
(ੳ) ਕਣਕ
(ਅ) ਝੋਨਾ
(ੲ) ਮੱਕੀ
(ਸ) ਕੋਈ ਨਹੀਂ

Answer:

(ੳ) ਕਣਕ

Exam Tips:

a) ਕਲਿਆਣ ਸੋਨਾ ਕਣਕ ਦੀ ਕਿਸਮ ਹੈ; ਇਸ ਨੂੰ ਚਾਵਲਾਂ ਦੀ ਕਿਸਮ ਕਹਿਣ ਵਾਲਾ ਕਥਨ ਠੀਕ/ਗਲਤ ਵਿਚ ਗਲਤ ਹੈ।

 

Question 69: ਪਹਿਲੀ ਫ਼ਸਲ ਜਿਸ ਲਈ ਦੇਸ਼ ਵਿਚ ਹਾਈਬ੍ਰਿਡ ਵਿਕਸਿਤ ਹੋਇਆ।
(ੳ) ਬਾਜਰਾ
(ਅ) ਕਣਕ
(ੲ) ਚਾਵਲ
(ਸ) ਮੱਕੀ

Answer:

(ੳ) ਬਾਜਰਾ

Exam Tips:

a) ਹਾਈਬ੍ਰਿਡ ਐੱਚ.ਬੀ.-1 ਬਾਜਰੇ ਦਾ ਹੈ; ਮੱਕੀ ਦਾ ਹਾਈਬ੍ਰਿਡ "ਪਾਰਸ" ਬਾਅਦ ਦਾ ਹੈ।

 

Question 70: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿੱਥੇ ਸਥਾਪਿਤ ਹੈ?
(ੳ) ਅੰਮ੍ਰਿਤਸਰ
(ਅ) ਲੁਧਿਆਣਾ
(ੲ) ਜਲੰਧਰ
(ਸ) ਕਪੂਰਥਲਾ

Answer:

(ਅ) ਲੁਧਿਆਣਾ

Exam Tips:

a) ਯੂਨੀਵਰਸਿਟੀ ਲੁਧਿਆਣਾ ਵਿਚ ਹੈ ਜਿੱਥੇ ਹਰ ਸਾਲ ਮਾਰਚ ਤੇ ਸਤੰਬਰ ਵਿਚ ਕਿਸਾਨ ਮੇਲੇ ਲੱਗਦੇ ਹਨ।

 

Question 71: ਪੀ. ਏ. ਯੂ. ਵਲੋਂ ਵਿਕਸਿਤ ਖੇਤੀ ਤਕਨੀਕਾਂ ਹਨ
(ੳ) ਜ਼ੀਰੋ ਟਿੱਲੇਜ
(ਅ) ਟੈਂਸ਼ਿਓਮੀਟਰ
(ੲ) ਹੈਪੀਸੀਡਰ
(ਸ) ਸਾਰੇ

Answer:

(ਸ) ਸਾਰੇ

Exam Tips:

a) ਤਿੰਨੋਂ ਤਕਨੀਕਾਂ ਪੀ.ਏ.ਯੂ. ਦੀਆਂ ਕਿਫ਼ਾਇਤੀ ਤਕਨੀਕਾਂ ਹਨ, ਇਸ ਲਈ "ਸਾਰੇ" ਸਹੀ ਹੈ।

 

Question 72: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ?
(ੳ) ਮਾਰਚ
(ਅ) ਦਸੰਬਰ
(ੲ) ਸਤੰਬਰ
(ਸ) ਜੂਨ

Answer:

(ੲ) ਸਤੰਬਰ

Exam Tips:

a) ਹਾੜੀ ਦੀ ਬਿਜਾਈ ਤੋਂ ਪਹਿਲਾਂ ਸਤੰਬਰ ਵਿਚ ਮੇਲਾ ਲੱਗਦਾ ਹੈ; ਸਾਉਣੀ ਤੋਂ ਪਹਿਲਾਂ ਮਾਰਚ ਵਿਚ।

 

Question 73: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ਕਿਹੜੇ ਮਹੀਨੇ ਵਿਚ ਲਗਾਏ ਜਾਂਦੇ ਹਨ?
(ੳ) ਮਾਰਚ
(ਅ) ਦਸੰਬਰ
(ੲ) ਸਤੰਬਰ
(ਸ) ਜੂਨ

Answer:

(ੳ) ਮਾਰਚ

Exam Tips:

a) ਪਿਛਲੇ ਪ੍ਰਸ਼ਨ ਨਾਲ ਜੋੜ ਕੇ ਯਾਦ ਰੱਖੋ: ਸਾਉਣੀ ਲਈ ਮਾਰਚ, ਹਾੜੀ ਲਈ ਸਤੰਬਰ।

 

ਠੀਕ/ਗਲਤ ਦੱਸੋ

Question 74: ਖੇਤੀਬਾੜੀ ਮਸ਼ੀਨਰੀ ਦੇ ਲਈ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ।

Answer:

ਠੀਕ

Exam Tips:

a) ਕਥਨ ਪਾਠ-ਪੁਸਤਕ ਅਨੁਸਾਰ ਠੀਕ ਹੈ; ਉੱਤਰ ਵਿਚ ਸਿਰਫ਼ "ਠੀਕ" ਲਿਖੋ।

 

Question 75: ਦੇਸ਼ ਦੇ ਕੁੱਲ ਸ਼ਹਿਦ ਦਾ 80% ਪੰਜਾਬ ਵਿਚ ਪੈਦਾ ਹੁੰਦਾ ਹੈ।

Answer:

ਗਲਤ

Exam Tips:

a) ਸਹੀ ਅੰਕੜਾ 37 ਫ਼ੀਸਦੀ ਹੈ (ਪਾਠ-ਪੁਸਤਕ ਅਨੁਸਾਰ), 80 ਨਹੀਂ।

 

Question 76: ਮੱਧਰੀਆਂ ਕਣਕਾਂ ਦੇ ਪਿਤਾਮਾ ਡਾ. ਨੌਰਮਨ ਈ. ਬੋਰਲਾਗ ਸਨ।

Answer:

ਠੀਕ

Exam Tips:

a) ਬੋਰਲਾਗ ਮੱਧਰੀਆਂ ਕਣਕਾਂ ਨਾਲ ਜੁੜੇ ਹਨ, ਜਦਕਿ ਮੱਧਰੇ ਝੋਨੇ ਨਾਲ ਡਾ. ਖ਼ੁਸ਼।

 

Question 77: ਕਲਿਆਣ ਸੋਨਾ ਚਾਵਲਾਂ ਦੀ ਕਿਸਮ ਹੈ।

Answer:

ਗਲਤ

Exam Tips:

a) ਕਲਿਆਣ ਸੋਨਾ ਕਣਕ ਦੀ ਕਿਸਮ ਹੈ; ਝੋਨੇ ਦੀ ਕਿਸਮ ਪੀ.ਆਰ. 106 ਹੈ।

 

Question 78: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੈ।

Answer:

ਠੀਕ

Exam Tips:

a) ਯੂਨੀਵਰਸਿਟੀ ਲੁਧਿਆਣਾ ਵਿਚ 1962 ਵਿਚ ਸਥਾਪਿਤ ਹੋਈ।

 

ਖ਼ਾਲੀ ਥਾਂ ਭਰੋ

Question 79: ਪੀ. ਆਰ. 106 ………………………… ਦੀ ਕਿਸਮ ਹੈ।

Answer:

ਝੋਨਾ

Exam Tips:

a) ਪੀ.ਆਰ. 106 ਝੋਨੇ ਦੀ ਹੈ ਅਤੇ ਕਣਕ ਦੀਆਂ ਕਿਸਮਾਂ ਕਲਿਆਣ ਸੋਨਾ ਤੇ ਡਬਲਯੂ. ਐੱਲ. 711 ਹਨ।

 

Question 80: ਐੱਚ. ਬੀ.-1 …………………….. ਦੀ ਹਾਈਬ੍ਰਿਡ ਕਿਸਮ ਹੈ।

Answer:

ਬਾਜਰਾ

Exam Tips:

a) ਐੱਚ.ਬੀ.-1 ਦੇਸ਼ ਦਾ ਪਹਿਲਾ ਹਾਈਬ੍ਰਿਡ ਹੈ।

 

Question 81: ਪੀ. ਏ. ਯੂ. ਦੇ ਪਹਿਲੇ ਉਪ-ਕੁਲਪਤੀ ……………………. ਹਨ।

Answer:

ਡਾ. ਪ੍ਰੇਮ ਨਾਥ ਥਾਪਰ

Exam Tips:

a) ਨਾਂ ਨਾਲ "ਡਾ." ਲਗਾਉਣਾ ਨਾ ਭੁੱਲੋ।

 

Question 82: ਕਿੰਨੂ ਦੀ ਖੇਤੀ ਦੀ ਸ਼ੁਰੂਆਤ …………………… ਵਿਚ ਹੋਈ।

Answer:

1955-56

Exam Tips:

a) ਸਾਲ ਦਾ ਰੂਪ 1955-56 ਲਿਖੋ (ਪਾਠ-ਪੁਸਤਕ ਅਨੁਸਾਰ)।

 

Agriculture Class 10 Curriculum Solutions: Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Official Punjab Board Solutions for Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Explore reliable textbook solutions for Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ tailored for Class 10 learners. Utilizing these complete exercise answers ensures your preparation aligns exactly with official Punjab Board standards for Agriculture.

Step-by-Step Explanations for Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Each solution includes detailed reasoning to foster genuine comprehension of Punjabi Medium Chapter 02 ਖੇਤੀ ਗਿਆਨ-ਵਿਗਿਆਨ ਦਾ ਸੋਮਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your Agriculture Revision

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 Agriculture.

FAQs

Where can I find the latest PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ for the 2026-27 session?

The complete and updated PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ is available for free on StudiesToday.com. These solutions for Class 10 Agriculture are as per latest Punjab Board curriculum.

Are the Agriculture Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ will help students to get full marks in the theory paper.

Do you offer PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ in multiple languages like Hindi and English?

Yes, we provide bilingual support for Class 10 Agriculture. You can access PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ in both English and Hindi medium.

Is it possible to download the Agriculture Punjab Board solutions for Class 10 as a PDF?

Yes, you can download the entire PSEB 10th Class Agriculture Solutions Chapter 2 ਖੇਤੀ ਗਿਆਨ-ਵਿਗਿਆਨ ਦਾ ਸੋਮਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ in printable PDF format for offline study on any device.